ਤਿੰਨ ਵਰ੍ਹਿਆਂ ਦਾ ਬੱਚਾ ਬੋਰਵੈੱਲ ਵਿੱਚ ਡਿੱਗਿਆ !    10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਜੱਦੀ ਜ਼ਿਲ੍ਹਿਆਂ ਤੋਂ ਦੇ ਸਕਦੇ ਹਨ ਵਿਦਿਆਰਥੀ: ਨਿਸ਼ੰਕ !    ਕਿਸਾਨ ਨੇ 10 ਪਰਵਾਸੀ ਕਾਮਿਆਂ ਲਈ ਕੀਤਾ ਹਵਾਈ ਟਿਕਟਾਂ ਦਾ ਪ੍ਰਬੰਧ !    ਤਬਲੀਗੀ ਮਾਮਲਾ: 294 ਵਿਦੇਸ਼ੀਆਂ ਖ਼ਿਲਾਫ਼ 15 ਨਵੇਂ ਦੋਸ਼-ਪੱਤਰ ਦਾਖ਼ਲ !    ਪਿੰਡ ਖੁਰਾਲਗੜ ਵਿੱਚ ਇਕ ਹੋਰ ਮਜ਼ਦੂਰ ਨੇ ਫਾਹਾ ਲਿਆ !    ਹਿਮਾਚਲ ਦੇ ਭਾਜਪਾ ਪ੍ਰਧਾਨ ਦਾ ਅਸਤੀਫ਼ਾ !    ਖਾਲੀ ਜੇਬਾਂ ਨਾਲ ਪੰਜਾਬੀ ’ਵਰਸਿਟੀ ਦੇ ਪੈਨਸ਼ਨਰਾਂ ਵੱਲੋਂ ਧਰਨਾ !    ਬਦਨਾਮੀ ਖੱਟੀ ਤੇ ਜੇਲ੍ਹ ਵੀ ਗਿਆ ਪਰ ਫੌਜੀ ਨੇ ਮੈਦਾਨ ਨਾ ਛੱਡਿਆ !    ਹੁਣ ਭਾਰਤ-ਚੀਨ ਮਾਮਲੇ ’ਚ ਟਰੰਪ ਨੇ ਮਾਰਿਆ ‘ਜੰਪ’ !    ਪਛਾਣ ਦੀ ਫ਼ਿਕਰ ਦੂਰ !    

ਪਟਿਆਲਾ-ਸੰਗਰੂਰ › ›

Featured Posts
ਇਮਾਰਤ ਉਸਾਰੀ ਕਾਰਜਾਂ ’ਤੇ ਪਈ ਮਹਿੰਗਾਈ ਦੀ ਮਾਰ

ਇਮਾਰਤ ਉਸਾਰੀ ਕਾਰਜਾਂ ’ਤੇ ਪਈ ਮਹਿੰਗਾਈ ਦੀ ਮਾਰ

ਰਵੇਲ ਸਿੰਘ ਭਿੰਡਰ ਪਟਿਆਲਾ, 26 ਮਈ ਲੌਕਡਾਊਨ ’ਚ ਭਾਵੇਂ ਢਿੱਲ ਮਿਲ ਗਈ ਹੈ ਪਰ ਇਸ ਨੇ ਇਮਾਰਤੀ ਉਸਾਰੀ ਕਾਰਜਾਂ ’ਤੇ ਮਹਿੰਗਾਈ ਥੋਪ ਦਿੱਤੀ ਹੈ। ਅਜਿਹੇ ’ਚ ਉਸਾਰੀ ਕਾਰਜਾਂ ਨਾਲ ਜੁੜੇ ਲੋਕ ਕਾਫੀ ਪ੍ਰੇਸ਼ਾਨ ਹਨ। ਇਮਾਰਤੀ ਉਸਾਰੀ ਕਾਰਜਾਂ ’ਚ ਰੇਤ ਅਹਿਮ ਮੰਨੀ ਜਾਂਦੀ ਹੈ। ਪੰਜਾਬ ਦੀ ਰਾਜਨੀਤੀ ’ਚ ਵੀ ਰੇਤ ਦੀ ਅਕਸਰ ਚਰਚਾ ...

Read More

ਸੜਕ ਹਾਦਸਿਆਂ ’ਚ ਇਕ ਹਲਾਕ, ਸੱਤ ਜ਼ਖ਼ਮੀ

ਸੜਕ ਹਾਦਸਿਆਂ ’ਚ ਇਕ ਹਲਾਕ, ਸੱਤ ਜ਼ਖ਼ਮੀ

ਰਮੇਸ਼ ਭਾਰਦਵਾਜ ਲਹਿਰਾਗਾਗਾ, 26 ਮਈ ਲਹਿਰਾਗਾਗਾ-ਸੁਨਾਮ ਮੁੱਖ ਸੜਕ ’ਤੇ ਨੇੜਲੇ ਪਿੰਡ ਖੋਖਰ ਕਲਾਂ ਨੇੜੇ ਸਹੁਰੇ ਜਾ ਰਹੇ ਨੌਜਵਾਨ ਦੀ ਕਾਰ ਦਰੱਖਤ ਨਾਲ ਟਕਰਾਉਣ ਕਰਕੇ ਚਾਲਕ ਦੀ ਮੌਤ ਹੋ ਗਈ ਹੈ। ਇਸ ਹਾਦਸੇ ’ਚ ਚਾਲਕ ਦੀ ਪਤਨੀ ਅਤੇ ਸਾਲੀ ਅਤੇ ਦੋ ਬੱਚੇ ਗੰਭੀਰ ਜ਼ਖਮੀ ਹੋ ਗਏ ਹਨ। ਚਾਲਕ ਗਗਠਦੀਪ ਸਿੰਘ 27 ਪੁੱਤਰ ...

Read More

ਮਾਲੇਰਕੋਟਲਾ ਕਤਲ ਮਾਮਲੇ ’ਚ ਤਿੰਨ ਗ੍ਰਿਫ਼ਤਾਰ

ਮਾਲੇਰਕੋਟਲਾ ਕਤਲ ਮਾਮਲੇ ’ਚ ਤਿੰਨ ਗ੍ਰਿਫ਼ਤਾਰ

ਮੁਕੰਦ ਸਿੰਘ ਚੀਮਾ ਸੰਦੌੜ, 26 ਮਈ ਬੀਤੇ ਕੱਲ੍ਹ ਮਾਲੇਰਕੋਟਲਾ ਵਿਚ ਇਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਕਤਲ ਦੇ ਮਾਮਲੇ ਦੀ ਮਾਲੇਰਕੋਟਲਾ ਪੁਲੀਸ ਨੇ ਗੁੱਥੀ ਸੁਲਝਾਉਣ ਦਾ ਦਾਅਵਾ ਕਰਦੇ ਹੋਏ ਨਾਮਜ਼ਦ ਕੀਤੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮ੍ਰਿਤਕ ਮੁਹੰਮਦ ਸਮਸਾਦ ਵਾਸੀ ਜਮਾਲਪੁਰਾ ਮਾਲੇਰਕੋਟਲਾ ਦੇ ਕਤਲ ਦੇ ਤਿੰਨੇ ਮੁਲਜ਼ਮਾਂ ਨੂੰ ਵਾਰਦਾਤ ਦੇ ...

Read More

ਗੁਰੂ ਅਰਜਨ ਦੇਵ ਦਾ ਸ਼ਹੀਦੀ ਪੁਰਬ ਸੰਕੇਤਕ ਰੂਪ ਵਿੱਚ ਮਨਾਇਆ

ਗੁਰੂ ਅਰਜਨ ਦੇਵ ਦਾ ਸ਼ਹੀਦੀ ਪੁਰਬ ਸੰਕੇਤਕ ਰੂਪ ਵਿੱਚ ਮਨਾਇਆ

ਗੁਰਦੀਪ ਸਿੰਘ ਲਾਲੀ ਸੰਗਰੂਰ, 26 ਮਈ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਗੁਰਦੁਆਰਾ ਸਾਹਿਬ ਸੰਤਪੁਰਾ ਵਿਖੇ ਪ੍ਰਬੰਧਕ ਕਮੇਟੀ ਅਤੇ ਇਸਤਰੀ ਸਤਿਸੰਗ ਸਭਾ ਵੱਲੋਂ ਸੰਖੇਪ ਰੂਪ ਵਿੱਚ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ। ਸਮਾਗਮ ਦੀ ਆਰੰਭਤਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਭਾਈ ਦਲਵੀਰ ਸਿੰਘ ਬਾਬਾ ਤੇ ਗੁਰਿੰਦਰ ...

Read More

ਉਸਾਰੀ ਅਧੀਨ ਮਕਾਨ ਦਾ ਲੈਂਟਰ ਡਿੱਗਿਆ

ਉਸਾਰੀ ਅਧੀਨ ਮਕਾਨ ਦਾ ਲੈਂਟਰ ਡਿੱਗਿਆ

ਬਹਾਦਰ ਸਿੰਘ ਮਰਦਾਂਪੁਰ ਰਾਜਪੁਰਾ, 26 ਮਈ ਇੱਥੋਂ ਦੀ ਸ਼ਾਮ ਨਗਰ ਵਿਖੇ ਉਸਾਰੀ ਅਧੀਨ ਮਕਾਨ ਦਾ ਲੈਂਟਰ ਡਿੱਗਣ ਕਾਰਨ ਰਾਜ ਮਿਸਤਰੀ ਅਤੇ ਮਜ਼ਦੂਰ ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਕਿਰਪਾਲ ਸਿੰਘ ਵੱਲੋਂ ਰਾਜ ਮਿਸਤਰੀ ਕਰਮਜੀਤ ਸਿੰਘ ਵਾਸੀ ਫਤਿਹਗੜ੍ਹ ਸਾਹਿਬ ਅਤੇ ਪਲਵਿੰਦਰ ਸਿੰਘ ਵਾਸੀ ਮਿਰਜਾਪੁਰ ਤੋਂ ਮਕਾਨ ਦੀ ਉਸਾਰੀ ਕਰਵਾਈ ਜਾ ਰਹੀ ਸੀ। ਇਸੇ ...

Read More

ਕਬਾੜ ਦੇ ਗੋਦਾਮ ਨੂੰ ਅੱਗ ਲੱਗੀ

ਕਬਾੜ ਦੇ ਗੋਦਾਮ ਨੂੰ ਅੱਗ ਲੱਗੀ

ਹਰਵਿੰਦਰ ਕੌਰ ਨੌਹਰਾ ਨਾਭਾ, 26 ਮਈ ਨਾਭਾ ਦੇ ਨੇੜਲੇ ਪਿੰਡ ਦੁਲੱਦੀ ਵਿਖੇ ਇਕ ਕਬਾੜ ਦੇ ਵੱਡੇ ਗੋਦਾਮ ਨੂੰ ਅੱਗ ਲੱਗ ਗਈ ਜਿਸ ਕਾਰਨ ਕਰੀਬ 6 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਦੁਕਾਨ ਦੇ ਮਾਲਕ ਤਰਪਣ ਸਿੰਘ ਨੇ ਦੱਸਿਆ ਕਿ ਅਚਾਨਕ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਕਾਰਨ ਦੁਕਾਨ ਦੇ ਅੰਦਰ ਪਿਆ ਸਾਰਾ ...

Read More

ਨਸ਼ਾ ਛੱਡਣ ਵਾਲੀ ਦਵਾਈ ਨਾ ਮਿਲਣ ’ਤੇ ਨਾਅਰੇਬਾਜ਼ੀ

ਨਸ਼ਾ ਛੱਡਣ ਵਾਲੀ ਦਵਾਈ ਨਾ ਮਿਲਣ ’ਤੇ ਨਾਅਰੇਬਾਜ਼ੀ

ਮੇਜਰ ਸਿੰਘ ਮੱਟਰਾਂ ਭਵਾਨੀਗੜ੍ਹ, 26 ਮਈ ਸਰਕਾਰੀ ਸਿਵਲ ਹਸਪਤਾਲ ਵਿਖੇ ਨਸ਼ਾ ਛੱਡਣ ਵਾਲੀ ਦਵਾਈ ਨਾ ਮਿਲਣ ਦੇ ਰੋਸ ਵੱਜੋਂ ਵੱਡੀ ਗਿਣਤੀ ਵਿਚ ਵਿਅਕਤੀਆਂ ਨੇ ਪੰਜਾਬ ਸਰਕਾਰ ਅਤੇ ਹਸਪਤਾਲ ਵਿਰੁੱਧ ਨਾਅਰੇਬਾਜ਼ੀ ਕੀਤੀ।ਇ ਸ ਮੌਕੇ ਹਸਪਤਾਲ ਵਿਖੇ ਇਕੱਠੇ ਹੋਏ ਨਸ਼ਾ ਛੱਡਣ ਵਾਲੇ ਗੁਲਜ਼ਾਰ ਖ਼ਾਨ ਗੁਣੀਕੇ, ਰਾਜਿੰਦਰ ਸਿੰਘ ਭੱਟੀਵਾਲ ਕਲ੍ਹਾਂ, ਸਪਿੰਦਰ ਸਿੰਘ ਫੱਗੂਵਾਲਾ, ਭਰਪੂਰ ਸਿੰਘ ...

Read More


ਨਸ਼ੀਲੇ ਪਦਾਰਥਾਂ ਸਮੇਤ ਤਿੰਨ ਕਾਬੂ

Posted On July - 5 - 2016 Comments Off on ਨਸ਼ੀਲੇ ਪਦਾਰਥਾਂ ਸਮੇਤ ਤਿੰਨ ਕਾਬੂ
ਪੱਤਰ ਪ੍ਰੇਰਕ ਰਾਜਪੁਰਾ, 4 ਜੁਲਾਈ ਇਸ ਖੇਤਰ ਦੀ ਪੁਲੀਸ ਨੇ ਨਸ਼ੀਲੇ ਪਦਾਰਥਾਂ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਲਿਆ। ਸੀ.ਆਈ.ਏ ਸਟਾਫ ਰਾਜਪੁਰਾ ਦੇ ਮੁਖੀ ਇੰਸਪੈਕਟਰ ਸੁਖਪਾਲ ਸਿੰਘ ਨੇ ਦੱਸਿਆ ਕਿ ਸਟਾਫ ਦੇ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ਸਮੇਤ ਪੁਲੀਸ ਪਾਰਟੀ ਗਸ਼ਤ ਦੌਰਾਨ ਪਿੰਡ ਗਾਜੀਪੁਰ ਨੇੜੇ ਇੱਕ ਸ਼ੱਕੀ ਵਿਅਕਤੀ ਸੁਖਵਿੰਦਰ ਸਿੰਘ ਵਾਸੀ ਪਿੰਡ ਮੋਲੋਵਾਲ ਜ਼ਿਲ੍ਹਾ ਸੰਗਰੂਰ ਦੀ ਤਲਾਸ਼ੀ ਲੈਣ ’ਤੇ ਉਸ ਕੋਲ੍ਹੋਂ 700 ਪਾਬੰਦੀਸ਼ੁਦਾ ਗੋਲੀਆਂ ਅਤੇ 80 ਸ਼ੀਸ਼ੀਆਂ ਕੋਰੈਕਸ 

ਟੌਲ ਵਾਲੀ ਸੜਕ ਦੀ ਮਾੜੀ ਹਾਲਤ ਤੋਂ ਯੂਥ ਕਾਂਗਰਸੀਆਂ ਵੱਲੋਂ ਨਾਅਰੇਬਾਜ਼ੀ

Posted On July - 4 - 2016 Comments Off on ਟੌਲ ਵਾਲੀ ਸੜਕ ਦੀ ਮਾੜੀ ਹਾਲਤ ਤੋਂ ਯੂਥ ਕਾਂਗਰਸੀਆਂ ਵੱਲੋਂ ਨਾਅਰੇਬਾਜ਼ੀ
ਖੇਤਰੀ ਪ੍ਰਤੀਨਿਧ ਧੂਰੀ, 4 ਜੁਲਾਈ ਪੰਜਾਬ ਪ੍ਰਦੇਸ਼ ਯੂਥ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਦਲਵੀਰ ਸਿੰਘ ਗੋਲਡੀ ਖੰਗੂੜਾ ਦੀ ਸਰਪ੍ਰਸਤੀ ਹੇਠ ਯੂਥ ਕਾਂਗਰਸੀਆਂ ਵੱਲੋਂ ਟੌਲ ਪਲਾਜ਼ਾ ਪ੍ਰਬੰਧਕਾਂ ਦੇ ਅਧੀਨ ਆਉਂਦੀ ਧੂਰੀ- ਸੰਗਰੂਰ ਮੁੱਖ ਮਾਰਗ ਦੀ ਮਾੜੀ ਹਾਲਤ ਅਤੇ ਮਾੜੇ ਪ੍ਰਬੰਧਾਂ ਨੂੰ ਲੈ ਕੇ ਟੌਲ ਪਲਾਜ਼ਾ ਪ੍ਰਬੰਧਕਾਂ, ਪ੍ਰਸ਼ਾਸ਼ਨ ਅਤੇ ਸਰਕਾਰ ਖਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਥ ਕਾਂਗਰਸ ਦੇ ਵਿਧਾਨ ਸਭਾ ਹਲਕਾ ਧੂਰੀ ਦੇ ਜਨਰਲ 

ਦੋਬੁਰਜੀ ਪੰਚਾਇਤ ਬਿਨਾਂ ਪੱਖਪਾਤ ਵਿਕਾਸ ਕਾਰਜਾਂ ਲਈ ਵਚਨਬੱਧ: ਸੁਖਵੀਰ ਕੌਰ

Posted On July - 4 - 2016 Comments Off on ਦੋਬੁਰਜੀ ਪੰਚਾਇਤ ਬਿਨਾਂ ਪੱਖਪਾਤ ਵਿਕਾਸ ਕਾਰਜਾਂ ਲਈ ਵਚਨਬੱਧ: ਸੁਖਵੀਰ ਕੌਰ
ਪੱਤਰ ਪ੍ਰੇਰਕ ਪਾਇਲ, 4 ਜੁਲਾਈ ਗ੍ਰਾਮ ਪੰਚਾਇਤ ਦੋਬੁਰਜੀ ਵੱਲੋਂ ਕੀਤੇ ਵਿਕਾਸ ਕਾਰਜਾਂ ਸਬੰਧੀ ਆਈਆਂ ਗ੍ਰਾਂਟਾਂ ਤੇ ਕੀਤੇ ਖਰਚ ਦਾ ਲੇਖਾ ਜੋਖਾ ਕਰਨ ਲਈ ਗ੍ਰਾਮ ਸਭਾ ਦਾ ਆਮ ਇਜਲਾਸ ਸਰਪੰਚ ਸੁਖਵੀਰ ਕੌਰ ਦੀ ਪ੍ਰਧਾਨਗੀ ਹੇਠ ਸ਼ੁਰੂ ਹੋਇਆ, ਜਿਸ ਵਿੱਚ ਪਿਛਲੇ ਸਾਲ ਦਾ ਹਿਸਾਬ ਕਿਤਾਬ ਲੋਕਾਂ ਅੱਗੇ ਰੱਖ ਕੇ ਪ੍ਰਵਾਨਗੀ ਲਈ ਗਈ ਤੇ ਵਿਕਾਸ ਕਾਰਜਾਂ ਦੀ ਸਮੀਖਿਆ ਕਰਦਿਆ ਪਿੰਡ ਦੇ ਰਹਿੰਦੇ ਕਾਰਜਾਂ ਨੂੰ ਪਹਿਲ ਦੇ ਆਧਾਰ ’ਤੇ ਕਰਨ ਦਾ ਪ੍ਰਣ ਲਿਆ ਗਿਆ। ਉਨ੍ਹਾਂ ਕਿਹਾ ਕਿ ਗਰਾਮ ਪੰਚਾਇਤ 

ਨਹਿਰਾਂ ਤੇ ਸੂਇਆਂ ’ਚੋਂ ਨਾਜਾਇਜ਼ ਮਿੱਟੀ ਦੀ ਖੁਦਾਈ ’ਤੇ ਰੋਕ

Posted On July - 4 - 2016 Comments Off on ਨਹਿਰਾਂ ਤੇ ਸੂਇਆਂ ’ਚੋਂ ਨਾਜਾਇਜ਼ ਮਿੱਟੀ ਦੀ ਖੁਦਾਈ ’ਤੇ ਰੋਕ
ਪੱਤਰ ਪ੍ਰੇਰਕ ਸੰਗਰੂਰ 4 ਜੁਲਾਈ ਜ਼ਿਲ੍ਹਾ ਮੈਜਿਸਟ੍ਰੇਟ ਸੰਗਰੂਰ ਅਰਸ਼ਦੀਪ ਸਿੰਘ ਥਿੰਦ ਨੇ ਜ਼ਿਲ੍ਹੇ ਦੇ ਪਿੰਡਾਂ ਦੀਆਂ ਲਿੰਕ ਸੜਕਾਂ ਤੇ ਨਹਿਰਾਂ/ਸੂਇਆਂ/ਘੱਗਰ ਦਰਿਆ ਦੇ ਨਾਲ ਲੱਗਦੀਆਂ ਜ਼ਮੀਨਾਂ ਦੇ ਮਾਲਕਾਂ ਵੱਲੋਂ ਨਹਿਰਾਂ/ਸੂਇਆਂ ਤੇ ਸੜਕਾਂ ਦੇ ਨਾਲ ਲਗਦੀ ਜ਼ਮੀਨ ਨੂੰ ਆਪਣੀ ਜ਼ਮੀਨ ਨਾਲ ਮਿਲਾਉਣ ਤੇ ਨਹਿਰਾਂ/ਸੂਇਆਂ ਵਿੱਚੋਂ ਨਾਜਾਇਜ ਮਿੱਟੀ ਦੀ ਖੁਦਾਈ ਕਰਨ ’ਤੇ ਪਾਬੰਦੀ ਲਾਈ ਹੈ। ਜ਼ਿਲ੍ਹਾ ਮੈਜਿਸਟ੍ਰੇਟ ਨੇ ਜ਼ਿਲ੍ਹਾ ਸੰਗਰੂਰ ਦੀ ਹਦੂਦ ਅੰਦਰ ਸਥਿਤ ਹੋਟਲ/ਰੈਸਟੋਰੈਂਟ/ਧਰਮਸ਼ਾਲਾ 

‘ਇੱਕ ਸ਼ਾਮ ਆਪਣੀ ਸਰਕਾਰ ਦੇ ਨਾਲ’ ਵੈਨਾਂ ਦਾ ਵਿਰੋਧ

Posted On July - 4 - 2016 Comments Off on ‘ਇੱਕ ਸ਼ਾਮ ਆਪਣੀ ਸਰਕਾਰ ਦੇ ਨਾਲ’ ਵੈਨਾਂ ਦਾ ਵਿਰੋਧ
ਪੱਤਰ ਪ੍ਰੇਰਕ ਲਹਿਰਾਗਾਗਾ, 4 ਜੁਲਾਈ ਪੰਜਾਬ ਸਰਕਾਰ ਵੱਲੋਂ ਸਰਕਾਰ ਦੇ ਕੰਮਾਂ ਦਾ ਗੁਣਗਾਣ ਕਰਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਕਰੋੜਾਂ ਰੁਪਏ ਦੀਆਂ ‘ਇੱਕ ਸ਼ਾਮ ਆਪਣੀ ਸਰਕਾਰ ਦੇ ਨਾਲ’ ਵੈਨਾਂ ਦਾ ਵੱਖ ਵੱਖ ਵਰਗਾਂ ਨੇ ਵਿਰੋਧ ਕੀਤਾ ਹੈ। ਚੰਦਰ ਸ਼ੋਖਰ ਆਜ਼ਾਦ ਕਲੱਬ ਦੇ ਪ੍ਰਧਾਨ ਹਰਜਿੰਦਰ ਪਾਲ ਸ਼ਰਮਾ, ਏਟਕ ਦੇ ਬਲਾਕ ਪ੍ਰਧਾਨ ਕਾਮਰੇਡ ਮਹਿੰਦਰ ਸਿੰਘ ਬਾਗੀ, ਵਿਕਾਸ ਨਿਗਰਾਨ ਕਮੇਟੀ ਦੇ ਕਨਵੀਨਰ ਦੀਪਕ ਜੈਨ ਆਦਿ ਨੇ ਕਿਹਾ ਹੈ ਕਿ ਇਨ੍ਹਾਂ ਦਾ ਲੋਕਾਂ ਨੂੰ ਕੋਈ ਲਾਭ ਨਹੀਂ ਹੋਵੇਗਾ 

‘ਸੁਲਘਦੀ ਅੱਗ ਦਾ ਸੇਕ, ਜੈਵਿਕ ਖੇਤੀ ਤੇ ਅੱਖਰਾਂ ਦੇ ਘੁੰਗਰੂ’ ਪੁਸਤਕਾਂ ਰਿਲੀਜ਼

Posted On July - 4 - 2016 Comments Off on ‘ਸੁਲਘਦੀ ਅੱਗ ਦਾ ਸੇਕ, ਜੈਵਿਕ ਖੇਤੀ ਤੇ ਅੱਖਰਾਂ ਦੇ ਘੁੰਗਰੂ’ ਪੁਸਤਕਾਂ ਰਿਲੀਜ਼
ਨਿਜੀ ਪੱਤਰ ਪ੍ਰੇਰਕ ਸੰਗਰੂਰ, 4 ਜੁਲਾਈ ਪੰਜਾਬੀ ਸਾਹਿਤ ਸਭਾ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਸਹਿਯੋਗ ਨਾਲ ਇਥੇ ਜ਼ਿਲ੍ਹਾ ਭਾਸ਼ਾ ਦਫ਼ਤਰ ’ਚ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਡਾ. ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਵੱਲੋਂ ਕੀਤੀ ਗਈ ਜਦੋਂਕਿ ਪ੍ਰਧਾਨਗੀ ਮੰਡਲ ’ਚ ਡਾ. ਭਗਵੰਤ ਸਿੰਘ ਖੋਜ ਅਫ਼ਸਰ ਭਾਸ਼ਾ ਵਿਭਾਗ, ਬਲਰਾਜ ਓਬਰਾਏ ਬਾਜ਼ੀ, ਰਾਜਿੰਦਰ ਸਿੰਘ, ਡਾ. ਅਸੋਕ ਪ੍ਰਵੀਨ ਭੱਲਾ, ਡਾ. ਦਵਿੰਦਰ ਕੌਰ ਤੇ ਪੂਰਨ ਚੰਦ ਜੋਸ਼ੀ 

ਪਟਿਆਲਾ ਦਿਹਾਤੀ ਦੇ ਨਵ-ਨਿਯੁਕਤ ਹਲਕਾ ਇੰਚਾਰਜ ਵਿਰੁੱਧ ਰੋਸ ਵਧਿਆ

Posted On July - 4 - 2016 Comments Off on ਪਟਿਆਲਾ ਦਿਹਾਤੀ ਦੇ ਨਵ-ਨਿਯੁਕਤ ਹਲਕਾ ਇੰਚਾਰਜ ਵਿਰੁੱਧ ਰੋਸ ਵਧਿਆ
ਰਵੇਲ ਸਿੰਘ ਭਿੰਡਰ ਪਟਿਆਲਾ, 4 ਜੁਲਾਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਟਿਆਲਾ ਦਿਹਾਤੀ ਦੇ ਨਵੇਂ ਥਾਪੇ ਗਏ ਹਲਕਾ ਇੰਚਾਰਜ ਸਤਬੀਰ ਸਿੰਘ ਖੱਟੜਾ ਵਿਰੁੱਧ ਅਕਾਲੀ ਵਰਕਰਾਂ ’ਚ ਪੈਦਾ ਹੋਇਆ ਰੋਸ ਅੱਜ ਫਿਰ ਸਾਹਮਣੇ ਆ ਗਿਆ| ਅੱਜ ਸਵੇਰੇ 9 ਵਜੇ ਦੇ ਕਰੀਬ ਸਿੱਧੂਵਾਲ ਦੇ ਫਰੈਂਡਜ਼ ਪਾਰਕ ’ਚ ਪਟਿਆਲਾ ਦਿਹਾਤੀ ਹਲਕੇ ਦੇ ਸਰਕਲ ਬਖਸ਼ੀਵਾਲਾ ਦੇ ਸਰਕਲ ਜਥੇਦਾਰ ਹਰਫੂਲ ਸਿੰਘ ਭੰਗੂ ਵੱਲੋਂ ਸੱਦੀ ਮੀਟਿੰਗ ’ਚ ਇਕੱਠੇ ਹੋ ਕੇ ਪਾਰਟੀ ਵਰਕਰਾਂ ਨੇ ਹਾਈ ਕਮਾਨ ਤੋਂ ਮੰਗ ਕੀਤੀ ਕਿ ਨਵਾਂ ਹਲਕਾ 

ਲੜਕੀ ਨੂੰ ਵਰਗਲਾਉਣ ਦੇ ਕੇਸ ਵਿੱਚ ਦਸ ਸਾਲ ਦੀ ਕੈਦ

Posted On July - 4 - 2016 Comments Off on ਲੜਕੀ ਨੂੰ ਵਰਗਲਾਉਣ ਦੇ ਕੇਸ ਵਿੱਚ ਦਸ ਸਾਲ ਦੀ ਕੈਦ
ਖੇਤਰੀ ਪ੍ਰਤੀਨਿਧ ਪਟਿਆਲਾ, 4 ਜੁਲਾਈ ਸ਼ਾਹਪੁਰ ਪਿੰਡ ਦੀ ਇੱਕ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਆਪਣੇ ਨਾਲ ਲਿਜਾਣ ਦੇ ਦੋਸ਼ ਵਿੱਚ ਪਟਿਆਲਾ ਦੇ ਵਧੀਕ ਸੈਸ਼ਨ ਜੱਜ ਡਾ. ਰਜਨੀਸ਼ ਦੀ ਅਗਵਾਈ ਹੇਠਲੀ ਵਿਸ਼ੇਸ਼ ਅਦਾਲਤ ਵੱਲੋਂ ਇਸ ਕੇਸ ਵਿਚ ਨਾਮਜਦ ਪਿੰਡ ਖੇੜਾ ਜੱਟਾਂ ਦੇ ਵਸਨੀਕ ਕੁਲਦੀਪ ਸਿੰਘ ਮਨੀ ਨੂੰ ਦਸ ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਜਿਸ ਦੇ ਨਾਲ ਹੀ  1.50 ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ ਹੈ| ਜੁਰਮਾਨੇ ਦੀ ਅਦਾਇਗੀ ਨਾ ਕੀਤੇ ਜਾਣ ਦੀ ਸੂਰਤ ਵਿਚ 

ਡਰੇਨਾਂ ’ਚ ਪਾੜ ਪੈਣ ਕਾਰਨ ਸੈਂਕੜੇ ਏਕੜ ਫ਼ਸਲ ਡੁੱਬੀ

Posted On July - 4 - 2016 Comments Off on ਡਰੇਨਾਂ ’ਚ ਪਾੜ ਪੈਣ ਕਾਰਨ ਸੈਂਕੜੇ ਏਕੜ ਫ਼ਸਲ ਡੁੱਬੀ
ਰਮੇਸ਼ ਭਾਰਦਵਾਜ ਲਹਿਰਾਗਾਗਾ, 4 ਜੁਲਾਈ ਕਈ ਪਿੰਡਾਂ ਦੇ ਕਿਸਾਨਾਂ ਨੂੰ ਡਰੇਨ ਦੀ ਸਫਾਈ ਤੇ ਮੁਰੰਮਤ ਨਾ ਹੋਣ ਦਾ ਖਮਿਆਜਾ ਭੁਗਤਣਾ ਪੈ ਰਿਹਾ ਹੈ ਜਿਸ ਕਰਕੇ ਕਿਸਾਨਾਂ ਦੇ ਖੇਤਾਂ ਲਾਈ ਜੀਰੀ, ਨਰਮਾ, ਚਰ੍ਹੀ ਆਦਿ ਦੀ ਫਸਲ ਪਾਣੀ ਵਿੱਚ ਡੁੱਬ ਗਈ ਹੈ। ਉਧਰ ਵਿਭਾਗ ਡਰੇਨ ’ਚ ਪਾਣੀ ਆਉਣ ਮਗਰੋਂ ਸਫਾਈ ਲਈ ਹਰਕਤ ’ਚ ਆਇਆ ਹੈ। ਇਲਾਕੇ ’ਚ ਤੇਜ਼ ਬਾਰਸ਼ ਕਰਕੇ ਡਰੇਨਾਂ ਨੱਕੋ ਨੱਕ ਭਰ ਕੇ ਚੱਲ ਰਹੀਆਂ ਹਨ ਜਿਸ ਕਰਕੇ ਪਿੰਡ ਲਦਾਲ ਕੋਲ ਲੰਘਦੀ ਲਦਾਲ ਡਰੇਨ ਤੇ ਚੋਟੀਆਂ ਕੋਲ ਲੰਘਦੀ ਐਲ 2 ਡਰੇਨ 

ਜਾਅਲੀ ਦਸਤਾਵੇਜ਼ਾਂ ’ਤੇ ਕਰਜ਼ਾ ਲੈਣ ਵਾਲੇ ਖ਼ਿਲਾਫ਼ ਕੇਸ ਦਰਜ ਕਰਨ ਦੀ ਸਿਫਾਰਸ਼

Posted On July - 4 - 2016 Comments Off on ਜਾਅਲੀ ਦਸਤਾਵੇਜ਼ਾਂ ’ਤੇ ਕਰਜ਼ਾ ਲੈਣ ਵਾਲੇ ਖ਼ਿਲਾਫ਼ ਕੇਸ ਦਰਜ ਕਰਨ ਦੀ ਸਿਫਾਰਸ਼
ਪੱਤਰ ਪ੍ਰੇਰਕ ਰਾਮਨਗਰ, 4 ਜੁਲਾਈ ਤਹਿਸੀਲਦਾਰ ਸਮਾਣਾ ਨੇ ਪਿੰਡ ਦੁੱਲੜ ਦੇ ਨੰਬਰਦਾਰ ਹਰਵਿੰਦਰ ਸਿੰਘ ਦੇ ਬਿਆਨਾਂ ’ਤੇ ਪਿੰਡ ਦੇ ਹੀ ਇਕ ਵਿਅਕਤੀ ਖ਼ਿਲਾਫ਼ ਜਾਅਲੀ ਰਜਿਸਟਰੀ ਗਿਰਵੀ ਰੱਖ ਕੇ ਕਰਜ਼ਾ ਲੈਣ ਦੇ ਦੋਸ਼ ਹੇਠ ਡੀਐਸਪੀ ਸਮਾਣਾ ਨੂੰ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਜਿਸ ’ਤੇ ਕਾਰਵਾਈ ਕਰਦਿਆਂ ਬੈਂਕ ਮੈਨੇਜਰ ਨੇ ਸੁਵਿਧਾ ਕੇਂਦਰ ਰਾਹੀਂ ਕੇਸ ਦਰਜ ਕਰਵਾ ਕੇ ਕਰਜ਼ਾ ਦੇਣ ਦੀ ਕਾਰਵਾਈ ਰੋਕ ਦਿੱਤੀ ਹੈ। ਤਹਿਸੀਲਦਾਰ ਸਰਾਜ ਅਹਿਮਦ ਨੇ ਦੱਸਿਆ ਕਿ ਪਿਛਲੇ ਦਿਨੀਂ ਸੈਂਟਰਲ 

ਪੱਲੇਦਾਰਾਂ ਵੱਲੋਂ ਸੰਗਰੂਰ ਵਿੱਚ ਆਵਾਜਾਈ ਠੱਪ ਕਰਕੇ ਰੋਸ ਰੈਲੀ

Posted On July - 4 - 2016 Comments Off on ਪੱਲੇਦਾਰਾਂ ਵੱਲੋਂ ਸੰਗਰੂਰ ਵਿੱਚ ਆਵਾਜਾਈ ਠੱਪ ਕਰਕੇ ਰੋਸ ਰੈਲੀ
ਗੁਰਦੀਪ ਸਿੰਘ ਲਾਲੀ ਸੰਗਰੂਰ, 4 ਜੁਲਾਈ ਝੋਨੇ ਅਤੇ ਕਣਕ ਦੇ ਸੀਜ਼ਨ ਦੌਰਾਨ ਕੀਤੇ ਕੰਮ ਦਾ ਮਿਹਨਤਾਨਾ ਨਾ ਮਿਲਣ ਤੋਂ ਦੁਖੀ ਜ਼ਿਲ੍ਹਾ ਭਰ ਦੇ ਸੈਂਕੜੇ ਪੱਲੇਦਾਰਾਂ ਵਲੋਂ ਇੱਥੇ ਡੀਸੀ ਕੰਪਲੈਕਸ ਅੱਗੇ ਆਵਾਜਾਈ ਠੱਪ ਕਰਕੇ ਵਿਸ਼ਾਲ ਰੋਸ ਰੈਲੀ ਕੀਤੀ ਗਈ। ਇਸ ਤੋਂ ਪਹਿਲਾਂ ਸ਼ਹਿਰ ਦੇ ਬਾਜ਼ਾਰਾਂ ਵਿਚ ਰੋਸ ਮਾਰਚ ਕਰਦਿਆਂ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਕੰਮਕਾਜ ਦਾ ਬਾਈਕਾਟ ਕਰਕੇ ਮੁਕੰਮਲ ਹੜਤਾਲ ’ਤੇ ਚੱਲ ਰਹੇ ਪੱਲੇਦਾਰਾਂ ਨੇ ਐਲਾਨ ਕੀਤਾ ਹੈ ਕਿ ਜਦੋਂ 

ਖਨੌਰੀ ਵਿੱਚ ਸੀਵਰੇਜ ਕੁਨੈਕਸ਼ਨ ਦੇਣ ਦਾ ਕੰਮ ਸ਼ੁਰੂ

Posted On July - 4 - 2016 Comments Off on ਖਨੌਰੀ ਵਿੱਚ ਸੀਵਰੇਜ ਕੁਨੈਕਸ਼ਨ ਦੇਣ ਦਾ ਕੰਮ ਸ਼ੁਰੂ
ਹਰਜੀਤ ਸਿੰਘ ਖਨੌਰੀ, 4 ਜੁਲਾਈ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਸ਼ਹਿਰ ਦੇ ਲੋਕਾਂ ਨੂੰ ਮੁਫ਼ਤ ਸੀਵਰੇਜ ਕੁਨੈਕਸ਼ਨ ਦੇਣ ਲਈ ਦਿੱਤੀ ਗਈ ਗ੍ਰਾਂਟ ਆਉਣ ਮਗਰੋਂ ਸਥਾਨਕ ਨਗਰ ਪੰਚਾਇਤ ਵੱਲੋਂ ਸੀਵਰੇਜ ਕੁਨੈਕਸ਼ਨ ਦੇਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਇਸ ਦਾ ਉਦਘਾਟਨ ਨਗਰ ਪੰਚਾਇਤ ਦੇ ਪ੍ਰਧਾਨ ਰਾਮ ਨਿਵਾਸ ਗਰਗ ਨੇ ਐਮ. ਸੀ. ਮੈਂਬਰਾਂ ਨੇ ਮਿਲ ਕੇ ਕੀਤਾ। ਇਹ ਕੰਮ ਵਾਰਡ ਨੰਬਰ 12 ਵਿੱਚ ਵਾਲਮੀਕ ਮੰਦਰ ਤੋਂ ਸ਼ੁਰੂ ਕਰਵਾਇਆ ਗਿਆ ਹੈ। ਇਸ ਮੌਕੇ ਸ੍ਰੀ ਗਰਗ ਨੇ ਕਿਹਾ ਹੈ 

ਪੀਆਰਟੀਸੀ ਦੀ ਰੋਜ਼ਾਨਾ ਕਮਾਈ ਪਹਿਲੀ ਵਾਰ 1 ਕਰੋੜ ਤੋਂ ਟੱਪੀ

Posted On July - 4 - 2016 Comments Off on ਪੀਆਰਟੀਸੀ ਦੀ ਰੋਜ਼ਾਨਾ ਕਮਾਈ ਪਹਿਲੀ ਵਾਰ 1 ਕਰੋੜ ਤੋਂ ਟੱਪੀ
ਸਰਬਜੀਤ ਭੰਗੂ ਪਟਿਆਲਾ, 4 ਜੁਲਾਈ ਕਾਫ਼ੀ ਸਮੇਂ ਤੋਂ ਵਿੱਤੀ ਸੰਕਟ ਨਾਲ ਜੂਝਦੀ ਆ ਰਹੀ ਪੀ.ਆਰ.ਟੀ.ਸੀ ਵਿਚ ਵਿੱਤੀ ਸੁਧਾਰਾਂ ਲਈ ਸ਼ੁਰੂ ਹੋਏ ਉਪਰਾਲਿਆਂ ਦੌਰਾਨ ਇਸ ਅਦਾਰੇ ਨੇ ਰੋਜ਼ਾਨਾ ਦੀ ਆਮਦਨ ਪੱਖੋਂ ਲੰਘੇ ਮਹੀਨੇ ਨਵਾਂ ਰਿਕਾਰਡ ਸਥਾਪਤ ਕੀਤਾ ਹੈ| ਇਸ ਅਦਾਰੇ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਜੂਨ ਮਹੀਨੇ ਦੌਰਾਨ ਔਸਤਨ ਇੱਕ ਕਰੋੜ ਤੋਂ ਵੀ ਵੱਧ ਦੀ ਆਮਦਨੀ ਹੋਈ ਹੋਵੇ| ਇਹ ਆਮਦਨੀ ਔਸਤਨ 1.05 ਕਰੋੜ ਰੁਪਏ ਰੋਜ਼ਾਨਾ ਰਹੀ ਹੈ| ਜਾਣਕਾਰੀ ਅਨੁਸਾਰ  ਪੀ.ਆਰ.ਟੀ.ਸੀ ਕੋਲ 1048 ਬੱਸਾਂ 

ਸੁਵਿਧਾ ਕੇਂਦਰ ਕਰਮੀਆਂ ਨੇ ਕਾਲੇ ਬਿੱਲੇ ਲਾ ਕੇ ਸਰਕਾਰ ਵਿਰੁੱਧ ਪ੍ਰਗਟਾਇਆ ਰੋਸ

Posted On July - 4 - 2016 Comments Off on ਸੁਵਿਧਾ ਕੇਂਦਰ ਕਰਮੀਆਂ ਨੇ ਕਾਲੇ ਬਿੱਲੇ ਲਾ ਕੇ ਸਰਕਾਰ ਵਿਰੁੱਧ ਪ੍ਰਗਟਾਇਆ ਰੋਸ
ਨਿੱਜੀ ਪੱਤਰ ਪ੍ਰੇਰਕ ਸੰਗਰੂਰ, 4 ਜੁਲਾਈ ਪੰਜਾਬ ਸਰਕਾਰ ਵਲੋਂ ਮੰਗਾਂ ਨੂੰ ਅਣਗੌਲਿਆ ਕਰਨ ਦੇ ਵਿਰੋਧ ਵਿਚ ਸੁਵਿਧਾ ਕੇਂਦਰ ਦੇ ਕਰਮਚਾਰੀਆਂ ਵਲੋਂ ਡਿਊਟੀ ਦੌਰਾਨ ਕਾਲੇ ਬਿੱਲੇ ਲਗਾ ਕੇ ਸਰਕਾਰ ਪ੍ਰਤੀ ਰੋਸ ਪ੍ਰਗਟ ਕੀਤਾ ਗਿਆ। ਸੁਵਿਧਾ ਕਰਮਚਾਰੀਆਂ ਨੇ ਐਲਾਨ ਕੀਤਾ ਹੈ ਕਿ ਡਿਊਟੀ ਦੌਰਾਨ ਅਣਮਿੱਥੇ ਸਮੇਂ ਲਈ ਕਾਲੇ ਬਿੱਲੇ ਲਗਾ ਕੇ ਰੋਸ ਲਗਾਤਾਰ ਜਾਰੀ ਰਹੇਗਾ ਅਤੇ 6 ਜੁਲਾਈ ਨੂੰ ਹਰ ਜ਼ਿਲ੍ਹੇ ਵਿਚ ਮੋਮਬੱਤੀ ਮਾਰਚ ਕੱਢਿਆ ਜਾਵੇਗਾ। ਇਸ ਮੌਕੇ ਸੁਵਿਧਾ ਕੇਂਦਰ ਕਰਮਚਾਰੀ ਯੂਨੀਅਨ 

ਮਾਈਨਰ ’ਚ ਪਾੜ ਪੈਣ ਕਰਕੇ ਕਿਸਾਨਾਂ ਦੀ ਫ਼ਸਲ ਪਾਣੀ ’ਚ ਡੁੱਬੀ

Posted On July - 3 - 2016 Comments Off on ਮਾਈਨਰ ’ਚ ਪਾੜ ਪੈਣ ਕਰਕੇ ਕਿਸਾਨਾਂ ਦੀ ਫ਼ਸਲ ਪਾਣੀ ’ਚ ਡੁੱਬੀ
ਪੱਤਰ ਪ੍ਰੇਰਕ ਲਹਿਰਾਗਾਗਾ, 3 ਜੁਲਾਈ ਨੇੜਲੇ ਪਿੰਡ ਖੋਖਰ ਕਲਾਂ -ਨੰਗਲਾ ਵਿਚਕਾਰ ਅੜਕਵਾਸ ਰਜਵਾਹੇ ਦੇ ਮਾਈਨਰ ਦੋ ਵਿੱਚ ਪਾੜ੍ਹ ਪੈਣ ਕਰਕੇ ਕਰੀਬ ਪੰਜਾਹ ਏਕੜ ਰਕਬੇ ਵਿੱਚ ਖੜ੍ਹੀ ਝੋਨੇ ਅਤੇ ਮਿਰਚਾਂ ਦੀ ਫਸਲ ਬੁਰੀ ਤਰ੍ਹਾਂ ਡੁੱਬ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਘੱਗਰ ਬ੍ਰਾਂਚ ਨਹਿਰ ’ਚ ਨਿਕਲਦੇ ਅੜਕਵਾਸ ਰਜਵਾਹੇ ਦੇ ਦੋ ਨੰਬਰ ਮਾਈਨਰ ਵਿੱਚ ਸਫ਼ਾਈ ਆਦਿ ਨਾ ਹੋਣ ਕਰਕੇ ਕਰੀਬ ਦਸ ਫੁੱਟ ਚੌੜਾ ਪਾੜ ਪੈ ਗਿਆ। ਪੰਜਾਬ ਕਿਸਾਨ ਯੂਨੀਅਨ ਦੇ ਪਿੰਡ ਇਕਾਈ ਦੇ ਪ੍ਰਧਾਨ ਬਿੱਕਰ ਸਿੰਘ ਖੋਖਰ ਨੇ 

ਦੋ ਝਪਟਮਾਰ ਕਾਬੂ; ਲੁੱਟ ਖੋਹ ਦਾ ਮਾਲ ਬਰਾਮਦ

Posted On July - 3 - 2016 Comments Off on ਦੋ ਝਪਟਮਾਰ ਕਾਬੂ; ਲੁੱਟ ਖੋਹ ਦਾ ਮਾਲ ਬਰਾਮਦ
ਖੇਤਰੀ ਪ੍ਰਤੀਨਿਧ ਪਟਿਆਲਾ, 3 ਜੁਲਾਈ ਥਾਣਾ ਤਿ੍ਪੜੀ ਦੀ ਪੁਲੀਸ ਨੇ ਦੋ ਝਪਟਮਾਰਾਂ ਨੂੰ ਕਾਬੂ ਕਰਕੇ ਦਰਜਨ ਤੋਂ ਵਧ ਵਾਰਦਾਤਾਂ ਸੁਲਝਾਉਣ ਦਾ ਦਾਅਵਾ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ਵਿਚੋਂ ਦੋ ਮੋਟਰਸਾਈਕਲ, ਪਰਸ, ਨਗਦੀ ਅਤੇ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ| ਐਸਪੀ ਸਿਟੀ ਦਲਜੀਤ ਸਿੰਘ ਰਾਣਾ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਸਿਮਰਨ ਬੱਗਾ ਪੁੱਤਰ ਬਲਵਿੰਦਰ ਸਿੰਘ ਵਾਸੀ ਮਨਜੀਤ ਨਗਰ ਅਤੇ ਰਾਹੁਲ ਵਰਮਾ ਪੁੱਤਰ ਮਨੋਜ ਵਰਮਾ ਵਾਸੀ ਦੀਪ ਨਗਰ ਵਜੋਂ ਹੋਈ ਹੈ|  ਉਨ੍ਹਾਂ ਦੱਸਿਆ ਕਿ 13 ਜੂਨ 
Available on Android app iOS app
Powered by : Mediology Software Pvt Ltd.