ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਪੰਜਾਬ › ›

Featured Posts
ਵਿਸ਼ਵ ਯੂਨੀਵਰਸਿਟੀ ਦੀ ਟੀਮ ਮੋਹਰੀ

ਵਿਸ਼ਵ ਯੂਨੀਵਰਸਿਟੀ ਦੀ ਟੀਮ ਮੋਹਰੀ

ਹਿਮਾਂਸ਼ੂ ਸੂਦ ਫ਼ਤਹਿਗੜ੍ਹ ਸਾਹਿਬ, 21 ਫਰਵਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੀ ਗਤਕਾ ਟੀਮ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਸੱਚਖੰਡ ਵਾਸੀ ਸੰਤ ਬਾਬਾ ਦਿਆ ਸਿੰਘ ਦੀ ਯਾਦ ਨੂੰ ਸਮਰਪਿਤ ਚੌਥਾ ਵਿਰਸਾ ਸੰਭਾਲ ਗਤਕਾ ਮੁਕਾਬਲੇ-2020 ਵਿਚ ਭਾਗ ਲਿਆ। ਇਸ ਮੁਕਾਬਲੇ ਵਿਚ ਵੱਖ-ਵੱਖ ਸਥਾਨਾਂ ਤੋਂ ਆਈਆਂ ਕੁੱਲ 14 ਟੀਮਾਂ ਨੇ ਹਿੱਸਾ ਲਿਆ। ਜਿਸ ...

Read More

ਮੋਟਰਸਾਈਕਲ ਚੋਰੀ ਕਰਨ ਵਾਲਾ ਮੁਲਜ਼ਮ ਪੁਲੀਸ ਅੜਿੱਕੇ ਚੜ੍ਹਿਆ

ਮੋਟਰਸਾਈਕਲ ਚੋਰੀ ਕਰਨ ਵਾਲਾ ਮੁਲਜ਼ਮ ਪੁਲੀਸ ਅੜਿੱਕੇ ਚੜ੍ਹਿਆ

ਦਰਸ਼ਨ ਸਿੰਘ ਮਿੱਠਾ ਫ਼ਤਹਿਗੜ੍ਹ ਸਾਹਿਬ, 21 ਫਰਵਰੀ ਸੀਆਈਏ ਸਟਾਫ਼ ਸਰਹਿੰਦ ਨੇ ਮੋਟਰਸਾਈਕਲ ਵੇਚਣ ਆ ਰਹੇ ਵਿਅਕਤੀ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਪੀ ਜਾਂਚ ਹਰਪਾਲ ਸਿੰਘ ਨੇ ਦੱਸਿਆ ਕਿ ਡੀਐੱਸਪੀ ਜਸਵਿੰਦਰ ਸਿੰਘ ਟਿਵਾਣਾ ਦੇ ਨਿਰਦੇਸ਼ਾਂ ਤਹਿਤ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਇੰਸਪੈਕਟਰ ਭੁਪਿੰਦਰ ਸਿੰਘ ਦੀ ਅਗਵਾਈ ...

Read More

ਸੂਬੇ ਦੇ ਸਾਰੇ ਸਕੂਲਾਂ ’ਚ ਪੰਜਾਬੀ ਵਿਸ਼ਾ ਪੜ੍ਹਾਉਣਾ ਲਾਜ਼ਮੀ ਹੋਵੇਗਾ: ਚੰਨੀ

ਸੂਬੇ ਦੇ ਸਾਰੇ ਸਕੂਲਾਂ ’ਚ ਪੰਜਾਬੀ ਵਿਸ਼ਾ ਪੜ੍ਹਾਉਣਾ ਲਾਜ਼ਮੀ ਹੋਵੇਗਾ: ਚੰਨੀ

ਹਰਦੇਵ ਚੌਹਾਨ ਚੰਡੀਗੜ੍ਹ, 21 ਫਰਵਰੀ ਕੌਮਾਂਤਰੀ ਮਾਂ ਬੋਲੀ ਦਿਹਾੜੇ ਸਬੰਧੀ ਪੰਜਾਬ ਸਰਕਾਰ ਵੱਲੋਂ ਪੰਜਾਬ ਕਲਾ ਪਰਿਸ਼ਦ ਦੀ ਅਗਵਾਈ ਹੇਠ ਮਨਾਏ ਗਏ ਮਾਂ ਬੋਲੀ ਹਫ਼ਤੇ ਦੀ ਸਮਾਪਤੀ ਮੌਕੇ ਕਰਵਾਏ ਸਾਹਿਤਕ ਅਤੇ ਸਨਮਾਨ ਸਮਾਗਮ ਦੌਰਾਨ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਦੇਸ਼ਾਂ-ਵਿਦੇਸ਼ਾਂ ਵਿਚ ਮਾਂ ਬੋਲੀ ਪੰਜਾਬੀ ਦੀ ਸ਼ੋਭਾ ਹੋ ਰਹੀ ...

Read More

ਪੰਜਾਬ ਦੀ ਆਰਥਿਕਤਾ ਦੇ ਸਮਕਾਲੀ ਮੁੱਦਿਆਂ ’ਤੇ ਕੌਮੀ ਸੈਮੀਨਾਰ

ਪੰਜਾਬ ਦੀ ਆਰਥਿਕਤਾ ਦੇ ਸਮਕਾਲੀ ਮੁੱਦਿਆਂ ’ਤੇ ਕੌਮੀ ਸੈਮੀਨਾਰ

ਮਨਮੋਹਨ ਸਿੰਘ ਢਿੱਲੋਂ ਅੰਮ੍ਰਿਤਸਰ, 21 ਫਰਵਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ‘ਪੰਜਾਬ ਦੀ ਆਰਥਿਕਤਾ ਦੇ ਸਮਕਾਲੀ ਮੁੱਦੇ-ਮਾਰਗ ਦਰਸ਼ਨ’ ਵਿਸ਼ੇ ਉਤੇ ਸ਼ੁਰੂ ਹੋਏ ਦੋ ਰੋਜ਼ਾ ਕੌਮੀ ਸੈਮੀਨਾਰ ਮੌਕੇ ਕਮਿਸ਼ਨ ਫਾਰ ਐਗਰੀਕਲਚਰ ਕੌਸਟ ਐਂਡ ਪਰਾਈਜ਼ਿਜ਼, ਨਵੀਂ ਦਿੱਲੀ ਦੇ ਸਾਬਕਾ ਚੇਅਰਮੈਨ ਪ੍ਰੋ. ਡਾ. ਅਸ਼ੋਕ ਵਿਸ਼ਨਦਾਸ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਆਪਣੇ ਦਾਇਰਿਆਂ ’ਚੋਂ ...

Read More

ਵੈਨ ਹਾਦਸਾ: ਪੀੜਤਾਂ ਵੱਲੋਂ ਰਾਜਨੀਤੀ ਨਾ ਕਰਨ ਦੀ ਅਪੀਲ

ਵੈਨ ਹਾਦਸਾ: ਪੀੜਤਾਂ ਵੱਲੋਂ ਰਾਜਨੀਤੀ ਨਾ ਕਰਨ ਦੀ ਅਪੀਲ

ਗੁਰਦੀਪ ਸਿੰਘ ਲਾਲੀ ਸੰਗਰੂਰ, 21 ਫਰਵਰੀ ਲੌਂਗੋਵਾਲ ਵਿਚ ਸਕੂਲ ਵੈਨ ਨੂੰ ਅੱਗ ਲੱਗਣ ਕਾਰਨ ਵਾਪਰੇ ਹਾਦਸੇ ’ਚ ਆਪਣੇ ਬੱਚਿਆਂ ਦੀ ਜਾਨ ਗੁਆਉਣ ਵਾਲੇ ਤੇ ਵੱਖ-ਵੱਖ ਤਰ੍ਹਾਂ ਦੀਆਂ ਅਫ਼ਵਾਹਾਂ ਤੋਂ ਪ੍ਰੇਸ਼ਾਨ ਪੀੜਤ ਮਾਪਿਆਂ ਨੇ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਬੱਚਿਆਂ ਦੇ ਨਾਂ ’ਤੇ ਕਿਸੇ ਤਰ੍ਹਾਂ ਦੀ ਰਾਜਨੀਤੀ ਨਾ ਕੀਤੀ ਜਾਵੇ। ਉਨ੍ਹਾਂ ਆਖਿਆ ...

Read More

ਦੋਹਰਾ ਕਤਲ ਕਾਂਡ: ਦੂਜੇ ਦਿਨ ਵੀ ਜਾਰੀ ਰਹੀ ਕਾਤਲਾਂ ਦੀ ਭਾਲ

ਦੋਹਰਾ ਕਤਲ ਕਾਂਡ: ਦੂਜੇ ਦਿਨ ਵੀ ਜਾਰੀ ਰਹੀ ਕਾਤਲਾਂ ਦੀ ਭਾਲ

ਸਰਬਜੀਤ ਸਿੰਘ ਭੰਗੂ ਪਟਿਆਲਾ, 21 ਫਰਵਰੀ ਇਥੋਂ ਦੇ ਪ੍ਰਤਾਪ ਨਗਰ ਖੇਤਰ ਸਥਿਤ ਇੱਕ ਢਾਬੇ ਨੇੜੇ ਬੀਤੇ ਦਿਨ ਕੌਮੀ ਹਾਕੀ ਖਿਡਾਰੀ ਅਮਰੀਕ ਸਿੰਘ ਅਤੇ ਉਸ ਦੇ ਸਾਥੀ ਸਿਮਰਨਜੀਤ ਸਿੰਘ ਹੈਪੀ ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰਨ ਵਾਲ਼ੇ ਕਾਤਲਾਂ ਦੀ ਭਾਲ ਅੱਜ ਦੂਜੇ ਦਿਨ ਵੀ ਜਾਰੀ ਰਹੀ ਪਰ ਅੱਜ ਦੇਰ ਸ਼ਾਮ ਤੱਕ ਹਤਿਆਰਿਆਂ ਦਾ ...

Read More

ਆਰਥਿਕ ਤੰਗੀ ਕਾਰਨ ਮਜ਼ਦੂਰ ਨੇ ਖ਼ੁਦਕੁਸ਼ੀ ਕੀਤੀ

ਆਰਥਿਕ ਤੰਗੀ ਕਾਰਨ ਮਜ਼ਦੂਰ ਨੇ ਖ਼ੁਦਕੁਸ਼ੀ ਕੀਤੀ

ਪੱਤਰ ਪ੍ਰੇਰਕ ਭੁੱਚੋ ਮੰਡੀ, 21 ਫਰਵਰੀ ਚੱਕ ਬਖ਼ਤੂ ਸੜਕ ’ਤੇ ਸਥਿਤ ਰੇਲਵੇ ਫ਼ਾਟਕ ਨੇੜੇ ਇਕ ਨੌਜਵਾਨ ਨੇ ਬੀਤੀ ਰਾਤ ਰੇਲਗੱਡੀ ਹੇਠ ਆ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਸੰਦੀਪ ਸਿੰਘ (20) ਪੁੱਤਰ ਮਰਹੂਮ ਜਗਜੀਤ ਸਿੰਘ ਵਾਸੀ ਝੰਡੂਕੇ ਵਜੋਂ ਹੋਈ ਹੈ। ਸੰਦੀਪ ਸਿੰਘ ਮਜ਼ਦੂਰੀ ਕਰਦਾ ਸੀ ਅਤੇ ਆਰਥਿਕ ਤੰਗੀ ਕਾਰਨ ਪ੍ਰੇਸ਼ਾਨ ਰਹਿੰਦਾ ...

Read More


ਨਨਕਾਣਾ ਸਾਹਿਬ ਸਕੂਲ ਦਾ ਸ਼ਾਨਦਾਰ ਨਤੀਜਾ

Posted On April - 6 - 2010 Comments Off on ਨਨਕਾਣਾ ਸਾਹਿਬ ਸਕੂਲ ਦਾ ਸ਼ਾਨਦਾਰ ਨਤੀਜਾ
ਸਮਰਾਲਾ, 5 ਅਪਰੈਲ (ਪੱਤਰ ਪ੍ਰੇਰਕ) ਨਨਕਾਣਾ ਸਾਹਿਬ ਪਬਲਿਕ ਸਕੂਲ ਸਮਰਾਲਾ ਦਾ ਇਸ ਵਾਰ ਦਾ ਨਰਸਰੀ ਕਲਾਸ ਤੋਂ ਲੈ ਕੇ ਨੌਵੀਂ ਕਲਾਸ ਦਾ ਐਲਾਨਿਆਂ ਨਤੀਜਾ ਸ਼ਾਨਦਾਰ ਰਿਹਾ। ਸਕੂਲ ਦੀ ਪ੍ਰਿੰਸੀਪਲ  ਜਸਵਿੰਦਰ ਕੌਰ ਨੇ ਦੱਸਿਆ ਕਿ ਸਾਰੀਆਂ ਕਲਾਸਾਂ ਦੇ ਬੱਚਿਆਂ ਨੇ ਚੰਗੇ ਅੰਕ ਪ੍ਰਾਪਤ ਕੀਤੇ। ਚੰਗੀਆਂ ਪੁਜ਼ੀਸਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਦੇ ਸਟਾਫ ਵੱਲੋਂ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਪ੍ਰਿੰਸੀਪਲ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ 

ਸ਼ਹੀਦ ਦੀ ਮਾਤਾ ਵੱਲੋਂ ਸਰਕਾਰ ਤੇ ਸ਼੍ਰੋਮਣੀ ਕਮੇਟੀ ਪ੍ਰਤੀ ਰੋਸ ਪ੍ਰਗਟ

Posted On April - 6 - 2010 Comments Off on ਸ਼ਹੀਦ ਦੀ ਮਾਤਾ ਵੱਲੋਂ ਸਰਕਾਰ ਤੇ ਸ਼੍ਰੋਮਣੀ ਕਮੇਟੀ ਪ੍ਰਤੀ ਰੋਸ ਪ੍ਰਗਟ
ਪੱਤਰ ਪ੍ਰੇਰਕ ਮਲੌਦ, 5 ਅਪਰੈਲ ਕੁੱਪ ਕਲਾਂ ਨਗਰ ਸੁਧਾਰ ਸਪੋਰਟਸ ਕਲੱਬ ਵੱਲੋਂ 4 ਅਪਰੈਲ 1983 ਦੇ ਰਸਤਾ ਰੋਕੋ ਅੰਦੋਲਨ ਦੇ ਸ਼ਹੀਦਾਂ ਦੀ ਯਾਦ ’ਚ ਕਰਵਾਏ ਸਮਾਗਮ ’ਚ ਆਪਣਾ ਸਨਮਾਨ ਲੈਣ ਪਹੁੰਚੀ ਮਾਤਾ ਗੁਰਨਾਮ ਕੌਰ ਦੁਧਾਲ ਨੇ ਭਰੇ ਮਨ ਨਾਲ ਕਿਹਾ ਕਿ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਨੇ ਮੇਰੇ ਪੁੱਤਰ ਵੱਲੋਂ ਪਾਰਟੀ ਖਾਤਰ ਦਿੱਤੀ ਕੁਰਬਾਨੀ ਨੂੰ ਮੁੱਢੋਂ ਹੀ ਅਣਗੌਲਿਆਂ ਕਰਕੇ ਉਸਦੀ ਯਾਦ ਨੂੰ ਹਮੇਸ਼ਾ-ਹਮੇਸ਼ਾ ਲਈ ਮਿਟਾ ਦਿੱਤਾ ਹੈ ਤੇ ਮੈਂ ਦਰ-ਦਰ ਠੋਕਰਾਂ ਖਾ ਕੇ ਆਪਣਾ ਵਖਤ ਪੂਰਾ ਕਰ ਰਹੀ ਹਾਂ। ਆਪਣੀ 

ਢੀਂਡਸਾ ਵੱਲੋਂ ਸੀਵਰੇਜ ਪ੍ਰਾਜੈਕਟ ਦਾ ਨੀਂਹ ਪੱਥਰ

Posted On April - 6 - 2010 Comments Off on ਢੀਂਡਸਾ ਵੱਲੋਂ ਸੀਵਰੇਜ ਪ੍ਰਾਜੈਕਟ ਦਾ ਨੀਂਹ ਪੱਥਰ
ਨਿੱਜੀ ਪੱਤਰ ਪ੍ਰੇਰਕ ਧੂਰੀ, 5 ਅਪਰੈਲ ਇੱਥੇ ਸਿਨੇਮਾ ਰੋਡ ਦੇ ਨੇੜੇ 2185 ਫੁੱਟ ਲੰਮੇ ਗੰਦੇ ਨਾਲੇ ਨੂੰ ਢਕਣ ਅਤੇ ਇਸ ਦੇ ਨਾਲ ਸੀਵਰੇਜ ਦੇ ਕੰਮ ਦੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣ ਦੀ ਰਸਮ ਰਾਜ ਸਭਾ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਨੇ ਅਦਾ ਕੀਤੀ। ਇਸ ਪ੍ਰਾਜੈਕਟ ਲਈ 22 ਲੱਖ ਰੁਪਏ ਖਰਚ ਆਉਣਗੇ, ਜਿਨ੍ਹਾਂ ਲਈ ਨਗਰ  ਕੌਂਸਲ ਨੇ 22 ਲੱਖ ਰੁਪਏ ਪੰਜਾਬ ਵਾਟਰ ਸਪਲਾਈਜ਼ ਅਤੇ ਸੀਵਰੇਜ਼ ਬੋਰਡ ਪਾਸ ਜਮ੍ਹਾਂ ਕਰਵਾ ਰੱਖੇ ਹਨ। ਇਸ ਤੋਂ ਉਪਰੰਤ  ਸ੍ਰੀ ਢੀਂਡਸਾ 

ਇਕਬਾਲਪ੍ਰੀਤ ਸਿੰਘ ਪੰਜਵੀਂ ਕਲਾਸ ’ਚੋਂ ਅੱਵਲ

Posted On April - 6 - 2010 Comments Off on ਇਕਬਾਲਪ੍ਰੀਤ ਸਿੰਘ ਪੰਜਵੀਂ ਕਲਾਸ ’ਚੋਂ ਅੱਵਲ
ਪੱਤਰ ਪ੍ਰੇਰਕ ਸਮਰਾਲਾ, 5 ਅਪਰੈਲ ਸਰਕਾਰੀ ਪ੍ਰਾਇਮਰੀ ਸਕੂਲ ਬੌਦਲੀ ਵੱਲੋਂ ਪੰਜਵੀਂ ਜਮਾਤ ਦੇ ਐਲਾਨੇ ਨਤੀਜੇ ਵਿਚੋਂ ਇਕਬਾਲਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਨੇ 450/390 ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਸਕੂਲ ਦੇ ਮੁੱਖ ਅਧਿਆਪਕ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਬਾਕੀ ਜਮਾਤਾਂ ਦੇ ਬੱਚਿਆਂ ਵੱਲੋਂ ਵੀ ਚੰਗੀਆਂ ਪੁਜ਼ੀਸਨਾਂ ਹਾਸਲ ਕੀਤੀਆਂ ਗਈਆਂ ਹਨ, ਜਿਸ ਦਾ ਸਿਹਰਾ ਸਕੂਲ ਦੇ ਮਿਹਨਤੀ ਸਟਾਫ ਨੂੰ ਜਾਂਦਾ ਹੈ। ਇਸ ਮੌਕੇ ਚੰਗੀਆਂ ਪੁਜ਼ੀਸਨਾਂ ਹਾਸਲ ਕਰਨ ਵਾਲੇ 

ਹਾਦਸੇ ’ਚ ਪਰਿਵਾਰ ਦੇ 3 ਜੀਅ ਜ਼ਖਮੀ

Posted On April - 6 - 2010 Comments Off on ਹਾਦਸੇ ’ਚ ਪਰਿਵਾਰ ਦੇ 3 ਜੀਅ ਜ਼ਖਮੀ
ਪੱਤਰ ਪ੍ਰੇਰਕ ਨੂਰਪੁਰ ਬੇਦੀ, 5 ਅਪਰੈਲ ਪਿੰਡ ਅਬਿਆਣਾ ਖੁਰਦ ਲਾਗੇ ਤਿੱਖੇ ਮੋੜ ’ਤੇ ਮਾਰੂਰਤੀ ਕਾਰ ਤੇ ਟਿੱਪਰ ਵਿਚਕਾਰ ਹੋਈ ਟੱਕਰ ਵਿਚ ਕਾਰ ਸਵਾਰ ਪਰਿਵਾਰ ਦੇ ਤਿੰਨ ਮੈਂਬਰ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਰੂਪਨਗਰ ਵਿਖੇ ਦਾਖਲ ਕਰਵਾਇਆ ਗਿਆ। ਮਿਲੇ ਵੇਰਵਿਆਂ ਮੁਤਾਬਕ ਦੁਪਹਿਰ ਸਵਾ ਇਕ ਵਜੇ ਨੂਰਪੁਰ ਬੇਦੀ ਤੋਂ ਰੂਪਨਗਰ ਵੱਲ ਜਾ ਰਹੀ ਮਾਰੂਤੀ ਕਾਰ ਪਿੰਡ ਅਬਿਆਣਾ ਖੁਰਦ ਨਜ਼ਦੀਕ ਕੂਹਣੀ ਮੋੜ ’ਤੇ ਅੱਗੋਂ ਆ ਰਹੇ ਟਿੱਪਰ ਨਾਲ ਟਕਰਾ ਗਈ। ਇਸ ਹਾਦਸੇ ਵਿਚ ਜ਼ਖਮੀ 

ਏ.ਟੀ.ਐਮ. ’ਚ ਪੈਸੇ ਖਤਮ ਰਹਿਣ ਕਾਰਨ ਲੋਕ ਪ੍ਰੇਸ਼ਾਨ

Posted On April - 6 - 2010 Comments Off on ਏ.ਟੀ.ਐਮ. ’ਚ ਪੈਸੇ ਖਤਮ ਰਹਿਣ ਕਾਰਨ ਲੋਕ ਪ੍ਰੇਸ਼ਾਨ
ਖੇਤਰੀ ਪ੍ਰਤੀਨਿਧ ਧੂਰੀ, 5 ਅਪਰੈਲ ਇੱਥੇ ਰੇਲਵੇ ਸਟੇਸ਼ਨ ਉਪਰ ਲੱਗਿਆ ਏ.ਟੀ.ਐਮ. ਪਹਿਲਾਂ ਲੋਕਾਂ ਨੇ ਬੜੀ ਮੁਸ਼ਕਲ ਨਾਲ ਲਗਵਾਇਆ ਸੀ ਪਰ ਹੁਣ ਇਸ ਵਿਚ ਪੈਸੇ ਹੀ ਖਤਮ ਰਹਿਣ ਕਾਰਨ ਰੋਜ਼ਾਨਾ ਲੋਕ ਪ੍ਰੇਸ਼ਾਨ ਰਹਿੰਦੇ ਹਨ। ਇਹ ਗੱਲ ਆਮ ਵੇਖਣ ਵਿਚ ਆਈ ਹੈ ਕਿ ਜਿਹੜੇ ਲੋਕ ਰੇਲਵੇ ਸਟੇਸ਼ਨ ਉਪਰ ਛੇਤੀ ਵਿਚ ਹੁੰਦੇ ਹਨ ਤੇ ਪੈਸਿਆਂ ਦੀ ਲੋੜ ਪੈਣ ’ਤੇ ਉਹ ਏ.ਟੀ.ਐਮ. ਵਿਚੋਂ ਪੈਸੇ ਨਹੀਂ ਕਢਵਾ ਪਾਉਂਦੇ ਕਿਉਂਕਿ ਇਸ ਵਿਚ ਪੈਸੇ ਹੁੰਦੇ ਹੀ ਨਹੀਂ। ਲੋਕਾਂ ਦੀ ਮੰਗ ਹੈ ਕਿ ਬੈਂਕ ਦੇ ਉੱਚ ਅਧਿਕਾਰੀ ਇਸ ਏ.ਟੀ.ਐਮ. 

ਵਰਲਡ ਕਬੱਡੀ ਕੱਪ ਲਈ ਚੁਣੇ ਜਾਣ ’ਤੇ ਸੁਆਗਤ

Posted On April - 6 - 2010 Comments Off on ਵਰਲਡ ਕਬੱਡੀ ਕੱਪ ਲਈ ਚੁਣੇ ਜਾਣ ’ਤੇ ਸੁਆਗਤ
ਪੱਤਰ ਪ੍ਰੇਰਕ ਸਮਰਾਲਾ, 5 ਅਪਰੈਲ ਇਥੋਂ ਨਜ਼ਦੀਕ ਪਿੰਡ ਉਟਾਲਾਂ ਦੇ ਵਸਨੀਕ ਤੇ ਕਬੱਡੀ ਦੇ ਪ੍ਰਸਿੱਧ ਰੇਡਰ ਲਾਡੀ ਉਟਾਲਾਂ ਦਾ ਕਬੱਡੀ ਵਰਲਡ ਕੱਪ ਲਈ ਰੇਡਰ ਚੁਣੇ ਜਾਣ ’ਤੇ ਇਲਾਕੇ ਤੇ ਖੇਡ ਪ੍ਰੇਮੀਆਂ ਵਿੱਚ ਖੁਸ਼ੀ ਹੈ। ਹਰ ਸਾਲ ਪੰਜਾਬ ਪੱਧਰ ਦਾ ਹਾਕੀ ਤੇ ਕਬੱਡੀ ਕੱਪ ਕਰਵਾਉਂਦੀ ਯੰਗ ਸਪੋਰਟਸ ਕਲੱਬ ਉਟਾਲਾਂ ਦੇ ਮੁੱਖ ਪ੍ਰਬੰਧਕ ਰੁਪਿੰਦਰ ਸਿੰਘ ਉਟਾਲਾਂ ਦਾ ਛੋਟਾ ਭਰਾ ਲਾਡੀ  ਉਟਾਲਾਂ ਹੁਣ ਤੱਕ ਕਬੱਡੀ ਖੇਡ ਜਗਤ ਵਿੱਚ ਅਮਰੀਕਾ,ਕੈਨੇਡਾ, ਇੰਗਲੈਂਡ ਤੇ ਪਾਕਿਸਤਾਨ ਵਿੱਚ ਆਪਣੀ ਖੇਡ 

ਮਾਰਕੀਟਿੰਗ ਕਮ ਪ੍ਰੋਸੈਸਿੰਗ ਸੁਸਾਇਟੀ ਦੇ ਬਰੌਂਗਾ ਪ੍ਰਧਾਨ ਬਣੇ

Posted On April - 6 - 2010 Comments Off on ਮਾਰਕੀਟਿੰਗ ਕਮ ਪ੍ਰੋਸੈਸਿੰਗ ਸੁਸਾਇਟੀ ਦੇ ਬਰੌਂਗਾ ਪ੍ਰਧਾਨ ਬਣੇ
ਪੱਤਰ ਪ੍ਰੇਰਕ ਅਮਲੋਹ, 5 ਅਪਰੈਲ ਦੀ ਅਮਲੋਹ ਮਾਰਕੀਟਿੰਗ ਕਮ ਪ੍ਰੋਸੈਸਿੰਗ ਸੁਸਾਇਟੀ ਅਮਲੋਹ ਦੀ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ਪੂਰੀ ਤਰ੍ਹਾਂ ਕਾਬਜ਼ ਹੋ ਗਿਆ। ਅੱਜ ਇਸ ਚੋਣ ਵਿਚ ਸ੍ਰੀ ਨਗਿੰਦਰ ਸਿੰਘ ਬਰੌਂਗਾ ਨੂੰ ਪ੍ਰਧਾਨ ਚੁਣ ਲਿਆ ਗਿਆ ਜਿਸਦਾ ਨਾਂ ਰਘਵੀਰ ਸਿੰਘ ਸਮਸ਼ਪੁਰ ਨੇ ਪੇਸ਼ ਕੀਤਾ ਅਤੇ ਇਸਦੀ ਤਾਈਦ ਮਨਜੀਤ ਸਿੰਘ ਮੁਢੜ੍ਹੀਆਂ ਨੇ ਕੀਤੀ। ਇਸ ਤੋਂ ਇਲਾਵਾ ਕਰਮਚਾਰੀ ਦਲ ਦੇ ਸੂਬਾ ਪ੍ਰਧਾਨ ਅਤੇ ਸੀਨੀਅਰ ਅਕਾਲੀ ਨੇਤਾ  ਕਰਮਜੀਤ ਸਿੰਘ ਭਗੜਾਣਾ ਨੂੰ ਚੈਕਾਂ ਉਪਰ ਦਸਖਤ ਕਰਨ ਦੇ 

ਪਨਸਪ ਇੰਸਪੈਕਟਰ ’ਤੇ ਨਾਜਾਇਜ਼ ਪੈਸੇ ਮੰਗਣ ਦਾ ਦੋਸ਼

Posted On April - 6 - 2010 Comments Off on ਪਨਸਪ ਇੰਸਪੈਕਟਰ ’ਤੇ ਨਾਜਾਇਜ਼ ਪੈਸੇ ਮੰਗਣ ਦਾ ਦੋਸ਼
ਪੱਤਰ ਪ੍ਰੇਰਕ ਖਮਾਣੋਂ, 5 ਅਪਰੈਲ ਤਰਨਜੀਤ ਸਿੰਘ ਐਂਡ ਬ੍ਰਦਰਜ਼ ਖਮਾਣੋਂ ਦੇ ਆੜ੍ਹਤੀ ਇਕਬਾਲ ਸਿੰਘ ਅਤੇ ਗੁਰਜੱਪ ਟ੍ਰੇਡਰਜ਼ ਖਮਾਣੋਂ ਦੇ ਆੜ੍ਹਤੀ ਗੁਰਜੱਪ ਸਿੰਘ ਭਾਂਬਰੀ ਨੇ ਇੱਕ ਹਲਫੀਆ ਬਿਆਨ ਰਾਹੀਂ ਪਨਸਪ ਦੇ ਇੰਸਪੈਕਟਰ ਜਗਤਾਰ ਸਿੰਘ ਖਿਲਾਫ ਕਥਿਤ ਪੈਸੇ ਮੰਗਣ ਦਾ ਗੰਭੀਰ ਦੋਸ਼ ਲਾਇਆ ਹੈ। ਇਕਬਾਲ ਸਿੰਘ ਬਾਲੀ ਜੋ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਮੈਂਬਰ ਹਨ ਨੇ ਹਲਫੀਆ ਬਿਆਨ ਰਾਹੀਂ ਦੱਸਿਆ ਕਿ ਫੋਕਲ ਪੁਆਇੰਟ ਰਾਣਵਾਂ ਵਿਖੇ ਜੀਰੀ ਦੀ ਖਰੀਦ ਪਨਸਪ 

ਸਕੂਲੀ ਵਿਦਿਆਰਥੀਆਂ ਵੱਲੋਂ ਸਾਇੰਸ ਸਿਟੀ ਦਾ ਵਿਦਿਅਕ ਟੂਰ

Posted On April - 6 - 2010 Comments Off on ਸਕੂਲੀ ਵਿਦਿਆਰਥੀਆਂ ਵੱਲੋਂ ਸਾਇੰਸ ਸਿਟੀ ਦਾ ਵਿਦਿਅਕ ਟੂਰ
ਨਿਜੀ ਪੱਤਰ ਪ੍ਰੇਰਕ ਧੂਰੀ, 5 ਅਪਰੈਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੂਰੀ ਪਿੰਡ (ਸੰਗਰੂਰ) ਦੇ ਵਿਦਿਆਰਥੀਆਂ ਦਾ ਇਕ ਵਿਦਿਅਕ ਟੂਰ ਪ੍ਰਿੰ. ਅੰਜੂ ਗੋਇਲ ਦੀ ਅਗਵਾਈ ਵਿੱਚ ਸਾਇੰਸ ਸਿਟੀ ਗਿਆ। ਵਿਦਿਆਰਥੀਆਂ ਨੇ ਸਾਇੰਸ ਸਿਟੀ ਦਾ ਅਦਭੁਤ ਨਜ਼ਾਰਾ ਵੇਖ ਕੇ ਆਨੰਦ ਮਾਣਿਆ। ਸਾਇੰਸ ਸਿਧਾਂਤਾਂ ’ਤੇ ਅਧਾਰਤ ਗੇਮਾਂ ਦੇਖੀਆਂ ਤੇ ਸਪੇਸ ਸਾਇੰਸ ਬਾਰੇ ਗਿਆਨ ਹਾਸਲ ਕੀਤਾ। ਵਾਪਸ ਆਉਂਦੇ ਸਮੇਂ ਵਿਦਿਆਰਥੀਆਂ ਨੂੰ ਜਲੰਧਰ ਦੇ ਮਸ਼ਹੂਰ ਦੇਵੀ ਤਲਾਬ ਮੰਦਰ ਦੇ ਦਰਸ਼ਨ ਕਰਵਾਏ ਗਏ ਤੇ ਲੰਗਰ ਛਕਾਇਆ 

ਨਿੱਜੀ ਕਲੋਨੀ ਦਾ ਸੀਵਰੇਜ਼ ਕਨੈਕਸ਼ਨ ਅਰਬਨ ਅਸਟੇਟ ਨਾਲ ਜੋੜਨ ਦੇ ਯਤਨ ਦਾ ਵਿਰੋਧ

Posted On April - 6 - 2010 Comments Off on ਨਿੱਜੀ ਕਲੋਨੀ ਦਾ ਸੀਵਰੇਜ਼ ਕਨੈਕਸ਼ਨ ਅਰਬਨ ਅਸਟੇਟ ਨਾਲ ਜੋੜਨ ਦੇ ਯਤਨ ਦਾ ਵਿਰੋਧ
ਖੇਤਰੀ ਪ੍ਰਤੀਨਿਧ ਲੁਧਿਆਣਾ, 5 ਅਪਰੈਲ ਇੱਥੋਂ ਦੇ ਧਾਂਦਰਾ ਰੋਡ ’ਤੇ ਸਥਿਤ ਇੱਕ ਨਿੱਜੀ ਕਲੋਨਾਈਜ਼ਰ ਵੱਲੋਂ ਬਣਾਈ ਰਿਹਾਇਸ਼ੀ ਕਲੋਨੀ ਨਿਤੀਸ਼ ਵਿਹਾਰ ਦੇ ਮਾਲਕ ਵੱਲੋਂ ਆਪਣੀ ਕਲੋਨੀ ਦਾ ਸੀਵਰੇਜ਼ ਕਨੈਕਸ਼ਨ ਅਰਬਨ ਅਸਟੇਟ ਫੇਜ਼–2 ਦੁੱਗਰੀ ਦੇ ਸੀਵਰੇਜ਼ ਕਨੈਕਸ਼ਨ ਨਾਲ ਜੋੜਨ ਦੇ ਯਤਨ ਦਾ ਇਲਾਕਾ ਵਾਸੀਆਂ ਨੇ ਵਿਰੋਧ ਕੀਤਾ। ਮਿਲੀ ਜਾਣਕਾਰੀ ਮੁਤਾਬਕ ਉਕਤ ਕਲੋਨਾਈਜ਼ਰ ਆਪਣੇ ਕੁਝ ਸਾਥੀਆਂ ਤੇ ਨਗਰ ਨਿਗਮ ਦੇ ਦੋ ਮੁਲਾਜ਼ਮਾਂ ਸਮੇਤ ਮੌਕੇ ’ਤੇ ਪੁੱਜਾ ਤੇ ਟੋਏ ਪੁੱਟ ਕੇ ਆਪਣੀ ਕਲੋਨੀ ਦੀ ਸੀਵਰੇਜ਼ 

ਨਿਕਾਸੀ ਨਾਲਾ ਅਣਕਜਿਆ ਹੋਣ ਕਾਰਨ ਤੰਗੀ

Posted On April - 6 - 2010 Comments Off on ਨਿਕਾਸੀ ਨਾਲਾ ਅਣਕਜਿਆ ਹੋਣ ਕਾਰਨ ਤੰਗੀ
ਪੱਤਰ ਪ੍ਰੇਰਕ ਲਹਿਰਾਗਾਗਾ, 5 ਅਪਰੈਲ ਇੱਥੇ ਮੰਡੀ ਦੇ ਸਾਰੇ ਗੰਦੇ ਪਾਣੀ ਦਾ ਨਿਕਾਸੀ ਵਾਲਾ ਨਾਲਾ ਕੱਚਾ ਅਤੇ ਅਣਕਜਿਆ ਹੋਣ ਕਰ ਕੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਇਹ ਗੰਦਾ ਨਾਲਾ ਵਾਰਡ 12 ਸਮੇਤ ਕਈ ਵਾਰਡਾਂ ਵਿਚੋਂ ਦੀ ਲੰਘਦਾ ਹੈ। ਨਗਰ ਕੌਂਸਲ ਨੇ ਅੜਕਵਾਲ ਰੋਡ ’ਤੇ ਸਥਿਤ ਸਲਾਟਰ ਹਾਊੂਸ ਤਕ ਤਾਂ ਨਿਕਾਸੀ ਨਾਲਾ ਪੱਕਾ ਕਰ ਰੱਖਿਆ ਹੈ, ਪਰ ਉਸ ਤੋਂ ਅੱਗੇ ਜੀ.ਪੀ.ਐਫ. ਕੰਪਲੈਕਸ ਦੇ ਪਿਛਲੇ ਪਾਸੇ ਦੀ ਆਬਾਦੀ ’ਚੋਂ ਲੰਘਦੇ ਕੋਟੜਾ ਬਰਸਾਤੀ ਨਾਲੇ ਵਿਚ 

ਚਾਰਜ ਸੰਭਾਲਿਆ

Posted On April - 6 - 2010 Comments Off on ਚਾਰਜ ਸੰਭਾਲਿਆ
ਪੱਤਰ ਪ੍ਰੇਰਕ ਲੌਂਗੋਵਾਲ, 5 ਅਪਰੈਲ ਪੰਜਾਬ ਸਰਕਾਰ ਨੇ ਗੋਪਾਲ ਸਿੰਘ ਦਰਦੀ ਜ਼ਿਲ੍ਹਾ ਲੋਕ ਸੰਪਰਕ ਅਫਸਰ ਬਰਨਾਲਾ ਨੂੰ ਜ਼ਿਲ੍ਹਾ ਲੋਕ ਸੰਪਰਕ ਅਫਸਰ ਸੰਗਰੂਰ ਦਾ ਵਾਧੂ ਚਾਰਜ ਦਿੱਤਾ ਹੈ। ਉਨ੍ਹਾਂ ਨੇ ਆਪਣਾ ਸੰਗਰੂਰ ਦਾ ਚਾਰਜ ਸੰਭਾਲ ਲਿਆ ਹੈ। ਵਰਨਣਯੋਗ ਇਹ ਹੈ ਕਿ ਗੋਪਾਲ ਸਿੰਘ ਦਰਦੀ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਭਰੋਸੇਯੋਗ ਨਜ਼ਦੀਕੀ ਸਾਥੀਆਂ ਵਿਚੋਂ ਹਨ।  

ਬਠਿੰਡਾ ਦਾ ਅਮਿਤ ਤੇ ਮਲੋਟ ਦੀ ਅੰਜਲੀ ਅੱਵਲ

Posted On April - 6 - 2010 Comments Off on ਬਠਿੰਡਾ ਦਾ ਅਮਿਤ ਤੇ ਮਲੋਟ ਦੀ ਅੰਜਲੀ ਅੱਵਲ
ਐਮ.ਡੀ./ਐਮ.ਡੀ.ਐਸ. ਸਾਂਝਾ ਟੈਸਟ ਐਤਵਾਰੀਂ ਲਏ ਟੈਸਟ ਦੇ ਨਤੀਜੇ ਦਾ ਸੋਮਵਾਰੀਂ ਐਲਾਨ ਕਮਲਜੀਤ ਸਿੰਘ ਬਨਵੈਤ ਚੰਡੀਗੜ੍ਹ, 5 ਅਪਰੈਲ ਪੰਜਾਬ ਸਰਕਾਰ ਵੱਲੋਂ ਮੈਡੀਕਲ ਦੇ ਪੋਸਟ ਗਰੈਜੂਏਟ ਕੋਰਸਾਂ ਵਿਚ ਦਾਖਲੇ ਲਈ ਲਏ ਸਾਂਝੇ ਟੈਸਟ ਦੀ ਐਮ.ਡੀ. ਦੀ ਪ੍ਰੀਖਿਆ ਵਿਚੋਂ ਬਠਿੰਡੇ ਦਾ ਅਮਿਤ ਗੋਇਲ ਅਤੇ ਐਮ.ਡੀ.ਐਸ. ਵਿਚ ਮਲੋਟ ਦੀ ਅੰਜਲੀ ਅੱਵਲ ਰਹੇ ਹਨ। ਐਮ.ਡੀ./ਐਮ.ਡੀ.ਐਸ. ਵਿਚ ਦਾਖਲੇ ਲਈ ਟੈਸਟ 4 ਅਪਰੈਲ ਨੂੰ ਲਿਆ ਗਿਆ ਸੀ। ਪੰਜਾਬ ਸਰਕਾਰ ਵੱਲੋਂ ਟੈਸਟ ਦੀ ਜ਼ਿੰਮੇਵਾਰੀ ਬਾਬਾ ਫਰੀਦ ਯੂਨੀਵਰਸਿਟੀ 

ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵਲੋਂ ਪੂਨੀ ਨੂੰ ਸ਼ਰਧਾਂਜਲੀ

Posted On April - 6 - 2010 Comments Off on ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵਲੋਂ ਪੂਨੀ ਨੂੰ ਸ਼ਰਧਾਂਜਲੀ
ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 5 ਅਪਰੈਲ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਅਹੁਦੇਦਾਰਾਂ ਵੱਲੋਂ ਅਕਾਦਮੀ ਦੇ ਸਾਬਕਾ ਪ੍ਰਧਾਨ ਅਮਰੀਕ ਸਿੰਘ ਪੂਨੀ ਦੇ ਸਦੀਵੀ ਵਿਛੋੜੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਅਕਾਦਮੀ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਦੱਸਿਆ ਕਿ ਸ੍ਰੀ ਪੂਨੀ ਹੁਣ ਤੱਕ ਪੰਜਾਬੀ ਸਾਹਿਤ ਜਗਤ ਦੀ ਝੋਲੀ 5 ਕਾਵਿ ਸੰਗ੍ਰਹਿ ਅਤੇ 6 ਗਜ਼ਲ ਸੰਗ੍ਰਹਿ ਪਾ ਚੁੱਕੇ ਹਨ।  ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਦਲੀਪ ਕੌਰ ਟਿਵਾਣਾ ਨੇ ਕਿਹਾ 

ਪੁਰਾਣੇ ਕੈਲੰਡਰ ਮੁਤਾਬਕ ਦਿਹਾੜੇ ਮਨਾਵਾਂਗੇ: ਮਾਨ

Posted On April - 6 - 2010 Comments Off on ਪੁਰਾਣੇ ਕੈਲੰਡਰ ਮੁਤਾਬਕ ਦਿਹਾੜੇ ਮਨਾਵਾਂਗੇ: ਮਾਨ
ਪੱਤਰ ਪ੍ਰੇਰਕ ਲੌਂਗੋਵਾਲ, 5 ਅਪਰੈਲ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਦੀ ਕੀਤੀ ਗਈ ਸੋਧ ਰਾਜਸੀ ਹਿਤਾਂ ਤੋਂ ਪ੍ਰੇਰਿਤ ਹੈ ਪਰ ਸੰਗਤਾਂ ਪੁਰਾਣੇ ਨਾਨਕਸ਼ਾਹੀ ਕੈਲੰਡਰ ਮੁਤਾਬਕ ਹੀ ਦਿਹਾੜੇ ਮਨਾਉਣਗੀਆਂ।’ ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਦੇ ਕੌਮੀ ਸਕੱਤਰ ਬਲਦੇਵ ਸਿੰਘ ਮਾਨ ਨੇ ਇੱਥੋਂ ਦੇ ਸਰਕਲ ਪ੍ਰਧਾਨ ਕਰਨੈਲ ਸਿੰਘ ਦੁਲੱਟ ਵੱਲੋਂ ਤਿਆਰ ਕਰਵਾਏ ਨਾਨਕਸ਼ਾਹੀ ਕੈਲੰਡਰ ਨੂੰ ਜਾਰੀ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ 
Manav Mangal Smart School
Available on Android app iOS app
Powered by : Mediology Software Pvt Ltd.