ਈਡੀ ਵੱਲੋਂ ਚਿਦੰਬਰਮ ਨੂੰ ਸੰਮਨ !    ਵਿੱਤੀ ਮਦਦ ’ਚ ਕਟੌਤੀ ਮਗਰੋਂ ਪਾਕਿ ਨਾਲ ਸਬੰਧ ਸੁਧਰੇ: ਟਰੰਪ !    ਵਿਸ਼ਵ ਪੁਲੀਸ ਖੇਡਾਂ: ਮਨੋਹਰ ਨੇ ਜਿੱਤਿਆ ਸੋਨਾ !    ਯਮੁਨਾ ਤੇ ਮਾਰਕੰਡਾ ਨਦੀ ’ਚ ਪਾਣੀ ਦਾ ਪੱਧਰ ਵਧਣ ’ਤੇ ਚਾਰ ਜ਼ਿਲ੍ਹਿਆਂ ਦੇ 84 ਪਿੰਡਾਂ ’ਚ ਅਲਰਟ !    ਪੌਂਗ ਡੈਮ ਵਿਚ ਪਾਣੀ ਦਾ ਪੱਧਰ 1375 ਫੁੱਟ ਹੋਇਆ !    ਮਿਸ਼ੇਲ ਦੀ ਜ਼ਮਾਨਤ ਅਰਜ਼ੀ: ਈਡੀ ਤੇ ਸੀਬੀਆਈ ਨੂੰ 28 ਤੱਕ ਸਮਾਂ ਮਿਲਿਆ !    ਕਿਰਤ ਦਾ ਸਵੈਮਾਣ !    ਆਰਥਿਕ ਮੰਦਵਾੜੇ ’ਚ ਕਬੂਤਰ ਬਿੱਲੀ ਦੀ ਖੇਡ !    ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ’ਚ ਤਲਖ਼ੀਆਂ !    ਜੀਕੇ ਦਾ ਕੇਸ ਮੁੱਖ ਮੈਟਰੋਪੋਲਿਟਨ ਮੈਜਿਸਟ੍ਰੇਟ ਦੀ ਅਦਾਲਤ ’ਚ ਤਬਦੀਲ !    

ਦੇਸ਼-ਵਿਦੇਸ਼ › ›

Featured Posts
ਅਰਥਚਾਰੇ ’ਚ ਮੌਕਿਆਂ ਨੂੰ ਦੇਖੋ, ਨਿਰਾਸ਼ਾ ਦਾ ਆਲਮ ਛੱਡੋ: ਸ਼ਕਤੀਕਾਂਤ

ਅਰਥਚਾਰੇ ’ਚ ਮੌਕਿਆਂ ਨੂੰ ਦੇਖੋ, ਨਿਰਾਸ਼ਾ ਦਾ ਆਲਮ ਛੱਡੋ: ਸ਼ਕਤੀਕਾਂਤ

ਮੁੰਬਈ, 19 ਅਗਸਤ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸੋਮਵਾਰ ਨੂੰ ਕਬੂਲ ਕੀਤਾ ਕਿ ਇਸ ਮੌਕੇ ਘਰੇਲੂ ਅਰਥਚਾਰੇ ਦੀ ਰਫ਼ਤਾਰ ਹੌਲੀ ਹੈ ਅਤੇ ਇਸ ਨੂੰ ਅੰਦਰੂਨੀ ਅਤੇ ਬਾਹਰੀ ਪੱਧਰ ’ਤੇ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਨਿਰਾਸ਼ਾ ਦਾ ਰਾਗ ਅਲਾਪਣ ਦੀ ...

Read More

ਨੇਤਾਜੀ ਦਾ ਰਹੱਸ ਸੁਲਝਾਉਣ ਲਈ ਪ੍ਰਧਾਨ ਮੰਤਰੀ ਤੋਂ ਸਿੱਟ ਟੀਮ ਬਣਾਉਣ ਦੀ ਮੰਗ

ਨੇਤਾਜੀ ਦਾ ਰਹੱਸ ਸੁਲਝਾਉਣ ਲਈ ਪ੍ਰਧਾਨ ਮੰਤਰੀ ਤੋਂ ਸਿੱਟ ਟੀਮ ਬਣਾਉਣ ਦੀ ਮੰਗ

ਕੋਲਕਾਤਾ, 19 ਅਗਸਤ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਪਰਿਵਾਰਿਕ ਮੈਂਬਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਨੇਤਾਜੀ ਦੇ ਲਾਪਤਾ ਹੋਣ ਦੇ ਰਹੱਸ ਨੂੰ ਸੁਲਝਾਉਣ ਲਈ ਵਿਸ਼ੇਸ਼ ਜਾਂਚ ਟੀਮ ਬਣਾਉਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਪਰਿਵਾਰ ਨੇ ਸ੍ਰੀ ਮੋਦੀ ਤੋਂ ਅਪੀਲ ਕੀਤੀ ਹੈ ਕਿ ਉਹ ਜਪਾਨੀ ਪ੍ਰਧਾਨ ਮੰਤਰੀ ਸ਼ਿੰਜੋ ...

Read More

ਅਫ਼ਗ਼ਾਨਿਸਤਾਨ ’ਚ ਲੜੀਵਾਰ ਧਮਾਕੇ, ਦਰਜਨਾਂ ਜ਼ਖ਼ਮੀ

ਅਫ਼ਗ਼ਾਨਿਸਤਾਨ ’ਚ ਲੜੀਵਾਰ ਧਮਾਕੇ, ਦਰਜਨਾਂ ਜ਼ਖ਼ਮੀ

ਜਲਾਲਾਬਾਦ, 19 ਅਗਸਤ ਅਫ਼ਗ਼ਾਨਿਸਤਾਨ ਦੇ ਆਜ਼ਾਦੀ ਦਿਹਾੜੇ ਮੌਕੇ ਮੁਲਕ ਦੇ ਪੂਰਬੀ ਹਿੱਸੇ ਵਿੱਚ ਵਸੇ ਜਲਾਲਾਬਾਦ ਸ਼ਹਿਰ ਵਿੱਚ ਹੋਏ ਲੜੀਵਾਰ ਧਮਾਕਿਆਂ ਵਿੱਚ ਦਰਜਨਾਂ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚ ਬੱਚੇ ਵੀ ਸ਼ਾਮਲ ਹਨ। ਨੰਗਰਹਾਰ ਸੂਬੇ ਦੇ ਰਾਜਪਾਲ ਦੇ ਤਰਜਮਾਨ ਅਤਾਉੱਲ੍ਹਾ ਖੋਗਯਾਨੀ ਨੇ ਕਿਹਾ ਕਿ ਜਲਾਲਾਬਾਦ ਸ਼ਹਿਰ ਅੰਦਰ ਤੇ ਬਾਹਰ ਦਸ ਧਮਾਕੇ ਹੋਣ ...

Read More

‘ਕਸ਼ਮੀਰ ਨੂੰ ਅਫ਼ਗ਼ਾਨ ਸ਼ਾਂਤੀ ਅਮਲ ਨਾਲ ਜੋੜਨਾ ਗੈਰਜ਼ਿੰਮੇਵਰਾਨਾ ਯਤਨ’

‘ਕਸ਼ਮੀਰ ਨੂੰ ਅਫ਼ਗ਼ਾਨ ਸ਼ਾਂਤੀ ਅਮਲ ਨਾਲ ਜੋੜਨਾ ਗੈਰਜ਼ਿੰਮੇਵਰਾਨਾ ਯਤਨ’

ਵਾਸ਼ਿੰਗਟਨ/ਕਾਬੁਲ, 19 ਅਗਸਤ ਅਫ਼ਗ਼ਾਨਿਸਤਾਨ ਨੇ ਪਾਕਿਸਤਾਨ ਵੱਲੋਂ ਕਸ਼ਮੀਰ ਮਸਲੇ ਨੂੰ ਅਫ਼ਗ਼ਾਨ ਸ਼ਾਂਤੀ ਅਮਲ ਨਾਲ ਜੋੜਨ ਨੂੰ ‘ਲਾਪ੍ਰਵਾਹੀ ਤੇ ਗੈਰਜ਼ਿੰਮੇਵਾਰਾਨਾ’ ਯਤਨ ਕਰਾਰ ਦਿੱਤਾ ਹੈ। ਕਾਬੁਲ ਨੇ ਕਿਹਾ ਕਿ ਉਸ ਨੇ ਮੁਲਕ ਵਿੱਚ ਹਿੰਸਾ ਨੂੰ ਲਮਕਾਉਣ ਦੇ ‘ਭੈੜੇ ਇਰਾਦੇ’ ਲਈ ਵੀ ਇਸਲਾਮਾਬਾਦ ਨੂੰ ਭੰਡਿਆ ਹੈ। ਦੱਸਣਾ ਬਣਦਾ ਹੈ ਕਿ ਅਮਰੀਕਾ ਵਿੱਚ ਇਸਲਾਮਾਬਾਦ ਦੇ ...

Read More

ਬਾਲਾਕੋਟ ਮਗਰੋਂ ਪਾਕਿ ਨਾਲ ਦੋ-ਦੋ ਹੱਥ ਕਰਨ ਲਈ ਤਿਆਰ ਸੀ: ਰਾਵਤ

ਬਾਲਾਕੋਟ ਮਗਰੋਂ ਪਾਕਿ ਨਾਲ ਦੋ-ਦੋ ਹੱਥ ਕਰਨ ਲਈ ਤਿਆਰ ਸੀ: ਰਾਵਤ

ਨਵੀਂ ਦਿੱਲੀ, 19 ਅਗਸਤ ਬਾਲਾਕੋਟ ’ਚ ਹਵਾਈ ਹਮਲੇ ਦੌਰਾਨ ਥਲ ਸੈਨਾ ਮੁਖੀ ਜਨਰਲ ਬਿਪਿਨ ਰਾਵਤ ਨੇ ਸਪੱਸ਼ਟ ਸ਼ਬਦਾਂ ’ਚ ਸਰਕਾਰ ਨੂੰ ਆਖ ਦਿੱਤਾ ਸੀ ਕਿ ਭਾਰਤੀ ਫ਼ੌਜ ਪਾਕਿਸਤਾਨ ਦੇ ਕਿਸੇ ਵੀ ਮੈਦਾਨੀ ਹਮਲੇ ਦਾ ਟਾਕਰਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਦੁਸ਼ਮਣ ਨਾਲ ਉਸ ਦੇ ਇਲਾਕੇ ’ਚ ਦਾਖ਼ਲ ਹੋ ਕੇ ...

Read More

ਆਰਥਿਕ ਮੰਦੀ ਚਿੰਤਾ ਦਾ ਵਿਸ਼ਾ: ਰਾਜਨ

ਆਰਥਿਕ ਮੰਦੀ ਚਿੰਤਾ ਦਾ ਵਿਸ਼ਾ: ਰਾਜਨ

ਨਵੀਂ ਦਿੱਲੀ, 19 ਅਗਸਤ ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਅਰਥਚਾਰੇ ’ਚ ਮੰਦੀ ਨੂੰ ‘ਵੱਡੀ ਚਿੰਤਾ’ ਦਾ ਵਿਸ਼ਾ ਕਰਾਰ ਦਿੱਤਾ ਅਤੇ ਕਿਹਾ ਕਿ ਸਰਕਾਰ ਨੂੰ ਪਾਵਰ ਅਤੇ ਗ਼ੈਰ-ਬੈਂਕਿੰਗ ਵਿੱਤੀ ਸੈਕਟਰਾਂ ਦੀਆਂ ਮੁਸ਼ਕਲਾਂ ਦਾ ਤੁਰੰਤ ਨਿਬੇੜਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਸੈਕਟਰ ਨੂੰ ਨਿਵੇਸ਼ ਲਈ ਉਤਸ਼ਾਹਿਤ ਕਰਨ ...

Read More

ਕੈਨੇਡਾ ਵਿੱਚ ਕਸ਼ਮੀਰੀਆਂ ਦੇ ਹੱਕ ’ਚ ਰੈਲੀ

ਕੈਨੇਡਾ ਵਿੱਚ ਕਸ਼ਮੀਰੀਆਂ ਦੇ ਹੱਕ ’ਚ ਰੈਲੀ

ਟ੍ਰਿਬਿਊਨ ਨਿਊਜ਼ ਸਰਵਿਸ ਸਰੀ, 19 ਅਗਸਤ ਕਸ਼ਮੀਰ ਵਿੱਚ ਲੋਕਾਂ ਬਣੇ ਹਾਲਾਤ ਖ਼ਿਲਾਫ਼ ਇੱਥੇ ਦੱਖਣੀ ਏਸ਼ਿਆਈ ਕਾਰਕੁਨਾਂ ਨੇ ਆਵਾਜ਼ ਬੁਲੰਦ ਕੀਤੀ। ਇਹ ਰੋਸ ਰੈਲੀ ਇੰਡੀਅਨ ਐਬਰੌਡ ਫਾਰ ਪਲੂਰਲਿਸਟ ਇੰਡੀਆ (ਆਈਏਪੀਆਈ) ਦੀ ਅਗਵਾਈ ਹੇਠ ਕੀਤੀ ਗਈ। ਰੈਲੀ ਵਿੱਚ ਕਸ਼ਮੀਰੀਆਂ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਭਾਰਤੀ ਜਨਤਾ ਪਾਰਟੀ ਦੀ ...

Read More


ਤੀਹਰੇ ਤਲਾਕ ਦੇ ਦੋਸ਼ ’ਚ ਕੌਮੀ ਰਾਜਧਾਨੀ ’ਚ ਪਹਿਲੀ ਗ੍ਰਿਫ਼ਤਾਰੀ

Posted On August - 11 - 2019 Comments Off on ਤੀਹਰੇ ਤਲਾਕ ਦੇ ਦੋਸ਼ ’ਚ ਕੌਮੀ ਰਾਜਧਾਨੀ ’ਚ ਪਹਿਲੀ ਗ੍ਰਿਫ਼ਤਾਰੀ
ਮਲਧੀਰ ਦਿਓਲ ਨਵੀਂ ਦਿੱਲੀ, 10 ਅਗਸਤ ਦੇਸ਼ ਵਿੱਚ ਤੀਹਰੇ ਤਲਾਕ ਦੀ ਬੁਰਾਈ ਨੂੰ ਕਾਨੂੰਨੀ ਅਪਰਾਧ ਕਰਾਰ ਦੇਣ ਬਾਅਦ ਕੌਮੀ ਰਾਜਧਾਨੀ ਵਿੱਚ ਪਹਿਲਾ ਕੇਸ ਸਾਹਮਣੇ ਆਇਆ ਹੈ। ਪੁਲੀਸ ਨੇ ਇੱਕ ਅਜਿਹੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਿਸ ਨੇ ਆਪਣੀ ਪਤਨੀ ਨੂੰ ਤਿੰਨ ਵਾਰ ‘ਤਲਾਕ,ਤਲਾਕ,ਤਲਾਕ’ ਬੋਲ ਕੇ ਖਹਿੜਾ ਛੁਡਾਉਣ ਦੀ ਕੋਸ਼ਿਸ਼ ਕਰਦਿਆਂ ਉਸ ਨੂੰ ਘਰੋਂ ਕੱਢ ਦਿੱਤਾ ਸੀ। ਪੀੜਤ ਔਰਤ ਵੱਲੋਂ ਦਿੱਲੀ ਦੇ ਵਾੜਾ ਹਿੰਦੂ ਰਾਓ ਪੁਲੀਸ ਸਟੇਸ਼ਨ ਵਿੱਚ ਦਰਜ ਕਰਵਾਈ ਐੱਫਆਈਆਰ ਬਾਅਦ ਪਤੀ 

ਭਾਰਤ ਵੱਲੋਂ ਰੱਖਿਆ ਵਸਤਾਂ ਦੇ ਬਰਾਮਦ ਵਿੱਚ ਵਾਧਾ

Posted On August - 11 - 2019 Comments Off on ਭਾਰਤ ਵੱਲੋਂ ਰੱਖਿਆ ਵਸਤਾਂ ਦੇ ਬਰਾਮਦ ਵਿੱਚ ਵਾਧਾ
ਕੋਲਕਾਤਾ, 10 ਅਗਸਤ ਇਥੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਭਾਰਤ ਨੇ ਹੋਰਨਾਂ ਦੇਸ਼ਾਂ ਵਿੱਚ ਰੱਖਿਆ ਵਸਤਾਂ ਦੇ ਨਿਰਯਾਤ ਵਿੱਚ ਵਾਧਾ ਕੀਤਾ ਹੈ ਤੇ ਕੁਝ ਸੈਂਟਰਲ ਏਸ਼ੀਅਨ ਦੇਸ਼ਾਂ ਤੋਂ ਲੋੜੀਂਦੀਆਂ ਵਸਤਾਂ ਵੀ ਬਰਾਮਦ ਕੀਤੀਆਂ ਹਨ। ਰੱਖਿਆ ਉਤਪਾਦਨ ਵਿਭਾਗ ਦੇ ਅਧਿਕਾਰੀ ਅਜੇ ਕੁਮਾਰ ਨੇ ਦੱਸਿਆ ਕਿ 2018-2019 ਵਿੱਚ ਇੰਡੀਆ ਨੇ ਰੱਖਿਆ ਸਬੰਧੀ 80 ਹਜ਼ਾਰ ਕਰੋੜ ਦੇ ਯੰਤਰ ਬਣਾਏ ਅਤੇ ਜਿਨ੍ਹਾਂ ਵਿੱਚ 11000 ਕਰੋੜ ਦੇ ਹਥਿਆਰਾਂ ਦਾ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇੰਡੀਅਨ ਰੱਖਿਆ ਉਤਪਾਦਨ ਯੂਨਿਟ 

ਧਾਰਾ 370: ਭਾਰਤੀ ਅਮਰੀਕੀ ਭਾਈਚਾਰੇ ਵੱਲੋਂ ਫ਼ੈਸਲੇ ਦੀ ਹਮਾਇਤ

Posted On August - 11 - 2019 Comments Off on ਧਾਰਾ 370: ਭਾਰਤੀ ਅਮਰੀਕੀ ਭਾਈਚਾਰੇ ਵੱਲੋਂ ਫ਼ੈਸਲੇ ਦੀ ਹਮਾਇਤ
ਭਾਰਤੀ ਅਮਰੀਕੀ ਭਾਈਚਾਰੇ ਨੇ ਜੰਮੂ ਅਤੇ ਕਸ਼ਮੀਰ ਦਾ ਵਿਸ਼ੇਸ਼ ਦਰਜਾ ਰੱਦ ਕਰਕੇ ਦੋ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡਣ ਦੇ ਭਾਰਤ ਦੇ ਫ਼ੈਸਲੇ ਦੀ ਹਮਾਇਤ ਕੀਤੀ ਹੈ। ਫ਼ੈਸਲੇ ਦੀ ਹਮਾਇਤ ਵਿੱਚ ਭਾਰਤੀ ਸਫ਼ਾਰਤਖ਼ਾਨੇ ਦੇ ਬਾਹਰ ਸ਼ਨਿਚਰਵਾਰ ਨੂੰ ਹਿਊਸਟਨ ਚੈਪਟਰ ਆਫ ਫਰੈਂਡਜ਼ ਆਫ਼ ਇੰਡੀਆ ਸੁਸਾਇਟੀ (ਐੱਫ਼ਆਈਐੱਸਆਈ) ਅਤੇ ਹਿਊਸਟਨ ਚੈਪਟਰ ਆਫ਼ ਗਲੋਬਲ ਕਸ਼ਮੀਰੀ ਪੰਡਿਤ ਡਾਇਸਪੋਰਾ (ਜੀਕੇਪੀਡੀ) ਦੀ ਅਗਵਾਈ ਹੇਠ ਇਕੱਠੇ ਹੋਏ ਭਾਰਤੀ ਅਮਰੀਕੀ ਭਾਈਚਾਰੇ ਦੇ ਲੋਕਾਂ ਨੇ ਭਾਰਤ, ....

ਰੂੁਸ ਨੇ ਕਸ਼ਮੀਰ ਮੁੱਦੇ ’ਤੇ ਭਾਰਤ ਦਾ ਪੱਖ ਪੂਰਿਆ

Posted On August - 11 - 2019 Comments Off on ਰੂੁਸ ਨੇ ਕਸ਼ਮੀਰ ਮੁੱਦੇ ’ਤੇ ਭਾਰਤ ਦਾ ਪੱਖ ਪੂਰਿਆ
ਰੂਸ ਨੇ ਜੰਮੂ ਅਤੇ ਕਸ਼ਮੀਰ ਦਾ ਦਰਜਾ ਬਦਲਣ ਦੇ ਫ਼ੈਸਲੇ ’ਤੇ ਭਾਰਤ ਦੀ ਹਮਾਇਤ ਕਰਦਿਆਂ ਇਸ ਨੂੰ ਭਾਰਤੀ ਸੰਵਿਧਾਨ ਅਨੁਸਾਰ ਸਹੀ ਕਰਾਰ ਦਿੰਦਿਆਂ ਆਸ ਪ੍ਰਗਟਾਈ ਕਿ ਭਾਰਤ ਅਤੇ ਪਾਕਿਸਤਾਨ ਇਸ ਵਿਵਾਦ ਦਾ ਹੱਲ ਸ਼ਿਮਲਾ ਸਮਝੌਤੇ ਤੇ ਲਾਹੌਰ ਐਲਾਨਨਾਮੇ ਦੇ ਆਧਾਰ ’ਤੇ ਕੱਢ ਸਕਦੇ ਹਨ। ....

ਹੜ੍ਹ ਕਾਰਨ ਦੱਖਣੀ ਅਤੇ ਪੱਛਮੀ ਸੂਬਿਆਂ ਵਿੱਚ ਹਾਲਤ ਗੰਭੀਰ, 97 ਮਰੇ

Posted On August - 11 - 2019 Comments Off on ਹੜ੍ਹ ਕਾਰਨ ਦੱਖਣੀ ਅਤੇ ਪੱਛਮੀ ਸੂਬਿਆਂ ਵਿੱਚ ਹਾਲਤ ਗੰਭੀਰ, 97 ਮਰੇ
ਮੋਹਲੇਧਾਰ ਮੀਂਹ ਕਾਰਨ ਢਿੱਗਾਂ ਡਿੱਗਣ ਅਤੇ ਹੜ੍ਹ ਕਾਰਨ ਕੇਰਲਾ ਅਤੇ ਕਰਨਾਟਕ ਵਿੱਚ ਸ਼ਨਿਚਰਵਾਰ ਨੂੰ ਹਾਲਾਤ ਗੰਭੀਰ ਹੋ ਗਏ। ਬੀਤੇ ਕੁਝ ਦਿਨਾਂ ’ਚ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 66 ਹੋ ਗਈ ਹੈ। ਮਹਾਰਾਸ਼ਟਰ ਵਿੱਚ ਚਾਰ ਲੱਖ ਲੋਕਾਂ ਨੂੰ ਸੁਰੱਖਿਆ ਥਾਵਾਂ ’ਤੇ ਪਹੁੰਚਾਇਆ ਗਿਆ ਹੈ ਜਦੋਂ ਕਿ ਸ਼ੁੱਕਰਵਾਰ ਸ਼ਾਮ ਤੋਂ ਹੁਣ ਤੱਕ ਮੀਂਹ ਕਾਰਨ ਵਾਪਰੀਆਂ ਘਟਨਾਵਾਂ ਵਿੱਚ ਗੁਜਰਾਤ ਵਿੱਚ 19 ਵਿਅਕਤੀਆਂ ਦੀ ਮੌਤ ....

ਕਸ਼ਮੀਰ ਦੇ ਮੁੱਦੇ ’ਤੇ ਚੀਨ ਵੱਲੋਂ ਪਾਕਿ ਦਾ ਸਮਰਥਨ

Posted On August - 11 - 2019 Comments Off on ਕਸ਼ਮੀਰ ਦੇ ਮੁੱਦੇ ’ਤੇ ਚੀਨ ਵੱਲੋਂ ਪਾਕਿ ਦਾ ਸਮਰਥਨ
ਚੀਨ ਨੇ ਪਾਕਿਸਤਾਨ ਦਾ ਸਾਥ ਦੇਣ ਦੀ ਵਚਨਬੱਧਤਾ ਨੂੰ ਮੁੜ ਦੁਹਰਾਉਂਦਿਆਂ ਐਲਾਨ ਕੀਤਾ ਕਿ ਉਹ ਭਾਰਤ ਵੱਲੋਂ ਧਾਰਾ 370 ਨੂੰ ਖ਼ਤਮ ਕਰਨ (ਜੋ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦਿੰਦੀ ਹੈ) ਦੇ ਮਾਮਲੇ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿੱਚ ਉਠਾਉਣ ਦੇ ਇਸਲਾਮਾਬਾਦ ਦੇ ਫੈਸਲਾ ਦਾ ਸਮਰਥਨ ਕਰਦਾ ਹੈ। ....

ਮੈਲਬਰਨ ਵਿਚ ਕਸ਼ਮੀਰੀਆਂ ਵੱਲੋਂ ਰੋਸ ਵਿਖਾਵਾ

Posted On August - 11 - 2019 Comments Off on ਮੈਲਬਰਨ ਵਿਚ ਕਸ਼ਮੀਰੀਆਂ ਵੱਲੋਂ ਰੋਸ ਵਿਖਾਵਾ
ਅੱਜ ਮੈਲਬਰਨ ਦੇ ਫੈਡਰੇਸ਼ਨ ਸਕੁਏਅਰ ’ਤੇ ਪਰਵਾਸੀ ਕਸ਼ਮੀਰੀ ਭਾਈਚਾਰੇ ਨੇ ਧਾਰਾ 370 ਵਿਚ ਭਾਰਤ ਸਰਕਾਰ ਵੱਲੋਂ ਕੀਤੀਆਂ ਤਰਮੀਮਾਂ ਵਿਰੁੱਧ ਰੋਸ ਵਿਖਾਵਾ ਕੀਤਾ ਅਤੇ ਲਾਇਬਰੇਰੀ ਤਕ ਮਾਰਚ ਕੱਢਿਆ, ਜਿਸ ਵਿਚ ਸਥਾਨਕ ਸਿੱਖ ਜੱਥੇਬੰਦੀਆਂ ਨੇ ਵੀ ਸ਼ਮੂਲੀਅਤ ਕੀਤੀ। ....

ਬਾਗੀਆਂ ਨਾਲ ਕੇਂਦਰ ਨੇ ਕੀਤਾ ਸ਼ਾਂਤੀ ਸਮਝੌਤਾ

Posted On August - 11 - 2019 Comments Off on ਬਾਗੀਆਂ ਨਾਲ ਕੇਂਦਰ ਨੇ ਕੀਤਾ ਸ਼ਾਂਤੀ ਸਮਝੌਤਾ
ਕੇਂਦਰ ਨੇ ਸ਼ਨਿਚਰਵਾਰ ਨੂੰ ਤਿ੍ਪੁਰਾ ਦੇ ਬਾਗ਼ੀ ਗਰੁੱਪ ਨਾਲ ਸਮਝੌਤਾ ਕੀਤਾ ਹੈ, ਜਿਸ ਵਿੱਚ ਬਾਗੀਆਂ ਨੇ ਹਥਿਆਰ ਛੱਡ ਕੇ ਮੁੱਖ ਧਾਰਾ ਵਿੱਚ ਸ਼ਾਮਲ ਹੋਣ ਦੀ ਸਹਿਮਤੀ ਜਤਾਈ ਹੈ। ....

ਬੰਗਾਲ ਜ਼ਿਮਨੀ ਚੋਣ ਲਈ ਕਾਂਗਰਸ ਤੇ ਸੀਪੀਆਈ (ਐਮ) ’ਚ ਸਮਝੌਤਾ

Posted On August - 11 - 2019 Comments Off on ਬੰਗਾਲ ਜ਼ਿਮਨੀ ਚੋਣ ਲਈ ਕਾਂਗਰਸ ਤੇ ਸੀਪੀਆਈ (ਐਮ) ’ਚ ਸਮਝੌਤਾ
ਪੱਛਮੀਂ ਬੰਗਾਲ ਵਿਚ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਤੇ ਸੀਪੀਆਈ (ਐਮ) ਨੇ ਭਾਜਪਾ ਤੇ ਤ੍ਰਿਣਮੂਲ ਕਾਂਗਰਸ ਨੂੰ ਲਾਂਭੇ ਕਰਨ ਲਈ ਸੀਟਾਂ ਨੂੰ ਲੈ ਕੇ ਸਮਝੌਤਾ ਕੀਤਾ। ਸੂਬੇ ਦੀਆਂ ਦੋਵੇਂ ਪਾਰਟੀਆਂ ਦੇ ਆਗੂਆਂ ਨੇ ਇਸ ਸਬੰਧੀ ਸ਼ੁੱਕਰਵਾਰ ਨੂੰ ਮੀਟਿੰਗ ਕੀਤੀ। ਇਸ ਦੌਰਾਨ ਫ਼ੈਸਲਾ ਹੋਇਆ ਕਿ ਉੱਤਰੀ ਦੀਨਾਜਪੁਰ ਜ਼ਿਲ੍ਹੇ ਦੀ ਕਾਲੀਆਗੰਜ ਅਤੇ ਪੱਛਮੀਂ ਜ਼ਿਲ੍ਹੇ ਮਿਦਨਾਪੁਰ ਦੀ ਖੜਗਪੁਰ ਸੀਟ ਤੋਂ ਕਾਂਗਰਸ ਅਤੇ ਨਾਡੀਆ ਜ਼ਿਲ੍ਹੇ ਦੀ ਕਰੀਮਪੁਰ ....

ਕੋਪਨਹੇਗਨ ਵਿੱਚ ਬੰਬ ਧਮਾਕਾ

Posted On August - 11 - 2019 Comments Off on ਕੋਪਨਹੇਗਨ ਵਿੱਚ ਬੰਬ ਧਮਾਕਾ
ਸਟੌਕਹੋਮ,10 ਅਗਸਤ ਸਵੀਡਨ ਦੀ ਰਾਜਧਾਨੀ ਕੋਪਨਹੇਗਨ ਵਿੱਚ ਪੁਲੀਸ ਸਟੇਸ਼ਨ ਨੇੜੇ ਹੋਏ ਇੱਕ ਬੰਬ ਧਮਾਕੇ ਵਿੱਚ ਇਮਾਰਤ ਨੂੰ ਬਾਹਰੋਂ ਨੁਕਸਾਨ ਪੁੱਜਾ ਹੈ ਪਰ ਕਿਸੇ ਵੀ ਵਿਅਕਤੀ ਦੇ ਜ਼ਖ਼ਮੀ ਹੋਣ ਤੋਂ ਬਚਾਅ ਹੋ ਗਿਆ ਹੈ। ਬੰਬ ਧਮਾਕਾ ਸ਼ਨਿੱਚਰਵਾਰ ਨੂੰ ਸਵੇਰੇ ਤੜਕਸਾਰ ਹੋਇਆ ਅਤੇ ਪਿਛਲੇ ਚਾਰ ਦਿਨ ਵਿੱਚ ਇਹ ਦੂਜਾ ਬੰਬ ਧਮਾਕਾ ਹੈ। ਘਟਨਾ ਸਥਾਨ ਉੱਤੇ ਪੁਲੀਸ ਫੋਰਸ ਭਾਰੀ ਗਿਣਤੀ ਵਿੱਚ ਤਾਇਨਾਤ ਸੀ ਅਤੇ ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਜਾਂਚ ਮੁੱਢਲੇ ਦੌਰ ਵਿੱਚ ਹੈ ਅਤੇ ਇਸ 

ਅਮਰੀਕਾ-ਤਾਲਿਬਾਨ ਵਿਚਾਲੇ ‘ਸ਼ਾਂਤੀ ਸਮਝੌਤਾ’ ਅਗਲੇ ਹਫ਼ਤੇ ਹੋਣ ਦੀ ਸੰਭਾਵਨਾ

Posted On August - 11 - 2019 Comments Off on ਅਮਰੀਕਾ-ਤਾਲਿਬਾਨ ਵਿਚਾਲੇ ‘ਸ਼ਾਂਤੀ ਸਮਝੌਤਾ’ ਅਗਲੇ ਹਫ਼ਤੇ ਹੋਣ ਦੀ ਸੰਭਾਵਨਾ
ਤਾਲਿਬਾਨ ਦੇ ਇਕ ਸੀਨੀਅਰ ਮੈਂਬਰ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਤੇ ਇਸ ਅਤਿਵਾਦੀ ਸੰਗਠਨ ਦੇ ਗੱਲਬਾਤ ਕਰ ਰਹੇ ਮੈਂਬਰ ਈਦ ਤੋਂ ਬਾਅਦ ਕਿਸੇ ਸ਼ਾਂਤੀ ਸਮਝੌਤੇ ’ਤੇ ਸਹੀ ਪਾ ਸਕਦੇ ਹਨ। ਯੂਟਿਊਬ ’ਤੇ ਪੋਸਟ ਕੀਤੀ ਇਕ ਵੀਡੀਓ ਵਿਚ ਤਾਲਿਬਾਨ ਦੇ ਮੈਂਬਰ ਮੁੱਲ੍ਹਾ ਖ਼ੈਰਉੱਲ੍ਹਾ ਖ਼ੈਰਖ਼ਵਾਹ ਨੇ ਕਿਹਾ ਕਿ ਗੱਲਬਾਤ ਈਦ (13 ਅਗਸਤ) ਤੱਕ ਜਾਰੀ ਰਹੇਗੀ। ....

ਪਰਵਾਸੀ ਮਜ਼ਦੂਰਾਂ ਨੇ ਕਸ਼ਮੀਰ ਤੋਂ ਪਾਸਾ ਵੱਟਿਆ

Posted On August - 11 - 2019 Comments Off on ਪਰਵਾਸੀ ਮਜ਼ਦੂਰਾਂ ਨੇ ਕਸ਼ਮੀਰ ਤੋਂ ਪਾਸਾ ਵੱਟਿਆ
ਜੰਮੂ, 10 ਅਗਸਤ ਕੇਂਦਰ ਸਰਕਾਰ ਵੱਲੋਂ ਜੰਮੂ ਕਸ਼ਮੀਰ ਵਿਚ ਧਾਰਾ 370 ਤੇ 35 ਏ ਨੂੰ ਖ਼ਤਮ ਕਰਨ ਨਾਲ ਇੱਥੇ ਹਾਲਾਤ ਬਦਲ ਗਏ ਹਨ। ਇਹ ਧਾਰਾ ਗ਼ੈਰ-ਕਸ਼ਮੀਰੀ ਲੋਕਾਂ ਨੂੰ ਜੰਮੂ ਕਸ਼ਮੀਰ ਦੇ ਪੱਕੇ ਬਾਸ਼ਿੰਦੇ ਬਣਨ ਅਤੇ ਇੱਥੇ ਜ਼ਮੀਨ ਖ਼ਰੀਦਣ ’ਤੇ ਰੋਕ ਲਾਉਂਦੀ ਸੀ। ਇਸ ਧਾਰਾ ਤਹਿਤ ਜੋ ਕਸ਼ਮੀਰੀ ਔਰਤ ਕਿਸੇ ਗ਼ੈਰ-ਕਸ਼ਮੀਰੀ ਨਾਲ ਵਿਆਹ ਕਰਵਾ ਲੈਂਦੀ ਸੀ, ਉਹ ਜਾਇਦਾਦ ਦਾ ਹੱਕ ਗੁਆ ਬੈਠਦੀ ਸੀ। ਇਸ ਧਾਰਾ ਨੂੰ ਖ਼ਤਮ ਕਰਨ ਨਾਲ ਹੁਣ ਇਹ ਅਫ਼ਵਾਹ ਚੱਲ ਰਹੀ ਹੈ ਕਿ ਇੱਥੇ ਦੂਜੇ ਸੂਬਿਆਂ ਤੋਂ ਮਜ਼ਦੂਰੀ ਕਰਨ 

ਚਾਰ ਨਕਸਲੀ ਕਾਬੂ

Posted On August - 11 - 2019 Comments Off on ਚਾਰ ਨਕਸਲੀ ਕਾਬੂ
ਬੀਜਾਪੁਰ, 10 ਅਗਸਤ ਛਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿਚੋਂ ਸੁਰੱਖਿਆ ਬਲਾਂ ਨੇ ਚਾਰ ਨਕਸਲੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿਚ ਨਕਸਲੀਆਂ ਦਾ ਉਹ ਆਗੂ ਵੀ ਸ਼ਾਮਲ ਹੈ ਜਿਸ ਦੇ ਸਿਰ ’ਤੇ ਇੱਕ ਲੱਖ ਰੁਪਏ ਦਾ ਇਨਾਮ ਸੀ। ਬੀਜਾਪੁਰ ਦੇ ਐਸਪੀ ਦਿਵਿਆਂਗ ਪਾਟਿਲ ਨੇ ਦੱਸਿਆ ਕਿ ਸੁਰੱਖਿਆ ਬਲਾਂ ਦੀ ਸਾਂਝੀ ਟੀਮ ਨੇ ਨਕਸਲੀਆਂ ਨੂੰ ਸ਼ੁੱਕਰਵਾਰ ਸ਼ਾਮ ਬਾਸਾਗੁੜਾ ਪੁਲੀਸ ਸਟੇਸ਼ਨ ਅਧੀਨ ਪੈਂਦੇ ਚਿਲਕਾਪਾਲੀ ਪਿੰਡ ਦੇ ਨੇੜਲੇ ਜੰਗਲਾਂ ਵਿਚੋਂ ਕਾਬੂ ਕੀਤਾ। ਉਨ੍ਹਾਂ ਕਿਹਾ ਕਿ 204ਵੀਂ 

ਲੱਖਾਂ ਦਾ ਹੋਟਲ ਬਿੱਲ ਚੁਕਾਏ ਬਿਨਾਂ ਵਪਾਰੀ ਹੋਇਆ ਫਰਾਰ

Posted On August - 11 - 2019 Comments Off on ਲੱਖਾਂ ਦਾ ਹੋਟਲ ਬਿੱਲ ਚੁਕਾਏ ਬਿਨਾਂ ਵਪਾਰੀ ਹੋਇਆ ਫਰਾਰ
ਹੈਦਰਾਬਾਦ, 10 ਅਗਸਤ ਇਥੇ ਇਕ ਵਪਾਰੀ ਸੌ ਦਿਨ ਹੋਟਲ ਦੀਆਂ ਸੇਵਾਵਾਂ ਦਾ ਸੁੱਖ ਮਾਨਣ ਬਾਅਦ 12.34 ਲੱਖ ਰੁਪਏ ਦਾ ਬਿਲ ਚੁਕਾਏ ਬਿਨਾਂ ਫਰਾਰ ਹੋ ਗਿਆ। ਪੁਲੀਸ ਨੇ ਇਸ ਮਾਮਲੇ ਵਿੱਚ ਕੇਸ ਦਰਜ ਕਰ ਕੇ ਜਾਂਚ ਆਰੰਭ ਦਿੱਤੀ ਹੈ। ਤਾਜ ਬੰਜਾਰਾ ਹੋਟਲ ਮੈਨੇਜਮੈਂਟ ਨੇ ਪੁਲੀਸ ਨੂੰ ਵਿਸ਼ਾਖਾਪਟਨਮ ਦੇ ਵਪਾਰੀ ਸ਼ੰਕਰ ਨਾਰਾਇਣ ਖ਼ਿਲਾਫ਼ ਸ਼ਿਕਾਇਤ ਦਿੱਤੀ ਹੈ। ਹੋਟਲ ਮੈਨੇਜਮੈਂਟ ਅਨੁਸਾਰ ਮੁਲਜ਼ਮ ਹੋਟਲ ਦੇ ਲਗਜ਼ਰੀ ਅਪਾਰਟਮੈਂਟ ਵਿੱਚ 102 ਦਿਨਾਂ ਤਕ ਰਿਹਾ। ਉਸ ਦਾ ਕੁਲ ਬਿੱਲ 25.96 ਲੱਖ ਰੁਪਏ ਬਣਿਆ, ਜਿਸ 

ਮੀਂਹ ਅਤੇ ਹੜ੍ਹਾਂ ਦੀ ਮਾਰ ਨੇ ਦੱਖਣੀ ਭਾਰਤ ਝੰਬਿਆ

Posted On August - 10 - 2019 Comments Off on ਮੀਂਹ ਅਤੇ ਹੜ੍ਹਾਂ ਦੀ ਮਾਰ ਨੇ ਦੱਖਣੀ ਭਾਰਤ ਝੰਬਿਆ
ਦੇਸ਼ ਦੇ ਦੱਖਣੀ ਰਾਜਾਂ ਕਰਨਾਟਕ, ਆਂਧਰਾ ਪ੍ਰਦੇਸ਼, ਤਾਮਿਲ ਨਾਡੂ ਤੇ ਕੇਰਲ ਵਿੱਚ ਮੀਂਹ ਦਾ ਕਹਿਰ ਲਗਾਤਾਰ ਜਾਰੀ ਹੈ। ਕੇਰਲ ਵਿੱਚ ਢਿੱਗਾਂ ਡਿੱਗਣ ਤੇ ਹੜ੍ਹਾਂ ਨਾਲ ਆਮ ਜ਼ਿੰਦਗੀ ਲੀਹੋਂ ਲੱਥਣ ਕਰਕੇ ਪਿਛਲੇ ਤਿੰਨ ਦਿਨਾਂ ਵਿੱਚ ਹੁਣ ਤਕ 22 ਲੋਕਾਂ ਦੀ ਜਾਨ ਜਾਂਦੀ ਰਹੀ ਹੈ। ਪ੍ਰਸ਼ਾਸਨ ਨੂੰ ਨੀਵੇਂ ਇਲਾਕਿਆਂ ਵਿੱਚ ਫਸੇ ਲੋਕਾਂ ਨੂੰ ਉਥੋਂ ਕੱਢਣ ਕੇ ਸੁਰੱਖਿਅਤ ਥਾਵਾਂ ਉੱਤੇ ਲਿਜਾਣ ਵਿੱਚ ਖਾਸੀਆਂ ਮੁਸ਼ਕਲਾਂ ਆ ਰਹੀਆਂ ਹਨ। ....

ਜੰਮੂ ਕਸ਼ਮੀਰ ਦੇ ਵਿਦਿਆਰਥੀਆਂ ਅਤੇ ਮਾਹਿਰਾਂ ਵੱਲੋਂ ਦਿੱਲੀ ’ਚ ਪ੍ਰਦਰਸ਼ਨ

Posted On August - 10 - 2019 Comments Off on ਜੰਮੂ ਕਸ਼ਮੀਰ ਦੇ ਵਿਦਿਆਰਥੀਆਂ ਅਤੇ ਮਾਹਿਰਾਂ ਵੱਲੋਂ ਦਿੱਲੀ ’ਚ ਪ੍ਰਦਰਸ਼ਨ
ਧਾਰਾ 370 ਨੂੰ ਮਨਸੂਖ਼ ਕਰਨ ਦੇ ਵਿਰੋਧ ’ਚ ਅੱਜ ਜੰਮੂ ਕਸ਼ਮੀਰ ਨਾਲ ਸਬੰਧਤ ਵਿਦਿਆਰਥੀਆਂ ਅਤੇ ਮਾਹਿਰਾਂ ਵੱਲੋਂ ਕੌਮੀ ਰਾਜਧਾਨੀ ’ਚ ਪ੍ਰਦਰਸ਼ਨ ਕੀਤੇ ਗਏ। ਉਨ੍ਹਾਂ ਕੇਂਦਰ ਤੋਂ ਮੰਗ ਕੀਤੀ ਕਿ ਸੂਬੇ ’ਚ ਲਾਈਆਂ ਗਈਆਂ ਪਾਬੰਦੀਆਂ ਨੂੰ ਹਟਾਇਆ ਜਾਵੇ। ਦਿੱਲੀ-ਐੱਨਸੀਆਰ ’ਚ ਰਹਿੰਦੇ ਪ੍ਰਦਰਸ਼ਨਕਾਰੀਆਂ ਨੇ ਜੰਤਰ ਮੰਤਰ ਰੋਡ ’ਤੇ ਮੁਜ਼ਾਹਰਿਆਂ ਦੌਰਾਨ ਮੂੰਹ ’ਤੇ ਕਾਲੀ ਪੱਟੀਆਂ ਬੰਨ੍ਹੀਆਂ ਹੋਈਆਂ ਸਨ ਅਤੇ ਹੱਥਾਂ ’ਚ ਬੈਨਰ ਫੜੇ ਹੋਏ ਸਨ। ....
Available on Android app iOS app
Powered by : Mediology Software Pvt Ltd.