ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਦੇਸ਼-ਵਿਦੇਸ਼ › ›

Featured Posts
ਸੋਨੀਆ ਖ਼ਿਲਾਫ਼ ਖੱਟਰ ਦੀ ਟਿੱਪਣੀ ਤੋਂ ਵਿਵਾਦ

ਸੋਨੀਆ ਖ਼ਿਲਾਫ਼ ਖੱਟਰ ਦੀ ਟਿੱਪਣੀ ਤੋਂ ਵਿਵਾਦ

ਸੋਨੀਪਤ/ਨਵੀਂ ਦਿੱਲੀ, 14 ਅਕਤੂਬਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਾਂਗਰਸ ਵੱਲੋਂ ਆਪਣਾ ਪ੍ਰਧਾਨ ਚੁਣਨ ਲਈ ਤਿੰਨ ਮਹੀਨੇ ਲਾਉਣ ਮਗਰੋਂ ਪਾਰਟੀ ਪ੍ਰਧਾਨ ਵਜੋਂ ਮੁੜ ਸੋਨੀਆ ਗਾਂਧੀ ਨੂੰ ਚੁਣੇ ਜਾਣ ’ਤੇ ਟਿੱਪਣੀ ਕਰਦਿਆਂ ਕਿਹਾ, ‘‘ਖੋਦਾ ਪਹਾੜ ਨਿਕਲੀ ਚੂਹੀਆ ਤੇ ਉਹ ਵੀ ਮਰੀ ਹੋਈ।’’ ਸੋਨੀਪਤ ਨੇੜੇ ਖਰਖੋਦਾ ਵਿਚ ਹੋਈ ਚੋਣ ਰੈਲੀ ...

Read More

ਪਾਕਿ ਐੱਫਏਟੀਐੱਫ ਦੀ ਕੁੜਿੱਕੀ ’ਚ ਆਇਆ: ਡੋਵਾਲ

ਪਾਕਿ ਐੱਫਏਟੀਐੱਫ ਦੀ ਕੁੜਿੱਕੀ ’ਚ ਆਇਆ: ਡੋਵਾਲ

ਨਵੀਂ ਦਿੱਲੀ, 14 ਅਕਤੂਬਰ ਕੌਮੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਅਜੀਤ ਡੋਵਾਲ ਨੇ ਕਿਹਾ ਹੈ ਕਿ ਪਾਕਿਸਤਾਨ ਫਰਾਂਸ ’ਚ ਚੱਲ ਰਹੀ ਵਿੱਤੀ ਐਕਸ਼ਨ ਟਾਸਕ ਫੋਰਸ (ਐੱਫਏਟੀਐੱਫ) ਦੀ ਬੈਠਕ ਕਾਰਨ ਭਾਰੀ ਦਬਾਅ ਹੇਠ ਆਇਆ ਹੋਇਆ ਹੈ। ਅਤਿਵਾਦ ਵਿਰੋਧੀ ਦਸਤਿਆਂ (ਏਟੀਐੱਸ) ਦੇ ਮੁਖੀਆਂ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮੌਜੂਦਾ ਪਰਿਪੇਖ ’ਚ ਕੋਈ ...

Read More

‘ਰਾਏਸ਼ੁਮਾਰੀ 2020’ ਭਾਰਤ ਵੱਲੋਂ ਫਰਜ਼ੀ ਮੁੱਦਾ ਕਰਾਰ

‘ਰਾਏਸ਼ੁਮਾਰੀ 2020’ ਭਾਰਤ ਵੱਲੋਂ ਫਰਜ਼ੀ ਮੁੱਦਾ ਕਰਾਰ

ਵਾਸ਼ਿੰਗਟਨ, 14 ਅਕਤੂਬਰ ਭਾਰਤ ਨੇ ‘ਰਾਏਸ਼ੁਮਾਰੀ 2020’ ਨੂੰ ਫਰਜ਼ੀ ਮੁੱਦਾ ਕਰਾਰ ਦਿੰਦਿਆਂ ਕਿਹਾ ਹੈ ਕਿ ਖਾਲਿਸਤਾਨ ਪੱਖੀ ਕੁਝ ਸਿੱਖਾਂ ਵੱਲੋਂ ਹੀ ਇਸ ਨੂੰ ਉਭਾਰਿਆ ਜਾ ਰਿਹਾ ਹੈ। ਭਾਰਤ ਨੇ ਕਿਹਾ ਹੈ ਕਿ ਇਹ ਅਨਸਰ ਪਾਕਿਸਤਾਨ ਦੇ ਏਜੰਟ ਹਨ, ਜੋ ਝੂਠੀਆਂ ਅਫ਼ਵਾਹਾਂ ਫੈਲਾ ਰਹੇ ਹਨ। ਭਾਰਤ ਦੇ ਅਮਰੀਕਾ ’ਚ ਸਫ਼ੀਰ ਹਰਸ਼ ਵਰਧਨ ਸ਼੍ਰਿੰਗਲਾ ...

Read More

ਸਿਲੰਡਰ ਫਟਣ ਕਾਰਨ 13 ਹਲਾਕ

ਸਿਲੰਡਰ ਫਟਣ ਕਾਰਨ 13 ਹਲਾਕ

ਮਊ, 14 ਅਕਤੂਬਰ ਇੱਥੋਂ ਦੇ ਵਾਲਿਦਪੁਰ ਖੇਤਰ ਵਿਚ ਅੱਜ ਸਿਲੰਡਰ ਫਟਣ ਕਾਰਨ 13 ਵਿਅਕਤੀਆਂ ਦੀ ਮੌਤ ਹੋ ਗਈ ਤੇ 15 ਜ਼ਖ਼ਮੀ ਹੋ ਗਏ। ਇਸ ਹਾਦਸੇ ਕਾਰਨ ਸਬੰਧਤ ਘਰ ਦੀ ਇਮਾਰਤ ਡਿੱਗ ਗਈ ਤੇ ਨੇੜਲੇ ਕੁਝ ਘਰਾਂ ਨੂੰ ਵੀ ਨੁਕਸਾਨ ਪੁੱਜਾ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਘਰ ਵਿਚ ਖਾਣਾ ਬਣਾਇਆ ਜਾ ...

Read More

ਅੰਬਾਨੀ ਤੇ ਅਡਾਨੀ ਦਾ ‘ਲਾਊਡਸਪੀਕਰ’ ਨੇ ਮੋਦੀ: ਰਾਹੁਲ

ਅੰਬਾਨੀ ਤੇ ਅਡਾਨੀ ਦਾ ‘ਲਾਊਡਸਪੀਕਰ’ ਨੇ ਮੋਦੀ: ਰਾਹੁਲ

ਨੂਹ (ਹਰਿਆਣਾ), 14 ਅਕਤੂਬਰ ਕਾਂਗਰਸ ਦੇ ਸਟਾਰ ਪ੍ਰਚਾਰਕ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਉੱਤੇ ਚੁਟਕੀ ਲੈਂਦਿਆਂ ਕਿਹਾ ਕਿ ਉਹ ‘ਕਾਮ ਕੀ ਬਾਤ’ (ਕੰਮ ਦੀ ਗੱਲ) ਕਰਨਗੇ। ਕਾਂਗਰਸੀ ਆਗੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵੱਡੇ ਕਾਰੋਬਾਰੀਆਂ ਦੇ ‘ਲਾਊਡਸਪੀਕਰ’ ਹਨ। ਉਨ੍ਹਾਂ ਦੋਸ਼ ਲਾਇਆ ...

Read More

ਭਾਰਤੀ ਸਾਧਵੀ ਨੂੰ ਸੰਤ ਦਾ ਦਰਜਾ ਮਿਲਿਆ

ਭਾਰਤੀ ਸਾਧਵੀ ਨੂੰ ਸੰਤ ਦਾ ਦਰਜਾ ਮਿਲਿਆ

ਵੈਟੀਕਨ ਸਿਟੀ, 13 ਅਕਤੂਬਰ ਪੋਪ ਫਰਾਂਸਿਸ ਨੇ ਅੱਜ ਭਾਰਤੀ ਸਾਧਵੀ ਮਰੀਅਮ ਥਰੇਸੀਆ ਤੇ ਚਾਰ ਹੋਰਾਂ ਨੂੰ ਸੰਤਾਂ ਦਾ ਦਰਜਾ ਦਿੱਤਾ। ਇਸ ਸਬੰਧੀ ਸੇਂਟ ਪੀਟਰਜ਼ ਸਕੁਏਅਰ ਵਿਚ ਵੱਡਾ ਸਮਾਗਮ ਕਰਵਾਇਆ ਗਿਆ।  ਮਈ 1914 ਵਿਚ ਕਨਗਰੇਸ਼ਨ ਆਫ ਦਿ ਸਿਸਟਰਜ਼ ਆਫ ਦਿ ਹੋਲੀ ਫੈਮਿਲੀ ਦੀ ਸਥਾਪਨਾ ਕਰਨ ਵਾਲੀ ਮਰੀਅਮ ਨੂੰ ਸਦੀਆਂ ਪੁਰਾਣੇ ਇਸ ਸੰਸਥਾ ...

Read More

ਪਹਿਲਾਂ ਕਿਸੇ ਪ੍ਰਧਾਨ ਮੰਤਰੀ ਨੇ ‘56 ਇੰਚ ਛਾਤੀ’ ਵਾਲਾ ਜਜ਼ਬਾ ਨਹੀਂ ਦਿਖਾਇਆ: ਸ਼ਾਹ

ਪਹਿਲਾਂ ਕਿਸੇ ਪ੍ਰਧਾਨ ਮੰਤਰੀ ਨੇ ‘56 ਇੰਚ ਛਾਤੀ’ ਵਾਲਾ ਜਜ਼ਬਾ ਨਹੀਂ ਦਿਖਾਇਆ: ਸ਼ਾਹ

ਕੋਲ੍ਹਾਪੁਰ, 13 ਅਕਤੂਬਰ ਜੰਮੂ-ਕਸ਼ਮੀਰ ’ਚ 370 ਵਿਸ਼ੇਸ਼ ਅਧਿਕਾਰਾਂ ਨੂੰ ਹਟਾਏ ਜਾਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕਰਦੇ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪਹਿਲਾਂ ਦੇ ਪ੍ਰਧਾਨ ਮੰਤਰੀਆਂ ਨੇ ਜੰਮੂ-ਕਸ਼ਮੀਰ ਨੂੰ ਭਾਰਤ ਦੀ ਮੁੱਖ ਧਾਰਾ ਨਾਲ ਜੋੜਨ ਦਾ 56 ਇੰਚੀ ਛਾਤੀ ਵਾਲੇ ਵਿਅਕਤੀ ਵਰਗਾ ਜਜ਼ਬਾ ਨਹੀਂ ਦਿਖਾਇਆ। ਗ੍ਰਹਿ ...

Read More


ਕਸ਼ਮੀਰ ’ਚ ਠੱਪ ਇੰਟਰਨੈੱਟ ਸੇਵਾਵਾਂ ਨੇ ਨਵੀਂ ਪੀੜ੍ਹੀ ਦੇ ਉੱਦਮੀ ਝੰਬੇ

Posted On October - 5 - 2019 Comments Off on ਕਸ਼ਮੀਰ ’ਚ ਠੱਪ ਇੰਟਰਨੈੱਟ ਸੇਵਾਵਾਂ ਨੇ ਨਵੀਂ ਪੀੜ੍ਹੀ ਦੇ ਉੱਦਮੀ ਝੰਬੇ
ਕਸ਼ਮੀਰ ’ਚ ਦੋ ਮਹੀਨਿਆਂ ਤੋਂ ਇੰਟਰਨੈੱਟ ਸੇਵਾਵਾਂ ਠੱਪ ਰਹਿਣ ਕਰਕੇ ਨਵੀਂ ਪੀੜ੍ਹੀ ਦੇ ਉੱਦਮੀਆਂ ਨੂੰ ਵੱਡਾ ਝਟਕਾ ਲੱਗਾ ਹੈ ਕਿਉਂਕਿ ਉਹ ਆਪਣੇ ਕਾਰੋਬਾਰ ਲਈ ਸੋਸ਼ਲ ਮੀਡੀਆ ’ਤੇ ਨਿਰਭਰ ਸਨ। ਫੇਸਬੁੱਕ ਅਤੇ ਇੰਸਟਾਗ੍ਰਾਮ ਜਿਹੇ ਸੋਸ਼ਲ ਮੀਡੀਆ ਪਲੇਟਫਾਰਮਾਂ ਕਰਕੇ ਵਾਦੀ ਦੇ ਕਈ ਨੌਜਵਾਨਾਂ ਦੇ ਸੁਫ਼ਨਿਆਂ ਨੇ ਪਰਵਾਜ਼ ਭਰੀ ਸੀ ਅਤੇ ਉਹ ਆਪਣਾ ਕੰਮ ਇੰਟਰਨੈੱਟ ਰਾਹੀਂ ਅੱਗੇ ਵਧਾ ਰਹੇ ਸਨ। ....

ਨਿਊਜ਼ੀਲੈਂਡ ’ਚ ਪੰਜਾਬੀ ਪੰਦਰਵਾੜਾ ਮਨਾਇਆ

Posted On October - 5 - 2019 Comments Off on ਨਿਊਜ਼ੀਲੈਂਡ ’ਚ ਪੰਜਾਬੀ ਪੰਦਰਵਾੜਾ ਮਨਾਇਆ
ਜਸਪ੍ਰੀਤ ਸਿੰਘ ਰਾਜਪੁਰਾ ਆਕਲੈਂਡ, 4 ਅਕਤੂਬਰ ਪੰਜਾਬ ਵਿਰਾਸਤ ਭਵਨ ਆਕਲੈਂਡ ’ਚ ਐੱਨਜ਼ੈੱਡ ਪੰਜਾਬੀ ਨਿਊਜ਼, ਅਣਖੀਲਾ ਪੰਜਾਬ ਟੀਵੀ ਅਤੇ ਰੇਡੀਓ ਸਾਡੇ ਵਾਲਾ ਵੱਲੋਂ ਪੰਜਾਬੀ ਪੰਦਰਵਾੜੇ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ| ਪੰਜਾਬ ਤੋਂ ਡਾ. ਹਰਪ੍ਰੀਤ ਸਿੰਘ ਲਵਲੀ, ਪ੍ਰੋ. ਸੁਮੀਤ ਸ਼ੰਮੀ, ਲੋਕ ਗਾਇਕ ਜਗਸੀਰ ਜੀਦਾ ਨੇ ਮਾਤ ਭਾਸ਼ਾ ਦੀ ਕਲਾ ਜਗਤ ’ਚ ਮਹੱਤਤਾ ਬਾਰੇ ਚਾਨਣਾ ਪਾਇਆ| ਡਾ. ਹਰਪ੍ਰੀਤ ਸਿੰਘ ਲਵਲੀ ਨੇ ਪੰਜਾਬੀ ਭਾਸ਼ਾ ਬਾਰੇ ਗੱਲਬਾਤ ਕੀਤੀ| ਇਸ ਸਮਾਗਮ ’ਚ ਮੁਖ਼ਤਿਆਰ ਸਿੰਘ, 

ਤੇਜਸ ਐਕਸਪ੍ਰੈੱਸ: ਯੋਗੀ ਨੇ ਹਰੀ ਤੇ ਰੇਲਵੇ ਯੂਨੀਅਨ ਨੇ ‘ਲਾਲ’ ਝੰਡੀ ਦਿਖਾਈ

Posted On October - 5 - 2019 Comments Off on ਤੇਜਸ ਐਕਸਪ੍ਰੈੱਸ: ਯੋਗੀ ਨੇ ਹਰੀ ਤੇ ਰੇਲਵੇ ਯੂਨੀਅਨ ਨੇ ‘ਲਾਲ’ ਝੰਡੀ ਦਿਖਾਈ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸ਼ੁੱਕਰਵਾਰ ਨੂੰ ਲਖਨਊ ਤੋਂ ਮੁਲਕ ਦੀ ਪਹਿਲੀ ‘ਪ੍ਰਾਈਵੇਟ’ ਬੁਲੇਟ ਰੇਲਗੱਡੀ ਤੇਜਸ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾ ਕੇ ਦਿੱਲੀ ਲਈ ਰਵਾਨਾ ਕੀਤਾ। ਆਈਆਰਸੀਟੀਸੀ ਤੇਜਸ ਐਕਸਪ੍ਰੈੱਸ ਰੇਲਗੱਡੀ ਲਖਨਊ ਤੋਂ ਨਵੀਂ ਦਿੱਲੀ ਵਿਚਕਾਰ ਚੱਲੇਗੀ ਜਿਸ ਨਾਲ ਦੋਵੇਂ ਸ਼ਹਿਰਾਂ ਵਿਚਕਾਰ ਸਫ਼ਰ ਦਾ ਸਮਾਂ ਸਵਾ ਛੇ ਘੰਟੇ ’ਚ ਮੁਕੰਮਲ ਹੋਵੇਗਾ। ਉਧਰ ਰੇਲਵੇ ਯੂਨੀਅਨਾਂ ਨੇ ਤੇਜਸ ਐਕਸਪ੍ਰੈੱਸ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ....

ਸ਼ਾਹ ਨੇ ‘ਵੰਦੇ ਭਾਰਤ ਐਕਸਪ੍ਰੈੱਸ’ ਨੂੰ ਵਿਖਾਈ ਹਰੀ ਝੰਡੀ

Posted On October - 4 - 2019 Comments Off on ਸ਼ਾਹ ਨੇ ‘ਵੰਦੇ ਭਾਰਤ ਐਕਸਪ੍ਰੈੱਸ’ ਨੂੰ ਵਿਖਾਈ ਹਰੀ ਝੰਡੀ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਤੋਂ ਕੱਟੜਾ ਲਈ ਸ਼ੁਰੂ ਕੀਤੀ ਵੰਦੇ ਭਾਰਤ ਐਕਸਪ੍ਰੈੱਸ ਰੇਲਗੱਡੀ (ਜਿਸ ਨੂੰ ਟਰੇਨ 18 ਵੀ ਕਹਿੰਦੇ ਹਨ) ਨੂੰ ਅੱਜ ਇਥੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਹਰੀ ਝੰਡੀ ਵਿਖਾ ਕੇ ਪਲੇਠੇ ਸਫ਼ਰ ਲਈ ਰਵਾਨਾ ਕੀਤਾ। ....

ਜ਼ਮਾਨਤ ਲਈ ਸੁਪਰੀਮ ਕੋਰਟ ਪੁੱਜੇ ਚਿਦੰਬਰਮ

Posted On October - 4 - 2019 Comments Off on ਜ਼ਮਾਨਤ ਲਈ ਸੁਪਰੀਮ ਕੋਰਟ ਪੁੱਜੇ ਚਿਦੰਬਰਮ
ਵਿੱਤ ਮੰਤਰੀ ਪੀ.ਚਿਦੰਬਰਮ ਆਈਐੱਨਐਕਸ ਮੀਡੀਆ ਭ੍ਰਿਸ਼ਟਾਚਾਰ ਕੇਸ ਵਿੱਚ ਨਿਯਮਤ ਜ਼ਮਾਨਤ ਲਈ ਅੱਜ ਸੁਪਰੀਮ ਕੋਰਟ ਪੁੱਜ ਗਏ। ....

ਧਾਰਾ 370 ਹਟਾਏ ਜਾਣ ਦੀ ਲੰਬੇ ਸਮੇਂ ਤੋਂ ਹੋ ਰਹੀ ਸੀ ਉਡੀਕ: ਜੈਸ਼ੰਕਰ

Posted On October - 4 - 2019 Comments Off on ਧਾਰਾ 370 ਹਟਾਏ ਜਾਣ ਦੀ ਲੰਬੇ ਸਮੇਂ ਤੋਂ ਹੋ ਰਹੀ ਸੀ ਉਡੀਕ: ਜੈਸ਼ੰਕਰ
ਵਾਸ਼ਿੰਗਟਨ, 3 ਅਕਤੂਬਰ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਹਟਾਏ ਜਾਣ ਨੂੰ ‘ਲੰਬੇ ਸਮੇਂ ਤੋਂ ਉਡੀਕਿਆ’ ਜਾ ਰਿਹਾ ਅਤੇ ‘ਸਹੀ’ ਕਦਮ ਕਰਾਰ ਦਿੰਦਿਆਂ ਕਿਹਾ ਹੈ ਕਿ ਪਾਕਿਸਤਾਨ ਤੋਂ ਇਹੋ ਉਮੀਦ ਸੀ ਕਿ ਉਹ ਇਸ ਫ਼ੈਸਲੇ ਨੂੰ ਚੁਣੌਤੀ ਦੇਣ ਦੀ ਹਰ ਸੰਭਵ ਕੋਸ਼ਿਸ਼ ਕਰੇਗਾ ਕਿਉਂਕਿ ਉਸ ਨੇ ਕਸ਼ਮੀਰ ’ਚ ਅਤਿਵਾਦ ਭੜਕਾਉਣ ਲਈ ਭਾਰੀ ਨਿਵੇਸ਼ ਕੀਤਾ ਹੋਇਆ ਹੈ। ਜੈਸ਼ੰਕਰ ਨੇ ‘ਦਿ ਹੈਰੀਟੇਜ ਫਾਊਂਡੇਸ਼ਨ’ ’ਚ ਬੁੱਧਵਾਰ ਨੂੰ ਕਿਹਾ ਕਿ ਭਾਰਤੀ ਸੁਰੱਖਿਆ ਬਲਾਂ 

ਮੋਦੀ ਵੱਲੋਂ ਮੌਰੀਸ਼ਸ ’ਚ ਮੈਟਰੋ ਸੇਵਾ ਤੇ ਈਐੱਨਟੀ ਹਸਪਤਾਲ ਦਾ ਉਦਘਾਟਨ

Posted On October - 4 - 2019 Comments Off on ਮੋਦੀ ਵੱਲੋਂ ਮੌਰੀਸ਼ਸ ’ਚ ਮੈਟਰੋ ਸੇਵਾ ਤੇ ਈਐੱਨਟੀ ਹਸਪਤਾਲ ਦਾ ਉਦਘਾਟਨ
ਨਵੀਂ ਦਿੱਲੀ, 3 ਅਕਤੂਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੌਰੀਸ਼ਸ ਦੇ ਆਪਣੇ ਹਮਰੁਤਬਾ ਪ੍ਰਵਿੰਦ ਜਗਨਾਥ ਨਾਲ ਵੀਡੀਓ ਲਿੰਕ ਜ਼ਰੀਏ ਮੌਰੀਸ਼ਸ ਵਿੱਚ ਮੈਟਰੋ ਐਕਸਪ੍ਰੈੱਸ ਸੇਵਾ ਤੇ ਈਐੱਨਟੀ ਹਸਪਤਾਲ ਦਾ ਉਦਘਾਟਨ ਕੀਤਾ। ਸ੍ਰੀ ਮੋਦੀ ਨੇ ਕਿਹਾ ਕਿ ਇਹ ਪ੍ਰਾਜੈਕਟ ਇਸ ਟਾਪੂਨੁਮਾ ਮੁਲਕ ਵਿੱਚ ਵਿਕਾਸ ਪ੍ਰਤੀ ਭਾਰਤ ਦੀ ਮਜ਼ਬੂਤ ਵਚਨਬੱਧਤਾ ਨੂੰ ਦਰਸਾਉਂਦੇ ਹਨ। ਸ੍ਰੀ ਮੋਦੀ ਨੇ ਕਿਹਾ ਕਿ ਦੋਵੇਂ ਪ੍ਰਾਜੈਕਟ ਮੌਰੀਸ਼ਸ ਦੇ ਲੋਕਾਂ ਦੀ ਸੇਵਾ ਵਿੱਚ ਸਹਾਈ ਹੋਣਗੇ। ਉਨ੍ਹਾਂ ਕਿਹਾ, ‘ਆਧੁਨਿਕ 

ਪਾਕਿਸਤਾਨ ਨੇ ਤਾਲਿਬਾਨ ਨੂੰ ਅਮਰੀਕਾ ਨਾਲ ਗੱਲਬਾਤ ਕਰਨ ਲਈ ਕਿਹਾ

Posted On October - 4 - 2019 Comments Off on ਪਾਕਿਸਤਾਨ ਨੇ ਤਾਲਿਬਾਨ ਨੂੰ ਅਮਰੀਕਾ ਨਾਲ ਗੱਲਬਾਤ ਕਰਨ ਲਈ ਕਿਹਾ
ਇਸਲਾਮਾਬਾਦ, 3 ਅਕਤੂਬਰ ਪਾਕਿਸਤਾਨ ਨੇ ਅਫ਼ਗਾਨਿਸਤਾਨ ਵਿੱਚ ਚੱਲ ਰਹੇ ਸੰਘਰਸ਼ ਦੇ ਸ਼ਾਂਤੀਪੂਰਨ ਹੱਲ ਲਈ ਤਾਲਿਬਾਨ ਨੂੰ ਮੌਕੇ ਦਾ ਲਾਭ ਉਠਾਉਣ ਅਤੇ ਅਮਰੀਕਾ ਨਾਲ ਮੁੜ ਤੋਂ ਗੱਲਬਾਤ ਸ਼ੁਰੂ ਕਰਨ ਲਈ ਕਿਹਾ ਹੈ। ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨਾਲ ਅੱਜ ਇੱਥੇ ਅਤਿਵਾਦੀ ਸਮੂਹ ਦੇ ਪ੍ਰਮੁੱਖ ਨੇਤਾਵਾਂ ਦੀ ਮੁਲਾਕਾਤ ਦੌਰਾਨ ਪਾਕਿਸਤਾਨ ਨੇ ਕਿਹਾ ਕਿ ਯੁੱਧ ਕੋਈ ਹੱਲ ਨਹੀਂ ਹੈ। ਤਾਲਿਬਾਨ ਦੇ ਇੱਕ ਪ੍ਰਮੁੱਖ ਪ੍ਰਤੀਨਿਧੀ ਮੰਡਲ ਨੇ ਕੁਰੈਸ਼ੀ ਨਾਲ ਵੀਰਵਾਰ ਨੂੰ ਇੱਥੇ ਮੁਲਾਕਾਤ ਕੀਤੀ ਸੀ। 

ਭਾਰਤ-ਪਾਕਿ ਪਰਮਾਣੂ ਜੰਗ 12.50 ਕਰੋੜ ਲੋਕਾਂ ਦੀ ਲੈ ਸਕਦੀ ਹੈ ਜਾਨ

Posted On October - 4 - 2019 Comments Off on ਭਾਰਤ-ਪਾਕਿ ਪਰਮਾਣੂ ਜੰਗ 12.50 ਕਰੋੜ ਲੋਕਾਂ ਦੀ ਲੈ ਸਕਦੀ ਹੈ ਜਾਨ
ਵਾਸ਼ਿੰਗਟਨ, 3 ਅਕਤੂਬਰ ਅਮਰੀਕੀ ਖੋਜਾਰਥੀਆਂ ਅਨੁਸਾਰ ਭਾਰਤ ਅਤੇ ਪਾਕਿਸਤਾਨ ਵਿੱਚ ਜੇ ਪਰਮਾਣੂ ਜੰਗ ਛਿੜਦੀ ਹੈ ਤਾਂ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ 5 ਕਰੋੜ ਤੋਂ ਲੈ ਕੇ 12.50 ਕਰੋੜ ਲੋਕਾਂ ਦੀ ਜਾਨ ਲੈ ਸਕਦੀ ਹੈ। ਮੌਤਾਂ ਦੀ ਗਿਣਤੀ ਦੂਜੀ ਸੰਸਾਰ ਜੰਗ, ਜੋ ਕਿ ਛੇ ਸਾਲ ਦੇ ਕਰੀਬ ਚੱਲੀ ਸੀ, ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ ਤੋਂ ਵੀ ਵੱਧ ਹੋ ਸਕਦੀ ਹੈ। ਇਹ ਪ੍ਰਗਟਾਵਾ ਕੋਲੋਰਾਡੋ ਬੋਲਡਰ ਯੂਨੀਵਰਸਿਟੀ ਅਤੇ ਰਿਊਟਗੇਰਜ਼ ਯੂਨੀਵਰਸਿਟੀ ਵੱਲੋਂ ਕੀਤੇ ਅਧਿਐਨ ਦੇ ਵਿੱਚ ਸਾਹਮਣੇ ਆਈ ਹੈ। ਜੰਮੂ 

ਤਲਵਾਰ ਦੀ ਸਹਿਯੋਗੀ ਗ੍ਰਿਫ਼ਤਾਰ

Posted On October - 4 - 2019 Comments Off on ਤਲਵਾਰ ਦੀ ਸਹਿਯੋਗੀ ਗ੍ਰਿਫ਼ਤਾਰ
ਨਵੀਂ ਦਿੱਲੀ: ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਾਲੇ ਧਨ ਨੂੰ ਸਫੈਦ ਕਰਨ ਦੇ ਮਾਮਲੇ ਵਿੱਚ ਕਾਰਪੋਰੇਟ ਲੌਬੀਕਾਰ ਦੀਪਕ ਤਲਵਾਰ ਦੀ ਇੱਕ ਕਰੀਬੀ ਸਹਿਯੋਗੀ ਨੂੰ ਵੀਰਵਾਰ ਨੂੰ ਦਿੱਲੀ ਦੀ ਅਦਾਲਤ ਵਿੱਚ ਗ੍ਰਿਫ਼ਤਾਰ ਕਰ ਲਿਆ। ਇਹ ਮਾਮਲਾ ਨਿੱਜੀ ਵਿਦੇਸ਼ੀ ਏਅਰਲਾਈਨ ਨੂੰ ਲਾਭ ਪਹੁੰਚਾਉਣ ਲਈ ਕਥਿਤ ਤੌਰ ’ਤੇ ਗੱਲਬਾਤ ਕਰਨ ਅਤੇ ਸਰਕਾਰੀ ਹਵਾਈ ਸੇਵਾ ਏਅਰ ਇੰਡੀਆ ਨੂੰ ਨੁਕਸਾਨ ਪਹੁੰਚਾਉਣ ਨਾਲ ਜੁੜਿਆ ਹੋਇਆ ਹੈ। ਏਜੰਸੀ ਨੇ ਯਾਸਮੀਨ ਕਪੂਰ ਨੂੰ ਉਦੋਂ ਹਿਰਾਸਤ ਵਿੱਚ ਲਿਆ ਜਦੋਂ ਉਸ ਨੂੰ 

ਦੀਪਕ ਤਲਵਾਰ ਦੀ ਜ਼ਮਾਨਤ ਅਰਜ਼ੀ ਖਾਰਜ

Posted On October - 4 - 2019 Comments Off on ਦੀਪਕ ਤਲਵਾਰ ਦੀ ਜ਼ਮਾਨਤ ਅਰਜ਼ੀ ਖਾਰਜ
ਨਵੀਂ ਦਿੱਲੀ: ਅਦਾਲਤ ਨੇ ਲੌਬੀਕਾਰ ਦੀਪਕ ਤਲਵਾਰ ਦੀ ਐਵੀਏਸ਼ਨ ਘੁਟਾਲੇ ਨਾਲ ਸਬੰਧਤ ਭ੍ਰਿਸ਼ਟਾਚਾਰ ਕੇਸ ਵਿੱਚ ਦਾਇਰ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ। ਸੀਬੀਆਈ ਮੁਤਾਬਕ ਤਲਵਾਰ ਨੇ ਵਿਦੇਸ਼ੀ ਏਅਰਲਾਈਨਾਂ ਨੂੰ ਲਾਹਾ ਦੇਣ ਲਈ ਵਿਚੋਲੇ ਦੀ ਭੂਮਿਕਾ ਨਿਭਾਈ ਸੀ। -ਪੀਟੀਆਈ  

ਪੀਐੱਮਸੀ: ਪੈਸੇ ਕਢਾਉਣ ਦੀ ਨਿਰਧਾਰਤ ਸੀਮਾ 25 ਹਜ਼ਾਰ ਕੀਤੀ

Posted On October - 4 - 2019 Comments Off on ਪੀਐੱਮਸੀ: ਪੈਸੇ ਕਢਾਉਣ ਦੀ ਨਿਰਧਾਰਤ ਸੀਮਾ 25 ਹਜ਼ਾਰ ਕੀਤੀ
ਮੁੰਬਈ, 3 ਅਕਤੂਬਰ ਭਾਰਤੀ ਰਿਜ਼ਰਵ ਬੈਂਕ ਨੇ ਸੰਕਟ ਵਿੱਚ ਘਿਰੇ ਪੰਜਾਬ ਅਤੇ ਮਹਾਰਾਸ਼ਟਰ ਸਹਿਕਾਰੀ ਬੈਂਕ ’ਚੋਂ ਰਾਸ਼ੀ ਕਢਾਉਣ ਦੀ ਨਿਰਧਾਰਤ ਸੀਮਾ ਵਧਾ ਕੇ 25 ਹਜ਼ਾਰ ਰੁਪਏ ਕਰ ਦਿੱਤੀ ਹੈ। ਪਹਿਲਾਂ ਇਹ ਸੀਮਾ 10 ਹਜ਼ਾਰ ਰੁਪਏ ਸੀ। ਖਾਤਾਧਾਰਕ ਇਹ ਰਾਸ਼ੀ ਛੇ ਮਹੀਨਿਆਂ ਵਿੱਚ ਕਢਾ ਸਕਣਗੇ। ਬੈਂਕ ’ਤੇ ਰੀਅਲ ਅਸਟੇਟ ਫਰਮ ਐੱਚਡੀਆਈਐੱਲ ਨਾਲ ਮਿਲ ਕੇ ਕਥਿਤ ਵਿੱਤੀ ਬੇਨਿਯਮੀਆਂ ਕਰਨ ਮਗਰੋਂ ਪੀਐੱਮਸੀ ’ਤੇ ਛੇ ਮਹੀਨਿਆਂ ਲਈ ਵਿੱਤੀ ਪਾਬੰਦੀਆਂ ਲਾ ਦਿੱਤੀਆਂ ਗਈਆਂ ਸਨ। ਐੱਚਡੀਆਈਐੱਲ ਦੇ ਦੋ ਡਾਇਰੈਕਟਰ 

ਸਾਲਵੇ ਨੇ ਧਾਰਾ 370 ਹਟਾਉੁਣ ਦੀ ਕੀਤੀ ਪ੍ਰੋੜ੍ਹਤਾ

Posted On October - 4 - 2019 Comments Off on ਸਾਲਵੇ ਨੇ ਧਾਰਾ 370 ਹਟਾਉੁਣ ਦੀ ਕੀਤੀ ਪ੍ਰੋੜ੍ਹਤਾ
ਲੰਡਨ: ਸੀਨੀਅਰ ਵਕੀਲ ਹਰੀਸ਼ ਸਾਲਵੇ ਨੇ ਕਿਹਾ ਹੈ ਕਿ ਧਾਰਾ 370 ਵੱਡੀ ਗਲਤੀ ਸੀ ਅਤੇ ਉਸ ਨੂੰ ਹਟਾਉਣ ਦੇ ਫੈਸਲੇ ਦੀ ਪ੍ਰੋੜਤਾ ਕਰਦਿਆਂ ਕਿਹਾ ਕਿ ਸਰਕਾਰ ਨੇ ਪੀਢੀ ਗੰਢ ਖੋਲ੍ਹ ਦਿੱਤੀ ਹੈ। ਉਨ੍ਹਾਂ ਕਸ਼ਮੀਰ ਮੁੱਦੇ ਉੱਤੇ ਪਾਕਿਸਤਾਨ ਵੱਲੋਂ ਕੀਤੇ ਜਾ ਰਹੇ ਵਿਰੋਧ ਬਾਰੇ ਕਿਹਾ ਕਿ ਪਾਕਿਸਤਾਨ ਦੀ ਅਕਲ ਦਾ ਪੂਰੀ ਤਰ੍ਹਾਂ ਦੀਵਾਲਾ ਨਿਕਲ ਚੁੱਕਾ ਹੈ ਕਿਉਂਕੀ ਜੰਮੂ ਕਸ਼ਮੀਰ ਭਾਰਤ ਦਾ ਪੂਰੀ ਤਰ੍ਹਾਂ ਅਨਿੱਖੜਵਾਂ ਅੰਗ ਹੈ। -ਪੀਟੀਆਈ  

ਰਤੁਲ ਪੁਰੀ ਦੀ ਹਿਰਾਸਤ 17 ਤਕ ਵਧੀ

Posted On October - 4 - 2019 Comments Off on ਰਤੁਲ ਪੁਰੀ ਦੀ ਹਿਰਾਸਤ 17 ਤਕ ਵਧੀ
ਨਵੀਂ ਦਿੱਲੀ: ਇਥੋਂ ਦੀ ਅਦਾਲਤ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਦੇ ਰਿਸ਼ਤੇਦਾਰ ਰਤੁਲ ਪੁਰੀ ਦੀ ਨਿਆਂਇਕ ਹਿਰਾਸਤ 17 ਅਕਤੂਬਰ ਤਕ ਵਧਾ ਦਿੱਤੀ ਹੈ। ਈਡੀ ਨੇ ਅਦਾਲਤ ’ਚ ਦਲੀਲ ਦਿੱਤੀ ਕਿ ਜੇਕਰ ਉਸ ਨੂੰ ਜ਼ਮਾਨਤ ’ਤੇ ਰਿਹਾ ਕੀਤਾ ਗਿਆ ਤਾਂ ਉਹ ਸਬੂਤਾਂ ਨਾਲ ਛੇੜਖਾਨੀ ਕਰ ਸਕਦਾ ਹੈ। -ਪੀਟੀਆਈ  

ਚਿਨਮਯਾਨੰਦ ਦੀ ਨਿਆਂਇਕ ਹਿਰਾਸਤ 16 ਤਕ ਵਧਾਈ

Posted On October - 4 - 2019 Comments Off on ਚਿਨਮਯਾਨੰਦ ਦੀ ਨਿਆਂਇਕ ਹਿਰਾਸਤ 16 ਤਕ ਵਧਾਈ
ਸ਼ਾਹਜਹਾਂਪੁਰ: ਸਥਾਨਕ ਅਦਾਲਤ ਨੇ ਸਾਬਕਾ ਕੇਂਦਰੀ ਮੰਤਰੀ ਸਵਾਮੀ ਚਿਨਮਯਾਨੰਦ ਦੀ ਨਿਆਂਇਕ ਹਿਰਾਸਤ 16 ਅਕਤੂਬਰ ਤਕ ਵਧਾ ਦਿੱਤੀ ਹੈ। ਕਾਨੂੰਨ ਦੀ ਵਿਦਿਆਰਥਣ ਨੇ ਭਾਜਪਾ ਆਗੂ ’ਤੇ ਜਬਰ ਜਨਾਹ ਦਾ ਦੋਸ਼ ਲਾਇਆ ਸੀ। ਚਿਨਮਯਾਨੰਦ ਦੇ ਵਕੀਲ ਓਮ ਸਿੰਘ ਨੇ ਦੱਸਿਆ ਕਿ ਭਾਜਪਾ ਆਗੂ ਨੂੰ ਸੁਰੱਖਿਆ ਕਾਰਨਾਂ ਕਾਰਨ ਵੀਡੀਓ ਕਾਨਫਰੰਸਿੰਗ ਰਾਹੀਂ ਚੀਫ਼ ਜੁਡੀਸ਼ਲ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਵਿਸ਼ੇਸ਼ ਟੀਮ ਨੇ ਸੀਜੇਐੱਮ ਦੀ ਅਦਾਲਤ ਵਿੱਚ ਅਰਜ਼ੀ ਦਾਖਲ ਕਰ ਕੇ ਚਿਨਮਯਾਨੰਦ ਅਤੇ ਵਿਦਿਆਰਥਣ 

ਸਾਬਕਾ ਪ੍ਰਧਾਨ ਮੰਤਰੀ ਸ਼ਾਸਤਰੀ ਦੀ ਦੋਹਤੀ ਦੀ ਮੌਤ

Posted On October - 4 - 2019 Comments Off on ਸਾਬਕਾ ਪ੍ਰਧਾਨ ਮੰਤਰੀ ਸ਼ਾਸਤਰੀ ਦੀ ਦੋਹਤੀ ਦੀ ਮੌਤ
ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੀ ਦੋਹਤੀ ਨੀਰਜਾ ਸਿਨਹਾ(68) ਦੀ ਅੱਜ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ ਸ਼ਾਸਤਰੀ ਦੀ ਵੱਡੀ ਧੀ ਕੁਸੁਮ ਦੀ ਧੀ ਸਨ। ਉਨ੍ਹਾਂ ਤੋਂ ਬਾਅਦ ਪਰਿਵਾਰ ਵਿੱਚ ਪਤੀ ਪ੍ਰਤਿਯੂਸ਼ ਸਿਨਹਾ ਤੇ ਦੋ ਪੁੱਤਰ ਰਹਿ ਗਏ ਹਨ। ਨੀਰਜਾ ਦਾ ਸਸਕਾਰ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਲੋਧੀ ਰੋਡ ’ਤੇ ਸਥਿਤ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ। -ਪੀਟੀਆਈ  
Available on Android app iOS app