ਪੋਸਟ-ਮੈਟਰਿਕ ਸਕਾਲਰਸ਼ਿਪ ਦੇ ਭੁਗਤਾਨ ਵਿੱਚ ਪੱਛੜਿਆ ਪੰਜਾਬ !    ਬੱਬਰ ਅਕਾਲੀ ਲਹਿਰ ਦਾ ਸਿਰਜਕ ਕਿਸ਼ਨ ਸਿੰਘ ਗੜਗੱਜ !    ਮਰਦੇ ਦਮ ਤੱਕ ਆਜ਼ਾਦ ਰਹਿਣ ਵਾਲਾ ਚੰਦਰ ਸ਼ੇਖਰ !    ਕਾਰਸੇਵਾ: ਖਡੂਰ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਵਿਕਾਸ ਕਾਰਜਾਂ ਨੂੰ ਦੇਣ !    ਆਰਫ਼ ਕਾ ਸੁਣ ਵਾਜਾ ਰੇ !    ਪੰਜਾਬ ’ਚ ਮਾਫ਼ੀਆ ਅੱਜ ਵੀ ਸਰਗਰਮ !    ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਦੀ ਚੋਣ ਸਰਬਸੰਮਤੀ ਨਾਲ ਸਿਰੇ ਚੜ੍ਹੀ !    ਕੈਪਟਨ ਦੇ ਓਐੱਸਡੀ ਨੇ ਲੁਧਿਆਣਾ ਦੱਖਣੀ ਤੋਂ ਖਿੱਚੀ ਚੋਣਾਂ ਦੀ ਤਿਆਰੀ !    ਅੱਠਵੀਂ ਦੇ ਪ੍ਰੀਖਿਆ ਕੇਂਦਰ ਬਣੇ ਦੂਰ, ਪਾੜਿ੍ਹਆਂ ਦਾ ਕੀ ਕਸੂਰ !    ਸੁਪਰੀਮ ਕੋਰਟ ਦੇ 6 ਜੱਜਾਂ ਨੂੰ ਸਵਾਈਨ ਫਲੂ !    

ਮਾਝਾ-ਦੋਆਬਾ › ›

Featured Posts
ਦਿੱਲੀ ’ਚ ਫਿਰਕੂ ਹਿੰਸਾ ਖਿ਼ਲਾਫ਼ ਵਿਦਿਆਰਥੀ ਜਥੇਬੰਦੀਆਂ ਵਲੋਂ ਰੋਸ ਵਿਖਾਵਾ

ਦਿੱਲੀ ’ਚ ਫਿਰਕੂ ਹਿੰਸਾ ਖਿ਼ਲਾਫ਼ ਵਿਦਿਆਰਥੀ ਜਥੇਬੰਦੀਆਂ ਵਲੋਂ ਰੋਸ ਵਿਖਾਵਾ

ਜਗਤਾਰ ਸਿੰਘ ਲਾਂਬਾ ਅੰਮ੍ਰਿਤਸਰ, 25 ਫਰਵਰੀ ਦਿੱਲੀ ਵਿਚ ਹੋ ਰਹੀ ਫਿਰਕੂ ਹਿੰਸਾ ਖਿਲਾਫ ਇਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਿਦਿਆਰਥੀ ਜਥੇਬੰਦੀਆਂ ਵਲੋਂ ਸਰਕਾਰ ਵਿਰੁੱਧ ਰੋਸ ਵਿਖਾਵਾ ਕੀਤਾ ਗਿਆ ਹੈ। ਮੁੱਖ ਲਾਇਬ੍ਰੇਰੀ ਦੇ ਨੇੜੇ ਵਿਦਿਆਰਥੀ ਜਥੇਬੰਦੀ ਪੀਐਸਯੂ (ਲਲਕਾਰ) ਅਤੇ ਐਸਐਸਐਫ ਦੇ ਕਾਰਕੁਨਾਂ ਵਲੋਂ ਰੋਸ ਵਿਖਾਵਾ ਕੀਤਾ ਗਿਆ। ਪੀਐਸਯੂ ਦੇ ਆਗੂ ਗਗਨਦੀਪ ਨੇ ਦੋਸ਼ ਲਾਇਆ ...

Read More

ਵਜ਼ੀਰ ਸਿੰਘ ਰੰਧਾਵਾ ਦਾ ਕਹਾਣੀ ਸੰਗ੍ਰਹਿ ਲੋਕ ਅਰਪਣ

ਵਜ਼ੀਰ ਸਿੰਘ ਰੰਧਾਵਾ ਦਾ ਕਹਾਣੀ ਸੰਗ੍ਰਹਿ ਲੋਕ ਅਰਪਣ

ਪੱਤਰ ਪ੍ਰੇਰਕ ਅੰਮ੍ਰਿਤਸਰ, 25 ਫਰਵਰੀ ਸਾਹਿਤ ਅਤੇ ਸਿਰਜਣਾ ਦੇ ਖੇਤਰ ਵਿਚ ਨਿਰੰਤਰ ਕਾਰਜਸ਼ੀਲ ਜਨਵਾਦੀ ਲੇਖਕ ਸੰਘ ਵਲੋਂ ਕੈਨੇਡਾ ਨਿਵਾਸੀ ਸਾਹਿਤਕਾਰ ਵਜ਼ੀਰ ਸਿੰਘ ਰੰਧਾਵਾ ਦਾ ਨਵ-ਪ੍ਰਕਾਸ਼ਿਤ ਕਹਾਣੀ ਸੰਗ੍ਰਹਿ ਹੋਕਾ ਲੋਕ ਅਰਪਿਤ ਕੀਤਾ ਗਿਆ। ਸਥਾਨਕ ਆਤਮ ਪਬਲਿਕ ਇਸਲਾਮਾਬਾਦ ਵਿਖੇ ਹੋਏ ਇਸ ਅਦਬੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਦੀਪ ਦੇਵਿੰਦਰ ਸਿੰਘ, ਦੇਵ ਦਰਦ, ਅਮਰਜੀਤ ਕੌਰ, ਦਿਲਜੀਤ ਸਿੰਘ ...

Read More

ਪ੍ਰਧਾਨ ਮੰਤਰੀ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਪੁਤਲੇ ਫੂਕੇ

ਪ੍ਰਧਾਨ ਮੰਤਰੀ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਪੁਤਲੇ ਫੂਕੇ

ਦਵਿੰਦਰ ਸਿੰਘ ਭੰਗੂ ਰਈਆ 25 ਫਰਵਰੀ ਕੁੱਲ ਹਿੰਦ ਕਿਸਾਨ ਤਾਲਮੇਲ ਸੰਘਰਸ਼ ਕਮੇਟੀ ਦੇ ਸੱਦੇ ’ਤੇ ਜਮਹੂਰੀ ਕਿਸਾਨ ਸਭਾ, ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਕਾਰਕੁਨਾਂ ਵੱਲੋਂ ਸਥਾਨਕ ਕਸਬੇ ਅੰਦਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਪੁਤਲਾ ਫੂਕਿਆ ਗਿਆ। ਇਸ ਦੀ ਅਗਵਾਈ ਸਵਿੰਦਰ ਸਿੰਘ ਤਿੰਮੋਵਾਲ, ਸੁਖਚੈਨ ਸਿੰਘ ਬੁਤਾਲਾ ਅਤੇ ਗੁਰਨਾਮ ਸਿੰਘ ...

Read More

ਵਿਰਸਾ ਵਿਹਾਰ ਵਿਚ ਕੌਮਾਂਤਰੀ ਮੇਲਾ ਸ਼ੁਰੂ

ਵਿਰਸਾ ਵਿਹਾਰ ਵਿਚ ਕੌਮਾਂਤਰੀ ਮੇਲਾ ਸ਼ੁਰੂ

ਮਨਮੋਹਨ ਸਿੰਘ ਢਿੱਲੋਂ ਅੰਮ੍ਰਿਤਸਰ, 25 ਫਰਵਰੀ ਨੂਤਨ ਪ੍ਰਯਾਸ ਮੰਚ ਜੰਮੂ ਵਲੋਂ 9 ਦਿਨ ਚੱਲਣ ਵਾਲਾ ਨੂਤਨ ਇੰਟਰਨੈਸ਼ਨਲ ਥੀਏਟਰ ਫੈਸਟੀਵਲ ਦੀ ਅੱਜ ਇਥੇ ਵਿਰਸਾ ਵਿਹਾਰ ਵਿਖੇ ਆਗਾਜ਼ ਹੋ ਗਿਆ। ਇਸ ਫੈਸਟੀਵਲ ਦਾ ਉਦਘਾਟਨ ਰੰਗਮੰਚ ਦੀ ਮਹਾਨ ਹਸਤੀ ਪਦਮਸ੍ਰੀ ਬੰਸੀ ਕੌਲ ਨੇ ਕੀਤਾ। ਫੈਸਟੀਵਲ ਦੇ ਪਹਿਲੇ ਦਿਨ ਅੱਜ ਰੂਬਰੂ ਥੀਏਟਰ ਗਰੁਪ ਦਿੱਲੀ ਦੀ ਟੀਮ ...

Read More

ਸਿਹਤ ਵਿਭਾਗ ਵੱਲੋਂ ਕਾਲਜਾਂ ਦੀਆਂ ਕੰਟੀਨਾਂ ’ਚ ਛਾਪੇ

ਸਿਹਤ ਵਿਭਾਗ ਵੱਲੋਂ ਕਾਲਜਾਂ ਦੀਆਂ ਕੰਟੀਨਾਂ ’ਚ ਛਾਪੇ

ਹਰਪ੍ਰੀਤ ਕੌਰ ਹੁਸ਼ਿਆਰਪੁਰ, 25 ਫ਼ਰਵਰੀ ਸਿਹਤ ਵਿਭਾਗ ਦੀ ਟੀਮ ਵਲੋਂ ਅੱਜ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਸੁਰਿੰਦਰ ਸਿੰਘ ਅਤੇ ਫ਼ੂਡ ਅਫ਼ਸਰ ਰਮਨ ਵਿਰਦੀ ਦੀ ਅਗਵਾਈ ਹੇਠ ਸ਼ਹਿਰ ਦੇ ਵੱਖ-ਵੱਖ ਕਾਲਜਾਂ ਦੀਆਂ ਕੰਟੀਨਾਂ ’ਚ ਛਾਪੇਮਾਰੀ ਕੀਤੀ ਗਈ। ਜ਼ਿਲ੍ਹਾ ਸਿਹਤ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟੀਨਾਂ ਦੇ ਮਾੜੇ ਪ੍ਰਬੰਧਾਂ ਬਾਰੇ ਸ਼ਿਕਾਇਤ ਮਿਲੀ ਸੀ ਜਿਸ ...

Read More

ਅਣਪਛਾਤਿਆਂ ਵੱਲੋਂ ਪੁੱਟਿਆ ਰਸਤਾ ਪਿੰਡ ਵਾਸੀਆਂ ਨੇ ਪੂਰਿਆ

ਅਣਪਛਾਤਿਆਂ ਵੱਲੋਂ ਪੁੱਟਿਆ ਰਸਤਾ ਪਿੰਡ ਵਾਸੀਆਂ ਨੇ ਪੂਰਿਆ

ਦੀਪਕ ਠਾਕੁਰ ਤਲਵਾੜਾ, 25 ਫਰਵਰੀ ਲੰਘੇ ਸ਼ੁੱਕਰਵਾਰ ਪਿੰਡ ਨੰਗਲ ਖਨੌੜਾ ਵਿੱਚ ਸਵਾਂ ਦਰਿਆ ਵਾਲੇ ਪਾਸਿਓਂ ਹਿਮਾਚਲ ਪ੍ਰਦੇਸ਼ ਦੇ ਕਰੱਸ਼ਰ ਤੋਂ ਆਉਂਦੀ ਟਰੈਫ਼ਿਕ ਦੇ ਲਾਂਘੇ ਨੂੰ ਬੰਦ ਕਰਨ ਦੇ ਮਕਸਦ ਨਾਲ ਕੁੱਝ ਅਣਪਛਾਤੇ ਵਿਅਕਤੀਆਂ ਨੇ ਰਸਤੇ ’ਚ ਡੂੰਘੇ ਟੋੋਏ ਪੁੱਟ ਕੇ ਬੰਦ ਕਰ ਦਿੱਤਾ ਸੀ ਜੋ ਕਿ ਪਿੰਡ ਦੇ ਸ਼ਮਸ਼ਾਨ ਘਾਟ ਅਤੇ ਖੇਤਾਂ ...

Read More

‘ਮੈਂ ਪੰਜਾਬ ਬੋਲਦਾ ਹਾਂ’ ਨਾਟਕ ਦਾ ਮੰਚਨ

‘ਮੈਂ ਪੰਜਾਬ ਬੋਲਦਾ ਹਾਂ’ ਨਾਟਕ ਦਾ ਮੰਚਨ

ਪੱਤਰ ਪ੍ਰੇਰਕ ਹੁਸ਼ਿਆਰਪੁਰ, 25 ਫ਼ਰਵਰੀ ਬਹੁਰੰਗ ਕਲਾ ਮੰਚ ਹੁਸ਼ਿਆਰਪੁਰ ਵਲੋਂ ਨਸ਼ਿਆਂ ਦੇ ਖ਼ਿਲਾਫ਼ ਪੁੰਜ ਆਟੋਸ ਦੇ ਐੱਮਡੀ ਨਵਦੀਪ ਸ਼ਰਮਾ ਦੇ ਸਹਿਯੋਗ ਨਾਲ ਅਸ਼ੋਕ ਪੁਰੀ ਦਾ ਲਿਖਿਆ ਅਤੇ ਨਿਰਦੇਸ਼ਤ ਨਾਟਕ ‘ਮੈਂ ਪੰਜਾਬ ਬੋਲਦਾ ਹਾਂ’ ਦਾ ਪ੍ਰਦਰਸ਼ਨ ਪਿੰਡ ਬਜਵਾੜਾ ਵਿੱਚ ਕੀਤਾ ਗਿਆ। ਇਸ ਵਿੱਚ ਸਕਮਾਜ ਸੇਵੀ ਸੰਸਥਾ ‘ਇਹ ਜਨਮ ਤੁਮਾਰੇ ਲੇਖੇ’ ਦੇ ਨਰੇਸ਼ ਕੁਮਾਰ ...

Read More


ਟਰੱਕ ਡਰਾਈਵਰ ਨੂੰ ਗੋਲੀ ਮਾਰ ਕੇ ਨਕਦੀ ਤੇ ਮੋਬਾਈਲ ਖੋਹਿਆ

Posted On February - 21 - 2020 Comments Off on ਟਰੱਕ ਡਰਾਈਵਰ ਨੂੰ ਗੋਲੀ ਮਾਰ ਕੇ ਨਕਦੀ ਤੇ ਮੋਬਾਈਲ ਖੋਹਿਆ
ਤੇਜਿੰਦਰ ਸਿੰਘ ਖ਼ਾਲਸਾ ਚੋਹਲਾ ਸਾਹਿਬ, 20 ਫਰਵਰੀ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇਅ ਨੰਬਰ 54 ‘ਤੇ ਪੈਂਦੇ ਪਿੰਡ ਬੂਹ ਨਜ਼ਦੀਕ ਚਾਰ ਨੌਜਵਾਨ ਟਰੱਕ ਡਰਾਈਵਰ ਨੂੰ ਗੋਲੀ ਮਾਰ ਕੇ 2500 ਰੁਪਏ ਦੀ ਨਕਦੀ, ਮੋਬਾਈਲ ਅਤੇ ਹੋਰ ਸਾਮਾਨ ਖੋਹ ਕੇ ਫਰਾਰ ਹੋ ਗਏ। ਹਸਪਤਾਲ ਵਿਚ ਜ਼ੇਰੇ-ਇਲਾਜ ਕ੍ਰਿਸ਼ਨ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਕੋਟ ਭਾਰਾ ਜ਼ਿਲ੍ਹਾ ਬਠਿੰਡਾ ਨੇ ਦੱਸਿਆ ਕਿ ਉਹ ਸਾਲਾਸਰ ਕੰਪਨੀ ਬਠਿੰਡਾ ਵਿਚ ਟਰਾਲੇ (ਪੀ.ਬੀ.03.ਜੈੱਡ.9320) ‘ਤੇ ਡਰਾਇਵਰੀ ਕਰਦਾ ਹੈ। ਬੀਤੀ ਰਾਤ ਉਹ ਟਰੱਕ ਵਿਚ ਚੌਲ ਲੋਡ 

ਰਾਖਵਾਂਕਰਨ, ਸੀਏਏ ਤੇ ਬਿਜਲੀ ਦਰਾਂ ’ਚ ਵਾਧੇ ਵਿਰੁੱਧ ਬਸਪਾ ਵੱਲੋਂ ਮੁਜ਼ਾਹਰਾ

Posted On February - 21 - 2020 Comments Off on ਰਾਖਵਾਂਕਰਨ, ਸੀਏਏ ਤੇ ਬਿਜਲੀ ਦਰਾਂ ’ਚ ਵਾਧੇ ਵਿਰੁੱਧ ਬਸਪਾ ਵੱਲੋਂ ਮੁਜ਼ਾਹਰਾ
ਨਿੱਜੀ ਪੱਤਰ ਪ੍ਰੇਰਕ ਜਲੰਧਰ, 20 ਫਰਵਰੀ ਬਹੁਜਨ ਸਮਾਜ ਪਾਰਟੀ ਵੱਲੋਂ ਰਾਖਵੇਂਕਰਨ, ਐੱਨਆਰਸੀ-ਸੀਏਏ-ਐੱਨਪੀਆਰ, ਮਹਿੰਗੀ ਬਿਜਲੀ, ਬਦਹਾਲ ਸਿੱਖਿਆ ਵਿਵਸਥਾ, ਪੋਸਟ ਮੈਟ੍ਰਿਕ ਸਕਾਲਰਸ਼ਿਪ ਆਦਿ ਮੁੱਦਿਆਂ ਨੂੰ ਲੈ ਕੇ ਅੱਜ ਸੂਬੇ ਭਰ ’ਚ ਜ਼ਿਲ੍ਹਾ ਪੱਧਰ ’ਤੇ ਪ੍ਰਦਰਸ਼ਨ ਕੀਤੇ ਗਏ। ਇਸੇ ਲੜੀ ਤਹਿਤ ਜਲੰਧਰ ’ਚ ਬਸਪਾ ਵੱਲੋਂ ਡੀਸੀ ਦਫਤਰ ਸਾਹਮਣੇ ਪ੍ਰਦਰਸ਼ਨ ਕਰਦੇ ਹੋਏ ਰਾਸ਼ਟਰਪਤੀ ਅਤੇ ਰਾਜਪਾਲ ਪੰਜਾਬ ਦੇ ਨਾਂ ਮੈਮੋਰੰਡਮ ਦਿੱਤੇ ਗਏ। ਇਸ ਦੌਰਾਨ ਸੰਬੋਧਨ ਕਰਦੇ ਹੋਏ ਬਸਪਾ ਦੇ ਸੂਬਾ ਸਕੱਤਰ ਤੇ ਜਲੰਧਰ 

ਭੇਲ ਫੈਕਟਰੀ ’ਚੋਂ ਸਾਮਾਨ ਚੋਰੀ ਕਰਨ ਵਾਲਾ ਵੈੱਲਡਰ ਕਾਬੂ

Posted On February - 21 - 2020 Comments Off on ਭੇਲ ਫੈਕਟਰੀ ’ਚੋਂ ਸਾਮਾਨ ਚੋਰੀ ਕਰਨ ਵਾਲਾ ਵੈੱਲਡਰ ਕਾਬੂ
ਸ੍ਰੀ ਗੋਇੰਦਵਾਲ ਸਾਹਿਬ (ਪੱਤਰ ਪ੍ਰੇਰਕ) ਕਸਬੇ ਵਿਚ ਕੇਂਦਰ ਸਰਕਾਰ ਦੀ ਭਾਰਤ ਹੈਵੀ ਇਲੈਕਟ੍ਰਿਕ ਲਿਮਟਿਡ ਦੀ ਫੈਕਟਰਂ ’ਚੋਂ ਸਾਜ਼ੋ ਸਾਮਾਨ ਚੋਰੀ ਕਰ ਕੇ ਵੇਚਣ ਵਾਲੇ ਨੌਜਵਾਨ ਨੂੰ ਥਾਣਾ ਗੋਇੰਦਵਾਲ ਸਾਹਿਬ ਦੀ ਪੁਲੀਸ ਨੇ ਕਾਬੂ ਕੀਤਾ ਹੈ। ਐਸਐਚਓ ਹਰਿੰਦਰ ਸਿੰਘ ਨੇ ਦੱਸਿਆ ਕਿ ਕਿਸੇ ਖਾਸ ਮੁਖਬਰ ਦੀ ਇਤਲਾਹ ਤੇ ਜਦੋਂ ਪੁਲੀਸ ਵੱਲੋਂ ਨਵੀਂ ਬਣ ਰਹੀ ਜੇਲ੍ਹ ਕੋਲ ਨਾਕਾਬੰਦੀ ਕੀਤੀ ਗਈ ਤਾਂ ਸ਼ੱਕੀ ਹਾਲਾਤ ਵਿੱਚ ਇੱਕ ਨੌਜਵਾਨ ਬੀਐੱਚਈਐਲ ਫੈਕਟਰੀ ਵੱਲੋਂ ਕੁੱਝ ਸਾਮਾਨ ਲਿਆਉਂਦਾ ਦਿਖਾਈ ਦਿੱਤਾ। 

ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਦੀ ਮੌਤ

Posted On February - 21 - 2020 Comments Off on ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਦੀ ਮੌਤ
ਫਗਵਾੜਾ (ਪੱਤਰ ਪ੍ਰੇਰਕ) ਨਜ਼ਦੀਕੀ ਪਿੰਡ ਪੰਡੋਰੀ ਵਿਖੇ ਖਲਵਾੜਾ-ਘੁੰਮਣਾ ਲਿੰਕ ਰੋਡ ’ਤੇ ਬੱਸ ਅਤੇ ਮੋਟਰਸਾਈਕਲ ਵਿਚਕਾਰ ਆਹਮੋ-ਸਾਹਮਣੇ ਵਾਪਰੇ ਭਿਆਨਕ ਸੜਕ ਹਾਦਸੇ ’ਚ ਇੱਕ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਜੁਝਾਰ ਸਿੰਘ (26) ਪੁੱਤਰ ਸਤਨਾਮ ਸਿੰਘ ਵਾਸੀ ਵਾਰਡ ਨੰਬਰ 7, ਗੁਰੂ ਨਾਨਕ ਨਗਰ ਫਗਵਾੜਾ ਆਪਣੇ ਮੋਟਰਸਾਈਕਲ (ਪੀ.ਬੀ. 09 ਵਾਈ 1051) ਸਪਲੈਂਡਰ ’ਤੇ ਸਵਾਰ ਹੋ ਕੇ ਟੋਡਰਪੁਰ ਆਪਣੇ ਖੇਤਾਂ ਨੂੰ ਜਾ ਰਿਹਾ ਸੀ ਤਾਂ ਸਵੇਰੇ 10 ਵਜੇ ਦੇ ਕਰੀਬ ਜਦੋਂ ਉਸ ਨੇ ਪੰਡੋਰੀ ਦੀ ਡਰੇਨ ਦਾ ਪੁਲ ਪਾਰ 

ਚੋਰਾਂ ਨੇ ਗੋਲੀ ਮਾਰ ਕੇ ਕੰਪਨੀ ਦਾ ਸੁਰੱਖਿਆ ਅਧਿਕਾਰੀ ਜ਼ਖ਼ਮੀ ਕੀਤਾ

Posted On February - 21 - 2020 Comments Off on ਚੋਰਾਂ ਨੇ ਗੋਲੀ ਮਾਰ ਕੇ ਕੰਪਨੀ ਦਾ ਸੁਰੱਖਿਆ ਅਧਿਕਾਰੀ ਜ਼ਖ਼ਮੀ ਕੀਤਾ
ਗੁਰਬਖ਼ਸ਼ਪੁਰੀ ਤਰਨ ਤਾਰਨ, 20 ਫਰਵਰੀ ਕਸਬਾ ਸਰਹਾਲੀ ਨੇੜਲੇ ਪਿੰਡ ਠੱਠੀਆਂ ਮਹੰਤਾਂ ਵਿੱਚ ਲੱਗੇ ਮੋਬਾਈਲ ਟਾਵਰ ਤੋਂ ਬੀਤੀ ਰਾਤ ਬੈਟਰੀਆਂ ਚੋਰੀ ਕਰਦੇ ਚੋਰਾਂ ਨੇ ਕੰਪਨੀ ਦੇ ਸਕਿਉਰਿਟੀ ਅਧਿਕਾਰੀ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ| ਸਰਹਾਲੀ ਪੁਲੀਸ ਨੇ ਇਸ ਸਬੰਧੀ ਆਈਪੀਸੀ ਦੀ ਧਾਰਾ 307, 457, 380, 34 ਅਤੇ ਅਸਲ੍ਹਾ ਐਕਟ ਦੀ ਧਾਰਾ 25, 27, 54, 59 ਅਧੀਨ ਕੇਸ ਦਰਜ ਕੀਤਾ ਹੈ| ਜ਼ਖ਼ਮੀ ਹੋਏ ਸਕਿਉਰਿਟੀ ਅਧਿਕਾਰੀ ਜਗਦੀਪ ਸਿੰਘ ਵਾਸੀ ਅੰਮ੍ਰਿਤਸਰ ਨੂੰ ਇੱਥੋਂ ਦੇ ਇਕ ਪ੍ਰਾਈਵੇਟ ਹਸਪਤਾਲ ਦਾਖਲ ਕਰਾਇਆ ਗਿਆ 

ਪਾਣੀ ਤੇ ਸੀਵਰੇਜ ਦੇ ਬਿੱਲ ਜਮ੍ਹਾਂ ਕਰਵਾਉਣ ਵਾਲਿਆਂ ਨੂੰ ਛੋਟ ਦਾ ਐਲਾਨ

Posted On February - 21 - 2020 Comments Off on ਪਾਣੀ ਤੇ ਸੀਵਰੇਜ ਦੇ ਬਿੱਲ ਜਮ੍ਹਾਂ ਕਰਵਾਉਣ ਵਾਲਿਆਂ ਨੂੰ ਛੋਟ ਦਾ ਐਲਾਨ
ਹੁਸ਼ਿਆਰਪੁਰ (ਪੱਤਰ ਪ੍ਰੇਰਕ) ਨਗਰ ਨਿਗਮ ਦੇ ਕਮਿਸ਼ਨਰ ਬਲਵੀਰ ਰਾਜ ਸਿੰਘ ਨੇ ਦੱਸਿਆ ਕਿ ਜਿਹੜੇ ਖਪਤਕਾਰ ਵਾਟਰ ਸਪਲਾਈ ਅਤੇ ਸੀਵਰੇਜ ਦੇ ਬਿੱਲਾਂ ਦਾ ਬਕਾਇਆ 12 ਫ਼ਰਵਰੀ ਤੋਂ 11 ਮਈ ਤੱਕ ਯਕਮੁਸ਼ਤ ਜਮ੍ਹਾਂ ਕਰਵਾਉਣਗੇ, ਉਨ੍ਹਾਂ ਨੂੰ ਸਰਕਾਰ ਨੇ ਵਿਆਜ ਤੋਂ ਛੋਟ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਖਪਤਕਾਰ 12 ਮਈ ਤੋਂ 11 ਅਗਸਤ ਤੱਕ ਬਕਾਇਆ ਸਮੇਤ ਵਿਆਜ ਜਮ੍ਹਾਂ ਕਰਵਾਉਣਗੇ, ਉਨ੍ਹਾਂ ਨੂੰ ਜੁਰਮਾਨੇ ਤੋਂ ਛੋਟ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ 11 ਅਗਸਤ ਤੋਂ ਬਾਅਦ ਬਕਾਇਆ ਜਮ੍ਹਾਂ 

ਘਰ ’ਚੋਂ ਐਕਟਿਵਾ ਲਿਜਾ ਕੇ ਸਾੜੀ

Posted On February - 21 - 2020 Comments Off on ਘਰ ’ਚੋਂ ਐਕਟਿਵਾ ਲਿਜਾ ਕੇ ਸਾੜੀ
ਫਗਵਾੜਾ (ਪੱਤਰ ਪ੍ਰੇਰਕ) : ਘਰ ’ਚ ਸੁੱਤੇ ਪਏ ਵਿਅਕਤੀ ਦੀ ਐਕਟਿਵਾ ਲੈ ਜਾ ਕੇ ਉਸ ਨੂੰ ਅੱਗ ਲਗਾਉਣ ਦੇ ਸਬੰਧ ’ਚ ਸਤਨਾਮਪੁਰਾ ਪੁਲੀਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਧਾਰਾ 380, 435 ਆਈਪੀਸੀ ਤਹਿਤ ਕੇਸ ਦਰਜ ਕੀਤਾ ਹੈ। ਐੱਸਐੱਚਓ ਸਤਨਾਮਪੁਰਾ ਵਿਜੈਕੁੰਵਰ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਸੰਤੋਖ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਮੌਲੀ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਤੜਕਸਾਰ ਉਸ ਦਾ ਦਰਵਾਜ਼ਾ ਖੁੱਲ੍ਹਾ ਪਿਆ ਸੀ ਤੇ ਜਦੋਂ ਉਸ ਨੇ ਉੱਠ ਕੇ ਦੇਖਿਆ ਤਾਂ ਉਸ ਦੀ ਐਕਟਿਵਾ ਉੱਥੋਂ 

ਹੁਕਮਰਾਨ ਧਿਰਾਂ ਪੰਜਾਬੀ ਭਾਸ਼ਾ ਦੇ ਨਾਲ ਨਹੀਂ: ਡਾ. ਸੁਮੇਲ ਸਿੰਘ ਸਿੱਧੂ

Posted On February - 21 - 2020 Comments Off on ਹੁਕਮਰਾਨ ਧਿਰਾਂ ਪੰਜਾਬੀ ਭਾਸ਼ਾ ਦੇ ਨਾਲ ਨਹੀਂ: ਡਾ. ਸੁਮੇਲ ਸਿੰਘ ਸਿੱਧੂ
ਮਨਮੋਹਨ ਸਿੰਘ ਢਿੱਲੋਂ ਅੰਮ੍ਰਿਤਸਰ, 20 ਫਰਵਰੀ ਅੱਜ ਇਥੇ ਫੋਕਲੋਰ ਰੀਸਰਚ ਅਕਾਦਮੀ ਵਲੋਂ ਸਰੂਪ ਰਾਣੀ ਸਰਕਾਰੀ ਕਾਲਜ (ਇਸਤਰੀਆਂ) ਵਿਚ ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਨੂੰ ਸਮਰਪਿਤ ‘ਅਜੋਕੇ ਦੌਰ ਵਿਚ ਭਾਰਤੀ ਭਾਸ਼ਾਵਾਂ ਦੀ ਭੂਮਿਕਾ’ ਬਾਰੇ ਕਰਵਾਏ ਗਏ ਸੈਮੀਨਾਰ ਵਿਚ ਵਿਦਵਾਨਾਂ ਦੀ ਇਹ ਰਾਏ ਸੀ ਕਿ ਪੰਜਾਬੀ ਮਾਂ ਬੋਲੀ ਪ੍ਰਤੀ ਕਦੇ ਵੀ ਹੁਕਮਰਾਨ ਧਿਰਾਂ ਨੇ ਆਪਣੀ ਬਣਦੀ ਜ਼ਿੰਮੇਵਾਰੀ ਨਹੀਂ ਨਿਭਾਈ ਅਤੇ ਇਸ ਦੇ ਵਿਕਾਸ ਲਈ ਕਦੇ ਕੋਈ ਠੋਸ ਉਪਰਾਲਾ ਨਹੀਂ ਕੀਤਾ। ਵਿਦਵਾਨ ਚਿੰਤਕ 

ਕਾਰਗਿਲ ਸ਼ਹੀਦ ਕੈਪਟਨ ਅਮਰਦੀਪ ਸਿੰਘ ਦੀ ਬਰਸੀ 23 ਨੂੰ

Posted On February - 21 - 2020 Comments Off on ਕਾਰਗਿਲ ਸ਼ਹੀਦ ਕੈਪਟਨ ਅਮਰਦੀਪ ਸਿੰਘ ਦੀ ਬਰਸੀ 23 ਨੂੰ
ਮਜੀਠਾ: ਸ਼ਹੀਦ ਕੈਪਟਨ ਅਮਰਦੀਪ ਸਿੰਘ ਸਰਾ ਦੀ ਸਾਲਾਨਾ ਬਰਸੀ 23 ਫਰਵਰੀ ਨੂੰ ਮਜੀਠਾ ਵਿੱਚ ਮਨਾਈ ਜਾਵੇਗੀ। ਕੈਪਟਨ ਅਮਰਦੀਪ ਸਿੰਘ ਸਰਾਂ ਮਜੀਠਾ ਦੇ ਚਾਚਾ ਸੰਤਪ੍ਰਕਾਸ਼ ਸਿੰਘ ਮਜੀਠਾ ਨੇ ਦੱਸਿਆ ਕਿ ਉਨ੍ਹਾਂ ਦੇ ਵੱਡੇ ਭਰਾ ਕਰਨਲ ਗੁਰਦੀਪ ਸਿੰਘ ਸਰਾ ਦੇ ਇਕਲੌਤੇ ਪੁੱਤਰ ਸ਼ਹੀਦ ਕੈਪਟਨ ਅਮਰਦੀਪ ਸਿੰਘ ਸਰਾਂ ਜੋ 19 ਸਾਲ ਪਹਿਲਾਂ ਸਾਇਚਨ ਦੀਆਂ ਪਹਾੜੀਆਂ ਦੇ ਗਲੇਸ਼ੀਅਰ ਵਿੱਚ ਪਾਕਿਸਤਾਨ ਨਾਲ ਹੋਈ ਕਾਰਗਿਲ ਦੀ ਜੰਗ ਦੌਰਾਨ 2 ਇੰਜੀਨੀਅਰ ਰੈਜਮੈਂਟ ਵਲੋ ਦੇਸ਼ ਦੀ ਰੱਖਿਆ ਕਰਦਿਆਂ ਸ਼ਹੀਦੇ ਜ਼ਾਮ 

ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਡੀਸੀ ਦਫ਼ਤਰ ਘੇਰਿਆ

Posted On February - 21 - 2020 Comments Off on ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਡੀਸੀ ਦਫ਼ਤਰ ਘੇਰਿਆ
ਜਤਿੰਦਰ ਬੈਂਸ ਗੁਰਦਾਸਪੁਰ, 20 ਫਰਵਰੀ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਦੇ ਹੱਲ ਲਈ ਕਿਸਾਨ/ਮਜ਼ਦੂਰ ਸੰਘਰਸ਼ ਕਮੇਟੀ ਦਾ ਧਰਨਾ ਅੱਜ ਦੂਸਰੇ ਦਿਨ ਵੀ ਇਥੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਲਗਾਤਾਰ ਜਾਰੀ ਰਿਹਾ। ਧਰਨਾਕਾਰੀਆਂ ਨੇ ਮੰਗਾਂ ਨਾ ਮੰਨਣ ਦੀ ਸੂਰਤ ਵਿੱਚ 21 ਫਰਵਰੀ ਨੂੰ ਰੇਲ ਦਾ ਪਹੀਆ ਜਾਮ ਕਰਨ ਦੀ ਚਿਤਾਵਨੀ ਦੁਹਰਾਈ ਹੈ। ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਕਥਿਤ ਕਿਸਾਨ ਤੇ ਮਜ਼ਦੂਰ ਵਿਰੋਧੀ ਨੀਤੀਆਂ ਦੀ ਅਲੋਚਨਾ ਕੀਤੀ। ਉਨ੍ਹਾਂ ਕਿਹਾ 

ਕਿਸਾਨਾਂ ਤੇ ਖੇਤ ਮਜ਼ਦੂਰਾਂ ਨੇ ਕੇਂਦਰੀ ਬਜਟ ਦੀਆਂ ਕਾਪੀਆਂ ਸਾੜੀਆਂ

Posted On February - 21 - 2020 Comments Off on ਕਿਸਾਨਾਂ ਤੇ ਖੇਤ ਮਜ਼ਦੂਰਾਂ ਨੇ ਕੇਂਦਰੀ ਬਜਟ ਦੀਆਂ ਕਾਪੀਆਂ ਸਾੜੀਆਂ
ਰਣਬੀਰ ਸਿੰਘ ਮਿੰਟੂ ਚੇਤਨਪੁਰਾ, 20 ਫਰਵਰੀ ਕਿਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਪਿੰਡ ਸੋਹੀਆਂ ਕਲਾਂ ਵਿੱਚ ਪ੍ਰਧਾਨ ਪਲਵਿੰਦਰ ਸਿੰਘ ਜੇਠੂਨੰਗਲ ਦੀ ਅਗਵਾਈ ਹੇਠ ਇਕੱਤਰ ਹੋਏ ਕਾਰਕੁੰਨਾਂ ਤੇ ਖੇਤ ਮਜ਼ਦੂਰਾਂ ਨੇ ਕੇਂਦਰੀ ਬਜਟ ਦੀਆਂ ਕਾਪੀਆਂ ਸਾੜੀਆਂ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਪ੍ਰਧਾਨ ਜੇਠੂ ਨੰਗਲ ਨੇ ਦੱਸਿਆ ਕਿ ਕੇਂਦਰੀ ਬਜਟ ਦੇਸ਼ ਦੀ ਕਿਸਾਨੀ ਲਈ ਬਰਬਾਦੀ ਦੀ ਘੰਟੀ ਹੈ, ਜਿਸ ਵਿੱਚ ਕਿਸਾਨਾਂ ਨੂੰ ਸੰਕਟ ਵਿਚੋਂ 

ਆਂਗਣਵਾੜੀ ਵਰਕਰਾਂ ਨੇ ਅਧਿਕਾਰੀਆਂ ਨੂੰ ਖ਼ੂਨ ਦੀਆਂ ਸ਼ੀਸ਼ੀਆਂ ਨਾਲ ਸੌਂਪੇ ਮੰਗ ਪੱਤਰ

Posted On February - 21 - 2020 Comments Off on ਆਂਗਣਵਾੜੀ ਵਰਕਰਾਂ ਨੇ ਅਧਿਕਾਰੀਆਂ ਨੂੰ ਖ਼ੂਨ ਦੀਆਂ ਸ਼ੀਸ਼ੀਆਂ ਨਾਲ ਸੌਂਪੇ ਮੰਗ ਪੱਤਰ
ਗੁਰਬਖ਼ਸ਼ਪੁਰੀ ਤਰਨ ਤਾਰਨ, 20 ਫਰਵਰੀ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੇ ਸੱਦੇ ਤੇ ਅੱਜ ਇਥੇ ਜ਼ਿਲ੍ਹਾ ਭਰ ਦੀਆਂ ਆਂਗਨਵਾੜੀ ਮੁਲਾਜਮਾਂ ਅਤੇ ਹੈਲਪਰਾਂ ਨੇ ਅੱਜ ਇਥੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਵਿਖਾਵਾ ਕਰਕੇ ਅਧਿਕਾਰੀਆਂ ਨੂੰ ਮੰਗ ਪੱਤਰ ਦੇ ਨਾਲ ਕਰੀਬ 200 ਸ਼ੀਸ਼ੀਆਂ ਖੂਨ ਵੀ ਸਰਕਾਰ ਤੱਕ ਭੇਜਿਆ| ਜਥੇਬੰਦੀ ਨੇ ਸਰਕਾਰ ਨੂੰ ਮੰਗਾਂ ਨਾ ਮੰਨੇ ਜਾਣ ਤੇ ਅੰਤਰ ਰਾਸ਼ਟਰੀ ਮਹਿਲਾ ਦਿਵਸ ਮੌਕੇ 6 ਮਾਰਚ ਨੂੰ ਜੇਲ੍ਹ ਭਰੋ ਅੰਦੋਲਨ ਤੇ ਜਾਣ ਦੀ ਵੀ ਚਿਤਾਵਨੀ ਦਿੱਤੀ| ਧਰਨਾਕਾਰੀਆਂ 

ਨਗਰ ਕੌਂਸਲ ਚੋਣਾਂ ਲਈ ਆਮ ਆਦਮੀ ਪਾਰਟੀ ਸਰਗਰਮ

Posted On February - 21 - 2020 Comments Off on ਨਗਰ ਕੌਂਸਲ ਚੋਣਾਂ ਲਈ ਆਮ ਆਦਮੀ ਪਾਰਟੀ ਸਰਗਰਮ
ਪੱਤਰ ਪ੍ਰੇਰਕ ਤਰਨ ਤਾਰਨ, 20 ਫਰਵਰੀ ਆਮ ਆਦਮੀ ਪਾਰਟੀ ਦੇ ਸਥਾਨਕ ਅਹੁਦੇਦਾਰਾਂ ਤੇ ਵਲੰਟੀਅਰਾਂ ਦੀ ਅੱਜ ਇਥੇ ਕੀਤੀ ਗਈ ਮੀਟਿੰਗ ਵਿੱਚ ਨਗਰ ਕੌਂਸਲ ਦੀਆਂ ਆ ਰਹੀਆਂ ਚੋਣਾਂ ਦੌਰਾਨ ਸ਼ਹਿਰ ਦੇ ਮਸਲੇ ਪਰਮੁੱਖਤਾ ਨਾਲ ਉਭਾਰਨ ਦਾ ਨਿਰਣਾ ਲਿਆ| ਹਲਕਾ ਇੰਚਾਰਜ ਡਾ. ਕਸ਼ਮੀਰ ਸਿੰਘ ਸੋਹਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਲਾਖਣਾ ਤੇ ਹਲਕਾ ਅਬਜ਼ਰਵਰ ਗੁਰਪ੍ਰਤਾਪ ਸਿੰਘ ਸੰਧੂ ਹਜ਼ਾਰ ਹੋਏ| ਡਾ. ਸੋਹਲ ਨੇ ਕਿਹਾ ਕਿ ਸ਼ਹਿਰ ਦਾ ਵਿਕਾਸ 

ਵੱਲਾ ਥੋਕ ਸਬਜ਼ੀ ਮੰਡੀ ’ਚ ਗੰਦਗੀ ਤੇ ਆਵਾਰਾ ਪਸ਼ੂਆਂ ਦੀ ਭਰਮਾਰ

Posted On February - 21 - 2020 Comments Off on ਵੱਲਾ ਥੋਕ ਸਬਜ਼ੀ ਮੰਡੀ ’ਚ ਗੰਦਗੀ ਤੇ ਆਵਾਰਾ ਪਸ਼ੂਆਂ ਦੀ ਭਰਮਾਰ
ਜਸਬੀਰ ਸਿੰਘ ਸੱਗੂ ਅੰਮ੍ਰਿਤਸਰ, 20 ਫਰਵਰੀ ਇੱਥੋਂ ਦੀ ਥੋਕ ਸਬਜ਼ੀ ਮੰਡੀ ਵੱਲਾ ਵਿੱਚ ਸਫ਼ਾਈ ਨਾ ਹੋਣ ਕਰ ਕੇ ਗੰਦਗੀ ਦੀ ਭਰਮਾਰ ਹੈ। ਇਸ ਤੋਂ ਇਲਾਵਾ ਮੰਡੀ ਵਿੱਚ ਘੁੰਮਦੀਆਂ ਗਾਈਆਂ, ਵੱਛੇ ਤੇ ਆਵਾਰਾ ਪਸ਼ੂ ਵੀ ਗ੍ਰਾਹਕਾਂ, ਆੜਤੀਆਂ ਤੇ ਪ੍ਰਚੂਨ ਵਿਕਰੇਤਾਵਾਂ ਲਈ ਮੁਸੀਬਤ ਬਣੇ ਹੋਏ ਹਨ। ਇਹ ਆਵਾਰਾ ਪਸ਼ੂ ਦੁਕਾਨਦਾਰਾਂ ਦੀਆਂ ਸਬਜ਼ੀਆਂ ਨੂੰ ਵੀ ਨੁਕਸਾਨ ਪਹੁੰਚਾ ਰਹੇ ਹਨ। ਸਬਜ਼ੀ ਮੰਡੀ ਫੜ੍ਹੀ ਯੂਨੀਅਨ ਦੇ ਆਗੂ ਮਦਨ ਲਾਲ ਮੱਦੀ ਨੇ ਦੱਸਿਆ ਕਿ ਮੰਡੀ ਵਿੱਚ ਜਗ੍ਹਾ ਅਲਾਟ ਨਾ ਹੋਣ 

‘ਪੰਜਵਾਂ ਖ਼ਾਲਸਾ ਕਾਲਜ ਯੂਥ ਫੈਸਟੀਵਲ-2020’ ਸ਼ੁਰੂ

Posted On February - 21 - 2020 Comments Off on ‘ਪੰਜਵਾਂ ਖ਼ਾਲਸਾ ਕਾਲਜ ਯੂਥ ਫੈਸਟੀਵਲ-2020’ ਸ਼ੁਰੂ
ਮਨਮੋਹਨ ਸਿੰਘ ਢਿੱਲੋਂ ਅੰਮ੍ਰਿਤਸਰ, 20 ਫਰਵਰੀ ਦੋ ਰੋਜ਼ਾ ਪੰਜਵਾਂ ਖਾਲਸਾ ਕਾਲਜ ਯੂਥ ਫੈਸਟੀਵਲ -2020 ਅੱਜ ਇਥੇ ਖਾਲਸਾ ਕਾਲਜ ਫਾਰ ਵੁਮੈਨ ਵਿੱਚ ਸ਼ੁਰੂ ਹੋ ਗਿਆ। ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰਰਜਿੰਦਰ ਮੋਹਨ ਸਿੰਘ ਛੀਨਾ ਨੇ ਸ਼ਮ੍ਹਾਂ ਰੌਸ਼ਨ ਕਰਕੇ ਫੈਸਟੀਵਲ ਦਾ ਆਗਾਜ਼ ਕੀਤਾ। ਇਸ ਫੈਸਟੀਵਲ ਵਿੱਚ ਕਾਲਜ ਮੈਨੇਜਮੈਂਟ ਅਧੀਨ ਚੱਲ ਰਹੇ 13 ਕਾਲਜਾਂ ਦੇ ਵਿਦਿਆਰਥੀ ਹਿੱਸਾ ਲੈ ਰਹੇ ਹਨ। ਸ੍ਰੀ ਛੀਨਾ ਨੇ ਕਿਹਾ ਕਿ ਯੂਥ ਫੈਸਟੀਵਲ ਵਿਦਿਆਰਥੀਆਂ ਦੀ ਕਲਾ ’ਚ ਨਿਖਾਰ 

ਗੜ੍ਹਸ਼ੰਕਰ ’ਚ ਪੀਲੀਏ ਦੇ ਮਰੀਜ਼ਾਂ ਦੀ ਗਿਣਤੀ ਵਧੀ

Posted On February - 21 - 2020 Comments Off on ਗੜ੍ਹਸ਼ੰਕਰ ’ਚ ਪੀਲੀਏ ਦੇ ਮਰੀਜ਼ਾਂ ਦੀ ਗਿਣਤੀ ਵਧੀ
ਜੇ.ਬੀ.ਸੇਖੋਂ ਗੜ੍ਹਸ਼ੰਕਰ, 20 ਫਰਵਰੀ ਸ਼ਹਿਰ ਅਤੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਕਾਲਾ ਪੀਲੀਆ ਅਤੇ ਹੈਪੇਟਾਈਟਸ ਸੀ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਦੂਜੇ ਪਾਸੇ ਇਲਾਕੇ ਦੀਆਂ ਸਰਕਾਰੀ ਸਿਹਤ ਸੇਵਾਵਾਂ, ਡਾਕਟਰੀ ਅਮਲੇ ਦੀ ਘਾਟ ਅਤੇ ਹੋਰ ਸਿਹਤ ਸਹੂਲਤਾਂ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹਨ, ਜਿਸ ਕਰਕੇ ਇਲਾਕੇ ਦੇ ਮਰੀਜ਼ਾਂ ਨੂੰ ਪ੍ਰਾਈਵੇਟ ਤੌਰ ‘ਤੇ ਮਹਿੰਗੀਆਂ ਸਿਹਤ ਸੇਵਾਵਾਂ ਲੈਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਦੱਸਣਾ ਬਣਦਾ ਹੈ ਗੜ੍ਹਸ਼ੰਕਰ 
Manav Mangal Smart School
Available on Android app iOS app
Powered by : Mediology Software Pvt Ltd.