Posted On December - 3 - 2019 Comments Off on ਪਰਲਜ਼ ਪੀੜਤਾਂ ਵੱਲੋਂ ਧਰਨਾ ਸਮਾਪਤ ਕਰਨ ਦਾ ਐਲਾਨ
ਜੋਗਿੰਦਰ ਸਿੰਘ ਮਾਨ
ਮਾਨਸਾ, 2 ਦਸੰਬਰ
ਪਰਲਜ਼ ਕੰਪਨੀ ਦੇ ਪੀੜਤਾਂ ਨੇ ਅੱਜ ਬੱਸ ਅੱਡੇ ਸਾਹਮਣੇ ਧਰਨਾ ਲਾਉਣਾ ਚਾਹਿਆ ਪਰ ਪੁਲੀਸ ਨੇ ਉਨ੍ਹਾਂ ਨੂੰ ਧਰਨਾ ਲਾਉਣ ਤੋਂ ਰੋਕ ਦਿੱਤਾ। ਮਗਰੋਂ ਪ੍ਰਸ਼ਾਸਨ ਨਾਲ ਹੋਏ ਸਮਝੌਤੇ ਮਗਰੋਂ ਲਗਾਤਾਰ ਚੱਲਿਆ ਆ ਰਿਹਾ ਧਰਨਾ ਸਮਾਪਤ ਕਰਨ ਦਾ ਐਲਾਨ ਕੀਤਾ ਗਿਆ। ਧਰਨਾਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਪੁਲੀਸ ਨੇ ਨਵੇਂ ਸਿਰੇ ਤੋਂ ਪੜਤਾਲ ਕਰਨ ਦਾ ਭਰੋਸਾ ਦਿੱਤਾ ਹੈ। ਇਸ ਤੋਂ ਪਹਿਲਾਂ ‘ਇਨਸਾਫ਼ ਦੀ ਆਵਾਜ਼’ ਪੰਜਾਬ ਦੇ ਕੌਮੀ ਪ੍ਰਧਾਨ
Posted On December - 3 - 2019 Comments Off on ਬੇਰੁਜ਼ਗਾਰ ਹੈਲਥ ਵਰਕਰਾਂ ਵੱਲੋਂ ਪੱਕਾ ਮੋਰਚਾ ਸ਼ੁਰੂ
ਸਰਬਜੀਤ ਸਿੰਘ ਭੰਗੂ
ਪਟਿਆਲਾ, 2 ਦਸੰਬਰ
ਸਿਹਤ ਵਿਭਾਗ ਵਿੱਚ ਮਲਟੀਪਰਪਜ਼ ਹੈਲਥ ਵਰਕਰਾਂ ਦੀ ਨਵੀਂ ਭਰਤੀ ਦੀ ਮੰਗ ਨੂੰ ਲੈ ਕੇ ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਨੇ ਅੱਜ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿੱਚ ਤੰਬੂ ਗੱਡ ਕੇ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਹੈ। ਇਹ ਮੋਰਚਾ ਇੱਥੇ ਮਾਲ ਰੋਡ ਸਥਿਤ ਬਾਰਾਂਦਰੀ ਬਾਗ ਕੋਲ ਸ਼ੁਰੂ ਕੀਤਾ ਗਿਆ ਹੈ। ਵਰਕਰਾਂ ਨੇ ਐਲਾਨ ਕੀਤਾ ਕਿ ਜੇ ਮੰਗਾਂ ਜਲਦੀ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਉਹ ਮੁੱਖ ਮੰਤਰੀ ਦੇ ਮਹਿਲ ਦਾ ਘਿਰਾਓ ਕਰਨ ਲਈ
Posted On December - 3 - 2019 Comments Off on ਸੜਕ ਹਾਦਸਿਆਂ ਵਿਚ ਦੋ ਹਲਾਕ, ਚਾਰ ਜ਼ਖ਼ਮੀ
ਪੱਤਰ ਪ੍ਰੇਰਕ
ਬਠਿੰਡਾ, 2 ਦਸੰਬਰ
ਬਠਿੰਡਾ-ਸ੍ਰੀ ਮੁਕਤਸਰ ਸਾਹਿਬ ਰੋਡ ’ਤੇ ਪੈਂਦੇ ਪਿੰਡ ਦਿਓਣ ਨੇੜੇ ਬੀਤੀ ਰਾਤ ਹੋਏ ਸੜਕ ਹਾਦਸਿਆਂ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਚਾਰ ਜਣੇ ਗੰਭੀਰ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਤੇਜ਼ ਰਫ਼ਤਾਰ ਸਵਿਫਟ ਡਿਜ਼ਾਇਰ ਕਾਰ ਨੇ ਸੜਕ ਪਾਰ ਕਰ ਰਹੇ ਦੋ ਮੋਟਰਸਾਈਕਲਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਵੱਖ ਵੱਖ ਮੋਟਰਸਾਈਕਲਾਂ ’ਤੇ ਸਵਾਰ ਰਾਮ ਫੇਰ (45) ਵਾਸੀ ਬੀੜ ਤਲਾਬ ਅਤੇ ਪਿੰਡ ਦਿਓਣ ਦੇ ਮਜ਼ਦੂਰ ਥਾਣਾ ਸਿੰਘ (22) ਪੁੱਤਰ ਭੋਲਾ
Posted On December - 3 - 2019 Comments Off on ਛਾਪਾ ਪੈਣ ਤੋਂ ਪਹਿਲਾਂ ਹੀ ਬੰਦ ਹੋਣ ਲੱਗੀਆਂ ਕਾਲਾ ਸੰਘਿਆਂ ਡਰੇਨ ਦੀਆਂ ਚੋਰ ਮੋਰੀਆਂ
ਪਾਲ ਸਿੰਘ ਨੌਲੀ
ਜਲੰਧਰ, 2 ਦਸੰਬਰ
ਐੱਨਜੀਟੀ ਵੱਲੋਂ ਬਣਾਈ ਗਈ ਨਿਗਰਾਨ ਟੀਮ ਪੰਜਾਬ ਦੀ ਸਭ ਤੋਂ ਦੂਸ਼ਿਤ ਕਾਲਾ ਸੰਘਿਆਂ ਡਰੇਨ ਸਬੰਧੀ ਜਾਇਜ਼ਾ ਲੈਣ ਲਈ 3 ਦਸੰਬਰ ਨੂੰ ਇੱਥੇ ਆ ਰਹੀ ਹੈ। ਟੀਮ ਆਉਣ ਦੀ ਭਿਣਕ ਲੱਗਦਿਆਂ ਹੀ ਡਰੇਨ ਵਿਚ ਗੈਰਕਾਨੂੰਨੀ ਤੌਰ ’ਤੇ ਦੂਸ਼ਿਤ ਪਾਣੀ ਪਾਉਣ ਵਾਲਿਆਂ ਨੇ ਚੋਰ ਮੋਰੀਆਂ ਬੰਦ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਸਨਅਕਤਕਾਰਾਂ ਦੇ ਕਰਿੰਦੇ ਅੱਜ ਸਾਰਾ ਦਿਨ ਡਰੇਨ ਦੇ ਆਲੇ-ਦੁਆਲੇ ਗੰਦਗੀ ਸਮੇਟਣ ਅਤੇ ਇਸ ਵਿਚ ਸੁੱਟੇ ਜਾ ਰਹੇ ਗੰਦੇ ਪਾਣੀ ਰੋਕਣ ਦੇ
Posted On December - 3 - 2019 Comments Off on ਵਿਦਿਆਰਥੀ ਖ਼ੁਦਕੁਸ਼ੀ ਮਾਮਲਾ: ਸਕੂਲੀ ਬੱਚਿਆਂ ਨੇ ਆਵਾਜਾਈ ਰੋਕੀ
ਗਗਨਦੀਪ ਅਰੋੜਾ
ਲੁਧਿਆਣਾ, 2 ਦਸੰਬਰ
ਢੰਡਾਰੀ ਕਲਾਂ ਸਕੂਲ ਦੇ 11ਵੀਂ ਜਮਾਤ ਦੇ ਵਿਦਿਆਰਥੀ ਧਨੰਜਯ ਦੀ ਖ਼ੁਦਕੁਸ਼ੀ ਦਾ ਮਾਮਲਾ ਭਖਦਾ ਜਾ ਰਿਹਾ ਹੈ। ਧਨੰਜਯ ਨੂੰ ਇਨਸਾਫ਼ ਦਿਵਾਉਣ ਲਈ ਵੱਖ ਵੱਖ ਸਕੂਲਾਂ ਦੇ ਵਿਦਿਆਰਥੀ ਅੱਜ ਉਸ ਦੇ ਸਕੂਲ ਦੇ ਬਾਹਰ ਧਰਨੇ ’ਤੇ ਬੈਠ ਗਏ। ਵਿਦਿਆਰਥੀਆਂ ਨੇ ਸਕੂਲ ਦੇ ਮੁੱਖ ਗੇਟ ਨੇੜੇ ਧਰਨਾ ਲਾਇਆ ਅਤੇ ਮਾਮਲੇ ’ਚ ਨਾਮਜ਼ਦ ਸਕੂਲ ਡਾਇਰੈਕਟਰ ਪ੍ਰਭੂ ਦੱਤ, ਉਸ ਦੀ ਪਤਨੀ ਪ੍ਰਿੰਸੀਪਲ ਸਰੋਜ ਸ਼ਰਮਾ ਤੇ ਅਧਿਆਪਕ ਪੂਨਮ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ। ਕਈ
Posted On December - 3 - 2019 Comments Off on ਬੱਚੀ ਨਾਲ ਜਬਰ-ਜਨਾਹ ਦੇ ਦੋਸ਼ ਹੇਠ ਸਕੂਲ ਕੰਡਕਟਰ ਨੂੰ ਉਮਰ ਕੈਦ
ਗੁਰਦੀਪ ਸਿੰਘ ਲਾਲੀ
ਸੰਗਰੂਰ, 2 ਦਸੰਬਰ
ਜ਼ਿਲ੍ਹਾ ਤੇ ਸੈਸ਼ਨ ਜੱਜ ਬੀਐੱਸ ਸੰਧੂ ਦੀ ਅਦਾਲਤ ਨੇ ਧੂਰੀ ’ਚ ਚਾਰ ਸਾਲਾ ਬੱਚੀ ਨਾਲ ਜਬਰ-ਜਨਾਹ ਦੇ ਅਹਿਮ ਕੇਸ ਦਾ ਫ਼ੈਸਲਾ ਸੁਣਾਉਂਦਿਆਂ ਸਕੂਲ ਵੈਨ ਦੇ ਕੰਡਕਟਰ ਨੂੰ ਉਮਰ ਕੈਦ ਤੇ ਇੱਕ ਲੱਖ ਦਸ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸ ਕੇਸ ਦੀ ਸੁਣਵਾਈ ਛੇ ਮਹੀਨਿਆਂ ਦਰਮਿਆਨ ਹੀ ਮੁਕੰਮਲ ਕਰਦਿਆਂ ਅਦਾਲਤ ਨੇ ਫ਼ੈਸਲਾ ਸੁਣਾਇਆ ਹੈ।
ਕੇਸ ਦੇ ਫ਼ੈਸਲੇ ਤੋਂ ਬਾਅਦ ਮੁਦਈ ਪੱਖ ਦੇ ਵਕੀਲ ਨਰਪਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਅਦਾਲਤ
Posted On December - 3 - 2019 Comments Off on ਹਵਾਈ ਅੱਡੇ ’ਤੇ ਦੋ ਯਾਤਰੂਆਂ ਤੋਂ 1.30 ਕਰੋੜ ਦਾ ਸੋਨਾ ਬਰਾਮਦ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 2 ਦਸੰਬਰ
ਕਸਟਮ ਵਿਭਾਗ ਨੇ ਦੁਬਈ ਤੋਂ ਆਏ ਦੋ ਭਾਰਤੀਆਂ ਤੋਂ ਸ੍ਰੀ ਗੁਰੂ ਰਾਮਦਾਸ ਜੀ ਅੰਤਰਾਸ਼ਟਰੀ ਹਵਾਈ ਅੱਡੇ ’ਤੇ ਲਗਪਗ ਇਕ ਕਰੋੜ 30 ਲੱਖ ਰੁਪਏ ਮੁੱਲ ਦਾ ਲਗਪਗ 3332 ਗਰਾਮ ਸੋਨਾ ਬਰਾਮਦ ਕੀਤਾ ਹੈ, ਜਿਸ ਨੂੰ ਸੂਟਕੇਸ, ਹੈਂਡ ਬੈਗ, ਖਿਡੌਣੇ ਅਤੇ ਬ੍ਰੈਸਲੈਟ ਆਦਿ ਵਿੱਚ ਵੱਖ ਵੱਖ ਢੰਗ ਨਾਲ ਲੁਕਾਇਆ ਹੋਇਆ ਸੀ। ਕਸਟਮ ਵਿਭਾਗ ਨੇ ਕਸਟਮ ਐਕਟ 1962 ਹੇਠ ਇਹ ਸੋਨਾ ਜ਼ਬਤ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਸਟਮ
Posted On December - 3 - 2019 Comments Off on ਬਜ਼ੁਰਗ ਮਹਿਲਾ ਨਾਲ ਕਤਲ ਤੋਂ ਪਹਿਲਾਂ ਹੋਇਆ ਜਬਰ-ਜਨਾਹ
ਹਰਜੀਤ ਸਿੰਘ
ਖਨੌਰੀ, 2 ਦਸੰਬਰ
ਇੱਥੇ ਵਾਰਡ ਨੰਬਰ 13 ’ਚ ਬੀਤੇ ਦਿਨੀਂ ਹੋਏ 65 ਸਾਲਾ ਬਿਰਧ ਵਿਧਵਾ ਔਰਤ ਦੇ ਕਤਲ ਦਾ ਮਾਮਲਾ ਖਨੌਰੀ ਪੁਲੀਸ ਨੇ ਸੁਲਝਾ ਕੇ ਇੱਕ ਨਾਬਾਲਗ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋ ਮੁਲਜ਼ਮਾਂ ਮੂਨਕ ਅਦਾਲਤ ’ਚ ਜਦਕਿ ਨਾਬਾਲਗ ਮੁਲਜ਼ਮ ਨੂੰ ਜੁਵੇਨਾਈਲ ਅਦਾਲਤ ਸੰਗਰੂਰ ’ਚ ਪੇਸ਼ ਕੀਤਾ। ਵਾਰਦਾਤ ਦੇ ਮੁੱਖ ਮੁਲਜ਼ਮ ਸਾਗਰ ਨੂੰ ਵੀ ਪੁਲੀਸ ਨੇ ਦੇਰ ਸ਼ਾਮ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿੰਆਂ ਉੱਪ
Posted On December - 3 - 2019 Comments Off on ਪੰਜਾਬ ਦੇ ਡੁੱਬਦੇ ਖਜ਼ਾਨੇ ਲਈ ਸਹਾਰਾ ਬਣੇਗੀ ਬਠਿੰਡਾ ਰਿਫਾਇਨਰੀ
ਚਰਨਜੀਤ ਭੁੱਲਰ
ਬਠਿੰਡਾ, 2 ਦਸੰਬਰ
ਬਠਿੰਡਾ ਰਿਫਾਇਨਰੀ ਜਲਦ ਹੀ ਪੰਜਾਬ ਸਰਕਾਰ ਦੇ ਡੁੱਬ ਰਹੇ ਖਜ਼ਾਨੇ ਲਈ ਤਿਣਕੇ ਦਾ ਸਹਾਰਾ ਬਣੇਗੀ। ਜਿਸ ਸਮੇਂ ਖਜ਼ਾਨੇ ਦੀ ਤੰਗੀ ਸਿਖਰ ’ਤੇ ਹੈ ਅਤੇ ਕੇਂਦਰ ਵੱਲੋਂ ਜੀਐੱਸਟੀ ਦੇ ਬਕਾਏ ਨਾ ਮਿਲਣ ਦਾ ਰੌਲਾ ਪੈ ਰਿਹਾ ਹੈ, ਉਸ ਵੇਲੇ ਹੀ ਇਹ ਖ਼ਬਰ ਆਈ ਹੈ ਕਿ ਸਵਾ ਸਾਲ ਮਗਰੋਂ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਰਿਫਾਇਨਰੀ ਤੋਂ ਜੀਐੱਸਟੀ ਦੇ ਰੂਪ ਵਿੱਚ ਦੁੱਗਣੇ ਤੋਂ ਵੱਧ ਪੈਸੇ ਮਿਲਣੇ ਸ਼ੁਰੂ ਹੋ ਜਾਣਗੇ। ਰਿਫਾਇਨਰੀ ਵੱਲੋਂ ਇਸ ਵੇਲੇ ਸਰਕਾਰ ਦੇ ਖਜ਼ਾਨੇ
Posted On December - 3 - 2019 Comments Off on ਤਨਖਾਹਾਂ ’ਚ ਦੇਰੀ ਤੋਂ ਖ਼ਫ਼ਾ ਬਿਜਲੀ ਮੁਲਾਜ਼ਮਾਂ ਵੱਲੋਂ ਰੋਸ ਰੈਲੀਆਂ
ਰਵੇਲ ਸਿੰਘ ਭਿੰਡਰ
ਪਟਿਆਲਾ, 2 ਦਸੰਬਰ
ਤਨਖ਼ਾਹਾਂ ਵਿਚ ਦੇਰੀ ਹੋਣ ਤੋਂ ਖ਼ਫ਼ਾ ਪਾਵਰਕੌਮ ਦੇ ਮੁਲਾਜ਼ਮ ਅੱਜ ਸੜਕਾਂ ’ਤੇ ਉਤਰ ਆਏ। ‘ਬਿਜਲੀ ਮੁਲਾਜ਼ਮ ਏਕਤਾ ਮੰਚ’ ਪੰਜਾਬ ਦੇ ਸੱਦੇ ਉੱਤੇ ਅੱਜ ਬਿਜਲੀ ਮੁਲਾਜ਼ਮਾਂ ਨੇ ਪੰਜਾਬ ਦੀਆਂ ਸਬ-ਡਿਵੀਜ਼ਨਾਂ ਤੇ ਡਿਵੀਜ਼ਨਾਂ ਵਿਚ ਰੋਸ ਰੈਲੀਆਂ ਕਰ ਕੇ ਪਾਵਰਕੌਮ ਮੈਨੇਜਮੈਂਟ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮੰਚ ਨੇ ਐਲਾਨ ਕੀਤਾ ਕਿ ਤਨਖ਼ਾਹ ਵਿਚ ਹੋਰ ਦੇਰੀ ਕਰਨ ’ਤੇ 4 ਦਸੰਬਰ ਤੋਂ ਸਮੁੱਚੇ ਮੁਲਾਜ਼ਮ ‘ਤਨਖ਼ਾਹ ਨਹੀਂ
Posted On December - 3 - 2019 Comments Off on ਪਤੀ ਦੀ ਮੌਤ ਮਗਰੋਂ ਇਕਲਾਪਾ ਹੰਢਾਅ ਰਹੀ ਹੈ ਸੁਖਵਿੰਦਰ
ਸੁਖਵਿੰਦਰ ਕੌਰ ਦੀ ਉਮਰ ਭਾਵੇਂ ਜ਼ਿਆਦਾ ਨਹੀਂ ਹੋਈ ਪਰ ਪਤੀ ਦੇ ਵਿਛੋੜੇ ਅਤੇ ਸਿਰ ਉੱਤੇ ਖੜ੍ਹੇ ਅੱਠ ਲੱਖ ਰੁਪਏ ਦੇ ਕਰਜ਼ੇ ਕਾਰਨ ਉਸ ਨੂੰ ਤਨੋਂ-ਮਨੋਂ ਬੁਢਾਪੇ ਦਾ ਅਹਿਸਾਸ ਹੋਣ ਲੱਗਾ ਹੈ। ਨੌਂ ਸਾਲ ਪਹਿਲਾਂ ਇੱਟਾਂ ਦੇ ਦੋ ਕਮਰੇ ਤਾਂ ਖੜ੍ਹੇ ਕਰ ਲਏ ਪਰ ਨਾ ਤਾਂ ਕੰਧਾਂ ਨੂੰ ਪਲਸਤਰ ਜੁੜਿਆ ਅਤੇ ਨਾ ਹੀ ਕਮਰਿਆਂ ਨੂੰ ਦਰਵਾਜ਼ੇ ਅਤੇ ਬਾਰੀਆਂ। ....
Posted On December - 3 - 2019 Comments Off on ਲਘੂ ਉਦਯੋਗ ਵਿਕਾਸ ਬੋਰਡ ਦੇ ਚੇਅਰਮੈਨ ਨੇ ਦਰਬਾਰ ਸਾਹਿਬ ਮੱਥਾ ਟੇਕਿਆ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 2 ਦਸੰਬਰ
‘ਪੰਜਾਬ ਵਿਚ ਬੀਤੇ ਢਾਈ ਸਾਲਾਂ ਦੌਰਾਨ ਉਦਯੋਗਿਕ ਖੇਤਰ ਵਿਚ 50 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ, ਜਿਸ ਨਾਲ ਰੁਜ਼ਗਾਰ ਦੇ ਮੌਕੇ ਵਧਣਗੇ।’ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੀਡੀਅਮ ਇੰਡਸਟਰੀਅਲ ਵਿਕਾਸ ਬੋਰਡ ਦੇ ਚੇਅਰਮੈਨ ਅਮਰਜੀਤ ਸਿੰਘ ਟਿੱਕਾ ਨੇ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਮੌਕੇ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 5 ਅਤੇ 6 ਦਸੰਬਰ ਨੂੰ ਮੁਹਾਲੀ ਵਿਚ ‘ਇਨਵੈਸਟ ਪੰਜਾਬ’ ਦਾ ਦੋ ਰੋਜ਼ਾ ਸੰਮੇਲਨ
Posted On December - 3 - 2019 Comments Off on ਬੇਰੁਜ਼ਗਾਰ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਦੀ ਕੋਠੀ ਦੇ ਘਿਰਾਓ ਦਾ ਐਲਾਨ
ਟਿ੍ਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 2 ਦਸੰਬਰ
ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ’ਤੇ ਵਿਚਾਰ ਨਾ ਹੋਣ ਕਾਰਨ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਵਿਚ ਗੁੱਸੇ ਦੀ ਲਹਿਰ ਹੈ। ਬੇਰੁਜ਼ਗਾਰ ਅਧਿਆਪਕਾਂ ਨੇ ਹੁਣ ਕਿਸਾਨ, ਮਜ਼ਦੂਰ, ਨੌਜਵਾਨ, ਵਿਦਿਆਰਥੀ ਤੇ ਮੁਲਾਜ਼ਮ ਜਥੇਬੰਦੀਆਂ ਦੇ ਸਹਿਯੋਗ ਨਾਲ 15 ਦਸੰਬਰ ਨੂੰ ਸਿੱਖਿਆ ਮੰਤਰੀ ਦੀ ਕੋਠੀ ਦੇ ਘਿਰਾਓ ਦਾ ਐਲਾਨ ਕਰ ਦਿੱਤਾ ਹੈ।
ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਸੂਬਾਈ ਆਗੂ ਸੁਖਵਿੰਦਰ
Posted On December - 3 - 2019 Comments Off on ਪਾਵਰਕੌਮ ਵੱਲੋਂ ਰੈਗੂਲੇਟਰੀ ਕਮਿਸ਼ਨ ਕੋਲ ਮਾਲੀਆ ਰਿਪੋਰਟ ਦਾਇਰ
ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 2 ਦਸੰਬਰ
ਪਾਵਰਕੌਮ ਨੇ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ (ਪੀਐੱਸਈਆਰਸੀ) ਕੋਲ ਆਪਣੀ ਸਾਲਾਨਾ ਮਾਲੀਆ ਰਿਪੋਰਟ (ਏਆਰਆਰ) ਦਾਇਰ ਕਰ ਦਿੱਤੀ ਹੈ। ਇਹ ਰਿਪੋਰਟ ਦਾਇਰ ਹੋਣ ਮਗਰੋਂ ਇਕ ਵਾਰ ਫਿਰ ਬਿਜਲੀ ਦਰਾਂ ਵਧਣ ਦੀ ਸੰਭਾਵਨਾ ਬਣਦੀ ਨਜ਼ਰ ਆ ਰਹੀ ਹੈ ਕਿਉਂਕਿ ਸੂਤਰਾਂ ਅਨੁਸਾਰ ਪਾਵਰਕੌਮ ਨੇ ਆਪਣੀਆਂ ਮਾਲੀਆ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਬਿਜਲੀ ਦਰਾਂ ’ਚ ਵਾਧੇ ਦੀ ਮੰਗ ਕੀਤੀ ਹੈ। ਇਕੱਤਰ ਵੇਰਵਿਆਂ ਮੁਤਾਬਕ ਇਹ ਏਆਰਆਰ ਤਿੰਨ ਸਾਲ ਵਾਸਤੇ
Posted On December - 3 - 2019 Comments Off on ਪੰਜਾਬ ਵਿਚ ਇਲੈਕਟਿ੍ਰਕ ਬੱਸਾਂ ਚਲਾਉਣ ਬਾਰੇ ਜਾਪਾਨ ਨਾਲ ਗੱਲਬਾਤ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 2 ਦਸੰਬਰ
ਪੰਜਾਬ ਸਰਕਾਰ ਵੱਲੋਂ ਚੰਡੀਗੜ੍ਹ ਤੋਂ ਪਟਿਆਲਾ ਤੱਕ ਅਜ਼ਮਾਇਸ਼ੀ ਤੌਰ ’ਤੇ ਪੰਜ ਇਲੈਕਟਿ੍ਰਕ ਬੱਸਾਂ ਚਲਾਉਣ ਬਾਰੇ ਜਾਪਾਨ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਇਹ ਬੱਸਾਂ ਤੇਜ਼ੀ ਨਾਲ ਚਾਰਜ ਹੋਣ ਵਾਲੀਆਂ ਲੀਥੀਅਮ ਆਇਨ ਬੈਟਰੀਆਂ ਵਾਲੇ ਇਲੈਕਟ੍ਰਿਕ ਵਹੀਕਲ (ਈ.ਵੀ.) ’ਤੇ ਆਧਾਰਿਤ ਹੋਣਗੀਆਂ।
ਪੰਜਾਬ ਸਰਕਾਰ ਅਗਾਮੀ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸੰਮੇਲਨ-2019 ਦੌਰਾਨ ਇਸ ਬਾਰੇ ਜਾਪਾਨ ਦੀ ਈਵੀ ਕੌਰੀਡੋਰ ’ਤੇ ਵਿਚਾਰ-ਵਟਾਂਦਰੇ
Posted On December - 3 - 2019 Comments Off on ਵੱਡੇ ਸਨਅਤੀ ਘਰਾਣੇ ਕਰ ਰਹੇ ਨੇ ‘ਇਨਵੈੱਸਟ ਪੰਜਾਬ’ ਦੀ ਮਸ਼ਹੂਰੀ
ਸੂਬੇ ਵਿਚ ‘ਇੰਡਸਟਰੀ ਫਰੈਂਡਲੀ’ ਮਾਹੌਲ ਸਾਬਤ ਕਰਨ ਲਈ ਪੰਜਾਬ ਸਰਕਾਰ ਹੁਣ ਸੂਬੇ ਦੇ ਵੱਡੇ ਸਨਅਤੀ ਘਰਾਣਿਆਂ ਕੋਲੋਂ ‘ਮਸ਼ਹੂਰੀ’ ਕਰਵਾ ਰਹੀ ਹੈ। ‘ਇਨਵੈਸਟ ਪੰਜਾਬ’ ਲਈ ਵੱਡੇ ਸਨਅਤਕਾਰ ਪੰਜਾਬ ਸਰਕਾਰ ਦਾ ਗੁਣਗਾਣ ਕਰ ਰਹੇ ਹਨ ਤਾਂ ਕਿ ਸੂਬੇ ਵਿਚ ‘ਇੰਡਸਟਰੀ ਫਰੈਂਡਲੀ’ ਮਾਹੌਲ ਦੇ ਚਰਚੇ ਹੋ ਸਕਣ। ....