ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਪਟਿਆਲਾ-ਸੰਗਰੂਰ › ›

Featured Posts
ਗੁਰਦੁਆਰਾ ਦੂਖਨਿਵਾਰਨ ਤੋਂ ਸੁਲਤਾਨਪੁਰ ਲੋਧੀ ਲਈ ਨਗਰ ਕੀਰਤਨ ਸਜਾਇਆ

ਗੁਰਦੁਆਰਾ ਦੂਖਨਿਵਾਰਨ ਤੋਂ ਸੁਲਤਾਨਪੁਰ ਲੋਧੀ ਲਈ ਨਗਰ ਕੀਰਤਨ ਸਜਾਇਆ

ਰਵੇਲ ਸਿੰਘ ਭਿੰਡਰ ਪਟਿਆਲਾ, 22 ਸਤੰਬਰ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਦੇ 550ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪੰਜ ਪਿਆਰਿਆਂ ਦੀ ਅਗਵਾਈ ’ਚ ਨਗਰ ਕੀਰਤਨ ਅੱਜ ਪੂਰੇ ਪੰਥਕ ਜਲੋਅ ਤੇ ਧਾਰਮਿਕ ਉਤਸਸ਼ਾਹ ਨਾਲ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਤੋਂ ਸੁਲਤਾਨਪੁਰ ਲੋਧੀ ਲਈ ਰਵਾਨਾ ਕੀਤਾ ਗਿਆ। ਨਗਰ ਕੀਰਤਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਖ਼ਾਲਸਾ ਸ਼ਤਾਬਦੀ ...

Read More

ਹੜ੍ਹਾਂ ਪ੍ਰਭਾਵਿਤ ਫ਼ਸਲਾਂ ਦਾ ਮੁਆਵਜ਼ਾ ਜਲਦੀ ਦਿੱਤਾ ਜਾਵੇ: ਚੰਦੂਮਾਜਰਾ

ਹੜ੍ਹਾਂ ਪ੍ਰਭਾਵਿਤ ਫ਼ਸਲਾਂ ਦਾ ਮੁਆਵਜ਼ਾ ਜਲਦੀ ਦਿੱਤਾ ਜਾਵੇ: ਚੰਦੂਮਾਜਰਾ

ਪੱਤਰ ਪ੍ਰੇਰਕ ਦੇਵੀਗੜ੍ਹ, 22 ਸਤੰਬਰ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਪਿਛਲੇ ਮਹੀਨੇ ਹੜ੍ਹਾਂ ਨਾਲ ਬਰਬਾਦ ਹੋਈਆਂ ਫ਼ਸਲਾਂ ਨੂੰ ਲਗਪਗ ਇਕ ਮਹੀਨੇ ਤੋਂ ਵੱਧ ਸਮਾਂ ਹੋ ਚੁੱਕਾ ਹੈ ਅਤੇ ਰਹਿੰਦੀ ਝੋਨੇ ਦੀ ਫ਼ਸਲ ਤਕਰੀਬਨ ਪੱਕ ਕੇ ਤਿਆਰ ਹੋ ਗਈ ਹੈ ਪਰ ਪੰਜਾਬ ਦੀ ਸਰਕਾਰ ਨੇ ਪ੍ਰਭਾਵਿਤ ਕਿਸਾਨਾਂ ...

Read More

ਸ਼੍ਰੋਮਣੀ ਕਮੇਟੀ ਤੇ ਭਾਈ ਵੀਰ ਸਿੰਘ ਸਾਹਿਤ ਸਦਨ ਦਾ ਸਾਂਝਾ ਉਪਰਾਲਾ

ਸ਼੍ਰੋਮਣੀ ਕਮੇਟੀ ਤੇ ਭਾਈ ਵੀਰ ਸਿੰਘ ਸਾਹਿਤ ਸਦਨ ਦਾ ਸਾਂਝਾ ਉਪਰਾਲਾ

ਨਿੱਜੀ ਪੱਤਰ ਪ੍ਰੇਰਕ ਪਟਿਆਲਾ, 22 ਸਤੰਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਪੰਜਾਬ ਸਟੱਡੀਜ਼ ਭਾਈ ਵੀਰ ਸਿੰਘ ਸਾਹਿਤ ਸਦਨ ਦੇ ਸਾਂਝੇ ਉਪਰਾਲੇ ਨਾਲ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿੱਚ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਨਾਨਕ ਦੇਵ ਦੇ ਜੀਵਨ ’ਤੇ ਅਧਾਰਤ ਪ੍ਰਦਰਸ਼ਨੀ ਲਗਾਈ ਗਈ। ਗੁਰਦੁਆਰਾ ਸਾਹਿਬ ਦੀ ਸਿੱਖ ਗੈਲਰੀ ’ਚ ...

Read More

‘ਬੇਬੇ ਨਾਨਕੀ ਨਗਰ ਕੀਰਤਨ’ ਦਾ ਸੰਗਤ ਵੱਲੋਂ ਭਰਵਾਂ ਸਵਾਗਤ

‘ਬੇਬੇ ਨਾਨਕੀ ਨਗਰ ਕੀਰਤਨ’ ਦਾ ਸੰਗਤ ਵੱਲੋਂ ਭਰਵਾਂ ਸਵਾਗਤ

ਪੱਤਰ ਪ੍ਰੇਰਕ ਅਮਰਗੜ੍ਹ, 22 ਸਤੰਬਰ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਮਹਾਨ ‘ਬੇਬੇ ਨਾਨਕੀ ਇਤਿਹਾਸਿਕ ਨਗਰ ਕੀਰਤਨ’ ਦਾ ਇਥੇ ਪਹੁੰਚਣ ’ਤੇ ਗੁਰਦੁਆਰਾ ਸਿੰਘ ਸਭਾ ਕਮੇਟੀ, ਨਗਰ ਪੰਚਾਇਤ ਤੇ ਵੱਖ-ਵੱਖ ਆਗੂਆਂ ਵੱਲੋਂ ਸਵਾਗਤ ਕੀਤਾ ਗਿਆ। ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਚੱਲਣ ਵਾਲੇ ਇਸ ਨਗਰ ਕੀਰਤਨ ਵਿੱਚ ...

Read More

ਗੁਰਦੁਆਰੇ ਦੇ ਪ੍ਰਬੰਧਾਂ ਲਈ ਚੱਲ ਰਿਹਾ ਵਿਵਾਦ ਸੁਲਝਿਆ

ਗੁਰਦੁਆਰੇ ਦੇ ਪ੍ਰਬੰਧਾਂ ਲਈ ਚੱਲ ਰਿਹਾ ਵਿਵਾਦ ਸੁਲਝਿਆ

ਜਸਵੰਤ ਗਰੇਵਾਲ ਚੀਮਾ ਮੰਡੀ, 22 ਸਤੰਬਰ ਨੇੜਲੇ ਪਿੰਡ ਝਾੜੋਂ ਵਿੱਚ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਨੂੰ ਲੈ ਕੇ ਪਿੰਡ ਦੀਆਂ ਦੋ ਧਿਰਾਂ ਵਿਚਕਾਰ ਚੱਲ ਰਹੇ ਵਿਵਾਦ ਦਾ ਅੱਜ ਪ੍ਰਸ਼ਾਸਨਿਕ ਤੇ ਪੁਲੀਸ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਹੱਲ ਹੋ ਗਿਆ ਹੈ। ਜ਼ਿਕਰਯੋਗ ਹੈ ਪਿੰਡ ਦੇ ਗੁਰਦੁਆਰਾ ਬਾਬਾ ਹਰਦਮ ਸਿੰਘ ਦਾ ਪ੍ਰਬੰਧ ਪਿਛਲੇ ਕਈ ਸਾਲਾਂ ...

Read More

ਮੁੜ ਹੋਵੇਗੀ ਹਜ਼ੂਰ ਸਿੰਘ ਅਤੇ ਪੁੱਤਰ ਦੇ ਕਤਲ ਦੀ ਜਾਂਚ: ਅਦਾਲਤੀ ਦਖ਼ਲ ’ਤੇ ਸਿੱਟ ਬਣੀ

ਮੁੜ ਹੋਵੇਗੀ ਹਜ਼ੂਰ ਸਿੰਘ ਅਤੇ ਪੁੱਤਰ ਦੇ ਕਤਲ ਦੀ ਜਾਂਚ: ਅਦਾਲਤੀ ਦਖ਼ਲ ’ਤੇ ਸਿੱਟ ਬਣੀ

ਸਰਬਜੀਤ ਸਿੰਘ ਭੰਗੂ ਪਟਿਆਲਾ, 22 ਸਤੰਬਰ ਪੰਜਾਬ ਪੁਲੀਸ ਦੇ ਸਾਬਕਾ ਇੰਸਪੈਕਟਰ ਹਜ਼ੂਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਗੁਰਪ੍ਰੀਤ ਸਿੰਘ ਦੇ ਅਪਰੈਲ 2016 ਵਿਚ ਹੋਏ ਕਤਲ ਦੀ ਜਾਂਚ ਹੁਣ ਦੁਬਾਰਾ ਹੋਵੇਗੀ। ਇਸ ਸਬੰਧੀ ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਵੱਲੋਂ ਚਾਰ ਮੈਂਬਰੀ ਸਪੈਸ਼ਲ ਇਨਵੈਸ਼ਟੀਗੇਸਨ ਟੀਮ (ਸਿੱਟ) ਬਣਾਈ ਗਈ ਹੈ। ਇਹ ਸਿੱਟ ਅਦਾਲਤੀ ...

Read More

ਸਿੱਖਿਆ ਮੰਤਰੀ ਵੱਲੋਂ 18 ਫੁੱਟ ਚੌੜੀ ਸੜਕ ਦਾ ਉਦਘਾਟਨ

ਸਿੱਖਿਆ ਮੰਤਰੀ ਵੱਲੋਂ 18 ਫੁੱਟ ਚੌੜੀ ਸੜਕ ਦਾ ਉਦਘਾਟਨ

ਮੇਜਰ ਸਿੰਘ ਮੱਟਰਾਂ ਭਵਾਨੀਗੜ੍ਹ, 22 ਸਤੰਬਰ ਪੰਜਾਬ ਦੇ ਸਿੱਖਿਆ ਅਤੇ ਲੋਕ ਨਿਰਮਾਣ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਪਿੰਡ ਮੁਨਸ਼ੀਵਾਲਾ ਤੋਂ ਗਾਜੇਵਾਸ ਤੱਕ ਨਵੀਂ ਬਣਾਈ 18 ਫੁੱਟ ਚੌੜੀ ਸੜਕ ਦਾ ਉਦਘਾਟਨ ਕੀਤਾ। ਇਹ ਸੜਕ ਨੈਸ਼ਨਲ ਹਾਈਵੇਅ ’ਤੇ ਪੈਂਦੇ ਪਿੰਡ ਕਾਲਾਝਾੜ ਦੇ ਬੱਸ ਸਟੈਂਡ ਤੋਂ ਮੁਣਸ਼ੀਵਾਲਾ, ਕਾਦਰਾਬਾਦ, ਨਮਾਦਾ ਰਾਹੀਂ ਗਾਜੇਵਾਸ ਤੱਕ ਬਣਾਈ ਗਈ ਹੈ। ਇਸ ...

Read More


ਦਾਜ ਐਕਟ ਤਹਿਤ ਦੋ ਕੇਸ ਦਰਜ

Posted On September - 20 - 2019 Comments Off on ਦਾਜ ਐਕਟ ਤਹਿਤ ਦੋ ਕੇਸ ਦਰਜ
ਖੇਤਰੀ ਪ੍ਰਤੀਨਿਧ ਪਟਿਆਲਾ, 19 ਸਤੰਬਰ ਸਥਾਨਕ ਪੁਲੀਸ ਨੇ ਦਹੇਜ ਐਕਟ ਤਹਿਤ ਦੋ ਵੱਖ ਵੱਖ ਕੇਸ ਦਰਜ ਕੀਤੇ ਹਨ। ਇਨ੍ਹਾਂ ਵਿੱਚੋਂ ਇੱਕ ਕੇਸ ਮਨਦੀਪ ਕੌਰ ਪੁੱਤਰੀ ਅਵਤਾਰ ਸਿੰਘ ਵਾਸੀ ਸਮਾਣਾ ਖੇਤਰ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਮਨਦੀਪ ਕੌਰ ਦਾ ਵਿਆਹ 25 ਫਰਵਰੀ 2018 ਨੂੰ ਹੋਇਆ ਸੀ ਪਰ ਵਿਆਹ ਮਗਰੋਂ ਉਸ ਦਾ ਪਤੀ ਦਾਜ ਦਹੇਜ ਲਈ ਤੰਗ ਪਰੇਸ਼ਾਨ ਕਰਨ ਲੱਗਿਆ। ਪੀੜਤ ਮਹਿਲਾ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਪਟਿਆਲਾ ਦੇ ਵਿਮੈਨ ਥਾਣੇ ਦੀ ਪੁਲੀਸ ਨੇ ਪੀੜਤਾ ਦੇ ਪਤੀ ਗੁਰਸ਼ਰਨ 

ਵਿਦਿਆਰਥੀਆਂ ਦੇ ਸਲੋਗਨ ਤੇ ਭਾਸ਼ਨ ਮੁਕਾਬਲੇ

Posted On September - 20 - 2019 Comments Off on ਵਿਦਿਆਰਥੀਆਂ ਦੇ ਸਲੋਗਨ ਤੇ ਭਾਸ਼ਨ ਮੁਕਾਬਲੇ
ਨਿੱਜੀ ਪੱਤਰ ਪ੍ਰੇਰਕ ਪਟਿਆਲਾ, 19 ਸਤੰਬਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਵੀ ਅੱਜ ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਵੱਡੀ ਪੱਧਰ ’ਤੇ ਮਨਾਉਣ ਲਈ ਕਰਵਾਏ ਜਾ ਰਹੇ ਪ੍ਰੋਗਰਾਮਾਂ ਦੀ ਲੜੀ ਤਹਿਤ ਹੋਏ ਵੱਖ-ਵੱਖ ਵਿੱਦਿਅਕ ਮੁਕਾਬਲਿਆਂ ’ਚ ਹਿੱਸਾ ਲੈਕੇ ਗੁਰੂ ਨਾਨਕ ਦੇਵ ਨੂੰ ਯਾਦ ਕੀਤਾ। ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਦੇ ਜੀਵਨ ਕਾਲ ਬਾਰੇ ਸਲੋਗਨ ਲਿਖਣ ਅਤੇ ਭਾਸ਼ਨ ਮੁਕਾਬਲਿਆਂ ’ਚ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਗੁਰੂ ਨਾਨਕ 

ਸੈਂਟਰ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਸਮਾਪਤ

Posted On September - 20 - 2019 Comments Off on ਸੈਂਟਰ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਸਮਾਪਤ
ਪੱਤਰ ਪ੍ਰੇਰਕ ਸਮਾਣਾ, 19 ਸਤੰਬਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸਮਾਣਾ-2 ਜੋਗਿੰੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਤਹਿਤ ਸੈਂਟਰ ਧਨੇਠਾ ਦੀਆਂ ਪ੍ਰਾਇਮਰੀ ਸਕੂਲ ਖੇਡਾਂ ਕਰਵਾਈਆਂ ਗਈਆਂ, ਜਿਸ ਵਿੱਚ ਕਲੱਸਟਰ ਦੇ ਨੌਂ ਸਕੂਲਾਂ ਨੇ ਭਾਗ ਲਿਆ। ਇਨ੍ਹਾਂ ਖੇਡਾਂ ਵਿੱਚ ਪ੍ਰਾਇਮਰੀ ਸਕੂਲ ਰਾਜਗੜ੍ਹ ਦੇ ਵਿਦਿਆਰਥੀਆਂ ਨੇ 400 ਮੀਟਰ ਦੌੜ ਵਿੱਚ ਪਹਿਲਾ ਸਥਾਨ, ਲੰਬੀ ਛਾਲ ਪਹਿਲਾ ਅਤੇ ਦੂਜਾ ਸਥਾਨ, ਕੁਸ਼ਤੀ 25 ਕਿਲੋ ਪਹਿਲਾ ਸਥਾਨ, ਕੁਸ਼ਤੀ 28 ਕਿਲੋ ਪਹਿਲਾ ਸਥਾਨ, 200 ਮੀਟਰ ਦੌੜ ਦੂਜਾ ਸਥਾਨ, 

ਕਿਸਾਨ ਯੂਨੀਅਨ ਵੱਲੋਂ ਪਟਿਆਲਾ ਧਰਨੇ ਲਈ ਲਾਮਬੰਦੀ

Posted On September - 20 - 2019 Comments Off on ਕਿਸਾਨ ਯੂਨੀਅਨ ਵੱਲੋਂ ਪਟਿਆਲਾ ਧਰਨੇ ਲਈ ਲਾਮਬੰਦੀ
ਪੱਤਰ ਪ੍ਰੇਰਕ ਪਾਤੜਾਂ, 19 ਸਤੰਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਪਾਤੜਾਂ ਦੀ ਮੀਟਿੰਗ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤੜਾਂ ਵਿੱਚ ਬਲਾਕ ਪ੍ਰਧਾਨ ਅਮਰੀਕ ਸਿੰਘ ਘੱਗਾ ਦੀ ਅਗਵਾਈ ਵਿੱਚ ਹੋਈ। ਇਸ ਵਿੱਚ 20 ਸਤੰਬਰ ਨੂੰ ਪਟਿਆਲਾ ਵਿੱਚ ਅਣਮਿੱਥੇ ਸਮੇਂ ਲਈ ਦਿੱਤੇ ਜਾ ਰਹੇ ਧਰਨੇ ਦੀ ਰੂਪ ਰੇਖਾ ਤਿਆਰ ਕੀਤੀ ਗਈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ, ਬਲਾਕ ਖਜ਼ਾਨਚੀ ਰਘਬੀਰ ਸਿੰਘ ਨਿਆਲ ਨੇ ਕਿਹਾ ਹੈ ਕਿ 

ਆਦਰਸ਼ ਸਕੂਲ ਬਾਲਦ ਖੁਰਦ ਦੀ ਪ੍ਰਬੰਧਕ ਦੇ ਹੱਕ ’ਚ ਡਟੇ ਮਾਪੇ

Posted On September - 20 - 2019 Comments Off on ਆਦਰਸ਼ ਸਕੂਲ ਬਾਲਦ ਖੁਰਦ ਦੀ ਪ੍ਰਬੰਧਕ ਦੇ ਹੱਕ ’ਚ ਡਟੇ ਮਾਪੇ
ਮੇਜਰ ਸਿੰਘ ਮੱਟਰਾਂ ਭਵਾਨੀਗੜ੍ਹ, 19 ਸਤੰਬਰ ਆਦਰਸ਼ ਸਕੂਲ ਬਾਲਦ ਖੁਰਦ ਵਿੱਚ ਪਿੰਡ ਦੀ ਪੰਚਾਇਤ ਅਤੇ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਤਾਇਨਾਤ ਕੀਤੀ ਪ੍ਰਬੰਧਕ ਜਸਪ੍ਰੀਤ ਕੌਰ ਸਿੱਧੂ ਦੀ ਮਾਪਿਆਂ ਅਤੇ ਪਤਵੰਤਿਆਂ ਨੇ ਹਮਾਇਤ ਕੀਤੀ। ਦੱਸਣਯੋਗ ਹੈ ਕਿ ਤਿੰਨ ਦਿਨ ਪਹਿਲਾਂ ਸਕੂਲ ਬਚਾਓ ਸੰਘਰਸ਼ ਕਮੇਟੀ ਦੇ ਆਗੂ ਹਰਭਜਨ ਸਿੰਘ ਹੈਪੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਆਦਰਸ਼ ਸਕੂਲ ਵਿੱਚ ਤਾਇਨਾਤ ਕਥਿਤ ਅਣ-ਅਧਿਕਾਰਤ ਪ੍ਰਿੰਸੀਪਲ ਜਸਪ੍ਰੀਤ ਕੌਰ ਸਿੱਧੂ ਨੂੰ ਹਟਾਉਣ ਦੀ ਮੰਗ ਕੀਤੀ 

ਚੋਰ ਗਰੋਹ ਦੀ ਮਹਿਲਾ ਮੈਂਬਰ ਸੋਨੇ ਅਤੇ ਨਗਦੀ ਸਮੇਤ ਗ੍ਰਿਫ਼ਤਾਰ

Posted On September - 20 - 2019 Comments Off on ਚੋਰ ਗਰੋਹ ਦੀ ਮਹਿਲਾ ਮੈਂਬਰ ਸੋਨੇ ਅਤੇ ਨਗਦੀ ਸਮੇਤ ਗ੍ਰਿਫ਼ਤਾਰ
ਪੱਤਰ ਪ੍ਰੇਰਕ ਮੂਨਕ, 19 ਸਤੰਬਰ ਇੱਥੋਂ ਦੀ ਪੁਲੀਸ ਨੇ ਬੀਤੇ ਦਿਨੀਂ ਮੂਨਕ ਵਿੱਚ ਹੋਈ ਚੋਰੀ ਦਾ ਪਰਦਾਫਾਸ਼ ਕਰਦਿਆਂ ਇੱਕ ਔਰਤ ਨੂੰ ਕਾਬੂ ਕਰਕੇ ਉਸ ਕੋਲੋਂ ਕਰੀਬ 31 ਤੋਲੇ ਸੋਨੇ ਦੇ ਗਹਿਣੇ ਤੇ ਨਗਦੀ ਬਰਾਮਦ ਕੀਤੀ ਹੈ। ਡੀਐੱਸਪੀ ਮੂਨਕ ਬੂਟਾ ਸਿੰਘ ਗਿੱਲ ਨੇ ਦੱਸਿਆ ਕਿ 12 ਸਤੰਬਰ ਦੀ ਸਵੇਰੇ ਕਰੀਬ 4 ਵਜੇ ਪ੍ਰਸ਼ੋਤਮ ਲਾਲ ਵਾਸੀ ਮੂਨਕ ਜਦ ਸੈਰ ਕਰਕੇ ਵਾਪਸ ਘਰ ਆਇਆ ਤਾਂ ਮੇਨ ਗੇਟ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਅਲਮਾਰੀ ਵਿੱਚੋਂ ਸਮਾਨ ਖਿੱਲਰਿਆ ਹੋਇਆ ਸੀ। ਜਦੋਂ ਅਲਮਾਰੀ ਨੂੰ ਦੇਖਿਆ 

ਸੁਨਾਮ, ਸ਼ੇਰਪੁਰ ਤੇ ਅਨਦਾਨਾ ਬਲਾਕ ਦੇ ਤਿੰਨ ਪਿੰਡਾਂ ਵੱਲੋਂ ਨਸ਼ਾ ਮੁਕਤ ਹੋਣ ਦਾ ਐਲਾਨ

Posted On September - 20 - 2019 Comments Off on ਸੁਨਾਮ, ਸ਼ੇਰਪੁਰ ਤੇ ਅਨਦਾਨਾ ਬਲਾਕ ਦੇ ਤਿੰਨ ਪਿੰਡਾਂ ਵੱਲੋਂ ਨਸ਼ਾ ਮੁਕਤ ਹੋਣ ਦਾ ਐਲਾਨ
ਗੁਰਦੀਪ ਸਿਘ ਲਾਲੀ ਸੰਗਰੂਰ, 19 ਸਤੰਬਰ ਬਲਾਕ ਭਵਾਨੀਗੜ੍ਹ ਦੇ 3 ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਵੱਲੋਂ ਸਰਬਸੰਮਤੀ ਨਾਲ ਨਸ਼ਾ ਮੁਕਤੀ ਦਾ ਮਤਾ ਪਾਉਣ ਤੋਂ ਬਾਅਦ ਹੁਣ ਜ਼ਿਲ੍ਹਾ ਸੰਗਰੂਰ ਦੇ ਤਿੰਨ ਹੋਰ ਪਿੰਡਾਂ ਨੇ ਵੀ ਨਸ਼ਾ ਮੁਕਤ ਹੋਣ ਦਾ ਐਲਾਨ ਕਰ ਦਿੱਤਾ ਹੈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੀ ਪ੍ਰਧਾਨਗੀ ਹੇਠ ਹੋਈ ਇੱਕ ਮੀਟਿੰਗ ਦੌਰਾਨ ਸੁਨਾਮ, ਸ਼ੇਰਪੁਰ ਅਤੇ ਅਨਦਾਣਾ ਦੇ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ 

ਕਿਰਤੀ ਕਿਸਾਨ ਯੂਨੀਅਨ ਵੱਲੋਂ ਉਭਾਵਾਲ ’ਚ ਕਰਜ਼ਾ ਮੁਕਤੀ ਲਈ ਰੈਲੀ

Posted On September - 20 - 2019 Comments Off on ਕਿਰਤੀ ਕਿਸਾਨ ਯੂਨੀਅਨ ਵੱਲੋਂ ਉਭਾਵਾਲ ’ਚ ਕਰਜ਼ਾ ਮੁਕਤੀ ਲਈ ਰੈਲੀ
ਨਿੱਜੀ ਪੱਤਰ ਪ੍ਰੇਰਕ ਸੰਗਰੂਰ, 19 ਸਤੰਬਰ ਕਿਰਤੀ ਕਿਸਾਨ ਯੂਨੀਅਨ ਵੱਲੋਂ ਪਿੰਡ ਉਭਾਵਾਲ ’ਚ ਕਿਸਾਨਾਂ ਦੀ ਰੈਲੀ ਕੀਤੀ ਗਈ ਅਤੇ ਪੰਜ ਏਕੜ ਤੱਕ ਦੇ ਕਰਜ਼ਾ ਮੁਕਤੀ ਸਕੀਮ ਤੋਂ ਵਾਂਝੇ ਰਹਿ ਗਏ ਕਿਸਾਨਾਂ ਦੇ ਫਾਰਮ ਭਰੇ ਗਏ। ਕਿਸਾਨਾਂ ਨੂੰ ਕਰਜ਼ਾ ਮੁਕਤੀ ਲਈ 25 ਤੋਂ 27 ਸਤੰਬਰ ਤੱਕ ਡੀਸੀ ਕੰਪਲੈਕਸ ਅੱਗੇ ਦਿੱਤੇ ਜਾ ਰਹੇ ਰੋਸ ਧਰਨੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ ਅਤੇ ਜ਼ਿਲ੍ਹਾ ਆਗੂ ਜੁਝਾਰ 

ਧਨੇਰ ਸਜ਼ਾ ਮਾਮਲਾ: ਕਿਸਾਨਾਂ ਦੀ ਲਾਮਬੰਦੀ ਲਈ ਪਿੰਡਾਂ ’ਚ ਰੈਲੀਆਂ

Posted On September - 20 - 2019 Comments Off on ਧਨੇਰ ਸਜ਼ਾ ਮਾਮਲਾ: ਕਿਸਾਨਾਂ ਦੀ ਲਾਮਬੰਦੀ ਲਈ ਪਿੰਡਾਂ ’ਚ ਰੈਲੀਆਂ
ਬੀਰਬਲ ਰਿਸ਼ੀ ਸ਼ੇਰਪੁਰ, 19 ਸਤੰਬਰ ਬਹੁ-ਚਰਚਿਤ ਕਿਰਨਜੀਤ ਕੌਰ ਮਹਿਲ ਕਲਾਂ ਕਤਲ ਕਾਂਡ ਘੋਲ ਦੀ ਅਗਵਾਈ ਕਰਨ ਵਾਲੇ ਲੋਕ ਆਗੂ ਮਨਜੀਤ ਧਨੇਰ ਨੂੰ ਉੱਚ ਅਦਾਲਤ ਵੱਲੋਂ ਕੀਤੀ ਸਜ਼ਾ ਨੂੰ ਸਰਬਉੱਚ ਅਦਾਲਤ ਵੱਲੋਂ ਬਰਕਰਾਰ ਰੱਖਣ ਦੇ ਖ਼ਿਲਾਫ਼ ਕਈ ਜਨਤਕ ਜਥੇਬੰਦੀਆਂ ਵੱਲੋਂ 20 ਸਤੰਬਰ ਤੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ’ਚ ਲਗਾਏ ਜਾ ਰਹੇ ਪੱਕਾ ਮੋਰਚੇ ਦੀ ਸਫ਼ਲਤਾ ਲਈ ਬੀਕੇਯੂ ਡਕੌਂਦਾ ਨੇ ਕਿਸਾਨ ਲਾਮਬੰਦੀ ਲਈ ਕਈ ਪਿੰਡਾਂ ’ਚ ਮੀਟਿੰਗਾਂ ਰੈਲੀਆਂ ਕੀਤੀਆਂ। ਬੀਕੇਯੂ 

ਮਗਨਰੇਗਾ ਕਰਮਚਾਰੀਆਂ ਵਲੋਂ ਏਡੀਸੀ ਦਫ਼ਤਰ ਅੱਗੇ ਧਰਨਾ

Posted On September - 20 - 2019 Comments Off on ਮਗਨਰੇਗਾ ਕਰਮਚਾਰੀਆਂ ਵਲੋਂ ਏਡੀਸੀ ਦਫ਼ਤਰ ਅੱਗੇ ਧਰਨਾ
ਗੁਰਦੀਪ ਸਿੰਘ ਲਾਲੀ ਸੰਗਰੂਰ, 19 ਸਤੰਬਰ ਮਗਨਰੇਗਾ ਗੌਰਮਿੰਟ ਕੰਟਰੈਕਟ ਕਰਮਚਾਰੀ ਆਪਣੀਆਂ ਸੇਵਾਵਾਂ ਰੈਗੂਲਰ ਕਰਾਉਣ ਦੀ ਮੰਗ ਨੂੰ ਲੈ ਕੇ ਪਿਛਲੇ ਚਾਰ ਦਿਨਾਂ ਤੋਂ ਮੁਕੰਮਲ ਹੜਤਾਲ ’ਤੇ ਹਨ ਅਤੇ ਰਾਜ ਭਰ ਵਿਚ ਸਮੁੱਚਾ ਕੰਮਕਾਜ ਠੱਪ ਪਿਆ ਹੈ। ਬਲਾਕ ਪੱਧਰ ਤੋਂ ਸ਼ੁਰੂ ਕੀਤਾ ਸੰਘਰਸ਼ ਹੁਣ ਜ਼ਿਲ੍ਹਾ ਪੱਧਰ ’ਤੇ ਪੁੱਜ ਗਿਆ ਹੈ। ਅੱਜ ਜ਼ਿਲ੍ਹਾ ਭਰ ਦੇ ਮਗਨਰੇਗਾ ਕਰਮਚਾਰੀਆਂ ਵਲੋਂ ਇਥੇ ਏਡੀਸੀ (ਵਿਕਾਸ) ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਨੇ ਐਲਾਨ ਕੀਤਾ ਹੈ ਕਿ 

ਪੰਜਾਬ ਸਰਕਾਰ ਦੀ ਸ਼ੈਲਰ ਨੀਤੀ ਖ਼ਿਲਾਫ਼ ਰੋਸ

Posted On September - 20 - 2019 Comments Off on ਪੰਜਾਬ ਸਰਕਾਰ ਦੀ ਸ਼ੈਲਰ ਨੀਤੀ ਖ਼ਿਲਾਫ਼ ਰੋਸ
ਮੁਕੰਦ ਸਿੰਘ ਚੀਮਾ ਸੰਦੌੜ, 19 ਸਤੰਬਰ ਸੰਦੌੜ ਰਾਈਸ ਮਿਲਰਜ਼ ਐਸੋਸੀਏਸ਼ਨ ’ਚ ਪੰਜਾਬ ਸਰਕਾਰ ਵੱਲੋਂ ਸ਼ੈਲਰਾਂ ਸਬੰਧੀ ਲਿਆਂਦੀ ਨੀਤੀ ਖਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸ਼ੈਲਰ ਮਾਲਕਾਂ ਨੇ ਇਸ ਨੀਤੀ ਦੇ ਖਿਲਾਫ ਅਗਾਮੀ ਸੀਜ਼ਨ ਵਿਚ ਸ਼ੈਲਰਾਂ ਵਿਚ ਝੋਨਾ ਨਾ ਲਗਾਉਣ ਦਾ ਫੈਸਲਾ ਲਿਆ ਹੈ। ਇਥੇ ਮੀਟਿੰਗ ਕਰ ਕੇ ਸ਼ੈਲਰ ਮਾਲਕਾਂ ਨੇ ਇਸ ਨੀਤੀ ਦੇ ਖਿਲਾਫ਼ ਆਵਾਜ਼ ਉਠਾਈ। ਪ ਪ੍ਰਧਾਨ ਲਾਭ ਸਿੰਘ ਅਤੇ ਹਰਦੇਵ ਸਿੰਘ ਪੱਪੂ ਨੇ ਕਿਹਾ ਕਿ ਐੱਫਸੀਆਈ ਕੋਲ ਚੌਲ ਸਟੋਰ ਕਰਨ ਲਈ ਜਗ੍ਹਾ 

ਬਸ਼ੀਰ ਨਗਰ ਟਰੱਸਟ ਦਾ ਚੇਅਰਮੈਨ ਨਿਯੁਕਤ

Posted On September - 20 - 2019 Comments Off on ਬਸ਼ੀਰ ਨਗਰ ਟਰੱਸਟ ਦਾ ਚੇਅਰਮੈਨ ਨਿਯੁਕਤ
ਨਿੱਜੀ ਪੱਤਰ ਪ੍ਰੇਰਕ ਮਾਲੇਰਕੋਟਲਾ, 19 ਸਤੰਬਰ ਪੰਜਾਬ ਦੀ ਟਰਾਂਸਪੋਰਟ ਤੇ ਜਲ ਸਪਲਾਈ ਮੰਤਰੀ ਪੰਜਾਬ ਰਜ਼ੀਆ ਸੁਲਤਾਨਾ ਅੱਜ ਚੌਧਰੀ ਮੁਹੰਮਦ ਬਸ਼ੀਰ ਵੱਲੋਂ ਨਗਰ ਸੁਧਾਰ ਟਰੱਸਟ ਮਾਲੇਰਕੋਟਲਾ ਦੇ ਚੇਅਰਮੈਨ ਦਾ ਅਹੁਦਾ ਸੰਭਾਲਣ ਮੌਕੇ ਟਰੱਸਟ ਦੇ ਦਫ਼ਤਰ ਵਿਚ ਪਹੁੰਚੇ। ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੀ ਸਿਫ਼ਾਰਸ਼ ’ਤੇ ਚੌਧਰੀ ਮੁਹੰਮਦ ਬਸ਼ੀਰ ਨੂੰ ਨਗਰ ਸੁਧਾਰ ਟਰਸਟ ਮਾਲੇਰਕੋਟਲਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਚੌਧਰੀ ਮੁਹੰਮਦ ਬਸ਼ੀਰ ਵੱਲੋਂ 

ਸੁਰਜਨ ਬਸਤੀ ’ਚ ਸੀਵਰੇਜ ਦਾ ਨੀਂਹ ਪੱਥਰ ਰੱਖਿਆ

Posted On September - 20 - 2019 Comments Off on ਸੁਰਜਨ ਬਸਤੀ ’ਚ ਸੀਵਰੇਜ ਦਾ ਨੀਂਹ ਪੱਥਰ ਰੱਖਿਆ
ਪੱਤਰ ਪ੍ਰੇਰਕ ਦਿੜ੍ਹਬਾ ਮੰਡੀ, 19 ਸਤੰਬਰ ਹਲਕਾ ਅਮਰਗੜ੍ਹ ਦੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਦਿੜ੍ਹਬਾ ਦੀ ਸੁਰਜਨ ਬਸਤੀ ਲਈ ਪਾਏ ਜਾ ਰਹੇ ਸੀਵਰੇਜ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਹਲਕਾ ਇੰਚਾਰਜ ਮਾਸਟਰ ਅਜੈਬ ਸਿੰਘ ਰਟੋਲ, ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਬਲਾਕ ਪ੍ਰਧਾਨ ਬਲਦੇਵ ਸਿੰਘ ਗੁੱਜਰਾਂ, ਯੂਥ ਕਾਂਗਰਸ ਦੇ ਸੀਨੀਅਰ ਆਗੂ ਜਸਵਿੰਦਰ ਸਿੰਘ ਧੀਮਾਨ, ਨਗਰ ਪੰਚਾਇਤ ਦਿੜ੍ਹਬਾ ਦੇ ਪ੍ਰਧਾਨ ਬਿੱਟੂ ਖਾਨ, ਨਿਰੰਜਣ 

ਬਾਸਮਤੀ 1509 ਦੇ ਝਾੜ ਤੋਂ ਕਿਸਾਨ ਖੁਸ਼ ਪਰ ਕੀਮਤ ਤੋਂ ਨਿਰਾਸ਼

Posted On September - 20 - 2019 Comments Off on ਬਾਸਮਤੀ 1509 ਦੇ ਝਾੜ ਤੋਂ ਕਿਸਾਨ ਖੁਸ਼ ਪਰ ਕੀਮਤ ਤੋਂ ਨਿਰਾਸ਼
ਰਮੇਸ਼ ਭਾਰਦਵਾਜ ਲਹਿਰਾਗਾਗਾ, 19 ਸਤੰਬਰ ਚਾਹੇ ਸਰਕਾਰ ਵੱਲੋਂ ਝੋਨੇ ਦੀ ਸਰਕਾਰੀ ਬੋਲੀ ਪਹਿਲੀ ਅਕਤੂਬਰ ਤੋਂ ਕਰਵਾਉਣ ਦਾ ਫ਼ੈਸਲਾ ਕੀਤਾ ਹੈ ਪਰ ਇਸ ਵਾਰ ਬਾਸਮਤੀ 1509 ਦੀ ਪਹਿਲੀ ਢੇਰੀ ਅੱਜ ਇਥੇ ਵਿਕਣ ਲਈ ਆਈ। ਇਹ ਢੇਰੀ ਰੁਲਦੂ ਰਾਮ ਨੰਬਰਦਾਰ ਦੀ ਆੜ੍ਹਤ ਦੀ ਦੁਕਾਨ ’ਤੇ 2400 ਰੁਪਏ ਪ੍ਰਤੀ ਕੁਵਿੰਟਲ ਦੀ ਖਰੀਦ ਕੀਤੀ। ਕਿਸਾਨ ਗੁਰਵਿੰਦਰ ਸਿੰਘ ਵਾਸੀ ਗੁਰਨੇ ਨੇ ਦੱਸਿਆ ਕਿ ਉਸਨੇ ਇੱਕ ਏਕੜ ਜ਼ਮੀਨ ’ਚ 1509 ਕਿਸਮ ਬਾਸਮਤੀ ਦੀ ਕਾਸ਼ਤ ਕੀਤੀ ਸੀ ਅਤੇ ਅੱਜ ਕੰਬਾਇਨ ਨਾਲ ਕਢਵਾਉਣ ਮਗਰੋਂ 

ਸਾਬਕਾ ਸੰਸਦੀ ਸਕੱਤਰ ਸੁਰਿੰਦਰ ਧੂਰੀ ਦਾ ਅੰਤਿਮ ਸੰਸਕਾਰ

Posted On September - 20 - 2019 Comments Off on ਸਾਬਕਾ ਸੰਸਦੀ ਸਕੱਤਰ ਸੁਰਿੰਦਰ ਧੂਰੀ ਦਾ ਅੰਤਿਮ ਸੰਸਕਾਰ
ਧੂਰੀ: ਧੂਰੀ ਦੇ ਰਹਿਣ ਵਾਲੇ ਅਤੇ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਵਿੱਚ ਟਰਾਂਸਪੋਰਟ ਵਿਭਾਗ ਦੇ ਸੰਸਦੀ ਸਕੱਤਰ ਰਹੇ ਸ੍ਰੀ ਸੁਰਿੰਦਰ ਸਿੰਘ ਧੂਰੀ ਦਾ ਦਾਹ ਸੰਸਕਾਰ ਰਾਮ ਬਾਗ ਧੂਰੀ ਵਿਖੇ ਕੀਤਾ ਗਿਆ, ਜਿਥੇ ਸ. ਸੁਰਜੀਤ ਸਿੰਘ ਬਰਨਾਲਾ ਦੀ ਧਰਮ ਪਤਨੀ ਸੁਰਜੀਤ ਕੌਰ ਬਰਨਾਲਾ ,ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ, ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਅਤੇ ਵੱਡੀ ਗਿਣਤੀ ’ਚ ਲੋਕ ਹਾਜ਼ਰ ਸਨ। 27 ਸਤੰਬਰ ਨੂੰ ਧੂਰੀ ਦੀ ਅਨਾਜ ਮੰਡੀ ’ਚ ਸਵ. ਸੁਰਿੰਦਰ ਧੂਰੀ ਦੇ ਪਾਠ ਦਾ ਭੋਗ ਪਾਇਆ ਜਾਵੇਗਾ। 

ਘਰਾਚੋਂ ਵਿੱਚ ਡੇਰਾ ਲੁੱਟਿਆ; ਮੁਖੀ ਨੇ ਲੁਕ ਕੇ ਜਾਨ ਬਚਾਈ

Posted On September - 20 - 2019 Comments Off on ਘਰਾਚੋਂ ਵਿੱਚ ਡੇਰਾ ਲੁੱਟਿਆ; ਮੁਖੀ ਨੇ ਲੁਕ ਕੇ ਜਾਨ ਬਚਾਈ
ਪੱਤਰ ਪ੍ਰੇਰਕ ਭਵਾਨੀਗੜ੍ਹ, 19 ਸਤੰਬਰ ਨੇੜਲੇ ਪਿੰਡ ਘਰਾਚੋਂ ਵਿੱਚ ਬੀਤੀ ਰਾਤ ਲੁਟੇਰਾ ਗਰੋਹ ਨੇ ਭਵਾਨੀਗੜ੍ਹ-ਸੁਨਾਮ ਮੁੱਖ ਸੜਕ ’ਤੇ ਬਾਬਾ ਸਾਹਿਬ ਦਾਸ (ਬਾਬਾ ਟੱਲਾ) ਦੇ ਡੇਰੇ ਵਿੱਚੋਂ 42 ਹਜ਼ਾਰ ਰੁਪਏ ਲੁੱਟ ਲਏ ਤੇ ਡੇਰੇ ਵਿਚ ਆਰਾਮ ਕਰ ਰਹੇ ਵੈਦ ਦੇ ਸਿਰ ਵਿਚ ਕੁਹਾੜੀ ਮਾਰ ਕੇ ਉਸ ਨੂੰ ਵੀ ਗੰਭੀਰ ਜ਼ਖ਼ਮੀ ਕਰ ਦਿੱਤਾ। ਡੇਰੇ ਦੇ ਮੁਖੀ ਠਾਕੁਰ ਦਾਸ ਨੇ ਦੱਸਿਆ ਕਿ ਬੀਤੀ ਰਾਤ ਕਰੀਬ 1 ਵਜੇ ਡੇਰੇ ਵਿਚ 4 ਲੁਟੇਰਿਆਂ ਨੇ ਡੇਰੇ ਦੇ ਬਰਾਂਡੇ ਵਿਚ ਆਰਾਮ ਕਰ ਰਹੇ ਵੈਦ ਗੁਰਜੰਟ ਸਿੰਘ ਵਾਸੀ 
Available on Android app iOS app
Powered by : Mediology Software Pvt Ltd.