ਪੰਜਾਬ ਦੇ ਕਲਾਕਾਰਾਂ ਦਾ ਸਹਾਰਾ ਬਣੇਗੀ ਆਰਟਿਸਟ ਐਸੋਸੀਏਸ਼ਨ !    ਅਸਤੀਫਾ ਦੇ ਚੁੱਕੇ ‘ਆਪ’ ਵਿਧਾਇਕਾਂ ਨੂੰ ਕਮੇਟੀਆਂ ’ਚ ਨਾਮਜ਼ਦ ਕਰਨ ਦਾ ਵਿਰੋਧ !    ਸ਼ੇਰ ਇਕੱਲਾ ਹੀ ਬਹੁਤ ਹੁੰਦੈ: ਮਾਨ !    ਛੇਵੀਂ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ’ਤੇ ਲੱਗੀਆਂ ਰੌਣਕਾਂ !    ਇਰਾਨ ਵਲੋਂ ਸੀਆਈਏ ਦੇ ਜਾਸੂਸੀ ਨੈੱਟਵਰਕ ਦਾ ਪਰਦਾਫਾਸ਼ !    ਪਾਕਿ ਸਿੱਖ ਆਗੂ ਵਲੋਂ ਕਰਤਾਰਪੁਰ ਲਈ ਦੋਹਰੀ ਦਾਖ਼ਲਾ ਵੀਜ਼ਾ ਸਹੂਲਤ ਦੀ ਸ਼ਲਾਘਾ !    ਅਯੁੱਧਿਆ ਦਹਿਸ਼ਤੀ ਹਮਲਾ ਕੇਸ ’ਚ ਚਾਰ ਨੂੰ ਉਮਰ ਕੈਦ !    ਗੁਜਰਾਤ: ਰਾਜ ਸਭਾ ਸੀਟਾਂ ’ਤੇ ਵੱਖ-ਵੱਖ ਜ਼ਿਮਨੀ ਚੋਣਾਂ ਖ਼ਿਲਾਫ਼ ਸੁਣਵਾਈ ਅੱਜ !    ਪੰਥ ਰਤਨ ਮਾਸਟਰ ਤਾਰਾ ਸਿੰਘ !    ਮੀਰੀ ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ !    

ਪੰਜਾਬ › ›

Featured Posts
ਕਿਸ਼ਤੀ ਹਾਦਸਾ: ਪੀੜਤ ਪਰਿਵਾਰ ਵੱਲੋਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਤੋਂ ਨਾਂਹ

ਕਿਸ਼ਤੀ ਹਾਦਸਾ: ਪੀੜਤ ਪਰਿਵਾਰ ਵੱਲੋਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਤੋਂ ਨਾਂਹ

ਸੰਜੀਵ ਹਾਂਡਾ/ਜਸਮਿੰਦਰ ਸੰਧੂ ਫ਼ਿਰੋਜ਼ਪੁਰ, 18 ਜੂਨ ਪਾਕਿਸਤਾਨ ਨਾਲ ਲੱਗਦੀ ਸਰਹੱਦ ’ਤੇ ਪਿੰਡ ਚਾਂਦੀਵਾਲਾ ਵਿਚ ਅੱਜ ਤਿੰਨ ਲਾਸ਼ਾਂ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਕਿਸੇ ਦੇ ਘਰ ਚੁੱਲ੍ਹਾ ਨਹੀਂ ਬਲਿਆ। ਸਤਲੁਜ ਦਰਿਆ ਵਿਚ 17 ਜੂਨ ਨੂੰ ਬੇੜੀ ਡੁੱਬਣ ਕਾਰਨ ਇਸ ਪਿੰਡ ਦੇ ਇੱਕ ਪਰਿਵਾਰ ਦੇ ਤਿੰਨ ਜੀਅ ਰੱਬ ਨੂੰ ਪਿਆਰੇ ਹੋ ਗਏ ਸਨ। ਮਰਨ ...

Read More

ਸ਼ੰਘਰਸ਼ ਕਮੇਟੀ ਨੂਰਪੁਰ ਬੇਦੀ ਵੱਲੋਂ ਪੱਕਾ ਮੋਰਚਾ ਲਾਉਣ ਦਾ ਐਲਾਨ

ਸ਼ੰਘਰਸ਼ ਕਮੇਟੀ ਨੂਰਪੁਰ ਬੇਦੀ ਵੱਲੋਂ ਪੱਕਾ ਮੋਰਚਾ ਲਾਉਣ ਦਾ ਐਲਾਨ

ਬਲਵਿੰਦਰ ਰੈਤ ਨੂਰਪੁਰ ਬੇਦੀ, 18 ਜੂਨ ਕਾਹਨਪੁਰ ਖੂਹੀ ਤੋਂ ਸ੍ਰੀ ਆਨੰਦਪੁਰ ਸਾਹਿਬ ਮੁੱਖ ਸੜਕ ਦੀ ਉਸਾਰੀ ਸਬੰਧੀ ਸਰਕਾਰ ਦੀ ਬੇਰੁਖੀ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਬਹਾਨੇਬਾਜ਼ੀ ਤੇ ਡੰਗ ਟਪਾਊ ਪਹੁੰਚ ਦਾ ਸਹਾਰਾ ਲੈ ਕੇ ਅਲਾਟ ਹੋਏ ਫੰਡਾਂ ਨੂੰ ਖਰਚਣ ਤੋਂ ਪਾਸਾ ਵੱਟਣ ਵਿਰੁੱਧ ਸੰਘਰਸ਼ ਕਮੇਟੀ ਨੂਰਪੁਰ ਬੇਦੀ ਤੇ ਇਲਾਕੇ ਦੇ ...

Read More

ਨੱਡਾ ਦੇ ਕਾਰਜਕਾਰੀ ਪ੍ਰਧਾਨ ਬਣਨ ’ਤੇ ਪਿੰਡ ਨੰਗਲੀ ਵਿੱਚ ਜਸ਼ਨ

ਨੱਡਾ ਦੇ ਕਾਰਜਕਾਰੀ ਪ੍ਰਧਾਨ ਬਣਨ ’ਤੇ ਪਿੰਡ ਨੰਗਲੀ ਵਿੱਚ ਜਸ਼ਨ

ਬੀਐਸ ਚਾਨਾ ਸ੍ਰੀ ਆਨੰਦਪੁਰ ਸਾਹਿਬ, 18 ਜੂਨ ਅੱਜ ਸ਼ਾਮ ਭਾਰਤੀ ਜਨਤਾ ਪਾਰਟੀ ਵੱਲੋਂ ਜੈ ਪ੍ਰਕਾਸ਼ ਨੱਡਾ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕਰਨ ਦੇ ਨਾਲ ਸ੍ਰੀ ਆਨੰਦਪੁਰ ਸਾਹਿਬ ਇਲਾਕੇ ਦੇ ਭਾਜਪਾ ਵਰਕਰਾਂ ‘ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਖੁਸ਼ੀ ਦਾ ਖਾਸ ਕਾਰਨ ਇਹ ਹੈ ਕਿ ਨੱਡਾ ਦਾ ਸਬੰਧ ਇੱਥੋਂ ਨਾਲ ਲਗਦੇ ...

Read More

ਬਠੌਣੀਆਂ ਕਲਾਂ ’ਚ ਪੇਚਸ਼ ਦੇ 5 ਨਵੇਂ ਮਰੀਜ਼

ਬਠੌਣੀਆਂ ਕਲਾਂ ’ਚ ਪੇਚਸ਼ ਦੇ 5 ਨਵੇਂ ਮਰੀਜ਼

ਬਹਾਦਰ ਸਿੰਘ ਮਰਦਾਂਪੁਰ ਰਾਜਪੁਰਾ, 18 ਜੂਨ ਪਿੰਡ ਬਠੌਣੀਆਂ ਕਲਾਂ ਵਿੱਚ ਪੇਚਸ਼ ਦੇ ਪੰਜ ਨਵੇਂ ਮਰੀਜ਼ ਸਾਹਮਣੇ ਆਏ ਹਨ। ਇਥੇ ਕੁਝ ਦਿਨ ਪਹਿਲਾਂ ਦੋ ਮਰੀਜ਼ਾਂ ਦੀ ਮੌਤ ਹੋਣ ਤੋਂ ਬਾਅਦ ਹਰਕਤ ਵਿੱਚ ਆਏ ਸਿਹਤ ਵਿਭਾਗ ਵੱਲੋਂ ਜਾਂਚ ਕੈਂਪ ਲਾਏ ਜਾ ਰਹੇ ਹਨ। ਸਰਕਾਰੀ ਹਸਪਤਾਲ ਘਨੌਰ ਦੇ ਐਸਐਮਓ ਸਤਿੰਦਰ ਕੌਰ ਸੰਧੂ ਨੇ ਦੱਸਿਆ ...

Read More

ਕੁੱਟਮਾਰ ਕਾਂਡ: ਪੀੜਤ ਔਰਤ ਨੂੰ ਮਿਲੇ ਚਰਨਜੀਤ ਸਿੰਘ ਚੰਨੀ

ਕੁੱਟਮਾਰ ਕਾਂਡ: ਪੀੜਤ ਔਰਤ ਨੂੰ ਮਿਲੇ ਚਰਨਜੀਤ ਸਿੰਘ ਚੰਨੀ

ਜਸਵੰਤ ਜੱਸ ਫਰੀਦਕੋਟ, 18 ਜੂਨ ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਇੱਥੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਸ੍ਰੀ ਮੁਕਤਸਰ ਸਾਹਿਬ ਦੀ ਉਸ ਔਰਤ ਨੂੰ ਮਿਲੇ, ਜਿਸ ਨੂੰ ਕੁਝ ਦਿਨ ਪਹਿਲਾਂ ਕਾਂਗਰਸੀ ਕੌਂਸਲ ਤੇ ਉਸ ਦੇ ਸਾਥੀਆਂ ਵੱਲੋਂ ਬੁਰੀ ਤਰ੍ਹਾਂ ਕੁੱਟਿਆ ਗਿਆ ਸੀ। ਪੰਜਾਬ ਸਰਕਾਰ ਦੇ ਮੰਤਰੀ ...

Read More

ਸਰਕਾਰੀਆ ਨੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਵਜੋਂ ਅਹੁਦਾ ਸੰਭਾਲਿਆ

ਸਰਕਾਰੀਆ ਨੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਵਜੋਂ ਅਹੁਦਾ ਸੰਭਾਲਿਆ

ਦਰਸ਼ਨ ਸਿੰਘ ਸੋਢੀ ਐਸ.ਏ.ਐਸ. ਨਗਰ (ਮੁਹਾਲੀ), 18 ਜੂਨ ਪੰਜਾਬ ਦੇ ਜਲ ਸਰੋਤ ਅਤੇ ਖਣਨ ਵਿਭਾਗ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਅੱਜ ਪੁੱਡਾ ਭਵਨ ਮੁਹਾਲੀ ਵਿੱਚ ਆਪਣੇ ਨਵੇਂ ਵਿਭਾਗ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦਾ ਚਾਰਜ ਸੰਭਾਲ ਲਿਆ ਹੈ। ਪਹਿਲਾਂ ਇਹ ਵਿਭਾਗ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਕੋਲ ਸੀ। ਨਵਾਂ ਅਹੁਦਾ ਸੰਭਾਲਣ ਤੋਂ ...

Read More

ਦਿੱਲੀ ਘਟਨਾ ਖ਼ਿਲਾਫ਼ ਸਿੱਖ ਜਥੇਬੰਦੀਆਂ ’ਚ ਰੋਹ

ਦਿੱਲੀ ਘਟਨਾ ਖ਼ਿਲਾਫ਼ ਸਿੱਖ ਜਥੇਬੰਦੀਆਂ ’ਚ ਰੋਹ

ਬੀਐੱਸ ਚਾਨਾ ਸ੍ਰੀ ਆਨੰਦਪੁਰ ਸਾਹਿਬ, 18 ਜੂਨ ਦਿੱਲੀ ਦੇ ਮੁਖਰਜੀ ਨਗਰ ਇਲਾਕੇ ’ਚ ਮਾਮੂਲੀ ਵਿਵਾਦ ਤੋਂ ਬਾਅਦ ਦਿੱਲੀ ਪੁਲੀਸ ਵੱਲੋਂ ਸਿੱਖ ਆਟੋ ਰਿਕਸ਼ਾ ਚਾਲਕ ਅਤੇ ਉਸ ਦੇ ਪੁੱਤਰ ਨਾਲ ਸ਼ਰ੍ਹੇਆਮ ਕੀਤੀ ਗਈ ਕੁੱਟਮਾਰ ਦੇ ਰੋਸ ਵਜੋਂ ਇੱਥੋਂ ਦੇ ਸਿੱਖ ਭਾਈਚਾਰੇ ਅਤੇ ਧਾਰਮਿਕ ਜਥੇਬੰਦੀਆਂ ਨੇ ਦਿੱਲੀ ਪੁਲੀਸ ਵੱਲੋਂ ਕੀਤੇ ਅਣਮਨੁੱਖੀ ਤਸ਼ੱਦਦ ਦੀ ਨਿੰਦਾ ...

Read More


ਦੁਕਾਨ ਦਾ ਬਨੇਰਾ ਡਿੱਗਣ ਕਾਰਨ ਕੈਨੇਡਾ ਤੋਂ ਆਈ ਲੜਕੀ ਦੀ ਮੌਤ

Posted On June - 18 - 2019 Comments Off on ਦੁਕਾਨ ਦਾ ਬਨੇਰਾ ਡਿੱਗਣ ਕਾਰਨ ਕੈਨੇਡਾ ਤੋਂ ਆਈ ਲੜਕੀ ਦੀ ਮੌਤ
ਹਤਿੰਦਰ ਮਹਿਤਾ ਆਦਮਪੁਰ ਦੋਆਬਾ, 17 ਜੂਨ ਇੱਥੋਂ ਦੇ ਰੇਲਵੇ ਰੋਡ ’ਤੇ ਸਥਿਤ ਇੱਕ ਦੁਕਾਨ ਦਾ ਬਨੇਰਾ ਡਿੱਗ ਜਾਣ ਕਾਰਨ ਕੈਨੇਡਾ ਤੋਂ ਆਈ ਇੱਕ ਲੜਕੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸ਼ਾਮ ਆਈ ਤੇਜ਼ ਹਨੇਰੀ ਝੱਖੜ ਕਾਰਨ ਕਾਰਨ ਜੈਨ ਡਿਸਪੋਜ਼ੇਬਲ ਐਂਡ ਕਰੌਕਰੀ ਹਾਊਸ ਨਾਮਕ ਦੁਕਾਨ ਦਾ ਬਨੇਰਾ ਡਿੱਗ ਗਿਆ ਤੇ ਦੁਕਾਨ ਅੰਦਰ ਸਾਮਾਨ ਰੱਖ ਰਹੀ ਦੀਪਾਂਸ਼ੀ ਜੈਨ ਇਸ ਦੇ ਥੱਲੇ ਆ ਗਈ। ਉਸ ਨੂੰ ਆਦਮਪੁਰ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ 

ਅਕਾਲੀ ਵਿਕਾਸ ਕਾਰਜਾਂ ’ਚ ਅੜਿੱਕੇ ਨਾ ਪਾਉਣ: ਚੰਨੀ

Posted On June - 18 - 2019 Comments Off on ਅਕਾਲੀ ਵਿਕਾਸ ਕਾਰਜਾਂ ’ਚ ਅੜਿੱਕੇ ਨਾ ਪਾਉਣ: ਚੰਨੀ
ਸੰਜੀਵ ਬੱਬੀ ਚਮਕੌਰ ਸਾਹਿਬ, 17 ਜੂਨ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਤੇ ਆਗੂਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਚਮਕੌਰ ਸਾਹਿਬ ਦੇ ਵਿਕਾਸ ਵਿੱਚ ਰੋੜੇ ਨਾ ਅਟਕਾਏ ਜਾਣ, ਕਿਉਂਕਿ ਅੱਜ ਚਮਕੌਰ ਸਾਹਿਬ ਦੂਜੇ ਇਤਿਹਾਸਕ ਅਸਥਾਨਾਂ ਨਾਲੋਂ ਕਾਫੀ ਪੱਛੜ ਚੁੱਕਾ ਹੈ। ਸ੍ਰੀ ਚੰਨੀ ਨੇ ਕਿਹਾ ਕਿ ਇੱਥੇ ਉਸਾਰੇ ਜਾਣ ਵਾਲੇ ਸਕਿੱਲ ਇੰਸਟੀਚਿਊਟ ਜਿਸ ਦੀ ਚਾਰ-ਦਵਾਰੀ ਦੇ ਟੈਂਡਰ ਜਾਰੀ ਹੋ ਚੁੱਕੇ ਹਨ ਅਤੇ 10 ਜੁਲਾਈ ਨੂੰ ਭੂਮੀ ਪੂਜਨ ਕੀਤਾ 

ਗੁਰਸਿੱਖ ’ਤੇ ਤਸ਼ੱਦਦ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ: ਪ੍ਰੋ. ਬਡੂੰਗਰ

Posted On June - 18 - 2019 Comments Off on ਗੁਰਸਿੱਖ ’ਤੇ ਤਸ਼ੱਦਦ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ: ਪ੍ਰੋ. ਬਡੂੰਗਰ
ਨਿੱਜੀ ਪੱਤਰ ਪ੍ਰੇਰਕ ਫਤਹਿਗੜ੍ਹ ਸਾਹਿਬ, 17 ਜੂਨ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਦਿੱਲੀ ਵਿਚ ਦਿੱਲੀ ਪੁਲੀਸ ਵੱਲੋਂ ਇਕ ਗੁਰਸਿੱਖ ਵਿਅਕਤੀ ਤੇ ਉਸ ਦੇ ਲੜਕੇ ਦੀ ਕੀਤੀ ਕੁੱਟਮਾਰ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਮੰਗ ਕੀਤੀ ਹੈ ਕਿ ਉਕਤ ਪੁਲੀਸ ਅਧਿਕਾਰੀਆਂ ਖ਼ਿਲਾਫ਼ ਸਿੱਖਾਂ ਦੀਆਂ ਭਾਵਨਾਵਾਂ ਭੜਕਾਉਣ ਦੇ ਇਵਜ਼ ਵਜੋਂ ਧਾਰਾ 295-ਏ ਦਾ ਪਰਚਾ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਜਾਵੇ। ਪ੍ਰੋਫੈ਼ਸਰ ਬਡੂੰਗਰ ਨੇ ਕਿਹਾ ਕਿ ਦੋਸ਼ੀ ਪੁਲੀਸ 

ਵਿੱਦਿਅਕ ਅਦਾਰਿਆਂ ਵਿਚ 18,344 ਬਡੀ ਗਰੁੱਪ ਬਣਾਏ

Posted On June - 18 - 2019 Comments Off on ਵਿੱਦਿਅਕ ਅਦਾਰਿਆਂ ਵਿਚ 18,344 ਬਡੀ ਗਰੁੱਪ ਬਣਾਏ
ਪੱਤਰ ਪ੍ਰੇਰਕ ਫ਼ਤਹਿਗੜ੍ਹ ਸਾਹਿਬ, 17 ਜੂਨ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਸਬੰਧੀ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਡਾ. ਪ੍ਰਸ਼ਾਂਤ ਕੁਮਾਰ ਗੋਇਲ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਮੁਹਿੰਮ ਤਹਿਤ ਜ਼ਿਲ੍ਹੇ ਵਿੱਚ ਵੱਖ ਵੱਖ ਪ੍ਰੋਗਰਾਮ ਚਲਾਏ ਜਾ ਰਹੇ ਹਨ ਤੇ ਹੋਰਨਾਂ ਨਸ਼ਾ ਵਿਰੋਧੀ ਪ੍ਰੋਗਰਾਮਾਂ ਸਮੇਤ ਜ਼ਿਲ੍ਹੇ ਵਿੱਚ ‘ਤੂੰ ਮੇਰਾ ਬਡੀ’ ਪ੍ਰੋਗਰਾਮ ਸਫਲਤਾਪੂਰਵਕ ਚਲਾਇਆ ਜਾ ਰਿਹਾ ਹੈ ਅਤੇ ਇਸ 

ਸ੍ਰੀ ਆਨੰਦਪੁਰ ਸਾਹਿਬ ਦੇ ਸਮੂਹ ਡਾਕਟਰਾਂ ਨੇ ਕੀਤੀ ਹੜਤਾਲ

Posted On June - 18 - 2019 Comments Off on ਸ੍ਰੀ ਆਨੰਦਪੁਰ ਸਾਹਿਬ ਦੇ ਸਮੂਹ ਡਾਕਟਰਾਂ ਨੇ ਕੀਤੀ ਹੜਤਾਲ
ਪੱਤਰ ਪ੍ਰੇਰਕ ਸ੍ਰੀ ਆਨੰਦਪੁਰ ਸਾਹਿਬ, 17 ਜੂਨ ਅੱਜ ਸ੍ਰੀ ਆਨੰਦਪੁਰ ਸਾਹਿਬ ਵਿਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੱਦੇ ਤੇ ਸਮੂਹ ਨਿੱਜੀ ਤੇ ਸਰਕਾਰੀ ਡਾਕਟਰਾਂ ਵੱਲੋਂ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਮੁਕੰਮਲ ਤੌਰ ’ਤੇ ਹੜਤਾਲ ਕੀਤੀ ਗਈ ਅਤੇ ਐੱਸਡੀਐੱਮ ਰਾਂਹੀ ਕੇਂਦਰ ਸਰਕਾਰ ਨੂੰ ਮੰਗ ਪੱਤਰ ਦੇ ਕੇ ਦੇਸ਼ ਭਰ ’ਚ ਡਾਕਟਰਾਂ ਦੀ ਸੁਰੱਖਿਆ ਲਈ ਕਾਨੂੰਨ ਬਣਾਉਣ ਦੀ ਮੰਗ ਕੀਤੀ। ਡਾਕਟਰਾਂ ਨੇ ਆਪਣੇ ਕੰਮਕਾਜ ਨੂੰ ਸੁਚਾਰੂ ਢੰਗ ਦੇ ਨਾਲ ਚਲਾਉਣ ਅਤੇ ਕੰਮਕਾਜ ਦੌਰਾਨ ਡਾਕਟਰਾਂ 

ਆਹਲੂਵਾਲੀਆ ਬਰਾਦਰੀ ਸਭਾ ਵੱਲੋਂ ਮੀਟਿੰਗ

Posted On June - 18 - 2019 Comments Off on ਆਹਲੂਵਾਲੀਆ ਬਰਾਦਰੀ ਸਭਾ ਵੱਲੋਂ ਮੀਟਿੰਗ
ਪੱਤਰ ਪ੍ਰੇਰਕ ਰੂਪਨਗਰ, 17 ਜੂਨ ਆਹਲੂਵਾਲੀਆ ਬਰਾਦਰੀ ਸਭਾ ਰੂਪਨਗਰ ਦੀ ਮੀਟਿੰਗ ਅੱਜ ਸ਼ਮਸ਼ੇਰ ਸਿੰਘ ਆਹਲੂਵਾਲੀਆ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਪਿਛਲੀ ਮੀਟਿੰਗ ਦਾ ਏਜੰਡਾ ਪੜ੍ਹ ਕੇ ਸੁਣਾਇਆ ਗਿਆ ਜੋ ਕਿ ਸਾਰੇ ਮੈਂਬਰਾਂ ਦੀ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਮੀਟਿੰਗ ’ਚ ਸੀਨੀਅਰ ਵਕੀਲ ਗੁਰਜਸਪਾਲ ਸਿੰਘ ਆਹਲੂਵਾਲੀਆ ਨੂੰ ਬਰਾਦਰੀ ਦਾ ਕਾਨੂੰਨੀ ਸਲਾਹਕਾਰ ਤੇ ਅਮਰਪਾਲ ਆਹਲੂਵਾਲੀਆ, ਸੁਰੇਸ਼ ਆਹਲੂਵਾਲੀਆ, ਵਰਿੰਦਰਪਾਲ ਸਿੰਘ ਆਹਲੂਵਾਲੀਆ ਨੂੰ ਸਲਾਹਕਾਰ ਬਣਾਇਆ ਗਿਆ। 

ਨੇਤਾ ਜੀ ਦੇ ਸੁਫ਼ਨਿਆਂ ਦਾ ਭਾਰਤ ਬਣਾਉਣ ਦਾ ਸੱਦਾ

Posted On June - 18 - 2019 Comments Off on ਨੇਤਾ ਜੀ ਦੇ ਸੁਫ਼ਨਿਆਂ ਦਾ ਭਾਰਤ ਬਣਾਉਣ ਦਾ ਸੱਦਾ
ਪੱਤਰ ਪ੍ਰੇਰਕ ਰੂਪਨਗਰ, 17 ਜੂਨ ਆਲ ਇੰਡੀਆ ਫਾਰਵਰਡ ਬਲਾਕ ਦੇ ਉੱਤਰ ਪੱਛਮੀ ਭਾਰਤ ਦੇ ਸੂਬਿਆਂ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਹਰਿਆਣਾ ਅਤੇ ਪੰਜਾਬ ਦੇ ਉੱਘੇ ਆਗੂਆਂ ਦੀ ਇੱਕ ਮੀਟਿੰਗ ਨੇਤਾ ਜੀ ਮਾਡਲ ਸਕੂਲ ਦੇ ਪੁਰਾਣੇ ਕੰਪਲੈਕਸ ਵਿੱਚ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਆਲ ਇੰਡੀਆ ਫਾਰਵਰਡ ਬਲਾਕ ਦੇ ਕੌਮੀ ਸਕੱਤਰ ਵੀਪੀ ਸੈਣੀ ਨੇ ਕੀਤੀ। ਮੀਟਿੰਗ ਦੌਰਾਨ ਵੀਪੀ ਸੈਣੀ ਨੇ ਕਿਹਾ ਕਿ ਦੇਸ਼ ਨੂੰ ਅੱਜ ਦੇ ਗੰਭੀਰ ਸੰਕਟ ਤੋਂ ਬਾਹਰ ਕੱਢਣ ਲਈ ਨੇਤਾ ਜੀ ਸੁਭਾਸ਼ ਚੰਦਰ 

ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਬੱਸ ਰਵਾਨਾ

Posted On June - 18 - 2019 Comments Off on ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਬੱਸ ਰਵਾਨਾ
ਨਿੱਜੀ ਪੱਤਰ ਪ੍ਰੇਰਕ ਫ਼ਤਹਿਗੜ੍ਹ ਸਾਹਿਬ, 17 ਜੂਨ ਸ਼੍ਰੋਮਣੀ ਕਮੇਟੀ ਵੱਲੋਂ ਸੰਗਤਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਸਪੈਸ਼ਲ ਬੱਸਾਂ ਭੇਜੀਆਂ ਜਾ ਰਹੀਆਂ ਹਨ ਤਾਂ ਕਿ ਇਲਾਕੇ ਦੀ ਸੰਗਤ ਗੁਰਧਾਮਾਂ ਦੇ ਦਰਸ਼ਨ ਦੀਦਾਰ ਕਰਕੇ ਆਪਣਾ ਜੀਵਨ ਸਫਲ ਕਰ ਸਕਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਕਾਲੀ ਦਲ ਦੇ ਮੀਤ ਪ੍ਰਧਾਨ ਜਗਦੀਪ ਸਿੰਘ ਚੀਮਾ ਤੇ ਸ਼੍ਰੋਮਣੀ ਕਮੇਟੀ ਮੈਂਬਰ ਅਵਤਾਰ ਸਿੰਘ ਰਿਆ ਨੇ ਪਿੰਡ ਰਾਏਮਾਜਰੀ ਤੋਂ ਸ੍ਰੀ ਦਰਬਾਰ ਸਾਹਿਬ ਅਮ੍ਰਿੰਤਸਰ ਸਾਹਿਬ ਲਈ ਬੱਸ 

ਬਿਜਲੀ ਦਰਾਂ ਵਧਾ ਕੇ ਕਾਂਗਰਸ ਨੇ ਲੋਕਾਂ ਦਾ ਕਚੂੰਮਰ ਕੱਢਿਆ: ਗੁਰੂ

Posted On June - 18 - 2019 Comments Off on ਬਿਜਲੀ ਦਰਾਂ ਵਧਾ ਕੇ ਕਾਂਗਰਸ ਨੇ ਲੋਕਾਂ ਦਾ ਕਚੂੰਮਰ ਕੱਢਿਆ: ਗੁਰੂ
ਪੱਤਰ ਪ੍ਰੇਰਕ ਬੱਸੀ ਪਠਾਣਾ, 17 ਜੂਨ ਬੱਸੀ ਪਠਾਣਾਂ ਦੀ ਪੁਰਾਣੀ ਅਨਾਜ ਮੰਡੀ ਵਿਚ ਸਥਿਤ ਅਕਾਲੀ ਦਲ ਪਾਰਟੀ ਦੇ ਦਫ਼ਤਰ ਵਿਚ ਪਾਰਟੀ ਵਰਕਰਾਂ ਦੀਆਂ ਸਮੱਸਿਆਵਾਂ ਤੇ ਸੀਨੀਅਰ ਲੀਡਰਸ਼ਿਪ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਇੰਚਾਰਜ ਦਰਬਾਰਾ ਸਿੰਘ ਗੁਰੂ ਨੇ ਕਿਹਾ ਕਿ ਕਾਂਗਰਸ ਨੇ ਬਿਜਲੀ ਦਰਾਂ ਵਿਚ ਵਾਧਾ ਕਰਕੇ ਆਮ ਵਰਗ ਦਾ ਕਚੂੰਮਰ ਕੱਢ ਦਿੱਤਾ ਹੈ, ਜਿਸ ਕਾਰਨ ਸਮੁੱਚੇ ਸੂਬੇ ਦਾ ਵਪਾਰ ਠੱਪ ਹੋ ਕੇ ਰਹਿ ਗਿਆ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ 

ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤੇ ਰੁਮਾਲੇ ਸੜੇ

Posted On June - 18 - 2019 Comments Off on ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤੇ ਰੁਮਾਲੇ ਸੜੇ
ਪੱਤਰ ਪ੍ਰੇਰਕ ਭੋਗਪੁਰ, 17 ਜੂਨ ਇੱਥੋਂ ਦੇ ਗੁਰਦੁਆਰਾ ਬਾਬਾ ਗੋਬਿੰਦ ਦਾਸ ਜੀ ਪਿੰਡ ਸੁਦਾਣਾ ਵਿੱਚ ਸ਼ਾਰਟ ਸਰਕਟ ਨਾਲ ਲੱਗੀ ਅੱਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ, ਰੁਮਾਲੇ, ਪਾਲਕੀ ਅਦਿ ਸੜ ਕੇ ਸੁਆਹ ਹੋ ਗਏ। ਗੁਰਦੁਆਰੇ ਦੇ ਮੁੱਖ ਸੇਵਾਦਾਰ ਬਾਬਾ ਜਗਤਾਰ ਸਿੰਘ ਤੇ ਗ੍ਰੰਥੀ ਸੋਹਣ ਸਿੰਘ ਨੇ ਦੱਸਿਆ ਕਿ ਸਵੇਰ ਤਿੰਨ ਵਜੇ ਦੀ ਕਰੀਬ ਗੁਰਦੁਆਰਾ ਬਾਬਾ ਗੋਬਿੰਦ ਦਾਸ ਜੀ ਪਿੰਡ ਸੁਦਾਣਾ ਵਿੱਚ ਸ਼ਰਧਾਲੂ ਸਾਬਕਾ ਫੌਜੀ ਪ੍ਰੇਮ ਸਿੰਘ ਨਤਮਸਤਕ ਹੋਣ ਜਾ ਰਿਹਾ ਸੀ ਤਾਂ ਜਦ ਉਹ ਗੁਰਦੁਆਰਾ ਸਾਹਿਬ ਨੇੜੇ 

ਪ੍ਰਕਾਸ਼ ਪੁਰਬ ਦੇ ਮੌਕੇ ਜਨੇਵਾ ’ਚ ਹੋਵੇਗਾ ਕੌਮਾਂਤਰੀ ਸੈਮੀਨਾਰ

Posted On June - 18 - 2019 Comments Off on ਪ੍ਰਕਾਸ਼ ਪੁਰਬ ਦੇ ਮੌਕੇ ਜਨੇਵਾ ’ਚ ਹੋਵੇਗਾ ਕੌਮਾਂਤਰੀ ਸੈਮੀਨਾਰ
ਰਵੇਲ ਸਿੰਘ ਭਿੰਡਰ ਪਟਿਆਲਾ, 17 ਜੂਨ ਵਰਲਡ ਕੌਂਸਲ ਆਫ਼ ਚਰਚਿਜ਼ ਵੱਲੋਂ ਜਨੇਵਾ, ਸਵਿਟਜ਼ਰਲੈਂਡ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਵਰ੍ਹੇ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੋਚ ਨੂੰ ਪੂਰੀ ਦੁਨੀਆ ਵਿੱਚ ਫੈਲਾਉਣ ਲਈ ਜਨੇਵਾ ਵਿੱਚ ਕੌਮਾਂਤਰੀ ਸੈਮੀਨਾਰ ਰੱਖਿਆ ਗਿਆ ਹੈ, ਜਿਥੇ ਵੱਖੋ-ਵੱਖ ਧਰਮਾਂ ਦੇ ਮਾਹਿਰ ਸ਼ਿਰਕਤ ਕਰ ਰਹੇ ਹਨ| ਈਸਾਈ ਮਤ ਵੱਲੋਂ ਵਿਸ਼ਵ ਪੱਧਰ ਉੱਤੇ ਅਜਿਹਾ ਯਤਨ ਪਹਿਲੀ ਵਾਰ ਕੀਤਾ ਗਿਆ ਹੈ, ਜਿਸ ਵਿੱਚ ਗਲੋਬਲ ਸਿੱਖ ਕੌਂਸਲ ਨੇ ਵੱਡਾ ਰੋਲ ਅਦਾ 

ਸੁਖਬੀਰ ਨੇ ਕਮਲ ਨਾਥ ਖ਼ਿਲਾਫ਼ ਕਾਰਵਾਈ ਮੰਗੀ

Posted On June - 18 - 2019 Comments Off on ਸੁਖਬੀਰ ਨੇ ਕਮਲ ਨਾਥ ਖ਼ਿਲਾਫ਼ ਕਾਰਵਾਈ ਮੰਗੀ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 17 ਜੂਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ 1984 ਸਿੱਖ ਕਤਲੇਆਮ ਦੌਰਾਨ ਸਿੱਖਾਂ ਉੱਤੇ ਹਮਲਾ ਕਰਨ ਵਾਸਤੇ ਭੀੜ ਦੀ ਅਗਵਾਈ ਕਰਨ ਵਾਲੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਖ਼ਿਲਾਫ ਕਾਰਵਾਈ ਦੀ ਮੰਗ ਕਰਨ ਲਈ ਪਾਰਟੀ ਵੱਲੋਂ ਗ੍ਰਹਿ ਮੰਤਰਾਲੇ ਕੋਲ ਪਹੁੰਚ ਕੀਤੀ ਜਾਵੇਗੀ। ਇੱਕ ਬਿਆਨ ਰਾਹੀਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ 

ਤਿੰਨ ਹੋਰ ਨਵੇਂ ਟਿਊਬਵੈੱਲ ਲੋਕਾਂ ਦੀ ਪਿਆਸ ਬੁਝਾਉਣਗੇ: ਰਾਣਾ ਕੇਪੀ

Posted On June - 17 - 2019 Comments Off on ਤਿੰਨ ਹੋਰ ਨਵੇਂ ਟਿਊਬਵੈੱਲ ਲੋਕਾਂ ਦੀ ਪਿਆਸ ਬੁਝਾਉਣਗੇ: ਰਾਣਾ ਕੇਪੀ
ਪੱਤਰ ਪ੍ਰੇਰਕ ਨੰਗਲ, 16 ਜੂਨ ਨੰਗਲ ਸ਼ਹਿਰ ਦੀ ਪਾਣੀ ਦੀ ਮੁਸ਼ਕਿਲ ਨੂੰ ਹੱਲ ਕਰਨ ਲਈ ਇਲਾਕੇ ਵਿੱਚ ਤਿੰਨ ਹੋਰ ਨਵੇਂ ਟਿਊਬਵੈੱਲ ਪੰਜਾਬ ਸਰਕਾਰ ਵੱਲੋਂ ਹੋਰ ਮਨਜੂਰ ਕੀਤੇ ਗਏ ਹਨ, ਜਦੋੋਂਕਿ ਦੋ ਪਾਣੀ ਦੀਆਂ ਵੱਡੀਆਂ ਟੈਂਕੀਆਂ ਬਣਾਈਆਂ ਜਾਣਗੀਆਂ ਤਾਂ ਜੋ ਪਾਣੀ ਦੇ ਪ੍ਰੈਸ਼ਰ ਨੂੰ ਹੋਰ ਵਧਾਇਆ ਜਾ ਸਕੇ। ਇਹ ਪ੍ਰਗਟਾਵਾ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਨੰਗਲ ਵਿੱਚ ਆਪਣੀ ਰਿਹਾਇਸ਼ 3 ਆਰ ਵੀ ਵਿਖੇ ਕੀਤਾ। ਇਸ ਮੌਕੇ ਰਾਣਾ ਕੇਪੀ ਸਿੰਘ ਨੇ ਕਿਹਾ ਵਿਰੋਧੀ ਧਿਰ ਵੱਲੋਂ ਪੀਣ ਵਾਲੇ ਪਾਣੀ ਦੀ 

ਰਾਣਾ ਕੇਪੀ ਵੱਲੋਂ ਦੁਕਾਨਦਾਰਾਂ ਨੂੰ ਪੱਕੇ ਬੂਥ ਬਣਾ ਕੇ ਦੇਣ ਦਾ ਵਾਅਦਾ

Posted On June - 17 - 2019 Comments Off on ਰਾਣਾ ਕੇਪੀ ਵੱਲੋਂ ਦੁਕਾਨਦਾਰਾਂ ਨੂੰ ਪੱਕੇ ਬੂਥ ਬਣਾ ਕੇ ਦੇਣ ਦਾ ਵਾਅਦਾ
ਬੀ.ਐਸ. ਚਾਨਾ ਸ੍ਰੀ ਆਨੰਦਪੁਰ ਸਾਹਿਬ, 16 ਜੂਨ ਬੀਤੇ ਦਿਨ ਨਗਰ ਕੌਂਸਲ ਸ੍ਰੀ ਆਨੰਦਪੁਰ ਸਾਹਿਬ ਵੱਲੋਂ ਤਖ਼ਤ ਕੇਸਗੜ੍ਹ ਸਾਹਿਬ ਸਾਹਮਣੇ ਗੁਰੂ ਤੇਗ ਬਹਾਦਰ ਅਜਾਇਬ ਘਰ ਦੇ ਨਜ਼ਦੀਕ ਬਣੀਆਂ ਦੁਕਾਨਾਂ ਨੂੰ ਨਾਜ਼ਾਇਜ਼ ਕਬਜ਼ਾ ਦੱਸ ਕੇ ਚੁੱਕਣ ਤੇ ਢਾਹੁਣ ਤੋਂ ਬਾਅਦ ਅਖਬਾਰਾਂ ਦੀਆਂ ਸੁਰਖੀਆਂ ਬਣੇ ਮਾਮਲੇ ਤੋਂ ਬਾਅਦ ਅੱਜ ਪੀੜਤ ਦੁਕਾਨਦਾਰਾਂ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨਾਲ ਬੈਠਕ ਕੀਤੀ ਤੇ ਆਪਣਾ ਪੱਖ ਰੱਖਿਆ। ਬੈਠਕ ਦੌਰਾਨ ਰਾਣਾ ਕੇਪੀ ਨੇ ਉਨ੍ਹਾਂ ਨੂੰ ਪੱਕੇ ਬੂਥ ਬਣਾ 

ਪਲਸ ਪੋਲੀਓ ਮੁਹਿੰਮ ਤਹਿਤ ਪਰਵਾਸੀ ਮਜ਼ਦੂਰਾਂ ਦੇ ਬੱਚਿਆਂ ਨੂੰ ਦਵਾਈ ਪਿਲਾਈ

Posted On June - 17 - 2019 Comments Off on ਪਲਸ ਪੋਲੀਓ ਮੁਹਿੰਮ ਤਹਿਤ ਪਰਵਾਸੀ ਮਜ਼ਦੂਰਾਂ ਦੇ ਬੱਚਿਆਂ ਨੂੰ ਦਵਾਈ ਪਿਲਾਈ
ਪੱਤਰ ਪ੍ਰੇਰਕ ਕੀਰਤਪੁਰ ਸਾਹਿਬ, 16 ਜੂਨ ਨੈਸ਼ਨਲ ਹੈਲਥ ਮਿਸ਼ਨ ਅਤੇ ਪੰਜਾਬ ਸਿਹਤ ਵਿਭਾਗ ਦੇ ਮਿੱਥੇ ਟੀਚਿਆਂ ਨੂੰ ਪੂਰਾ ਕਰਨ ਲਈ ਸਿਵਲ ਸਰਜਨ ਰੂਪਨਗਰ ਦੇ ਨਿਰਦੇਸ਼ਾਂ ਅਨੂਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਮ ਪ੍ਰਕਾਸ਼ ਸਰੋਆ ਦੀ ਅਗਵਾਈ ਹੇਠ ਪੀਐੱਚਸੀ ਕੀਰਤਪੁਰ ਸਾਹਿਬ ਅਧੀਨ ਪੈਂਦੀਆਂ ਝੱਗੀਆਂ ਤੇ ਭੱਠਿਆਂ ’ਚ ਰਹਿੰਦੇ 5 ਸਾਲ ਤੱਕ ਦੇ ਬੱਚਿਆਂ ਨੂੰ 16 ਤੋਂ 18 ਜੂਨ ਤੱਕ ਚੱਲਣ ਵਾਲੇ ਮਾਈਗ੍ਰੇਟਰੀ ਰਾਊਂਡ ਅਧੀਨ ਅੱਜ ਪਹਿਲੇ ਦਿਨ ਪੋਲੀਓ ਰੋਕੂ ਬੂੰਦਾਂ ਪਿਲਾਇਆ ਗਈਆਂ। ਡਾ. ਰਾਮ ਪ੍ਰਕਾਸ਼ ਅਤੇ 

ਮਨਰੇਗਾ ਤਹਿਤ ਸੌ ਦਿਨ ਕੰਮ ਮਿਲਣਾ ਸੁਆਲਾਂ ਵਿੱਚ ਘਿਰਿਆ

Posted On June - 17 - 2019 Comments Off on ਮਨਰੇਗਾ ਤਹਿਤ ਸੌ ਦਿਨ ਕੰਮ ਮਿਲਣਾ ਸੁਆਲਾਂ ਵਿੱਚ ਘਿਰਿਆ
ਪਿਛਲੇ 45 ਸਾਲਾਂ ਦੌਰਾਨ 2017-18 ਵਿੱਚ ਬੇਰੁਜ਼ਗਾਰੀ ਦੀ ਦਰ ਸਭ ਤੋਂ ਜ਼ਿਆਦਾ ਹੋਣ ਦੇ ਬਾਵਜੂਦ ਮਹਾਤਮਾ ਗਾਂਧੀ ਰੁਜ਼ਗਾਰ ਗਾਰੰਟੀ ਕਾਨੂੰਨ ਤਹਿਤ ਘੱਟੋ ਘੱਟ 100 ਦਿਨ ਦੇ ਰੁਜ਼ਗਾਰ ਵਾਲੀ ਸਕੀਮ ਸੁਆਲਾਂ ਦੇ ਘੇਰੇ ਵਿੱਚ ਹੈ। ਇਸ ਦੀ ਮੰਗ ਵਧਦੇ ਜਾਣ ਦੇ ਬਾਵਜੂਦ ਕੇਂਦਰ ਅਤੇ ਰਾਜ ਸਰਕਾਰਾਂ ਗੰਭੀਰ ਨਹੀਂ ਹਨ। ....
Available on Android app iOS app
Powered by : Mediology Software Pvt Ltd.