ਲੰਡਨ-ਅੰਮ੍ਰਿਤਸਰ ਸਿੱਧੀ ਉਡਾਣ ਸ਼ੁਰੂ ਕਰਨ ਲਈ ਢੇਸੀ ਵੱਲੋਂ ਇੰਗਲੈਂਡ ਦੀ ਹਵਾਬਾਜ਼ੀ ਮੰਤਰੀ ਨਾਲ ਮੀਟਿੰਗ !    ਮਾਲੀ ਦੀ ਮਹਿਲਾ ਟੀ-20 ਟੀਮ ਛੇ ਦੌੜਾਂ ’ਤੇ ਢੇਰ !    ਫੀਫਾ ਮਹਿਲਾ ਵਿਸ਼ਵ ਕੱਪ: ਮਾਰਟਾ ਦਾ ਗੋਲ, ਬ੍ਰਾਜ਼ੀਲ ਪ੍ਰੀ ਕੁਆਰਟਰਜ਼ ’ਚ !    ਵਿਕਸਤ ਭਾਰਤ ਹਾਲੇ ਬੜੀ ਦੂਰ ਦੀ ਗੱਲ !    ਅਜੋਕੀ ਪੰਜਾਬੀ ਨੌਜਵਾਨੀ ਦੀ ਹਾਲਤ ਨਾਜ਼ੁਕ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਗੈਰਕਾਨੂੰਨੀ ਹੁੱਕਾ ਬਾਰਾਂ ’ਤੇ ਪਾਬੰਦੀ !    ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ !    ਸਾਬਕਾ ਐੱਸਪੀ ਨਾਲ 25 ਲੱਖ ਦੀ ਧੋਖਾਧੜੀ !    ‘ਹੈਲਪਿੰਗ ਹੈਪਲੈਸ’ ਦੀ ਮਦਦ ਨਾਲ ਵਤਨ ਪਰਤਿਆ ਨੌਜਵਾਨ !    

ਦੇਸ਼-ਵਿਦੇਸ਼ › ›

Featured Posts
ਦਿਮਾਗ਼ੀ ਬੁਖਾਰ: ਮੌਤਾਂ ਦੀ ਗਿਣਤੀ 113 ਹੋਈ

ਦਿਮਾਗ਼ੀ ਬੁਖਾਰ: ਮੌਤਾਂ ਦੀ ਗਿਣਤੀ 113 ਹੋਈ

ਮੁਜ਼ੱਫਰਪੁਰ (ਬਿਹਾਰ), 19 ਜੂਨ ਬਿਹਾਰ ਦੇ ਮੁਜ਼ੱਫ਼ਰਪੁਰ ਜ਼ਿਲ੍ਹੇ ਵਿੱਚ ਸੱਜਰੀਆਂ ਮੌਤਾਂ ਮਗਰੋਂ ਦਿਮਾਗੀ ਬੁਖਾਰ (ਏਈਐਸ) ਨਾਲ ਮਰਨ ਨਾਲ ਵਾਲੇ ਬੱਚਿਆਂ ਦੀ ਗਿਣਤੀ ਵਧ ਕੇ 113 ਹੋ ਗਈ ਹੈ। ਇਹ ਮੌਤਾਂ ਸ੍ਰੀ ਕ੍ਰਿਸ਼ਨਾ ਮੈਡੀਕਲ ਕਾਲਜ ਤੇ ਹਸਪਤਾਲ (ਐਸਕੇਐੱਮਸੀਐੱਚ) ਵਿੱਚ ਹੋਈਆਂ ਹਨ, ਜਿੱਥੇ ਲੰਘੀ ਰਾਤ ਤੋਂ ਹੁਣ ਤਕ 20 ਨਵੇਂ ਕੇਸ ਆ ਚੁੱਕੇ ...

Read More

ਟਰੰਪ ਵੱਲੋਂ 2020 ਦੀ ਚੋਣ ਲਈ ਮੁਹਿੰਮ ਦਾ ਆਗਾਜ਼

ਟਰੰਪ ਵੱਲੋਂ 2020 ਦੀ ਚੋਣ ਲਈ ਮੁਹਿੰਮ ਦਾ ਆਗਾਜ਼

ਵਾਸ਼ਿੰਗਟਨ, 19 ਜੂਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਫਲੋਰਿਡਾ ਵਿਚ ਇਕ ਵੱਡੀ ਰੈਲੀ ਕਰ ਕੇ ਅਮਰੀਕੀ ਰਾਸ਼ਟਰਪਤੀ ਵੱਜੋਂ ਮੁੜ ਚੋਣ ਲਈ ਆਪਣੀ ਮੁਹਿੰਮ ਦਾ ਰਸਮੀ ਤੌਰ ’ਤੇ ਆਗਾਜ਼ ਕਰ ਦਿੱਤਾ ਹੈ। 2020 ਲਈ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਟਰੰਪ ਨੇ ਸਮਰਥਕਾਂ ਨੂੰ ‘ਕੀਪ ਅਮੈਰਿਕਾ ਗਰੇਟ’ (ਅਮਰੀਕਾ ਨੂੰ ਮਹਾਨ ਬਣਾਈ ਰੱਖੋ) ਦਾ ...

Read More

ਮੋਦੀ ਵੱਲੋਂ ਰਾਹੁਲ ਗਾਂਧੀ ਨੂੰ ਜਨਮ ਦਿਨ ਦੀ ਵਧਾਈ

ਮੋਦੀ ਵੱਲੋਂ ਰਾਹੁਲ ਗਾਂਧੀ ਨੂੰ ਜਨਮ ਦਿਨ ਦੀ ਵਧਾਈ

ਨਵੀਂ ਦਿੱਲੀ, 19 ਜੂਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ (49) ਦੇ ਬੁੱਧਵਾਰ ਨੂੰ ਜਨਮ ਦਿਨ ਦੇ ਮੌਕੇ ’ਤੇ ਉਨ੍ਹਾਂ ਦੀ ਚੰਗੀ ਸਿਹਤ ਅਤੇ ਵੱਡੀ ਉਮਰ ਦੀ ਕਾਮਨਾ ਕਰਦਿਆਂ ਵਧਾਈ ਦਿੱਤੀ ਹੈ। ਸ੍ਰੀ ਮੋਦੀ ਨੇ ਟਵਿੱਟਰ ’ਤੇ ਰਾਹੁਲ ਗਾਂਧੀ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਕਾਂਗਰਸ ਪ੍ਰਧਾਨ ਨੇ ਟਵਿੱਟਰ ’ਤੇ ...

Read More

ਨਫ਼ਰਤੀ ਤਕਰੀਰਾਂ ’ਤੇ ਨਕੇਲ ਕੱਸੀ ਜਾਵੇ: ਗੁਟੇਰੇਜ਼

ਨਫ਼ਰਤੀ ਤਕਰੀਰਾਂ ’ਤੇ ਨਕੇਲ ਕੱਸੀ ਜਾਵੇ: ਗੁਟੇਰੇਜ਼

ਸੰਯੁਕਤ ਰਾਸ਼ਟਰ, 19 ਜੂਨ ਡਿਜੀਟਲ ਤਕਨਾਲੋਜੀ ਦੇ ਪਸਾਰ ਨਾਲ ਨਫਰਤੀ ਭਾਸ਼ਣਾਂ ਦੇ ਤੇਜ਼ੀ ਨਾਲ ਲੋਕਾਂ ਤਕ ਪਹੁੰਚਣ ਕਰਕੇ ਸੰਯੁਕਤ ਰਾਸ਼ਟਰ ਦੇ ਮੁਖੀ ਅੰਤੋਨੀਓ ਗੁਟੇਰੇਜ਼ ਨੇ ਕੌਮਾਂਤਰੀ ਭਾਈਚਾਰੇ ਨੂੰ ਸੱਦਾ ਦਿੱਤਾ ਹੈ ਕਿ ਉਹ ਨਫ਼ਰਤ ਅਤੇ ਵਿਦੇਸ਼ੀਆਂ ਨੂੰ ਪਸੰਦ ਨਾ ਕਰਨ ਦੀਆਂ ਕਾਰਵਾਈਆਂ ਦੇ ਟਾਕਰੇ ਲਈ ਕਦਮ ਉਠਾਉਣ। ਨਫਰਤੀ ਭਾਸ਼ਣਾਂ ਦੇ ਮੂਲ ਕਾਰਨਾਂ ...

Read More

ਭਾਰਤੀ ਮੂਲ ਦੇ ਇਮਾਮ ਦੀਆਂ ਟਿੱਪਣੀਆਂ ਨਾਲ ਯੂਕੇ ’ਚ ਵਿਵਾਦ

ਭਾਰਤੀ ਮੂਲ ਦੇ ਇਮਾਮ ਦੀਆਂ ਟਿੱਪਣੀਆਂ ਨਾਲ ਯੂਕੇ ’ਚ ਵਿਵਾਦ

ਲੰਡਨ, 19 ਜੂਨ ਭਾਰਤੀ ਮੂਲ ਦੇ ਇਮਾਮ ਅਬਦੁੱਲਾ ਪਟੇਲ ਵੱਲੋਂ ਬੀਬੀਸੀ ਦੇ ਸਿੱਧੇ ਪ੍ਰਸਾਰਣ ਦੌਰਾਨ ਕੀਤੇ ਗਏ ਸੁਆਲਾਂ ਨਾਲ ਵਿਵਾਦ ਪੈਦਾ ਹੋ ਗਿਆ ਹੈ। ਇਮਾਮ ਨੂੰ ਇੰਗਲੈਂਡ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰਾਂ ਨਾਲ ਸੁਆਲ-ਜੁਆਬ ਕਰਨ ਲਈ ਉਚੇਚੇ ਤੌਰ ’ਤੇ ਚੁਣਿਆ ਗਿਆ ਸੀ। ਉਸ ਨੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ’ਚ ...

Read More

ਬੋਰਿਸ ਨੇ ਬ੍ਰੈਗਜ਼ਿਟ ਦੀ ਹਮਾਇਤ ਕਰਨ ਵਾਲੇ ਵਿਰੋਧੀ ਨੂੰ ਪੱਖ ’ਚ ਕੀਤਾ

ਬੋਰਿਸ ਨੇ ਬ੍ਰੈਗਜ਼ਿਟ ਦੀ ਹਮਾਇਤ ਕਰਨ ਵਾਲੇ ਵਿਰੋਧੀ ਨੂੰ ਪੱਖ ’ਚ ਕੀਤਾ

ਲੰਡਨ, 19 ਜੂਨ ਬਰਤਾਨਵੀ ਲੀਡਰਸ਼ਿਪ ਲਈ ਪਸੰਦੀਦਾ ਆਗੂ ਬੋਰਿਸ ਜੌਹਨਸਨ ਨੇ ਬ੍ਰੈਗਜ਼ਿਟ ਦੇ ਹੱਕ ਵਿਚ ਖੜ੍ਹੇ ਆਪਣੇ ਇਕ ਅਹਿਮ ਵਿਰੋਧੀ ਦੀ ਹਮਾਇਤ ਹਾਸਲ ਕਰ ਲਈ ਹੈ। ਹਾਲਾਂਕਿ ਨਾਲ ਹੀ ਜੌਹਨਸਨ ’ਤੇ ਇਹ ਵੀ ਦੋਸ਼ ਲਾਏ ਜਾ ਰਹੇ ਹਨ ਕਿ ਉਨ੍ਹਾਂ ਯੂਰੋਪੀਅਨ ਯੂਨੀਅਨ ਛੱਡਣ ਬਾਰੇ ਆਪਣੀ ਸੁਰ ਕੁਝ ਨਰਮ ਕਰ ਲਈ ਹੈ। ...

Read More

ਪਰਵਾਸ ਅਰਬਾਂ ਡਾਲਰ ਦੀ ਸਨਅਤ: ਅਮਿਤਾਵ ਘੋਸ਼

ਪਰਵਾਸ ਅਰਬਾਂ ਡਾਲਰ ਦੀ ਸਨਅਤ: ਅਮਿਤਾਵ ਘੋਸ਼

ਨਵੀਂ ਦਿੱਲੀ, 19 ਜੂਨ ਉੱਘੇ ਲੇਖਕ ਅਮਿਤਾਵ ਘੋਸ਼ ਨੇ ਕਿਹਾ ਹੈ ਕਿ ਪਰਵਾਸ ਨੈੱਟਵਰਕ ਅਰਬਾਂ ਡਾਲਰ ਦੀ ਸਨਅਤ ਬਣ ਗਿਆ ਹੈ ਅਤੇ ਯੂਰੋਪ, ਅਫ਼ਰੀਕਾ ਅਤੇ ਏਸ਼ੀਆ ’ਚ ਜਥੇਬੰਦੀਆਂ ਇਸ ਨਾਲ ਜੁੜੀਆਂ ਹੋਈਆਂ ਹਨ। ਸ੍ਰੀ ਘੋਸ਼ ਇਸ ਵਿਸ਼ੇ ਨੂੰ ਆਪਣੀਆਂ ਕਈ ਕਿਤਾਬਾਂ ’ਚ ਉਭਾਰ ਚੁੱਕੇ ਹਨ ਜਿਸ ’ਚ ਨਵੀਂ ਕਿਤਾਬ ‘ਗੰਨ ਆਈਲੈਂਡ’ ...

Read More


ਕਾਂਗਰਸ ਸਰਕਾਰ ਦੀ ਨਾਲਾਇਕੀ ਦੀ ਬਲੀ ਚੜ੍ਹਿਆ ਫਤਿਹਵੀਰ: ਅਟਵਾਲ

Posted On June - 18 - 2019 Comments Off on ਕਾਂਗਰਸ ਸਰਕਾਰ ਦੀ ਨਾਲਾਇਕੀ ਦੀ ਬਲੀ ਚੜ੍ਹਿਆ ਫਤਿਹਵੀਰ: ਅਟਵਾਲ
ਵਿੱਕੀ ਬਟਾਲਾ ਰੋਮ (ਇਟਲੀ) 17 ਜੂਨ ਪਿਛਲੇ ਦਿਨੀਂ ਪੰਜਾਬ ਦੇ ਹਲਕਾ ਫਰੀਦਕੋਟ ਵਿਖੇ ਬੋਰਵੈੱਲ ‘ਚ ਡਿੱਗਣ ਨਾਲ ਮਾਸੂਮ ਫਤਿਹਵੀਰ ਸਿੰਘ ਦੀ ਹੋਈ ਮੌਤ ਕਾਂਗਰਸ ਸਰਕਾਰ ਦੀ ਨਲਾਇਕੀ ਦਾ ਸਬੂਤ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ਹੀਦ ਭਗਤ ਸਿੰਘ ਸਭਾ ਦੇ ਸਰਪ੍ਰਸਤ ਕੁਲਵਿੰਦਰ ਸਿੰਘ ਬੌਬੀ ਅਟਵਾਲ ਨੇ ਕੀਤਾ। ਸ੍ਰੀ ਅਟਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੀ ਅਣਗਹਿਲੀ ਅਤੇ ਲਾਪ੍ਰਵਾਹੀ ਕਾਰਨ ਲਗਾਤਾਰ 6 ਦਿਨ ਦਾ ਡਰਾਮਾ ਕੀਤਾ ਗਿਆ, ਜਿਸ ਦੀ ਬਲੀ ਫਤਿਹਵੀਰ ਨੂੰ ਚੜ੍ਹਨਾ ਪਿਆ। ਉਨ੍ਹਾਂ 

ਸੰਤ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਬਰਸੀ ਮਨਾਈ

Posted On June - 18 - 2019 Comments Off on ਸੰਤ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਬਰਸੀ ਮਨਾਈ
ਪੱਤਰ ਪ੍ਰੇਰਕ ਇਟਲੀ,17 ਜੂਨ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਸਾਲਾਨਾ ਬਰਸੀ ਇਟਲੀ ਦੇ ਗੁਰਦੁਆਰਾ ਸ੍ਰੀ ਗੁਰੂ ਰਾਮ ਦਾਸ ਸਾਹਿਬ (ਕਿਆਂਪੋ) ਵਿਚੈਂਸਾਂ ਵਿਖੇ ਸਮੂਹ ਇਲਾਕੇ ਦੀ ਸੰਗਤ ਅਤੇ ਗੁਰੂ ਘਰ ਦੀ ਕਮੇਟੀ ਦੇ ਸਹਿਯੋਗ ਸਦਕਾ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਗਈ। ਇਸ ਦੌਰਾਨ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਲਗਾਤਾਰ ਤਿੰਨ ਦਿਨ ਕੀਰਤਨ ਦਰਬਾਰ ਵੀ ਸਜਾਇਆ ਗਿਆ ਅਤੇ ਪ੍ਰਸਿੱਧ ਢਾਡੀ ਜਥਾ ਭਾਈ ਮੋਹਨ ਸਿੰਘ ਖਿਆਲੀ ਯੂਕੇ ਵਾਲਿਆਂ ਵੱਲੋਂ ਸੰਗਤਾਂ ਦੇ ਭਾਰੀ ਇਕੱਠ ਨੂੰ ਵਾਰਾਂ ਰਾਹੀਂ 

ਪਾਕਿਸਤਾਨੀ ਬਲੌਗਰ ਤੇ ਪੱਤਰਕਾਰ ਦੀ ਹੱਤਿਆ

Posted On June - 18 - 2019 Comments Off on ਪਾਕਿਸਤਾਨੀ ਬਲੌਗਰ ਤੇ ਪੱਤਰਕਾਰ ਦੀ ਹੱਤਿਆ
ਇਸਲਾਮਾਬਾਦ: ਪਾਕਿਸਤਾਨੀ ਫ਼ੌਜ ਤੇ ਖ਼ੁਫ਼ੀਆ ਏਜੰਸੀ ਆਈਐੱਸਆਈ ਦੀ ਆਲੋਚਨਾ ਕਰਨ ਕਰਕੇ ਜਾਣੇ ਜਾਂਦੇ ਪਾਕਿਸਤਾਨੀ ਨੌਜਵਾਨ ਬਲੌਗਰ ਤੇ ਪੱਤਰਕਾਰ ਮੁਹੰਮਦ ਬਿਲਾਲ ਖਾਨ (22) ਦਾ ਅਣਪਛਾਤੇ ਵਿਅਕਤੀ ਨੇ ਕਤਲ ਕਰ ਦਿੱਤਾ। ਉਹ ਆਪਣੇ ਦੋਸਤ ਨਾਲ ਸੀ, ਜਦੋਂ ਉਸ ਨੂੰ ਫੋਨ ਆਇਆ ਤੇ ਮਗਰੋਂ ਇਕ ਵਿਅਕਤੀ ਉਸਨੂੰ ਜੰਗਲ ’ਚ ਲੈ ਗਿਆ, ਜਿੱਥੇ ਉਸਦਾ ਕਤਲ ਕਰ ਦਿੱਤਾ ਗਿਆ। -ਪੀਟੀਆਈ  

ਕੇਡਰ ਵੰਡ ਯੋਜਨਾ: ਸੁਪਰੀਮ ਕੋਰਟ ਨੇ ਨਵੀਆਂ ਅਰਜ਼ੀਆਂ ’ਤੇ ਕੇਂਦਰ ਦਾ ਜਵਾਬ ਮੰਗਿਆ

Posted On June - 18 - 2019 Comments Off on ਕੇਡਰ ਵੰਡ ਯੋਜਨਾ: ਸੁਪਰੀਮ ਕੋਰਟ ਨੇ ਨਵੀਆਂ ਅਰਜ਼ੀਆਂ ’ਤੇ ਕੇਂਦਰ ਦਾ ਜਵਾਬ ਮੰਗਿਆ
ਨਵੀਂ ਦਿੱਲੀ, 17 ਜੂਨ ਦੇਸ਼ ਦੀ ਸਰਵਉੱਚ ਅਦਾਲਤ ਨੇ 2018 ਬੈਚ ਦੇ ਦੋ ਦਰਜਨ ਤੋਂ ਵੱਧ ਟਰੇਨੀ ਆਈਏਐੱਸ ਤੇ ਪੀਸੀਐੱਸ ਅਫ਼ਸਰਾਂ ਵੱਲੋਂ ਦਾਇਰ ਅਪੀਲਾਂ ’ਤੇ ਅੱਜ ਸੁਣਵਾਈ ਕਰਦਿਆਂ ਕੇਂਦਰ ਸਰਕਾਰ ਕੋਲੋਂ ਜਵਾਬ ਮੰਗਿਆ ਹੈ। ਇਨ੍ਹਾਂ ਅਰਜ਼ੀਆਂ ਰਾਹੀਂ ਉਨ੍ਹਾਂ ਨੇ ਸਰਕਾਰ ਦੀ ਕੇਡਰ ਵੰਡ ਯੋਜਨਾ ਤਹਿਤ ਆਪਣੇ 20 ਸਹਿਯੋਗਿਆਂ ਨੂੰ ਮਿਲੀ ਰਾਹਤ ਵਿਚ ਬਰਾਬਰੀ ਮੰਗੀ ਹੈ। ਇਨ੍ਹਾਂ 20 ਅਧਿਕਾਰੀਆਂ ਨੂੰ ਉੱਚ ਅਦਾਲਤ ਨੇ ਪਿਛਲੇ ਹਫ਼ਤੇ ਰਾਹਤ ਦਿੱਤੀ ਸੀ। ਸੁਪਰੀਮ ਕੋਰਟ ਨੇ 17 ਮਈ ਨੂੰ ਇਨ੍ਹਾਂ 20 ਟਰੇਨੀ ਅਫ਼ਸਰਾਂ 

ਬਿਹਾਰ ’ਚ ਦਿਮਾਗੀ ਬੁਖਾਰ ਨਾਲ 93 ਬੱਚਿਆਂ ਦੀ ਮੌਤ

Posted On June - 17 - 2019 Comments Off on ਬਿਹਾਰ ’ਚ ਦਿਮਾਗੀ ਬੁਖਾਰ ਨਾਲ 93 ਬੱਚਿਆਂ ਦੀ ਮੌਤ
ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਵਿੱਚ ਐਤਵਾਰ ਸਵੇਰੇ ਸ਼ੱਕੀ ਤੌਰ ’ਤੇ ਦਿਮਾਗੀ ਬੁਖਾਰ ਕਾਰਨ ਇਕ ਹੋਰ ਬੱਚੇ ਦੀ ਮੌਤ ਹੋ ਗਈ, ਇਸ ਦੇ ਨਾਲ ਹੀ ਜ਼ਿਲ੍ਹੇ ਵਿੱਚ ਇਸ ਮਹੀਨੇ ਮਰਨ ਵਾਲੇ ਬੱਚਿਆਂ ਦੀ ਗਿਣਤੀ 93 ਹੋ ਗਈ ਹੈ। ....

ਸਵਿਟਜ਼ਰਲੈਂਡ ਸਰਕਾਰ ਵੱਲੋਂ 50 ਭਾਰਤੀ ਖ਼ਾਤਾਧਾਰਕਾਂ ਨੂੰ ਨੋਟਿਸ

Posted On June - 17 - 2019 Comments Off on ਸਵਿਟਜ਼ਰਲੈਂਡ ਸਰਕਾਰ ਵੱਲੋਂ 50 ਭਾਰਤੀ ਖ਼ਾਤਾਧਾਰਕਾਂ ਨੂੰ ਨੋਟਿਸ
ਸਵਿਟਜ਼ਰਲੈਂਡ ਦੇ ਬੈਂਕਾਂ ਵਿਚ ਅਣਐਲਾਨੇ ਖ਼ਾਤੇ ਰੱਖਣ ਵਾਲੇ ਭਾਰਤੀਆਂ ਖ਼ਿਲਾਫ਼ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਸਵਿਟਜ਼ਰਲੈਂਡ ਦੇ ਅਧਿਕਾਰੀ ਇਸ ਸਿਲਸਿਲੇ ਵਿਚ ਘੱਟੋ ਘੱਟ 50 ਭਾਰਤੀਆਂ ਦੀਆਂ ਬੈਂਕ ਸਬੰਧੀ ਸੂਚਨਾਵਾਂ ਭਾਰਤੀ ਅਧਿਕਾਰੀਆਂ ਨੂੰ ਸੌਂਪਣ ਦੀ ਪ੍ਰਕਿਰਿਆ ਵਿਚ ਲੱਗੇ ਹੋਏ ਹਨ। ....

ਵੱਖਵਾਦੀਆਂ ਨੂੰ ਵਿਦੇਸ਼ਾਂ ਤੋਂ ਪੈਸਾ ਮਿਲਿਆ: ਐੱਨਆਈਏ

Posted On June - 17 - 2019 Comments Off on ਵੱਖਵਾਦੀਆਂ ਨੂੰ ਵਿਦੇਸ਼ਾਂ ਤੋਂ ਪੈਸਾ ਮਿਲਿਆ: ਐੱਨਆਈਏ
ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅੱਜ ਕਿਹਾ ਕਿ ਦਹਿਸ਼ਤਗਰਦਾਂ ਨੂੰ ਵਿੱਤੀ ਇਮਦਾਦ ਦੇਣ ਦੇ ਮਾਮਲੇ ਦੀ ਕੀਤੀ ਜਾਂਚ ਤੋਂ ਖੁਲਾਸਾ ਹੋਇਆ ਹੈ ਕਿ ਕੱਟੜਵਾਦੀ ਵੱਖਵਾਦੀ ਆਗੂਆਂ ਨੇ ਵਿਦੇਸ਼ਾਂ ਤੋਂ ਮਿਲੇ ਪੈਸੇ ਨੂੰ ਜਾਇਦਾਦ ਖਰੀਦਣ ਤੋਂ ਲੈ ਕੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱੱਚ ਸਿੱਖਿਆ ਦਿਵਾਉਣ ’ਤੇ ਖਰਚ ਕੀਤਾ। ....

ਦੋ ਤਿੰਨ ਦਿਨਾਂ ਵਿੱਚ ਮੌਨਸੂਨ ਦੇ ਅੱਗੇ ਵਧਣ ਦੀ ਸੰਭਾਵਨਾ

Posted On June - 17 - 2019 Comments Off on ਦੋ ਤਿੰਨ ਦਿਨਾਂ ਵਿੱਚ ਮੌਨਸੂਨ ਦੇ ਅੱਗੇ ਵਧਣ ਦੀ ਸੰਭਾਵਨਾ
ਮੌਨਸੂਨ ਦੇ ਉੱਤਰ ਵੱਲ ਵਧਣ ਦੀ ਉਮੀਦ ਹੈ ਕਿਉਂਕਿ ਚੱਕਰਵਾਤ ਵਾਯੂ ਦੀ ਗਤੀ ਘੱਟ ਹੋਣ ਕਾਰਨ ਅਰਬ ਸਾਗਰ ਵੱਲ ਵਧਣ ਲਈ ਮੌਨਸੂਨੀ ਹਵਾਵਾਂ ਦਾ ਰਾਹ ਪੱਧਰਾ ਹੋ ਗਿਆ ਹੈ। ਮੌਸਮ ਵਿਭਾਗ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਹੁਣ ਤਕ ਮੌਨਸੂਨ ਮੱਧ ਪ੍ਰਦੇਸ਼ , ਰਾਜਸਥਾਨ, ਪੂਰਬੀ ਉੱਤਰ ਪ੍ਰਦੇਸ਼ ਅਤੇ ਗੁਜਰਾਤ ਦੇ ਕੁਝ ਹਿੱਸਿਆਂ ਸਣੇ ਮੱਧ ਭਾਰਤ ਵਿੱਚ ਪੁੱਜ ਜਾਣਾ ਚਾਹੀਦਾ ਸੀ, ਪਰ ਇਹ ਮਹਾਰਾਸ਼ਟਰ ਤੱਕ ਵੀ ....

ਨੇਤਨਯਾਹੂ ਦੀ ਪਤਨੀ ਸਰਕਾਰੀ ਧਨ ਦੀ ਦੁਰਵਰਤੋਂ ਲਈ ਦੋਸ਼ੀ ਕਰਾਰ

Posted On June - 17 - 2019 Comments Off on ਨੇਤਨਯਾਹੂ ਦੀ ਪਤਨੀ ਸਰਕਾਰੀ ਧਨ ਦੀ ਦੁਰਵਰਤੋਂ ਲਈ ਦੋਸ਼ੀ ਕਰਾਰ
ਇਜ਼ਰਾਈਲ ਦੀ ਇਕ ਅਦਾਲਤ ਨੇ ਅੱਜ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਪਤਨੀ ਨੂੰ ਭੋਜਨ ਲਈ ਮਿਲਣ ਵਾਲੇ ਸਰਕਾਰੀ ਧਨ ਦਾ ਗਲਤ ਇਸਤੇਮਾਲ ਕਰਨ ਦਾ ਦੋਸ਼ੀ ਠਹਿਰਾਇਆ ਹੈ। ਦੱਸਣਯੋਗ ਹੈ ਕਿ ਜੂਨ 2018 ਦੇ ਸ਼ੁਰੂ ਵਿਚ ਉਨ੍ਹਾਂ ’ਤੇ ਸਰਕਾਰੀ ਨਿਵਾਸ ’ਤੇ ਰਸੋਈਆ ਹੋਣ ਦੇ ਬਾਵਜੂਦ ਬਾਹਰੋਂ ਖਾਣਾ ਖ਼ਰੀਦਣ ਦੇ ਮਾਮਲੇ ਵਿਚ ਧੋਖਾਧੜੀ ਦੇ ਦੋਸ਼ ਲਾਏ ਗਏ ਸਨ। ....

ਸਮੁੰਦਰ ’ਚ ਪਲਾਸਟਿਕ ਕੂੜੇ ਨੂੰ ਘਟਾਉਣ ਦੀ ਕਵਾਇਦ ਆਰੰਭ

Posted On June - 17 - 2019 Comments Off on ਸਮੁੰਦਰ ’ਚ ਪਲਾਸਟਿਕ ਕੂੜੇ ਨੂੰ ਘਟਾਉਣ ਦੀ ਕਵਾਇਦ ਆਰੰਭ
ਦੁਨੀਆ ਦੇ 20 ਵੱਡੀ ਅਰਥਵਿਵਸਥਾ ਵਾਲੇ ਦੇਸ਼ਾਂ (ਜੀ20) ਨੇ ਸਮੁੰਦਰ ਵਿਚ ਪਲਾਸਟਿਕ ਕੂੜੇ ਦੀ ਮਿਕਦਾਰ ਵਿਚ ਕਮੀ ਲਿਆਉਣ ਲਈ ਇਕ ਸਮਝੌਤੇ ਬਾਰੇ ਸਹਿਮਤੀ ਜਤਾਈ ਹੈ। ਉਨ੍ਹਾਂ ਓਮਾਨ ਦੀ ਖਾੜੀ ਵਿਚ ਤੇਲ ਟੈਂਕਰ ਉੱਤੇ ਹਮਲੇ ਮਗਰੋਂ ਊਰਜਾ ਸੁਰੱਖਿਆ ਦੀ ਸਥਿਤੀ ’ਤੇ ਵੀ ਇਸ ਬੈਠਕ ਵਿਚ ਚਰਚਾ ਕੀਤੀ। ....

ਲੁਟੀਅਨ ਵਿਚ ਸੰਸਦ ਮੈਂਬਰਾਂ ਲਈ ਬਣਨਗੇ ਨਵੇਂ ਫਲੈਟ

Posted On June - 17 - 2019 Comments Off on ਲੁਟੀਅਨ ਵਿਚ ਸੰਸਦ ਮੈਂਬਰਾਂ ਲਈ ਬਣਨਗੇ ਨਵੇਂ ਫਲੈਟ
ਕੇਂਦਰ ਸਰਕਾਰ ਲੁਟੀਅਨ ਦਿੱਲੀ ਵਿਚ ਸੰਸਦ ਮੈਂਬਰਾਂ ਲਈ ਬਣਾਏ ਗਏ 400 ਪੁਰਾਣੇ ਫਲੈਟਾਂ ਨੂੰ ਤੋੜ ਕੇ, ਮਲਬੇ ਨਾਲ ਨਵੇਂ ਫਲੈਟ ਬਣਾਏਗੀ। ਕੇਂਦਰੀ ਲੋਕ ਨਿਰਮਾਣ ਵਿਭਾਗ (ਸੀਪੀਡਬਲਿਊਡੀ) ਦੇ ਇਹ ਫਲੈਟ ਰਾਸ਼ਟਰਪਤੀ ਭਵਨ ਦੇ ਦੋਵੇਂ ਨੌਰਥ ਤੇ ਸਾਊਥ ਐਵੇਨਿਊ ਵਿਚ ਸਥਿਤ ਹਨ। ....

ਭਾਰਤੀ ਦੀ ਸਮੁੰਦਰ ਵਿੱਚ ਡੁੱਬਣ ਕਾਰਨ ਮੌਤ

Posted On June - 17 - 2019 Comments Off on ਭਾਰਤੀ ਦੀ ਸਮੁੰਦਰ ਵਿੱਚ ਡੁੱਬਣ ਕਾਰਨ ਮੌਤ
ਸੰਯੁਕਤ ਅਰਬ ਅਮੀਰਾਤ ਦੇ ਇਕ ਲੋਕਪ੍ਰਿਅ ਸਮੁੰਦਰੀ ਤਟ ’ਤੇ ਪਰਿਵਾਰ ਨਾਲ ਸੈਰ ਕਰਨ ਗਏ 40 ਸਾਲਾ ਭਾਰਤੀ ਦੀ ਸਮੁੰਦਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ....

ਹਰਸ਼ਵਰਧਨ ਵੱਲੋਂ ਬਿੱਲ ’ਤੇ ਜਲਦੀ ਵਿਚਾਰ ਲਈ ਨਾਇਡੂ ਨੂੰ ਪੱਤਰ

Posted On June - 17 - 2019 Comments Off on ਹਰਸ਼ਵਰਧਨ ਵੱਲੋਂ ਬਿੱਲ ’ਤੇ ਜਲਦੀ ਵਿਚਾਰ ਲਈ ਨਾਇਡੂ ਨੂੰ ਪੱਤਰ
ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਰਾਜ ਸਭਾ ਦੇ ਚੇਅਰਮੈਨ ਐਮ. ਵੈਂਕੱਈਆ ਨਾਇਡੂ ਨੂੰ ਇਕ ਬਿੱਲ ’ਤੇ ਵਿਚਾਰ ਕਰਨ ਦੇ ਲਈ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨਾਲ ਜੁੜੀ ਸਥਾਈ ਸਮਿਤੀ ਦੇ ਜਲਦੀ ਪੁਨਰਗਠਨ ਦੀ ਬੇਨਤੀ ਕੀਤੀ ਹੈ। ....

ਨਕਸਲੀਆਂ ਵੱਲੋਂ ਗੋਲੀ ਮਾਰ ਕੇ ਇਕ ਵਿਅਕਤੀ ਦੀ ਹੱਤਿਆ

Posted On June - 17 - 2019 Comments Off on ਨਕਸਲੀਆਂ ਵੱਲੋਂ ਗੋਲੀ ਮਾਰ ਕੇ ਇਕ ਵਿਅਕਤੀ ਦੀ ਹੱਤਿਆ
ਨਕਸਲੀਆਂ ਨੇ ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿੱਚ ਇਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮਿ੍ਤਕ ਦੀ ਪਛਾਣ ਮਡਕਮ ਨੰਦਾ(28) ਵਜੋਂ ਹੋਈ ਹੈ। ....

ਪਾਕਿ ਅਦਾਲਤ ਨੇ ਮਾਨਸਿਕ ਰੋਗੀ ਨੂੰ ਮੌਤ ਦੀ ਸਜ਼ਾ ਸੁਣਾਈ

Posted On June - 17 - 2019 Comments Off on ਪਾਕਿ ਅਦਾਲਤ ਨੇ ਮਾਨਸਿਕ ਰੋਗੀ ਨੂੰ ਮੌਤ ਦੀ ਸਜ਼ਾ ਸੁਣਾਈ
ਪਾਕਿਸਤਾਨ ਦੀ ਇਕ ਅਦਾਲਤ ਨੇ ਜੇਲ੍ਹ ਵਿੱਚ ਬੰਦ ਮਾਨਸਿਕ ਬਿਮਾਰੀ ਵਿਅਕਤੀ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਮਨੁੱਖੀ ਅਧਿਕਾਰ ਗਰੁੱਪਾਂ ਦੀ ਚਿੰਤਾ ਦੇ ਬਾਵਜੂਦ ਕੈਦੀ ਗੁਲਾਮ ਅੱਬਾਸ (36) ਨੂੰ 18 ਜੂਨ ਨੂੰ ਫਾਂਸੀ ਦੇਣ ਲਈ ਰਾਹ ਪੱਧਰਾ ਹੋ ਗਿਆ ਹੈ। ....

ਫੜਨਵੀਸ ਕੈਬਨਿਟ ਦਾ ਵਿਸਤਾਰ

Posted On June - 17 - 2019 Comments Off on ਫੜਨਵੀਸ ਕੈਬਨਿਟ ਦਾ ਵਿਸਤਾਰ
ਦੇਵੇਂਦਰ ਫੜਨਵੀਸ ਦੀ ਅਗਵਾਈ ਵਾਲੇ ਮਹਾਰਾਸ਼ਟਰ ਮੰਤਰੀ ਮੰਡਲ ਦੇ ਵਿਸਤਾਰ ਤਹਿਤ ਅੱਜ ਅੱਠ ਮੰਤਰੀਆਂ ਨੂੰ ਸਹੁੰ ਚੁਕਾਈ ਗਈ। ਸਹੁੰ ਚੁੱਕਣ ਵਾਲਿਆਂ ਵਿੱਚ ਸਾਬਕਾ ਕਾਂਗਰਸੀ ਆਗੂ ਰਾਧਾਕ੍ਰਿਸ਼ਨ ਵਿਖੇ ਪਾਟਿਲ ਅਤੇ ਮੁੰਬਈ ਭਾਜਪਾ ਦੇ ਪ੍ਰਧਾਨ ਅਸ਼ੀਸ਼ ਸ਼ੇਲਾਰ ਵੀ ਸ਼ਾਮਲ ਸਨ। ....
Available on Android app iOS app
Powered by : Mediology Software Pvt Ltd.