ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਪਟਿਆਲਾ-ਸੰਗਰੂਰ › ›

Featured Posts
ਗੁਰਦੁਆਰਾ ਦੂਖਨਿਵਾਰਨ ਤੋਂ ਸੁਲਤਾਨਪੁਰ ਲੋਧੀ ਲਈ ਨਗਰ ਕੀਰਤਨ ਸਜਾਇਆ

ਗੁਰਦੁਆਰਾ ਦੂਖਨਿਵਾਰਨ ਤੋਂ ਸੁਲਤਾਨਪੁਰ ਲੋਧੀ ਲਈ ਨਗਰ ਕੀਰਤਨ ਸਜਾਇਆ

ਰਵੇਲ ਸਿੰਘ ਭਿੰਡਰ ਪਟਿਆਲਾ, 22 ਸਤੰਬਰ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਦੇ 550ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪੰਜ ਪਿਆਰਿਆਂ ਦੀ ਅਗਵਾਈ ’ਚ ਨਗਰ ਕੀਰਤਨ ਅੱਜ ਪੂਰੇ ਪੰਥਕ ਜਲੋਅ ਤੇ ਧਾਰਮਿਕ ਉਤਸਸ਼ਾਹ ਨਾਲ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਤੋਂ ਸੁਲਤਾਨਪੁਰ ਲੋਧੀ ਲਈ ਰਵਾਨਾ ਕੀਤਾ ਗਿਆ। ਨਗਰ ਕੀਰਤਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਖ਼ਾਲਸਾ ਸ਼ਤਾਬਦੀ ...

Read More

ਹੜ੍ਹਾਂ ਪ੍ਰਭਾਵਿਤ ਫ਼ਸਲਾਂ ਦਾ ਮੁਆਵਜ਼ਾ ਜਲਦੀ ਦਿੱਤਾ ਜਾਵੇ: ਚੰਦੂਮਾਜਰਾ

ਹੜ੍ਹਾਂ ਪ੍ਰਭਾਵਿਤ ਫ਼ਸਲਾਂ ਦਾ ਮੁਆਵਜ਼ਾ ਜਲਦੀ ਦਿੱਤਾ ਜਾਵੇ: ਚੰਦੂਮਾਜਰਾ

ਪੱਤਰ ਪ੍ਰੇਰਕ ਦੇਵੀਗੜ੍ਹ, 22 ਸਤੰਬਰ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਪਿਛਲੇ ਮਹੀਨੇ ਹੜ੍ਹਾਂ ਨਾਲ ਬਰਬਾਦ ਹੋਈਆਂ ਫ਼ਸਲਾਂ ਨੂੰ ਲਗਪਗ ਇਕ ਮਹੀਨੇ ਤੋਂ ਵੱਧ ਸਮਾਂ ਹੋ ਚੁੱਕਾ ਹੈ ਅਤੇ ਰਹਿੰਦੀ ਝੋਨੇ ਦੀ ਫ਼ਸਲ ਤਕਰੀਬਨ ਪੱਕ ਕੇ ਤਿਆਰ ਹੋ ਗਈ ਹੈ ਪਰ ਪੰਜਾਬ ਦੀ ਸਰਕਾਰ ਨੇ ਪ੍ਰਭਾਵਿਤ ਕਿਸਾਨਾਂ ...

Read More

ਸ਼੍ਰੋਮਣੀ ਕਮੇਟੀ ਤੇ ਭਾਈ ਵੀਰ ਸਿੰਘ ਸਾਹਿਤ ਸਦਨ ਦਾ ਸਾਂਝਾ ਉਪਰਾਲਾ

ਸ਼੍ਰੋਮਣੀ ਕਮੇਟੀ ਤੇ ਭਾਈ ਵੀਰ ਸਿੰਘ ਸਾਹਿਤ ਸਦਨ ਦਾ ਸਾਂਝਾ ਉਪਰਾਲਾ

ਨਿੱਜੀ ਪੱਤਰ ਪ੍ਰੇਰਕ ਪਟਿਆਲਾ, 22 ਸਤੰਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਪੰਜਾਬ ਸਟੱਡੀਜ਼ ਭਾਈ ਵੀਰ ਸਿੰਘ ਸਾਹਿਤ ਸਦਨ ਦੇ ਸਾਂਝੇ ਉਪਰਾਲੇ ਨਾਲ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿੱਚ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਨਾਨਕ ਦੇਵ ਦੇ ਜੀਵਨ ’ਤੇ ਅਧਾਰਤ ਪ੍ਰਦਰਸ਼ਨੀ ਲਗਾਈ ਗਈ। ਗੁਰਦੁਆਰਾ ਸਾਹਿਬ ਦੀ ਸਿੱਖ ਗੈਲਰੀ ’ਚ ...

Read More

‘ਬੇਬੇ ਨਾਨਕੀ ਨਗਰ ਕੀਰਤਨ’ ਦਾ ਸੰਗਤ ਵੱਲੋਂ ਭਰਵਾਂ ਸਵਾਗਤ

‘ਬੇਬੇ ਨਾਨਕੀ ਨਗਰ ਕੀਰਤਨ’ ਦਾ ਸੰਗਤ ਵੱਲੋਂ ਭਰਵਾਂ ਸਵਾਗਤ

ਪੱਤਰ ਪ੍ਰੇਰਕ ਅਮਰਗੜ੍ਹ, 22 ਸਤੰਬਰ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਮਹਾਨ ‘ਬੇਬੇ ਨਾਨਕੀ ਇਤਿਹਾਸਿਕ ਨਗਰ ਕੀਰਤਨ’ ਦਾ ਇਥੇ ਪਹੁੰਚਣ ’ਤੇ ਗੁਰਦੁਆਰਾ ਸਿੰਘ ਸਭਾ ਕਮੇਟੀ, ਨਗਰ ਪੰਚਾਇਤ ਤੇ ਵੱਖ-ਵੱਖ ਆਗੂਆਂ ਵੱਲੋਂ ਸਵਾਗਤ ਕੀਤਾ ਗਿਆ। ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਚੱਲਣ ਵਾਲੇ ਇਸ ਨਗਰ ਕੀਰਤਨ ਵਿੱਚ ...

Read More

ਗੁਰਦੁਆਰੇ ਦੇ ਪ੍ਰਬੰਧਾਂ ਲਈ ਚੱਲ ਰਿਹਾ ਵਿਵਾਦ ਸੁਲਝਿਆ

ਗੁਰਦੁਆਰੇ ਦੇ ਪ੍ਰਬੰਧਾਂ ਲਈ ਚੱਲ ਰਿਹਾ ਵਿਵਾਦ ਸੁਲਝਿਆ

ਜਸਵੰਤ ਗਰੇਵਾਲ ਚੀਮਾ ਮੰਡੀ, 22 ਸਤੰਬਰ ਨੇੜਲੇ ਪਿੰਡ ਝਾੜੋਂ ਵਿੱਚ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਨੂੰ ਲੈ ਕੇ ਪਿੰਡ ਦੀਆਂ ਦੋ ਧਿਰਾਂ ਵਿਚਕਾਰ ਚੱਲ ਰਹੇ ਵਿਵਾਦ ਦਾ ਅੱਜ ਪ੍ਰਸ਼ਾਸਨਿਕ ਤੇ ਪੁਲੀਸ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਹੱਲ ਹੋ ਗਿਆ ਹੈ। ਜ਼ਿਕਰਯੋਗ ਹੈ ਪਿੰਡ ਦੇ ਗੁਰਦੁਆਰਾ ਬਾਬਾ ਹਰਦਮ ਸਿੰਘ ਦਾ ਪ੍ਰਬੰਧ ਪਿਛਲੇ ਕਈ ਸਾਲਾਂ ...

Read More

ਮੁੜ ਹੋਵੇਗੀ ਹਜ਼ੂਰ ਸਿੰਘ ਅਤੇ ਪੁੱਤਰ ਦੇ ਕਤਲ ਦੀ ਜਾਂਚ: ਅਦਾਲਤੀ ਦਖ਼ਲ ’ਤੇ ਸਿੱਟ ਬਣੀ

ਮੁੜ ਹੋਵੇਗੀ ਹਜ਼ੂਰ ਸਿੰਘ ਅਤੇ ਪੁੱਤਰ ਦੇ ਕਤਲ ਦੀ ਜਾਂਚ: ਅਦਾਲਤੀ ਦਖ਼ਲ ’ਤੇ ਸਿੱਟ ਬਣੀ

ਸਰਬਜੀਤ ਸਿੰਘ ਭੰਗੂ ਪਟਿਆਲਾ, 22 ਸਤੰਬਰ ਪੰਜਾਬ ਪੁਲੀਸ ਦੇ ਸਾਬਕਾ ਇੰਸਪੈਕਟਰ ਹਜ਼ੂਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਗੁਰਪ੍ਰੀਤ ਸਿੰਘ ਦੇ ਅਪਰੈਲ 2016 ਵਿਚ ਹੋਏ ਕਤਲ ਦੀ ਜਾਂਚ ਹੁਣ ਦੁਬਾਰਾ ਹੋਵੇਗੀ। ਇਸ ਸਬੰਧੀ ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਵੱਲੋਂ ਚਾਰ ਮੈਂਬਰੀ ਸਪੈਸ਼ਲ ਇਨਵੈਸ਼ਟੀਗੇਸਨ ਟੀਮ (ਸਿੱਟ) ਬਣਾਈ ਗਈ ਹੈ। ਇਹ ਸਿੱਟ ਅਦਾਲਤੀ ...

Read More

ਸਿੱਖਿਆ ਮੰਤਰੀ ਵੱਲੋਂ 18 ਫੁੱਟ ਚੌੜੀ ਸੜਕ ਦਾ ਉਦਘਾਟਨ

ਸਿੱਖਿਆ ਮੰਤਰੀ ਵੱਲੋਂ 18 ਫੁੱਟ ਚੌੜੀ ਸੜਕ ਦਾ ਉਦਘਾਟਨ

ਮੇਜਰ ਸਿੰਘ ਮੱਟਰਾਂ ਭਵਾਨੀਗੜ੍ਹ, 22 ਸਤੰਬਰ ਪੰਜਾਬ ਦੇ ਸਿੱਖਿਆ ਅਤੇ ਲੋਕ ਨਿਰਮਾਣ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਪਿੰਡ ਮੁਨਸ਼ੀਵਾਲਾ ਤੋਂ ਗਾਜੇਵਾਸ ਤੱਕ ਨਵੀਂ ਬਣਾਈ 18 ਫੁੱਟ ਚੌੜੀ ਸੜਕ ਦਾ ਉਦਘਾਟਨ ਕੀਤਾ। ਇਹ ਸੜਕ ਨੈਸ਼ਨਲ ਹਾਈਵੇਅ ’ਤੇ ਪੈਂਦੇ ਪਿੰਡ ਕਾਲਾਝਾੜ ਦੇ ਬੱਸ ਸਟੈਂਡ ਤੋਂ ਮੁਣਸ਼ੀਵਾਲਾ, ਕਾਦਰਾਬਾਦ, ਨਮਾਦਾ ਰਾਹੀਂ ਗਾਜੇਵਾਸ ਤੱਕ ਬਣਾਈ ਗਈ ਹੈ। ਇਸ ...

Read More


ਸਕੂਲ ਵਿਦਿਆਰਥਣ ਨਾਲ ਛੇੜਛਾੜ ’ਤੇ ਕੇਸ ਦਰਜ

Posted On September - 23 - 2019 Comments Off on ਸਕੂਲ ਵਿਦਿਆਰਥਣ ਨਾਲ ਛੇੜਛਾੜ ’ਤੇ ਕੇਸ ਦਰਜ
ਖੇਤਰੀ ਪ੍ਰਤੀਨਿਧ ਪਟਿਆਲਾ, 22 ਸਤੰਬਰ ਇਸ ਸ਼ਹਿਰ ਦੀ 13 ਸਾਲਾ ਸਕੂਲ ਵਿਦਿਆਰਥਣ ਨਾਲ ਛੇੜਛਾੜ ਕਰਨ ’ਤੇ ਥਾਣਾ ਤ੍ਰਿਪੜੀ ਨੇ ਮੁਲਜ਼ਮ ਖ਼ਿਲਾਫ਼ ਧਾਰਾ 354 ਅਤੇ ਪੋਕਸੋ ਐਕਟ ਦੀ ਧਾਰਾ 12 ਤਹਿਤ ਕੇਸ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਜਤਿੰਦਰ ਕੁਮਾਰ ਵਾਸੀ ਪਿੰਡ ਝਿੱਲ ਵਜੋਂ ਹੋੋਈ ਹੈ। ਇਹ ਕੇਸ ਪੀੜਤ ਲੜਕੀ ਦੇ ਪਿਤਾ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਉਸ ਦਾ ਕਹਿਣਾ ਹੈ ਕਿ ਸਕੂਲੋਂ ਛੁੱਟੀ ਮਗਰੋਂ ਮੁਲਜ਼ਮ ਉਸ ਦੀ ਲੜਕੀ ਨੂੰ ਤੰਗ ਕਰਦਾ ਸੀ ਤੇ ਇਕ ਦਿਨ ਉਸ ਨੇ ਲੜਕੀ ਦਾ ਪਿੱਛਾ ਕੀਤਾ 

ਟਰਾਲਾ ਚਾਲਕ ਦੀ ਦਿਲ ਦੇ ਦੌਰੇ ਨਾਲ ਮੌਤ

Posted On September - 23 - 2019 Comments Off on ਟਰਾਲਾ ਚਾਲਕ ਦੀ ਦਿਲ ਦੇ ਦੌਰੇ ਨਾਲ ਮੌਤ
ਪੱਤਰ ਪ੍ਰੇਰਕ ਭਵਾਨੀਗੜ੍ਹ, 22 ਸਤੰਬਰ ਇਥੇ ਨੈਸ਼ਨਲ ਹਾਈਵੇਅ ਉਪਰ ਟਰਾਲੇ ਦੇ ਚਾਲਕ ਦੀ ਬੀਤੀ ਰਾਤ ਟਰੱਕ ਚਲਾਉਂਦੇ ਸਮੇਂ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਹੈੱਡ ਕਾਂਸਟੇਬਲ ਬਿੱਕਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਦਮਦਮਾ ਸਾਹਿਬ ਤਲਵੰਡੀ ਤੋਂ ਰੋਪੜ ਜਾ ਰਿਹਾ ਟਰਾਲਾ, ਜਦੋਂ ਸ਼ਹਿਰ ਤੋਂ ਥੋੜ੍ਹਾ ਅੱਗੇ ਪਿੰਡ ਬਾਲਦ ਕਲਾਂ ਵਿਖੇ ਹਨੀ ਢਾਬੇ ਨੇੜੇ ਪਹੁੰਚਿਆ ਤਾਂ ਇਸ ਦੇ ਚਾਲਕ ਖੇਤੂ ਰਾਮ ਪੁੱਤਰ ਬਿੱਲੂ ਸਿੰਘ ਵਾਸੀ ਪਿੰਡ ਬੋਰਿਆਵਾਲੀ ਰਾਜਸਥਾਨ ਦੀ ਹਾਲਤ ਅਚਾਨਕ ਖ਼ਰਾਬ 

37 ਵਿਦਿਆਰਥੀਆਂ ਦੀ ਨੌਕਰੀ ਲਈ ਚੋਣ

Posted On September - 22 - 2019 Comments Off on 37 ਵਿਦਿਆਰਥੀਆਂ ਦੀ ਨੌਕਰੀ ਲਈ ਚੋਣ
ਪਟਿਆਲਾ: ਪੰਜਾਬੀ ਯੂਨੀਵਰਸਿਟੀ ਪਟਿਆਲਾ ਇਨ੍ਹੀਂ ਦਿਨੀਂ ਪਲੇਸਮੈਂਟ ਦੇ ਖੇਤਰ ਵਿਚ ਨਿੱਤ ਨਵੀਆਂ ਮੱਲਾਂ ਮਾਰ ਰਹੀ ਹੈ। ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਦੀ ਨਿੱਜੀ ਦਿਲਚਸਪੀ ਸਹਿਤ ਕੀਤੀ ਜਾ ਰਹੀ ਯੋਗ ਅਗਵਾਈ ਸਦਕਾ ਯੂਨੀਵਰਸਿਟੀ ਲਈ ਮਾਣ ਵਾਲੀ ਗੱਲ ਹੈ ਕਿ ਇੰਡਸਟਰੀ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਕਾਬਲੀਅਤ ਵਿਚ ਲਗਾਤਾਰ ਭਰੋਸਾ ਵਿਖਾਇਆ ਜਾ ਰਿਹਾ ਹੈ। ਇਨਫੋਸਿਸ, ਨਿਊਜੈਨ ਅਤੇ ਜੈਨੋਸਟੈਕ ਜਿਹੀਆਂ ਕੰਪਨੀਆਂ ਵੱਲੋਂ ਵਿਦਿਆਰਥੀਆਂ ਨੂੰ ਪਲੇਸ ਕੀਤੇ 

ਪਟਿਆਲਾ ’ਚ ਡੇਂਗੂ ਦਾ ਲਾਰਵਾ ਮਿਲਣ ’ਤੇ 634 ਚਲਾਨ ਕੱਟੇ

Posted On September - 22 - 2019 Comments Off on ਪਟਿਆਲਾ ’ਚ ਡੇਂਗੂ ਦਾ ਲਾਰਵਾ ਮਿਲਣ ’ਤੇ 634 ਚਲਾਨ ਕੱਟੇ
ਖੇਤਰੀ ਪ੍ਰਤੀਨਿਧ ਪਟਿਆਲਾ, 21 ਸਤੰਬਰ ਸਿਹਤ ਵਿਭਾਗ ਵੱਲੋਂ ਡੇਂਗੂ ਬਿਮਾਰੀ ਦੀ ਰੋਕਥਾਮ ਲਈ ਅਗਾਊਂ ਪ੍ਰਬੰਧਾਂ ਵਜੋਂ ਹਰ ਸ਼ੁੱਕਰਵਾਰ ਨੂੰ ਮਨਾਏ ਜਾ ਰਹੇ ਡਰਾਈ-ਡੇਅ ਦੇ ਚੱਲਦਿਆਂ, ਗਲੀ ਮੁਹੱਲਿਆਂ ਵਿਚ ਸਿਹਤ ਟੀਮਾਂ ਵੱਲੋਂ ਡੇਂਗੂ ਲਾਰਵੇ ਦੀ ਜਾਂਚ ਲਈ ਕਈ ਘਰਾਂ ਦੀ ਫੇਰੀ ਪਾਈ ਗਈ, ਜਿਸ ਦੌਰਾਨ ਪਾਣੀ ਦੇ ਖੜ੍ਹੇ ਸਰੋਤਾਂ ਦੀ ਚੈਕਿੰਗ ਕਰ ਕੀਤੀ ਗਈ। ਉਧਰ ਇਸ ਕਾਰਜ ਵਿਚ ਜੁਟੀਆਂ ਇਨ੍ਹਾਂ ਟੀਮਾਂ ਦਾ ਜ਼ਿਲ੍ਹਾ ਐਪੀਡੈਮੋਲੋਜਿਸਟ ਡਾ. ਸੁਮੀਤ ਸਿੰਘ ਵੱਲੋਂ ਨਿਰੀਖਣ ਵੀ ਕੀਤਾ 

ਐੱਚਡੀਐੱਫਸੀ ਬੈਂਕ 25 ਸਰਕਾਰੀ ਸਕੂਲਾਂ ਨੂੰ ਬਣਾਏਗਾ ਸਮਾਰਟ

Posted On September - 22 - 2019 Comments Off on ਐੱਚਡੀਐੱਫਸੀ ਬੈਂਕ 25 ਸਰਕਾਰੀ ਸਕੂਲਾਂ ਨੂੰ ਬਣਾਏਗਾ ਸਮਾਰਟ
ਨਿੱਜੀ ਪੱਤਰ ਪ੍ਰੇਰਕ ਪਟਿਆਲਾ, 21 ਸਤੰਬਰ ਸਿੱਖਿਆ ਮੰਤਰੀ ਪੰਜਾਬ ਵਿਜੈਇੰਦਰ ਸਿੰਗਲਾ ਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਸਕੱਤਰ ਕ੍ਰਿਸ਼ਨ ਕੁਮਾਰ ਦੇ ਯਤਨਾਂ ਸਦਕਾ ਰਾਜ ਦੇ 100 ਸਰਕਾਰੀ ਸਕੂਲਾਂ ਨੂੰ ਐੱਚ.ਡੀ.ਐੱਫ.ਸੀ. ਬੈਂਕ ਸਮਾਰਟ ਸਕੂਲ ਬਣਾਉਣ ਲਈ ਮਦਦ ਕਰੇਗਾ। ਜਿਸ ਤਹਿਤ ਪਟਿਆਲਾ, ਸੰਗਰੂਰ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਸਕੂਲਾਂ ਆਧੂਨਿਕ ਸਹੂਲਤਾਂ ਨਾਲ ਹੋਣਗੇ। ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਪਟਿਆਲਾ ਸੁਖਵਿੰਦਰ ਕੁਮਾਰ ਖੋਸਲਾ ਦੀ ਅਗਵਾਈ ’ਚ ਸਰਕਾਰੀ ਕੋ-ਐੱਡ 

ਕੁੱਲ ਹਿੰਦ ਕਿਸਾਨ ਸਭਾ ਵੱਲੋਂ ਰੈਲੀ ਲਈ ਪ੍ਰਚਾਰ ਜ਼ੋਰਾਂ ’ਤੇ

Posted On September - 22 - 2019 Comments Off on ਕੁੱਲ ਹਿੰਦ ਕਿਸਾਨ ਸਭਾ ਵੱਲੋਂ ਰੈਲੀ ਲਈ ਪ੍ਰਚਾਰ ਜ਼ੋਰਾਂ ’ਤੇ
ਪੱਤਰ ਪ੍ਰੇਰਕ ਦੇਵੀਗੜ੍ਹ, 21 ਸਤੰਬਰ ਕੁਲ ਹਿੰਦ ਕਿਸਾਨ ਸਭਾ ਦੀ ਜ਼ਿਲ੍ਹਾ ਪਟਿਆਲਾ ਇਕਾਈ ਵੱਲੋਂ 24 ਸਤੰਬਰ ਦਿਨ ਮੰਗਲਵਾਰ ਨੂੰ ਅਨਾਜ ਮੰਡੀ ਦੇਵੀਗੜ੍ਹ ਵਿੱਚ ਵਿਸ਼ਾਲ ਰੈਲੀ ਕਰਵਾਈ ਜਾ ਰਹੀ ਹੈ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਾਮਰੇਡ ਰਮੇਸ਼ ਸਿੰਘ ਆਜ਼ਾਦ ਨੇ ਦੱਸਿਆ ਕਿ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ ਕਾਮਰੇਡ ਧਰਮਪਾਲ ਸਿੰਘ ਸੀਲ ਦੀ ਅਗਵਾਈ ਹੇਠ ਕਰਵਾਈ ਜਾ ਰਹੀ ਇਹ ਰੈਲੀ ਨੂੰ ਕਾਮਯਾਬ ਬਣਾਉਣ ਲਈ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਲਾਮਬੰਦ 

ਹਰਦੀਪ ਸਿੰਘ ਮਿਹੋਣ ਸਹਿਕਾਰੀ ਸਭਾ ਦੇ ਪ੍ਰਧਾਨ ਬਣੇ

Posted On September - 22 - 2019 Comments Off on ਹਰਦੀਪ ਸਿੰਘ ਮਿਹੋਣ ਸਹਿਕਾਰੀ ਸਭਾ ਦੇ ਪ੍ਰਧਾਨ ਬਣੇ
ਪੱਤਰ ਪ੍ਰੇਰਕ ਦੇਵੀਗੜ੍ਹ, 21 ਸਤੰਬਰ ਪਿੰਡਾਂ ’ਚ ਕਿਸਾਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਪ੍ਰਧਾਨ ਕਰਨ ਲਈ ਸਹਿਕਾਰੀ ਸਭਾਵਾਂ ਅਹਿਮ ਭੂਮਿਕਾ ਨਿਭਾ ਰਹੀਆਂ ਹਨ ਤਾਂ ਕਿ ਕਿਸਾਨਾਂ ਦੀ ਆਰਥਿਕ ਸਥਿਤੀ ਮਜ਼ਬੂਤ ਹੋ ਸਕੇ ਅਤੇ ਉਨ੍ਹਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਇੰਚਾਰਜ ਸਨੌਰ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਪਿੰਡ ਮਿਹੋਣ ਦੀ ਸਹਿਕਾਰੀ ਸਭਾ ਦੇ ਨਵੇਂ ਬਣੇ ਪ੍ਰਧਾਨ ਦਾ ਸਨਮਾਨ ਕਰਨ ਉਪਰੰਤ ਗੱਲਬਾਤ ਕਰਦਿਆਂ ਕੀਤਾ। ਇਸ ਸਰਬਸੰਮਤੀ 

ਸਿੱਖ ਜਥੇਬੰਦੀਆਂ ਨੇ ‘ਦਸਤਾਰ ਸਜਾਓ’ ਮਾਰਚ ਕੱਢਿਆ

Posted On September - 22 - 2019 Comments Off on ਸਿੱਖ ਜਥੇਬੰਦੀਆਂ ਨੇ ‘ਦਸਤਾਰ ਸਜਾਓ’ ਮਾਰਚ ਕੱਢਿਆ
ਪੱਤਰ ਪ੍ਰੇਰਕ ਰਾਜਪੁਰਾ, 21 ਸਤੰਬਰ ਇਥੋਂ ਦੀ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਜੱਥਾ ਦਮਦਮੀ ਟਕਸਾਲ ਰਾਜਪੁਰਾ ਅਤੇ ਸਮੂਹ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਕੇਂਦਰੀ ਗੁਰਦੁਆਰਾ ਗੁਰੂ ਸਿੰਘ ਸਭਾ ਟਾਊਨ ਤੋਂ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਈ ਅਬਰਿੰਦਰ ਸਿੰਘ ਕੰਗ, ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਗੜ੍ਹੀ ਅਤੇ ਭਾਈ ਬਲਜਿੰਦਰ ਸਿੰਘ ਪਰਵਾਨਾ ਦੀ ਦੇਖ ਰੇਖ ਵਿੱਚ ”ਦਸਤਾਰ ਸਜਾਓ” ਮਾਰਚ ਕੱਢਿਆ ਗਿਆ, ਜਿਸ ਵਿੱਚ ਹਲਕਾ ਸਨੌਰ ਦੇ 

ਧਨੇਰ ਮਾਮਲਾ: ਪੁਲੀਸ ਛਾਉਣੀ ਬਣਿਆ ਸ਼ਾਹੀ ਸ਼ਹਿਰ

Posted On September - 22 - 2019 Comments Off on ਧਨੇਰ ਮਾਮਲਾ: ਪੁਲੀਸ ਛਾਉਣੀ ਬਣਿਆ ਸ਼ਾਹੀ ਸ਼ਹਿਰ
ਸਰਬਜੀਤ ਸਿੰਘ ਭੰਗੂ ਪਟਿਆਲਾ, 21 ਸਤੰਬਰ ਲੋਕ ਆਗੂ ਮਨਜੀਤ ਸਿੰਘ ਧਨੇਰ ਨੂੰ ਸੁਪਰੀਮ ਕੋਰਟ ਵਿਚੋਂ ਹੋਈ ਉਮਰ ਕੈਦ ਦੀ ਸਜ਼ਾ ਮੁਆਫ਼ ਕਰਵਾਉਣ ਲਈ ਕਈ ਕਿਸਾਨ ਜਥੇਬੰਦੀਆਂ ਵੱਲੋਂ ਹੋਰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਪਿੰਡ ਮਹਿਮਦਪੁਰ ਵਿਚਲੀ ਅਨਾਜ ਮੰਡੀ ਵਿਚ ਲਾਏ ਪੱਕੇ ਮੋਰਚੇ ਦੇ ਮੱਦੇਨਜ਼ਰ ਸ਼ਾਹੀ ਸ਼ਹਿਰ ਅੱਜ ਦੂਜੇ ਦਿਨ ਪੁਲੀਸ ਛਾਉਣੀ ਬਣਿਆ ਰਿਹਾ। ਕਿਸਾਨਾ ਦੇ ਮੋਰਚੇ ਵਾਲ਼ੀ ਮਹਿਮਦਪੁਰ ਮੰਡੀ ਭਾਵੇਂ ਪਟਿਆਲਾ ਸ਼ਹਿਰ ਤੋਂ 12 ਕਿਲੋਮੀਟਰ ਦੂਰ ਸੰਗਰੂਰ ਰੋਡ ’ਤੇ ਹੈ ਪਰ 

ਲੋਕਾਂ ਦੇ ਏਕੇ ਨੇ ਅਧਿਆਪਕ ਦੀ ਪਹੁੰਚ ਕੀਤੀ ਬੌਣੀ

Posted On September - 22 - 2019 Comments Off on ਲੋਕਾਂ ਦੇ ਏਕੇ ਨੇ ਅਧਿਆਪਕ ਦੀ ਪਹੁੰਚ ਕੀਤੀ ਬੌਣੀ
ਰਮੇਸ਼ ਭਾਰਦਵਾਜ ਲਹਿਰਾਗਾਗਾ, 21 ਸਤੰਬਰ ਨੇੜਲੇ ਪਿੰਡ ਸੰਗਤਪੁਰਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਤਾਇਨਾਤ ਅਧਿਆਪਕਾਂ ਵੱਲੋਂ ਪੋਸਟ ਸਣੇ ਡੈਪੂਟੇਸ਼ਨ ’ਤੇ ਬਦਲੀ ਕਰਵਾਉਣ ਖ਼ਿਲਾਫ਼ ਪਿੰਡ ਵਾਸੀਆਂ ਅਤੇ ਵਿਦਿਆਰਥੀਆਂ ਨੇ ਸਕੂਲ ਗੇਟ ਅੱਗੇ ਧਰਨਾ ਦਿੱਤਾ ਪਰ ਡੀਈਓ (ਸੈਕੰਡਰੀ) ਸੁਭਾਸ਼ ਚੰਦਰ ਨੇ ਲੋਕ ਰੋਹ ਦੇਖ ਕੇ ਡੈਪੂਟੇਸ਼ਨ ਰੱਦ ਕਰ ਦਿੱਤੀ। ਇਸ ਮਗਰੋਂ ਲੋਕਾਂ ਨੇ ਧਰਨਾ ਖਤਮ ਕੀਤਾ। ਧਰਨੇ ਵਿੱਚ ਗੁਰਮੇਲ ਸਿੰਘ ਸੰਗਤਪੁਰਾ, ਕੈਪਟਨ ਸੁਖਚੰਦ ਸਿੰਘ ਸਾਬਕਾ ਸਰਪੰਚ, ਸੁਖਤਾਰ 

ਪਟਿਆਲਾ ’ਚ ਟਰੈਫਿਕ ਨਿਯਮਾਂ ਨੂੰ ਪੜ੍ਹਨੇ ਪਾ ਰਹੇ ਨੇ ਥ੍ਰੀਵ੍ਹੀਲਰ ਚਾਲਕ

Posted On September - 22 - 2019 Comments Off on ਪਟਿਆਲਾ ’ਚ ਟਰੈਫਿਕ ਨਿਯਮਾਂ ਨੂੰ ਪੜ੍ਹਨੇ ਪਾ ਰਹੇ ਨੇ ਥ੍ਰੀਵ੍ਹੀਲਰ ਚਾਲਕ
ਰਵੇਲ ਸਿੰਘ ਭਿੰਡਰ ਪਟਿਆਲਾ, 21 ਸਤੰਬਰ ਪਟਿਆਲਾ ਜ਼ਿਲ੍ਹੇ ਅੰਦਰ ਸੈਂਕੜਿਆਂ ਦੀ ਤਾਦਾਦ ’ਚ ਥ੍ਰੀਵ੍ਹੀਲਰ ਸਕੂਲੀ ਬੱਚਿਆਂ ਦੀ ਢੋਆ-ਢੁਆਈ ਕਰ ਰਹੇ ਹਨ। ਹੈਰਾਨੀ ਹੈ ਕਿ ਅਧਿਕਾਰਤ ਤੌਰ ’ਤੇ ਇਨ੍ਹਾਂ ’ਤੇ ਸਕੂਲੀ ਬੱਚਿਆਂ ਨੂੰ ਲੈ ਕੇ ਜਾਣ ਦੀ ਇਜਾਜ਼ਤ ਨਹੀਂ। ਉਪਰੋਂ ਇਹ ਓਵਰਲੋਡ ਹੋ ਕੇ ਕਾਨੂੰਨਾਂ ਦੀਆਂ ਧੱਜੀਆਂ ਉਡਾ ਰਹੇ ਹਨ। ਕਈ ਸਕੂਲਾਂ ਕੋਲ ਵਿਦਿਆਰਥੀਆਂ ਨੂੰ ਲਿਜਾਣ ਤੇ ਛੱਡਣ ਲਈ ਆਪਣੇ ਵਾਹਨ ਹਨ ਪਰ ਵੱਡੀ ਗਿਣਤੀ ਅਜਿਹੀਆਂ ਸਿੱਖਿਆ ਸੰਸਥਾਵਾਂ ਵੀ ਹਨ, ਜਿਨ੍ਹਾਂ ਦੇ 

ਬੇਰੁਜ਼ਗਾਰ ਅਧਿਆਪਕਾਂ ਵਲੋਂ ਬੱਸ ਅੱਡੇ ’ਚ ਸਰਕਾਰੀ ਨੀਤੀਆਂ ਦਾ ਪਰਦਾਫ਼ਾਸ਼

Posted On September - 22 - 2019 Comments Off on ਬੇਰੁਜ਼ਗਾਰ ਅਧਿਆਪਕਾਂ ਵਲੋਂ ਬੱਸ ਅੱਡੇ ’ਚ ਸਰਕਾਰੀ ਨੀਤੀਆਂ ਦਾ ਪਰਦਾਫ਼ਾਸ਼
ਗੁਰਦੀਪ ਸਿੰਘ ਲਾਲੀ ਸੰਗਰੂਰ, 21 ਸਤੰਬਰ ਟੈਟ ਪਾਸ ਬੀਐੱਡ ਬੇਰੁਜ਼ਗਾਰ ਅਧਿਆਪਕਾਂ ਦਾ ਡੀਸੀ ਕੰਪਲੈਕਸ ਅੱਗੇ ਪੱਕਾ ਧਰਨਾ 12ਵੇਂ ਦਿਨ ਅਤੇ ਲੜੀਵਾਰ ਭੁੱਖ ਹੜਤਾਲ ਚੌਥੇ ਦਿਨ ਵਿਚ ਦਾਖਲ ਹੋ ਗਈ। ਧਰਨੇ ਦੌਰਾਨ ਬੇਰੁਜ਼ਗਾਰ ਅਧਿਆਪਕਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਬੱਸ ਸਟੈਂਡ ਪੁੱਜ ਕੇ ਪੰਜਾਬ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਪ੍ਰਚਾਰ ਕੀਤਾ ਗਿਆ। ਬੇਰੁਜ਼ਗਾਰ ਅਧਿਆਪਕ ਸੰਦੀਪ ਕੌਰ ਝਾੜੋਂ, ਇੰਦਰਜੀਤ ਸਿੰਘ, ਬਾਜ਼ ਸਿੰਘ, ਨਿਰਮਲ ਸਿੰਘ ਮੋਗਾ ਤੇ ਸੰਦੀਪ 

ਫੱਟੜ ਵਿਦਿਆਰਥੀ ਦੀ ਮਦਦ ਲਈ ਕਾਲਜ ਅੱਗੇ ਆਇਆ

Posted On September - 22 - 2019 Comments Off on ਫੱਟੜ ਵਿਦਿਆਰਥੀ ਦੀ ਮਦਦ ਲਈ ਕਾਲਜ ਅੱਗੇ ਆਇਆ
ਗੁਰਨਾਮ ਸਿੰਘ ਚੌਹਾਨ ਪਾਤੜਾਂ, 21 ਸਤੰਬਰ ਸਰਕਾਰੀ ਕਿਰਤੀ ਕਾਲਜ ਨਿਆਲ-ਪਾਤੜਾਂ ਵਿੱਚ ਯੂਥ ਫੈਸਟੀਵਲ ਮੁਕਾਬਲੇ ਵਿਚ ਭਾਗ ਲੈਣ ਲਈ ਲੋਕ-ਖੇਡ ਦੇ ਅਭਿਆਸ ਦੌਰਾਨ ਇਕ ਵਿਦਿਆਰਥੀ ਦੇ ਪੱਟ ਦੀ ਹੱਡੀ ਟੁੱਟ ਗਈ ਸੀ। ਦੋ ਪ੍ਰੋਫ਼ੈਸਰਾਂ ਨੇ ਉਸ ਨੂੰ ਪਟਿਆਲਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ, ਜਦੋਂ ਹੋਣਹਾਰ ਵਿਦਿਆਰਥੀ ਦੇ ਮਾਪਿਆਂ ਨੇ ਆਰਥਿਕ ਕਮਜ਼ੋਰੀ ਕਾਰਨ ਇਲਾਜ ਕਰਵਾਉਣ ਤੋਂ ਅਸਮਰਥਾ ਜ਼ਾਹਿਰ ਕੀਤੀ ਤਾਂ ਕਾਲਜ ਦੀ ਪ੍ਰਿੰਸੀਪਲ ਸ੍ਰੀਮਤੀ ਲਵੀਨਾ ਕੁਮਾਰੀ ਨੇ 

ਸੜਕ ਹਾਦਸਿਆਂ ਵਿੱਚ ਦੋ ਮੌਤਾਂ; ਦੋ ਜ਼ਖ਼ਮੀ

Posted On September - 22 - 2019 Comments Off on ਸੜਕ ਹਾਦਸਿਆਂ ਵਿੱਚ ਦੋ ਮੌਤਾਂ; ਦੋ ਜ਼ਖ਼ਮੀ
ਪੱਤਰ ਪ੍ਰੇਰਕ ਭਵਾਨੀਗੜ੍ਹ, 21 ਸਤੰਬਰ ਭਵਾਨੀਗੜ੍ਹ-ਸਮਾਣਾ ਰੋਡ ’ਤੇ ਬੀਤੀ ਰਾਤ ਮੋਟਰਸਾਈਕਲ ਚਾਲਕ ਗੁਰਤੇਜ ਸਿੰਘ ਸੇਖੋਂ (43) ਵਾਸੀ ਥੰਮਣਸਿੰਘਵਾਲਾ ਦੀ ਮੌਤ ਹੋ ਗਈ। ਮ੍ਰਿਤਕ ਦੇ ਵੱਡੇ ਭਰਾ ਅਵਤਾਰ ਸਿੰਘ ਸੇਖੋਂ ਅਤੇ ਪਿੰਡ ਦੇ ਸਰਪੰਚ ਭਗਵੰਤ ਸਿੰਘ ਨੇ ਦੱਸਿਆ ਕਿ ਗੁਰਤੇਜ ਸਿੰਘ ਘਰੇਲੂ ਕੰਮ ਲਈ ਭਵਾਨੀਗੜ੍ਹ ਗਿਆ ਸੀ ਪਰ ਸ਼ਾਮ ਵਾਪਸ ਨਾ ਆਇਆ। ਇਸ ਸਬੰਧੀ ਅੱਜ ਸਵੇਰੇ ਭਵਾਨੀਗੜ੍ਹ ਪੁਲੀਸ ਨੇ ਪਰਿਵਾਰ ਨੂੰ ਸੜਕ ਹਾਦਸੇ ਸਬੰਧੀ ਸੂਚਨਾ ਦਿੱਤੀ। ਉਹ ਜਦੋਂ ਬਾਲਦ ਕੈਂਚੀਆਂ ਨੇੜੇ 

ਧਨੇਰ ਕੇਸ: ਰੋਕਾਂ ਦੇ ਬਾਵਜੂਦ ਅੱਜ ਮੋਤੀ ਮਹਿਲ ਵੱਲ ਵਹੀਰਾਂ ਘੱਤੇਗਾ ਕਾਫ਼ਲਾ

Posted On September - 22 - 2019 Comments Off on ਧਨੇਰ ਕੇਸ: ਰੋਕਾਂ ਦੇ ਬਾਵਜੂਦ ਅੱਜ ਮੋਤੀ ਮਹਿਲ ਵੱਲ ਵਹੀਰਾਂ ਘੱਤੇਗਾ ਕਾਫ਼ਲਾ
ਲੋਕ ਆਗੂ ਮਨਜੀਤ ਸਿੰਘ ਧਨੇਰ ਦੀ ਸਜ਼ਾ ਮੁਆਫ਼ੀ ਲਈ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਇਥੇ ਮਹਿਮਦਪੁਰ ਮੰਡੀ ਵਿੱਚ ਸ਼ੁਰੂ ਕੀਤੇ ਪੱਕੇ ਮੋਰਚੇ ਦੇ ਦੂਜੇ ਦਿਨ ਇਕੱਠ ਹੋਰ ਵੱਧ ਗਿਆ ਹੈ। ਮਿੱਥੇ ਪ੍ਰੋਗਰਾਮ ਤਹਿਤ ਬੀਤੇ ਕੱਲ੍ਹ ਪੁਲੀਸ ਨੇ ਸ਼ਹਿਰ ਵੱਲ ਵਧ ਰਹੇ ਮੁਜ਼ਾਹਰਾਕਾਰੀਆਂ ਨੂੰ ਮਹਿਮਦਪੁਰ ਮੰਡੀ ਕੋਲ ਰੋਕ ਲਿਆ ਸੀ ਪਰ ਅੱਜ ਮੋਰਚੇ ਦੇ ਪ੍ਰਬੰਧਕਾਂ ਨੇ ਐਲਾਨ ਕੀਤਾ ਕਿ ਉਹ ਭਲਕੇ 22 ਸਤੰਬਰ ....

ਲੋਕਾਂ ਨੂੰ ਠੱਗਣ ਵਾਲੇ ਮੋਹਿਤ ਤੇ ਗੁਰਮੀਤ ਦਾ ਪੰਜ ਰੋਜ਼ਾ ਪੁਲੀਸ ਰਿਮਾਂਡ

Posted On September - 22 - 2019 Comments Off on ਲੋਕਾਂ ਨੂੰ ਠੱਗਣ ਵਾਲੇ ਮੋਹਿਤ ਤੇ ਗੁਰਮੀਤ ਦਾ ਪੰਜ ਰੋਜ਼ਾ ਪੁਲੀਸ ਰਿਮਾਂਡ
ਬੀਰਬਲ ਰਿਸ਼ੀ ਸ਼ੇਰਪੁਰ, 21 ਸਤੰਬਰ ਨਕਲੀ ਏਟੀਐਮ ਕਾਡਰ ਤਿਆਰ ਕਰਕੇ ਲੋਕਾਂ ਦੇ ਖਾਤਿਆਂ ’ਚੋਂ ਪੈਸੇ ਆਪਣੇ ਖਾਤਿਆਂ ਵਿੱਚ ਪਾਉਣ ਵਾਲੇ ਬਿਹਾਰ ਵਾਸੀ ਤੇ ਮੋਹਿਤ ਰਾਜ ਅਤੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਠੀਕਰੀਵਾਲ ਦੇ ਗੁਰਮੀਤ ਸਿੰਘ ਦਾ ਪੁਲੀਸ ਨੇ ਪੰਜ ਰੋਜ਼ਾ ਰਿਮਾਂਡ ਲੈ ਲਿਆ ਹੈ। ਮੁੱਢਲੀ ਪੜਤਾਲ ਦੌਰਾਨ ਹੀ ਬਿਹਾਰ ਵਿੱਚ ਸ਼ਿਕਾਰ ਬਣਾਏ ਲੋਕਾਂ ਤੋਂ ਹਥਿਆਈ ਤਕਰੀਬਨ ਪੰਜਾਹ ਲੱਖ ਦੀ ਰਾਸ਼ੀ ਵੀ ਪੁਲੀਸ ਦੇ ਰਾਡਾਰ ’ਤੇ ਆ ਗਈ ਹੈ, ਜਿਸ ਸਬੰਧੀ ਪੁਲੀਸ ਟੀਮ ਬਿਹਾਰ ਰਵਾਨਾ ਕਰੇਗੀ। 
Available on Android app iOS app
Powered by : Mediology Software Pvt Ltd.