ਕੈਨੇਡਾ ਚੋਣਾਂ ’ਚ ਫ਼ੈਸਲਾਕੁਨ ਹੋਣਗੇ ਪੰਜਾਬੀ ਵੋਟਰ !    ਡਿਊਟੀ ਦੌਰਾਨ ਦਵਾਈ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਨਹੀਂ ਮਿਲ ਸਕਣਗੇ ਸਰਕਾਰੀ ਡਾਕਟਰ !    ਧਨੇਰ ਦੀ ਸਜ਼ਾ ਮੁਆਫ਼ੀ ਦਾ ਮਾਮਲਾ ਮੁੜ ਮੁੱਖ ਮੰਤਰੀ ਦਰਬਾਰ ਪੁੱਜਾ !    ਕੈਪਟਨ ਸੰਧੂ ਦੇ ਦਾਅਵਿਆਂ ਦੀ ਅਕਾਲੀ ਦਲ ਨੇ ਖੋਲ੍ਹੀ ਪੋਲ !    ਆਰਫ਼ ਕਾ ਸੁਨ ਵਾਜਾ ਰੇ !    ਰਾਹੋਂ ਦਾ ‘ਦਿੱਲੀ ਦਰਵਾਜ਼ਾ’ !    ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ !    ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ !    ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ !    ਵੋਟਰ ਸੂਚੀ ’ਚ ਨਾਮ ਹੋਣ ਵਾਲਾ ਵਿਅਕਤੀ ਹੀ ਪਾ ਸਕੇਗਾ ਵੋਟ !    

ਪਟਿਆਲਾ-ਸੰਗਰੂਰ › ›

Featured Posts
ਕਦੋਂ ਜਾਗਣਗੇ ਕਰਤਾਰਪੁਰ ਨਗਰ ਕੌਂਸਲ ਦੇ ਭਾਗ

ਕਦੋਂ ਜਾਗਣਗੇ ਕਰਤਾਰਪੁਰ ਨਗਰ ਕੌਂਸਲ ਦੇ ਭਾਗ

ਗੁਰਨੇਕ ਸਿੰਘ ਵਿਰਦੀ ਕਰਤਾਰਪੁਰ, 15 ਅਕਤੂਬਰ ਨਗਰ ਕੌਂਸਲ ਕਰਤਾਰਪੁਰ ਵਿੱਚ ਪੱਕੀ ਤਾਇਨਤੀ ਵਾਲੇ ਅਫ਼ਸਰ ਅਤੇ ਸਟਾਫ਼ ਦੀ ਘਾਟ ਕਾਰਨ ਵਿਕਾਸ ਅਤੇ ਸਫ਼ਾਈ ਦਾ ਕੰਮ ਲਟਕਿਆ ਪਿਆ ਹੈ। ਇਸ ਕਾਰਨ ਸ਼ਹਿਰਾਂ ਨੂੰ ਪਲਾਸਟਿਕ ਮੁਕਤ ਕਰਨ ਦੀਆਂ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਨਗਰ ਕੌਂਸਲ ਕਰਤਾਰਪੁਰ ਉੱਪਰ ਬਹੁਤਾ ਪ੍ਰਭਾਵ ਨਹੀਂ ਦਿਸ ਰਿਹਾ। ਕੌਂਸਲ ਦੇ ਅਧਿਕਾਰੀਆਂ ਦੀ ...

Read More

ਦੁਕਾਨਦਾਰਾਂ ਵੱਲੋਂ ਟੌਲ ਕੰਪਨੀ ਖ਼ਿਲਾਫ਼ ਧਰਨਾ

ਦੁਕਾਨਦਾਰਾਂ ਵੱਲੋਂ ਟੌਲ ਕੰਪਨੀ ਖ਼ਿਲਾਫ਼ ਧਰਨਾ

ਹਰਵਿੰਦਰ ਕੌਰ ਨੌਹਰਾ ਨਾਭਾ, 15 ਅਕਤੂਬਰ ਇਥੋਂ ਦੇ ਬੌੜਾਂ ਗੇਟ ਦੇ ਦੁਕਾਨਦਾਰਾਂ ਵੱਲੋਂ ਮਾਲੇਰਕੋਟਲਾ ਤੋਂ ਪਟਿਆਲਾ ਬਰਾਸਤਾ ਬੌੜਾਂ ਗੇਟ ਰਾਹੀਂ ਜਾਣ ਵਾਲੀ ਸੜਕ, ਜੋ ਪਿਛਲੇ ਕਈ ਦਿਨਾਂ ਤੋਂ ਬੁਰੀ ਤਰ੍ਹਾਂ ਨਾਲ ਖਰਾਬ ਹੋਈ ਹੈ, ਦੀ ਮੁਰੰਮਤ ਨਾ ਕਰਨ ਦੇ ਵਿਰੋਧ ਵਿਚ ਰੋਸ ਧਰਨਾ ਲਗਾਇਆ। ਇਸ ਸੜਕ ਨੂੰ ਸੀਵਰੇਜ ਬੋਰਡ ਨੇ ਸੀਵਰੇਜ ਪਾਉਣ ...

Read More

ਡੀਈਓ ਪ੍ਰਾਇਮਰੀ ਵੱਲੋਂ ਪ੍ਰਾਇਮਰੀ ਸਕੂਲ ਖੇਡਾਂ ਦਾ ਉਦਘਾਟਨ

ਡੀਈਓ ਪ੍ਰਾਇਮਰੀ ਵੱਲੋਂ ਪ੍ਰਾਇਮਰੀ ਸਕੂਲ ਖੇਡਾਂ ਦਾ ਉਦਘਾਟਨ

ਨਿੱਜੀ ਪੱਤਰ ਪ੍ਰੇਰਕ ਪਟਿਆਲਾ , 15 ਅਕਤੂਬਰ ਜ਼ਿਲ੍ਹਾ ਪਟਿਆਲਾ ਦੀਆਂ ਪ੍ਰਾਇਮਰੀ ਸਕੂਲਾਂ ਖੇਡਾਂ ਦੇ ਪਹਿਲੇ ਦਿਨ ਦੀ ਸ਼ੁਰੂਆਤ ਮਲਟੀਪਰਪਜ਼ ਸਕੂਲ ਦੇ ਗਰਾਊਂਡ ਵਿੱਚ ਹੋਈ। ਸਵੇਰੇ ਬੱਚਿਆਂ ਵੱਲੋਂ ਸਾਂਝੇ ਰੂਪ ਵਿੱਚ ਸ਼ਬਦ ਗਾਇਨ ਅਤੇ ਰਾਸ਼ਟਰੀ ਗਾਣ ਕਰਵਾਉਣ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਟਿਆਲਾ ਅਮਰਜੀਤ ਸਿੰਘ ਨੇ ਖੇਡ ਮੁਕਾਬਲਿਆਂ ਦਾ ਉਦਘਾਟਨ ਕੀਤਾ। ਇਸ ਮੌਕੇ ...

Read More

ਯੁਵਕ ਮੇਲੇ ’ਚ ਮੀਰਾਂਪੁਰ ਕਾਲਜ ਦਾ ਸ਼ਾਨਦਾਰ ਪ੍ਰਦਰਸ਼ਨ

ਯੁਵਕ ਮੇਲੇ ’ਚ ਮੀਰਾਂਪੁਰ ਕਾਲਜ ਦਾ ਸ਼ਾਨਦਾਰ ਪ੍ਰਦਰਸ਼ਨ

ਪੱਤਰ ਪ੍ਰੇਰਕ ਦੇਵੀਗੜ, 15 ਅਕਤੂਬਰ ਪੰਜਾਬੀ ਯੂਨੀਰਸਿਟੀ ਪਟਿਆਲਾ ਵੱਲੋਂ ਕਰਵਾਏ ਗਏ ਖੇਤਰੀ ਯੁਵਕ ਮੇਲੇ ’ਚ ਯੂਨੀਵਰਸਿਟੀ ਕਾਲਜ ਮੀਰਾਂਪੁਰ ਦੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਸ਼ਾਨਦਾਰ ਰਹੀ। ਕਾਲਜ ਇੰਚਾਰਜ, ਸਹਾਇਕ ਪ੍ਰੋਫੈਸਰ ਗੁਰਵਿੰਦਰ ਕੌਰ ਅਤੇ ਸਟਾਫ ਵੱਲੋਂ ਅੱਜ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਕਾਲਜ ਵਿਚ ਸਨਮਾਨ ਕੀਤਾ ਗਿਆ। ਗੁਰਵਿੰਦਰ ਕੌਰ ਨੇ ਦੱਸਿਆ ਕਿ ਇਸ ...

Read More

ਮਹਾਤਮਾ ਗਾਂਧੀ ਦੇ ਜੀਵਨ ਤੇ ਕਾਰਜਾਂ ਬਾਰੇ ਚਿੱਤਰ ਪ੍ਰਦਰਸ਼ਨੀ

ਮਹਾਤਮਾ ਗਾਂਧੀ ਦੇ ਜੀਵਨ ਤੇ ਕਾਰਜਾਂ ਬਾਰੇ ਚਿੱਤਰ ਪ੍ਰਦਰਸ਼ਨੀ

ਨਿੱਜੀ ਪੱਤਰ ਪ੍ਰੇਰਕ ਪਟਿਆਲਾ, 15 ਅਕਤੂਬਰ ਮਹਾਤਮਾ ਗਾਂਧੀ ਦੇ 150ਵੇਂ ਜਨਮ ਵਰ੍ਹੇ ਨੂੰ ਸਮਰਪਿਤ ਪ੍ਰੋਗਰਾਮਾਂ ਦੀ ਲੜੀ ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਇਤਿਹਾਸ ਵਿਭਾਗ ਵੱਲੋਂ ਸੈਂਟਰਲ ਜੀ. ਐੱਸ.ਟੀ. ਵਿਭਾਗ ਨਾਲ ਮਿਲ ਕੇ ਮਹਾਤਮਾ ਗਾਂਧੀ ਦੇ ਜੀਵਨ ਅਤੇ ਕਾਰਜਾਂ ਬਾਰੇ ਚਿੱਤਰ ਪ੍ਰਦਰਸ਼ਨੀ ਲਗਾਈ ਗਈ। ਮਿਊਜ਼ੀਅਮ ਅਤੇ ਆਰਟ ਗੈਲਰੀ ਵਿਚ ਲਗਾਈ ਗਈ ਇਸ ਪ੍ਰਦਰਸ਼ਨੀ ...

Read More

ਅਮਨ ਅਰੋੜਾ ਨੇ ਹਲਕਾ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ

ਅਮਨ ਅਰੋੜਾ ਨੇ ਹਲਕਾ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ

ਪੱਤਰ ਪ੍ਰੇਰਕ ਸੁਨਾਮ ਊਧਮ ਸਿੰਘ ਵਾਲਾ, 15 ਅਕਤੂਬਰ ਇਥੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਹਲਕੇ ਦੇ ਲੋਕਾਂ ਨਾਲ ਰਾਬਤਾ ਬਣਾਉਣ ਲਈ ਸਾਡਾ ਅਮਨ ਸਾਡੇ ਵਿਚ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸੇ ਤਹਿਤ ਹਲਕੇ ਅਧੀਨ ਪੈਂਦੇ ਪਿੰਡ ਕੁਲਾਰਾਂ ਵਿੱਚ ਇਕ ਸਮਾਰੋਹ ਕਰਵਾਇਆ ਗਿਆ। ਵਿਧਾਇਕ ਅਰੋੜਾ ਨੇ ਦੱਸਿਆ ਇਸ ਪ੍ਰੋਗਰਾਮ ਤਹਿਤ ...

Read More

ਸਕੂਲ ’ਚ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੁਕਾਬਲੇ

ਸਕੂਲ ’ਚ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੁਕਾਬਲੇ

ਪੱਤਰ ਪ੍ਰੇਰਕ ਲਹਿਰਾਗਾਗਾ, 15 ਅਕਤੂਬਰ ਇਥੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਪ੍ਰਿੰਸੀਪਲ ਗੁਰਸ਼ਰਨ ਕੌਰ ਦੀ ਅਗਵਾਈ ’ਚ 550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਸਮਾਰੋਹ ਕਰਵਾਇਆ ਗਿਆ ਜਿਸ ਦੀ ਸ਼ੁਰੂਆਤ ਸ਼ਮਾ ਰੌਸ਼ਨ ਕਰਕੇ ਕੀਤੀ । ਉਨ੍ਹਾਂ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਗੁਰੂ ਨਾਨਕ ਦੇਵ ਦੇ ਜੀਵਨ ਅਤੇ ਫ਼ਲਸਫ਼ੇ ਅਨੁਸਾਰ ਨਾਮ ਜਪੋ, ਕਿਰਤ ਕਰੋ ...

Read More


ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲੲੀ ਖੇਡਾਂ ਜ਼ਰੂਰੀ: ਖੱਟੜਾ

Posted On November - 8 - 2015 Comments Off on ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲੲੀ ਖੇਡਾਂ ਜ਼ਰੂਰੀ: ਖੱਟੜਾ
ਪੱਤਰ ਪ੍ਰੇਰਕ ਨਾਭਾ, 8 ਨਵੰਬਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਜ਼ਰੂਰੀ ਹਨ ਤੇ ਇਸ ਲੲੀ ਕਲੱਬਾਂ ਨੂੰ ਵੱਧ ਤੋਂ ਵੱਧ ਕਬੱਡੀ ਟੂਰਨਾਮੈਂਟ ਕਰਵਾਉਣੇ ਚਾਹੀਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਦਿ ਪਟਿਆਲਾ ਵੈੱਲਫੇਅਰ ਸੁਸਾਇਟੀ ਦੇ ਚੇਅਰਮੈਨ ਸਤਬੀਰ ਸਿੰਘ ਖੱਟੜਾ ਨੇ ਯੂਥ ਭਲਾਈ ਸੇਵਾਵਾਂ ਕਲੱਬ ਭਾਦਸੋਂ ਵੱਲੋਂ ਕਰਵਾਏ ਗਏ ਦੂਜੇ ਕਬੱਡੀ ਟੂਰਨਾਮੈਂਟ ਵਿੱਚ ਕੀਤਾ। ਸ੍ਰੀ ਖੱਟਡ਼ਾ ਨੇ ਕਿਹਾ ਕਿ ਅੱਜ ਪੰਜਾਬ ਦੀ ਨੌਜਵਾਨੀ ਨਸ਼ਿਆਂ ਦੀ ਦਲਦਲ ਵਿੱਚ ਧੱਸਦੀ ਜਾ ਰਹੀ ਹੈ, 

ਮਿੱਟੀ ਦੇ ਦੀਵੇ ਬਣਾਉਣ ਵਾਲੇ ਕਾਰੀਗਰਾਂ ’ਤੇ ਮੰਦੀ ਦਾ ਪਰਛਾਵਾਂ

Posted On November - 8 - 2015 Comments Off on ਮਿੱਟੀ ਦੇ ਦੀਵੇ ਬਣਾਉਣ ਵਾਲੇ ਕਾਰੀਗਰਾਂ ’ਤੇ ਮੰਦੀ ਦਾ ਪਰਛਾਵਾਂ
ਪੱਤਰ ਪ੍ਰੇਰਕ ਪਾਤੜਾਂ, 8 ਨਵੰਬਰ ਦੇਸ਼ ਵਿੱਚ ਮਨਾਏ ਜਾਣ ਵਾਲੇ ਰੋਸ਼ਨੀਆਂ ਦੇ ਤਿਉਹਾਰ ਦੀਵਾਲੀ ਨੂੰ ਲੈ ਕੇ ਜਿੱਥੇ ਲੋਕਾਂ ਵਿੱਚ ਉਤਸ਼ਾਹ ਹੈ, ੳੁੱਥੇ ਹੀ ਇਸ ਸਾਲ ਸਿੱਖ ਜਥੇਬੰਦੀਆਂ ਵੱਲੋਂ ਦੀਵਾਲੀ ਨੂੰ ਨਾ ਮਨਾਏ ਜਾਣ ਦੇ ਕੀਤੇ ਐਲਾਨ ਨਾਲ ਲੋਕ ਦੁਚਿੱਤੀ ਵਿੱਚ ਹਨ। ਇਸ ਦੀ ਮਾਰ ਰਵਾਇਤੀ ਮਿੱਟੀ ਦੇ ਦੀਵੇ ਬਣਾਉਣ ਵਾਲੇ ਕਾਰੀਗਾਰਾਂ ਨੂੰ ਵੀ ਪੈ ਰਹੀ ਹੈ ਤੇ ਉਹ ਆਪਣੇ ਘਰਾਂ ਦੇ ਬਾਹਰ ਖੜ੍ਹ ਕੇ ਗਾਹਕਾਂ ਨੂੰ ਉਡੀਕ ਰਹੇ ਹਨ। ਮਿੱਟੀ ਦੇ ਦੀਵੇ ਬਣਾਉਣ ਵਾਲੇ ਕਾਰੀਗਰਾਂ ਦਾ ਇਹ ਤਿਉਹਾਰ ਫਿੱਕਾ 

ਬੇਅਦਬੀ ਦੀਆਂ ਘਟਨਾਵਾਂ ਨੂੰ ਠੱਲ੍ਹ ਨਾ ਪੈਣ ’ਤੇ ਰੋਸ

Posted On November - 8 - 2015 Comments Off on ਬੇਅਦਬੀ ਦੀਆਂ ਘਟਨਾਵਾਂ ਨੂੰ ਠੱਲ੍ਹ ਨਾ ਪੈਣ ’ਤੇ ਰੋਸ
ਪੱਤਰ ਪ੍ਰੇਰਕ ਭਵਾਨੀਗੜ੍ਹ, 8 ਨਵੰਬਰ ਅੱਜ ਸਵੇਰੇ ਇੱਥੋਂ ਨੇੜਲੇ ਪਿੰਡਾਂ ਮਾਝਾ ਅਤੇ ਮਾਝੀ ਵਿੱਚ ਪਿੰਡਾਂ ਦੀਆਂ ਸੰਗਤਾਂ ਨੇ ਹੱਥਾਂ ਵਿੱਚ ਕਾਲੀਆਂ ਝੰਡੀਆਂ ਫੜ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖ਼ਿਲਾਫ ਸ਼ਾਂਤਮਈ ਰੋਸ ਮਾਰਚ ਕੀਤਾ। ਅੱਜ ਸਵੇਰੇ ਦੋਵਾਂ ਪਿੰਡਾਂ ਦੀਆਂ ਸੰਗਤਾਂ ਗੁਰਦੁਆਰਾ ਸ਼ਹੀਦਸਰ ਸਾਹਿਬ ਮਾਝੀ ਵਿੱਚ ਇਕੱਠੀਆਂ ਹੋਈਆਂ ਅਤੇ ਪਹਿਲਾਂ ਪਿੰਡ ਮਾਝੀ ਅਤੇ ਫਿਰ ਮਾਝਾ ਦੀਆਂ ਗਲੀਆਂ ਵਿੱਚ ਸਤਿਨਾਮ ਵਹਿਗੁਰੂ ਦਾ ਜਾਪ ਕਰਦਿਆਂ ਸ਼ਾਂਤਮਈ ਰੋਸ ਮਾਰਚ ਕੀਤਾ। ਇਸ ਮੌਕੇ ਭਾਈ 

ਯੂਨੀਵਰਸਿਟੀ ਚੌਕ ਦੀਆਂ ਬੰਦ ਬੱਤੀਆਂ ਬਣੀਅਾਂ ਖ਼ਤਰੇ ਦਾ ਸਿਗਨਲ

Posted On November - 8 - 2015 Comments Off on ਯੂਨੀਵਰਸਿਟੀ ਚੌਕ ਦੀਆਂ ਬੰਦ ਬੱਤੀਆਂ ਬਣੀਅਾਂ ਖ਼ਤਰੇ ਦਾ ਸਿਗਨਲ
ਗੁਰਨਾਮ ਅਕੀਦਾ ਪਟਿਆਲਾ, 8 ਨਵੰਬਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਹਮਣੇ ਚੌਕ ਵਿੱਚ ਲੱਗੀਆਂ ਟਰੈਫ਼ਿਕ ਬੱਤੀਆਂ ਪਿਛਲੇ ਕਾਫ਼ੀ ਸਮੇਂ ਤੋਂ ਖ਼ਰਾਬ ਹੋਣ ਕਾਰਨ ਹਰ ਵੇਲੇ ਹਾਦਸਿਆਂ ਦਾ ਖ਼ਤਰਾ ਰਹਿੰਦਾ ਹੈ। ਇਸ ਬਾਰੇ ਕੲੀ ਵਾਰ ਸਬੰਧਤ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਜਾ ਚੁੱਕੀ ਹੈ। ਯੂਨੀਵਰਸਿਟੀ ਦੇ ਕਿਤਾਬ ਘਰ ਵਿੱਚ ਕੰਮ ਕਰਦੇ ਵਰਿੰਦਰ ਸੂਦ  ਨੇ ਹੈਲਪਲਾਈਨ 1905 ਨੰਬਰ ’ਤੇ ਵੀ ਕੲੀ ਵਾਰ ਫੋਨ ਕੀਤਾ ਤਾਂ ਉਨ੍ਹਾਂ ਵੱਲੋਂ ਜਵਾਬ ਸੀ ਕਿ ਇਸ ਸ਼ਿਕਾਇਤ ਦੀ ਰਸੀਦ ਇੱਕ ਹਫ਼ਤੇ ਵਿੱਚ ਮਿਲੇਗੀ 

ਛੁੱਟੀ ਕੱਟਣ ਆਏ ਫ਼ੌਜੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

Posted On November - 8 - 2015 Comments Off on ਛੁੱਟੀ ਕੱਟਣ ਆਏ ਫ਼ੌਜੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਪੱਤਰ ਪ੍ਰੇਰਕ ਦਿੜ੍ਹਬਾ ਮੰਡੀ, 8 ਨਵੰਬਰ ਪਿੰਡ ਜਨਾਲ ਵਿੱਚ ਛੁੱਟੀ ਕੱਟਣ ਆਏ ਫ਼ੌਜੀ ਜਸਵੀਰ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗੲੀ। ਅੱਜ ਮ੍ਰਿਤਕ ਫ਼ੌਜੀ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ ਹੈ। ਜਸਵੀਰ ਸਿੰਘ ਆਪਣੇ ਪਿੰਡ ਛੁੱਟੀ ਕੱਟਣ ਅਕਤੂਬਰ ਵਿੱਚ ਆਇਆ ਸੀ। ੳੁੁਸ ਨੇ 19 ਨਵੰਬਰ ਨੂੰ ਵਾਪਸ       ਜਾਣਾ ਸੀ। ੳੁਹ 343 ਮੀਡੀਅਮ ਰੈਜੀਮੈਂਟ ਅੰਮ੍ਰਿਤਸਰ ਵਿਖੇ ਤਾਇਨਾਤ ਸੀ। ਉਸ ਨੂੰ ਸਵੇਰੇ ਸਮੇਂ ਹੀ ਅਚਾਨਕ ਦਿਲ ਦਾ ਦੌਰਾ ਪੈ ਗਿਆ ਤੇ ਮੌਤ ਹੋ ਗਈ। ਫ਼ੌਜੀ ਜਸਵੀਰ ਸਿੰਘ 

ਲੁਟੇਰਾ ਗਰੋਹ ਦੇ ਪੰਜ ਮੈਂਬਰ ਕਾਬੂ

Posted On November - 8 - 2015 Comments Off on ਲੁਟੇਰਾ ਗਰੋਹ ਦੇ ਪੰਜ ਮੈਂਬਰ ਕਾਬੂ
ਪੱਤਰ ਪ੍ਰੇਰਕ ਲਹਿਰਾਗਾਗਾ, 8 ਨਵੰਬਰ ਸਿਟੀ ਲਹਿਰਾਗਾਗਾ ਪੁਲੀਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਸਦਰ ਦੇ ਇੰਸਪੈਕਟਰ ਪੁਸ਼ਪਿੰਦਰ ਸਿੰਘ ਨੇ ਦੱਸਿਆ ਕਿ ਸਿਟੀ ਚੌਕੀ ਇੰਚਾਰਜ ਪਰਮਜੀਤ ਸਿੰਘ ਵਿਰਕ ਨੂੰ ਮੁਖ਼ਬਰੀ ਮਿਲੀ ਕਿ ਸੱਪ ਰੋਡ ’ਤੇ ਇੱਕ ਬੇਆਬਾਦ ਮਕਾਨ ਵਿੱਚ ਕੁਝ ਲੋਕ ਲੁੱਟ ਦੀ ਯੋਜਨਾ ਬਣਾ ਰਹੇ ਹਨ। ਪਰਮਜੀਤ ਸਿੰਘ ਵਿਰਕ ਦੀ ਅਗਵਾਈ ਵਿੱਚ ਪੁਲੀਸ ਪਾਰਟੀ ਨੇ ਛਾਪਾ ਮਾਰ ਕੇ ਬਲਦੀਪ ਸਿੰਘ, ਗਗਨਦੀਪ ਸਿੰਘ  ਜੋਤੀ, ਗੁਰਪਿਆਰ ਸਿੰਘ 

ਮਹਿਮੀ ਨੂੰ ਮਿਲਿਆ ਦਸਵਾਂ ਰਾਜਿੰਦਰ ਕੌਰ ਵੰਤਾ ਯਾਦਗਾਰੀ ਸਾਹਿਤਕ ਪੁਰਸਕਾਰ

Posted On November - 8 - 2015 Comments Off on ਮਹਿਮੀ ਨੂੰ ਮਿਲਿਆ ਦਸਵਾਂ ਰਾਜਿੰਦਰ ਕੌਰ ਵੰਤਾ ਯਾਦਗਾਰੀ ਸਾਹਿਤਕ ਪੁਰਸਕਾਰ
ਨਿੱਜੀ ਪੱਤਰ ਪ੍ਰੇਰਕ ਪਟਿਆਲਾ, 8 ਨਵੰਬਰ ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਭਾਸ਼ਾ ਵਿਭਾਗ  ਪਟਿਆਲਾ ਦੇ ਲੈਕਚਰ ਹਾਲ ਵਿੱਚ ਦਸਵਾਂ ਰਾਜਿੰਦਰ ਕੌਰ ਵੰਤਾ ਯਾਦਗਾਰੀ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਵਿੱਚ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਦੇ ਲੇਖਕਾਂ ਨੇ ਹਿੱਸਾ ਲਿਆ| ਸਮਾਗਮ ਦੇ ਮੁੱਖ ਮਹਿਮਾਨ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਸੁਰਜੀਤ ਸਿੰਘ ਰੱਖੜਾ ਸਨ। ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ 

ਸਿੱਖ ਬੁੱਧੀਜੀਵੀ ਕੌਂਸਲ ਵੱਲੋਂ ਭਲਕ ਦੇ ਸਰਬੱਤ ਖ਼ਾਲਸਾ ਵਿਰੁੱਧ ਮਤਾ ਪੇਸ਼

Posted On November - 8 - 2015 Comments Off on ਸਿੱਖ ਬੁੱਧੀਜੀਵੀ ਕੌਂਸਲ ਵੱਲੋਂ ਭਲਕ ਦੇ ਸਰਬੱਤ ਖ਼ਾਲਸਾ ਵਿਰੁੱਧ ਮਤਾ ਪੇਸ਼
ਰਵੇਲ ਸਿੰਘ ਭਿੰਡਰ ਪਟਿਆਲਾ, 8 ਨਵੰਬਰ ਸਿੱਖ ਬੁੱਧੀਜੀਵੀ ਕੌਂਸਲ ਵੱਲੋਂ ਪ੍ਰੋ. ਬਲਦੇਵ ਸਿੰਘ ਬਲੂਆਣਾ ਦੀ ਪ੍ਰਧਾਨਗੀ ਹੇਠ ਹੋੲੀ ਮੀਟਿੰਗ ਦੌਰਾਨ 10 ਨਵੰਬਰ ਨੂੰ ਕੁਝ ਜਥੇਬੰਦੀਆਂ ਵੱਲੋਂ ਸੱਦੇ ਸਰਬੱਤ ਖਾਲਸਾ ਨੂੰ ਰੱਦ ਕਰਦਿਆਂ ਇਸ ਨੂੰ ਪੰਥਕ ਸੋਚ ਵਿੱਚ ਭੰਬਲਭੂਸਾ ਪਾਉਣ ਦੀ ਹਰਕਤ ਕਰਾਰ ਦਿੱਤਾ ਗਿਆ ਹੈ| ਬੁੱਧੀਜੀਵੀਆਂ ਤੇ ਮਾਹਿਰਾਂ ਨੇ ਪਰਚੇ ਪਡ਼੍ਹ ਕੇ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਕਿ ਇਸ ਸਰਬੱਤ ਖਾਲਸਾ ਨੂੰ ਇੱਕ ਨੁਕਾਤੀ ਏਜੰਡੇ ਤਹਿਤ  ਸਿੱਖ ਕੌਮ ਨੂੰ ਗੁੰਮਰਾਹ ਕਰਨ ਲਈ ਸਿਆਸੀ 

ਕਾਂਗਰਸੀਆਂ ਨੇ ਮਨਾਏ ਬਿਹਾਰ ਚੋਣਾਂ ਦੀ ਜਿੱਤ ਦੇ ਜਸ਼ਨ

Posted On November - 8 - 2015 Comments Off on ਕਾਂਗਰਸੀਆਂ ਨੇ ਮਨਾਏ ਬਿਹਾਰ ਚੋਣਾਂ ਦੀ ਜਿੱਤ ਦੇ ਜਸ਼ਨ
ਨਿੱਜੀ ਪੱਤਰ ਪ੍ਰੇਰਕ ਸੰਗਰੂਰ, 8 ਨਵੰਬਰ ਬਿਹਾਰ ਚੋਣਾਂ ਵਿੱਚ ਮਹਾਂ ਗੱਠਜੋੜ ਦੀ ਸ਼ਾਨਦਾਰ ਜਿੱਤ ਦੀ ਖੁਸ਼ੀ ’ਚ ਯੂਥ ਕਾਂਗਰਸੀ ਵਰਕਰਾਂ ਨੇ ਇੱਥੇ ਕੌਮੀ ਸ਼ਾਹਰਾਹ ’ਤੇ ਢੋਲ ਦੇ ਡਗੇ ’ਤੇ ਭੰਗੜਾ ਪਾਇਆ ਅਤੇ ਪਟਾਖ਼ੇ ਚਲਾਏ। ਇਸ ਤੋਂ ਇਲਾਵਾ ਕਾਂਗਰਸੀ ਵਰਕਰਾਂ ਵੱਲੋਂ ਵੱਡੇ ਚੌਕ ਵਿੱਚ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਇਸ ਮੌਕੇ ਲੋਕ ਸਭਾ ਯੂਥ ਕਾਂਗਰਸ ਦੇ ਪ੍ਰਧਾਨ ਰਾਹੁਲਇੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਵੱਡੀ ਤਾਦਾਦ ਵਿੱਚ ਯੂਥ ਕਾਂਗਰਸ ਵਰਕਰ ਮੌਜੂਦ ਸਨ। ਇਸ ਤੋਂ ਪਹਿਲਾਂ ਲੋਕ ਨਿਰਮਾਣ 

ਕਾਰ ਚਾਲਕ ਨੇ ਨਾਕੇ ’ਤੇ ਚੜ੍ਹਾਈ ਕਾਰ, ਹੌਲਦਾਰ ਜ਼ਖ਼ਮੀ

Posted On November - 8 - 2015 Comments Off on ਕਾਰ ਚਾਲਕ ਨੇ ਨਾਕੇ ’ਤੇ ਚੜ੍ਹਾਈ ਕਾਰ, ਹੌਲਦਾਰ ਜ਼ਖ਼ਮੀ
ਸਰਬਜੀਤ ਸਿੰਘ ਭੰਗੂ ਪਟਿਆਲਾ, 8 ਨਵੰਬਰ ਇੱਥੇ ਥਾਪਰ ਕਾਲਜ ਕੋਲ ਲੱਗੇ ਨਾਕੇ ਵਿੱਚ ਇੱਕ ਕਾਰ ਚਾਲਕ ਨੇ ਕਾਰ ਮਾਰ ਕੇ ਇੱਥੇ ਤਾਇਨਾਤ ਇੱਕ ਹੌਲਦਾਰ ਨੂੰ ਗੰਭੀਰ  ਜ਼ਖ਼ਮੀ ਕਰ ਦਿੱਤਾ| ਜ਼ਖ਼ਮੀ ਹੌਲਦਾਰ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ| ਇਸ ਘਟਨਾ ਦੌਰਾਨ ਕਥਿਤ ਹਮਲਾਵਰ ਕਾਰ ਚਾਲਕ ਵੀ ਜ਼ਖ਼ਮੀ ਹੋ ਗਿਆ। ਉਹ ਕਾਰ ਛੱਡ ਕੇ ਫ਼ਰਾਰ ਹੋ ਗਿਆ ਹੈ। ਉਸ ਦੇ ਖ਼ਿਲਾਫ਼ ਪੁਲੀਸ ਨੇ ਇਰਾਦਾ ਕਤਲ ਦਾ ਕੇਸ ਦਰਜ ਕਰ ਲਿਆ ਹੈ| ਪ੍ਰਾਪਤ ਵੇਰਵਿਆਂ ਅਨੁਸਾਰ ਥਾਣਾ ਤ੍ਰਿਪੜੀ ਦੀ ਪੁਲੀਸ 

ਧੁੰਦ ਕਾਰਨ ਵਾਪਰੇ ਦੋ ਹਾਦਸੇ, ਅੱਠ ਵਿਅਕਤੀ ਜ਼ਖ਼ਮੀ

Posted On November - 7 - 2015 Comments Off on ਧੁੰਦ ਕਾਰਨ ਵਾਪਰੇ ਦੋ ਹਾਦਸੇ, ਅੱਠ ਵਿਅਕਤੀ ਜ਼ਖ਼ਮੀ
ਸਰਬਜੀਤ ਸਿੰਘ ਭੰਗੂ ਪਟਿਆਲਾ, 7 ਨਵੰਬਰ ਸੀਜਨ ਦੌਰਾਨ ਅੱਜ ਪਹਿਲੇ ਦਿਨ ਪਈ ਧੁੰਦ ਕਾਰਨ ਇੱਥੇ ਵੱਖ ਵੱਖ ਥਾਵਾਂ ’ਤੇ ਚਾਰ ਸੜਕ ਹਾਦਸੇ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੌਰਾਨ ਸੱਤ ਔਰਤਾਂ ਸਮੇਤ ਦਰਜਨ ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਵਿੱਚੋਂ ਇੱਕ ਦਾ ਕੰਨ ਵੱਢਿਆ ਗਿਆ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਵਿੱਚੋਂ ਇੱਕ ਹਾਦਸਾ ਇੱਥੇ ਪਟਿਆਲਾ-ਨਾਭਾ ’ਤੇ ਪਿੰਡ ਧਬਲਾਨ ਨੇੜੇ ਵਾਪਰਿਆ ਜਿਸ ਦੌਰਾਨ ਸੰਘਣੀ ਧੁੰਦ ਕਾਰਨ ਇੱਕ ਆਟੋ ਰਿਕਸ਼ਾ ਸੰਤੁਲਨ ਵਿਗੜਨ ਕਰਕੇ ਇੱਕ ਪਾਸੇ ਪਲਟ 

ਕੇਂਦਰ ਨੇ ਸੂਫ਼ੀ ਕਾਨਫ਼ਰੰਸ ਲੲੀ ਮਦਦ ਦੇਣ ਤੋਂ ਹੱਥ ਪਿੱਛੇ ਖਿੱਚੇ

Posted On November - 7 - 2015 Comments Off on ਕੇਂਦਰ ਨੇ ਸੂਫ਼ੀ ਕਾਨਫ਼ਰੰਸ ਲੲੀ ਮਦਦ ਦੇਣ ਤੋਂ ਹੱਥ ਪਿੱਛੇ ਖਿੱਚੇ
ਪੱਤਰ ਪ੍ਰੇਰਕ ਪਟਿਆਲਾ, 7 ਨਵੰਬਰ ਭਾਰਤ ਵਿੱਚ ਅਸਹਿਣਸ਼ੀਲਤਾ ਦਾ ਮੁੱਦਾ ਅਜੇ ਖ਼ਤਮ ਨਹੀਂ ਹੋ ਰਿਹਾ ਕਿ ਹੁਣ ਭਾਰਤ ਸਰਕਾਰ ਨੇ ਸੂਫ਼ੀ ਕਾਨਫ਼ਰੰਸ ਨੂੰ ਦੇਣ ਵਾਲੀ ਮਦਦ ਵੀ ਇਸ ਸਾਲ ਰੋਕ ਲਈ ਹੈ। ਇਹ ਮਦਦ ਇੰਡੀਅਨ ਕੌਂਸਲ ਆਫ਼ ਹਿਸਟਰੀ ਰਿਸਰਚ (ਆਈਸੀਐੱਚਆਰ) ਵੱਲੋਂ ਪੰਜਾਬੀ ਯੂਨੀਵਰਸਿਟੀ ਵਿੱਚ ਸਥਾਪਤ ਏਸ਼ੀਆ ਦੇ ਇੱਕੋ-ਇੱਕ ਬਾਬਾ ਫ਼ਰੀਦ ਸੈਂਟਰ ਫ਼ਾਰ ਸੂਫ਼ੀ ਸਟੱਡੀਜ਼ ਵੱਲੋਂ ਕਰਵਾਈ ਜਾਂਦੀ ਅੰਤਰਰਾਸ਼ਟਰੀ ਸੂਫ਼ੀ ਕਾਨਫ਼ਰੰਸ ਲਈ 2010 ਤੋਂ ਦਿੱਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਯੂਨੀਵਰਸਿਟੀ 

ਅਕਾਲੀ ਦਲ ਦੀ ਦਿਹਾਤੀ ਇਕਾੲੀ ਵੱਲੋਂ ਸਰਬੱਤ ਖ਼ਾਲਸਾ ਖ਼ਿਲਾਫ਼ ਮਤਾ ਪਾਸ

Posted On November - 7 - 2015 Comments Off on ਅਕਾਲੀ ਦਲ ਦੀ ਦਿਹਾਤੀ ਇਕਾੲੀ ਵੱਲੋਂ ਸਰਬੱਤ ਖ਼ਾਲਸਾ ਖ਼ਿਲਾਫ਼ ਮਤਾ ਪਾਸ
ਰਵੇਲ ਸਿੰਘ ਭਿੰਡਰ ਪਟਿਆਲਾ, 7 ਨਵੰਬਰ ਸ਼੍ੋਮਣੀ ਅਕਾਲੀ ਦਲ ਨੇ ਕੁਝ ਪੰਥਕ ਧਿਰਾਂ ਵੱਲੋਂ 10 ਨਵੰਬਰ ਨੂੰ ਅੰਮ੍ਰਿਤਸਰ ਵਿੱਚ ਸੱਦੇ ਗਏ ‘ਸਰਬੱਤ ਖ਼ਾਲਸਾ’ ਨੂੰ ਮੁੱਢੋਂ ਰੱਦ ਕਰਦਿਆਂ ਲੋਕਾਂ ਨੂੰ ਪੰਥ ਵਿਰੋਧੀ ਤਾਕਤਾਂ ਤੋਂ ਸੁਚੇਤ ਰਹਿਣ ਦਾ ਸੱਦਾ ਦਿੱਤਾ ਹੈ| ਇਸ ਸਬੰਧੀ ਮਤਾ ਇੱਥੇ ਅਕਾਲੀ ਦਲ ਦੇ ਦਿਹਾਤੀ ਪ੍ਰਧਾਨ ਦੀਪਇੰਦਰ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ  ਹੰਗਾਮੀ ਮੀਟਿੰਗ ਵਿੱਚ  ਪਾਸ ਕੀਤਾ ਗਿਆ| ਸ਼ੋ੍ਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੇ ਵਰਕਰਾਂ ਨੇ ਪਾਸ ਕੀਤੇ ਮਤੇ ਵਿੱਚ  ਕਿਹਾ 

ਭਾਰੀ ਮਾਤਰਾ ਵਿੱਚ ਭੁੱਕੀ ਸਣੇ ਕੲੀ ਗਿ੍ਫ਼ਤਾਰ

Posted On November - 7 - 2015 Comments Off on ਭਾਰੀ ਮਾਤਰਾ ਵਿੱਚ ਭੁੱਕੀ ਸਣੇ ਕੲੀ ਗਿ੍ਫ਼ਤਾਰ
ਖੇਤਰੀ ਪ੍ਰਤੀਨਿਧ ਧੂਰੀ, 7 ਨਵੰਬਰ ਥਾਣਾ ਸਿਟੀ ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਦੁੱਧ ਦੇ ਢੋਲਾਂ ਵਿੱਚੋਂ 144 ਬੋਤਲਾਂ ਸ਼ਰਾਬ ਅਤੇ ਦੋ ਹੋਰ ਵਿਅਕਤੀਆਂ ਨੂੰ 56 ਕਿਲੋ ਭੁੱਕੀ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਥਾਣਾ ਸਿਟੀ ਧੂਰੀ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਡੀ.ਐੱਸ.ਪੀ. ਧੂਰੀ ਨਾਹਰ ਸਿੰਘ ਅਤੇ ਐੱਸ.ਐੱਚ.ਓ. ਹਰਿੰਦਰ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਤੇ ਹੌਲਦਾਰ ਬੰਤ ਸਿੰਘ ਨੇ ਪੁਲੀਸ ਪਾਰਟੀ ਸਮੇਤ ਦੋਹਲਾ ਫਾਟਕਾਂ ਨੇੜੇ ਨਾਕਾਬੰਦੀ ਦੌਰਾਨ ਕਰਨ ਸਿੰਘ ਉਰਫ਼ ਡਿੰਪੀ ਵਾਸੀ 

ਧੋਖਾਧਡ਼ੀ ਦੇ ਦੋ ਮਾਮਲਿਆਂ ਵਿੱਚ ਮਹਿਲਾ ਸਣੇ ਪੰਜ ਖ਼ਿਲਾਫ਼ ਕੇਸ ਦਰਜ

Posted On November - 7 - 2015 Comments Off on ਧੋਖਾਧਡ਼ੀ ਦੇ ਦੋ ਮਾਮਲਿਆਂ ਵਿੱਚ ਮਹਿਲਾ ਸਣੇ ਪੰਜ ਖ਼ਿਲਾਫ਼ ਕੇਸ ਦਰਜ
ਨਿੱਜੀ ਪੱਤਰ ਪ੍ਰੇਰਕ ਸੰਗਰੂਰ, 7 ਨਵੰਬਰ ਇੱਥੋਂ ਦੀ ਪੁਲੀਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ ਧੋਖਾਧਡ਼ੀ ਦੇ ਦੋਸ਼ ਹੇਠ ਇੱਕ ਅੌਰਤ ਸਣੇ ਪੰਜ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਸਿਟੀ ਪੁਲੀਸ ਕੋਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਿੱਕਰ ਸਿੰਘ ਵਾਸੀ ਨੰਦਗੜ੍ਹ ਜ਼ਿਲ੍ਹਾ ਸੰਗਰੂਰ ਨੇ ਜ਼ਿਲ੍ਹਾ ਪੁਲੀਸ ਮੁਖੀ ਕੋਲ ਸ਼ਿਕਾਇਤ ਕੀਤੀ ਸੀ ਕਿ ਗੁਰਪ੍ਰੀਤ ਸਿੰਘ ਵਾਸੀ ਪਿੰਡ ਪਾਕਾ ਜ਼ਿਲ੍ਹਾ ਮੁਕਤਸਰ, ਹਰਪ੍ਰੀਤ ਸਿੰਘ ਵਾਸੀ ਪਿੰਡ ਬਖਤਲਾ ਜ਼ਿਲ੍ਹਾ ਕਾਨੇਸਰ, ਸੰਦੀਪ ਸਿੰਘ ਵਾਸੀ ਪਿੰਡ ਸੋਡੀ ਜ਼ਿਲ੍ਹਾ 

ਦੀਵਾਲੀ ਮੌਕੇ ਰੇਲਵੇ ਪੁਲੀਸ ਨੇ ਚੌਕਸੀ ਵਧਾੲੀ

Posted On November - 7 - 2015 Comments Off on ਦੀਵਾਲੀ ਮੌਕੇ ਰੇਲਵੇ ਪੁਲੀਸ ਨੇ ਚੌਕਸੀ ਵਧਾੲੀ
ਖੇਤਰੀ ਪ੍ਰਤੀਨਿਧ ਪਟਿਆਲਾ, 7 ਨਵੰਬਰ ਦੀਵਾਲੀ ਦੇ ਤਿੳਹਾਰ ਨੂੰ ਮੁੱਖ ਰੱਖਦਿਆਂ ਜਿੱਥੇ ਜ਼ਿਲ੍ਹਾ ਪੁਲੀਸ ਵੱਲੋਂ ਸ਼ਹਿਰ ਅਤੇ ਇਲਾਕੇ ਵਿੱਚ ਚੌਕਸੀ ਵਧਾਈ  ਗਈ ਹੈ, ਉੱਥੇ ਜੀ.ਆਰ.ਪੀ. (ਜਨਰਲ ਰੇਲਵੇ ਪੁਲੀਸ) ਵੱਲੋਂ ਵੀ ਇੱਥੇ ਰੇਲਵੇ ਸਟੇਸ਼ਨ ’ਤੇ ਚੈਕਿੰਗ ਕੀਤੀ ਜਾ ਰਹੀ ਹੈ ਜਿਸ ਦੌਰਾਨ ਰੇਲਗੱਡੀਆਂ ਵਿੱਚ ਉਤਰਨ ਵਾਲੀਆਂ ਸਵਾਰੀਆਂ ਦੇ ਸਾਮਾਨ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਜਾ ਰਹੀ ਹੈ| ਇਸ ਤੋਂ ਇਲਾਵਾ ਇੱਥੇ ਪੁੱਜਦੀਆਂ ਰੇਲਗੱਡੀਆਂ ਵਿੱਚ ਚੜ੍ਹ ਕੇ ਵੀ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ| 
Available on Android app iOS app
Powered by : Mediology Software Pvt Ltd.