ਪੋਸਟ-ਮੈਟਰਿਕ ਸਕਾਲਰਸ਼ਿਪ ਦੇ ਭੁਗਤਾਨ ਵਿੱਚ ਪੱਛੜਿਆ ਪੰਜਾਬ !    ਬੱਬਰ ਅਕਾਲੀ ਲਹਿਰ ਦਾ ਸਿਰਜਕ ਕਿਸ਼ਨ ਸਿੰਘ ਗੜਗੱਜ !    ਮਰਦੇ ਦਮ ਤੱਕ ਆਜ਼ਾਦ ਰਹਿਣ ਵਾਲਾ ਚੰਦਰ ਸ਼ੇਖਰ !    ਕਾਰਸੇਵਾ: ਖਡੂਰ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਵਿਕਾਸ ਕਾਰਜਾਂ ਨੂੰ ਦੇਣ !    ਆਰਫ਼ ਕਾ ਸੁਣ ਵਾਜਾ ਰੇ !    ਪੰਜਾਬ ’ਚ ਮਾਫ਼ੀਆ ਅੱਜ ਵੀ ਸਰਗਰਮ !    ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਦੀ ਚੋਣ ਸਰਬਸੰਮਤੀ ਨਾਲ ਸਿਰੇ ਚੜ੍ਹੀ !    ਕੈਪਟਨ ਦੇ ਓਐੱਸਡੀ ਨੇ ਲੁਧਿਆਣਾ ਦੱਖਣੀ ਤੋਂ ਖਿੱਚੀ ਚੋਣਾਂ ਦੀ ਤਿਆਰੀ !    ਅੱਠਵੀਂ ਦੇ ਪ੍ਰੀਖਿਆ ਕੇਂਦਰ ਬਣੇ ਦੂਰ, ਪਾੜਿ੍ਹਆਂ ਦਾ ਕੀ ਕਸੂਰ !    ਸੁਪਰੀਮ ਕੋਰਟ ਦੇ 6 ਜੱਜਾਂ ਨੂੰ ਸਵਾਈਨ ਫਲੂ !    

ਮਾਝਾ-ਦੋਆਬਾ › ›

Featured Posts
ਦਿੱਲੀ ’ਚ ਫਿਰਕੂ ਹਿੰਸਾ ਖਿ਼ਲਾਫ਼ ਵਿਦਿਆਰਥੀ ਜਥੇਬੰਦੀਆਂ ਵਲੋਂ ਰੋਸ ਵਿਖਾਵਾ

ਦਿੱਲੀ ’ਚ ਫਿਰਕੂ ਹਿੰਸਾ ਖਿ਼ਲਾਫ਼ ਵਿਦਿਆਰਥੀ ਜਥੇਬੰਦੀਆਂ ਵਲੋਂ ਰੋਸ ਵਿਖਾਵਾ

ਜਗਤਾਰ ਸਿੰਘ ਲਾਂਬਾ ਅੰਮ੍ਰਿਤਸਰ, 25 ਫਰਵਰੀ ਦਿੱਲੀ ਵਿਚ ਹੋ ਰਹੀ ਫਿਰਕੂ ਹਿੰਸਾ ਖਿਲਾਫ ਇਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਿਦਿਆਰਥੀ ਜਥੇਬੰਦੀਆਂ ਵਲੋਂ ਸਰਕਾਰ ਵਿਰੁੱਧ ਰੋਸ ਵਿਖਾਵਾ ਕੀਤਾ ਗਿਆ ਹੈ। ਮੁੱਖ ਲਾਇਬ੍ਰੇਰੀ ਦੇ ਨੇੜੇ ਵਿਦਿਆਰਥੀ ਜਥੇਬੰਦੀ ਪੀਐਸਯੂ (ਲਲਕਾਰ) ਅਤੇ ਐਸਐਸਐਫ ਦੇ ਕਾਰਕੁਨਾਂ ਵਲੋਂ ਰੋਸ ਵਿਖਾਵਾ ਕੀਤਾ ਗਿਆ। ਪੀਐਸਯੂ ਦੇ ਆਗੂ ਗਗਨਦੀਪ ਨੇ ਦੋਸ਼ ਲਾਇਆ ...

Read More

ਵਜ਼ੀਰ ਸਿੰਘ ਰੰਧਾਵਾ ਦਾ ਕਹਾਣੀ ਸੰਗ੍ਰਹਿ ਲੋਕ ਅਰਪਣ

ਵਜ਼ੀਰ ਸਿੰਘ ਰੰਧਾਵਾ ਦਾ ਕਹਾਣੀ ਸੰਗ੍ਰਹਿ ਲੋਕ ਅਰਪਣ

ਪੱਤਰ ਪ੍ਰੇਰਕ ਅੰਮ੍ਰਿਤਸਰ, 25 ਫਰਵਰੀ ਸਾਹਿਤ ਅਤੇ ਸਿਰਜਣਾ ਦੇ ਖੇਤਰ ਵਿਚ ਨਿਰੰਤਰ ਕਾਰਜਸ਼ੀਲ ਜਨਵਾਦੀ ਲੇਖਕ ਸੰਘ ਵਲੋਂ ਕੈਨੇਡਾ ਨਿਵਾਸੀ ਸਾਹਿਤਕਾਰ ਵਜ਼ੀਰ ਸਿੰਘ ਰੰਧਾਵਾ ਦਾ ਨਵ-ਪ੍ਰਕਾਸ਼ਿਤ ਕਹਾਣੀ ਸੰਗ੍ਰਹਿ ਹੋਕਾ ਲੋਕ ਅਰਪਿਤ ਕੀਤਾ ਗਿਆ। ਸਥਾਨਕ ਆਤਮ ਪਬਲਿਕ ਇਸਲਾਮਾਬਾਦ ਵਿਖੇ ਹੋਏ ਇਸ ਅਦਬੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਦੀਪ ਦੇਵਿੰਦਰ ਸਿੰਘ, ਦੇਵ ਦਰਦ, ਅਮਰਜੀਤ ਕੌਰ, ਦਿਲਜੀਤ ਸਿੰਘ ...

Read More

ਪ੍ਰਧਾਨ ਮੰਤਰੀ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਪੁਤਲੇ ਫੂਕੇ

ਪ੍ਰਧਾਨ ਮੰਤਰੀ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਪੁਤਲੇ ਫੂਕੇ

ਦਵਿੰਦਰ ਸਿੰਘ ਭੰਗੂ ਰਈਆ 25 ਫਰਵਰੀ ਕੁੱਲ ਹਿੰਦ ਕਿਸਾਨ ਤਾਲਮੇਲ ਸੰਘਰਸ਼ ਕਮੇਟੀ ਦੇ ਸੱਦੇ ’ਤੇ ਜਮਹੂਰੀ ਕਿਸਾਨ ਸਭਾ, ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਕਾਰਕੁਨਾਂ ਵੱਲੋਂ ਸਥਾਨਕ ਕਸਬੇ ਅੰਦਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਪੁਤਲਾ ਫੂਕਿਆ ਗਿਆ। ਇਸ ਦੀ ਅਗਵਾਈ ਸਵਿੰਦਰ ਸਿੰਘ ਤਿੰਮੋਵਾਲ, ਸੁਖਚੈਨ ਸਿੰਘ ਬੁਤਾਲਾ ਅਤੇ ਗੁਰਨਾਮ ਸਿੰਘ ...

Read More

ਵਿਰਸਾ ਵਿਹਾਰ ਵਿਚ ਕੌਮਾਂਤਰੀ ਮੇਲਾ ਸ਼ੁਰੂ

ਵਿਰਸਾ ਵਿਹਾਰ ਵਿਚ ਕੌਮਾਂਤਰੀ ਮੇਲਾ ਸ਼ੁਰੂ

ਮਨਮੋਹਨ ਸਿੰਘ ਢਿੱਲੋਂ ਅੰਮ੍ਰਿਤਸਰ, 25 ਫਰਵਰੀ ਨੂਤਨ ਪ੍ਰਯਾਸ ਮੰਚ ਜੰਮੂ ਵਲੋਂ 9 ਦਿਨ ਚੱਲਣ ਵਾਲਾ ਨੂਤਨ ਇੰਟਰਨੈਸ਼ਨਲ ਥੀਏਟਰ ਫੈਸਟੀਵਲ ਦੀ ਅੱਜ ਇਥੇ ਵਿਰਸਾ ਵਿਹਾਰ ਵਿਖੇ ਆਗਾਜ਼ ਹੋ ਗਿਆ। ਇਸ ਫੈਸਟੀਵਲ ਦਾ ਉਦਘਾਟਨ ਰੰਗਮੰਚ ਦੀ ਮਹਾਨ ਹਸਤੀ ਪਦਮਸ੍ਰੀ ਬੰਸੀ ਕੌਲ ਨੇ ਕੀਤਾ। ਫੈਸਟੀਵਲ ਦੇ ਪਹਿਲੇ ਦਿਨ ਅੱਜ ਰੂਬਰੂ ਥੀਏਟਰ ਗਰੁਪ ਦਿੱਲੀ ਦੀ ਟੀਮ ...

Read More

ਸਿਹਤ ਵਿਭਾਗ ਵੱਲੋਂ ਕਾਲਜਾਂ ਦੀਆਂ ਕੰਟੀਨਾਂ ’ਚ ਛਾਪੇ

ਸਿਹਤ ਵਿਭਾਗ ਵੱਲੋਂ ਕਾਲਜਾਂ ਦੀਆਂ ਕੰਟੀਨਾਂ ’ਚ ਛਾਪੇ

ਹਰਪ੍ਰੀਤ ਕੌਰ ਹੁਸ਼ਿਆਰਪੁਰ, 25 ਫ਼ਰਵਰੀ ਸਿਹਤ ਵਿਭਾਗ ਦੀ ਟੀਮ ਵਲੋਂ ਅੱਜ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਸੁਰਿੰਦਰ ਸਿੰਘ ਅਤੇ ਫ਼ੂਡ ਅਫ਼ਸਰ ਰਮਨ ਵਿਰਦੀ ਦੀ ਅਗਵਾਈ ਹੇਠ ਸ਼ਹਿਰ ਦੇ ਵੱਖ-ਵੱਖ ਕਾਲਜਾਂ ਦੀਆਂ ਕੰਟੀਨਾਂ ’ਚ ਛਾਪੇਮਾਰੀ ਕੀਤੀ ਗਈ। ਜ਼ਿਲ੍ਹਾ ਸਿਹਤ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟੀਨਾਂ ਦੇ ਮਾੜੇ ਪ੍ਰਬੰਧਾਂ ਬਾਰੇ ਸ਼ਿਕਾਇਤ ਮਿਲੀ ਸੀ ਜਿਸ ...

Read More

ਅਣਪਛਾਤਿਆਂ ਵੱਲੋਂ ਪੁੱਟਿਆ ਰਸਤਾ ਪਿੰਡ ਵਾਸੀਆਂ ਨੇ ਪੂਰਿਆ

ਅਣਪਛਾਤਿਆਂ ਵੱਲੋਂ ਪੁੱਟਿਆ ਰਸਤਾ ਪਿੰਡ ਵਾਸੀਆਂ ਨੇ ਪੂਰਿਆ

ਦੀਪਕ ਠਾਕੁਰ ਤਲਵਾੜਾ, 25 ਫਰਵਰੀ ਲੰਘੇ ਸ਼ੁੱਕਰਵਾਰ ਪਿੰਡ ਨੰਗਲ ਖਨੌੜਾ ਵਿੱਚ ਸਵਾਂ ਦਰਿਆ ਵਾਲੇ ਪਾਸਿਓਂ ਹਿਮਾਚਲ ਪ੍ਰਦੇਸ਼ ਦੇ ਕਰੱਸ਼ਰ ਤੋਂ ਆਉਂਦੀ ਟਰੈਫ਼ਿਕ ਦੇ ਲਾਂਘੇ ਨੂੰ ਬੰਦ ਕਰਨ ਦੇ ਮਕਸਦ ਨਾਲ ਕੁੱਝ ਅਣਪਛਾਤੇ ਵਿਅਕਤੀਆਂ ਨੇ ਰਸਤੇ ’ਚ ਡੂੰਘੇ ਟੋੋਏ ਪੁੱਟ ਕੇ ਬੰਦ ਕਰ ਦਿੱਤਾ ਸੀ ਜੋ ਕਿ ਪਿੰਡ ਦੇ ਸ਼ਮਸ਼ਾਨ ਘਾਟ ਅਤੇ ਖੇਤਾਂ ...

Read More

‘ਮੈਂ ਪੰਜਾਬ ਬੋਲਦਾ ਹਾਂ’ ਨਾਟਕ ਦਾ ਮੰਚਨ

‘ਮੈਂ ਪੰਜਾਬ ਬੋਲਦਾ ਹਾਂ’ ਨਾਟਕ ਦਾ ਮੰਚਨ

ਪੱਤਰ ਪ੍ਰੇਰਕ ਹੁਸ਼ਿਆਰਪੁਰ, 25 ਫ਼ਰਵਰੀ ਬਹੁਰੰਗ ਕਲਾ ਮੰਚ ਹੁਸ਼ਿਆਰਪੁਰ ਵਲੋਂ ਨਸ਼ਿਆਂ ਦੇ ਖ਼ਿਲਾਫ਼ ਪੁੰਜ ਆਟੋਸ ਦੇ ਐੱਮਡੀ ਨਵਦੀਪ ਸ਼ਰਮਾ ਦੇ ਸਹਿਯੋਗ ਨਾਲ ਅਸ਼ੋਕ ਪੁਰੀ ਦਾ ਲਿਖਿਆ ਅਤੇ ਨਿਰਦੇਸ਼ਤ ਨਾਟਕ ‘ਮੈਂ ਪੰਜਾਬ ਬੋਲਦਾ ਹਾਂ’ ਦਾ ਪ੍ਰਦਰਸ਼ਨ ਪਿੰਡ ਬਜਵਾੜਾ ਵਿੱਚ ਕੀਤਾ ਗਿਆ। ਇਸ ਵਿੱਚ ਸਕਮਾਜ ਸੇਵੀ ਸੰਸਥਾ ‘ਇਹ ਜਨਮ ਤੁਮਾਰੇ ਲੇਖੇ’ ਦੇ ਨਰੇਸ਼ ਕੁਮਾਰ ...

Read More


ਸੜਕ ਹਾਦਸੇ ’ਚ ਇਕ ਦੀ ਮੌਤ; ਦੋ ਜ਼ਖ਼ਮੀ

Posted On February - 25 - 2020 Comments Off on ਸੜਕ ਹਾਦਸੇ ’ਚ ਇਕ ਦੀ ਮੌਤ; ਦੋ ਜ਼ਖ਼ਮੀ
ਤਰਨ ਤਾਰਨ: ਬੀਤੀ ਅੱਧੀ ਰਾਤ ਤਰਨ ਤਾਰਨ-ਅੰਮ੍ਰਿਤਸਰ ਸੜਕ ’ਤੇ ਪਿੰਡ ਦੋਬੁਰਜੀ ਨੇੜੇ ਹੋਏ ਸੜਕ ਹਾਦਸੇ ਵਿੱਚ ਇਕ ਜਣੇ ਦੀ ਮੌਤ ਹੋ ਗਈ ਜਦਕਿ ਦੋ ਹੋਰ ਗੰਭੀਰ ਜਖਮੀ ਹੋ ਗਏ| ਥਾਣਾ ਸਿਟੀ ਦੀ ਪੁਲੀਸ ਨੇ ਦਫ਼ਾ 304-ਏ, 279, 337, 338, 427 ਅਧੀਨ ਕੇਸ ਦਰਜ ਕੀਤਾ ਹੈ| ਮਿਰਤਕ ਦੀ ਪਛਾਣ ਘੰਨੂਪੁਰ ਕਾਲੇ (ਅੰਮ੍ਰਿਤਸਰ) ਵਾਸੀ ਸੋਨੂੰ ਦਾਣਾ ਵਜੋਂ ਕੀਤੀ ਗਈ ਹੈ ਜਦਕਿ ਜ਼ਖ਼ਮੀਆਂ ਵਿੱਚ ਉਸੇ ਪਿੰਡ ਦੇ ਵਾਸੀ ਜਸਵੰਤ ਸਿੰਘ ਜੱਸੂ ਅਤੇ ਮਾਨਵ ਕੁਮਾਰ ਮਨੀ ਦਾ ਨਾਮ ਸ਼ਾਮਲ ਹੈ| ਇਹ ਤਿੰਨੇ ਜਣੇ ਆਪਣੇ ਮੋਟਰ ਸਾਈਕਲ ’ਤੇ 

ਮਾਝੇ ਤੇ ਦੁਆਬੇ ’ਚ ਕਿਸਾਨਾਂ ਨੇ ਟਰੰਪ ਤੇ ਮੋਦੀ ਦੇ ਪੁਤਲੇ ਸਾੜੇ

Posted On February - 25 - 2020 Comments Off on ਮਾਝੇ ਤੇ ਦੁਆਬੇ ’ਚ ਕਿਸਾਨਾਂ ਨੇ ਟਰੰਪ ਤੇ ਮੋਦੀ ਦੇ ਪੁਤਲੇ ਸਾੜੇ
ਗੁਰਬਖ਼ਸ਼ਪੁਰੀ ਤਰਨ ਤਾਰਨ, 24 ਫਰਵਰੀ ਕਸਬਾ ਝਬਾਲ ਵਿੱਚ ਜਮਹੂਰੀ ਕਿਸਾਨ ਸਭਾ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਅਤੇ ਆਲ ਇੰਡੀਆ ਕਿਸਾਨ ਸਭਾ ਦੇ ਵੱਡੀ ਗਿਣਤੀ ਵਰਕਰਾਂ ਨੇ ਰੋਸ ਵਿਖਾਵਾ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪੁਤਲਾ ਸਾੜਿਆ| ਰੋਹ ਭਰਪੂਰ ਵਿਖਾਵੇ ਵਿੱਚ ਸ਼ਾਮਲ ਵਰਕਰਾਂ ਨੂੰ ਕਿਸਾਨ ਆਗੂ ਪ੍ਰਿਥੀਪਾਲ ਸਿੰਘ ਮਾੜੀਮੇਘਾ, ਜਸਪਾਲ ਸਿੰਘ ਝਬਾਲ, ਭੁਪਿੰਦਰ ਸਿੰਘ, ਦਵਿੰਦਰ ਸੋਹਲ, ਸਰਬਜੀਤ ਸਿੰਘ ਗੰਡੀਵਿੰਡ, ਜਸਬੀਰ 

ਸਫ਼ਾਈ ਕਰਮੀਆਂ ਦੀ ਹੜਤਾਲ ਕਾਰਨ ਸ਼ਹਿਰ ’ਚ ਲੱਗੇ ਕੂੜੇ ਦੇ ਢੇਰ

Posted On February - 25 - 2020 Comments Off on ਸਫ਼ਾਈ ਕਰਮੀਆਂ ਦੀ ਹੜਤਾਲ ਕਾਰਨ ਸ਼ਹਿਰ ’ਚ ਲੱਗੇ ਕੂੜੇ ਦੇ ਢੇਰ
ਪਾਲ ਸਿੰਘ ਨੌਲੀ ਜਲੰਧਰ, 24 ਫਰਵਰੀ ਨਗਰ ਨਿਗਮ ਦੇ ਸਫਾਈ ਮੁਲਾਜ਼ਮਾਂ ਵੱਲੋਂ ਕੀਤੀ ਗਈ ਹੜਤਾਲ ਦੇ ਪਹਿਲੇ ਦਿਨ ਹੀ ਸ਼ਹਿਰ ਵਿਚ ਕੂੜੇ ਦੇ ਢੇਰ ਲੱਗ ਗਏ। ਸਫਾਈ ਮੁਲਾਜ਼ਮਾਂ ਨੇ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਨਗਰ ਨਿਗਮ ਦੇ ਦਫਤਰ ਬਾਹਰ ਧਰਨਾ ਦਿੱਤਾ। ਧਰਨੇ ਵਿਚ ਵੱਡੀ ਗਿਣਤੀ ’ਚ ਔਰਤ ਮੁਲਾਜ਼ਮਾਂ ਵੀ ਹਾਜ਼ਰ ਸਨ। ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਪ੍ਰਧਾਨ ਚੰਦਨ ਗਰੇਵਾਲ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇ ਨਗਰ ਨਿਗਮ ਨੇ ਸਫਾਈ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਨਾ ਮੰਨਿਆ 

ਪੁਲੀਸ ਚੌਕੀ ਸਾਹਮਣੇ ਲਾਸ਼ ਰੱਖ ਕੇ ਰੋਸ ਵਿਖਾਵਾ

Posted On February - 25 - 2020 Comments Off on ਪੁਲੀਸ ਚੌਕੀ ਸਾਹਮਣੇ ਲਾਸ਼ ਰੱਖ ਕੇ ਰੋਸ ਵਿਖਾਵਾ
ਜਗਤਾਰ ਸਿੰਘ ਲਾਂਬਾ ਅੰਮ੍ਰਿਤਸਰ, 24 ਫਰਵਰੀ ਸਥਾਨਕ ਗੁਮਟਾਲਾ ਇਲਾਕੇ ਵਿਚ ਇਕ ਵਿਅਕਤੀ ਦੀ ਕੱਲ੍ਹ ਭੇਤਭਰੀ ਹਾਲਤ ਵਿਚ ਮੌਤ ਹੋਣ ਦੇ ਮਾਮਲੇ ਨੂੰ ਲੈ ਕੇ ਅੱਜ ਉਸ ਦੇ ਪਰਿਵਾਰਕ ਮੈਂਬਰਾਂ ਨੇ ਲਾਸ਼ ਨੂੰ ਪੁਲੀਸ ਚੌਂਕੀ ਦੇ ਬਾਹਰ ਰੱਖ ਕੇ ਰੋਸ ਵਿਖਾਵਾ ਕੀਤਾ ਅਤੇ ਕਤਲ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਗੁਰਮੇਜ ਸਿੰਘ, ਜੋ ਇਕ ਮਜ਼ਦੂਰ ਵਜੋਂ ਕੰਮ ਕਰਦਾ ਸੀ, ਨੂੰ ਕੁਝ ਵਿਅਕਤੀ ਜਬਰੀ ਆਪਣੇ ਨਾਲ ਲੈ ਗਏ ਸਨ। ਇਹ ਵਿਅਕਤੀ ਨਾਜਾਇਜ਼ ਸ਼ਰਾਬ ਦਾ ਕਾਰੋਬਾਰ 

ਬਾਬਾ ਬਕਾਲਾ ’ਚ ਮਾਂ ਬੋਲੀ ਦੇ ਹੱਕ ਵਿਚ ਚੇਤਨਾ ਮਾਰਚ

Posted On February - 25 - 2020 Comments Off on ਬਾਬਾ ਬਕਾਲਾ ’ਚ ਮਾਂ ਬੋਲੀ ਦੇ ਹੱਕ ਵਿਚ ਚੇਤਨਾ ਮਾਰਚ
ਦਵਿੰਦਰ ਸਿੰਘ ਭੰਗੂ ਰਈਆ, 24 ਫਰਵਰੀ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸੱਦੇ ‘ਤੇ ਮਾਤ ਭਾਸ਼ਾ ਦਿਵਸ ਮੌਕੇ ਅੱਜ ਬਾਬਾ ਬਕਾਲਾ ਸਾਹਿਬ ਦੇ ਬਾਜ਼ਾਰਾਂ ਵਿਚੋਂ ‘ਮਾਂ ਬੋਲੀ ਚੇਤਨਾ ਮਾਰਚ’ ਕੱਢਿਆ ਗਿਆ। ਇਹ ਚੇਤਨਾ ਮਾਰਚ ਸੰਤ ਮਾਝਾ ਸਿੰਘ ਕਰਮਜੋਤ ਸਕੂਲ, ਬਾਬਾ ਬਕਾਲਾ ਸਾਹਿਬ ਤੋਂ ਆਰੰਭ ਹੋਇਆ ਅਤੇ ਬਾਬਾ ਬਕਾਲਾ ਸਾਹਿਬ ਦੇ ਸਮੁੱਚੇ ਬਜ਼ਾਰਾਂ ’ਚੋਂ, ਪੰਜਾਬੀ ਮਾਤ ਭਾਸ਼ਾ ਦੇ ਹੱਕ ਵਿੱਚ ਲੋਕਾਂ ਨੂੰ ਜਾਗਰੂਕ ਕਰਦਾ, ਤਹਿਸੀਲ 

ਸੜਕ ਦੀ ਖ਼ਸਤਾ ਹਾਲਤ ਖ਼ਿਲਾਫ਼ ਲੋਕ ਰੋਹ ਭੜਕਿਆ

Posted On February - 25 - 2020 Comments Off on ਸੜਕ ਦੀ ਖ਼ਸਤਾ ਹਾਲਤ ਖ਼ਿਲਾਫ਼ ਲੋਕ ਰੋਹ ਭੜਕਿਆ
ਵਰਿੰਦਰਜੀਤ ਜਾਗੋਵਾਲ ਕਾਹਨੂੰਵਾਨ, 24 ਫਰਵਰੀ ਹਲਕੇ ਅੰਦਰੋਂ ਲੰਘਣ ਵਾਲੀ ਗੁਰਦਾਸਪੁਰ-ਸ੍ਰੀ ਹਰਗੋਬਿੰਦਪੁਰ ਮੁੱਖ ਸੜਕ ਦੀ ਹਾਲਤ ਬਦ ਤੋਂ ਬਦਤਰ ਹੋ ਚੁੱਕੀ ਹੈ ਪਰ ਮੌਜੂਦਾ ਅਤੇ ਪਿਛਲੀ ਪੰਜਾਬ ਸਰਕਾਰ ਵੱਲੋਂ ਵੀ ਇਸ ਸੜਕ ਦੀ ਮੁਰੰਮਤ ਨਾ ਹੋਣ ਕਾਰਨ ਹੁਣ ਇਲਾਕੇ ਦੇ ਲੋਕਾਂ ਦਾ ਸਬਰ ਦਾ ਬੰਨ੍ਹ ਟੁੱਟਦਾ ਨਜ਼ਰ ਆ ਰਿਹਾ ਹੈ। ਅੱਜ ਆਪਣਾ ਰੋਸ ਜ਼ਾਹਿਰ ਕਰਨ ਲਈ ਨੇੜਲੇ ਪਿੰਡਾਂ ਕਾਲਾ ਬਾਲਾ, ਢੇਸੀਆਂ ਅਤੇ ਬਲੱਗਣ ਦੇ ਲੋਕਾਂ ਨੇ ਇਕੱਠੇ ਹੋ ਕੇ ਸੰਕੇਤਕ ਤੌਰ ’ਤੇ ਸੜਕ ’ਤੇ ਚੱਕਾ ਜਾਮ ਕਰਨ ਤੋਂ ਬਾਅਦ 

ਅਮਰੀਕੀ ਹਵਾਈ ਫ਼ੌਜ ਵਿੱਚ ਸਿੱਖੀ ਪਹਿਰਾਵੇ ਨੂੰ ਮਾਨਤਾ ਦੇਣ ਦੇ ਫੈਸਲੇ ਦਾ ਸਵਾਗਤ

Posted On February - 25 - 2020 Comments Off on ਅਮਰੀਕੀ ਹਵਾਈ ਫ਼ੌਜ ਵਿੱਚ ਸਿੱਖੀ ਪਹਿਰਾਵੇ ਨੂੰ ਮਾਨਤਾ ਦੇਣ ਦੇ ਫੈਸਲੇ ਦਾ ਸਵਾਗਤ
ਪੱਤਰ ਪ੍ਰੇਰਕ ਅੰਮ੍ਰਿਤਸਰ, 24 ਫਰਵਰੀ ਇੱਥੇ ਅੱਜ ਚੀਫ਼ ਖਾਲਸਾ ਦੀਵਾਨ ਦੇ ਅਹੁਦੇਦਾਰਾਂ ਨੇ ਅਮਰੀਕੀ ਹਵਾਈ ਫ਼ੌਜ ਵਿੱਚ ਸਿੱਖਾਂ ਨੂੰ ਸਿੱਖੀ ਸਰੂਪ ਵਿੱਚ ਡਿਊਟੀ ਕਰਨ ਦੀ ਇਜਾਜ਼ਤ ਦੇਣ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਚੀਫ਼ ਖਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਨੇ ਕਿਹਾ ਕਿ ਵਿਸ਼ਵ ਭਰ ਦੇ ਦੇਸ਼ਾਂ ਵਿੱਚ ਸਿੱਖਾਂ ਨੇ ਉੱਚ ਅਹੁਦਿਆਂ ’ਤੇ ਸੁਸ਼ੋਭਿਤ ਹੋ ਕੇ ਸਿੱਖ ਕੌਮ ਦਾ ਨਾਂ ਰੌਸ਼ਨ ਕੀਤਾ ਹੈ ਅਤੇ ਵਿਕਸਤ ਦੇਸ਼ਾਂ ਦੀ ਆਰਥਿਕ ਉੱਨਤੀ ’ਚ ਸਿੱਖਾਂ ਵਲੋਂ ਵਿਸ਼ੇਸ਼ ਯੋਗਦਾਨ ਦਿੱਤੇ ਗਏ ਹਨ। 

ਨਿਰੰਕਾਰੀਆਂ ਵੱਲੋਂ ਹਸਪਤਾਲਾਂ ਦੀ ਸਫ਼ਾਈ

Posted On February - 25 - 2020 Comments Off on ਨਿਰੰਕਾਰੀਆਂ ਵੱਲੋਂ ਹਸਪਤਾਲਾਂ ਦੀ ਸਫ਼ਾਈ
ਪੱਤਰ ਪ੍ਰੇਰਕ ਪਠਾਨਕੋਟ, 24 ਫਰਵਰੀ ਸੰਤ ਨਿਰੰਕਾਰੀ ਮੰਡਲ ਵੱਲੋਂ ਬਾਬਾ ਹਰਦੇਵ ਸਿੰਘ ਦੇ 66ਵੇਂ ਜਨਮ ਦਿਹਾੜੇ ’ਤੇ ਪਠਾਨਕੋਟ ਸਿਵਲ ਹਸਪਤਾਲ ਵਿੱਚ ਸਫ਼ਾਈ ਮੁਹਿੰਮ ਚਲਾਈ ਗਈ। ਇਹ ਮੁਹਿੰਮ ਜ਼ੋਨਲ ਇੰਚਾਰਜ ਅਤੇ ਪਠਾਨਕੋਟ ਸ਼ਾਖਾ ਦੇ ਚਾਲਕ ਮਹਾਤਮਾ ਮਨੋਹਰ ਲਾਲ ਸ਼ਰਮਾ ਦੀ ਅਗਵਾਈ ਹੇਠ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਦੇ ਬੈਨਰ ਹੇਠ ਚੱਲੀ। ਇਸ ਦੌਰਾਨ ਸੰਤ ਨਿਰੰਕਾਰੀ ਸੇਵਾ ਦਲ ਦੇ ਵਾਲੰਟੀਅਰਾਂ ਨੇ ਹਸਪਤਾਲ ਨੂੰ ਅੰਦਰੋਂ ਤੇ ਬਾਹਰੋਂ ਸਫ਼ਾਈ ਕਰ ਕੇ ਚਮਕਾ ਦਿੱਤਾ। ਇਸ ਮੌਕੇ ਸਾਬਕਾ 

ਹਲਕੇ ਮੀਂਹ ਤੋਂ ਬਾਅਦ ਹੀ ਛੰਭ ਦੇ ਨੀਵੇਂ ਇਲਾਕਿਆਂ ’ਚ ਸੇਮ

Posted On February - 25 - 2020 Comments Off on ਹਲਕੇ ਮੀਂਹ ਤੋਂ ਬਾਅਦ ਹੀ ਛੰਭ ਦੇ ਨੀਵੇਂ ਇਲਾਕਿਆਂ ’ਚ ਸੇਮ
ਪੱਤਰ ਪ੍ਰੇਰਕ ਕਾਹਨੂੰਵਾਨ, 24 ਫਰਵਰੀ ਬੀਤੇ ਦਿਨੀਂ ਹੋਈ ਹਲਕੀ ਬਾਰਿਸ਼ ਕਾਰਨ ਕਾਹਨੂੰਵਾਨ ਛੰਭ ਦੇ ਬਹੁਤ ਨੀਵੇਂ ਤੇ ਵਾਹੀਯੋਗ ਖੇਤਰ ਵਿੱਚ ਸੇਮ ਦੀ ਸਮੱਸਿਆ ਨੇ ਦਸਤਕ ਦੇ ਦਿੱਤੀ ਹੈ। ਕਣਕ ਦੇ ਇਸ ਸੀਜ਼ਨ ਦੌਰਾਨ ਮੀਂਹ ਪੈਣ ਦਾ ਸਿਲਸਿਲਾ ਲਗਾਤਾਰ ਚੱਲਦਾ ਰਹਿਣ ਕਾਰਨ ਅਜਿਹੇ ਹਾਲਾਤ ਬਣ ਗਏ ਹਨ। ਇਸ ਸਬੰਧੀ ਬੇਟ ਖੇਤਰ ਦੇ ਪਿੰਡ ਨਾਨੋਵਾਲ ਖ਼ੁਰਦ, ਨਾਨੋਵਾਲ ਜੀਂਦੜ ਅਤੇ ਫੇਰੋਚੇਚੀ ਦੇ ਕਿਸਾਨ ਗੁਰਦੀਪ ਸਿੰਘ, ਸੁਰੇਸ਼ ਕੁਮਾਰ ਤੇ ਸੋਨੀ ਪਹਿਲਵਾਨ ਨੇ ਦੱਸਿਆ ਕਿ ਉਨ੍ਹਾਂ ਦਾ ਕੁੱਝ ਵਾਹੀਯੋਗ 

ਸੁਭਾਸ਼ ਦੀਵਾਨਾ ਤੇ ਤਰਸੇਮ ਸਿੰਘ ਭੰਗੂ ਦੀਆਂ ਪੁਸਤਕਾਂ ਰਿਲੀਜ਼

Posted On February - 25 - 2020 Comments Off on ਸੁਭਾਸ਼ ਦੀਵਾਨਾ ਤੇ ਤਰਸੇਮ ਸਿੰਘ ਭੰਗੂ ਦੀਆਂ ਪੁਸਤਕਾਂ ਰਿਲੀਜ਼
ਨਿੱਜੀ ਪੱਤਰ ਪ੍ਰੇਰਕ ਗੁਰਦਾਸਪੁਰ, 24 ਫਰਵਰੀ ਪੰਜਾਬੀ ਸਾਹਿਤ ਸਭਾ ਗੁਰਦਾਸਪੁਰ ਵੱਲੋਂ ਇੱਥੋਂ ਦੇ ਰਾਮ ਸਿੰਘ ਦੱਤ ਯਾਦਗਾਰੀ ਹਾਲ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਸੁਭਾਸ਼ ਦੀਵਾਨਾ ਦੀ ਕਾਵਿ ਪੁਸਤਕ ‘ਕਵਿਤਾ ਅੰਦਰ ਮੇਰੀ ਰੂਹ’ ਤੇ ਤਰਸੇਮ ਸਿੰਘ ਭੰਗੂ ਦੀ ਲੇਖਾਂ ’ਤੇ ਆਧਾਰਤ ਪੁਸਤਕ ‘ਮਨੁੱਖੀ ਸਾਂਝ ਦਾ ਸਿਰਨਾਵਾਂ’ ਰਿਲੀਜ਼ ਕੀਤੀਆਂ ਗਈਆਂ। ਪ੍ਰਧਾਨਗੀ ਮੰਡਲ ਵਿੱਚ ਨੂਰ ਸੰਤੋਖਪੁਰੀ, ਸਨੇਹ ਇੰਦਰ ਸਿੰਘ ਮੀਲੂ, ਸੁਲੱਖਣ ਸਰਹੱਦੀ, ਕਾਮਰੇਡ ਮੁਲਖ ਰਾਜ, ਡਾ ਲੇਖ ਰਾਜ, ਮੱਖਣ ਕੁਹਾੜ, ਪ੍ਰੋਫੈਸਰ 

ਫਾਸ਼ੀ ਹਮਲਿਆਂ ਵਿਰੋਧੀ ਫ਼ਰੰਟ ’ਚ ਸ਼ਾਮਲ ਪਾਰਟੀਆਂ ਦੀ ਮੀਟਿੰਗ

Posted On February - 25 - 2020 Comments Off on ਫਾਸ਼ੀ ਹਮਲਿਆਂ ਵਿਰੋਧੀ ਫ਼ਰੰਟ ’ਚ ਸ਼ਾਮਲ ਪਾਰਟੀਆਂ ਦੀ ਮੀਟਿੰਗ
ਪੱਤਰ ਪ੍ਰੇਰਕ ਪਠਾਨਕੋਟ, 24 ਫਰਵਰੀ ਇੱਥੇ ਫਾਸ਼ੀ ਹਮਲਿਆਂ ਵਿਰੋਧੀ ਫ਼ਰੰਟ ਵਿੱਚ ਸ਼ਾਮਲ ਪਾਰਟੀਆਂ ਸੀਪੀਆਈ, ਸੀਪੀਆਈ (ਐੱਮਐੱਲ) ਨਿਊ ਡੈਮੋਕਰੇਸੀ, ਆਰਐੱਮਪੀਆਈ ਅਤੇ ਸੀਪੀਆਈ (ਐੱਮਐੱਲ) ਲਿਬਰੇਸ਼ਨ ਦੇ ਆਗੂਆਂ ਦੀ ਇੱਕ ਮੀਟਿੰਗ ਕਾਮਰੇਡ ਉੱਤਮ ਚੰਦ ਫ਼ਤਹਿਪੁਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਖੱਬੀਆਂ ਪਾਰਟੀਆਂ ਅਤੇ ਜਮਹੂਰੀ ਸ਼ਕਤੀਆਂ ਵੱਲੋਂ 25 ਮਾਰਚ ਨੂੰ ਲੁਧਿਆਣਾ ਵਿੱਚ ਨਾਗਰਿਕਤਾ ਸੋਧ ਕਾਨੂੰਨ, ਕੌਮੀ ਨਾਗਰਿਕ ਰਜਿਸਟਰ ਅਤੇ ਕੌਮੀ ਆਬਾਦੀ ਰਜਿਸਟਰ ਵਿਰੁੱਧ ਕੀਤੀ ਜਾ ਰਹੀ ਸੂਬਾ 

ਹਿਮਾਚਲ ਕਰੱਸ਼ਰ ਯੂਨੀਅਨ ਨੇ ਮਾਈਨਿੰਗ ਵਿਭਾਗ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕੀਤੇ

Posted On February - 25 - 2020 Comments Off on ਹਿਮਾਚਲ ਕਰੱਸ਼ਰ ਯੂਨੀਅਨ ਨੇ ਮਾਈਨਿੰਗ ਵਿਭਾਗ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕੀਤੇ
ਐੱਨ.ਪੀ. ਧਵਨ ਪਠਾਨਕੋਟ, 24 ਫਰਵਰੀ ਹਿਮਾਚਲ ਕਰੱਸ਼ਰ ਯੂਨੀਅਨ ਨੇ ਦੋਸ਼ ਲਗਾਇਆ ਹੈ ਕਿ ਪੰਜਾਬ ਮਾਈਨਿੰਗ ਦੇ ਠੇਕੇਦਾਰਾਂ ਵੱਲੋਂ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਹਿਮਾਚਲ ਪ੍ਰਦੇਸ਼ ਤੋਂ ਪੰਜਾਬ ’ਚ ਦਾਖ਼ਲ ਹੋਣ ਵਾਲੀਆਂ ਰੇਤ, ਬਜਰੀ ਦੀਆਂ ਗੱਡੀਆਂ ਤੋਂ ਨਾਜਾਇਜ਼ ਗੁੰਡਾ ਟੈਕਸ ਵਸੂਲਿਆ ਜਾ ਰਿਹਾ ਹੈ। ਹਿਮਾਚਲ ਕਰੱਸ਼ਰ ਯੂਨੀਅਨ ਦੇ ਪ੍ਰਧਾਨ ਠਾਕੁਰ ਰਣਬੀਰ ਸਿੰਘ ਨਿੱਕਾ, ਜੋਗਿੰਦਰ ਮੋਹਨ ਸ਼ਰਮਾ, ਰਾਹੁਲ ਪਠਾਨੀਆ, ਹਰਸ਼ਰਨ ਸਿੰਘ, ਅਸ਼ੋਕ ਕਟੋਚ, ਹਰੀਸ਼ ਸ਼ਰਮਾ, ਸੁਰਿੰਦਰ ਸਿੰਘ, ਲੱਕੀ, ਦੇਵੀ ਸਿੰਘ 

ਕਰਤਾਰਪੁਰ ਨਗਰ ਕੌਂਸਲ ਦੀ ਕਮਾਨ ਅਫ਼ਸਰਸ਼ਾਹੀ ਹਵਾਲੇ

Posted On February - 25 - 2020 Comments Off on ਕਰਤਾਰਪੁਰ ਨਗਰ ਕੌਂਸਲ ਦੀ ਕਮਾਨ ਅਫ਼ਸਰਸ਼ਾਹੀ ਹਵਾਲੇ
ਗੁਰਨੇਕ ਸਿੰਘ ਵਿਰਦੀ ਕਰਤਾਰਪੁਰ, 24 ਫਰਵਰੀ ਨਗਰ ਕੌਂਸਲ ਕਰਤਾਰਪੁਰ ਦੇ ਚੁਣੇ ਹੋਏ ਕੌਂਸਲਰਾਂ ਦੇ ਅਹੁਦਿਆਂ ਦੀ ਮਿਆਦ ਅੱਜ ਖਤਮ ਹੋ ਜਾਵੇਗੀ। ਇਸ ਕਰਕੇ ਨਗਰ ਕੌਂਸਲ ਦੀ ਕਮਾਨ ਅਫਸਰਸ਼ਾਹੀ ਦੇ ਹਵਾਲੇ ਹੋ ਜਾਵੇਗੀ। ਇਸ ਸਬੰਧੀ ਕੌਂਸਲਰਾਂ ਵੱਲੋਂ ਅਖ਼ੀਰਲੀ ਮੀਟਿੰਗ ਵਿੱਚ ਸੀਨੀਅਰ ਮੀਤ ਪ੍ਰਧਾਨ ਬੀਬੀ ਅਮਰਜੀਤ ਕੌਰ ਨੇ ਕੂੜੇ ਦੀ ਸਮੱਸਿਆ ਤੋਂ ਸ਼ਹਿਰ ਵਾਸੀਆਂ ਨੂੰ ਛੁਟਕਾਰਾ ਦਿਵਾਉਣ ਸਬੰਧੀ ਕਿਹਾ ਕਿ ਦੁਪਹਿਰ ਤੱਕ ਸਾਰੇ ਡੰਪਾਂ ਤੋਂ ਕੂੜਾ ਚੁਕਵਾ ਕੇ ਸਫ਼ਾਈ ਕਰਵਾ ਦਿੱਤੀ 

ਟੀਐੱਸਯੂ ਦਾ ਇਜਲਾਸ: ਕੁਲਦੀਪ ਸਿੰਘ ਖੰਨਾ ਬਣੇ ਪ੍ਰਧਾਨ

Posted On February - 25 - 2020 Comments Off on ਟੀਐੱਸਯੂ ਦਾ ਇਜਲਾਸ: ਕੁਲਦੀਪ ਸਿੰਘ ਖੰਨਾ ਬਣੇ ਪ੍ਰਧਾਨ
ਪਾਲ ਸਿੰਘ ਨੌਲੀ ਜਲੰਧਰ, 24 ਫਰਵਰੀ ਬਿਜਲੀ ਨਿਗਮ ਦੇ ਟੈਕਨੀਕਲ ਕਾਮਿਆਂ ਦੀ ਜਥੇਬੰਦੀ ਟੈਕਨੀਕਲ ਸਰਵਿਸਜ਼ ਯੂਨੀਅਨ ਦਾ 41ਵਾਂ ਸੂਬਾਈ ਡੈਲੀਗੇਟ ਇਜਲਾਸ ਅਗਲੇ ਦੋ ਸਾਲ ਲਈ ਸੂਬਾ ਕਮੇਟੀ ਦੀ ਚੋਣ ਅਤੇ ਏਕੇ ਤੇ ਸੰਘਰਸ਼ ਦੇ ਟੀਚੇ ਨਾਲ ਸਮਾਪਤ ਹੋਇਆ। ਅੱਧੀ ਰਾਤ ਤੋਂ ਬਾਅਦ ਚੋਣ ਨਤੀਜਾ ਐਲਾਨੇ ਜਾਣ ਸਮੇਂ ਸੈਂਕੜੇ ਡੈਲੀਗੇਟ ਨਤੀਜਾ ਸੁਣਨ ਲਈ ਬੇਸਬਰੀ ਨਾਲ ਇੰਤਜ਼ਾਰ ਕਰਦੇ ਰਹੇ। ਚੋਣ ਕਮੇਟੀ ਦੇ ਚੇਅਰਮੈਨ ਸਾਥੀ ਦੀਪਕ ਕੁਮਾਰ ਤਰਨਤਾਰਨ ਨੇ ਚੋਣ ਨਤੀਜੇ ਦਾ ਐਲਾਨ ਕੀਤਾ। ਕੁਲਦੀਪ 

ਗੁਲਾਬ ਜਾਮਣਾਂ ਦੇਣ ਵਿੱਚ ਦੇਰੀ ਕਰਨ ’ਤੇ ਹਲਵਾਈ ਦਾ ਸਿਰ ਪਾੜਿਆ

Posted On February - 25 - 2020 Comments Off on ਗੁਲਾਬ ਜਾਮਣਾਂ ਦੇਣ ਵਿੱਚ ਦੇਰੀ ਕਰਨ ’ਤੇ ਹਲਵਾਈ ਦਾ ਸਿਰ ਪਾੜਿਆ
ਭਗਵਾਨ ਦਾਸ ਸੰਦਲ ਦਸੂਹਾ, 24 ਫਰਵਰੀ ਇਥੇ ਨੇੜਲੇ ਪਿੰਡ ਝਿੰਗੜ ਕਲਾਂ ਵਿਚ ਦੋ ਗਾਹਕਾਂ ਵੱਲੋਂ ਇਕ ਹਲਵਾਈ ’ਤੇ ਹਮਲਾ ਕਰਨ ਅਤੇ ਦੁਕਾਨ ਦੀ ਭੰਨ ਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਲਵਾਈ ਨੂੰ ਜ਼ਖ਼ਮੀ ਹਾਲਤ ਵਿੱਚ ਦਸੂਹਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਪੁਲੀਸ ਨੇ ਇਸ ਸਬੰਧ ਵਿੱਚ ਦੋਵਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਹੈਪੀ ਤੇ ਸੰਦੀਪ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਪੁਲੀਸ ਨੂੰ ਦਰਜ ਸ਼ਿਕਾਇਤ ਵਿੱਚ ਪੀੜਤ ਬਲਵੰਤ ਸਿੰਘ ਵਾਸੀ 

ਮੱਲਪੁਰ ਦੇ 40 ਪਰਿਵਾਰ ‘ਆਪ’ ਵਿੱਚ ਸ਼ਾਮਿਲ

Posted On February - 25 - 2020 Comments Off on ਮੱਲਪੁਰ ਦੇ 40 ਪਰਿਵਾਰ ‘ਆਪ’ ਵਿੱਚ ਸ਼ਾਮਿਲ
ਪੱਤਰ ਪ੍ਰੇਰਕ ਨਵਾਂਸ਼ਹਿਰ, 24 ਫ਼ਰਵਰੀ ਦਿੱਲੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਹੋਈ ਵੱਡੀ ਜਿੱਤ ਤੋਂ ਬਾਅਦ ਅੱਜ ਪਿੰਡ ਮੱਲਪੁਰ ਦੇ ਕਰੀਬ 40 ਪਰਿਵਾਰਾਂ ਹਲਕਾ ਇੰਚਾਰਜ ਸਤਨਾਮ ਸਿੰਘ ਜਲਵਾਹਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ। ਇਸ ਮੌਕੇ ਜਲਵਾਹਾ ਨੇ ਕਿਹਾ ਕਿ ‘ਆਪ’ ਦੀਆਂ ਨੀਤੀਆਂ ਲੋਕ ਹਿੱਤ ਵਿਚ ਹਨ ਅਤੇ ਪਾਰਟੀ ਦੇ ਪ੍ਧਾਨ ਅਰਵਿੰਦ ਕੇਜਰੀਵਾਲ ਦੀਆਂ ਲੋਕ ਹਿਤੈਸ਼ੀ ਨੀਤੀਆਂ ਕਾਰਨ ਦਿੱਲੀ ਵਿਚ ਵੱਡੀ ਜਿੱਤ ਹੋਈ ਹੈ। ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ 
Manav Mangal Smart School
Available on Android app iOS app
Powered by : Mediology Software Pvt Ltd.