ਸਰਕਾਰੀ ਸਕੂਲਾਂ ਵਿੱਚ ਤਕਨਾਲੋਜੀ ਦੀ ਵਰਤੋਂ !    ਡਾਕਟਰਾਂ ਤੇ ਮਰੀਜ਼ਾਂ ਵਿੱਚ ਮਜ਼ਬੂਤ ਰਿਸ਼ਤਿਆਂ ਦੀ ਜ਼ਰੂਰਤ !    ਅਜੋਕੀ ਸਿੱਖਿਆ ਤੇ ਬੌਧਿਕ ਵਿਕਾਸ !    ਖ਼ਰਾਬ ਮੌਸਮ ਕਾਰਨ 26 ਉਡਾਣਾਂ ’ਚ ਤਬਦੀਲੀ !    370: ਸੁਪਰੀਮ ਕੋਰਟ ਵੱਲੋਂ ਪਟੀਸ਼ਨਾਂ ਸੱਤ ਮੈਂਬਰੀ ਬੈਂਚ ਕੋਲ ਭੇਜਣ ਦਾ ਸੰਕੇਤ !    ਕਤਲ ਮਾਮਲਾ: ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਆਵਾਜਾਈ ਰੋਕੀ !    ਭਾਰਤ-ਅਮਰੀਕਾ ਵਿਚਾਲੇ 2+2 ਗੱਲਬਾਤ 18 ਨੂੰ !    ਸੀਬੀਆਈ ਵੱਲੋਂ 13 ਟਿਕਾਣਿਆਂ ’ਤੇ ਛਾਪੇ !    ਅਤਿਵਾਦੀ ਹਮਲੇ ’ਚ ਨਾਈਜਰ ਦੇ 71 ਫੌਜੀ ਹਲਾਕ !    ਛੱਤੀਸਗੜ੍ਹ ’ਚ ਦੋ ਨਕਸਲੀ ਹਲਾਕ !    

ਪਟਿਆਲਾ-ਸੰਗਰੂਰ › ›

Featured Posts
ਐਕੁਆਇਰ ਜ਼ਮੀਨ ਦੀ ਅਦਾਇਗੀ ਲਈ ਕਿਸਾਨਾਂ ਵੱਲੋਂ ਧਰਨਾ

ਐਕੁਆਇਰ ਜ਼ਮੀਨ ਦੀ ਅਦਾਇਗੀ ਲਈ ਕਿਸਾਨਾਂ ਵੱਲੋਂ ਧਰਨਾ

ਸਰਬਜੀਤ ਸਿੰਘ ਭੰਗੂ ਪਟਿਆਲਾ, 12 ਦਸੰਬਰ ਕੌਮੀ ਸ਼ਾਹਰਾਹ 64 ਨੂੰ ਚੌੜਾ ਕਰਨ ਲਈ ਐਕੁਆਇਰ ਕੀਤੀ ਜ਼ਮੀਨ ਦੀ ਕਰੋੜਾਂ ਰੁਪਏ ਦੇ ਬਕਾਏ ਦੀ ਅਦਾਇਗੀ ਨਾ ਕੀਤੇ ਜਾਣ ਦੇ ਰੋਸ ਵਜੋਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਅੱਜ ਇੱਥੇ ਸਥਿਤ ਪੀ.ਡਬਲਿਯੂ.ਡੀ. ਅਤੇ ਬੀ.ਐਂਡ.ਆਰ. ਸੈਂਟਰਲ ਵਰਕਸ ਡਿਵੀਜ਼ਨ ਪਟਿਆਲਾ ਵਿੱਚ ਧਰਨਾ ਲਗਾਇਆ। ਇਸ ਦੌਰਾਨ ਕਿਸਾਨਾਂ ਦੀ ਅਦਾਇਗੀ ਯਕੀਨੀ ...

Read More

ਖਾਲਸਾ ਕਾਲਜ ਪਟਿਆਲਾ ਨੂੰ ‘ਏਸ਼ੀਆ ਸਿੱਖਿਆ ਐਵਾਰਡ’ ਮਿਲਿਆ

ਖਾਲਸਾ ਕਾਲਜ ਪਟਿਆਲਾ ਨੂੰ ‘ਏਸ਼ੀਆ ਸਿੱਖਿਆ ਐਵਾਰਡ’ ਮਿਲਿਆ

ਰਵੇਲ ਸਿੰਘ ਭਿੰਡਰ ਪਟਿਆਲਾ, 12 ਦਸੰਬਰ ਅਮਰੀਕਾ ਦੀ ਸੰਸਥਾ ਇੰਟਰਨੈਸ਼ਨਲ ਬਰੈਂਡ ਕੰਸਲਟਿੰਗ ਕਾਰਪੋਰੇਸ਼ਨ ਵੱਲੋਂ ਬੈਂਕਾਕ ਵਿੱਚ ਕਰਵਾਏ ਸਮਾਗਮ ਵਿੱਚ ਖਾਲਸਾ ਕਾਲਜ ਪਟਿਆਲਾ ਨੂੰ ‘ਏਸ਼ੀਆ ਸਿੱਖਿਆ ਐਵਾਰਡ-2019’ ਨਾਲ ਸਨਾਮਿਨਤ ਕੀਤਾ ਗਿਆ। ਇਨਾਮ ਪ੍ਰਾਪਤ ਕਰਨ ਤੋਂ ਬਾਅਦ ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਭਾਰਤ ਤੋਂ ਇਲਾਵਾ ਜਪਾਨ, ਸਾਊਥ ...

Read More

ਪੁਸਤਕ ‘ਦਿ ਸਿੱਖ ਹੈਰੀਟੇਜ: ਬਿਓਂਡ ਬਾਰਡਰਜ਼’ ਉੱਤੇ ਚਰਚਾ

ਪੁਸਤਕ ‘ਦਿ ਸਿੱਖ ਹੈਰੀਟੇਜ: ਬਿਓਂਡ ਬਾਰਡਰਜ਼’ ਉੱਤੇ ਚਰਚਾ

ਨਿੱਜੀ ਪੱਤਰ ਪ੍ਰੇਰਕ ਪਟਿਆਲਾ, 12 ਦਸੰਬਰ ਪੰਜਾਬੀ ਯੂਨੀਵਰੀਸਿਟੀ ਪਟਿਆਲਾ ਵਿੱਚ ਵਰਲਡ ਪੰਜਾਬੀ ਸੈਂਟਰ ਅਤੇ ਵਿਸ਼ਵ ਪੰਜਾਬ ਹੈਰੀਟੇਜ ਸੁਸਾਇਟੀ ਵੱਲੋਂ ਡਾ. ਦਲਵੀਰ ਸਿੰਘ ਪੰਨੂ ਦੀ ਪੁਸਤਕ ‘‘ਦਿ ਸਿੱਖ ਹੈਰੀਟੇਜ-ਬਿਓਂਡ ਬਾਰਡਰਜ਼’ ਉੱਤੇ ਚਰਚਾ ਕਰਨ ਲਈ ਸਮਾਗਮ ਕਰਵਾਇਆ ਗਿਆ। ਸਮਾਰੋਹ ਮੌਕੇ ਵੱਖ ਵੱਖ ਵਿਦਵਾਨਾਂ ਨੇ ਪਰਚੇ ਪੜ੍ਹੇ। ਡਾ. ਹਰਜੋਧ ਸਿੰਘ ਦੀ ਅਗਵਾਈ ਹੇਠ ਇਸ ਸਮਾਗਮ ...

Read More

ਰੈਸਟੋਰੈਂਟਾਂ ਵਿੱਚ ਈ-ਸਿਗਰਟ ਤੇ ਹੁੱਕਿਆਂ ਦੀ ਚੈਕਿੰਗ

ਰੈਸਟੋਰੈਂਟਾਂ ਵਿੱਚ ਈ-ਸਿਗਰਟ ਤੇ ਹੁੱਕਿਆਂ ਦੀ ਚੈਕਿੰਗ

ਖੇਤਰੀ ਪ੍ਰਤੀਨਿਧ ਪਟਿਆਲਾ, 12 ਦਸੰਬਰ ਸਿਹਤ ਵਿਭਾਗ ਵੱਲੋਂ ਅੱਜ ਇੱਥੇ ਤੰਬਾਕੂ ਕੰਟਰੋਲ ਐਕਟ ਤਹਿਤ ਈ.ਸਿਗਰੇਟ ਅਤੇ ਹੁੱਕਾ ਬਾਰ ਦੀ ਚੈਕਿੰਗ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਦੌਰਾਨ ਸਿਹਤ ਵਿਭਾਗ ਦੀ ਟੀਮ ਨੇ ਪੁਲੀਸ ਦੀ ਮਦਦ ਨਾਲ ਭੁਪਿੰਦਰਾ ਰੋਡ ਅਤੇ 22 ਨੰਬਰ ਰੇਲਵੇ ਫਾਟਕ ਦੇ ਨੇੜਲੇ ਬੀਅਰ ਬਾਰ ਅਤੇ ਰੈਸਟੋਰੈਂਟਾਂ ਦੀ ਚੈਕਿੰਗ ਕੀਤੀ। ...

Read More

ਦਰਸ਼ਨ ਕਰ ਕੇ ਰੂਹਾਨੀਅਤ ਦੇ ਰੰਗ ਵਿੱਚ ਰੰਗੇ ਲੋਕ

ਦਰਸ਼ਨ ਕਰ ਕੇ ਰੂਹਾਨੀਅਤ ਦੇ ਰੰਗ ਵਿੱਚ ਰੰਗੇ ਲੋਕ

ਰਵੇਲ ਸਿੰਘ ਭਿੰਡਰ ਪਟਿਆਲਾ, 12 ਦਸੰਬਰ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਪਟਿਆਲਾ ਦੇ ਰਾਜਾ ਭਾਲਿੰਦਰ ਸਿੰਘ ਸਪੋਰਟਸ ਕੰਪਲੈਕਸ ਪੋਲੋ ਗਰਾਊਂਡ ਵਿੱਚ ਚੱਲ ਰਹੇ ਡਿਜੀਟਲ ਮਿਊਜ਼ੀਅਮ ਤੇ ਲਾਈਟ ਐਂਡ ਸਾਊਂਡ ...

Read More

ਮੁਆਵਜ਼ੇ ਲਈ ਐੱਸਡੀਐੱਮ ਦਫਤਰ ਅੱਗੇ ਭੁੱਖ ਹੜਤਾਲ ਸ਼ੁਰੂ

ਮੁਆਵਜ਼ੇ ਲਈ ਐੱਸਡੀਐੱਮ ਦਫਤਰ ਅੱਗੇ ਭੁੱਖ ਹੜਤਾਲ ਸ਼ੁਰੂ

ਜੈਸਮੀਨ ਭਾਰਦਵਾਜ ਨਾਭਾ, 12 ਦਸੰਬਰ ਨੇੜਲੇ ਪਿੰਡ ਅਜਨੌਦਾ ਦੇ ਨਿਵਾਸੀ ਹਾਕਮ ਸਿੰਘ ਦੇ ਘਰ ਦੀ ਛੱਤ ਜੋ ਬਰਸਾਤ ਕਾਰਨ ਡਿੱਗ ਗਈ ਸੀ, ਲਈ ਮਾਲੀ ਮਦਦ ਨਾ ਮਿਲਣ ਦੇ ਰੋਸ ਵਜੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਐੱਸਡੀਐੱਮ ਦਫਤਰ ਦੇ ਬਾਹਰ ਦਿਨ ਰਾਤ ਦਾ ਧਰਨਾ ਅਤੇ ਲੜੀਵਾਰ ਭੁੱਖ ਹੜਤਾਲ ਸ਼ੁਰੂ ...

Read More

ਭਾਰਤੀ ਕਿਸਾਨ ਯੂਨੀਅਨ ਨੇ ਥਾਣਾ ਮੁਖੀ ਦੀ ਗੱਡੀ ਘੇਰੀ

ਭਾਰਤੀ ਕਿਸਾਨ ਯੂਨੀਅਨ ਨੇ ਥਾਣਾ ਮੁਖੀ ਦੀ ਗੱਡੀ ਘੇਰੀ

ਜਗਤਾਰ ਸਿੰਘ ਨਹਿਲ ਲੌਂਗੋਵਾਲ, 12 ਦਸੰਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲੌਂਗੋਵਾਲ ’ਚ ਇੱਕ ਕੰਬਾਈਨ ਜੋ ਪਿਛਲੇ ਦਿਨੀਂ ਲੋਹਾਖੇੜਾ ਸੜਕ ’ਤੇ ਪੁਲੀਸ ਪ੍ਰਸ਼ਾਸਨ ਨੇ ਰੋਕ ਲਈ ਸੀ, ਉਸ ਸਮੇਂ ਭਾਰਤੀ ਕਿਸਾਨ ਯੂਨੀਅਨ ਨੇ ਕੰਬਾਈਨ ਨੂੰ ਪੁਲੀਸ ਤੋਂ ਛੁਡਵਾਉਣ ਲਈ ਉਸ ਰਾਤ ਹੀ ਧਰਨਾ ਲਗਾ ਦਿੱਤਾ ਸੀ। ਉਸ ਤੋਂ ਬਾਅਦ ਫ਼ੈਸਲਾ ਹੋਇਆ ...

Read More


ਧਰਤੀ ਹੇਠਲੇ ਪਾਣੀ ਦਾ ਪੱਧਰ ਡਿੱਗਣ ਤੋਂ ਬਚਾਉਣ ਲਈ ਮੀਟਿੰਗ

Posted On December - 8 - 2019 Comments Off on ਧਰਤੀ ਹੇਠਲੇ ਪਾਣੀ ਦਾ ਪੱਧਰ ਡਿੱਗਣ ਤੋਂ ਬਚਾਉਣ ਲਈ ਮੀਟਿੰਗ
ਬਹਾਦਰ ਸਿੰਘ ਮਰਦਾਂਪੁਰ ਰਾਜਪੁਰਾ, 7 ਦਸੰਬਰ ਇੱਥੋਂ ਦੇ ਨਗਰ ਕੌਂਸਲ ਦਫਤਰ ਵਿੱਚ ਕੌਂਸਲ ਪ੍ਰਧਾਨ ਨਰਿੰਦਰ ਸਾਸ਼ਤਰੀ ਅਤੇ ਕਾਰਜਸਾਧਕ ਅਧਿਕਾਰੀ ਰਵਨੀਤ ਸਿੰਘ ਦੀ ਅਗਵਾਈ ਵਿੱਚ ਇਲਾਕੇ ਦੇ ਸਰਕਾਰੀ ਅਤੇ ਨਿੱਜੀ ਸਕੂਲ ਪ੍ਰੰਬਧਕਾਂ ਦੀ ਮੀਟਿੰਗ ਹੋਈ। ਇਸ ਦੌਰਾਨ ਹੇਠਾਂ ਜਾ ਰਹੇ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਦੀ ਰੋਕਥਾਮ ਅਤੇ ਵਾਤਾਵਰਨ ਦੂਸ਼ਿਤ ਹੋਣ ਤੋ ਬਚਾਉਣ ਸੰਬਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਵਿਸ਼ੇਸ਼ ਤੌਰ ’ਤੇ ਪੁੱਜੇ ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ 

ਕੈਪਟਨ ਤੋਂ ਕਾਂਗਰਸੀ ਆਗੂ ਤੇ ਵਰਕਰ ਵੀ ਦੁਖੀ: ਸੰਧਵਾਂ

Posted On December - 8 - 2019 Comments Off on ਕੈਪਟਨ ਤੋਂ ਕਾਂਗਰਸੀ ਆਗੂ ਤੇ ਵਰਕਰ ਵੀ ਦੁਖੀ: ਸੰਧਵਾਂ
ਪੱਤਰ ਪ੍ਰੇਰਕ ਦੇਵੀਗੜ੍ਹ, 7 ਦਸੰਬਰ ਆਮ ਆਦਮੀ ਪਾਰਟੀ ਵੱਲੋਂ ਕੋਟਕਪੂਰਾ ਦੇ ਐੱਮਐੱਲਏ ਕੁਲਤਾਰ ਸਿੰਘ ਨੇ ਅੱਜ ਦੇਵੀਗੜ੍ਹ ਵਿੱਚ ਹਲਕਾ ਸਨੌਰ ਦੇ ਵਾਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸੀ ਤੇ ਅਕਾਲੀ ਆਪਸ ਵਿਚ ਮਿਲੇ ਹੋਏ ਹਨ। ਉਨ੍ਹਾਂ ਕਿਹਾ ਲੋਕ ਕੇਂਦਰ ਅਤੇ ਸੂਬਾ ਸਰਕਾਰ ਦੋਹਾਂ ਤੋਂ ਦੁਖੀ ਹੈ। ਸੂਬਾ ਸਰਕਾਰ ਦੇ ਵਿਧਾਇਕ ਵੀ ਮੁੱਖ ਮੰਤਰੀ ਤੋਂ ਦੁਖੀ ਹਨ, ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਆਪਣੇ ਹੱਥ ਖੜ੍ਹੇ ਕਰ ਦਿੱਤੇ ਹਨ। ਅਜਿਹੀ ਸਰਕਾਰ ਨੂੰ ਡੇਗਣ ਦੀ ਲੋੜ ਨਹੀਂ, ਇਸ 

ਵਧੀਆ ਕੰਮ ਕਰਨ ਵਾਲੇ ਸੈਲਫ ਹੈਲਪ ਗਰੁੱਪਾਂ ਨੂੰ ਏਰੀਆ ਲੈਵਲ ਫੈਡਰੇਸ਼ਨ ਬਣਾਇਆ

Posted On December - 8 - 2019 Comments Off on ਵਧੀਆ ਕੰਮ ਕਰਨ ਵਾਲੇ ਸੈਲਫ ਹੈਲਪ ਗਰੁੱਪਾਂ ਨੂੰ ਏਰੀਆ ਲੈਵਲ ਫੈਡਰੇਸ਼ਨ ਬਣਾਇਆ
ਖੇਤਰੀ ਪ੍ਰਤੀਨਿਧ ਪਟਿਆਲਾ, 7 ਦਸੰਬਰ ਮਹਿਲਾ ਅਰੋਗਿਆ ਸਮਿਤੀਆਂ ਵਿੱਚ ਸੈਲਫ ਹੈਲਪ ਗਰੁੱਪ ਬਣਾ ਕੇ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਗਰੁੱਪਾਂ ਨੂੰ ਹੁਣ ਏਰੀਆ ਲੈਵਲ ਫੈੱਡਰੇਸ਼ਨ ਬਣਾ ਦਿੱਤਾ ਗਿਆ ਹੈ। ਆਪਣੇ ਗਰੁੱਪ ਦੀ ਆਮਦਨ ਵਧਾਉਣ ਲਈ ਅੱਜ ਏਰੀਆ ਲੈਵਲ ਫੈਡਰੇਸ਼ਨ ਗਰੁੱਪ ਬਿਸ਼ਨ ਨਗਰ ਨੂੰ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਵੱਲੋਂ ਸਿਟੀ ਮਿਸ਼ਨ ਮੈਨੇਜਰ ਅਵਿਨਾਸ਼ ਸਿੰਗਲਾ ਦੀ ਹਾਜ਼ਰੀ ਵਿੱਚ 50 ਹਜ਼ਾਰ ਰੁਪਏ ਦੇ ਰਿਵਾਲਵਿੰਗ ਫੰਡ ਦੀ ਮਨਜ਼ੂਰੀ ਦਾ ਪੱਤਰ ਸੌਂਪਿਆ ਗਿਆ। ਡਾ. ਮਲਹੋਤਰਾ ਨੇ ਦੱਸਿਆ 

ਬੁੱਢਾ ਦਲ ਸਕੂਲ ਦੇ 850 ਵਿਦਿਆਰਥੀਆਂ ਦਾ ਸਨਮਾਨ

Posted On December - 8 - 2019 Comments Off on ਬੁੱਢਾ ਦਲ ਸਕੂਲ ਦੇ 850 ਵਿਦਿਆਰਥੀਆਂ ਦਾ ਸਨਮਾਨ
ਰਵੇਲ ਸਿੰਘ ਭਿੰਡਰ ਪਟਿਆਲਾ, 7 ਦਸੰਬਰ ਇਥੋਂ ਦੇ ਬੁੱਢਾ ਦਲ ਪਬਲਿਕ ਸਕੂਲ ਵਿੱਚ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਇਸ ਦੌਰਾਨ 850 ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਸਕੂਲ ਦੇ ਪੈਟਰਨ ’ਤੇ ਨਿਹੰਗ ਜਥੇਬੰਦੀ ਬੁੱਢਾ ਦਲ ਦੇ ਚੀਫ ਜਥੇਦਾਰ ਬਲਬੀਰ ਸਿੰਘ ਦੀ ਸਰਪ੍ਰਸਤੀ ਹੇਠ ਹੋਏ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਐੱਸਪੀ ਸਿਟੀ ਵਰੁਨ ਸ਼ਰਮਾ, ਮੇਅਰ ਸੰਜੀਵ ਸ਼ਰਮਾ ਸਮੇਤ ਹੋਰ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ 

ਜਾਗੀਰ ਕੌਰ ਦੀ ਮੌਤ ਲਈ ਜਲਾਲਪੁਰ ਜ਼ਿੰਮੇਵਾਰ: ਚੰਦੂਮਾਜਰਾ

Posted On December - 8 - 2019 Comments Off on ਜਾਗੀਰ ਕੌਰ ਦੀ ਮੌਤ ਲਈ ਜਲਾਲਪੁਰ ਜ਼ਿੰਮੇਵਾਰ: ਚੰਦੂਮਾਜਰਾ
ਰਵੇਲ ਸਿੰਘ ਭਿੰਡਰ ਪਟਿਆਲਾ, 7 ਦਸੰਬਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੇਮ ਸਿੰਘ ਚੰਦੂਮਾਜਰਾ ਨੇ ਪਿੰਡ ਤਖਤੂਮਾਜਰਾ ਦੀ ਬੀਬੀ ਜਾਗੀਰ ਕੌਰ ਦੀ ਮੌਤ ਲਈ ਸਿੱਧੇ ਤੌਰ ’ਤੇ ਹਲਕਾ ਘਨੌਰ ਦੇ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਮਾਮਲੇ ਵਿਚ ਅੱਜ ਦਲ ਦਾ ਵਫ਼ਦ ਸ੍ਰੀ ਚੰਦੂਮਾਜਰਾ ਅਤੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ਹੇਠ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੂੰ ਮਿਲਿਆ ਅਤੇ ਮੰਗ ਕੀਤੀ ਕਿ ਇਸ ਮਾਮਲੇ ਦੀ ਉਚ ਪੱਧਰੀ 

ਚੰਦੂਮਾਜਰਾ ਸਿਆਸੀ ਡਰਾਮੇਬਾਜ਼: ਜਲਾਲਪੁਰ

Posted On December - 8 - 2019 Comments Off on ਚੰਦੂਮਾਜਰਾ ਸਿਆਸੀ ਡਰਾਮੇਬਾਜ਼: ਜਲਾਲਪੁਰ
ਗੁਰਪ੍ਰੀਤ ਸਿੰਘ ਮਰਦਾਂਪੁਰ ਘਨੌਰ, 7 ਦਸੰਬਰ ਘਨੌਰ ਦੇ ਪਿੰਡ ਤਖਤੂ ਮਾਜਰਾ ਦੇ ਸਰਪੰਚ ਹਰਸੰਗਤ ਸਿੰਘ ’ਤੇ ਹਮਲੇ ਸਬੰਧੀ ਹਲਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਪ੍ਰੇਮ ਸਿੰਘ ਚੰਦੂਮਾਜਰਾ ਲੋਕਾਂ ਦੇ ਨਕਾਰੇ ਹੋਏ ਆਗੂ ਹਨ, ਆਪਣੀ ਨਕਾਮੀ ਛੁਪਾਉਣ ਲਈ ਸਿਆਸੀ ਡਰਾਮਾ ਕਰ ਰਹੇ ਹਨ। ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੋਸ਼ ਲਗਾਇਆ ਕਿ ਸ੍ਰੀ ਚੰਦੂਮਾਜਰਾ ਤਖਤੂ ਮਾਜਰਾ ਦੇ ਸਰਪੰਚ ਦੀ ਕੁੱਟਮਾਰ ਸਬੰਧੀ ਦਰਜ ਪੁਲੀਸ ਕੇਸ ਨੂੰ ਰੱਦ ਕਰਵਾਉਣ ਲਈ 

ਸੋਨੇ ਦੀ ਇੱਟ ਦੇ ਲਾਲਚ ’ਚ 17.65 ਲੱਖ ਗੁਆਏ

Posted On December - 8 - 2019 Comments Off on ਸੋਨੇ ਦੀ ਇੱਟ ਦੇ ਲਾਲਚ ’ਚ 17.65 ਲੱਖ ਗੁਆਏ
ਸਰਬਜੀਤ ਸਿੰਘ ਭੰਗੂ ਪਟਿਆਲਾ, 7 ਦਸੰਬਰ ਇਥੋਂ ਦਾ ਇੱੱਕ ਵਿਅਕਤੀ ਸੋਨੇ ਦੀ ਇੱਟ ਹਾਸਲ ਕਰਨ ਦੀ ਲਾਲਸਾ ਵਿੱਚ ਨੌਸਰਬਾਜ਼ਾਂ ਕੋਲ 17.65 ਲੱਖ ਰੁਪਏ ਗੁਆ ਬੈਠਾ। ਹੈਰਾਨੀ ਹੈ ਕਿ ਉਹ ਆਪਣੇ ਮਿੱਤਰ ਦੇ ਝਾਂਸੇ ਵਿੱਚ ਆ ਕੇ 17.65 ਲੱਖ ਰੁਪਏ ਲੈ ਕੇ ਸੋਨੇ ਦੀ ਇੱਟ ਲੈਣ ਗਿਆ ਸੀ। ਨੌਸਰਬਾਜ਼ ਉਸ ਤੋਂ ਇਹ ਲੱਖਾਂ ਰੁਪਏ ਖੋਹ ਕੇ ਰਫ਼ੂ ਚੱਕਰ ਹੋ ਗਏ। ਇਸ ਘਟਨਾ ਦਾ ਸ਼ਿਕਾਰ ਪੀੜਤ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਪੁਲੀਸ ਨੇ ਉਸ ਦੇ ਦੋਸਤ ਸਮੇਂ ਹੋਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਵਿਕਰਮਜੀਤ ਸਿੰਘ 

ਤਨਖ਼ਾਹਾਂ ਨਾ ਮਿਲਣ ’ਤੇ ਜੰਗਲਾਤ ਕਾਮਿਆਂ ਨੇ ਦਫ਼ਤਰ ਘੇਰਿਆ

Posted On December - 8 - 2019 Comments Off on ਤਨਖ਼ਾਹਾਂ ਨਾ ਮਿਲਣ ’ਤੇ ਜੰਗਲਾਤ ਕਾਮਿਆਂ ਨੇ ਦਫ਼ਤਰ ਘੇਰਿਆ
ਗੁਰਨਾਮ ਸਿੰਘ ਅਕੀਦਾ ਪਟਿਆਲਾ 7 ਦਸੰਬਰ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਪਟਿਆਲਾ ਇਕਾਈ ਵੱਲੋਂ ਆਪਣੀਆਂ ਰੁਕੀਆਂ ਤਨਖ਼ਾਹਾਂ ਜਾਰੀ ਕਰਵਾਉਣ ਲਈ ਅੱਜ ਵਣ ਮੰਡਲ ਅਫ਼ਸਰ ਪਟਿਆਲਾ ਦਾ ਦਫ਼ਤਰ ਘੇਰ ਕੇ ਧਰਨਾ ਦਿੱਤਾ ਗਿਆ। ਵੱਖ-ਵੱਖ ਰੇਂਜਾਂ ਤੋਂ ਪਹੁੰਚੇ ਹੋਏ ਵੱਡੀ ਗਿਣਤੀ ਵਿੱਚ ਜੰਗਲਾਤ ਕਾਮਿਆਂ ਨੇ ਸਰਕਾਰ ਦਾ ਸਿਆਪਾ ਕੀਤਾ। ਅੱਜ ਉਸ ਵੇਲੇ ਜੰਗਲਾਤ ਦੇ ਡਵੀਜ਼ਨ ਦਫ਼ਤਰ ਵਿਚ ਅਜੀਬ ਸਥਿਤੀ ਪੈਦਾ ਹੋ ਗਈ, ਜਦੋਂ ਦਫ਼ਤਰ ਵਿਚ ਬੈਠੇ ਡੀਐੱਫਓ ਦੇ ਦਫ਼ਤਰ ਅੰਦਰ ਮੁਜ਼ਾਹਰਾ ਕੀਤਾ। 

ਸ਼ਹਿਰ ਦੀਆਂ ਕੰਧਾਂ ਤੇ ਡਿਵਾਈਡਰਾਂ ’ਤੇ ਲਿਖੇ ਨਾਅਰੇ

Posted On December - 8 - 2019 Comments Off on ਸ਼ਹਿਰ ਦੀਆਂ ਕੰਧਾਂ ਤੇ ਡਿਵਾਈਡਰਾਂ ’ਤੇ ਲਿਖੇ ਨਾਅਰੇ
ਸਰਬਜੀਤ ਸਿੰਘ ਭੰਗੂ ਪਟਿਆਲਾ, 7 ਦਸੰਬਰ ਪੰਜਾਬ ਸਿਹਤ ਵਿਭਾਗ ਵਿੱਚ ਰੈਗੂਲਰ ਭਰਤੀ ਲਈ ਹਫ਼ਤੇ ਤੋਂ ਇਥੋਂ ਦੇ ਬਾਰਾਂਦਰੀ ਬਾਗ਼ ਕੋਲ ਪੱਕਾ ਮੋਰਚਾ ਲਾ ਕੇ ਬੈਠੇ ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰਾਂ ਨੇ ਰਾਜ ਸਰਕਾਰ ਨੂੰ ਵਾਅਦੇ ਯਾਦ ਕਰਵਾਉਣ ਲਈ ਸ਼ਹਿਰ ਵਿਚ ਕੰਧਾਂ ਅਤੇ ਮਾਲ ਰੋਡ ਵਿਚਲੇ ਡਿਵਾਈਡਰਾਂ ’ਤੇ ਮੁੜ ਨਾਅਰੇ ਲਿਖਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਦੌਰਾਨ ਅੱਜ ਮਾਲ ਰੋਡ ਵਿਚਲੀ ਡਿਵਾਈਡਰ ’ਤੇ ਨਾਅਰੇ ਲਿਖੇ ਗਏ। ਇਨ੍ਹਾਂ ਬੇਰੁਜ਼ਗਾਰ ਹੈਲਥ ਵਰਕਰਾਂ ਵੱਲੋਂ ਅਗਾਊਂ ਐਲਾਨ ਤਹਿਤ 

ਗੁਆਂਢਣ ਨਾਲ ਗਲਤ ਹਰਕਤਾਂ

Posted On December - 8 - 2019 Comments Off on ਗੁਆਂਢਣ ਨਾਲ ਗਲਤ ਹਰਕਤਾਂ
ਪੱਤਰ ਪ੍ਰੇਰਕ ਲਹਿਰਾਗਾਗਾ, 7 ਦਸੰਬਰ ਨੇੜਲੇ ਪਿੰਡ ਘੋੜੇਨਬ ’ਚ ਗੁਆਂਢਣ ਨਾਲ ਗਲਤ ਹਰਕਤਾਂ ਕਰਨ, ਗਲਤ ਬੋਲਣ ਤੇ ਕੁੱਟਮਾਰ ਕਰਨ ’ਤੇ ਇਕ ਔਰਤ, ਉਸ ਦੇ ਪੁੱਤਰ ਅਤੇ ਪਤੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਐੱਸਐੱਚਓ ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਪਿੰਡ ਘੋੜੇਨਬ ਦੇ ਹਾਕਮ ਸਿੰਘ ਦੀ ਪਤਨੀ ਮਨਪ੍ਰੀਤ ਕੌਰ ਨੇ ਪੁਲੀਸ ਕੋਲ ਸ਼ਿਕਾਇਤ ਕੀਤੀ ਕਿ ਉਸ ਦੇ ਗੁਆਂਢੀ ਗੁਰਪ੍ਰੀਤ ਸਿੰਘ, ਉਸ ਦੀ ਪਤਨੀ ਵੀਰਪਾਲ ਕੌਰ ਅਤੇ ਪੁੱਤਰ ਸੁਖਦੀਪ ਸਿੰਘ ਉਸ ਨਾਲ ਅੰਦਰ-ਬਾਹਰ ਜਾਂਦੇ ਸਮੇਂ ਗਲਤ ਹਰਕਤਾਂ ਕਰਦੇ 

ਪਲਾਟ ਦੀ ਖ਼ਰੀਦ ’ਚ ਧੋਖਾਧੜੀ

Posted On December - 8 - 2019 Comments Off on ਪਲਾਟ ਦੀ ਖ਼ਰੀਦ ’ਚ ਧੋਖਾਧੜੀ
ਪੱਤਰ ਪ੍ਰੇਰਕ ਰਾਜਪੁਰਾ, 7 ਦਸੰਬਰ ਇਥੋਂ ਦੀ ਸਿਟੀ ਪੁਲੀਸ ਨੇ ਜ਼ਮੀਨੀ ਮਾਮਲੇ ਵਿੱਚ ਧੋਖਾਧੜੀ ਕਰਨ ਦੇ ਦੋਸ਼ ਹੇਠ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਦੱਸਿਆ ਕਿ ਪਰਵੀਨ ਕੌਰ ਵਾਸੀ ਸੈਕਟਰ 48-ਸੀ ਚੰਡੀਗੜ੍ਹ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਨੇ ਭਲਿੰਦਰ ਸਿੰਘ ਅਤੇ ਹੁਸ਼ਿਆਰ ਸਿੰਘ ਵਾਸੀ ਚੌਹਾਨ ਕਲੋਨੀ ਪਿੰਡ ਸੈਦਖੇੜੀ ਪਾਸੋਂ ਪਲਾਟ ਖਰੀਦਣ ਦਾ ਸੌਦਾ 22 ਲੱਖ 20 ਹਜ਼ਾਰ ਰੁਪਏ ਵਿੱਚ ਕੀਤਾ ਸੀ। ਇਨ੍ਹਾਂ ਵਿਅਕਤੀਆਂ ਨੂੰ ਦਾਦਾ ਚੌਹਾਨ ਕਲੋਨੀ ਵਿੱਚ ਪਲਾਟ 

ਮਹਿਲਾ ਤੋਂ ਖੋਹਿਆ ਪਰਸ, ਘਬਰਾਹਟ ਨਾਲ ਮੌਤ

Posted On December - 8 - 2019 Comments Off on ਮਹਿਲਾ ਤੋਂ ਖੋਹਿਆ ਪਰਸ, ਘਬਰਾਹਟ ਨਾਲ ਮੌਤ
ਨਿੱਜੀ ਪੱਤਰ ਪ੍ਰੇਰਕ ਨਾਭਾ, 7 ਦਸੰਬਰ ਸ਼ਹਿਰ ਵਾਸੀ ਬਜ਼ੁਰਗ ਮਹਿਲਾ ਦੋ ਅਣਪਛਾਤਿਆਂ ਵੱਲੋਂ ਪਰਸ ਝਪਟਣ ਤੋਂ ਇੰਨੀ ਘਬਰਾ ਗਈ ਕਿ ਕੁੱਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। 60 ਸਾਲਾ ਅਧਿਆਪਕ ਮਨਜੀਤ ਕੌਰ ਸਕੂਲ ਦੇ ਬੱਚਿਆਂ ਦੀ ਫੀਸ ਬੈਂਕ ਵਿਚ ਜਮ੍ਹਾਂ ਕਰਵਾਉਣ ਜਾ ਰਹੀ ਸੀ ਤਾਂ ਗਿੱਲਾਂ ਵਾਲੀ ਗਲੀ ਕੋਲ ਦੋ ਅਣਪਛਾਤੇ ਵਿਅਕਤੀ ਮੂੰਹ ’ਤੇ ਰੁਮਾਲ ਬੰਨ੍ਹ ਮੋਟਰਸਾਈਕਲ ‘ਤੇ ਆਏ। ਉਨ੍ਹਾਂ ਨੇ ਔਰਤ ਤੋਂ ਪਰਸ ਝਪਟ ਲਿਆ। ਲੋਕਾਂ ਮੁਤਾਬਕ ਮਹਿਲਾ ਨੇ ਜੱਦੋ-ਜਹਿਦ ਵੀ ਕੀਤੀ ਅਤੇ ਮਦਦ ਲਈ ਰੌਲਾ ਪਾਇਆ ਪਰ 

ਨਸ਼ੇ ਦੇ ਟੀਕਿਆਂ ਸਣੇ ਕਾਬੂ

Posted On December - 8 - 2019 Comments Off on ਨਸ਼ੇ ਦੇ ਟੀਕਿਆਂ ਸਣੇ ਕਾਬੂ
ਜਗਤਾਰ ਸਿੰਘ ਨਹਿਲ ਲੌਂਗੋਵਾਲ, 7 ਦਸੰਬਰ ਇਥੋਂ ਦੀ ਪੁਲੀਸ ਨੇ ਨਸ਼ੇ ਦੇ ਵਪਾਰੀਆਂ ਖ਼ਿਲਾਫ਼ ਵਿੱਢੀ ਮੁਹਿੰਮ ਨੂੰ ਤੇਜ਼ ਕਰਦਿਆਂ ਸਪੈਸ਼ਲ ਟਾਸਕ ਫੋਰਸ ਨਾਲ ਮਿਲ ਕੇ ਕੀਤੀ ਕਾਰਵਾਈ ਦੌਰਾਨ ਦੋ ਵਿਅਕਤੀਆਂ ਨੂੰ ਨਸ਼ੀਲੇ ਟੀਕਿਆਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਥਾਣਾ ਲੌਂਗੋਵਾਲ ਦੇ ਐੱਸਐੱਚਓ ਬਲਵੰਤ ਸਿੰਘ ਨੇ ਦੱਸਿਆ ਕਿ ਐੱਸਟੀਐੱਫ ਦੇ ਸਹਾਇਕ ਥਾਣੇਦਾਰ ਜਗਦੇਵ ਸਿੰਘ ਨੂੰ ਮੁਖ਼ਬਰ ਨੇ ਇਤਲਾਹ ਦਿੱਤੀ ਸੀ ਕਿ ਬਹਾਦਰ ਸਿੰਘ ਵਾਸੀ ਰੰਧਾਵਾ ਪੱਤੀ ਲੌਂਗੋਵਾਲ ਨਸ਼ੀਲੇ ਟੀਕੇ ਵੇਚਦਾ ਹੈ। ਉਹ 

‘ਰਲ ਕੇ ਸਾਂਝੇ ਸੰਘਰਸ਼ ਲੜਨ ਦਾ ਸਮਾਂ’

Posted On December - 8 - 2019 Comments Off on ‘ਰਲ ਕੇ ਸਾਂਝੇ ਸੰਘਰਸ਼ ਲੜਨ ਦਾ ਸਮਾਂ’
ਖੇਤਰੀ ਪ੍ਰਤੀਨਿਧ ਪਟਿਆਲਾ, 7 ਦਸੰਬਰ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਅਤੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਮਨਜੀਤ ਧਨੇਰ ਦੀ ਉਮਰ ਕੈਦ ਦੀ ਸਜ਼ਾ ਰੱਦ ਕਰਾਉਣ ਲਈ ਚੱਲਿਆ ਘੋਲ਼ ਸਾਂਝੇ ਸੰਘਰਸ਼ ਦੀ ਜਿੱਤ ਹੈ। ਇਥੇ ਬਿਆਨ ਰਾਹੀਂ ਕਿਸਾਨ ਆਗੂਆਂ ਨੇ ਕਿਹਾ ਕਿ ਹੁਣ ਇਕੱਲਿਆਂ ਘੋਲ ਲੜਨ ਦੀ ਥਾਂ ਰਲ ਕੇ ਸਾਂਝੇ ਸੰਘਰਸ਼ ਲੜਨ ਦਾ ਸਮਾਂ ਆ ਗਿਆ ਹੈ। ਚਾਰ ਦਰਜਨ ਜਥੇਬੰਦੀਆਂ ਦੇ ਇਸ ਸਾਂਝੇ ਸਫ਼ਲ ਜੇਤੂ ਘੋਲ ਨੇ ਇਹ ਸਾਬਤ ਕੀਤਾ ਹੈ ਕਿ ਜਥੇਬੰਦ 

ਪਟਿਆਲਾ ਪੁਲੀਸ ਵੱਲੋਂ ਦਾਜ ਦੇ ਦੋ ਮਾਮਲੇ ਦਰਜ

Posted On December - 8 - 2019 Comments Off on ਪਟਿਆਲਾ ਪੁਲੀਸ ਵੱਲੋਂ ਦਾਜ ਦੇ ਦੋ ਮਾਮਲੇ ਦਰਜ
ਖੇਤਰੀ ਪ੍ਰਤੀਨਿਧ ਪਟਿਆਲਾ, 7 ਦਸੰਬਰ ਦਾਜ ਲਈ ਤੰਗ ਕਰਨ ਦੇ ਮਾਮਲੇ ਵਿੱਚ ਪੁਲੀਸ ਨੇ ਦੋ ਵੱਖ ਵੱਖ ਕੇਸ ਦਰਜ ਕੀਤੇ ਹਨ। ਇਨ੍ਹਾਂ ਵਿਚੋਂ ਇੱਕ ਕੇਸ ਥਾਣਾ ਤ੍ਰਿਪੜੀ ਦੀ ਪੁਲੀਸ ਨੇ ਹਰਲੀਨ ਕੌਰ ਪਤਨੀ ਕੰਵਲਪ੍ਰੀਤ ਸਿੰਘ ਵਾਸੀ ਪਟਿਆਲਾ ਵੱਲੋਂ ਦਰਜ ਕਰਵਾਇਆ ਗਿਆ ਹੈ। ਉਸ ਦਾ ਕਹਿਣਾ ਹੈ ਕਿ ਉਸ ਦਾ ਵਿਆਹ 8 ਜੁਲਾਈ 2006 ਨੂੰ ਹੋਇਆ ਸੀ ਪਰ ਬਾਅਦ ਵਿੱਚ ਸਹੁਰਾ ਪਰਿਵਾਰ ਹੋਰ ਦਾਜ ਲਈ ਤੰਗ ਕਰਨ ਲੱਗਿਆ। ਇਸ ਸਬੰਧੀ ਉਸ ਦੇ ਪਰਿਵਾਰ ਵੱਲੋਂ ਕਥਿਤ ਰੂਪ ਵਿਚ ਕਈ ਵਾਰ ਮੁਲਜ਼ਮ ਧਿਰ ਦੇ ਖਾਤੇ ਵਿੱਚ ਪੈਸੇ ਪਵਾਏ 

ਪੰਜਾਬੀ ਬਾਗ ਕਲੋਨੀ ਦੇ ਝਗੜੇ ਦਾ ਮਾਮਲਾ ਭਖ਼ਿਆ

Posted On December - 8 - 2019 Comments Off on ਪੰਜਾਬੀ ਬਾਗ ਕਲੋਨੀ ਦੇ ਝਗੜੇ ਦਾ ਮਾਮਲਾ ਭਖ਼ਿਆ
ਬੀਰ ਇੰਦਰ ਸਿੰਘ ਬਨਭੌਰੀ ਸੁਨਾਮ ਊਧਮ ਸਿੰਘ ਵਾਲਾ, 7 ਦਸੰਬਰ ਪਿਛਲੇ ਦਿਨੀਂ ਇੱਥੇ ਪੰਜਾਬੀ ਬਾਗ ਕਲੋਨੀ ਵਿੱਚ ਇੱਕ ਪਲਾਟ ਸਬੰਧੀ ਦੋ ਧਿਰਾਂ ਵਿੱਚ ਹੋਏ ਝਗੜੇ ਮਗਰੋਂ ਇੱਕ ਧਿਰ ਦੀ ਪਿੱਠ ’ਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਆਉਣ ਮਗਰੋਂ ਮਾਮਲਾ ਭਖ਼ ਗਿਆ ਹੈ। ਅੱਜ ਜਥੇਬੰਦੀ ਦੀ ਮਾਤਾ ਮੋਦੀ ਪਾਰਕ ਵਿੱਚ ਹੋਈ ਮੀਟਿੰਗ ਦੌਰਾਨ ਜਥੇਬੰਦੀ ਆਗੂਆਂ ਨੇ ਦੋਸ਼ ਲਾਇਆ ਕਿ ਪੁਲੀਸ ਰਸੂਖਵਾਨ ਧਿਰ ਦਾ ਪੱਖ ਪੂਰ ਰਹੀ ਹੈ ਅਤੇ ਪੀੜਤ ਮਜ਼ਦੂਰ ਧਿਰ ਨੂੰ ਧਮਕਾਇਆ ਜਾ ਰਿਹਾ ਹੈ। ਜਥੇਬੰਦੀ ਦੇ 
Available on Android app iOS app
Powered by : Mediology Software Pvt Ltd.