ਚੋਣ ਕਮਿਸ਼ਨ ਵੱਲੋਂ ਵੋਟਰ ਕਾਰਡ ਆਧਾਰ ਨਾਲ ਜੋੜਨ ਦੀ ਤਜਵੀਜ਼ !    ਪੰਜ ਵਿਦਿਆਰਥੀਆਂ ਦੀ ਕਰੰਟ ਲੱਗਣ ਕਾਰਨ ਮੌਤ !    ਬੈਂਕ ਘੁਟਾਲਾ: ਸੀਬੀਆਈ ਵੱਲੋਂ ਰਤੁਲ ਪੁਰੀ ਨਾਮਜ਼ਦ !    5 ਟਰੇਨਰਾਂ ਖ਼ਿਲਾਫ਼ ਛੇੜਛਾੜ ਦਾ ਦੋਸ਼ !    ਦਿੱਲੀ ਦੇ ਕੋਟਲਾ ਮੈਦਾਨ ਵਿੱਚ ਬਣੇਗਾ ‘ਵਿਰਾਟ ਕੋਹਲੀ ਸਟੈਂਡ’ !    ਹਿਮਾ ਦਾਸ ਤੇ ਮੁਹੰਮਦ ਅਨਸ ਨੇ ਸੋਨ ਤਗ਼ਮੇ ਜਿੱਤੇ !    ਸਿਹਤ ਤੇ ਸਿੱਖਿਆ ਸਹੂਲਤਾਂ ਲੋੜਦੇ ਦਲਿਤ !    ਘੱਟਗਿਣਤੀ ਨੂੰ ਹੀ ਰੋਵੋਗੇ ਕਿ ਬਹੁਗਿਣਤੀ ਦੀ ਵੀ ਗੱਲ ਕਰਸੋ ? !    ਉਡਦੀ ਖ਼ਬਰ !    ਇੱਕੀ ਵਰ੍ਹੇ ਲੰਮੇ ਸਬਰ ਦੀ ਦਾਸਤਾਂ... !    

ਮਾਲਵਾ › ›

Featured Posts
ਪੱਤਰਕਾਰ ਰਵਿੰਦਰ ਰਵੀ ਦੇ ਭਤੀਜੇ ਦਾ ਦੇਹਾਂਤ

ਪੱਤਰਕਾਰ ਰਵਿੰਦਰ ਰਵੀ ਦੇ ਭਤੀਜੇ ਦਾ ਦੇਹਾਂਤ

ਬਰਨਾਲਾ: ‘ਪੰਜਾਬੀ ਟ੍ਰਿਬਿਊਨ’ ਦੇ ਸੀਨੀਅਰ ਪੱਤਰਕਾਰ ਰਵਿੰਦਰ ਰਵੀ ਦੇ ਭਤੀਜੇ ਅਤੇ ਸਾਈਂ ਮੰਦਰ ਕਮੇਟੀ ਦੇ ਪ੍ਰਧਾਨ ਨੀਰਜ ਨੀਟੂ ਦੇ ਪੁੱਤਰ ਰਣਿਤ ਰਾਜ ਦਾ ਪਿਛਲੇ ਦਿਨੀਂ ਦਿੱਲੀ ਦੇ ਇਕ ਹਸਪਤਾਲ ਵਿਚ ਦਿਲ ਦਾ ਅਪਰੇਸ਼ਨ ਹੋਇਆ ਸੀ। ਅਪਰੇਸ਼ਨ ਮਗਰੋਂ ਉਸ ਦੀ ਹਾਲਤ ਵਿਗੜ ਗਈ ਅਤੇ ਉਸ ਨੇ ਦਮ ਤੋੜ ਦਿੱਤਾ। ਉਹ ਬੀਏ ...

Read More

ਸੇਵਾ ਕੇਂਦਰ ’ਤੇ ਫਾਰਮ ਜਮ੍ਹਾਂ ਕਰਵਾਉਣ ਲਈ ਮਜ਼ਦੂਰ ਕਾਹਲੇ

ਸੇਵਾ ਕੇਂਦਰ ’ਤੇ ਫਾਰਮ ਜਮ੍ਹਾਂ ਕਰਵਾਉਣ ਲਈ ਮਜ਼ਦੂਰ ਕਾਹਲੇ

ਪੱਤਰ ਪ੍ਰੇਰਕ ਭੁੱਚੋ ਮੰਡੀ, 18 ਅਗਸਤ ਸੇਵਾ ਕੇਂਦਰ ’ਤੇ ਗੈਰ-ਸੰਗਠਿਤ ਮਜ਼ਦੂਰਾਂ ਦੇ ਬਣਾਏ ਜਾ ਰਹੇ ਲਾਭਪਾਤਰੀ ਕਾਰਡਾਂ ਸਬੰਧੀ ਫਾਰਮ ਜਮ੍ਹਾਂ ਕਰਵਾਉਣ ਲਈ ਮਜ਼ਦੂਰ ਤਰਲੋਮੱਛੀ ਹੋ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੇਵਾ ਕੇਂਦਰ ਦੇ ਅਮਲੇ ਨੂੰ ਹਫ਼ਤੇ ਵਿੱਚ ਸਿਰਫ਼ ਇੱਕ ਦਿਨ ਸ਼ਨਿੱਚਰਵਾਰ ਨੂੰ ਹੀ ਫਾਰਮ ਜਮ੍ਹਾਂ ਕਰਵਾਉਣ ਦੀ ਹਦਾਇਤ ਕੀਤੀ ਹੋਈ ਹੈ। ਇਸ ...

Read More

ਛੀਨੀਵਾਲ ਖ਼ੁਰਦ ਵਿਚ ‘ਮਿਨੀ ਲਾਇਬਰੇਰੀ’ ਦਾ ਉਦਘਾਟਨ

ਛੀਨੀਵਾਲ ਖ਼ੁਰਦ ਵਿਚ ‘ਮਿਨੀ ਲਾਇਬਰੇਰੀ’ ਦਾ ਉਦਘਾਟਨ

ਲਖਵੀਰ ਸਿੰਘ ਚੀਮਾ ਟੱਲੇਵਾਲ, 18 ਅਗਸਤ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਲਾਇਬਰੇਰੀ ਦੀਵਾਨਾ ਵੱਲੋਂ ਡੀਪੀਐੱਸਸੀ ਬਿਲਾਸਪੁਰ ਦੇ ਸਹਿਯੋਗ ਨਾਲ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਛੀਨੀਵਾਲ ਖ਼ੁਰਦ ਵਿੱਚ ‘ਮਿੰਨੀ ਲਾਇਬਰੇਰੀ’ ਦਾ ਉਦਘਾਟਨ ਕੀਤਾ ਗਿਆ। ਲਾਇਬਰੇਰੀ ਦਾ ਉਦਘਾਟਨ ਰਣਜੀਤ ਸਿੰਘ ਪ੍ਰਧਾਨ ਲਾਇਬਰੇਰੀ ਦੀਵਾਨਾ, ਧਰਮ ਸਿੰਘ ਛੀਨੀਵਾਲ, ਪਰਮਜੀਤ ਦੀਵਾਨਾ, ਹੈਰੀ ਬਿਲਾਸਪੁਰ, ...

Read More

ਮਾਨਸਾ ਪੁਲੀਸ ਨੇ 13 ਪਿੰਡਾਂ ’ਚ ਚਲਾਈ ਤਲਾਸ਼ੀ ਮੁਹਿੰਮ

ਮਾਨਸਾ ਪੁਲੀਸ ਨੇ 13 ਪਿੰਡਾਂ ’ਚ ਚਲਾਈ ਤਲਾਸ਼ੀ ਮੁਹਿੰਮ

ਪੱਤਰ ਪ੍ਰੇਰਕ ਮਾਨਸਾ, 18 ਅਗਸਤ ਪੰਜਾਬ ਵਿੱਚ ਰੈੱਡ ਅਲਰਟ ਮਗਰੋਂ ਮਾਨਸਾ ਪੁਲੀਸ ਨੇ ਚੈਕਿੰਗ ਦੌਰਾਨ 13 ਪਿੰਡਾਂ ਸਮੇਤ 47 ਸ਼ੱਕੀ ਵਿਅਕਤੀਆਂ ਦੇ ਘਰਾਂ ਦੀ ਲਈ ਗਈ ਤਲਾਸ਼ੀ ਦੌਰਾਨ 17 ਜਾਣਿਆਂ ਨੂੰ 3 ਗ੍ਰਾਮ ਹੈਰੋਇਨ, 80 ਗ੍ਰਾਮ ਅਫੀਮ, 28 ਕਿੱਲੋ 690 ਗ੍ਰਾਮ ਭੁੱਕੀ ਚੂਰਾ ਪੋਸਤ, 530 ਨਸ਼ੀਲੀਆਂ ਗੋਲੀਆਂ, 5 ਨਸ਼ੀਲੀਆਂ ਸੀਸ਼ੀਆਂ, 400 ਲੀਟਰ ...

Read More

ਸੀਵਰੇਜ ਦੇ ਨਾਕਸ ਪ੍ਰਬੰਧਾਂ ਖ਼ਿਲਾਫ਼ ਸੰਘਰਸ਼ ਕਮੇਟੀ ਵੱਲੋਂ ਧਰਨਾ

ਸੀਵਰੇਜ ਦੇ ਨਾਕਸ ਪ੍ਰਬੰਧਾਂ ਖ਼ਿਲਾਫ਼ ਸੰਘਰਸ਼ ਕਮੇਟੀ ਵੱਲੋਂ ਧਰਨਾ

ਪੱਤਰ ਪ੍ਰੇਰਕ ਮਾਨਸਾ, 18 ਅਗਸਤ ਸੀਵਰੇਜ ਓਵਰ ਫਲੋਅ ਹੋਣ ਦੀ ਤਕਲੀਫ਼ ਨੂੰ ਲੈ ਕੇ ਪ੍ਰਗਤੀਸ਼ੀਲ ਇਸਤਰੀ ਸਭਾ (ਏਪਵਾ) ਅਤੇ ਵਾਰਡ ਸੁਧਾਰ ਸੰਘਰਸ਼ ਕਮੇਟੀ ਵਲੋਂ 33 ਫੁੱਟ ਰੋਡ ਉੱਪਰ ਲਗਾਇਆ ਧਰਨਾ ਅੱਜ 17ਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਹੈ। ਅੱਜ ਦੇ ਧਰਨੇ ਵਿੱਚ ਛੁੱਟੀ ਵਾਲਾ ਦਿਨ ਹੋਣ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਸ਼ਮੂਲੀਅਤ ...

Read More

ਨਵੀਆਂ ਅਸਾਮੀਆਂ ਦੇ ਨੋਟੀਫਿਕੇਸ਼ਨ ਜਾਰੀ ਕਰਵਾਉਣ ਦੀ ਮੰਗ

ਨਵੀਆਂ ਅਸਾਮੀਆਂ ਦੇ ਨੋਟੀਫਿਕੇਸ਼ਨ ਜਾਰੀ ਕਰਵਾਉਣ ਦੀ ਮੰਗ

ਖੇਤਰੀ ਪ੍ਰਤੀਨਿਧ ਬਰਨਾਲਾ, 18 ਅਗਸਤ ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਦੀ ਬਰਨਾਲਾ ਇਕਾਈ ਦੀ ਮੀਟਿੰਗ ਸਥਾਨਕ ਚਿੰਟੂ ਪਾਰਕ ਵਿਖੇ ਹੋਈ। ਮੀਟਿੰਗ ਦੌਰਾਨ ਸਿੱਖਿਆ ਮੰਤਰੀ ਵੱਲੋਂ 11 ਅਗਸਤ ਨੂੰ ਬੇਰੁਜ਼ਗਾਰ ਅਧਿਆਪਕਾਂ ਦੀ ਸੂਬਾਈ ਰੈਲੀ ਦੌਰਾਨ ਕੀਤੇ ਗਏ ਜਨਤਕ ਐਲਾਨ ਬਾਰੇ ਚਰਚਾ ਕੀਤੀ ਗਈ। ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਮੰਤਰੀ ...

Read More

ਇਸ਼ਤਿਹਾਰਬਾਜੀ ਨੇ ਖੇਤੀ ਵਿਭਾਗ ਦੀਆਂ ਸਕੀਮਾਂ ਨੂੰ ਪਛਾੜਿਆ

ਇਸ਼ਤਿਹਾਰਬਾਜੀ ਨੇ ਖੇਤੀ ਵਿਭਾਗ ਦੀਆਂ ਸਕੀਮਾਂ ਨੂੰ ਪਛਾੜਿਆ

ਜੋਗਿੰਦਰ ਸਿੰਘ ਮਾਨ ਮਾਨਸਾ, 18 ਅਗਸਤ ਖੇਤੀ ਨਾਲ ਸਬੰਧਤ ਪ੍ਰਾਈਵੇਟ ਕੰਪਨੀਆਂ ਨੇ ਇਸ਼ਤਿਹਾਰਬਾਜ਼ੀ ਦੇ ਆਸਰੇ ਖੇਤੀ ਵਿਭਾਗ ਦੀਆਂ ਸਕੀਮਾਂ ਨੂੰ ਖੂੰਜੇ ਲਾਉਣਾ ਸ਼ੁਰੂ ਕਰ ਦਿੱਤਾ ਹੈ। ਇਹਨਾਂ ਕੰਪਨੀਆਂ ਨੇ ਇਸ਼ਤਿਹਾਰਾਂ ਦੇ ਜ਼ੋਰ ਉੱਤੇ ਕੁੱਝ ਐਸੀਆਂ ਦਵਾਈਆਂ ਹਨ, ਜਿੰਨ੍ਹਾਂ ਨੂੰ ਖੇਤੀ ਯੂਨੀਵਰਸਿਟੀ ਨੇ ਕਦੇ ਮਾਨਤਾ ਦਿੱਤੀ ਹੀ ਨਹੀਂ ਹੈ। ਇਹ ਪ੍ਰਾਈਵੇਟ ਕੰਪਨੀਆਂ ਅੱਜ ...

Read More


ਜੈਤੋ ’ਚੋਂ ਗੰਦਗੀ ਹਟਾਉਣ ਲਈ ਕਿਸਾਨ ਜਥੇਬੰਦੀ ਲਾਏਗੀ ਪ੍ਰਸ਼ਾਸਨ ਨਾਲ ਆਢਾ

Posted On August - 19 - 2019 Comments Off on ਜੈਤੋ ’ਚੋਂ ਗੰਦਗੀ ਹਟਾਉਣ ਲਈ ਕਿਸਾਨ ਜਥੇਬੰਦੀ ਲਾਏਗੀ ਪ੍ਰਸ਼ਾਸਨ ਨਾਲ ਆਢਾ
ਪੱਤਰ ਪ੍ਰੇਰਕ ਜੈਤੋ, 18 ਅਗਸਤ ਇਤਿਹਾਸਕ ਸ਼ਹਿਰ ਜੈਤੋ ’ਚ ਫੈਲੀ ਗੰਦਗੀ ਸਮੇਤ ਹੋਰ ਸਮੱਸਿਆਵਾਂ ਦੇ ਹੱਲ ਲਈ ਹੁਣ ਕਿਰਤੀ ਕਿਸਾਨ ਯੂਨੀਅਨ ਪ੍ਰਸ਼ਾਸਨ ਨਾਲ ਟੱਕਰ ਲਵੇਗੀ। ਅੱਜ ਇਹ ਫੈਸਲਾ ਲੈਂਦਿਆਂ ਜਥੇਬੰਦੀ ਨੇ ਐਲਾਨ ਕੀਤਾ ਕਿ ਪਹਿਲੇ ਪੜਾਅ ਤਹਿਤ ਐੱਸਡੀਐੱਮ ਜੈਤੋ ਦੇ ਦਫ਼ਤਰ ਅੱਗੇ 28 ਅਗਸਤ ਨੂੰ ਧਰਨਾ ਦਿੱਤਾ ਜਾਵੇਗਾ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਅਜਿੱਤਗਿੱਲ ਅਤੇ ਜ਼ਿਲ੍ਹਾ ਜਨਰਲ ਸਕੱਤਰ ਸਰਦੂਲ ਸਿੰਘ ਕਾਸਿਮਭੱਟੀ ਦੀ ਅਗਵਾਈ ਵਿਚ ਇੱਥੇ ਨਹਿਰੂ ਪਾਰਕ 

ਪਰਾਲੀ ਸਾੜਨ ਦੇ ਰੁਝਾਨ ਨੂੰ ਠੱਲ੍ਹ ਪਾਉਣ ਦੀ ਅਪੀਲ

Posted On August - 19 - 2019 Comments Off on ਪਰਾਲੀ ਸਾੜਨ ਦੇ ਰੁਝਾਨ ਨੂੰ ਠੱਲ੍ਹ ਪਾਉਣ ਦੀ ਅਪੀਲ
ਨਿੱਜੀ ਪੱਤਰ ਪ੍ਰੇਰਕ ਫ਼ਰੀਦਕੋਟ, 18 ਅਗਸਤ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਨੇ ਇੱਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਵਾਤਾਵਰਨ ਨੂੰ ਸਵੱਛ ਰੱਖਣ ਦੇ ਮਕਸਦ ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਰਾਲੀ ਅਤੇ ਨਾੜ ਨੂੰ ਖੇਤਾਂ ਵਿੱਚ ਅੱਗ ਲਾਉਣ ਤੋਂ ਰੋਕਣ ਲਈ ਹੁਣੇ ਤੋਂ ਜਾਗਰੂਕਤਾ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇਸ ਮਕਸਦ ਲਈ ਦਿੱਤੀ ਜਾਂਦੀ ਸਬਸਿਡੀ ਤੇ ਹੋਰ ਸਕੀਮਾਂ ਬਾਰੇ ਵੀ ਦੱਸਿਆ ਜਾਵੇਗਾ। ਡਿਪਟੀ ਕਮਿਸ਼ਨਰ 

ਵਿਗਿਆਨਕ ਖੇਤੀ ਨੂੰ ਪ੍ਰਣਾਇਆ ਪੌਦ-ਵਿਗਿਆਨੀ ਨਿਤਨੇਮ ਸਿੰਘ ਬਰਾੜ

Posted On August - 19 - 2019 Comments Off on ਵਿਗਿਆਨਕ ਖੇਤੀ ਨੂੰ ਪ੍ਰਣਾਇਆ ਪੌਦ-ਵਿਗਿਆਨੀ ਨਿਤਨੇਮ ਸਿੰਘ ਬਰਾੜ
ਗੁਰਸੇਵਕ ਸਿੰਘ ਪ੍ਰੀਤ ਸ੍ਰੀ ਮੁਕਤਸਰ ਸਾਹਿਬ, 18 ਅਗਸਤ ਮੁਕਤਸਰ ਲਾਗਲੇ ਪਿੰਡ ਨਾਨਕਪੁਰਾ ਦੇ ਰਹਿਣ ਵਾਲੇ ਪ੍ਰੋ. ਨਿਤਨੇਮ ਸਿੰਘ ਬਰਾੜ ਮੁਕਤਸਰ ਦੇ ਸਰਕਾਰੀ ਕਾਲਜ ਤੋਂ ਬਾਟਨੀ ਦੇ ਪ੍ਰੋਫੈਸਰ ਵਜੋਂ ਪੜ੍ਹਾਉਂਦਿਆਂ ਤੇ ਸੇਵਾ ਮੁਕਤ ਤੋਂ ਬਾਅਦ ਵੀ ਵਿਗਿਆਨਿਕ ਤਰਜ਼ ‘ਤੇ ਸਫਲ ਕਿਸਾਨ ਵਜੋਂ ਖੇਤੀ ਕਰ ਰਹੇ ਹਨ। ਇਸ ਦੇ ਨਾਲ ਹੀ ਅਨੇਕਾਂ ਪੌਦਿਆਂ ‘ਤੇ ਖੋਜ ਕਾਰਜ ਚੱਲ ਰਿਹਾ ਹੈ। ਉਨ੍ਹਾਂ ਦਾ ਘਰ ਤੇ ਖੇਤ ਵੱਖ ਵੱਖ ਤਰ੍ਹਾਂ ਦੇ ਪੌਦਿਆਂ ਨਾਲ ਭਰਿਆ ਪਿਆ ਹੈ। ਉਹ ਇਨ੍ਹਾਂ ਪੌਦਿਆਂ 

ਮੀਂਹ ਨੇ ਮਾਲਵਾ ਪੱਟੀ ਵਿੱਚ ਕਿਸਾਨਾਂ ਦੇ ਸਾਹ ਸੂਤੇ

Posted On August - 18 - 2019 Comments Off on ਮੀਂਹ ਨੇ ਮਾਲਵਾ ਪੱਟੀ ਵਿੱਚ ਕਿਸਾਨਾਂ ਦੇ ਸਾਹ ਸੂਤੇ
ਮਨੋਜ ਸ਼ਰਮਾ ਬਠਿੰਡਾ, 17 ਅਗਸਤ ਅੱਜ ਭਾਦੋਂ ਮਹੀਨੇ ਦੀ ਪਹਿਲੀ ਬਾਰਸ਼ ਨਾਲ ਜਿਥੇ ਬਠਿੰਡਾ ਦੇ ਆਸ ਪਾਸ ਦੇ ਪੇਂਡੂ ਖੇਤਰ ਅਤੇ ਸ਼ਹਿਰੀ ਲੋਕਾਂ ਨੂੰ ਹੁੰਮਸ ਤੇ ਗਰਮੀ ਤੋਂ ਰਾਹਤ ਮਿਲੀ, ਉਥੇ ਕਿਸਾਨਾਂ ਦੇ ਸਾਹ ਸੂਤੇ ਗਏ ਹਨ। ਇਹ ਮੀਂਹ ਨਰਮੇ ’ਤੇ ਹਰੇ ਤੇਲੇ ਤੇ ਝੋਨੇ ’ਤੇ ਗੋਭ ਵਾਲੀ ਸੁੰਡੀ ਤੋਂ ਛੁਟਕਾਰੇ ਲਈ ਲਾਹੇਵੰਦ ਦੱਸਿਆ ਜਾ ਰਿਹਾ ਹੈ। ਮੌਸਮ ਵਿਭਾਗ ਨੇ ਪੰਜਾਬ ਸਮੇਤ ਹਿਮਾਚਲ ਪ੍ਰਦੇਸ਼ ਆਦਿ ਵਿਚ ਤੇਜ਼ ਤੇ ਭਾਰੀ ਮੀਂਹ ਦੀ ਪੇਸ਼ਗਨੋਈ ਕੀਤੀ ਸੀ ਜਿਸ ਤੋਂ ਕਿਸਾਨ ਡਰੇ ਹੋਏ ਹਨ। ਅੱਜ 

ਭਾਖੜਾ ’ਚੋਂ ਪਾਣੀ ਛੱਡਣ ਦਾ ਮਾਮਲਾ: ਡੀਸੀ ਨੇ ਹੰਗਾਮੀ ਮੀਟਿੰਗ ਕੀਤੀ

Posted On August - 18 - 2019 Comments Off on ਭਾਖੜਾ ’ਚੋਂ ਪਾਣੀ ਛੱਡਣ ਦਾ ਮਾਮਲਾ: ਡੀਸੀ ਨੇ ਹੰਗਾਮੀ ਮੀਟਿੰਗ ਕੀਤੀ
ਪਰਮਜੀਤ ਸਿੰਘ/ਚੰਦਰ ਪ੍ਰਕਾਸ਼ ਕਾਲੜਾ ਫ਼ਾਜ਼ਿਲਕਾ/ਜਲਾਲਾਬਾਦ, 17 ਅਗਸਤ ਮੌਸਮ ਵਿਭਾਗ ਵੱਲੋਂ ਸੂਬੇ ‘ਚ ਅਗਲੇ ਦੋ-ਤਿੰਨ ਦਿਨ ਭਾਰੀ ਮੀਂਹ ਪੈਣ ਦੀ ਦਿੱਤੀ ਚੇਤਾਵਨੀ ਅਤੇ ਭਾਖੜਾ ‘ਚੋਂ ਵਾਧੂ ਪਾਣੀ ਛੱਡੇ ਜਾਣ ਦੇ ਐਲਾਨ ਨੂੰ ਦੇਖਦਿਆਂ ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਨੇ ਬਚਾਅ ਕਾਰਜਾਂ ਨੂੰ ਯਕੀਨੀ ਬਣਾਉਣ ਲਈ ਅੱਜ ਸਮੁੱਚੇ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਹੰਗਾਮੀ ਮੀਟਿੰਗ ਕੀਤੀ। ਉਨ੍ਹਾਂ ਅਧਿਕਾਰੀਆਂ ਸਮੇਤ ਦਰਿਆ ਅਤੇ ਹੋਰਨਾਂ ਜਲ ਸਰੋਤਾਂ ਨੇੜੇ ਰਹਿੰਦੇ 

ਸੰਤ ਵਿਸਾਖੀ ਦਾਸ ਨੂੰ ਮਹੰਤ ਥਾਪਣ ’ਤੇ ਦੋ ਧਿਰਾਂ ਵਿਚਾਲੇ ਖਿੱਚਧੂਹ

Posted On August - 18 - 2019 Comments Off on ਸੰਤ ਵਿਸਾਖੀ ਦਾਸ ਨੂੰ ਮਹੰਤ ਥਾਪਣ ’ਤੇ ਦੋ ਧਿਰਾਂ ਵਿਚਾਲੇ ਖਿੱਚਧੂਹ
ਇਕਬਾਲ ਸਿੰਘ ਸ਼ਾਂਤ ਲੰਬੀ, 17 ਅਗਸਤ ਪਿੰਡ ਭੀਟੀਵਾਲਾ ਵਿਖੇ ਉਦਾਸੀਨ ਡੇਰਾ ਸੰਤ ਟਹਿਲ ਦਾਸ ਦੇ ਨਵੇਂ ਮਹੰਤ ਦੀ ਕਿਸਮਤ ਦੀ ਪੁੜੀ ਹਰਿਦੁਆਰ ਦੀ ਬਹੀ ਵਿੱਚੋਂ ਨਿਕਲੇਗੀ। ਡੇਰੇ ਦੇ ਗੱਦੀਨਸ਼ੀਨ ਮਰਹੂਮ ਸੰਤ ਬਲਰਾਮ ਦਾਸ ਦੀ ਅੰਤਿਮ ਅਰਦਾਸ ਮੌਕੇ ਅੱਜ ਨਵੇਂ ਮਹੰਤ ਵਿਸਾਖੀ ਦਾਸ ਦੀ ਨਿਯੁਕਤੀ ਵਿਵਾਦਾਂ ਵਿੱਚ ਘਿਰ ਗਈ। ਸਰਪੰਚ ਪਵਨਦੀਪ ਧਿਰ ਮਰਹੂਮ ਸੰਤ ਦੇ ਚੇਲੇ ਵਿਸਾਖੀ ਦਾਸ (ਟੋਹੜਾ) ਦੀ ਹਮਾਇਤ ’ਚ ਹੈ, ਜਦਕਿ ਕੌਰ ਸਿੰਘ-ਮਨਦੀਪ ਧਿਰ, ਮਰਹੂਮ ਸੰਤ ਦੇ ਗੁਰੂ ਭਾਈ ਸਤਨਾਮ ਦਾਸ 

ਆਵਾਰਾ ਪਸ਼ੂਆਂ ਕਾਰਨ ਕਾਨੂੰਨੀ ਸ਼ਿੰਕਜੇ ’ਚ ਆਏ ਮੇਅਰ ਤੇ ਕਮਿਸ਼ਨਰ

Posted On August - 18 - 2019 Comments Off on ਆਵਾਰਾ ਪਸ਼ੂਆਂ ਕਾਰਨ ਕਾਨੂੰਨੀ ਸ਼ਿੰਕਜੇ ’ਚ ਆਏ ਮੇਅਰ ਤੇ ਕਮਿਸ਼ਨਰ
ਮਹਿੰਦਰ ਸਿੰਘ ਰੱਤੀਆਂ ਮੋਗਾ,17 ਅਗਸਤ ਸੂਬੇ ’ਚ ਵਿਸ਼ਾਲ ਰੂਪ ਧਾਰ ਚੁੱਕੀ ਆਵਾਰਾ ਪਸ਼ੂਆਂ ਦੀ ਸਮੱਸਿਆ ਵੱਲ ਕਿਸੇ ਵੀ ਸਰਕਾਰ, ਨਿਗਮ ਜਾਂ ਕੌਂਸਲ ਨੇ ਕਦੇ ਧਿਆਨ ਨਹੀਂ ਦਿੱਤਾ। ਸਿਆਸਤਦਾਨ ਇਸ ਨੂੰ ਕੋਈ ਮੁੱਦਾ ਹੀ ਨਹੀਂ ਸਮਝਦੇ। ਪੰਜਾਬ ’ਚ ਪਿਛਲੇ ਕੁਝ ਸਾਲਾਂ ਦੌਰਾਨ ਆਵਾਰਾ ਪਸ਼ੂ ਸੈਂਕੜੇ ਲੋਕਾਂ ਦੀਆਂ ਜਾਨਾਂ ਲੈ ਚੁੱਕੇ ਹਨ। ਆਵਾਰਾ ਪਸ਼ੂ ਜਿਥੇ ਸੜਕ ਹਾਦਸਿਆਂ ਦਾ ਕਾਰਨ ਬਣ ਰਹੇ ਹਨ, ਉਥੇ ਕਿਸਾਨਾਂ ਦੀਆਂ ਫ਼ਸਲਾ ਨੂੰ ਵੀ ਨੁਕਸਾਨ ਪਹੁੰਚਾ ਰਹੇ ਹਨ। ਸਥਾਨਕ ਜ਼ਿਲ੍ਹਾ ਮੈਜਿਸਟਰੇਟ(ਡੀਸੀ) 

ਕਚਹਿਰੀ ਵਿੱਚ ਪ੍ਰੇਮੀ ਜੋੜੇ ਦਾ ਕੁਟਾਪਾ

Posted On August - 18 - 2019 Comments Off on ਕਚਹਿਰੀ ਵਿੱਚ ਪ੍ਰੇਮੀ ਜੋੜੇ ਦਾ ਕੁਟਾਪਾ
ਪੱਤਰ ਪ੍ਰੇਰਕ ਨਿਹਾਲ ਸਿੰਘ ਵਾਲਾ, 17 ਅਗਸਤ ਸਥਾਨਕ ਕਚਿਹਰੀਆਂ ਵਿੱਚ ਲੋਕਾਂ ਨੂੰ ਮੁਫਤ ਕਾਨੂੰਨੀ ਸੇਵਾਵਾਂ ਦੇਣ ਲਈ ਬਣੇ ਫਰੰਟ ਆਫਿਸ ਵਿੱਚ ਪ੍ਰੇਮੀ ਜੋੜਾ ਫ਼ੜੇ ਜਾਣ ’ਤੇ ਹੰਗਾਮਾ ਹੋਇਆ। ਲੜਕੇ ਦੇ ਘਰਦਿਆਂ ਨੇ ਦੋਵਾਂ ਦੀ ਚੰਗੀ ਸੇਵਾ ਕੀਤੀ। ਜਾਣਕਾਰੀ ਅਨੁਸਾਰ ਇੱਕ ਨੌਜਵਾਨ ਆਪਣੀ ਪ੍ਰੇਮਿਕਾ ਨੂੰ ਫ਼ਰੰਟ ਆਫ਼ਿਸ ਵਿੱਚ ਮਿਲਣ ਆਉਂਦਾ ਸੀ, ਜਿਸ ਤੋਂ ਉਸਦਾ ਪਰਿਵਾਰ ਪ੍ਰੇਸ਼ਾਨ ਸੀ। ਉਨ੍ਹਾਂ ਲੜਕੀ ਨੂੰ ਚੇਤਾਵਨੀ ਵੀ ਦਿੱਤੀ ਸੀ। ਲੜਕੇ ਦੀ ਪਤਨੀ, ਭਰਾ, ਭਰਜਾਈ ਅੱਜ ਮੌਕੇ ’ਤੇ 

ਤਿੰਨ ਵਿਅਕਤੀਆਂ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਆਤਮਘਾਤ

Posted On August - 18 - 2019 Comments Off on ਤਿੰਨ ਵਿਅਕਤੀਆਂ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਆਤਮਘਾਤ
ਗੁਰਜੰਟ ਕਲਸੀ ਸਮਾਲਸਰ, 17 ਅਗਸਤ ਨੇੜਲੇ ਪਿੰਡ ਲੰਡੇ ਦੇ ਨੌਜਵਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ। ਮਿ੍ਤਕ ਦੀ ਪਛਾਣ ਹਰਜਿੰਦਰ ਸਿੰਘ ਭੱਟੀ ਉਰਫ ਨਿੱਕਾ ਭੱਟੀ (35) ਦੱਸੀ ਗਈ ਹੈ। ਜਾਣਕਾਰੀ ਅਨੁਸਾਰ ਹਰਜਿੰਦਰ ਸਿੰਘ ਪਿੰਡ ਜੀਵਨ ਵਾਲਾ ਵਿਚ ਜ਼ਮੀਨ ਠੇਕੇ ’ਤੇ ਲੈ ਕੇ ਖੇਤੀ ਕਰ ਰਿਹਾ ਸੀ। ਬੀਤੇ ਦਿਨ ਉਸ ਨੇ ਕਿਸੇ ਘਰੇਲੂ ਕਾਰਨ ਖੇਤ ਵਿੱਚ ਜਾ ਕੇ ਜ਼ਹਿਰੀਲੀ ਦਵਾਈ ਪੀ ਲਈ। ਪਰਿਵਾਰ ਨੇ ਉਸ ਨੂੰ ਕੋਟਕਪੂਰਾ ਦੇ ਹਸਪਤਾਲ ਵਿਚ ਪਹੁੰਚਾਇਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ 

ਢੱਠੇ ਦੇ ਇੰਜਣ ਹੇਠਾਂ ਆਉਣ ਕਾਰਨ ਰੇਲ ਆਵਾਜਾਈ ਪ੍ਰਭਾਵਿਤ

Posted On August - 18 - 2019 Comments Off on ਢੱਠੇ ਦੇ ਇੰਜਣ ਹੇਠਾਂ ਆਉਣ ਕਾਰਨ ਰੇਲ ਆਵਾਜਾਈ ਪ੍ਰਭਾਵਿਤ
ਪੱਤਰ ਪ੍ਰੇਰਕ ਤਪਾ ਮੰਡੀ, 17 ਅਗਸਤ ਤਪਾ ਰੇਲਵੇ ਲਾਈਨ ਉਪਰ ਅੱਜ ਢੱਠੇ ਦੇ ਇੰਜਣ ਹੇਠਾਂ ਆਉਣ ਕਾਰਨ ਰੇਲ ਆਵਾਜਾਈ ਪ੍ਰਭਾਵਿਤ ਹੋਈ। ਇਹ ਰੇਲ ਇੰਜਣ ਧੁੂਰੀ ਵੱਲ ਜਾ ਰਿਹਾ ਸੀ ਕਿ ਢਿੱਲਵਾਂ ਵਾਲੇ ਫਾਟਕ ਲਾਗੇ ਉਸ ਅੱਗੇ ਅਚਾਨਕ ਢੱਠਾ ਆ ਗਿਆ। ਇੰਜਣ ਚਾਲਕ ਨੇ ਬਰੇਕਾਂ ਲਗਾ ਕੇ ਢੱਠੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਬਚ ਨਾ ਸਕਿਆ। ਇਸ ਦੌਰਾਨ ਰੇਲਵੇ ਇੰਜਣ ਵੀ ਮੌਕੇ ’ਤੇ ਹੀ ਸੀਜ਼ ਹੋ ਗਿਆ, ਜਿਸ ਕਾਰਨ ਕੁਝ ਸਮੇਂ ਲਈ ਰੇਲ ਆਵਾਜਾਈ ਪ੍ਰਭਾਵਿਤ ਹੋਈ, ਉਥੇ ਫਾਟਕ ਬੰਦ ਰਹਿਣ ਕਾਰਨ 

ਔਰਤ ’ਤੇ ਜਾਨਲੇਵਾ ਹਮਲਾ ਕਰਨ ਵਾਲਾ ਕਾਬੂ

Posted On August - 18 - 2019 Comments Off on ਔਰਤ ’ਤੇ ਜਾਨਲੇਵਾ ਹਮਲਾ ਕਰਨ ਵਾਲਾ ਕਾਬੂ
ਪੱਤਰ ਪ੍ਰੇਰਕ ਗਿੱਦੜਬਾਹਾ, 17 ਅਗਸਤ 11 ਅਗਸਤ ਨੂੰ ਪਿੰਡ ਗੁਰੂਸਰ ਵਿੱਚ ਪੁਰਾਣੀ ਰੰਜਿਸ਼ ਦੇ ਚੱਲਦਿਆਂ ਦੋ ਵਿਅਕਤੀਆਂ ਵੱਲੋਂ ਇਕ ਔਰਤ ਨੂੰ ਘੋਟਨਾ ਮਾਰ ਕੇ ਜ਼ਖ਼ਮੀ ਕਰਨ ਦੇ ਮਾਮਲੇ ਵਿੱਚ ਨਾਮਜ਼ਦ ਕੀਤੇ ਮੁਲਜ਼ਮਾਂ ਵਿਚੋਂ ਪੁਲੀਸ ਨੇ ਇਕ ਨੂੰ ਕਾਬੂ ਕੀਤਾ ਹੈ। ਪੁਲੀਸ ਨੇ ਇਸ ਸਬੰਧੀ ਗੁਰਮੀਤ ਸਿੰਘ ਵਾਸੀ ਟਿੱਬੀ ਗੁਰੂਸਰ ਦੇ ਬਿਆਨਾਂ ’ਤੇ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤਾ ਸੀ। ਜ਼ਿਕਰਯੋਗ ਹੈ ਕਿ 11 ਅਗਸਤ ਨੂੰ ਟਿੱਬੀ ’ਤੇ ਚੱਲ ਰਹੇ ਜਗਰਾਤੇ ਦੌਰਾਨ ਜਸਕਰਨ ਸਿੰਘ ਅਤੇ 

ਘੋਟਣਾ ਮਾਰ ਕੇ ਔਰਤ ਦੀ ਹੱਤਿਆ

Posted On August - 18 - 2019 Comments Off on ਘੋਟਣਾ ਮਾਰ ਕੇ ਔਰਤ ਦੀ ਹੱਤਿਆ
ਪੱਤਰ ਪ੍ਰੇਰਕ ਬਠਿੰਡਾ, 17 ਅਗਸਤ ਥਾਣਾ ਸੰਗਤ ਅਧੀਨ ਪੈਂਦੇ ਪਿੰਡ ਕੋਟ ਗੁਰੂ ਵਿੱਚ ਬੀਤੀ ਰਾਤ ਇਕੱਲੀ ਰਹਿੰਦੀ ਵਿਧਵਾ ਔਰਤ ਦਾ ਅਣਪਛਾਤੇ ਵਿਅਕਤੀ ਨੇ ਘੋਟਣਾ ਮਾਰ ਕੇ ਹੱਤਿਆ ਕਰ ਦਿੱਤੀ। ਘਟਨਾ ਦਾ ਪਤਾ ਲਗਦੇ ਹੀ ਪੁਲੀਸ ਅਧਿਕਾਰੀ ਤੁਰਤ ਮੌਕੇ ’ਤੇ ਪੁੱਜੇ ਤੇ ਜਾਇਜ਼ਾ ਲਿਆ। ਮ੍ਰਿਤਕਾ ਦੀ ਪਛਾਣ ਸੁਖਪਾਲ ਕੌਰ (52) ਪਤਨੀ ਬਲਕਰਨ ਸਿੰਘ ਮਾਨ ਵਜੋਂ ਹੋਈ ਹੈ। ਸੁਖਪਾਲ ਕੌਰ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਬੀਤੇ 10 ਸਾਲਾਂ ਤੋਂ ਪਿੰਡ ਦੀ ਖੇਤਾਂ ਵਾਲੀ ਢਾਣੀ ਵਿਚ ਇਕੱਲੀ ਰਹਿੰਦੀ 

ਸਕਾਰਪੀਓ ’ਤੇ ਦਰੱਖ਼ਤ ਡਿੱਗਾ, ਅੱਧੀ ਦਰਜਨ ਜ਼ਖ਼ਮੀ

Posted On August - 18 - 2019 Comments Off on ਸਕਾਰਪੀਓ ’ਤੇ ਦਰੱਖ਼ਤ ਡਿੱਗਾ, ਅੱਧੀ ਦਰਜਨ ਜ਼ਖ਼ਮੀ
ਗੁਰਪ੍ਰੀਤ ਸਿੰਘ ਸਾਦਿਕ , 17 ਅਗਸਤ ਇਲਾਕੇ ਦੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੂੰ ਛੁੱਟੀ ਹੋਣ ਬਾਅਦ ਫ਼ਰੀਦਕੋਟ ਲਿਜਾ ਰਹੀ ਵੈਨ ਉੱਪਰ ਸਫੈਦੇ ਦਾ ਦਰੱਖਤ ਡਿੱਗ ਗਿਆ, ਜਿਸ ਕਾਰਨ ਸਕਾਰਪੀਓ ਸਵਾਰ ਜ਼ਖ਼ਮੀ ਹੋ ਗਏ। ਇਕ ਅਧਿਆਪਕਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਸਕਾਰਪੀਓ ਗੱਡੀ ਵਿੱਚ ਪੰਜ ਮਹਿਲਾ ਅਧਿਆਪਕਾਂ ਨੂੰ ਸਕੂਲੋਂ ਛੁੱਟੀ ਬਾਅਦ ਵਾਪਸ ਲਿਜਾ ਰਿਹਾ ਸੀ। ਤੇਜ਼ ਹਵਾ ਤੇ ਮੀਂਹ ਪੈ ਰਿਹਾ ਸੀ। ਇਸੇ ਦੌਰਾਨ ਪਿੰਡ ਮਹਿਮੂਆਣਾ 

ਵਿਸ਼ੇਸ਼ ਬੱਚਿਆਂ ਵਿੱਚ ਜਗਾਈ ਪੈਰਾਂ ’ਤੇ ਖੜ੍ਹਾ ਹੋਣ ਦੀ ਉਮੀਦ

Posted On August - 18 - 2019 Comments Off on ਵਿਸ਼ੇਸ਼ ਬੱਚਿਆਂ ਵਿੱਚ ਜਗਾਈ ਪੈਰਾਂ ’ਤੇ ਖੜ੍ਹਾ ਹੋਣ ਦੀ ਉਮੀਦ
ਗੁਰਸੇਵਕ ਸਿੰਘ ਪ੍ਰੀਤ ਸ੍ਰੀ ਮੁਕਤਸਰ ਸਾਹਿਬ, 17 ਅਗਸਤ ਛੋਟਾ ਜਿਹਾ ਬੱਚਾ ਅੰਕਿਤ ਭਾਵੇਂ ਸੁਣਨ ਤੇ ਬੋਲਣ ਤੋਂ ਅਸਮਰੱਥ ਹੈ, ਪਰ ਉਸ ਦੇ ਹੱਥਾਂ ਦੀ ਕਲਾ ਬੇਜ਼ਾਨ ਚੀਜ਼ਾਂ ਨੂੰ ਬੋਲਣ ਲਾ ਦਿੰਦੀ ਹੈ। ਉਸ ਦੇ ਹੱਥਾਂ ਦੀਆਂ ਬਣੀਆਂ ਰੱਖੜੀਆਂ ਨੇ ਕਈ ਵੀਰਾਂ ਦੇ ਗੁੱਟ ਸਜਾਏ ਹਨ। ਰੱਖੜੀਆਂ ਬਣਾਉਣ ਤੋਂ ਇਲਾਵਾ ਉਸ ਨੇ ਆਪਣੇ ਹੋਰ ਸਾਥੀਆਂ ਨਾਲ ਮੋਮਬਤੀਆਂ, ਦੀਵੇ ਬਣਾਉਣ ਜਿਹੀਆਂ ਕਲਾਵਾਂ ਦੀ ਸਿਖਲਾਈ ਜ਼ਿਲ੍ਹਾ ਸਪੈਸ਼ਲ ਰਿਸੋਰਸ ਸੈਂਟਰ ਤੋਂ ਲਈ ਹੈ। ਇਸੇ ਤਰ੍ਹਾਂ ਦਿਮਾਗੀ ਤੌਰ ‘ਤੇ 

ਕਾਰਗਿਲ ਸ਼ਹੀਦ ਇਕਬਾਲ ਸਿੰਘ ਨੂੰ ਸ਼ਰਧਾਂਜਲੀਆਂ ਭੇਟ

Posted On August - 18 - 2019 Comments Off on ਕਾਰਗਿਲ ਸ਼ਹੀਦ ਇਕਬਾਲ ਸਿੰਘ ਨੂੰ ਸ਼ਰਧਾਂਜਲੀਆਂ ਭੇਟ
ਪੱਤਰ ਪ੍ਰੇਰਕ ਦੋਦਾ, 17 ਅਗਸਤ ਐਕਸ-ਸਰਵਿਸਮੈਨ ਵੈਲਫੇਅਰ ਯੂਨੀਅਨ ਜ਼ਿਲ੍ਹਾ ਮੁਕਤਸਰ ਵੱਲੋਂ ਪਿੰਡ ਵੜਿੰਗ ਦੇ ਲਾਂਸ ਨਾਇਕ ਇਕਬਾਲ ਸਿੰਘ ਜੋ ਕਾਰਗਿਲ ਦੀ ਜੰਗ ਦੌਰਾਨ ਸ਼ਹੀਦ ਹੋ ਗਏ ਸਨ, ਨੂੰ ਯਾਦ ਕਰਦਿਆਂ ਅੱਜ ਉਨ੍ਹਾਂ ਦੇ ਪਿੰਡ ਵੜਿੰਗ ’ਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਸਾਬਕਾ ਫੌਜੀ ਜੀਓਜੀ ਜ਼ਿਲ੍ਹਾ ਹੈੱਡ ਮੇਜਰ ਗੁਰਜੰਟ ਸਿੰਘ ਔਲਖ, ਨਾਇਬ ਤਹਿਸੀਲਦਾਰ ਪ੍ਰਵੀਨ ਸੱਚਰ, ਐੱਸਐੱਚਓ ਰੁਪਿੰਦਰ ਕੌਰ ਬਰੀਵਾਲਾ, ਸਮੁੱਚੀ ਪੰਚਾਇਤ ਅਤੇ ਸਕੂਲੀ ਵਿਦਿਆਰਥੀਆਂ 

ਕੱਚੇ ਕਾਮਿਆਂ ਵੱਲੋਂ ਨਵੀਂ ਰੈਗੂਲਰ ਭਰਤੀ ਦਾ ਵਿਰੋਧ

Posted On August - 18 - 2019 Comments Off on ਕੱਚੇ ਕਾਮਿਆਂ ਵੱਲੋਂ ਨਵੀਂ ਰੈਗੂਲਰ ਭਰਤੀ ਦਾ ਵਿਰੋਧ
ਨਿੱਜੀ ਪੱਤਰ ਪ੍ਰੇਰਕ ਫ਼ਰੀਦਕੋਟ, 17 ਅਗਸਤ ਇੱਥੇ ਰੋਜ਼ ਗਾਰਡਨ ਪਾਰਕ ਵਿੱਚ ਅੱਜ ਸਾਂਝੀ ਮੁਲਾਜ਼ਮ ਸੰਘਰਸ਼ ਕਮੇਟੀ ਦੀ ਅਗਵਾਈ ‘ਚ ਬਾਬਾ ਫ਼ਰੀਦ ਸਿਹਤ ਵਿਗਿਆਨ ਯੂਨੀਵਰਸਿਟੀ ਅਧੀਨ ਕੰਮ ਕਰ ਰਹੇ ਸਮੂਹ ਠੇਕਾ ਅਧਾਰਿਤ ਅਤੇ ਆਊਟ ਸੋਰਸਿੰਗ ਕਰਮਚਾਰੀਆਂ ਨੇ ਯੂਨੀਵਰਸਿਟੀ ਵੱਲੋਂ ਕਰਮਚਾਰੀਆਂ ਦੀ ਨਵੀਂ ਰੈਗੂਲਰ ਭਰਤੀ ਦਾ ਵਿਰੋਧ ਕਰਦਿਆਂ ਯੂਨੀਵਰਸਿਟੀ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਯੂਨੀਵਰਸਿਟੀ ਕਰਮਚਾਰੀ ਤੇ ਸਾਂਝੀ ਮੁਲਾਜ਼ਮ ਸੰਘਰਸ਼ ਕਮੇਟੀ ਦੇ ਮੈਂਬਰ ਗੁਰਇਕਬਾਲ 
Available on Android app iOS app