ਆਰਫ ਕਾ ਸੁਣ ਵਾਜਾ ਰੇ !    ਮਹਾਰਾਣਾ ਪ੍ਰਤਾਪ ਦਾ ਮੁਗ਼ਲਾਂ ਵਿਰੁੱਧ ਸੰਘਰਸ਼ !    ਸ਼ਹੀਦ ਬਾਬਾ ਦੀਪ ਸਿੰਘ !    ਮੁਗਲ ਇਮਾਰਤ ਕਲਾ ਦੀ ਸ਼ਾਨ ਸਰਾਏ ਅਮਾਨਤ ਖ਼ਾਨ !    ਟਰੰਪ ਖ਼ਿਲਾਫ਼ ਮਹਾਂਦੋਸ਼ ਸਬੰਧੀ ਸੁਣਵਾਈ ਸ਼ੁਰੂ !    ਨੀਰਵ ਮੋਦੀ ਦਾ ਜ਼ਬਤ ਸਾਮਾਨ ਹੋਵੇਗਾ ਨਿਲਾਮ !    ਕੋਲਕਾਤਾ ’ਚੋਂ 25 ਕਿਲੋ ਹੈਰੋਇਨ ਫੜੀ !    ਭਾਜਪਾ ਆਗੂ ਬਿਰੇਂਦਰ ਸਿੰਘ ਵਲੋਂ ਰਾਜ ਸਭਾ ਤੋਂ ਅਸਤੀਫ਼ਾ !    ਮਹਾਰਾਸ਼ਟਰ ਦੇ ਸਕੂਲਾਂ ’ਚ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹਨੀ ਲਾਜ਼ਮੀ ਕਰਾਰ !    ਰੂਸ ਦੇ ਹਵਾਈ ਹਮਲੇ ’ਚ ਸੀਰੀਆ ’ਚ 23 ਮੌਤਾਂ !    

ਮਾਝਾ-ਦੋਆਬਾ › ›

Featured Posts
ਦਸ ਈ-ਰਿਕਸ਼ਿਆਂ ਨੂੰ ਹਰੀ ਝੰਡੀ

ਦਸ ਈ-ਰਿਕਸ਼ਿਆਂ ਨੂੰ ਹਰੀ ਝੰਡੀ

ਮਨਮੋਹਨ ਸਿੰਘ ਢਿਲੋਂ ਅੰਮ੍ਰਿਤਸਰ, 21 ਜਨਵਰੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਢਾਬ ਖਟੀਕਾਂ ਵਿੱਚ ਸ਼ਹਿਰ ਦੇ ਅੰਦਰੂਨੀ ਹਿੱਸੇ ਦੀ ਸਫਾਈ ਨੂੰ ਯਕੀਨੀ ਬਣਾਉਣ ਲਈ 10 ਈ-ਰਿਕਸ਼ਿਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਸ੍ਰੀ ਸੋਨੀ ਨੇ ਦੱਸਿਆ ਕਿ ਸ਼ਹਿਰ ਦੀਆਂ ਅੰਦਰੂਨੀ ਵਾਰਡਾਂ ਵਿੱਚ ਸਫਾਈ ਸਬੰਧੀ ਬਹੁਤ ਸ਼ਿਕਾਇਤਾਂ ...

Read More

ਕਿਸਾਨਾਂ ਵੱਲੋਂ ਮਿੱਲ ਅੱਗੇ ਧਰਨਾ ਲਗਾਉਣ ਦੀ ਚਿਤਾਵਨੀ

ਕਿਸਾਨਾਂ ਵੱਲੋਂ ਮਿੱਲ ਅੱਗੇ ਧਰਨਾ ਲਗਾਉਣ ਦੀ ਚਿਤਾਵਨੀ

ਪੱਤਰ ਪ੍ਰੇਰਕ ਕਾਹਨੂੰਵਾਨ, 21 ਜਨਵਰੀ ਪਗੜੀ ਸੰਭਾਲ ਜੱਟਾ ਲਹਿਰ ਦੇ ਆਗੂਆਂ ਨੇ ਕਿਹਾ ਕਿ ਪੰਜਾਬ ’ਚ ਸਰਕਾਰ ਅਤੇ ਮਿੱਲ ਮਾਲਕਾਂ ਦੀ ਹਨੇਰ ਗਰਦੀ ਕਾਰਨ ਕਦੇ ਵੀ ਸਮੇਂ ਸਿਰ ਕਿਸਾਨਾਂ ਨੂੰ ਗੰਨੇ ਦੀਆਂ ਅਦਾਇਗੀਆਂ ਨਹੀਂ ਹੋਈਆਂ, ਜਿਸ ਕਾਰਨ ਕਿਸਾਨ ਵਰਗ ਵੱਡੀ ਗ਼ੁਰਬਤ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ...

Read More

ਸਰਬੱਤ ਦਾ ਭਲਾ ਟਰੱਸਟ ਬਣਿਆ ਬਜ਼ੁਰਗ ਦਾ ਸਹਾਰਾ

ਸਰਬੱਤ ਦਾ ਭਲਾ ਟਰੱਸਟ ਬਣਿਆ ਬਜ਼ੁਰਗ ਦਾ ਸਹਾਰਾ

ਪੱਤਰ ਪ੍ਰੇਰਕ ਬਟਾਲਾ, 21 ਜਨਵਰੀ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਦੋ ਨੌਜਵਾਨ ਪੁੱਤਰਾਂ ਦੇ ਨਾਲ ਖੁੱਲ੍ਹੇ ਅਸਮਾਨ ਦੇ ਹੇਠਾਂ ਦਿਨ ਕੱਟ ਰਹੀ ਪਿੰਡ ਮਸਾਣੀਆਂ ਦੀ ਬੇਸਹਾਰਾ ਬਜ਼ੁਰਗ ਸੁਰਜੀਤ ਕੌਰ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਮਕਾਨ ਬਣਾ ਕੇ ਦਿੱਤਾ ਗਿਆ। ਮਕਾਨ ਦਾ ਰਸਮੀ ਉਦਘਾਟਨ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ...

Read More

ਮਨਰੇਗਾ ਮਜ਼ਦੂਰਾਂ ਨੂੰ ਪੂਰਾ ਸਾਲ ਕੰਮ ਦੇਣ ਦੀ ਮੰਗ

ਮਨਰੇਗਾ ਮਜ਼ਦੂਰਾਂ ਨੂੰ ਪੂਰਾ ਸਾਲ ਕੰਮ ਦੇਣ ਦੀ ਮੰਗ

ਬੇਅੰਤ ਸਿੰਘ ਪੱਟੀ, 21 ਜਨਵਰੀ ਪੱਟੀ ਤਹਿਸੀਲ ਦੇ ਪਿੰਡ ਅਲੀਪੁਰ ਅੰਦਰ ਮਨਰੇਗਾ ਮਜ਼ਦੂਰਾਂ ਦੀ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕੁੱਲ ਹਿੰਦ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਤਰਨ ਤਾਰਨ ਦੇ ਪ੍ਰਧਾਨ ਕਾਮਰੇਡ ਲਸ਼ਮਣ ਦਾਸ ਪੱਟੀ ਨੇ ਕਿਹਾ ਕਿ ਸਰਕਾਰ ਵੱਲੋਂ ਮਨਰੇਗਾ ਸਕੀਮ ਅਧੀਨ ਖੇਤ ਮਜ਼ਦੂਰਾਂ ਨੂੰ ਕੰਮ ਦੇਣ ਵਿੱਚ ਅੜਚਣਾ ਸ਼ੁਰੂ ਕੀਤੀਆਂ ...

Read More

ਦਰਿਆ ਬੁਰਦ ਹੋਈ ਜ਼ਮੀਨ ਦਾ ਐੱਸਡੀਐੱਮ ਨੇ ਲਿਆ ਜਾਇਜ਼ਾ

ਦਰਿਆ ਬੁਰਦ ਹੋਈ ਜ਼ਮੀਨ ਦਾ ਐੱਸਡੀਐੱਮ ਨੇ ਲਿਆ ਜਾਇਜ਼ਾ

ਸਰਬਤ ਸਿੰਘ ਕੰਗ ਨਡਾਲਾ, 21 ਜਨਵਰੀ ਦਰਿਆ ਬਿਆਸ ਵੱਲੋਂ ਲਾਈ ਜਾ ਰਹੀ ਢਾਅ ਕਾਰਨ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਮੰਡ ਸਰਦਾਰ ਸਿੰਘ ਵਾਲਾ ਦੇ ਕਿਸਾਨਾਂ ਦੀ ਲਗਪਗ 100 ਏਕੜ ਜ਼ਮੀਨ ਦਰਿਆ ਦੀ ਭੇਟ ਚੜ੍ਹ ਗਈ ਹੈ। ਇਸ ਸਬੰਧੀ ਡੀਸੀ ਕਪੂਰਥਲਾ ਦੀਪਤੀ ਉੱਪਲ ਦੇ ਹੁਕਮਾਂ ’ਤੇ ਐਸਡੀਐਮ ਭੁਲੱਥ ਰਣਦੀਪ ਸਿੰਘ ਹੀਰ ਨੇ ਮੌਕਾ ਵੇਖਿਆ। ...

Read More

ਪ੍ਰਾਪਰਟੀ ਟੈਕਸ ਨਾ ਦੇਣ ’ਤੇ ਤਿੰਨ ਦੁਕਾਨਾਂ ਸੀਲ

ਪ੍ਰਾਪਰਟੀ ਟੈਕਸ ਨਾ ਦੇਣ ’ਤੇ ਤਿੰਨ ਦੁਕਾਨਾਂ ਸੀਲ

ਪੱਤਰ ਪ੍ਰੇਰਕ ਹੁਸ਼ਿਆਰਪੁਰ, 21 ਜਨਵਰੀ ਪ੍ਰਾਪਰਟੀ ਟੈਕਸ ਅਦਾ ਨਾ ਕਰਨ ਵਾਲੇ ਪ੍ਰਾਪਰਟੀ ਮਾਲਕਾਂ ਖਿਲਾਫ਼ ਕਾਰਵਾਈ ਕਰਦਿਆਂ ਨਗਰ ਨਿਗਮ ਨੇ ਅੱਜ ਤਿੰਨ ਦੁਕਾਨਾਂ ਨੂੰ ਸੀਲ ਕਰ ਦਿੱਤਾ। ਨਿਗਮ ਦੇ ਕਮਿਸ਼ਨਰ ਬਲਵੀਰ ਰਾਜ ਸਿੰਘ ਨੇ ਦੱਸਿਆ ਕਿ ਨਿਗਮ ਦੀ ਟੀਮ ਨੇ ਅੱਜ ਸੁਪਰਡੈਂਟ ਅਮਿਤ ਕੁਮਾਰ ਦੀ ਅਗਵਾਈ ਹੇਠ ਡਗਾਣਾ ਰੋਡ ਸੁਭਾਸ਼ ਨਗਰ ਵਿਖੇ ਟੈਕਸ ...

Read More

ਸਕਾਰਪੀਓ ਤੇ ਬੱਸ ਵਿਚਾਲੇ ਸਿੱਧੀ ਟੱਕਰ

ਸਕਾਰਪੀਓ ਤੇ ਬੱਸ ਵਿਚਾਲੇ ਸਿੱਧੀ ਟੱਕਰ

ਜੇ.ਬੀ. ਸੇਖੋਂ ਗੜ੍ਹਸ਼ੰਕਰ, 21 ਜਨਵਰੀ ਅੱਜ ਬਾਅਦ ਦੁਪਹਿਰ ਕਰੀਬ ਚਾਰ ਵਜੇ ਸਥਾਨਕ ਚੰਡੀਗੜ੍ਹ-ਹੁਸ਼ਿਆਰਪੁਰ ਮੁੱਖ ਮਾਰਗ ’ਤੇ ਪਿੰਡ ਭੱਜਲਾਂ ਕੋਲ ਪੈਂਦੇ ਰੇਲਵੇ ਫਾਟਕ ਕੋਲ ਸੀਟੀਯੂ ਦੀ ਬੱਸ ਅਤੇ ਸਕਾਰਪੀਓ ਦੀ ਸਿੱਧੀ ਟੱਕਰ ਵਿਚ ਦੋ ਔਰਤਾਂ ਸਮੇਤ ਸੱਤ ਜਣੇ ਜ਼ਖ਼ਮੀ ਹੋ ਗਏ ਜਦੋਂ ਕਿ ਇਕ ਦੀ ਮੌਤ ਹੋ ਗਈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਸਕਾਰਪੀਓ ...

Read More


ਇਕੋ ਰਾਤ ਅੱਠ ਦੁਕਾਨਾਂ ਵਿਚੋਂ ਚੋਰੀ

Posted On September - 1 - 2010 Comments Off on ਇਕੋ ਰਾਤ ਅੱਠ ਦੁਕਾਨਾਂ ਵਿਚੋਂ ਚੋਰੀ
ਪੱਤਰ ਪ੍ਰੇਰਕ ਮੁਕੇਰੀਆਂ, 31 ਅਗਸਤ ਦਸੂਹਾ ਥਾਣੇ ਅਧੀਨ ਪੈਂਦੇ ਰੰਧਾਵਾ ਅੱਡਾ ਵਿਖੇ ਕਲ੍ਹ ਰਾਤ ਚੋਰਾਂ ਨੇ ਅੱਠ ਵੱਖ ਵੱਖ ਦੁਕਾਨਾਂ ਦੇ ਸ਼ਟਰਾਂ ਦੇ ਤਾਲੇ ਤੋੜ ਕੇ ਨਕਦੀ ਤੇ ਹੋਰ ਸਾਮਾਨ ਚੋਰੀ ਕਰ ਲਿਆ। ਵੈਸਟਰਨ ਯੂਨੀਅਨ ਅਤੇ ਮੋਬਾਈਲ ਸਟੋਰ ਦੇ ਮਾਲਕ ਸਰਬਜੀਤ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਉਨ੍ਹ੍ਹਾਂ ਦੀ ਦੁਕਾਨ ਵਿਚੋਂ 7 ਨਵੇਂ ਮੋਬਾਈਲ, 3 ਮੁਰੰਮਤ ਹੋਣ ਆਏ ਮੋਬਾਈਲ ਜਿਨ੍ਹਾਂ ਦੀ ਕੀਮਤ ਕਰੀਬ 19000 ਰੁਪਏ ਬਣਦੀ ਹੈ ਅਤੇ ਕਰੀਬ 6000 ਰੁਪਏ ਨਕਦੀ ਚੋਰੀ ਕਰ ਲਈ। ਬਾਜ਼ਾਰ ਵਿੱਚ ਵੱਖ ਵੱਖ ਦੁਕਾਨਾਂ 

ਖੇਤੀਬਾੜੀ ਵਿਭਾਗ ’ਤੇ ਪ੍ਰਦੂਸ਼ਣ ਫੈਲਾਉਣ ਦਾ ਦੋਸ਼

Posted On September - 1 - 2010 Comments Off on ਖੇਤੀਬਾੜੀ ਵਿਭਾਗ ’ਤੇ ਪ੍ਰਦੂਸ਼ਣ ਫੈਲਾਉਣ ਦਾ ਦੋਸ਼
ਪੱਤਰ ਪ੍ਰੇਰਕ ਤਰਨਤਾਰਨ, 31 ਅਗਸਤ ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਹਰਦਿਆਲ ਸਿੰਘ ਘਰਿਆਲਾ ਨੇ ਸੂਬੇ ਅੰਦਰ ਲੋੜ ਨਾਲੋਂ ੁੁਵੱਧ ਖਾਦਾਂ ਦੀ ਵਰਤੋਂ ਕਰਕੇ ਧਰਤੀ ਨੂੰ ਬਿਮਾਰ ਕਰਕੇ ਪ੍ਰਦੂਸ਼ਣ ਫੈਲਾਉਣ ਲਈ ਆਪਣੇ ਹੀ ਸਹਿਯੋਗੀ ਖੇਤੀਬਾੜੀ ਵਿਭਾਗ ਨੂੰ ਦੋਸ਼ੀ ਠਹਿਰਾਇਆ। ਉਨ੍ਹਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਖਾਦਾਂ ਤੇ ਕੀੜੇਮਾਰ ਦਵਾਈਆਂ ਦੇ ਰਜਿਸਟਰਡ ਪ੍ਰਚਾਰਕ ਕਰਾਰ ਦਿੱਤਾ ਹੈ। ਡਾ. ਘਰਿਆਲਾ ਨੇ ਇਹ ਵਿਚਾਰ ਪਿੰਡ ਕੋਟ ਮੁਹੰਮਦ ਖ਼ਾਨ ਵਿਖੇ 

ਜਨਮ ਤੇ ਮੌਤ ਦੇ ਸਰਟੀਫਿਕੇਟ ਆਸ਼ਾ ਵਰਕਰਾਂ ਰਾਹੀਂ ਬਣਨਗੇ

Posted On September - 1 - 2010 Comments Off on ਜਨਮ ਤੇ ਮੌਤ ਦੇ ਸਰਟੀਫਿਕੇਟ ਆਸ਼ਾ ਵਰਕਰਾਂ ਰਾਹੀਂ ਬਣਨਗੇ
ਨਿੱਜੀ ਪੱਤਰ ਪ੍ਰੇਰਕ ਅੰਮ੍ਰਿਤਸਰ, 31 ਅਗਸਤ ਪੰਜਾਬ ਦੇ ਪਿੰਡਾਂ ਵਿਚ ਰਹਿੰਦੇ ਲੋਕਾਂ ਨੂੰ ਜਨਮ ਅਤੇ ਮੌਤ ਦਾ ਸਰਟੀਫਿਕੇਟ ਬਣਾਉਣ ਲਈ ਸਿਵਲ ਸਰਜਨ ਦਫ਼ਤਰਾਂ ਦੇ ਧੱਕੇ ਨਹੀਂ ਖਾਣੇ ਪੈਣਗੇ। ਹੁਣ ਇਹ ਸਰਟੀਫਿਕੇਟ ਬਲਾਕਾਂ ਵਿਚ ਕੰਮ ਕਰ ਰਹੀਆਂ ਏ.ਐਨ.ਐਮ. ਆਸ਼ਾ ਵਰਕਰਾਂ ਦੇ ਸਹਿਯੋਗ ਨਾਲ ਬਣਾਉਣਗੀਆਂ। ਉਨ੍ਹਾਂ ਵੱਲੋਂ ਤਸਦੀਕ ਕੀਤੇ ਗਏ ਇਹ ਸਰਟੀਫਿਕੇਟ ਰਾਜ, ਦੇਸ਼ ਅਤੇ ਵਿਦੇਸ਼ਾਂ ਵਿਚ ਵੀ ਮੰਨੇ ਜਾਣਗੇ। ਪਿਛਲੇ ਦਿਨੀਂ ਇਸ ਦਾ ਫੈਸਲਾ ਗਵਰਨਰ ਦੀ ਹੋਈ ਮੀਟਿੰਗ ਵਿਚ ਕੀਤਾ ਗਿਆ ਹੈ। ਇਸ ਗੱਲ 

ਮੋਟਰਸਾਈਕਲ ਸਵਾਰਾਂ ਨੇ ਦੋ ਔਰਤਾਂ ਦੀਆਂ ਵਾਲੀਆਂ ਖੋਹੀਆਂ

Posted On September - 1 - 2010 Comments Off on ਮੋਟਰਸਾਈਕਲ ਸਵਾਰਾਂ ਨੇ ਦੋ ਔਰਤਾਂ ਦੀਆਂ ਵਾਲੀਆਂ ਖੋਹੀਆਂ
ਪੱਤਰ ਪ੍ਰੇਰਕ ਭੁਲੱਥ, 31 ਅਗਸਤ ਥਾਣਾ ਬੇਗੋਵਾਲ ਅਧੀਨ ਪੈਂਦੇ ਪਿੰਡ ਮਕਸੂਦਪੁਰ ਵਿਖੇ ਬੀਤੀ ਦੇਰ ਸ਼ਾਮ ਖੋਹ ਦੀਆਂ ਹੋਈਆਂ ਵਾਰਦਾਤਾਂ ਵਿਚ ਦੋ ਮੋਟਰਸਾਈਕਲਾਂ ’ਤੇ ਸਵਾਰ ਛੇ ਹਥਿਆਰਬੰਦ ਲੁਟੇਰਿਆਂ ਨੇ ਵੱਖ ਵੱਖ ਥਾਈਂ ਦੋ ਔਰਤਾਂ ਨੂੰ ਰੋਕ ਕੇ ਉਨ੍ਹਾਂ ਦੇ  ਕੰਨਾਂ ਵਿਚ ਪਾਈਆਂ ਵਾਲੀਆਂ ਉਤਰਵਾ ਲਈਆਂ ਤੇ ਵਾਰਦਾਤ ਮਗਰੋਂ ਮਕਸੂਦਪੁਰ ਤੋਂ ਨੰਗਲ ਲੁਬਾਣਾ ਸੜਕ ਵੱਲ ਮੋਟਰਸਾਈਕਲਾਂ ’ਤੇ ਫਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮਕਸੂਦਪੁਰ ਦੇ ਵਸਨੀਕ ਬਲਦੇਵ ਸਿੰਘ ਦੀ ਪਤਨੀ 

ਟੈਕਸਟਾਈਲ ਉਦਯੋਗਾਂ ’ਚ ਰੁਜ਼ਗਾਰ ਬਾਰੇ ਟ੍ਰੇਨਿੰਗ ਦਾ ਪ੍ਰੋਗਰਾਮ ਉਲੀਕਿਆ

Posted On September - 1 - 2010 Comments Off on ਟੈਕਸਟਾਈਲ ਉਦਯੋਗਾਂ ’ਚ ਰੁਜ਼ਗਾਰ ਬਾਰੇ ਟ੍ਰੇਨਿੰਗ ਦਾ ਪ੍ਰੋਗਰਾਮ ਉਲੀਕਿਆ
ਪੱਤਰ ਪ੍ਰੇਰਕ ਹੁਸ਼ਿਆਰਪੁਰ, 31 ਅਗਸਤ ਇਸਤਰੀਆਂ ਨੂੰ ਟੈਕਸਟਾਈਲ ਉਦਯੋਗਾਂ ਵਿਚ ਦਿਨ ਅਤੇ ਰਾਤ ਦੀਆਂ ਸ਼ਿਫਟਾਂ ਵਿਚ ਰੁਜ਼ਗਾਰ ਦੇਣ ਸਬੰਧੀ ਟ੍ਰੇਨਿੰਗ ਦੇਣ ਬਾਰੇ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ (ਜ) ਹਰਮਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਐਸ.ਡੀ.ਐਮ ਕੈਪਟਨ ਕਰਨੈਲ ਸਿੰਘ, ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਬੀ.ਐਸ. ਧਾਲੀਵਾਲ, ਜਨਰਲ ਮੈਨੇਜਰ (ਉਦਯੋਗ) ਸੁਭਾਸ਼ ਚੰਦਰ, ਬਲਾਕ ਭੂੰਗਾ, ਟਾਂਡਾ, ਹੁਸ਼ਿਆਰਪੁਰ-1 ਅਤੇ ਹੁਸ਼ਿਆਰਪੁਰ-2 ਦੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ, ਬਾਲ ਵਿਕਾਸ ਤੇ 

ਭੂਆ ਦੇ ਪੁੱਤ ਦੇ ਘਰੇ ਡਾਕਾ ਮਾਰਨ ਵਾਲਾ ਰਿਵਾਲਵਰ ਸਣੇ ਕਾਬੂ

Posted On September - 1 - 2010 Comments Off on ਭੂਆ ਦੇ ਪੁੱਤ ਦੇ ਘਰੇ ਡਾਕਾ ਮਾਰਨ ਵਾਲਾ ਰਿਵਾਲਵਰ ਸਣੇ ਕਾਬੂ
ਐਨ.ਪੀ. ਧਵਨ ਪਠਾਨਕੋਟ, 31 ਅਗਸਤ ਇਕ ਖੂੰਖਾਰ ਲੁਟੇਰੇ ਨੇ ਆਪਣੇ ਤਿੰਨ ਹੋਰ ਸਾਥੀਆਂ ਦੀ ਮਦਦ ਨਾਲ ਆਪਣੀ ਭੂਆ ਦੇ ਲੜਕੇ ਦੇ ਘਰ ਨੂੰ ਨਿਸ਼ਾਨਾ ਬਣਾਇਆ, ਪਰ ਘਰ ’ਚ ਮੌਜੂਦ ਉਸ ਦੀ ਭਰਜਾਈ ਵੱਲੋਂ ਦਿਖਾਈ ਦਲੇਰੀ ਸਦਕਾ ਉਹ ਰਿਵਾਲਵਰ ਸਮੇਤ ਕਾਬੂ ਆ ਗਿਆ ਜਦਕਿ ਉਸ ਦੇ ਬਾਕੀ ਸਾਥੀ ਫਰਾਰ ਹੋ ਗਏ। ਇਹ ਘਟਨਾ ਅੱਜ ਤੜਕੇ 6 ਵਜੇ ਇੱਥੇ ਮੁਹੱਲਾ ਸ਼ਿਵਾ ਜੀ ਨਗਰ ’ਚ ਸਥਿਤ ਵਿਨੋਦ ਮਹਾਜਨ ਉਰਫ ਬਿੱਟੂ ਦੇ ਘਰ ਵਿਚ ਵਾਪਰੀ। ਕਾਬੂ ਆਏ ਲੁਟੇਰੇ ਦੀ ਪਛਾਣ ਦੀਪਕ ਕੁਮਾਰ ਮਹਾਜਨ ਉਰਫ ਦੀਪੂ ਵਾਸੀ ਅਜਨਾਲਾ ਵਜੋਂ 

ਮੰਤਰੀ ਵਲੋਂ ਪੱਕੇ ਮਕਾਨ ਬਣਾਉਣ ਲਈ ਚੈੱਕ ਤਕਸੀਮ

Posted On September - 1 - 2010 Comments Off on ਮੰਤਰੀ ਵਲੋਂ ਪੱਕੇ ਮਕਾਨ ਬਣਾਉਣ ਲਈ ਚੈੱਕ ਤਕਸੀਮ
ਪੱਤਰ ਪ੍ਰੇਰਕ ਗੁਰਦਾਸਪੁਰ, 31 ਅਗਸਤ ਇੰਦਰਾ ਆਵਾਸ ਯੋਜਨਾ ਤਹਿਤ ਕੱਚੇ ਮਕਾਨਾਂ ਨੂੰ ਪੱਕੇ ਬਣਾਉਣ ਅਤੇ ਮੁਰੰਮਤ ਕਰਨ ਲਈ ਸੂਚਨਾ ਤੇ ਲੋਕ ਸੰਪਰਕ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਲਾਭਪਾਤਰੀਆਂ ਨੂੰ ਚੈੱਕ ਤਕਸੀਮ ਕੀਤੇ।  ਸ੍ਰੀ ਸੇਖਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਕੰਪੋਨੈਟ ਸਕੀਮ ਤਹਿਤ 2488 ਕਰੋੜ ਰੁਪਏ ਅਨੁਸੂਚਿਤ ਜਾਤੀਆਂ ਅਤੇ ਪੱਛੜੇ ਵਰਗਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਇਸ ਚਾਲੂ ਵਿੱਤੀ ਵਰ੍ਹੇ ਦੌਰਾਨ ਖਰਚ ਕੀਤੇ ਜਾ ਰਹੇ ਹਨ। ਇਸ ਮੌਕੇ ਨੌਂ ਲਾਭਪਾਤਰੀਆ 

ਜਿਮਖਾਨਾ ਕਲੱਬ ਨੇ ਲੇਹ ਪੀੜਤਾਂ ਲਈ ਪੰਜ ਲੱਖ ਦਾ ਚੈੱਕ ਦਿੱਤਾ

Posted On September - 1 - 2010 Comments Off on ਜਿਮਖਾਨਾ ਕਲੱਬ ਨੇ ਲੇਹ ਪੀੜਤਾਂ ਲਈ ਪੰਜ ਲੱਖ ਦਾ ਚੈੱਕ ਦਿੱਤਾ
ਟ੍ਰਿਬਿਊਨ ਨਿਊਜ਼ ਸਰਵਿਸ ਜਲੰਧਰ, 31 ਅਗਸਤ ਜਿਮਖਾਨਾ ਕਲੱਬ ਜਲੰਧਰ ਦੇ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਲੇਹ  ਵਿਚ ਬੱਦਲ ਫਟਣ ਕਾਰਨ ਪ੍ਰਭਾਵਿਤ ਪਰਿਵਾਰਾਂ ਦੀ ਆਰਥਿਕ ਮੱਦਦ ਵਾਸਤੇ ਪੰਜ ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਪ੍ਰਧਾਨ ਮੰਤਰੀ ਰਾਹਤ ਕੋਸ਼ ਫੰਡ ਲਈ ਜਲੰਧਰ ਡਿਵੀਜ਼ਨ ਦੇ ਕਮਿਸ਼ਨਰ ਐਸ.ਆਰ. ਲੱਧੜ ਨੂੰ ਭੇਟ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਜਿੰਮਖਾਨਾ ਲੇਡੀ ਕਲੱਬ ਦੀ ਪ੍ਰਧਾਨ ਸਰੋਜ ਲੱਧੜ ਵੱਲੋਂ ਪਿਛਲੇ ਦਿਨੀਂ ਇੱਕ ਲੱਖ ਰੁਪਏ ਦਾ ਚੈਕ ਲੇਹ ਵਿਚ ਕੁਦਰਤੀ ਕਰੋਪੀ ਤੋਂ ਪ੍ਰਭਾਵਿਤ 

ਰਾਮਪੁਰ ਸੈਣੀਆਂ ਦਾ ਸਰਪੰਚ ਮੁਅੱਤਲ

Posted On August - 31 - 2010 Comments Off on ਰਾਮਪੁਰ ਸੈਣੀਆਂ ਦਾ ਸਰਪੰਚ ਮੁਅੱਤਲ
ਪੱਤਰ ਪ੍ਰੇਰਕ ਮਾਹਿਲਪੁਰ, 30 ਅਗਸਤ ਬਲਾਕ ਮਾਹਿਲਪੁਰ ਦੇ ਪਿੰਡ ਰਾਮਪੁਰ ਸੈਣੀਆਂ ਵਿਖੇ ਡੇਢ ਸਾਲ ਪਹਿਲਾਂ ਕੀਤੀ ਦਰੱਖਤਾਂ ਦੀ ਨਾਜਾਇਜ਼ ਕਟਾਈ ਦੇ ਮਾਮਲੇ ਵਿਚ ਅੱਜ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਗੁਰਦੇਵ ਸਿੰਘ ਸਿੱਧੂ ਨੇ ਪਿੰਡ ਰਾਮਪੁਰ ਸੈਣੀਆਂ ਦੇ ਸਰਪੰਚ ਸ਼ਿਵ ਰਾਮ ਨੂੰ ਅਹੁਦੇ ਤੋਂ ਮੁਅੱਤਲ ਕਰ ਦਿੱਤਾ। ਸ਼ਿਵ ਰਾਮ ਨੂੰ ਪੰਚਾਇਤ ਦੀ ਕਿਸੇ ਵੀ ਕਾਰਵਾਈ ਵਿਚ ਭਾਗ ਲੈਣ ਤੋਂ ਰੋਕ ਕੇ ਕਾਨੂੰਨ ਅਨੁਸਾਰ ਪੰਚਾਇਤ ਵਿਚ ਅਧਿਕਾਰਤ ਪੰਚ ਦੀ ਚੋਣ ਕੀਤੀ ਜਾਵੇ। ਪ੍ਰਾਪਤ 

ਸਹੁਰਾ ਪਰਿਵਾਰ ਵੱਲੋਂ ਵਿਆਹੁਤਾ ਦੀ ਕੁੱਟਮਾਰ

Posted On August - 31 - 2010 Comments Off on ਸਹੁਰਾ ਪਰਿਵਾਰ ਵੱਲੋਂ ਵਿਆਹੁਤਾ ਦੀ ਕੁੱਟਮਾਰ
ਪੱਤਰ ਪ੍ਰੇਰਕ ਮਾਹਿਲਪੁਰ, 30 ਅਗਸਤ ਪਿੰਡ ਅਹਿਰਾਣਾਂ ਵਿਖੇ ਵਿਆਹੁਤਾ ਔਰਤ ਦੀ ਉਸ ਦੇ ਸਹੁਰਾ ਪਰਿਵਾਰ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਪੀੜਤ ਨੂੰ ਇਲਾਜ ਲਈ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਥਾਣਾ ਮੇਹਟੀਆਣਾ ਦੀ ਪੁਲੀਸ ਪੀੜਤ ਲੜਕੀ ਦੇ ਪਿਤਾ ਦੀ ਸ਼ਿਕਾਇਤ ’ਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਫਦਮਾਂ ਦੇ ਜੋਗਿੰਦਰ ਸਿੰਘ ਨੇ ਥਾਣਾ ਮੇਹਟੀਆਣਾ ਦੀ ਪੁਲੀਸ ਨੂੰ ਦੱਸਿਆ ਕਿ ਉਨ੍ਹਾਂ ਨੇ ਆਪਣੀ ਲੜਕੀ ਦਾ ਵਿਆਹ ਚਾਰ ਸਾਲ 

ਖੇਡ ਪ੍ਰਾਪਤੀਆਂ ਵਾਲੇ ਵਿਦਿਆਰਥੀਆਂ ਨੂੰ ਚੰਗੀਆਂ ਸਰਕਾਰੀ ਨੌਕਰੀਆਂ ਮਿਲਦੀਆਂ ਹਨ: ਚੌਧਰੀ

Posted On August - 31 - 2010 Comments Off on ਖੇਡ ਪ੍ਰਾਪਤੀਆਂ ਵਾਲੇ ਵਿਦਿਆਰਥੀਆਂ ਨੂੰ ਚੰਗੀਆਂ ਸਰਕਾਰੀ ਨੌਕਰੀਆਂ ਮਿਲਦੀਆਂ ਹਨ: ਚੌਧਰੀ
ਪੱਤਰ ਪ੍ਰੇਰਕ ਕਪੂਰਥਲਾ, 30 ਅਗਸਤ ਪੰਚਾਇਤ ਯੂਵਾ ਕਰੀੜਾ ਅਤੇ ਖੇਲ ਅਭਿਆਨ ਤਹਿਤ ਜ਼ਿਲ੍ਹਾ ਪੇਂਡੂ ਖੇਡਾਂ ਲੜਕੇ ਅਤੇ ਲੜਕੀਆਂ 16 ਸਾਲ ਤੋਂ ਘੱਟ ਉਮਰ ਵਰਗ ਦੇ ਕਰਵਾਏ ਗਏ  ਮੁਕਾਬਲਿਆਂ ਦੇ ਅੰਤਮ ਦਿਨ ਕਰਵਾਏ ਗਏ ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਰਾਜ ਕਮਲ ਚੌਧਰੀ  ਨੇ ਕੀਤੀ। ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ। ਰਘਬੀਰ ਸਿੰਘ ਸਾਬਕਾ ਮੰਤਰੀ ਪੰਜਾਬ, ਪਰਮਜੀਤ ਸਿੰਘ ਐਡਵੋਕੇਟ ਪ੍ਰਧਾਨ ਮਿਉਂਸਪਲ ਕਮੇਟੀ ਕਪੂਰਥਲਾ, ਹਜ਼ਾਰੀ ਲਾਲ ਸ਼ਰਮਾ ਡਿਪਟੀ ਡਾਇਰੈਕਟਰ 

ਧਰਨੇ ਦੀ ਤਿਆਰੀ ਲਈ ਪਿੰਡਾਂ ਵਿੱਚ ਮੀਟਿੰਗਾਂ

Posted On August - 31 - 2010 Comments Off on ਧਰਨੇ ਦੀ ਤਿਆਰੀ ਲਈ ਪਿੰਡਾਂ ਵਿੱਚ ਮੀਟਿੰਗਾਂ
ਪੱਤਰ ਪ੍ਰੇਰਕ ਤਰਨ ਤਾਰਨ, 30 ਅਗਸਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਨੇ ਸੂਬੇ ਦੀਆਂ 17 ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਸੱਦੇ ’ਤੇ 15 ਸਤੰਬਰ ਨੂੰ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਸਾਹਮਣੇ ਮਾਰੇ ਜਾਣ ਵਾਲੇ ਧਰਨਿਆਂ ਵਿਚ ਕਿਸਾਨਾਂ ਦੀ ਪਰਿਵਾਰਾਂ ਸਮੇਤ ਸ਼ਮੂਲੀਅਤ ਕਰਵਾਉਣ ਲਈ ਇਲਾਕੇ ਦੇ ਕਈ ਪਿੰਡਾਂ ਅੰਦਰ ਕਿਸਾਨਾਂ ਦੀਆਂ ਮੀਟਿੰਗਾਂ ਕੀਤੀਆਂ।  ਜਥੇਬੰਦੀ ਵਲੋਂ ਅੱਜ ਇਥੇ ਜਾਰੀ ਕੀਤੇ ਇਕ ਪ੍ਰੈਸ ਨੋਟ ਵਿਚ ਜਾਣਕਾਰੀ ਵਿਚ ਦੱਸਿਆ ਗਿਆ ਹੈ ਕਿ ਪਿੰਡ ਮਾਨੋਚਾਹਲ ਕਲਾਂ, ਡਾਲੇਕੇ, ਪਲਾਸੌਰ, 

ਰੁੱਖ ਸੰਭਾਲ ਕੈਂਪ ਅਤੇ ਸੈਮੀਨਾਰ ਕਰਵਾਇਆ

Posted On August - 31 - 2010 Comments Off on ਰੁੱਖ ਸੰਭਾਲ ਕੈਂਪ ਅਤੇ ਸੈਮੀਨਾਰ ਕਰਵਾਇਆ
ਪੱਤਰ ਪ੍ਰੇਰਕ ਕਪੂਰਥਲਾ, 30 ਅਗਸਤ ਸਰਕਾਰੀ ਆਈ.ਟੀ.ਆਈ. ਕਪੂਰਥਲਾ ਵੱਲੋਂ ਇਕ ਰੋਜ਼ਾ ਰੁੱਖ ਸੰਭਾਲ ਕੈਂਪ ਅਤੇ ਐਨ.ਐਸ.ਐਸ. ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦੀ ਪ੍ਰਧਾਨਗੀ ਤਰੁਨ ਚੁੱਘ ਵਾਇਸ ਚੈਅਰਮੇਨ ਪੰਜਾਬ ਯੂਥ ਬੋਰਡ ਨੇ ਕੀਤੀ। ਉਨ੍ਹਾਂ ਨੇ ਨੌਜਵਾਨਾਂ ਨੂੰ ਐਨ.ਐਸ.ਐਸ. ਦੇ ਬਾਰੇ ਵਿੱਚ ਸੰਖੇਪ ਵਿੱਚ ਜਾਣਕਾਰੀ ਦਿਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਨੌਜਵਾਨਾਂ ਨੂੰ ਆਪਣੇ ਦੇਸ਼ ਪ੍ਰਤੀ ਪਿਆਰ, ਗਰੀਬ ਲੋਕਾਂ ਲਈ ਕੁਝ ਨਾ ਕੁਝ ਕਰਨ, ਨਸ਼ਿਆਂ ਤੋਂ ਦੁਰ ਰਹਿਣ, ਇਕ ਚੰਗਾ ਸਮਾਜ ਸਿਰਜਣ 

ਅਕਾਲੀ ਸਰਕਾਰ ਦੀਆਂ ਯੋਜਨਾਵਾਂ ਕਾਰਨ ਪੰਜਾਬ ਤਰੱਕੀ ਦੀਆਂ ਲੀਹਾਂ ’ਤੇ: ਜੋਸ਼

Posted On August - 31 - 2010 Comments Off on ਅਕਾਲੀ ਸਰਕਾਰ ਦੀਆਂ ਯੋਜਨਾਵਾਂ ਕਾਰਨ ਪੰਜਾਬ ਤਰੱਕੀ ਦੀਆਂ ਲੀਹਾਂ ’ਤੇ: ਜੋਸ਼
ਪੱਤਰ ਪ੍ਰੇਰਕ ਮਾਹਿਲਪੁਰ, 30 ਅਗਸਤ ‘ਪੰਜਾਬ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਕਾਰਨ ਸਰਕਾਰੀ ਸਕੂਲਾਂ ਵਿਚ ਬੱਚਿਆਂ ਦਾ ਦਾਖਲਾ ਵਧਿਆ ਹੈ ਅਤੇ ਅਧਿਆਪਕ ਪੂਰੀ ਤਨਦੇਹੀ ਨਾਲ ਬੱਚਿਆਂ ਨੂੰ ਸਿੱਖਿਅਤ ਕਰ ਰਹੇ ਹਨ।’ ਇਹ ਵਿਚਾਰ ਅੱਜ ਇੱਥੇ ਮੁੱਖ ਸੰਸਦੀ ਸਕੱਤਰ (ਸਿੱਖਿਆ ਵਿਭਾਗ ਪੰਜਾਬ) ਮਹਿੰਦਰ ਕੌਰ ਜੋਸ਼ ਨੇ ਪ੍ਰਗਟਾਏ। ਇਸ ਮੌਕੇ ਉਨ੍ਹਾਂ ਨਾਲ ਨਗਰ ਕੌਂਸਲ ਮਾਹਿਲਪੁਰ ਦੇ ਪ੍ਰਧਾਨ ਲਾਲਾ ਰਾਮਜੀ ਦਾਸ, ਮਹੇਸ਼ ਕੁਮਾਰ ਅਤੇ ਅਕਾਲੀ-ਭਾਜਪਾ ਦੇ ਕਈ ਸਥਾਨਕ ਆਗੂ ਹਾਜ਼ਰ ਸਨ।   ਬੀਬੀ ਜੋਸ਼ ਨੇ 

ਚੇਤਨਾ ਮਾਰਚ ਦੀ ਤਿਆਰੀ ਲਈ ਮੀਟਿੰਗ

Posted On August - 31 - 2010 Comments Off on ਚੇਤਨਾ ਮਾਰਚ ਦੀ ਤਿਆਰੀ ਲਈ ਮੀਟਿੰਗ
ਨਿੱਜੀ ਪੱਤਰ ਪ੍ਰੇਰਕ ਬਟਾਲਾ, 30 ਅਗਸਤ ਸ਼ਹੀਦ ਬਾਬਾ  ਜੀਵਨ ਸਿੰਘ ਦੇ ਜਨਮ  ਦਿਹਾੜੇ  ਨੂੰ ਸਮਰਪਿਤ ਦੂਸਰੇ ਚੇਤਨਾ   ਮਾਰਚ ਦੀਆਂ ਤਿਆਰੀਆਂ ਲਈ ਬਟਾਲਾ ਨੇੜੇ ਗੁਰਦੁਆਰਾ ਉਠੀਆ ਸਾਹਿਬ ’ਚ ਮੀਟਿੰਗ ਕੀਤੀ ਗਈ। ਚੇਤਨਾ ਮਾਰਚ ਦੇ ਕਨਵੀਨਰ ਡਾਕਟਰ ਤਰਸੇਮ ਸਿੰਘ ਸਿਆਲਕਾ ਚੇਅਰਮੈਨ  ਬਲਾਕ  ਸਮਿਤੀ ਤਰਸਿੱਕਾ ਨੇ ਵੱਡੀ ਗਿਣਤੀ ’ਚ ਹਾਜ਼ਰ  ਸੰਗਤਾਂ  ਨੂੰ ਦੱਸਿਆ ਕਿ, ‘ਰੰਗਰੇਟੇ ਗੁਰੂ ਕੇ ਬੇਟੇ’ ਦੇ ਜਨਮ ਦਿਹਾੜੇ ਨੂੰ ਸਮਰਪਿਤ ਚੇਤਨਾ ਮਾਰਚ ਵਿਸ਼ਾਲ ਇੱਕਠ ਸ੍ਰੀ ਆਨੰਦਪੁਰ ਸਾਹਿਬ ਪੰਜ ਸਤੰਬਰ 

ਹਮਲਾ ਕਰਨ ਆਏ ਨੌਜਵਾਨਾਂ ਵਿਚੋਂ ਲੋਕਾਂ ਵੱਲੋਂ ਇਕ ਕਾਬੂ

Posted On August - 31 - 2010 Comments Off on ਹਮਲਾ ਕਰਨ ਆਏ ਨੌਜਵਾਨਾਂ ਵਿਚੋਂ ਲੋਕਾਂ ਵੱਲੋਂ ਇਕ ਕਾਬੂ
ਪੱਤਰ ਪ੍ਰੇਰਕ ਕੋਟ ਫਤੂਹੀ, 30 ਅਗਸਤ ਪਿੰਡ ਲਕਸੀਹਾ ਵਿਖੇ ਕਲ੍ਹ ਰਾਤ ਇਕ ਘਰ ਵਿਚ ਹਮਲਾ ਕਰਨ ਆਏ ਚਾਰ ਨੌਜਵਾਨਾਂ ਵਿਚੋਂ ਪਿੰਡ ਵਾਸੀਆਂ ਨੇ ਇਕ ਨੌਜਵਾਨ ਨੂੰ ਹਥਿਆਰਾਂ ਸਮੇਤ ਕਾਬੂ ਕਰਕੇ ਪੁਲੀਸ ਹਵਾਲੇ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਕਲ੍ਹ ਰਾਤ 10 ਵਜੇ ਦੇ ਕਰੀਬ ਸਰਵਣ ਸਿੰਘ ਦੇ ਘਰ ਵਾਲੇ ਜਦੋਂ ਸੌਣ ਦੀ ਤਿਆਰੀ ਕਰ ਰਹੇ ਸਨ ਤਾਂ ਉਨ੍ਹਾਂ ਦੇ ਘਰ ਦੇ ਗੇਟ ਤੋਂ ਇੱਟਾਂ ਸੁੱਟੀਆਂ ਗਈਆਂ, ਜਿਨ੍ਹਾਂ ਵਿਚੋਂ ਇਕ ਇੱਟ ਉਸ ਦੀ ਪਤਨੀ ਜਗਮੀਤ ਕੌਰ ਦੇ ਗੁੱਟ ’ਤੇ ਵੱਜੀ। ਰੌਲਾ ਪੈਣ ’ਤੇ ਆਸ 
Available on Android app iOS app
Powered by : Mediology Software Pvt Ltd.