ਪੋਸਟ-ਮੈਟਰਿਕ ਸਕਾਲਰਸ਼ਿਪ ਦੇ ਭੁਗਤਾਨ ਵਿੱਚ ਪੱਛੜਿਆ ਪੰਜਾਬ !    ਬੱਬਰ ਅਕਾਲੀ ਲਹਿਰ ਦਾ ਸਿਰਜਕ ਕਿਸ਼ਨ ਸਿੰਘ ਗੜਗੱਜ !    ਮਰਦੇ ਦਮ ਤੱਕ ਆਜ਼ਾਦ ਰਹਿਣ ਵਾਲਾ ਚੰਦਰ ਸ਼ੇਖਰ !    ਕਾਰਸੇਵਾ: ਖਡੂਰ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਵਿਕਾਸ ਕਾਰਜਾਂ ਨੂੰ ਦੇਣ !    ਆਰਫ਼ ਕਾ ਸੁਣ ਵਾਜਾ ਰੇ !    ਪੰਜਾਬ ’ਚ ਮਾਫ਼ੀਆ ਅੱਜ ਵੀ ਸਰਗਰਮ !    ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਦੀ ਚੋਣ ਸਰਬਸੰਮਤੀ ਨਾਲ ਸਿਰੇ ਚੜ੍ਹੀ !    ਕੈਪਟਨ ਦੇ ਓਐੱਸਡੀ ਨੇ ਲੁਧਿਆਣਾ ਦੱਖਣੀ ਤੋਂ ਖਿੱਚੀ ਚੋਣਾਂ ਦੀ ਤਿਆਰੀ !    ਅੱਠਵੀਂ ਦੇ ਪ੍ਰੀਖਿਆ ਕੇਂਦਰ ਬਣੇ ਦੂਰ, ਪਾੜਿ੍ਹਆਂ ਦਾ ਕੀ ਕਸੂਰ !    ਸੁਪਰੀਮ ਕੋਰਟ ਦੇ 6 ਜੱਜਾਂ ਨੂੰ ਸਵਾਈਨ ਫਲੂ !    

ਮਾਲਵਾ › ›

Featured Posts
ਪਿੰਡਾਂ ’ਚ ਗੂੰਜੇ ‘ਟਰੰਪ ਗੋ ਬੈਕ’ ਦੇ ਨਾਅਰੇ

ਪਿੰਡਾਂ ’ਚ ਗੂੰਜੇ ‘ਟਰੰਪ ਗੋ ਬੈਕ’ ਦੇ ਨਾਅਰੇ

ਪੱਤਰ ਪ੍ਰੇਰਕ ਜੈਤੋ, 25 ਫਰਵਰੀ ਇਲਾਕੇ ਦੇ ਪਿੰਡਾਂ ਵਿੱਚ ਅੱਜ ‘ਟਰੰਪ-ਗੋ ਬੈਕ’ ਦੇ ਨਾਅਰੇ ਗੂੰਜੇ। ਕਿਸਾਨ ਸੰਗਠਨਾਂ ਦੇ ਸੱਦੇ ’ਤੇ ਮੋਦੀ-ਟਰੰਪ ਦੇ ਪੁਤਲੇ ਵੀ ਸਾੜੇ ਗਏ। ਕੁਲ ਹਿੰਦ ਕਿਸਾਨ ਯੂਨੀਅਨ ਸੰਘਰਸ਼ ਕਮੇਟੀ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਅਤੇ ਪੰਜਾਬ ਕਿਸਾਨ ਯੂਨੀਅਨ ਵੱਲੋਂ ਸਾਂਝੇ ਰੋਸ ਪ੍ਰਦਰਸ਼ਨ ਕੀਤੇ ਗਏ। ਇਹ ਪ੍ਰਦਰਸ਼ਨ ...

Read More

ਵਿਜੇ ਵਿਵੇਕ ਨੇ ਮੁਸ਼ਾਇਰਾ ਲੁੱਟਿਆ

ਵਿਜੇ ਵਿਵੇਕ ਨੇ ਮੁਸ਼ਾਇਰਾ ਲੁੱਟਿਆ

ਸ਼ਗਨ ਕਟਾਰੀਆ ਜੈਤੋ, 25 ਫਰਵਰੀ ਪਾਠਕ ਮੰਚ, ਦਬੜ੍ਹੀਖਾਨਾ ਵੱਲੋਂ ਪਿੰਡ ਦੀ ਸ਼ਹੀਦ ਭਗਤ ਸਿੰਘ ਲਾਇਬਰੇਰੀ ਦੇ ਵਿਹੜੇ ’ਚ ਕਰਵਾਏ ਜਾ ਰਹੇ ਦੋ ਰੋਜ਼ਾ ਅਮਰਜੀਤ ਢਿੱਲੋਂ ਯਾਦਗਾਰੀ ਚੇਤਨਾ ਸਮਾਗਮ ਦਾ ਪਹਿਲਾ ਦਿਨ ਸ਼ਾਇਰੀ ਦੇ ਨਾਂ ਰਿਹਾ। ਸਮਾਗਮ ਦਾ ਆਗਾਜ਼ ਮੇਜ਼ਬਾਨ ਮੰਚ ਦੇ ਪ੍ਰਧਾਨ ਗੁਰਵਿੰਦਰ ਦਬੜ੍ਹੀਖਾਨਾ ਨੇ ਮਹਿਮਾਨ ਕਵੀਆਂ ਨੂੰ ਜੀ ਆਇਆਂ ਕਿਹਾ। ਇਸ ...

Read More

‘ਦੀਪ’ ਦੇ ਘਰ ਹਨੇਰਾ

‘ਦੀਪ’ ਦੇ ਘਰ ਹਨੇਰਾ

ਮਹਿੰਦਰ ਸਿੰਘ ਬਰਾੜ ਮੰਡੀ ਅਰਨੀਵਾਲਾ, 25 ਫਰਵਰੀ ਸਰਕਾਰਾਂ ਦੀਆਂ ਸਕੀਮਾਂ ਦਾ ਲਾਭ ਅਕਸਰ ਹੀ ਉਨ੍ਹਾਂ ਲੋਕਾਂ ਨੂੰ ਨਹੀਂ ਮਿਲਦਾ, ਜਿਨ੍ਹਾਂ ਨੂੰ ਅਸਲ ਵਿੱਚ ਇਨ੍ਹਾਂ ਦੀ ਲੋੜ ਹੁੰਦੀ ਹੈ। ਪਿੰਡ ਪਾਕਾਂ ਦੀ ਰਹਿਣ ਵਾਲੀ ਵਿਧਵਾ ਦੀਪ ਕੌਰ ਵੀ ਅਜਿਹੇ ਹਾਲਾਤ ਦਾ ਸ਼ਿਕਾਰ ਹੋ ਰਹੀ ਹੈ। ਉਨ੍ਹਾਂ ਡਿਗੂੰ ਡਿਗੂੰ ਕਰਦੇ ਮਕਾਨ ਵਿੱਚ ਤਿੰਨ ...

Read More

ਨਾਗਰਿਕਤਾ ਐਕਟ: ਦੇਸ਼ ਦਾ ਸੁਰੱਖਿਆ ਪ੍ਰਬੰਧ ਗਰਕਿਆ

ਨਾਗਰਿਕਤਾ ਐਕਟ: ਦੇਸ਼ ਦਾ ਸੁਰੱਖਿਆ ਪ੍ਰਬੰਧ ਗਰਕਿਆ

ਗੁਰਸੇਵਕ ਸਿੰਘ ਪ੍ਰੀਤ ਸ੍ਰੀ ਮੁਕਤਸਰ ਸਾਹਿਬ, 25 ਫਰਵਰੀ ਦਿੱਲੀ ’ਚ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣ ਅਤੇ ਅੱਗਾਂ ਲਾਉਣ ਖ਼ਿਲਾਫ਼ ਰੋਸ ਪ੍ਰਗਟਾਉਂਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ, ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਤੇ ਟੀਐੱਸਯੂ ਦੀ ਅਗਵਾਈ ਹੇਠ ਸੈਂਕੜੇ ਲੋਕਾਂ ਨੇ ਮੁਕਤਸਰ ਦੇ ਬਾਜ਼ਾਰਾਂ ’ਚ ਭਾਜਪਾ ਹਕੂਮਤ ਖ਼ਿਲਾਫ਼ ਮੁਜ਼ਾਹਰਾ ਕੀਤਾ। ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ...

Read More

ਕੈਂਪ ’ਚ ਤਿੰਨ ਹਜ਼ਾਰ ਲੋਕਾਂ ਨੇ ਲਾਹਾ ਖੱਟਿਆ

ਕੈਂਪ ’ਚ ਤਿੰਨ ਹਜ਼ਾਰ ਲੋਕਾਂ ਨੇ ਲਾਹਾ ਖੱਟਿਆ

ਸੰਜੀਵ ਹਾਂਡਾ ਫ਼ਿਰੋਜ਼ਪੁਰ, 25 ਫ਼ਰਵਰੀ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ ਦਾ ਲਾਭ ਲੋਕਾਂ ਤੱਕ ਪਹੁੰਚਾਉਣ ਲਈ ਮੰਗਲਵਾਰ ਨੂੰ ਫ਼ਿਰੋਜ਼ਪੁਰ ਦੇ ਬਲਾਕ ਘੱਲ-ਖੁਰਦ, ਮਮਦੋਟ ਅਤੇ ਗੁਰੂਹਰਸਹਾਏ ਵਿਚ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਪ੍ਰਸ਼ਾਸਨ ਵੱਲੋਂ ਤਿੰਨ ਕੈਂਪ ਲਾਏ ਗਏ। ਇਨ੍ਹਾਂ ਕੈਂਪਾਂ ਵਿਚ ਤਿੰਨ ਹਜ਼ਾਰ ਦੇ ਕਰੀਬ ਲੋਕਾਂ ਨੇ ਰਜਿਸਟਰੇਸ਼ਨ ਕਰਵਾਈ। ...

Read More

ਕੇਂਦਰ ਖ਼ਿਲਾਫ਼ ਰੋਸ ਪੇਂਡੂ ਬਰੂਹਾਂ ਤੱਕ ਪੁੱਜਿਆ

ਕੇਂਦਰ ਖ਼ਿਲਾਫ਼ ਰੋਸ ਪੇਂਡੂ ਬਰੂਹਾਂ ਤੱਕ ਪੁੱਜਿਆ

ਪੱਤਰ ਪ੍ਰੇਰਕ ਲੰਬੀ, 25 ਫਰਵਰੀ ਮੋਦੀ ਸਰਕਾਰ ਵੱਲੋਂ ਘੱਟ ਗਿਣਤੀਆਂ ਦੇ ਨਾਗਰਿਕਤਾ ਦੇ ਵਜੂਦ ’ਤੇ ਸੁਆਲੀਆ ਨਿਸ਼ਾਨ ਲਗਾਉਣ ਲਈ ਥੋਪੇ ਕਾਲੇ ਕਾਨੂੰਨਾਂ ਖਿਲਾਫ਼ ਰੋਸ ਅਤੇ ਰੋਹ ਪੇਂਡੂ ਬਰੂਹਾਂ ਤੱਕ ਪੁੱਜ ਚੁੱਕਿਆ ਹੈ। ਖੇਤਰ ਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਨੇ 14 ਜਥੇਬੰਦੀਆਂ ਦੇ ਸੂਬਾਈ ਸੱਦੇ ’ਤੇ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਤਹਿਤ ...

Read More

ਕਿਸਾਨਾਂ ਨੂੰ ਟੇਲ ਰਾਹੀਂ ਪੂਰਾ ਪਾਣੀ ਦੇਣ ’ਚ ਨਹਿਰੀ ਵਿਭਾਗ ਫੇਲ੍ਹ

ਕਿਸਾਨਾਂ ਨੂੰ ਟੇਲ ਰਾਹੀਂ ਪੂਰਾ ਪਾਣੀ ਦੇਣ ’ਚ ਨਹਿਰੀ ਵਿਭਾਗ ਫੇਲ੍ਹ

ਜੋਗਿੰਦਰ ਸਿੰਘ ਮਾਨ ਮਾਨਸਾ, 25 ਫਰਵਰੀ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਬਠਿੰਡਾ ਜ਼ਿਲ੍ਹਾ ਇਕਾਈ ਵੱਲੋਂ ਮਾਨਸਾ ਜ਼ਿਲ੍ਹਾ ਇਕਾਈ ਦੇ ਸਹਿਯੋਗ ਨਾਲ ਪਿੰਡ ਜਵਾਹਰਕੇ ਸਥਿਤ ਨਹਿਰੀ ਵਿਭਾਗ ਦੇ ਐਕਸੀਅਨ ਦੇ ਦਫ਼ਤਰ ਅੱਗੇ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਪਿੰਡ ਬਹਿਮਣ ਕੌਰ ਸਿੰਘ ਦੇ ਕਿਸਾਨ ਆਗੂ ਹਰਚਰਨ ਸਿੰਘ ਨੇ ਦੋਸ਼ ...

Read More


ਟਰੰਪ ਦੀ ਫੇਰੀ ਦੇ ਵਿਰੋਧ ’ਚ ਰੈਲੀ ਅਤੇ ਮਾਰਚ

Posted On February - 24 - 2020 Comments Off on ਟਰੰਪ ਦੀ ਫੇਰੀ ਦੇ ਵਿਰੋਧ ’ਚ ਰੈਲੀ ਅਤੇ ਮਾਰਚ
ਪੱਤਰ ਪ੍ਰੇਰਕ ਬਠਿੰਡਾ, 23 ਫਰਵਰੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਫੇਰੀ ਖ਼ਿਲਾਫ਼ ਲੋਕ ਮੋਰਚਾ ਪੰਜਾਬ ਤੇ ਇਨਕਲਾਬੀ ਕੇਂਦਰ ਪੰਜਾਬ ਵੱਲੋਂ ਅੱਜ ਇਥੇ ਟੀਚਰ ਹੋਮ ਵਿੱਚ ਇੱਕਠੇ ਹੋਣ ਤੋਂ ਬਾਅਦ ਸ਼ਹਿਰ ’ਚ ਮਾਰਚ ਕੀਤਾ ਗਿਆ। ਇਸ ਤੋਂ ਬਾਅਦ ਸ਼ਹੀਦ ਭਗਤ ਸਿੰਘ ਚੌਕ ਵਿੱਚ ਡੋਨਾਲਡ ਟਰੰਪ ਦੀ ਅਰਥੀ ਸਾੜੀ। ਇਸ ਮੌਕੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਵਿਦਿਆਰਥੀਆਂ ਤੇ ਔਰਤਾਂ ਨੇ ਟਰੰਪ ਵਾਪਸ ਜਾਓ, ਮੁਲਕ ਤੇ ਲੋਕ ਦੋਖੀ ਟਰੰਪ-ਮੋਦੀ ਹਕੂਮਤਾਂ ਮੁਰਦਾਬਾਦ, ਇਨਕਲਾਬ 

ਜੈਤੋ ਪੁਲੀਸ ਨੇ ਖਾਸਾ ਸੰਤਰਾ ਦੇ ਖਾਸੇ ਡੱਬੇ ਫੜੇ

Posted On February - 24 - 2020 Comments Off on ਜੈਤੋ ਪੁਲੀਸ ਨੇ ਖਾਸਾ ਸੰਤਰਾ ਦੇ ਖਾਸੇ ਡੱਬੇ ਫੜੇ
ਸ਼ਗਨ ਕਟਾਰੀਆ ਜੈਤੋ, 23 ਫਰਵਰੀ ਇਸ ਸਬ-ਡਵੀਜ਼ਨ ਦੀ ਪੁਲੀਸ ਨੇ ਵੱਡੀ ਗਿਣਤੀ ਵਿਚ ਨਸ਼ੀਲੇ ਪਦਾਰਥਾਂ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦ ਕਿ ਚੌਥਾ ਮੁਲਜ਼ਮ ਫ਼ਰਾਰ ਹੈ। ਸੀਆਈਏ ਸਟਾਫ਼ ਜੈਤੋ ਦੇ ਇੰਚਾਰਜ ਕੁਲਬੀਰ ਚੰਦ ਸ਼ਰਮਾ ਅਨੁਸਾਰ ਉਨ੍ਹਾਂ ਦੇ ਵਿੰਗ ਨਾਲ ਸਬੰਧਤ ਸਹਾਇਕ ਥਾਣੇਦਾਰ ਅਮਨਦੀਪ ਸਿੰਘ ਗਸ਼ਤ ਦੌਰਾਨ ਪਿੰਡ ਝੱਖੜ ਵਾਲਾ ਵਿੱਚ ਨਾਜਾਇਜ਼ ਸ਼ਰਾਬ ਦਾ ਭਰਿਆ ਕੈਂਟਰ ਕਾਬੂ ਕੀਤਾ। ਇਸ ਵਿਚ ‘ਖਾਸਾ ਸੰਤਰਾ’ ਸ਼ਰਾਬ ਦੇ 442 ਡੱਬੇ (5304 ਬੋਤਲਾਂ) ਲੱਦੇ ਹੋਏ ਸਨ। 

ਫਰਿਸ਼ਤੇ ਦੀ ਉਡੀਕ ’ਚ ਅਨਾਥ ਪਰੀਆਂ

Posted On February - 24 - 2020 Comments Off on ਫਰਿਸ਼ਤੇ ਦੀ ਉਡੀਕ ’ਚ ਅਨਾਥ ਪਰੀਆਂ
ਪਵਨ ਗੋਇਲ ਭੁੱਚੋ ਮੰਡੀ, 23 ਫਰਵਰੀ ਭੁੱਚੋ ਮੰਡੀ ਨੇੜਲੇ ਪਿੰਡ ਕਰਤਾਰਪੁਰ ਥਾਂਦੇ (ਬਠਿੰਡਾ) ਦੀਆਂ ਮਾਪਿਆਂ ਤੋਂ ਸੱਖਣੀਆਂ ਬੱਚੀਆਂ ਨੇ 1 ਮਾਰਚ ਨੂੰ ਆਪਣੀ ਵੱਡੀ ਭੈਣ ਦੇ ਵਿਆਹ ਮੌਕੇ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਨੂੰ ਮਦਦ ਕਰਨ ਦੀ ਗੁਹਾਰ ਲਗਾਈ ਹੈ। ਚਾਰ ਭੈਣਾਂ ਅਤੇ ਸਭ ਤੋਂ ਛੋਟੇ ਇੱਕ ਭਰਾ ਦੇ ਸਿਰ ’ਤੇ ਕਮਾਈ ਕਰਨ ਵਾਲਾ ਕੋਈ ਨਹੀਂ ਹੈ। ਉਨ੍ਹਾਂ ਦੀ ਬੁੱਢੀ ਨਾਨੀ ਹੀ ਉਨ੍ਹਾਂ ਦਾ ਸਹਾਰਾ ਹੈ। ਪਿੰਡ ਦੇ ਸਾਬਕਾ ਸਰਪੰਚ ਰਛਪਾਲ ਸਿੰਘ ਨੇ ਦੱਸਿਆ ਕਿ ਪੰਜ ਸਾਲ 

ਯੂਥ ਅਕਾਲੀ ਦਲ ਨੇ ਕਾਂਗਰਸੀ ਆਗੂਆਂ ਦੇ ਪੁਤਲੇ ਫੂਕੇ

Posted On February - 24 - 2020 Comments Off on ਯੂਥ ਅਕਾਲੀ ਦਲ ਨੇ ਕਾਂਗਰਸੀ ਆਗੂਆਂ ਦੇ ਪੁਤਲੇ ਫੂਕੇ
ਹਰਦੀਪ ਸਿੰਘ ਜਟਾਣਾ ਮਾਨਸਾ, 23 ਫਰਵਰੀ ਪੰਜਾਬ ਦੇ ਡੀਜੀਪੀ ਦਿਨਕਾਰ ਗੁਪਤਾ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਗੇ ਬਾਰੇ ਦਿੱਤੇ ਬਿਆਨ ’ਤੇ ਯੂਥ ਅਕਾਲੀ ਦਲ ਵੱਲੋਂ ਇਥੇ ਗੁਰਦੁਅਰਾ ਚੌਕ ਵਿੱਚ ਕਾਂਗਰਸ ਪਾਰਟੀ ਦੇ ਆਗੂ ਰਾਹੁਲ ਗਾਂਧੀ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੁਲੀਸ ਮੁਖੀ ਦੇ ਪੁਤਲੇ ਅਗਨੀ ਭੇਟ ਕੀਤੇ ਗਏ। ਯੂਥ ਅਕਾਲੀ ਦਲ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਚਹਿਲ ਅਤੇ ਯੂਥ ਅਕਾਲੀ ਦਲ ਮਾਲਵੇ ਜ਼ੋਨ ਦੇ ਜਨਰਲ ਸਕੱਤਰ ਰਘਵੀਰ ਸਿੰਘ 

ਵੱਖ ਵੱਖ ਜਥੇਬੰਦੀਆਂ ਨੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ

Posted On February - 24 - 2020 Comments Off on ਵੱਖ ਵੱਖ ਜਥੇਬੰਦੀਆਂ ਨੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ
ਰਮਨਦੀਪ ਸਿੰਘ ਚਾਉਕੇ, 23 ਫਰਵਰੀ ਦੇਸ਼ ਦੀ ਉੱਚ ਅਦਾਲਤ ਸੁਪਰੀਮ ਕੋਰਟ ਵੱਲੋਂ ਸਰਕਾਰੀ ਨੌਕਰੀਆਂ ਵਿੱਚੋਂ ਐੱਸਸੀ/ਤੇ ਬੀਸੀ ਦੇ ਚਲਦੇ ਰਾਖਵਾਂਕਰਨ ਨੂੰ ਬੰਦ ਕਰਨ ਦੇ ਫੈਸਲੇ ਵਿਰੁੱਧ ਮਜ਼ਦੂਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਮਜ਼ਦੂਰ ਵਿਰੋਧੀ ਫੈਸਲੇ ਤੋਂ ਜਾਣੂ ਕਰਵਾਉਣ ਲਈ ਪੰਜਾਬ ਖੇਤ ਮਜ਼ਦੂਰ ਯੂਨੀਅਨ, ਸੁਨਹਿਰੀ ਜਨ ਸੇਵਾ ਕਲੱਬ, ਰਾਜ ਮਜ਼ਦੂਰ ਯੂਨੀਅਨ ਤੇ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਵਲੋਂ ਪਿੰਡ ਕੋਟੜਾ ਕੌੜਾ ਦੀ ਮਜ਼ਦੂਰ ਧਰਮਸ਼ਾਲਾ ਵਿੱਚ ਮੀਟਿੰਗ ਕੀਤੀ 

ਸੰਡੇ ਬਜ਼ਾਰ ’ਤੇ ਕਾਨੂੰਨੀ ਡੰਡੇ

Posted On February - 24 - 2020 Comments Off on ਸੰਡੇ ਬਜ਼ਾਰ ’ਤੇ ਕਾਨੂੰਨੀ ਡੰਡੇ
ਪੱਤਰ ਪ੍ਰੇਰਕ ਬਠਿੰਡਾ, 23 ਫਰਵਰੀ ਇਥੋਂ ਦੇ ਸੰਡੇ ਬਾਜ਼ਾਰ ਵਿਚ ਲੰਮੇ ਸਮੇਂ ਤੋਂ ਕੱਪੜੇ ਵੇਚ ਕੇ ਰੁਜ਼ਗਾਰ ਚਲਾ ਰਹੇ ਲੋਕਾਂ ’ਤੇ ਅੱਜ ਨਗਰ ਨਿਗਮ ਦੀ ਤਹਿ-ਬਾਜ਼ਾਰੀ ਟੀਮ ਨੇ ਇੰਸਪੈਕਟਰ ਰਵਿੰਦਰ ਸਿੰਘ ਚੀਮਾ ਦੀ ਅਗਵਾਈ ਵਿੱਚ ਧਾਵਾ ਬੋਲ ਦਿੱਤਾ ਤੇ ਬੋਰੀਆ ਬਿਸਤਰਾ ਚੁੱਕਣ ਲਈ ਕਿਹਾ। ਟੀਮ ਨੇ ਪੁਲੀਸ ਦੀ ਮਦਦ ਨਾਲ ਸੰਡੇ ਬਾਜ਼ਾਰ ਦੇ ਟੇਬਲ ਵੀ ਚੁੱਕ ਲਏ, ਜਿਸ ਤੋਂ ਖ਼ਫ਼ਾ ਲੋਕਾਂ ਨੇ ਨਗਰ ਨਿਗਮ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸੰਡੇ ਬਾਜ਼ਾਰ ਦੇ ਪ੍ਰਧਾਨ ਬੰਟੀ ਕੁਮਾਰ, 

ਰਾਏਪੁਰ ’ਚ ਸੰਘਰਸ਼ ਲਈ ਬਣੀ ਰਾਇ

Posted On February - 24 - 2020 Comments Off on ਰਾਏਪੁਰ ’ਚ ਸੰਘਰਸ਼ ਲਈ ਬਣੀ ਰਾਇ
ਜੋਗਿੰਦਰ ਸਿੰਘ ਮਾਨ ਮਾਨਸਾ, 23 ਫਰਵਰੀ ਅੱਜ ਪਿੰਡ ਰਾਏਪੁਰ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ, ਜਮਹੂਰੀ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਬਣਾਂਵਾਲੀ ਥਰਮਲ ਪਲਾਂਟ ਵੱਲੋਂ ਵਰਤੇ ਜਾਂਦੇ ਨਹਿਰੀ ਪਾਣੀ ਦੀ ਸਪਲਾਈ ਬੰਦ ਕਰਨ ਅਤੇ ਪਲਾਂਟ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਦੇ ਹੱਲ ਲਈ ਸਾਂਝੀ ਰਣਨੀਤੀ ਬਣਾਉਣ ਲਈ ਪਹਿਲਾ ਸਾਂਝਾ ਇਕੱਠ ਰੱਖਿਆ ਗਿਆ। ਇਕੱਠ ਵਿੱਚ ਪੰਜਾਬ ਕਿਸਾਨ ਯੂਨੀਅਨ ਦੇ ਪੰਜਾਬ ਪ੍ਰਧਾਨ ਰੁਲਦੂ ਸਿੰਘ ਮਾਨਸਾ, ਗੋਰਾ ਸਿੰਘ ਭੈਣੀ ਬਾਘਾ ਅਤੇ ਪੰਜਾਬ ਸਿੰਘ 

ਭਾਰਗਵ ਤੇ ਗੁਰਪਾਲ: ਮਾਨਸਾ ’ਚ ਪਟਿਆਲਾ ਪਾ ਰਿਹੈ ਧਮਾਲ

Posted On February - 24 - 2020 Comments Off on ਭਾਰਗਵ ਤੇ ਗੁਰਪਾਲ: ਮਾਨਸਾ ’ਚ ਪਟਿਆਲਾ ਪਾ ਰਿਹੈ ਧਮਾਲ
ਜੋਗਿੰਦਰ ਸਿੰਘ ਮਾਨ ਮਾਨਸਾ, 23 ਫਰਵਰੀ ਜ਼ਿਲ੍ਹਾ ਮਾਨਸਾ ਦੀ ਵਾਂਗਡੋਰ ਇਸ ਵੇਲੇ ਸ਼ਾਹੀ ਸ਼ਹਿਰ ਪਟਿਆਲਾ ਦੀ ਅਫ਼ਸਰਸ਼ਾਹੀ ਦੇ ਹੱਥ ਹੈ। ਇਥੋਂ ਦੇ ਡੀਸੀ ਗੁਰਪਾਲ ਸਿੰਘ ਚਾਹਲ, ਐੱਸਐੱਸਪੀ ਨਰਿੰਦਰ ਭਾਰਗਵ, ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਗੁਰਮੀਤ ਸਿੰਘ ਸਿੱਧੂ, ਸਹਾਇਕ ਕਮਿਸ਼ਨਰ ਨਵਦੀਪ ਕੁਮਾਰ, ਤਹਿਸੀਲਦਾਰ ਅਮਰਜੀਤ ਸਿੰਘ, ਹੋਮ ਗਾਰਡ ਕਮਾਡੈਂਟ ਰਾਏ ਸਿੰਘ ਧਾਲੀਵਾਲ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਲਵਲੀਨ ਕੌਰ ਪਟਿਆਲਾ ਦੇ ਹਨ।1992 ਦੇ ਵਰ੍ਹੇ ਦੌਰਾਨ ਕਾਂਗਰਸ ਦੀ ਬੇਅੰਤ 

ਲਾਲਚੀਆਂ ਦੇ ਧਰਮ ਨੇ ਕਿਹੋ ਜਿਹਾ ਕੀਤਾ ਕਰਮ

Posted On February - 24 - 2020 Comments Off on ਲਾਲਚੀਆਂ ਦੇ ਧਰਮ ਨੇ ਕਿਹੋ ਜਿਹਾ ਕੀਤਾ ਕਰਮ
ਸੰਜੀਵ ਹਾਂਡਾ ਫ਼ਿਰੋਜ਼ਪੁਰ, 23 ਫਰਵਰੀ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਹਲਕਾ ਗੁਰੂਹਰਸਹਾਏ ਦੇ ਪਿੰਡ ਲਾਲਚੀਆਂ ਵਿਚ ਬਿਜਲੀ ਚੋਰੀ ਦੇ ਕੇਸ ਫੜਣ ਗਈ ਪਾਵਰਕੌਮ ਟੀਮ ਨਾਲ ਕਥਿਤ ਦੁਰਵਿਹਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਟੀਮ ਦੇ ਮੁਲਾਜ਼ਮਾਂ ਨੂੰ ਬੈਰੰਗ ਪਰਤਣਾ ਪਿਆ। ਖ਼ੁਦ ਨੂੰ ਕਿਸਾਨ ਯੂਨੀਅਨ ਦਾ ਜ਼ੋਨ ਪ੍ਰਧਾਨ ਦੱਸਦੇ ਹੋਏ ਧਰਮ ਸਿੰਘ ਨੇ ਬਿਜਲੀ ਮੁਲਾਜ਼ਮਾਂ ਨੂੰ ਕਥਿਤ ਤੌਰ ’ਤੇ ਡਰਾ-ਧਮਕਾ ਕੇ ਉਥੋਂ ਭਜਾ ਦਿੱਤਾ। ਇਸ ਪੂਰੇ ਮਾਮਲੇ ਦੀ ਵੀਡੀਓ 

ਕਬਾੜਖਾਨੇ ’ਚ ਅੱਗ, ਫਾਇਰ ਬ੍ਰਿਗੇਡ ਅੱਗ ਬੁੱਝਣ ਬਾਅਦ ਢੁੱਕੀ

Posted On February - 24 - 2020 Comments Off on ਕਬਾੜਖਾਨੇ ’ਚ ਅੱਗ, ਫਾਇਰ ਬ੍ਰਿਗੇਡ ਅੱਗ ਬੁੱਝਣ ਬਾਅਦ ਢੁੱਕੀ
ਜਗਜੀਤ ਸਿੰਘ ਸਿੱਧੂ ਤਲਵੰਡੀ ਸਾਬੋ, 23 ਫਰਵਰੀ ਇਥੋਂ ਦੀ ਟੈਲੀਫੋਨ ਐਕਸਚੇਂਜ ਦੇ ਸਾਹਮਣੇ ਕਬਾੜਖਾਨੇ ਨੂੰ ਅੱਗ ਲੱਗਣ ਕਾਰਨ ਲੱਖ ਰੁਪਏ ਦੇ ਕਰੀਬ ਸਾਮਾਨ ਸੜ ਕੇ ਸਵਾਹ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅਸ਼ੋਕ ਕੁਮਾਰ ਦੇ ਕਬਾੜਖਾਨੇ ਨੂੰ ਅਚਾਨਕ ਅੱਗ ਲੱਗ ਗਈ, ਜੋ ਭਿਆਨਕ ਰੂਪ ਧਾਰਨ ਕਰ ਗਈ ਪਰ ਅੱਗ ਦਾ ਪਤਾ ਲੱਗਦਿਆਂ ਹੀ ਜੁੜੇ ਲੋਕਾਂ ਦੀ ਹਿੰਮਤ ਸਦਕਾ ਵੱਡਾ ਹਾਦਸਾ ਟਲ ਗਿਆ। ਲੋਕਾਂ ਨੇ ਜਿੱਥੇ ਥਾਣੇ ਫੋਨ ਕੀਤਾ, ਉੱਥੇ ਸਪਰੇਅ ਪੰਪਾਂ ਨਾਲ ਪਾਣੀ ਪਾ ਕੇ ਅੱਗ ‘ਤੇ ਕਾਬੂ 

ਬਠਿੰਡਾ ਜੇਲ੍ਹ ਦੇ ਕੈਦੀਆਂ ਨੇ ਸੁਪਰਡੈਂਟ ਦੇ ਨਾਂ ’ਤੇ ਫਿਰੌਤੀ ਮੰਗੀ

Posted On February - 24 - 2020 Comments Off on ਬਠਿੰਡਾ ਜੇਲ੍ਹ ਦੇ ਕੈਦੀਆਂ ਨੇ ਸੁਪਰਡੈਂਟ ਦੇ ਨਾਂ ’ਤੇ ਫਿਰੌਤੀ ਮੰਗੀ
ਸੁਖਜੀਤ ਮਾਨ ਬਠਿੰਡਾ, 23 ਫਰਵਰੀ ਇਥੋਂ ਦੀ ਕੇਂਦਰੀ ਜੇਲ੍ਹ ਵਿੱਚੋਂ ਕੈਦੀਆਂ ਵੱਲੋਂ ਫੋਨ ’ਤੇ ਇਕ ਹੋਰ ਕੈਦੀ ਦੀ ਮਾਂ ਤੋਂ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜੇਲ੍ਹ ਦੇ ਸਹਾਇਕ ਸੁਪਰਡੈਂਟ ਸੁਰਿੰਦਰਪਾਲ ਸਿੰਘ ਨੇ ਥਾਣਾ ਕੈਂਟ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਕੈਦੀ ਜਤਿੰਦਰ ਸਿੰਘ ਵਾਸੀ ਨੱਥੂਆਣਾ, ਨਿਰਮਲ ਸਿੰਘ ਵਾਸੀ ਪਥਰਾਲਾ ਅਤੇ ਲਛਮਣ ਸਿੰਘ ਵਾਸੀ ਆਲੀਕੇ ਨੇ ਕੈਦੀ ਹਰਪ੍ਰੀਤ ਸਿੰਘ ਵਾਸੀ ਅੰਮ੍ਰਿਤਸਰ ਦੀ ਮਾਂ ਨੂੰ ਵੱਖ-ਵੱਖ ਨੰਬਰਾਂ ਤੋਂ ਫੋਨ ਕੀਤਾ। ਕੈਦੀਆਂ 

ਸਰਹੱਦੀ ਪਿੰਡ ਚਾਨਣ ਵਾਲਾ ਸਕੂਲ ਦੀ ਲਿਸ਼ਕੋਰ ਨਾਲ ਅੱਖਾਂ ਚੁੰਧਿਆ ਜਾਣ

Posted On February - 24 - 2020 Comments Off on ਸਰਹੱਦੀ ਪਿੰਡ ਚਾਨਣ ਵਾਲਾ ਸਕੂਲ ਦੀ ਲਿਸ਼ਕੋਰ ਨਾਲ ਅੱਖਾਂ ਚੁੰਧਿਆ ਜਾਣ
ਪਰਮਜੀਤ ਸਿੰਘ ਫਾਜ਼ਿਲਕਾ, 23 ਫਰਵਰੀ ਭਾਰਤ-ਪਾਕਿਸਤਾਨ ਸਰਹੱਦ ਤੋਂ 3 ਕਿਲੋਮੀਟਰ ਦੂਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਚਾਨਣ ਵਾਲਾ ਪੇਂਡੂ ਭਾਰਤ ਦਾ ਪਹਿਲਾ ਅਜਿਹਾ ਸਕੂਲ ਹੈ, ਜਿਸ ਦੇ ਸਾਰੇ ਕਲਾਸ ਰੂਮ ਏਅਰ ਕੰਡੀਸ਼ਨਰ ਤੇ ਸਮਾਰਟ ਕਲਾਸ ਵਰਗੀਆਂ ਸਹੂਲਤਾਂ ਨਾਲ ਲੈਸ ਹਨ।ਬਿਜਲੀ ਦਾ ਬਿੱਲ ਪਿੰਡ ਵਾਸੀਤੇ ਅਧਿਆਪਕ ਰਲ ਕੇ ਭਰਦੇ ਹਨ। ਸਾਲ ਪਹਿਲਾਂ ਖੰਡਰ ਇਮਾਰਤ ਵਿੱਚ ਚਲਦੇ ਸਕੂਲ ਨੂੰ ਅਧਿਆਪਕ ਲਵਜੀਤ ਗਰੇਵਾਲ ਅਤੇ ਸਵੀਕਾਰ ਗਾਂਧੀ ਦੀ ਅਗਵਾਈ ਵਿੱਚ ਕੰਮ ਕਰਦੀ ਟੀਮ ਨੇ ਸੰਭਾਲਿਆ 

ਮਾਂ-ਬੋਲੀ ਸਾਕਾਰਾਤਮਕ ਸੋਚ ਦਾ ਵਿਕਾਸ ਕਰਦੀ ਹੈ: ਸੈਫ਼ੀ

Posted On February - 23 - 2020 Comments Off on ਮਾਂ-ਬੋਲੀ ਸਾਕਾਰਾਤਮਕ ਸੋਚ ਦਾ ਵਿਕਾਸ ਕਰਦੀ ਹੈ: ਸੈਫ਼ੀ
ਟ੍ਰਿਬਿਊਨ ਨਿਊਜ਼ ਸਰਵਿਸ ਕੋਟਕਪੂਰਾ 22 ਫਰਵਰੀ ਸਥਾਨਕ ਬਾਹਮਣ ਵਾਲਾ ਰੋਡ ’ਤੇ ਸਥਿਤ ਡੀਸੀਐੱਮ ਇੰਟਰਨੈਸ਼ਨਲ ਸਕੂਲ ਵਿੱਚ ਅੰਤਰ-ਰਾਸ਼ਟਰੀ ਮਾਤ ਭਾਸ਼ਾ ਨੂੰ ਸਮਰਪਿਤ ਇੱਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਅਤੇ ਵਿਦਵਾਨ ਡਾ. ਦੇਵਿੰਦਰ ਸੈਫ਼ੀ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਕਰਨਵੀਰ, ਸਿਮਰਜੀਤ, ਮਾਧਵੀ, ਨੀਰਜ ਆਦਿ ਵਿਦਿਆਰਥੀਆਂ ਨੇ ਮਾਂ ਬੋਲੀ ਅਤੇ ਅਧਿਆਪਕਾਂ ਨੂੰ ਸਮਰਪਿਤ ਆਪਣੀਆਂ ਕਵਿਤਾਵਾਂ ਪੇਸ਼ 

ਵਿਧਾਇਕ ਪਿੰਕੀ ਨੇ ਦਸ ਪੰਚਾਇਤਾਂ ਨੂੰ ਚੈੱਕ ਵੰਡੇ

Posted On February - 23 - 2020 Comments Off on ਵਿਧਾਇਕ ਪਿੰਕੀ ਨੇ ਦਸ ਪੰਚਾਇਤਾਂ ਨੂੰ ਚੈੱਕ ਵੰਡੇ
ਸੰਜੀਵ ਹਾਂਡਾ ਫ਼ਿਰੋਜ਼ਪੁਰ, 22 ਫ਼ਰਵਰੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਸ਼ਹਿਰੀ ਹਲਕੇ ਦੀਆਂ ਦਸ ਪੰਚਾਇਤਾਂ ਨੂੰ 73 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੇ ਚੈੱਕ ਵੰਡੇ ਹਨ। ਇਨ੍ਹਾਂ ਪੰਚਾਇਤਾਂ ਵਿਚੋਂ ਪਿੰਡ ਕਾਮਲਵਾਲਾ ਖ਼ੁਰਦ ਦੀ ਪੰਚਾਇਤ ਨੂੰ 7.50 ਲੱਖ, ਅਲੀ ਵਾਲਾ 7.50 ਲੱਖ, ਕਾਲੂ ਵਾਲਾ 9 ਲੱਖ, ਇਲਮੇ ਵਾਲਾ 7.50 ਲੱਖ, ਗ਼ੁਲਾਮੀ ਵਾਲਾ 8 ਲੱਖ, ਆਰਿਫ਼ ਕੇ 7.50 ਲੱਖ, ਨਵਾਂ ਪਿੰਡ 7.50 ਲੱਖ, ਖੜੌਲੇ 5 ਲੱਖ, ਦੌਲਤਪੁਰਾ 6 ਲੱਖ ਅਤੇ ਟੱਲੀ ਸੈਦਾ ਸ਼ਾਹੂ ਦੀ ਪੰਚਾਇਤ ਨੂੰ 7.50 ਲੱਖ ਦੇ ਚੈੱਕ ਵੰਡੇ ਗਏ ਹਨ। 

‘ਸੰਮਾਂ ਵਾਲੀ ਡਾਂਗ’ ਤੇ ‘ਸੁਆਲ-ਦਰ-ਸੁਆਲ’ ਨਾਟਕਾਂ ਦਾ ਮੰਚਨ

Posted On February - 23 - 2020 Comments Off on ‘ਸੰਮਾਂ ਵਾਲੀ ਡਾਂਗ’ ਤੇ ‘ਸੁਆਲ-ਦਰ-ਸੁਆਲ’ ਨਾਟਕਾਂ ਦਾ ਮੰਚਨ
ਗੁਰਸੇਵਕ ਸਿੰਘ ਪ੍ਰੀਤ ਸ੍ਰੀ ਮੁਕਤਸਰ ਸਾਹਿਬ, 22 ਫਰਵਰੀ ਪਿੰਡ ਖੋਖਰ ਦੇ ਸੀਨੀਅਰ ਸੈਕੰਡਰੀ ਵਿੱਚ ਤਰਕਸ਼ੀਲ ਲਹਿਰ ਦੇ ਵਿਛੜ ਗਏ ਸਨੇਹੀ ਚੂਹੜ ਭਲਵਾਨ ਖੋਖਰ ਦੀ ਯਾਦ ਵਿੱਚ ਤਰਕਸ਼ੀਲ ਲੋਕ ਨਾਟ-ਉਤਸਵ ਪਿੰਡ ਵਾਸੀਆਂ ਤੇ ਨੌਜਵਾਨ ਸਪੋਰਟਸ ਕਲੱਬ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਨਾਟ-ਉਤਸਵ ਦੌਰਾਨ ਅਦਾਕਾਰ ਮੰਚ ਮੁਹਾਲੀ ਵੱਲੋਂ ਡਾ. ਸਾਹਿਬ ਸਿੰਘ ਦੀ ਨਿਰਦੇਸ਼ਨਾ ਹੇਠ ਨਾਟਕ ‘ਸੰਮਾਂ ਵਾਲੀ ਡਾਂਗ’ ਤੇ ‘ਸੁਆਲ-ਦਰ-ਸੁਆਲ’ ਨਾਟਕਾਂ ਦਾ ਸਫ਼ਲ ਮੰਚਨ ਕੀਤਾ ਗਿਆ। ਲੋਕ ਸੰਗੀਤ ਮੰਡਲੀ 

ਐੱਸਸੀ-ਬੀਸੀ ਭਾਈਚਾਰੇ ਵੱਲੋਂ ਅੱਜ ਮੁਕੰਮਲ ਬੰਦ ਦਾ ਐਲਾਨ

Posted On February - 23 - 2020 Comments Off on ਐੱਸਸੀ-ਬੀਸੀ ਭਾਈਚਾਰੇ ਵੱਲੋਂ ਅੱਜ ਮੁਕੰਮਲ ਬੰਦ ਦਾ ਐਲਾਨ
ਟ੍ਰਿਬਿਊਨ ਨਿਊਜ਼ ਸਰਵਿਸ ਕੋਟਕਪੂਰਾ 22 ਫਰਵਰੀ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਵੱਲੋਂ ਪਿਛਲੇ ਦਿਨੀਂ ਰਾਖਵਾਂਕਰਨ ਦੇ ਵਿਰੋਧ ਵਿੱਚ ਸੁਣਾਏ ਇੱਕ ਫੈਸਲੇ ਦਾ ਐੱਸਸੀ/ਬੀਸੀ ਤੇ ਹੋਰ ਗਿਣਤੀ ਭਾਈਚਾਰੇ ਵੱਲੋਂ ਤਿੱਖਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਵਿਰੋਧ ਦੇ ਸਮਰਥਨ ਵਿੱਚ ਐੱਸਸੀ/ਬੀਸੀ ਤੇ ਘੱਟ ਗਿਣਤੀ ਭਾਈਚਾਰੇ ਵੱਲੋਂ 23 ਫਰਵਰੀ ਨੂੰ ਕੋਟਕਪੂਰਾ ਮੁਕੰਮਲ ਬੰਦ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਸਥਾਨਕ ਰਵੀਦਾਸ ਮੰਦਰ ਵਿਚ ਹੋਈ ਮੀਟਿੰਗ ਵਿੱਚ ਐਸਸੀ/ਬੀਸੀ ਤੇ 
Manav Mangal Smart School
Available on Android app iOS app
Powered by : Mediology Software Pvt Ltd.