ਪੰਜਾਬ ਦੇ ਕਲਾਕਾਰਾਂ ਦਾ ਸਹਾਰਾ ਬਣੇਗੀ ਆਰਟਿਸਟ ਐਸੋਸੀਏਸ਼ਨ !    ਅਸਤੀਫਾ ਦੇ ਚੁੱਕੇ ‘ਆਪ’ ਵਿਧਾਇਕਾਂ ਨੂੰ ਕਮੇਟੀਆਂ ’ਚ ਨਾਮਜ਼ਦ ਕਰਨ ਦਾ ਵਿਰੋਧ !    ਸ਼ੇਰ ਇਕੱਲਾ ਹੀ ਬਹੁਤ ਹੁੰਦੈ: ਮਾਨ !    ਛੇਵੀਂ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ’ਤੇ ਲੱਗੀਆਂ ਰੌਣਕਾਂ !    ਇਰਾਨ ਵਲੋਂ ਸੀਆਈਏ ਦੇ ਜਾਸੂਸੀ ਨੈੱਟਵਰਕ ਦਾ ਪਰਦਾਫਾਸ਼ !    ਪਾਕਿ ਸਿੱਖ ਆਗੂ ਵਲੋਂ ਕਰਤਾਰਪੁਰ ਲਈ ਦੋਹਰੀ ਦਾਖ਼ਲਾ ਵੀਜ਼ਾ ਸਹੂਲਤ ਦੀ ਸ਼ਲਾਘਾ !    ਅਯੁੱਧਿਆ ਦਹਿਸ਼ਤੀ ਹਮਲਾ ਕੇਸ ’ਚ ਚਾਰ ਨੂੰ ਉਮਰ ਕੈਦ !    ਗੁਜਰਾਤ: ਰਾਜ ਸਭਾ ਸੀਟਾਂ ’ਤੇ ਵੱਖ-ਵੱਖ ਜ਼ਿਮਨੀ ਚੋਣਾਂ ਖ਼ਿਲਾਫ਼ ਸੁਣਵਾਈ ਅੱਜ !    ਪੰਥ ਰਤਨ ਮਾਸਟਰ ਤਾਰਾ ਸਿੰਘ !    ਮੀਰੀ ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ !    

ਪੰਜਾਬ › ›

Featured Posts
ਕਿਸ਼ਤੀ ਹਾਦਸਾ: ਪੀੜਤ ਪਰਿਵਾਰ ਵੱਲੋਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਤੋਂ ਨਾਂਹ

ਕਿਸ਼ਤੀ ਹਾਦਸਾ: ਪੀੜਤ ਪਰਿਵਾਰ ਵੱਲੋਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਤੋਂ ਨਾਂਹ

ਸੰਜੀਵ ਹਾਂਡਾ/ਜਸਮਿੰਦਰ ਸੰਧੂ ਫ਼ਿਰੋਜ਼ਪੁਰ, 18 ਜੂਨ ਪਾਕਿਸਤਾਨ ਨਾਲ ਲੱਗਦੀ ਸਰਹੱਦ ’ਤੇ ਪਿੰਡ ਚਾਂਦੀਵਾਲਾ ਵਿਚ ਅੱਜ ਤਿੰਨ ਲਾਸ਼ਾਂ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਕਿਸੇ ਦੇ ਘਰ ਚੁੱਲ੍ਹਾ ਨਹੀਂ ਬਲਿਆ। ਸਤਲੁਜ ਦਰਿਆ ਵਿਚ 17 ਜੂਨ ਨੂੰ ਬੇੜੀ ਡੁੱਬਣ ਕਾਰਨ ਇਸ ਪਿੰਡ ਦੇ ਇੱਕ ਪਰਿਵਾਰ ਦੇ ਤਿੰਨ ਜੀਅ ਰੱਬ ਨੂੰ ਪਿਆਰੇ ਹੋ ਗਏ ਸਨ। ਮਰਨ ...

Read More

ਸ਼ੰਘਰਸ਼ ਕਮੇਟੀ ਨੂਰਪੁਰ ਬੇਦੀ ਵੱਲੋਂ ਪੱਕਾ ਮੋਰਚਾ ਲਾਉਣ ਦਾ ਐਲਾਨ

ਸ਼ੰਘਰਸ਼ ਕਮੇਟੀ ਨੂਰਪੁਰ ਬੇਦੀ ਵੱਲੋਂ ਪੱਕਾ ਮੋਰਚਾ ਲਾਉਣ ਦਾ ਐਲਾਨ

ਬਲਵਿੰਦਰ ਰੈਤ ਨੂਰਪੁਰ ਬੇਦੀ, 18 ਜੂਨ ਕਾਹਨਪੁਰ ਖੂਹੀ ਤੋਂ ਸ੍ਰੀ ਆਨੰਦਪੁਰ ਸਾਹਿਬ ਮੁੱਖ ਸੜਕ ਦੀ ਉਸਾਰੀ ਸਬੰਧੀ ਸਰਕਾਰ ਦੀ ਬੇਰੁਖੀ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਬਹਾਨੇਬਾਜ਼ੀ ਤੇ ਡੰਗ ਟਪਾਊ ਪਹੁੰਚ ਦਾ ਸਹਾਰਾ ਲੈ ਕੇ ਅਲਾਟ ਹੋਏ ਫੰਡਾਂ ਨੂੰ ਖਰਚਣ ਤੋਂ ਪਾਸਾ ਵੱਟਣ ਵਿਰੁੱਧ ਸੰਘਰਸ਼ ਕਮੇਟੀ ਨੂਰਪੁਰ ਬੇਦੀ ਤੇ ਇਲਾਕੇ ਦੇ ...

Read More

ਨੱਡਾ ਦੇ ਕਾਰਜਕਾਰੀ ਪ੍ਰਧਾਨ ਬਣਨ ’ਤੇ ਪਿੰਡ ਨੰਗਲੀ ਵਿੱਚ ਜਸ਼ਨ

ਨੱਡਾ ਦੇ ਕਾਰਜਕਾਰੀ ਪ੍ਰਧਾਨ ਬਣਨ ’ਤੇ ਪਿੰਡ ਨੰਗਲੀ ਵਿੱਚ ਜਸ਼ਨ

ਬੀਐਸ ਚਾਨਾ ਸ੍ਰੀ ਆਨੰਦਪੁਰ ਸਾਹਿਬ, 18 ਜੂਨ ਅੱਜ ਸ਼ਾਮ ਭਾਰਤੀ ਜਨਤਾ ਪਾਰਟੀ ਵੱਲੋਂ ਜੈ ਪ੍ਰਕਾਸ਼ ਨੱਡਾ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕਰਨ ਦੇ ਨਾਲ ਸ੍ਰੀ ਆਨੰਦਪੁਰ ਸਾਹਿਬ ਇਲਾਕੇ ਦੇ ਭਾਜਪਾ ਵਰਕਰਾਂ ‘ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਖੁਸ਼ੀ ਦਾ ਖਾਸ ਕਾਰਨ ਇਹ ਹੈ ਕਿ ਨੱਡਾ ਦਾ ਸਬੰਧ ਇੱਥੋਂ ਨਾਲ ਲਗਦੇ ...

Read More

ਬਠੌਣੀਆਂ ਕਲਾਂ ’ਚ ਪੇਚਸ਼ ਦੇ 5 ਨਵੇਂ ਮਰੀਜ਼

ਬਠੌਣੀਆਂ ਕਲਾਂ ’ਚ ਪੇਚਸ਼ ਦੇ 5 ਨਵੇਂ ਮਰੀਜ਼

ਬਹਾਦਰ ਸਿੰਘ ਮਰਦਾਂਪੁਰ ਰਾਜਪੁਰਾ, 18 ਜੂਨ ਪਿੰਡ ਬਠੌਣੀਆਂ ਕਲਾਂ ਵਿੱਚ ਪੇਚਸ਼ ਦੇ ਪੰਜ ਨਵੇਂ ਮਰੀਜ਼ ਸਾਹਮਣੇ ਆਏ ਹਨ। ਇਥੇ ਕੁਝ ਦਿਨ ਪਹਿਲਾਂ ਦੋ ਮਰੀਜ਼ਾਂ ਦੀ ਮੌਤ ਹੋਣ ਤੋਂ ਬਾਅਦ ਹਰਕਤ ਵਿੱਚ ਆਏ ਸਿਹਤ ਵਿਭਾਗ ਵੱਲੋਂ ਜਾਂਚ ਕੈਂਪ ਲਾਏ ਜਾ ਰਹੇ ਹਨ। ਸਰਕਾਰੀ ਹਸਪਤਾਲ ਘਨੌਰ ਦੇ ਐਸਐਮਓ ਸਤਿੰਦਰ ਕੌਰ ਸੰਧੂ ਨੇ ਦੱਸਿਆ ...

Read More

ਕੁੱਟਮਾਰ ਕਾਂਡ: ਪੀੜਤ ਔਰਤ ਨੂੰ ਮਿਲੇ ਚਰਨਜੀਤ ਸਿੰਘ ਚੰਨੀ

ਕੁੱਟਮਾਰ ਕਾਂਡ: ਪੀੜਤ ਔਰਤ ਨੂੰ ਮਿਲੇ ਚਰਨਜੀਤ ਸਿੰਘ ਚੰਨੀ

ਜਸਵੰਤ ਜੱਸ ਫਰੀਦਕੋਟ, 18 ਜੂਨ ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਇੱਥੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਸ੍ਰੀ ਮੁਕਤਸਰ ਸਾਹਿਬ ਦੀ ਉਸ ਔਰਤ ਨੂੰ ਮਿਲੇ, ਜਿਸ ਨੂੰ ਕੁਝ ਦਿਨ ਪਹਿਲਾਂ ਕਾਂਗਰਸੀ ਕੌਂਸਲ ਤੇ ਉਸ ਦੇ ਸਾਥੀਆਂ ਵੱਲੋਂ ਬੁਰੀ ਤਰ੍ਹਾਂ ਕੁੱਟਿਆ ਗਿਆ ਸੀ। ਪੰਜਾਬ ਸਰਕਾਰ ਦੇ ਮੰਤਰੀ ...

Read More

ਸਰਕਾਰੀਆ ਨੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਵਜੋਂ ਅਹੁਦਾ ਸੰਭਾਲਿਆ

ਸਰਕਾਰੀਆ ਨੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਵਜੋਂ ਅਹੁਦਾ ਸੰਭਾਲਿਆ

ਦਰਸ਼ਨ ਸਿੰਘ ਸੋਢੀ ਐਸ.ਏ.ਐਸ. ਨਗਰ (ਮੁਹਾਲੀ), 18 ਜੂਨ ਪੰਜਾਬ ਦੇ ਜਲ ਸਰੋਤ ਅਤੇ ਖਣਨ ਵਿਭਾਗ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਅੱਜ ਪੁੱਡਾ ਭਵਨ ਮੁਹਾਲੀ ਵਿੱਚ ਆਪਣੇ ਨਵੇਂ ਵਿਭਾਗ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦਾ ਚਾਰਜ ਸੰਭਾਲ ਲਿਆ ਹੈ। ਪਹਿਲਾਂ ਇਹ ਵਿਭਾਗ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਕੋਲ ਸੀ। ਨਵਾਂ ਅਹੁਦਾ ਸੰਭਾਲਣ ਤੋਂ ...

Read More

ਦਿੱਲੀ ਘਟਨਾ ਖ਼ਿਲਾਫ਼ ਸਿੱਖ ਜਥੇਬੰਦੀਆਂ ’ਚ ਰੋਹ

ਦਿੱਲੀ ਘਟਨਾ ਖ਼ਿਲਾਫ਼ ਸਿੱਖ ਜਥੇਬੰਦੀਆਂ ’ਚ ਰੋਹ

ਬੀਐੱਸ ਚਾਨਾ ਸ੍ਰੀ ਆਨੰਦਪੁਰ ਸਾਹਿਬ, 18 ਜੂਨ ਦਿੱਲੀ ਦੇ ਮੁਖਰਜੀ ਨਗਰ ਇਲਾਕੇ ’ਚ ਮਾਮੂਲੀ ਵਿਵਾਦ ਤੋਂ ਬਾਅਦ ਦਿੱਲੀ ਪੁਲੀਸ ਵੱਲੋਂ ਸਿੱਖ ਆਟੋ ਰਿਕਸ਼ਾ ਚਾਲਕ ਅਤੇ ਉਸ ਦੇ ਪੁੱਤਰ ਨਾਲ ਸ਼ਰ੍ਹੇਆਮ ਕੀਤੀ ਗਈ ਕੁੱਟਮਾਰ ਦੇ ਰੋਸ ਵਜੋਂ ਇੱਥੋਂ ਦੇ ਸਿੱਖ ਭਾਈਚਾਰੇ ਅਤੇ ਧਾਰਮਿਕ ਜਥੇਬੰਦੀਆਂ ਨੇ ਦਿੱਲੀ ਪੁਲੀਸ ਵੱਲੋਂ ਕੀਤੇ ਅਣਮਨੁੱਖੀ ਤਸ਼ੱਦਦ ਦੀ ਨਿੰਦਾ ...

Read More


ਬਠੌਣੀਆਂ ਕਲਾਂ ’ਚ ਪੇਚਸ਼ ਦੇ 5 ਨਵੇਂ ਮਰੀਜ਼

Posted On June - 19 - 2019 Comments Off on ਬਠੌਣੀਆਂ ਕਲਾਂ ’ਚ ਪੇਚਸ਼ ਦੇ 5 ਨਵੇਂ ਮਰੀਜ਼
ਬਹਾਦਰ ਸਿੰਘ ਮਰਦਾਂਪੁਰ ਰਾਜਪੁਰਾ, 18 ਜੂਨ ਪਿੰਡ ਬਠੌਣੀਆਂ ਕਲਾਂ ਵਿੱਚ ਪੇਚਸ਼ ਦੇ ਪੰਜ ਨਵੇਂ ਮਰੀਜ਼ ਸਾਹਮਣੇ ਆਏ ਹਨ। ਇਥੇ ਕੁਝ ਦਿਨ ਪਹਿਲਾਂ ਦੋ ਮਰੀਜ਼ਾਂ ਦੀ ਮੌਤ ਹੋਣ ਤੋਂ ਬਾਅਦ ਹਰਕਤ ਵਿੱਚ ਆਏ ਸਿਹਤ ਵਿਭਾਗ ਵੱਲੋਂ ਜਾਂਚ ਕੈਂਪ ਲਾਏ ਜਾ ਰਹੇ ਹਨ। ਸਰਕਾਰੀ ਹਸਪਤਾਲ ਘਨੌਰ ਦੇ ਐਸਐਮਓ ਸਤਿੰਦਰ ਕੌਰ ਸੰਧੂ ਨੇ ਦੱਸਿਆ ਕਿ ਪਿੰਡ ਵਿੱਚ ਸਿਹਤ ਵਿਭਾਗ ਵੱਲੋਂ ਅੱਜ 45 ਮਰੀਜ਼ਾਂ ਦੀ ਜਾਂਚ ਕੀਤੀ ਗਈ। ਉਨ੍ਹਾਂ ਵਿੱਚੋਂ ਪੇਚਸ਼ ਦੇ 10 ਮਰੀਜ਼ ਪੁਰਾਣੇ ਸਨ ਜਦੋਂਕਿ 5 ਨਵੇਂ ਮਰੀਜ਼ਾਂ 

ਨੱਡਾ ਦੇ ਕਾਰਜਕਾਰੀ ਪ੍ਰਧਾਨ ਬਣਨ ’ਤੇ ਪਿੰਡ ਨੰਗਲੀ ਵਿੱਚ ਜਸ਼ਨ

Posted On June - 19 - 2019 Comments Off on ਨੱਡਾ ਦੇ ਕਾਰਜਕਾਰੀ ਪ੍ਰਧਾਨ ਬਣਨ ’ਤੇ ਪਿੰਡ ਨੰਗਲੀ ਵਿੱਚ ਜਸ਼ਨ
ਬੀਐਸ ਚਾਨਾ ਸ੍ਰੀ ਆਨੰਦਪੁਰ ਸਾਹਿਬ, 18 ਜੂਨ ਅੱਜ ਸ਼ਾਮ ਭਾਰਤੀ ਜਨਤਾ ਪਾਰਟੀ ਵੱਲੋਂ ਜੈ ਪ੍ਰਕਾਸ਼ ਨੱਡਾ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕਰਨ ਦੇ ਨਾਲ ਸ੍ਰੀ ਆਨੰਦਪੁਰ ਸਾਹਿਬ ਇਲਾਕੇ ਦੇ ਭਾਜਪਾ ਵਰਕਰਾਂ ‘ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਖੁਸ਼ੀ ਦਾ ਖਾਸ ਕਾਰਨ ਇਹ ਹੈ ਕਿ ਨੱਡਾ ਦਾ ਸਬੰਧ ਇੱਥੋਂ ਨਾਲ ਲਗਦੇ ਪਿੰਡ ਨੰਗਲੀ ਨਾਲ ਹੈ ਜੋ ਕਿ ਨੱਡਾ ਦਾ ਦਾਦਕਾ ਪਿੰਡ ਹੋਣ ਦੇ ਨਾਲ-ਨਾਲ ਨੱਡਾ ਦੇ ਨਾਮ ‘ਤੇ ਇਸ ਪਿੰਡ ਵਿੱਚ ਅੱਜ ਵੀ ਪੁਰਖਿਆਂ ਦੀ ਜ਼ਮੀਨ ਹੈ। ਬੇਸ਼ੱਕ ਜੈ ਪ੍ਰਕਾਸ਼ 

ਸ਼ੰਘਰਸ਼ ਕਮੇਟੀ ਨੂਰਪੁਰ ਬੇਦੀ ਵੱਲੋਂ ਪੱਕਾ ਮੋਰਚਾ ਲਾਉਣ ਦਾ ਐਲਾਨ

Posted On June - 19 - 2019 Comments Off on ਸ਼ੰਘਰਸ਼ ਕਮੇਟੀ ਨੂਰਪੁਰ ਬੇਦੀ ਵੱਲੋਂ ਪੱਕਾ ਮੋਰਚਾ ਲਾਉਣ ਦਾ ਐਲਾਨ
ਬਲਵਿੰਦਰ ਰੈਤ ਨੂਰਪੁਰ ਬੇਦੀ, 18 ਜੂਨ ਕਾਹਨਪੁਰ ਖੂਹੀ ਤੋਂ ਸ੍ਰੀ ਆਨੰਦਪੁਰ ਸਾਹਿਬ ਮੁੱਖ ਸੜਕ ਦੀ ਉਸਾਰੀ ਸਬੰਧੀ ਸਰਕਾਰ ਦੀ ਬੇਰੁਖੀ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਬਹਾਨੇਬਾਜ਼ੀ ਤੇ ਡੰਗ ਟਪਾਊ ਪਹੁੰਚ ਦਾ ਸਹਾਰਾ ਲੈ ਕੇ ਅਲਾਟ ਹੋਏ ਫੰਡਾਂ ਨੂੰ ਖਰਚਣ ਤੋਂ ਪਾਸਾ ਵੱਟਣ ਵਿਰੁੱਧ ਸੰਘਰਸ਼ ਕਮੇਟੀ ਨੂਰਪੁਰ ਬੇਦੀ ਤੇ ਇਲਾਕੇ ਦੇ ਲੋਕਾਂ ਨੇ ਅੱਜ ਕਲਵਾਂ ਮੌੜ ਦੇ ਗੁਰਦੁਆਰਾ 34 ਸਿੰਘ ਸ਼ਹੀਦਾਂ ਵਿੱਚ ਇੱੱਕ ਵੱਡਾ ਇੱਕਠ ਕਰਕੇ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ। ਮੀਟਿੰਗ ਵਿੱਚ ਕੀਤੇ ਗਏ 

ਨਵੀਨ ਚੌਧਰੀ ਦੇ ਪਰਿਵਾਰ ਵੱਲੋਂ ਥਾਣਾ ਨੰਗਲ ਅੱਗੇ ਰੋਸ ਧਰਨਾ

Posted On June - 19 - 2019 Comments Off on ਨਵੀਨ ਚੌਧਰੀ ਦੇ ਪਰਿਵਾਰ ਵੱਲੋਂ ਥਾਣਾ ਨੰਗਲ ਅੱਗੇ ਰੋਸ ਧਰਨਾ
ਨਿੱਜੀ ਪੱਤਰ ਪ੍ਰੇਰਕ ਨੰਗਲ, 18 ਜੂਨ ਨਵਾਂ ਨੰਗਲ ਦੇ ਸੜਕ ਹਾਦਸੇ ’ਚ 9 ਮਹੀਨੇ ਪਹਿਲਾਂ ਮਾਰੇ ਗਏ ਪਿੰਡ ਮੈਲਮਾਂ ਦੇ ਨੌਜਵਾਨ ਨਵੀਨ ਚੌਧਰੀ ਦੇ ਘਰ ਵਾਲਿਆਂ ਨੇ ਅੱਜ ਥਾਣਾ ਨੰਗਲ ਅੱਗੇ ਰੋਸ ਧਰਨਾ ਦਿੱਤਾ ਤੇ ਮੰਗ ਕੀਤੀ ਕਿ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ। ਇਸ ਮੌਕੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਨਵੀਨ ਚੌਧਰੀ ਦੇ ਪਿਤਾ ਸੁਦਰਸ਼ਨ ਚੌਧਰੀ, ਮਾਤਾ ਆਸ਼ਾ ਦੇਵੀ ਤੇ ਤਾਇਆ ਚਰਨਦਾਸ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਨਵੀਨ ਚੌਧਰੀ ਦੀ 11 ਅਕਤੂੁਬਰ 2018 ਨੂੰ ਨਵਾਂ ਨੰਗਲ 

ਖਿਆਲੀ ਵਾਲਾ ਪਿੰਡ ਦਾ ਮੁੰਡਾ ਡੀਐੱਸਪੀ ਬਣਿਆ

Posted On June - 18 - 2019 Comments Off on ਖਿਆਲੀ ਵਾਲਾ ਪਿੰਡ ਦਾ ਮੁੰਡਾ ਡੀਐੱਸਪੀ ਬਣਿਆ
ਪੱਤਰ ਪ੍ਰੇਰਕ ਬਠਿੰਡਾ, 17 ਜੂਨ ਪੰਜਾਬ ਲੋਕ ਸੇਵਾ ਕਮਿਸ਼ਨ ਵੱਲੋਂ 14 ਜੂਨ ਨੂੰ ਐਲਾਨੇ ਗਏ ਪੀਸੀਐੱਸ ਦੇ ਨਤੀਜੇ ਵਿਚ ਬਠਿੰਡਾ ਨੇੜਲੇ ਪਿੰਡ ਖ਼ਿਆਲੀ ਵਾਲਾ ਦੇ ਰਣਜੀਤ ਸਿੰਘ ਬਰਾੜ ਦੇ ਪੁੱਤਰ ਸੁਖਵਿੰਦਰ ਸਿੰਘ ਨੇ ਫਰੀਡਮ ਫਾਈਟਰ ਵਰਗ ’ਚ ਪਹਿਲਾ ਤੇ ਓਵਰਆਲ 135ਵਾਂ ਰੈਂਕ ਹਾਸਲ ਕੀਤਾ ਹੈ। ਸੁਖਵਿੰਦਰ ਸਿੰਘ ਦੇ ਦਾਦਾ ਅਜਮੇਰ ਸਿੰਘ ਆਜ਼ਾਦ ਹਿੰਦ ਫ਼ੌਜ ਦੇ ਸਿਪਾਹੀ ਰਹੇ ਹਨ। ਸੁਖਵਿੰਦਰ ਸਿੰਘ ਨੇ ‘ਪੰਜਾਬੀ ਟ੍ਰਿਬਿਊਨ’ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਸ ਨੇ ਪੰਜਾਬ ਇੰਜਨੀਅਰ 

ਨੀਦਰਲੈਂਡ ਵਾਸੀ ਔਰਤ ਸਰਹੱਦ ਨੇੜਿਉਂ ਸ਼ੱਕੀ ਹਾਲਤ ’ਚ ਕਾਬੂ

Posted On June - 18 - 2019 Comments Off on ਨੀਦਰਲੈਂਡ ਵਾਸੀ ਔਰਤ ਸਰਹੱਦ ਨੇੜਿਉਂ ਸ਼ੱਕੀ ਹਾਲਤ ’ਚ ਕਾਬੂ
ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 17 ਜੂਨ ਬੀਐਸਐਫ ਨੇ ਸਰਹੱਦ ਨੇੜਿਉਂ ਨੀਦਰਲੈਂਡ ਵਾਸੀ ਇਕ ਔਰਤ ਨੂੰ ਕਾਬੂ ਕੀਤਾ ਹੈ, ਜੋ ਗ਼ੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਕੇ ਪਾਕਿਸਤਾਨ ਜਾਣ ਦੀ ਤਾਕ ‘ਚ ਸੀ। ਇਸ ਔਰਤ ਦੀ ਸ਼ਨਾਖਤ ਡਿਆਨਾ ਮੈਲਾਗੋਨ ਵਜੋਂ ਹੋਈ ਹੈ। ਬੀਐਸਐਫ ਨੇ ਇਸ ਨੂੰ ਕਾਨਗੜ੍ਹ ਬੀਓਪੀ ਕੋਲੋਂ ਕਾਬੂ ਕੀਤਾ ਹੈ। ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਉਸ ਦੀ ਭਾਰਤ ਵਿੱਚ ਸੈਰ-ਸਪਾਟੇ ਸਬੰਧੀ ਵੀਜ਼ੇ ਦੀ ਮਿਆਦ ਖਤਮ ਹੋ ਚੁੱਕੀ ਸੀ। ਇਸੇ ਲਈ ਉਹ ਗ਼ੈਰ ਕਾਨੂੰਨੀ 

ਔਰਤ ਨੂੰ ਵਹਿਸ਼ੀ ਢੰਗ ਨਾਲ ਕੁੱਟਣ ਦੀ ਨਿਖੇਧੀ

Posted On June - 18 - 2019 Comments Off on ਔਰਤ ਨੂੰ ਵਹਿਸ਼ੀ ਢੰਗ ਨਾਲ ਕੁੱਟਣ ਦੀ ਨਿਖੇਧੀ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 17 ਜੂਨ ਭਾਰਤੀ ਕਮਿਊਨਿਸਟ ਪਾਰਟੀ ਪੰਜਾਬ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਮੁਕਤਸਰ ਵਿੱਚ ਹੁਕਮਰਾਨ ਪਾਰਟੀ ਨਾਲ ਸਬੰਧਤ ਵਿਅਕਤੀਆਂ ਵੱਲੋਂ ਇਕ ਔਰਤ ਨੂੰ ਵਹਿਸ਼ੀ ਤਰੀਕੇ ਨਾਲ ਕੁੱਟਣ ਦੇ ਮਾਮਲੇ ’ਚ ਹੁਕਮਰਾਨ ਪਾਰਟੀ ਕਾਂਗਰਸ ਵੱਲੋਂ ਚੁੱਪ ਵੱਟੀ ਰੱਖਣ ਦਾ ਗੰਭੀਰ ਨੋਟਿਸ ਲਿਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕਾਂਗਰਸ ਦਾ ਇਕ ਸਥਾਨਕ ਆਗੂ ਪੀੜਤ ਮਹਿਲਾ ਦਾ ਹਾਲ ਪੁੱਛਣ ਦਾ ਡਰਾਮਾ ਕਰਨ ਗਿਆ ਸੀ ਪਰ ਇਸ ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ 

ਰਾਖਵੇਂ ਕੋਟੇ ਦੀ ਜ਼ਮੀਨ ਦੀ ਧੱਕੇ ਨਾਲ ਬੋਲੀ ਕਰਵਾਉਣ ਖ਼ਿਲਾਫ਼ ਸੰਘਰਸ਼ ਦਾ ਐਲਾਨ

Posted On June - 18 - 2019 Comments Off on ਰਾਖਵੇਂ ਕੋਟੇ ਦੀ ਜ਼ਮੀਨ ਦੀ ਧੱਕੇ ਨਾਲ ਬੋਲੀ ਕਰਵਾਉਣ ਖ਼ਿਲਾਫ਼ ਸੰਘਰਸ਼ ਦਾ ਐਲਾਨ
ਗੁਰਦੀਪ ਸਿੰਘ ਲਾਲੀ ਸੰਗਰੂਰ, 17 ਜੂਨ ਪਿੰਡ ਤੋਲੇਵਾਲ ਵਿੱਚ ਗ੍ਰਾਮ ਸਭਾ ਦੇ ਮਤੇ ਨੂੰ ਅਣਗੌਲਿਆ ਕਰਕੇ ਧੱਕੇ ਨਾਲ ਪਿੰਡ ਵਿੱਚ ਰਾਖਵੇਂ ਕੋਟੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਕਰਵਾਉਣ ਖ਼ਿਲਾਫ਼ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਸੰਘਰਸ਼ ਦਾ ਐਲਾਨ ਕੀਤਾ ਗਿਆ ਹੈ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਨੇ ਦੱਸਿਆ ਕਿ ਸੱਤ ਜੂਨ ਨੂੰ ਪਿੰਡ ਤੋਲੇਵਾਲ ਵਿੱਚ ਗ੍ਰਾਮ ਸਭਾ ਰਾਹੀਂ ਇਕੱਠੇ ਹੋਏ ਲੋਕਾਂ ਨੇ ਮਤਾ ਪਾਸ ਕਰਕੇ ਪੰਚਾਇਤੀ ਜ਼ਮੀਨ ਦਾ ਰਾਖਵਾਂ 

ਮੌਸਮ ਦੇ ਬਦਲੇ ਮਿਜ਼ਾਜ ਨੇ ਪਾਵਰਕੌਮ ਨੂੰ ਪਾਈ ਬਿਪਤਾ

Posted On June - 18 - 2019 Comments Off on ਮੌਸਮ ਦੇ ਬਦਲੇ ਮਿਜ਼ਾਜ ਨੇ ਪਾਵਰਕੌਮ ਨੂੰ ਪਾਈ ਬਿਪਤਾ
ਰਵੇਲ ਸਿੰਘ ਭਿੰਡਰ ਪਟਿਆਲਾ, 17 ਜੂਨ ਅੱਜ ਸ਼ਾਮੀਂ ਪੰਜਾਬ ਦੇ ਕਈ ਖਿੱਤਿਆਂ ਅੰਦਰ ਆਏ ਤੇਜ਼ ਤੂਫ਼ਾਨ ਮਗਰੋਂ ਪਏ ਮੀਂਹ ਨੇ ਪਾਵਰਕੌਮ ਲਈ ਰਾਹਤ ਤੇ ਮੁਸੀਬਤ ਦੋਵੇਂ ਇਕੱਠੇ ਹੀ ਲੈ ਆਂਦੇ ਹਨ| ਪੈਡੀ ਸੀਜ਼ਨ ਦੌਰਾਨ ਹੋਈ ਪਹਿਲੀ ਬਾਰਸ਼ ਤੋਂ ਜਿਥੇ ਬਿਜਲੀ ਦੀ ਮੰਗ ਪੱਖੋਂ ਪਾਵਰਕੌਮ ਨੂੰ ਕਾਫ਼ੀ ਰਾਹਤ ਪ੍ਰਾਪਤ ਹੋਈ ਹੈ, ਉਥੇ ਹੀ ਤੂਫ਼ਾਨ ਤੇ ਝੱਖੜ ਨਾਲ ਵੱਡੀ ਗਿਣਤੀ ਸਪਲਾਈ ਲਾਈਨਾਂ, ਖੰਭੇ ਤੇ ਟਰਾਂਸਫਾਰਮਰ ਨੁਕਸਾਨੇ ਜਾਣ ਮਗਰੋਂ ਕਈ ਖਿੱਤਿਆਂ ਅੰਦਰ ਬਿਜਲੀ ਸਪਲਾਈ ਠੱਪ ਹੋ ਗਈ 

ਡਾ. ਘੁੰਮਣ ਵੱਲੋਂ ਕੈਨੇਡਾ ’ਚ ‘ਸਿਕੀ’ ਦੀ ਮੀਟਿੰਗ ਵਿੱਚ ਸ਼ਿਰਕਤ

Posted On June - 18 - 2019 Comments Off on ਡਾ. ਘੁੰਮਣ ਵੱਲੋਂ ਕੈਨੇਡਾ ’ਚ ‘ਸਿਕੀ’ ਦੀ ਮੀਟਿੰਗ ਵਿੱਚ ਸ਼ਿਰਕਤ
ਰਵੇਲ ਸਿੰਘ ਭਿੰਡਰ ਪਟਿਆਲਾ, 17 ਜੂਨ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਡਾ. ਬੀਐੱਸ ਘੁੰਮਣ ਵੱਲੋਂ ਭਾਰਤ ਅਤੇ ਕੈਨੇਡਾ ਦੇ ਵਿੱਦਿਅਕ ਅਦਾਰਿਆਂ ਨਾਲ ਸਬੰਧ ਰੱਖਣ ਵਾਲੀ ਸੰਸਥਾ ‘ਸ਼ਾਸਤਰੀ ਇੰਡੋ-ਕੈਨੇਡੀਅਨ ਇੰਸਟੀਚਿਊਟ’ (ਸਿਕੀ), ਜਿਸ ਨੂੰ ਕਿ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਵਿੱਤੀ ਮਦਦ ਮਿਲਦੀ ਹੈ, ਦੀ ਸਾਲਾਨਾ ਜਨਰਲ ਬਾਡੀ ਅਤੇ ਕੈਨੇਡੀਅਨ ਮੈਂਬਰ ਕੌਂਸਲ ਦੀ ਮੀਟਿੰਗ ਵਿੱਚ ਸ਼ਿਰਕਤ ਕੀਤੀ ਗਈ। ਦੱਸਣਯੋਗ ਹੈ ਕਿ ਵਾਈਸ ਚਾਂਸਲਰ ਡਾ. ਘੁੰਮਣ ਇਸ ਸੰਸਥਾ 

ਲਿਬਰੇਸ਼ਨ ਵੱਲੋਂ ਸਰਕਾਰਾਂ ਦੇ ਪੁਤਲੇ ਸਾੜਨ ਦਾ ਸੱਦਾ

Posted On June - 18 - 2019 Comments Off on ਲਿਬਰੇਸ਼ਨ ਵੱਲੋਂ ਸਰਕਾਰਾਂ ਦੇ ਪੁਤਲੇ ਸਾੜਨ ਦਾ ਸੱਦਾ
ਜੋਗਿੰਦਰ ਸਿੰਘ ਮਾਨ ਮਾਨਸਾ, 17 ਜੂਨ ਦਿੱਲੀ, ਮੁਕਤਸਰ ਅਤੇ ਮੀਮਸਾ ਵਿੱਚ ਧਾਰਮਿਕ ਘੱਟ ਗਿਣਤੀ ਸਿੱਖਾਂ, ਦਲਿਤ ਮਜ਼ਦੂਰਾਂ ਅਤੇ ਔਰਤ ਵਰਗ ਉੱਤੇ ਢਾਹੇ ਜ਼ੁਲਮ ਖ਼ਿਲਾਫ਼ ਵਿਰੋਧ ਪ੍ਰਗਟ ਕਰਨ ਲਈ ਸੀਪੀਆਈ (ਐਮਐਲ) ਲਿਬਰੇਸ਼ਨ ਨੇ ਆਪਣੀਆਂ ਜ਼ਿਲ੍ਹਾ ਇਕਾਈਆਂ ਨੂੰ 18 ਜੂਨ ਤੋਂ ਰੋਸ ਵਿਖਾਵੇ ਅਤੇ ਮੋਦੀ ਤੇ ਕੈਪਟਨ ਸਰਕਾਰ ਦੇ ਪੁਤਲੇ ਸਾੜਨ ਦਾ ਸੱਦਾ ਦਿੱਤਾ ਹੈ। ਲਿਬਰੇਸ਼ਨ ਦਾ ਕਹਿਣਾ ਹੈ ਕਿ ਦਿੱਲੀ ਪੁਲੀਸ ਕੇਂਦਰ ਸਰਕਾਰ ਦੇ ਅਧੀਨ ਹੈ, ਇਸ ਲਈ ਉੱਥੇ ਸਿੱਖ ਬਜ਼ੁਰਗ ਨੂੰ ਕੁੱਟਣ ਵਾਲੇ ਸਾਰੇ 

ਭਗਤ ਕਬੀਰ ਦੇ ਪ੍ਰਕਾਸ਼ ਪੁਰਬ ’ਤੇ ਰਾਜ ਪੱਧਰੀ ਸਮਾਗਮ

Posted On June - 18 - 2019 Comments Off on ਭਗਤ ਕਬੀਰ ਦੇ ਪ੍ਰਕਾਸ਼ ਪੁਰਬ ’ਤੇ ਰਾਜ ਪੱਧਰੀ ਸਮਾਗਮ
ਹਰਪ੍ਰੀਤ ਕੌਰ ਹੁਸ਼ਿਆਰਪੁਰ, 17 ਜੂਨ ਭਗਤ ਕਬੀਰ ਜੀ ਦੇ 621ਵੇਂ ਪ੍ਰਕਾਸ਼ ਪੁਰਬ ਦੇ ਮੌਕੇ ’ਤੇ ਪੰਜਾਬ ਸਰਕਾਰ ਵੱਲੋਂ ਅੱਜ ਇੱਥੇ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਸ਼ਾਮਿਲ ਹੋਏ। ਉਨ੍ਹਾਂ ਨੇ ਭਗਤ ਕਬੀਰ ਜੀ ਦੀ ਤਸਵੀਰ ’ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਭਗਤ ਕਬੀਰ ਜੀ ਦੀ ਬਾਣੀ ਸਮੁੱਚੀ ਮਾਨਵਤਾ ਲਈ ਹਮੇਸ਼ਾ ਪ੍ਰੇਰਨਾਸ੍ਰੋਤ ਬਣੀ ਰਹੇਗੀ। ਉਨ੍ਹਾਂ ਕਿਹਾ ਕਿ ਭਗਤ ਕਬੀਰ ਦੀ ਬਾਣੀ ਵਿੱਚ 

ਯਤੀਮਘਰ ’ਚ ਬਾਲੜੀਆਂ ਨੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ

Posted On June - 18 - 2019 Comments Off on ਯਤੀਮਘਰ ’ਚ ਬਾਲੜੀਆਂ ਨੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ
ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 17 ਜੂਨ ਇਥੇ ਚੈਰੀਟੇਬਲ ਟਰੱਸਟ ਵਲੋਂ ਚਲਾਏ ਜਾ ਰਹੇ ਯਤੀਮਘਰ ਵਿਚ ਦੋ ਨਾਬਾਲਗ ਲੜਕੀਆਂ ਨੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਹਨ। ਇਹ ਦੋਸ਼ ਇਥੇ ਤਾਇਨਾਤ ਸੇਵਾਦਾਰ ਔਰਤ ਦੇ ਪਤੀ ਨਰਿੰਦਰ ਸਿੰਘ ’ਤੇ ਲਾਏ ਗਏ ਹਨ। ਇਸ ਸਬੰਧ ਵਿਚ ਕੀਤੀ ਸ਼ਿਕਾਇਤ ਦੇ ਆਧਾਰ ’ਤੇ ਪੁਲੀਸ ਨੇ ਨਰਿੰਦਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਬਾਰੇ ਸ਼ਿਕਾਇਤ ਸਮਾਜ ਸੇਵਿਕਾ ਵਲੋਂ ਕੀਤੀ ਗਈ ਜੋ ਇਥੇ ਆਪਣੀ ਟੀਮ ਸਮੇਤ ਆਈ ਸੀ। ਪੁਲੀਸ ਨੇ ਮੁਲਜ਼ਮ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ। 

ਬੈਂਕ ਲੁੱਟਣ ਦੀ ਯੋਜਨਾ ਬਣਾ ਰਹੇ ਅੱਠ ਗ੍ਰਿਫ਼ਤਾਰ

Posted On June - 18 - 2019 Comments Off on ਬੈਂਕ ਲੁੱਟਣ ਦੀ ਯੋਜਨਾ ਬਣਾ ਰਹੇ ਅੱਠ ਗ੍ਰਿਫ਼ਤਾਰ
ਨਿੱਜੀ ਪੱਤਰ ਪ੍ਰੇਰਕ ਜਲੰਧਰ, 17 ਜੂਨ ਦਿਹਾਤੀ ਪੁਲੀਸ ਨੇ ਬੈਂਕ ਲੁੱਟਣ ਦੀਆਂ ਸਕੀਮਾਂ ਘੜ ਰਹੇ ਅੱਠ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਕੋਲੋਂ ਤਿੰਨ ਮੋਟਰਸਾਈਕਲ ਤੇ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਗਏ ਹਨ। ਐਸਐਸਪੀ ਨਵਜੋਤ ਸਿੰਘ ਮਾਹਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੁਲਜ਼ਮਾਂ ਨੇ ਹੀ ਇਕ ਹਫਤਾ ਪਹਿਲਾਂ ਗੁਰੂ ਤੇਗ ਬਹਾਦਰ ਨਗਰ ਵਿਚ ਇਕ ਵਿਅਕਤੀ ਕੋਲੋਂ ਢਾਈ ਲੱਖ ਰੁਪਏ ਖੋਹੇ ਸਨ ਤੇ ਇਕ ਕੋਲੋਂ 45 ਹਜ਼ਾਰ ਦੀ ਨਕਦੀ ਤੇ ਸਕੂਟਰੀ ਖੋਹੀ ਸੀ। ਮੁਲਜ਼ਮਾਂ ਦੀ ਪਛਾਣ 

ਈਪੀਐਫ਼ਓ ਟੀਮ ਵੱਲੋਂ ਲੁਧਿਆਣਾ ਦੇ ਪੰਜ ਯੂਨਿਟਾਂ ’ਤੇ ਛਾਪੇ

Posted On June - 18 - 2019 Comments Off on ਈਪੀਐਫ਼ਓ ਟੀਮ ਵੱਲੋਂ ਲੁਧਿਆਣਾ ਦੇ ਪੰਜ ਯੂਨਿਟਾਂ ’ਤੇ ਛਾਪੇ
ਗਗਨਦੀਪ ਅਰੋੜਾ ਲੁਧਿਆਣਾ, 17 ਜੂਨ ਸਨਅਤੀ ਸ਼ਹਿਰ ਵਿੱਚ ਅੱਜ ਐਂਪਲਾਈਜ਼ ਪ੍ਰਾਵੀਡੈਂਟ ਫੰਡ ਆਰਗੇਨਾਈਜੇਸ਼ਨ (ਈਪੀਐਫਓ) ਦੀ ਟੀਮ ਨੇ 5 ਅਨਰਜਿਸਟਰਡ ਯੂਨਿਟਾਂ ’ਤੇ ਛਾਪੇ ਮਾਰੇ। ਇਸ ਦੌਰਾਨ ਟੀਮ ਦੇ ਮੈਂਬਰਾਂ ਨੂੰ 278 ਵਰਕਰ ਮਿਲੇ ਜਿਨ੍ਹਾਂ ਨੂੰ ਉਨ੍ਹਾਂ ਦੇ ਮਾਲਕਾਂ ਵੱਲੋਂ ਕੋਈ ਵੀ ਸਮਾਜਿਕ ਸੁਰੱਖਿਆ ਲਾਭ ਨਹੀਂ ਦਿੱਤਾ ਜਾ ਰਿਹਾ ਸੀ। ਇਨ੍ਹਾਂ ਵਿੱਚੋਂ 71 ਵਰਕਰ ਪੀਐਮ ਏਜੰਸੀ ਜਲੰਧਰ ਬਾਈਪਾਸ ਨੇੜੇ, 7 ਵਰਕਰ ਨਿਊ ਮਾਧੋਪੁਰੀ ਸਥਿਤ ਨਿਊ ਕੇ ਕੇ ਰਵਿੰਦਰਾ ਹੌਜ਼ਰੀ, 56 ਵਰਕਰ ਕਰੀਮਪੁਰਾ ਬਾਜ਼ਾਰ ਸਥਿਤ 

ਮੁਕਤਸਰ ਕਾਂਡ ਸਬੰਧੀ ‘ਜਬਰ ਵਿਰੋਧੀ ਐਕਸ਼ਨ ਕਮੇਟੀ’ ਦਾ ਗਠਨ

Posted On June - 18 - 2019 Comments Off on ਮੁਕਤਸਰ ਕਾਂਡ ਸਬੰਧੀ ‘ਜਬਰ ਵਿਰੋਧੀ ਐਕਸ਼ਨ ਕਮੇਟੀ’ ਦਾ ਗਠਨ
ਗੁਰਸੇਵਕ ਸਿੰਘ ਸ੍ਰੀ ਮੁਕਤਸਰ ਸਾਹਿਬ, 17 ਜੂਨ ਇਥੇ ਹੋਈ ਔਰਤ ਦੀ ਅਣਮਨੁੱਖੀ ਕੁੱਟਮਾਰ ਦੇ ਮਾਮਲੇ ‘ਚ ‘ਜਬਰ ਵਿਰੋਧੀ ਐਕਸ਼ਨ ਕਮੇਟੀ’ ਦਾ ਗਠਨ ਕਰਦਿਆਂ ਤਰਸੇਮ ਸਿੰਘ ਖੁੰਡੇ ਹਲਾਲ ਨੂੰ ਕਨਵੀਨਰ, ਪੂਰਨ ਸਿੰਘ ਦੋਦਾ ਨੂੰ ਕੋ-ਕਨਵੀਨਰ ਤੇ ਜੀਵਨ ਸਿੰਘ ਨੂੰ ਖ਼ਜ਼ਾਨਚੀ ਚੁਣਿਆ ਗਿਆ। ਇਸਦੇ ਨਾਲ ਹੀ 12 ਮੈਂਬਰੀ ਕਮੇਟੀ ਬਣਾ ਕੇ ਹੋਰਨਾਂ ਇਨਸਾਫ਼ ਪਸੰਦ ਲੋਕਾਂ ਤੇ ਜਨਤਕ ਜਥੇਬੰਦੀਆਂ ਨੂੰ ਕਮੇਟੀ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਗਈ ਹੈ। ਮੀਨਾਰ-ਏ-ਮੁਕਤਾ ਵਿਖੇ ਹੋਈ ਬੈਠਕ ਨੂੰ ਸੰਬੋਧਨ ਕਰਦਿਆਂ ਗੁਰਭਗਤ 
Available on Android app iOS app
Powered by : Mediology Software Pvt Ltd.