ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਮਾਝਾ-ਦੋਆਬਾ › ›

Featured Posts
ਪੌੜੀ ਦਾ ਮਲਬਾ ਉਪਰ ਡਿੱਗਣ ਕਾਰਨ ਮਿਸਤਰੀ ਦੀ ਮੌਤ

ਪੌੜੀ ਦਾ ਮਲਬਾ ਉਪਰ ਡਿੱਗਣ ਕਾਰਨ ਮਿਸਤਰੀ ਦੀ ਮੌਤ

ਪੱਤਰ ਪ੍ਰੇਰਕ ਪਠਾਨਕੋਟ, 22 ਸਤੰਬਰ ਮਾਮੂਨ-ਜੰਮੂ ਡਿਫੈਂਸ ਰੋਡ ’ਤੇ ਸਥਿਤ ਇੱਕ ਪੈਲੇਸ ਵਿੱਚ ਰਾਜ ਮਿਸਤਰੀ ਦਾ ਕੰਮ ਕਰ ਰਹੇ ਵਿਅਕਤੀ ਦੇ ਉਪਰ ਪੌੜੀ ਦਾ ਮਲਬਾ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਵਨ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਪਿੰਡ ਪੱਡਿਆਂ ਲਾਹੜੀ ਵਜੋਂ ਹੋਈ ਹੈ। ਉਸ ਦੀ ਉਮਰ ਲਗਪਗ 29 ...

Read More

ਜ਼ਿਮਨੀ ਚੋਣ: ਟਿਕਟ ਦੇ ਐਲਾਨ ਤੋਂ ਪਹਿਲਾਂ ਹੀ ਮੁਕੇਰੀਆਂ ’ਚ ਕਾਂਗਰਸ ਦੋਫਾੜ

ਜ਼ਿਮਨੀ ਚੋਣ: ਟਿਕਟ ਦੇ ਐਲਾਨ ਤੋਂ ਪਹਿਲਾਂ ਹੀ ਮੁਕੇਰੀਆਂ ’ਚ ਕਾਂਗਰਸ ਦੋਫਾੜ

ਜਗਜੀਤ ਸਿੰਘ ਮੁਕੇਰੀਆਂ, 22 ਸਤੰਬਰ ਜ਼ਿਮਨੀ ਚੋਣ ਦੇ ਐਲਾਨ ਹੁੰਦਿਆਂ ਹੀ ਕਾਂਗਰਸ ਪਾਰਟੀ ਦੋ ਧੜਿਆਂ ’ਚ ਵੰਡੀ ਗਈ ਹੈ। ਅੱਜ ਦੇਰ ਸ਼ਾਮ ਜਿੱਥੇ ਮਰਹੂਮ ਬੱਬੀ ਦੇ ਲੜਕੇ ਐਡਵੋਕੇਟ ਸੱਭਿਆ ਸਾਂਚੀ ਦੀ ਅਗਵਾਈ ਵਿੱਚ ਸਮਰਥਨ ਵਜੋਂ ਇਲਾਕੇ ਦੇ ਸਰਪੰਚਾਂ, ਪੰਚਾਂ ਤੇ ਬਲਾਕ ਸਮਿਤੀ ਅਹੁਦੇਦਾਰਾਂ ਦਾ ਇਕੱਠ ਉਨ੍ਹਾਂ ਦੇ ਗ੍ਰਹਿ ਵਿਖੇ ਕੀਤਾ ਗਿਆ, ਉਸਦੇ ...

Read More

ਬਿਆਸ ਦਰਿਆ ਤੇ ਸਵਾਂ ਨਦੀ ਵਿੱਚ ਨਾਜਾਇਜ਼ ਖਣਨ ਜਾਰੀ

ਬਿਆਸ ਦਰਿਆ ਤੇ ਸਵਾਂ ਨਦੀ ਵਿੱਚ ਨਾਜਾਇਜ਼ ਖਣਨ ਜਾਰੀ

ਜਗਜੀਤ ਸਿੰਘ ਮੁਕੇਰੀਆਂ, 22 ਸਤੰਬਰ ਪੰਜਾਬ ਤੇ ਹਿਮਾਚਲ ਨੂੰ ਆਪਸ ’ਚ ਜੋੜਨ ਵਾਲੇ ਬਿਆਸ ਦਰਿਆ ਤੇ ਸਵਾਂ ਨਦੀ ਵਿੱਚ ਚੱਲ ਰਿਹਾ ਨਾਜਾਇਜ਼ ਖਣਨ ਦਰਿਆਵਾਂ ਨੇੜੇ ਪੈਂਦੀਆਂ ਪੰਚਾਇਤੀ ਤੇ ਆਮ ਲੋਕਾਂ ਦੀਆਂ ਜ਼ਮੀਨਾਂ ਨੂੰ ਖੱਡਿਆਂ ’ਚ ਬਦਲ ਰਿਹਾ ਹੈ। ਪ੍ਰਸਾਸ਼ਨਿਕ ਦਾਅਵਿਆਂ ਦੇ ਉਲਟ ਦਿਨ ਦਿਹਾੜੇ ਚੱਲਦੇ ਇਸ ਗੈਰਕਾਨੂੰਨੀ ਖਣਨ ਨੂੰ ਸੱਤਾ ਤਬਦੀਲੀ ਦੇ ...

Read More

ਗੁਦਾਮਾਂ ਦੀ ਸੁਸਰੀ ਦੀ ਦਹਿਸ਼ਤ ਤੋਂ ਦਸੂਹਾ ਵਾਸੀ ਪ੍ਰੇਸ਼ਾਨ

ਗੁਦਾਮਾਂ ਦੀ ਸੁਸਰੀ ਦੀ ਦਹਿਸ਼ਤ ਤੋਂ ਦਸੂਹਾ ਵਾਸੀ ਪ੍ਰੇਸ਼ਾਨ

ਭਗਵਾਨ ਦਾਸ ਸੰਦਲ ਦਸੂਹਾ, 22 ਸਤੰਬਰ ਇਥੇ ਰਿਹਾਇਸ਼ੀ ਇਲਾਕਿਆਂ ਵਿੱਚ ਸਥਿਤ ਐਫਸੀਆਈ, ਮਾਰਕਫੈੱਡ ਤੇ ਪਨਗ੍ਰੇਨ ਦੇ ਗੁਦਾਮਾਂ ਵਿੱਚੋਂ ਉਡ ਕੇ ਘਰਾਂ ਤੱਕ ਪਹੁੰਚ ਬਣਾ ਚੁੱਕੀ ਸੁਸਰੀ ਦੇ ਦੀ ਦਹਿਸ਼ਤ ਨੇ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ। ਹਰ ਸਾਲ ਗੁਦਾਮਾਂ ਨੇੜਲੇ ਮੁਹੱਲੇ ਧਰਮਪੁਰਾ, ਨਿਹਾਲਪੁਰ, ਦਸ਼ਮੇਸ਼ ਨਗਰ, ਕਹਿਰਵਾਲੀ, ਗੁਰੂ ਨਾਨਕ ਨਗਰ, ਅਰਜੁਨਾ ਕਾਲੌਨੀ ...

Read More

ਸਰਕਾਰ ਤੋਂ ਜਣੇਪੇ ਸਮੇਂ ਘਰੇਲੂ ਮਜ਼ਦੂਰਾਂ ਨੂੰ ਤਨਖਾਹ ਦੇਣ ਦੀ ਮੰਗ

ਸਰਕਾਰ ਤੋਂ ਜਣੇਪੇ ਸਮੇਂ ਘਰੇਲੂ ਮਜ਼ਦੂਰਾਂ ਨੂੰ ਤਨਖਾਹ ਦੇਣ ਦੀ ਮੰਗ

ਪੱਤਰ ਪ੍ਰੇਰਕ ਅੰਮ੍ਰਿਤਸਰ, 22 ਸਤੰਬਰ ਭਾਰਤੀ ਕਮਿਊਨਸਿਟ ਪਾਰਟੀ ਨਾਲ ਸਬੰਧਤ ਮਜ਼ਦੂਰਾਂ ਦੀ ਜਥੇਬੰਦੀ ਏਟਕ ਦੀ ਅਗਵਾਈ ਹੇਠ ਬਣੀ ਘਰੇਲੂ ਮਜ਼ਦੂਰ ਏਕਤਾ ਯੂਨੀਅਨ ਦੀ ਕੌਮੀ ਪੱਧਰ ਦੀ ਅੱਜ ਇਥੇ ਹੋਈ ਕਨਵੈਨਸ਼ਨ ਵਿਚ ਏਟਕ ਦੀ ਕੌਮੀ ਜਨਰਲ ਸਕੱਤਰ ਕਾਮਰੇਡ ਅਮਰਜੀਤ ਕੌਰ ਨੇ ਸਰਕਾਰ ਤੋਂ ਇਹ ਮੰਗ ਕੀਤੀ ਕਿ ਘਰੇਲੂ ਮਜ਼ਦੂਰਾਂ ਲਈ ਪੈਨਸ਼ਨ ਅਤੇ ਜਣੇਪੇ ...

Read More

ਸੀਟੀਯੂ ਵੱਲੋਂ ਮਜ਼ਦੂਰ ਤੇ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਮੀਟਿੰਗ

ਸੀਟੀਯੂ ਵੱਲੋਂ ਮਜ਼ਦੂਰ ਤੇ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਮੀਟਿੰਗ

ਪੱਤਰ ਪ੍ਰੇਰਕ ਭਿੱਖੀਵਿੰਡ, 22 ਸਤੰਬਰ ਸੈਂਟਰ ਆਫ ਟਰੇਡ ਯੂਨੀਅਨ (ਸੀਟੀਯੂ) ਪੰਜਾਬ ਵੱਲੋਂ ਕੇਂਦਰ ਦੀ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਕਿਰਤ ਕਾਨੂੰਨਾਂ ਨੂੰ ਖ਼ਤਮ ਕਰਕੇ 4 ਕੌਡ ਬਣਾਉਣ ਵਿਰੁੱਧ 30 ਸਤੰਬਰ ਨੂੰ ਪੰਜਾਬ ਭਰ ’ਚ ਜ਼ਿਲ੍ਹਾ ਕੇਂਦਰਾਂ ’ਤੇ ਰੋਸ ਪ੍ਰਦਰਸ਼ਨ ਕਰਕੇ ਧਰਨਾ ਦਿੱਤਾ ਜਾਵੇਗਾ, ਜਿਸ ਦੀ ਤਿਆਰੀ ਸਬੰਧੀ ਕਸਬਾ ਅਮਰਕੋਟ ’ਚ ਭਰਵੀ ਮੀਟਿੰਗ ...

Read More

ਮੱਕੀ ਖੇਤ ਦਿਵਸ ਮੌਕੇ ਕਿਸਾਨ ਸਿਖਲਾਈ ਕੈਂਪ ਲਗਾਏ

ਮੱਕੀ ਖੇਤ ਦਿਵਸ ਮੌਕੇ ਕਿਸਾਨ ਸਿਖਲਾਈ ਕੈਂਪ ਲਗਾਏ

ਪੱਤਰ ਪ੍ਰੇਰਕ ਜੰਡਿਆਲਾ ਗੁਰੂ, 22 ਸਤੰਬਰ ਬਲਾਕ ਜੰਡਿਆਲਾ ਗੁਰੂ ਦੇ ਪਿੰਡ ਨਿਜਾਮਪੁਰਾ ਵਿੱਚ ਖੇਤੀ ਵਿਭਾਗ ਵੱਲੋਂ ਮੱਕੀ ਖੇਤ ਦਿਵਸ ਮਨਾਉਂਦਿਆਂ ਮੱਕੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਇਸ ਮੌਕੇ ਅੰਮ੍ਰਿਤਸਰ ਦੇ ਮੁੱਖ ਖੇਤੀਬਾੜੀ ਅਧਿਕਾਰੀ ਡਾਕਟਰ ਦਲਬੀਰ ਸਿੰਘ ਛੀਨਾ ਦੀ ਅਗਵਾਈ ਹੇਠ ਬਲਾਕ ਖੇਤੀਬਾੜੀ ਅਧਿਕਾਰੀ ਡਾਕਟਰ ਪ੍ਰਿਤਪਾਲ ਸਿੰਘ ਨੇ ਕਿਸਾਨਾਂ ਨੂੰ ਮੱਕੀ ਲਗਾਉਣ ...

Read More


ਬੀਐੱਸਐੱਫ ਵੱਲੋਂ ਸਕੂਲ ਦੀ ਮਦਦ

Posted On September - 21 - 2019 Comments Off on ਬੀਐੱਸਐੱਫ ਵੱਲੋਂ ਸਕੂਲ ਦੀ ਮਦਦ
ਗੁਰਦਾਸਪੁਰ: ਬੀਐੱਸਐੱਫ ਦੀ 12 ਬਟਾਲੀਅਨ ਸੈਕਟਰ ਸ਼ਿਕਾਰ ਮਾਛੀਆਂ ਦੇ ਕਮਾਡੈਂਟ ਦਿਲਬਾਗ ਸਿੰਘ 12 ਬਟਾਲੀਅਨ ਵੱਲੋਂ ਬਲਾਕ ਕਲਾਨੌਰ ਦੇ ਪਿੰਡ ਸ਼ਹੂਰ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਈ ਦੀ ਸਮਗਰੀ ਅਤੇ ਹੋਰ ਸਾਮਾਨ ਵੰਡਿਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ, ਸਕਿੱਟਾਂ ਤੇ ਕੋਰੀਓਗਰਾਫੀ ਪੇਸ਼ ਕੀਤੀ। ਇਸ ਮਗਰੋਂ ਕਮਾਡੈਂਟ ਦਿਲਬਾਗ ਸਿੰਘ ਵੱਲੋਂ ਸਕੂਲ ਦੇ ਵਿਦਿਆਰਥੀਆਂ ਦੇ ਬੈਠਣ ਲਈ ਡੈਸਕ, ਕੂੜਾਦਾਨ, ਡਸਟਬਿਨ ਤੋਂ ਇਲਾਵਾ ਵਿਦਿਆਰਥੀਆਂ 

ਅਮਨਪ੍ਰੀਤ ਮਨਿਸਟੀਰੀਅਲ ਯੂਨੀਅਨ ਦੇ ਪ੍ਰਧਾਨ ਬਣੇ

Posted On September - 21 - 2019 Comments Off on ਅਮਨਪ੍ਰੀਤ ਮਨਿਸਟੀਰੀਅਲ ਯੂਨੀਅਨ ਦੇ ਪ੍ਰਧਾਨ ਬਣੇ
ਜੰਡਿਆਲਾ ਗੁਰੂ: ਮਨਿਸਟੀਰੀਅਲ ਸਰਵਿਸ ਯੂਨੀਅਨ ਦੇ ਜੰਡਿਆਲਾ ਮੰਡਲ ਦੀ ਚੋਣ ਬਲਜੀਤ ਸਿੰਘ ਭੁੱਲਰ ਜ਼ੋਨਲ ਆਗੂ ਦੀ ਅਗਵਾਈ ਹੇਠ ਹੋਈ। ਇਸ ਵਿਚ ਸਰਬਸੰਮਤੀ ਨਾਲ ਯੂਨੀਅਨ ਦੇ ਅਹੁਦੇਦਾਰ ਚੁਣੇ ਗਏ। ਚੁਣੇ ਗਏ ਅਹੁਦੇਦਾਰਾਂ ਵਿੱਚ ਡਵੀਜ਼ਨਲ ਪ੍ਰਧਾਨ ਅਮਨਪ੍ਰੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਮਨਦੀਪ ਸਿੰਘ, ਰਘਬੀਰ ਸਿੰਘ, ਮੀਤ ਪ੍ਰਧਾਨ ਨਰਿੰਦਰ ਸਿੰਘ ਖੱਖ, ਸਕੱਤਰ ਮੇਜ਼ਰ ਸਿੰਘ, ਜਨਰਲ ਸਕੱਤਰ ਭੁਪਿੰਦਰ ਸਿੰਘ, ਸੰਪਾਦਕ ਕੁਲਵਿੰਦਰ ਕੌਰ, ਪ੍ਰੈੱਸ ਸਕੱਤਰ ਅਰਵਿੰਦਰਜੀਤ ਸਿੰਘ ਅਤੇ ਖ਼ਜ਼ਾਨਚੀ 

ਖਿੜਕੀਆਂ ਵਾਲਾ ਵਿੱਚ ਵਿਗਿਆਨ ਮੇਲਾ

Posted On September - 21 - 2019 Comments Off on ਖਿੜਕੀਆਂ ਵਾਲਾ ਵਿੱਚ ਵਿਗਿਆਨ ਮੇਲਾ
ਦੋਦਾ: ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਪ੍ਰਾਜੈਕਟ ਅਧੀਨ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੇ ਹੁਕਮਾਂ ਅਨੁਸਾਰ ਸਟੇਟ ਪ੍ਰੋਜੈਕਟ ਕੋਆਡੀਨੇਟਰ ਰਾਜੇਸ਼ ਜੈਨ ਦੀ ਅਗਵਾਈ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਮਲਕੀਤ ਸਿੰਘ ਖੋਸਾ ਮੁਕਤਸਰ ਦੇ ਨਿਰਦੇਸ਼ਾ ਹੇਠ ਸਰਕਾਰੀ ਹਾਈ ਸਕੂਲ ਖਿੜਕੀਆਂ ਵਾਲਾ ਵਿੱਚ ਵਿਗਿਆਨ ਮੇਲਾ ਲਗਾਇਆ ਗਿਆ। ਵਿਦਿਆਰਥੀਆਂ ਨੇ ਸਾਇੰਸ ਪ੍ਰਾਜੈਕਟ ਮਾਡਲ ਤਿਆਰ ਕਰਕੇ ਪੇਸ਼ ਕੀਤੇ। ਇਸ ਮੌਕੇ ਨਵਜੀਤ ਸਿੰਘ, ਰਾਹੁਲ ਗੋਇਲ, ਹਰਪਾਲ ਸਿੰਘ ਸਮੇਤ ਵਿਦਿਆਰਥੀ ਮੌਜੂਦ 

ਅਨੁਸੂਚਿਤ ਜਾਤੀ ਕਮਿਸ਼ਨ ਨੇ ਪਿੰਡ ਮੰਨਣ ਦਾ ਦੌਰਾ ਕੀਤਾ

Posted On September - 21 - 2019 Comments Off on ਅਨੁਸੂਚਿਤ ਜਾਤੀ ਕਮਿਸ਼ਨ ਨੇ ਪਿੰਡ ਮੰਨਣ ਦਾ ਦੌਰਾ ਕੀਤਾ
ਗੁਰਬਖਸ਼ਪੁਰੀ ਤਰਨ ਤਾਰਨ, 20 ਸਤੰਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ ਦੋ-ਮੈਂਬਰੀ ਟੀਮ ਅੱਜ ਇਲਾਕੇ ਦੇ ਪਿੰਡ ਮੰਨਣ ਵਿੱਚ ਦੋ ਸਤੰਬਰ ਨੂੰ ਇਕ ਅੰਮ੍ਰਿਤਧਾਰੀ ਅਨੁਸੂਚਿਤ ਜਾਤੀ ਪਰਿਵਾਰ ਦੇ ਮੈਂਬਰਾਂ ਦੀ ਬੇਰਹਿਮੀ ਨਾਲ ਮਾਰ ਕੁੱਟ ਬਾਰੇ ਪਰਿਵਾਰ ਦੇ ਦੁੱਖੜੇ ਸੁਣਨ ਪੁੱਜੀ ਅਤੇ ਇਸ ਮਾਮਲੇ ਵਿਚ ਪੁਲੀਸ ਅਤੇ ਸਿਹਤ ਵਿਭਾਗ ਵਲੋਂ ਵਰਤੀ ਅਣਗਹਿਲੀ ’ਤੇ ਚਿੰਤਾ ਜ਼ਾਹਰ ਕੀਤੀ| ਐਸਐਸਪੀ ਧਰੁਵ ਦਹੀਆ ਨੇ ਘਟਨਾ ਵਿਚ ਅਣਗਹਿਲੀ ਵਰਤਣ ਵਾਲੇ ਥਾਣਾ ਝਬਾਲ ਦੇ ਮੁੱਖੀ ਅਜੇ ਕੁਮਾਰ 

ਡੇਰਾ ਬਿਆਸ ਵਿਰੁੱਧ ਔਰਤਾਂ ਨੇ ਚਿੱਟੀਆਂ ਚੁੰਨੀਆਂ ਲੈ ਕੇ ਸਿਆਪਾ ਕੀਤਾ

Posted On September - 21 - 2019 Comments Off on ਡੇਰਾ ਬਿਆਸ ਵਿਰੁੱਧ ਔਰਤਾਂ ਨੇ ਚਿੱਟੀਆਂ ਚੁੰਨੀਆਂ ਲੈ ਕੇ ਸਿਆਪਾ ਕੀਤਾ
ਦਵਿੰਦਰ ਸਿੰਘ ਭੰਗੂ ਰਈਆ, 20 ਸਤੰਬਰ ਡੇਰਾ ਰਾਧਾ ਸੁਆਮੀ ਦੇ ਪ੍ਰਬੰਧਕਾਂ ਵਿਰੁੱਧ ਧਰਨਾਕਾਰੀਆਂ ਦਾ ਗ਼ੁੱਸਾ ਵਧਦਾ ਹੀ ਜਾ ਰਿਹਾ ਹੈ ਅੱਜ ਧਰਨੇ ਵਿਚ ਪੁੱਜੀਆਂ ਬੀਬੀਆਂ ਦੇ ਜਥੇ ਵੱਲੋਂ ਚਿੱਟੀਆਂ ਚੁੰਨੀਆਂ ਲੈ ਕੇ ਡੇਰਾ ਮੁਖੀ ਵਿਰੁੱਧ ਪਿੱਟ ਸਿਆਪਾ ਕਰਕੇ ਵੱਖਰੇ ਅੰਦਾਜ਼ ਵਿਚ ਰੋਸ ਪ੍ਰਗਟ ਕੀਤਾ ਗਿਆ। ਧਰਨਾਕਾਰੀਆਂ ਦੀ ਅਗਵਾਈ ਕਰ ਰਹੇ ਬਲਦੇਵ ਸਿੰਘ ਸਿਰਸਾ ਨੇ ਡੇਰਾ ਮੁਖੀ ਵਲੋ ਧਰਨੇ ਵਿਚ ਆਕੇ ਧਮਕਾਉਣ ਦੇ ਦੋਸ਼ ਲਾਏ ਹਨ। ਜਾਣਕਾਰੀ ਅਨੁਸਾਰ ਅੱਜ ਦੁਪਹਿਰੇ ਉਸ ਵਕਤ ਮਾਹੌਲ 

ਡੇਰਾ ਬਿਆਸ ਦੇ ਪ੍ਰਬੰਧਕਾਂ ਵਿਰੁੱਧ ਧਰਨਾ ਜਾਰੀ

Posted On September - 20 - 2019 Comments Off on ਡੇਰਾ ਬਿਆਸ ਦੇ ਪ੍ਰਬੰਧਕਾਂ ਵਿਰੁੱਧ ਧਰਨਾ ਜਾਰੀ
ਦਵਿੰਦਰ ਸਿੰਘ ਭੰਗੂ ਰਈਆ, 19 ਸਤੰਬਰ ਡੇਰਾ ਰਾਧਾ ਸੁਆਮੀ ਬਿਆਸ ਦੇ ਪ੍ਰਬੰਧਕਾਂ ਵਲੋ ਕਿਸਾਨਾਂ ਦੀਆਂ ਜ਼ਮੀਨਾਂ ’ਤੇ ਨਜਾਇਜ਼ ਕਬਜ਼ੇ ਕੀਤੇ ਜਾਣ ਦੇ ਰੋਸ ਵਜੋਂ ਅੰਮ੍ਰਿਤਸਰ- ਜਲੰਧਰ ਜੀ ਟੀ ਰੋਡ ਬਿਆਸ ’ਤੇ ਬਣੇ ਫਲਾਈਓਵਰ ਪੁਲ ਥੱਲੇ ਸ਼ਾਂਤਮਈ ਧਰਨਾ ਲਾਇਆ ਹੋਇਆ ਹੈ ਜੋ ਅੱਜ ਅੱਠਵੇਂ ਦਿਨ ਵਿਚ ਪੁੱਜ ਚੁੱਕਾ ਹੈ। ਪੀੜਿਤ ਕਿਸਾਨਾਂ ਅਤੇ ਧਰਨਾਕਾਰੀਆਂ ਦੀ ਸਾਰ ਲੈਣ ਕੋਈ ਵੀ ਅਧਿਕਾਰੀ ਨਹੀਂ ਪੁੱਜਾ। ਧਰਨਾਕਾਰੀਆਂ ਵਿਚ ਗ਼ੁੱਸਾ ਵਧਦਾ ਜਾ ਰਿਹਾ ਹੈ ਅਤੇ ਧਰਨੇ ਨੂੰ ਹੋਰ ਜਥੇਬੰਦੀਆਂ 

ਪਾਬੰਦੀ ਦੇ ਹੁਕਮ

Posted On September - 20 - 2019 Comments Off on ਪਾਬੰਦੀ ਦੇ ਹੁਕਮ
ਅੰਮ੍ਰਿਤਸਰ: ਡਿਪਟੀ ਕਮਿਸ਼ਨਰ ਪੁਲੀਸ ਕਮ-ਕਾਰਜਕਾਰੀ ਮੈਜਿਸਟਰੇਟ, ਕਮਿਸ਼ਨਰੇਟ ਅੰਮ੍ਰਿਤਸਰ ਜਗਮੋਹਨ ਸਿੰਘ, ਪੀ.ਪੀ.ਐਸ. ਨੇ ਆਪਣੇ ਅਧਿਕਾਰ ਖੇਤਰ ਵਿਚ ਪੈਂਦੇ ਥਾਣਿਆਂ ਅਧੀਨ ਰੈਸਟੋਰੈਂਟਾਂ, ਪੱਬਾਂ ਨੂੰ ਰਾਤ ਸਾਢੇ 11 ਵਜੇ ਅਤੇ ਸ਼ਰਾਬ ਦੀਆਂ ਦੁਕਾਨਾਂ ਰਾਤ 11 ਵਜੇ ਤੋਂ ਬਾਅਦ ਖੁੱਲ੍ਹੀਆਂ ਰਹਿਣ ‘ਤੇ ਮੁਕੰਮਲ ਪਾਬੰਦੀ ਲਾਈ ਹੈ। ਇਹ ਪਾਬੰਦੀ ਦਾ ਹੁਕਮ 18 ਨਵੰਬਰ ਤਕ ਲਾਗੂ ਰਹੇਗਾ। -ਪੱਤਰ ਪੇ੍ਰਕ  

ਜਲੰਧਰ ਦੂਰਦਰਸ਼ਨ ਕੇਂਦਰ ਨੇ ਜਿੱਤਿਆ ਵਧੀਆ ਕਾਰਗੁਜ਼ਾਰੀ ਦਾ ਐਵਾਰਡ

Posted On September - 20 - 2019 Comments Off on ਜਲੰਧਰ ਦੂਰਦਰਸ਼ਨ ਕੇਂਦਰ ਨੇ ਜਿੱਤਿਆ ਵਧੀਆ ਕਾਰਗੁਜ਼ਾਰੀ ਦਾ ਐਵਾਰਡ
ਨਿੱਜੀ ਪੱਤਰ ਪ੍ਰੇਰਕ ਜਲੰਧਰ, 19 ਸਤੰਬਰ ਦੂਰਦਰਸ਼ਨ ਕੇਂਦਰ ਜਲੰਧਰ ਨੇ ਕੌਮੀ ਪੱਧਰ ਉਤੇ ਵਧੀਆ ਕਾਰਜਸ਼ੀਲ ਨਿਪੁੰਨ ਕੇਂਦਰ ਦਾ ਐਵਾਰਡ ਪ੍ਰਾਪਤ ਕੀਤਾ ਹੈ। ਦੂਰਦਰਸ਼ਨ ਕੇਂਦਰ ’ਚ ਪ੍ਰੋਗਰਾਮਾਂ ਦੀ ਮੁਖੀ ਸ੍ਰੀਮਤੀ ਇੰਦੂ ਵਰਮਾ ਨੇ ਕਿਹਾ ਕਿ ਜਲੰਧਰ ਦੂਰਦਰਸ਼ਨ ਨੇ ਸਟਾਫ ਦੀ ਘਾਟ ਹੋਣ ਦੇ ਬਾਵਜੂਦ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸੱਭਿਆਚਾਰ ਨੂੰ ਦੁਨੀਆਂ ਦੇ 150 ਤੋਂ ਵੱਧ ਦੇਸ਼ਾਂ ਵਿਚ ਦਿਖਾਉਣ ਦਾ ਜਲੰਧਰ ਦੂਰਦਰਸ਼ਨ ਕੇਂਦਰ ਨੂੰ ਮਾਣ ਹਾਸਲ 

‘ਆਪ’ ਵੱਲੋਂ ਬਿਜਲੀ ਦਰਾਂ ਦੇ ਵਾਧੇ ਵਿਰੁੱਧ ਸੰਘਰਸ਼ ਤੇਜ਼ ਕਰਨ ਦਾ ਐਲਾਨ

Posted On September - 20 - 2019 Comments Off on ‘ਆਪ’ ਵੱਲੋਂ ਬਿਜਲੀ ਦਰਾਂ ਦੇ ਵਾਧੇ ਵਿਰੁੱਧ ਸੰਘਰਸ਼ ਤੇਜ਼ ਕਰਨ ਦਾ ਐਲਾਨ
ਪੱਤਰ ਪ੍ਰੇਰਕ ਅਜਨਾਲਾ, 19 ਸਤੰਬਰ ‘ਆਪ’ ਦੇ ਮਾਝਾ ਜ਼ੋਨ ਦੇ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪਾਰਟੀ ਪੰਜਾਬ ਅੰਦਰ ਸਮੂਹ ਪਿੰਡਾਂ ਵਿਚ ਕਮੇਟੀਆਂ ਬਣਾ ਰਹੀ ਹੈ ਤਾਂ ਜੋ ਬਿਜਲੀ ਦੇ ਵਾਧੇ ਵਿਰੁੱਧ ਸਰਕਾਰ ਖਿਲਾਫ ਸ਼ੁਰੂ ਕੀਤੇ ਸੰਘਰਸ਼ ਨੂੰ ਨਵੀਂ ਦਿਸ਼ਾ ਦਿੱਤੀ ਜਾ ਸਕੇ। ਪਾਰਟੀ ਸਰਕਾਰ ਵਿਰੁੱਧ ਪੱਕਾ ਮੋਰਚਾ ਲਾਉਣ ਬਾਰੇ ਵੀ ਸੋਚ ਰਹੀ ਹੈ। ਅੱਜ ਇਥੇ ਆਪ ਦੇ ਵਰਕਰਾਂ ਨਾਲ ਮੀਟਿੰਗ ਕਰਨ ਮਗਰੋਂ ਸ੍ਰੀ ਧਾਲੀਵਾਲ ਨੇ ਦੱਸਿਆ ਕਿ ਬਿਜਲੀ ਦੇ ਵਾਧੇ ਅਤੇ ਖੇਤੀ ਸੰਦਾਂ 

ਪੰਜ-ਰੋਜ਼ਾ 5ਵਾਂ ਮੈਗਾ ਰੁਜ਼ਗਾਰ ਮੇਲਾ ਸ਼ੁਰੂ

Posted On September - 20 - 2019 Comments Off on ਪੰਜ-ਰੋਜ਼ਾ 5ਵਾਂ ਮੈਗਾ ਰੁਜ਼ਗਾਰ ਮੇਲਾ ਸ਼ੁਰੂ
ਗੁਰਬਖ਼ਸ਼ਪੁਰੀ ਤਰਨ ਤਾਰਨ, 19 ਸਤੰਬਰ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਇਥੋਂ ਦੇ ਮਾਈ ਭਾਗੋ ਕਾਲਜ ਵਿਚ ਲਗਾਏ ਪੰਜ- ਰੋਜ਼ਾ 5ਵੇਂ ਮੈਗਾ ਰੁਜ਼ਗਾਰ ਮੇਲੇ ਦੇ ਅੱਜ ਪਹਿਲੇ ਦਿਨ 1136 ਉਮੀਦਵਾਰਾਂ ਨੇ ਭਾਗ ਲਿਆ ਜਿਨ੍ਹਾਂ ਵਿਚੋਂ 903 ਯੋਗ ਉਮੀਦਵਾਰਾਂ ਨੂੰ ਵੱਖ-ਵੱਖ ਕੰਪਨੀਆਂ ਵੱਲੋਂ ਨੌਕਰੀ ਲਈ ਚੁਣਿਆ ਗਿਆ ਹੈ| 52 ਹੋਰ ਉਮੀਦਵਾਰਾਂ ਨੂੰ ਨੌਕਰੀ ਲਈ ਸੂਚੀਬੱਧ ਕੀਤਾ ਗਿਆ ਹੈ। ਮੇਲੇ ਦਾ ਉਦਘਾਟਨ ਡਿਪਟੀ ਕਮਿਸ਼ਨਰ ਪਰਦੀਪ ਕੁਮਾਰ ਸੱਭਰਵਾਲ ਅਤੇ ਹਲਕਾ 

ਸਕੂਲਾਂ ’ਚ ਖੱਜਲ ਖੁਆਰੀ ਵਿਰੁੱਧ ਡੀਸੀ ਨੂੰ ਮੰਗ ਪੱਤਰ

Posted On September - 20 - 2019 Comments Off on ਸਕੂਲਾਂ ’ਚ ਖੱਜਲ ਖੁਆਰੀ ਵਿਰੁੱਧ ਡੀਸੀ ਨੂੰ ਮੰਗ ਪੱਤਰ
ਹਰਪ੍ਰੀਤ ਕੌਰ ਹੁਸ਼ਿਆਰਪੁਰ, 19 ਸਤੰਬਰ ਸਰਕਾਰੀ ਤੇ ਅਰਧ ਸਰਕਾਰੀ ਵਿਦਿਅਕ ਅਦਾਰਿਆਂ ਵਲੋਂ ਬੱਚਿਆਂ ਕੋਲੋਂ ਹਰ ਸਾਲ ਨਵੇਂ ਰਿਹਾਇਸ਼ੀ, ਆਮਦਨ ਅਤੇ ਜਾਤੀ ਸਰਟੀਫਿਕੇਟ ਬਣਵਾ ਕੇ ਲਿਆਉਣ ਦੀ ਮੰਗ ਕਾਰਨ ਮਾਪਿਆਂ ਦੀ ਹੁੰਦੀ ਖੱਜਲ ਖੁਆਰੀ ਅਤੇ ਆਰਥਿਕ ਬੋਝ ਨੂੰ ਰੋਕਣ ਲਈ ਲੇਬਰ ਪਾਰਟੀ ਦਾ ਇੱਕ ਵਫ਼ਦ ਜੈ ਗੋਪਾਲ ਧੀਮਾਨ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਨੂੰ ਮਿਲਿਆ ਅਤੇ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਦਿੱਤਾ। ਸ੍ਰੀ ਧੀਮਾਨ ਨੇ ਕਿਹਾ ਕਿ ਆਧਾਰ ਕਾਰਡ ਨੂੰ ਰਿਹਾਇਸ਼ੀ ਸਬੂਤ ਨਾ 

ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਮਿਲਦੀਆਂ ਸਹੂਲਤਾਂ ਬੰਦ ਕਰਨ ਦੇ ਹੁਕਮ

Posted On September - 20 - 2019 Comments Off on ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਮਿਲਦੀਆਂ ਸਹੂਲਤਾਂ ਬੰਦ ਕਰਨ ਦੇ ਹੁਕਮ
ਰਾਜਨ ਮਾਨ ਮਜੀਠਾ, 19 ਸਤੰਬਰ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਝੋਨੇ ਦੀ ਪਰਾਲੀ ਨਾਂ ਸਾੜਣ ਦੀ ਮੁਹਿੰਮ ਤਹਿਤ ਕਿਸਾਨਾਂ ਨੂੰ ਜਾਗਰੂਕ ਕਰਨ ਵਾਸਤੇ ਐਸਡੀਐਮ ਮਜੀਠਾ ਅਲਕਾ ਕਾਲੀਆ ਵੱਲੋਂ ਸਬ ਡਵੀਜ਼ਨ ਮਜੀਠਾ ਦੇ ਮਾਲ ਮਹਿਕਮੇ, ਪਾਵਰਕੌਮ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਵਿੱਚ ਕਿਹਾ ਕਿ ਝੋਨੇ ਦੀ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਸਰਕਾਰ ਵਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬੰਦ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਵਲੋਂ ਸਾਰੇ ਅਧਿਕਾਰੀਆਂ ਨੂੰ 

ਨਵੀਂ ਚੇਅਰਮੈਨ ਨੇ ਕਾਰਜਭਾਰ ਸੰਭਾਲਿਆ

Posted On September - 20 - 2019 Comments Off on ਨਵੀਂ ਚੇਅਰਮੈਨ ਨੇ ਕਾਰਜਭਾਰ ਸੰਭਾਲਿਆ
ਆਦਮਪੁਰ ਦੋਆਬਾ: ਬਲਾਕ ਸਮਿਤੀ ਆਦਮਪੁਰ ਦੀ ਨਵੀਂ ਚੁਣੀ ਚੇਅਰਮੈਨ ਸਤਿਆ ਦੇਵੀ ਨੇ ਚਾਰਜ ਸੰਭਾਲਿਆ। ਇਸ ਮੌਕੇ ਸੱਤਿਆ ਦੇਵੀ ਨੇ ਕਿਹਾ ਕਿ ਉਹ ਆਪਣੀ ਡਿਊਟੀ ਇਮਾਨਦਾਰੀ ਨਾਲ ਅਤੇ ਬਿਨਾਂ ਕਿਸੇ ਭੇਦ-ਭਾਵ ਨਾਲ ਕਰਨਗੇ। ਉਨ੍ਹਾਂ ਨੇ ਹਲਕਾ ਇੰਚਾਰਜ ਮਹਿੰਦਰ ਸਿੰਘ ਕੇਪੀ ਤੇ ਸਾਬਕਾ ਵਿਦਾਇਕ ਕਮਲਜੀਤ ਸਿੰਘ ਅਤੇ ਸਾਰੇ ਬਲਾਕ ਸਮਿਤੀ ਮੈਂਬਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਇਲਾਕੇ ਦੇ ਵਿਕਾਸ ਲਈ ਹਰ ਤਰ੍ਹਾਂ ਦਾ ਸਹਿਯੋਗ ਕਰਨਗੇ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ 

ਭੱਠਾ ਤੇ ਖੇਤ ਮਜ਼ਦੂਰ ਯੂਨੀਅਨ ਵੱਲੋਂ ਡੀਸੀ ਨੂੰ ਮੰਗ ਪੱਤਰ

Posted On September - 20 - 2019 Comments Off on ਭੱਠਾ ਤੇ ਖੇਤ ਮਜ਼ਦੂਰ ਯੂਨੀਅਨ ਵੱਲੋਂ ਡੀਸੀ ਨੂੰ ਮੰਗ ਪੱਤਰ
ਹਰਪ੍ਰੀਤ ਕੌਰ ਹੁਸ਼ਿਆਰਪੁਰ, 19 ਸਤੰਬਰ ਪੰਜਾਬ ਭੱਠਾ ਅਤੇ ਖੇਤ ਮਜ਼ਦੂਰ ਰੂਰਲ ਜਨਰਲ ਯੂਨੀਅਨ ਦਾ ਇੱਕ ਵਫ਼ਦ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੂੰ ਮਿਲਿਆ ਅਤੇ ਮੰਗ ਪੱਤਰ ਦਿੱਤਾ। ਯੂਨੀਅਨ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਕਿਰਤ ਵਿਭਾਗ ਵੱਲੋਂ ਸਾਲ 2012 ਵਿੱਚ ਘੱਟ ਤੋਂ ਘੱਟ ਉਜਰਤਾਂ ਨਿਰਧਾਰਿਤ ਕੀਤੀਆਂ ਗਈਆਂ ਸਨ ਅਤੇ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਸੀ ਪਰ ਭੱਠਾ ਮਾਲਕਾਂ ਨੇ ਇਸ ਨੂੰ ਭੱਠਿਆਂ ’ਤੇ ਪੂਰੀ ਤਰ੍ਹਾਂ ਨਾਲ ਲਾਗੂ ਨਹੀਂ ਕੀਤਾ। ਉਨ੍ਹਾਂ 

ਔਰਤ ਕਤਲ ਦੇ ਮਾਮਲੇ ’ਚ ਪੁਲੀਸ ਦੇ ਹੱਥ ਖ਼ਾਲੀ

Posted On September - 20 - 2019 Comments Off on ਔਰਤ ਕਤਲ ਦੇ ਮਾਮਲੇ ’ਚ ਪੁਲੀਸ ਦੇ ਹੱਥ ਖ਼ਾਲੀ
ਪੱਤਰ ਪ੍ਰੇਰਕ ਫਗਵਾੜਾ, 19 ਸਤੰਬਰ ਇੱਥੋਂ ਦੇ ਮੁਹੱਲਾ ਸੂਖਚੈਨ ਨਗਰ ਵਿੱਚ ਕੱਲ੍ਹ ਹੋਏ ਪਰਵਾਸੀ ਭਾਰਤੀ ਦੀ ਪਤਨੀ ਕੁਲਦੀਪ ਕੌਰ ਦੇ ਹੋਏ ਕਤਲ ਮਾਮਲੇ ’ਚ ਕਰੀਬ 36 ਘੰਟੇ ਬੀਤਣ ਦੇ ਬਾਵਜੂਦ ਵੀ ਪੁਲੀਸ ਦੇ ਹੱਥ ਖਾਲੀ ਹਨ। ਐੱਸਪੀ ਮਨਪ੍ਰੀਤ ਸਿੰਘ ਢਿੱਲੋਂ (ਕਪੂਰਥਲਾ) ਨੇ ਅੱਜ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਕਈ ਪਹਿਲੂਆਂ ਤੋਂ ਜਾਣਕਾਰੀ ਲਈ। ਮ੍ਰਿਤਕਾ ਦਾ ਪਤੀ ਨਰਿੰਦਰ ਸਿੰਘ ਜੋ ਦੁਬਈ ਵਿੱਚ ਰਹਿ ਰਿਹਾ ਹੈ ਉਹ ਅੱਜ ਆਪਣੇ ਘਰ ਪੁੱਜ ਗਿਆ ਹੈ ਅਤੇ ਮ੍ਰਿਤਕਾ ਦਾ ਸਸਕਾਰ ਕੱਲ੍ਹ 

ਪਟਵਾਰਖਾਨੇ ’ਚ ਪਟਵਾਰੀ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ

Posted On September - 20 - 2019 Comments Off on ਪਟਵਾਰਖਾਨੇ ’ਚ ਪਟਵਾਰੀ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ
ਪੱਤਰ ਪ੍ਰੇਰਕ ਫਗਵਾੜਾ, 19 ਸਤੰਬਰ ਫਗਵਾੜਾ ’ਚ ਬੰਗਾ ਰੋਡ ’ਤੇ ਸਥਿਤ ਪਟਵਾਰਖਾਨੇ ਦੇ ਹਾਲਾਤ ਇਹ ਹਨ ਕਿ ਇੱਥੇ ਦਫ਼ਤਰਾ ’ਚ ਕੋਈ ਵੀ ਪਟਵਾਰੀ ਜਾਂ ਸਬੰਧਿਤ ਮੁਲਾਜ਼ਮ ਘੱਟ ਹੀ ਮਿਲਦੇ ਹਨ ਜਿਸ ਤੋਂ ਲੋਕ ਸਖ਼ਤ ਪ੍ਰੇਸ਼ਾਨ ਹਨ। ਅੱਜ ਜਦੋਂ ਬੰਗਾ ਰੋਡ ’ਤੇ ਸਥਿਤ ਦਫ਼ਤਰ ’ਚ ਜਾ ਕੇ ਦੇਖਿਆ ਤਾਂ ਕਈ ਕਮਰਿਆਂ ਨੂੰ ਕੁੰਡੇ ਲੱਗੇ ਹੋਏ ਸਨ ਅਤੇ ਜਦੋਂ ਦਰਵਾਜ਼ੇ ਖੋਲ੍ਹ ਕੇ ਦੇਖਿਆ ਤਾਂ ਅੰਦਰ ਰਿਕਾਰਡ ਦੇ ਰਜਿਸਟਰ ਖੁੱਲ੍ਹੇ ਪਏ ਸਨ ਅਤੇ ਲਾਈਟਾ ਪੱਖੇ ਚੱਲ ਰਹੇ ਸਨ ਅਤੇ ਕੋਈ ਵੀ ਵਿਅਕਤੀ ਉੱਥੇ 
Available on Android app iOS app
Powered by : Mediology Software Pvt Ltd.