ਈਡੀ ਵੱਲੋਂ ਚਿਦੰਬਰਮ ਨੂੰ ਸੰਮਨ !    ਵਿੱਤੀ ਮਦਦ ’ਚ ਕਟੌਤੀ ਮਗਰੋਂ ਪਾਕਿ ਨਾਲ ਸਬੰਧ ਸੁਧਰੇ: ਟਰੰਪ !    ਵਿਸ਼ਵ ਪੁਲੀਸ ਖੇਡਾਂ: ਮਨੋਹਰ ਨੇ ਜਿੱਤਿਆ ਸੋਨਾ !    ਯਮੁਨਾ ਤੇ ਮਾਰਕੰਡਾ ਨਦੀ ’ਚ ਪਾਣੀ ਦਾ ਪੱਧਰ ਵਧਣ ’ਤੇ ਚਾਰ ਜ਼ਿਲ੍ਹਿਆਂ ਦੇ 84 ਪਿੰਡਾਂ ’ਚ ਅਲਰਟ !    ਪੌਂਗ ਡੈਮ ਵਿਚ ਪਾਣੀ ਦਾ ਪੱਧਰ 1375 ਫੁੱਟ ਹੋਇਆ !    ਮਿਸ਼ੇਲ ਦੀ ਜ਼ਮਾਨਤ ਅਰਜ਼ੀ: ਈਡੀ ਤੇ ਸੀਬੀਆਈ ਨੂੰ 28 ਤੱਕ ਸਮਾਂ ਮਿਲਿਆ !    ਕਿਰਤ ਦਾ ਸਵੈਮਾਣ !    ਆਰਥਿਕ ਮੰਦਵਾੜੇ ’ਚ ਕਬੂਤਰ ਬਿੱਲੀ ਦੀ ਖੇਡ !    ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ’ਚ ਤਲਖ਼ੀਆਂ !    ਜੀਕੇ ਦਾ ਕੇਸ ਮੁੱਖ ਮੈਟਰੋਪੋਲਿਟਨ ਮੈਜਿਸਟ੍ਰੇਟ ਦੀ ਅਦਾਲਤ ’ਚ ਤਬਦੀਲ !    

ਮਾਲਵਾ › ›

Featured Posts
ਪ੍ਰਕਾਸ਼ ਉਤਸਵ ਨੂੰ ਸਮਰਪਿਤ ਬੂਟੇ ਲਾਏ

ਪ੍ਰਕਾਸ਼ ਉਤਸਵ ਨੂੰ ਸਮਰਪਿਤ ਬੂਟੇ ਲਾਏ

ਸਾਦਿਕ: ਇੱਥੋਂ ਦੇ ਨੇੜਲੇ ਪਿੰਡ ਸਾਧੂਵਾਲਾ ਦੀ ਪੰਚਾਇਤ ਵੱਲੋਂ ਵਣ ਵਿਭਾਗ ਦੇ ਸਹਿਯੋਗ ਨਾਲ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਮਨਾਉਂਦਿਆਂ ਪਿੰਡ ਦੀਆਂ ਸਾਂਝੀਆਂ ਥਾਂਵਾਂ ’ਤੇ ਬੂਟੇ ਲਗਾਏ ਗਏ। ਸਰਪੰਚ ਮਾਣਕ ਸਿੰਘ ਅਤੇ ਅਮਨਿੰਦਰ ਸਿੰਘ ਨੇ ਆਖਿਆ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਨੂੰ ਮੁੱਖ ...

Read More

ਸਾਹਿਤ ਸਭਾ ਜ਼ੀਰਾ ਦੀ ਮੀਟਿੰਗ ’ਚ ਚੱਲਿਆ ਰਚਨਾਵਾਂ ਦਾ ਦੌਰ

ਸਾਹਿਤ ਸਭਾ ਜ਼ੀਰਾ ਦੀ ਮੀਟਿੰਗ ’ਚ ਚੱਲਿਆ ਰਚਨਾਵਾਂ ਦਾ ਦੌਰ

ਪੱਤਰ ਪ੍ਰੇਰਕ ਜ਼ੀਰਾ, 19 ਅਗਸਤ ਸਾਹਿਤ ਸਭਾ ਜ਼ੀਰਾ ਦੀ ਮਾਸਿਕ ਮੀਟਿੰਗ ਜੀਵਨ ਮੱਲ ਸੀਨੀਅਰ ਸੈਕੰਡਰੀ ਮਾਡਲ ਸਕੂਲ ਜ਼ੀਰਾ ਦੇ ਵਿਹੜੇ ਵਿੱਚ ਕੁਲਵੰਤ ਜ਼ੀਰਾ ਦੀ ਪ੍ਰਧਾਨਗੀ ਹੇਠ ਹੋਈ। ਰਚਨਾਵਾਂ ਦੇ ਦੌਰ ਵਿੱਚ ਸਭ ਤੋਂ ਪਹਿਲਾਂ ਸੁਖਰਾਜ ਸਿੰਘ ਜ਼ੀਰਾ ਨੇ ਗਜ਼ਲ ਸੁਣਾਈ, ਹਰਭਿੰਦਰ ਪੀਰ ਮੁਹੰਮਦ ਨੇ ਗੀਤ, ਜਗਜੀਤ ਅੰਮੀ ਵਾਲਾ ਨੇ ਗੀਤ, ਰਾਜਿੰਦਰ ਔਲਖ ...

Read More

ਰੱਤੀ ਰੋੜੀ ’ਚ ਗੁਰੂ ਨਾਨਕ ਵਿਰਾਸਤੀ ਜੰਗਲ ਸਥਾਪਿਤ

ਰੱਤੀ ਰੋੜੀ ’ਚ ਗੁਰੂ ਨਾਨਕ ਵਿਰਾਸਤੀ ਜੰਗਲ ਸਥਾਪਿਤ

ਜਸਵੰਤ ਜੱਸ ਫ਼ਰੀਦਕੋਟ, 19 ਅਗਸਤ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਰਡਜ਼ ਐਨਵਾਇਰਨਮੈਂਟ ਐਂਡ ਅਰਥ ਰਿਵਾਇਵਿੰਗ ਹੈਂਡਜ਼ ਸੁਸਾਇਟੀ ‘ਬੀੜ’ ਟੀਮ ਰੱਤੀ ਰੋੜੀ ਅਤੇ ਸਮੂਹ ਬੀੜ ਸੁਸਾਇਟੀਆਂ ਵੱਲੋਂ ਪੰਚਾਇਤ ਰੱਤੀ ਰੋੜੀ ਅਤੇ ਵਣ-ਵਿਭਾਗ ਦੇ ਸਹਿਯੋਗ ਨਾਲ ਗੁਰੂ ਨਾਨਕ ਵਿਰਾਸਤੀ ਜੰਗਲ ਸਥਾਪਤ ਕੀਤਾ ਗਿਆ। ਇਸ ਕਾਰਜ ਵਿੱਚ ਲਗਭਗ ਢਾਈ ...

Read More

ਸੈਮੀਨਾਰ ਦੌਰਾਨ ਚਿੰਤਕਾਂ ਵੱਲੋਂ ਨਿਆਮਤਾਂ ਸੰਭਾਲਣ ਦਾ ਹੋਕਾ

ਸੈਮੀਨਾਰ ਦੌਰਾਨ ਚਿੰਤਕਾਂ ਵੱਲੋਂ ਨਿਆਮਤਾਂ ਸੰਭਾਲਣ ਦਾ ਹੋਕਾ

ਮਹਿੰਦਰ ਸਿੰਘ ਰੱਤੀਆਂ ਮੋਗਾ, 19 ਅਗਸਤ ਇਥੋਂ ਨੇੜਲੇ ਪਿੰਡ ਨਿਧਾਂਵਾਲਾ ਵਿੱਚ ਕੁਦਰਤੀ ਸੋਮਿਆਂ ਦੀ ਸੰਭਾਲ ਵਿਸ਼ੇ ’ਤੇ ਕਰਵਾਏ ਸੈਮੀਨਾਰ ਵਿੱਚ ਚਿੰਤਕਾਂ ਨੇ ਲੋਕਾਂ ਨੂੰ ਨਿਆਮਤਾਂ ਨੂੰ ਸੰਭਾਲਣ ਦਾ ਹੋਕਾ ਦਿੱਤਾ। ਇਸ ਮੌਕੇ ਮੇਘ ਰਾਜ ਰੱਲਾ ਦੀ ਟੀਮ ਵੱਲੋਂ ਨਾਟਕ ’ਮੈ ਭਗਤ ਸਿੰਘ ਹਾਂ’ ਦੀ ਸਫ਼ਲ ਪੇਸ਼ਕਾਰੀ ਤੇ ਹੋਰ ਕੋਰੀਓਗ੍ਰਾਫ਼ੀ ਰਾਹੀਂ ਲੋਕਾਂ ਨੂੰ ...

Read More

ਸੀਵਰੇਜ ਬੋਰਡ ਦੇ ਦਫ਼ਤਰ ਅੱਗੇ ਨਾਅਰੇਬਾਜ਼ੀ

ਸੀਵਰੇਜ ਬੋਰਡ ਦੇ ਦਫ਼ਤਰ ਅੱਗੇ ਨਾਅਰੇਬਾਜ਼ੀ

ਰਾਜਿੰਦਰ ਵਰਮਾ ਭਦੌੜ, 19 ਅਗਸਤ ਤਲਵੰਡੀ ਰੋਡ ਤੇ ਪੈਂਦੇ ਵਾਰਡ ਨੰਬਰ 1, 2 ਦੀਆਂ ਨਾਲੀਆਂ ਦੇ ਗੰਦੇ ਪਾਣੀ ਦੀ ਨਿਕਾਸੀ ਅਤੇ ਸੀਵਰੇਜ ਬੰਦ ਹੋਣ ਤੋਂ ਭੜਕੇ ਲੋਕਾਂ ਨੇ ਅੱਜ ਸੀਵਰੇਜ ਬੋਰਡ ਦੇ ਦਫ਼ਤਰ ਵਿੱਚ ਨਗਰ ਕੌਂਸਲ ਅਤੇ ਸੀਵਰੇਜ ਬੋਰਡ ਖਿਲਾਫ਼ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ। ਵਾਰਡ ਵਾਸੀ ਸੁੱਖਾ ਸਿੰਘ, ਸਿਕੰਦਰ ਸਿੰਘ, ਹਰੀ ...

Read More

ਹੋਮਗਾਰਡਜ਼ ਦੇ ਜਵਾਨਾਂ ਨੂੰ ਸਰਟੀਫਿਕੇਟ ਵੰਡੇ

ਹੋਮਗਾਰਡਜ਼ ਦੇ ਜਵਾਨਾਂ ਨੂੰ ਸਰਟੀਫਿਕੇਟ ਵੰਡੇ

ਪੱਤਰ ਪ੍ਰੇਰਕ ਮਾਨਸਾ, 19 ਅਗਸਤ ਜ਼ਿਲ੍ਹਾ ਮਾਨਸਾ ਦੇ ਹੋਮ ਗਾਰਡਜ਼ ਜਵਾਨਾਂ ਵੱਲੋਂ ਕਈ ਅਹਿਮ ਕੋਰਸ ਕਰਨ ਤੋਂ ਬਾਅਦ ਅੱਜ ਉਨ੍ਹਾਂ ਨੂੰ ਸਰਟੀਫਿਕੇਟ ਵੰਡੇ ਗਏ। ਸਰਟੀਫਿਕੇਟ ਵੰਡਣ ਦੀ ਇਹ ਰਸਮ ਮਾਨਸਾ ਪੁਲੀਸ ਦੇ ਐਸਪੀ ਮੇਜਰ ਸਿੰਘ ਵੱਲੋਂ ਨਿਭਾਈ ਗਈ। ਹੋਮ ਗਾਰਡਜ਼ ਦੇ ਮਾਨਸਾ ਸਥਿਤ ਕਮਾਂਡੈਂਟ ਰਾਏ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਨ੍ਹਾਂ ਕਰੋਸਾਂ ...

Read More

ਰਵਿਦਾਸ ਮੰਦਰ ਢਾਹੇ ਜਾਣ ਦੇ ਵਿਰੋਧ ਵਿੱਚ ਰੋਸ ਮਾਰਚ

ਰਵਿਦਾਸ ਮੰਦਰ ਢਾਹੇ ਜਾਣ ਦੇ ਵਿਰੋਧ ਵਿੱਚ ਰੋਸ ਮਾਰਚ

ਪੱਤਰ ਪ੍ਰੇਰਕ ਮਾਨਸਾ, 19 ਅਗਸਤ ਦਿੱਲੀ ਵਿੱਚ ਭਗਤ ਰਵਿਦਾਸ ਮੰਦਰ ਤੋੜੇ ਜਾਣ ਦੇ ਵਿਰੋਧ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਗ੍ਰੰਥੀ ਸਭਾ ਦੇ ਸਰਪ੍ਰਸਤ ਬਾਬਾ ਜਸਵਿੰਦਰ ਸਿੰਘ ਬੋਹਾ ਦੀ ਅਗਵਾਈ ਹੇਠ ਅਤੇ ਸਮੁੱਚੇ ਰਵਿਦਾਸ ਭਾਈਚਾਰੇ ਨੂੰ ਨਾਲ ਲੈ ਕੇ ਅੱਜ ਮਾਨਸਾ ਵਿੱਚ ਰੋਸ ਮਾਰਚ ਕੀਤਾ ਗਿਆ। ਰੋਸ ਮਾਰਚ ਤੋਂ ਪਹਿਲਾਂ ਗੁਰਦੁਆਰਾ ਗੁਰੂ ਅਰਜਨ ...

Read More


ਤਿੰਨ ਵਿਅਕਤੀਆਂ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਆਤਮਘਾਤ

Posted On August - 18 - 2019 Comments Off on ਤਿੰਨ ਵਿਅਕਤੀਆਂ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਆਤਮਘਾਤ
ਗੁਰਜੰਟ ਕਲਸੀ ਸਮਾਲਸਰ, 17 ਅਗਸਤ ਨੇੜਲੇ ਪਿੰਡ ਲੰਡੇ ਦੇ ਨੌਜਵਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ। ਮਿ੍ਤਕ ਦੀ ਪਛਾਣ ਹਰਜਿੰਦਰ ਸਿੰਘ ਭੱਟੀ ਉਰਫ ਨਿੱਕਾ ਭੱਟੀ (35) ਦੱਸੀ ਗਈ ਹੈ। ਜਾਣਕਾਰੀ ਅਨੁਸਾਰ ਹਰਜਿੰਦਰ ਸਿੰਘ ਪਿੰਡ ਜੀਵਨ ਵਾਲਾ ਵਿਚ ਜ਼ਮੀਨ ਠੇਕੇ ’ਤੇ ਲੈ ਕੇ ਖੇਤੀ ਕਰ ਰਿਹਾ ਸੀ। ਬੀਤੇ ਦਿਨ ਉਸ ਨੇ ਕਿਸੇ ਘਰੇਲੂ ਕਾਰਨ ਖੇਤ ਵਿੱਚ ਜਾ ਕੇ ਜ਼ਹਿਰੀਲੀ ਦਵਾਈ ਪੀ ਲਈ। ਪਰਿਵਾਰ ਨੇ ਉਸ ਨੂੰ ਕੋਟਕਪੂਰਾ ਦੇ ਹਸਪਤਾਲ ਵਿਚ ਪਹੁੰਚਾਇਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ 

ਢੱਠੇ ਦੇ ਇੰਜਣ ਹੇਠਾਂ ਆਉਣ ਕਾਰਨ ਰੇਲ ਆਵਾਜਾਈ ਪ੍ਰਭਾਵਿਤ

Posted On August - 18 - 2019 Comments Off on ਢੱਠੇ ਦੇ ਇੰਜਣ ਹੇਠਾਂ ਆਉਣ ਕਾਰਨ ਰੇਲ ਆਵਾਜਾਈ ਪ੍ਰਭਾਵਿਤ
ਪੱਤਰ ਪ੍ਰੇਰਕ ਤਪਾ ਮੰਡੀ, 17 ਅਗਸਤ ਤਪਾ ਰੇਲਵੇ ਲਾਈਨ ਉਪਰ ਅੱਜ ਢੱਠੇ ਦੇ ਇੰਜਣ ਹੇਠਾਂ ਆਉਣ ਕਾਰਨ ਰੇਲ ਆਵਾਜਾਈ ਪ੍ਰਭਾਵਿਤ ਹੋਈ। ਇਹ ਰੇਲ ਇੰਜਣ ਧੁੂਰੀ ਵੱਲ ਜਾ ਰਿਹਾ ਸੀ ਕਿ ਢਿੱਲਵਾਂ ਵਾਲੇ ਫਾਟਕ ਲਾਗੇ ਉਸ ਅੱਗੇ ਅਚਾਨਕ ਢੱਠਾ ਆ ਗਿਆ। ਇੰਜਣ ਚਾਲਕ ਨੇ ਬਰੇਕਾਂ ਲਗਾ ਕੇ ਢੱਠੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਬਚ ਨਾ ਸਕਿਆ। ਇਸ ਦੌਰਾਨ ਰੇਲਵੇ ਇੰਜਣ ਵੀ ਮੌਕੇ ’ਤੇ ਹੀ ਸੀਜ਼ ਹੋ ਗਿਆ, ਜਿਸ ਕਾਰਨ ਕੁਝ ਸਮੇਂ ਲਈ ਰੇਲ ਆਵਾਜਾਈ ਪ੍ਰਭਾਵਿਤ ਹੋਈ, ਉਥੇ ਫਾਟਕ ਬੰਦ ਰਹਿਣ ਕਾਰਨ 

ਔਰਤ ’ਤੇ ਜਾਨਲੇਵਾ ਹਮਲਾ ਕਰਨ ਵਾਲਾ ਕਾਬੂ

Posted On August - 18 - 2019 Comments Off on ਔਰਤ ’ਤੇ ਜਾਨਲੇਵਾ ਹਮਲਾ ਕਰਨ ਵਾਲਾ ਕਾਬੂ
ਪੱਤਰ ਪ੍ਰੇਰਕ ਗਿੱਦੜਬਾਹਾ, 17 ਅਗਸਤ 11 ਅਗਸਤ ਨੂੰ ਪਿੰਡ ਗੁਰੂਸਰ ਵਿੱਚ ਪੁਰਾਣੀ ਰੰਜਿਸ਼ ਦੇ ਚੱਲਦਿਆਂ ਦੋ ਵਿਅਕਤੀਆਂ ਵੱਲੋਂ ਇਕ ਔਰਤ ਨੂੰ ਘੋਟਨਾ ਮਾਰ ਕੇ ਜ਼ਖ਼ਮੀ ਕਰਨ ਦੇ ਮਾਮਲੇ ਵਿੱਚ ਨਾਮਜ਼ਦ ਕੀਤੇ ਮੁਲਜ਼ਮਾਂ ਵਿਚੋਂ ਪੁਲੀਸ ਨੇ ਇਕ ਨੂੰ ਕਾਬੂ ਕੀਤਾ ਹੈ। ਪੁਲੀਸ ਨੇ ਇਸ ਸਬੰਧੀ ਗੁਰਮੀਤ ਸਿੰਘ ਵਾਸੀ ਟਿੱਬੀ ਗੁਰੂਸਰ ਦੇ ਬਿਆਨਾਂ ’ਤੇ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤਾ ਸੀ। ਜ਼ਿਕਰਯੋਗ ਹੈ ਕਿ 11 ਅਗਸਤ ਨੂੰ ਟਿੱਬੀ ’ਤੇ ਚੱਲ ਰਹੇ ਜਗਰਾਤੇ ਦੌਰਾਨ ਜਸਕਰਨ ਸਿੰਘ ਅਤੇ 

ਘੋਟਣਾ ਮਾਰ ਕੇ ਔਰਤ ਦੀ ਹੱਤਿਆ

Posted On August - 18 - 2019 Comments Off on ਘੋਟਣਾ ਮਾਰ ਕੇ ਔਰਤ ਦੀ ਹੱਤਿਆ
ਪੱਤਰ ਪ੍ਰੇਰਕ ਬਠਿੰਡਾ, 17 ਅਗਸਤ ਥਾਣਾ ਸੰਗਤ ਅਧੀਨ ਪੈਂਦੇ ਪਿੰਡ ਕੋਟ ਗੁਰੂ ਵਿੱਚ ਬੀਤੀ ਰਾਤ ਇਕੱਲੀ ਰਹਿੰਦੀ ਵਿਧਵਾ ਔਰਤ ਦਾ ਅਣਪਛਾਤੇ ਵਿਅਕਤੀ ਨੇ ਘੋਟਣਾ ਮਾਰ ਕੇ ਹੱਤਿਆ ਕਰ ਦਿੱਤੀ। ਘਟਨਾ ਦਾ ਪਤਾ ਲਗਦੇ ਹੀ ਪੁਲੀਸ ਅਧਿਕਾਰੀ ਤੁਰਤ ਮੌਕੇ ’ਤੇ ਪੁੱਜੇ ਤੇ ਜਾਇਜ਼ਾ ਲਿਆ। ਮ੍ਰਿਤਕਾ ਦੀ ਪਛਾਣ ਸੁਖਪਾਲ ਕੌਰ (52) ਪਤਨੀ ਬਲਕਰਨ ਸਿੰਘ ਮਾਨ ਵਜੋਂ ਹੋਈ ਹੈ। ਸੁਖਪਾਲ ਕੌਰ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਬੀਤੇ 10 ਸਾਲਾਂ ਤੋਂ ਪਿੰਡ ਦੀ ਖੇਤਾਂ ਵਾਲੀ ਢਾਣੀ ਵਿਚ ਇਕੱਲੀ ਰਹਿੰਦੀ 

ਸਕਾਰਪੀਓ ’ਤੇ ਦਰੱਖ਼ਤ ਡਿੱਗਾ, ਅੱਧੀ ਦਰਜਨ ਜ਼ਖ਼ਮੀ

Posted On August - 18 - 2019 Comments Off on ਸਕਾਰਪੀਓ ’ਤੇ ਦਰੱਖ਼ਤ ਡਿੱਗਾ, ਅੱਧੀ ਦਰਜਨ ਜ਼ਖ਼ਮੀ
ਗੁਰਪ੍ਰੀਤ ਸਿੰਘ ਸਾਦਿਕ , 17 ਅਗਸਤ ਇਲਾਕੇ ਦੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੂੰ ਛੁੱਟੀ ਹੋਣ ਬਾਅਦ ਫ਼ਰੀਦਕੋਟ ਲਿਜਾ ਰਹੀ ਵੈਨ ਉੱਪਰ ਸਫੈਦੇ ਦਾ ਦਰੱਖਤ ਡਿੱਗ ਗਿਆ, ਜਿਸ ਕਾਰਨ ਸਕਾਰਪੀਓ ਸਵਾਰ ਜ਼ਖ਼ਮੀ ਹੋ ਗਏ। ਇਕ ਅਧਿਆਪਕਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਸਕਾਰਪੀਓ ਗੱਡੀ ਵਿੱਚ ਪੰਜ ਮਹਿਲਾ ਅਧਿਆਪਕਾਂ ਨੂੰ ਸਕੂਲੋਂ ਛੁੱਟੀ ਬਾਅਦ ਵਾਪਸ ਲਿਜਾ ਰਿਹਾ ਸੀ। ਤੇਜ਼ ਹਵਾ ਤੇ ਮੀਂਹ ਪੈ ਰਿਹਾ ਸੀ। ਇਸੇ ਦੌਰਾਨ ਪਿੰਡ ਮਹਿਮੂਆਣਾ 

ਵਿਸ਼ੇਸ਼ ਬੱਚਿਆਂ ਵਿੱਚ ਜਗਾਈ ਪੈਰਾਂ ’ਤੇ ਖੜ੍ਹਾ ਹੋਣ ਦੀ ਉਮੀਦ

Posted On August - 18 - 2019 Comments Off on ਵਿਸ਼ੇਸ਼ ਬੱਚਿਆਂ ਵਿੱਚ ਜਗਾਈ ਪੈਰਾਂ ’ਤੇ ਖੜ੍ਹਾ ਹੋਣ ਦੀ ਉਮੀਦ
ਗੁਰਸੇਵਕ ਸਿੰਘ ਪ੍ਰੀਤ ਸ੍ਰੀ ਮੁਕਤਸਰ ਸਾਹਿਬ, 17 ਅਗਸਤ ਛੋਟਾ ਜਿਹਾ ਬੱਚਾ ਅੰਕਿਤ ਭਾਵੇਂ ਸੁਣਨ ਤੇ ਬੋਲਣ ਤੋਂ ਅਸਮਰੱਥ ਹੈ, ਪਰ ਉਸ ਦੇ ਹੱਥਾਂ ਦੀ ਕਲਾ ਬੇਜ਼ਾਨ ਚੀਜ਼ਾਂ ਨੂੰ ਬੋਲਣ ਲਾ ਦਿੰਦੀ ਹੈ। ਉਸ ਦੇ ਹੱਥਾਂ ਦੀਆਂ ਬਣੀਆਂ ਰੱਖੜੀਆਂ ਨੇ ਕਈ ਵੀਰਾਂ ਦੇ ਗੁੱਟ ਸਜਾਏ ਹਨ। ਰੱਖੜੀਆਂ ਬਣਾਉਣ ਤੋਂ ਇਲਾਵਾ ਉਸ ਨੇ ਆਪਣੇ ਹੋਰ ਸਾਥੀਆਂ ਨਾਲ ਮੋਮਬਤੀਆਂ, ਦੀਵੇ ਬਣਾਉਣ ਜਿਹੀਆਂ ਕਲਾਵਾਂ ਦੀ ਸਿਖਲਾਈ ਜ਼ਿਲ੍ਹਾ ਸਪੈਸ਼ਲ ਰਿਸੋਰਸ ਸੈਂਟਰ ਤੋਂ ਲਈ ਹੈ। ਇਸੇ ਤਰ੍ਹਾਂ ਦਿਮਾਗੀ ਤੌਰ ‘ਤੇ 

ਕਾਰਗਿਲ ਸ਼ਹੀਦ ਇਕਬਾਲ ਸਿੰਘ ਨੂੰ ਸ਼ਰਧਾਂਜਲੀਆਂ ਭੇਟ

Posted On August - 18 - 2019 Comments Off on ਕਾਰਗਿਲ ਸ਼ਹੀਦ ਇਕਬਾਲ ਸਿੰਘ ਨੂੰ ਸ਼ਰਧਾਂਜਲੀਆਂ ਭੇਟ
ਪੱਤਰ ਪ੍ਰੇਰਕ ਦੋਦਾ, 17 ਅਗਸਤ ਐਕਸ-ਸਰਵਿਸਮੈਨ ਵੈਲਫੇਅਰ ਯੂਨੀਅਨ ਜ਼ਿਲ੍ਹਾ ਮੁਕਤਸਰ ਵੱਲੋਂ ਪਿੰਡ ਵੜਿੰਗ ਦੇ ਲਾਂਸ ਨਾਇਕ ਇਕਬਾਲ ਸਿੰਘ ਜੋ ਕਾਰਗਿਲ ਦੀ ਜੰਗ ਦੌਰਾਨ ਸ਼ਹੀਦ ਹੋ ਗਏ ਸਨ, ਨੂੰ ਯਾਦ ਕਰਦਿਆਂ ਅੱਜ ਉਨ੍ਹਾਂ ਦੇ ਪਿੰਡ ਵੜਿੰਗ ’ਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਸਾਬਕਾ ਫੌਜੀ ਜੀਓਜੀ ਜ਼ਿਲ੍ਹਾ ਹੈੱਡ ਮੇਜਰ ਗੁਰਜੰਟ ਸਿੰਘ ਔਲਖ, ਨਾਇਬ ਤਹਿਸੀਲਦਾਰ ਪ੍ਰਵੀਨ ਸੱਚਰ, ਐੱਸਐੱਚਓ ਰੁਪਿੰਦਰ ਕੌਰ ਬਰੀਵਾਲਾ, ਸਮੁੱਚੀ ਪੰਚਾਇਤ ਅਤੇ ਸਕੂਲੀ ਵਿਦਿਆਰਥੀਆਂ 

ਕੱਚੇ ਕਾਮਿਆਂ ਵੱਲੋਂ ਨਵੀਂ ਰੈਗੂਲਰ ਭਰਤੀ ਦਾ ਵਿਰੋਧ

Posted On August - 18 - 2019 Comments Off on ਕੱਚੇ ਕਾਮਿਆਂ ਵੱਲੋਂ ਨਵੀਂ ਰੈਗੂਲਰ ਭਰਤੀ ਦਾ ਵਿਰੋਧ
ਨਿੱਜੀ ਪੱਤਰ ਪ੍ਰੇਰਕ ਫ਼ਰੀਦਕੋਟ, 17 ਅਗਸਤ ਇੱਥੇ ਰੋਜ਼ ਗਾਰਡਨ ਪਾਰਕ ਵਿੱਚ ਅੱਜ ਸਾਂਝੀ ਮੁਲਾਜ਼ਮ ਸੰਘਰਸ਼ ਕਮੇਟੀ ਦੀ ਅਗਵਾਈ ‘ਚ ਬਾਬਾ ਫ਼ਰੀਦ ਸਿਹਤ ਵਿਗਿਆਨ ਯੂਨੀਵਰਸਿਟੀ ਅਧੀਨ ਕੰਮ ਕਰ ਰਹੇ ਸਮੂਹ ਠੇਕਾ ਅਧਾਰਿਤ ਅਤੇ ਆਊਟ ਸੋਰਸਿੰਗ ਕਰਮਚਾਰੀਆਂ ਨੇ ਯੂਨੀਵਰਸਿਟੀ ਵੱਲੋਂ ਕਰਮਚਾਰੀਆਂ ਦੀ ਨਵੀਂ ਰੈਗੂਲਰ ਭਰਤੀ ਦਾ ਵਿਰੋਧ ਕਰਦਿਆਂ ਯੂਨੀਵਰਸਿਟੀ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਯੂਨੀਵਰਸਿਟੀ ਕਰਮਚਾਰੀ ਤੇ ਸਾਂਝੀ ਮੁਲਾਜ਼ਮ ਸੰਘਰਸ਼ ਕਮੇਟੀ ਦੇ ਮੈਂਬਰ ਗੁਰਇਕਬਾਲ 

ਗੁਰੂ ਨਾਨਕ ਵਿਰਾਸਤੀ ਜੰਗਲ ਦੀ ਸਥਾਪਤੀ ਦੀ ਤਿਆਰੀ ਮੁਕੰਮਲ

Posted On August - 18 - 2019 Comments Off on ਗੁਰੂ ਨਾਨਕ ਵਿਰਾਸਤੀ ਜੰਗਲ ਦੀ ਸਥਾਪਤੀ ਦੀ ਤਿਆਰੀ ਮੁਕੰਮਲ
ਨਿੱਜੀ ਪੱਤਰ ਪ੍ਰੇਰਕ ਫ਼ਰੀਦਕੋਟ, 17 ਅਗਸਤ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਰਡਜ਼ ਐਨਵਾਇਰਨਮੈਂਟ ਐਂਡ ਅਰਥ ਰੀਵਾਈਵਿੰਗ ਹੈਂਡਜ਼ ਸੁਸਾਇਟੀ ‘ਬੀੜ’ ਟੀਮ ਰੱਤੀਰੋੜੀ ਅਤੇ ਸਮੂਹ ‘ਬੀੜ’ ਸੁਸਾਇਟੀਆਂ ਵਲੋਂ ਪੰਚਾਇਤ ਰੱਤੀਰੋੜੀ ਅਤੇ ਵਣ ਵਿਭਾਗ ਫ਼ਰੀਦਕੋਟ ਦੇ ਸਹਿਯੋਗ ਨਾਲ ਪਿੰਡ ਰੱਤੀ ਰੋੜੀ ਦੇ ਸ਼ਮਸ਼ਾਨਘਾਟ ਨੇੜੇ ਵਿਰਾਸਤੀ ਜੰਗਲ ਦੀ ਸਥਾਪਤੀ ਕੀਤੀ ਜਾ ਰਹੀ ਹੈ। ਇਸ ਸਬੰਧੀ ਲਗਭਗ ਦੋ ਏਕੜ ਰਕਬੇ ਨੂੰ ਤਿਆਰ ਕੀਤਾ ਗਿਆ ਹੈ ਜਿਸ ਵਿਚ ਇੱਕ ਹਜ਼ਾਰ ਦੇ 

ਨਾਟਕ ‘ਜ਼ਿੰਦਗੀ ਅਨਮੋਲ ਹੈ’ ਦਾ ਮੰਚਨ

Posted On August - 18 - 2019 Comments Off on ਨਾਟਕ ‘ਜ਼ਿੰਦਗੀ ਅਨਮੋਲ ਹੈ’ ਦਾ ਮੰਚਨ
ਪੱਤਰ ਪ੍ਰੇਰਕ ਦੋਦਾ, 17 ਅਗਸਤ ਆਸਰਾ ਫਾਊਂਡੇਸ਼ਨ ਜਿਸ ਦੇ ਸਰਪ੍ਰਸਤ ਅੰਮ੍ਰਿਤਾ ਵੜਿੰਗ ਹਨ, ਵੱਲੋਂ ਨਸ਼ਿਆਂ ਖ਼ਿਲਾਫ਼ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰਨ ਦੀ ਨਵੇਕਲੀ ਪਹਿਲ ਕੀਤੀ ਗਈ। ਫਾਊਂਡੇਸ਼ਨ ਨੇ ਰੰਗਮੰਚ ਟੀਮ ਪਟਿਆਲਾ ਦੇ ਸਹਿਯੋਗ ਨਾਲ ‘ਜ਼ਿੰਦਗੀ ਅਨਮੋਲ ਹੈ’ ਨਾਟਕ ਰਾਹੀਂ, ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਚਾਨਣਾ ਪਾਇਆ। ਅੰਮ੍ਰਿਤਾ ਨੇ ਕਿਹਾ ਕਿ ਸੂਬੇ ਵਿਚ ਵਗਦੇ ਛੇਵੇਂ ਨਸ਼ਿਆਂ ਦੇ ਦਰਿਆ ਨੂੰ ਰੋਕਣ ਲਈ ਭਾਵੇਂ ਸਰਕਾਰ ਤੇ ਪੁਲਸ ਪ੍ਰਸ਼ਾਸਨ ਯਤਨਸ਼ੀਲ ਹੈ, ਪਰ ਪੰਜਾਬ 

‘ਜੈ ਮਜ਼ਦੂਰ ਅੰਦੋਲਨ’ ਜਥੇਬੰਦੀ ਵੱਲੋਂ ਚੇਤਨਾ ਮੁਹਿੰਮ ਦਾ ਆਗਾਜ਼

Posted On August - 18 - 2019 Comments Off on ‘ਜੈ ਮਜ਼ਦੂਰ ਅੰਦੋਲਨ’ ਜਥੇਬੰਦੀ ਵੱਲੋਂ ਚੇਤਨਾ ਮੁਹਿੰਮ ਦਾ ਆਗਾਜ਼
ਜਸਵੰਤ ਜੱਸ ਫ਼ਰੀਦਕੋਟ, 17 ਅਗਸਤ ਜ਼ਿਲ੍ਹੇ ਦੇ ਪਿੰਡ ਡੱਲੇਵਾਲਾ ਵਿਖੇ ਜੈ ਮਜ਼ਦੂਰ ਅੰਦੋਲਨ ਪੰਜਾਬ ਦੀ ਪਲੇਠੀ ਬੈਠਕ ਦੌਰਾਨ ਮਜ਼ਦੂਰ ਚੇਤਨਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਜਿਸ ਵਿੱਚ ਮਜ਼ਦੂਰ ਵਰਗ ਨੂੰ ਆਪਣੇ ਹੱਕ ਲੈਣ ਲਈ ਇਕਜੁੱਟ ਹੋਣ ਦਾ ਸੁਨੇਹਾ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ‘ਜੈ ਮਜ਼ਦੂਰ ਅੰਦੋਲਨ ਪੰਜਾਬ’ ਮਜ਼ਦੂਰਾਂ ਵਿੱਚ ਕੰਮ ਕਰਨ ਵਾਲੀ ਅਜਿਹੀ ਜਥੇਬੰਦੀ ਹੈ ਜਿਸ ਤਹਿਤ ਯੂਥ ਫਾਰ ਸਵਰਾਜ ਵੱਲੋਂ ਪੰਜਾਬ ਦੇ ਮਜ਼ਦੂਰਾਂ ਨੂੰ ਲਾਮਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਯੂਥ 

ਪੰਚਾਇਤੀ ਰਾਖਵੇਂ ਕੋਟੇ ਦੀ ਜ਼ਮੀਨ ਲਈ ਸੰਘਰਸ਼ ਜਿੱਤਿਆ

Posted On August - 18 - 2019 Comments Off on ਪੰਚਾਇਤੀ ਰਾਖਵੇਂ ਕੋਟੇ ਦੀ ਜ਼ਮੀਨ ਲਈ ਸੰਘਰਸ਼ ਜਿੱਤਿਆ
ਕਰਨ ਭੀਖੀ ਭੀਖੀ, 17 ਅਗਸਤ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਨੇੜਲੇ ਪਿੰਡ ਖੀਵਾ ਦਿਆਲੂ ਵਾਲਾ ’ਚ ਚੱਲ ਰਹੇ ਪੰਚਾਇਤੀ ਰਾਖਵੇਂ ਕੋਟੇ ਦੀ ਜ਼ਮੀਨ ਦਾ ਘੋਲ ਆਖ਼ਿਰਕਾਰ ਮਜ਼ਦੂਰ ਭਾਈਚਾਰਾ ਨੇ ਜਿੱਤ ਲਿਆ ਹੈ। ਉਹ ਜ਼ਮੀਨ ਸਾਂਝੇ ਤੌਰ ਅਤੇ ਘੱਟ ਰੇਟ ਉੱਤੇ ਲੈਣ ਵਿੱਚ ਕਾਮਯਾਬ ਹੋਏ ਹਨ। ਪੰਚਾਇਤੀ ਰਿਜ਼ਰਵ ਕੋਟੇ ਦੀ ਜ਼ਮੀਨ ਦੀ ਬੋਲੀ ਪੰਚਾਇਤ ਘਰ ਵਿੱਚ ਰੱਖੀ ਗਈ। ਬੋਲੀ ਸ਼ੁਰੂ ਹੋਣ ਉਪਰੰਤ ਸਮੂਹ ਮਜ਼ਦੂਰ ਭਾਈਚਾਰੇ ਵੱਲੋਂ ਤੈਅ ਕੀਤੇ ਗਏ ਤਿੰਨ ਵਿਅਕਤੀਆਂ ਗੁਰਸੇਵਕ ਸਿੰਘ, ਨਾਜ਼ਰ ਸਿੰਘ 

ਪੁਰਾਤਨ ਵਿਰਸੇ ਦੀਆਂ ਯਾਦਾਂ ਸਾਂਭੀ ਬੈਠਾ ਹੈ ਸੱਤੀ ਫੂਲ

Posted On August - 18 - 2019 Comments Off on ਪੁਰਾਤਨ ਵਿਰਸੇ ਦੀਆਂ ਯਾਦਾਂ ਸਾਂਭੀ ਬੈਠਾ ਹੈ ਸੱਤੀ ਫੂਲ
ਗੁਰਵਿੰਦਰ ਸਿੰਘ ਰਾਮਪੁਰਾ ਫੂਲ, 17 ਅਗਸਤ ਮੌਜੂਦਾ ਸਮੇਂ ’ਚ ਕੁਝ ਲੋਕ ਅਜਿਹੇ ਵੀ ਹਨ ਜੋ ਆਪਣੀ ਪੁਰਾਤਨ ਵਿਰਾਸਤ ਨੂੰ ਸਾਂਭਣ ਦੇ ਕਾਰਜ ਵਿੱਚ ਲੱਗੇ ਹੋਏ ਹਨ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਅਮੀਰ ਪੰਜਾਬੀ ਵਿਰਸੇ ਤੋਂ ਜਾਣੂ ਹੋ ਸਕਣ। ਅਜਿਹਾ ਹੀ ਸ਼ਲਾਘਾਯੋਗ ਉਪਰਾਲਾ ਫੂਲ ਦੇ ਰਹਿਣ ਵਾਲਾ ਨਛੱਤਰ ਸਿੰਘ ਸੱਤੀ ਕਰ ਰਿਹਾ ਹੈ ਜਿਸ ਪਾਸ ਪੁਰਾਤਨ ਪੰਜਾਬੀ ਗੀਤਾਂ ਦੇ ਤਵਿਆਂ ਦਾ ਵੱਡਾ ਭੰਡਾਰ ਹੈ ਅਤੇ ਪੁਰਾਣੀਆਂ ਗ੍ਰਾਮੋਫੋਨ ਕਈ ਮਸ਼ੀਨਾਂ ਵੀ ਸੰਭਾਲੀਆਂ ਹੋਈਆਂ ਹਨ। ਪੁਰਾਣੇ ਚਰਖੇ, 

ਐੱਸਐੱਚਓ ਤੇ ਏਐੱਸਆਈ ਦੀ ਰਿਸ਼ਵਤ ਲੈਂਦਿਆਂ ਦੀ ਵੀਡੀਓ ਵਾਇਰਲ

Posted On August - 18 - 2019 Comments Off on ਐੱਸਐੱਚਓ ਤੇ ਏਐੱਸਆਈ ਦੀ ਰਿਸ਼ਵਤ ਲੈਂਦਿਆਂ ਦੀ ਵੀਡੀਓ ਵਾਇਰਲ
ਮਲਕੀਤ ਸਿੰਘ ਟੋਨੀ ਛਾਬੜਾ ਜਲਾਲਾਬਾਦ, 17 ਅਗਸਤ ਜਲਾਲਾਬਾਦ ਦੇ ਥਾਣਾ ਅਮੀਰ ਖਾਸ ਅਧੀਨ ਆਉਂਦੇ ਪਿੰਡ ਰੱਤੇਵਾਲਾ ਸੋਹਣਗੜ੍ਹ ਦੇ ਵਿਅਕਤੀਆਂ ਵਿਰੁੱਧ ਨਸ਼ਾ ਤਸਕਰੀ ਦਾ ਕੇਸ ਦਰਜ ਹੋਣ ਤੋਂ ਬਾਅਦ ਇਕ ਮੁਲਜ਼ਮ ਨੂੰ ਇਸ ਕੇਸ ਵਿੱਚੋਂ ਕੱਢਣ ਲਈ ਥਾਣਾ ਅਮੀਰ ਖਾਸ ਦੇ ਮੁਖੀ ਗੁਰਜੰਟ ਸਿੰਘ ਅਤੇ ਏਐੱਸਆਈ ਓਮ ਪ੍ਰਕਾਸ਼ ਵੱਲੋਂ ਰਿਸ਼ਵਤ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਰਿਕਾਰਡਿੰਗ ਵੀ ਵਾਇਰਲ ਹੋਈ ਹੈ ਜਿਸ ਵਿੱਚ ਏਐੱਸਆਈ ਓਮ ਪ੍ਰਕਾਸ਼ ਅਤੇ ਗੁਰਜੰਟ ਸਿੰਘ ਏਐੱਸਆਈ ਮੁਲਜ਼ਮ ਦੀਆਂ ਰਿਸ਼ਤੇਦਾਰ 

ਕੀਟਨਾਸ਼ਕ ਡੀਲਰਾਂ ਦੀਆਂ ਦੁਕਾਨਾਂ ’ਤੇ ਛਾਪੇ

Posted On August - 18 - 2019 Comments Off on ਕੀਟਨਾਸ਼ਕ ਡੀਲਰਾਂ ਦੀਆਂ ਦੁਕਾਨਾਂ ’ਤੇ ਛਾਪੇ
ਮਹਿੰਦਰ ਸਿੰਘ ਰੱਤੀਆਂ ਮੋਗਾ, 17 ਅਗਸਤ ਸੂਬੇ ’ਚ ਗੈਰਮਿਆਰੀ ਕੀਟਨਾਸ਼ਕਾਂ ਦੀ ਹੋ ਰਹੀ ਵਿਕਰੀ ਦੀਆਂ ਸ਼ਿਕਾਇਤਾਂ ਮਿਲਣ ’ਤੇ ਸੂਬੇ ਦੇ ਖੇਤੀ ਸਕੱਤਰ ਤੇ ਤੰਦਰੁਸਤ ਮਿਸ਼ਨ ਚੇਅਰਮੈਨ ਕਾਹਨ ਸਿੰਘ ਪੰਨੂ ਅਤੇ ਖੇਤੀਬਾੜੀ ਡਾਇਰੈਕਟਰ ਡਾ. ਸੁਤੰਤਰ ਕੁਮਾਾਰ ਐਰੀ ਵੱਲੋਂ ਗਠਿਤ ਕੀਤੀਆਂ ਅੰਤਰ ਜ਼ਿਲ੍ਹਾ ਟੀਮਾਂ ਨੇ ਕੀਟਨਾਸ਼ਕ ਡੀਲਰਾਂ ਦੀਆਂ ਦੁਕਾਨਾਂ ’ਤੇ ਛਾਪੇ ਮਾਰੇ। ਲੇਕਿਨ ਮੋਗਾ ’ਚ ਅਪਰੇਸ਼ਨ ਲੀਕ ਹੋਣ ਬਾਅਦ ਬੰਦ ਡੀਲਰਾਂ ਦੀਆਂ ਦੁਕਾਨਾਂ ਸੀਲ ਕਰ ਦਿੱਤੀਆਂ ਗਈਆਂ। ਇੱਥੇ ਨਵਾਂਸ਼ਹਿਰ ਦੇ ਮੁੱਖ 

ਪਾਣੀ ਦੀ ਮਹੱਤਤਾ ਅਤੇ ਸੰਭਾਲ ਬਾਰੇ ਜਾਗਰੂਕਤਾ ਰੈਲੀ

Posted On August - 18 - 2019 Comments Off on ਪਾਣੀ ਦੀ ਮਹੱਤਤਾ ਅਤੇ ਸੰਭਾਲ ਬਾਰੇ ਜਾਗਰੂਕਤਾ ਰੈਲੀ
ਖੇਤਰੀ ਪ੍ਰਤੀਨਿਧ ਬਰਨਾਲਾ, 17 ਅਗਸਤ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਕਾਰਰੁਨਾਂ ਨੇ ਵਿੰਗ ਕਮਾਂਡਰ ਰਾਜਵੰਤ ਸਿੰਘ ਦੀ ਅਗਵਾਈ ਹੇਠ ਜਲ਼ ਸ਼ਕਤੀ ਮੁਹਿੰਮ ਤਹਿਤ ਜ਼ਿਲ੍ਹੇ ਦੇ ਸਾਬਕਾ ਸੈਨਿਕਾਂ ਨਾਲ ਮਿਲਕੇ ਰੈਲੀ ਕੀਤੀ ਗਈ। ਜਿਸ ਦੌਰਾਨ ਪਾਣੀ ਦੀ ਮਹੱਤਤਾ ਅਤੇ ਬੱਚਤ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਵਿੰਗ ਕਮਾਂਡਰ ਰਾਜਵੰਤ ਸਿੰਘ ਨੇ ਦੱਸਿਆ ਕਿ ਇਸ ਰੈਲੀ ਦਾ ਮੁੱਖ ਮਕਸਦ ਲੋਕਾਂ ਨੂੰ ਰੋਜ਼ਾਨਾ ਵਰਤੋਂ ਵਾਲੇ ਪਾਣੀ ਦੀ ਬੱਚਤ ਕਰਨਾ ਅਤੇ ਬਰਸਾਤੀ ਪਾਣੀ ਦੀ ਸੰਭਾਲ ਕਰਨ ਸਬੰਧੀ 
Available on Android app iOS app
Powered by : Mediology Software Pvt Ltd.