ਸਰਪੰਚ ਨੇ ਮਜ਼ਦੂਰ ਦੇ ਘਰ ਨੂੰ ਤਾਲਾ ਲਗਾਇਆ !    ਨੌਜਵਾਨ ਸੋਚ: ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੋ ਵਹੀਕਲ ਜ਼ੋਨ: ਅੱਧੀ ਤਿਆਰੀ ਕਾਰਨ ਦੁਕਾਨਦਾਰ ਤੇ ਲੋਕ ਹੋਏ ਪ੍ਰੇਸ਼ਾਨ !    ਜੇ ਪੰਜਾਬ ਦਾ ਪਾਣੀ ਰੋਕਿਆ ਤਾਂ ਰਾਜਸਥਾਨ ਦਾ ਵੀ ਬੰਦ ਕਰਾਂਗੇ: ਲੱਖੋਵਾਲ !    ਸੋਨੇ ਵਿੱਚ ਆਈ ਤੇਜ਼ੀ !    ਇਰਾਨ ਦੇ ਰਾਸ਼ਟਰਪਤੀ ਦਾ ਭਰਾ 5 ਸਾਲ ਲਈ ਜੇਲ੍ਹ ਵਿੱਚ ਬੰਦ !    ਹਰਿਆਣਾ ’ਚ ਜਜਪਾ ਨੂੰ ਹਮਾਇਤ ਦਿੱਤੀ: ਤੰਵਰ !    ਪੀਸਾ ਪ੍ਰੀਖਿਆ: ਨਿਰੀਖਣ ਕਮੇਟੀਆਂ ਵੱਲੋਂ ਸਕੂਲਾਂ ਦਾ ਜਾਇਜ਼ਾ !    ਮੁਹਾਲੀ ਦਾ ਬੱਸ ਅੱਡਾ: ਨਵਾਂ ਚੱਲਿਆ ਨਹੀਂ ਤੇ ਪੁਰਾਣਾ ਕੀਤਾ ਬੰਦ !    

ਪਟਿਆਲਾ-ਸੰਗਰੂਰ › ›

Featured Posts
ਮਲਿਕਾ-ਏ-ਕਰਵਾ: ਰਵਲੀਨ ਅੱਵਲ ਤੇ ਮਨਪ੍ਰੀਤ ਕੌਰ ਦੋਇਮ

ਮਲਿਕਾ-ਏ-ਕਰਵਾ: ਰਵਲੀਨ ਅੱਵਲ ਤੇ ਮਨਪ੍ਰੀਤ ਕੌਰ ਦੋਇਮ

ਰਵੇਲ ਸਿੰਘ ਭਿੰਡਰ ਪਟਿਆਲਾ, 16 ਅਕਤੂਬਰ ਸਨਸ਼ਾਈਨ ਕੁਈਨਜ਼ ਕਲੱਬ ਵੱਲੋਂ ਟੀਨਾ ਵਾਸਨ ਦੀ ਅਗਵਾਈ ਹੇਠ ਇੱਥੇ ਇੱਕ ਹੋਟਲ ’ਚ ਕਰਵਾਇਆ ਗਿਆ ਕਰਵਾ ਕੁਈਨ (ਮਲਿਕਾ-ਏ-ਕਰਵਾ) ਮੁਕਾਬਲਾ ਰਵਲੀਨ ਕੌਰ ਨੇ ਜਿੱਤ ਲਿਆ। ਡਾ. ਮਨਪ੍ਰੀਤ ਕੌਰ ਫਸਟ ਰਨਰਜ਼-ਅੱਪ ਤੇ ਮੀਤੂ ਮਿੱਤਲ ਸੈਕਿੰਡ ਰਨਰਜ਼-ਅੱਪ ਚੁਣੀ ਗਈ। ਪ੍ਰੀ ਕਰਵਾ ਸੈਲੀਬਰੇਸ਼ਨ ਦੇ ਬੈਨਰ ਹੇਠ ਕਰਵਾਏ ਗਏ ਇਸ ਸਮਾਗਮ ...

Read More

ਅਕਾਲੀ-ਭਾਜਪਾ ਗੱਠਜੋੜ ’ਤੇ ਹਰਿਆਣਾ ਚੋਣਾਂ ਦਾ ਅਸਰ ਹੋਣ ਲੱਗਾ

ਅਕਾਲੀ-ਭਾਜਪਾ ਗੱਠਜੋੜ ’ਤੇ ਹਰਿਆਣਾ ਚੋਣਾਂ ਦਾ ਅਸਰ ਹੋਣ ਲੱਗਾ

ਰਵੇਲ ਸਿੰਘ ਭਿੰਡਰ ਪਟਿਆਲਾ, 16 ਅਕਤੂਬਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਰਮਿਆਨ ਹਰਿਆਣਾ ਚੋਣਾਂ ਨੂੰ ਲੈ ਕੇ ਵਧ ਰਹੀ ਕਥਿਤ ਸਿਆਸੀ ਕੁੱੜਤਣ ਦਾ ਅਸਰ ਦੋਵੇਂ ਰਾਜਸੀ ਖੇਮਿਆਂ ’ਚ ਹੁਣ ਹੇਠਲੇ ਪੱਧਰ ’ਤੇ ਵੀ ਵੇਖਣ ਨੂੰ ਮਿਲਣ ਲੱਗਾ ਹੈ। ਅਜਿਹੇ ਪੈਦਾ ਹੋ ਰਹੇ ਮਾਹੌਲ ’ਚ ਭਾਜਪਾ ਪਟਿਆਲਾ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਹਰਿੰਦਰ ਕੋਹਲੀ ...

Read More

ਜ਼ਿਲ੍ਹੇ ’ਚ 7 ਸੀਵਰੇਜ ਟਰੀਟਮੈਂਟ ਪਲਾਂਟ ਚਾਲੂ, 6 ਹੋਰ ਲੱਗਣਗੇ: ਡੀਸੀ

ਜ਼ਿਲ੍ਹੇ ’ਚ 7 ਸੀਵਰੇਜ ਟਰੀਟਮੈਂਟ ਪਲਾਂਟ ਚਾਲੂ, 6 ਹੋਰ ਲੱਗਣਗੇ: ਡੀਸੀ

ਸਰਬਜੀਤ ਸਿੰਘ ਭੰਗੂ ਪਟਿਆਲਾ, 16 ਅਕਤੂਬਰ ਪਟਿਆਲਾ ਨਗਰ ਨਿਗਮ ਸਮੇਤ ਜ਼ਿਲ੍ਹੇ ਦੀਆਂ ਸਮੂਹ ਨਗਰ ਪਾਲਿਕਾਵਾਂ ਤੇ ਨਗਰ ਪੰਚਾਇਤਾਂ ’ਚ ਸੀਵਰੇਜ ਦਾ ਗੰਦਾ ਪਾਣੀ ਸੋਧਣ ਲਈ 7 ਸੀਵਰੇਜ ਟਰੀਟਮੈਂਟ ਪਲਾਂਟ ਲੱਗੇ ਹੋਏ ਹਨ ਤੇ ਪੰਜਾਬ ਸਰਕਾਰ ਵੱਲੋਂ 4 ਐਸਟੀਪੀ ਹੋਰ ਲਗਾਏ ਜਾਣਗੇ। ਜਦੋਂਕਿ ਮਿਲਟਰੀ ਇੰਜਨੀਅਰਿੰਗ ਸਰਵਿਸ ਵੱਲੋਂ ਵੀ ਪਟਿਆਲਾ ਤੇ ਨਾਭਾ ’ਚ 6 ...

Read More

ਕਿਰਨਾ ਰਾਣੀ ਨਗਰ ਕੌਂਸਲ ਪਾਤੜਾਂ ਦੀ ਸੀਨੀਅਰ ਮੀਤ ਪ੍ਰਧਾਨ ਬਣੀ

ਕਿਰਨਾ ਰਾਣੀ ਨਗਰ ਕੌਂਸਲ ਪਾਤੜਾਂ ਦੀ ਸੀਨੀਅਰ ਮੀਤ ਪ੍ਰਧਾਨ ਬਣੀ

ਗੁਰਨਾਮ ਚੌਹਾਨ ਪਾਤੜਾਂ, 16 ਅਕਤੂਬਰ ਨਗਰ ਕੌਂਸਲ ਪਾਤੜਾਂ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਮੰਡਲ ਮੈਜਿਸਟ੍ਰੇਟ ਪਾਤੜਾਂ ਪਾਲਿਕਾ ਅਰੋੜਾ ਤੇ ਹਲਕਾ ਵਿਧਾਇਕ ਨਿਰਮਲ ਸਿੰਘ ਪ੍ਰਧਾਨਗੀ ਹੇਠੀ ਹੋਈ। ਜਿਸ ਵਿੱਚ ਮਜੂਦ ਕੌਂਸਲਰਾਂ ਨੇ ਸਰਬਸੰਮਤੀ ਨਾਲ ਸੀਨੀਅਰ ਮੀਤ ਪ੍ਰਧਾਨ ਕਿਰਨਾ ਰਾਣੀ ਨੂੰ ਤੇ ਮੀਤ ਪ੍ਰਧਾਨ ਭੋਲੀ ਦੇਵੀ ਨੂੰ ਚੁਣਿਆ ਹੈ। ਨਵੇਂ ...

Read More

ਕਿਸਾਨ-ਮਜ਼ਦੂਰ ਜਥੇਬੰਦੀਆਂ ਪਰਾਲੀ ਦੇ ਮਾਮਲੇ ’ਤੇ ਪ੍ਰਸ਼ਾਸਨ ਖ਼ਿਲਾਫ਼ ਇੱਕਜੁੱਟ

ਕਿਸਾਨ-ਮਜ਼ਦੂਰ ਜਥੇਬੰਦੀਆਂ ਪਰਾਲੀ ਦੇ ਮਾਮਲੇ ’ਤੇ ਪ੍ਰਸ਼ਾਸਨ ਖ਼ਿਲਾਫ਼ ਇੱਕਜੁੱਟ

ਮੇਜਰ ਸਿੰਘ ਮੱਟਰਾਂ ਭਵਾਨੀਗੜ੍ਹ 16 ਅਕਤੂਬਰ ਇੱਥੋਂ ਨੇੜਲੇ ਪਿੰਡ ਘਰਾਚੋਂ ਵਿੱਚ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ), ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਪਰਾਲੀ ਨੂੰ ਅੱਗ ਲਗਾਉਣ ਅਤੇ ਮੰਡੀਆਂ ਵਿੱਚ ਝੋਨਾ ਵੇਚਣ ਸਮੇਂ ਆਉਂਦੀਆਂ ਮੁਸ਼ਕਲਾਂ ਸਬੰਧੀ ਇੱਕਮੁੱਠ ਹੋ ਕੇ ਆਵਾਜ਼ ਬੁਲੰਦ ਕਰਨ ਦਾ ਫੈਸਲਾ ਕੀਤਾ। ਅੱਜ ਘਰਾਚੋਂ ਪਿੰਡ ਦੀ ਹਮੀਰ ...

Read More

ਓਵਰਬ੍ਰਿਜ ’ਤੇ ਕੰਟੇਨਰ ਸੜਿਆ

ਓਵਰਬ੍ਰਿਜ ’ਤੇ ਕੰਟੇਨਰ ਸੜਿਆ

ਮੇਜਰ ਸਿੰਘ ਮੱਟਰਾਂ ਭਵਾਨੀਗੜ੍ਹ, 16 ਅਕਤੂਬਰ ਅੱਜ ਸਵੇਰੇ ਇਥੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਬਾਲਦ ਕੈਚੀਆਂ ਵਿੱਚ ਓਵਰਬ੍ਰਿਜ ’ਤੇ ਇਕ ਕੰਟੇਨਰ ਅੱਗ ਲੱਗ ਜਾਣ ਕਾਰਨ ਸੜ ਕੇ ਸੁਆਹ ਹੋ ਗਿਆ। ਕੰਟੇਨਰ ਦੇ ਡਰਾਈਵਰ ਰਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਸਲੇਮਪੁਰ ਨਗਰ, ਮੁਹਾਲੀ ਨੇ ਦੱਸਿਆ ਕਿ ਉਹ ਜਦੋਂ ਪਟਿਆਲੇ ਵਾਲੇ ਪਾਸਿਓਂ ਕੰਟੇਨਰ ਲੈ ਕੇ ...

Read More

ਮੁਲਾਜ਼ਮਾਂ ਨੇ ਕਾਲੇ ਬਿੱਲੇ ਲਾ ਕੇ ਰੋਸ ਪ੍ਰਗਟਾਇਆ

ਮੁਲਾਜ਼ਮਾਂ ਨੇ ਕਾਲੇ ਬਿੱਲੇ ਲਾ ਕੇ ਰੋਸ ਪ੍ਰਗਟਾਇਆ

ਨਿੱਜੀ ਪੱਤਰ ਪ੍ਰੇਰਕ ਮਾਲੇਰਕੋਟਲਾ, 16 ਅਕਤੂਬਰ ਸਥਾਨਕ ਸਿਵਲ ਹਸਪਤਾਲ ਨਾਲ ਸਬੰਧਤ ਸਾਰੇ ਵਰਗਾਂ ਦੇ ਮੁਲਾਜ਼ਮਾਂ ਨੇ ਸਾਂਝੀ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਦੀ ਪੂਰਤੀ ਤੇ ਐੱਸਐੱਮਓ ਡਾ. ਕਰਮਜੀਤ ਸਿੰਘ ਦੇ ਮੁਲਾਜ਼ਮਾਂ ਪ੍ਰਤੀ ਕਥਿਤ ਮਾੜੇ ਰਵੱਈਏ ਖ਼ਿਲਾਫ਼ ਕਾਲੇ ਬਿੱਲੇ ਲਾ ਕੇ ਸੇਵਾ ਨਿਭਾਈ। ਐਕਸ਼ਨ ਕਮੇਟੀ ਦੇ ਆਗੂਆਂ ਦਾ ਕਹਿਣਾ ਹੈ ਕਿ ...

Read More


ਸਿੱਖ ਸੰਗਤਾਂ ਵਲੋਂ ਕਾਲੀਆਂ ਝੰਡੀਆਂ ਨਾਲ ਰੋਸ ਵਿਖਾਵਾ

Posted On November - 3 - 2015 Comments Off on ਸਿੱਖ ਸੰਗਤਾਂ ਵਲੋਂ ਕਾਲੀਆਂ ਝੰਡੀਆਂ ਨਾਲ ਰੋਸ ਵਿਖਾਵਾ
ਨਿਜੀ ਪੱਤਰ ਪ੍ਰੇਰਕ ਸੰਗਰੂਰ, 3 ਨਵੰਬਰ ਵੱਖ-ਵੱਖ ਸਿੱਖ ਜਥੇਬੰਦੀਆਂ ਅਤੇ ਸੰਤ ਸਮਾਜ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਵਲੋਂ ਸੜਕਾਂ ਕਿਨਾਰੇ ਬੈਠ ਕੇ ਕਾਲੀਆਂ ਝੰਡੀਆਂ ਨਾਲ ਰੋਸ ਵਿਖਾਵਾ ਕੀਤਾ ਗਿਆ ਅਤੇ ਸ਼ਹਿਰ ਵਿਚ ਰੋਸ ਮਾਰਚ ਕੀਤਾ ਗਿਆ। ਰੋਸ ਵਿਖਾਵੇ ਦੌਰਾਨ ਸਿੱਖ ਸੰਗਤਾਂ ਨੇ ਆਵਾਜਾਈ ਵਿਚ ਕੋਈ ਵਿਘਨ ਨਹੀਂ ਪਾਇਆ ਸਗੋਂ ਸ਼ਾਂਤਮਈ ਢੰਗ ਨਾਲ ਸਤਿਨਾਮ-ਵਾਹਿਗੁਰੂ ਦਾ ਜਾਪ ਕਰਦਿਆਂ ਰੋਸ ਪ੍ਰਗਟ ਕੀਤਾ। ਜ਼ਿਲ੍ਹਾ ਭਰ ਵਿਚ ਵੱਖ-ਵੱਖ ਕਸਬਿਆਂ ਅਤੇ ਪਿੰਡਾਂ 

ਪੁਲੀਸ ਵੱਲੋਂ ਕਤਲ ਕੇਸ ਦੀ ਗੁੱਥੀ ਸੁਲਝਾੳੁਣ ਦਾ ਦਾਅਵਾ

Posted On November - 3 - 2015 Comments Off on ਪੁਲੀਸ ਵੱਲੋਂ ਕਤਲ ਕੇਸ ਦੀ ਗੁੱਥੀ ਸੁਲਝਾੳੁਣ ਦਾ ਦਾਅਵਾ
ਨਿੱਜੀ ਪੱਤਰ ਪ੍ਰੇਰਕ ਸੰਗਰੂਰ, 3 ਨਵੰਬਰ ਪੁਲੀਸ ਨੇ ਖਨੌਰੀ ਨੇੜਲੇ ਪਿੰਡ ਖਨੌਰੀ ਖੁਰਦ ਵਿੱਚ ਹੋਏ ਕਤਲ ਦੀ ਗੁੱਥੀ ਸੁਲਝਾੳੁਣ ਦਾ ਦਾਅਵਾ ਕੀਤਾ ਹੈ। ਪੁਲੀਸ ਦਾ ਦਾਅਵਾ ਹੈ ਕਿ ਪਤਨੀ ਨੇ ਹੀ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ ਕੀਤਾ ਹੈ। ਕਤਲ ਦੇ ਦੋਸ਼ ਹੇਠ ਮ੍ਰਿਤਕ ਦੀ ਪਤਨੀ ਅਤੇ ਉਸਦੇ ਕਥਿਤ ਪ੍ਰੇਮੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਖਨੌਰੀ ਵਿੱਚ ਪ੍ਰੈੱਸ ਕਾਨਫ਼ਰੰਸ ਦੌਰਾਨ ਐਸਪੀ ਜਸਕਰਨਜੀਤ ਸਿੰਘ ਤੇਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ੍ਹ ਪਿੰਡ ਖਨੌਰੀ 

ਕਿਸਾਨ ਦੀ ਜੇਬ ਵਿੱਚੋਂ ਨਕਦੀ ਕੱਢਣ ਵਾਲਾ ਬੱਚਾ ਪੁਲੀਸ ਹਵਾਲੇ

Posted On November - 3 - 2015 Comments Off on ਕਿਸਾਨ ਦੀ ਜੇਬ ਵਿੱਚੋਂ ਨਕਦੀ ਕੱਢਣ ਵਾਲਾ ਬੱਚਾ ਪੁਲੀਸ ਹਵਾਲੇ
ਪੱਤਰ ਪ੍ਰੇਰਕ ਰਾਮਨਗਰ, 3 ਨਵੰਬਰ ਸਮਾਣਾ ਸ਼ਹਿਰ ਦੇ ਸੰਘਣੀ ਆਬਾਦੀ ਵਾਲੇ ਮੁੱਖ ਬਾਜ਼ਾਰ ਵਿੱਚ 10 ਸਾਲਾ ਬੱਚੇ ਵੱਲੋਂ ਕਿਸਾਨ ਦੀ ਜੇਬ ਵਿੱਚੋਂ ਇਕ ਲੱਖ ਰੁਪਏ ਕੱਢ ਕੇ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ ਗੲੀ। ਕਿਸਾਨ ਨੇ ਲੋਕਾਂ ਦੀ ਸਹਾਇਤਾ ਨਾਲ ਥੋੜੀ ਦੂਰ ਤੋਂ ਬੱਚੇ ਨੂੰ ਕਾਬੂ ਕਰਕੇ ਥਾਣਾ ਸਿਟੀ ਦੀ ਪੁਲੀਸ ਹਵਾਲੇ ਕਰ ਦਿੱਤਾ। ਪੁਲੀਸ ਨੇ ਬੱਚੇ ਤੋਂ ਪੁੱਛਗਿੱਛ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰਨ ਮਗਰੋਂ ਬੱਚਿਆਂ ਦੇ ਸਹਿਯੋਗੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪਿੰਡ ਧਨੇਠਾ ਦੇ 

ਜ਼ਿਲ੍ਹਾ ਕੋਆਰਡੀਨੇਟਰ ਨੂੰ ਬਦਲਣ ਦੇ ਰੋਸ ਵਜੋਂ ਟੈਸਟਿੰਗ ਦਾ ਬਾਈਕਾਟ

Posted On November - 3 - 2015 Comments Off on ਜ਼ਿਲ੍ਹਾ ਕੋਆਰਡੀਨੇਟਰ ਨੂੰ ਬਦਲਣ ਦੇ ਰੋਸ ਵਜੋਂ ਟੈਸਟਿੰਗ ਦਾ ਬਾਈਕਾਟ
ਨਿੱਜੀ ਪੱਤਰ ਪ੍ਰੇਰਕ ਪਟਿਆਲਾ, 3 ਨਵੰਬਰ ਸਿੱਖਿਆ ਵਿਭਾਗ ਪੰਜਾਬ ਪ੍ਰਾਇਮਰੀ ਪਟਿਆਲਾ ਦਫ਼ਤਰ ਵਿੱਚ ਤਾਇਨਾਤ ਪ੍ਰਵੇਸ਼ ਪੰਜਾਬ ਦੇ ਜ਼ਿਲ੍ਹੇ ਦੇ ਕੋਆਰਡੀਨੇਟਰ ਨੂੰ ਕਥਿਤ ਤੌਰ ’ਤੇ ਬਿਨਾਂ ਕਿਸੇ ਕਾਰਨ ਬਦਲਣ ਖ਼ਿਲਾਫ਼ ਜ਼ਿਲ੍ਹਾ ਭਰ ਦੀ ਪ੍ਰਵੇਸ਼ ਪੰਜਾਬ ਅਧੀਨ ਕੰਮ ਕਰਦੀ ਸਮੱਚੀ ਟੀਮ ਨੇ ਸਕੂਲਾਂ ਵਿੱਚ ਚੱਲ ਰਹੀ ਟੈਸਟਿੰਗ ਪ੍ਰਕਿਰਿਆ ਦਾ ਅੱਜ ਦੇ ਦਿਨ  ਬਾਈਕਾਟ ਕੀਤਾ। ਜਾਣਕਾਰੀ ਅਨੁਸਾਰ ਜਿਸ ਵਿਅਕਤੀ ਨੂੰ ਨਵਾਂ ਕੋਆਰਡੀਨੇਟਰ ਲਗਾਇਆ ਜਾ ਰਿਹਾ ਹੈ, ਉਸ ਨੂੰ ਪਹਿਲਾਂ 

ਪੈਰੋਲ ’ਤੇ ਆਏ ਕੈਦੀ ਦੇ ਕਤਲ ਕੇਸ ਵਿੱਚ ਲੋਡ਼ੀਂਦਾ ਮੁਲਜ਼ਮ ਕਾਬੂ

Posted On November - 3 - 2015 Comments Off on ਪੈਰੋਲ ’ਤੇ ਆਏ ਕੈਦੀ ਦੇ ਕਤਲ ਕੇਸ ਵਿੱਚ ਲੋਡ਼ੀਂਦਾ ਮੁਲਜ਼ਮ ਕਾਬੂ
ਪੱਤਰ ਪ੍ਰੇਰਕ ਸੁਨਾਮ, 3 ਨਵੰਬਰ ਪੁਲੀਸ ਨੇ ਕੁਝ ਦਿਨ ਪਹਿਲਾਂ ਸੁਨਾਮ ਦੇ ਬਿਗੜਵਾਲ ਰੋਡ ’ਤੇ  ਹੋਏ ਨੌਜਵਾਨ ਦੇ ਕਤਲ ਵਿੱਚ ਲੋੜੀਂਦੇ ਦੋ ਮੁਲਜ਼ਮਾਂ ਵਿੱਚੋਂ ਇੱਕ ਨੂੰ ਕਾਬੂ ਕਰ ਲਿਆ ਹੈ। ਅੱਜ ਸੁਨਾਮ ਦੇ ਡੀਐਸਪੀ ਦਫ਼ਤਰ ਵਿੱਚ ਸੱਦੀ ਪ੍ਰੈੱਸ ਕਾਨਫ਼ਰੰਸ ਦੌਰਾਨ ਐਸਪੀਡੀ ਜਸਕਿਰਨਜੀਤ ਸਿੰਘ ਤੇਜਾ ਅਤੇ ਡੀਐਸਪੀ ਜਗਤਪ੍ਰੀਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮ ਰਣਜੀਤ ਸਿੰਘ ਨੂੰ  ਇਸ ਵਾਰਦਾਤ ਵਿੱਚ ਵਰਤੇ ਗਏ ਹਥਿਆਰ ਸਮੇਤ ਕਾਬੂ 

ਬਾਰ ਐਸੋਸੀਏਸ਼ਨ ਦੇ ਸਕੱਤਰ ’ਤੇ ਚਾਕੂ ਨਾਲ ਹਮਲਾ; ਹਸਪਤਾਲ ਦਾਖ਼ਲ

Posted On November - 3 - 2015 Comments Off on ਬਾਰ ਐਸੋਸੀਏਸ਼ਨ ਦੇ ਸਕੱਤਰ ’ਤੇ ਚਾਕੂ ਨਾਲ ਹਮਲਾ; ਹਸਪਤਾਲ ਦਾਖ਼ਲ
ਖੇਤਰੀ ਪ੍ਰਤੀਨਿਧ ਪਟਿਆਲਾ, 3 ਨਵੰਬਰ ਇੱਥੋਂ ਦੇ ਵਕੀਲ ਤੇ ਬਾਰ ਐਸੋਸੀਏਸ਼ਨ ਪਟਿਆਲਾ ਦੇ ਸਕੱਤਰ ਹਰਵਿੰਦਰ ਸ਼ਰਮਾ ’ਤੇ ਕੁਝ ਵਿਅਕਤੀਆਂ ਵੱਲੋਂ ਚਾਕੂ ਨਾਲ ਹਮਲਾ ਕੀਤਾ ਗਿਆ। ਜ਼ਖ਼ਮੀ ਹੋਏ ਹਰਵਿੰਦਰ ਸ਼ਰਮਾ ਨੂੰ ਇੱਥੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਦੇ ਰੋਸ ਵਜੋਂ ਬਾਰ ਐਸੋਸੀਏਸ਼ਨ ਵੱਲੋਂ ਦਿਨ ਭਰ ਹੜਤਾਲ ਕੀਤੀ ਗਈ| ਵਕੀਲ ਹਰਵਿੰਦਰ ਸ਼ਰਮਾ ਅਨੁਸਾਰ ਉਹ ਵੀਰ ਹਕੀਕਤ ਰਾਏ ਮੰਦਿਰ ਵਿੱਚ ਹੋਣ ਵਾਲੇ ਇੱਕ ਸਮਾਗਮ ਲੲੀ ਗਿਆ ਹੋਇਆ ਸੀ| ਇਸ 

ਬਾਰਦਾਨੇ ਦੀ ਘਾਟ ਦਾ ਸ਼ਿਕਾਰ ਹੈ ਪਨਗਰੇਨ

Posted On November - 3 - 2015 Comments Off on ਬਾਰਦਾਨੇ ਦੀ ਘਾਟ ਦਾ ਸ਼ਿਕਾਰ ਹੈ ਪਨਗਰੇਨ
ਬੀਰਬਲ ਰਿਸ਼ੀ ਸ਼ੇਰਪੁਰ, 3 ਨਵੰਬਰ ਖ਼ਰੀਦ ਕੇਂਦਰਾਂ ਵਿੱਚ ਝੋਨਾ ਲੈ ਕੇ ਆ ਰਹੇ ਕਿਸਾਨਾਂ ਨੂੰ ਫਸਲ ਸੁੱਕੀ ਹੋਣ ਦੇ ਬਾਵਜੂਦ ਵੀ ਕਈ ਕਈ ਦਿਨ ਮੰਡੀਆਂ ਵਿੱਚ ਗੁਜ਼ਾਰਨੇ ਪੈ ਰਹੇ ਹਨ। ਇਸ ਦੇਰੀ ਨੂੰ ਕੁੱਝ ਥਾਵਾਂ ’ਤੇ ਪਿਛਲੇ ਦਿਨਾਂ ਤੋਂ ਪਨਗਰੇਨ ਕੋਲ ਬਾਰਦਾਨੇ ਦੀ ਆਈ ਘਾਟ ਨੂੰ ਮੰਨਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਸ਼ੇਰਪੁਰ, ਖੇੜੀ ਕਲਾਂ, ਕਾਤਰੋਂ, ਰੰਗੀਆਂ, ਮੂਲੋਵਾਲ ਵਿਖੇ ਪਨਗਰੇਨ ਤੇ ਹੋਰ ਖ਼ਰੀਦ ਏਜੰਸੀਆਂ ਦੀਆਂ ਸਾਂਝੀਆਂ ਮੰਡੀਆਂ ਹਨ ਜਦ ਕਿ ਘਨੌਰੀ ਕਲਾਂ, ਗੁੰਮਟੀ, ਮਨਾਲ, 

ਕੈਬਨਿਟ ਮੰਤਰੀ ਵੱਲੋਂ 6 ਸਰਕਾਰੀ ਕਾਲਜਾਂ ਲੲੀ 2.44 ਕਰੋੜ ਰੁਪਏ ਦੇ ਚੈੱਕ ਭੇਟ

Posted On November - 3 - 2015 Comments Off on ਕੈਬਨਿਟ ਮੰਤਰੀ ਵੱਲੋਂ 6 ਸਰਕਾਰੀ ਕਾਲਜਾਂ ਲੲੀ 2.44 ਕਰੋੜ ਰੁਪਏ ਦੇ ਚੈੱਕ ਭੇਟ
ਨਿੱਜੀ ਪੱਤਰ ਪ੍ਰੇਰਕ ਪਟਿਆਲਾ, 3 ਨਵੰਬਰ ਉਚੇਰੀ ਸਿੱਖਿਆ ਮੰਤਰੀ  ਸੁਰਜੀਤ ਸਿੰਘ ਰੱਖੜਾ ਵੱਲੋਂ ਪਟਿਆਲਾ ਜ਼ਿਲ੍ਹੇ ਦੇ 6 ਵੱਖ-ਵੱਖ ਸਰਕਾਰੀ ਕਾਲਜਾਂ ਨੂੰ ਅਤਿ-ਆਧੁਨਿਕ ਬੁਨਿਆਦੀ ਢਾਂਚੇ ਅਤੇ ਹੋਰ ਵਿਕਾਸ ਕਾਰਜਾਂ ਲੲੀ ਕਰੀਬ 2 ਕਰੋੜ 44 ਲੱਖ ਰੁਪਏ ਦੇ ਚੈੱਕ ਵੰਡੇ ਗਏ|  ਸ੍ਰੀ ਰੱਖੜਾ ਨੇ ਪਟਿਆਲਾ ਦੇ ਸਰਕਾਰੀ ਮਹਿੰਦਰਾ ਕਾਲਜ, ਸਰਕਾਰੀ ਬਿਕਰਮ ਕਾਲਜ, ਸਰਕਾਰੀ ਕਾਲਜ ਲੜਕੀਆਂ, ਸਰਕਾਰੀ ਸਰੀਰਕ ਸਿੱਖਿਆ ਕਾਲਜ, ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਤੇ ਸਰਕਾਰੀ ਰਿਪੁਦਮਨ ਕਾਲਜ ਨਾਭਾ ਵਿੱਚ ਬਿਹਤਰ 

ਗੁਰਦੁਆਰਾ ਕਰਹਾਲੀ ਸਾਹਿਬ ਵਿਖੇ ਧਾਰਮਿਕ ਸਮਾਗਮ

Posted On November - 3 - 2015 Comments Off on ਗੁਰਦੁਆਰਾ ਕਰਹਾਲੀ ਸਾਹਿਬ ਵਿਖੇ ਧਾਰਮਿਕ ਸਮਾਗਮ
ਪੱਤਰ ਪ੍ਰੇਰਕ ਦੇਵੀਗੜ੍ਹ, 3 ਨਵੰਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਮੁਹਿੰਮ ਤਹਿਤ ਸੰਗਤ ਨੂੰ ਅੰਮ੍ਰਿਤ ਛਕਾ ਕੇ ਗੁਰਬਾਣੀ ਨਾਲ ਜੋੜਿਆ ਜਾ ਰਿਹਾ ਹੈ। ਇਸ ਤਹਿਤ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਅਤੇ ਪਾਤਸ਼ਾਹੀ ਨੌਂਵੀ ਗੁਰਦੁਆਰਾ ਕਰਹਾਲੀ ਸਾਹਿਬ ਵਿਖੇ ਪੰਜ ਪਿਆਰਿਆਂ ਵੱਲੋਂ 165 ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ ਗਿਆ। ਇਸ ਮੌਕੇ ਗੁਰਦੁਆਰੇ ਵਿੱਚ ਦੀਵਾਨ ਸਜਾਏ ਗਏ। ਇਸ ਵਿੱਚ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਸਵਿੰਦਰ ਸਿੰਘ, 

ਪੈਨਸ਼ਨ ਸਕੀਮ ਲਾਗੂ ਕਰਾਉਣ ਲਈ ਰੋਸ ਮਾਰਚ

Posted On November - 3 - 2015 Comments Off on ਪੈਨਸ਼ਨ ਸਕੀਮ ਲਾਗੂ ਕਰਾਉਣ ਲਈ ਰੋਸ ਮਾਰਚ
ਪੱਤਰ ਪ੍ਰੇਰਕ ਪਟਿਆਲਾ, 3 ਨਵੰਬਰ ਪੰਜਾਬੀ ਯੂਨੀਵਰਸਿਟੀ ਵਿਚ ਪੈਨਸ਼ਨ ਸਕੀਮ 2004 ਲਾਗੂ ਕਰਨ ਲਈ ਅੱਜ ਅਧਿਆਪਕਾਂ ਤੇ ਕਰਮਚਾਰੀਆਂ ਨੇ ਇੰਜੀਨੀਅਰਿੰਗ ਕਾਲਜ ਤੋਂ ਵਾਈਸ ਚਾਂਸਲਰ ਦੇ ਦਫ਼ਤਰ ਤੱਕ ਰੋਸ ਮਾਰਚ ਅਤੇ ਅਧਿਕਾਰੀਆਂ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਨਵੀਂ ਪੈਨਸ਼ਨ ਸਕੀਮ ਤੁਰੰਤ ਲਾਗੂ ਕੀਤੀ ਜਾਵੇ। ਉਨ੍ਹਾਂ ਅਧਿਕਾਰੀਆਂ ’ਤੇ ਦੋਸ਼ ਲਗਾਏ ਕਿ ਉਹ ਨਵੀਂ ਪੈਨਸ਼ਨ ਸਕੀਮ ਲਾਗੂ ਕਰਨ ਵਿਚ ਟਾਲ ਮਟੋਲ ਦੀ ਨੀਤੀ ਅਪਣਾ ਰਹੇ ਹਨ। ਜਾਣਕਾਰੀ ਅਨੁਸਾਰ ਇੰਜੀਨੀਅਰਿੰਗ ਕਾਲਜ ਦੇ ਸਾਰੇ ਵਿਭਾਗਾਂ 

ਪੀ.ਐਸ.ਯੂ. ਤੇ ਨੌਜਵਾਨ ਭਾਰਤ ਸਭਾ ਨੇ ਮਨੁੱਖੀ ਕੜੀ ਬਣਾ ਕੇ ਪ੍ਰਗਟਾਇਆ ਰੋਸ

Posted On November - 3 - 2015 Comments Off on ਪੀ.ਐਸ.ਯੂ. ਤੇ ਨੌਜਵਾਨ ਭਾਰਤ ਸਭਾ ਨੇ ਮਨੁੱਖੀ ਕੜੀ ਬਣਾ ਕੇ ਪ੍ਰਗਟਾਇਆ ਰੋਸ
ਨਿੱਜੀ ਪੱਤਰ ਪ੍ਰੇਰਕ ਪਟਿਆਲਾ, 3 ਨਵੰਬਰ ਪੰਜਾਬ ਸਟੂਡੈਂਟਸ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵਲੋਂ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਮਨੁੱਖੀ ਕੜੀ (ਹਿਊਮਨ ਚੈਨ) ਬਣਾ ਕੇ 84 ਦੇ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਕਰਨ ਦੇ ਨਾਲ-ਨਾਲ ਦੇਸ਼ ਭਰ ‘ਚ ਮੋਦੀ ਹਕੂਮਤ ਵਲੋਂ ਉਸਾਰੇ ਜਾ ਰਹੇ ਫਿਰਕੂ-ਫਾਸੀਵਾਦੀ ਮਾਹੌਲ ਵਿਰੁੱਧ ਤਿੱਖੇ ਰੋਸ ਦਾ ਪ੍ਰਗਟਾਵਾ ਕੀਤਾ  ਗਿਆ| ਦੋਵਾਂ ਜੱਥੇਬੰਦੀਆਂ ਦੇ ਕਾਰਕੁਨਾਂ ਨੇ ਸਹਾਇਕ ਕਮਿਸ਼ਨਰ ਸਿਮਰਪ੍ਰੀਤ ਕੌਰ ਰਾਹੀਂ ਰਾਸ਼ਟਰਪਤੀ 

ਵਿਦਿਆਰਥਣਾਂ ਨੂੰ ਜਾਗਰੂਕ ਕਰਨ ਲੲੀ ਸਮਾਗਮ

Posted On November - 3 - 2015 Comments Off on ਵਿਦਿਆਰਥਣਾਂ ਨੂੰ ਜਾਗਰੂਕ ਕਰਨ ਲੲੀ ਸਮਾਗਮ
ਪੱਤਰ ਪ੍ਰੇਰਕ ਪਾਤੜਾਂ, 3 ਨਵੰਬਰ ਪਬਲਿਕ ਗਰਲਜ਼ ਸਕੂਲ/ਕਾਲਜ (ਟਰੱਸਟ) ਵਿੱਚ ਲੜਕੀਆਂ ਨੂੰ ਜਾਗਰੂਕ ਕਰਨ ਲਈ ਸਮਾਰੋਹ ਕੀਤਾ ਗਿਆ, ਜਿਸ ਵਿੱਚ ਵਿਦਿਆਰਥਣਾਂ ਨੂੰ ਧਰਤੀ ‘ਤੇ ਅਣਹੋਂਦ ਦਰਸਾਉਂਦੀਆਂ ਨਿਰੰਜੀਵ ਅਤੇ ਸਜੀਵ ਵਸਤੂਆਂ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ ਅੰਧਵਿਸ਼ਵਾਸਾਂ ਵਿਚੋਂ ਨਿਕਲਣ ਦਾ ਸੱਦਾ ਵੀ ਦਿੱਤਾ ਗਿਆ। ਲੋਕ ਜਾਗ੍ਰਿਤੀ ਮੰਚ ਪੰਜਾਬ ਦੇ ਪ੍ਰਧਾਨ ਤੇ ਤਰਕਸ਼ੀਲ ਆਗੂ ਬ੍ਰਿਸ਼ ਭਾਨ ਬੁਜਰਕ ਨੇ ਗਿਆਨ-ਵਿਗਿਆਨ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ ਵਿਗਿਆਨਕ ਯੁੱਗ ‘ਚ ਵੀ ਲੋਕ ਅੰਧਵਿਸ਼ਵਾਸਾਂ 

ਸਭਿਆਚਾਰਕ ਪ੍ਰੋਗਰਾਮ ‘ਰੇਗਾਲੀਆ’ ਨੇ ਦਰਸ਼ਕਾਂ ਨੂੰ ਮੋਹਿਆ

Posted On November - 3 - 2015 Comments Off on ਸਭਿਆਚਾਰਕ ਪ੍ਰੋਗਰਾਮ ‘ਰੇਗਾਲੀਆ’ ਨੇ ਦਰਸ਼ਕਾਂ ਨੂੰ ਮੋਹਿਆ
ਨਿੱਜੀ ਪੱਤਰ ਪ੍ਰੇਰਕ ਪਟਿਆਲਾ, 3 ਨਵੰਬਰ ਸਕਾਲਰ ਫੀਲਡਜ਼ ਪਬਲਿਕ ਸਕੂਲ ਪਟਿਆਲਾ ਦੇ ਸਾਲਾਨਾ ਇਲਾਮ ਵੰਡ ਸਮਾਗਮ ਦੌਰਾਨ ਰੰਗਾਰੰਗ ਪ੍ਰੋਗਰਾਮ ‘ਰੇਗਾਲੀਆ – 2015’ ਦਾ ਆਗਾਜ਼ ਪਟਿਆਲਾ ਰੇਂਜ ਦੇ ਡੀ.ਆਈ.ਜੀ. ਬਲਕਾਰ ਸਿੰਘ ਸਿੱਧੂ ਨੇ ਸ਼ਮ੍ਹਾਂ ਰੋਸ਼ਨ ਕਰਕੇ ਕੀਤਾ| ਸੰਗਰੂਰ ਦੇ ਐਸ.ਐਸ.ਪੀ. ਪਿ੍ਤਪਾਲ ਸਿੰਘ ਥਿੰਦ ਇਸ ਮੌਕੇ ਮੁੱਖ ਮਹਿਮਾਨ ਸਨ। ਪ੍ਰੋਗਰਾਮ ਦੇ ਆਗਾਜ਼ ਉਪਰੰਤ ਸਕੂਲ ਦੇ ਡਾਇਰੈਕਟਰ ਐਸ.ਐਸ. ਸੋਢੀ ਨੇ ਸਵਾਗਤੀ ਭਾਸ਼ਣ ਦੌਰਾਨ ਪੁੱਜੇ ਪਤਵੰਤਿਆਂ ਤੇ ਮਾਪਿਆਂ ਦਾ ਧੰਨਵਾਦ ਕੀਤਾ| ਪਿ੍ੰਸੀਪਲ 

ਜਲ ਸਪਲਾਈ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਧਰਨਾ

Posted On November - 3 - 2015 Comments Off on ਜਲ ਸਪਲਾਈ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਧਰਨਾ
ਨਿੱਜੀ ਪੱਤਰ ਪ੍ਰੇਰਕ ਸੰਗਰੂਰ, 3 ਨਵੰਬਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਪਿਛਲੇ ਸੱਤ ਸਾਲਾਂ ਤੋਂ ਠੇਕਾ ਆਧਾਰ ’ਤੇ ਕੰਮ ਕਰਦੇ ਜ਼ਿਲ੍ਹਾ ਸੰਗਰੂਰ ਅਤੇ ਬਰਨਾਲਾ ਦੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਇੱਥੇ ਸਰਕਲ ਦਫ਼ਤਰ ਅੱਗੇ ਰੋਸ ਧਰਨਾ ਦਿੰਦਿਆਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਗੲੀ ਹੈ। ਮੁਲਾਜ਼ਮਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੀ ਸੇਵਾਵਾਂ ਰੈਗੂਲਰ ਕੀਤੀਆਂ ਜਾਣ। ਇਸ ਮੌਕੇ ਡਿਪਲੋਮਾ ਇੰਜਨੀਅਰ ਐਸੋੋਸੀਏਸ਼ਨ ਦੀ ਜ਼ੋਨ ਜਥੇਬੰਦੀ 

ਮੁੱਖ ਸੰਸਦੀ ਸਕੱਤਰ ਨੇ ਕਲੱਬਾਂ ਨੂੰ ਵੰਡੇ ਚੈੱਕ

Posted On November - 3 - 2015 Comments Off on ਮੁੱਖ ਸੰਸਦੀ ਸਕੱਤਰ ਨੇ ਕਲੱਬਾਂ ਨੂੰ ਵੰਡੇ ਚੈੱਕ
ਪੱਤਰ ਪ੍ਰੇਰਕ ਭਵਾਨੀਗੜ੍ਹ, 3 ਨਵੰਬਰ ਇੱਥੇ ਮੁੱਖ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ ਨੇ ਆਪਣੀ ਰਿਹਾੲਿਸ਼ ’ਤੇ ਪਿੰਡ ਭੱਟੀਵਾਲ ਖੁਰਦ ਦੇ ਦੋ ਕਲੱਬਾਂ ਨੂੰ ਡੇਢ ਲੱਖ ਰੁਪਏ ਦੇ ਚੈੱਕ ਵੰਡੇ। ਗਰਗ ਨੇ ਬਾਲਮੀਕ ਮਹਾਰਿਸ਼ੀ ਸੋਸ਼ਲ ਐਂਡ ਵੈਲਫੇਅਰ ਕਮੇਟੀ ਭੱਟੀਵਾਲ ਖੁਰਦ ਨੂੰ ਇੱਕ ਲੱਖ ਰੁਪਏ ਦਾ ਚੈੱਕ ਅਤੇ ਡਾ. ਅੰਬੇਦਕਰ ਸਪੋਰਟਸ ਕਲੱਬ ਭੱਟੀਵਾਲ ਖੁਰਦ ਨੂੰ 50 ਹਜ਼ਾਰ ਰੁਪਏ ਦਾ ਚੈੱਕ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਮਾਜਸੇਵੀ ਸੰਸਥਾਵਾਂ ਅਤੇ ਸਪੋਰਟਸ ਕਲੱਬਾਂ ਨੂੰ 

ਕੈਂਸਰ ਕੰਟਰੋਲ ਤੇ ਸਕਰੀਨਿੰਗ ਪ੍ਰੋਗਰਾਮ ਦੀ ਸ਼ੁਰੂਆਤ

Posted On November - 3 - 2015 Comments Off on ਕੈਂਸਰ ਕੰਟਰੋਲ ਤੇ ਸਕਰੀਨਿੰਗ ਪ੍ਰੋਗਰਾਮ ਦੀ ਸ਼ੁਰੂਆਤ
ਪੱਤਰ ਪ੍ਰੇਰਕ ਸੰਗਰੂਰ, 3 ਨਵੰਬਰ ਡਿਪਟੀ ਕਮਿਸ਼ਨਰ ਅਰਸ਼ਦੀਪ ਸਿੰਘ ਥਿੰਦ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਆਡੀਟੋਰੀਅਮ ਹਾਲ ਵਿੱਚ ਹੋੲੇ ਕੈਂਸਰ ਕੰਟਰੋਲ ਅਤੇ ਸਕਰੀਨਿੰਗ ਪ੍ਰੋਗਰਾਮ ਸਬੰਧੀ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕਰਨ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਕੈਂਸਰ ਦੀ ਬਿਮਾਰੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਇਸ ਸਬੰਧੀ ਜਾਗਰੂਕਤਾ ਅਤੇ ਸਮੇਂ ਸਿਰ ਇਲਾਜ ਜ਼ਰੂਰੀ ਹੈ। ਇਸੇ ੳੁਦੇਸ਼ ਵਜੋਂ ਇਸ ਜ਼ਿਲ੍ਹੇ ਵਿੱਚ ਕੈਂਸਰ ਕੰਟਰੋਲ ਅਤੇ ਸਕਰੀਨਿੰਗ ਪ੍ਰੋਗਰਾਮ 
Available on Android app iOS app
Powered by : Mediology Software Pvt Ltd.