ਪੋਸਟ-ਮੈਟਰਿਕ ਸਕਾਲਰਸ਼ਿਪ ਦੇ ਭੁਗਤਾਨ ਵਿੱਚ ਪੱਛੜਿਆ ਪੰਜਾਬ !    ਬੱਬਰ ਅਕਾਲੀ ਲਹਿਰ ਦਾ ਸਿਰਜਕ ਕਿਸ਼ਨ ਸਿੰਘ ਗੜਗੱਜ !    ਮਰਦੇ ਦਮ ਤੱਕ ਆਜ਼ਾਦ ਰਹਿਣ ਵਾਲਾ ਚੰਦਰ ਸ਼ੇਖਰ !    ਕਾਰਸੇਵਾ: ਖਡੂਰ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਵਿਕਾਸ ਕਾਰਜਾਂ ਨੂੰ ਦੇਣ !    ਆਰਫ਼ ਕਾ ਸੁਣ ਵਾਜਾ ਰੇ !    ਪੰਜਾਬ ’ਚ ਮਾਫ਼ੀਆ ਅੱਜ ਵੀ ਸਰਗਰਮ !    ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਦੀ ਚੋਣ ਸਰਬਸੰਮਤੀ ਨਾਲ ਸਿਰੇ ਚੜ੍ਹੀ !    ਕੈਪਟਨ ਦੇ ਓਐੱਸਡੀ ਨੇ ਲੁਧਿਆਣਾ ਦੱਖਣੀ ਤੋਂ ਖਿੱਚੀ ਚੋਣਾਂ ਦੀ ਤਿਆਰੀ !    ਅੱਠਵੀਂ ਦੇ ਪ੍ਰੀਖਿਆ ਕੇਂਦਰ ਬਣੇ ਦੂਰ, ਪਾੜਿ੍ਹਆਂ ਦਾ ਕੀ ਕਸੂਰ !    ਸੁਪਰੀਮ ਕੋਰਟ ਦੇ 6 ਜੱਜਾਂ ਨੂੰ ਸਵਾਈਨ ਫਲੂ !    

ਦੇਸ਼-ਵਿਦੇਸ਼ › ›

Featured Posts
‘ਗ਼ੈਰ-ਸੰਵੇਦਨਸ਼ੀਲ’ ਆਗੂਆਂ ਨੂੰ ਸੱਤਾ ’ਤੇ ਬਿਠਾਉਣ ਦੀ ਕੀਮਤ ਚੁਕਾ ਰਹੇ ਨੇ ਲੋਕ: ਚਿਦੰਬਰਮ

‘ਗ਼ੈਰ-ਸੰਵੇਦਨਸ਼ੀਲ’ ਆਗੂਆਂ ਨੂੰ ਸੱਤਾ ’ਤੇ ਬਿਠਾਉਣ ਦੀ ਕੀਮਤ ਚੁਕਾ ਰਹੇ ਨੇ ਲੋਕ: ਚਿਦੰਬਰਮ

ਨਵੀਂ ਦਿੱਲੀ, 25 ਫਰਵਰੀ ਦਿੱਲੀ ਵਿਚ ਹੋ ਰਹੀ ਹਿੰਸਾ ਦੀ ਕਰੜੀ ਨਿਖੇਧੀ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਪੀ. ਚਿਦੰਬਰਮ ਨੇ ਕਿਹਾ ਕਿ ਲੋਕ ‘ਗ਼ੈਰ-ਸੰਵੇਦਨਸ਼ੀਲ ਤੇ ਦੂਰਦਰਸ਼ੀ ਪਹੁੰਚ ਤੋਂ ਵਿਹੂਣੇ’ ਆਗੂਆਂ ਨੂੰ ਸੱਤਾ ’ਚ ਬਿਠਾਉਣ ਦੀ ਕੀਮਤ ਚੁਕਾ ਰਹੇ ਹਨ। ਉਨ੍ਹਾਂ ਕਿਹਾ ਕਿ ਸੀਏਏ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ ਤੇ ਸਰਕਾਰ ਨੂੰ ...

Read More

ਸ਼ਰੀਫ਼ ਦੀ ਜ਼ਮਾਨਤ ’ਚ ਵਾਧਾ ਨਹੀਂ ਕਰੇਗੀ ਪੰਜਾਬ ਸਰਕਾਰ

ਸ਼ਰੀਫ਼ ਦੀ ਜ਼ਮਾਨਤ ’ਚ ਵਾਧਾ ਨਹੀਂ ਕਰੇਗੀ ਪੰਜਾਬ ਸਰਕਾਰ

ਲਾਹੌਰ, 25 ਫਰਵਰੀ ਪਾਕਿਸਤਾਨੀ ਪੰਜਾਬ ਦੀ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਦਿੱਤੀ ਜ਼ਮਾਨਤ ’ਚ ਵਾਧਾ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ਸ਼ਰੀਫ਼ ਨੂੰ ਬੀਮਾਰ ਹੋਣ ਕਾਰਨ ਜ਼ਮਾਨਤ ਮਿਲੀ ਹੋਈ ਹੈ। ਸ਼ਰੀਫ਼ ਇਸ ਵੇਲੇ ਇਲਾਜ ਲਈ ਲੰਡਨ ਵਿਚ ਹਨ। ਪੰਜਾਬ ਦੇ ਕਾਨੂੰਨ ਮੰਤਰੀ ਰਾਜਾ ਬਸ਼ਾਰਤ ਨੇ ਕਿਹਾ ਕਿ 70 ...

Read More

ਭੀਮਾ ਕੋਰੇਗਾਓਂ: ਸ਼ਰਦ ਪਵਾਰ ਦੇ ਬਿਆਨ ਲਵੇਗਾ ਜਾਂਚ ਕਮਿਸ਼ਨ

ਭੀਮਾ ਕੋਰੇਗਾਓਂ: ਸ਼ਰਦ ਪਵਾਰ ਦੇ ਬਿਆਨ ਲਵੇਗਾ ਜਾਂਚ ਕਮਿਸ਼ਨ

ਪੁਣੇ: ਭੀਮਾ ਕੋਰੇਗਾਓਂ ਜਾਂਚ ਕਮਿਸ਼ਨ ਨੇ 2018 ਵਿਚ ਹੋਈ ਜਾਤ ਅਧਾਰਿਤ ਹਿੰਸਾ ਦੇ ਕੇਸ ’ਚ ਬਿਆਨ ਲੈਣ ਲਈ ਐੱਨਸੀਪੀ ਮੁਖੀ ਸ਼ਰਦ ਪਵਾਰ ਨੂੰ ਤਲਬ ਕਰਨ ਦਾ ਫ਼ੈਸਲਾ ਕੀਤਾ ਹੈ। ਕਮਿਸ਼ਨ ਦੇ ਚੇਅਰਮੈਨ ਸੇਵਾਮੁਕਤ ਜਸਟਿਸ ਜੇ.ਐਨ. ਪਟੇਲ ਮੁਤਾਬਕ ਪਵਾਰ ਨੇ ਪੈਨਲ ਕੋਲ ਹਲਫ਼ਨਾਮਾ ਦਾਖ਼ਲ ਕੀਤਾ ਸੀ ਤੇ ਉਨ੍ਹਾਂ ਨੂੰ ਬਿਆਨ ਦੇਣ ...

Read More

ਦਿੱਲੀ ਹਾਈ ਕੋਰਟ ਵੱਲੋਂ ਡੀਜੀਸੀਏ ਦੀ ਝਾੜ-ਝੰਬ

ਦਿੱਲੀ ਹਾਈ ਕੋਰਟ ਵੱਲੋਂ ਡੀਜੀਸੀਏ ਦੀ ਝਾੜ-ਝੰਬ

ਨਵੀਂ ਦਿੱਲੀ, 25 ਫਰਵਰੀ ਦਿੱਲੀ ਹਾਈ ਕੋਰਟ ਨੇ ਸਟੈਂਡ-ਅੱਪ ਕਾਮੇਡੀਅਨ ਕੁਨਾਲ ਕਾਮਰਾ ’ਤੇ ਹਵਾਈ ਸਫ਼ਰ ਦੌਰਾਨ ਪੱਤਰਕਾਰ ਅਰਨਬ ਗੋਸਵਾਮੀ ਨਾਲ ਕਥਿਤ ਬਦਸਲੂਕੀ ਕਰਨ ਦੇ ਦੋਸ਼ ਵਿੱਚ ਕੁਝ ਏਅਰਲਾਈਨਾਂ (ਇੰਡੀਗੋ ਨੂੰ ਛੱਡ ਕੇ) ਵੱਲੋਂ ਬਿਨਾਂ ਕਿਸੇ ਜਾਂਚ ਤੇ ਬਿਨਾਂ ਕਿਸੇ ਸ਼ਿਕਾਇਤ ਦੇ ਅਣਮਿੱਥੇ ਸਮੇਂ ਲਈ ਹਵਾਈ ਸਫ਼ਰ ਦੀ ਪਾਬੰਦੀ ਲਾਉਣ ਦੇ ਫੈਸਲੇ ...

Read More

ਮਾਂ ਬੋਲੀ ਦਿਵਸ ਨੂੰ ਸਮਰਪਿਤ ਪੰਜਾਬੀ ਗਿਆਨ ਮੁਕਾਬਲੇ

ਮਾਂ ਬੋਲੀ ਦਿਵਸ ਨੂੰ ਸਮਰਪਿਤ ਪੰਜਾਬੀ ਗਿਆਨ ਮੁਕਾਬਲੇ

ਸੁਖਵੀਰ ਗਰੇਵਾਲ ਕੈਲਗਰੀ, 24 ਫਰਵਰੀ ਯੰਗਿਸਤਾਨ ਸਪੋਰਟਸ ਐਂਡ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ ਕੌਮਾਂਤਰੀ ਮਾਂ ਬੋਲੀ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ 40 ਦੇ ਕਰੀਬ ਬੱਚਿਆਂ ਨੇ ਮਿਆਰੀ ਕਵਿਤਾਵਾਂ ਤੇ ਗੀਤ ਪੇਸ਼ ਕਰ ਕੇ ਪੰਜਾਬੀ ਬੋਲੀ ਨਾਲ ਪਿਆਰ ਦਾ ਇਜ਼ਹਾਰ ਕੀਤਾ। ਦੱਸਣਯੋਗ ਹੈ ਕਿ ਜੈਨਸਿਸ ਸੈਂਟਰ ਵਿੱਚ ਪੰਜਾਬੀ ਦੀਆਂ ਕਲਾਸਾਂ ਪਿਛਲੇ ਚਾਰ ...

Read More

ਦਿੱਲੀ ਸੰਘਰਸ਼: ਕਾਂਗਰਸ ਨੇ ਅਮਿਤ ਸ਼ਾਹ ਦਾ ਅਸਤੀਫ਼ਾ ਮੰਗਿਆ

ਦਿੱਲੀ ਸੰਘਰਸ਼: ਕਾਂਗਰਸ ਨੇ ਅਮਿਤ ਸ਼ਾਹ ਦਾ ਅਸਤੀਫ਼ਾ ਮੰਗਿਆ

ਨਵੀਂ ਦਿੱਲੀ, 24 ਫਰਵਰੀ ਕਾਂਗਰਸ ਨੇ ਅੱਜ ਦਿੱਲੀ ਵਿੱਚ ਹੋਈਆਂ ਝੜਪਾਂ ਬਾਰੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਚੁੱਪੀ ’ਤੇ ਸਵਾਲ ਉਠਾਉਂਦਿਆਂ, ਉਨ੍ਹਾਂ ਤੋਂ ਅਸਤੀਫੇ ਦੀ ਮੰਗ ਕੀਤੀ, ਜਦੋਂ ਕਿ ਪਾਰਟੀ ਆਗੂ ਰਾਹੁਲ ਗਾਂਧੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭੜਕਾਹਟ ਵਿੱਚ ਨਾ ਆਉਣ ਅਤੇ ਸੰਜਮ, ਹਮਦਰਦੀ ਅਤੇ ਸਮਝਦਾਰੀ ਦਿਖਾਉਣ। ਪਾਰਟੀ ...

Read More

ਸੀਏਏ ਵਿਰੋਧੀ ਪ੍ਰਦਰਸ਼ਨ: ਪਾਕਿ ਪੱਖੀ ਨਾਅਰੇ ਲਾਉਣ ਵਾਲਿਆਂ ਪਿੱਛੇ ਸਰਕਾਰ ਦਾ ਹੱਥ: ਅਜ਼ੀਜ਼ ਕੁਰੈਸ਼ੀ

ਸੀਏਏ ਵਿਰੋਧੀ ਪ੍ਰਦਰਸ਼ਨ: ਪਾਕਿ ਪੱਖੀ ਨਾਅਰੇ ਲਾਉਣ ਵਾਲਿਆਂ ਪਿੱਛੇ ਸਰਕਾਰ ਦਾ ਹੱਥ: ਅਜ਼ੀਜ਼ ਕੁਰੈਸ਼ੀ

ਸੰਭਲ (ਉੱਤਰ ਪ੍ਰੇਦਸ਼), 24 ਫਰਵਰੀ ਉੱਤਰ ਪ੍ਰਦੇਸ਼ ਦੇ ਸਾਬਕਾ ਰਾਜਪਾਲ ਅਜ਼ੀਜ ਕੁਰੈਸ਼ੀ ਨੇ ਦੋਸ਼ ਲਾਇਆ ਕਿ ਸਰਕਾਰ ਇਕ ਸਾਜਿਸ਼ ਤਹਿਤ ਸੀਏਏ ਵਿਰੋਧੀ ਪ੍ਰਦਰਸ਼ਨਾਂ ਵਿੱਚ ਲੋਕਾਂ ਨੂੰ ਭੇਜ ਕੇ ਪਾਕਿਸਤਾਨ ਦੇ ਹੱਕ ਵਿੱਚ ਨਾਅਰੇ ਲਗਵਾ ਰਹੀ ਹੈ। ਅਲੀਗੜ੍ਹ ਅਤੇ ਦਿੱਲੀ ਵਿੱਚ ਪ੍ਰਦਰਸ਼ਨਕਾਰੀਆਂ ’ਤੇ ਪੁਲੀਸ ਦੀ ਕਾਰਵਾਈ ਨੂੰ ‘ਵਹਿਸ਼ੀਆਨਾ’ ਗਰਦਾਨਦਿਆਂ ਉਨ੍ਹਾਂ ਕਿਹਾ ਕਿ ...

Read More


ਚਿਨਮਯਾਨੰਦ ਕੇਸ: ਸੁਪਰੀਮ ਕੋਰਟ ਕਰ ਸਕਦੀ ਹੈ ਜ਼ਮਾਨਤ ਬਾਰੇ ਵਿਚਾਰ

Posted On February - 21 - 2020 Comments Off on ਚਿਨਮਯਾਨੰਦ ਕੇਸ: ਸੁਪਰੀਮ ਕੋਰਟ ਕਰ ਸਕਦੀ ਹੈ ਜ਼ਮਾਨਤ ਬਾਰੇ ਵਿਚਾਰ
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਭਾਜਪਾ ਆਗੂ ਸਵਾਮੀ ਚਿਨਮਯਾਨੰਦ ਨੂੰ ਜਬਰ-ਜਨਾਹ ਮਾਮਲੇ ਵਿੱਚ ਅਲਾਹਾਬਾਦ ਹਾਈ ਕੋਰਟ ਵਲੋਂ ਦਿੱਤੀ ਗਈ ਜ਼ਮਾਨਤ ਖ਼ਿਲਾਫ਼ ਪਟੀਸ਼ਨ ’ਤੇ ਸੁਣਵਾਈ ਕਰਨ ਬਾਰੇ ਵਿਚਾਰ ਅਗਲੇ ਹਫ਼ਤੇ ਕੀਤਾ ਜਾਵੇਗਾ। ਇਹ ਪਟੀਸ਼ਨ ਇਸ ਮਹੀਨੇ ਦੇ ਸ਼ੁਰੂ ਵਿੱਚ ਚਿਨਮਯਾਨੰਦ ਨੂੰ ਅਲਾਹਾਬਾਦ ਹਾਈ ਕੋਰਟ ਵਲੋਂ ਦਿੱਤੀ ਗਈ ਜ਼ਮਾਨਤ ਨੂੰ ਚੁਣੌਤੀ ਦਿੰਦੀ ਹੈ। ਬੈਂਚ ਨੇ ਕਿਹਾ ਪੀੜਤ ਦੀ ਇਸ ਪਟੀਸ਼ਨ ’ਤੇ ਸੁਣਵਾਈ ਕਰਨ ਬਾਰੇ ਵਿਚਾਰ ਅਗਲੇ ਹਫ਼ਤੇ ਕੀਤਾ ਜਾਵੇਗਾ। -ਪੀਟੀਆਈ  

ਕਮਲ ਹਸਨ ਦੀ ਫਿਲਮ ਦੀ ਸ਼ੂਟਿੰਗ ਦੌਰਾਨ ਹਾਦਸੇ ’ਚ 3 ਹਲਾਕ

Posted On February - 21 - 2020 Comments Off on ਕਮਲ ਹਸਨ ਦੀ ਫਿਲਮ ਦੀ ਸ਼ੂਟਿੰਗ ਦੌਰਾਨ ਹਾਦਸੇ ’ਚ 3 ਹਲਾਕ
ਚੇਨਈ: ਅਭਿਨੇਤਾ ਕਮਲ ਹਸਨ ਦੀ ਆ ਰਹੀ ਫਿਲਮ ਇੰਡੀਅਨ 2 ਦੀ ਸ਼ੂਟਿੰਗ ਦੌਰਾਨ ਕਰੇਨ ਟੁੱਟ ਕੇ ਡਿਗ ਗਈ ਅਤੇ ਘਟਨਾ ਵਿੱਚ ਤਿੰਨ ਵਿਅਕਤੀ ਮਾਰੇ ਗਏ ਅਤੇ 9 ਜ਼ਖ਼ਮੀ ਹੋਏ ਹਨ। ਕਮਲ ਹਸਨ ਨੇ ਮ੍ਰਿਤਕਾਂ ਦੇ ਵਾਰਿਸਾਂ ਅਤੇ ਜ਼ਖ਼ਮੀਆਂ ਦੇ ਲਈ ਵਿਤੀ ਸਹਾਇਤਾ ਦਾ ਐਲਾਨ ਕੀਤਾ ਹੈ। ਪੁਲੀਸ ਨੇ ਕਰੇਨ ਅਪਰੇਟਰ ਵਿਰੁੱੱਧ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਮ੍ਰਿਤਕਾਂ ਵਿੱਚ ਅਸਿਸਟੈਂਟ ਡਾਇਰੈਕਟਰ ਕ੍ਰਿਸ਼ਨਾ, ਆਰਟ ਅਸਿਸਟੈਂਟ ਚੰਦਰਨ ਅਤੇ ਮਧੂ ਸ਼ਾਮਲ ਹਨ। -ਪੀਟੀਆਈ  

ਮਹਾਰਾਸ਼ਟਰ: ਹਾਦਸੇ ’ਚ ਛੇ ਮੌਤਾਂ

Posted On February - 21 - 2020 Comments Off on ਮਹਾਰਾਸ਼ਟਰ: ਹਾਦਸੇ ’ਚ ਛੇ ਮੌਤਾਂ
ਚੰਦਰਪੁਰ: ਮਹਾਰਾਸ਼ਟਰ ਦੇ ਚੰਦਰਪੁਰ ਜ਼ਿਲ੍ਹੇ ਵਿੱਚ ਅੱਜ ਤੜਕੇ ਐੱਸਯੂਵੀ ਕਾਰ ਅਤੇ ਟਰੱਕ ਦੀ ਟੱਕਰ ਵਿੱਚ ਛੇ ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ ਕਈ ਫੱਟੜ ਹੋ ਗਏ। ਪੁਲੀਸ ਇੰਸਪੈਕਟਰ ਐੱਸਆਰ ਰਾਜਪੂਤ ਨੇ ਦੱਸਿਆ ਕਿ ਐੱਸਯੂਵੀ ਦੇ ਡਰਾਈਵਰ ਨੇ ਸੜਕ ਕੰਢੇ ਖੜ੍ਹੇ ਟਰੱਕ ਵੱਲ ਧਿਆਨ ਨਾ ਦਿੱਤਾ ਅਤੇ ਕਾਰ ਟਰੱਕ ਹੇਠ ਜਾ ਵੜੀ। -ਪੀਟੀਆਈ  

ਭਾਜਪਾ ਵਿਧਾਇਕ ਦੇ ਪੁੱਤਰ ਵੱਲੋਂ ਅਫਸਰ ਨਾਲ ਖਿੱਚ-ਧੂਹ

Posted On February - 21 - 2020 Comments Off on ਭਾਜਪਾ ਵਿਧਾਇਕ ਦੇ ਪੁੱਤਰ ਵੱਲੋਂ ਅਫਸਰ ਨਾਲ ਖਿੱਚ-ਧੂਹ
ਬੱਲੀਆ (ਉੱਤਰ ਪ੍ਰਦੇਸ਼): ਦਲਿਤ ਰੈਵੇਨਿਊ ਅਫਸਰ ਨਾਲ ਕਥਿਤ ਤੌਰ ’ਤੇ ਖਿੱਚ-ਧੂਹ ਕਰਨ ਦੇ ਦੋਸ਼ ਹੇਠ ਪੁਲੀਸ ਨੇ ਭਾਜਪਾ ਵਿਧਾਇਕ ਸੁਰੇਂਦਰ ਸਿੰਘ ਦੇ ਪੁੱਤਰ ਤੇ ਉਸ ਦੇ ਸਮਰਥਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਬੈਰੀਆ ਦੇ ਐੱਸਐੱਚਓ ਸੰਜੇ ਤ੍ਰਿਪਾਠੀ ਨੇ ਦੱਸਿਆ ਕਿ ਰਾਧੇਸ਼ਿਆਮ ਰਾਮ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ। -ਪੀਟੀਆਈ  

ਰੋਡ ਸ਼ੋਅ ’ਚ 70 ਲੱਖ ਨਹੀਂ, ਕਰੀਬ ਦੋ ਲੱਖ ਲੋਕ ਮੌਜੂਦ ਰਹਿਣਗੇ

Posted On February - 21 - 2020 Comments Off on ਰੋਡ ਸ਼ੋਅ ’ਚ 70 ਲੱਖ ਨਹੀਂ, ਕਰੀਬ ਦੋ ਲੱਖ ਲੋਕ ਮੌਜੂਦ ਰਹਿਣਗੇ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 24 ਫਰਵਰੀ ਨੂੰ ਅਹਿਮਦਾਬਾਦ ਵਿੱਚ ਹਵਾਈ ਅੱਡੇ ਤੋਂ ਮੋਟੇਰਾ ਕ੍ਰਿਕਟ ਸਟੇਡੀਅਮ ਤਕ ਦੇ 22 ਕਿਲੋਮੀਟਰ ਦੇ ਰੂਟ ’ਤੇ ਕੱਢੇ ਜਾਣ ਵਾਲੇ ਰੋਡ ਸ਼ੋਅ ਮੌਕੇ ਸੜਕ ਦੇ ਦੋਵੇਂ ਪਾਸੇ ਦੋ ਲੱਖ ਤੋਂ ਵੀ ਘੱਟ ਲੋਕ ਮੌਜੂਦ ਰਹਿਣਗੇ। ....

ਕਾਰ ਖੜ੍ਹੇ ਟਰੱਕ ’ਚ ਵੱਜੀ; ਪਰਿਵਾਰ ਦੇ ਪੰਜ ਜੀਅ ਹਲਾਕ

Posted On February - 21 - 2020 Comments Off on ਕਾਰ ਖੜ੍ਹੇ ਟਰੱਕ ’ਚ ਵੱਜੀ; ਪਰਿਵਾਰ ਦੇ ਪੰਜ ਜੀਅ ਹਲਾਕ
ਜੰਮੂ, 20 ਫਰਵਰੀ ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਵਿੱਚ ਜੰਮੂ-ਪਠਾਨਕੋਟ ਹਾਈਵੇਅ ਉੱਤੇ ਖੜ੍ਹੇ ਟਰੱਕ ਵਿੱਚ ਕਾਰ ਵੱਜਣ ਕਾਰਨ ਕਾਰ ਸਵਾਰ ਪਰਿਵਾਰ ਦੇ ਪੰਜ ਜੀਆਂ ਦੀ ਮੌਤ ਹੋ ਗਈ। ਇਹ ਹਾਦਸਾ ਘਗਵਾਲ ਇਲਾਕੇ ਵਿੱਚ ਸਵਾਂਡਾ ਮੋੜ ’ਤੇ ਹੋਇਆ। ਕਾਰ ਚਾਲਕ ਦਾ ਸੰਤੁਲਨ ਖੋ ਜਾਣ ਕਾਰਨ ਕਾਰ ਸੜਕ ’ਤੇ ਖੜ੍ਹੇ ਟਰੱਕ ਵਿੱਚ ਜਾ ਵੱਜੀ। ਇਹ ਪਰਿਵਾਰ ਜੰਮੂ ਨਾਲ ਸਬੰਧਿਤ ਸੀ ਅਤੇ ਪੰਜਾਬ ਤੋਂ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਮਗਰੋਂ ਵਾਪਸ ਆ ਰਿਹਾ ਸੀ। -ਪੀਟੀਆਈ  

ਕਿਨੌਰ ਦੇ ਜੰਗਲਾਂ ’ਚ ਅੱਗ

Posted On February - 20 - 2020 Comments Off on ਕਿਨੌਰ ਦੇ ਜੰਗਲਾਂ ’ਚ ਅੱਗ
ਸ਼ਿਮਲਾ: ਕਿਨੌਰ ਜ਼ਿਲ੍ਹੇ ’ਚ ਪਿਛਲੇ ਕੁਝ ਦਿਨਾਂ ’ਚ ਜੰਗਲਾਂ ’ਚ ਲੱਗੀ ਅੱਗ ਕਾਰਨ ਕਈ ਦਰੱਖਤ ਸੜ ਗਏ। ਇਹ ਅੱਗ ਸੁਰੂ, ਲਬਾਨਾ-ਸਡਾਨਾ ਅਤੇ ਚੌਰਾ ਇਲਾਕਿਆਂ ਸਮੇਤ ਹੋਰ ਥਾਵਾਂ ’ਤੇ ਲੱਗੀ। ਚੌਰਾ ’ਚ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ ਜਦਕਿ ਹੋਰ ਇਲਾਕਿਆਂ ’ਚ ਅਜੇ ਵੀ ਭਾਂਬੜ ਮਚ ਰਹੇ ਹਨ। -ਪੀਟੀਆਈ  

ਦੱਖਣੀ ਕੋਰੀਆ ਦਾ ਸਾਬਕਾ ਰਾਸ਼ਟਰਪਤੀ ਜੇਲ੍ਹ ਭੇਜਿਆ

Posted On February - 20 - 2020 Comments Off on ਦੱਖਣੀ ਕੋਰੀਆ ਦਾ ਸਾਬਕਾ ਰਾਸ਼ਟਰਪਤੀ ਜੇਲ੍ਹ ਭੇਜਿਆ
ਸਿਓਲ: ਰਿਸ਼ਵਤਖੋਰੀ ਅਤੇ ਫੰਡਾਂ ’ਚ ਹੇਰਾ-ਫੇਰੀ ਦੇ ਦੋਸ਼ਾਂ ’ਚ ਘਿਰੇ ਦੱਖਣੀ ਕੋਰੀਆ ਦੇ ਸਾਬਕਾ ਰਾਸ਼ਟਰਪਤੀ ਲੀ ਮਿਉਂਗ-ਬਾਕ ਨੂੰ ਅੱਜ ਜੇਲ੍ਹ ’ਚ ਬੰਦ ਕਰ ਦਿੱਤਾ ਗਿਆ। ਅਦਾਲਤ ਨੇ ਉਸ ਨੂੰ 17 ਵਰ੍ਹਿਆਂ ਦੀ ਸਜ਼ਾ ਸੁਣਾਈ ਹੈ। ਹਲਕੀ ਸਜ਼ਾ ਸੁਣਾਉਣ ਦੀ ਮੰਗ ਵਾਲੀ ਅਪੀਲ ਖਾਰਜ ਹੋਣ ਮਗਰੋਂ ਉਸ ਨੂੰ ਜੇਲ੍ਹ ਲਿਜਾਇਆ ਗਿਆ। ਲੀ 2008 ਤੋਂ 2013 ਤੱਕ ਰਾਸ਼ਟਰਪਤੀ ਰਿਹਾ ਅਤੇ 15 ਸਾਲ ਦੀ ਕੈਦ ਅਤੇ 1.10 ਕਰੋੜ ਡਾਲਰ ਦਾ ਜੁਰਮਾਨਾ ਲਗਾਉਣ ਮਗਰੋਂ ਉਸ ਨੂੰ 2018 ’ਚ ਜੇਲ੍ਹ ਭੇਜਿਆ ਗਿਆ ਸੀ ਪਰ ਉਸ ਨੂੰ ਜ਼ਮਾਨਤ ਮਿਲ ਗਈ 

ਹੇਠਲੀ ਜੁਡੀਸ਼ਰੀ ਦੇ ਮੈਂਬਰ ਜ਼ਿਲ੍ਹਾ ਜੱਜ ਦੀ ਸਿੱਧੀ ਭਰਤੀ ਲਈ ਯੋਗ ਨਹੀਂ: ਸੁਪਰੀਮ ਕੋਰਟ

Posted On February - 20 - 2020 Comments Off on ਹੇਠਲੀ ਜੁਡੀਸ਼ਰੀ ਦੇ ਮੈਂਬਰ ਜ਼ਿਲ੍ਹਾ ਜੱਜ ਦੀ ਸਿੱਧੀ ਭਰਤੀ ਲਈ ਯੋਗ ਨਹੀਂ: ਸੁਪਰੀਮ ਕੋਰਟ
ਸੁਪਰੀਮ ਕੋਰਟ ਨੇ ਅੱਜ ਇਕ ਫੈਸਲੇ ਵਿੱਚ ਸਾਫ਼ ਕਰ ਦਿੱਤਾ ਕਿ ਸੁਬਾਰਡੀਨੇਟ ਜੁਡੀਸ਼ਰੀ ਸੇਵਾਵਾਂ ਦਾ ਮੈਂਬਰ ਸਿੱਧੀ ਭਰਤੀ ਰਾਹੀਂ ਜ਼ਿਲ੍ਹਾ ਜੱਜ ਵਜੋਂ ਨਿਯੁਕਤੀ ਦੇ ਯੋਗ ਨਹੀਂ ਹੋਵੇਗਾ। ਜਸਟਿਸ ਅਰੁਣ ਮਿਸ਼ਰਾ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਜ਼ਿਲ੍ਹਾ ਜੱਜ ਦੇ ਅਹੁਦਾ ਉਨ੍ਹਾਂ ਵਕੀਲਾਂ ਲਈ ਸੀਮਤ ਹੈ, ਜਿਨ੍ਹਾਂ ਨੂੰ ਬਾਰ ਕੌਂਸਲ ਵਿੱਚ ਘੱਟੋ-ਘੱਟ ਸੱਤ ਸਾਲ ਲਗਾਤਾਰ ਕੰਮ ਕਰਨ ਦਾ ਤਜਰਬਾ ਹੋਵੇ। ....

ਜਾਪਾਨੀ ਰੱਖਿਆ ਮੰਤਰੀ ਵੱਲੋਂ ਰਾਜਨਾਥ ਦੀ ਪ੍ਰਸ਼ੰਸਾ

Posted On February - 20 - 2020 Comments Off on ਜਾਪਾਨੀ ਰੱਖਿਆ ਮੰਤਰੀ ਵੱਲੋਂ ਰਾਜਨਾਥ ਦੀ ਪ੍ਰਸ਼ੰਸਾ
ਨਵੀਂ ਦਿੱਲੀ: ਜਾਪਾਨੀ ਰੱਖਿਆ ਮੰਤਰੀ ਤਾਰੋ ਕੋਨੋ ਨੇ ਭਾਰਤੀ ਹਮਰੁਤਬਾ ਰਾਜਨਾਥ ਸਿੰਘ ਦੇ ਟਵਿੱਟਰ ’ਤੇ ਪ੍ਰਸ਼ੰਸਕਾਂ ਦੀ ਗਿਣਤੀ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ ਹੈ। ਰਾਜਨਾਥ ਸਿੰਘ ਦੇ ਟਵਿੱਟਰ ’ਤੇ ਡੇਢ ਕਰੋੜ ਪ੍ਰਸ਼ੰਸਕ ਹਨ। -ਪੀਟੀਆਈ  

ਮਾਓਵਾਦੀਆਂ ਨੇ ਸਕੂਲ ਇਮਾਰਤ ਉਡਾਈ, ਸੀਏਏ ਵਿਰੋਧੀ ਪਰਚੇ ਸੁੱਟੇ

Posted On February - 20 - 2020 Comments Off on ਮਾਓਵਾਦੀਆਂ ਨੇ ਸਕੂਲ ਇਮਾਰਤ ਉਡਾਈ, ਸੀਏਏ ਵਿਰੋਧੀ ਪਰਚੇ ਸੁੱਟੇ
ਗਯਾ, 19 ਫਰਵਰੀ ਬਿਹਾਰ ਦੇ ਗਯਾ ਜ਼ਿਲ੍ਹੇ ’ਚ ਸ਼ੱਕੀ ਮਾਓਵਾਦੀਆਂ ਨੇ ਸਕੂਲ ਦੀ ਇਮਾਰਤ ’ਚ ਧਮਾਕਾ ਕਰਕੇ ਉਸ ਨੂੰ ਉਡਾ ਦਿੱਤਾ। ਪੁਲੀਸ ਅਧਿਕਾਰੀ ਮੁਤਾਬਕ ਮਾਓਵਾਦੀ ਜਾਂਦੇ ਹੋਏ ਉਥੇ ਸੀਏਏ, ਐੱਨਪੀਆਰ, ਐੱਨਆਰਸੀ ਅਤੇ ਫਾਸ਼ੀਵਾਦੀ ਭਾਜਪਾ ਸਰਕਾਰ ਖ਼ਿਲਾਫ਼ ਪਰਚੇ ਵੀ ਸੁੱਟ ਗਏ। ਗਯਾ ਦੇ ਐੱਸਐੱਸਪੀ ਰਾਜੀਵ ਮਿਸ਼ਰਾ ਨੇ ਕਿਹਾ ਕਿ ਮੰਗਲਵਾਰ ਰਾਤ ਨੂੰ ਕੀਤੇ ਗਏ ਧਮਾਕੇ ’ਚ ਕੋਈ ਵੀ ਜ਼ਖ਼ਮੀ ਨਹੀਂ ਹੋਇਆ ਪਰ ਬਾਂਕੇ ਬਾਜ਼ਾਰ ਪੁਲੀਸ ਸਟੇਸ਼ਨ ਇਲਾਕੇ ’ਚ ਪੈਂਦੀ ਸਕੂਲ ਦੀ ਇਮਾਰਤ ਢਹਿ-ਢੇਰੀ 

ਸ਼ਿਵਾਜੀ ਦੀ ਵਿਰਾਸਤ ਸਾਂਭਣ ਲਈ ਸਰਕਾਰ ਵਚਨਬੱਧ: ਠਾਕਰੇ

Posted On February - 20 - 2020 Comments Off on ਸ਼ਿਵਾਜੀ ਦੀ ਵਿਰਾਸਤ ਸਾਂਭਣ ਲਈ ਸਰਕਾਰ ਵਚਨਬੱਧ: ਠਾਕਰੇ
ਮੁੰਬਈ, 19 ਫਰਵਰੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਵਿਰਾਸਤ ਨੂੰ ਅੱਗੇ ਲਿਜਾਣ ਲਈ ਵਚਨਬੱਧ ਹੈ। ਪੁਣੇ ਜ਼ਿਲ੍ਹੇ ਵਿਚ ਸਥਿਤ ਸ਼ਿਵਨੇਰੀ ਕਿਲੇ ਦਾ ਅੱਜ ਠਾਕਰੇ ਨੇ ਦੌਰਾ ਕੀਤਾ ਤੇ ਸ਼ਿਵਾਜੀ ਮਹਾਰਾਜ ਨੂੰ ਜਨਮ ਦਿਹਾੜੇ ਮੌਕੇ ਸ਼ਰਧਾਂਜਲੀ ਦਿੱਤੀ। ਮਹਾਰਾਸ਼ਟਰ ਸਰਕਾਰ ਕਿਲੇ ਦੇ ਵਿਕਾਸ ਲਈ 23 ਕਰੋੜ ਰੁਪਏ ਦੇਵੇਗੀ। ਊਧਵ ਨੇ ਐਲਾਨ ਕੀਤਾ ਕਿ ਮਰਾਠਾ ਰਾਖ਼ਵਾਂਕਰਨ ਸੰਘਰਸ਼ (2018) ਦੌਰਾਨ ਦਰਜ ਕੀਤੇ ਕੇਸ ਵੀ ਵਾਪਸ ਲਏ ਜਾਣਗੇ। 

ਜੀਐੱਸਟੀ ‘ਇੱਕੀਵੀਂ ਸਦੀ ਦਾ ਸਭ ਤੋਂ ਵੱਡਾ ਪਾਗਲਪਨ’: ਸਵਾਮੀ

Posted On February - 20 - 2020 Comments Off on ਜੀਐੱਸਟੀ ‘ਇੱਕੀਵੀਂ ਸਦੀ ਦਾ ਸਭ ਤੋਂ ਵੱਡਾ ਪਾਗਲਪਨ’: ਸਵਾਮੀ
ਭਾਰਤ ਸਰਕਾਰ ਵੱਲੋਂ ਲਿਆਂਦੇ ਕਰ ਸੁਧਾਰਾਂ (ਜੀਐੱਸਟੀ) ਨੂੰ ‘21ਵੀਂ ਸਦੀ ਦਾ ਸਭ ਤੋਂ ਵੱਡਾ ਪਾਗਲਪਨ’ ਕਰਾਰ ਦਿੰਦਿਆਂ ਭਾਜਪਾ ਆਗੂ ਤੇ ਰਾਜ ਸਭਾ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਕਿਹਾ ਕਿ 2030 ਤੱਕ ਆਲਮੀ ਤਾਕਤ ਬਣਨ ਲਈ ਭਾਰਤ ਲਈ 10 ਫ਼ੀਸਦ ਸਾਲਾਨਾ ਦੀ ਦਰ ਨਾਲ ਵਿਕਾਸ ਕਰਨਾ ਜ਼ਰੂਰੀ ਹੈ। ....

ਕਰੋਨਾਵਾਇਰਸ ਦਾ ਭਾਰਤੀ ਅਰਥਚਾਰੇ ’ਤੇ ਸੀਮਤ ਅਸਰ ਪਵੇਗਾ: ਸ਼ਕਤੀਕਾਂਤ

Posted On February - 20 - 2020 Comments Off on ਕਰੋਨਾਵਾਇਰਸ ਦਾ ਭਾਰਤੀ ਅਰਥਚਾਰੇ ’ਤੇ ਸੀਮਤ ਅਸਰ ਪਵੇਗਾ: ਸ਼ਕਤੀਕਾਂਤ
ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਕਿਹਾ ਹੈ ਕਿ ਕਰੋਨਾਵਾਇਰਸ ਦਾ ਭਾਰਤੀ ਅਰਥਚਾਰੇ ’ਤੇ ਸੀਮਤ ਅਸਰ ਪਵੇਗਾ। ਉਨ੍ਹਾਂ ਖ਼ਦਸ਼ਾ ਜਤਾਇਆ ਕਿ ਚੀਨੀ ਅਰਥਚਾਰੇ ਦੇ ਵੱਡ ਆਕਾਰੀ ਹੋਣ ਕਰਕੇ ਆਲਮੀ ਪੱਧਰ ’ਤੇ ਜੀਡੀਪੀ ਅਤੇ ਵਪਾਰ ਉਪਰ ਜ਼ਰੂਰ ਜ਼ਿਆਦਾ ਅਸਰ ਹੋਵੇਗਾ। ਉਨ੍ਹਾਂ ਕਿਹਾ ਕਿ ਭਾਰਤ ’ਚ ਕੁਝ ਕੁ ਸੈਕਟਰਾਂ ’ਚ ਖੜੋਤ ਆ ਸਕਦੀ ਹੈ ਅਤੇ ਅਜਿਹੇ ਮਸਲਿਆਂ ਨਾਲ ਸਿੱਝਣ ਦੇ ਰਾਹ ਲੱਭੇ ਜਾ ਰਹੇ ....

ਮੋਦੀ ਨੇ ‘ਹੁਨਰ ਹਾਟ’ ’ਤੇ ‘ਲਿੱਟੀ-ਚੋਖਾ’ ਦਾ ਆਨੰਦ ਮਾਣਿਆ

Posted On February - 20 - 2020 Comments Off on ਮੋਦੀ ਨੇ ‘ਹੁਨਰ ਹਾਟ’ ’ਤੇ ‘ਲਿੱਟੀ-ਚੋਖਾ’ ਦਾ ਆਨੰਦ ਮਾਣਿਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਜਪਥ ’ਤੇ ‘ਹੁਨਰ ਹਾਟ’ ਦਾ ਅਚਨਚੇਤ ਦੌਰਾ ਕੀਤਾ ਤੇ ਕਲਾਕਾਰਾਂ ਨਾਲ ਗੱਲਬਾਤ ਕਰਨ ਤੋਂ ਇਲਾਵਾ ‘ਲਿੱਟੀ-ਚੋਖਾ’ ਦਾ ਆਨੰਦ ਮਾਣਿਆ। ....

ਸੀਏਏ: ਤਾਮਿਲਨਾਡੂ ਦੀਆਂ ਸੜਕਾਂ ’ਤੇ ਨਿਕਲੇ ਹਜ਼ਾਰਾਂ ਲੋਕ

Posted On February - 20 - 2020 Comments Off on ਸੀਏਏ: ਤਾਮਿਲਨਾਡੂ ਦੀਆਂ ਸੜਕਾਂ ’ਤੇ ਨਿਕਲੇ ਹਜ਼ਾਰਾਂ ਲੋਕ
ਇਥੇ ਚੇਪਕ ’ਚ ਵੱਡੀ ਗਿਣਤੀ ਮੁਸਲਮਾਨਾਂ ਸਮੇਤ ਹਜ਼ਾਰਾਂ ਲੋਕਾਂ ਨੇ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਖ਼ਿਲਾਫ਼ ਪ੍ਰਦਰਸ਼ਨ ਕੀਤਾ। ਉਂਜ ਪੂਰੇ ਤਾਮਿਲਨਾਡੂ ’ਚ ਅੱਜ ਥਾਂ ਥਾਂ ’ਤੇ ਮੁਜ਼ਾਹਰੇ ਹੋਏ। ....
Manav Mangal Smart School
Available on Android app iOS app
Powered by : Mediology Software Pvt Ltd.