ਮਨਜੀਤ ਧਨੇਰ ਦੀ ਰਿਹਾਈ ਜਮਹੂਰੀ ਲਹਿਰ ਦੀ ਮਿਸਾਲੀ ਜਿੱਤ !    ਰੇਡੀਓ ਨਾਲ ਜੁੜੀਆਂ ਯਾਦਾਂ !    ਇਉਂ ਟੱਕਰਦੈ ਸੇਰ ਨੂੰ ਸਵਾ ਸੇਰ !    ਮਹਾਦੋਸ਼ ਮਾਮਲੇ ’ਚ ਹਲਫ਼ਨਾਮਾ ਦਾਖ਼ਲ ਕਰਨ ’ਤੇ ਵਿਚਾਰ ਕਰਾਂਗਾ: ਟਰੰਪ !    ਪਾਕਿ ’ਚ ਕਿਸ਼ਤੀ ਪਲਟੀ; ਅੱਠ ਮਰੇ, ਕਈ ਲਾਪਤਾ !    ਫੁਟਬਾਲ ਮੈਚ ਦੇਖ ਰਹੇ ਲੋਕਾਂ ’ਤੇ ਗੋਲੀਆਂ ਚਲਾਈਆਂ, ਚਾਰ ਹਲਾਕ !    ਹਰਿਆਣਾ ਸਰਕਾਰ ਦੇ ਵਜ਼ੀਰਾਂ ਦੇ ਵਧਣਗੇ ਭੱਤੇ !    ਅਕਾਲੀ ਦਲ ਵੱਲੋਂ ਡੀਐੱਸਐੱਸਐੱਸਬੀ ਦੇ ਦਫ਼ਤਰ ਬਾਹਰ ਧਰਨਾ !    ਵਿਕਟਕੀਪਰ ਐਮਿਲੀ ਸਮਿੱਥ ’ਤੇ ਇੱਕ ਸਾਲ ਦੀ ਪਾਬੰਦੀ !    ਆਰਐੱਫਐੱਲ ਕੇਸ: ਮਾਲਵਿੰਦਰ ਸਿੰਘ ਦੀ ਹਿਰਾਸਤ ਵਧਾਈ !    

ਮਾਝਾ-ਦੋਆਬਾ › ›

Featured Posts
ਕਿਸਾਨ ਸੰਘਰਸ਼ ਕਮੇਟੀ ਵੱਲੋਂ ਐੱਸਡੀਐੱਮ ਦਫ਼ਤਰ ਦਾ ਘਿਰਾਓ

ਕਿਸਾਨ ਸੰਘਰਸ਼ ਕਮੇਟੀ ਵੱਲੋਂ ਐੱਸਡੀਐੱਮ ਦਫ਼ਤਰ ਦਾ ਘਿਰਾਓ

ਨਰਿੰਦਰ ਸਿੰਘ ਭਿੱਖੀਵਿੰਡ, 18 ਨਵੰਬਰ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਐੱਸਡੀਐੱਮ ਪੱਟੀ ਦਫਤਰ ਦਾ ਘਿਰਾਓ ਮੇਹਰ ਸਿੰਘ ਤਲਵੰਡੀ, ਦਿਲਬਾਗ ਸਿੰਘ ਪਹੂਵਿੰਡ, ਨਿਰੰਜਨ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂ ਸੁਖਵਿੰਦਰ ਸਿੰਘ ਸਭਰਾ, ਸੁਖਦੇਵ ਸਿੰਘ ਦੁਬਲੀ, ਅਵਤਾਰ ਸਿੰਘ ਨੇ ਕਿਹਾ ਕਿ ਜ਼ਮੀਨ ਮਾਲਕਾਂ ਤੋਂ ਰੇਤ ਦੇ ਹੱਕ ਖੋਹ ਕੇ ਰੇਤ ...

Read More

ਰਾਹੁਲ ਗਾਂਧੀ ਖ਼ਿਲਾਫ਼ ਭਾਜਪਾ ਵਲੋਂ ਧਰਨਾ

ਰਾਹੁਲ ਗਾਂਧੀ ਖ਼ਿਲਾਫ਼ ਭਾਜਪਾ ਵਲੋਂ ਧਰਨਾ

ਪੱਤਰ ਪ੍ਰੇਰਕ ਪਠਾਨਕੋਟ, 18 ਨਵੰਬਰ ਰਫਾਲ ਸੌਦੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਪ੍ਰਦੇਸ਼ ਦੇ ਸੱਦੇ ’ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਖਿਲਾਫ਼ ਅੱਜ ਇਥੇ ਬਾਲਮੀਕੀ ਚੌਕ ਵਿੱਚ ਜ਼ਿਲ੍ਹਾ ਪ੍ਰਧਾਨ ਵਿਪਨ ਮਹਾਜਨ ਦੀ ਅਗਵਾਈ ਹੇਠ ਧਰਨਾ ਪ੍ਰਦਰਸ਼ਨ ਕੀਤਾ। ਇਸ ਰੋਸ ਧਰਨੇ ਵਿੱਚ ਮੇਅਰ ਅਨਿਲ ਵਾਸੂਦੇਵਾ, ਸਾਬਕਾ ਮੰਤਰੀ ਮਾਸਟਰ ਮੋਹਨ ...

Read More

ਚੰਗਾਲੀਵਾਲਾ ਕਾਂਡ: ਸੂਬਾ ਸਰਕਾਰ ਅਤੇ ਗ਼ੈਰਸਮਾਜੀ ਤੱਤਾਂ ਦੀ ਅਰਥੀ ਸਾੜੀ

ਚੰਗਾਲੀਵਾਲਾ ਕਾਂਡ: ਸੂਬਾ ਸਰਕਾਰ ਅਤੇ ਗ਼ੈਰਸਮਾਜੀ ਤੱਤਾਂ ਦੀ ਅਰਥੀ ਸਾੜੀ

ਗੁਰਬਖ਼ਸ਼ਪੁਰੀ ਤਰਨ ਤਾਰਨ, 18 ਨਵੰਬਰ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਵੱਲੋਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਚੰਗਾਲੀਵਾਲਾ ਦੇ ਦਲਿਤ ਨੌਜਵਾਨ ਜਗਮੇਲ ਸਿੰਘ ਦੀ ਪਿੰਡ ਦੇ ਧਨਾਢ ਲੋਕਾਂ ਵਲੋਂ ਬੇਰਹਿਮੀ ਅਤੇ ਅਨਮਨੁੱਖੀ ਤਸ਼ੱਦਦ ਕਰਕੇ ਹੱਤਿਆ ਕਰ ਦੇਣ ਖਿਲਾਫ਼ ਅੱਜ ਇਥੇ ਰੋਸ ਵਿਖਾਵਾ ਕਰਕੇ ਸੂਬਾ ਸਰਕਾਰ ਅਤੇ ਗੈਰ ਸਮਾਜੀ ਤੱਤਾਂ ਦੀ ਅਰਥੀ ਸਾੜੀ| ਪਾਰਟੀ ...

Read More

ਨਿਹੰਗ ਗਊਆਂ ਲੈ ਕੇ ਮੁੜੇ; ਪ੍ਰਸ਼ਾਸਨ ਨੂੰ ਕੈਂਪਸ ਦੀ ਸਫ਼ਾਈ ਦਾ ਫ਼ਿਕਰ

ਨਿਹੰਗ ਗਊਆਂ ਲੈ ਕੇ ਮੁੜੇ; ਪ੍ਰਸ਼ਾਸਨ ਨੂੰ ਕੈਂਪਸ ਦੀ ਸਫ਼ਾਈ ਦਾ ਫ਼ਿਕਰ

ਪਾਲ ਸਿੰਘ ਨੌਲੀ ਜਲੰਧਰ, 18 ਨਵੰਬਰ ਮੁੰਡੀ ਮੋੜ ਨੇੜੇ ਯੂਨੀਵਰਸਿਟੀ ਕੈਂਪਸ ਵਿਚ ਡੱਕੀਆਂ ਗਊਆਂ ਨੂੰ ਨਿਹੰਗ ਸਿੰਘ ਅੱਜ ਬਾਅਦ ਦੁਪਹਿਰ ਵਾਪਸ ਬਾਬਾ ਬਕਾਲਾ ਲੈ ਗਏ। ਨਿਹੰਗ ਸਿੰਘਾਂ ਨੇ ਇਹ ਗਊਆਂ ਖੁਖਰੈਣ ਵੱਲ ਦੀ ਢਿੱਲਵਾਂ ਦੇ ਰਾਹ ਪਾ ਕੇ ਅਗਲੀ ਮੰਜ਼ਲ ਵੱਲ ਤੋਰੀਆਂ। ਪਿਛਲੇ ਤਿੰਨ ਚਾਰ ਦਿਨਾਂ ਤੋਂ ਕਪੂਰਥਲਾ ਜ਼ਿਲ੍ਹਾ ਦੇ ਪ੍ਰਸ਼ਾਸਨ ਨੂੰ ...

Read More

ਨੌਕਰੀਆਂ ਦਿਵਾਉਣ ’ਚ ਹੁਸ਼ਿਆਰਪੁਰ ਸੂਬੇ ’ਚ ਦੂਜੇ ਸਥਾਨ ’ਤੇ

ਨੌਕਰੀਆਂ ਦਿਵਾਉਣ ’ਚ ਹੁਸ਼ਿਆਰਪੁਰ ਸੂਬੇ ’ਚ ਦੂਜੇ ਸਥਾਨ ’ਤੇ

ਪੱਤਰ ਪ੍ਰੇਰਕ ਹੁਸ਼ਿਆਰਪੁਰ, 18 ਨਵੰਬਰ ਇਸ ਸਾਲ ਸਤੰਬਰ ਮਹੀਨੇ ਵਿੱਚ ਲਗਾਏ ਗਏ ਰੁਜ਼ਗਾਰ ਮੇਲੇ ਦੌਰਾਨ ਹੁਸ਼ਿਆਰਪੁਰ ਨੇ 136.74 ਫ਼ੀਸਦੀ ਟੀਚਾ ਪ੍ਰਾਪਤ ਕਰਦੇ ਹੋਏ ਪੰਜਾਬ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ। ਇਸ ਸ਼ਾਨਦਾਰ ਕਾਰਗੁਜ਼ਾਰੀ ਲਈ ਡਾਇਰੈਕਟਰ ਰੁਜ਼ਗਾਰ ਤੇ ਟ੍ਰੇਨਿੰਗ ਵਿਭਾਗ ਵਲੋਂ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੂੰ ਸਨਮਾਨਿਤ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ...

Read More

ਡੀਏਵੀ ਸਕੂਲ ਵਿੱਚ ‘ਡਾਂਸ ਫੀਵਰ’ ਪ੍ਰੋਗਰਾਮ

ਡੀਏਵੀ ਸਕੂਲ ਵਿੱਚ ‘ਡਾਂਸ ਫੀਵਰ’ ਪ੍ਰੋਗਰਾਮ

ਨਿੱਜੀ ਪੱਤਰ ਪ੍ਰੇਰਕ ਜਲੰਧਰ, 18 ਨਵੰਬਰ ਪੁਲੀਸ ਡੀਏਵੀ ਪਬਲਿਕ ਸਕੂਲ ਅਤੇ ਹੋਟ ਸਟੈਪਰ ਡਾਂਸ ਸਟੂਡੀਓ ਦੇ ਸਹਿਯੋਗ ਨਾਲ ਸਥਾਨਕ ਪੁਲੀਸ ਡੀਏਵੀ ਪਬਲਿਕ ਸਕੂਲ ਪੀਏਪੀ ਕੈਂਪਸ ਵਿਚ ‘ਡਾਂਸ ਫੀਵਰ-2019’ ਦਾ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਪ੍ਰਸਿੱਧ ਕਾਰੋਬਾਰੀ ਸੁਨੀਲ ਵਿੱਜ ਨੇ ਮੁੱਖ ਮਹਿਮਾਨ ਸ਼ਿਰਕਤ ਕੀਤੀ ਜਦਕਿ ਪ੍ਰਿੰਸੀਪਲ ਡਾ. ਰਸ਼ਮੀ ਵਿੱਜ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ...

Read More

‘ਸਾਹਿਤ, ਸਮਾਜ ਅਤੇ ਲੋਕ ਵਿਹਾਰ’ ਵਿਸ਼ੇ ’ਤੇ ਗੋਸ਼ਟੀ

‘ਸਾਹਿਤ, ਸਮਾਜ ਅਤੇ ਲੋਕ ਵਿਹਾਰ’ ਵਿਸ਼ੇ ’ਤੇ ਗੋਸ਼ਟੀ

ਪੱਤਰ ਪ੍ਰੇਰਕ ਦਸੂਹਾ, 18 ਨਵੰਬਰ ਪੰਜਾਬੀ ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ ਦੇ ਲਾਈਫ ਟਾਈਮ ਸਰਪ੍ਰਸਤ ਕਹਾਣੀਕਾਰ ਲਾਲ ਸਿੰਘ ਨੇ ਕਿਹਾ ਕਿ ਜਿਹੜੇ ਅੱਖਰ ਸ਼ਬਦ ਬਣ ਕੇ ਕਦੇ ਲੋਕ ਮਨਾਂ ਦੀ ਪਰਵਾਜ਼ ਬਣਿਆ ਕਰਦੇ ਸਨ ਅੱਜ ਉਹ ਅੱਖਰ ਸ਼ਬਦ ਬਣਨ ਲਈ ਪੈਸਿਆਂ ਦਾ ਸਹਾਰਾ ਲੈ ਰਹੇ ਹਨ। ਉਹ ਸਵੈ-ਸੇਵੀ ਸੰਸਥਾ ਹੈਲਪਿੰਗ ਹੈਂਡ ਫਾਰ ਨੀਡੀ ...

Read More


ਵੈਲਫੇਅਰ ਕੌਂਸਲ ਨੇ ਛਬੀਲ ਲਾਈ

Posted On June - 24 - 2010 Comments Off on ਵੈਲਫੇਅਰ ਕੌਂਸਲ ਨੇ ਛਬੀਲ ਲਾਈ
ਪੱਤਰ ਪ੍ਰੇਰਕ ਫਗਵਾੜਾ, 23 ਜੂਨ ਸੀਨੀਅਰ ਸਿਟੀਜ਼ਨ ਵੈਲਫੇਅਰ ਕੌਂਸਲ ਵੱਲੋਂ ਨਵੇ ਬਣਾਏ ਦਫਤਰ ਖੇੜਾ ਰੋਡ ਵਿਚ ਸ਼ਹੀਦੀ ਪੁਰਬ ਦੇ ਸਬੰਧ ’ਚ ਛਬੀਲ ਲਗਾਈ ਗਈ। ਇਸ ਮੌਕੇ ਪ੍ਰਧਾਨ ਮਨਜੀਤ ਸਿੰਘ ਕਲੇਰ , ਮਾਸਟਰ ਸ਼ੰਗਾਰਾ ਸਿੰਘ, ਹਰਭਜਨ ਸਿੰਘ, ਵਾਈ.ਐਸ.ਰਾਵਤ, ਧੀਰਜ਼ ਸਿੰਘ, ਗਿਆਨ ਸਿੰਘ ਭੋਗਲ, ਸੁਭਾਸ਼ ਮਲਹੋਤਰਾ ਵੀ ਸ਼ਾਮਲ ਸਨ।  

ਵਿਦਿਆਰਥੀਆਂ ਦੀ ਸਹਾਇਤਾ ਲਈ ਸੈੱਲ ਸਥਾਪਤ

Posted On June - 24 - 2010 Comments Off on ਵਿਦਿਆਰਥੀਆਂ ਦੀ ਸਹਾਇਤਾ ਲਈ ਸੈੱਲ ਸਥਾਪਤ
ਪੱਤਰ ਪ੍ਰੇਰਕ ਜਲੰਧਰ, 23 ਜੂਨ ਇਥੋਂ ਦੇ ਮੇਹਰ ਚੰਦ ਪੌਲੀਟੈਕਨਿਕ ਕਾਲਜ ਵਲੋਂ ਪ੍ਰਿੰਸੀਪਲ ਜਗਰੂਪ ਸਿੰਘ ਦੀ ਅਗਵਾਈ ਹੇਠ ‘ਅਡਮਿਸ਼ਨ ਹੈਲਪਲਾਈਨ’ ਸੈੱਲ ਸਥਾਪਤ ਕੀਤਾ ਗਿਆ ਹੈ, ਜਿਹੜਾ ਵਿਦਿਆਰਥੀਆਂ ਦੀ ਸੂਬੇ ਦੇ ਵੱਖ-ਵੱਖ ਤਕਨੀਕੀ ਸੰਸਥਾਨਾਂ ਤੇ ਖਾਸ ਤੌਰ ’ਤੇ ਪੌਲੀਟੈਕਨਿਕ ਕਾਲਜਾਂ ਵਿਚ ਦਾਖਲਾ ਲੈਣ ਵਿਚ ਮੱਦਦ ਕਰੇਗਾ। ਪ੍ਰਿੰਸੀਪਲ ਜਗਰੂਪ ਸਿੰਘ ਨੇ ਦੱਸਿਆ ਕਿ ਪ੍ਰੋ. ਸੰਜੇ ਮਹਾਜਨ, ਪ੍ਰੋ. ਸੰਦੀਪ ਕੁਮਾਰ ਤੇ ਪ੍ਰੋ. ਪੰਕਜ ਗੁਪਤਾ ਦੀ ਨਿਗਰਾਨੀ ਹੇਠ ਕੰਮ ਕਰਨ ਵਾਲਾ ਇਹ ਸੈੱਲ 

150 ਸਿਖਿਆਰਥੀਆਂ ਦੀ ਨੌਕਰੀ ਲਈ ਚੋਣ

Posted On June - 24 - 2010 Comments Off on 150 ਸਿਖਿਆਰਥੀਆਂ ਦੀ ਨੌਕਰੀ ਲਈ ਚੋਣ
ਪੱਤਰ ਪ੍ਰੇਰਕ ਫਗਵਾੜਾ, 23 ਜੂਨ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦਿਵਾਉਣ ਲਈ ਆਈ.ਟੀ.ਆਈ. ਵਿਚ ਇੰਟਰਵਿਊ ਸਮਾਗਮ ਚੇਅਰਮੈਨ ਆਈ.ਐਮ.ਸੀ. ਮੁਖਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ ਜਿਸ ਵਿੱਚ 50 ਤੋਂ ਵੱਧ ਵਿਦਿਆਰਥੀ ਇੱਥੋਂ ਦੀਆਂ ਵੱਖ-ਵੱਖ ਸਨਅਤਾਂ ਲਈ ਨੌਕਰੀ ਵਜੋਂ ਚੁਣੇ ਗਏ। ਮੁਖਿੰਦਰ ਸਿੰਘ ਨੇ ਦੱਸਿਆ ਕਿ ਇੰਟਰਵਿਊ ਦੌਰਾਨ 150 ਸਿਖਿਆਰਥੀਆਂ ਵੱਖ-ਵੱਖ ਟਰੇਡਾਂ ਵਿਚੋਂ ਸ਼ਾਮਲ ਹੋਏ ਇਨ੍ਹਾਂ ’ਚੋਂ 50 ਨੌਜਵਾਨਾਂ ਮੌਕੇ ’ਤੇ ਸੁਖਜੀਤ ਸਟਾਰਚ ਜੀ.ਐਨ.ਏ. ਵਡਾਲਾ, ਸੀਕੋ ਇੰਡਸਟਰੀਜ, 

ਕਬੱਡੀ ਖੇਡ ਮੇਲੇ ’ਚ ਅੱਠ ਟੀਮਾਂ ਵੱਲੋਂ ਸ਼ਿਰਕਤ

Posted On June - 24 - 2010 Comments Off on ਕਬੱਡੀ ਖੇਡ ਮੇਲੇ ’ਚ ਅੱਠ ਟੀਮਾਂ ਵੱਲੋਂ ਸ਼ਿਰਕਤ
ਪੱਤਰ ਪ੍ਰੇਰਕ ਜੈਂਤੀਪੁਰ, 23 ਜੂਨ ਇਥੋਂ ਨੇੜੇ ਪਿੰਡ ਛਿੱਤ ਵਿਖੇ ਬਾਬਾ ਗੁਲਾਬ ਸ਼ਾਹ ਦੇ ਸਾਲਾਨਾ ਮੇਲੇ ’ਤੇ ਪਿੰਡ ਵਾਸੀਆਂ ਵਲੋਂ ਕਬੱਡੀ ਖੇਡ ਮੇਲਾ ਕਰਵਾਇਆ ਗਿਆ, ਜਿਸ ਵਿਚ ਅੱਠ ਟੀਮਾਂ ਨੇ ਹਿੱਸਾ ਲਿਆ। ਇਸ ਮੌਕੇ ਪਹਿਲਵਾਨ ਬਾਬਾ ਇਕਬਾਲ ਸਿੰਘ ਬੱਲਾਂ ਵਾਲੇ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਪਹਿਲਾ ਮੈਚ ਪਿੰਡ ਹਸਨਪੁਰ ਅਤੇ ਕੋਟਲਾ ਸਰਫ਼ ਦੀਆਂ ਟੀਮਾਂ ਵਿਚਕਾਰ ਹੋਇਆ, ਜਿਸ ਵਿਚ ਪਿੰਡ ਹਸਨਪੁਰ ਦੀ ਟੀਮ 30 ਅੰਕਾਂ ਦੇ ਮੁਕਾਬਲੇ 37 ਅੰਕ ਲੈ ਕੇ ਜੇਤੂ ਰਹੀ। ਦੂਜਾ ਮੈਚ ਪਿੰਡ ਛਿੱਤ ਅਤੇ ਤਲਵੰਡੀ 

ਸੜਕ ਨੂੰ ਤੰਦਰੁਸਤੀ ਮਾਰਗ ਬਣਾਉਣ ਲਈ ਮੁਹਿੰਮ ਵਿੱਢੀ

Posted On June - 24 - 2010 Comments Off on ਸੜਕ ਨੂੰ ਤੰਦਰੁਸਤੀ ਮਾਰਗ ਬਣਾਉਣ ਲਈ ਮੁਹਿੰਮ ਵਿੱਢੀ
ਪੱਤਰ ਪ੍ਰੇਰਕ ਸ਼ਾਹਕੋਟ, 23 ਜੂਨ ਇਥੋਂ ਨਕੋਦਰ ਨੂੰ (ਬਰਾਸਤਾ ਨਵਾਂ ਕਿਲਾ) ਜਾਂਦੀ ਸੰਪਰਕ ਸੜਕ ਨੂੰ ਤੰਦਰੁਸਤੀ ਮਾਰਗ ਵਜੋਂ ਵਿਕਸਤ ਕਰਨ ਲਈ ਨਿਰੋਗ ਯੋਗ ਸੰਸਥਾ ਤੇ ਪਤੰਜਲੀ ਯੋਗ ਸੰਮਤੀ ਸ਼ਾਹਕੋਟ ਵੱਲੋਂ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਸੰਸਥਾ ਦੇ ਪ੍ਰਧਾਨ ਦੇਵ ਰਾਜ ਸ਼ਰਮਾ ਅਤੇ ਬਖਸ਼ੀਸ਼ ਸਿੰਘ ਮਠਾੜੂ ਨੇ ਕਿਹਾ ਕਿ ਸਥਾਨਕ ਦੁਸਹਿਰਾ ਗਰਾਊਂਡ ਤੋਂ ਲੈ ਕੇ ਠਾਕੁਰ ਦੁਆਰਾ ਦਿਵਿਆ ਯੋਗ ਆਸ਼ਰਮ ਤੱਕ ਉਕਤ ਸੜਕ ਨੂੰ ਤੰਦਰੁਸਤੀ ਮਾਰਗ ਵਜੋਂ ਤਿਆਰ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਸੜਕ 

ਬਿਜਲੀ ਦੀ ਸਪਲਾਈ ਘੱਟ ਮਿਲਣ ਕਾਰਨ ਕਿਸਾਨ ਪ੍ਰੇਸ਼ਾਨ

Posted On June - 24 - 2010 Comments Off on ਬਿਜਲੀ ਦੀ ਸਪਲਾਈ ਘੱਟ ਮਿਲਣ ਕਾਰਨ ਕਿਸਾਨ ਪ੍ਰੇਸ਼ਾਨ
ਨਿੱਜੀ ਪੱਤਰ ਪ੍ਰੇਰਕ ਸੁਲਤਾਨਪੁਰ ਲੋਧੀ, 23 ਜੂਨ ਜਿੱਥੇ ਗਰਮੀ ਨੇ ਲੋਕਾਂ ਦਾ  ਕਚੂੰਬਰ ਕੱਢ ਦਿੱਤਾ ਉੱਥੇ ਬਿਜਲੀ ਵਿਭਾਗ ਵੀ ਪਿੱਛੇ ਨਹੀਂ ਰਿਹਾ। ਪੰਜਾਬ ਬਿਜਲੀ ਵਿਭਾਗ ਵੱਲੋਂ ਬਿਜਲੀ ਦੇਣ  ਲਈ ਤੇ ਕੱਟ ਲਾਉਣ ਦਾ ਸਮਾਂ ਨਿਰਧਾਰਤ ਕਰਨ ਤੋਂ ਬਾਅਦ ਵੀ ਪਿੰਡਾਂ ਵਿਚ ਘਰਾਂ ਦੀ ਸਪਲਾਈ ’ਤੇ ਲੰਬੇ ਅਣਐਲਾਨੇ ਕੱਟ ਲਗਾਏ ਜਾ ਰਹੇ ਹਨ ਜਿਸ ਕਰਕੇ ਆਮ ਜਨਜੀਵਨ ਕਾਫੀ ਪ੍ਰਭਾਵਿਤ ਹੋਇਆ ਹੈ। ਇਸ ਤੋਂ ਇਲਾਵਾ ਇਸ ਇਲਾਕੇ ਦੇ ਟਿੱਬਾ ਸਬ ਡਵੀਜ਼ਨ ’ਤੇ ਕਿਸਾਨਾਂ ਨੂੰ ਸਿਰਫ 6 ਘੰਟੇ ਲਈ ਸਪਲਾਈ ਦਿੱਤੀ 

ਭੈਰੋਂ ਜਤੀ ਮੰਦਰ ’ਚ ਸਭਿਆਚਾਰਕ ਤੇ ਛਿੰਝ ਮੇਲਾ ਸਮਾਪਤ

Posted On June - 24 - 2010 Comments Off on ਭੈਰੋਂ ਜਤੀ ਮੰਦਰ ’ਚ ਸਭਿਆਚਾਰਕ ਤੇ ਛਿੰਝ ਮੇਲਾ ਸਮਾਪਤ
ਪੱਤਰ ਪ੍ਰੇਰਕ ਬਲਾਚੌਰ, 23 ਜੂਨ ਬਲਾਚੌਰ-ਗੜ੍ਹਸ਼ੰਕਰ ਰੋਡ ’ਤੇ ਸਥਿਤ ਲੱਖਦਾਤਾ ਪੀਰ ਪ੍ਰਸਿੱਧ  ਭੈਰੋ ਜਤੀ ਮੰਦਰ ਵਿਖੇ ਸਾਲਾਨਾ ਸਭਿਆਚਾਰਕ ਅਤੇ ਛਿੰਝ ਮੇਲਾ ਕਰਵਾਇਆ ਗਿਆ ਜਿਸ ਵਿਚ ਵੱਖ-ਵੱਖ ਪੰਜਾਬੀ ਗਾਇਕਾਂ ਨੇ ਲੋਕ ਗੀਤਾਂ ਰਾਹੀਂ ਲੋਕਾਂ ਦਾ ਮਨੋਰੰਜਨ ਕੀਤਾ। ਇਸ ਦੋ-ਰੋਜ਼ਾ ਮੇਲੇ ਵਿਚ ਪਹਿਲੇ ਦਿਨ ਪੰਜਾਬ ਦੇ ਪ੍ਰਸਿੱਧ ਗਾਇਕ ਭੁਪਿੰਦਰ ਗਿੱਲ ਅਤੇ ਪੰਮੀ ਨੇ ਲੋਕਾਂ ਦਾ ਮਨੋਰੰਜਨ ਕੀਤਾ। ਹਾਸਿਆਂ ਦੇ ਬਾਦਸ਼ਾਹ ਭਜਨਾ ਅਮਲੀ ਅਤੇ ਸੁਮਨ ਸੰਤੀ ਨੇ  ਆਪਣੇ ਟੋਟਕਿਆਂ ਰਾਹੀਂ ਲੋਕਾਂ 

ਸਾਲਾਨਾ ਜੋੜ ਮੇਲਾ ਭਰਿਆ

Posted On June - 24 - 2010 Comments Off on ਸਾਲਾਨਾ ਜੋੜ ਮੇਲਾ ਭਰਿਆ
ਪੱਤਰ ਪ੍ਰੇਰਕ ਬਾਬਾ ਬਕਾਲਾ, 23 ਜੂਨ ਦਰਗਾਹ ਸ਼ਰੀਫ ਹਜ਼ਰਤ ਪੀਰ ਬਾਬਾ ਹਾਬਦ ਗਨੀ (ਖਾਨਗਾਹ) ਲੋਹਗੜ੍ਹ, ਸੁਧਾਰ ਰਾਜਪੂਤਾਂ ਵਿਖੇ ਸਾਲਾਨਾ ਜੋੜ ਮੇਲਾ ਬਾਬਾ ਕੈਲਾਸ਼ ਸ਼ਾਹ ਚਿਸ਼ਤੀ ਫਰੀਦੀ ਸਾਬਰੀ ਦੀ ਅਗਵਾਈ ਵਿਚ ਪੂਰਨ ਸ਼ਰਧਾ ਨਾਲ ਮਨਾਇਆ ਗਿਆ। ਸਵੇਰੇ ਗੋਇੰਦਵਾਲ ਵਾਲੇ ਅਤੇ ਸ਼ਾਮ ਨੂੰ ਅਬਦੁਲ ਹਸੀਂ ਕਾਦਰੀ ਤੇ ਪਾਰਟੀ ਕਾਹਨੂੰਵਾਨ ਵਾਲਿਆਂ ਨੇ ਕੱਵਾਲੀਆਂ ਪੇਸ਼ ਕੀਤੀਆਂ। ਇਸ ਮੌਕੇ ਸ਼ਾਮ ਨੂੰ 56 ਕਿਲੋਗ੍ਰਾਮ ਵਜ਼ਨੀ ਅਤੇ ਓਪਨ ਇਕ ਪਿੰਡ ਦੇ ਕਬੱਡੀ ਦੇ ਦੋ ਨੁਮਾਇਸ਼ੀ ਮੈਚ ਕਰਵਾਏ ਗਏ। 56 ਕਿਲੋਗਰਾਮ 

ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ ਇੱਕੋਂ ਛੱਤ ਹੇਠ

Posted On June - 24 - 2010 Comments Off on ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ ਇੱਕੋਂ ਛੱਤ ਹੇਠ
ਟਰੱਸਟ ਵਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਨਾਲ ਮੁਲਾਕਾਤ ਸਰਬਜੀਤ ਗਿੱਲ ਗੁਰਾਇਆ, 23 ਜੂਨ ਪਿੰਡ ਦੁਸਾਂਝ ਕਲਾਂ ’ਚ ਇੱਕੋਂ ਛੱਤ ਹੇਠ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲ ਚੱਲ ਰਹੇ ਹਨ। ਇਸ ਕਾਰਨ ਮਰੀਜ਼ਾਂ ਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਉਹ 10 ਰੁਪਏ ਵਾਲੀ ਪਰਚੀ ਕਟਵਾਉਣ ਜਾਂ ਇੱਕ ਰੁਪਏ ਵਾਲੀ। ਸ਼੍ਰੋਮਣੀ ਕਮੇਟੀ ਦੀ ਮਾਲਕੀ ਵਾਲੇ ਸਥਾਨ ’ਤੇ ਬਣੀ ਹੋਈ ਇਸ ਇਮਾਰਤ ’ਤੇ ਲੰਬਾ ਸਮਾਂ ਸਰਕਾਰੀ ਹਸਪਤਾਲ ਅਤੇ ਟਰੱਸਟ ਦੀ ਸਾਂਝ ਪੱਤੀ ਦਾ ਕਬਜ਼ਾ ਰਿਹਾ ਹੈ। ਹੁਣ ਇਸ ਹੀ ਇਮਾਰਤ ’ਚ ਟਰੱਸਟ ਵਲੋਂ 

ਨੌਜਵਾਨਾਂ ਦੇ ਹਮਲੇ ਵਿਚ ਬੱਸ ਡਰਾਈਵਰ ਜ਼ਖਮੀ, ਕੇਸ ਦਰਜ

Posted On June - 24 - 2010 Comments Off on ਨੌਜਵਾਨਾਂ ਦੇ ਹਮਲੇ ਵਿਚ ਬੱਸ ਡਰਾਈਵਰ ਜ਼ਖਮੀ, ਕੇਸ ਦਰਜ
ਪੱਤਰ ਪ੍ਰੇਰਕ ਗੜ੍ਹਸ਼ੰਕਰ, 23 ਜੂਨ ਬੱਸ ਦੇ ਡਰਾਈਵਰ ਵੱਲੋਂ ਸਾਈਡ ਨਾ ਦਿੱਤੇ ਜਾਣ ’ਤੇ ਇਕ ਨੌਜਵਾਨ ਨੇ ਸਾਥੀਆਂ ਸਮੇਤ ਬੱਸ ਡਰਾਈਵਰ ’ਤੇ ਹਮਲਾ ਕਰ ਦਿੱਤਾ ਜਿਸ ਦੇ ਸਿੱਟੇ ਵਜੋਂ ਬੱਸ ਡਰਾਈਵਰ ਜ਼ਖਮੀ ਹੋ ਗਿਆ। ਬੱਸ ਦੇ ਕੰਡਕਟਰ ਨੇ ਦੋਸ਼ ਲਾਇਆ ਕਿ ਇਨ੍ਹਾਂ ਹਮਲਾਵਰਾਂ ਨੇ ਉਸ ਦਾ ਪੈਸਿਆਂ ਵਾਲਾ ਬੈਗ ਵੀ ਖੋਹ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਗੜ੍ਹਸ਼ੰਕਰ ਤੋਂ ਨੰਗਲ ਨੂੰ ਜਾਣ ਵਾਲੀ ਪ੍ਰਾਈਵੇਟ ਕੰਪਨੀ ਔਰਬਿਟ ਦੀ ਬੱਸ ਨੀਮ ਪਹਾੜੀ ਖੇਤਰ ਦੇ ਪਿੰਡਾਂ ਵਿਚ ਲੰਘ ਰਹੀ ਸੀ ਕਿ ਬੱਸ ਦੇ ਪਿੱਛੇ 

ਬਾਬਾ ਖੱਬੇਆਣਾ ਦੀ ਯਾਦ ’ਚ ਮੇਲਾ

Posted On June - 24 - 2010 Comments Off on ਬਾਬਾ ਖੱਬੇਆਣਾ ਦੀ ਯਾਦ ’ਚ ਮੇਲਾ
ਪੱਤਰ ਪ੍ਰੇਰਕ ਫਗਵਾੜਾ, 23 ਜੂਨ ਬਾਬਾ ਖੱਬੇਆਣਾ ਦੀ ਯਾਦ ’ਚ ਪਿੰਡ ਖੰਗੂੜਾ ਵਿਖੇ ਸਾਲਾਨਾ ਮੇਲਾ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਮਗਰੋਂ ਕਵੀਸ਼ਰ ਪੰਡਤ ਸੋਮਨਾਥ, ਢਾਡੀ ਸੁਖਵਿੰਦਰ ਸਿੰਘ ਅਮੋਲਕ, ਲਖਵਿੰਦਰ ਸਿੰਘ ਨਿਮਾਣਾ, ਹਰਜਿੰਦਰ ਸਿੰਘ ਪਰਵਾਨਾ, ਤਰਸੇਮ ਸਿੰਘ ਕੌਮਲ ਨੇ ਸੰਗਤਾਂ ਨੂੰ ਗੁਰਬਾਣੀ ਦੁਆਰਾ ਨਿਹਾਲ ਕੀਤਾ। ਇਸ ਮੌਕੇ ਪਰਮਜੀਤ ਸਿੰਘ (ਸਾਬਕਾ ਸਰਪੰਚ), ਪਰਗਟ ਸਿੰਘ, ਗੁਰਬਖਸ਼ ਸਿੰਘ ਅਠੌਲੀ ਹਾਜ਼ਰ ਸਨ।  

ਪੜ੍ਹੋ ਪੰਜਾਬ ਦਾ ਤਿੰਨ ਰੋਜ਼ਾ ਸੈਮੀਨਾਰ ਸ਼ੁਰੂ

Posted On June - 24 - 2010 Comments Off on ਪੜ੍ਹੋ ਪੰਜਾਬ ਦਾ ਤਿੰਨ ਰੋਜ਼ਾ ਸੈਮੀਨਾਰ ਸ਼ੁਰੂ
ਪੱਤਰ ਪ੍ਰੇਰਕ ਸ਼ਾਹਕੋਟ, 23 ਜੂਨ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ, ਬਲਾਕ ਪ੍ਰਾਜੈਕਟ ਕੋਆਰਡੀਨੇਟਰ ਅਤੇ ਬਲਾਕ ਰਿਸੋਰਸਪਰਸਨ ਦਾ ਤਿੰਨ ਰੋਜ਼ਾ ਸੈਮੀਨਾਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਨਕੋਦਰ ਦੇ ਦਫਤਰ ਵਿਖੇ ਸ਼ੁਰੂ ਹੋ ਗਿਆ। ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਨਕੋਦਰ ਲਹਿੰਬਰ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਤਿੰਨ-ਰੋਜ਼ਾ ਸੈਮੀਨਾਰ ਵਿਚ ਬਲਾਕ ਸ਼ਾਹਕੋਟ ਇਕ ਤੇ ਦੋ, ਨਕੋਦਰ ਇਕ ਤੇ ਦੋ ਅਤੇ ਬਲਾਕ ਲੋਹੀਆਂ ਖਾਸ ਦੇ ਬੀ.ਪੀ.ਈ.ਓ., ਬੀ.ਪੀ.ਸੀ. ਅਤੇ ਬੀ.ਆਰ.ਪੀ. ਹਿੱਸਾ 

ਵੈਟਰਨਰੀ ਇੰਸਪੈਕਟਰ ਵਿਰੋਧੀ ਫੈਸਲੇ ਖ਼ਿਲਾਫ਼ ਰੋਸ ਧਰਨੇ 25 ਨੂੰ

Posted On June - 24 - 2010 Comments Off on ਵੈਟਰਨਰੀ ਇੰਸਪੈਕਟਰ ਵਿਰੋਧੀ ਫੈਸਲੇ ਖ਼ਿਲਾਫ਼ ਰੋਸ ਧਰਨੇ 25 ਨੂੰ
ਪੱਤਰ ਪ੍ਰੇਰਕ ਜਲੰਧਰ, 23 ਜੂਨ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਜ਼ਿਲ੍ਹਾ ਇਕਾਈ ਦੀ ਮੀਟਿੰਗ ਪ੍ਰਧਾਨ ਅਮਰੀਕ ਸਿੰਘ ਕਾਹਲੋਂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਫੈਸਲਾ ਕੀਤਾ ਗਿਆ ਕਿ ਐਸੋਸੀਏਸ਼ਨ ਵੱਲੋਂ ਗੁਰੂ ਅੰਗਦ ਦੇਵ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਲੁਧਿਆਣਾ ਦੇ ਵੈਟਰਨਰੀ ਇੰਸਪੈਕਟਰ ਵਿਰੋਧੀ ਫੈਸਲੇ ਖ਼ਿਲਾਫ਼ ਸਾਰੇ ਜ਼ਿਲ੍ਹਿਆਂ ’ਚ 25 ਜੂਨ ਨੂੰ 2 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਰੋਸ ਧਰਨੇ ਦਿੱਤੇ ਜਾਣਗੇ। ਮੀਟਿੰਗ ਦੀ ਕਾਰਵਾਈ ਜਾਰੀ ਕਰਦਿਆਂ ਐਸੋਸੀਏਸ਼ਨ ਦੇ ਪ੍ਰੈੱਸ ਸਕੱਤਰ 

ਐਨ.ਡੀ.ਏ. ਦੀ ਪ੍ਰੀਖਿਆ ਲਈ ਸਿਖਲਾਈ ਕੈਂਪ ਸ਼ੁਰੂ

Posted On June - 24 - 2010 Comments Off on ਐਨ.ਡੀ.ਏ. ਦੀ ਪ੍ਰੀਖਿਆ ਲਈ ਸਿਖਲਾਈ ਕੈਂਪ ਸ਼ੁਰੂ
ਪੱਤਰ ਪ੍ਰੇਰਕ ਤਲਵਾੜਾ, 23 ਜੂਨ ਪੰਜਾਬ ’ਚ ਵੱਧ ਰਹੀ ਬੇਰੁਜ਼ਗਾਰੀ ਨੂੰ ਠੱਲ੍ਹ ਪਾਉਣ ਤੇ ਭਾਰਤੀ ਫੌਜ ’ਚ ਪੰਜਾਬੀ ਨੌਜਵਾਨਾਂ ਦੀ ਘਟ ਰਹੀ ਗਿਣਤੀ ਨੂੰ ਮੁੱਖ ਰੱਖਦੇ ਹੋਏ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸੈਨਿਕ ਭਲਾਈ ਤੇ ਰੁਜ਼ਗਾਰ ਵਿਭਾਗ ਨਾਲ ਮਿਲ ਕੇ ਸੂਬੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ’ਚ ਪੜ੍ਹ ਰਹੇ ਹੋਣਹਾਰ ਵਿਦਿਆਰਥੀਆਂ ਨੂੰ  ਨੈਸ਼ਨਲ  ਡਿਫੈਂਸ ਅਕਾਦਮੀ (ਐਨ.ਡੀ.ਏ.) ਦੀ ਲਿਖਤੀ ਪ੍ਰੀਖਿਆ ਦੀ ਮੁਫਤ ਕੌਚਿੰਗ ਦੇਣ ਦਾ ਫੈਸਲਾ ਲਿਆ ਗਿਆ ਹੈ। ਇਸ ਤਹਿਤ ਜ਼ਿਲ੍ਹਾ 

ਜ਼ਿਲ੍ਹਾ ਅਧਿਕਾਰੀਆਂ ਵੱਲੋਂ ਵਿਕਾਸ ਪ੍ਰਾਜੈਕਟਾਂ ਦਾ ਜਾਇਜ਼ਾ

Posted On June - 24 - 2010 Comments Off on ਜ਼ਿਲ੍ਹਾ ਅਧਿਕਾਰੀਆਂ ਵੱਲੋਂ ਵਿਕਾਸ ਪ੍ਰਾਜੈਕਟਾਂ ਦਾ ਜਾਇਜ਼ਾ
ਪੱਤਰ ਪ੍ਰੇਰਕ ਗੁਰਦਾਸਪੁਰ, 23 ਜੂਨ ਕੇਂਦਰੀ ਸਹਾਇਤਾ ਪ੍ਰਾਪਤ ਸਕੀਮਾਂ ਅਧੀਨ ਜ਼ਿਲੇ ਅੰਦਰ ਚੱਲ ਰਹੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਅਤੇ ਗਰਾਂਟਾਂ ਦੀ ਹੋ ਰਹੀ ਵਰਤੋਂ ਦਾ ਜਾਇਜ਼ਾ ਲੈਣ ਲਈ ਅੱਜ ਸਥਾਨਕ ਪੰਚਾਇਤ ਭਵਨ ਵਿਖੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਜਸਵਿੰਦਰ ਸਿੰਘ ਰਮਦਾਸ ਦੀ ਪ੍ਰਧਾਨਗੀ ਹੇਠ ਜ਼ਿਲ੍ਹੇ ਦੇ ਸਬੰਧਤ ਸਮੂਹ ਮੁਖੀ ਅਧਿਕਾਰੀਆਂ ਦੀ ਮੀਟਿੰਗ ਹੋਈ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਅਧਿਕਾਰੀਆਂ ਨੂੰ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ 

ਸਿਵਲ ਹਸਪਤਾਲ ਲਾਗੇ ਡੰਪਿੰਗ ਗਰਾਊਂਡ ਬਣਾਉਣ ਤੋਂ ਲੋਕ ਦੁਖੀ

Posted On June - 24 - 2010 Comments Off on ਸਿਵਲ ਹਸਪਤਾਲ ਲਾਗੇ ਡੰਪਿੰਗ ਗਰਾਊਂਡ ਬਣਾਉਣ ਤੋਂ ਲੋਕ ਦੁਖੀ
ਐਨ.ਪੀ. ਧਵਨ ਪਠਾਨਕੋਟ, 23 ਜੂਨ ਨਗਰ ਕੌਂਸਲ ਵੱਲੋਂ ਇੱਥੇ ਸਿਵਲ ਹਸਪਤਾਲ ਦੇ ਨਾਲ ਲੱਗਦੀ ਖੱਡ ਦੇ ਪੁਲ ਕੋਲ ਸੜਕ ਕੰਢੇ ਸ਼ਹਿਰ ਦਾ ਸਾਰਾ ਕੂੜਾ-ਕਰਕਟ ਸੁੱਟ ਦੇਣ ਨਾਲ ਸਾਰੇ ਇਲਾਕੇ ਦਾ ਵਾਤਾਵਰਨ ਪ੍ਰਦੂਸ਼ਿਤ ਹੋ ਗਿਆ ਹੈ ਅਤੇ ਬਦਬੂ ਫੈਲਣ ਨਾਲ ਖਾਨਪੁਰ, ਮਨਵਾਲ ਬਾਗ ਦੀਆਂ ਅਬਾਦੀਆਂ ਅੰਦਰ ਭਾਰੀ ਰੋਸ ਪੈਦਾ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਜਗ੍ਹਾ ਗੰਦਗੀ ਦੇ ਢੇਰ ਲਗਾਏ ਜਾ ਰਹੇ ਹਨ ਉਥੇ ਸ਼ਾਹਪੁਰ ਕੰਡੀ ਤੇ ਹੋਰ ਪਿੰਡਾਂ ਨੂੰ ਜਾਣ ਵਾਲੀਆਂ ਬੱਸਾਂ ਦਾ ਅੱਡਾ, ਸਿਵਲ 
Available on Android app iOS app
Powered by : Mediology Software Pvt Ltd.