ਈਡੀ ਵੱਲੋਂ ਚਿਦੰਬਰਮ ਨੂੰ ਸੰਮਨ !    ਵਿੱਤੀ ਮਦਦ ’ਚ ਕਟੌਤੀ ਮਗਰੋਂ ਪਾਕਿ ਨਾਲ ਸਬੰਧ ਸੁਧਰੇ: ਟਰੰਪ !    ਵਿਸ਼ਵ ਪੁਲੀਸ ਖੇਡਾਂ: ਮਨੋਹਰ ਨੇ ਜਿੱਤਿਆ ਸੋਨਾ !    ਯਮੁਨਾ ਤੇ ਮਾਰਕੰਡਾ ਨਦੀ ’ਚ ਪਾਣੀ ਦਾ ਪੱਧਰ ਵਧਣ ’ਤੇ ਚਾਰ ਜ਼ਿਲ੍ਹਿਆਂ ਦੇ 84 ਪਿੰਡਾਂ ’ਚ ਅਲਰਟ !    ਪੌਂਗ ਡੈਮ ਵਿਚ ਪਾਣੀ ਦਾ ਪੱਧਰ 1375 ਫੁੱਟ ਹੋਇਆ !    ਮਿਸ਼ੇਲ ਦੀ ਜ਼ਮਾਨਤ ਅਰਜ਼ੀ: ਈਡੀ ਤੇ ਸੀਬੀਆਈ ਨੂੰ 28 ਤੱਕ ਸਮਾਂ ਮਿਲਿਆ !    ਕਿਰਤ ਦਾ ਸਵੈਮਾਣ !    ਆਰਥਿਕ ਮੰਦਵਾੜੇ ’ਚ ਕਬੂਤਰ ਬਿੱਲੀ ਦੀ ਖੇਡ !    ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ’ਚ ਤਲਖ਼ੀਆਂ !    ਜੀਕੇ ਦਾ ਕੇਸ ਮੁੱਖ ਮੈਟਰੋਪੋਲਿਟਨ ਮੈਜਿਸਟ੍ਰੇਟ ਦੀ ਅਦਾਲਤ ’ਚ ਤਬਦੀਲ !    

ਦੇਸ਼-ਵਿਦੇਸ਼ › ›

Featured Posts
ਅਰਥਚਾਰੇ ’ਚ ਮੌਕਿਆਂ ਨੂੰ ਦੇਖੋ, ਨਿਰਾਸ਼ਾ ਦਾ ਆਲਮ ਛੱਡੋ: ਸ਼ਕਤੀਕਾਂਤ

ਅਰਥਚਾਰੇ ’ਚ ਮੌਕਿਆਂ ਨੂੰ ਦੇਖੋ, ਨਿਰਾਸ਼ਾ ਦਾ ਆਲਮ ਛੱਡੋ: ਸ਼ਕਤੀਕਾਂਤ

ਮੁੰਬਈ, 19 ਅਗਸਤ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸੋਮਵਾਰ ਨੂੰ ਕਬੂਲ ਕੀਤਾ ਕਿ ਇਸ ਮੌਕੇ ਘਰੇਲੂ ਅਰਥਚਾਰੇ ਦੀ ਰਫ਼ਤਾਰ ਹੌਲੀ ਹੈ ਅਤੇ ਇਸ ਨੂੰ ਅੰਦਰੂਨੀ ਅਤੇ ਬਾਹਰੀ ਪੱਧਰ ’ਤੇ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਨਿਰਾਸ਼ਾ ਦਾ ਰਾਗ ਅਲਾਪਣ ਦੀ ...

Read More

ਨੇਤਾਜੀ ਦਾ ਰਹੱਸ ਸੁਲਝਾਉਣ ਲਈ ਪ੍ਰਧਾਨ ਮੰਤਰੀ ਤੋਂ ਸਿੱਟ ਟੀਮ ਬਣਾਉਣ ਦੀ ਮੰਗ

ਨੇਤਾਜੀ ਦਾ ਰਹੱਸ ਸੁਲਝਾਉਣ ਲਈ ਪ੍ਰਧਾਨ ਮੰਤਰੀ ਤੋਂ ਸਿੱਟ ਟੀਮ ਬਣਾਉਣ ਦੀ ਮੰਗ

ਕੋਲਕਾਤਾ, 19 ਅਗਸਤ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਪਰਿਵਾਰਿਕ ਮੈਂਬਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਨੇਤਾਜੀ ਦੇ ਲਾਪਤਾ ਹੋਣ ਦੇ ਰਹੱਸ ਨੂੰ ਸੁਲਝਾਉਣ ਲਈ ਵਿਸ਼ੇਸ਼ ਜਾਂਚ ਟੀਮ ਬਣਾਉਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਪਰਿਵਾਰ ਨੇ ਸ੍ਰੀ ਮੋਦੀ ਤੋਂ ਅਪੀਲ ਕੀਤੀ ਹੈ ਕਿ ਉਹ ਜਪਾਨੀ ਪ੍ਰਧਾਨ ਮੰਤਰੀ ਸ਼ਿੰਜੋ ...

Read More

ਅਫ਼ਗ਼ਾਨਿਸਤਾਨ ’ਚ ਲੜੀਵਾਰ ਧਮਾਕੇ, ਦਰਜਨਾਂ ਜ਼ਖ਼ਮੀ

ਅਫ਼ਗ਼ਾਨਿਸਤਾਨ ’ਚ ਲੜੀਵਾਰ ਧਮਾਕੇ, ਦਰਜਨਾਂ ਜ਼ਖ਼ਮੀ

ਜਲਾਲਾਬਾਦ, 19 ਅਗਸਤ ਅਫ਼ਗ਼ਾਨਿਸਤਾਨ ਦੇ ਆਜ਼ਾਦੀ ਦਿਹਾੜੇ ਮੌਕੇ ਮੁਲਕ ਦੇ ਪੂਰਬੀ ਹਿੱਸੇ ਵਿੱਚ ਵਸੇ ਜਲਾਲਾਬਾਦ ਸ਼ਹਿਰ ਵਿੱਚ ਹੋਏ ਲੜੀਵਾਰ ਧਮਾਕਿਆਂ ਵਿੱਚ ਦਰਜਨਾਂ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚ ਬੱਚੇ ਵੀ ਸ਼ਾਮਲ ਹਨ। ਨੰਗਰਹਾਰ ਸੂਬੇ ਦੇ ਰਾਜਪਾਲ ਦੇ ਤਰਜਮਾਨ ਅਤਾਉੱਲ੍ਹਾ ਖੋਗਯਾਨੀ ਨੇ ਕਿਹਾ ਕਿ ਜਲਾਲਾਬਾਦ ਸ਼ਹਿਰ ਅੰਦਰ ਤੇ ਬਾਹਰ ਦਸ ਧਮਾਕੇ ਹੋਣ ...

Read More

‘ਕਸ਼ਮੀਰ ਨੂੰ ਅਫ਼ਗ਼ਾਨ ਸ਼ਾਂਤੀ ਅਮਲ ਨਾਲ ਜੋੜਨਾ ਗੈਰਜ਼ਿੰਮੇਵਰਾਨਾ ਯਤਨ’

‘ਕਸ਼ਮੀਰ ਨੂੰ ਅਫ਼ਗ਼ਾਨ ਸ਼ਾਂਤੀ ਅਮਲ ਨਾਲ ਜੋੜਨਾ ਗੈਰਜ਼ਿੰਮੇਵਰਾਨਾ ਯਤਨ’

ਵਾਸ਼ਿੰਗਟਨ/ਕਾਬੁਲ, 19 ਅਗਸਤ ਅਫ਼ਗ਼ਾਨਿਸਤਾਨ ਨੇ ਪਾਕਿਸਤਾਨ ਵੱਲੋਂ ਕਸ਼ਮੀਰ ਮਸਲੇ ਨੂੰ ਅਫ਼ਗ਼ਾਨ ਸ਼ਾਂਤੀ ਅਮਲ ਨਾਲ ਜੋੜਨ ਨੂੰ ‘ਲਾਪ੍ਰਵਾਹੀ ਤੇ ਗੈਰਜ਼ਿੰਮੇਵਾਰਾਨਾ’ ਯਤਨ ਕਰਾਰ ਦਿੱਤਾ ਹੈ। ਕਾਬੁਲ ਨੇ ਕਿਹਾ ਕਿ ਉਸ ਨੇ ਮੁਲਕ ਵਿੱਚ ਹਿੰਸਾ ਨੂੰ ਲਮਕਾਉਣ ਦੇ ‘ਭੈੜੇ ਇਰਾਦੇ’ ਲਈ ਵੀ ਇਸਲਾਮਾਬਾਦ ਨੂੰ ਭੰਡਿਆ ਹੈ। ਦੱਸਣਾ ਬਣਦਾ ਹੈ ਕਿ ਅਮਰੀਕਾ ਵਿੱਚ ਇਸਲਾਮਾਬਾਦ ਦੇ ...

Read More

ਬਾਲਾਕੋਟ ਮਗਰੋਂ ਪਾਕਿ ਨਾਲ ਦੋ-ਦੋ ਹੱਥ ਕਰਨ ਲਈ ਤਿਆਰ ਸੀ: ਰਾਵਤ

ਬਾਲਾਕੋਟ ਮਗਰੋਂ ਪਾਕਿ ਨਾਲ ਦੋ-ਦੋ ਹੱਥ ਕਰਨ ਲਈ ਤਿਆਰ ਸੀ: ਰਾਵਤ

ਨਵੀਂ ਦਿੱਲੀ, 19 ਅਗਸਤ ਬਾਲਾਕੋਟ ’ਚ ਹਵਾਈ ਹਮਲੇ ਦੌਰਾਨ ਥਲ ਸੈਨਾ ਮੁਖੀ ਜਨਰਲ ਬਿਪਿਨ ਰਾਵਤ ਨੇ ਸਪੱਸ਼ਟ ਸ਼ਬਦਾਂ ’ਚ ਸਰਕਾਰ ਨੂੰ ਆਖ ਦਿੱਤਾ ਸੀ ਕਿ ਭਾਰਤੀ ਫ਼ੌਜ ਪਾਕਿਸਤਾਨ ਦੇ ਕਿਸੇ ਵੀ ਮੈਦਾਨੀ ਹਮਲੇ ਦਾ ਟਾਕਰਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਦੁਸ਼ਮਣ ਨਾਲ ਉਸ ਦੇ ਇਲਾਕੇ ’ਚ ਦਾਖ਼ਲ ਹੋ ਕੇ ...

Read More

ਆਰਥਿਕ ਮੰਦੀ ਚਿੰਤਾ ਦਾ ਵਿਸ਼ਾ: ਰਾਜਨ

ਆਰਥਿਕ ਮੰਦੀ ਚਿੰਤਾ ਦਾ ਵਿਸ਼ਾ: ਰਾਜਨ

ਨਵੀਂ ਦਿੱਲੀ, 19 ਅਗਸਤ ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਅਰਥਚਾਰੇ ’ਚ ਮੰਦੀ ਨੂੰ ‘ਵੱਡੀ ਚਿੰਤਾ’ ਦਾ ਵਿਸ਼ਾ ਕਰਾਰ ਦਿੱਤਾ ਅਤੇ ਕਿਹਾ ਕਿ ਸਰਕਾਰ ਨੂੰ ਪਾਵਰ ਅਤੇ ਗ਼ੈਰ-ਬੈਂਕਿੰਗ ਵਿੱਤੀ ਸੈਕਟਰਾਂ ਦੀਆਂ ਮੁਸ਼ਕਲਾਂ ਦਾ ਤੁਰੰਤ ਨਿਬੇੜਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਸੈਕਟਰ ਨੂੰ ਨਿਵੇਸ਼ ਲਈ ਉਤਸ਼ਾਹਿਤ ਕਰਨ ...

Read More

ਕੈਨੇਡਾ ਵਿੱਚ ਕਸ਼ਮੀਰੀਆਂ ਦੇ ਹੱਕ ’ਚ ਰੈਲੀ

ਕੈਨੇਡਾ ਵਿੱਚ ਕਸ਼ਮੀਰੀਆਂ ਦੇ ਹੱਕ ’ਚ ਰੈਲੀ

ਟ੍ਰਿਬਿਊਨ ਨਿਊਜ਼ ਸਰਵਿਸ ਸਰੀ, 19 ਅਗਸਤ ਕਸ਼ਮੀਰ ਵਿੱਚ ਲੋਕਾਂ ਬਣੇ ਹਾਲਾਤ ਖ਼ਿਲਾਫ਼ ਇੱਥੇ ਦੱਖਣੀ ਏਸ਼ਿਆਈ ਕਾਰਕੁਨਾਂ ਨੇ ਆਵਾਜ਼ ਬੁਲੰਦ ਕੀਤੀ। ਇਹ ਰੋਸ ਰੈਲੀ ਇੰਡੀਅਨ ਐਬਰੌਡ ਫਾਰ ਪਲੂਰਲਿਸਟ ਇੰਡੀਆ (ਆਈਏਪੀਆਈ) ਦੀ ਅਗਵਾਈ ਹੇਠ ਕੀਤੀ ਗਈ। ਰੈਲੀ ਵਿੱਚ ਕਸ਼ਮੀਰੀਆਂ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਭਾਰਤੀ ਜਨਤਾ ਪਾਰਟੀ ਦੀ ...

Read More


ਕੇਂਦਰੀ ਕੈਬਨਿਟ ਵਲੋਂ ਸੁਸ਼ਮਾ ਸਵਰਾਜ ਦੇ ਦੇਹਾਂਤ ’ਤੇ ਸੋਗ ਮਤਾ

Posted On August - 14 - 2019 Comments Off on ਕੇਂਦਰੀ ਕੈਬਨਿਟ ਵਲੋਂ ਸੁਸ਼ਮਾ ਸਵਰਾਜ ਦੇ ਦੇਹਾਂਤ ’ਤੇ ਸੋਗ ਮਤਾ
ਕੇਂਦਰੀ ਕੈਬਨਿਟ ਨੇ ਅੱਜ ਸਾਬਕਾ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਨਿੱਘੇ ਸੁਭਾਅ ਵਾਲੀ ਦਿਆਲੂ ਸ਼ਖ਼ਸੀਅਤ ਕਰਾਰ ਦਿੱਤਾ, ਜਿਨ੍ਹਾਂ ਨੇ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਦੇ ਦਿਲ ਜਿੱਤੇ। ....

ਜਾਵੜੇਕਰ ਵਲੋਂ ਸੰਗੀਤਕ ਵੀਡੀਓ ‘ਵਤਨ’ ਰਿਲੀਜ਼

Posted On August - 14 - 2019 Comments Off on ਜਾਵੜੇਕਰ ਵਲੋਂ ਸੰਗੀਤਕ ਵੀਡੀਓ ‘ਵਤਨ’ ਰਿਲੀਜ਼
ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਅੱਜ ‘ਵਤਨ’ ਨਾਂ ਦੀ ਸੰਗੀਤਕ ਵੀਡੀਓ ਰਿਲੀਜ਼ ਕਰਦਿਆਂ ਕਿਹਾ ਕਿ ਇਹ ਵੀਡੀਓ 15 ਅਗਸਤ ਦੇ ਆਜ਼ਾਦੀ ਦਿਵਸ ਜ਼ਸ਼ਨਾਂ ਵਿੱਚ ‘ਰੰਗ’ ਭਰੇਗਾ। ....

ਜੈਪੁਰ ਵਿੱਚ ਫਿਰਕੂ ਝੜਪਾਂ, ਮੋਬਾਈਲ ਸੇਵਾਵਾਂ ਮੁਅੱਤਲ

Posted On August - 14 - 2019 Comments Off on ਜੈਪੁਰ ਵਿੱਚ ਫਿਰਕੂ ਝੜਪਾਂ, ਮੋਬਾਈਲ ਸੇਵਾਵਾਂ ਮੁਅੱਤਲ
ਇਥੇ ਦੋ ਧਿਰਾਂ ਵਿੱਚ ਹੋਈ ਪੱਥਰਬਾਜ਼ੀ ਵਿੱਚ 24 ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚ ਨੌਂ ਪੁਲੀਸ ਮੁਲਾਜ਼ਮ ਵੀ ਸ਼ਾਮਲ ਹਨ। ਪੁਲੀਸ ਨੂੰ ਭੀੜ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਦਾਗਣੇ ਪਏ। ....

ਸਿੱਕਿਮ ਡੈਮੋਕਰੈਟਿਕ ਫਰੰਟ ਦੇ 13 ਵਿਧਾਇਕ ਭਾਜਪਾ ਵਿੱਚ ਸ਼ਾਮਲ

Posted On August - 14 - 2019 Comments Off on ਸਿੱਕਿਮ ਡੈਮੋਕਰੈਟਿਕ ਫਰੰਟ ਦੇ 13 ਵਿਧਾਇਕ ਭਾਜਪਾ ਵਿੱਚ ਸ਼ਾਮਲ
ਅੱਜ ਸਿੱਕਿਮ ਡੈਮੋਕਰੈਟਿਕ ਫਰੰਟ ਪਾਰਟੀ ਦੇ 10 ਵਿਧਾਇਕ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇਪੀ ਨੱਢਾ ਨਾਲ ਮੁਲਾਕਾਤ ਤੋਂ ਬਾਅਦ ਭਾਜਪਾ ਦੇ ਜਨਰਲ ਸਕੱਤਰ ਰਾਮ ਮਾਧਵ ਦੀ ਅਗਵਾਈ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ....

ਕੇਰਲ ’ਚ ਹੜ੍ਹਾਂ ਤੇ ਮੀਂਹ ਨਾਲ ਹੁਣ ਤੱਕ 86 ਮੌਤਾਂ

Posted On August - 14 - 2019 Comments Off on ਕੇਰਲ ’ਚ ਹੜ੍ਹਾਂ ਤੇ ਮੀਂਹ ਨਾਲ ਹੁਣ ਤੱਕ 86 ਮੌਤਾਂ
ਕੇਰਲ ਵਿੱਚ ਹੜ੍ਹਾਂ ਤੇ ਮੀਂਹ ਨਾਲ ਹੁਣ ਤਕ 86 ਮੌਤਾਂ ਹੋ ਚੁੱਕੀਆਂ ਹਨ। ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਹੜ੍ਹ ਪ੍ਰਭਾਵਿਤ ਕੇਰਲ ਦੇ ਵਾਇਨਾਡ ਲੋਕ ਸਭਾ ਹਲਕੇ ਦੇ ਲੋਕਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਬਹਾਦਰੀ ਤੇ ਸਵੈਮਾਣ ਦੀ ਰਾਖ਼ੀ ਦਾ ਜਜ਼ਬਾ ਕਾਇਲ ਕਰਨ ਵਾਲਾ ਹੈ। ....

ਧੋਨੀ ਵੱਲੋਂ ਕਾਰਜ਼24 ਵਿੱਚ ਨਿਵੇਸ਼

Posted On August - 14 - 2019 Comments Off on ਧੋਨੀ ਵੱਲੋਂ ਕਾਰਜ਼24 ਵਿੱਚ ਨਿਵੇਸ਼
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕੈਪਟਨ ਮਹਿੰਦਰ ਸਿੰਘ ਧੋਨੀ ਨੇ ਕਾਰ ਕੰਪਨੀ ਕਾਰਜ਼24 ਵਿੱਚ ਨਿਵੇਸ਼ ਕੀਤਾ ਹੈ, ਜਿਸ ਦੀ ਜਾਣਕਾਰੀ ਕੰਪਨੀ ਨੇ ਖ਼ੁਦ ਦਿੱਤੀ। ....

ਭਗਤ ਪੂਰਨ ਸਿੰਘ ਦੀ ਬਰਸੀ ਮਨਾਈ

Posted On August - 14 - 2019 Comments Off on ਭਗਤ ਪੂਰਨ ਸਿੰਘ ਦੀ ਬਰਸੀ ਮਨਾਈ
ਗੁਰਮਲਕੀਅਤ ਸਿੰਘ ਕਾਹਲੋਂ ਵੈਨਕੂਵਰ, 13 ਅਗਸਤ ਪਿੰਗਲਵਾੜਾ ਸੁਸਾਇਟੀ ਦੇ ਬਾਨੀ ਭਗਤ ਪੂਰਨ ਸਿੰਘ ਦੀ ਬਰਸੀ ਮੌਕੇ ਕੈਨੇਡਾ ਪਿੰਗਲਵਾੜਾ ਸੁਸਾਇਟੀ ਨੇ ਸਰੀ ਦੇ ਗੁਰੂ ਨਾਨਕ ਗੁਰਦੁਆਰੇ ’ਚ ਅਖੰਡ ਪਾਠ ਦੇ ਭੋਗ ਪਵਾਏ ਅਤੇ ਇਕੱਤਰ ਲੋਕਾਂ ਨੂੰ ਉਸਾਰੂ ਸਾਹਿਤ ਵੰਡਿਆ। ਕੈਨੇਡਾ ਪਿੰਗਲਵਾੜਾ ਸਭਾ ਦੀ ਪ੍ਰਧਾਨ ਅਵਿਨਾਸ਼ ਕੌਰ ਕੰਗ ਟੋਰਾਂਟੋ ਤੋਂ ਪੁੱਜੇ। ਉਨ੍ਹਾਂ ਦੱਸਿਆ ਕਿ ਕੈਨੇਡਾ ’ਚੋਂ ਹਰ ਮਹੀਨੇ ਦਾਨੀਆਂ ਵੱਲੋਂ ਕਰੀਬ 30 ਲੱਖ ਰੁਪਏ ਪਿੰਗਲਵਾੜਾ ਅੰਮ੍ਰਿਤਸਰ ਨੂੰ ਭੇਜੇ 

ਸਿੱਖ, ਹਿੰਦੂ ਤੇ ਮੁਸਲਿਮ ਭਾਈਚਾਰੇ ਨੇ ਮਿਲ ਕੇ ਈਦ ਮਨਾਈ

Posted On August - 14 - 2019 Comments Off on ਸਿੱਖ, ਹਿੰਦੂ ਤੇ ਮੁਸਲਿਮ ਭਾਈਚਾਰੇ ਨੇ ਮਿਲ ਕੇ ਈਦ ਮਨਾਈ
ਵਿੱਕੀ ਬਟਾਲਾ ਇਟਲੀ, 13 ਅਗਸਤ ਦੇਸ਼ਾਂ ਵਿਦੇਸ਼ਾਂ ਵਿਚ ਆਪਸੀ ਭਾਈਚਾਰਕ ਸਾਂਝ ਦਾ ਪ੍ਰਗਟਾਵਾ ਕਰਦਿਆਂ ਇਟਲੀ ਦੇ ਸ਼ਹਿਰ ਕੱਸਤਲਫਰਾਂਕੋ (ਰੱਜੋਇਮੀਲਆ) ਵਿਚ ਸਿੱਖਾਂ ਤੇ ਸਨਾਤਨ ਧਰਮ ਦੇ ਲੋਕਾਂ ਨੇ ਮੁਸਲਮਾਨ ਭਾਈਚਾਰੇ ਨਾਲ ਮਿਲ ਕੇ ਈਦ ਦਾ ਦਿਹਾੜਾ ਮਨਾਇਆ। ਸਾਰੇ ਧਰਮਾਂ ਦੇ ਲੋਕਾਂ ਨੇ ਇਕ ਦੂਜੇ ਦੇ ਗਲੇ ਮਿਲ ਕੇ ਈਦ ਦੀ ਮੁਬਾਰਕਬਾਦ ਦਿੱਤੀ। ਇਸ ਮੌਕੇ ਸਮੂਹ ਇਲਾਕੇ ਦੇ ਵਾਸੀ, ਗੁਰਦੁਆਰਾ ਕਮੇਟੀ ਤੇ ਸਨਾਤਨ ਧਰਮ (ਹਿੰਦੂ) ਦੇ ਨਾਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਐੱਨਆਰਆਈ 

ਸਾਹਿਤ ਸੁਰ ਸੰਗਮ ਸਭਾ ਵੱਲੋਂ ਲਹਿੰਬਰ ਹੁਸੈਨਪੁਰੀ ਦਾ ਸਨਮਾਨ

Posted On August - 14 - 2019 Comments Off on ਸਾਹਿਤ ਸੁਰ ਸੰਗਮ ਸਭਾ ਵੱਲੋਂ ਲਹਿੰਬਰ ਹੁਸੈਨਪੁਰੀ ਦਾ ਸਨਮਾਨ
ਪੱਤਰ ਪ੍ਰੇਰਕ ਇਟਲੀ, 13 ਅਗਸਤ ਇਟਲੀ ਦੇ ਸ਼ਹਿਰ ਬਰੇਸ਼ੀਆ ਵਿੱਚ ਸਾਹਿਤ ਸੁਰ ਸਭਾ ਇਟਲੀ ਵੱਲੋਂ ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਦਾ ਸਨਮਾਨ ਸਾਹਿਤਕਾਰਾਂ ਦੀ ਹਾਜ਼ਰੀ ਵਿੱਚ ਕੀਤਾ ਗਿਆ। ਇਸ ਮੌਕੇ ਸਾਹਿਤ ਸੁਰ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ, ਮੀਤ ਪ੍ਰਧਾਨ ਰਾਣਾ ਅਠੋਲਾ, ਗੀਤਕਾਰ ਸਿੱਕੀ ਝੱਜੀ ਤੇ ਸਾਹਿਤਕਾਰ ਦਲਜਿੰਦਰ ਰਹਿਲ ਨੇ ਲਹਿੰਬਰ ਹੁਸੈਨਪੁਰੀ ਨੂੰ ਜੀ ਆਇਆਂ ਕਿਹਾ ਤੇ ਉਨ੍ਹਾਂ ਦੇ ਨਵੇਂ ਆ ਰਹੇ ਗੀਤ ‘ਅੰਗ ਦਾਨ ਕਰੋ’ ਦੀ ਸਿਫਤ ਕੀਤੀ। ਸਭਾ ਵੱਲੋਂ ਲਹਿੰਬਰ 

ਇਟਲੀ ਵਿਚ ਪੰਜਾਬਣ ਬਣੀ ਵਿਸ਼ੇਸ਼ ਸਲਾਹਕਾਰ

Posted On August - 14 - 2019 Comments Off on ਇਟਲੀ ਵਿਚ ਪੰਜਾਬਣ ਬਣੀ ਵਿਸ਼ੇਸ਼ ਸਲਾਹਕਾਰ
ਵਿੱਕੀ ਬਟਾਲਾ ਕਿਰਮੋਨਾ (ਇਟਲੀ), 13 ਅਗਸਤ ਭਾਰਤੀ ਮੂਲ ਦੀ ਪੰਜਾਬਣ ਰੇਮੀਤ ਸਿੰਘ (26) ਨੂੰ ਇਟਲੀ ਦੇ ਜ਼ਿਲ੍ਹਾ ਕਿਰਮੋਨਾ ਅਧੀਨ ਪੈਂਦੇ ਮਿਉਂਸਿਪਲ ਪਿੰਡ ਪਦੇਰਨੋ ਪੋਨਕੇਲੀ ਵਿਚ ਸਰਕਾਰੀ ਤੌਰ ’ਤੇ ਵਿਸ਼ੇਸ਼ ਸਲਾਹਕਾਰ ਬਣਾਇਆ ਗਿਆ ਹੈ। ਉਹ ਪਹਿਲੀ ਭਾਰਤੀ ਮੂਲ ਦੀ ਪੰਜਾਬਣ ਹੈ, ਜਿਸ ਨੇ ਇਹ ਅਹੁਦਾ ਸੰਭਾਲਿਆ ਹੈ। ਕਰੀਬ 30 ਸਾਲ ਪਹਿਲਾਂ ਰੋਟੀ-ਰੋਜ਼ੀ ਲਈ ਇਟਲੀ ਆਏ ਅਵਤਾਰ ਸਿੰਘ ਅਤੇ ਕਮਲਜੀਤ ਕੌਰ ਦੀ ਲਾਡਲੀ ਧੀ ਰੇਮੀਤ ਸਿੰਘ ਵਿਦੇਸ਼ੀਆਂ ਲਈ ਖ਼ਾਸਕਰ ਭਾਰਤੀਆਂ ਲਈ ਕੌਂਸਲ ਵੱਲੋਂ 

ਮਿੱਡ-ਡੇਅ ਮੀਲ ਖਾਣ ਤੋਂ ਬਾਅਦ 30 ਬੱਚਿਆਂ ਦੀ ਹਾਲਤ ਵਿਗੜੀ

Posted On August - 14 - 2019 Comments Off on ਮਿੱਡ-ਡੇਅ ਮੀਲ ਖਾਣ ਤੋਂ ਬਾਅਦ 30 ਬੱਚਿਆਂ ਦੀ ਹਾਲਤ ਵਿਗੜੀ
ਭੀਲਵਾੜਾ ਦੇ ਸਰਕਾਰੀ ਮਿਡਲ ਸਕੂਲ ਵਿਚ ਮਿੱਡ-ਡੇਅ ਮੀਲ ਖਾਣ ਤੋਂ ਬਾਅਦ 30 ਬੱਚਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ....

ਪਤਨੀ ਨੂੰ ਤੀਹਰਾ ਤਲਾਕ ਦੇਣ ’ਤੇ ਕੇਸ ਦਰਜ

Posted On August - 14 - 2019 Comments Off on ਪਤਨੀ ਨੂੰ ਤੀਹਰਾ ਤਲਾਕ ਦੇਣ ’ਤੇ ਕੇਸ ਦਰਜ
ਪਿਥੌਰਾਗੜ੍ਹ: ਇਥੇ ਇਕ ਵਿਅਕਤੀ ਖਿਲਾਫ਼ ਪਤਨੀ ਨੂੰ ਤੀਹਰਾ ਤਲਾਕ ਦੇਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਤੀਹਰੇ ਤਲਾਕ ’ਤੇ ਪਾਬੰਦੀ ਲਾਏ ਜਾਣ ਬਾਅਦ ਉਤਰਾਖੰਡ ਵਿੱਚ ਇਹ ਪਹਿਲਾ ਮਾਮਲਾ ਹੈ। ਪੁਲੀਸ ਨੇ ਇਹ ਕੇਸ ਸ਼ਾਹਿਦ ਮੀਆਂ ਖ਼ਿਲਾਫ਼ ਦਰਜ ਕੀਤਾ ਹੈ। ਉਸ ਨੇ ਵਿਆਹ ਤੋਂ ਬਾਅਦ ਬੱਚੇ ਨਾ ਹੋਣ ਦਾ ਦੋਸ਼ ਲਾਉਂਦਿਆਂ ਪਤਨੀ ਨੂੰ ਤੀਹਰਾ ਤਲਾਕ ਦੇ ਦਿੱਤਾ ਸੀ। ਜਾਂਚ ਤੋਂ ਬਾਅਦ ਉਸ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। -ਪੀਟੀਆਈ    

ਤ੍ਰਿਣਮੂਲ ਕਾਂਗਰਸ ਵਲੋਂ ਆਮਦਨ ਕਰ ਨੋਟਿਸਾਂ ਦੇ ਵਿਰੁੱਧ ਪ੍ਰਦਰਸ਼ਨ

Posted On August - 14 - 2019 Comments Off on ਤ੍ਰਿਣਮੂਲ ਕਾਂਗਰਸ ਵਲੋਂ ਆਮਦਨ ਕਰ ਨੋਟਿਸਾਂ ਦੇ ਵਿਰੁੱਧ ਪ੍ਰਦਰਸ਼ਨ
ਤ੍ਰਿਣਮੂਲ ਕਾਂਗਰਸ ਨੇ ਕੇਂਦਰ ਦੀ ਭਾਜਪਾ ਸਰਕਾਰ ’ਤੇ ਦੋਸ਼ ਲਾਇਆ ਹੈ ਕਿ ਉਹ ਆਮਦਨ ਕਰ ਨੋਟਿਸ ਦੇ ਕੇ ਦੁਰਗਾ ਪੂਜਾ ਕਮੇਟੀਆਂ ਨੂੰ ਤੰਗ ਕਰ ਰਹੀ ਹੈ। ਟੀਐਮਸੀ ਨੇ ਆਮਦਨ ਕਰ ਨੋਟਿਸ ਦੇਣ ਦੇ ਵਿਰੋਧ ਵਿਚ ਅੱਜ ਅੱਠ ਘੰਟੇ ਪ੍ਰਦਰਸ਼ਨ ਕੀਤਾ। ....

‘ਅੱਲਾ ਹੂ ਅਕਬਰ’ ਦਾ ਨਾਅਰਾ ਲਾ ਕੇ ਔਰਤ ਦੀ ਹੱਤਿਆ

Posted On August - 14 - 2019 Comments Off on ‘ਅੱਲਾ ਹੂ ਅਕਬਰ’ ਦਾ ਨਾਅਰਾ ਲਾ ਕੇ ਔਰਤ ਦੀ ਹੱਤਿਆ
ਸਿਡਨੀ ਦੇ ਬੇਹੱਦ ਭੀੜ-ਭੜੱਕੇ ਵਾਲੇ ਕੇਂਦਰੀ ਕਾਰੋਬਾਰੀ ਜ਼ਿਲ੍ਹੇ ’ਚ ਅੱਜ ਇਕ ਵਿਅਕਤੀ ਨੇ ‘ਅੱਲਾ ਹੂ ਅਕਬਰ’ ਦੇ ਨਾਅਰੇ ਲਾਉਂਦਿਆਂ ਇਕ ਔਰਤ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਤੇ ਇਕ ਹੋਰ ਨੂੰ ਜ਼ਖ਼ਮੀ ਕਰ ਦਿੱਤਾ। ....

ਕਰਨਾਟਕ ਦੇ ਅਯੋਗ ਠਹਿਰਾਏ ਵਿਧਾਇਕਾਂ ਵੱਲੋਂ ਸੁਪਰੀਮ ਕੋਰਟ ਤੋਂ ਜਲਦੀ ਸੁਣਵਾਈ ਦੀ ਮੰਗ

Posted On August - 14 - 2019 Comments Off on ਕਰਨਾਟਕ ਦੇ ਅਯੋਗ ਠਹਿਰਾਏ ਵਿਧਾਇਕਾਂ ਵੱਲੋਂ ਸੁਪਰੀਮ ਕੋਰਟ ਤੋਂ ਜਲਦੀ ਸੁਣਵਾਈ ਦੀ ਮੰਗ
ਸੁਪਰੀਮ ਕੋਰਟ ਨੇ ਅੱਜ ਕਰਨਾਟਕਾ ਦੇ ਕਾਂਗਰਸ ਜਨਤਾ ਦਲ (ਸੈਕੁਲਰ) ਦੇ ਅਯੋਗ ਠਹਿਰਾਏ ਵਿਧਾਇਕਾਂ ਨੂੰ ਕਿਹਾ ਹੈ ਕਿ ਉਹ ਉਨ੍ਹਾਂ ਨੂੰ ਵਿਧਾਨ ਸਭਾ ਤੋਂ ਅਯੋਗ ਠਹਿਰਾਏ ਜਾਣ ਨੂੰ ਚੁਣੌਤੀ ਦਿੰਦੀ ਪਟੀਸ਼ਨ ਦੀ ਜਲਦੀ ਸੁਣਵਾਈ ਲਈ ਰਜਿਸਟਰਾਰ ਨੂੰ ਮੈਮੋਰੰਡਮ ਦੇਣ ਤਾਂ ਕਿ ਉਨ੍ਹਾਂ ਦਾ ਕੇਸ ਸੁਣਵਾਈ ਵਾਲੀ ਸੂਚੀ ਵਿਚ ਪਾਇਆ ਜਾ ਸਕੇ। ....

ਸ੍ਰੀਨਗਰ ’ਚ ਹੋਵੇਗਾ ਗਲੋਬਲ ਨਿਵੇਸ਼ਕ ਸੰਮੇਲਨ

Posted On August - 14 - 2019 Comments Off on ਸ੍ਰੀਨਗਰ ’ਚ ਹੋਵੇਗਾ ਗਲੋਬਲ ਨਿਵੇਸ਼ਕ ਸੰਮੇਲਨ
ਜੰਮੂ ਅਤੇ ਕਸ਼ਮੀਰ ਪ੍ਰਸ਼ਾਸਨ ਵੱਲੋਂ 12 ਅਕਤੂਬਰ ਤੋਂ ਤਿੰਨ ਦਿਨਾਂ ਗੋਲਬਲ ਨਿਵੇਸ਼ਕ ਸੰਮੇਲਨ ਕਰਾਇਆ ਜਾ ਰਿਹਾ ਹੈ। ....
Available on Android app iOS app
Powered by : Mediology Software Pvt Ltd.