ਸਰਕਾਰੀ ਸਕੂਲਾਂ ਵਿੱਚ ਤਕਨਾਲੋਜੀ ਦੀ ਵਰਤੋਂ !    ਡਾਕਟਰਾਂ ਤੇ ਮਰੀਜ਼ਾਂ ਵਿੱਚ ਮਜ਼ਬੂਤ ਰਿਸ਼ਤਿਆਂ ਦੀ ਜ਼ਰੂਰਤ !    ਅਜੋਕੀ ਸਿੱਖਿਆ ਤੇ ਬੌਧਿਕ ਵਿਕਾਸ !    ਖ਼ਰਾਬ ਮੌਸਮ ਕਾਰਨ 26 ਉਡਾਣਾਂ ’ਚ ਤਬਦੀਲੀ !    370: ਸੁਪਰੀਮ ਕੋਰਟ ਵੱਲੋਂ ਪਟੀਸ਼ਨਾਂ ਸੱਤ ਮੈਂਬਰੀ ਬੈਂਚ ਕੋਲ ਭੇਜਣ ਦਾ ਸੰਕੇਤ !    ਕਤਲ ਮਾਮਲਾ: ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਆਵਾਜਾਈ ਰੋਕੀ !    ਭਾਰਤ-ਅਮਰੀਕਾ ਵਿਚਾਲੇ 2+2 ਗੱਲਬਾਤ 18 ਨੂੰ !    ਸੀਬੀਆਈ ਵੱਲੋਂ 13 ਟਿਕਾਣਿਆਂ ’ਤੇ ਛਾਪੇ !    ਅਤਿਵਾਦੀ ਹਮਲੇ ’ਚ ਨਾਈਜਰ ਦੇ 71 ਫੌਜੀ ਹਲਾਕ !    ਛੱਤੀਸਗੜ੍ਹ ’ਚ ਦੋ ਨਕਸਲੀ ਹਲਾਕ !    

ਪਟਿਆਲਾ-ਸੰਗਰੂਰ › ›

Featured Posts
ਐਕੁਆਇਰ ਜ਼ਮੀਨ ਦੀ ਅਦਾਇਗੀ ਲਈ ਕਿਸਾਨਾਂ ਵੱਲੋਂ ਧਰਨਾ

ਐਕੁਆਇਰ ਜ਼ਮੀਨ ਦੀ ਅਦਾਇਗੀ ਲਈ ਕਿਸਾਨਾਂ ਵੱਲੋਂ ਧਰਨਾ

ਸਰਬਜੀਤ ਸਿੰਘ ਭੰਗੂ ਪਟਿਆਲਾ, 12 ਦਸੰਬਰ ਕੌਮੀ ਸ਼ਾਹਰਾਹ 64 ਨੂੰ ਚੌੜਾ ਕਰਨ ਲਈ ਐਕੁਆਇਰ ਕੀਤੀ ਜ਼ਮੀਨ ਦੀ ਕਰੋੜਾਂ ਰੁਪਏ ਦੇ ਬਕਾਏ ਦੀ ਅਦਾਇਗੀ ਨਾ ਕੀਤੇ ਜਾਣ ਦੇ ਰੋਸ ਵਜੋਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਅੱਜ ਇੱਥੇ ਸਥਿਤ ਪੀ.ਡਬਲਿਯੂ.ਡੀ. ਅਤੇ ਬੀ.ਐਂਡ.ਆਰ. ਸੈਂਟਰਲ ਵਰਕਸ ਡਿਵੀਜ਼ਨ ਪਟਿਆਲਾ ਵਿੱਚ ਧਰਨਾ ਲਗਾਇਆ। ਇਸ ਦੌਰਾਨ ਕਿਸਾਨਾਂ ਦੀ ਅਦਾਇਗੀ ਯਕੀਨੀ ...

Read More

ਖਾਲਸਾ ਕਾਲਜ ਪਟਿਆਲਾ ਨੂੰ ‘ਏਸ਼ੀਆ ਸਿੱਖਿਆ ਐਵਾਰਡ’ ਮਿਲਿਆ

ਖਾਲਸਾ ਕਾਲਜ ਪਟਿਆਲਾ ਨੂੰ ‘ਏਸ਼ੀਆ ਸਿੱਖਿਆ ਐਵਾਰਡ’ ਮਿਲਿਆ

ਰਵੇਲ ਸਿੰਘ ਭਿੰਡਰ ਪਟਿਆਲਾ, 12 ਦਸੰਬਰ ਅਮਰੀਕਾ ਦੀ ਸੰਸਥਾ ਇੰਟਰਨੈਸ਼ਨਲ ਬਰੈਂਡ ਕੰਸਲਟਿੰਗ ਕਾਰਪੋਰੇਸ਼ਨ ਵੱਲੋਂ ਬੈਂਕਾਕ ਵਿੱਚ ਕਰਵਾਏ ਸਮਾਗਮ ਵਿੱਚ ਖਾਲਸਾ ਕਾਲਜ ਪਟਿਆਲਾ ਨੂੰ ‘ਏਸ਼ੀਆ ਸਿੱਖਿਆ ਐਵਾਰਡ-2019’ ਨਾਲ ਸਨਾਮਿਨਤ ਕੀਤਾ ਗਿਆ। ਇਨਾਮ ਪ੍ਰਾਪਤ ਕਰਨ ਤੋਂ ਬਾਅਦ ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਭਾਰਤ ਤੋਂ ਇਲਾਵਾ ਜਪਾਨ, ਸਾਊਥ ...

Read More

ਪੁਸਤਕ ‘ਦਿ ਸਿੱਖ ਹੈਰੀਟੇਜ: ਬਿਓਂਡ ਬਾਰਡਰਜ਼’ ਉੱਤੇ ਚਰਚਾ

ਪੁਸਤਕ ‘ਦਿ ਸਿੱਖ ਹੈਰੀਟੇਜ: ਬਿਓਂਡ ਬਾਰਡਰਜ਼’ ਉੱਤੇ ਚਰਚਾ

ਨਿੱਜੀ ਪੱਤਰ ਪ੍ਰੇਰਕ ਪਟਿਆਲਾ, 12 ਦਸੰਬਰ ਪੰਜਾਬੀ ਯੂਨੀਵਰੀਸਿਟੀ ਪਟਿਆਲਾ ਵਿੱਚ ਵਰਲਡ ਪੰਜਾਬੀ ਸੈਂਟਰ ਅਤੇ ਵਿਸ਼ਵ ਪੰਜਾਬ ਹੈਰੀਟੇਜ ਸੁਸਾਇਟੀ ਵੱਲੋਂ ਡਾ. ਦਲਵੀਰ ਸਿੰਘ ਪੰਨੂ ਦੀ ਪੁਸਤਕ ‘‘ਦਿ ਸਿੱਖ ਹੈਰੀਟੇਜ-ਬਿਓਂਡ ਬਾਰਡਰਜ਼’ ਉੱਤੇ ਚਰਚਾ ਕਰਨ ਲਈ ਸਮਾਗਮ ਕਰਵਾਇਆ ਗਿਆ। ਸਮਾਰੋਹ ਮੌਕੇ ਵੱਖ ਵੱਖ ਵਿਦਵਾਨਾਂ ਨੇ ਪਰਚੇ ਪੜ੍ਹੇ। ਡਾ. ਹਰਜੋਧ ਸਿੰਘ ਦੀ ਅਗਵਾਈ ਹੇਠ ਇਸ ਸਮਾਗਮ ...

Read More

ਰੈਸਟੋਰੈਂਟਾਂ ਵਿੱਚ ਈ-ਸਿਗਰਟ ਤੇ ਹੁੱਕਿਆਂ ਦੀ ਚੈਕਿੰਗ

ਰੈਸਟੋਰੈਂਟਾਂ ਵਿੱਚ ਈ-ਸਿਗਰਟ ਤੇ ਹੁੱਕਿਆਂ ਦੀ ਚੈਕਿੰਗ

ਖੇਤਰੀ ਪ੍ਰਤੀਨਿਧ ਪਟਿਆਲਾ, 12 ਦਸੰਬਰ ਸਿਹਤ ਵਿਭਾਗ ਵੱਲੋਂ ਅੱਜ ਇੱਥੇ ਤੰਬਾਕੂ ਕੰਟਰੋਲ ਐਕਟ ਤਹਿਤ ਈ.ਸਿਗਰੇਟ ਅਤੇ ਹੁੱਕਾ ਬਾਰ ਦੀ ਚੈਕਿੰਗ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਦੌਰਾਨ ਸਿਹਤ ਵਿਭਾਗ ਦੀ ਟੀਮ ਨੇ ਪੁਲੀਸ ਦੀ ਮਦਦ ਨਾਲ ਭੁਪਿੰਦਰਾ ਰੋਡ ਅਤੇ 22 ਨੰਬਰ ਰੇਲਵੇ ਫਾਟਕ ਦੇ ਨੇੜਲੇ ਬੀਅਰ ਬਾਰ ਅਤੇ ਰੈਸਟੋਰੈਂਟਾਂ ਦੀ ਚੈਕਿੰਗ ਕੀਤੀ। ...

Read More

ਦਰਸ਼ਨ ਕਰ ਕੇ ਰੂਹਾਨੀਅਤ ਦੇ ਰੰਗ ਵਿੱਚ ਰੰਗੇ ਲੋਕ

ਦਰਸ਼ਨ ਕਰ ਕੇ ਰੂਹਾਨੀਅਤ ਦੇ ਰੰਗ ਵਿੱਚ ਰੰਗੇ ਲੋਕ

ਰਵੇਲ ਸਿੰਘ ਭਿੰਡਰ ਪਟਿਆਲਾ, 12 ਦਸੰਬਰ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਪਟਿਆਲਾ ਦੇ ਰਾਜਾ ਭਾਲਿੰਦਰ ਸਿੰਘ ਸਪੋਰਟਸ ਕੰਪਲੈਕਸ ਪੋਲੋ ਗਰਾਊਂਡ ਵਿੱਚ ਚੱਲ ਰਹੇ ਡਿਜੀਟਲ ਮਿਊਜ਼ੀਅਮ ਤੇ ਲਾਈਟ ਐਂਡ ਸਾਊਂਡ ...

Read More

ਮੁਆਵਜ਼ੇ ਲਈ ਐੱਸਡੀਐੱਮ ਦਫਤਰ ਅੱਗੇ ਭੁੱਖ ਹੜਤਾਲ ਸ਼ੁਰੂ

ਮੁਆਵਜ਼ੇ ਲਈ ਐੱਸਡੀਐੱਮ ਦਫਤਰ ਅੱਗੇ ਭੁੱਖ ਹੜਤਾਲ ਸ਼ੁਰੂ

ਜੈਸਮੀਨ ਭਾਰਦਵਾਜ ਨਾਭਾ, 12 ਦਸੰਬਰ ਨੇੜਲੇ ਪਿੰਡ ਅਜਨੌਦਾ ਦੇ ਨਿਵਾਸੀ ਹਾਕਮ ਸਿੰਘ ਦੇ ਘਰ ਦੀ ਛੱਤ ਜੋ ਬਰਸਾਤ ਕਾਰਨ ਡਿੱਗ ਗਈ ਸੀ, ਲਈ ਮਾਲੀ ਮਦਦ ਨਾ ਮਿਲਣ ਦੇ ਰੋਸ ਵਜੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਐੱਸਡੀਐੱਮ ਦਫਤਰ ਦੇ ਬਾਹਰ ਦਿਨ ਰਾਤ ਦਾ ਧਰਨਾ ਅਤੇ ਲੜੀਵਾਰ ਭੁੱਖ ਹੜਤਾਲ ਸ਼ੁਰੂ ...

Read More

ਭਾਰਤੀ ਕਿਸਾਨ ਯੂਨੀਅਨ ਨੇ ਥਾਣਾ ਮੁਖੀ ਦੀ ਗੱਡੀ ਘੇਰੀ

ਭਾਰਤੀ ਕਿਸਾਨ ਯੂਨੀਅਨ ਨੇ ਥਾਣਾ ਮੁਖੀ ਦੀ ਗੱਡੀ ਘੇਰੀ

ਜਗਤਾਰ ਸਿੰਘ ਨਹਿਲ ਲੌਂਗੋਵਾਲ, 12 ਦਸੰਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲੌਂਗੋਵਾਲ ’ਚ ਇੱਕ ਕੰਬਾਈਨ ਜੋ ਪਿਛਲੇ ਦਿਨੀਂ ਲੋਹਾਖੇੜਾ ਸੜਕ ’ਤੇ ਪੁਲੀਸ ਪ੍ਰਸ਼ਾਸਨ ਨੇ ਰੋਕ ਲਈ ਸੀ, ਉਸ ਸਮੇਂ ਭਾਰਤੀ ਕਿਸਾਨ ਯੂਨੀਅਨ ਨੇ ਕੰਬਾਈਨ ਨੂੰ ਪੁਲੀਸ ਤੋਂ ਛੁਡਵਾਉਣ ਲਈ ਉਸ ਰਾਤ ਹੀ ਧਰਨਾ ਲਗਾ ਦਿੱਤਾ ਸੀ। ਉਸ ਤੋਂ ਬਾਅਦ ਫ਼ੈਸਲਾ ਹੋਇਆ ...

Read More


ਗਾਇਕ ਆਜ਼ਾਦ ਸੰਧੂ ਤੇ ਬਲਵਿੰਦਰ ਬੱਬੀ ਨੇ ਉਭਾਵਾਲ ਦਾ ਮੇਲਾ ਲੁੱਟਿਆ

Posted On December - 10 - 2019 Comments Off on ਗਾਇਕ ਆਜ਼ਾਦ ਸੰਧੂ ਤੇ ਬਲਵਿੰਦਰ ਬੱਬੀ ਨੇ ਉਭਾਵਾਲ ਦਾ ਮੇਲਾ ਲੁੱਟਿਆ
ਪੱਤਰ ਪ੍ਰੇਰਕ ਮਸਤੂਆਣਾ ਸਾਹਿਬ, 9 ਦਸੰਬਰ ਸਭਿਆਚਾਰਕ ਮੰਚ ਉਭਾਵਾਲ ਅਤੇ ਯੁਵਕ ਸੇਵਾਵਾਂ ਕਲੱਬ ਵੱਲੋਂ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਉਭਾਵਾਲ ਵਿੱਚ ਕਰਵਾਏ ਗਏ ਸਭਿਆਚਾਰਕ ਮੇਲੇ ਦੌਰਾਨ ਪੰਜਾਬ ਦੇ ਨਾਮਵਰ ਕਲਾਕਾਰਾਂ ਨੇ ਆਪਣੇ ਫਨ ਦਾ ਮੁਜ਼ਾਹਰਾ ਕੀਤਾ। ਬਲਵੀਰ ਚੋਟੀਆ, ਆਜ਼ਾਦ ਸੰਧੂ ਅਤੇ ਬਲਵਿੰਦਰ ਬੱਬੀ ਨੇ ਆਪਣੇ ਮਕਬੂਲ ਗੀਤਾਂ ਰਾਹੀਂ ਮੇਲਾ ਲੁਟਿਆ ਅਤੇ ਲੋਕਾਂ ਦਾ ਮਨੋਰਜਨ ਕੀਤਾ। ਮੇਲੇ ਦਾ ਉਦਘਾਟਨ ਸਿਹਤ ਵਿਭਾਗ ਦੇ ਸਾਬਕਾ ਡਾਇਰੈਕਟਰ ਡਾ. ਐੱਚਐੱਸ ਬਾਲੀ 

ਸੰਤ ਰਣਜੀਤ ਸਿੰਘ ਦੀ ਬਰਸੀ ਮਨਾਈ

Posted On December - 10 - 2019 Comments Off on ਸੰਤ ਰਣਜੀਤ ਸਿੰਘ ਦੀ ਬਰਸੀ ਮਨਾਈ
ਪੱਤਰ ਪ੍ਰੇਰਕ ਸੰਦੌੜ, 9 ਦਸੰਬਰ ਗੁਰਦੁਆਰਾ ਸੰਤ ਆਸ਼ਰਮ ਈਸਰਸਰ ਫਤਹਿਗੜ੍ਹ ਪੰਜਗਰਾਈਆਂ ਵਿੱਚ ਸੰਤ ਰਣਜੀਤ ਸਿੰਘ ਵਿਰੱਕਤ ਦੀ ਬਰਸੀ ਮਨਾਈ ਗਈ। ਇਸ ਦੌਰਾਨ ਮੁੱਖ ਸੇਵਾਦਾਰ ਬਾਬਾ ਬਲਕਾਰ ਸਿੰਘ ਪੰਜਗਰਾਈਆਂ ਵਾਲਿਆਂ ਨੇ ਕਿਹਾ ਸੰਤ ਰਣਜੀਤ ਸਿੰਘ ਵਿਰਕੱਤ ਸ਼ਖਸੀਅਤ ਬਾਰੇ ਦੱਸਿਆ। ਇਸ ਦੌਰਾਨ ਬਾਬਾ ਸੰਤੋਖ ਸਿੰਘ ਮਾਲੇਰਕੋਟਲਾ, ਭਾਈ ਹਰਦੀਪਕ ਸਿੰਘ ਟਿੱਬਾ, ਸੰਤ ਮਨਪ੍ਰੀਤ ਸਿੰਘ ਅਲੀਪੁਰ ਖਾਲਸਾ, ਬਾਬਾ ਰਛਪਾਲ ਸਿੰਘ, ਸੰਤ ਰਣਜੀਤ ਸਿੰਘ ਢੀਂਗੀ, ਸੰਤ ਧਰਮਪਾਲ ਸਿੰਘ, ਸੰਤ ਅਮਰ 

ਕਵੀਆਂ ਨੇ ਰਚਨਾਵਾਂ ਸੁਣਾ ਕੇ ਵਾਹ-ਵਾਹ ਖੱਟੀ

Posted On December - 10 - 2019 Comments Off on ਕਵੀਆਂ ਨੇ ਰਚਨਾਵਾਂ ਸੁਣਾ ਕੇ ਵਾਹ-ਵਾਹ ਖੱਟੀ
ਨਿੱਜੀ ਪੱਤਰ ਪ੍ਰੇਰਕ ਧੂਰੀ, 9 ਦਸੰਬਰ ਸਾਹਿਤ ਸਭਾ ਧੂਰੀ ਦੀ ਮੀਟਿੰਗ ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਧੂਰੀ ਵਿੱਚ ਸਭਾ ਦੇ ਪ੍ਰਧਾਨ ਪਵਨ ਹਰਚੰਦਪੁਰੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ ਪ੍ਰਿੰ. ਕਿਰਪਾਲ ਸਿੰਘ ਜਵੰਧਾ ਸ਼ਾਮਲ ਹੋਏ। ਗੁਲਜ਼ਾਰ ਸਿੰਘ ਸ਼ੌਂਕੀ ਨੇ ਸਭਾ ਦੇ ਮੀਤ ਪ੍ਰਧਾਨ ਜਗਦੇਵ ਸ਼ਰਮਾ ਦਾ ਪਲੇਠਾ ਕਾਵਿ ਸੰਗ੍ਰਹਿ ‘ਗੁਫਤਗੂ ਬਾਕੀ ਹੈ’ ਛਪਣ ’ਤੇ ਸਭਾ ਵੱਲੋਂ ਵਧਾਈ ਦਿੱਤੀ ਅਤੇ ਨਾਲ ਹੀ ਦੱਸਿਆ ਕਿ ਸਭਾ ਦੇ ਸੀਨੀਅਰ 

ਟਰੱਕ ਐਸੋਸੀਏਸ਼ਨ ਵੱਲੋਂ ਧਾਰਮਿਕ ਸਮਾਗਮ

Posted On December - 10 - 2019 Comments Off on ਟਰੱਕ ਐਸੋਸੀਏਸ਼ਨ ਵੱਲੋਂ ਧਾਰਮਿਕ ਸਮਾਗਮ
ਪੱਤਰ ਪ੍ਰੇਰਕ ਮੂਨਕ, 9 ਦਸੰਬਰ ਬੰਦਾ ਸਿੰਘ ਬਹਾਦਰ ਟਰੱਕ ਐਸੋਸੀਏਸ਼ਨ ਮੂਨਕ ਵਿੱਚ ਸ਼ੁਕਰਾਨੇ ਵਜੋਂ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਸਾਬਕਾ ਮੁੱਖ ਮੰਤਰੀ ਪੰਜਾਬ ਬੀਬੀ ਰਾਜਿੰਦਰ ਕੌਰ ਭੱਠਲ ਦੇ ਜਵਾਈ ਬਿਕਰਮਜੀਤ ਸਿੰਘ ਬਾਜਵਾ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਵਾਈ। ਪ੍ਰਧਾਨ ਮਨਜੀਤ ਸਿੰਘ ਝਿੰਜਰ ਨੇ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਵੱਖ ਵੱਖ ਪਾਰਟੀਆਂ ਛੱਡ ਕੇ ਆਏ ਤਿੰਨ ਦਰਜਨ ਦੇ ਕਰੀਬ ਵਰਕਰਾਂ ਨੂੰ ਬਾਜਵਾ ਨੇ ਸਰੋਪੇ ਦੇ ਕੇ ਕਾਂਗਰਸ 

ਲੋੜਵੰਦ ਪਰਿਵਾਰਾਂ ਦੀ ਮਦਦ

Posted On December - 10 - 2019 Comments Off on ਲੋੜਵੰਦ ਪਰਿਵਾਰਾਂ ਦੀ ਮਦਦ
ਨਿੱਜੀ ਪੱਤਰ ਪ੍ਰੇਰਕ ਸੰਗਰੂਰ, 9 ਦਸੰਬਰ ਇਥੋਂ ਦੇ ਸਰਕਾਰੀ ਹਸਪਤਾਲ ਵਿੱਚ ਪਿਛਲੇ ਲੰਬੇ ਸਮੇਂ ਤੋਂ ਹਸਪਤਾਲ ਵਿਚ ਦਾਖਲ ਮਰੀਜ਼ਾਂ ਅਤੇ ਉਨ੍ਹਾਂ ਨਾਲ ਆਏ ਰਿਸ਼ਤੇਦਾਰਾਂ ਲਈ ਲੰਗਰ ਦੀ ਸੇਵਾ ਨਿਭਾਉਣ ਵਾਲੀ ਸੰਸਥਾ ਦੁਰਗਾ ਸੇਵਾ ਦਲ ਸੰਗਰੂਰ ਵੱਲੋਂ ਲੋੜਵੰਦਾਂ ਨੂੰ ਸਰਦੀਆਂ ਦੇ ਮੌਸਮ ਦੇ ਮੱਦੇਨਜ਼ਰ ਰਜਾਈਆਂ ਅਤੇ ਗੱਦੇ ਵੰਡੇ ਗਏ। ਇਸ ਦੌਰਾਨ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਾਮਲ ਹੋਏ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਜਲਦੀ ਹੀ ਸੇਵਾ ਦਲ ਨੂੰ ਨਵੇਂ ਲੰਗਰ ਭਵਨ 

ਜੁਲਕਾਂ ਥਾਣੇ ਦੀ ਇਮਾਰਤ ਬਣਨੀ ਸ਼ੁਰੂ

Posted On December - 9 - 2019 Comments Off on ਜੁਲਕਾਂ ਥਾਣੇ ਦੀ ਇਮਾਰਤ ਬਣਨੀ ਸ਼ੁਰੂ
ਮੁਖਤਿਆਰ ਸਿੰਘ ਨੌਗਾਵਾਂ ਦੇਵੀਗੜ੍ਹ, 8 ਦਸੰਬਰ ਭਾਰਤ-ਪਾਕਿਸਤਾਨ ਦੀ ਵੰਡ ਤੋਂ 35 ਸਾਲ ਪਹਿਲਾਂ ਹੋਂਦ ਵਿਚ ਆਏ ਥਾਣਾ ਜੁਲਕਾਂ ਦੀ ਇਮਾਰਤ ਕਾਫੀ ਖਸਤਾ ਹੋ ਚੁੱਕੀ ਸੀ। ਇਸ ਨੂੰ ਦੇਖਦਿਆਂ ਸੱਤ ਦਹਾਕੇ ਬਾਅਦ ਇਮਾਰਤ ਨਵੇਂ ਸਿਰੇ ਤੋਂ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਥਾਣਾ ਜੁਲਕਾਂ 35 ਸਾਲ ਪਹਿਲਾਂ 1912 ਨੂੰ ਪਿੰਡ ਬਹਿਰੂ ਵਿੱਚ ਸਥਾਪਤ ਹੋਇਆ ਸੀ। 1952 ਵਿਚ ਇਹ ਥਾਣਾ ਪਿੰਡ ਬਹਿਰੂ ਤੋਂ ਪਿੰਡ ਜੁਲਕਾਂ ਵਿੱਚ ਤਬਦੀਲ ਕਰ ਦਿੱਤਾ ਗਿਆ, ਜਿੱਥੇ ਕਿ ਮੌਜੂਦਾ ਇਮਾਰਤ 7 ਦਹਾਕੇ ਪੁਰਾਣੀ 

ਅਖ਼ਲਾਕ ਆਤਿਫ਼ ਦੀ ਲਿਪੀਅੰਤਰ ਪੁਸਤਕ ‘ਗੀਤਾਂ ਦੀ ਗੂੰਜ’ ਉੱਤੇ ਗੋਸ਼ਟੀ

Posted On December - 9 - 2019 Comments Off on ਅਖ਼ਲਾਕ ਆਤਿਫ਼ ਦੀ ਲਿਪੀਅੰਤਰ ਪੁਸਤਕ ‘ਗੀਤਾਂ ਦੀ ਗੂੰਜ’ ਉੱਤੇ ਗੋਸ਼ਟੀ
ਪੱਤਰ ਪ੍ਰੇਰਕ ਪਟਿਆਲਾ, 8 ਦਸੰਬਰ ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਅਤੇ ਸਟੇਟ ਐਵਾਰਡੀ ਡਾ. ਰਾਜਵੰਤ ਕੌਰ ‘ਪੰਜਾਬੀ’ ਵੱਲੋਂ ਲਿਪੀਅੰਤਰ-ਪੁਸਤਕ ‘ਗੀਤਾਂ ਦੀ ਗੂੰਜ’ (ਮੂਲ ਲੇਖਕ ਅਖ਼ਲਾਕ ਆਤਿਫ਼) ’ਤੇ ਭਾਸ਼ਾ ਵਿਭਾਗ, ਪੰਜਾਬ ਪਟਿਆਲਾ ਦੇ ਲੈਕਚਰ ਹਾਲ ਵਿੱਚ ਗੋਸ਼ਟੀ ਕਰਵਾਈ ਗਈ। ਪ੍ਰਧਾਨਗੀ ਮੰਡਲ ਵਿਚ ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਤਾ, ਸਭਾ ਦੇ ਪ੍ਰਧਾਨ ਅਤੇ ਸਾਹਿਤ ਅਕਾਦਮੀ ਐਵਾਰਡੀ 

ਖੇਡਾਂ ਤੇ ਪੜ੍ਹਾਈ ਵਿੱਚ ਮੱਲਾਂ ਮਾਰਨ ਵਾਲਿਆਂ ਦਾ ਸਨਮਾਨ

Posted On December - 9 - 2019 Comments Off on ਖੇਡਾਂ ਤੇ ਪੜ੍ਹਾਈ ਵਿੱਚ ਮੱਲਾਂ ਮਾਰਨ ਵਾਲਿਆਂ ਦਾ ਸਨਮਾਨ
ਨਿੱਜੀ ਪੱਤਰ ਪ੍ਰੇਰਕ ਪਟਿਆਲਾ, 8 ਦਸੰਬਰ ਸਥਾਨਕ ਭੁਪਿੰਦਰਾ ਇੰਟਰਨੈਸ਼ਨਲ ਪਬਲਿਕ ਸਕੂਲ ਦਾ ਸਾਲਾਨਾ ਇਨਾਮ ਵੰਡ ਤੇ ਸਭਿਆਚਾਰਕ ਪ੍ਰੋਗਰਾਮ ਅੱਜ ਦੂਜੇ ਦਿਨ ਸਮਾਪਤ ਹੋ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਉਘੇ ਅਦਾਕਾਰ ਤੇ ਸਾਬਕਾ ਕ੍ਰਿਕਟਰ ਯੋਗਰਾਜ ਸਿੰਘ ਤੇ ਨਗਰ ਨਿਗਮ ਪਟਿਆਲਾ ਦੇ ਕਮਿਸ਼ਨਰ ਬੀਬੀ ਪੂਨਮਦੀਪ ਕੌਰ ਸ਼ਾਮਲ ਹੋਏ। ਜਦੋਂ ਕਿ ਵਿਸ਼ੇਸ਼ ਮਹਿਮਾਨ ਵਜੋਂ ਹੈੱਡ ਪੋਸਟਆਫਿਸ ਦੇ ਸੀਨੀਅਰ ਸੁਪਰਡੈਂਟ ਆਰਤੀ ਵਰਮਾ ਤੇ ਪੁੱਡਾ ਦੇ ਅਸਟੇਟ ਅਫਸਰ ਈਸ਼ਾ ਸਿੰਗਲਾ ਨੇ ਸ਼ਿਰਕਤ 

ਕਿਸਾਨਾਂ ਵੱਲੋਂ ਅੱਠ ਜਨਵਰੀ ਨੂੰ ਪੇਂਡੂ ਭਾਰਤ ਬੰਦ ਦਾ ਸੱਦਾ

Posted On December - 9 - 2019 Comments Off on ਕਿਸਾਨਾਂ ਵੱਲੋਂ ਅੱਠ ਜਨਵਰੀ ਨੂੰ ਪੇਂਡੂ ਭਾਰਤ ਬੰਦ ਦਾ ਸੱਦਾ
ਗੁਰਨਾਮ ਸਿੰਘ ਚੌਹਾਨ ਪਾਤੜਾਂ, 8 ਦਸੰਬਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਮੀਟਿੰਗ ਬਲਾਕ ਪ੍ਰਧਾਨ ਹਰਭਜਨ ਸਿੰਘ ਧਹੂੜ ਦੀ ਅਗਵਾਈ ਹੇਠ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਵਿੱਚ ਹੋਈ। ਮੀਟਿੰਗ ਦੌਰਾਨ ਕਿਸਾਨਾਂ ਦੀ ਨਿੱਘਰਦੀ ਆਰਥਿਕ ਹਾਲਤ ਤੇ ਖ਼ੁਦਕੁਸ਼ੀਆਂ ਦੇ ਵਾਧੇ ਲਈ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ। ਇਸ ਦੌਰਾਨ ਕਿਸਾਨਾਂ ਦੀਆਂ ਹੱਕੀ ਮੰਗਾਂ ਲਈ ਕੁੱਲ ਹਿੰਦ ਸੰਘਰਸ਼ ਕਮੇਟੀ ਵੱਲੋਂ 8 ਜਨਵਰੀ ਨੂੰ ਪੇਂਡੂ ਭਾਰਤ ਬੰਦ ਦੇ 

ਖੇਤਾਂ ਵਿੱਚ ਫੂਸ ਸੁੱਟਣ ਵਾਲੇ ਸ਼ੈਲਰ ਅੱਗੇ ਧਰਨਾ

Posted On December - 9 - 2019 Comments Off on ਖੇਤਾਂ ਵਿੱਚ ਫੂਸ ਸੁੱਟਣ ਵਾਲੇ ਸ਼ੈਲਰ ਅੱਗੇ ਧਰਨਾ
ਰਮੇਸ਼ ਭਾਰਦਵਾਜ ਲਹਿਰਾਗਾਗਾ, 8 ਦਸੰਬਰ ਇਥੇ ਪਿੰਡ ਖੋਖਰ ਕਲਾਂ-ਸੰਗਤਪੁਰਾ ਸੜਕ ’ਤੇ ਸਥਿਤ ਸ਼ੈਲਰ ਵੱਲੋਂ ਖੇਤਾਂ ’ਚ ਫੂਸ ਸੁੱਟਣ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਧਰਨਾ ਮਾਰਿਆ। ਜਥੇਬੰਦੀ ਦੇ ਬਲਾਕ ਮੀਤ ਪ੍ਰਧਾਨ ਸੂਬਾ ਸਿੰਘ ਸੰਗਤਪੁਰਾ ਦੀ ਅਗਵਾਈ ’ਚ ਦਿੱਤੇ ਧਰਨੇ ਨੂੰ ਰਾਮ ਸਿੰਘ ਨੰਗਲਾ, ਛੋਟਾ ਸਿੰਘ ਘੋੜੇਨਬ ਤੇ ਦਰਸ਼ਨ ਸਿੰਘ ਗੁਰਨੇ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਇਥੇ ਸ਼ੈਲਰ ਲੱਗਣ ਸਮੇਂ ਤੋਂ ਹੀ ਕੁਝ ਕਿਸਾਨਾਂ ਦੀ ਫਸਲ ਹਰ ਸਾਲ ਸ਼ੈਲਰ ’ਚੋਂ 

ਖ਼ਜ਼ਾਨਾ ਖਾਲੀ ਹੋਣ ਦਾ ਰੌਲਾ ਪਾ ਕੇ ਕਾਂਗਰਸ ਲੋਕਾਂ ਨਾਲ ਧੋਖਾ ਕਰ ਰਹੀ ਹੈ: ਢੀਂਡਸਾ

Posted On December - 9 - 2019 Comments Off on ਖ਼ਜ਼ਾਨਾ ਖਾਲੀ ਹੋਣ ਦਾ ਰੌਲਾ ਪਾ ਕੇ ਕਾਂਗਰਸ ਲੋਕਾਂ ਨਾਲ ਧੋਖਾ ਕਰ ਰਹੀ ਹੈ: ਢੀਂਡਸਾ
ਰਵੇਲ ਸਿੰਘ ਭਿੰਡਰ ਪਟਿਆਲਾ, 8 ਦਸੰਬਰ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਆਖਿਆ ਹੈ ਕਿ ਕਾਂਗਰਸ ਪੰਜਾਬ ਦਾ ਖ਼ਜ਼ਾਨਾ ਖਾਲ੍ਹੀ ਹੋਣ ਦਾ ਰੌਲਾ ਪਾ ਕੇ ਰਾਜ ਦੇ ਲੋਕਾਂ ਨਾਲ ਧੋਖਾ ਕਰ ਰਹੀ ਹੈ ਤਾਂ ਜੋ ਕੀਤੇ ਵਾਅਦੇ ਪੂਰੇ ਨਾ ਕੀਤੇ ਜਾ ਸਕਣ। ਅੱਜ ਇਥੇ ਅਕਾਲੀ ਦਲ ਦੀ ਮੈਂਬਰਸਿਪ ਭਰਤੀ ਸਬੰਧੀ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ਵਿਚ ਜ਼ਿਲ੍ਹਾ ਪਟਿਆਲਾ ਦੇ ਸਮੁੱਚੇ ਹਲਕਾ ਇੰਚਾਰਜ਼ਾਂ ਦੀ ਮੀਟਿੰਗ ਤੋਂ ਬਾਅਦ ਉਨ੍ਹਾਂ 

ਬਜ਼ੁਰਗਾਂ ਨੇ ਸਰਕਾਰੀ ਲਾਰਿਆਂ ਦੀ ਪੰਡ ਫੂਕੀ

Posted On December - 9 - 2019 Comments Off on ਬਜ਼ੁਰਗਾਂ ਨੇ ਸਰਕਾਰੀ ਲਾਰਿਆਂ ਦੀ ਪੰਡ ਫੂਕੀ
ਗੁਰਦੀਪ ਸਿੰਘ ਲਾਲੀ ਸੰਗਰੂਰ, 8 ਦਸੰਬਰ ਆਪਣੀਆਂ ਮੰਗਾਂ ਲਈ ਪੰਜਾਬ ਸਰਕਾਰ ਦੇ ਸੇਵਾਮੁਕਤ ਕਰਮਚਾਰੀਆਂ ਵੱਲੋਂ ਅੱਜ ਇਥੇ ਡੀਸੀ ਦਫਤਰ ਅੱਗੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਅਮਰਨਾਥ ਸ਼ਰਮਾ, ਜਗਰੂਪ ਸਿੰਘ ਭੁੱਲਰ, ਬਲਵੀਰ ਸਿੰਘ ਰਤਨ ਅਤੇ ਬਿੱਕਰ ਸਿੰਘ ਸਿਬੀਆ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਚਿਰਾਂ ਤੋਂ ਨਜ਼ਰਅੰਦਾਜ਼ ਕਰਦੀ ਆ ਰਹੀ ਹੈ। 3 ਪ੍ਰਤੀਸ਼ਤ ਡੀਏ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਪਰ ਐੱਸਬੀਆਈ ਦੀ ਸ਼ਾਖਾ ਵੱਲੋਂ ਬਿਨਾਂ ਵਾਧਾ ਕੀਤੇ ਹੀ 

ਜ਼ਿਲ੍ਹਾ ਯੂਥ ਕਾਂਗਰਸ (ਦਿਹਾਤੀ): ਜੀਜਾ ਪ੍ਰਧਾਨ ਤੇ ਸਾਲਾ ਮੀਤ ਪ੍ਰਧਾਨ

Posted On December - 9 - 2019 Comments Off on ਜ਼ਿਲ੍ਹਾ ਯੂਥ ਕਾਂਗਰਸ (ਦਿਹਾਤੀ): ਜੀਜਾ ਪ੍ਰਧਾਨ ਤੇ ਸਾਲਾ ਮੀਤ ਪ੍ਰਧਾਨ
ਸਰਬਜੀਤ ਸਿੰਘ ਭੰਗੂ ਪਟਿਆਲਾ, 8 ਦਸੰਬਰ ਯੂਥ ਕਾਂਗਰਸ ਦੀਆਂ ਚਾਰ ਤੋਂ ਛੇ ਦਸੰਬਰ ਤੱਕ ਹੋਈਆਂ ਚੋਣਾਂ ਸਬੰਧੀ ਅਧਿਕਾਰਤ ਨਤੀਜਾ ਭਾਵੇਂ ਐਲਾਨਿਆਂ ਜਾਣਾ ਹੈ ਪਰ ਸੂਤਰਾਂ ਮੁਤਾਬਕ ਨਿਰਭੈ ਸਿੰਘ (ਮਿਲਟੀ ਕੰਬੋਜ) ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ (ਦਿਹਾਤੀ) ਚੁਣੇ ਗਏ ਹਨ। ਇਸ ਚੋਣ ਲਈ ਸਿਰਫ਼ ਦੋ ਹੀ ਅਹੁਦੇਦਾਰ ਸਾਹਮਣੇ ਆਏ ਸਨ, ਜਿਨ੍ਹਾਂ ਵਿਚ ਦੂਜਾ ਅਹੁਦੇਦਾਰ ਮਿਲਟੀ ਦਾ ਹੀ ਰਿਸ਼ਤੇਦਾਰ ਗਗਨਦੀਪ ਸਿੰਘ ਜੌਲੀ ਹੈ ਪਰ ਨਿਯਮਾਂ ਅਨੁਸਾਰ ਦੂਜੇ ਨੰਬਰ ’ਤੇ ਆਉਣ ਵਾਲੇ ਨੂੰ ਯੂਥ 

ਬਾਹਰ ਜਾਣ ਦੇ ਚੱਕਰ ਵਿੱਚ ਘਰੋਂ ਹੀ ਚਲਾ ਗਿਆ

Posted On December - 9 - 2019 Comments Off on ਬਾਹਰ ਜਾਣ ਦੇ ਚੱਕਰ ਵਿੱਚ ਘਰੋਂ ਹੀ ਚਲਾ ਗਿਆ
ਸੁਭਾਸ਼ ਚੰਦਰ ਸਮਾਣਾ, 8 ਦਸੰਬਰ 20 ਦਿਨਾਂ ਤੋਂ ਨੇੜਲੇ ਪਿੰਡ ਅਜੀਤ ਨਗਰ ਤੋਂ ਲਾਪਤਾ ਨੌਜਵਾਨ ਨੂੰ ਪੁਲੀਸ ਨੇ ਅੰਮ੍ਰਿਤਸਰ ਤੋਂ ਬਰਾਮਦ ਕਰਕੇ ਪਰਿਵਾਰ ਹਵਾਲੇ ਕਰ ਦਿੱਤਾ ਹੈ। ਦਵਿੰਦਰ ਸਿੰਘ ਨੇ ਆਈਲੈੱਟਸ ਵਿਚ 6.5 ਅੰਕ ਪ੍ਰਾਪਤ ਕੀਤੇ ਤੇ ਉਸ ਨੂੰ ਇੰਗਲੈਂਡ ਤੋਂ ਆਫਰ ਲੈਟਰ ਆਇਆ ਸੀ ਪਰ ਘਰ ਦੀ ਆਰਥਿਕ ਸਥਿਤੀ ਕਮਜ਼ੋਰ ਹੋਣ ਕਾਰਨ ਇਹ ਨੌਜਵਾਨ ਬਾਹਰ ਪੜ੍ਹਾਈ ਨਹੀਂ ਜਾ ਸਕਿਆ ਤੇ ਇਸੇ ਪ੍ਰੇਸ਼ਾਨੀ ਕਾਰਨ ਘਰੋਂ ਲਾਪਤਾ ਹੋ ਗਿਆ। ਲੜਕੇ ਦੇ ਪਿਤਾ ਸਤਨਾਮ ਸਿੰਘ ਨੇ ਪੁੱਤ ਦੀ ਗੁੰਮਸ਼ੁਦਗੀ 

ਕਾਰ ’ਚੋਂ ਚੰਡੀਗੜ੍ਹ ਸ਼ਰਾਬ ਦੀਆਂ 180 ਬੋਤਲਾਂ ਸਣੇ ਦੋ ਕਾਬੂ

Posted On December - 9 - 2019 Comments Off on ਕਾਰ ’ਚੋਂ ਚੰਡੀਗੜ੍ਹ ਸ਼ਰਾਬ ਦੀਆਂ 180 ਬੋਤਲਾਂ ਸਣੇ ਦੋ ਕਾਬੂ
ਪੱਤਰ ਪ੍ਰੇਰਕ ਰਾਜਪੁਰਾ, 8 ਦਸੰਬਰ ਥਾਣਾ ਸਦਰ ਨੇ ਕਾਰ ਵਿੱਚੋਂ 15 ਪੇਟੀਆਂ ਚੰਡੀਗੜ੍ਹ ਮਾਰਕਾ ਸ਼ਰਾਬ ਬਰਾਮਦ ਕਰਕੇ ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ। ਪੁਲੀਸ ਨੇ ਦੱਸਿਆ ਕਿ ਹੌਲਦਾਰ ਰਜਿੰਦਰ ਸਿੰਘ ਨੇ ਸਮੇਤ ਪੁਲੀਸ ਪਾਰਟੀ ਰਾਜਪੁਰਾ-ਚੰਡੀਗੜ੍ਹ ਰੋਡ ’ਤੇ ਪਿੰਡ ਪਹਿਰ ਕਲਾਂ ਨੇੜੇ ਨਾਕਾਬੰਦੀ ਦੌਰਾਨ ਜਦੋਂ ਚੰਡੀਗੜ੍ਹ ਵਾਲੇ ਪਾਸਿਓਂ ਆ ਰਹੀ ਵਰਨਾ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਕਾਰ ਵਿੱਚੋਂ 15 ਪੇਟੀਆਂ (180 ਬੋਤਲਾਂ) ਚੰਡੀਗੜ੍ਹ ਮਾਰਕਾ ਦੇਸੀ ਸ਼ਰਾਬ ਦੀਆਂ ਬਰਾਮਦ ਹੋਣ 

200 ਮੀਟਰ ਦੌੜ ’ਚ ਹਰਿਆਣਾ ਦੀ ਰੇਣੂਕਾ ਨੇ ਬਣਾਇਆ ਰਿਕਾਰਡ

Posted On December - 9 - 2019 Comments Off on 200 ਮੀਟਰ ਦੌੜ ’ਚ ਹਰਿਆਣਾ ਦੀ ਰੇਣੂਕਾ ਨੇ ਬਣਾਇਆ ਰਿਕਾਰਡ
ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 65ਵੀਂ ਕੌਮੀ ਸਕੂਲ ਅਥਲੈਟਿਕਸ ਚੈਂਪੀਅਨਸ਼ਿਪ ਦੇ ਅੱਜ ਅਖ਼ੀਰਲੇ ਦਿਨ ਅਥਲੀਟਾਂ ਨੇ ਤਗ਼ਮੇ ਜਿੱਤਣ ਲਈ ਜ਼ੋਰ-ਅਜਮਾਇਸ਼ ਕੀਤੀ। ....
Available on Android app iOS app
Powered by : Mediology Software Pvt Ltd.