ਸਰਪੰਚ ਨੇ ਮਜ਼ਦੂਰ ਦੇ ਘਰ ਨੂੰ ਤਾਲਾ ਲਗਾਇਆ !    ਨੌਜਵਾਨ ਸੋਚ: ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੋ ਵਹੀਕਲ ਜ਼ੋਨ: ਅੱਧੀ ਤਿਆਰੀ ਕਾਰਨ ਦੁਕਾਨਦਾਰ ਤੇ ਲੋਕ ਹੋਏ ਪ੍ਰੇਸ਼ਾਨ !    ਜੇ ਪੰਜਾਬ ਦਾ ਪਾਣੀ ਰੋਕਿਆ ਤਾਂ ਰਾਜਸਥਾਨ ਦਾ ਵੀ ਬੰਦ ਕਰਾਂਗੇ: ਲੱਖੋਵਾਲ !    ਸੋਨੇ ਵਿੱਚ ਆਈ ਤੇਜ਼ੀ !    ਇਰਾਨ ਦੇ ਰਾਸ਼ਟਰਪਤੀ ਦਾ ਭਰਾ 5 ਸਾਲ ਲਈ ਜੇਲ੍ਹ ਵਿੱਚ ਬੰਦ !    ਹਰਿਆਣਾ ’ਚ ਜਜਪਾ ਨੂੰ ਹਮਾਇਤ ਦਿੱਤੀ: ਤੰਵਰ !    ਪੀਸਾ ਪ੍ਰੀਖਿਆ: ਨਿਰੀਖਣ ਕਮੇਟੀਆਂ ਵੱਲੋਂ ਸਕੂਲਾਂ ਦਾ ਜਾਇਜ਼ਾ !    ਮੁਹਾਲੀ ਦਾ ਬੱਸ ਅੱਡਾ: ਨਵਾਂ ਚੱਲਿਆ ਨਹੀਂ ਤੇ ਪੁਰਾਣਾ ਕੀਤਾ ਬੰਦ !    

ਪਟਿਆਲਾ-ਸੰਗਰੂਰ › ›

Featured Posts
ਮਲਿਕਾ-ਏ-ਕਰਵਾ: ਰਵਲੀਨ ਅੱਵਲ ਤੇ ਮਨਪ੍ਰੀਤ ਕੌਰ ਦੋਇਮ

ਮਲਿਕਾ-ਏ-ਕਰਵਾ: ਰਵਲੀਨ ਅੱਵਲ ਤੇ ਮਨਪ੍ਰੀਤ ਕੌਰ ਦੋਇਮ

ਰਵੇਲ ਸਿੰਘ ਭਿੰਡਰ ਪਟਿਆਲਾ, 16 ਅਕਤੂਬਰ ਸਨਸ਼ਾਈਨ ਕੁਈਨਜ਼ ਕਲੱਬ ਵੱਲੋਂ ਟੀਨਾ ਵਾਸਨ ਦੀ ਅਗਵਾਈ ਹੇਠ ਇੱਥੇ ਇੱਕ ਹੋਟਲ ’ਚ ਕਰਵਾਇਆ ਗਿਆ ਕਰਵਾ ਕੁਈਨ (ਮਲਿਕਾ-ਏ-ਕਰਵਾ) ਮੁਕਾਬਲਾ ਰਵਲੀਨ ਕੌਰ ਨੇ ਜਿੱਤ ਲਿਆ। ਡਾ. ਮਨਪ੍ਰੀਤ ਕੌਰ ਫਸਟ ਰਨਰਜ਼-ਅੱਪ ਤੇ ਮੀਤੂ ਮਿੱਤਲ ਸੈਕਿੰਡ ਰਨਰਜ਼-ਅੱਪ ਚੁਣੀ ਗਈ। ਪ੍ਰੀ ਕਰਵਾ ਸੈਲੀਬਰੇਸ਼ਨ ਦੇ ਬੈਨਰ ਹੇਠ ਕਰਵਾਏ ਗਏ ਇਸ ਸਮਾਗਮ ...

Read More

ਅਕਾਲੀ-ਭਾਜਪਾ ਗੱਠਜੋੜ ’ਤੇ ਹਰਿਆਣਾ ਚੋਣਾਂ ਦਾ ਅਸਰ ਹੋਣ ਲੱਗਾ

ਅਕਾਲੀ-ਭਾਜਪਾ ਗੱਠਜੋੜ ’ਤੇ ਹਰਿਆਣਾ ਚੋਣਾਂ ਦਾ ਅਸਰ ਹੋਣ ਲੱਗਾ

ਰਵੇਲ ਸਿੰਘ ਭਿੰਡਰ ਪਟਿਆਲਾ, 16 ਅਕਤੂਬਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਰਮਿਆਨ ਹਰਿਆਣਾ ਚੋਣਾਂ ਨੂੰ ਲੈ ਕੇ ਵਧ ਰਹੀ ਕਥਿਤ ਸਿਆਸੀ ਕੁੱੜਤਣ ਦਾ ਅਸਰ ਦੋਵੇਂ ਰਾਜਸੀ ਖੇਮਿਆਂ ’ਚ ਹੁਣ ਹੇਠਲੇ ਪੱਧਰ ’ਤੇ ਵੀ ਵੇਖਣ ਨੂੰ ਮਿਲਣ ਲੱਗਾ ਹੈ। ਅਜਿਹੇ ਪੈਦਾ ਹੋ ਰਹੇ ਮਾਹੌਲ ’ਚ ਭਾਜਪਾ ਪਟਿਆਲਾ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਹਰਿੰਦਰ ਕੋਹਲੀ ...

Read More

ਜ਼ਿਲ੍ਹੇ ’ਚ 7 ਸੀਵਰੇਜ ਟਰੀਟਮੈਂਟ ਪਲਾਂਟ ਚਾਲੂ, 6 ਹੋਰ ਲੱਗਣਗੇ: ਡੀਸੀ

ਜ਼ਿਲ੍ਹੇ ’ਚ 7 ਸੀਵਰੇਜ ਟਰੀਟਮੈਂਟ ਪਲਾਂਟ ਚਾਲੂ, 6 ਹੋਰ ਲੱਗਣਗੇ: ਡੀਸੀ

ਸਰਬਜੀਤ ਸਿੰਘ ਭੰਗੂ ਪਟਿਆਲਾ, 16 ਅਕਤੂਬਰ ਪਟਿਆਲਾ ਨਗਰ ਨਿਗਮ ਸਮੇਤ ਜ਼ਿਲ੍ਹੇ ਦੀਆਂ ਸਮੂਹ ਨਗਰ ਪਾਲਿਕਾਵਾਂ ਤੇ ਨਗਰ ਪੰਚਾਇਤਾਂ ’ਚ ਸੀਵਰੇਜ ਦਾ ਗੰਦਾ ਪਾਣੀ ਸੋਧਣ ਲਈ 7 ਸੀਵਰੇਜ ਟਰੀਟਮੈਂਟ ਪਲਾਂਟ ਲੱਗੇ ਹੋਏ ਹਨ ਤੇ ਪੰਜਾਬ ਸਰਕਾਰ ਵੱਲੋਂ 4 ਐਸਟੀਪੀ ਹੋਰ ਲਗਾਏ ਜਾਣਗੇ। ਜਦੋਂਕਿ ਮਿਲਟਰੀ ਇੰਜਨੀਅਰਿੰਗ ਸਰਵਿਸ ਵੱਲੋਂ ਵੀ ਪਟਿਆਲਾ ਤੇ ਨਾਭਾ ’ਚ 6 ...

Read More

ਕਿਰਨਾ ਰਾਣੀ ਨਗਰ ਕੌਂਸਲ ਪਾਤੜਾਂ ਦੀ ਸੀਨੀਅਰ ਮੀਤ ਪ੍ਰਧਾਨ ਬਣੀ

ਕਿਰਨਾ ਰਾਣੀ ਨਗਰ ਕੌਂਸਲ ਪਾਤੜਾਂ ਦੀ ਸੀਨੀਅਰ ਮੀਤ ਪ੍ਰਧਾਨ ਬਣੀ

ਗੁਰਨਾਮ ਚੌਹਾਨ ਪਾਤੜਾਂ, 16 ਅਕਤੂਬਰ ਨਗਰ ਕੌਂਸਲ ਪਾਤੜਾਂ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਮੰਡਲ ਮੈਜਿਸਟ੍ਰੇਟ ਪਾਤੜਾਂ ਪਾਲਿਕਾ ਅਰੋੜਾ ਤੇ ਹਲਕਾ ਵਿਧਾਇਕ ਨਿਰਮਲ ਸਿੰਘ ਪ੍ਰਧਾਨਗੀ ਹੇਠੀ ਹੋਈ। ਜਿਸ ਵਿੱਚ ਮਜੂਦ ਕੌਂਸਲਰਾਂ ਨੇ ਸਰਬਸੰਮਤੀ ਨਾਲ ਸੀਨੀਅਰ ਮੀਤ ਪ੍ਰਧਾਨ ਕਿਰਨਾ ਰਾਣੀ ਨੂੰ ਤੇ ਮੀਤ ਪ੍ਰਧਾਨ ਭੋਲੀ ਦੇਵੀ ਨੂੰ ਚੁਣਿਆ ਹੈ। ਨਵੇਂ ...

Read More

ਕਿਸਾਨ-ਮਜ਼ਦੂਰ ਜਥੇਬੰਦੀਆਂ ਪਰਾਲੀ ਦੇ ਮਾਮਲੇ ’ਤੇ ਪ੍ਰਸ਼ਾਸਨ ਖ਼ਿਲਾਫ਼ ਇੱਕਜੁੱਟ

ਕਿਸਾਨ-ਮਜ਼ਦੂਰ ਜਥੇਬੰਦੀਆਂ ਪਰਾਲੀ ਦੇ ਮਾਮਲੇ ’ਤੇ ਪ੍ਰਸ਼ਾਸਨ ਖ਼ਿਲਾਫ਼ ਇੱਕਜੁੱਟ

ਮੇਜਰ ਸਿੰਘ ਮੱਟਰਾਂ ਭਵਾਨੀਗੜ੍ਹ 16 ਅਕਤੂਬਰ ਇੱਥੋਂ ਨੇੜਲੇ ਪਿੰਡ ਘਰਾਚੋਂ ਵਿੱਚ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ), ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਪਰਾਲੀ ਨੂੰ ਅੱਗ ਲਗਾਉਣ ਅਤੇ ਮੰਡੀਆਂ ਵਿੱਚ ਝੋਨਾ ਵੇਚਣ ਸਮੇਂ ਆਉਂਦੀਆਂ ਮੁਸ਼ਕਲਾਂ ਸਬੰਧੀ ਇੱਕਮੁੱਠ ਹੋ ਕੇ ਆਵਾਜ਼ ਬੁਲੰਦ ਕਰਨ ਦਾ ਫੈਸਲਾ ਕੀਤਾ। ਅੱਜ ਘਰਾਚੋਂ ਪਿੰਡ ਦੀ ਹਮੀਰ ...

Read More

ਓਵਰਬ੍ਰਿਜ ’ਤੇ ਕੰਟੇਨਰ ਸੜਿਆ

ਓਵਰਬ੍ਰਿਜ ’ਤੇ ਕੰਟੇਨਰ ਸੜਿਆ

ਮੇਜਰ ਸਿੰਘ ਮੱਟਰਾਂ ਭਵਾਨੀਗੜ੍ਹ, 16 ਅਕਤੂਬਰ ਅੱਜ ਸਵੇਰੇ ਇਥੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਬਾਲਦ ਕੈਚੀਆਂ ਵਿੱਚ ਓਵਰਬ੍ਰਿਜ ’ਤੇ ਇਕ ਕੰਟੇਨਰ ਅੱਗ ਲੱਗ ਜਾਣ ਕਾਰਨ ਸੜ ਕੇ ਸੁਆਹ ਹੋ ਗਿਆ। ਕੰਟੇਨਰ ਦੇ ਡਰਾਈਵਰ ਰਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਸਲੇਮਪੁਰ ਨਗਰ, ਮੁਹਾਲੀ ਨੇ ਦੱਸਿਆ ਕਿ ਉਹ ਜਦੋਂ ਪਟਿਆਲੇ ਵਾਲੇ ਪਾਸਿਓਂ ਕੰਟੇਨਰ ਲੈ ਕੇ ...

Read More

ਮੁਲਾਜ਼ਮਾਂ ਨੇ ਕਾਲੇ ਬਿੱਲੇ ਲਾ ਕੇ ਰੋਸ ਪ੍ਰਗਟਾਇਆ

ਮੁਲਾਜ਼ਮਾਂ ਨੇ ਕਾਲੇ ਬਿੱਲੇ ਲਾ ਕੇ ਰੋਸ ਪ੍ਰਗਟਾਇਆ

ਨਿੱਜੀ ਪੱਤਰ ਪ੍ਰੇਰਕ ਮਾਲੇਰਕੋਟਲਾ, 16 ਅਕਤੂਬਰ ਸਥਾਨਕ ਸਿਵਲ ਹਸਪਤਾਲ ਨਾਲ ਸਬੰਧਤ ਸਾਰੇ ਵਰਗਾਂ ਦੇ ਮੁਲਾਜ਼ਮਾਂ ਨੇ ਸਾਂਝੀ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਦੀ ਪੂਰਤੀ ਤੇ ਐੱਸਐੱਮਓ ਡਾ. ਕਰਮਜੀਤ ਸਿੰਘ ਦੇ ਮੁਲਾਜ਼ਮਾਂ ਪ੍ਰਤੀ ਕਥਿਤ ਮਾੜੇ ਰਵੱਈਏ ਖ਼ਿਲਾਫ਼ ਕਾਲੇ ਬਿੱਲੇ ਲਾ ਕੇ ਸੇਵਾ ਨਿਭਾਈ। ਐਕਸ਼ਨ ਕਮੇਟੀ ਦੇ ਆਗੂਆਂ ਦਾ ਕਹਿਣਾ ਹੈ ਕਿ ...

Read More


ਯੂਨੀਵਰਸਿਟੀ ਵਿੱਚ ’84 ਕਤਲੇਆਮ ਨੂੰ ਸਮਰਪਿਤ ਮਾਰਚ

Posted On November - 4 - 2015 Comments Off on ਯੂਨੀਵਰਸਿਟੀ ਵਿੱਚ ’84 ਕਤਲੇਆਮ ਨੂੰ ਸਮਰਪਿਤ ਮਾਰਚ
ਪੱਤਰ ਪ੍ਰੇਰਕ ਪਟਿਆਲਾ, 4 ਨਵੰਬਰ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਅੱਜ ਕੈਂਪਸ ਦੀਆਂ ਸੜਕਾਂ ’ਤੇ ਨਵੰਬਰ ’84 ਸਿੱਖ ਕਤਲੇਆਮ ਦੀ ਕੌਡ਼ੀ ਯਾਦ ਨੂੰ ਸਮਰਪਿਤ ਇੱਕ ਮਾਰਚ ਕੱਢਿਆ। ਇਹ ਮਾਰਚ ਗੋਲ ਮਾਰਕੀਟ ਤੋਂ ਸ਼ੁਰੂ ਹੋ ਕੇ ਗੁਰਦੁਆਰੇ ਵਿੱਚ ਅਰਦਾਸ ਨਾਲ ਸਮਾਪਤ ਹੋਇਆ। ਜਾਣਕਾਰੀ ਅਨੁਸਾਰ ਇਸ ਮਾਰਚ ਨੂੰ ਵਿਦਿਆਰਥੀਆਂ ਨੇ ’84 ਦੀ ਦੁਖਦਾਈ ਯਾਦਗਾਰ ਦਾ ਨਾਮ ਦਿੱਤਾ। ਸਤਿਨਾਮ-ਵਾਹਿਗੁਰੂ ਦਾ ਜਾਪ ਕਰਕੇ ਹੋਏ ਵਿਦਿਆਰਥੀ ਸ਼ਾਂਤਮਈ ਮਾਰਚ ਕਰਦੇ ਹੋਏ ਗੁਰਦੁਆਰੇ ਪੁੱਜੇ। 

ਚਾਰ ਤਸਕਰਾਂ ਕੋਲੋਂ ਅਫੀਮ ਤੇ ਭੁੱਕੀ ਬਰਾਮਦ

Posted On November - 4 - 2015 Comments Off on ਚਾਰ ਤਸਕਰਾਂ ਕੋਲੋਂ ਅਫੀਮ ਤੇ ਭੁੱਕੀ ਬਰਾਮਦ
ਖੇਤਰੀ ਪ੍ਰਤੀਨਿਧ ਧੂਰੀ, 4 ਨਵੰਬਰ ਪੁਲੀਸ ਵੱਲੋਂ ਚਾਰ ਵਿਅਕਤੀਆਂ ਨੂੰ ਵੱਖ-ਵੱਖ ਥਾਵਾਂ ਤੋਂ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਗਿਆ। ਇਸ ਸਬੰਧੀ ਥਾਣਾ ਸਦਰ ਧੂਰੀ ਵਿਖੇ ਦਰਜ ਕੀਤੇ ਗਏ। ਸੀ.ਆਈ.ਏ. ਬਹਾਦਰ ਸਿੰਘ ਵਾਲਾ ਵਿਖੇ ਤਾਇਨਾਤ ਸਹਾਇਕ ਥਾਣੇਦਾਰ ਮਹਿਮਾ ਸਿੰਘ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਪਿੰਡ ਭਲਵਾਨ ਤੋਂ ਦੋਸ਼ੀ ਨਰਿੰਦਰ ਸਿੰਘ ਪੁੱਤਰ ਹਰਚੰਦ ਸਿੰਘ ਵਾਸੀ ਨੂਰ ਖੇੜੀਆਂ (ਪਟਿਆਲਾ) ਨੂੰ ਇਕ ਕਿਲੋ ਅਫੀਮ ਸਮੇਤ ਗ੍ਰਿਫਤਾਰ ਕੀਤਾ ਹੈ। ਇਸੇ ਤਰ੍ਹਾਂ ਥਾਣਾ ਸਿਟੀ ਧੂਰੀ 

ਗ਼ਰੀਬ ਪਰਿਵਾਰ ਦੇ ਕਮਰੇ ਦੀ ਛੱਤ ਡਿੱਗੀ; ਚਾਰ ਜੀਅ ਜ਼ਖ਼ਮੀ

Posted On November - 4 - 2015 Comments Off on ਗ਼ਰੀਬ ਪਰਿਵਾਰ ਦੇ ਕਮਰੇ ਦੀ ਛੱਤ ਡਿੱਗੀ; ਚਾਰ ਜੀਅ ਜ਼ਖ਼ਮੀ
ਪੱਤਰ ਪ੍ਰੇਰਕ ਸੁਨਾਮ, 4 ਨਵੰਬਰ ਇੱਥੋਂ ਦੇ ਮੁਹੱਲਾ ਕਸਾਈਆਂ ਵਾਲਾ ਵਿੱਚ ਕਮਰੇ ਦੀ ਛੱਤ ਡਿੱਗਣ ਕਾਰਨ ਘਰ ਦਾ ਮਾਲਕ ਅਤੇ ਉਸ ਦੀਆਂ ਤਿੰਨ ਧੀਆਂ ਦੇ ਸੱਟਾਂ ਲੱਗ ਗੲੀਆਂ ਪਰ ਜਾਨ ਦਾ ਬਚਾਅ ਹੋ ਗਿਆ। ਛੱਤ ਡਿੱਗਣ ਕਾਰਨ ਕਮਰੇ ਵਿੱਚ ਪਿਆ ਘਰੇਲੂ ਸਾਮਾਨ ਨੁਕਸਾਨਿਆ ਗਿਆ। ਜਾਣਕਾਰੀ ਅਨੁਸਾਰ  ਰੇਹੜੀ ਚਾਲਕ ਕ੍ਰਿਸ਼ਨ ਸਿੰਘ ਦੇ ਕਮਰੇ ਦੀ ਛੱਤ ਦਾ ਸ਼ਤੀਰ ਟੁੱਟ ਗਿਆ ਅਤੇ  ਛੱਤ ਹੇਠ ਆ ਡਿੱਗੀ। ੳੁਸ ਵੇਲੇ ਪਰਿਵਾਰਕ ਮੈਂਬਰ ਕਮਰੇ ਵਿੱਚ ਸੁੱਤੇ ਪਏ ਸਨ। ਛੱਤ ਡਿੱਗਣ ਦਾ ਖੜਕਾ ਸੁਣ ਕੇ 

ਹਵਾੲੀ ਫ਼ੌਜ ਦੇ ਜਵਾਨਾਂ ਨੇ ਵਿਖਾਏ ਜਹਾਜ਼ਾਂ ਦੇ ਕਰਤਬ

Posted On November - 4 - 2015 Comments Off on ਹਵਾੲੀ ਫ਼ੌਜ ਦੇ ਜਵਾਨਾਂ ਨੇ ਵਿਖਾਏ ਜਹਾਜ਼ਾਂ ਦੇ ਕਰਤਬ
ਸਰਬਜੀਤ ਸਿੰਘ ਭੰਗੂ ਪਟਿਆਲਾ, 4 ਨਵੰਬਰ ਭਾਰਤੀ ਹਵਾਈ ਫ਼ੌਜ ਵੱਲੋਂ ਅੱਜ ਇਥੇ ‘ਵਿਸ਼ੇਸ਼ ਏਅਰ ਸ਼ੋਅ’ ਅਤੇ ਹਵਾਈ ਜਹਾਜ਼ਾਂ ਦੇ ਕਰਤਬ ਦਿਖਾਉਣ ‘ਤੇ ਆਧਾਰਤ ਵਿਸ਼ੇਸ਼ ਪੋ੍ਰਗਰਾਮ ਕਰਵਾਇਆ ਗਿਆ| ਫੌਜ ਦਾ ਇਹ ਇਥੇ ਅਜਿਹਾ ਪਹਿਲਾ ਪ੍ਰੋਗਰਾਮ ਸੀ, ਜਿਸ ਦਾ ਸ਼ਹਿਰ ਵਾਸੀਆਂ ਨੇ ਖੂਬ ਆਨੰਦ ਮਾਣਿਆ| ਆਰਮੀ ਏਵੀਏਸ਼ਨ ਦੀ ਸੁਕੈਡਰਨ ‘ਪਟਿਆਲਾ ਬੰਬਰ’ ਦੀ ਪੰਜਾਹਵੀਂ ਵਰ੍ਹੇਗੰਢ ਨੂੰ ਸਮਰਪਿਤ ਸੀ| ਇਸ ਦਾ ਆਯੋਜਨ ਇਥੇ ਸੰਗਰੂਰ ਰੋਡ ‘ਤੇ ਸਥਿਤ ‘ਪਟਿਆਲਾ ਏਵੀਏਸ਼ਨ ਕਲੱਬ’ ਵਿਖੇ ਕੀਤਾ 

ਸੇਲਾ ਪਲਾਂਟ ਦਾ ਅੱਧਾ ਹਿੱਸਾ ਢਹਿਣ ਕਾਰਨ ਮਜ਼ਦੂਰ ਦੀ ਮੌਤ

Posted On November - 4 - 2015 Comments Off on ਸੇਲਾ ਪਲਾਂਟ ਦਾ ਅੱਧਾ ਹਿੱਸਾ ਢਹਿਣ ਕਾਰਨ ਮਜ਼ਦੂਰ ਦੀ ਮੌਤ
ਗੁਰਨਾਮ ਸਿੰਘ ਚੌਹਾਨ ਪਾਤੜਾਂ 4 ਨਵੰਬਰ ਬਾਸਮਤੀ ਚੌਲਾਂ ਦੀ ਮਿਲਿੰਗ ਕਰਨ ਵਾਲੇ ਇੱਕ ਸੇਲਾ ਪਲਾਂਟ ਦਾ ਕੁਝ ਹਿੱਸਾ ਅੱਜ ਸਵੇਰੇ ਤੜਕਸਾਰ ਅਚਾਨਕ ਡਿੱਗਣ ਕਾਰਨ ਉਸ ਵਿੱਚ ਕੰਮ ਕਰ ਰਹੇ ਇੱਕ ਮਜ਼ਦੂਰ ਦੀ ਮੌਕੇ ਉਤੇ ਹੀ ਮੌਤ ਹੋ ਗਈ। ਮਲਬੇ ਵਿੱਚ ਦੱਬੇ ਮਜ਼ਦੂਰ ਦੀ ਲਾਸ਼ ਨੂੰ ਜੇਸੀਬੀ ਮਸ਼ੀਨ ਦੀ ਮਦਦ ਨਾਲ ਕੱਢ ਕੇ ਦੁਪਹਿਰ ਸਮੇਂ ਨਾਲ ਲਗਦੇ ਇੱਕ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਹਾਦਸੇ ਦੌਰਾਨ ਚੱਲ ਰਹੇ ਸੇਲਾ ਪਲਾਂਟ ਦੀ ਬਹੁਤ ਸਾਰੀ ਮਸ਼ੀਨਰੀ ਚਕਨਾਚੂਰ 

ਯੂਨੀਵਰਸਿਟੀ ਕੈਂਪਸ ਵਿੱਚ ਦਾਖ਼ਲੇ ਲਈ ਬਣੇਗਾ ਐਡਵਾਂਸ ਪਾਸ

Posted On November - 4 - 2015 Comments Off on ਯੂਨੀਵਰਸਿਟੀ ਕੈਂਪਸ ਵਿੱਚ ਦਾਖ਼ਲੇ ਲਈ ਬਣੇਗਾ ਐਡਵਾਂਸ ਪਾਸ
ਪੱਤਰ ਪ੍ਰੇਰਕ ਪਟਿਆਲਾ, 4 ਨਵੰਬਰ ਪੰਜਾਬੀ ਯੂਨੀਵਰਸਿਟੀ ਵਿੱਚ ਟ੍ਰੈਫ਼ਿਕ ਦੀ ਸਮੱਸਿਆ ਸਮਾਪਤ ਕਰਨ ਲਈ ਕੀਤੇ ਜਾ ਰਹੇ ਫ਼ੈਸਲਿਆਂ ਤਹਿਤ ਹੁਣ ਕੈਂਪਸ ਵਿੱਚ ਦਾਖ਼ਲਾ ਲੈਣ ਵਾਲਾ ਵਿਅਕਤੀ ਐਡਵਾਂਸ ਵਿੱਚ ਹੀ ਆਪਣਾ ਪਾਸ ਬਣਾ ਸਕੇਗਾ। ਇਸ ਲਈ ਯੂਨੀਵਰਸਿਟੀ ਨੇ ਇੱਕ ਮੇਲ ਜਾਰੀ ਕੀਤੀ ਹੈ, ਜੋ ਨਵੇਂ ਸਥਾਪਿਤ ਕੀਤੇ ਆਰਜ਼ੀ ਪਾਸ ਸੈੱਲ ਵਿੱਚ ਜਾਵੇਗੀ। ਸੈੱਲ ਦੇ ਕੋਆਰਡੀਨੇਟਰ ਡਾ. ਗੌਤਮ ਨੇ ਦੱਸਿਆ ਕਿ ਆਰਜ਼ੀ ਪਾਸ ਐਡਵਾਂਸ ਵਿੱਚ ਹੀ ਲੈਣ ਲਈ ਕੋਈ ਵੀ ਲੋੜਵੰਦ ਵਿਅਕਤੀ ਮੇਲ ’ਤੇ ਆਪਣੀ 

ਭਗਵਾਨਪੁਰ ਜੱਟਾਂ ਸਕੂਲ ਵਿੱਚ ਸਾਈਕਲ ਵੰਡੇ

Posted On November - 4 - 2015 Comments Off on ਭਗਵਾਨਪੁਰ ਜੱਟਾਂ ਸਕੂਲ ਵਿੱਚ ਸਾਈਕਲ ਵੰਡੇ
ਪੱਤਰ ਪ੍ਰੇਰਕ ਦੇਵੀਗੜ੍ਹ, 4 ਨਵੰਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਗਵਾਨਪੁਰ ਜੱਟਾਂ ਵਿੱਚ ਸਾਈਕਲ ਵੰਡ ਸਮਾਗਮ ਕਰਵਾਇਆ ਗਿਆ। ਇਸ ਮੌਕੇ ਤੇਜਿੰਦਰਪਾਲ ਸਿੰਘ ਸੰਧੂ ਹਲਕਾ ਮੁਖੀ ਸਨੌਰ ਵਿਸ਼ੇਸ਼ ਤੌਰ ’ਤੇ ਪੁੱਜੇ ਜਿੱਥੇ ਉਨ੍ਹਾਂ ਦਾ ਸਕੂਲ ਮੁਖੀ ਪਰਮਿੰਦਰ ਸਿੰਘ ਅਤੇ ਸਟਾਫ਼ ਵੱਲੋਂ ਸਵਾਗਤ ਕੀਤਾ ਗਿਆ। ਇਸ ਦੌਰਾਨ ਸ੍ਰੀ ਸੰਧੂ ਨੇ ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ 37 ਲੜਕੀਆਂ ਨੂੰ ਸਾੲੀਕਲ ਵੰਡੇ। ਇਸ ਮੌਕੇ ਵੱਖ-ਵੱਖ ਖੇਤਰਾਂ ਵਿੱਚ ਮੋਹਰੀ ਵਿਦਿਆਰਥੀਆਂ ਨੂੰ 

ਵਾਤਾਵਰਨ ਤਬਦੀਲੀ ਬਾਰੇ ਸੁਚੇਤ ਕਰ ਰਹੀ ਹੈ ਸਾਇੰਸ ਐਕਸਪ੍ਰੈਸ

Posted On November - 4 - 2015 Comments Off on ਵਾਤਾਵਰਨ ਤਬਦੀਲੀ ਬਾਰੇ ਸੁਚੇਤ ਕਰ ਰਹੀ ਹੈ ਸਾਇੰਸ ਐਕਸਪ੍ਰੈਸ
ਖੇਤਰੀ ਪ੍ਰਤੀਨਿਧ ਪਟਿਆਲਾ, 4 ਨਵੰਬਰ ਮਨੁੱਖ ਵੱਲੋਂ ਖੁਦ ਨਵੇਂ ਰਾਹਾਂ ’ਤੇ ਮਾਰੀਆਂ ਜਾ ਰਹੀਆਂ ਲਕੀਰਾਂ ਕਰਕੇ ਜਲਵਾਯੂ ਤੇ ਵਾਤਾਵਰਨ ਵਿੱਚ ਆ ਰਹੇ ਵੱਡੇ ਬਦਲਾਅ ਕਾਰਨ ਮਨੁੱਖਤਾ ਨੂੰ ਸੁਚੇਤ ਕਰਨ ਲਈ ਸਾਇੰਸ ਐਕਸਪ੍ਰੈਸ ਐਕਸ਼ਨ ਸਪੈਸ਼ਲ ਐਕਸਪ੍ਰੈਸ ਦੇ ਕੀਤੇ ਗਏ ਨਿਰਮਾਣ ਤਹਿਤ 13 ਡੱਬਿਆਂ ਵਾਲੀ ਇੱਕ ਰੇਲਗੱਡੀ ਪਟਿਆਲਾ ਦੇ ਰੇਲਵੇ ਸਟੇਸ਼ਨ ’ਤੇ ਪੁੱਜੀ ਹੈ| ਇਹ ਸਾਇੰਸ ਐਕਸਪ੍ਰੈਸ 2007 ਤੋਂ ਲੈ ਕੇ ਹੁਣ ਤੱਕ ਦੇਸ਼ ਭਰ ਵਿੱਚ ਸਵਾ ਲੱਖ ਕਿਲੋਮੀਟਰ ਦੀ ਯਾਤਰਾ ਪੂਰੀ ਕਰ ਚੁੱਕੀ 

ਡਿਪਟੀ ਕਮਿਸ਼ਨਰ ਵੱਲੋਂ ਬਾਲ ਪ੍ਰੀਤ ਰਸਾਲੇ ਦਾ 15ਵਾਂ ਅੰਕ ਜਾਰੀ

Posted On November - 4 - 2015 Comments Off on ਡਿਪਟੀ ਕਮਿਸ਼ਨਰ ਵੱਲੋਂ ਬਾਲ ਪ੍ਰੀਤ ਰਸਾਲੇ ਦਾ 15ਵਾਂ ਅੰਕ ਜਾਰੀ
ਨਿੱਜੀ ਪੱਤਰ ਪ੍ਰੇਰਕ ਪਟਿਆਲਾ, 4 ਨਵੰਬਰ ‘ਵਿਦਿਆਰਥੀਆਂ ਦੇ ਅੰਦਰ ਛੁਪੀ ਪ੍ਰਤਿਭਾ ਨੂੰ ਨਿਖਾਰਨ ਵਿੱਚ ਅਧਿਆਪਕ ਵੱਡੀ ਤੇ ਸਾਰਥਕ ਭੂਮਿਕਾ ਨਿਭਾਉਂਦੇ ਹਨ। ਜਿਹੜੇ ਵਿਦਿਆਰਥੀ ਸਾਹਿਤ ਸਿਰਜਣਾ ਜਾਂ ਚਿੱਤਰਕਲਾ ਵਿੱਚ ਦਿਲਚਸਪੀ ਰੱਖਦੇ ਹਨ ਉਨ੍ਹਾਂ ਨੂੰ ਮਿਆਰੀ ਮੰਚ ਮੁਹੱਈਆ ਕਰਵਾਉਣ ਵਿੱਚ ‘ਬਾਲ ਪ੍ਰੀਤ’ ਸੁਚੱਜੀ ਭੂਮਿਕਾ ਨਿਭਾਅ ਰਿਹਾ ਹੈ|’ ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਵਰੁਣ ਰੂਜਮ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ‘ਬਾਲ ਪ੍ਰੀਤ’ ਰਸਾਲੇ ਦਾ 15ਵਾਂ ਅੰਕ 

ਝੋਨੇ ਦੀ ਪਰਾਲੀ ਸਾਡ਼ਨ ਦਾ ਰੁਝਾਨ ਜਾਰੀ

Posted On November - 4 - 2015 Comments Off on ਝੋਨੇ ਦੀ ਪਰਾਲੀ ਸਾਡ਼ਨ ਦਾ ਰੁਝਾਨ ਜਾਰੀ
ਖੇਤਰੀ ਪ੍ਰਤੀਨਿਧ ਪਟਿਆਲਾ, 4 ਨਵੰਬਰ ਪੰਜਾਬ ਸਰਕਾਰ ਵੱਲੋਂ ਝੋਨੇ ਦਾ ਨਾਡ਼ ਸਾੜਨ ’ਤੇ ਭਾਵੇਂ ਮੁਕੰਮਲ ਰੋਕ ਹੈ ਪਰ ਇਹ ਰੁਝਾਨ ਜਾਰੀ ਹੈ| ਇੱਕ ਸਰਵੇ ਅਨੁਸਾਰ ਪੰਜਾਬ ਵਿੱਚ ਹਰ ਸਾਲ 14 ਮਿਲੀਅਨ ਟਨ ਪਰਾਲੀ ਸਾੜੀ ਜਾਂਦੀ ਹੈ| ਇਸ ਨਾਲ ਧਰਤੀ ’ਤੇ ਆਰਗੈਨਿਕ ਸ਼ਕਤੀ ਦਾ ਪੰਜ ਸੌ ਕਰੋੜ ਰੁਪਏ ਦਾ ਨੁਕਸਾਨ ਹੁੰਦਾ ਹੈ| ਇਸ ਧੂੰਏਂ ਕਾਰਨ ਬਿਮਾਰੀਆਂ ਤੇ ਹਾਦਸਿਆਂ ਦਾ ਵੀ ਡਰ ਰਹਿੰਦਾ ਹੈ। ਉਂਜ ਡਿਪਟੀ ਕਮਿਸ਼ਨਰਾਂ ਵੱਲੋਂ ਸੀਆਰਪੀਸੀ ਦੀ ਧਾਰਾ 144 ਤਹਿਤ ਨਾੜ ਨੂੰ ਅੱਗ ਲਾੳੁਣ ’ਤੇ ਪਾਬੰਦੀ 

ਆੜ੍ਹਤੀਆਂ ਤੇ ਸ਼ੈਲਰ ਮਾਲਕਾਂ ਵਿਚਕਾਰ ਟਕਰਾਅ ਦਾ ਮਾਹੌਲ

Posted On November - 4 - 2015 Comments Off on ਆੜ੍ਹਤੀਆਂ ਤੇ ਸ਼ੈਲਰ ਮਾਲਕਾਂ ਵਿਚਕਾਰ ਟਕਰਾਅ ਦਾ ਮਾਹੌਲ
ਪੱਤਰ ਪ੍ਰੇਰਕ ਰਾਮਨਗਰ, 4 ਨਵੰਬਰ ਸਮਾਣਾ ਦੀ ਅਨਾਜ ਮੰਡੀ ਵਿੱਚ ਜੀਰੀ ਦੀ ਲਿਫਟਿੰਗ ਨੂੰ ਲੈ ਕੇ ਸਵੇਰ ਤੋਂ ਹੀ ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਵਿਚਕਾਰ ਟਕਰਾਅ ਦੀ ਸਥਿਤੀ ਰਹਿਣ ਕਾਰਨ ਕਿਸੇ ਵੀ ਖ਼ਰੀਦ ਏਜੰਸੀ ਵੱਲੋਂ ਕੱਲ੍ਹ ਕਟਾਏ ਟੱਰਕਾਂ ਦੇ ਗੇਟਪਾਸ ਨਹੀਂ ਕੱਟੇ ਜਾ ਸਕੇ। ਇਸ ਕਾਰਨ ਟੱਰਕ ਆਪਰੇਟਰਾਂ ਅਤੇ ਖ਼ਰੀਦ ਏਜੰਸੀ ਵਾਲਿਆਂ ਨੂੰ ਖੱਜਲ-ਖੁਆਰ ਹੋਣਾ ਪਿਆ। ਜਾਣਕਾਰੀ ਅਨੁਸਾਰ ਸਮਾਣਾ ਦੇ ਮੁੱਖ ਖ਼ਰੀਦ ਕੇਂਦਰ ਵਿੱਚ ਵੱਖ-ਵੱਖ ਏਜੰਸੀਆਂ ਵੱਲੋਂ ਖ਼ਰੀਦ ਕੀਤੀ ਲਗਪਗ 

ਫਾਰਮਾਸਿਸਟ ਕੋਲੋਂ ਪਰਚੀ ਲਿਖਣ ਦੇ ਅਧਿਕਾਰ ਖੋਹਣ ਨਾਲ ਮਰੀਜ਼ ਖੁਆਰ

Posted On November - 4 - 2015 Comments Off on ਫਾਰਮਾਸਿਸਟ ਕੋਲੋਂ ਪਰਚੀ ਲਿਖਣ ਦੇ ਅਧਿਕਾਰ ਖੋਹਣ ਨਾਲ ਮਰੀਜ਼ ਖੁਆਰ
ਐਸ.ਐਸ.ਸੱਤੀ ਮਸਤੂਆਣਾ ਸਾਹਿਬ, 4 ਨਵੰਬਰ ਦਰਜਨ ਤੋਂ ਵੱਧ ਪਿੰਡਾਂ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਵਾਲਾ ਮਿੰਨੀ ਮੁੱਢਲਾ ਸਿਹਤ ਕੇਂਦਰ ਤੇ ਸਬ ਸੈਂਟਰ ਪਿੰਡ ਕਾਂਝਲਾ ਅੱਜ ਕੱਲ੍ਹ ਖੁਦ ਹੀ ਮਾੜੇ ਹਾਲਾਤ ਨਾਲ ਜੂਝਣ ਕਾਰਨ ਪਿੰਡ ਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸੈਂਟਰ ਵਿਚ ਡਾਕਟਰ ਦੀ ਗੈਰਹਾਜਰੀ ’ਚ ਫਾਰਮਾਸਿਸਟ ਕੋਲੋਂ ਪਰਚੀ ਲਿਖਣ ਦੇ ਅਧਿਕਾਰ ਖੋਹਣ ਨਾਲ ਮਰੀਜ਼ਾਂ ਨੂੰ ਦਵਾਈ ਨਾ ਮਿਲਣ ਕਾਰਨ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ 

ਵਕਫ਼ ਹਸਪਤਾਲ ਦੇ ਆਈਸੀਯੂ ਬਲਾਕ ਦਾ ਨੀਂਹ ਪੱਥਰ ਰੱਖਿਆ

Posted On November - 4 - 2015 Comments Off on ਵਕਫ਼ ਹਸਪਤਾਲ ਦੇ ਆਈਸੀਯੂ ਬਲਾਕ ਦਾ ਨੀਂਹ ਪੱਥਰ ਰੱਖਿਆ
ਨਿੱਜੀ ਪੱਤਰ ਪ੍ਰੇਰਕ ਮਾਲੇਰਕੋਟਲਾ, 4 ਨਵੰਬਰ ਪੰਜਾਬ ਵਕਫ਼ ਬੋਰਡ ਦੇ ਪ੍ਰਬੰਧਾਂ ਅਧੀਨ ਚੱਲਦੇ ਸਥਾਨਕ ਹਜ਼ਰਤ ਹਲੀਮ ਹਸਪਤਾਲ ਵਿੱਚ 13 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਆਈ.ਸੀ.ਯੂ. ਬਲਾਕ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਪੰਜਾਬ ਵਕਫ਼ ਬੋਰਡ ਦੇ ਚੀਫ਼ ਐਗਜ਼ੈਕਟਿਵ ਅਫ਼ਸਰ ਐਡਵੋਕੇਟ ਜ਼ੁਲਫਿਕਾਰ ਅਲੀ ਮਲਿਕ ਨੇ ਦੱਸਿਆ ਕਿ ਇਸ ਬਲਾਕ ਦੀ ਉਸਾਰੀ ਲਈ ਅੱਠ ਲੱਖ ਰੁਪਏ ਦੀ ਮਦਦ ਕਨੇਡਾ ਰਹਿੰਦੇ ਪਰਵਾਸੀ ਭਾਰਤੀ ਅਸ਼ਫ਼ਾਕ ਅਹਿਮਦ ਨੇ ਭੇਜੀ ਹੈ ਅਤੇ ਬਲਾਕ ਦਾ ਨੀਂਹ ਪੱਥਰ ਮਫ਼ਤੀ-ਏ-ਆਜ਼ਮ 

ਤਿੰਨ ਮਹੀਨੇ ਪਹਿਲਾਂ ਬਣੀ ਸੜਕ ਵਿੱਚ ਪਏ ਟੋਏ

Posted On November - 4 - 2015 Comments Off on ਤਿੰਨ ਮਹੀਨੇ ਪਹਿਲਾਂ ਬਣੀ ਸੜਕ ਵਿੱਚ ਪਏ ਟੋਏ
ਪੱਤਰ ਪ੍ਰੇਰਕ ਲਹਿਰਾਗਾਗਾ, 4 ਨਵੰਬਰ ਇੱਥੇ ਚੈਨਪੁਰਾ ਫਾਟਕ ਤੋਂ ਜਾਖਲ-ਸੁਨਾਮ ਮੁੱਖ ਸੜਕ ਨੂੰ ਮਿਲਾਉਂਦੀ ਲਿੰਕ ਸੜਕ ਟੁੱਟਣ ਕਰਕੇ ਕਿਸੇ ਸਮੇਂ ਵੀ  ਹਾਦਸਾ ਵਾਪਰ ਸਕਦਾ ਹੈ। ਇਸ ਮੁੱਖ ਸੜਕ ਤੋਂ ਸ਼ਹਿਰ ਨੂੰ ਜਾਣ ਲਈ ਸੜਕ ਕਾਫ਼ੀ ਅਹਿਮ ਹੈ। ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਦਵਿੰਦਰ ਨੀਟੂ ਅਤੇ ਭਾਜਪਾ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਕੇਵਲ ਕ੍ਰਿਸ਼ਨ ਸਿੰਗਲਾ ਨੇ ਦੱਸਿਆ ਕਿ ਪਿਛਲੇ ਸਾਲ ਸੀਵਰੇਜ ਪੈਣ ਕਰਕੇ ਸਡ਼ਕ ਨੂੰ ਪੁੱਟ ਦਿੱਤਾ ਸੀ ਜਿਸ ਮਗਰੋਂ ਨਗਰ ਕੌਂਸਲ ਨੇ ਡਿਪਟੀ 

ਚੀਮਾ ਮੰਡੀ ਦੇ ਖ਼ਰੀਦ ਕੇਂਦਰ ਵਿੱਚ ਝੋਨੇ ਦੇ ਅੰਬਾਰ

Posted On November - 4 - 2015 Comments Off on ਚੀਮਾ ਮੰਡੀ ਦੇ ਖ਼ਰੀਦ ਕੇਂਦਰ ਵਿੱਚ ਝੋਨੇ ਦੇ ਅੰਬਾਰ
ਜਸਵੰਤ ਸਿੰਘ ਗਰੇਵਾਲ ਚੀਮਾ ਮੰਡੀ, 4 ਨਵੰਬਰ ਸਰਕਾਰ ਵੱਲੋਂ ਝੋਨੇ ਖ਼ਰੀਦ ਸਬੰਧੀ ਕੀਤੇ ਜਾ ਰਹੇ ਦਾਅਵਿਆਂ ਦੀ ਪੋਲ ਖੁੱਲ੍ਹ ਗੲੀ ਹੈ, ਕਿਉਂਕਿ ਜਿਣਸ ਦੇ ਢੇਰ ਮੰਡੀਆਂ ਤੋਂ ਬਾਹਰ ਨਿਕਲ ਕੇ ਬੱਸ ਅੱਡਿਆਂ ਤੱਕ ਪੁੱਜ ਗਏ ਹਨ। ਇਸ ਕਸਬੇ ਦੇ ਬੱਸ ਅੱਡੇ ’ਤੇ ਝੋਨੇ ਦੇ ਢੇਰ ਲੱਗੇ ਹੋਏ ਹਨ। ਕਸਬੇ ਦੀ ਅਨਾਜ ਮੰਡੀ ਝੋਨੇ ਨਾਲ ਨੱਕੋ-ਨੱਕ ਭਰੀ ਪਈ ਹੈ ਤੇ ਮੰਡੀ ਵਿੱਚ ਥਾਂ ਨਾ ਹੋਣ ਕਾਰਨ ਕਿਸਾਨਾਂ ਨੂੰ ਝੋਨਾ ਹੋਰ ਥਾਵਾਂ ’ਤੇ ਰੱਖਣ ਪੈ ਰਿਹਾ ਹੈ। ਕਸਬੇ ਦੀ ਮੰਡੀ ਵਿੱਚ ਥਾਂ ਨਾ ਮਿਲਣ ਕਾਰਨ 

ਮਿੱਲ ਪ੍ਰਬੰਧਕ ਅਦਾਇਗੀ ਦਾ ਰਿਕਾਰਡ ਪੇਸ਼ ਕਰਕੇ ਕਰਜ਼ੇ ਵਾਸਤੇ ਅਰਜ਼ੀ ਦੇਣ: ਦੋਹਲਾ

Posted On November - 4 - 2015 Comments Off on ਮਿੱਲ ਪ੍ਰਬੰਧਕ ਅਦਾਇਗੀ ਦਾ ਰਿਕਾਰਡ ਪੇਸ਼ ਕਰਕੇ ਕਰਜ਼ੇ ਵਾਸਤੇ ਅਰਜ਼ੀ ਦੇਣ: ਦੋਹਲਾ
ਨਿੱਜੀ ਪੱਤਰ ਪ੍ਰੇਰਕ ਧੂਰੀ, 4 ਨਵੰਬਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਧੂਰੀ ਅਤੇ ਸ਼ੇਰਪੁਰ ਦੀ ਮੀਟਿੰਗ ਪ੍ਰਧਾਨ ਸ਼ੇਰ ਸਿੰਘ ਧੰਦੀਵਾਲ ਦੀ ਪ੍ਰਧਾਨਗੀ ਹੇਠ ਹੋਈ। ਸੂਬਾ ਸਕੱਤਰ ਨਰੰਜਣ ਸਿੰਘ ਦੋਹਲਾ ਨੇ ਕਿਹਾ ਕਿ ਕਿਸਾਨਾਂ ਦੀ ਗੰਨੇ ਦੀ ਪੈਮੈਂਟ ਕਰਨ ਲਈ ਪੰਜਾਬ ਸਰਕਾਰ ਨੇ 200 ਕਰੋੜ ਰੁਪਏ ਬੈਂਕਾਂ ਵੱਲੋਂ ਦਿਵਾਉਣ ਲਈ ਗਾਰੰਟੀ ਦਿੱਤੀ ਸੀ, ਪਰੰਤੂ ਗੰਨਾ ਮਿੱਲ ਦੇ ਪ੍ਰਬੰਧਕ ਪੈਮੈਂਟ ਦਾ ਸਾਰਾ ਰਿਕਾਰਡ ਪੰਜਾਬ ਸਰਕਾਰ ਨੂੰ ਭੇਜ ਕੇ ਕਰਜ਼ਾ ਲੈਣ ਲਈ ਅਪਲਾਈ ਨਹੀਂ ਕਰ ਰਹੇ, 
Available on Android app iOS app
Powered by : Mediology Software Pvt Ltd.