ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ !    ਗੁਰਬਾਣੀ ਵਿੱਚ ਰਾਗਾਂ ਦੀ ਮਹੱਤਤਾ !    ਰੰਘਰੇਟਾ ਗੁਰੂ ਕਾ ਬੇਟਾ ਬਾਬਾ ਜੀਵਨ ਸਿੰਘ !    ਮੁੱਖ ਸਕੱਤਰ ਵੱਲੋਂ ਜਨਗਣਨਾ 2021 ਦੀਆਂ ਤਿਆਰੀਆਂ ਦਾ ਜਾਇਜ਼ਾ !    ਪੰਜਾਬ ਤੇ ਹਰਿਆਣਾ ਵਿੱਚ ਠੰਢੀਆਂ ਹਵਾਵਾਂ ਨਾਲ ਵਧੀ ਠੰਢ !    ਹਸਪਤਾਲ ’ਚ ਗੋਲੀਆਂ ਮਾਰ ਕੇ ਚਾਰ ਨੂੰ ਕਤਲ ਕੀਤਾ !    ਚਿਲੀ ਦਾ ਫ਼ੌਜੀ ਜਹਾਜ਼ 38 ਸਵਾਰਾਂ ਸਣੇ ਲਾਪਤਾ !    14 ਭਾਰਤੀਆਂ ਦੀਆਂ ਅਸਥੀਆਂ ਸੁਡਾਨ ਤੋਂ ਭਾਰਤ ਭੇਜੀਆਂ ਜਾਣਗੀਆਂ !    ਲਿਫਟ ਪੰਪ ਮਾਮਲਾ: ਕਿਸਾਨਾਂ ਦੇ ਗੁੱਸੇ ’ਤੇ ਭਰੋਸੇ ਵਾਲਾ ‘ਠੰਢਾ’ ਛਿੜਕ ਗਏ ਸਰਕਾਰੀਆ !    ਦਰਬਾਰ ਸਾਹਿਬ ’ਤੇ ਹੋਏ ਫ਼ੌਜੀ ਹਮਲੇ ਨੂੰ ਅਤਿਵਾਦੀ ਹਮਲਾ ਕਰਾਰ ਦੇਣ ਦੀ ਮੰਗ !    

ਮਾਝਾ-ਦੋਆਬਾ › ›

Featured Posts
‘ਬੇਟੀ ਬਚਾਓ, ਬੇਟੀ ਪੜ੍ਹਾਓ’ ਤਹਿਤ ਰੈਲੀ ਕੱਢੀ

‘ਬੇਟੀ ਬਚਾਓ, ਬੇਟੀ ਪੜ੍ਹਾਓ’ ਤਹਿਤ ਰੈਲੀ ਕੱਢੀ

ਭਿੱਖੀਵਿੰਡ: ਡਿਪਟੀ ਕਮਿਸ਼ਨਰ ਪਰਦੀਪ ਕੁਮਾਰ ਸਭਰਵਾਲ ਦੀਆਂ ਹਦਾਇਤਾਂ ‘ਤੇ ਸੀਡੀਪੀਓ ਪੱਟੀ ਨਿਵੇਦਿਤਾ ਕੁਮਾਰੀ ਦੀ ਅਗਵਾਈ ਹੇਠ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਤਹਿਤ ਪੱਟੀ ਸ਼ਹਿਰ ਵਿੱਚ ਜਾਗਰੂਕਤਾ ਰੈਲੀ ਕੱਢੀ ਗਈ, ਜਿਸ ਵਿੱਚ ਨੌਜਵਾਨ ਲੜਕੀਆਂ ਤੇ ਲੜਕਿਆਂ ਨੇ ਹਿੱਸਾ ਲਿਆ। ਸੀਡੀਪੀਓ ਨਿਵੇਦਿਤਾ ਕੁਮਾਰੀ ਨੇ ਦੱਸਿਆ ਕਿ ਆਉਣ ਵਾਲੀ ਪੀੜ੍ਹੀ ਨੂੰ ਵਧੀਆ ਸਿੱਖਿਆ ...

Read More

ਮੀਟਰਾਂ ਤੋਂ ਸਿੱਧੀ ਸਪਲਾਈ ਨਾਲ ਪਾਵਰਕੌਮ ਨੂੰ ਲੱਗ ਰਿਹੈ ਚੂਨਾ

ਮੀਟਰਾਂ ਤੋਂ ਸਿੱਧੀ ਸਪਲਾਈ ਨਾਲ ਪਾਵਰਕੌਮ ਨੂੰ ਲੱਗ ਰਿਹੈ ਚੂਨਾ

ਪੱਤਰ ਪ੍ਰੇਰਕ ਸ੍ਰੀ ਗੋਇੰਦਵਾਲ ਸਾਹਿਬ, 10 ਦਸੰਬਰ ਇਥੇ ਪਾਵਰਕੌਮ ਵਿਭਾਗ ਦੇ ਅਧਿਕਾਰੀਆਂ ਦੀ ਕਥਿਤ ਤੌਰ ’ਤੇ ਮਿਲੀਭੁਗਤ ਨਾਲ ਬਿਜਲੀ ਚੋਰਾਂ ਦੇ ਵਾਰੇ ਨਿਆਰੇ ਹੋਏ ਰਹੇ ਹਨ, ਜਿਸ ਦੇ ਚੱਲਦਿਆਂ ਕਸਬੇ ਅੰਦਰ ਬਿਜਲੀ ਕਰਮਚਾਰੀ ਦੀ ਕਥਿਤ ਮਿਲੀਭੁਗਤ ਨਾਲ ਪਾਵਰਕੌਮ ਵਿਭਾਗ ਨੂੰ ਲੱਖਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ। ਕਸਬੇ ਵਿੱਚ ਬਿਜਲੀ ਚੋਰੀ ਦਾ ...

Read More

ਨੌਜਵਾਨਾਂ ਵੱਲੋਂ ਅਕਾਸ਼ਦੀਪ ਮਜੀਠੀਆ ਦਾ ਸਵਾਗਤ

ਨੌਜਵਾਨਾਂ ਵੱਲੋਂ ਅਕਾਸ਼ਦੀਪ ਮਜੀਠੀਆ ਦਾ ਸਵਾਗਤ

ਖੇਤਰੀ ਪ੍ਰਤੀਨਿਧ ਅੰਮ੍ਰਿਤਸਰ, 10 ਦਸੰਬਰ ਪੰਜਾਬ ਯੂਥ ਕਾਂਗਰਸ ਚੋਣਾਂ ਵਿੱਚ ਜਨਰਲ ਸਕੱਤਰ ਬਣੇ ਅਕਾਸ਼ਦੀਪ ਸਿੰਘ ਮਜੀਠੀਆ ਦਾ ਅੱਜ ਗੁਰੂ ਨਗਰੀ ਪਹੁੰਚਣ ’ਤੇ ਹਜ਼ਾਰਾਂ ਨੌਜਵਾਨਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਵਰਕਰਾਂ ਦੇ ਵੱਡੀ ਗਿਣਤੀ ਵਿਚ ਇਕੱਤਰ ਹੋਣ ਨਾਲ 3 ਤੋਂ 4 ਕਿਲੋਮੀਟਰ ਤੱਕ ਲੰਮਾ ਕਾਫ਼ਲਾ ਬਣ ਗਿਆ ਅਤੇ ਸ਼ਹਿਰ ਵਿੱਚ ਥਾਂ -ਥਾਂ ’ਤੇ ...

Read More

ਨੌਜਵਾਨ ਸਭਾ ਨੇ ਸਰਕਾਰ ਦਾ ਪੁਤਲਾ ਫੂਕਿਆ

ਨੌਜਵਾਨ ਸਭਾ ਨੇ ਸਰਕਾਰ ਦਾ ਪੁਤਲਾ ਫੂਕਿਆ

ਪੱਤਰ ਪ੍ਰੇਰਕ ਅਜਨਾਲਾ, 10 ਦਸੰਬਰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਤਹਿਸੀਲ ਇਕਾਈ ਵੱਲੋਂ ਪੰਜਾਬ ਵਿੱਚ ਔਰਤਾਂ ਨਾਲ ਹੋ ਰਹੇ ਜਬਰ-ਜਨਾਹ, ਮੁੱਢਲੇ ਅਧਿਕਾਰਾਂ ਦੀ ਅਣਹੋਂਦ, ਬੇਰੁਜ਼ਗਾਰੀ, ਵਿੱਦਿਆ ਤੇ ਸਿਹਤ ਖੇਤਰਾਂ ਅੰਦਰ ਗ਼ਰੀਬ ਨੌਜਵਾਨਾਂ ਨਾਲ ਬੇਇਨਸਾਫ਼ੀ ਖ਼ਿਲਾਫ਼ ਅੱਜ ਨੌਜਵਾਨਾਂ ਨੇ ਸਭਾ ਦੇ ਤਹਿਸੀਲ ਪ੍ਰਧਾਨ ਕੁਲਵੰਤ ਸਿੰਘ ਮੱਲੂਨੰਗਲ ਅਤੇ ਸਤਵਿੰਦਰ ਸਿੰਘ ਓਠੀਆਂ ਦੀ ਅਗਵਾਈ ...

Read More

ਪਟਵਾਰ ਯੂਨੀਅਨ ਵੱਲੋਂ ਤਹਿਸੀਲਦਾਰ ਨੂੰ ਮੰਗ ਪੱਤਰ

ਪਟਵਾਰ ਯੂਨੀਅਨ ਵੱਲੋਂ ਤਹਿਸੀਲਦਾਰ ਨੂੰ ਮੰਗ ਪੱਤਰ

ਰਾਜਨ ਮਾਨ ਮਜੀਠਾ, 10 ਦਸੰਬਰ ਦਿ ਰੈਵੇਨਿਊ ਪਟਵਾਰ ਯੂਨੀਅਨ ਪੰਜਾਬ ਦੀ ਇਕੱਤਰਤਾ ਤਹਿਸੀਲ ਕੰਪਲੈਕਸ ਵਿੱਚ ਪ੍ਰਧਾਨ ਨਰਿੰਦਰ ਕੁਮਾਰ ਪਟਵਾਰੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਤਹਿਸੀਲ ਦੇ ਸਮੂਹ ਪਟਵਾਰੀ ਸ਼ਾਮਲ ਹੋਏ। ਇਕੱਤਰਤਾ ਵਿੱਚ ਪੰਜਾਬ ਬਾਡੀ ਦੇ ਮਤਾ ਨੰਬਰ 303 ਮਿਤੀ 23 ਨਵੰਬਰ 19 ਦੀ ਪ੍ਰੋੜਤਾ ਕੀਤੀ ਗਈ ਅਤੇ ਸਰਬਸੰਮਤੀ ਨਾਲ ਮਤਾ ...

Read More

ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ

ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ

ਪੱਤਰ ਪ੍ਰੇਰਕ ਅਜਨਾਲਾ, 10 ਦਸੰਬਰ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਨਾਲ ਸਬੰਧਤ ਕਿਸਾਨਾਂ ਦੀ ਮੀਟਿੰਗ ਰਣਜੀਤ ਸਿੰਘ ਦੀ ਪ੍ਰਧਾਨਗੀ ਹੇਠ ਪਿੰਡ ਭਿੰਡੀ ਸੈਦਾ ਵਿੱਚ ਹੋਈ। ਕਿਸਾਨਾਂ ਦੇ ਸਮੂਹ ਕਰਜ਼ਿਆਂ ’ਤੇ ਲਾਲ ਲਕੀਰ ਨਾ ਫੇਰਨ ਵਿਰੁੱਧ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਯੂਨੀਅਨ ਦੇ ਸੂਬਾਈ ਪ੍ਰਧਾਨ ਦਤਾਰ ਸਿੰਘ ਨੇ ਦੱਸਿਆ ਕਿ ਦੇਸ਼ ਅੰਦਰ ...

Read More

ਭਾਈ ਵੀਰ ਸਿੰਘ ਫਲਾਵਰ ਮੇਲੇ ਦੀ ਸ਼ਾਨਦਾਰ ਸਮਾਪਤੀ

ਭਾਈ ਵੀਰ ਸਿੰਘ ਫਲਾਵਰ ਮੇਲੇ ਦੀ ਸ਼ਾਨਦਾਰ ਸਮਾਪਤੀ

ਪੱਤਰ ਪ੍ਰੇਰਕ ਅੰਮ੍ਰਿਤਸਰ, 10 ਦਸੰਬਰ ਇਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਭਾਈ ਵੀਰ ਸਿੰਘ ਫਲਾਵਰ, ਪਲਾਂਟਸ ਅਤੇ ਰੰਗੋਲੀ ਮੇਲਾ ਫੁੱਲਾਂ ਦੀ ਖੇਤੀ ਅਤੇ ਲੈਂਡ ਸਕੇਪਿੰਗ ਦੀ ਮਹੱਤਤਾ ਨੂੰ ਉਭਾਰਦਾ ਹੋਇਆ ਸਮਾਪਤ ਹੋ ਗਿਆ। ਮੇਲੇ ਦੇ ਤੀਜੇ ਦਿਨ ਵੱਡੀ ਗਿਣਤੀ ਵਿੱਚ ਫੁੱਲ ਪ੍ਰੇਮੀਆਂ ਨੇ ਮੇਲੇ ਵਿੱਚ ਸ਼ਮੂਲੀਅਤ ਕੀਤੀ। ਬੌਟੇਨੀਕਲ ਅਤੇ ਵਾਤਾਵਰਣ ਵਿਗਿਆਨ ਵਿਭਾਗ ...

Read More


ਕੇਂਦਰ ਵੱਲੋਂ ਪਾਸ ਬਿੱਲ ਵਿਰੁੱਧ ਡਾਕਟਰਾਂ ਨੇ ਧਰਨਾ

Posted On July - 16 - 2010 Comments Off on ਕੇਂਦਰ ਵੱਲੋਂ ਪਾਸ ਬਿੱਲ ਵਿਰੁੱਧ ਡਾਕਟਰਾਂ ਨੇ ਧਰਨਾ
ਪੱਤਰ ਪ੍ਰੇਰਕ ਜਲੰਧਰ, 15 ਜੁਲਾਈ ਕੇਂਦਰ ਸਰਕਾਰ ਵਲੋਂ ਬੀਤੇ ਦਿਨੀਂ ਲੋਕ ਸਭਾ ਵਿਚ ਪਾਸ ਕੀਤੇ ਗਏ ਨਵੇਂ ਕਲੀਨੀਕਲ ਅਸ਼ਟੈਬਲਿਸ਼ਮੈਂਟ ਬਿੱਲ ਦੇ ਵਿਰੋਧ ਵਜੋਂ ਡਾਕਟਰਾਂ ਦੀ ਜਥੇਬੰਦੀ ਆਈ.ਐੱਮ.ਏ. ਪੰਜਾਬ ਦੇ ਸੱਦੇ ’ਤੇ ਅੱਜ ਇਥੇ ਡਿਪਟੀ ਕਮਿਸ਼ਨਰ ਦਫਤਰ ਵਿਖੇ ਜ਼ਿਲੇ ਦੇ 300 ਤੋਂ ਵੀ ਵੱਧ ਡਾਕਟਰਾਂ ਨੇ ਧਰਨਾ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤਾ ਗਿਆ ਕਲੀਨੀਕਲ ਅਸ਼ਟੈਬਲਿਸ਼ਮੈਂਟ ਡਾਕਟਰਾਂ ਤੇ ਆਮ ਲੋਕ ਵਿਰੋਧੀ 

ਵੋਟਾਂ ਸਬੰਧੀ ਇਤਰਾਜ਼ ਤੇ ਦਾਅਵੇ ਅੱਜ ਤੋਂ

Posted On July - 16 - 2010 Comments Off on ਵੋਟਾਂ ਸਬੰਧੀ ਇਤਰਾਜ਼ ਤੇ ਦਾਅਵੇ ਅੱਜ ਤੋਂ
ਟ੍ਰਿਬਿਊਨ ਨਿਊਜ਼ ਸਰਵਿਸ ਜਲੰਧਰ, 15 ਜੁਲਾਈ ਜ਼ਿਲ੍ਹਾ ਜਲੰਧਰ ਵਿਚ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ 16 ਜੁਲਾਈ ਤੋਂ ਸ਼ੁਰੂ ਕੀਤਾ ਜਾਵੇਗਾ। ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾ 16 ਜੁਲਾਈ ਨੂੰ ਕੀਤੀ ਜਾਵੇਗੀ ਅਤੇ 16 ਜੁਲਾਈ ਤੋਂ 31 ਜੁਲਾਈ ਤੱਕ ਇਤਰਾਜ਼ ਤੇ ਦਾਅਵੇ ਪ੍ਰਾਪਤ ਕੀਤੇ ਜਾਣਗੇ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪ੍ਰਿੰਆਂਕ ਭਾਰਤੀ ਨੇ ਦੱਸਿਆ ਕਿ ਫੋਟੋ ਵੋਟਰ ਸੂਚੀਆਂ ਦੀ 100 ਫੀਸਦੀ ਸੁਧਾਈ ਦਾ ਟੀਚਾ ਪੂਰਾ ਕਰਨ ਸਬੰਧੀ ਉਲੀਕੇ ਗਏ ਪ੍ਰੋਗਰਾਮ ਅਨੁਸਾਰ ਨਿਯੁਕਤ ਕੀਤੇ 

ਵਕੀਲ ’ਤੇ ਕਾਤਲਾਨਾ ਹਮਲਾ ਕਰਨ ਵਾਲਿਆਂ ਵਿਰੁੱਧ ਕੇਸ ਦਰਜ

Posted On July - 16 - 2010 Comments Off on ਵਕੀਲ ’ਤੇ ਕਾਤਲਾਨਾ ਹਮਲਾ ਕਰਨ ਵਾਲਿਆਂ ਵਿਰੁੱਧ ਕੇਸ ਦਰਜ
ਪੱਤਰ ਪ੍ਰੇਰਕ ਹੁਸ਼ਿਆਰਪੁਰ 15 ਜੁਲਾਈ ਵਕੀਲ ਲਸ਼ਕਰ ਸਿੰਘ ਸਾਵਰਾ ’ਤੇ ਕਾਤਲਾਨਾ ਹਮਲਾ ਕਰਨ ਦੇ ਦੋਸ਼ ਵਿਚ ਪੁਲੀਸ ਨੇ ਇਕ ਵਕੀਲ ਅਤੇ ਤਿੰਨ ਪੁਲੀਸ ਮੁਲਾਜ਼ਮਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਮੰਗਲਵਾਰ ਰਾਤ ਕੁਝ ਵਿਅਕਤੀਆਂ ਨੇ ਸ੍ਰੀ ਸਾਵਰਾ ਨੂੰ ਫਗਵਾੜਾ ਬਾਈਪਾਸ ’ਤੇ ਬੁਲਾ ਕੇ ਉਨ੍ਹਾਂ ’ਤੇ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ ਸੀ ਜਿਸ ਦੇ ਸਿੱਟੇ ਵਜੋਂ ਉਹ ਗੰਭੀਰ ਜ਼ਖਮੀ ਹੋ ਗਏ ਸਨ। ਪੁਲੀਸ ਵੱਲੋਂ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਵਿਚ ਕੀਤੀ ਜਾ ਰਹੀ ਦੇਰੀ ਦੇ ਰੋਸ ਵਜੋਂ ਬੁੱਧਵਾਰ ਨੂੰ 

ਜ਼ਿਲ੍ਹਾ ਪੱਧਰੀ ਭਾਸ਼ਾ ਕਮੇਟੀ ਦੀ ਮੀਟਿੰਗ

Posted On July - 16 - 2010 Comments Off on ਜ਼ਿਲ੍ਹਾ ਪੱਧਰੀ ਭਾਸ਼ਾ ਕਮੇਟੀ ਦੀ ਮੀਟਿੰਗ
ਪੱਤਰ ਪ੍ਰੇਰਕ ਕਪੂਰਥਲਾ, 15 ਜੁਲਾਈ ਰਾਜ ਭਾਸ਼ਾ ਐਕਟ ਨੂੰ ਸਹੀ ਰੂਪ ਵਿੱਚ ਲਾਗੂ ਕਰਨ ਸਬੰਧੀ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਯੋਜਨਾ ਭਵਨ ਕਪੂਰਥਲਾ ਵਿਖੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਗੁਰਮੇਲ ਸਿੰਘ  ਦੀ ਪ੍ਰਧਾਨਗੀ ਹੇਠ ਕੀਤੀ ਗਈ। ਵਧੀਕ ਡੀ.ਸੀ.ਨੇ ਦੱਸਿਆ ਕਿ ਰਾਜ ਪੱਧਰੀ ਪੰਜਾਬੀ ਭਾਸ਼ਾ ਦੀ ਅਧਿਕਾਰਤ ਕਮੇਟੀ ਵਲੋਂ ਕੀਤੀ ਗਈ ਮੀਟਿੰਗ ਵਿੱਚ ਰਾਜ ਦੇ ਉਨ੍ਹਾਂ 6 ਜ਼ਿਲ੍ਹਿਆਂ ਵਿੱਚ ਜਿਨ੍ਹਾਂ ਵਿੱਚ ਭਾਸ਼ਾ ਦਫਤਰ ਨਹੀਂ ਹਨ,ਉਥੇ ਜ਼ਿਲ੍ਹਾ ਭਾਸ਼ਾ ਦਫ਼ਤਰ ਬਨਾਉਣ, ਪੰਜਾਬ ਦੇ ਸਮੂਹ ਸਰਕਾਰੀ 

ਦੰਦਾਂ ਸਬੰਧੀ ਪੰਦਰਵਾੜਾ ਸਮਾਪਤ

Posted On July - 16 - 2010 Comments Off on ਦੰਦਾਂ ਸਬੰਧੀ ਪੰਦਰਵਾੜਾ ਸਮਾਪਤ
ਪੱਤਰ ਪ੍ਰੇਰਕ ਹੁਸ਼ਿਆਰਪੁਰ, 15 ਜੁਲਾਈ ਸਿਹਤ ਵਿਭਾਗ ਵਲੋਂ ਲਾਇਨਜ਼ ਕਲੱਬ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਵਿਖੇ ਮਨਾਏ ਗਏ ਦੰਦਾਂ ਦੇ ਪੰਦਰਵਾੜੇ ਦਾ ਅੱਜ ਸਮਾਪਤੀ ਸਮਾਗਮ ਹੋਇਆ। ਇਹ ਜ਼ਿਲ੍ਹਾ ਡੈਂਟਲ ਅਫ਼ਸਰ ਡਾ. ਗੁਰਪ੍ਰੀਤ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਇਆ, ਜਿਸ ਵਿਚ ਡਿਪਟੀ ਮੈਡੀਕਲ ਕਮਿਸ਼ਨਰ ਡਾ. ਵੇਦ ਪ੍ਰਕਾਸ਼ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ 47 ਲੋਕਾਂ ਨੂੰ ਮੁਫ਼ਤ ਜਬਾੜੇ ਲਗਾਏ ਗਏ। ਡਾ. ਵੇਦ ਪ੍ਰਕਾਸ਼ ਨੇ ਕਿਹਾ ਕਿ ਸਿਹਤ ਵਿਭਾਗ ਦਾ ਮੁੱਖ ਉਦੇਸ਼ ਲੋਕਾਂ 

ਕਿਸਾਨਾਂ ਵੱਲੋਂ ਗੁਰਦਾਸਪੁਰ ’ਚ ਝੰਡਾ ਮਾਰਚ

Posted On July - 16 - 2010 Comments Off on ਕਿਸਾਨਾਂ ਵੱਲੋਂ ਗੁਰਦਾਸਪੁਰ ’ਚ ਝੰਡਾ ਮਾਰਚ
ਪੱਤਰ ਪ੍ਰੇਰਕ ਗੁਰਦਾਸਪੁਰ, 15 ਜੁਲਾਈ ਇਲਾਕੇ ਦੇ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਦੇ ਹੱਕ ’ਚ ਕਿਰਤੀ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ, ਕਿਸਾਨ ਸੰਘਰਸ਼ ਕਮੇਟੀ (ਪੰਨੂ) ਦੀ ਅਗਵਾਈ ਹੇਠ ਸ਼ਹਿਰ ਅਤੇ ਇਲਾਕੇ ਵਿਚ ਸਕੂਟਰਾਂ, ਮੋਟਰਸਾਈਕਲਾਂ  ਉਤੇ ਸਵਾਰ ਹੋ ਕੇ ਮਾਰਚ ਕੀਤਾ ਗਿਆ। ਇਸ ਤੋਂ ਪਹਿਲਾਂ ਸਮੂਹ ਕਿਸਾਨ ਸਥਾਨਕ ਗੁਰੂ ਨਾਨਕ ਪਾਰਕ ਵਿਖੇ ਇੱਕਠੇ ਹੋਏ ਅਤੇ ਭਾਰਤੀ ਕਿਸਾਨ ਯੁੂਨੀਅਨ (ਡਕੌਂਦਾ) ਦੇ ਸੂਬਾ ਪ੍ਰਧਾਨ ਸ੍ਰੀ ਬਲਕਾਰ ਸਿੰਘ ਡਕੌਂਦਾ ਅਤੇ ਉਨ੍ਹਾਂ ਦੀ ਪਤਨੀ  ਜਸਬੀਰ 

ਪ੍ਰਾਈਵੇਟ ਬੱਸਾਂ ਵਾਲਿਆਂ ਵੱਲੋਂ ਮੁੱਖ ਮਾਰਗ ’ਤੇ ਚੱਕਾ ਜਾਮ

Posted On July - 16 - 2010 Comments Off on ਪ੍ਰਾਈਵੇਟ ਬੱਸਾਂ ਵਾਲਿਆਂ ਵੱਲੋਂ ਮੁੱਖ ਮਾਰਗ ’ਤੇ ਚੱਕਾ ਜਾਮ
ਵੱਧ ਟੋਲ ਟੈਕਸ ਵਸੂਲਣ ਦਾ ਮਾਮਲਾ ਪੱਤਰ ਪ੍ਰੇਰਕ ਅਟਾਰੀ, 15 ਜੁਲਾਈ ਅੰਮ੍ਰਿਤਸਰ-ਅਟਾਰੀ ਰਾਸ਼ਟਰੀ ਮਾਰਗ ’ਤੇ ਪਿੰਡ ਛਿੱਡਣ ਵਿਖੇ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਵੱਲੋਂ ਸਥਾਪਤ ਕੀਤੇ ਗਏ ਟੋਲ ਟੈਕਸ ਬੈਰੀਅਰ ਦੇ ਅੱਜ ਸ਼ੁਰੂ ਹੋਣ ’ਤੇ ਵੱਧ ਟੋਲ ਟੈਕਸ ਵਸੂਲ ਕੀਤੇ ਜਾਣ ਕਾਰਨ ਪ੍ਰਾਈਵੇਟ ਬੱਸ ਕੰਪਨੀਆਂ ਵੱਲੋਂ ਬਾਅਦ ਦੁਪਹਿਰ ਡੇਢ ਵਜੇ ਤੋਂ ਸਾਢੇ ਤਿੰਨ ਵਜੇ ਤਕ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਆਗੂ ਕੁਲਵੰਤ ਸਿੰਘ ਨੇ ਦੱਸਿਆ ਕਿ ਪ੍ਰਾਈਵੇਟ ਅਤੇ ਸਰਕਾਰੀ ਬੱਸਾਂ ਕੋਲੋਂ 

ਵਿਆਹੁਤਾ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ

Posted On July - 16 - 2010 Comments Off on ਵਿਆਹੁਤਾ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ
ਪੱਤਰ ਪ੍ਰੇਰਕ ਤਲਵਾੜਾ, 15 ਜੁਲਾਈ ਕਸਬਾ ਦਾਤਾਰਪੁਰ ਅਧੀਨ ਪੈਂਦੇ ਪਿੰਡ ਰਕੜੀ ਵਿਖੇ ਇਕ ਵਿਆਹੁਤਾ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਮਨਜੀਤ ਕੌਰ (25 ਸਾਲ) ਪਤਨੀ ਰਾਜੇਸ਼ ਕੁਮਾਰ ਨੇ ਬੀਤੇ ਦਿਨ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਲੜਕੀ ਦੀ ਮਾਂ ਨਿਰਮਲਾ ਕੌਰ ਪਤਨੀ ਸੋਮ ਰਾਜ ਵਾਸੀ ਪਿੰਡ ਬੱਧਨੀ (ਮੁਕੇਰੀਆਂ) ਨੇ ਥਾਣਾ ਹਾਜੀਪੁਰ ਪੁਲੀਸ ਨੂੰ ਦਿੱਤੇ ਬਿਆਨ ’ਚ ਦੋਸ਼ ਲਾਇਆ ਹੈ ਕਿ ਉਸ ਦੀ ਧੀ ਮਨਜੀਤ ਕੌਰ ਦਾ ਵਿਆਹ ਛੇ ਮਹੀਨੇ ਪਹਿਲਾਂ 

ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਮਾਰਨ ’ਤੇ ਸਜ਼ਾ

Posted On July - 15 - 2010 Comments Off on ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਮਾਰਨ ’ਤੇ ਸਜ਼ਾ
ਪੱਤਰ ਪ੍ਰੇਰਕ ਹੁਸ਼ਿਆਰਪੁਰ, 14 ਜੁਲਾਈ ਵਿਦੇਸ਼ ਭੇਜਣ ਦੇ ਨਾਂਅ ’ਤੇ ਠੱਗੀ ਮਾਰਨ ਵਾਲੇ ਇਕ ਵਿਅਕਤੀ ਨੂੰ ਇੱਥੋਂ ਦੀ ਇਕ ਅਦਾਲਤ ਨੇ ਦੋ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਨਈ ਅਬਾਦੀ ਨਲੋਈਆਂ ਦੇ ਵਾਸੀ ਰਵੀ ਦੀ ਸ਼ਿਕਾਇਤ ’ਤੇ ਪੁਲੀਸ ਨੇ ਹੈਬੋਵਾਲ ਲੁਧਿਆਣਾ ਦੇ ਚੇਤੰਨ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਸੀ। ਰਵੀ ਦੀ ਸ਼ਿਕਾਇਤ ਸੀ ਕਿ ਦੋਸ਼ੀ ਨੇ ਉਸ ਤੋਂ ਵਿਦੇਸ਼ ਭੇਜਣ ਦੇ ਨਾਂਅ ’ਤੇ ਸਾਢੇ 3 ਲੱਖ ਰੁਪਏ ਲਏ ਪਰ ਨਾ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਮੋੜੇ। ਸੀਨੀਅਰ ਜੱਜ ਪ੍ਰੀਤੀ ਸਾਹਨੀ ਦੀ 

ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ

Posted On July - 15 - 2010 Comments Off on ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ
ਨਿਜੀ ਪੱਤਰ ਪ੍ਰੇਰਕ ਬਹਿਰਾਮ, 14 ਜੁਲਾਈ ਦਾਨੀ ਸ਼ਖਸੀਅਤਾਂ ਤੇ ਐਨ. ਆਰ. ਆਈ. ਲੇਖ ਰਾਜ ਧੀਰ ਇੰਗਲੈਂਡ ਦੇ ਸਹਿਯੋਗ ਨਾਲ ਸਰਕਾਰੀ ਪ੍ਰਇਮਰੀ ਸਕੂਲ (ਸ਼ਹੀਦ ਭਗਤ ਸਿੰਘ ਨਗਰ) ਵਿਖੇ ਲੋੜਵੰਦ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ ਗਈਆਂ। ਇਹ ਰਸਮ ਨਿਭਾਉਣ ਸਮੇਂ ਪਿੰਡ ਦੇ ਨੰਬਰਦਾਰ ਬੀਬੀ ਸਤਿਆ ਚੌਧਰੀ, ਸਰਪੰਚ ਤਰਸੇਮ ਲਾਲ, ਸਮਾਜ ਸੇਵੀ ਸੋਹਣ ਸਿੰਘ ਝੱਲੀ, ਪੱਤਰਕਾਰ ਦਵਿੰਦਰ ਹੀਉਂ ਆਦਿ ਹਾਜ਼ਰ ਸਨ। ਪਹਿਲਾਂ ਵੀ ਵਿਦਿਆਰਥੀਆਂ ਨੂੰ ਗਰਮ ਵਰਦੀਆਂ ਤੇ ਕਿਤਾਬਾਂ ਕਾਪੀਆਂ ਤਕਸੀਮ ਕੀਤੀਆਂ ਜਾਂਦੀਆਂ 

ਲਾਈਨਮੈਨ ਵੱਲੋਂ ਜੇ.ਈ. ਨਾਲ ਬਦਸਲੂਕੀ ਵਿਰੁੱਧ ਰੈਲੀ

Posted On July - 15 - 2010 Comments Off on ਲਾਈਨਮੈਨ ਵੱਲੋਂ ਜੇ.ਈ. ਨਾਲ ਬਦਸਲੂਕੀ ਵਿਰੁੱਧ ਰੈਲੀ
ਪੱਤਰ ਪ੍ਰੇਰਕ ਕਾਦੀਆਂ, 14 ਜੁਲਾਈ ਅੱਜ ਕੌਂਸਲ ਆਫ ਜੂਨੀਅਰ ਇੰਜੀਨੀਅਰ ਪਾਵਰ ਕਾਮ ਸਰਕਲ ਗੁਰਦਾਸਪੁਰ ਦੇ ਪ੍ਰਧਾਨ ਇੰਜੀਨੀਅਰ ਗੋਪਾਲ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਕਾਦੀਆਂ ਮੰਡਲ ਵਿਖੇ ਭਰਵੀਂ ਰੋਸ ਰੈਲੀ ਕੀਤੀ ਗਈ, ਜਿਸ ਵਿਚ ਬੀਤੇ ਦਿਨ ਇੰਜੀਨੀਅਰ ਸਵਿੰਦਰ ਸਿੰਘ ਸੈਣੀ, ਜੋ ਕਿ ਉਪ ਮੰਡਲ ਕਾਦੀਆਂ ਵਿਖੇ ਕੰਮ ਕਰਦੇ ਹਨ, ਆਪਣੇ ਅਧੀਨ ਕੰਮ ਕਰਦੇ ਇਕ ਲਾਈਨਮੈਨ ਨੂੰ ਰਾਤ ਦੀ ਬੰਦ ਪਈ ਇਕ ਲਾਈਨ ਨੂੰ ਚਲਾਉਣ ਲਈ ਜਦੋਂ ਡਿਊਟੀ ਵਾਸਤੇ ਭੇਜਿਆ ਤਾਂ ਉਸ ਨੇ ਕੰਮ ਕਰਨ ਤੋਂ ਆਨਾਕਾਨੀ ਕੀਤੀ। 

ਪੇਂਡੂ ਜਲ ਸਪਲਾਈ ਯੋਜਨਾ ਨੂੰ ਹੁੰਗਾਰਾ

Posted On July - 15 - 2010 Comments Off on ਪੇਂਡੂ ਜਲ ਸਪਲਾਈ ਯੋਜਨਾ ਨੂੰ ਹੁੰਗਾਰਾ
ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 14 ਜੁਲਾਈ ਵਿਸ਼ਵ ਬੈਂਕ ਦੀ ਵਿੱਤੀ ਸਹਾਇਤਾ ਨਾਲ ਚਲਾਈ ਜਾ ਰਹੀ ਪੰਜਾਬ ਪੇਂਡੂ ਜਲ ਸਪਲਾਈ ਅਤੇ ਸੈਨੀਟੇਸ਼ਨ ਯੋਜਨਾ ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡਾਂ ਵਿਚ ਲਾਗੂ ਕਰਵਾਉਣ ਲਈ ਡਿਪਟੀ ਕਮਿਸ਼ਨਰ ਕਾਹਨ ਸਿੰਘ ਪੰਨੂ ਵਲੋਂ ਚਲਾਈ ਮੁਹਿੰਮ ਤਹਿਤ ਹੁਣ ਤੱਕ ਜ਼ਿਲ੍ਹੇ ਦੇ 243 ਪਿੰਡਾਂ ਵਿਚੋਂ 182 ਪਿੰਡਾਂ ਵਲੋਂ ਆਪਣਾ ਲਾਭਪਾਤਰੀ ਹਿੱਸਾ ਜਮ੍ਹਾਂ ਕਰਵਾ ਕੇ ਹੁੰਗਾਰਾ ਭਰਿਆ ਹੈ। ਉਨ੍ਹਾਂ ਕਿਹਾ ਕਿ ਬਲਾਕ ਅਜਨਾਲਾ ਅਧੀਨ ਆਉਂਦੇ ਸਾਰੇ ਪਿੰਡਾਂ ਨੇ ਆਪਣਾ 

ਆੜ੍ਹਤੀ ਐਸੋਸੀਏਸ਼ਨ ਬੰਗਾ ਵੱਲੋਂ ਵਿਧਾਇਕ ਦਾ ਸਨਮਾਨ

Posted On July - 15 - 2010 Comments Off on ਆੜ੍ਹਤੀ ਐਸੋਸੀਏਸ਼ਨ ਬੰਗਾ ਵੱਲੋਂ ਵਿਧਾਇਕ ਦਾ ਸਨਮਾਨ
ਪੱਤਰ ਪ੍ਰੇਰਕ ਬੰਗਾ, 14 ਜੁਲਾਈ ਆੜ੍ਹਤੀ ਐਸੋਸੀਏਸ਼ਨ ਦਾਣਾ ਮੰਡੀ ਤੇ ਸਬਜ਼ੀ ਮੰਡੀ ਬੰਗਾ ਵੱਲੋਂ ਆੜ੍ਹਤੀਆਂ ਨੂੰ ਰਾਖਵੀਂ ਕੀਮਤ ’ਤੇ ਪਲਾਟ ਅਲਾਟ ਕਰਵਾਉਣ ’ਤੇ ਹਲਕਾ ਬੰਗਾ ਦੇ ਵਿਧਾਇਕ ਚੌਧਰੀ ਮੋਹਨ ਲਾਲ ਬਹਿਰਾਮ ਅਤੇ ਡਾ. ਦਲਜੀਤ ਸਿੰਘ ਚੀਮਾ (ਮੁੱਖ ਸਲਾਹਕਾਰ, ਮੁੱਖ ਮੰਤਰੀ) ਦਾ ਸਨਮਾਨ ਕਰਨ ਲਈ ਵਿਸ਼ੇਸ਼ ਸਮਾਗਮ ਕੀਤਾ ਗਿਆ। ਇਸ ਮੌਕੇ ਬੁੱਧ ਸਿੰਘ ਬਲਾਕੀਪੁਰ (ਚੇਅਰਮੈਨ ਮਾਰਕੀਟ ਕਮੇਟੀ ਬੰਗਾ) ਨੇ ਕਿਹਾ ਕਿ ਚੌਧਰੀ ਮੋਹਨ ਲਾਲ ਬੰਗਾ ਹਲਕੇ ਦਾ ਵਿਕਾਸ ਕਰਨ ਦਾ ਭਰਪੂਰ ਯਤਨ ਕਰ ਰਹੇ ਹਨ। 

ਮਿਹਨਤਾਨਾ ਭੱਤਾ ਜਾਰੀ

Posted On July - 15 - 2010 Comments Off on ਮਿਹਨਤਾਨਾ ਭੱਤਾ ਜਾਰੀ
ਪੱਤਰ ਪ੍ਰੇਰਕ ਜਲੰਧਰ, 14 ਜੁਲਾਈ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਜ਼ਿਲ੍ਹਾ ਸਿੱਖਿਆ ਸਲਾਹਕਾਰ ਕਮੇਟੀ ਦੀ ਮੀਟਿੰਗ ਹੋਈ। ਇਸ ਨੂੰ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਰੋਜਨੀ ਗੌਤਮ ਸ਼ਾਰਦਾ ਨੇ ਦੱਸਿਆ ਕਿ ਮਿਡ ਡੇ ਮੀਲ ਤਿਆਰ ਕਰਨ ਵਾਲੇ ਰਸੋਈਆਂ ਦੇ ਲੰਮੇ ਸਮੇਂ ਤੋਂ ਰੁਕੇ ਮਿਹਨਤਾਨੇ ਭੱਤੇ ਦੀ 54 ਲੱਖ ਰੁਪਏ ਦੀ ਰਾਸ਼ੀ ਪੰਜਾਬ ਸਰਕਾਰ ਵਲੋਂ ਜਾਰੀ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ     ਇਹ ਰਾਸ਼ੀ ਵੱਖ ਵੱਖ ਸਕੂਲਾਂ ਨੂੰ ਈ. ਬੈਂਕਿੰਗ ਰਾਹੀਂ 

ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾ ਭਲਕੇ

Posted On July - 15 - 2010 Comments Off on ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾ ਭਲਕੇ
ਟਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 14 ਜੁਲਾਈ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਫੋਟੋ ਵੋਟਰ ਸੂਚੀਆਂ ਵਿਚ ਕੀਤੀ ਜਾ ਰਹੀ ਸੁਧਾਈ ਤਹਿਤ ਅੰਮ੍ਰਿਤਸਰ ਜ਼ਿਲ੍ਹੇ ਦੇ 11 ਵਿਧਾਨ ਸਭਾ ਹਲਕਿਆਂ ਦੀਆਂ ਫੋਟੋ ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾ 16 ਜੁਲਾਈ ਨੂੰ ਕੀਤੀ ਜਾਵੇਗੀ।  ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਚੋਣ ਅਧਿਕਾਰੀ ਕਾਹਨ ਸਿੰਘ ਪਨੂੰ ਨੇ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਪ੍ਰੋਗਰਾਮ ਤੋਂ ਜਾਣੂੰ ਕਰਵਾਉਂਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਮੁੱਢਲੀ 

ਸਕੂਲਾਂ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ

Posted On July - 15 - 2010 Comments Off on ਸਕੂਲਾਂ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ
ਪੱਤਰ ਪ੍ਰੇਰਕ ਜਲੰਧਰ, 14 ਜੁਲਾਈ ਸਮਾਜ ਸੇਵੀ ਸੰਸਥਾ ਸਿਟੀਜਨਜ਼ ਵੈਲਫੇਅਰ ਐਂਡ ਪ੍ਰੋਟੈਕਸ਼ਨ ਕੌਂਸਲ ਵੱਲੋਂ ਕੇਂਦਰੀ ਵਿਦਿਆਲਾ ਨੰਬਰ 4 ਵਿਖੇ ਸਾਲਾਨਾ ਪ੍ਰਾਜੈਕਟ ਅਸ਼ੀਰਵਾਦ-10 ਕੀਤਾ ਗਿਆ। ਇਸ ਮੌਕੇ ਕੁੱਲ 40 ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਗਿਆ, ਜਿਹੜੇ ਤੁਲਸੀ ਐਸ.ਡੀ., ਐਨ.ਸੀ. ਮਾਡਲ, ਕੈਂਟ ਬੋਰਡ (ਲੜਕੇ), ਡੀ.ਆਰ. ਜੈਨ ਤੇ ਐਚ.ਆਰ. ਮਾਡਲ ਸਕੂਲ ਦੇ ਸਨ। ਇਸ ਮੌਕੇ ਪ੍ਰਿੰਸੀਪਲ ਕੀਰਤੀ ਮਹਿਤਾ, ਐਸ.ਪੀ. ਸ਼ਰਮਾ, ਪ੍ਰੋ. ਕੁਨਾਲ ਮਹਿਤਾ ਵੀ ਹਾਜ਼ਰ ਸਨ। ਇਸ ਸਮਾਗਮ ਵਿਚ ਏ.ਸੀ.ਪੀ. ਕਰਾਈਮ ਰਾਜਪਾਲ 
Available on Android app iOS app
Powered by : Mediology Software Pvt Ltd.