Posted On December - 13 - 2019 Comments Off on ਸਰਕਾਰ ਦੀ ਕਮਾਨ ਕੈਪਟਨ ਆਪਣੇ ਹੱਥਾਂ ’ਚ ਲੈਣ: ਜਾਖੜ
ਦਵਿੰਦਰ ਪਾਲ
ਚੰਡੀਗੜ੍ਹ, 12 ਦਸੰਬਰ
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਸਰਕਾਰ ਦਾ ਪ੍ਰਭਾਵਸ਼ਾਲੀ ਤੇ ਲੋਕ ਪੱਖੀ ਅਕਸ ਦਿਖਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਸ਼ਾਸਨ ਦੀ ਕਮਾਨ ਆਪਣੇ ਹੱਥਾਂ ’ਚ ਲੈਣੀ ਪਵੇਗੀ। ਅੱਜ ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕੈਪਟਨ ਅਮਰਿੰਦਰ ਸਿੰਘ ਤੋਂ ਜੋ ਉਮੀਦਾਂ ਸਨ, ਉਹ ਪੂਰੀਆਂ ਨਹੀਂ ਹੋ ਰਹੀਆਂ। ਇਸ ਦਾ ਵੱਡਾ ਕਾਰਨ ਅਫ਼ਸਰਸ਼ਾਹੀ ਦਾ ਹਾਵੀ ਹੋਣਾ ਹੈ। ਉਨ੍ਹਾਂ
Posted On December - 13 - 2019 Comments Off on ਆਪਣੇ ਤੇ ਆਪਣੀਆਂ ਬੱਚੀਆਂ ਦੇ ਹੱਕ ਲਈ ਲੜ ਰਹੀ ਹੈ ਵੀਰਪਾਲ
ਗੁਰੂ ਨਾਨਕ ਸਾਹਿਬ ਦੇ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਦਿਵਸ ਮੌਕੇ ਸਰਕਾਰ ਤੋਂ ਕੋਈ ਮਦਦ ਨਾ ਮਿਲਣ ਮਗਰੋਂ ਵੀ ਪੇਕਿਆਂ ਦੇ ਘਰ ਕੋਟਲਾ ਮਿਹਰ ਸਿੰਘ ਵਾਲਾ ਦੀ ਵੀਰਪਾਲ ਕੌਰ (38) ਨੇ ਸੰਘਰਸ਼ ਦਾ ਰਾਹ ਨਹੀਂ ਛੱਡਿਆ। ਮੋਗਾ ਜ਼ਿਲ੍ਹੇ ਦੀ ਇਹ ਧੀ ਆਪਣੀਆਂ ਮਾਸੂਮ ਧੀਆਂ ਦੇ ਹੱਕ ਲਈ ਜੰਗ ਲੜ ਰਹੀ ਹੈ।
....
Posted On December - 13 - 2019 Comments Off on ਜਾਪਾਨੀ ਟੀਮ ਵੱਲੋਂ ਪਰਾਲੀ ਪ੍ਰਾਜੈਕਟ ਬਾਰੇ ਬਠਿੰਡਾ ਥਰਮਲ ਦਾ ਦੌਰਾ
ਚਰਨਜੀਤ ਭੁੱਲਰ
ਬਠਿੰਡਾ, 12 ਦਸੰਬਰ
ਬਠਿੰਡਾ ਥਰਮਲ ਨੂੰ ਪਰਾਲੀ ’ਤੇ ਚਲਾਉਣ ਲਈ ਅੱਜ ਜਾਪਾਨੀ ਟੀਮ ਨੇ ਥਰਮਲ ਪਲਾਂਟ ਦਾ ਦੌਰਾ ਕੀਤਾ। ਜਾਪਾਨੀ ਟੀਮ ਨੇ ਥਰਮਲ ਸਾਈਟ ਦਾ ਜਾਇਜ਼ਾ ਲਿਆ ਅਤੇ ਇਸ ਥਰਮਲ ਨੂੰ ਪਰਾਲੀ ’ਤੇ ਚਲਾਉਣ ਦੀ ਸੰਭਾਵਨਾ ਤਲਾਸ਼ੀ। ਕੇਂਦਰੀ ਬਿਜਲੀ ਅਥਾਰਟੀ ਨੇ ਜਾਪਾਨੀ ਟੀਮ ਨੂੰ ਬਠਿੰਡਾ ਭੇਜਿਆ ਹੈ, ਜਿਸ ਨੇ ਪਾਵਰਕੌਮ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਹਨ। ਦੋ ਦਿਨਾਂ ਦੌਰੇ ਦੌਰਾਨ ਜਾਪਾਨੀ ਟੀਮ ਨੇ ਜਾਪਾਨੀ ਤਕਨਾਲੋਜੀ ਦੇ ਖ਼ਾਕੇ ਤੋਂ ਪਾਵਰਕੌਮ
Posted On December - 13 - 2019 Comments Off on ਸੀਨੀਅਰ ਪੱਤਰਕਾਰ ਸ਼ੰਗਾਰਾ ਸਿੰਘ ਭੁੱਲਰ ਨੂੰ ਸੇਜਲ ਅੱਖਾਂ ਨਾਲ ਵਿਦਾਇਗੀ
ਦਰਸ਼ਨ ਸਿੰਘ ਸੋਢੀ
ਐਸਏਐਸ ਨਗਰ (ਮੁਹਾਲੀ), 12 ਦਸੰਬਰ
ਸੀਨੀਅਰ ਪੱਤਰਕਾਰ ਤੇ ਕਾਲਮਨਵੀਸ ਸ਼ੰਗਾਰਾ ਸਿੰਘ ਭੁੱਲਰ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ। ਅੱਜ ਉਨ੍ਹਾਂ ਨੂੰ ਸੇਜਲ ਅੱਖਾਂ ਨਾਲ ਵਿਦਾਇਗੀ ਦਿੱਤੀ ਗਈ। ਇੱਥੋਂ ਦੇ ਸੈਕਟਰ-57 ਸਥਿਤ ਸ਼ਮਸ਼ਾਨਘਾਟ ਵਿਚ ਸ੍ਰੀ ਭੁੱਲਰ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਪੁੱਤਰ ਰਮਣੀਕ ਸਿੰਘ ਤੇ ਚੇਤਨ ਪਾਲ ਸਿੰਘ ਨੇ ਅਗਨੀ ਦਿਖਾਈ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੰਗਾਰਾ ਸਿੰਘ ਭੁੱਲਰ
Posted On December - 13 - 2019 Comments Off on ਮੰਗੂ ਮੱਠ ਮਾਮਲਾ: ਸ਼੍ਰੋਮਣੀ ਕਮੇਟੀ ਨੇ ਸਥਿਤੀ ਦਾ ਜਾਇਜ਼ਾ ਲੈਣ ਲਈ ਕਮੇਟੀ ਬਣਾਈ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 12 ਦਸੰਬਰ
ਉੜੀਸਾ ਦੇ ਜਗਨਨਾਥ ਪੁਰੀ ਸਥਿਤ ਇਤਿਹਾਸਕ ਮੰਗੂ ਮੱਠ ਦੀ ਇਮਾਰਤ ਨੂੰ ਢਾਹੁਣ ਸਬੰਧੀ ਚੱਲ ਰਹੀ ਚਰਚਾ ਅਤੇ ਮੌਜੂਦਾ ਸਥਿਤੀ ਦਾ ਪਤਾ ਲਾਉਣ ਲਈ ਸ਼੍ਰੋਮਣੀ ਕਮੇਟੀ ਨੇ ਤਿੰਨ ਮੈਂਬਰੀ ਸਬ-ਕਮੇਟੀ ਬਣਾਈ ਹੈ, ਜੋ ਜਲਦੀ ਜਗਨਨਾਥ ਪੁਰੀ ਜਾਵੇਗੀ ਅਤੇ ਸਥਿਤੀ ਦਾ ਪਤਾ ਲਾ ਕੇ ਇਸ ਸਬੰਧੀ ਰਿਪੋਰਟ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਸੌਂਪੇਗੀ। ਦੂਜੇ ਪਾਸੇ ਉੜੀਸਾ ਸਿੱਖ ਪ੍ਰਤੀਨਿਧ ਬੋਰਡ ਦੇ ਬਾਨੀ ਮੈਂਬਰ ਸਤਪਾਲ ਸਿੰਘ ਅਨੁਸਾਰ ਮੰਗੂ
Posted On December - 13 - 2019 Comments Off on ਅਕਾਲੀ ਦਲ ਤੋਂ ਬਾਦਲਾਂ ਦਾ ਕਬਜ਼ਾ ਹਟਾਉਣ ਲਈ ਵਿਰੋਧੀ ਇਕਜੁੱਟ ਹੋਣ: ਦਾਦੂਵਾਲ
ਪੱਤਰ ਪ੍ਰੇਰਕ
ਕਾਲਾਂਵਾਲੀ/ਬਠਿੰਡਾ, 12 ਦਸੰਬਰ
ਸ਼੍ਰੋਮਣੀ ਅਕਾਲੀ ਦਲ ਤੋਂ ਬਾਦਲ ਪਰਿਵਾਰ ਦਾ ਕਬਜ਼ਾ ਹਟਾਉਣ ਲਈ ਸਾਰੇ ਬਾਦਲ ਵਿਰੋਧੀ ਦਲਾਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਹੈ ਅਤੇ ਰਲ ਕੇ ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ ਮਨਾਉਣਾ ਚਾਹੀਦਾ ਹੈ। ਇਹ ਗੱਲ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਅੱਜ ਇੱਥੇ ਕਹੀ ਹੈ।
ਜਥੇਦਾਰ ਦਾਦੂਵਾਲ ਨੇ ਕਿਹਾ ਕਿ ਖ਼ਾਲਸਾ ਪੰਥ ਨੇ ਆਪਣੀ ਸਿਆਸੀ ਅਗਵਾਈ ਵਾਸਤੇ ਬਹੁਤ ਸ਼ਹਾਦਤਾਂ ਦੇ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਹੋਂਦ ਵਿਚ ਲਿਆਂਦਾ ਸੀ। ਇਸ
Posted On December - 13 - 2019 Comments Off on ਅੰਮ੍ਰਿਤਸਰ ਵਿਚ ਪਾਈਟੈਕਸ ਮੇਲੇ ਦਾ ਸ਼ਾਨਦਾਰ ਆਗਾਜ਼
ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 12 ਦਸੰਬਰ
ਪੰਜ ਰੋਜ਼ਾ 14ਵਾਂ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ (ਪਾਈਟੈਕਸ) ਅੱਜ ਇਥੇ ਰਣਜੀਤ ਐਵੀਨਿਊ ਵਿਚ ਸ਼ੁਰੂ ਹੋ ਗਿਆ। ਇਸ ਵਪਾਰ ਮੇਲੇ ਵਿਚ ਭਾਵੇਂ ਪਾਕਿਸਤਾਨ ਤੋਂ ਅੰਮ੍ਰਿਤਸਰ ਦਾ ਵੀਜ਼ਾ ਲੈ ਕੇ ਕੋਈ ਕਾਰੋਬਾਰੀ ਨਹੀਂ ਪੁੱਜਿਆ, ਪਰ ਪਾਕਿਸਤਾਨ ਦੇ ਸਾਰਕ ਵੀਜ਼ੇ ਵਾਲੇ 4 ਕਾਰੋਬਾਰੀਆਂ ਨੇ ਸ਼ਮੂਲੀਅਤ ਕੀਤੀ ਹੈ।
ਪਾਈਟੈਕਸ ਦਾ ਰਸਮੀ ਉਦਘਾਟਨ ਕਰਨ ਮਗਰੋਂ ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਿਆਮ ਅਰੋੜਾ ਨੇ ਸਨਅਤਕਾਰਾਂ ਤੇ ਗੁਆਂਢੀ
Posted On December - 13 - 2019 Comments Off on ਤੰਬਾਕੂ ਖਾਣ ਵਾਲਿਆਂ ਤੋਂ ਲੰਗਰ ਨਾ ਪਕਵਾਉਣ ਦੀ ਅਪੀਲ
ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 12 ਦਸੰਬਰ
ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਸ਼ਹੀਦੀ ਸਭਾ ਮੌਕੇ ਲੰਗਰ ਕਮੇਟੀ ਦੇ ਸੇਵਾਦਾਰਾਂ ਨੂੰ ਸਾਦੇ ਲੰਗਰ ਪਕਾਉਣ ਅਤੇ ਸਾਦੇ ਲੰਗਰ ਵਰਤਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਅੱਜ ਜਥਾ ਰੰਧਾਵਾ ਵਿਚ ਲੰਗਰ ਕਮੇਟੀਆਂ ਨਾਲ ਕੀਤੀ ਮੀਟਿੰਗ ਦੌਰਾਨ ਇਹ ਵੀ ਅਪੀਲ ਕੀਤੀ ਕਿ ਇਸ ਗੱਲ ਦਾ ਵੀ ਧਿਆਨ ਰੱਖਿਆ ਜਾਵੇ ਕਿ ਜਿਹੜੇ ਵਿਅਕਤੀ ਤੰਬਾਕੂ ਵਗ਼ੈਰਾ ਖਾਂਦੇ ਹਨ, ਉਨ੍ਹਾਂ ਤੋਂ ਲੰਗਰ ਪਕਾਉਣ ਤੇ ਵਰਤਾਉਣ ਦੀ ਸੇਵਾ
Posted On December - 13 - 2019 Comments Off on ਕਾਮਰੇਡ ਰੋੜੀ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਪੁਤਲਾ ਫੂਕ ਮੁਜ਼ਾਹਰੇ
ਬਹਾਦਰਜੀਤ ਸਿੰਘ
ਰੂਪਨਗਰ, 12 ਦਸੰਬਰ
ਪੰਜਾਬ ਸੀਟੂ ਦੇ ਪ੍ਰਧਾਨ ਕਾਮਰੇਡ ਮਹਾਂ ਸਿੰਘ ਰੋੜੀ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਸਵਰਾਜ ਮਾਜ਼ਦਾ ਵਰਕਰ ਯੂਨੀਅਨ ਤੇ ਸਵਰਾਜ ਮਾਜਦਾ ਕੰਟਰੈਕਟ ਡਰਾਈਵਰ ਵਰਕਰ ਯੂਨੀਅਨ ਨੇ ਸੀਟੂ ਦੇ ਜ਼ਿਲ੍ਹਾ ਜਨਰਲ ਸਕੱਤਰ ਕਾਮਰੇਡ ਜਸਵੰਤ ਸਿੰਘ ਸੈਣੀ ਦੀ ਅਗਵਾਈ ਵਿੱਚ ਸਵਰਾਜ ਮਾਜ਼ਦਾ ਫੈਕਟਰੀ ਨੇੜੇ ਮੁਜ਼ਾਹਰਾ ਕਰਕੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਪੁਤਲਾ ਫੂਕਿਆ। ਮੁਜ਼ਾਹਰਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਾਮਰੇਡ ਜਸਵੰਤ ਸਿੰਘ
Posted On December - 13 - 2019 Comments Off on ਸੁਲਤਾਨਪੁਰ ਲੋਧੀ ਸੰਦੇਸ਼ ਦੀਆਂ ਦਿਸ਼ਾਵਾਂ ਤੇ ਸੰਭਾਵਨਾਵਾਂ ਬਾਰੇ ਸੈਮੀਨਾਰ
ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 12 ਦਸੰਬਰ
ਅੱਜ ਸਮਾਂ ਆ ਗਿਆ ਹੈ ਕਿ ਕਮਜ਼ੋਰ ਕਰ ਦਿੱਤੀਆਂ ਤੇ ਕਮਜ਼ੋਰ ਹੋ ਰਹੀਆਂ ਸਿੱਖ ਸੰਸਥਵਾਂ ਨੂੰ ਮੁੜ ਸ਼ਕਤੀਸ਼ਾਲੀ ਬਣਾਇਆ ਜਾਵੇ ਤੇ ਉਨ੍ਹਾਂ ਦੀ ਦਿਸ਼ਾ ਨਿਰਧਾਰਿਤ ਕੀਤੀ ਜਾਵੇ। ਇਹ ਵਿਚਾਰ ਅੱਜ ਇੱਥੇ ਭਾਈ ਗੁਰਦਾਸ ਇੰਸਟੀਚਿਊਟ ਆਫ਼ ਐਡਵਾਂਸ ਸਿੱਖ ਸਟੱਡੀਜ਼ ਤੇ ਸਿੱਖ ਮਿਸ਼ਨਰੀ ਕਾਲਜ ਵੱਲੋਂ ਤਖ਼ਤ ਕੇਸਗੜ੍ਹ ਸਾਹਿਬ ਵਿਚ ਕਰਵਾਏ ਗਏ ਸੁਲਤਾਨਪੁਰ ਲੋਧੀ ਸੰਦੇਸ਼ ਦੀਆਂ ਦਿਸ਼ਾਵਾਂ ਅਤੇ ਸੰਭਾਵਨਾਵਾਂ ਬਾਰੇ ਸੈਮੀਨਾਰ ਵਿਚ ਗਿਆਨੀ ਹਰਪ੍ਰੀਤ
Posted On December - 13 - 2019 Comments Off on ਹੜ੍ਹ ਪੀੜਤਾਂ ਵੱਲੋਂ ਸਰਕਾਰ ’ਤੇ ਵਾਅਦਾਖ਼ਿਲਾਫ਼ੀ ਦਾ ਦੋਸ਼
ਜਗਮੋਹਨ ਸਿੰਘ
ਘਨੌਲੀ, 12 ਦਸੰਬਰ
ਸਰਸਾ ਨਦੀ ਅਤੇ ਸਤਲੁਜ ਦਰਿਆ ਦੇ ਹੜ੍ਹ ਦੀ ਮਾਰ ਹੇਠ ਆਏ ਪਿੰਡ ਫੰਦੀ, ਬਟਾਰਲਾ, ਰਣਜੀਤਪੁਰਾ ਤੇ ਦਹੀਰਪੁਰ ਦੇ ਵਸਨੀਕਾਂ ਨੇ ਹੜ੍ਹਾਂ ਵੇਲੇ ਉਨ੍ਹਾਂ ਦਾ ਦੁੱਖ ਸੁਣਨ ਆਏ ਸਰਕਾਰੀ ਅਧਿਕਾਰੀਆਂ ਵੱਲੋਂ ਕਿਸਾਨਾਂ ਨਾਲ ਕੀਤੇ ਵਾਅਦਿਆਂ ਤੋਂ ਮੁੱਕਰਨ ਦਾ ਦੋਸ਼ ਲਗਾਇਆ ਹੈ। ਅੱਜ ਗੁਰਿੰਦਰ ਸਿੰਘ ਗੋਗੀ ਮੀਤ ਪ੍ਰਧਾਨ ਅਕਾਲੀ ਦਲ ਤੇ ਸਰਕਲ ਪ੍ਰਧਾਨ ਰਵਿੰਦਰ ਸਿੰਘ ਕਾਲਾ ਦੀ ਅਗਵਾਈ ਵਿੱਚ ਗੁਰਦੁਆਰਾ ਕੁੰਮਾ ਮਾਸ਼ਕੀ ਸਾਹਿਬ ਵਿਚ ਇਕੱਤਰ ਹੋਏ ਕਿਸਾਨਾਂ
Posted On December - 13 - 2019 Comments Off on ਸਰਹਿੰਦ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਾਂਗੇ: ਨਾਗਰਾ
ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 12 ਦਸੰਬਰ
ਸਰਹਿੰਦ ਸ਼ਹਿਰ ਨੂੰ ਆਧੁਨਿਕ ਬੁਨਿਆਦੀ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ ਅਤੇ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਸ਼ਹਿਰ ਦੇ ਸੀਵਰੇਜ ਤੇ ਪੀਣ ਵਾਲੇ ਸਾਫ਼ ਪਾਣੀ ਪੱਖੋਂ ਵਾਂਝੇ ਇਲਾਕਿਆਂ ਨੂੰ ਇਹ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਤੇ ਸਥਾਨਕ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਅਮਨ ਕਲੌਨੀ
Posted On December - 13 - 2019 Comments Off on ਸੀਵਰੇਜ ਮਾਮਲਾ: ਦੂਸ਼ਿਤ ਪਾਣੀ ਬਰਸਾਤੀ ਚੋਅ ਵਿਚ ਪਾਇਆ
ਅਜੇ ਮਲਹੋਤਰਾ
ਬਸੀ ਪਠਾਣਾਂ, 12 ਦਸੰਬਰ
ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਅੰਮ੍ਰਿਤ ਕੌਰ ਗਿੱਲ ਤੇ ਡਿਪਟੀ ਕਮਿਸ਼ਨਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਗਿਰੀਸ਼ ਦਿਆਲਨ ਦੇ ਆਪਸੀ ਤਾਲਮੇਲ ਸਦਕਾ ਖਰੜ ਤੋਂ ਆ ਰਿਹਾ ਸੀਵਰੇਜ ਦਾ ਦੂਸ਼ਿਤ ਪਾਣੀ ਜੋ ਕਿਸਾਨਾਂ ਤੇ ਲੋਕਾਂ ਲਈ ਸਮੱਸਿਆ ਬਣਿਆ ਹੋਇਆ ਸੀ, ਦਾ ਹੱਲ ਕਰ ਲਿਆ ਗਿਆ ਹੈ। ਇਸ ਸਬੰਧੀ ਬਸੀ ਪਠਾਣਾਂ ਦੇ ਐੱਸਡੀਐੱਮ ਪਵਿੱਤਰ ਸਿੰਘ ਨੇ ਦੱਸਿਆ ਕਿ ਖਰੜ ਤੋਂ ਸੀਵਰੇਜ ਦਾ ਦੂਸ਼ਿਤ ਪਾਣੀ ਜੈਂਤੀ ਕੀ ਰਾਓ ਰਾਹੀਂ ਸ਼ੇਰਗੜ੍ਹ ਬਾੜਾ, ਕਲੱਰ
Posted On December - 13 - 2019 Comments Off on ਲੀਗਲ ਏਡ ਕਲੀਨਿਕ ਦਾ ਉਦਘਾਟਨ
ਪੱਤਰ ਪ੍ਰੇਰਕ
ਨੂਰਪੁਰ ਬੇਦੀ, 12 ਦਸੰਬਰ
ਮਾਣਯੋਗ ਮੈਂਬਰ ਸਕੱਤਰ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਮੁਹਾਲੀ ਦੇ ਨਿਰਦੇਸ਼ਾਂ ’ਤੇ ਜ਼ਿਲ੍ਹਾ ਸੈਸ਼ਨ ਜੱਜ ਹਰਪ੍ਰੀਤ ਕੌਰ ਰੂਪਨਗਰ ਦੀ ਅਗਵਾਈ ਹੇਠ ਅੱਜ ਬਲਾਕ ਨੂਰਪੁਰ ਬੇਦੀ ਦੇ ਪਿੰਡ ਟਿੱਬਾ ਨੰਗਲ ਦੇ ਪੰਚਾਇਤ ਘਰ ਵਿੱਚ ਹਰਸਿਮਰਨਜੀਤ ਸਿੰਘ ਸੀਜੇਐੱਮ-ਕਮ-ਸਕੱਤਰ ਨੇ ਲੀਗਲ ਏਡ ਕਲੀਨਿਕ ਦਾ ਉਦਘਾਟਨ ਕੀਤਾ। ਇਸ ਮੌਕੇ ਹਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਇਹ ਕਲੀਨਿਕ ਖੋਲ੍ਹਣ ਦਾ ਮੁੱਖ ਮਕਸਦ ਲੋਕਾਂ ਨੂੰ ਉਨ੍ਹਾਂ ਦੇ ਹੱਕਾਂ
Posted On December - 13 - 2019 Comments Off on ਨਗਰ ਕੀਰਤਨ ਵਿਚ ਟੈਂਪੂ ਨਾ ਲਿਆਉਣ ਦੀ ਅਪੀਲ
ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 12 ਦਸੰਬਰ
ਗੁਰਦੁਆਰਾ ਸਾਹਿਬ ਵਿਚ ਜ਼ਿਲ੍ਹਾ ਪੁਲੀਸ ਪ੍ਰਸ਼ਾਸਨ, ਗੁਰਦੁਆਰਾ ਪ੍ਰਬੰਧਕ ਤੇ ਪ੍ਰਮੁੱਖ ਸ਼ਖ਼ਸੀਅਤਾਂ ਦੀ ਅਹਿਮ ਮੀਟਿੰਗ ਹੋਈ, ਜਿਸ ਵਿਚ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਅੰਮ੍ਰਿਤ ਕੌਰ ਗਿੱਲ, ਐੱਸਪੀ ਜਾਂਚ ਹਰਪਾਲ ਸਿੰਘ, ਗੁਰਦੁਆਰੇ ਦੇ ਮੈਨੇਜਰ ਨੱਥਾ ਸਿੰਘ ਅਵਤਾਰ ਸਿੰਘ ਰੀਆ ਅਤੇ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਸਾਂਝੇ ਤੌਰ ’ਤੇ ਸਮੁੱਚੀ ਸੰਗਤ ਨੂੰ ਅਪੀਲ ਕੀਤੀ ਹੈ ਕਿ ਸ਼ਹੀਦੀ ਸਭਾ ਦੇ ਆਖ਼ਰੀ ਦਿਨ ਸਜਾਏ
Posted On December - 13 - 2019 Comments Off on 3.32 ਕਰੋੜ ਨਾਲ ਹੋਵੇਗਾ ਬਿਜਲੀ ਦਾ ਨਵੀਨੀਕਰਨ
ਪੱਤਰ ਪ੍ਰੇਰਕ
ਮੋਰਿੰਡਾ, 12 ਦਸੰਬਰ
ਮੋਰਿੰਡਾ ਵਿੱਚ ਬਿਜਲੀ ਸਪਲਾਈ ਨੂੰ ਦਰੁਸਤ ਢੰਗ ਨਾਲ ਚਲਾਉਣ ਨਾਲ ਬਿਜਲੀ ਵਿਭਾਗ ਵੱਲੋਂ 3 ਕਰੋੜ 32 ਲੱਖ ਰੁਪਏ ਦਾ ਖਰਚਾ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੇਜਰ ਸਿੰਘ ਐੱਸਡੀਓ ਮੋਰਿੰਡਾ ਨੇ ਦੱਸਿਆ ਕਿ ਸ਼ਹਿਰ ਵਿੱਚ 14 ਹਜ਼ਾਰ ਮੀਟਰ ਮੋਟਾ ਕੰਡਕਟਰ ਪਾਇਆ ਜਾ ਰਿਹਾ ਹੈ ਤੇ 36 ਨਵੇਂ ਟਰਾਂਸਫਾਰਮਰ, 11 ਮੀਟਰ ਦੇ ਪੋਲ ਲਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 31 ਜਨਵਰੀ 2020 ਤੱਕ ਮੋਰਿੰਡਾ ਸ਼ਹਿਰ ਵਿੱਚ ਬਿਜਲੀ ਦਾ ਇਹ ਨਵੀਨੀਕਰਨ ਮੁਕੰਮਲ