ਮਾਲੀ ਦੀ ਮਹਿਲਾ ਟੀ-20 ਟੀਮ ਛੇ ਦੌੜਾਂ ’ਤੇ ਢੇਰ !    ਫੀਫਾ ਮਹਿਲਾ ਵਿਸ਼ਵ ਕੱਪ: ਮਾਰਟਾ ਦਾ ਗੋਲ, ਬ੍ਰਾਜ਼ੀਲ ਪ੍ਰੀ ਕੁਆਰਟਰਜ਼ ’ਚ !    ਵਿਕਸਤ ਭਾਰਤ ਹਾਲੇ ਬੜੀ ਦੂਰ ਦੀ ਗੱਲ !    ਅਜੋਕੀ ਪੰਜਾਬੀ ਨੌਜਵਾਨੀ ਦੀ ਹਾਲਤ ਨਾਜ਼ੁਕ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਗੈਰਕਾਨੂੰਨੀ ਹੁੱਕਾ ਬਾਰਾਂ ’ਤੇ ਪਾਬੰਦੀ !    ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ !    ਸਾਬਕਾ ਐੱਸਪੀ ਨਾਲ 25 ਲੱਖ ਦੀ ਧੋਖਾਧੜੀ !    ਮਹੀਨੇ ਦੇ ਅਖੀਰ ਤੱਕ ਡਰੇਨਾਂ ਦੀ ਸਫ਼ਾਈ ਕਰਨ ਦਾ ਹੁਕਮ !    ਪੰਜਾਬ ਦੇ ਕਲਾਕਾਰਾਂ ਦਾ ਸਹਾਰਾ ਬਣੇਗੀ ਆਰਟਿਸਟ ਐਸੋਸੀਏਸ਼ਨ !    

ਮਾਲਵਾ › ›

Featured Posts
ਦਫ਼ਤਰੀ ਕਾਮਿਆਂ ਦੀ ਹੜਤਾਲ ਜਾਰੀ

ਦਫ਼ਤਰੀ ਕਾਮਿਆਂ ਦੀ ਹੜਤਾਲ ਜਾਰੀ

ਪੱਤਰ ਪ੍ਰੇਰਕ ਤਪਾ ਮੰਡੀ, 19 ਜੂਨ ਪੰਜਾਬ ਸਰਕਾਰ ਦੀਆਂ ਸਰਕਾਰ ਵਿਰੋਧੀ ਨੀਤੀਆਂ ਅਤੇ ਉਨ੍ਹਾਂ ਦੀਆਂ ਲੰਮੇ ਚਿਰ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਮੰਨਣ ਤੋਂ ਇਨਕਾਰ ਕਰਨ ਦੇ ਰੋਸ ਵਜੋਂ ਤਹਿਸੀਲ ਕੰਪਲੈਕਸ ਤਪਾ ਵਿੱਚ ਸਰਕਾਰੀ ਮੁਲਾਜ਼ਮਾਂ ਨੇ ਅੱਜ ਦੂਜੇ ਦਿਨ ਵੀ ਆਪਣੀ ਕਲਮ ਛੋੜ ਹੜਤਾਲ ਜਾਰੀ ਰੱਖੀ। ਐੱਸਡੀਐੱਮ ਅਤੇ ਤਹਿਸੀਲਦਾਰ ਦੇ ਦਫ਼ਤਰ ਦੇ ...

Read More

ਸਾਬਕਾ ਵਿਧਾਇਕ ਨੇ ਨੁਕਸਾਨੀਆਂ ਫ਼ਸਲਾਂ ਦਾ ਜਾਇਜ਼ਾ ਲਿਆ

ਸਾਬਕਾ ਵਿਧਾਇਕ ਨੇ ਨੁਕਸਾਨੀਆਂ ਫ਼ਸਲਾਂ ਦਾ ਜਾਇਜ਼ਾ ਲਿਆ

ਪੱਤਰ ਪ੍ਰੇਰਕ ਰਾਮਾਂ ਮੰਡੀ, 19 ਜੂਨ ਬੀਤੇ ਦਿਨ ਇਲਾਕੇ ਵਿੱਚ ਭਾਰੀ ਮੀਂਹ ਅਤੇ ਝੱਖੜ ਨਾਲ ਹੋਈ ਗੜ੍ਹਿਆਂ ਕਾਰਨ ਨਰਮੇ ਦੀ ਫ਼ਸਲ ਦੇ ਹੋਏ ਨੁਕਸਾਨ ਦਾ ਅੱਜ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਵੱਲੋਂ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਸਰਕਾਰ ਨੂੰ ਫ਼ਸਲਾਂ ਦੇ ਨੁਕਸਾਨ ਦੀ ਵਿਸ਼ੇਸ ਗਿਰਦਾਵਰੀ ਕਰਵਾ ਕੇ ਪੀੜਤ ਕਿਸਾਨਾਂ ਅਤੇ ...

Read More

ਸੂਡਾਨ ਸਰਕਾਰ ਨਾਲ ਸੈਂਟਰਲ ’ਵਰਸਿਟੀ ਖੋਲ੍ਹਣ ਲਈ ਸਮਝੌਤਾ

ਸੂਡਾਨ ਸਰਕਾਰ ਨਾਲ ਸੈਂਟਰਲ ’ਵਰਸਿਟੀ ਖੋਲ੍ਹਣ ਲਈ ਸਮਝੌਤਾ

ਪੱਤਰ ਪ੍ਰੇਰਕ ਤਲਵੰਡੀ ਸਾਬੋ, 19 ਜੂਨ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਨੇ ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਪਛਾਣ ਬਣਾਉਂਦਿਆਂ ਸੁਡਾਨ ਸਰਕਾਰ ਨਾਲ ਸੈਂਟਰਲ ਯੂਨੀਵਰਸਿਟੀ ਖੋਲ੍ਹਣ ਦਾ ਸਮਝੌਤਾ ਕੀਤਾ ਹੈ। ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਸੂਡਾਨ ਦੇ ਉਪ ਰਾਸ਼ਟਰਪਤੀ ਜੇਮਸ ਵਾਨੀ ਇੱਗਾ ਦੀ ਭਾਰਤ ...

Read More

ਲੋੜਵੰਦਾਂ ਲਈ ਸਹਾਰਾ ਬਣਿਆ ਰਾਮਪੁਰਾ ਦਾ ਕੱਪੜਾ ਬੈਂਕ

ਲੋੜਵੰਦਾਂ ਲਈ ਸਹਾਰਾ ਬਣਿਆ ਰਾਮਪੁਰਾ ਦਾ ਕੱਪੜਾ ਬੈਂਕ

ਗੁਰਵਿੰਦਰ ਸਿੰਘ ਰਾਮਪੁਰਾ ਫੂਲ, 19 ਜੂਨ ਸ਼ਹਿਰ ਅੰਦਰ ਸ੍ਰੀ ਸ਼ਿਵ ਲਹਿਰੀ ਕਾਂਵੜ ਸੰਘ ਵੱਲੋਂ ਗ਼ਰੀਬਾਂ ਤੇ ਲੋੜਵੰਦਾਂ ਦੀ ਸਹਾਇਤਾ ਕਰਨ ਲਈ ਕੱਪੜੇ ਵੰਡਣ ਦਾ ਉਪਰਾਲਾ ਕੀਤਾ ਗਿਆ ਹੈ। ਸੰਸਥਾ ਵਲੋਂ ਹਰੇਕ ਲੋੜਵੰਦ ਵਿਅਕਤੀ ਨੂੰ ਮਹਿਜ਼ 10 ਰੁਪਏ ਵਿਚ ਉਸ ਦੀ ਮਰਜ਼ੀ ਦੇ ਤਨ ਢਕਣ ਲਈ ਕੱਪੜੇ ਦੇ ਕੇ ਸਮਾਜ ਨੂੰ ਸੇਧ ਦੇਣ ...

Read More

ਮੁਕਤਸਰੀਆਂ ਦੀ ਪਿਆਸ ਬੁਝਾਉਣ ਲਈ ‘ਵਿਕਾਸ ਮਿਸ਼ਨ’ ਯਤਨਸ਼ੀਲ

ਮੁਕਤਸਰੀਆਂ ਦੀ ਪਿਆਸ ਬੁਝਾਉਣ ਲਈ ‘ਵਿਕਾਸ ਮਿਸ਼ਨ’ ਯਤਨਸ਼ੀਲ

ਨਿੱਜੀ ਪੱਤਰ ਪ੍ਰੇਰਕ ਸ੍ਰੀ ਮੁਕਤਸਰ ਸਾਹਿਬ, 19 ਜੂਨ ਮੁਕਤਸਰ ਵਿੱਚ ਪਿਛਲੇ ਕਈ ਦਿਨਾਂ ਤੋਂ ਪੀਣ ਵਾਲੇ ਪਾਣੀ ਦਾ ਸੰਕਟ ਬਣਿਆ ਹੋਇਆ ਹੈ। ਜਲਘਰ ਦੀਆਂ ਡਿੱਗੀਆਂ ਸੁੱਕੀਆਂ ਪਈਆਂ ਹਨ। ਹਫਤੇ ਵਿੱਚ ਇਕ ਦਿਨ ਉਹ ਵੀ ਮਸਾਂ ਅੱਧੇ ਘੰਟੇ ਵਾਸਤੇ ਪਾਣੀ ਛੱਡਿਆ ਜਾਂਦਾ ਹੈ। ਲੋਕਾਂ ਵਿੱਚ ਹਾਲ ਦੁਹਾਈ ਮੱਚੀ ਹੋਈ ਹੈ ਪਰ ਪ੍ਰਸ਼ਾਸਨ ਸਿਵਾਏ ...

Read More

ਦਰਜਨਾਂ ਪਿੰਡਾਂ ਦੇ ਕਿਸਾਨਾਂ ਵੱਲੋਂ ਜਲ ਸੱਤਿਆਗ੍ਰਹਿ ਸ਼ੁਰੂ

ਦਰਜਨਾਂ ਪਿੰਡਾਂ ਦੇ ਕਿਸਾਨਾਂ ਵੱਲੋਂ ਜਲ ਸੱਤਿਆਗ੍ਰਹਿ ਸ਼ੁਰੂ

ਨਿੱਜੀ ਪੱਤਰ ਪ੍ਰੇਰਕ ਸਿਰਸਾ, 19 ਜੂਨ ਅਖਿਲ ਭਾਰਤੀ ਸਵਾਮੀਨਾਥਨ ਸੰਘਰਸ਼ ਸਮਿਤੀ ਦੇ ਬੈਨਰ ਹੇਠ ਇਕ ਦਰਜਨ ਪਿੰਡਾਂ ਦੇ ਕਿਸਾਨਾਂ ਨੇ ਸਿੰਚਾਈ ਤੇ ਪੀਣ ਦੇ ਪਾਣੀ ਦੀ ਮੰਗ ਨੂੰ ਲੈ ਕੇ ਗਿਗੋਰਾਣੀ ਮਾਈਨਰ ’ਚ ਬੇਮਿਅਦੀ ਧਰਨਾ ਸ਼ੁਰੂ ਕੀਤਾ ਹੈ। ਧਰਨੇ ਦੀ ਅਗਵਾਈ ਅਖਿਲ ਭਾਰਤੀ ਸਵਾਮੀਨਾਥਨ ਸੰਘਰਸ਼ ਸਮਿਤੀ ਦੇ ਪ੍ਰਧਾਨ ਵਿਕਲ ਪਚਾਰ ਨੇ ਕੀਤੀ। ਧਰਨੇ ...

Read More

ਗੜਿਆਂ ਕਾਰਨ ਨੁਕਸਾਨੀਆਂ ਫਸਲਾਂ ਦਾ ਮੁਆਵਜ਼ਾ ਮੰਗਿਆ

ਗੜਿਆਂ ਕਾਰਨ ਨੁਕਸਾਨੀਆਂ ਫਸਲਾਂ ਦਾ ਮੁਆਵਜ਼ਾ ਮੰਗਿਆ

ਧਰਮਪਾਲ ਸਿੰਘ ਤੂਰ ਸੰਗਤ ਮੰਡੀ, 19 ਜੂਨ ਪੰਜਾਬ ਦੇ ਕੁੱਝ ਹਿੱਸਿਆਂ ਵਿੱਚ ਪਿਛਲੇ ਆਏ ਮੀਂਹ ਅਤੇ ਗੜੇਮਾਰੀ ਕਾਰਨ ਕਿਸਾਨਾਂ ਦੀਆਂ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਲਗਾਤਾਰ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ। ਬਲਾਕ ਸੰਗਤ ਅਧੀਨ ਪੈਂਦੇ ਕੋਟਗੁਰੂ, ਬਾਂਡੀ, ਫਰੀਦਕੋਟ ਕੋਟਲੀ, ਕੋਟਲੀ ਸਾਬੋ ਅਤੇ ...

Read More


ਕਿਸਾਨਾਂ ਨੂੰ 12 ਘੰਟੇ ਬਿਜਲੀ ਸਪਲਾਈ ਦੇਣ ਦੀ ਮੰਗ

Posted On June - 18 - 2019 Comments Off on ਕਿਸਾਨਾਂ ਨੂੰ 12 ਘੰਟੇ ਬਿਜਲੀ ਸਪਲਾਈ ਦੇਣ ਦੀ ਮੰਗ
ਝੁਨੀਰ: ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਗਿਆਨੀ ਨਿਰਮਲ ਸਿੰਘ ਝੰਡੂਕਾ, ਜ਼ਿਲ੍ਹਾ ਪ੍ਰੈੱਸ ਸਕੱਤਰ ਦਰਸ਼ਨ ਸਿੰਘ ਸਾਬਕਾ ਸਰਪੰਚ ਜਟਾਣਾ ਕੋਠੇ ਅਤੇ ਬਲਾਕ ਪ੍ਰਧਾਨ ਮਾਸਟਰ ਗੁਰਜੰਟ ਸਿੰਘ ਝੁਨੀਰ ਨੇ ਰਾਜ ਸਰਕਾਰ ਅਤੇ ਪਾਵਰਕੌਮ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਨੂੰ ਜੀਰੀ ਦੀ ਬਿਜਾਈ ਸਹੀ ਸਮੇਂ ਸਿਰ ਕਰਨ ਲਈ ਮੋਟਰਾਂ ਲਈ ਬਿਜਲੀ ਦੀ ਸਪਲਾਈ ਨਿਰਵਿਘਨ ਹਰ ਰੋਜ਼ 12 ਘੰਟੇ ਦਿੱਤੀ ਜਾਵੇ। ਕਿਸਾਨ ਆਗੂਆਂ ਨੇ ਬਿਜਲੀ ਦੀ ਸਪਲਾਈ ਵਿੱਚ ਪੈਣ ਵਾਲੇ ਤਕਨੀਕੀ 

ਲਿਫਾਫਿਆਂ ਦੇ ਚਲਾਨ ਕੱਟਣ ਆਏ ਅਧਿਕਾਰੀ ਘੇਰੇ

Posted On June - 18 - 2019 Comments Off on ਲਿਫਾਫਿਆਂ ਦੇ ਚਲਾਨ ਕੱਟਣ ਆਏ ਅਧਿਕਾਰੀ ਘੇਰੇ
ਸੱਤ ਪ੍ਰਕਾਸ਼ ਸਿੰਗਲਾ ਬਰੇਟਾ, 17 ਜੂਨ ਪੰਜਾਬ ਪ੍ਰਦੂਸ਼ਣ ਅਤੇ ਕੰਟਰੋਲ ਬੋਰਡ ਦੇ ਖੇਤਰੀ ਦਫ਼ਤਰ ਬਠਿੰਡਾ ਦੇ ਐੱਸਡੀਓ ਸੁਖਦੇਵ ਸਿੰਘ ਗਿੱਲ ਨੇ ਵਿਭਾਗ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਨਗਰ ਕੌਂਸਲ ਬਰੇਟਾ ਦੇ ਸਟਾਫ਼ ਦੇ ਸਹਿਯੋਗ ਨਾਲ ਪਲਾਸਟਿਕ ਕੈਰੀ ਬੈਗ ਦੀ ਵਰਤੋਂ ਰੋਕਣ ਲਈ ਦੁਕਾਨਾਂ ਦੀ ਜਾਂਚ ਕੀਤੀ। ਨੌਂ ਦੁਕਾਨਾਂ ਦੀ ਚੈਕਿੰਗ ਦੌਰਾਨ ਛੇ ਦੁਕਾਨਦਾਰਾਂ ਤੋਂ ਪਾਬੰਦੀਸ਼ੁਦਾ ਲਿਫਾਫੇ ਬਰਾਮਦ ਹੋਏ। ਮੌਕੇ ’ਤੇ ਇਕੱਠੇ ਹੋਏ ਦੁਕਾਨਦਾਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ 

ਕੌਮਾਂਤਰੀ ਘਰੇਲੂ ਕਾਮੇ ਦਿਵਸ ਮਨਾਇਆ

Posted On June - 18 - 2019 Comments Off on ਕੌਮਾਂਤਰੀ ਘਰੇਲੂ ਕਾਮੇ ਦਿਵਸ ਮਨਾਇਆ
ਪੱਤਰ ਪ੍ਰੇਰਕ ਮਾਨਸਾ, 17 ਜੂਨ ਦਲਿਤ ਦਾਸਤਾਂ ਵਿਰੋਧੀ ਅੰਦੋਲਨ ਅਤੇ ਰੂਰਲ ਹਿਊਮਨ ਡਿਵੈਲਪਮੈਂਟ ਸੈਂਟਰ ਵੱਲੋਂ ਸਾਂਝੇ ਤੌਰ ’ਤੇ ਅੱਜ ਇੱਥੇ ਅੰਤਰਰਾਸ਼ਟਰੀ ਘਰੇਲੂ ਕਾਮੇ ਦਿਵਸ ਮਨਾਇਆ ਗਿਆ। ਐਡਵੋਕੇਟ ਬਲਵੰਤ ਭਾਟੀਆ ਨੇ ਕਿਹਾ ਕਿ ਘਰੇਲੂ ਕਾਮੇ ਖ਼ਾਸ ਕਰਕੇ ਔਰਤਾਂ ਬਹੁਤ ਹੀ ਤਰਾਸਦੀ ਭਰਪੂਰ ਜੀਵਨ ਬਸਰ ਕਰ ਰਹੀਆਂ ਹਨ ਅਤੇ ਮਾਲਕਾਂ ਦੇ ਸੋਸ਼ਣ ਦਾ ਸ਼ਿਕਾਰ ਹਨ। ਉਨ੍ਹਾਂ ਕਿਹਾ ਕਿ ਹਾਲਤ ਇੱਥੋਂ ਤੱਕ ਵਿਗੜ ਚੁੱਕੀ ਹੈ ਕਿ ਮਜ਼ਬੂਰ ਪੇਂਡੂ ਔਰਤਾਂ ਬਹੁਤ ਹੀ ਘੱਟ ਮਿਹਨਤਾਨੇ ਅਤੇ 

ਕੁਲਰੀਆਂ ਦੇ ਸਕਾਊਟਸ ਤੇ ਗਾਈਡਜ਼ ਨੇ ਰਾਜ ਪੁਰਸਕਾਰ ਜਿੱਤਿਆ

Posted On June - 18 - 2019 Comments Off on ਕੁਲਰੀਆਂ ਦੇ ਸਕਾਊਟਸ ਤੇ ਗਾਈਡਜ਼ ਨੇ ਰਾਜ ਪੁਰਸਕਾਰ ਜਿੱਤਿਆ
ਪੱਤਰ ਪ੍ਰੇਰਕ ਬੋਹਾ, 17 ਜੂਨ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੁਲਰੀਆਂ ਦੇ ਪ੍ਰਿੰਸੀਪਲ ਅਤੇ ਜ਼ਿਲ੍ਹਾ ਆਰਗੇਨਾਇਜੇਸ਼ਨ ਕਮਿਸ਼ਨਰ ਦਰਸ਼ਨ ਬਰੇਟਾ ਦੀ ਦਿਸ਼ਾ ਨਿਰਦੇਸ਼ਨ ਵਿੱਚ 16ਵੇਂ ਸਕਾਊਟ ਅਤੇ ਗਾਈਡਜ਼ ਨੇ ਪਿਛਲੇ ਦਿਨੀਂ ਰਾਜ ਪੁਰਸਕਾਰ ਕੈਂਪ ਵਿੱਚ ਹਿੱਸਾ ਲਿਆ। ਇਸ ਕੈਂਪ ਵਿੱਚ ਪੰਜਾਬ ਦੇ ਵਿੱਚੋਂ ਵੱਖ ਵੱਖ ਜ਼ਿਲ੍ਹਿਆਂ ਦੇ ਲਗਭਗ 110 ਵਿਦਿਆਰਥੀ ਸ਼ਾਮਲ ਹੋਏ। ਯੂਨਿਟ ਆਗੂ ਦਰਸ਼ਨ ਬਰੇਟਾ ਨੇ ਕਿਹਾ ਕਿ ਇਹ ਸਕਾਊਟਸ ਅਤੇ ਗਾਈਡਜ਼ ਦੇਸ਼ ਦੀ ਭਵਿੱਖ ਵਿੱਚ ਅਗਵਾਈ ਕਰਨਗੇ। 

ਫੀਸ ਦੇ ਜੁਗਾੜ ਲਈ ਝੋਨਾ ਲਾਉਣ ’ਚ ਜੁਟੇ ਸਕੂਲੀ ਬੱਚੇ

Posted On June - 18 - 2019 Comments Off on ਫੀਸ ਦੇ ਜੁਗਾੜ ਲਈ ਝੋਨਾ ਲਾਉਣ ’ਚ ਜੁਟੇ ਸਕੂਲੀ ਬੱਚੇ
ਰਾਜਵਿੰਦਰ ਰੌਂਤਾ ਨਿਹਾਲ ਸਿੰਘ ਵਾਲਾ, 17 ਜੂਨ ਅੱਜ-ਕੱਲ੍ਹ ਮਾਲਵੇ ਵਿੱਚ ਝੋਨੇ ਦੀ ਲਵਾਈ ਦਾ ਪੂਰਾ ਜ਼ੋਰ ਹੈ। ਜਿੱਥੇ ਪਰਵਾਸੀ ਮਜ਼ਦੂਰਾਂ ਦੀਆਂ ਲਾਈਨਾਂ ਖੇਤਾਂ ਨੂੰ ਝੋਨਾ ਲਗਾਉਣ ਜਾ ਰਹੀਆਂ ਹਨ ਉੱਥੇ ਪੰਜਾਬੀ ਕਿਰਤੀ ਭਾਈਚਾਰਾ ਵੀ ਪਰਿਵਾਰਾਂ ਸਮੇਤ ਝੋਨਾ ਲਗਾ ਰਹੇ ਹਨ। ਉਨ੍ਹਾਂ ਵਿੱਚ ਕਿਰਤੀ ਪਰਿਵਾਰਾਂ ਦੇ ਸਕੂਲ ਪੜ੍ਹਦੇ ਬੱਚੇ ਵੀ ਗਰਮੀਆਂ ਦੀਆਂ ਛੁੱਟੀਆਂ ਕਾਰਨ ਹੱਥ ਵਟਾ ਰਹੇ ਹਨ। ਨਿਹਾਲ ਸਿੰਘ ਵਾਲਾ ਦੇ ਪਿੰਡਾਂ ਵਿੱਚ ਪਰਿਵਾਰ ਆਪਸ ਵਿੱਚ ਰਲ-ਮਿਲ ਕੇ ਝੋਨਾ ਲਗਾ 

ਸਰਕਾਰੀ ਸਕੂਲਾਂ ’ਚ ਚੌਕੀਦਾਰਾਂ ਦੀ ਘਾਟ

Posted On June - 18 - 2019 Comments Off on ਸਰਕਾਰੀ ਸਕੂਲਾਂ ’ਚ ਚੌਕੀਦਾਰਾਂ ਦੀ ਘਾਟ
ਹਰਦੀਪ ਸਿੰਘ ਜਟਾਣਾ ਮਾਨਸਾ, 17 ਜੂਨ ਜ਼ਿਲ੍ਹੇ ਵਿੱਚ 72 ਸੀਨੀਅਰ ਸੈਕੰਡਰੀ ਸਕੂਲ, 58 ਹਾਈ ਅਤੇ 295 ਸਰਕਾਰੀ ਪ੍ਰਾਇਮਰੀ ਸਕੂਲ ਹਨ। ਇਨ੍ਹਾਂ ਵਿੱਚੋਂ ਨੱਬੇ ਫੀਸਦੀ ਤੋਂ ਵੀ ਵੱਧ ਸਕੂਲਾਂ ’ਚ ਸਿੱਖਿਆ ਵਿਭਾਗ ਵੱਲੋਂ ਕੋਈ ਵੀ ਚੌਕੀਦਾਰ ਤਾਇਨਾਤ ਨਾ ਕੀਤੇ ਜਾਣ ਕਾਰਨ ਸਕੂਲਾਂ ’ਚ ਪਿਆ ਲੱਖਾਂ ਦਾ ਸਮਾਨ ਕਿਸੇ ਵਕਤ ਵੀ ਕਿਸੇ ਚੋਰ ਜਾਂ ਸ਼ਰਾਰਤੀ ਅਨਸਰ ਦਾ ਸ਼ਿਕਾਰ ਬਣ ਸਕਦਾ ਹੈ। ਜ਼ਿਕਰਯੋਗ ਹੈ ਪਿਛਲੇ ਦਿਨਾਂ ਦੌਰਾਨ ਚੋਰਾਂ ਨੇ ਮਾਨਸਾ ਖੁਰਦ ਸਥਿਤ ਬਲਾਕ ਸਿੱਖਿਆ ਦਫ਼ਤਰ ਨਿਸ਼ਾਨਾ ਬਣਾਇਆ। 

ਸਾਈਕਲ ਗਰੁੱਪ ਵੱਲੋਂ ‘ਹਰ ਮਨੁੱਖ ਲਾਵੇ ਇੱਕ ਰੁੱਖ’ ਦਾ ਸੁਨੇਹਾ

Posted On June - 18 - 2019 Comments Off on ਸਾਈਕਲ ਗਰੁੱਪ ਵੱਲੋਂ ‘ਹਰ ਮਨੁੱਖ ਲਾਵੇ ਇੱਕ ਰੁੱਖ’ ਦਾ ਸੁਨੇਹਾ
ਪੱਤਰ ਪ੍ਰੇਰਕ ਮਾਨਸਾ, 17 ਜੂਨ ਮਾਨਸਾ ਸਾਈਕਲ ਗਰੁੱਪ ਵੱਲੋਂ ‘ਹਰ ਮਨੁੱਖ ਲਗਾਵੇ ਇੱਕ ਰੁੱਖ’ ਦਾ ਸੁਨੇਹਾ ਦੇਣ ਦੇ ਮਕਸਦ ਨਾਲ ਸਰਕਾਰੀ ਐਲੀਮੈਂਟਰੀ ਸਕੂਲ ਹੀਰੇ ਵਾਲਾ ਵਿੱਚ ਛਾਂਦਾਰ ਪੌਦੇ ਲਗਾਏ, ਜਿਸ ਦੀ ਸਾਂਭ-ਸੰਭਾਲ ਲਈ ਪਿੰਡ ਦੇ ਵਾਤਾਵਰਨ ਪ੍ਰੇਮੀ ਹਾਕਮ ਸਿੰਘ ਦੀ ਅਗਵਾਈ ਹੇਠ ਇੱਕ ਟੀਮ ਤਿਆਰ ਕੀਤੀ। ਹਾਕਮ ਸਿੰਘ ਨੇ ਕਿਹਾ ਕਿ ਮਾਨਸਾ ਸਾਇਕਲ ਗਰੁੱਪ ਵੱਲੋਂ ਵਾਤਾਵਰਨ ਦੀ ਸੰਭਾਲ ਹਿੱਤ ਦਿੱਤੇ ਜਾਂਦੇ ਸੁਨੇਹੇ ਦਾ ਆਮ ਲੋਕਾਂ ’ਤੇ ਕਾਫੀ ਚੰਗਾ ਅਸਰ ਵੇਖਣ ਨੂੰ ਮਿਲ ਰਿਹਾ 

ਜ਼ਮੀਨ ਦੀ ਮਿਣਤੀ ਤੋਂ ਵਿਵਾਦ ਕਾਰਨ ਕਿਸਾਨ ਦੀ ਕੁੱਟਮਾਰ

Posted On June - 18 - 2019 Comments Off on ਜ਼ਮੀਨ ਦੀ ਮਿਣਤੀ ਤੋਂ ਵਿਵਾਦ ਕਾਰਨ ਕਿਸਾਨ ਦੀ ਕੁੱਟਮਾਰ
ਪੱਤਰ ਪ੍ਰੇਰਕ ਜੋਗਾ, 17 ਜੂਨ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਨੇ ਪਿੰਡ ਰੱਲਾ ਵਿਚ ਕਿਸਾਨ ਵੱਲੋਂ ਕੁਝ ਵਿਅਕਤੀਆਂ ਦੀ ਮਦਦ ਨਾਲ ਦੂਜੇ ਕਿਸਾਨ ਦੀ ਕੁੱਟਮਾਰ ਕਰਕੇ ਜ਼ਖ਼ਮੀ ਕਰਨ ਦੇ ਦੋਸ਼ ਲਾਏ ਹਨ। ਜਥੇਬੰਦੀ ਦੇ ਆਗੂ ਤਿੱਤਰ ਸਿੰਘ ਮਹੰਤ ਅਤੇ ਮਹਿੰਦਰ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਬੱਲਾ ਸਿੰਘ ਪੁੱਤਰ ਰਾਜ ਸਿੰਘ ਨਾਲ ਵਰਿੰਦਰ ਕੁਮਾਰ ਪੁੱਤਰ ਹਰਬੰਸ ਲਾਲ ਨਾਲ ਜ਼ਮੀਨ ਦੀ ਮਿਣਤੀ ਸਬੰਧੀ ਵਿਵਾਦ ਚੱਲਦਾ ਸੀ ਪਰ ਮੋਹਤਬਰਾਂ ਵੱਲੋਂ ਜ਼ਮੀਨ ਦੀ ਮਿਣਤੀ ਸਮੇਂ ਖਾਲ ਵਾਲੀ 

ਸਰਕਾਰੀ ਇਮਾਰਤਾਂ ’ਤੇ ਲੱਗੇ ਨਿੱਜੀ ਇਸ਼ਤਿਹਾਰ; ਪ੍ਰਸ਼ਾਸਨ ਚੁੱਪ

Posted On June - 18 - 2019 Comments Off on ਸਰਕਾਰੀ ਇਮਾਰਤਾਂ ’ਤੇ ਲੱਗੇ ਨਿੱਜੀ ਇਸ਼ਤਿਹਾਰ; ਪ੍ਰਸ਼ਾਸਨ ਚੁੱਪ
ਕਰਨ ਭੀਖੀ ਭੀਖੀ, 17 ਜੂਨ ਸਥਾਨਕ ਕਸਬੇ ਅੰਦਰ ਲੱਖਾਂ ਰੁਪੈ ਖ਼ਰਚ ਕਰਕੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਸਵੱਛ ਭਾਰਤ ਅਧੀਨ ਸਰਕਾਰੀ ਤੇ ਗੈਰ ਸਰਕਾਰੀ ਸਾਂਝੀਆਂ ਥਾਵਾਂ ਦੀਆਂ ਇਮਾਰਤਾਂ ਉੱਤੇ ਸੁੰਦਰ ਚਿੱਤਰਕਾਰੀ ਕਰਕੇ ਨਗਰ ਪੰਚਾਇਤ ਵੱਲੋਂ ਵੱਖ-ਵੱਖ ਵਾਰਡਾਂ ਦੀ ਦਿੱਖ ਨੂੰ ਸੰਵਾਰਿਆ ਗਿਆ। ਆਉਂਦੇ-ਜਾਂਦੇ ਲੋਕ ਇਨ੍ਹਾਂ ਸਲੋਗਨਾਂ ਨੂੰ ਪੜ੍ਹ ਕੇ ਕੁਝ ਨਵਾਂ ਸਿੱਖਣ ਲਈ ਪ੍ਰੇਰਿਤ ਹੁੰਦੇ ਹਨ। ਵੱਡੇ ਵੱਡੇ ਲਿਖੇ ਇਸ਼ਤਿਹਾਰਾਂ ਨੂੰ ਅੱਖੋਂ-ਪਰੋਖੇ ਕਰਕੇ ਨਿੱਜੀ ਸੰਸਥਾਵਾਂ 

ਦੇਹ ਵਪਾਰ ਦੇ ਧੰਦੇ ਸਬੰਧੀ ਤਿੰਨ ਜੋੜੇ ਗ੍ਰਿਫ਼ਤਾਰ

Posted On June - 18 - 2019 Comments Off on ਦੇਹ ਵਪਾਰ ਦੇ ਧੰਦੇ ਸਬੰਧੀ ਤਿੰਨ ਜੋੜੇ ਗ੍ਰਿਫ਼ਤਾਰ
ਨਿੱਜੀ ਪੱਤਰ ਪ੍ਰੇਰਕ ਮੌੜ ਮੰਡੀ, 17 ਜੂਨ ਪਿੰਡ ਮੌੜ ਕਲਾਂ ਵਿਚ ਚੱਲ ਰਹੇ ਜਿਸਮਫਰੋਸ਼ੀ ਦੇ ਅੱਡੇ ਖਿਲਾਫ਼ ਥਾਣਾ ਮੌੜ ਦੀ ਪੁਲੀਸ ਨੇ ਡੀ.ਐੱਸ.ਪੀ.ਮੌੜ ਜਸਵੀਰ ਸਿੰਘ ਅਤੇ ਐੱਸ.ਐੱਚ.ਓ. ਮੌੜ ਦਿਲਬਾਗ ਸਿੰਘ ਦੀ ਅਗਵਾਈ ਵਿੱਚ ਛਾਪੇ ਮਾਰ ਕੇ ਤਿੰਨ ਜੋੜਿਆਂ ਨੂੰ ਰੰਗੇ ਹੱਥੀਂ ਕਾਬੂ ਕਰਕੇ ਥਾਣਾ ਮੌੜ ਵਿਚ ਮਾਮਲਾ ਦਰਜ ਕੀਤਾ ਹੈ। ਡੀ.ਐੱਸ.ਪੀ. ਜਸਵੀਰ ਸਿੰਘ ਨੇ ਦੱਸਿਆ ਕਿ ਪਿੰਡ ਮੌੜ ਕਲਾਂ ਵਿਚ ਛੱਪੜ ਦੇ ਨਜ਼ਦੀਕ ਇਕ ਜੋੜਾ ਬੇਖੌਫ਼ ਹੋ ਕੇ ਪਿਛਲੇ ਕਾਫੀ ਸਮੇਂ ਤੋਂ ਦੇਹ ਵਪਾਰ ਦਾ ਅੱਡਾ ਚਲਾ ਰਿਹਾ ਸੀ। ਅੱਜ 

ਭਾਜਪਾ ਆਗੂ ਦੇ ਗ੍ਰਿਫ਼ਤਾਰੀ ਵਰੰਟ ਜਾਰੀ

Posted On June - 18 - 2019 Comments Off on ਭਾਜਪਾ ਆਗੂ ਦੇ ਗ੍ਰਿਫ਼ਤਾਰੀ ਵਰੰਟ ਜਾਰੀ
ਨਿੱਜੀ ਪੱਤਰ ਪ੍ਰੇਰਕ ਫ਼ਰੀਦਕੋਟ, 17 ਜੂਨ ਸਥਾਨਕ ਜੁਡੀਸ਼ਲ ਮੈਜਿਸਟਰੇਟ ਏਕਤਾ ਉੱਪਲ ਨੇ ਭਾਜਪਾ ਦੇ ਕਾਰਜਕਾਰੀ ਮੈਂਬਰ ਤੇ ਗੁਰੂਕੁਲ ਗਾਈਡੈਂਸ ਕਾਲਜ ਦੇ ਡਾਇਰੈਕਟਰ ਕੁਲਦੀਪ ਸਿੰਘ ਧਾਲੀਵਾਲ ਤੇ ਉਸ ਦੇ ਦੋ ਰਿਸ਼ਤੇਦਾਰਾਂ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਭਾਜਪਾ ਆਗੂ ਤੇ ਉਸ ਦੇ ਰਿਸ਼ਤੇਦਾਰਾਂ ਉੱਪਰ ਪਿੰਡ ਦੁਆਰੇਆਣਾ ਦੇ ਵਿਦਿਆਰਥੀ ਨਾਲ ਆਸਟਰੇਲੀਆ ਭੇਜਣ ਦਾ ਝਾਂਸਾ ਦੇ ਕੇ 10 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਲੱਗੇ ਹਨ। ਜਾਣਕਾਰੀ ਅਨੁਸਾਰ ਜਗਮੀਤ ਸਿੰਘ ਵਾਸੀ ਦੁਆਰੇਆਣਾ ਨੇ ਆਸਟਰੇਲੀਆ 

ਮਲੂਕਪੁਰਾ ਮਾਈਨਰ ’ਚ ਪਾੜ ਪਿਆ

Posted On June - 18 - 2019 Comments Off on ਮਲੂਕਪੁਰਾ ਮਾਈਨਰ ’ਚ ਪਾੜ ਪਿਆ
ਸੁੰਦਰ ਨਾਥ ਆਰਿਆ ਅਬੋਹਰ, 17 ਜੂਨ ਇੱਥੇ ਕੰਧਵਾਲਾ ਰੋਡ ’ਤੇ ਮਲੂਕਪੁਰਾ ਮਾਈਨਰ ਵਿਚ ਪਾੜ ਪੈ ਗਿਆ, ਜਿਸ ਕਾਰਨ ਕਰੀਬ 50 ਏਕੜ ਬਾਗ ਅਤੇ ਹੋਰ ਫਸਲਾਂ ਪਾਣੀ ’ਚ ਡੁੱਬ ਗਈਆਂ। ਮੌਕੇ ’ਤੇ ਪੁੱਜੇ ਸਿੰਜਾਈ ਵਿਭਾਗ ਦੇ ਐੱਸ.ਡੀ.ਓ. ਅਤੇ ਜੇ.ਈ. ਨੇ ਵਿਭਾਗ ਨੂੰ ਸੂਚਿਤ ਕਰਕੇ ਪਾਣੀ ਦਾ ਵਹਾਅ ਘੱਟ ਕਰਵਾ ਦਿੱਤਾ ਹੈ ਅਤੇ ਮਾਇਨਰ ਦਾ ਪਾੜ ਭਰਨਾ ਸ਼ੁਰੂ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਐੱਸ.ਡੀ.ਓ. ਰਜਤ ਕੰਬੋਜ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 4 ਵਜੇ ਕੰਧਵਾਲਾ ਰੋਡ ਤੋਂ ਅਚਾਨਕ ਮਾਈਨਰ ਵਿੱਚ ਪਾੜ ਪੈ ਗਿਆ। 

ਕਤਲ ਕੇਸ ’ਚ ਲੋੜੀਂਦੇ ਤਿੰਨੇ ਮੁਲਜ਼ਮ ਗ੍ਰਿਫ਼ਤਾਰ

Posted On June - 18 - 2019 Comments Off on ਕਤਲ ਕੇਸ ’ਚ ਲੋੜੀਂਦੇ ਤਿੰਨੇ ਮੁਲਜ਼ਮ ਗ੍ਰਿਫ਼ਤਾਰ
ਸ਼ੰਗਾਰਾ ਸਿੰਘ ਅਕਲੀਆ ਜੋਗਾ, 17 ਜੂਨ ਪਿੰਡ ਅਕਲੀਆ ਵਿੱਚ ਬੀਤੇ ਦਿਨੀਂ ਹੋਏ ਨੌਜਵਾਨ ਦੇ ਕਤਲ ਸਬੰਧੀ ਥਾਣਾ ਜੋਗਾ ਦੀ ਪੁਲੀਸ ਨੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਜੋਗਾ ਦੀ ਪੁਲੀਸ ਨੇ ਮ੍ਰਿਤਕ ਲਖਵਿੰਦਰ ਸਿੰਘ ਉਰਫ਼ ਬਿੰਦਾ (28 ਸਾਲ) ਦੇ ਕਤਲ ਸਬੰਧੀ ਉਸ ਦੇ ਪਿਤਾ ਮੇਜਰ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਅਕਲੀਆ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਦਰਸ਼ਨ ਸਿੰਘ ਪੁੱਤਰ ਗੁਰਦੇਵ ਸਿੰਘ, ਬਾਦਲ ਸਿੰਘ ਪੁੱਤਰ ਦਰਸ਼ਨ ਸਿੰਘ ਤੇ ਜੱਗਾ ਸਿੰਘ ਪੁੱਤਰ ਜ਼ੋਰਾ ਸਿੰਘ ਵਾਸੀਆਨ 

ਰਜਵਾਹੇ ਵਿਚ ਪਾਣੀ ਨਾ ਛੱਡਣ ’ਤੇ ਕਿਸਾਨਾਂ ਵੱਲੋਂ ਨਾਅਰੇਬਾਜ਼ੀ

Posted On June - 17 - 2019 Comments Off on ਰਜਵਾਹੇ ਵਿਚ ਪਾਣੀ ਨਾ ਛੱਡਣ ’ਤੇ ਕਿਸਾਨਾਂ ਵੱਲੋਂ ਨਾਅਰੇਬਾਜ਼ੀ
ਮਨੋਜ ਸ਼ਰਮਾ ਬਠਿੰਡਾ, 16 ਜੂਨ ਬੀਤੀ ਦਿਨੀਂ ਆਏ ਤੇਜ਼ ਝੱਖੜ ਕਾਰਨ ਨੰਦਗੜ੍ਹ ਅਤੇ ਡੂਮਵਾਲੀ ਰਜਵਾਹੇ ਟੁੱਟਣ ਤੋਂ ਬਾਅਦ ਨਹਿਰੀ ਵਿਭਾਗ ਵੱਲੋਂ ਰਜਵਾਹੇ ਵਿਚ ਪਾਣੀ ਨਾ ਛੱਡਣ ਤੋਂ ਖ਼ਫ਼ਾ ਤਿਓਣਾ ਤੇ ਝੁੰਬਾ ਦੇ ਕਿਸਾਨਾਂ ਨੇ ਖਾਲੀ ਸੂਏ ਵਿਚ ਖੜ੍ਹ ਕੇ ਪੰਜਾਬ ਸਰਕਾਰ ਅਤੇ ਨਹਿਰੀ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਕਿਹਾ ਕਿ ਪਾੜ ਪੂਰਨ ਦੇ ਬਾਵਜੂਦ ਨਹਿਰੀ ਮਹਿਕਮੇ ਵੱਲੋਂ ਹਾਲੇ ਤੱਕ ਸੂਏ ਵਿਚ ਪਾਣੀ ਨਹੀਂ ਛੱਡਿਆ ਜਾ ਰਿਹਾ। ਇਸ ਮੌਕੇ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ 

ਬੇਕਰੀ ’ਚ ਅੱਗ ਲੱਗੀ, ਲੱਖਾਂ ਦਾ ਨੁਕਸਾਨ

Posted On June - 17 - 2019 Comments Off on ਬੇਕਰੀ ’ਚ ਅੱਗ ਲੱਗੀ, ਲੱਖਾਂ ਦਾ ਨੁਕਸਾਨ
ਨਿੱਜੀ ਪੱਤਰ ਪ੍ਰੇਰਕ ਸ੍ਰੀ ਮੁਕਤਸਰ ਸਾਹਿਬ, 16 ਜੂਨ ਦਸਮੇਸ਼ ਨਗਰ ਦੀ ਗਲੀ ਨੰਬਰ 7 ਵਿਚ ਇਕ ਬੇਕਰੀ ‘ਚ ਅਚਾਨਕ ਅੱਗ ਲੱਗਣ ਕਾਰਨ ਕਰੀਬ ਛੇ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਪਰ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਸਟੋਰ ਮਾਲਕ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਹ ਅੱਜ ਦੁਪਹਿਰ ਕਰੀਬ 12 ਵਜੇ ਉਹ ਮਲੋਟ ਗਏ ਸਨ ਕਿ ਪਿੱਛੋਂ ਕਰੀਬ 2 ਵਜੇ ਕਿਸੇ ਵਿਅਕਤੀ ਦਾ ਫ਼ੋਨ ਆਇਆ ਕਿ ਸਟੋਰ ਵਿੱਚੋਂ ਧੂੰਆਂ ਨਿਕਲ ਰਿਹਾ ਹੈ ਤਾਂ ਉਹ ਤੁਰੰਤ ਉੱਥੋਂ 

ਟਰਾਲਿਆਂ ਦੀ ਟੱਕਰ ’ਚ ਡਰਾਈਵਰ ਦੀ ਮੌਤ

Posted On June - 17 - 2019 Comments Off on ਟਰਾਲਿਆਂ ਦੀ ਟੱਕਰ ’ਚ ਡਰਾਈਵਰ ਦੀ ਮੌਤ
ਲਖਵਿੰਦਰ ਸਿੰਘ ਮਲੋਟ, 16 ਜੂਨ ਮਲੋਟ ਤੋਂ ਸ੍ਰੀ ਮੁਕਤਸਰ ਸਾਹਿਬ ਰੋਡ ‘ਤੇ ਸਥਿਤ ਪਿੰਡ ਔਲਖ ਵਿਚ ਦੋ ਟਰਾਲਿਆਂ ਦੀ ਟੱਕਰ ਵਿੱਚ ਇੱਕ 18 ਟਾਇਰਾਂ ਵਾਲੇ ਟਰਾਲੇ ਦੇ ਡਰਾਈਵਰ ਦੀ ਮੌਤ ਹੋ ਗਈ ਜਦਕਿ ਦੋਵਾਂ ਟਰਾਲਿਆਂ ਦੇ ਤਿੰਨ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ, ਜੋ ਸਥਾਨਕ ਸਰਕਾਰੀ ਹਸਪਤਾਲ ਵਿਚ ਜੇਰੇ ਇਲਾਜ ਹਨ। ਮ੍ਰਿਤਕ ਜਗਜੀਤ ਸਿੰਘ ਪੱਪੀ ਦੇ ਭਾਣਜੇ ਧਨਵੰਤ ਸਿੰਘ ਨੇ ਦੱਸਿਆ ਕਿ ਉਸਦੇ ਮਾਮੇ ਨੇ ਮਲੋਟ ਤੋਂ ਇੱਟਾਂ ਭਰੀਆਂ ਸਨ ਜੋ ਪਠਾਨਕੋਟ ਲਾਹੁਣੀਆਂ ਸਨ ਪਰ ਜਿਉਂ ਹੀ ਉਹ ਪਿੰਡ 
Available on Android app iOS app
Powered by : Mediology Software Pvt Ltd.