ਮੁਕਾਬਲੇ ਵਿੱਚ ਜੈਸ਼-ਏ-ਮੁਹੰਮਦ ਦਾ ਕਮਾਂਡਰ ਹਲਾਕ !    ਤੁਰਕੀ ਬੰਬ ਹਮਲੇ ’ਚ ਪੰਜ ਹਲਾਕ !    ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਵਿਹਲੇ ਸਮੇਂ ਕਿਤਾਬਾਂ ਪੜ੍ਹਨਾ ਉੱਤਮ ਰੁਝੇਵਾਂ !    ਪੁਣੇ ’ਚ ਅੱਠ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 16 ਹੋਈ !    ਵਿਦਿਆਰਥੀਆਂ ’ਚ ਮੁਕਾਬਲੇ ਦੀ ਭਾਵਨਾ ਪੈਦਾ ਕਰਨੀ ਜ਼ਰੂਰੀ !    ਕਰੋਨਾ ਬਨਾਮ ਸਾਡਾ ਨਿੱਘਰ ਰਿਹਾ ਸਮਾਜਿਕ ਢਾਂਚਾ !    ਸੁਲਤਾਨਪੁਰ ਲੋਧੀ ਹਸਪਤਾਲ ’ਚੋਂ ਸਰਕਾਰ ਨੇ ਵੈਂਟੀਲੇਟਰ ‘ਚੁੱਕੇ’ !    ਜਹਾਂਗੀਰ ਵਾਸੀਆਂ ਦੀ ਪਹਿਲਕਦਮੀ: ਆਪਣਿਆਂ ਵੱਲੋਂ ਨਕਾਰਿਆਂ ਦੀ ਅਰਥੀ ਨੂੰ ਦੇਣਗੇ ਮੋਢਾ !    ਪਰਵਾਸੀ ਔਰਤ ਦੇ ਸਸਕਾਰ ਲਈ ਸ਼ਮਸ਼ਾਨ ਦੇ ਬੂਹੇ ਕੀਤੇ ਬੰਦ !    

ਪੰਜਾਬ › ›

Featured Posts
ਮਹਿਮਾ ਭਗਵਾਨਾ ’ਚ ਮਹਿਲਾ ਬ੍ਰਿਗੇਡ ਨੇ ਸੰਭਾਲਿਆ ਮੋਰਚਾ

ਮਹਿਮਾ ਭਗਵਾਨਾ ’ਚ ਮਹਿਲਾ ਬ੍ਰਿਗੇਡ ਨੇ ਸੰਭਾਲਿਆ ਮੋਰਚਾ

ਸ਼ਗਨ ਕਟਾਰੀਆ ਬਠਿੰਡਾ, 8 ਅਪਰੈਲ ਕਰੋਨਾਵਾਇਰਸ ਖ਼ਿਲਾਫ਼ ਚੱਲ ਰਹੀ ਜੰਗ ਦੌਰਾਨ ਪਿੰੰਡ ਮਹਿਮਾ ਭਗਵਾਨਾ ਦੀ ਹਿਫ਼ਾਜ਼ਤ ਲਈ ਮੋਰਚਾ ਬੀਬੀਆਂ ਨੇ ਸੰਭਾਲਿਆ ਹੈ। ਇਸ ਮਹਿਲਾ ਬ੍ਰਿਗੇਡ ਦੀ ਕਮਾਂਡਰ ਐੱਮਏ, ਬੀਐੱਡ ਤਾਲੀਮ-ਯਾਫ਼ਤਾ ਸਰਪੰਚ ਕੁਲਵਿੰਦਰ ਕੌਰ ਹੈ। ਅਗਾਂਹਵਧੂ ਸੋਚ ਨੂੰ ਪ੍ਰਣਾਈ ਕੁਲਵਿੰਦਰ ਕੌਰ ਦੀ ਨਿਗਰਾਨੀ ਵਿਚ ਬੀਬੀਆਂ ਪਿੰਡ ਨੂੰ ਆਉਂਦੇ ਰਸਤਿਆਂ ਉੱਪਰ ਨਾਕੇ ਲਾ ...

Read More

ਕਰੋਨਾਵਾਇਰਸ: ਚਰਚਾ ’ਚੋਂ ਤੀਸਰੀ ਦੁਨੀਆਂ ਦੇ ਦੇਸ਼ ਗਾਇਬ?

ਕਰੋਨਾਵਾਇਰਸ: ਚਰਚਾ ’ਚੋਂ ਤੀਸਰੀ ਦੁਨੀਆਂ ਦੇ ਦੇਸ਼ ਗਾਇਬ?

ਡਾ. ਸ਼ਿਆਮ ਸੁੰਦਰ ਦੀਪਤੀ* ਜਦੋਂ ਵੀ ਤੀਸਰੀ ਦੁਨੀਆਂ ਦੀ ਗੱਲ ਹੁੰਦੀ ਹੈ, ਇਸ ਵਿਚ ਵਧੇਰੇ ਦੇਸ਼ ਏਸ਼ੀਆ ਅਤੇ ਅਫ਼ਰੀਕਾ ਮਹਾਂਦੀਪ ਦੇ ਗਿਣੇ ਜਾਂਦੇ ਹਨ ਪਰ ਕਰੋਨਾਵਾਇਰਸ ਦੌਰਾਨ ਸਾਡੇ ਮੁਲਕ ਵਿਚ ਜਿੱਥੇ ਕਿਤੇ ਵੀ ਕਰੋਨਾਵਾਇਰਸ ਬਾਰੇ ਚਰਚਾ ਹੋ ਰਹੀ ਹੈ, ਅਸੀਂ ਬਿਮਾਰੀ ਦੇ ਹਾਲਾਤ ਅਤੇ ਤਿਆਰੀ ਪੱਖੋਂ ਆਪਣੇ ਦੇਸ਼ ਦੀ ਤੁਲਨਾ ਯੂਰੋਪ ...

Read More

ਕਰੋਨਾ: ਲੁਧਿਆਣਾ ’ਚ ਬਣ ਰਹੇ ਨੇ ਪੀਪੀਈ ਕਿੱਟਾਂ ਤੇ ਮਾਸਕ

ਕਰੋਨਾ: ਲੁਧਿਆਣਾ ’ਚ ਬਣ ਰਹੇ ਨੇ ਪੀਪੀਈ ਕਿੱਟਾਂ ਤੇ ਮਾਸਕ

ਗਗਨਦੀਪ ਅਰੋੜਾ ਲੁਧਿਆਣਾ, 8 ਅਪਰੈਲ ਸਨਅਤੀ ਸ਼ਹਿਰ ਲੁਧਿਆਣਾ ਵਿੱਚ ਹੁਣ ਕਰੋਨਾਵਾਇਰਸ ਖ਼ਿਲਾਫ਼ ਮੂਹਰਲੀ ਕਤਾਰ ’ਚ ਹੋ ਕੇ ਲੜ ਰਹੇ ਲੋਕਾਂ ਦੀ ਸੁਰੱਖਿਆ ਲਈ ਪੀਪੀਈ (ਪਰਸਨਲ ਪ੍ਰੋਟੈਕਸ਼ਨ ਇਕੁਇਪਮੈਂਟ) ਕਿੱਟਾਂ ਤੇ ਮਾਸਕ ਬਣਾਏ ਜਾ ਰਹੇ ਹਨ। ਇਸ ਕੰਮ ਲਈ ਲੁਧਿਆਣਾ ਵਿੱਚ 5 ਯੂਨਿਟਾਂ ਨੂੰ ਮਨਜ਼ੂਰੀ ਮਿਲ ਗਈ ਹੈ, ਜਦਕਿ ਐੱਨ-95 ਮਾਸਕਾਂ ਲਈ ਸਥਾਨਕ ਦੋ ...

Read More

ਕੋਵਿਡ-19: ਸਰਕਾਰ ਡਾਕਟਰਾਂ ਦੀ ਸੰਭਾਲ ਲਈ ਗੰਭੀਰ ਨਹੀਂ: ਗਾਂਧੀ

ਕੋਵਿਡ-19: ਸਰਕਾਰ ਡਾਕਟਰਾਂ ਦੀ ਸੰਭਾਲ ਲਈ ਗੰਭੀਰ ਨਹੀਂ: ਗਾਂਧੀ

ਗੁਰਨਾਮ ਸਿੰਘ ਅਕੀਦਾ ਪਟਿਆਲਾ, 8 ਅਪਰੈਲ ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕਿਹਾ ਹੈ ਕਿ ਜੇਕਰ ਹਸਪਤਾਲ ਵਿੱਚ ਕਰੋਨਾਵਾਇਰਸ ਦੇ ਮਰੀਜ਼ਾਂ ਨੂੰ ਸੰਭਾਲ ਰਿਹਾ ਕੋਈ ਡਾਕਟਰ ਜਾਂ ਕੋਈ ਸਿਹਤ ਕਰਮੀ ਮਰਦਾ ਹੈ ਤਾਂ ਉਹ ਪੰਜਾਬ ਸਰਕਾਰ ਦੇ ਮੁੱਖ ਮੰਤਰੀ, ਸਿਹਤ ਮੰਤਰੀ ਤੇ ਸਿਹਤ ਸਕੱਤਰ ਨੂੰ ਹਾਈ ਕੋਰਟ ਵਿੱਚ ਲੈ ਕੇ ਜਾਣਗੇ, ...

Read More

ਜਹਾਂਗੀਰ ਵਾਸੀਆਂ ਦੀ ਪਹਿਲਕਦਮੀ: ਆਪਣਿਆਂ ਵੱਲੋਂ ਨਕਾਰਿਆਂ ਦੀ ਅਰਥੀ ਨੂੰ ਦੇਣਗੇ ਮੋਢਾ

ਜਹਾਂਗੀਰ ਵਾਸੀਆਂ ਦੀ ਪਹਿਲਕਦਮੀ: ਆਪਣਿਆਂ ਵੱਲੋਂ ਨਕਾਰਿਆਂ ਦੀ ਅਰਥੀ ਨੂੰ ਦੇਣਗੇ ਮੋਢਾ

ਰਾਜਨ ਮਾਨ ਮਜੀਠਾ, 8 ਅਪਰੈਲ ਕਰੋਨਾਵਾਇਰਸ ਕਾਰਨ ਮਰੇ ਕੁਝ ਵਿਅਕਤੀਆਂ ਦੇ ਪਰਿਵਾਰਾਂ ਵੱਲੋਂ ਉਨ੍ਹਾਂ ਦੀਆਂ ਅੰਤਿਮ ਰਸਮਾਂ ਕਰਨ ਤੋਂ ਇਨਕਾਰ ਕਰਨ ’ਤੇ ਜਿੱਥੇ ਸਾਰੀ ਮਨੁੱਖਤਾ ਸ਼ਰਮਸਾਰ ਹੋਈ ਹੈ, ਉੱਥੇ ਹੀ ਦੂਜੇ ਪਾਸੇ ਪਿੰਡ ਜਹਾਂਗੀਰ ਦੇ ਲੋਕਾਂ ਨੇ ਪਹਿਲਕਦਮੀ ਕਰਦਿਆਂ ਮ੍ਰਿਤਕਾਂ ਦੀ ਅਰਥੀ ਨੂੰ ਮੋਢਾ ਦੇਣ ਦਾ ਬੀੜਾ ਚੁੱਕ ਕੇ ਖੂਨ ਦੇ ਰਿਸ਼ਤਿਆਂ ...

Read More

ਮਲੇਸ਼ੀਆ ਘੁੰਮਣ ਗਏ ਭਾਰਤੀ ਫਸੇ

ਮਲੇਸ਼ੀਆ ਘੁੰਮਣ ਗਏ ਭਾਰਤੀ ਫਸੇ

ਰਾਜਵਿੰਦਰ ਰੌਂਤਾ ਨਿਹਾਲ ਸਿੰਘ ਵਾਲਾ, 8 ਅਪਰੈਲ ਕਰੋਨਾਵਾਇਰਸ ਕਾਰਨ ਹਵਾਈ ਸੇਵਾ ਬੰਦ ਹੋਣ ’ਤੇ ਮਲੇਸ਼ੀਆ ਘੁੰਮਣ ਗਏ ਸੈਂਕੜੇ ਭਾਰਤੀ ਉੱਥੇ ਫ਼ਸੇ ਹੋਏ ਹਨ। ਉਨ੍ਹਾਂ ਦੀ ਦੇਸ਼ ਵਾਪਸੀ ਲਈ ਕੇਂਦਰ ਸਰਕਾਰ ਨੇ ਹਾਲੇ ਤੱਕ ਕੋਈ ਚਾਰਾਜੋਈ ਨਹੀਂ ਕੀਤੀ, ਜਿਸ ਕਾਰਨ ਉਹ ਪ੍ਰੇਸ਼ਾਨ ਹਨ। ਜਿਹੜੇ ਸੈਲਾਨੀਆਂ ਦੀ 17 ਮਾਰਚ ਤੋਂ ਪਹਿਲਾਂ ਇਮੀਗ੍ਰੇਸ਼ਨ ਪ੍ਰਕਿਰਿਆ ਪੂਰੀ ...

Read More

ਸੇਵਾਮੁਕਤ ਪੁਲੀਸ ਮੁਲਾਜ਼ਮਾਂ ਨੇ ਮੋਰਚਾ ਸੰਭਾਲਿਆ

ਸੇਵਾਮੁਕਤ ਪੁਲੀਸ ਮੁਲਾਜ਼ਮਾਂ ਨੇ ਮੋਰਚਾ ਸੰਭਾਲਿਆ

ਪੱਤਰ ਪ੍ਰੇਰਕ ਸ੍ਰੀ ਆਨੰਦਪੁਰ ਸਾਹਿਬ, 8 ਅਪਰੈਲ ਪੰਜਾਬ ਪੁਲੀਸ ਦੇ ਜਵਾਨਾਂ ਦੇ ਨਾਲ-ਨਾਲ ਕਰਫਿਊ ਦੌਰਾਨ ਡਿਊਟੀ ਨਿਭਾਉਣ ਲਈ ਸੇਵਾਮੁਕਤ ਪੁਲੀਸ ਮੁਲਾਜ਼ਮਾਂ ਨੇ ਵੀ ਮੋਰਚਾ ਸੰਭਾਲ ਲਿਆ ਹੈ। ਅੱਜ ਵੱਖ-ਵੱਖ ਪੁਲੀਸ ਨਾਕਿਆਂ ’ਤੇ ਦਰਜਨਾਂ ਸੇਵਾਮੁਕਤ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ। ਇਨ੍ਹਾਂ ਮੁਲਾਜ਼ਮਾਂ ਦੀ ਅਗਵਾਈ ਕਰ ਰਹੇ ਸੁਖਦੇਵ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ...

Read More


ਰੂਪਨਗਰ ਜ਼ਿਲ੍ਹੇ ’ਚ ਮਿਲਿਆ ਕਰੋਨਾ ਦਾ ਪਾਜ਼ੇਟਿਵ ਮਰੀਜ਼

Posted On April - 4 - 2020 Comments Off on ਰੂਪਨਗਰ ਜ਼ਿਲ੍ਹੇ ’ਚ ਮਿਲਿਆ ਕਰੋਨਾ ਦਾ ਪਾਜ਼ੇਟਿਵ ਮਰੀਜ਼
ਪੱਤਰ ਪ੍ਰੇਰਕ ਰੂਪਨਗਰ, 3 ਅਪਰੈਲ ਇਥੋਂ ਦੇ ਪਿੰਡ ਚਤਾਮਲੀ ਦਾ 55 ਸਾਲਾ ਵਿਅਕਤੀ ਕਰੋਨਾਵਾਇਰਸ ਪਾਜ਼ੇਟਿਵ ਪਾਇਆ ਗਿਆ ਹੈ। ਇਹ ਰੂਪਨਗਰ ਜ਼ਿਲ੍ਹੇ ਦਾ ਕਰੋਨਾਵਾਇਰਸ ਪਾਜ਼ੇਟਿਵ ਪਹਿਲਾ ਮਰੀਜ਼ ਹੈ। ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਇਹ ਵਿਅਕਤੀ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦਾ ਮਰੀਜ਼ ਹੈ ਜੋ ਸਰਕਾਰੀ ਹਸਪਤਾਲ ਸੈਕਟਰ 16 ਚੰਡੀਗੜ੍ਹ ਵਿੱਚ 27 ਮਾਰਚ ਤੋਂ ਦਾਖਲ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਨੇ ਪਿੰਡ ਸੀਲ ਕਰਕੇ ਮਰੀਜ਼ ਦੇ ਪਰਿਵਾਰਕ ਮੈਂਬਰਾਂ ਅਤੇ ਨੇੜਲੇ ਸਬੰਧੀਆਂ ਨੂੰ ਇਕਾਂਤਵਾਸ 

ਨਿਰਮਲ ਸਿੰਘ ਖਾਲਸਾ ਦੀ ਦੇਹ ਦੀ ਬੇਅਦਬੀ ਹੋਈ: ਗੜ੍ਹੀ

Posted On April - 4 - 2020 Comments Off on ਨਿਰਮਲ ਸਿੰਘ ਖਾਲਸਾ ਦੀ ਦੇਹ ਦੀ ਬੇਅਦਬੀ ਹੋਈ: ਗੜ੍ਹੀ
ਪੱਤਰ ਪ੍ਰੇਰਕ ਚੰਡੀਗੜ੍ਹ, 3 ਅਪਰੈਲ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਪਦਮਸ੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਦੀ ਮੌਤ ’ਤੇ ਦੁੱਖ ਪ੍ਰਗਟਾਉਂਦਿਆਂ ਉਨ੍ਹਾਂ ਦੇ ਸਸਕਾਰ ਮੌਕੇ ਲਾਸ਼ ਦੀ ਬੇਅਦਬੀ ਹੋਣ ਦੀ ਗੱਲ ਆਖੀ ਹੈ। ਉਨ੍ਹਾਂ ਬੇਅਦਬੀ ਲਈ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਮੌਜੂਦਾ ਡਿਪਟੀ ਕਮਿਸ਼ਨਰ, ਜ਼ਿਲ੍ਹਾ ਐੱਸਐੱਸਪੀ ਅਤੇ ਸਿਵਲ ਸਰਜਨ ਦੀ ਤੁਰੰਤ ਮੁਅੱਤਲੀ ਦੀ ਮੰਗ ਕੀਤੀ ਹੈ ਕਿਉਂਕਿ ਭਾਰਤ ਸਰਕਾਰ ਦੀ ਪੁਜ਼ੀਸ਼ਨ ਦੀ ਸੂਚੀ ਵਿੱਚ ਪਦਮਸ੍ਰੀ ਐਵਾਰਡ ਪ੍ਰਾਪਤਕਰਤਾ 

ਸ਼੍ਰੋਮਣੀ ਕਮੇਟੀ ਨੇ 300 ਬੈੱਡ ਅਤੇ 10 ਵੈਂਟੀਲੇਟਰ ਰਾਖਵੇਂ ਰੱਖੇ

Posted On April - 4 - 2020 Comments Off on ਸ਼੍ਰੋਮਣੀ ਕਮੇਟੀ ਨੇ 300 ਬੈੱਡ ਅਤੇ 10 ਵੈਂਟੀਲੇਟਰ ਰਾਖਵੇਂ ਰੱਖੇ
ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 3 ਅਪਰੈਲ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਨੇ ਸਿਹਤ ਸੇਵਾਵਾਂ ਲਈ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਪ੍ਰਬੰਧ ਕੀਤਾ ਹੈ। ਸੰਸਥਾ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਇਸ ਹਸਪਤਾਲ ਵਿਚ 300 ਬੈੱਡ ਤੇ 10 ਵੈਂਟੀਲੇਟਰ ਰਾਖਵੇਂ ਰੱਖੇ ਗਏ ਹਨ। ਇਸ ਦੇ ਨਾਲ ਹੀ ਸਰਾਵਾਂ ਵਿਚ ਵੀ ਇਕਾਂਤਵਾਸ ਦਾ ਪ੍ਰਬੰਧ ਕੀਤਾ ਗਿਆ ਹੈ। ਲੋੜਵੰਦਾਂ ਨੂੰ ਜ਼ੋਨ ਪੱਧਰ ’ਤੇ ਲੰਗਰ ਸੇਵਾਵਾਂ 

ਡਾਕਟਰਾਂ ਵੱਲੋਂ ਪ੍ਰਧਾਨ ਮੰਤਰੀ ਦੇ ਭਾਸ਼ਣ ਦੀ ਨਿਖੇਧੀ

Posted On April - 4 - 2020 Comments Off on ਡਾਕਟਰਾਂ ਵੱਲੋਂ ਪ੍ਰਧਾਨ ਮੰਤਰੀ ਦੇ ਭਾਸ਼ਣ ਦੀ ਨਿਖੇਧੀ
ਗੁਰਿੰਦਰ ਸਿੰਘ ਲੁਧਿਆਣਾ, 3 ਅਪਰੈਲ ਡਾਕਟਰਾਂ ਦੀ ਜਥੇਬੰਦੀ ਇੰਡੀਅਨ ਡਾਕਟਰਜ਼ ਫ਼ਾਰ ਪੀਸ ਐਂਡ ਡਿਵੈਲਪਮੈਂਟ (ਆਈਡੀਪੀਡੀ) ਨੇ ਪ੍ਰਧਾਨ ਮੰਤਰੀ ਵੱਲੋਂ ਰਾਸ਼ਟਰ ਦੇ ਨਾਮ ਦਿੱਤੇ ਭਾਸ਼ਣ ’ਤੇ ਨਿਰਾਸ਼ਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਵਿੱਚ ਮੈਡੀਕਲ ਕਰਮਚਾਰੀਆਂ ਨੂੰ ਸਹੂਲਤਾਂ ਅਤੇ ਮੈਡੀਕਲ ਸਟਾਫ਼ ਦੀ ਨਿੱਜੀ ਸੁਰੱਖਿਆ ਦੇਣ ਬਾਰੇ ਇਕ ਸ਼ਬਦ ਵੀ ਨਹੀਂ ਕਿਹਾ ਜਦਕਿ ਉਨ੍ਹਾਂ ਦੀਵੇ, ਮੋਮਬੱਤੀਆਂ ਅਤੇ ਹੋਰ ਰੋਸ਼ਨੀ ਕਰਨ ਦੀ ਗੱਲ ਕਰਕੇ ਵਿਸ਼ਵ ਭਰ ਵਿੱਚ ਹਾਸੋਹੀਣੀ ਸਥਿਤੀ 

ਤਬਲੀਗੀ ਭਾਈਚਾਰੇ ਨੂੰ ਬਦਨਾਮ ਕੀਤਾ ਜਾ ਰਿਹੈ: ਮੁਸਲਿਮ ਫਰੰਟ

Posted On April - 4 - 2020 Comments Off on ਤਬਲੀਗੀ ਭਾਈਚਾਰੇ ਨੂੰ ਬਦਨਾਮ ਕੀਤਾ ਜਾ ਰਿਹੈ: ਮੁਸਲਿਮ ਫਰੰਟ
ਨਿੱਜੀ ਪੱਤਰ ਪ੍ਰੇਰਕ ਮਾਲੇਰਕੋਟਲਾ, 3 ਅਪਰੈਲ ਹਜ਼ਰਤ ਨਿਜ਼ਾਮੂਦੀਨ ਮਰਕਜ਼, ਧਰਮ ਪ੍ਰਚਾਰ ਦਾ ਕੇਂਦਰ ਹੈ, ਜਿਸ ਦਾ ਕੋਈ ਰਾਜਨੀਤਕ ਉਦੇਸ਼ ਨਹੀਂ ਤੇ ਨਾ ਹੀ ਇਸ ਦਾ ਸਿਆਸਤ ’ਚ ਕੋਈ ਦਖ਼ਲ ਹੈ। ਇਸ ਕੇਂਦਰ ਦਾ ਮਕਸਦ ਲੋਕਾਂ ਨੂੰ ਧਰਮਿਕ ਸਿੱਖਿਆਵਾਂ ਦੀ ਪਾਲਣਾ ਲਈ ਪ੍ਰੇਰਿਤ ਕਰਨਾ ਹੈ। ਇਹ ਗੱਲ ਆਲ ਇੰਡੀਆ ਮੁਸਲਿਮ ਯੂਨਿਟੀ ਫਰੰਟ ਦੇ ਪ੍ਰਧਾਨ ਸਾਹਿਬਜ਼ਾਦਾ ਨਦੀਮ ਅਨਵਾਰ ਖਾਂ ਨੇ ਕਹੀ ਹੈ। ਉਨ੍ਹਾਂ ਕਿਹਾ ਕਿ ਕਰੋਨਾਵਾਇਰਸ ਦੇ ਟਾਕਰੇ ਲਈ ਕੇਂਦਰ ਸਰਕਾਰ ਵੱਲੋਂ 22 ਮਾਰਚ ਦੀ ਰਾਤ ਕਰਫਿਊ ਦਾ ਐਲਾਨ ਕੀਤਾ 

ਪੰਚਾਇਤ ਸਕੱਤਰ ਅਤੇ ਕਾਂਗਰਸੀ ਆਗੂ ਵਿਚਾਲੇ ਹੱਥੋਪਾਈ

Posted On April - 4 - 2020 Comments Off on ਪੰਚਾਇਤ ਸਕੱਤਰ ਅਤੇ ਕਾਂਗਰਸੀ ਆਗੂ ਵਿਚਾਲੇ ਹੱਥੋਪਾਈ
ਪੱਤਰ ਪ੍ਰੇਰਕ ਸ਼ਹਿਣਾ, 3 ਅਪਰੈਲ ਇਥੇ ਪੰਚਾਇਤ ਸਕੱਤਰ ਜਗਦੇਵ ਸਿੰਘ ਅਤੇ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਵਿਚਾਲੇ ਹੱਥੋਪਾਈ ਹੋ ਗਈ, ਜਿਸ ਪਿੱਛੋਂ ਪੁਲੀਸ ਨੇ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਕਲਕੱਤਾ ਖਿਲਾਫ਼ ਧਾਰਾ 353, 186, 332, 188, 355, 341, 506 ਆਈਪੀਸੀ ਅਧੀਨ ਕੇਸ ਦਰਜ ਕਰ ਲਿਆ ਹੈ। ਘਟਨਾ ਪਿੱਛੋਂ ਬੀਡੀਪੀਓ ਭੂਸ਼ਨ ਕੁਮਾਰ ਗੁਪਤਾ ਦੀ ਅਗਵਾਈ ’ਚ ਵਫ਼ਦ ਡਿਪਟੀ ਕਮਿਸ਼ਨਰ ਅਤੇ ਐੱਸਐੱਸਪੀ ਨੂੰ ਮਿਲਿਆ ਤੇ ਕਾਰਵਾਈ ਦੀ ਮੰਗ ਕੀਤੀ। ਪੁਲੀਸ ਨੂੰ ਦਿੱਤੇ ਬਿਆਨਾਂ ਅਨੁਸਾਰ ਪੰਚਾਇਤ ਸਕੱਤਰ ਕਰੋਨਾਵਾਇਰਸ 

ਹੈਰੋਇਨ ਸਣੇ ਤਿੰਨ ਗ੍ਰਿਫ਼ਤਾਰ

Posted On April - 4 - 2020 Comments Off on ਹੈਰੋਇਨ ਸਣੇ ਤਿੰਨ ਗ੍ਰਿਫ਼ਤਾਰ
ਪੱਤਰ ਪ੍ਰੇਰਕ ਐਸ.ਏ.ਐਸ. ਨਗਰ (ਮੁਹਾਲੀ), 3 ਅਪਰੈਲ ਪੰਜਾਬ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ਼) ਨੇ ਤਿੰਨ ਵਿਅਕਤੀਆਂ ਨੂੰ 215 ਗਰਾਮ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਅਜੈ ਕੁਮਾਰ (47), ਵਿੱਕੀ ਕੁਮਾਰ (27) ਤੇ ਤੁਸ਼ਾਰ ਕੁਮਾਰ (24) ਵਾਸੀ ਪਿੰਡ ਢਕੋਲੀ, ਜ਼ੀਰਕਪੁਰ ਵਜੋਂ ਹੋਈ ਹੈ। ਐੱਸਟੀਐੱਫ਼ ਦੇ ਐੱਸਐੱਚਓ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀਆਂ ਖ਼ਿਲਾਫ਼ ਐੱਸਟੀਐੱਫ਼ ਥਾਣਾ ਫੇਜ਼-4 ਵਿੱਚ ਕੇਸ ਦਰਜ ਕਰ ਲਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਐੱਸਟੀਐਫ਼ ਨੇ ਗੁਪਤ ਸੂਚਨਾ 

ਬਿਮਾਰ ਮਹਿਲਾ ਦੀ ਮਦਦ ਲਈ ਵਿਧਾਇਕ ਕਮਾਲੂ ਆਏ ਅੱਗੇ

Posted On April - 4 - 2020 Comments Off on ਬਿਮਾਰ ਮਹਿਲਾ ਦੀ ਮਦਦ ਲਈ ਵਿਧਾਇਕ ਕਮਾਲੂ ਆਏ ਅੱਗੇ
ਸੁਖਜੀਤ ਮਾਨ ਬਠਿੰਡਾ, 3 ਅਪਰੈਲ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਮੌੜ ਦੇ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਬਤੌਰ ਹਲਕਾ ਵਿਧਾਇਕ ਤੇ ਇਨਸਾਨੀਅਤ ਦਾ ਫ਼ਰਜ਼ ਨਿਭਾਇਆ ਹੈ। ਅੱਜ ਉਨ੍ਹਾਂ ਆਪਣੇ ਹਲਕੇ ਦੇ ਪਿੰਡ ਕੋਟਲੀ ਦੀ ਇੱਕ ਬਿਮਾਰ ਮਹਿਲਾ ਨੂੰ ਆਪਣੀ ਗੱਡੀ ਵਿੱਚ ਲਿਜਾ ਕੇ ਮਾਨਸਾ ਤੋਂ ਦਵਾਈ ਦਿਵਾਈ। ਜਾਣਕਾਰੀ ਅਨੁਸਾਰ ਹਲਕਾ ਮੌੜ ਦੇ ਪਿੰਡ ਕੋਟਲੀ ਦੇ ਇੱਕ ਗਰੀਬ ਪਰਿਵਾਰ ਦੀ ਮਹਿਲਾ ਜੋ ਕਾਫ਼ੀ ਸਮੇਂ ਤੋਂ ਬਿਮਾਰ ਰਹਿੰਦੀ ਹੈ ਤੇ ਉਸ ਨੂੰ ਹੁਣ ਕਰਫਿਊ ਅਤੇ ਪੈਸਿਆਂ ਦੀ ਤੰਗੀ ਕਾਰਨ ਦਵਾਈ ਲਿਆਉਣ 

ਨਿਜ਼ਾਮੂਦੀਨ ਤੋਂ ਪਰਤੇ ਅੰਮ੍ਰਿਤਸਰ ਦੇ ਦੋ ਵਿਅਕਤੀਆਂ ਦੀ ਜਾਂਚ

Posted On April - 4 - 2020 Comments Off on ਨਿਜ਼ਾਮੂਦੀਨ ਤੋਂ ਪਰਤੇ ਅੰਮ੍ਰਿਤਸਰ ਦੇ ਦੋ ਵਿਅਕਤੀਆਂ ਦੀ ਜਾਂਚ
ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 3 ਅਪਰੈਲ ਨਿਜ਼ਾਮੂਦੀਨ ਵਿਚ ਤਬਲੀਗੀ ਜਮਾਤ ਦੇ ਸਮਾਗਮ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਅੰਮ੍ਰਿਤਸਰ ਨਾਲ ਸਬੰਧਤ ਦੋ ਵਿਅਕਤੀ ਵੀ ਹਨ, ਜਿਨ੍ਹਾਂ ਨੂੰ ਲੱਭਣ ਮਗਰੋਂ ਪੁਲੀਸ ਨੇ ਸਿਹਤ ਵਿਭਾਗ ਕੋਲੋਂ ਉਨ੍ਹਾਂ ਦੀ ਸਿਹਤ ਦੀ ਜਾਂਚ ਕਰਵਾਈ ਹੈ ਤੇ ਹੁਣ ਉਨ੍ਹਾਂ ਨੂੰ ਪਰਿਵਾਰ ਸਮੇਤ ਨਿਗਰਾਨੀ ਹੇਠ ਰੱਖਿਆ ਜਾਵੇਗਾ। ਡਿਪਟੀ ਕਮਿਸ਼ਨਰ ਪੁਲੀਸ ਜਗਮੋਹਨ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੂੰ ਅਗਲੇ ਦਿਨਾਂ ਲਈ ਨਿਗਰਾਨੀ ਹੇਠ 

ਸੇਵਾਦਾਰਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

Posted On April - 4 - 2020 Comments Off on ਸੇਵਾਦਾਰਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
ਪੱਤਰ ਪ੍ਰੇਰਕ ਸ੍ਰੀ ਗੋਇੰਦਵਾਲ ਸਾਹਿਬ, 3 ਅਪਰੈਲ ਖਡੂਰ ਸਾਹਿਬ ਸਥਿਤ ਮਾਤਾ ਖੀਵੀ ਲੰਗਰ ਹਾਲ ਵਿਖੇ ਮੋਟਰਸਾਈਕਲ ਅੰਦਰ ਲਗਾਉਣ ਤੋਂ ਮਨ੍ਹਾਂ ਕਰਨ ’ਤੇ ਨਿਹੰਗੀ ਬਾਣੇ ਵਿੱਚ ਆਏ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਸੇਵਾਦਾਰਾਂ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਪੰਜ ਸੇਵਾਦਾਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤਰਨ ਤਾਰਨ ਦੇ ਇਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਦੂਜੇ ਪਾਸੇ ਪੁਲੀਸ ਨੇ ਅੱਧੀ ਦਰਜਨ ਦੇ ਕਰੀਬ ਲੋਕਾਂ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ 

ਮਾਲੇਰਕੋਟਲਾ ਵਿੱਚ ਕਰੋਨਾ ਦਾ ਕੋਈ ਮਰੀਜ਼ ਨਹੀਂ: ਐੱਸਡੀਐੱਮ

Posted On April - 4 - 2020 Comments Off on ਮਾਲੇਰਕੋਟਲਾ ਵਿੱਚ ਕਰੋਨਾ ਦਾ ਕੋਈ ਮਰੀਜ਼ ਨਹੀਂ: ਐੱਸਡੀਐੱਮ
ਨਿੱਜੀ ਪੱਤਰ ਪ੍ਰੇਰਕ ਮਾਲੇਰਕੋਟਲਾ, 3 ਅਪਰੈਲ ਐਸਡੀਐਮ ਵਿਕਰਮਜੀਤ ਸਿੰਘ ਪਾਂਥੇ ਨੇ ਸੋਸ਼ਲ ਮੀਡੀਆ ’ਤੇ ਮਾਲੇਰਕੋਟਲਾ ਵਿਚ ਕਰੋਨਾ ਦੇ 66 ਮਰੀਜ਼ਾਂ ਨੂੰ ਆਈਸੋਲੇਟ ਕਰਨ ਦੀ ਖ਼ਬਰ ਦਾ ਖੰਡਨ ਕੀਤਾ। ਉਨ੍ਹਾਂ ਦੱਸਿਆ ਕਿ ਨਿਜ਼ਾਮੂਦੀਨ ਤੋਂ ਮਾਲੇਰਕੋਟਲਾ ਸ਼ਹਿਰ ਵਿਚ ਪਿਛਲੇ ਡੇਢ ਮਹੀਨੇ ਦੌਰਾਨ ਆਏ ਵਿਅਕਤੀਆਂ ਦੀ ਮੈਡੀਕਲ ਜਾਂਚ ਹੋ ਚੁੱਕੀ ਹੈ। ਇਨ੍ਹਾਂ ਵਿਚੋਂ ਮੁਹੰਮਦ ਸ਼ੌਕਤ ਅਲੀ 20 ਮਾਰਚ ਨੂੰ ਆਇਆ ਸੀ ਜਿਸ ਦੀ ਜਾਂਚ ’ਚ ਕਰੋਨਾਵਾਇਰਸ ਦਾ ਕੋਈ ਲੱਛਣ ਸਾਹਮਣੇ ਨਹੀਂ ਆਇਆ ਪਰ ਉਸ ਨੂੰ ਇਹਤਿਆਤ ਵਜੋਂ 

ਤਬਲੀਗੀ ਜਮਾਤ: 107 ਵਿਅਕਤੀਆਂ ਨੂੰ ਇਕਾਂਤਵਾਸ ਵਿੱਚ ਰੱਖਿਆ

Posted On April - 4 - 2020 Comments Off on ਤਬਲੀਗੀ ਜਮਾਤ: 107 ਵਿਅਕਤੀਆਂ ਨੂੰ ਇਕਾਂਤਵਾਸ ਵਿੱਚ ਰੱਖਿਆ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 3 ਅਪਰੈਲ ਹਰਿਆਣਾ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਜੈਵਰਧਨ ਨੇ ਕਿਹਾ ਹੈ ਕਿ ਤਬਲੀਗੀ ਜਮਾਤ ਦੇ 107 ਲੋਕ, ਜੋ ਸੈਰ-ਸਪਾਟਾ ਵੀਜ਼ੇ ’ਤੇ ਭਾਰਤ ਆਏ ਹਨ, ਦੀ ਪਛਾਣ ਹਰਿਆਣਾ ਸੂਬੇ ਵਿੱਚ ਕੀਤੀ ਗਈ ਹੈ ਅਤੇ ਹੁਣ ਉਨ੍ਹਾਂ ਨੂੰ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਖ਼ਿਲਾਫ਼ ਪਲਵਲ, ਫ਼ਰੀਦਾਬਾਦ, ਪਾਣੀਪਤ, ਅੰਬਾਲਾ ਅਤੇ ਨੂਹ ਵਿੱਚ ਕੇਸ ਦਰਜ ਕੀਤੇ ਹਨ ਅਤੇ ਜਾਂਚ ਤੋਂ ਬਾਅਦ ਲੋਂੜੀਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਥੇ ਸਿਹਤ ਤੇ ਪਰਿਵਾਰ 

ਪ੍ਰਧਾਨ ਮੰਤਰੀ ਦੇ ਮੋਮਬੱਤੀਆਂ ਜਗਾਉਣ ਦੇ ਸੰਦੇਸ਼ ਦੀ ਨਿਖੇਧੀ

Posted On April - 4 - 2020 Comments Off on ਪ੍ਰਧਾਨ ਮੰਤਰੀ ਦੇ ਮੋਮਬੱਤੀਆਂ ਜਗਾਉਣ ਦੇ ਸੰਦੇਸ਼ ਦੀ ਨਿਖੇਧੀ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 3 ਅਪਰੈਲ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੌਮਾਂਤਰੀ ਆਫ਼ਤ ਮੌਕੇ ਰਾਹਤ ਦੇਣ ਵਾਲੀਆਂ ਗੱਲਾਂ ਕਰਨ ਨਾ ਕਿ ਮੁੱਦੇ ਨੂੰ ਹੋਰ ਪਾਸੇ ਲੈ ਕੇ ਜਾਣ। ਪ੍ਰਧਾਨ ਮੰਤਰੀ ਮੋਦੀ ਦੇ ਪੰਜ ਅਪਰੈਲ ਨੂੰ ਰਾਤ 9 ਵਜੇ ਮੋਮਬੱਤੀਆਂ ਜਗਾਉਣ, ਦੀਵੇ ਬਾਲਣ ਦੇ ਸੱਦੇ ’ਤੇ ਟਿੱਪਣੀ ਕਰਦਿਆਂ ਇਨ੍ਹਾਂ ਆਗੂਆਂ ਨੇ ਕਿਹਾ ਕਿ ਲੋਕ ਤਾਂ ਪ੍ਰਧਾਨ ਮੰਤਰੀ ਵੱਲੋਂ ਕਰੋਨਾਵਾਇਰਸ ਨਾਲ 

ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ ਚਾਰ ਸਾਲਾਂ ਦੀ ਅਦਾਇਗੀ ਮੰਗੀ

Posted On April - 4 - 2020 Comments Off on ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ ਚਾਰ ਸਾਲਾਂ ਦੀ ਅਦਾਇਗੀ ਮੰਗੀ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 3 ਅਪਰੈਲ ਪੰਜਾਬ ਦੇ ਅਨਏਡਿਡ ਕਾਲਜਾਂ ਦੀ ਨੁਮਾਇੰਦਗੀ ਕਰਦੀ ਜੁਆਇੰਟ ਐਕਸ਼ਨ ਕਮੇਟੀ ਨੇ ਸਰਕਾਰ ਤੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ ਪਿਛਲੇ ਚਾਰ ਸਾਲਾਂ ਦੀ ਅਦਾਇਗੀ ਕਰਨ ਦੀ ਮੰਗ ਕੀਤੀ ਹੈ। ਜੁਆਇੰਟ ਐਕਸ਼ਨ ਕਮੇਟੀ ਦੇ ਡਾਇਰੈਕਟਰਾਂ ਦੀ ਮੀਟਿੰਗ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ। ਇਸ ਮੌਕੇ ਪ੍ਰਧਾਨ ਅਨਏਡਿਡ ਕਾਲਜਿਜ਼ ਅਨਿਲ ਚੋਪੜਾ ਨੇ ਕਿਹਾ ਕਿ ਇਸ ਸਕੀਮ ਅਧੀਨ ਸਾਲ 2016-17 ਦੇ 538.08 ਕਰੋੜ ਰੁਪਏ ਕੇਂਦਰ ਸਰਕਾਰ ਵੱਲ ਬਕਾਇਆ ਹਨ। ਪੰਜਾਬ ਸਰਕਾਰ 

80 ਜਣਿਆਂ ਨੂੰ ਇਕਾਂਤਵਾਸ ’ਚ ਭੇਜਿਆ

Posted On April - 4 - 2020 Comments Off on 80 ਜਣਿਆਂ ਨੂੰ ਇਕਾਂਤਵਾਸ ’ਚ ਭੇਜਿਆ
ਪੱਤਰ ਪ੍ਰੇਰਕ ਪਠਾਨਕੋਟ, 3 ਅਪਰੈਲ ਇਥੋਂ ਦੀ ਰੈਪਿਡ ਰਿਸਪਾਂਸ ਟੀਮ ਵੱਲੋਂ ਕੁੱਝ ਦਿਨ ਪਹਿਲਾਂ ਵਿਦੇਸ਼ ਯਾਤਰਾ ਤੋਂ ਵਾਪਸ ਆਏ ਅਤੇ ਹੋਰ ਰਾਜਾਂ ਵਿੱਚ ਕੰਮ ਕਰ ਕੇ ਆਏ ਲੋਕਾਂ ਨੂੰ ਘਰਾਂ ਵਿੱਚ ਇਕਾਂਤਵਾਸ ਵਿਚ ਰਹਿਣ ਲਈ ਕਿਹਾ ਜਾ ਰਿਹਾ ਹੈ। ਰੈਪਿਡ ਰਿਸਪਾਂਸ ਟੀਮ ਤਾਰਾਗੜ੍ਹ ਦੇ ਇੰਚਾਰਜ ਡਾ. ਵਿਕਾਸ ਮਿਨਹਾਸ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਲਗਪਗ 30 ਐਨਆਰਆਈਜ਼ ਅਤੇ ਹੋਰ ਰਾਜਾਂ ਵਿੱਚ ਕੰਮ ਕਰਕੇ ਪਰਤੇ 50 ਦੇ ਕਰੀਬ ਵਿਅਕਤੀਆਂ ਨੂੰ ਲੱਭ ਕੇ ਉਨ੍ਹਾਂ ਦੇ ਘਰਾਂ ਵਿੱਚ ਅਗਲੇ 14 ਦਿਨਾਂ ਤੱਕ 

ਹਿਮਾਚਲ ਪ੍ਰਦੇਸ਼ ਵੱਲੋਂ ਰਾਹਾਂ ’ਤੇ ਨਾਕਬੰਦੀ

Posted On April - 4 - 2020 Comments Off on ਹਿਮਾਚਲ ਪ੍ਰਦੇਸ਼ ਵੱਲੋਂ ਰਾਹਾਂ ’ਤੇ ਨਾਕਬੰਦੀ
ਨਿੱਜੀ ਪੱਤਰ ਪ੍ਰੇਰਕ ਨੰਗਲ, 3 ਅਪਰੈਲ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਵਿਚ ਇੱਕੋ ਸਮੇਂ ਆਏ ਤਿੰਨ ਕਰੋਨਾ ਪਾਜ਼ੇਟਿਵ ਕੇਸਾਂ ਕਾਰਨ ਜ਼ਿਲ੍ਹਾ ਪ੍ਰਸਾਸ਼ਨ ਉੂਨਾ, ਹਿਮਾਚਲ ਪ੍ਰਦੇਸ਼ ਨੇ ਸਖ਼ਤੀ ਵਧਾ ਦਿੱਤੀ ਹੈ। ਜਿਸ ਕਾਰਨ ਹਿਮਾਚਲ ਪ੍ਰਦੇਸ਼ ਨੂੰ ਜਾਣ ਵਾਲੇ ਹਰ ਛੋਟੇ ਵੱਡੇ ਰਸਤੇ ਸੀਲ ਕਰ ਦਿੱਤੇ ਹਨ। ਇਸੇ ਕੜੀ ਅਧੀਨ ਪਿੰਡ ਮਹਿਲਵਾਂ ਤੋਂ ਹਿਮਾਚਲ ਪ੍ਰਦੇਸ਼ ਦੇ ਪਿੰਡ ਸਨੋਲੀ ਜਾਣ ਵਾਲੇ ਰਾਹ ਨੂੰ ਵੀ ਅੱਜ ਸੀਲ ਕਰਕੇ ਪੱਕਾ ਨਾਕਾ ਲਗਾ ਦਿੱਤਾ ਗਿਆ ਹੈ। ਇਸ ਰਸਤੇ ’ਤੇ ਪੱਕੇ ਤੌਰ ’ਤੇ ਹਿਮਾਚਲ 
Manav Mangal Smart School
Available on Android app iOS app
Powered by : Mediology Software Pvt Ltd.