ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਮਾਝਾ-ਦੋਆਬਾ › ›

Featured Posts
ਪੌੜੀ ਦਾ ਮਲਬਾ ਉਪਰ ਡਿੱਗਣ ਕਾਰਨ ਮਿਸਤਰੀ ਦੀ ਮੌਤ

ਪੌੜੀ ਦਾ ਮਲਬਾ ਉਪਰ ਡਿੱਗਣ ਕਾਰਨ ਮਿਸਤਰੀ ਦੀ ਮੌਤ

ਪੱਤਰ ਪ੍ਰੇਰਕ ਪਠਾਨਕੋਟ, 22 ਸਤੰਬਰ ਮਾਮੂਨ-ਜੰਮੂ ਡਿਫੈਂਸ ਰੋਡ ’ਤੇ ਸਥਿਤ ਇੱਕ ਪੈਲੇਸ ਵਿੱਚ ਰਾਜ ਮਿਸਤਰੀ ਦਾ ਕੰਮ ਕਰ ਰਹੇ ਵਿਅਕਤੀ ਦੇ ਉਪਰ ਪੌੜੀ ਦਾ ਮਲਬਾ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਵਨ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਪਿੰਡ ਪੱਡਿਆਂ ਲਾਹੜੀ ਵਜੋਂ ਹੋਈ ਹੈ। ਉਸ ਦੀ ਉਮਰ ਲਗਪਗ 29 ...

Read More

ਜ਼ਿਮਨੀ ਚੋਣ: ਟਿਕਟ ਦੇ ਐਲਾਨ ਤੋਂ ਪਹਿਲਾਂ ਹੀ ਮੁਕੇਰੀਆਂ ’ਚ ਕਾਂਗਰਸ ਦੋਫਾੜ

ਜ਼ਿਮਨੀ ਚੋਣ: ਟਿਕਟ ਦੇ ਐਲਾਨ ਤੋਂ ਪਹਿਲਾਂ ਹੀ ਮੁਕੇਰੀਆਂ ’ਚ ਕਾਂਗਰਸ ਦੋਫਾੜ

ਜਗਜੀਤ ਸਿੰਘ ਮੁਕੇਰੀਆਂ, 22 ਸਤੰਬਰ ਜ਼ਿਮਨੀ ਚੋਣ ਦੇ ਐਲਾਨ ਹੁੰਦਿਆਂ ਹੀ ਕਾਂਗਰਸ ਪਾਰਟੀ ਦੋ ਧੜਿਆਂ ’ਚ ਵੰਡੀ ਗਈ ਹੈ। ਅੱਜ ਦੇਰ ਸ਼ਾਮ ਜਿੱਥੇ ਮਰਹੂਮ ਬੱਬੀ ਦੇ ਲੜਕੇ ਐਡਵੋਕੇਟ ਸੱਭਿਆ ਸਾਂਚੀ ਦੀ ਅਗਵਾਈ ਵਿੱਚ ਸਮਰਥਨ ਵਜੋਂ ਇਲਾਕੇ ਦੇ ਸਰਪੰਚਾਂ, ਪੰਚਾਂ ਤੇ ਬਲਾਕ ਸਮਿਤੀ ਅਹੁਦੇਦਾਰਾਂ ਦਾ ਇਕੱਠ ਉਨ੍ਹਾਂ ਦੇ ਗ੍ਰਹਿ ਵਿਖੇ ਕੀਤਾ ਗਿਆ, ਉਸਦੇ ...

Read More

ਬਿਆਸ ਦਰਿਆ ਤੇ ਸਵਾਂ ਨਦੀ ਵਿੱਚ ਨਾਜਾਇਜ਼ ਖਣਨ ਜਾਰੀ

ਬਿਆਸ ਦਰਿਆ ਤੇ ਸਵਾਂ ਨਦੀ ਵਿੱਚ ਨਾਜਾਇਜ਼ ਖਣਨ ਜਾਰੀ

ਜਗਜੀਤ ਸਿੰਘ ਮੁਕੇਰੀਆਂ, 22 ਸਤੰਬਰ ਪੰਜਾਬ ਤੇ ਹਿਮਾਚਲ ਨੂੰ ਆਪਸ ’ਚ ਜੋੜਨ ਵਾਲੇ ਬਿਆਸ ਦਰਿਆ ਤੇ ਸਵਾਂ ਨਦੀ ਵਿੱਚ ਚੱਲ ਰਿਹਾ ਨਾਜਾਇਜ਼ ਖਣਨ ਦਰਿਆਵਾਂ ਨੇੜੇ ਪੈਂਦੀਆਂ ਪੰਚਾਇਤੀ ਤੇ ਆਮ ਲੋਕਾਂ ਦੀਆਂ ਜ਼ਮੀਨਾਂ ਨੂੰ ਖੱਡਿਆਂ ’ਚ ਬਦਲ ਰਿਹਾ ਹੈ। ਪ੍ਰਸਾਸ਼ਨਿਕ ਦਾਅਵਿਆਂ ਦੇ ਉਲਟ ਦਿਨ ਦਿਹਾੜੇ ਚੱਲਦੇ ਇਸ ਗੈਰਕਾਨੂੰਨੀ ਖਣਨ ਨੂੰ ਸੱਤਾ ਤਬਦੀਲੀ ਦੇ ...

Read More

ਗੁਦਾਮਾਂ ਦੀ ਸੁਸਰੀ ਦੀ ਦਹਿਸ਼ਤ ਤੋਂ ਦਸੂਹਾ ਵਾਸੀ ਪ੍ਰੇਸ਼ਾਨ

ਗੁਦਾਮਾਂ ਦੀ ਸੁਸਰੀ ਦੀ ਦਹਿਸ਼ਤ ਤੋਂ ਦਸੂਹਾ ਵਾਸੀ ਪ੍ਰੇਸ਼ਾਨ

ਭਗਵਾਨ ਦਾਸ ਸੰਦਲ ਦਸੂਹਾ, 22 ਸਤੰਬਰ ਇਥੇ ਰਿਹਾਇਸ਼ੀ ਇਲਾਕਿਆਂ ਵਿੱਚ ਸਥਿਤ ਐਫਸੀਆਈ, ਮਾਰਕਫੈੱਡ ਤੇ ਪਨਗ੍ਰੇਨ ਦੇ ਗੁਦਾਮਾਂ ਵਿੱਚੋਂ ਉਡ ਕੇ ਘਰਾਂ ਤੱਕ ਪਹੁੰਚ ਬਣਾ ਚੁੱਕੀ ਸੁਸਰੀ ਦੇ ਦੀ ਦਹਿਸ਼ਤ ਨੇ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ। ਹਰ ਸਾਲ ਗੁਦਾਮਾਂ ਨੇੜਲੇ ਮੁਹੱਲੇ ਧਰਮਪੁਰਾ, ਨਿਹਾਲਪੁਰ, ਦਸ਼ਮੇਸ਼ ਨਗਰ, ਕਹਿਰਵਾਲੀ, ਗੁਰੂ ਨਾਨਕ ਨਗਰ, ਅਰਜੁਨਾ ਕਾਲੌਨੀ ...

Read More

ਸਰਕਾਰ ਤੋਂ ਜਣੇਪੇ ਸਮੇਂ ਘਰੇਲੂ ਮਜ਼ਦੂਰਾਂ ਨੂੰ ਤਨਖਾਹ ਦੇਣ ਦੀ ਮੰਗ

ਸਰਕਾਰ ਤੋਂ ਜਣੇਪੇ ਸਮੇਂ ਘਰੇਲੂ ਮਜ਼ਦੂਰਾਂ ਨੂੰ ਤਨਖਾਹ ਦੇਣ ਦੀ ਮੰਗ

ਪੱਤਰ ਪ੍ਰੇਰਕ ਅੰਮ੍ਰਿਤਸਰ, 22 ਸਤੰਬਰ ਭਾਰਤੀ ਕਮਿਊਨਸਿਟ ਪਾਰਟੀ ਨਾਲ ਸਬੰਧਤ ਮਜ਼ਦੂਰਾਂ ਦੀ ਜਥੇਬੰਦੀ ਏਟਕ ਦੀ ਅਗਵਾਈ ਹੇਠ ਬਣੀ ਘਰੇਲੂ ਮਜ਼ਦੂਰ ਏਕਤਾ ਯੂਨੀਅਨ ਦੀ ਕੌਮੀ ਪੱਧਰ ਦੀ ਅੱਜ ਇਥੇ ਹੋਈ ਕਨਵੈਨਸ਼ਨ ਵਿਚ ਏਟਕ ਦੀ ਕੌਮੀ ਜਨਰਲ ਸਕੱਤਰ ਕਾਮਰੇਡ ਅਮਰਜੀਤ ਕੌਰ ਨੇ ਸਰਕਾਰ ਤੋਂ ਇਹ ਮੰਗ ਕੀਤੀ ਕਿ ਘਰੇਲੂ ਮਜ਼ਦੂਰਾਂ ਲਈ ਪੈਨਸ਼ਨ ਅਤੇ ਜਣੇਪੇ ...

Read More

ਸੀਟੀਯੂ ਵੱਲੋਂ ਮਜ਼ਦੂਰ ਤੇ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਮੀਟਿੰਗ

ਸੀਟੀਯੂ ਵੱਲੋਂ ਮਜ਼ਦੂਰ ਤੇ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਮੀਟਿੰਗ

ਪੱਤਰ ਪ੍ਰੇਰਕ ਭਿੱਖੀਵਿੰਡ, 22 ਸਤੰਬਰ ਸੈਂਟਰ ਆਫ ਟਰੇਡ ਯੂਨੀਅਨ (ਸੀਟੀਯੂ) ਪੰਜਾਬ ਵੱਲੋਂ ਕੇਂਦਰ ਦੀ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਕਿਰਤ ਕਾਨੂੰਨਾਂ ਨੂੰ ਖ਼ਤਮ ਕਰਕੇ 4 ਕੌਡ ਬਣਾਉਣ ਵਿਰੁੱਧ 30 ਸਤੰਬਰ ਨੂੰ ਪੰਜਾਬ ਭਰ ’ਚ ਜ਼ਿਲ੍ਹਾ ਕੇਂਦਰਾਂ ’ਤੇ ਰੋਸ ਪ੍ਰਦਰਸ਼ਨ ਕਰਕੇ ਧਰਨਾ ਦਿੱਤਾ ਜਾਵੇਗਾ, ਜਿਸ ਦੀ ਤਿਆਰੀ ਸਬੰਧੀ ਕਸਬਾ ਅਮਰਕੋਟ ’ਚ ਭਰਵੀ ਮੀਟਿੰਗ ...

Read More

ਮੱਕੀ ਖੇਤ ਦਿਵਸ ਮੌਕੇ ਕਿਸਾਨ ਸਿਖਲਾਈ ਕੈਂਪ ਲਗਾਏ

ਮੱਕੀ ਖੇਤ ਦਿਵਸ ਮੌਕੇ ਕਿਸਾਨ ਸਿਖਲਾਈ ਕੈਂਪ ਲਗਾਏ

ਪੱਤਰ ਪ੍ਰੇਰਕ ਜੰਡਿਆਲਾ ਗੁਰੂ, 22 ਸਤੰਬਰ ਬਲਾਕ ਜੰਡਿਆਲਾ ਗੁਰੂ ਦੇ ਪਿੰਡ ਨਿਜਾਮਪੁਰਾ ਵਿੱਚ ਖੇਤੀ ਵਿਭਾਗ ਵੱਲੋਂ ਮੱਕੀ ਖੇਤ ਦਿਵਸ ਮਨਾਉਂਦਿਆਂ ਮੱਕੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਇਸ ਮੌਕੇ ਅੰਮ੍ਰਿਤਸਰ ਦੇ ਮੁੱਖ ਖੇਤੀਬਾੜੀ ਅਧਿਕਾਰੀ ਡਾਕਟਰ ਦਲਬੀਰ ਸਿੰਘ ਛੀਨਾ ਦੀ ਅਗਵਾਈ ਹੇਠ ਬਲਾਕ ਖੇਤੀਬਾੜੀ ਅਧਿਕਾਰੀ ਡਾਕਟਰ ਪ੍ਰਿਤਪਾਲ ਸਿੰਘ ਨੇ ਕਿਸਾਨਾਂ ਨੂੰ ਮੱਕੀ ਲਗਾਉਣ ...

Read More


ਪੰਜਾਬੀ ਪ੍ਰੇਮੀਆਂ ਨੇ ਗੁਰਦਾਸ ਮਾਨ ਦਾ ਪੁਤਲਾ ਫੂਕਿਆ

Posted On September - 23 - 2019 Comments Off on ਪੰਜਾਬੀ ਪ੍ਰੇਮੀਆਂ ਨੇ ਗੁਰਦਾਸ ਮਾਨ ਦਾ ਪੁਤਲਾ ਫੂਕਿਆ
ਨਿੱਜੀ ਪੱਤਰ ਪ੍ਰੇਰਕ ਜਲੰਧਰ, 22 ਸਤੰਬਰ ਗਾਇਕ ਗੁਰਦਾਸ ਮਾਨ ਵੱਲੋਂ ਹਿੰਦੀ ਦੇ ਹੱਕ ਵਿਚ ਕੀਤੀ ਬਿਆਨਬਾਜ਼ੀ ਦਾ ਪੰਜਾਬੀ ਮਾਂ ਬੋਲੀ ਦੇ ਹੱਕ ਵਿੱਚ ਡਟਣ ਵਾਲਿਆਂ ਨੇ ਤਿੱਖਾ ਵਿਰੋਧ ਕੀਤਾ ਹੈ। ਪੰਜਾਬੀ ਪ੍ਰੇਮੀਆਂ ਨੇ ਗੁਰਦਾਸ ਮਾਨ ਦੇ ਬਾਈਕਾਟ ਦਾ ਸੱਦਾ ਦਿੰਦਿਆ ਉਸ ਦਾ ਚੌਰਾਹੇ ਵਿੱਚ ਪੁਤਲਾ ਫੂਕਿਆ। ਸਿੱਖ ਤਾਲਮੇਲ ਕਮੇਟੀ ਦੀ ਅਗੂਵਾਈ ਵਿਚ ਸ਼ਹੀਦ ਭਗਤ ਸਿੰਘ ਯੂਥ ਕਲੱਬ ਸ਼ਹੀਦ ਉਧਮ ਸਿੰਘ ਯੂਥ ਕਲੱਬ ਏਕਨੂਰ ਵੈੱਲਫੇਅਰ ਸੁਸਾਇਟੀ ਆਦਿ ਜਥੇਬੰਦੀਆਂ ਵੱਲੋਂ ਗੁਰਦਾਸ ਮਾਨ 

ਨਸ਼ੀਲੇ ਕੈਪਸੂਲਾਂ ਤੇ ਟੀਕਿਆਂ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ

Posted On September - 23 - 2019 Comments Off on ਨਸ਼ੀਲੇ ਕੈਪਸੂਲਾਂ ਤੇ ਟੀਕਿਆਂ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ
ਨਿੱਜੀ ਪੱਤਰ ਪ੍ਰੇਰਕ ਗੁਰਦਾਸਪੁਰ, 22 ਸਤੰਬਰ ਐਂਟੀ ਨਾਰਕੋਟਿਕ ਸੈੱਲ, ਗੁਰਦਾਸਪੁਰ ਨੇ ਨਾਕਾਬੰਦੀ ਦੌਰਾਨ ਨਸ਼ੀਲੇ ਕੈਪਸੂਲਾਂ ਤੇ ਗੋਲੀਆਂ ਦੀ ਵੱਡੀ ਖੇਪ ਸਣੇ ਦੋ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ। ਇੱਕ ਮੁਲਜ਼ਮ ਨੌਜਵਾਨ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਹੈ ਕਿ ਪੁਲੀਸ ਮਾਮਲੇ ਵਿਚ ਸ਼ਾਮਲ ਰਸੂਖਦਾਰ ਮੁਲਜ਼ਮ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸਿਟੀ ਪੁਲੀਸ ਸਟੇਸ਼ਨ, ਗੁਰਦਾਸਪੁਰ ਦੇ ਮੁਖੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਐਂਟੀ ਨਾਰਕੋਟਿਕ ਸੈੱਲ ਦੇ ਸਬ-ਇੰਸਪੈਕਟਰ 

2.8 ਕਰੋੜ ਦੀ ਲਾਗਤ ਨਾਲ ਲਗਾਏ ਜਾਣਗੇ ਰੇਨ ਹਾਰਵੈਸਟਿੰਗ ਸਿਸਟਮ

Posted On September - 23 - 2019 Comments Off on 2.8 ਕਰੋੜ ਦੀ ਲਾਗਤ ਨਾਲ ਲਗਾਏ ਜਾਣਗੇ ਰੇਨ ਹਾਰਵੈਸਟਿੰਗ ਸਿਸਟਮ
ਨਿੱਜੀ ਪੱਤਰ ਪ੍ਰੇਰਕ ਜਲੰਧਰ, 22 ਸਤੰਬਰ ਪਾਣੀ ਦੀ ਹੁੰਦੀ ਬਰਬਾਦੀ ਨੂੰ ਰੋਕਣ ਅਤੇ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਡੂੰਘਾ ਹੋਣ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਏ ਗਏ ਇਕ ਅਹਿਮ ਫ਼ੈਸਲੇ ਤਹਿਤ ਜਲਦੀ ਹੀ ਜ਼ਿਲ੍ਹੇ ਦੀਆਂ ਸਰਕਾਰੀ ਇਮਾਰਤਾਂ ’ਤੇ 50 ਰੇਨ ਹਾਰਵੈਸਟਿੰਗ ਸਿਸਟਮ ਲਗਾਏ ਜਾਣਗੇ। ਪਾਣੀ ਬਚਾਓ ਵਿਭਾਗ ਵੱਲੋਂ ਇਹ ਪ੍ਰਣਾਲੀ ਛੱਤਾਂ ’ਤੇ ਲਗਾਉਣ ਲਈ ਪਹਿਲਾਂ ਹੀ ਤਜ਼ਵੀਜ ਤਿਆਰ ਕਰਕੇ 2.8 ਕਰੋੜ ਰੁਪਏ ਦੀ ਲਾਗਤ ਨਾਲ ਲੱਗਣ ਵਾਲੇ ਪ੍ਰੋਜੈਕਟ ਲਈ ਥਾਵਾਂ ਦੀ 

ਸੈਨਿਕ ਦੇ ਪੁੱਤਰ ਦੀ ਮਾਰਕੁੱਟ ਕਰਨ ਵਾਲੇ ਖ਼ਿਲਾਫ਼ ਕਾਰਵਾਈ ਮੰਗੀ

Posted On September - 23 - 2019 Comments Off on ਸੈਨਿਕ ਦੇ ਪੁੱਤਰ ਦੀ ਮਾਰਕੁੱਟ ਕਰਨ ਵਾਲੇ ਖ਼ਿਲਾਫ਼ ਕਾਰਵਾਈ ਮੰਗੀ
ਪੱਤਰ ਪ੍ਰੇਰਕ ਪਠਾਨਕੋਟ, 22 ਸਤੰਬਰ ਸੁਜਾਨਪੁਰ ਥਾਣੇ ਦੇ ਅਧੀਨ ਪੈਂਦੇ ਪਿੰਡ ਇਸਲਾਮਪੁਰ ਦੇ ਇੱਕ ਵਿਅਕਤੀ ਵੱਲੋਂ ਆਪਣੇ ਹੀ ਪਿੰਡ ਦੇ ਇੱਕ ਸੈਨਿਕ ਦੇ ਨਾਬਾਲਿਗ ਲੜਕੇ ਨਾਲ ਮਾਰਕੁੱਟ ਕਰਨ ਤੇ ਉਸ ਨੂੰ ਜਾਨੋ ਲ ਮਾਰਨ ਦੀ ਧਮਕੀ ਦੇਣ ਦੇ ਮਾਮਲੇ ’ਚ ਪੁਲੀਸ ਨੇ ਅਜੇ ਤੱਕ ਮਾਮਲਾ ਦਰਜ ਨਹੀਂ ਕੀਤਾ, ਜਿਸ ਕਾਰਨ ਸੈਨਿਕ ਪਰਿਵਾਰ ਵਿੱਚ ਰੋਸ ਹੈ। ਪੀੜਤ ਦੀ ਮਾਤਾ ਤੇ ਸੈਨਿਕ ਦੀ ਪਤਨੀ ਨੇ ਦੱਸਿਆ ਕਿ 17 ਸਤੰਬਰ ਦੀ ਰਾਤ ਨੂੰ ਉਸ ਦਾ 14 ਸਾਲਾ ਬੇਟਾ ਰਾਮਲੀਲਾ ਦੀ ਰਿਹਰਸਲ ਕਰਕੇ ਘਰ ਆ ਰਿਹਾ 

ਬਸਪਾ ਹਲਕਾ ਭੁਲੱਥ ਨੂੰ 18 ਸੈਕਟਰਾਂ ਵਿਚ ਵੰਡੇਗੀ: ਬਿੱਟੂ

Posted On September - 23 - 2019 Comments Off on ਬਸਪਾ ਹਲਕਾ ਭੁਲੱਥ ਨੂੰ 18 ਸੈਕਟਰਾਂ ਵਿਚ ਵੰਡੇਗੀ: ਬਿੱਟੂ
ਪੱਤਰ ਪ੍ਰੇਕ ਨਡਾਲਾ, 22 ਸਤੰਬਰ ਬਸਪਾ ਵਰਕਰਾਂ ਦੀ ਇੱਕ ਮੀਟਿੰਗ ਨਡਾਲਾ ਵਿੱਚ ਹਲਕਾ ਪ੍ਰਧਾਨ ਜਗਤਾਰ ਸਿੰਘ ਬਿੱਟੂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਕੇਸ਼ ਕੁਮਾਰ ਦਾਤਾਰਪੁਰੀ ਵੀ ਸ਼ਾਮਲ ਹੋਏ। ਆਪਣੇ ਸੰਬੋਧਨ ’ਚ ਜਗਤਾਰ ਸਿੰਘ ਬਿੱਟੂ ਨੇ ਦੱਸਿਆ ਕਿ ਹਲਕਾ ਭੁਲੱਥ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਵਰਕਰਾਂ ਨੂੰ ਲਾਮਬੰਦ ਕੀਤਾ ਜਾਵੇਗਾ। ਜਲਦੀ ਹੀ ਜ਼ਿਲ੍ਹਾ ਆਗੂਆਂ ਨਾਲ ਗੱਲ ਕਰਕੇ ਹਲਕੇ ਨੂੰ 18 ਸੈਕਟਰਾਂ ’ਚ ਵੰਡਿਆ ਜਾਵੇਗਾ ਅਤੇ ਬੂਥ ਲੈਵਲ ਕਮੇਟੀਆਂ 

ਫੈਕਟਰੀ ਧਮਾਕੇ ਦੇ ਪੀੜਤਾਂ ਨੂੰ ਮਾਲੀ ਮਦਦ ਨਾ ਮਿਲਣ ਖ਼ਿਲਾਫ਼ ਮੁਜ਼ਾਹਰਾ

Posted On September - 23 - 2019 Comments Off on ਫੈਕਟਰੀ ਧਮਾਕੇ ਦੇ ਪੀੜਤਾਂ ਨੂੰ ਮਾਲੀ ਮਦਦ ਨਾ ਮਿਲਣ ਖ਼ਿਲਾਫ਼ ਮੁਜ਼ਾਹਰਾ
ਪੱਤਰ ਪ੍ਰੇਰਕ ਬਟਾਲਾ, 22 ਸਤੰਬਰ ਸੀਪੀਆਈ, ਸੀਪੀਆਈਐਮ, ਸੀਪੀਆਈ (ਐਮਐਲ) ਲਿਬਰੇਸ਼ਨ ਅਤੇ ਆਰਐਮਪੀਆਈ ਦੇ ਵਰਕਰਾਂ ਨੇ ਸਾਂਝੇ ਤੌਰ ’ਤੇ ਸੂਬਾ ਸਰਕਾਰ ਖ਼ਿਲਾਫ਼ ਕਾਲੇ ਝੰਡਿਆਂ ਨਾਲ ਰੋਸ ਮੁਜ਼ਾਹਰਾ ਕੀਤਾ ਅਤੇ ਐੱਸਡੀਐੱਮ ਬਟਾਲਾ ਦੇ ਦਫ਼ਤਰ ਅੱਗੇ ਰੋਸ ਧਰਨਾ ਦੇਣ ਪਿੱਛੋਂ ਐੱਸਡੀਐੱਮ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ। ਇਸ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਕਾਮਰੇਡ ਗੁਰਮੀਤ ਸਿੰਘ ਬਖ਼ਤਪੁਰਾ, ਕਾਮਰੇਡ ਗੁਲਜ਼ਾਰ ਸਿੰਘ, ਕਾਮਰੇਡ ਰਣਬੀਰ ਸਿੰਘ ਵਿਰਕ ਨੇ ਕਿਹਾ ਕਿ ਬਟਾਲਾ ਸਥਿਤ 

ਬਿਆਸ ਵੱਲੋਂ ਲਾਈ ਜਾ ਰਹੀ ਢਾਹ; ਅਧਿਕਾਰੀਆਂ ਨੇ ਮੌਕਾ ਵੇਖਿਆ

Posted On September - 22 - 2019 Comments Off on ਬਿਆਸ ਵੱਲੋਂ ਲਾਈ ਜਾ ਰਹੀ ਢਾਹ; ਅਧਿਕਾਰੀਆਂ ਨੇ ਮੌਕਾ ਵੇਖਿਆ
ਪੱਤਰ ਪ੍ਰੇਰਕ ਨਡਾਲਾ, 21 ਸਤੰਬਰ ਦਰਿਆ ਬਿਆਸ ਵੱਲੋਂ ਕਪੂਰਥਲਾ ਜ਼ਿਲ੍ਹੇ ਵੱਲ ਲਗਾਤਾਰ ਲਾਈ ਜਾ ਰਹੀ ਢਾਹ ਕਾਰਨ ਮੰਡ ਸਰਦਾਰ ਸਿੰਘ ਵਾਲਾ ਦੇ ਕਿਸਾਨਾਂ ਦੀ ਜ਼ਮੀਨ ਦਰਿਆ ਦੀ ਭੇਟ ਚੜ੍ਹਨ ਕਾਰਨ ਹੋ ਰਹੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਦੀ ਟੀਮ ਨੇ ਮੰਡ ਖੇਤਰ ਦਾ ਦੌਰਾ ਕੀਤਾ। ਇਸ ਸਬੰਧੀ ਪੀੜਤ ਕਿਸਾਨਾਂ ਨੇ ਡੀਸੀ ਕਪੂਰਥਲਾ ਡੀਪੀਐਸ ਖਰਬੰਦਾ ਨੂੰ ਲਿਖਤੀ ਪੱਤਰ ਦਿੱਤਾ ਸੀ ਅਤੇ ਮੀਡੀਆ ਵਿਚ ਵੀ ਵੱਡੀ ਪੱਧਰ ’ਤੇ ਖਬਰਾਂ ਲੱਗੀਆਂ ਸਨ। ਮੌਕੇ ’ਤੇ ਪੁੱਜੇ ਐਸਡੀਐਮ ਭੁਲੱਥ 

ਆਸ਼ਾ ਵਰਕਰਾਂ ਨੇ ਅੰਮ੍ਰਿਤਸਰ ਵਿਚ ਵਿਸ਼ਾਲ ਰੈਲੀ ਕੀਤੀ

Posted On September - 22 - 2019 Comments Off on ਆਸ਼ਾ ਵਰਕਰਾਂ ਨੇ ਅੰਮ੍ਰਿਤਸਰ ਵਿਚ ਵਿਸ਼ਾਲ ਰੈਲੀ ਕੀਤੀ
ਪੱਤਰ ਪ੍ਰੇਰਕ ਅੰਮ੍ਰਿਤਸਰ, 21 ਸਤੰਬਰ ਆਸ਼ਾ ਵਰਕਰਾਂ ਤੇ ਫੈਸਿਲੀਟੇਟਰ ਯੂਨੀਅਨ ਦੀ ਸੂਬਾ ਕਮੇਟੀ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਆਪਣੀਆਂ ਮੰਗਾਂ ਤੋਂ ਜਾਣੂ ਕਰਵਾਉਣ ਦੇ ਪ੍ਰੋਗਰਾਮ ਨੂੰ ਲੈ ਕੇ ਅੱਜ ਪਰਮਜੀਤ ਕੌਰ ਮਾਨ ਦੀ ਅਗਵਾਈ ਹੇਠ ਡੀ.ਸੀ. ਦਫ਼ਤਰ ਅੰਮ੍ਰਿਤਸਰ ਵਿਸ਼ਾਲ ਰੈਲੀ ਕਰਨ ਤੋਂ ਬਾਅਦ ਕੈਬਨਿਟ ਮੰਤਰੀ ਓਪੀ ਸੋਨੀ ਦੇ ਘਰ ਵੱਲ ਮਾਰਚ ਕੀਤਾ। ਮੁੱਖ ਮੰਤਰੀ ਲਈ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆ। ਰੈਲੀ ਨੂੰ ਸੰਬੋਧਨ ਕਰਦਿਆਂ ਪਰਮਜੀਤ ਕੌਰ ਮਾਨ, ਸਰਬਜੀਤ ਕੌਰ ਛੱਜਲਵੱਡੀ 

ਨੌਜਵਾਨ ਦੀ ਖੁਦਕੁਸ਼ੀ ਸਬੰਧੀ ਤਿੰਨ ਜਣਿਆਂ ਖਿਲਾਫ਼ ਕੇਸ ਦਰਜ

Posted On September - 22 - 2019 Comments Off on ਨੌਜਵਾਨ ਦੀ ਖੁਦਕੁਸ਼ੀ ਸਬੰਧੀ ਤਿੰਨ ਜਣਿਆਂ ਖਿਲਾਫ਼ ਕੇਸ ਦਰਜ
ਪੱਤਰ ਪ੍ਰੇਰਕ ਮੁਕੇਰੀਆਂ, 21 ਸਤੰਬਰ ਬੀਤੇ ਦਿਨ ਪਿੰਡ ਜਹਾਨਪੁਰ ਦੇ ਨੌਜਵਾਨ ਹਰਜੀਤ ਸਿੰਘ ਵਲੋਂ ਜ਼ਹਿਰੀਲੀ ਦਵਾਈ ਨਿਗਲਣ ਕਾਰਨ ਹੋਈ ਮੌਤ ਦੇ ਮਾਮਲੇ ਵਿੱਚ ਮੁਕੇਰੀਆਂ ਪੁਲੀਸ ਵਲੋਂ ਨੌਜਵਾਨ ਦੀ ਪਹਿਲਾਂ ਕੁੱਟਮਾਰ ਕਰਨ ਵਾਲੇ 3 ਨੌਜਵਾਨਾਂ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਅਰੰਭ ਦਿੱਤੀ ਹੈ। ਐਸਆਈ ਸਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਹਰਜੀਤ ਸਿੰਘ ਦੇ ਪਿਤਾ ਤਰਸੇਮ ਸਿੰਘ ਵਾਸੀ ਜਹਾਨਪੁਰ ਨੇ ਬਿਆਨ ਵਿੱਚ ਦੱਸਿਆ ਕਿ ਉਸਦੇ ਪੁੱਤਰ ਦੀ ਕੁਝ ਦਿਨ ਪਹਿਲਾਂ 

ਬਟਾਲਾ ਨੂੰ ਨਗਰ ਨਿਗਮ ਦੀ ਥਾਂ ਪੂਰਨ ਰੈਵੇਨਿਊ ਜ਼ਿਲ੍ਹਾ ਬਣਾਉਣ ਦੀ ਮੰਗ

Posted On September - 22 - 2019 Comments Off on ਬਟਾਲਾ ਨੂੰ ਨਗਰ ਨਿਗਮ ਦੀ ਥਾਂ ਪੂਰਨ ਰੈਵੇਨਿਊ ਜ਼ਿਲ੍ਹਾ ਬਣਾਉਣ ਦੀ ਮੰਗ
ਪੱਤਰ ਪ੍ਰੇਰਕ ਬਟਾਲਾ, 21 ਸਤੰਬਰ ਬਟਾਲਾ ਨੂੰ ਨਗਰ ਨਿਗਮ ਦਾ ਦਰਜਾ ਦਿੱਤੇ ਜਾਣ ਸਬੰਧੀ ਨੋਟੀਫਿਕੇਸ਼ਨ ਜਾਰੀ ਹੋਣ ਮਗਰੋਂ ਨਗਰ ਕੌਂਸਲ ਬਟਾਲਾ ਦੇ ਪ੍ਰਧਾਨ ਵਜੋਂ ਅਹੁਦਾ ਮੁਕਤ ਹੋਏ ਨਰੇਸ਼ ਮਹਾਜਨ ਨੇ ਅੱਜ ਇੱਥੇ ਆਪਣੇ ਸਾਥੀਆਂ ਸਮੇਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਸਰਕਾਰ ਦੇ ਫ਼ੈਸਲੇ ਬਾਰੇ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਵੱਖ ਵੱਖ ਸਮਾਜ ਸੇਵੀ ਤੇ ਸਿਆਸੀ ਜਥੇਬੰਦੀਆਂ ਵੱਲੋਂ ਬੀਤੇ ਪੈਂਤੀ ਸਾਲ ਤੋਂ ਬਟਾਲਾ ਨੂੰ ਪੂਰਨ ਰੈਵੇਨਿਊ ਜ਼ਿਲ੍ਹਾ ਐਲਾਨੇ ਜਾਣ ਲਈ 

ਘਰ ਬਾਹਰ ਖੇਡਦੇ ਬੱਚੇ ਦੀ ਟਰੱਕ ਨੇ ਲਈ ਜਾਨ

Posted On September - 22 - 2019 Comments Off on ਘਰ ਬਾਹਰ ਖੇਡਦੇ ਬੱਚੇ ਦੀ ਟਰੱਕ ਨੇ ਲਈ ਜਾਨ
ਜੇ ਬੀ ਸੇਖੋਂ ਗੜ੍ਹਸ਼ੰਕਰ, 21 ਸਤੰਬਰ ਚੰਡੀਗੜ੍ਹ-ਹੁਸ਼ਿਆਰਪੁਰ ਮੁੱਖ ਮਾਰਗ ‘ਤੇ ਪੈਂਦੇ ਪਿੰਡ ਡਾਨਸੀਵਾਲ ਵਿਚ ਘਰ ਦੇ ਬਾਹਰ ਖੇਡਦੇ ਇਕ ਦਸ ਸਾਲਾ ਬੱਚੇ ਦੀ ਅੱਜ ਸ਼ਾਮ ਕਰੀਬ ਪੰਜ ਵਜੇ ਸੜਕ ਤੋਂ ਲੰਘਦੇ ਤੇਜ਼ ਰਫ਼ਤਾਰ ਟਰੱਕ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ। ਬੱਚੇ ਦੀ ਪਛਾਣ ਮੋਹਿਤ ਪੁੱਤਰ ਦੀਪਕ ਕੁਮਾਰ ਵਜੋਂ ਹੋਈ ਹੈ। ਉਕਤ ਬੱਚਾ ਪੰਜਵੀਂ ਜਮਾਤ ਦਾ ਵਿਦਿਆਰਥੀ ਸੀ ਜਿਸਦਾ ਪਰਿਵਾਰ ਵਲੋਂ ਕੁਝ ਦਿਨ੍ਹ ਪਹਿਲਾਂ ਹੀ ਜਨਮ ਦਿਨ ਮਨਾਇਆ ਗਿਆ ਸੀ। ਇਸ ਹਾਦਸੇ ਦੀ ਖਬਰ ਨਾਲ ਪਿੰਡ ਡੂੰਘੇ 

ਨਸ਼ੀਲੇ ਟੀਕਿਆਂ ਸਮੇਤ ਦੋ ਵਿਅਕਤੀ ਗ੍ਰਿਫ਼ਤਾਰ

Posted On September - 22 - 2019 Comments Off on ਨਸ਼ੀਲੇ ਟੀਕਿਆਂ ਸਮੇਤ ਦੋ ਵਿਅਕਤੀ ਗ੍ਰਿਫ਼ਤਾਰ
ਪੱਤਰ ਪ੍ਰੇਰਕ ਬਲਾਚੌਰ 21 ਸਤੰਬਰ ਥਾਣਾ ਕਾਠਗੜ੍ਹ ਵਲੋਂ ਵੱਖ ਵੱਖ ਸਥਾਨਾ ਤੋਂ ਦੋ ਨੌਜਵਾਨਾ ਨੂੰ ਨਸ਼ੀਲੇ ਟੀਕਿਆ ਸਮੇਤ ਕਾਬੂ ਕੀਤਾ ਗਿਆ । ਥਾਣਾ ਕਾਠਗੜ੍ਹ ਦੇ ਐਸਐਚਓ ਪਰਮਿੰਦਰ ਢੀਂਡਸਾ ਨੇ ਦੱਸਿਆ ਕਿ ਆਸਰੋਂ ਚੌਕੀ ਵਿੱਚ ਤਾਇਨਾਤ ਐਸਆਈ ਪਵਨਜੀਤ ਜਦ ਹਾਈਟੈੱਕ ਨਾਕਾਬੰਦੀ ਆਸਰੋਂ ਸਨ ਤਾਂ ਪੁਲੀਸ ਪਾਰਟੀ ਵਲੋਂ ਜਦ ਪੰਜਾਬ ਰੋਡਵੇਜ਼ ਦੀ ਆਉਂਦੀ ਬੱਸ ਨੂੰ ਰੋਕਣ ’ਤੇ ਇੱਕ ਨੌਜਵਾਨ ਬੱਸ ਦੀ ਪਿਛਲੀ ਤਾਕੀ ਰਾਹੀਂ ਉਤਰ ਕੇ ਰੋਪੜ ਸਾਈਡ ਨੂੰ ਭੱਜਣ ਲੱਗਾ ਤਾਂ ਸਾਥੀ ਕਰਮਚਾਰੀਆਂ 

ਸੁਖਚੈਨ ਨਗਰ ਕਤਲ ਮਾਮਲਾ: ਸ਼ੱਕੀ ਵਿਅਕਤੀ ਦੀ ਫੋਟੋ ਜਾਰੀ

Posted On September - 22 - 2019 Comments Off on ਸੁਖਚੈਨ ਨਗਰ ਕਤਲ ਮਾਮਲਾ: ਸ਼ੱਕੀ ਵਿਅਕਤੀ ਦੀ ਫੋਟੋ ਜਾਰੀ
ਪੱਤਰ ਪ੍ਰੇਰਕ ਫਗਵਾੜਾ, 21 ਸਤੰਬਰ ਇੱਥੋਂ ਦੇ ਸੁਖਚੈਨ ਨਗਰ ਵਿੱਚ ਬੁੱਧਵਾਰ ਸਵੇਰ ਨੂੰ ਇੱਕ ਪਰਵਾਸੀ ਭਾਰਤੀ ਦੀ ਪਤਨੀ ਦੇ ਕਤਲ ਦੇ ਮਾਮਲੇ ’ਚ ਇੱਕ ਵਿਅਕਤੀ ’ਤੇ ਸ਼ੱਕ ਦੀ ਸੂਈ ਗਈ ਹੈ। ਐਸਪੀ ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਜਾਂਚ ਦੌਰਾਨ ਪੁਲੀਸ ਨੂੰ ਸ਼ੱਕ ਹੈ ਕਿ ਉਕਤ ਵਿਅਕਤੀ ਨੇ ਇਹ ਕਤਲ ਕੀਤਾ ਹੈ। ਉਨ੍ਹਾਂ ਅਪੀਲ ਕੀਤੀ ਕਿ ਜੇਕਰ ਇਹ ਵਿਅਕਤੀ ਕਿਸੇ ਦਿਖਾਈ ਦੇਵੇ ਤਾਂ ਇਸ ਦੀ ਤੁਰੰਤ ਸੂਚਨਾ ਪੁਲੀਸ ਨੂੰ 9592914211 ’ਤੇ ਦਿੱਤੀ ਜਾਵੇ।    

ਸਾਬਕਾ ਅਕਾਲੀ ਸਰਪੰਚ ਸਾਥੀਆਂ ਨਾਲ ਕਾਂਗਰਸ ’ਚ ਸ਼ਾਮਲ

Posted On September - 22 - 2019 Comments Off on ਸਾਬਕਾ ਅਕਾਲੀ ਸਰਪੰਚ ਸਾਥੀਆਂ ਨਾਲ ਕਾਂਗਰਸ ’ਚ ਸ਼ਾਮਲ
ਪੱਤਰ ਪ੍ਰੇਰਕ ਅਟਾਰੀ, 21 ਸਤੰਬਰ ਹਲਕਾ ਰਾਜਾਸਾਂਸੀ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਝਟਕਾ ਲੱਗਾ ਜਦੋਂ ਸਰਹੱਦੀ ਪਿੰਡ ਭੱਗੁਪੁਰ ਉਤਾੜ ਦੇ ਅਕਾਲੀ ਦਲ ਦੇ ਸਾਬਕਾ ਸਰਪੰਚ ਲਾਭ ਸਿੰਘ ਮਾਣਾ ਆਪਣੇ ਸਾਥੀਆਂ ਨੰਬਰਦਾਰ ਜਰਨੈਲ ਸਿੰਘ, ਦਿਲਬਾਗ ਸਿੰਘ, ਗੁਰਜੀਤ ਸਿੰਘ, ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਨਾਜ਼ਰ ਸਿੰਘ, ਨਰਿੰਦਰ ਸਿੰਘ, ਸੁਖਦੇਵ ਸਿੰਘ, ਮੋਹਣ ਸਿੰਘ, ਕਾਰਜ ਸਿੰਘ ਮੌੜ, ਰਸ਼ਪਾਲ ਸਿੰਘ, ਜਸਪਾਲ ਸਿੰਘ ਰਾਜੂ, ਬੀਰ ਸਿੰਘ ਮੌੜ ਨਾਲ ਕਾਂਗਰਸ ਪਾਰਟੀ ਵਿੱਚ ਸ਼ਾਮਿਲ 

ਰੀਗਲ ਸਿਨੇਮਾ ਦੀ ਇਮਾਰਤ ਨਾਲ ਛੇੜਛਾੜ ਕਰਨ ਦਾ ਵਿਰੋਧ

Posted On September - 22 - 2019 Comments Off on ਰੀਗਲ ਸਿਨੇਮਾ ਦੀ ਇਮਾਰਤ ਨਾਲ ਛੇੜਛਾੜ ਕਰਨ ਦਾ ਵਿਰੋਧ
ਨਿੱਜੀ ਪੱਤਰ ਪ੍ਰੇਰਕ ਜਲੰਧਰ, 21 ਸਤੰਬਰ ਸੀਪੀਆਈ (ਐਮ) ਦੇ ਸੀਨੀਅਰ ਆਗੂ ਤੇ ਸੂਬਾ ਸਕੱਤਰੇਤ ਦੇ ਮੈਂਬਰ ਕਾਮਰੇਡ ਲਹਿੰਬਰ ਸਿੰਘ ਤੱਗ਼ੜ ਨੇ ਇਥੋਂ ਜਾਰੀ ਬਿਆਨ ਰਾਹੀਂ ਇਸ ਚਰਚਾ ਦਾ ਗੰਭੀਰ ਨੋਟਿਸ ਲਿਆ ਹੈ ਕਿ ਪੰਜਾਬ ਸਰਕਾਰ ਮੋਗਾ ਦੇ ਰੀਗਲ ਸਿਨੇਮਾ ਜੋ ਕਿ ਪੰਜਾਬ ਦੇ ਵਿਦਿਆਰਥੀ ਵਰਗ ਦੇ ਜਜ਼ਬਾਤਾਂ ਨਾਲ ਜੁੜਿਆ ਹੋਇਆ ਹੈ, ਨਾਲ ਛੇੜ -ਛਾੜ ਕਰਕੇ ਇਸ ਦਾ ਵਜੂਦ ਖ਼ਤਮ ਕਰਨ ਜਾ ਰਹੀ ਹੈ। ਕਾਮਰੇਡ ਤੱਗੜ, ਜੋ ਉਸ ਸਮੇਂ ਪੰਜਾਬ ਦੀ ਵਿਦਿਆਰਥੀ ਜਥੇਬੰਦੀ ਸਟੂਡੈਂਟਸ ਫੈਡਰੇਸ਼ਨ ਆਫ਼ ਇੰਡੀਆ 

ਕਟਾਈ ਨਾ ਹੋਣ ਕਾਰਨ ਸੁੱਕੇ ਦਰੱਖਤਾਂ ਦੀ ਲੱਕੜ ਹੋ ਰਹੀ ਹੈ ਖਰਾਬ

Posted On September - 22 - 2019 Comments Off on ਕਟਾਈ ਨਾ ਹੋਣ ਕਾਰਨ ਸੁੱਕੇ ਦਰੱਖਤਾਂ ਦੀ ਲੱਕੜ ਹੋ ਰਹੀ ਹੈ ਖਰਾਬ
ਬਲਵਿੰਦਰ ਸਿੰਘ ਭੰਗੂ ਭੋਗਪੁਰ, 21 ਸਤੰਬਰ ਕੌਮੀ ਮਾਰਗਾਂ, ਰਾਜ ਮਾਰਗਾਂ ਅਤੇ ਨਹਿਰਾਂ ਆਦਿ ਦੇ ਕੰਢਿਆਂ ’ਤੇ ਸਰਕਾਰੀ ਖੜ੍ਹੇ ਸੁੱਕੇ ਦਰੱਖਤ ਨਾ ਕੱਟਣ ਕਾਰਨ ਇਨ੍ਹਾਂ ਦੀ ਲੱਕੜ ਦਿਨ-ਬਦਿਨ ਖਰਾਬ ਹੋ ਰਹੀ ਹੈ ਪਰ ਸਰਕਾਰ ਸੁੱਤੀ ਹੋਈ ਹੈ। ਇਹ ਸੁੱਕੇ ਦਰਖਤ ਡਿੱਗ ਕੇ ਹਾਦਸੇ ਦਾ ਕਾਰਨ ਵੀ ਬਣ ਸਕਦੇ ਹਨ। ਸਰਕਾਰ ਨੇ ਇਨ੍ਹਾਂ ਥਾਵਾਂ ’ਤੇ ਜਿਹੜੇ ਨਵੇਂ ਪੌਦੇ ਲਗਾਏ ਉਹ ਨਾ ਛਾਂਗਣ ਕਰਕੇ ਝਾੜ ਬਣਦੇ ਜਾ ਰਹੇ ਹਨ, ਉੱਚੇ ਨਹੀਂ ਹੋ ਰਹੇ। ਕੁਦਰਤੀ ਖੇਤੀ ਦੇ ਮਾਹਿਰ ਅਮਰਜੀਤ ਸਿੰਘ ਦਾ ਕਹਿਣਾ 
Available on Android app iOS app
Powered by : Mediology Software Pvt Ltd.