ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਪੰਜਾਬ › ›

Featured Posts
ਵਿਸ਼ਵ ਯੂਨੀਵਰਸਿਟੀ ਦੀ ਟੀਮ ਮੋਹਰੀ

ਵਿਸ਼ਵ ਯੂਨੀਵਰਸਿਟੀ ਦੀ ਟੀਮ ਮੋਹਰੀ

ਹਿਮਾਂਸ਼ੂ ਸੂਦ ਫ਼ਤਹਿਗੜ੍ਹ ਸਾਹਿਬ, 21 ਫਰਵਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੀ ਗਤਕਾ ਟੀਮ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਸੱਚਖੰਡ ਵਾਸੀ ਸੰਤ ਬਾਬਾ ਦਿਆ ਸਿੰਘ ਦੀ ਯਾਦ ਨੂੰ ਸਮਰਪਿਤ ਚੌਥਾ ਵਿਰਸਾ ਸੰਭਾਲ ਗਤਕਾ ਮੁਕਾਬਲੇ-2020 ਵਿਚ ਭਾਗ ਲਿਆ। ਇਸ ਮੁਕਾਬਲੇ ਵਿਚ ਵੱਖ-ਵੱਖ ਸਥਾਨਾਂ ਤੋਂ ਆਈਆਂ ਕੁੱਲ 14 ਟੀਮਾਂ ਨੇ ਹਿੱਸਾ ਲਿਆ। ਜਿਸ ...

Read More

ਮੋਟਰਸਾਈਕਲ ਚੋਰੀ ਕਰਨ ਵਾਲਾ ਮੁਲਜ਼ਮ ਪੁਲੀਸ ਅੜਿੱਕੇ ਚੜ੍ਹਿਆ

ਮੋਟਰਸਾਈਕਲ ਚੋਰੀ ਕਰਨ ਵਾਲਾ ਮੁਲਜ਼ਮ ਪੁਲੀਸ ਅੜਿੱਕੇ ਚੜ੍ਹਿਆ

ਦਰਸ਼ਨ ਸਿੰਘ ਮਿੱਠਾ ਫ਼ਤਹਿਗੜ੍ਹ ਸਾਹਿਬ, 21 ਫਰਵਰੀ ਸੀਆਈਏ ਸਟਾਫ਼ ਸਰਹਿੰਦ ਨੇ ਮੋਟਰਸਾਈਕਲ ਵੇਚਣ ਆ ਰਹੇ ਵਿਅਕਤੀ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਪੀ ਜਾਂਚ ਹਰਪਾਲ ਸਿੰਘ ਨੇ ਦੱਸਿਆ ਕਿ ਡੀਐੱਸਪੀ ਜਸਵਿੰਦਰ ਸਿੰਘ ਟਿਵਾਣਾ ਦੇ ਨਿਰਦੇਸ਼ਾਂ ਤਹਿਤ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਇੰਸਪੈਕਟਰ ਭੁਪਿੰਦਰ ਸਿੰਘ ਦੀ ਅਗਵਾਈ ...

Read More

ਸੂਬੇ ਦੇ ਸਾਰੇ ਸਕੂਲਾਂ ’ਚ ਪੰਜਾਬੀ ਵਿਸ਼ਾ ਪੜ੍ਹਾਉਣਾ ਲਾਜ਼ਮੀ ਹੋਵੇਗਾ: ਚੰਨੀ

ਸੂਬੇ ਦੇ ਸਾਰੇ ਸਕੂਲਾਂ ’ਚ ਪੰਜਾਬੀ ਵਿਸ਼ਾ ਪੜ੍ਹਾਉਣਾ ਲਾਜ਼ਮੀ ਹੋਵੇਗਾ: ਚੰਨੀ

ਹਰਦੇਵ ਚੌਹਾਨ ਚੰਡੀਗੜ੍ਹ, 21 ਫਰਵਰੀ ਕੌਮਾਂਤਰੀ ਮਾਂ ਬੋਲੀ ਦਿਹਾੜੇ ਸਬੰਧੀ ਪੰਜਾਬ ਸਰਕਾਰ ਵੱਲੋਂ ਪੰਜਾਬ ਕਲਾ ਪਰਿਸ਼ਦ ਦੀ ਅਗਵਾਈ ਹੇਠ ਮਨਾਏ ਗਏ ਮਾਂ ਬੋਲੀ ਹਫ਼ਤੇ ਦੀ ਸਮਾਪਤੀ ਮੌਕੇ ਕਰਵਾਏ ਸਾਹਿਤਕ ਅਤੇ ਸਨਮਾਨ ਸਮਾਗਮ ਦੌਰਾਨ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਦੇਸ਼ਾਂ-ਵਿਦੇਸ਼ਾਂ ਵਿਚ ਮਾਂ ਬੋਲੀ ਪੰਜਾਬੀ ਦੀ ਸ਼ੋਭਾ ਹੋ ਰਹੀ ...

Read More

ਪੰਜਾਬ ਦੀ ਆਰਥਿਕਤਾ ਦੇ ਸਮਕਾਲੀ ਮੁੱਦਿਆਂ ’ਤੇ ਕੌਮੀ ਸੈਮੀਨਾਰ

ਪੰਜਾਬ ਦੀ ਆਰਥਿਕਤਾ ਦੇ ਸਮਕਾਲੀ ਮੁੱਦਿਆਂ ’ਤੇ ਕੌਮੀ ਸੈਮੀਨਾਰ

ਮਨਮੋਹਨ ਸਿੰਘ ਢਿੱਲੋਂ ਅੰਮ੍ਰਿਤਸਰ, 21 ਫਰਵਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ‘ਪੰਜਾਬ ਦੀ ਆਰਥਿਕਤਾ ਦੇ ਸਮਕਾਲੀ ਮੁੱਦੇ-ਮਾਰਗ ਦਰਸ਼ਨ’ ਵਿਸ਼ੇ ਉਤੇ ਸ਼ੁਰੂ ਹੋਏ ਦੋ ਰੋਜ਼ਾ ਕੌਮੀ ਸੈਮੀਨਾਰ ਮੌਕੇ ਕਮਿਸ਼ਨ ਫਾਰ ਐਗਰੀਕਲਚਰ ਕੌਸਟ ਐਂਡ ਪਰਾਈਜ਼ਿਜ਼, ਨਵੀਂ ਦਿੱਲੀ ਦੇ ਸਾਬਕਾ ਚੇਅਰਮੈਨ ਪ੍ਰੋ. ਡਾ. ਅਸ਼ੋਕ ਵਿਸ਼ਨਦਾਸ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਆਪਣੇ ਦਾਇਰਿਆਂ ’ਚੋਂ ...

Read More

ਵੈਨ ਹਾਦਸਾ: ਪੀੜਤਾਂ ਵੱਲੋਂ ਰਾਜਨੀਤੀ ਨਾ ਕਰਨ ਦੀ ਅਪੀਲ

ਵੈਨ ਹਾਦਸਾ: ਪੀੜਤਾਂ ਵੱਲੋਂ ਰਾਜਨੀਤੀ ਨਾ ਕਰਨ ਦੀ ਅਪੀਲ

ਗੁਰਦੀਪ ਸਿੰਘ ਲਾਲੀ ਸੰਗਰੂਰ, 21 ਫਰਵਰੀ ਲੌਂਗੋਵਾਲ ਵਿਚ ਸਕੂਲ ਵੈਨ ਨੂੰ ਅੱਗ ਲੱਗਣ ਕਾਰਨ ਵਾਪਰੇ ਹਾਦਸੇ ’ਚ ਆਪਣੇ ਬੱਚਿਆਂ ਦੀ ਜਾਨ ਗੁਆਉਣ ਵਾਲੇ ਤੇ ਵੱਖ-ਵੱਖ ਤਰ੍ਹਾਂ ਦੀਆਂ ਅਫ਼ਵਾਹਾਂ ਤੋਂ ਪ੍ਰੇਸ਼ਾਨ ਪੀੜਤ ਮਾਪਿਆਂ ਨੇ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਬੱਚਿਆਂ ਦੇ ਨਾਂ ’ਤੇ ਕਿਸੇ ਤਰ੍ਹਾਂ ਦੀ ਰਾਜਨੀਤੀ ਨਾ ਕੀਤੀ ਜਾਵੇ। ਉਨ੍ਹਾਂ ਆਖਿਆ ...

Read More

ਦੋਹਰਾ ਕਤਲ ਕਾਂਡ: ਦੂਜੇ ਦਿਨ ਵੀ ਜਾਰੀ ਰਹੀ ਕਾਤਲਾਂ ਦੀ ਭਾਲ

ਦੋਹਰਾ ਕਤਲ ਕਾਂਡ: ਦੂਜੇ ਦਿਨ ਵੀ ਜਾਰੀ ਰਹੀ ਕਾਤਲਾਂ ਦੀ ਭਾਲ

ਸਰਬਜੀਤ ਸਿੰਘ ਭੰਗੂ ਪਟਿਆਲਾ, 21 ਫਰਵਰੀ ਇਥੋਂ ਦੇ ਪ੍ਰਤਾਪ ਨਗਰ ਖੇਤਰ ਸਥਿਤ ਇੱਕ ਢਾਬੇ ਨੇੜੇ ਬੀਤੇ ਦਿਨ ਕੌਮੀ ਹਾਕੀ ਖਿਡਾਰੀ ਅਮਰੀਕ ਸਿੰਘ ਅਤੇ ਉਸ ਦੇ ਸਾਥੀ ਸਿਮਰਨਜੀਤ ਸਿੰਘ ਹੈਪੀ ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰਨ ਵਾਲ਼ੇ ਕਾਤਲਾਂ ਦੀ ਭਾਲ ਅੱਜ ਦੂਜੇ ਦਿਨ ਵੀ ਜਾਰੀ ਰਹੀ ਪਰ ਅੱਜ ਦੇਰ ਸ਼ਾਮ ਤੱਕ ਹਤਿਆਰਿਆਂ ਦਾ ...

Read More

ਆਰਥਿਕ ਤੰਗੀ ਕਾਰਨ ਮਜ਼ਦੂਰ ਨੇ ਖ਼ੁਦਕੁਸ਼ੀ ਕੀਤੀ

ਆਰਥਿਕ ਤੰਗੀ ਕਾਰਨ ਮਜ਼ਦੂਰ ਨੇ ਖ਼ੁਦਕੁਸ਼ੀ ਕੀਤੀ

ਪੱਤਰ ਪ੍ਰੇਰਕ ਭੁੱਚੋ ਮੰਡੀ, 21 ਫਰਵਰੀ ਚੱਕ ਬਖ਼ਤੂ ਸੜਕ ’ਤੇ ਸਥਿਤ ਰੇਲਵੇ ਫ਼ਾਟਕ ਨੇੜੇ ਇਕ ਨੌਜਵਾਨ ਨੇ ਬੀਤੀ ਰਾਤ ਰੇਲਗੱਡੀ ਹੇਠ ਆ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਸੰਦੀਪ ਸਿੰਘ (20) ਪੁੱਤਰ ਮਰਹੂਮ ਜਗਜੀਤ ਸਿੰਘ ਵਾਸੀ ਝੰਡੂਕੇ ਵਜੋਂ ਹੋਈ ਹੈ। ਸੰਦੀਪ ਸਿੰਘ ਮਜ਼ਦੂਰੀ ਕਰਦਾ ਸੀ ਅਤੇ ਆਰਥਿਕ ਤੰਗੀ ਕਾਰਨ ਪ੍ਰੇਸ਼ਾਨ ਰਹਿੰਦਾ ...

Read More


ਜਗਦੀਸ਼ ਸਾਹਨੀ ਵੱਲੋਂ ਪੰਜਾਬ ਭਾਜਪਾ ਦੇ ਪ੍ਰਧਾਨ ਨਾਲ ਮੁਲਾਕਾਤ

Posted On April - 6 - 2010 Comments Off on ਜਗਦੀਸ਼ ਸਾਹਨੀ ਵੱਲੋਂ ਪੰਜਾਬ ਭਾਜਪਾ ਦੇ ਪ੍ਰਧਾਨ ਨਾਲ ਮੁਲਾਕਾਤ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 5 ਅਪਰੈਲ ਭਾਜਪਾ ਦੇ ਸੀਨੀਅਰ ਨੇਤਾ ਅਤੇ ਮੁੱਖ ਸੰਸਦੀ ਸਕੱਤਰ ਜਗਦੀਸ਼ ਸਾਹਨੀ ਨੇ ਅੱਜ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਕੁਮਾਰ ਨੂੰ ਮੁਲਾਕਾਤ ਕਰਕੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਮੁੱਦਿਆਂ ਦੇ ਹੱਲ ਹੋਏ ਬਗੈਰ ਆਪਣਾ ਅਸਤੀਫਾ ਵਾਪਸ ਨਹੀਂ ਲੈਣਗੇ। ਸਮਝਿਆ ਜਾਂਦਾ ਹੈ ਕਿ ਉਨ੍ਹਾਂ ਨੇ ਗੈਰ-ਰਸਮੀ ਤੌਰ ’ਤੇ ਅਸਤੀਫੇ ਸਬੰਧੀ ਸਾਰੀ ਸਥਿਤੀ ਤੋਂ ਜਾਣੂ ਕਰਵਾ ਦਿੱਤਾ ਹੈ। ਭਾਜਪਾ ਲੀਡਰਸ਼ਿਪ ਦੇ ਨਜ਼ਦੀਕੀ ਸੂਤਰਾਂ ਅਨੁਸਾਰ ਸ੍ਰੀ ਸਾਹਨੀ ਦਾ ਅਸਤੀਫਾ ਭਾਜਪਾ 

ਹਰਿਮੰਦਰ ਸਾਹਿਬ ’ਚ ਲੱਗਣਗੇ ਸੀ.ਸੀ.ਟੀ.ਵੀ. ਕੈਮਰੇ

Posted On April - 6 - 2010 Comments Off on ਹਰਿਮੰਦਰ ਸਾਹਿਬ ’ਚ ਲੱਗਣਗੇ ਸੀ.ਸੀ.ਟੀ.ਵੀ. ਕੈਮਰੇ
ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 5 ਅਪਰੈਲ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁਰਖਿਆ ਪ੍ਰਬੰਧਾਂ ਨੂੰ ਹੋਰ ਪੁਖਤਾ ਬਨਾਉਣ ਦੇ ਮਕਸਦ ਨਾਲ ਇਥੇ ਸੀ.ਸੀ.ਟੀ.ਵੀ. ਕੈਮਰੇ ਲਾਏ ਜਾ ਰਹੇ ਹਨ। ਇਹ ਕੈਮਰੇ ਲਾਉਣ ਦਾ ਕੰਮ ਅਗਲੇ 6 ਮਹੀਨਿਆਂ ਵਿਚ ਮੰਕਮਲ ਹੋ ਜਾਏਗਾ।  ਦੱਸਣਯੋਗ ਹੈ ਕਿ ਇਸ ਧਾਰਮਕ ਅਸਥਾਨ ਪ੍ਰਤੀ ਭਾਵੇਂ ਹਰ ਧਰਮ ਅਤੇ ਵਰਗ ਦੇ ਲੋਕਾਂ ਵਿਚ ਵੱਡੀ ਸ਼ਰਧਾ ਭਾਵਨਾ ਹੈ ਪਰ ਇਥੇ ਆਈਆਂ ਕਈ ਵਾਰ ਧਮਕੀਆਂ ਅਤੇ ਇਥੇ ਨਤਮਸਤਕ ਹੋਣ ਲਈ ਆਉਂਦੇ ਅਤਿ ਅਹਿਮ ਵਿਅਤੀਆਂ ਦੀ ਸੁਰਖਿਆ ਨੂੰ 

ਅੰਗਰੇਜ਼ੀ ਲਾਜ਼ਮੀ ਵਿਸ਼ੇ ਦਾ ਪੇਪਰ ਮੁੜ ਲੈਣ ਦਾ ਫੈਸਲਾ

Posted On April - 6 - 2010 Comments Off on ਅੰਗਰੇਜ਼ੀ ਲਾਜ਼ਮੀ ਵਿਸ਼ੇ ਦਾ ਪੇਪਰ ਮੁੜ ਲੈਣ ਦਾ ਫੈਸਲਾ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 5 ਅਪਰੈਲ ਪੰਜਾਬ ਯੂਨੀਵਰਸਿਟੀ ਨੇ ਬੀ.ਏ. ਭਾਗ ਦੂਜਾ ਦੇ ਅੰਗਰੇਜ਼ੀ ਲਾਜ਼ਮੀ ਵਿਸ਼ੇ ਦਾ ਇਮਤਿਹਾਨ ਦੁਬਾਰਾ ਲੈਣ ਦਾ ਫੈਸਲਾ ਲਿਆ ਹੈ। ਇਹ ਪੇਪਰ 17 ਅਪਰੈਲ ਨੂੰ ਬਾਅਦ ਦੁਪਹਿਰ 2.15 ਤੋਂ 5.15 ਤਕ ਹੋਵੇਗਾ। ਯੂਨੀਵਰਸਿਟੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਪਹਿਲਾਂ ਇਹ ਪੇਪਰ 31 ਮਾਰਚ ਨੂੰ ਲਿਆ ਗਿਆ ਸੀ ਪਰ ਪ੍ਰਸ਼ਨ ਪੱਤਰ ਦੇ ਬਹੁਤੇ ਸਵਾਲ ਸਿਲੇਬਸ ਤੋਂ ਬਾਹਰ ਹੋਣ ਕਰਕੇ ਰੱਦ ਕਰ ਦਿੱਤਾ ਗਿਆ ਹੈ।  

ਬੋਰਡ ਨੇ ਕੱਟਾਂ ਤੋਂ ਬਚਣ ਲਈ ਕੋਟੇ ਨਾਲੋਂ ਵਾਧੂ ਬਿਜਲੀ ਲਈ

Posted On April - 6 - 2010 Comments Off on ਬੋਰਡ ਨੇ ਕੱਟਾਂ ਤੋਂ ਬਚਣ ਲਈ ਕੋਟੇ ਨਾਲੋਂ ਵਾਧੂ ਬਿਜਲੀ ਲਈ
ਬਹਾਦਰਜੀਤ ਸਿੰਘ ਰੂਪਨਗਰ,5 ਅਪਰੈਲ ਪੰਜਾਬ ਰਾਜ ਬਿਜਲੀ ਬੋਰਡ ਨੇ ਸੂਬੇ ਵਿਚ ਬਿਜਲੀ ਕੱਟਾਂ ਨੂੰ ਸੀਮਿਤ ਰੱਖਣ ਦੇ ਮੰਤਵ ਨਾਲ ਕੇਵਲ ਇੱਕ ਹਫਤੇ ਦੌਰਾਨ ਹੀ ਉੱਤਰੀ ਗਰਿੱਡ ਤੋਂ 53.61 ਕਰੋੜ ਰੁਪਏ ਦੀ ਨਿਰਧਾਰਤ ਕੋਟੇ ਨਾਲੋਂ ਵਾਧੂ ਬਿਜਲੀ ਪ੍ਰਾਪਤ ਕੀਤੀ ਹੈ। ਉੱਤਰ ਖੇਤਰੀ ਬਿਜਲੀ ਕਮੇਟੀ ਵੱਲੋਂ ਜਾਰੀ ਊਰਜਾ ਅੰਕੜਿਆਂ ਅਨੁਸਾਰ ਪੰਜਾਬ ਰਾਜ ਬਿਜਲੀ ਬੋਰਡ ਨੇ 15 ਤੋਂ 21 ਮਾਰਚ ਦੌਰਾਨ ਉੱਤਰੀ ਗਰਿੱਡ ਤੋਂ ਔਸਤਨ 6.31 ਰੁਪਏ ਪ੍ਰਤੀ ਯੂਨਿਟ  ਦੇ ਹਿਸਾਬ ਨਾਲ 850 ਲੱਖ ਯੂਨਿਟ ਬਿਜਲੀ ਪ੍ਰਾਪਤ ਕੀਤੀ। 

ਪੰਚਾਇਤੀ ਚੋਣਾਂ ਸਬੰਧੀ ਰੰਜਿਸ਼ ਕਾਰਨ ਲੜਾਈ : ਹੌਲਦਾਰ ਹਲਾਕ

Posted On April - 6 - 2010 Comments Off on ਪੰਚਾਇਤੀ ਚੋਣਾਂ ਸਬੰਧੀ ਰੰਜਿਸ਼ ਕਾਰਨ ਲੜਾਈ : ਹੌਲਦਾਰ ਹਲਾਕ
ਮਹਿਲਾ ਸਰਪੰਚ ਸਣੇ 8 ਖ਼ਿਲਾਫ਼ ਕੇਸ ਦਰਜ ਪੱਤਰ ਪ੍ਰੇਰਕ ਮੁੱਲਾਂਪੁਰ ਦਾਖਾ, 5 ਅਪਰੈਲ ਪਿਛਲੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਪੈਦਾ ਹੋਈ ਰੰਜ਼ਿਸ਼ ਕਾਰਨ ਅੱਜ ਲਾਗਲੇ ਪਿੰਡ ਚੌਕੀਮਾਨ ਵਿਖੇ ਹੋਈ ਲੜਾਈ ਕਾਰਨ ਪੁਲੀਸ ਦੇ ਇਕ ਹਵਾਲਦਾਰ ਦੀ ਜਾਨ ਜਾਂਦੀ ਰਹੀ। ਲੜਾਈ ਗਾਲੀ-ਗਲੋਚ ਤੋਂ ਸ਼ੁਰੂ ਹੋ ਕੇ ਕਤਲ ਤਕ ਪਹੁੰਚ ਗਈ। ਪੁਲੀਸ ਨੇ 8 ਵਿਅਕਤੀਆਂ ਖ਼ਿਲਾਫ਼ ਦਫਾ 302/307/323/148/149 ਆਈ.ਪੀ. ਸੀ. ਅਤੇ ਅਸਲਾ ਐਕਟ ਦੀ ਧਾਰਾ 25/27/54/59 ਤਹਿਤ ਥਾਣਾ ਦਾਖਾ ਵਿਖੇ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ ਵਿਚ ਪਿੰਡ ਦੀ ਸਰਪੰਚ 

ਪਾਣੀ ਦੀ ਕਮੀ ਕਾਰਨ ਬੰਦ ਹੀ ਰਹੇਗੀ ਆਨੰਦਪੁਰ ਸਾਹਿਬ ਹਾਈਡਲ ਨਹਿਰ

Posted On April - 6 - 2010 Comments Off on ਪਾਣੀ ਦੀ ਕਮੀ ਕਾਰਨ ਬੰਦ ਹੀ ਰਹੇਗੀ ਆਨੰਦਪੁਰ ਸਾਹਿਬ ਹਾਈਡਲ ਨਹਿਰ
ਨਹਿਰ ਬੰਦੀ ਕਾਰਨ ਗੰਗੂਵਾਲ ਤੇ ਨੱਕੀਆਂ ਪਾਵਰਹਾਊਸ ਵੀ ਬੰਦ ਬਿਜਲੀ ਬੋਰਡ ਨੂੰ ਕਰੋੜਾਂ ਦਾ ਨੁਕਸਾਨ ਪੱਤਰ ਪ੍ਰੇਰਕ ਆਨੰਦਪੁਰ ਸਾਹਿਬ, 5 ਅਪਰੈਲ ਸੰਸਾਰ ਪ੍ਰਸਿੱਧ ਭਾਖੜਾ ਡੈਮ ਵਿੱਚ ਆਈ ਪਾਣੀ ਦੀ ਕਮੀ ਕਾਰਨ ਪਹਿਲੀ ਅਪਰੈਲ ਤੋਂ ਬੰਦ ਹੋਈ ਆਨੰਦਪੁਰ ਸਾਹਿਬ ਹਾਈਡਲ ਨਹਿਰ ਲਗਪਗ ਸਾਰਾ ਸੀਜ਼ਨ ਹੀ ਬੰਦ ਰਹੇਗੀ। ਇਸ ਕਰਕੇ ਪੰਜਾਬ ਰਾਜ ਬਿਜਲੀ ਬੋਰਡ ਦੇ ਇਸ ਨਹਿਰ ’ਤੇ ਬਣੇ ਦੋਵੇਂ ਪਾਵਰ ਹਾਊਸ ਵੀ ਬੰਦ ਰਹਿਣਗੇ ਅਤੇ ਬੋਰਡ ਨੂੰ ਰੋਜ਼ਾਨਾ ਕਰੋੜਾਂ ਰੁਪਏ ਦਾ ਘਾਟਾ ਸਹਿਣਾ ਪੈ ਰਿਹਾ ਹੈ। ਗਰਮੀਆਂ 

ਲੁਧਿਆਣੇ ਦੇ ਵਸਨੀਕ ਨੇ ਸ਼ੇਰ ਗੋਦ ਲਿਆ

Posted On April - 6 - 2010 Comments Off on ਲੁਧਿਆਣੇ ਦੇ ਵਸਨੀਕ ਨੇ ਸ਼ੇਰ ਗੋਦ ਲਿਆ
ਪੰਜਾਬੀਆਂ ਦੀ ਸ਼ਾਨ ਵੱਖਰੀ ਰਵੀ ਇੰਦਰ ਸਿੰਘ ਮੱਕੜ/ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 5 ਅਪਰੈਲ ਲੁਧਿਆਣੇ ਦੇ ਹਰਬੰਸ ਸਿੰਘ ਨੇ ਅੱਜ ਇੱਥੋਂ ਦੀ ਟਾਈਗਰ ਸਫਾਰੀ ਦੇ 9 ਸਾਲਾ ਸ਼ੇਰ ਦੀਪਕ ਨੂੰ ਗੋਦ ਲੈ ਲਿਆ ਹੈ। ਪਾਰਕ ਪਲਾਜ਼ਾ ਹੋਟਲ ਦੇ ਪ੍ਰਬੰਧਕਾਂ ’ਚੋਂ ਇੱਕ ਹਰਬੰਸ ਸਿੰਘ ਪੰਜਾਬ ਦਾ ਪਹਿਲਾ ਵਸਨੀਕ ਬਣ ਗਿਆ ਜਿਸ ਨੇ ਸਰਕਾਰ ਵੱਲੋਂ ਐਲਾਨੀ ਚਿੜੀਆ ਘਰਾਂ ਦੇ ਜਾਨਵਰਾਂ ਨੂੰ ਗੋਦ ਲੈਣ ਦੀ ਮੁਹਿੰਮ ’ਚ ਯੋਗਦਾਨ ਪਾਇਆ ਹੈ। ਲੁਧਿਆਣਾ ਦੀ ਟਾਈਗਰ ਸਫਾਰੀ ਵਿਚ ਇਸ ਵੇਲੇ ਪੰਜ ਸ਼ੇਰ ਹਨ, 

ਲੁਧਿਆਣਾ ਦੇ ਸਿਵਲ ਹਸਪਤਾਲ ’ਚ ਲਾਸ਼ਾਂ ਦੀ ਹੋ ਰਹੀ ਹੈ ਬੇਕਦਰੀ

Posted On April - 6 - 2010 Comments Off on ਲੁਧਿਆਣਾ ਦੇ ਸਿਵਲ ਹਸਪਤਾਲ ’ਚ ਲਾਸ਼ਾਂ ਦੀ ਹੋ ਰਹੀ ਹੈ ਬੇਕਦਰੀ
ਪੋਸਟ ਮਾਰਟਮ ਲਈ ਡਰਿੱਲ ਮਸ਼ੀਨ ਤੇ ਬਿਜਲਈ ਆਰੀ ਦੀ ਅਣਹੋਂਦ ’ਚ ਵਰਤੇ ਜਾਂਦੇ ਨੇ ਹਥੌੜਾ ਤੇ ਛੈਣੀ ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 5 ਅਪਰੈਲ ਸਰਕਾਰੀ ਹਸਪਤਾਲਾਂ ਸਿਰ ਇਸ ਗੱਲ ਦਾ ਉਲਾਂਭਾ ਤਾਂ ਆਮ ਹੀ ਰਹਿੰਦਾ ਹੈ ਕਿ ਮਰੀਜ਼ ਵੱਲ ਬਣਦਾ ਧਿਆਨ ਨਹੀਂ ਦਿੱਤਾ ਜਾਂਦਾ ਪਰ ਲੁਧਿਆਣਾ ਦੇ ਸਿਵਲ ਹਸਪਤਾਲ ’ਚ ਤਾਂ ਮੁਰਦਿਆਂ ਨੂੰ ਵੀ ਤਕਲੀਫ ਸਹਿਣੀ ਪੈਂਦੀ ਹੈ। ਕਿਉਂÎਕਿ ਹਸਪਤਾਲ ਵਿਚ ਨਾ ਤਾਂ ਪੋਸਟ ਮਾਰਟਮ ਲਈ ਲੋੜੀਂਦੇ ਸੰਦ (ਮੁੱਖ ਤੌਰ ਤੇ ਡਰਿੱਲ ਮਸ਼ੀਨ ਤੇ ਬਿਜਲਈ ਆਰੀ) ਹਨ ਤੇ ਨਾ ਲਾਸ਼ 

ਲੁਧਿਆਣਾ ’ਚ ਏਡਜ਼ ਪੀੜਤਾਂ ਲਈ ਕਮਿਊਨਿਟੀ ਕੇਅਰ ਸੈਂਟਰ ਮਈ ਤੋਂ

Posted On April - 6 - 2010 Comments Off on ਲੁਧਿਆਣਾ ’ਚ ਏਡਜ਼ ਪੀੜਤਾਂ ਲਈ ਕਮਿਊਨਿਟੀ ਕੇਅਰ ਸੈਂਟਰ ਮਈ ਤੋਂ
ਟ੍ਰਿਬਿਊਨ ਨਿਊਜ ਸਰਵਿਸ ਲੁਧਿਆਣਾ, 5 ਅਪਰੈਲ ਲੁਧਿਆਣਾ ’ਚ ਏਡਜ਼ ਪੀੜਤਾਂ ਲਈ ਕਮਿਊਨਿਟੀ ਕੇਅਰ ਸੈਂਟਰ ਮਈ ਤੋਂ ਸ਼ੁਰੂ ਹੋਵੇਗਾ। ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਇਸ ਕਮਿਊਨਿਟੀ ਕੇਅਰ ਸੈਂਟਰ ਨੂੰ ਚਲਾਉਣ ’ਚ ਰੈੱਡ ਕਰਾਸ ਦਾ ਸਹਿਯੋਗ ਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਕਮਿਊਨਿਟੀ ਕੇਅਰ ਸੈਂਟਰ ’ਚ 10 ਬਿਸਤਰਿਆਂ ਦਾ ਇਲਾਜ਼ ਕੇਂਦਰ ਬਣੇਗਾ,ਜਿਸ ’ਚ ਬਾਕਾਇਦਾ ਇਕ ਡਾਕਟਰ, ਇਕ ਕੌਂਸਲਰ, ਤਿੰਨ ਨਰਸਾਂ, 4 ਆਊਟਰੀਚ ਹੈਲਥ ਵਰਕਰ ਤੇ ਇਕ ਪਾਰਟ ਟਾਈਮ ਲੈਬਾਰਟਰੀ ਅਟੈਂਡੈਂਟ 

ਜੰਗਲ ਦੀ ਅੱਗ ਨੇ ਦੋ ਪਿੰਡਾਂ ਨੂੰ ਵੀ ਲਪੇਟ ’ਚ ਲਿਆ

Posted On April - 6 - 2010 Comments Off on ਜੰਗਲ ਦੀ ਅੱਗ ਨੇ ਦੋ ਪਿੰਡਾਂ ਨੂੰ ਵੀ ਲਪੇਟ ’ਚ ਲਿਆ
ਪੱਤਰ ਪ੍ਰੇਰਕ ਨੂਰਪੁਰ ਬੇਦੀ, 5 ਅਪਰੈਲ ਇਸ ਖੇਤਰ ਦੇ ਪਿੰਡਾਂ ਸ਼ੇਰੀ ਤੇ ਬਸਾਲੀ ਦੇ ਜੰਗਲਾਂ ਵਿਚ ਅੱਜ ਦੁਪਹਿਰੇ ਲੱਗੀ ਅੱਗ ਨੇ ਉਸ ਸਮੇਂ ਭਿਆਨਕ ਰੁਖ ਅਖਤਿਆਰ ਕਰ ਲਿਆ ਜਦੋਂ ਸ਼ਾਮੀਂ ਪਿੰਡ ਬਸਾਲੀ ਦੀ ਸੰਘਣੀ ਆਬਾਦੀ ਨੂੰ ਲਪੇਟ ਵਿਚ ਲੈ ਲਿਆ। ਇਸ ਅੱਗ ਦੀ ਲਪੇਟ ਵਿਚ ਆਉਣ ਨਾਲ ਕਰੀਬ ਇਕ ਦਰਜਨ ਘਰਾਂ ਦਾ ਭਾਰੀ ਮਾਲੀ ਨੁਕਸਾਨ ਹੋਇਆ। ਪਿੰਡ ਵਾਸੀਆਂ ਅਨੁਸਾਰ ਦੁਪਹਿਰੇ ਅੱਗ ਪਿੰਡ ਸ਼ੇਰੀ ਦੇ ਜੰਗਲਾਂ ਵਿਚ ਲੱਗੀ ਜੋ ਬਾਅਦ ਵਿਚ ਹਨੇਰੀ ਚੱਲਣ ਕਾਰਨ ਬਸਾਲੀ ਦੇ ਜੰਗਲ ਤੱਕ ਜਾ ਪਹੁੰਚੀ। ਕੁਝ 

ਸਜ਼ਾ ਮੁਆਫੀ ਲਈ ਕੇਂਦਰ ਨੂੰ ਠੋਸ ਯਤਨ ਕਰਨੇ ਚਾਹੀਦੇ ਹਨ: ਢੀਂਡਸਾ

Posted On April - 6 - 2010 Comments Off on ਸਜ਼ਾ ਮੁਆਫੀ ਲਈ ਕੇਂਦਰ ਨੂੰ ਠੋਸ ਯਤਨ ਕਰਨੇ ਚਾਹੀਦੇ ਹਨ: ਢੀਂਡਸਾ
ਨਿਜੀ ਪੱਤਰ ਪ੍ਰੇਰਕ ਮਾਲੇਰਕੋਟਲਾ, 5 ਅਪਰੈਲ ਦੁਬਈ ਵਿੱਚ 17 ਭਾਰਤੀ, ਜਿਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ, ਦੀ ਸਜ਼ਾ ਮੁਆਫ਼ ਕਰਵਾਉਣ ਲਈ ਕੇਂਦਰ ਸਰਕਾਰ ਨੂੰ ਠੋਸ ਯਤਨ ਕਰਨੇ ਚਾਹੀਦੇ ਹਨ। ਸ਼੍ਰੋਮਣੀ ਅਕਾਲੀ ਦਲ ਆਪਣਾ ਫ਼ਰਜ ਸਮਝਦਾ ਹੋਇਆ ਇਨ੍ਹਾਂ ਨੌਜਵਾਨਾਂ ਨੂੰ ਬਚਾਉਣ ਲਈ ਚਾਰਾਜੋਈ ਕਰਾਉਣ ਲਈ ਅਗਲੇ ਇਕ-ਦੋ ਦਿਨਾਂ ਵਿੱਚ ਪਾਰਟੀ ਵਫ਼ਦ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਪ੍ਰਧਾਨ ਮੰਤਰੀ  ਮਨਮੋਹਨ ਸਿੰਘ ਨੂੰ ਮਿਲ ਰਿਹਾ ਹੈ। ਇਹ ਮਸਲਾ ਦੋ ਦੇਸ਼ਾਂ ਦਰਮਿਆਨ ਹੈ, ਜਿਸ ਨੂੰ 

ਵਾਲ ਕਟਵਾਉਣ ਲਈ ਕਾਕਾ ਜੀ ਆਪੇ ਹੋਏ ਸੀ ‘ਅਗਵਾ’

Posted On April - 6 - 2010 Comments Off on ਵਾਲ ਕਟਵਾਉਣ ਲਈ ਕਾਕਾ ਜੀ ਆਪੇ ਹੋਏ ਸੀ ‘ਅਗਵਾ’
ਖੇਤਰੀ ਪ੍ਰਤੀਨਿਧ ਲੁਧਿਆਣਾ, 5 ਅਪਰੈਲ ਅਕਾਲੀ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ ਦੇ ਰਾਜਸੀ ਸਕੱਤਰ ਅਤੇ ਸਾਬਕਾ ਅਕਾਲੀ ਕੌਂਸਲਰ ਸੋਹਣ ਸਿੰਘ ਗੋਗਾ ਨੂੰ ਅੱਜ ਉਸ ਵੇਲੇ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਉਸ ਦੇ ਪੁੱਤਰ ਦੇ ਅਗਵਾ ਹੋਣ ਦੀ ਗੱਲ ਝੂਠੀ ਨਿਕਲੀ ਅਤੇ ਇਹ ਡਰਾਮਾ ਖੁਦ ਉਸ ਦੇ ਬੇਟੇ ਵੱਲੋਂ ਹੀ ਆਪਣੇ ਸਿਰ ਦੇ ਵਾਲ ਕਟਵਾਉਣ ਲਈ ਕੀਤਾ ਗਿਆ ਦੱਸਿਆ ਜਾਂਦਾ ਹੈ। ਮਿਲੀ ਜਾਣਕਾਰੀ ਮੁਤਾਬਕ ਸ੍ਰੀ ਗੋਗਾ ਦਾ ਕਾਲਜ ਪੜ੍ਹਦਾ ਬੇਟਾ ਸਤਿਬੀਰ ਸਿੰਘ ਬੀਤੇ ਦਿਨ ਸ਼ਿਮਲਾਪੁਰੀ ਇਲਾਕੇ 

300 ਸਾਲਾ ਸਰਹਿੰਦ ਫ਼ਤਹਿ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ

Posted On April - 6 - 2010 Comments Off on 300 ਸਾਲਾ ਸਰਹਿੰਦ ਫ਼ਤਹਿ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ
ਸਰਦਾਰਾ ਸਿੰਘ ਦਾ ਗਿਆਨੀ ਦਿੱਤ ਸਿੰਘ ਪੁਰਸਕਾਰ ਨਾਲ ਸਨਮਾਨ ਪੱਤਰ ਪ੍ਰੇਰਕ ਸਮਰਾਲਾ, 5 ਅਪਰੈਲ ਸ਼੍ਰੋਮਣੀ ਗੁਰਮਤਿ ਪ੍ਰਚਾਰ ਸਭਾ ਸਮਰਾਲਾ ਵਲੋਂ ਤੀਜਾ ਕੌਮਾਂਤਰੀ ਕੀਰਤਨ ਦਰਬਾਰ ਨਨਕਾਣਾ ਸਾਹਿਬ ਪਬਲਿਕ ਸਕੂਲ ਵਿਖੇ ਕਰਵਾਇਆ ਗਿਆ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਦੀ ਸਰਹਿੰਦ ਫ਼ਤਹਿ ਦੇ 300 ਸਾਲਾ ਦਿਵਸ ਨੂੰ ਸਮਰਪਿਤ ਸੀ। ਇਸ ਵਿੱਚ ਪੰਥ ਦੇ ਉੱਘੇ ਕੀਰਤਨੀਏ ਅਤੇ ਕਥਾਵਾਚਕ ਭਾਈ ਤੇਜਿੰਦਰ ਸਿੰਘ ਬਲਾਲਾ, ਸਾਵਰ ਅਲੀ, ਜੁਸਫ਼ ਅਲੀ ਰਾਏਕੋਟ ਮਰਦਾਨਾ ਕੇ, ਭਾਈ ਗੁਰਕੀਰਤ ਸਿੰਘ ਤੇ ਭਾਈ 

ਧਮੀਜਾ ਭਾਜਪਾ ਦੇ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਚੁਣੇ

Posted On April - 5 - 2010 Comments Off on ਧਮੀਜਾ ਭਾਜਪਾ ਦੇ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਚੁਣੇ
ਪੱਤਰ ਪ੍ਰੇਰਕ ਖੰਨਾ, 4 ਅਪਰੈਲ ਇਥੋਂ ਦੀ ਗੋਲਡਨ ਗਰੇਨ ਕਲੱਬ ਖੰਨਾ ਵਿਖੇ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੀ ਇਕ ਵਿਸ਼ੇਸ਼ ਮੀਟਿੰਗ ਹੋਈ। ਇਸ ਵਿੱਚ ਭਾਜਪਾ ਜ਼ਿਲ੍ਹਾ ਦੇ ਸਾਬਕਾ ਪ੍ਰਧਾਨ  ਪਵਨ ਕੁਮਾਰ ਟਿੰਕੂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਭਾਜਪਾ ਹਾਈ ਕਮਾਂਡ ਵੱਲੋਂ ਪਾਰਟੀ ਦੇ ਉੱਘੇ ਆਗੂ  ਸੰਜੀਵ ਧਮੀਜਾ ਨੂੰ ਸਰਬਸੰਮਤੀ ਨਾਲ ਜ਼ਿਲ੍ਹਾ ਲੁਧਿਆਣਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਸ੍ਰੀ ਟਿੰਕੂ ਨੇ ਹਾਈ ਕਮਾਂਡ ਵੱਲੋਂ ਜਾਰੀ ਅਥਾਰਟੀ 

ਟਰੱਕ ਅਪਰੇਟਰਾਂ ਬਾਰੇ ਢੀਂਡਸਾ ਦੇ ਬਿਆਨ ਦੀ ਨਿਖੇਧੀ

Posted On April - 5 - 2010 Comments Off on ਟਰੱਕ ਅਪਰੇਟਰਾਂ ਬਾਰੇ ਢੀਂਡਸਾ ਦੇ ਬਿਆਨ ਦੀ ਨਿਖੇਧੀ
ਪੱਤਰ ਪ੍ਰੇਰਕ ਭਵਾਨੀਗੜ੍ਹ, 4 ਅਪਰੈਲ ਇੱਥੇ ਟਰੱਕ ਯੂਨੀਅਨ ਵਿਖੇ ਇਕ ਧਾਰਮਿਕ ਸਮਾਗਮ ਦੌਰਾਨ ਸਾਬਕਾ ਲੋਕ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਪੰਥਕ ਜਥੇਬੰਦੀਆਂ ਖ਼ਿਲਾਫ਼ ਦਿੱਤੇ ਬਿਆਨ ‘ਤੇ ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਨੇ ਤਿੱਖਾ ਪ੍ਰਤੀਕਰਮ ਕਰਦਿਆਂ ਕਿਹਾ ਕਿ ਸ੍ਰੀ ਢੀਂਡਸਾ ਨੂੰ ਦੂਜੀਆਂ ਜਥੇਬੰਦੀਆਂ ਖ਼ਿਲਾਫ਼ ਭੜਾਸ ਕੱਢਣ ਦੀ ਥਾਂ ਟਰੱਕ ਯੂਨੀਅਨ ਦੇ ਸਾਂਝੇ ਪਲੇਟਫਾਰਮ ਤੋਂ ਟਰੱਕ ਅਪਰੇਟਰਾਂ ਦੀਆਂ ਸਮੱਸਿਆਵਾਂ ਹੱਲ ਕਰਨ ਸਬੰਧੀ ਐਲਾਨ ਕਰਨਾ ਚਾਹੀਦਾ ਸੀ। ਪਾਰਟੀ 

ਖੇਤੀਬਾੜੀ ਸੰਦ ਬਣਾਉਣ ਵਾਲੀ ਵਰਕਸ਼ਾਪ ਦੇ ਦਫ਼ਤਰ ਵਿੱਚ ਅੱਗ ਲੱਗੀ

Posted On April - 5 - 2010 Comments Off on ਖੇਤੀਬਾੜੀ ਸੰਦ ਬਣਾਉਣ ਵਾਲੀ ਵਰਕਸ਼ਾਪ ਦੇ ਦਫ਼ਤਰ ਵਿੱਚ ਅੱਗ ਲੱਗੀ
ਪੱਤਰ ਪ੍ਰੇਰਕ ਸਮਰਾਲਾ, 4 ਅਪਰੈਲ ਇੱਥੇ ਚੰਡੀਗੜ੍ਹ-ਲੁਧਿਆਣਾ ਰੋਡ ‘ਤੇ   ਖੇਤੀਬਾੜੀ ਸੰਦ ਬਣਾਉਣ ਵਾਲੀ ਵਰਕਸ਼ਾਪ ਦੇ ਦਫ਼ਤਰ ਵਿੱਚ ਬੀਤੀ ਰਾਤ ਅੱਗ ਲੱਗ ਗਈ। ਅੱਗ ਲੱਗਣ ਕਾਰਨ ਦਫ਼ਤਰ ‘ਚ ਪਿਆ ਫਰਨੀਚਰ ਕੁਝ ਜ਼ਰੂਰੀ ਦਸਤਾਵੇਜ਼ ਸੜਕੇ ਸੁਆਹ ਹੋ ਗਏ। ਮਿਲੀ ਜਾਣਕਾਰੀ ਅਨੁਸਾਰ  ਚੰਡੀਗੜ੍ਹ-ਲੁਧਿਆਣਾ ਰੋਡ ‘ਤੇ ਪਟਿਆਲਾ ਬੈਂਕ ਸਾਹਮਣੇ ਖੇਤੀਬਾੜੀ ਸੰਦ ਬਣਾਉਣ ਵਾਲੀ ਪ੍ਰੀਤਮ ਸਿੰਘ ਦੀ ਵਰਕਸ਼ਾਪ ਦੇ ਦਫ਼ਤਰ ਵਿੱਚ ਕਰੀਬ ਅੱਧੀ ਰਾਤ ਨੂੰ ਸ਼ਾਟ ਸਰਕਟ ਕਾਰਨ ਅੱਗ ਲੱਗ ਗਈ। ਘਟਨਾ ਬਾਰੇ ਜਾਣਕਾਰੀ 
Manav Mangal Smart School
Available on Android app iOS app
Powered by : Mediology Software Pvt Ltd.