ਮਾਲੀ ਦੀ ਮਹਿਲਾ ਟੀ-20 ਟੀਮ ਛੇ ਦੌੜਾਂ ’ਤੇ ਢੇਰ !    ਫੀਫਾ ਮਹਿਲਾ ਵਿਸ਼ਵ ਕੱਪ: ਮਾਰਟਾ ਦਾ ਗੋਲ, ਬ੍ਰਾਜ਼ੀਲ ਪ੍ਰੀ ਕੁਆਰਟਰਜ਼ ’ਚ !    ਵਿਕਸਤ ਭਾਰਤ ਹਾਲੇ ਬੜੀ ਦੂਰ ਦੀ ਗੱਲ !    ਅਜੋਕੀ ਪੰਜਾਬੀ ਨੌਜਵਾਨੀ ਦੀ ਹਾਲਤ ਨਾਜ਼ੁਕ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਗੈਰਕਾਨੂੰਨੀ ਹੁੱਕਾ ਬਾਰਾਂ ’ਤੇ ਪਾਬੰਦੀ !    ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ !    ਸਾਬਕਾ ਐੱਸਪੀ ਨਾਲ 25 ਲੱਖ ਦੀ ਧੋਖਾਧੜੀ !    ਮਹੀਨੇ ਦੇ ਅਖੀਰ ਤੱਕ ਡਰੇਨਾਂ ਦੀ ਸਫ਼ਾਈ ਕਰਨ ਦਾ ਹੁਕਮ !    ਪੰਜਾਬ ਦੇ ਕਲਾਕਾਰਾਂ ਦਾ ਸਹਾਰਾ ਬਣੇਗੀ ਆਰਟਿਸਟ ਐਸੋਸੀਏਸ਼ਨ !    

ਮਾਲਵਾ › ›

Featured Posts
ਦਫ਼ਤਰੀ ਕਾਮਿਆਂ ਦੀ ਹੜਤਾਲ ਜਾਰੀ

ਦਫ਼ਤਰੀ ਕਾਮਿਆਂ ਦੀ ਹੜਤਾਲ ਜਾਰੀ

ਪੱਤਰ ਪ੍ਰੇਰਕ ਤਪਾ ਮੰਡੀ, 19 ਜੂਨ ਪੰਜਾਬ ਸਰਕਾਰ ਦੀਆਂ ਸਰਕਾਰ ਵਿਰੋਧੀ ਨੀਤੀਆਂ ਅਤੇ ਉਨ੍ਹਾਂ ਦੀਆਂ ਲੰਮੇ ਚਿਰ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਮੰਨਣ ਤੋਂ ਇਨਕਾਰ ਕਰਨ ਦੇ ਰੋਸ ਵਜੋਂ ਤਹਿਸੀਲ ਕੰਪਲੈਕਸ ਤਪਾ ਵਿੱਚ ਸਰਕਾਰੀ ਮੁਲਾਜ਼ਮਾਂ ਨੇ ਅੱਜ ਦੂਜੇ ਦਿਨ ਵੀ ਆਪਣੀ ਕਲਮ ਛੋੜ ਹੜਤਾਲ ਜਾਰੀ ਰੱਖੀ। ਐੱਸਡੀਐੱਮ ਅਤੇ ਤਹਿਸੀਲਦਾਰ ਦੇ ਦਫ਼ਤਰ ਦੇ ...

Read More

ਸਾਬਕਾ ਵਿਧਾਇਕ ਨੇ ਨੁਕਸਾਨੀਆਂ ਫ਼ਸਲਾਂ ਦਾ ਜਾਇਜ਼ਾ ਲਿਆ

ਸਾਬਕਾ ਵਿਧਾਇਕ ਨੇ ਨੁਕਸਾਨੀਆਂ ਫ਼ਸਲਾਂ ਦਾ ਜਾਇਜ਼ਾ ਲਿਆ

ਪੱਤਰ ਪ੍ਰੇਰਕ ਰਾਮਾਂ ਮੰਡੀ, 19 ਜੂਨ ਬੀਤੇ ਦਿਨ ਇਲਾਕੇ ਵਿੱਚ ਭਾਰੀ ਮੀਂਹ ਅਤੇ ਝੱਖੜ ਨਾਲ ਹੋਈ ਗੜ੍ਹਿਆਂ ਕਾਰਨ ਨਰਮੇ ਦੀ ਫ਼ਸਲ ਦੇ ਹੋਏ ਨੁਕਸਾਨ ਦਾ ਅੱਜ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਵੱਲੋਂ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਸਰਕਾਰ ਨੂੰ ਫ਼ਸਲਾਂ ਦੇ ਨੁਕਸਾਨ ਦੀ ਵਿਸ਼ੇਸ ਗਿਰਦਾਵਰੀ ਕਰਵਾ ਕੇ ਪੀੜਤ ਕਿਸਾਨਾਂ ਅਤੇ ...

Read More

ਸੂਡਾਨ ਸਰਕਾਰ ਨਾਲ ਸੈਂਟਰਲ ’ਵਰਸਿਟੀ ਖੋਲ੍ਹਣ ਲਈ ਸਮਝੌਤਾ

ਸੂਡਾਨ ਸਰਕਾਰ ਨਾਲ ਸੈਂਟਰਲ ’ਵਰਸਿਟੀ ਖੋਲ੍ਹਣ ਲਈ ਸਮਝੌਤਾ

ਪੱਤਰ ਪ੍ਰੇਰਕ ਤਲਵੰਡੀ ਸਾਬੋ, 19 ਜੂਨ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਨੇ ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਪਛਾਣ ਬਣਾਉਂਦਿਆਂ ਸੁਡਾਨ ਸਰਕਾਰ ਨਾਲ ਸੈਂਟਰਲ ਯੂਨੀਵਰਸਿਟੀ ਖੋਲ੍ਹਣ ਦਾ ਸਮਝੌਤਾ ਕੀਤਾ ਹੈ। ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਸੂਡਾਨ ਦੇ ਉਪ ਰਾਸ਼ਟਰਪਤੀ ਜੇਮਸ ਵਾਨੀ ਇੱਗਾ ਦੀ ਭਾਰਤ ...

Read More

ਲੋੜਵੰਦਾਂ ਲਈ ਸਹਾਰਾ ਬਣਿਆ ਰਾਮਪੁਰਾ ਦਾ ਕੱਪੜਾ ਬੈਂਕ

ਲੋੜਵੰਦਾਂ ਲਈ ਸਹਾਰਾ ਬਣਿਆ ਰਾਮਪੁਰਾ ਦਾ ਕੱਪੜਾ ਬੈਂਕ

ਗੁਰਵਿੰਦਰ ਸਿੰਘ ਰਾਮਪੁਰਾ ਫੂਲ, 19 ਜੂਨ ਸ਼ਹਿਰ ਅੰਦਰ ਸ੍ਰੀ ਸ਼ਿਵ ਲਹਿਰੀ ਕਾਂਵੜ ਸੰਘ ਵੱਲੋਂ ਗ਼ਰੀਬਾਂ ਤੇ ਲੋੜਵੰਦਾਂ ਦੀ ਸਹਾਇਤਾ ਕਰਨ ਲਈ ਕੱਪੜੇ ਵੰਡਣ ਦਾ ਉਪਰਾਲਾ ਕੀਤਾ ਗਿਆ ਹੈ। ਸੰਸਥਾ ਵਲੋਂ ਹਰੇਕ ਲੋੜਵੰਦ ਵਿਅਕਤੀ ਨੂੰ ਮਹਿਜ਼ 10 ਰੁਪਏ ਵਿਚ ਉਸ ਦੀ ਮਰਜ਼ੀ ਦੇ ਤਨ ਢਕਣ ਲਈ ਕੱਪੜੇ ਦੇ ਕੇ ਸਮਾਜ ਨੂੰ ਸੇਧ ਦੇਣ ...

Read More

ਮੁਕਤਸਰੀਆਂ ਦੀ ਪਿਆਸ ਬੁਝਾਉਣ ਲਈ ‘ਵਿਕਾਸ ਮਿਸ਼ਨ’ ਯਤਨਸ਼ੀਲ

ਮੁਕਤਸਰੀਆਂ ਦੀ ਪਿਆਸ ਬੁਝਾਉਣ ਲਈ ‘ਵਿਕਾਸ ਮਿਸ਼ਨ’ ਯਤਨਸ਼ੀਲ

ਨਿੱਜੀ ਪੱਤਰ ਪ੍ਰੇਰਕ ਸ੍ਰੀ ਮੁਕਤਸਰ ਸਾਹਿਬ, 19 ਜੂਨ ਮੁਕਤਸਰ ਵਿੱਚ ਪਿਛਲੇ ਕਈ ਦਿਨਾਂ ਤੋਂ ਪੀਣ ਵਾਲੇ ਪਾਣੀ ਦਾ ਸੰਕਟ ਬਣਿਆ ਹੋਇਆ ਹੈ। ਜਲਘਰ ਦੀਆਂ ਡਿੱਗੀਆਂ ਸੁੱਕੀਆਂ ਪਈਆਂ ਹਨ। ਹਫਤੇ ਵਿੱਚ ਇਕ ਦਿਨ ਉਹ ਵੀ ਮਸਾਂ ਅੱਧੇ ਘੰਟੇ ਵਾਸਤੇ ਪਾਣੀ ਛੱਡਿਆ ਜਾਂਦਾ ਹੈ। ਲੋਕਾਂ ਵਿੱਚ ਹਾਲ ਦੁਹਾਈ ਮੱਚੀ ਹੋਈ ਹੈ ਪਰ ਪ੍ਰਸ਼ਾਸਨ ਸਿਵਾਏ ...

Read More

ਦਰਜਨਾਂ ਪਿੰਡਾਂ ਦੇ ਕਿਸਾਨਾਂ ਵੱਲੋਂ ਜਲ ਸੱਤਿਆਗ੍ਰਹਿ ਸ਼ੁਰੂ

ਦਰਜਨਾਂ ਪਿੰਡਾਂ ਦੇ ਕਿਸਾਨਾਂ ਵੱਲੋਂ ਜਲ ਸੱਤਿਆਗ੍ਰਹਿ ਸ਼ੁਰੂ

ਨਿੱਜੀ ਪੱਤਰ ਪ੍ਰੇਰਕ ਸਿਰਸਾ, 19 ਜੂਨ ਅਖਿਲ ਭਾਰਤੀ ਸਵਾਮੀਨਾਥਨ ਸੰਘਰਸ਼ ਸਮਿਤੀ ਦੇ ਬੈਨਰ ਹੇਠ ਇਕ ਦਰਜਨ ਪਿੰਡਾਂ ਦੇ ਕਿਸਾਨਾਂ ਨੇ ਸਿੰਚਾਈ ਤੇ ਪੀਣ ਦੇ ਪਾਣੀ ਦੀ ਮੰਗ ਨੂੰ ਲੈ ਕੇ ਗਿਗੋਰਾਣੀ ਮਾਈਨਰ ’ਚ ਬੇਮਿਅਦੀ ਧਰਨਾ ਸ਼ੁਰੂ ਕੀਤਾ ਹੈ। ਧਰਨੇ ਦੀ ਅਗਵਾਈ ਅਖਿਲ ਭਾਰਤੀ ਸਵਾਮੀਨਾਥਨ ਸੰਘਰਸ਼ ਸਮਿਤੀ ਦੇ ਪ੍ਰਧਾਨ ਵਿਕਲ ਪਚਾਰ ਨੇ ਕੀਤੀ। ਧਰਨੇ ...

Read More

ਗੜਿਆਂ ਕਾਰਨ ਨੁਕਸਾਨੀਆਂ ਫਸਲਾਂ ਦਾ ਮੁਆਵਜ਼ਾ ਮੰਗਿਆ

ਗੜਿਆਂ ਕਾਰਨ ਨੁਕਸਾਨੀਆਂ ਫਸਲਾਂ ਦਾ ਮੁਆਵਜ਼ਾ ਮੰਗਿਆ

ਧਰਮਪਾਲ ਸਿੰਘ ਤੂਰ ਸੰਗਤ ਮੰਡੀ, 19 ਜੂਨ ਪੰਜਾਬ ਦੇ ਕੁੱਝ ਹਿੱਸਿਆਂ ਵਿੱਚ ਪਿਛਲੇ ਆਏ ਮੀਂਹ ਅਤੇ ਗੜੇਮਾਰੀ ਕਾਰਨ ਕਿਸਾਨਾਂ ਦੀਆਂ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਲਗਾਤਾਰ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ। ਬਲਾਕ ਸੰਗਤ ਅਧੀਨ ਪੈਂਦੇ ਕੋਟਗੁਰੂ, ਬਾਂਡੀ, ਫਰੀਦਕੋਟ ਕੋਟਲੀ, ਕੋਟਲੀ ਸਾਬੋ ਅਤੇ ...

Read More


ਭਾਰਤ-ਪਾਕਿ ਕ੍ਰਿਕਟ ਮੈਚ ’ਤੇ ਲੱਖਾਂ ਦਾ ਸੱਟਾ

Posted On June - 17 - 2019 Comments Off on ਭਾਰਤ-ਪਾਕਿ ਕ੍ਰਿਕਟ ਮੈਚ ’ਤੇ ਲੱਖਾਂ ਦਾ ਸੱਟਾ
ਰਵਿੰਦਰ ਰਵੀ ਬਰਨਾਲਾ, 16 ਜੂਨ ਅੱਜ ਭਾਰਤ-ਪਾਕਿਸਤਾਨ ਵੱਲੋਂ ਖੇਡੇ ਗਏ ਕ੍ਰਿਕਟ ਮੈਚ ’ਤੇ ਜ਼ਿਲ੍ਹੇ ’ਚ ਲੱਖਾਂ ਰੁਪਏ ਦਾ ਸੱਟਾ ਲੱਗਿਆ। ਮੈਚ ਦੀ ਹਰ ਗੇਂਦ ’ਤੇ ਵੱਖਰੇ ਵੱਖਰੇ ਦਾਅ ਲਾਏ ਗਏ। ਸ਼ਹਿਰ ’ਚ ਵਿਸ਼ਵ ਕੱਪ ਦੇ ਕ੍ਰਿਕਟ ਮੈਚਾਂ ’ਤੇ ਲੱਗੇ ਲੱਖਾਂ ਰੁਪਏ ਦੇ ਸੱਟੇ ਨੇ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਚਿੰਨ੍ਹ ਲਾ ਦਿੱਤਾ ਹੈ। ਪੁਲੀਸ ਛੋਟਾ ਮੋਟਾ ਦੜ੍ਹਾ ਸੱਟਾ ਲਾਉਣ ਵਾਲਿਆਂ ਨੂੰ ਫੜ੍ਹਕੇ ਆਪਣੀ ਪਿੱਠ ਤਾਂ ਥਪਥਪਾ ਲੈਂਦੀ ਹੈ ਜਦਕਿ ਸ਼ਹਿਰ ਵਿੱਚ ਕ੍ਰਿਕਟ ਮੈਚਾਂ ’ਤੇ 

ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਲਈ ਮ੍ਰਿਤਕਾਂ ਦੇ ਪਰਿਵਾਰਾਂ ਵਲੋਂ ਧਰਨੇ

Posted On June - 17 - 2019 Comments Off on ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਲਈ ਮ੍ਰਿਤਕਾਂ ਦੇ ਪਰਿਵਾਰਾਂ ਵਲੋਂ ਧਰਨੇ
ਪਰਮਜੀਤ ਸਿੰਘ ਫਾਜ਼ਿਲਕਾ, 16 ਜੂਨ ਇੱਥੋਂ ਦੇ ਗਾਂਧੀ ਨਗਰ ਵਾਸੀ ਮਦਨ ਲਾਲ ਨਾਮੀਂ ਵਿਅਕਤੀ ਵੱਲੋਂ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਨਹਿਰ ਵਿਚ ਛਾਲ ਮਾਰ ਕੇ ਖ਼ੁਦਕਸ਼ੀ ਕਰਨ ਸਬੰਧੀ ਕਥਿਤ ਦੋਸ਼ੀਆਂ ਦੇ ਖਿਲਾਫ਼ ਕਾਰਵਾਈ ਦੀ ਮੰਗ ਲਈ ਪਰਿਵਾਰਕ ਮੈਂਬਰਾਂ ਨੇ ਥਾਣਾ ਸਿਟੀ ਫਾਜ਼ਿਲਕਾ ਦੇ ਬਾਹਰ ਧਰਨਾ ਲਾਇਆ। ਮ੍ਰਿਤਕ ਮਦਨ ਲਾਲ ਦੇ ਸਾਢੂ ਕੁੰਦਨ ਲਾਲ ਨੇ ਦੱਸਿਆ ਕਿ ਮਦਨ ਲਾਲ ਦਾ ਫਾਜ਼ਿਲਕਾ, ਮੁਕਤਸਰ ਅਤੇ ਹੋਰਨਾਂ ਸ਼ਹਿਰਾਂ ਦੇ ਵਾਸੀ ਆਪਣੇ ਰਿਸ਼ਤੇਦਾਰਾਂ ਅਤੇ ਹੋਰਨਾਂ ਲੋਕਾਂ ਨਾਲ ਪੈਸਿਆਂ 

ਗਹਿਰੀ ਬੁੱਟਰ ਵਾਸੀਆਂ ਨੇ ਮੁਸਲਿਮ ਭਾਈਚਾਰੇ ਨੂੰ ਦਿੱਤੀ ਕਬਰ ਲਈ ਜਗ੍ਹਾ

Posted On June - 17 - 2019 Comments Off on ਗਹਿਰੀ ਬੁੱਟਰ ਵਾਸੀਆਂ ਨੇ ਮੁਸਲਿਮ ਭਾਈਚਾਰੇ ਨੂੰ ਦਿੱਤੀ ਕਬਰ ਲਈ ਜਗ੍ਹਾ
ਧਰਮਪਾਲ ਸਿੰਘ ਤੂਰ ਸੰਗਤ ਮੰਡੀ, 16 ਜੂਨ ਪਿੰਡ ਗਹਿਰੀ ਬੁੱਟਰ ਵਾਸੀਆਂ ਨੇ ਦੇਸ਼ ਵੰਡ ਪਿੱਛੋਂ ਭਾਰਤ ਵਿੱਚ ਰਹਿ ਗਏ ਇੱਕ ਮੁਸਲਿਮ ਭਾਈਚਾਰੇ ਨਾਲ ਸਬੰਧਤ ਪਰਿਵਾਰ ਨੂੰ ਪਿੰਡ ਵਿੱਚ ਸ਼ਰਨ ਦੇ ਕੇ ਹਿਫਾਜ਼ਤ ਕੀਤੀ ਹੈ। ਪਿੰਡ ਵਿੱਚ ਮੁਸਲਿਮ ਭਾਈਚਾਰੇ ਨਾਲ ਸਬੰਧਤ ਇੱਕੋ ਇੱਕ ਪਰਿਵਾਰ ਕੋਲ ਪਿੰਡ ਵਿੱਚ ਕਬਰਾਂ ਲਈ ਜਗ੍ਹਾ ਨਹੀਂ ਸੀ, ਜਿਸ ਕਾਰਨ ਪਰਿਵਾਰ ਨੂੰ ਕਿਸੇ ਮ੍ਰਿਤਕ ਜੀਅ ਨੂੰ ਦਫਨਾਉਣ ਲਈ ਰਾਜਸਥਾਨ ਦੇ ਪਿੰਡ ਖੇਰੂਆਣਾ ਜਾਣਾ ਪੈਂਦਾ ਸੀ। ਹੁਣ ਇਸ ਪਰਿਵਾਰ ਦੇ ਮੈਂਬਰ ਮੋਰੂ 

ਪੱਕੇ ਮਕਾਨਾਂ ਨੂੰ ਤਰਸ ਰਹੇ ਨੇ ਡਿਜੀਟਲ ਇੰਡੀਆ ਦੇ ਵਾਸੀ

Posted On June - 17 - 2019 Comments Off on ਪੱਕੇ ਮਕਾਨਾਂ ਨੂੰ ਤਰਸ ਰਹੇ ਨੇ ਡਿਜੀਟਲ ਇੰਡੀਆ ਦੇ ਵਾਸੀ
ਸੁਭਾਸ਼ ਚੰਦਰ ਸਮਾਣਾ, 16 ਜੂਨ ਕੇਂਦਰ ਸਰਕਾਰ ਵੱਲੋਂ ਚਲਾਈ ਜਾ ਰਹੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਸਕੀਮ ਤਹਿਤ ਗ਼ਰੀਬ ਤੇ ਬੇਘਰੇ ਲੋਕਾਂ ਨੂੰ ਪੱਕੇ ਮਕਾਨ ਬਣਾਉਣ ਲਈ ਦਿੱਤੀ ਜਾਂਦੀ ਗਰਾਂਟ ਦੇ ਬਾਵਜੂਦ ਹਲਕਾ ਸਮਾਣਾ ਦੇ ਪਿੰਡ ਕਮਾਲਪੁਰ ਦੇ ਲੋੜਵੰਦ ਲੋਕ ਹਾਲੇ ਵੀ ਇਸ ਸਕੀਮ ਤੋਂ ਵਾਂਝੇ ਹਨ। ਇਹ ਕੱਚੇ ਮਕਾਨਾਂ ਤੇ ਡਿੱਗੂੰ-ਡਿੱਗੂੰ ਕਰਦੇ ਸਰਕਾਰੀ ਕੁਆਰਟਰਾਂ ਵਿਚ ਨਾਜਾਇਜ਼ ਤੌਰ ’ਤੇ ਪਰਿਵਾਰਾਂ ਨਾਲ ਰਹਿ ਕੇ ਦਿਨ ਕੱਟੀ ਕਰ ਰਹੇ ਹਨ। ਇਨ੍ਹਾਂ ਵੱਲੋਂ ਵਾਰ-ਵਾਰ ਦਰਖਾਸਤਾਂ 

ਸਵਾਰੀਆਂ ਦੀ ਜਾਨ ਜੋਖ਼ਮ ’ਚ ਪਾ ਰਹੇ ਨੇ ਡਰਾਈਵਰ

Posted On June - 17 - 2019 Comments Off on ਸਵਾਰੀਆਂ ਦੀ ਜਾਨ ਜੋਖ਼ਮ ’ਚ ਪਾ ਰਹੇ ਨੇ ਡਰਾਈਵਰ
ਨਿੱਜੀ ਪੱਤਰ ਪ੍ਰੇਰਕ ਮਲੋਟ, 16 ਜੂਨ ਤਿਕੋਨੀ ਸੜਕ ’ਤੇ ਵੱਖ-ਵੱਖ ਕੰਪਨੀਆਂ ਦੀਆਂ ਅਤੇ ਸਰਕਾਰੀ ਬੱਸਾਂ ਦੇ ਡਰਾਈਵਰਾਂ ਵੱਲੋਂ ਕੁੱਝ ਪੈਸਿਆਂ ਦੇ ਲਾਲਚ ਦੀ ਖਾਤਰ ਦੂਜੀਆਂ ਬੱਸਾਂ ਨੂੰ ਕਰਾਸ ਦੇਣ ਮੌਕੇ ਅਨੇਕਾਂ ਮੁਸਾਫਿਰਾਂ ਦੀ ਜਾਨ ਨੂੰ ਜੋਖਮ ਵਿਚ ਪਾਈ ਜਾ ਰਹੀ ਹੈ। ਸਪੀਡ ’ਚ ਆਈ ਬੱਸ ਅਚਾਨਕ ਰੁਕਦੀ ਹੈ ਤੇ ਕਾਹਲੀ ਨਾਲ ਸਵਾਰੀਆਂ ਨੂੰ ਉਤਾਰਿਆ ਜਾਂਦਾ ਹੈ। ਕਈ ਮੁਸਾਫਿਰ ਬੱਸ ਤੋਂ ਉਤਰਦਿਆਂ ਹੀ ਸਹਿਜ ਸੁਭਾਅ ਸੜਕ ਦੇ ਦੂਜੇ ਪਾਸੇ ਖੜੀ ਬੱਸ ਵੱਲ ਭੱਜਦੇ ਹਨ। ਇੰਨੇ ਨੂੰ ਤੇਜ਼ 

ਮਾਈਨਰ ਦੀ ਸਫ਼ਾਈ ਨਾ ਹੋਣ ਕਾਰਨ ਕਿਸਾਨਾਂ ਵਿਚ ਰੋਸ

Posted On June - 17 - 2019 Comments Off on ਮਾਈਨਰ ਦੀ ਸਫ਼ਾਈ ਨਾ ਹੋਣ ਕਾਰਨ ਕਿਸਾਨਾਂ ਵਿਚ ਰੋਸ
ਜਸਮਿੰਦਰ ਸੰਧੂ ਫਿਰੋਜ਼ਪੁਰ, 16 ਜੂਨ ਝੋਨੇ ਦੀ ਲਗਾਈ ਤੋਂ ਕਈ ਦਿਨ ਪਹਿਲਾਂ ਨਹਿਰੀ ਮਹਿਕਮੇ ਵੱਲੋਂ ਕੱਸੀਆਂ ਤੇ ਵੱਡੇ ਖਾਲਾਂ ਦੀ ਸਫਾਈ ਕਰਕੇ ਪਾਣੀ ਛੱਡਿਆ ਜਾਂਦਾ ਹੈ ਤਾਂ ਜੋ ਖਾਲ ਨਾ ਟੁੱਟਣ ਅਤੇ ਟੇਲਾਂ ਤੱਕ ਪਾਣੀ ਪਹੁੰਚ ਸਕੇ, ਪਰ ਇਸ ਵਾਰ ਕਈ ਕੱਸੀਆਂ ਤੇ ਵੱਡੇ ਖਾਲਾਂ ਦੀ ਸਫ਼ਾਈ ਤੋਂ ਬਿਨਾਂ ਹੀ ਪਾਣੀ ਛੱਡ ਦਿੱਤਾ ਗਿਆ। ਇਸ ਸਬੰਧੀ ਪ੍ਰਤੀਕਰਮ ਪ੍ਰਗਟ ਕਰਦਿਆਂ ਹਰਨੇਕ ਸਿੰਘ ਮਹਿਮਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਨੇ ਦੱਸਿਆ ਕਿ ਅੱਜ ਪਿੰਡ ਮਹਿਮਾਂ 

ਨਵਾਂ ਸਲੇਮ ਸ਼ਾਹ ਦੀ ਗਊਸ਼ਾਲਾ ਬਣੀ ਵਰਦਾਨ

Posted On June - 17 - 2019 Comments Off on ਨਵਾਂ ਸਲੇਮ ਸ਼ਾਹ ਦੀ ਗਊਸ਼ਾਲਾ ਬਣੀ ਵਰਦਾਨ
ਨਿੱਜੀ ਪੱਤਰ ਪ੍ਰੇਰਕ ਫ਼ਾਜ਼ਿਲਕਾ, 16 ਜੂਨ ਜ਼ਿਲ੍ਹਾ ਫ਼ਾਜ਼ਿਲਕਾ ਪ੍ਰਸ਼ਾਸਨ ਦੀ ਦੇਖ-ਰੇਖ ਹੇਠ ਨਜ਼ਦੀਕੀ ਪਿੰਡ ਨਵਾਂ ਸਲੇਮ ਸ਼ਾਹ ਵਿਚ 15 ਏਕੜ ਥਾਂ ’ਤੇ ਬਣਾਈ ਗਈ ਸਰਕਾਰੀ ਗਊਸ਼ਾਲਾ (ਕੈਟਲ ਪੌਂਡ) ਬੇਸਹਾਰਾ ਪਸ਼ੂਆਂ ਦੀ ਸਾਂਭ-ਸੰਭਾਲ ਕਰਨ ਵਿਚ ਕਾਫੀ ਲਾਹੇਵੰਦ ਸਾਬਿਤ ਹੋ ਰਹੀ ਹੈ। ਪ੍ਰਸ਼ਾਸਨ ਵਲੋਂ ਨਵੰਬਰ 2016 ਵਿਚ ਡਿਸਟ੍ਰਿਕਟ ਐਨੀਮਲ ਵੈੱਲਫ਼ੇਅਰ ਸੁਸਾਇਟੀ ਦੇ ਝੰਡੇ ਹੇਠ 15 ਆਵਾਰਾ ਪਸ਼ੂਆਂ ਨਾਲ ਸ਼ੁਰੂ ਕੀਤੀ ਇਹ ਗਊਸ਼ਾਲਾ ਵਿਚ ਦੋ ਸਾਲ ਤੋਂ ਵੱਧ ਦੇ ਅਰਸੇ ਦੌਰਾਨ 400 ਪਸ਼ੂਆਂ ਦੀ ਸੰਭਾਲ ਕੀਤੀ 

ਬੁਢਲਾਡਾ ਦੀਆਂ ਦਿਹਾਤੀ ਲਿੰਕ ਸੜਕਾਂ ਦੀ ਹਾਲਤ ਮਾੜੀ

Posted On June - 17 - 2019 Comments Off on ਬੁਢਲਾਡਾ ਦੀਆਂ ਦਿਹਾਤੀ ਲਿੰਕ ਸੜਕਾਂ ਦੀ ਹਾਲਤ ਮਾੜੀ
ਐੱਨਪੀ ਸਿੰਘ ਬੁਢਲਾਡਾ, 16 ਜੂਨ ਇਸ ਖੇਤਰ ਦੀਆਂ ਦਿਹਾਤੀ ਲਿੰਕ ਸੜਕਾਂ ਦੀ ਹਾਲਤ ਮਾੜੀ ਹੈ, ਜਿਨ੍ਹਾਂ ਵਿੱਚ ਡੂੰਘੇ ਟੋਏ ਪੈਣ ਕਾਰਨ ਇਹ ਸੜਕਾਂ ਜਿੱਥੇ ਆਪਣੇ ਕਿਨਾਰੇ ਖੋਰ ਬੈਠੀਆਂ ਹਨ, ਉਥੇ 20 ਤੋਂ 50 ਮੀਟਰ ਦੀ ਦੂਰੀ ਤੱਕ ਲੁੱਕ ਬੱਜਰੀ ਤੋਂ ਨੰਗੀਆਂ ਹੋ ਕੇ ਛਿੱਦੀਆਂ ਪੈ ਚੁੱਕੀਆਂ ਹਨ। ਸ਼ਹਿਰ ਦੇ ਕੁਲਾਣਾ ਚੌਕ ਤੋਂ ਲੈ ਕੇ ਪਿੰਡ ਸੈਦੇਵਾਲਾ ਤੱਕ ਦੀ ਲਿੰਕ ਸੜਕ ਦੀ ਹਾਲਤ ਹੁਣ ਕੱਚੇ ਪਹੇ ਵਰਗੀ ਹੈ। ਸ਼ਹਿਰ ਵਿੱਚੋਂ ਲੰਘਦੀ ਹੋਣ ਕਾਰਨ ਐੱਸਡੀਐੱਮ ਆਦਿਤਿਆ ਡੇਚਲਵਾਲ ਨੇ ਨਿੱਜੀ ਦਿਲਚਸਪੀ ਅਧੀਨ 

ਵਾਰਡ ਨੰਬਰ ਇੱਕ ਦੀ ਗਲੀ ਦਾ ਮਾਮਲਾ ਮੁੜ ਭਖ਼ਿਆ

Posted On June - 17 - 2019 Comments Off on ਵਾਰਡ ਨੰਬਰ ਇੱਕ ਦੀ ਗਲੀ ਦਾ ਮਾਮਲਾ ਮੁੜ ਭਖ਼ਿਆ
ਹਰਦੀਪ ਸਿੰਘ ਫਤਿਹਗੜ੍ਹ ਪੰਜਤੂਰ, 16 ਜੂਨ ਇੱਥੇ ਵਾਰਡ ਨੰਬਰ ਇੱਕ ਦੀ ਗਲੀ ਦੀ ਖਸਤਾ ਹਾਲਤ ਦਾ ਮਾਮਲਾ ਮੁੜ ਤੋਂ ਭਖ ਗਿਆ ਹੈ। ਨਗਰ ਪੰਚਾਇਤ ਗਲੀ ਨੂੰ ਬਣਾਉਣ ਵਾਸਤੇ ਟੀ-ਟੈਂਡਰ ਪ੍ਰਣਾਲੀ ਨਾਲ ਕਾਲ ਕੀਤੇ ਟੈਂਡਰ ਦਾ ਹਵਾਲਾ ਦੇ ਕੇ ਗਲੀ ਬਣਾਉਣ ਤੋਂ ਹੱਥ ਖੜ੍ਹੇ ਕਰੀ ਬੈਠੀ ਹੈ। ਇਸ ਗਲੀ ਦਾ ਮਾਮਲਾ ਮੁੱਖ ਮੰਤਰੀ ਦੇ ਦਰਬਾਰ ਤੱਕ ਵੀ ਪੁਜਿਆਂ ਹੋਇਆ ਹੈ। ਜਾਣਕਾਰੀ ਦਿੰਦਿਆਂ ਕੁਲਦੀਪ ਗਰੋਵਰ ਨੇ ਦੱਸਿਆ ਕਿ ਉਸ ਨੇ ਗਲੀ ਵਾਸੀਆਂ ਨੂੰ ਨਾਲ ਲੈਕੇ ਅਪਰੈਲ 2018 ਨੂੰ ਗਲੀ ਬਣਾਉਣ ਲਈ ਲਿਖਤੀ ਪੱਤਰ ਸੌਂਪਿਆ 

ਪਾਣੀ ਦੀ ਡੰਗ ਟਪਾਊ ਸਪਲਾਈ ਖ਼ਿਲਾਫ਼ ਡਟੇ ਬਰੇਟਾ ਵਾਸੀ

Posted On June - 17 - 2019 Comments Off on ਪਾਣੀ ਦੀ ਡੰਗ ਟਪਾਊ ਸਪਲਾਈ ਖ਼ਿਲਾਫ਼ ਡਟੇ ਬਰੇਟਾ ਵਾਸੀ
ਸੱਤ ਪ੍ਰਕਾਸ਼ ਸਿੰਗਲਾ ਬਰੇਟਾ, 16 ਜੂਨ ਪਿਛਲੇ ਕਈ ਦਿਨਾਂ ਤੋਂ ਕਦੇ-ਕਦਾਈ ਪਾਣੀ ਆਉਣ ਕਾਰਨ ਰੇਲਵੇ ਲਾਈਨ ਤਂ ਪਾਰਲੇ ਬਰੇਟਾ ਪਿੰਡ ਵਾਸੀਆਂ ਵੱਲੋਂ ਸਥਾਨਕ ਵਾਟਰ ਵਰਕਸ ਵਿੱਚ ਜਾ ਕੇ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਗਟਾਇਆ। ਉਨ੍ਹਾਂ ਪਾਣੀ ਦੀ ਸਪਲਾਈ ਵਿੱਚ ਸੁਧਾਰਕਰਨ ਤੇ ਨਿਯਮਿਤ ਪਾਣੀ ਦੀ ਸਪਲਾਈ ਦੀ ਮੰਗ ਕੀਤੀ। ਮੌਕੇ ’ਤੇ ਮੌਜੂਦ ਕਰਮਚਾਰੀਆਂ ਨੇ ਦੱਸਿਆ ਕਿ ਮੋਟਰ ਖਰਾਬ ਹੋਣ ਕਾਰਨ ਸਪਲਾਈ ਵਿੱਚ ਵਿਘਨ ਪਿਆ ਸਮੀ ਅਤੇ ਪਿਛਲੇ 15-20 ਦਿਨਾਂ ਤੋਂ ਨਹਿਰੀ ਪਾਣੀ ਵੀ ਬੰਦ ਸੀ, ਜਿਸ ਕਾਰਨ ਸਪਲਾਈ 

ਰੁੱਖ ਵਿਹੂਣੀਆਂ ਸਾਂਝੀਆਂ ਥਾਵਾਂ ਤੋਂ ਕੁਦਰਤ ਪ੍ਰੇਮੀ ਚਿੰਤਤ

Posted On June - 17 - 2019 Comments Off on ਰੁੱਖ ਵਿਹੂਣੀਆਂ ਸਾਂਝੀਆਂ ਥਾਵਾਂ ਤੋਂ ਕੁਦਰਤ ਪ੍ਰੇਮੀ ਚਿੰਤਤ
ਮਹਿੰਦਰ ਸਿੰਘ ਰੱਤੀਆਂ ਮੋਗਾ, 16 ਜੂਨ ਸਥਾਨਕ ਖਾਲਸਾ ਸੇਵਾ ਸੁਸਾਇਟੀ ਵੱਲੋਂ ਘਰ-ਘਰ ਹਰਿਆਲੀ ਤਹਿਤ ‘ਰੁੱਖ ਲਗਾਓ ਮੁਹਿੰਮ ਤਹਿਤ ਲੋਕਾਂ ਨੂੰ ਵਾਤਾਵਰਨ ਨੂੰ ਪ੍ਰਦੂਸ਼ਤ ਹੋਣ ਤੋਂ ਬਚਾਉਣ ਤੇ ਵਿਹੂਣੇ ਹੋਈਆਂ ਸਾਂਝੀਆਂ ਥਾਵਾਂ ’ਤੇ ਰੁੱਖ ਲਗਾਉਣ ਦਾ ਹੋਕਾ ਦਿੱਤਾ ਜਾ ਰਿਹਾ ਹੈ। ਵਾਤਾਵਰਨ ਦੀ ਸਵੱਛਤਾ ਲਈ ਪੌਦੇ ਲਗਾਉਣ ਦੀ ਇਸ ਧਾਰਮਿਕ ਸੰਸਥਾ ਦੀ ਤੀਸਰੀ ਠੰਡੀ ਛਾਂ ਦੇ ਲੰਗਰ ਮੁਹਿੰਮ ਦਾ ਉਦਘਾਟਨ ਕਰਦਿਆਂ ਵਾਤਾਵਰਨ ਪ੍ਰੇਮੀ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ ਨੇ ਕਿਹਾ ਕਿ ਅੱਜ ਜਦੋਂ ਵਾਤਾਵਰਨ 

ਗੁਰੂ ਅਰਜਨ ਦੇਵ ਦਾ ਸ਼ਹੀਦੀ ਦਿਹਾੜਾ ਮਨਾਇਆ

Posted On June - 17 - 2019 Comments Off on ਗੁਰੂ ਅਰਜਨ ਦੇਵ ਦਾ ਸ਼ਹੀਦੀ ਦਿਹਾੜਾ ਮਨਾਇਆ
ਟੱਲੇਵਾਲ: ਪਿੰਡ ਚੀਮਾ ਦੇ ਵੱਡਾ ਗੁਰਦੁਆਰਾ ਸਾਹਿਬ ਵਿਚ ਗੁਰੂ ਅਰਜਨ ਦੇਵ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਅਖੰਡ ਪਾਠ ਦਾ ਭੋਗ ਪਾਇਆ ਗਿਆ। ਪ੍ਰਚਾਰਕ ਭਾਈ ਹਰਦੀਪ ਸਿੰਘ ਨੇ ਸੰਗਤ ਨਾਲ ਗੁਰੂ ਸਾਹਿਬ ਦੀ ਸ਼ਹਾਦਤ ਬਾਰੇ ਵਿਚਾਰਾਂ ਸਾਂਝੀਆਂ ਕੀਤੀਆਂ। ਭੋਗ ਮਗਰੋਂ ਗੁਰੂ ਕਾ ਲੰਗਰ ਅਤੇ ਛਬੀਲ ਲਗਾਈ ਗਈ। ਇਸ ਮੌਕੇ ਕਮੇਟੀ ਦੇ ਮੁੱਖ ਸੇਵਾਦਾਰ ਗੁਰਦੀਪ ਸਿੰਘ, ਸਾਧੂ ਸਿੰਘ ਮਿਸਤਰੀ, ਗ੍ਰੰਥੀ ਗੁਰਮੀਤ ਸਿੰਘ, ਰਾਜਵਿੰਦਰ ਸਿੰਘ ਰਾਜੀ, ਗੁਰਪ੍ਰੀਤ ਸਿੰੰਘ ਭੰਗੂ, ਨਵਜੀਤ ਸਿੰਘ ਤੇ ਹੋਰ 

19 ਮੈਂਬਰੀ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਬਣਾਈ

Posted On June - 17 - 2019 Comments Off on 19 ਮੈਂਬਰੀ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਬਣਾਈ
ਪੱਤਰ ਪ੍ਰੇਰਕ ਭਾਈਰੂਪਾ, 16 ਜੂਨ ਪਿੰਡ ਦੀ ਨੌਜਵਾਨੀ ਨੂੰ ਸਿੰਥੈਟਿਕ ਨਸ਼ਿਆਂ ਦੀ ਮਾਰ ਤੋਂ ਬਚਾਉਣ ਲਈ ਕਸਬੇ ਦੇ ਅਗਾਂਹਵਧੂ ਸੋਚ ਵਾਲੇ ਨੌਜਵਾਨਾਂ ਨੇ ਕਮਰ ਕਸ ਲਈ ਹੈ। ਇਨ੍ਹਾਂ ਨੇ ਨਗਰ ਪੰਚਾਇਤ ਦਫ਼ਤਰ ਵਿਚ ਪਿੰਡ ਪੱਧਰੀ ਸਾਂਝਾ ਇਕੱਠ ਰੱਖ ਕੇ ਸਰਬਸੰਮਤੀ ਨਾਲ 19 ਮੈਂਬਰੀ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦਾ ਗਠਨ ਕੀਤਾ। ਇਸ ਵਿਚ ਬਲਦੇਵ ਸਿੰਘ ਨੂੰ ਪ੍ਰਧਾਨ, ਸੀਰਾ ਕਿੰਗਰਾ ਨੂੰ ਮੀਤ ਪ੍ਰਧਾਨ, ਪ੍ਰਦੀਪ ਕੁਮਾਰ ਨੂੰ ਖ਼ਜ਼ਾਨਚੀ, ਗੋਰਾ ਕਿੰਗਰਾ ਨੂੰ ਸਹਾਇਕ ਖ਼ਜ਼ਾਨਚੀ, ਬਲਕਾਰ ਸਿੰਘ ਨੂੰ ਸਟੇਜ 

ਇਜ਼ਰਾਈਲ ਦੀ ਟੀਮ ਵੱਲੋਂ ਮਹਿਰਾਜ ਦਾ ਦੌਰਾ

Posted On June - 17 - 2019 Comments Off on ਇਜ਼ਰਾਈਲ ਦੀ ਟੀਮ ਵੱਲੋਂ ਮਹਿਰਾਜ ਦਾ ਦੌਰਾ
ਨਿੱਜੀ ਪੱਤਰ ਪ੍ਰੇਰਕ ਰਾਮਪੁਰਾ ਫੂਲ, 16 ਜੂਨ ਪਾਣੀ ਦਾ ਸੰਕਟ ਦਿਨੋਂ-ਦਿਨ ਗੰਭੀਰ ਹੁੰਦਾ ਜਾ ਰਿਹਾ ਹੈ। ਇਸ ਸਮੱਸਿਆ ਤੋਂ ਨਿਜਾਤ ਦਿਵਾਉਣ ਸਬੰਧੀ ਇਜ਼ਰਾਈਲ ਦੀ ਟੀਮ ਨੇ ਪਿੰਡ ਮਹਿਰਾਜ ਦਾ ਦੌਰਾ ਕੀਤਾ। ਇਸ ਮੌਕੇ ਏਡੀਸੀ ਗੁਰਪ੍ਰੀਤ ਸਿੰਘ ਥਿੰਦ ਨੇ ਟੀਮ ਦੀ ਅਗਵਾਈ ਕਰਕੇ ਅਧਿਕਾਰੀਆਂ ਨੂੰ ਸੀਵਰੇਜ ਟਰੀਟਮੈਂਟ ਪਲਾਂਟ ਦੀ ਕਾਰਜ ਪ੍ਰਣਾਲੀ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਇਜ਼ਰਾਇਲ ਦੀ ਟੀਮ ਨੂੰ ਮੀਂਹ ਦੇ ਪਾਣੀ ਦੀ ਸੰਭਾਲ ਕਰਕੇ ਇਸਦੀ ਯੋਗ ਵਰਤੋ ਕਰਨ ਸਬੰਧੀ ਜਾਣਕਾਰੀ ਦਿੱਤੀ 

ਖਸਤਾ ਹਾਲ ਇਮਾਰਤ ’ਚ ਚੱਲ ਰਹੀ ਹੈ ਆਈਟੀਆਈ

Posted On June - 17 - 2019 Comments Off on ਖਸਤਾ ਹਾਲ ਇਮਾਰਤ ’ਚ ਚੱਲ ਰਹੀ ਹੈ ਆਈਟੀਆਈ
ਗੁਰਵਿੰਦਰ ਸਿੰਘ ਰਾਮਪੁਰਾ ਫੂਲ, 16 ਜੂਨ ਸਰਕਾਰ ਵੱਲੋਂ ਵਿਕਾਸ ਕਰਨ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਸਿੱਖਿਆ ਦੇ ਮਿਆਰ ਲਈ ਸਰਕਾਰ ਨੇ ਕੋਈ ਬਹੁਤੇ ਠੋਸ ਉਪਰਾਲੇ ਨਹੀਂ ਕੀਤੇ। ਇਸ ਦੀ ਵੱਡੀ ਮਿਸਾਲ ਕਸਬਾ ਫੂਲ ’ਚ ਮਿਲਦੀ ਹੈ, ਜਿੱਥੇ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਉਧਾਰੇ ਸਾਹ ਲੈ ਕੇ ਆਪਣਾ ਵਕਤ ਲੰਘਾ ਰਹੀ ਹੈ। ਹਾਲਤ ਐਨੀ ਖਸਤਾ ਹੋ ਚੁੱਕੀ ਹੈ ਕਿ ਬੱਚਿਆ ਦਾ ਦਾਖਲਾ ਭਰਨ ਆਉਣ ਵਾਲੇ ਮਾਪਿਆਂ ਨੂੰ ਵੀ ਇੱਥੇ ਆ ਕੇ ਉਜਾੜ ਇਮਾਰਤ ਦਾ ਭੁਲੇਖਾ ਪੈ ਜਾਂਦਾ ਹੈ। ਇਹ ਸੰਸਥਾ ਪੁਰਾਣੇ 

ਖੇਤਾਂ ’ਚ ਕੱਟਦੀਆਂ ਨੇ ਗ਼ਰੀਬਾਂ ਦੇ ਬੱਚਿਆਂ ਦੀਆਂ ਛੁੱਟੀਆਂ

Posted On June - 17 - 2019 Comments Off on ਖੇਤਾਂ ’ਚ ਕੱਟਦੀਆਂ ਨੇ ਗ਼ਰੀਬਾਂ ਦੇ ਬੱਚਿਆਂ ਦੀਆਂ ਛੁੱਟੀਆਂ
ਹਰਦੀਪ ਸਿੰਘ ਜਟਾਣਾ ਮਾਨਸਾ, 16 ਜੂਨ ਜਿੱਥੇ ਸਰਦੇ ਪੁੱਜਦੇ ਪਰਿਵਾਰਾਂ ਦੇ ਬੱਚੇ ਗਰਮ ਰੁੱਤ ਛੁੱਟੀਆਂ ਦੌਰਾਨ ਪਹਾੜਾਂ ਦੀਆਂ ਸੈਰਾਂ ਕਰ ਰਹੇ ਹਨ, ਉੱਥੇ ਗਰੀਬ ਅਤੇ ਦਲਿਤ ਪਰਿਵਾਰਾਂ ਦੇ ਸਕੂਲੀ ਵਿਦਿਆਰਥੀ ਆਪਣੇ ਮਾਪਿਆਂ ਨਾਲ ਖੇਤਾਂ ’ਚ ਝੋਨਾ ਲਗਾਉਂਣ ਵਿੱਚ ਰੁਝੇ ਹੋਏ ਹਨ। ਗ਼ਰੀਬ ਪਰਿਵਾਰਾਂ ਨਾਲ ਸਬੰਧਤ ਬੱਚਿਆਂ ਲਈ ਨੱਕੋ ਨੱਕ ਭਰੇ ਕਿਸਾਨਾਂ ਦੇ ਖੇਤ ਹੀ ਤੈਰਾਕੀ ਤਲਾਅ ਅਤੇ ਪਹਾੜੀ ਝਰਨੇ ਹਨ। ਜਦੋਂ ਜ਼ਿਆਦਾ ਗਰਮੀ ਹੈ ਤਾਂ ਇਹ ਬੱਚੇ ਕੱਦੂ ਕੀਤੇ ਖੇਤ ਵਿੱਚ ਹੀ ਲੋਟਣੀਆਂ ਖਾ ਲੈਂਦੇ 
Available on Android app iOS app
Powered by : Mediology Software Pvt Ltd.