ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਦੇਸ਼-ਵਿਦੇਸ਼ › ›

Featured Posts
ਸੋਨੀਆ ਖ਼ਿਲਾਫ਼ ਖੱਟਰ ਦੀ ਟਿੱਪਣੀ ਤੋਂ ਵਿਵਾਦ

ਸੋਨੀਆ ਖ਼ਿਲਾਫ਼ ਖੱਟਰ ਦੀ ਟਿੱਪਣੀ ਤੋਂ ਵਿਵਾਦ

ਸੋਨੀਪਤ/ਨਵੀਂ ਦਿੱਲੀ, 14 ਅਕਤੂਬਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਾਂਗਰਸ ਵੱਲੋਂ ਆਪਣਾ ਪ੍ਰਧਾਨ ਚੁਣਨ ਲਈ ਤਿੰਨ ਮਹੀਨੇ ਲਾਉਣ ਮਗਰੋਂ ਪਾਰਟੀ ਪ੍ਰਧਾਨ ਵਜੋਂ ਮੁੜ ਸੋਨੀਆ ਗਾਂਧੀ ਨੂੰ ਚੁਣੇ ਜਾਣ ’ਤੇ ਟਿੱਪਣੀ ਕਰਦਿਆਂ ਕਿਹਾ, ‘‘ਖੋਦਾ ਪਹਾੜ ਨਿਕਲੀ ਚੂਹੀਆ ਤੇ ਉਹ ਵੀ ਮਰੀ ਹੋਈ।’’ ਸੋਨੀਪਤ ਨੇੜੇ ਖਰਖੋਦਾ ਵਿਚ ਹੋਈ ਚੋਣ ਰੈਲੀ ...

Read More

ਪਾਕਿ ਐੱਫਏਟੀਐੱਫ ਦੀ ਕੁੜਿੱਕੀ ’ਚ ਆਇਆ: ਡੋਵਾਲ

ਪਾਕਿ ਐੱਫਏਟੀਐੱਫ ਦੀ ਕੁੜਿੱਕੀ ’ਚ ਆਇਆ: ਡੋਵਾਲ

ਨਵੀਂ ਦਿੱਲੀ, 14 ਅਕਤੂਬਰ ਕੌਮੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਅਜੀਤ ਡੋਵਾਲ ਨੇ ਕਿਹਾ ਹੈ ਕਿ ਪਾਕਿਸਤਾਨ ਫਰਾਂਸ ’ਚ ਚੱਲ ਰਹੀ ਵਿੱਤੀ ਐਕਸ਼ਨ ਟਾਸਕ ਫੋਰਸ (ਐੱਫਏਟੀਐੱਫ) ਦੀ ਬੈਠਕ ਕਾਰਨ ਭਾਰੀ ਦਬਾਅ ਹੇਠ ਆਇਆ ਹੋਇਆ ਹੈ। ਅਤਿਵਾਦ ਵਿਰੋਧੀ ਦਸਤਿਆਂ (ਏਟੀਐੱਸ) ਦੇ ਮੁਖੀਆਂ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮੌਜੂਦਾ ਪਰਿਪੇਖ ’ਚ ਕੋਈ ...

Read More

‘ਰਾਏਸ਼ੁਮਾਰੀ 2020’ ਭਾਰਤ ਵੱਲੋਂ ਫਰਜ਼ੀ ਮੁੱਦਾ ਕਰਾਰ

‘ਰਾਏਸ਼ੁਮਾਰੀ 2020’ ਭਾਰਤ ਵੱਲੋਂ ਫਰਜ਼ੀ ਮੁੱਦਾ ਕਰਾਰ

ਵਾਸ਼ਿੰਗਟਨ, 14 ਅਕਤੂਬਰ ਭਾਰਤ ਨੇ ‘ਰਾਏਸ਼ੁਮਾਰੀ 2020’ ਨੂੰ ਫਰਜ਼ੀ ਮੁੱਦਾ ਕਰਾਰ ਦਿੰਦਿਆਂ ਕਿਹਾ ਹੈ ਕਿ ਖਾਲਿਸਤਾਨ ਪੱਖੀ ਕੁਝ ਸਿੱਖਾਂ ਵੱਲੋਂ ਹੀ ਇਸ ਨੂੰ ਉਭਾਰਿਆ ਜਾ ਰਿਹਾ ਹੈ। ਭਾਰਤ ਨੇ ਕਿਹਾ ਹੈ ਕਿ ਇਹ ਅਨਸਰ ਪਾਕਿਸਤਾਨ ਦੇ ਏਜੰਟ ਹਨ, ਜੋ ਝੂਠੀਆਂ ਅਫ਼ਵਾਹਾਂ ਫੈਲਾ ਰਹੇ ਹਨ। ਭਾਰਤ ਦੇ ਅਮਰੀਕਾ ’ਚ ਸਫ਼ੀਰ ਹਰਸ਼ ਵਰਧਨ ਸ਼੍ਰਿੰਗਲਾ ...

Read More

ਸਿਲੰਡਰ ਫਟਣ ਕਾਰਨ 13 ਹਲਾਕ

ਸਿਲੰਡਰ ਫਟਣ ਕਾਰਨ 13 ਹਲਾਕ

ਮਊ, 14 ਅਕਤੂਬਰ ਇੱਥੋਂ ਦੇ ਵਾਲਿਦਪੁਰ ਖੇਤਰ ਵਿਚ ਅੱਜ ਸਿਲੰਡਰ ਫਟਣ ਕਾਰਨ 13 ਵਿਅਕਤੀਆਂ ਦੀ ਮੌਤ ਹੋ ਗਈ ਤੇ 15 ਜ਼ਖ਼ਮੀ ਹੋ ਗਏ। ਇਸ ਹਾਦਸੇ ਕਾਰਨ ਸਬੰਧਤ ਘਰ ਦੀ ਇਮਾਰਤ ਡਿੱਗ ਗਈ ਤੇ ਨੇੜਲੇ ਕੁਝ ਘਰਾਂ ਨੂੰ ਵੀ ਨੁਕਸਾਨ ਪੁੱਜਾ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਘਰ ਵਿਚ ਖਾਣਾ ਬਣਾਇਆ ਜਾ ...

Read More

ਅੰਬਾਨੀ ਤੇ ਅਡਾਨੀ ਦਾ ‘ਲਾਊਡਸਪੀਕਰ’ ਨੇ ਮੋਦੀ: ਰਾਹੁਲ

ਅੰਬਾਨੀ ਤੇ ਅਡਾਨੀ ਦਾ ‘ਲਾਊਡਸਪੀਕਰ’ ਨੇ ਮੋਦੀ: ਰਾਹੁਲ

ਨੂਹ (ਹਰਿਆਣਾ), 14 ਅਕਤੂਬਰ ਕਾਂਗਰਸ ਦੇ ਸਟਾਰ ਪ੍ਰਚਾਰਕ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਉੱਤੇ ਚੁਟਕੀ ਲੈਂਦਿਆਂ ਕਿਹਾ ਕਿ ਉਹ ‘ਕਾਮ ਕੀ ਬਾਤ’ (ਕੰਮ ਦੀ ਗੱਲ) ਕਰਨਗੇ। ਕਾਂਗਰਸੀ ਆਗੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵੱਡੇ ਕਾਰੋਬਾਰੀਆਂ ਦੇ ‘ਲਾਊਡਸਪੀਕਰ’ ਹਨ। ਉਨ੍ਹਾਂ ਦੋਸ਼ ਲਾਇਆ ...

Read More

ਭਾਰਤੀ ਸਾਧਵੀ ਨੂੰ ਸੰਤ ਦਾ ਦਰਜਾ ਮਿਲਿਆ

ਭਾਰਤੀ ਸਾਧਵੀ ਨੂੰ ਸੰਤ ਦਾ ਦਰਜਾ ਮਿਲਿਆ

ਵੈਟੀਕਨ ਸਿਟੀ, 13 ਅਕਤੂਬਰ ਪੋਪ ਫਰਾਂਸਿਸ ਨੇ ਅੱਜ ਭਾਰਤੀ ਸਾਧਵੀ ਮਰੀਅਮ ਥਰੇਸੀਆ ਤੇ ਚਾਰ ਹੋਰਾਂ ਨੂੰ ਸੰਤਾਂ ਦਾ ਦਰਜਾ ਦਿੱਤਾ। ਇਸ ਸਬੰਧੀ ਸੇਂਟ ਪੀਟਰਜ਼ ਸਕੁਏਅਰ ਵਿਚ ਵੱਡਾ ਸਮਾਗਮ ਕਰਵਾਇਆ ਗਿਆ।  ਮਈ 1914 ਵਿਚ ਕਨਗਰੇਸ਼ਨ ਆਫ ਦਿ ਸਿਸਟਰਜ਼ ਆਫ ਦਿ ਹੋਲੀ ਫੈਮਿਲੀ ਦੀ ਸਥਾਪਨਾ ਕਰਨ ਵਾਲੀ ਮਰੀਅਮ ਨੂੰ ਸਦੀਆਂ ਪੁਰਾਣੇ ਇਸ ਸੰਸਥਾ ...

Read More

ਪਹਿਲਾਂ ਕਿਸੇ ਪ੍ਰਧਾਨ ਮੰਤਰੀ ਨੇ ‘56 ਇੰਚ ਛਾਤੀ’ ਵਾਲਾ ਜਜ਼ਬਾ ਨਹੀਂ ਦਿਖਾਇਆ: ਸ਼ਾਹ

ਪਹਿਲਾਂ ਕਿਸੇ ਪ੍ਰਧਾਨ ਮੰਤਰੀ ਨੇ ‘56 ਇੰਚ ਛਾਤੀ’ ਵਾਲਾ ਜਜ਼ਬਾ ਨਹੀਂ ਦਿਖਾਇਆ: ਸ਼ਾਹ

ਕੋਲ੍ਹਾਪੁਰ, 13 ਅਕਤੂਬਰ ਜੰਮੂ-ਕਸ਼ਮੀਰ ’ਚ 370 ਵਿਸ਼ੇਸ਼ ਅਧਿਕਾਰਾਂ ਨੂੰ ਹਟਾਏ ਜਾਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕਰਦੇ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪਹਿਲਾਂ ਦੇ ਪ੍ਰਧਾਨ ਮੰਤਰੀਆਂ ਨੇ ਜੰਮੂ-ਕਸ਼ਮੀਰ ਨੂੰ ਭਾਰਤ ਦੀ ਮੁੱਖ ਧਾਰਾ ਨਾਲ ਜੋੜਨ ਦਾ 56 ਇੰਚੀ ਛਾਤੀ ਵਾਲੇ ਵਿਅਕਤੀ ਵਰਗਾ ਜਜ਼ਬਾ ਨਹੀਂ ਦਿਖਾਇਆ। ਗ੍ਰਹਿ ...

Read More


ਊਧਵ ਠਾਕਰੇ ਬਾਘਾਂ ਨੂੰ ਅਪਣਾਏਗਾ

Posted On April - 6 - 2010 Comments Off on ਊਧਵ ਠਾਕਰੇ ਬਾਘਾਂ ਨੂੰ ਅਪਣਾਏਗਾ
ਮੁੰਬਈ, 5 ਅਪਰੈਲ ਬਾਘਾਂ  ਦੀਆਂ ਤਸਵੀਰਾਂ ਆਪਣੇ ਕੈਮਰੇ ਵਿਚ ਕੈਦ ਕਰਨ ਲਈ ਮਸ਼ਹੂਰ ਸ਼ਿਵ ਸੈਨਾ ਦੇ ਕਾਰਜਕਾਰੀ ਪ੍ਰਧਾਨ ਊਧਵ ਠਾਕਰੇ ਸੰਜੇ ਗਾਂਧੀ ਕੌਮੀ ਪਾਰਕ ਦੇ ਚੀਤਿਆਂ ਨੂੰ ਅਪਣਾਉਣ ਲਈ ਅੱਗੇ ਆਏ ਹਨ। ਪਾਰਕ ਦੇ ਡਾਇਰੈਕਟਰ ਡਾ. ਪੀ.ਐਨ. ਮੁੰਡੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਊਧਵ ਨੇ ਸਾਨੂੰ ਇਕ ਚਿੱਠੀ ਲਿਖ ਕੇ ਦੋ ਬਾਘਾਂ ਨੂੰ ਗੋਦ ਲੈਣ ਦੀ ਇੱਛਾ ਪ੍ਰਗਟਾਈ ਹੈ। ਉਨ੍ਹਾਂ ਇਹ ਸੁਝਾਅ ਵੀ ਮੰਗੇ ਹਨ ਕਿ ਉਹ ਕਿਹੜੇ ਢੰਗ ਨਾਲ ਪਾਰਕ ਵਿਖੇ ਜੰਗਲੀ ਜੀਵ ਸੁਰੱਖਿਆ ਵਿਚ ਆਪਣਾ ਯੋਗਦਾਨ ਪਾ 

ਜੈਕਸਨ ਨੇ ਆਪੇ ਲਈ ਸੀ ਬੇਲੋੜੀ ਖੁਰਾਕ

Posted On April - 6 - 2010 Comments Off on ਜੈਕਸਨ ਨੇ ਆਪੇ ਲਈ ਸੀ ਬੇਲੋੜੀ ਖੁਰਾਕ
ਡਾਕਟਰ ਮਰੇ ਦਾ ਨਵਾਂ ਪੈਂਤੜਾ ਨਿਊਯਾਰਕ, 5 ਅਪਰੈਲ ਮਾਈਕਲ ਜੈਕਸ਼ਨ ਦੀ ਮੌਤ ਦੀ ਗਾਥਾ ਵਿਚ ਉਦੋਂ ਇਕ ਨਵਾਂ ਮੋੜ ਜੁੜ ਗਿਆ ਜਦੋਂ ਉਸ ਦੇ ਡਾਕਟਰ ਕੋਨਰਾਡ ਮਰੇ ਜਿਸ ਉੱਤੇ ਗੈਰ ਇਰਾਦਾ ਕਤਲ ਦਾ ਦੋਸ਼ ਆਇਦ ਕੀਤਾ ਗਿਆ, ਨੇ ਇਹ ਪੈਂਤੜਾ ਲਿਆ ਕਿ ਜੈਕਸਨ ਨੇ ਖੁਦ ਹੀ ਪ੍ਰੋਪੋਫੋਲ ਦਵਾਈ ਦੀ ਜ਼ਿਆਦਾ ਖੁਰਾਕ ਲੈ ਲਈ ਸੀ। ਪੌਪ ਦੇ ਬਾਦਸ਼ਾਹ ਦੀ ਮੌਤ ਦੀ ਖਬਰ ਕੱਢਣ ਲਈ ਵੈੱਬਸਾਈਟ ਟੀ.ਐਮ.ਜ਼ੀ. ਨੇ ਰਿਪੋਰਟ ਦਿੱਤੀ ਹੈ ਕਿ ਮੂਰੇ ਦੇ ਵਕੀਲ ਇਹ ਦਲੀਲ ਦੇਣਗੇ ਕਿ 50 ਸਾਲਾ ਗਾਇਕ ਨੇ ਆਪਣੇ ਡਾਕਟਰ ਨੂੰ ਪੁੱਛੇ 

ਜੰਮੂ-ਕਸ਼ਮੀਰ ਸਰਕਾਰ ਨੇ ਪੀ.ਆਰ.ਸੀ. ਬਿਲ ਵਾਪਸ ਲਿਆ

Posted On April - 6 - 2010 Comments Off on ਜੰਮੂ-ਕਸ਼ਮੀਰ ਸਰਕਾਰ ਨੇ ਪੀ.ਆਰ.ਸੀ. ਬਿਲ ਵਾਪਸ ਲਿਆ
ਜੰਮੂ, 5 ਅਪਰੈਲ ਜੰਮੂ-ਕਸ਼    ਮੀਰ ਦੀਆਂ ਔਰਤਾਂ ਤੋਂ ਕਿਸੇ ਗੈਰ-ਵਸਨੀਕ ਨਾਲ ਵਿਆਹ ਕਰਾਉਣ ’ਤੇ ਉਨ੍ਹਾਂ ਦੇ ਸ਼ਹਿਰੀ ਹੱਕ ਖੋਹਣ ਵਾਲਾ ਵਿਵਾਦਗ੍ਰਸਤ ਬਿੱਲ ਅੱਜ ਵਿਧਾਨ ਪ੍ਰੀਸ਼ਦ ’ਚੋਂ ਵਾਪਸ ਲੈ ਲਿਆ ਗਿਆ। ਸਰਕਾਰ ਨੇ ਮੰਨਿਆ ਕਿ ਪ੍ਰਸਤਾਵਤ ਕਾਨੂੰਨ ਲੈ ਕੇ ਆਉਣ ਸਮੇਂ ਇਕ ਤਕਨੀਕੀ ਖਾਮੀ ਰਹਿ ਗਈ ਸੀ। ਪ੍ਰਸ਼ਨ ਕਾਲ ਤੋਂ ਬਾਅਦ ਹੰਗਾਮਾ ਸ਼ੁਰੂ ਹੋ ਗਿਆ। ਸਦਨ ਦੇ ਉਪ-ਚੇਅਰਮੈਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਸਥਾਈ ਵਸਨੀਕ (ਅਯੋਗਤਾ) ਸਰਟੀਫਿਕੇਟ ਬਿੱਲ ਵਾਪਸ ਲਿਆ ਜਾ ਰਿਹਾ ਹੈ। ਰਵਿੰਦਰ 

ਹੈਡਲੀ ਤੋਂ ਪੁੱਛ-ਪੜਤਾਲ

Posted On April - 6 - 2010 Comments Off on ਹੈਡਲੀ ਤੋਂ ਪੁੱਛ-ਪੜਤਾਲ
ਭਾਰਤ ਨੂੰ ਇਜਾਜ਼ਤ ਦੇਣ ਦਾ ਮੁੱਦਾ ਅਮਰੀਕੀ ਸਰਕਾਰ ਨੇ ਵਿਚਾਰ ਅਧੀਨ ਨਵੀਂ ਦਿੱਲੀ, 5 ਅਪਰੈਲ ਅਮਰੀਕੀ ਸਫੀਰ ਨੇ ਭਾਰਤ ਦੇ ਗ੍ਰਹਿ ਮੰਤਰੀ ਪੀ.ਚਿਦੰਬਰਮ ਨਾਲ ਮੁਲਾਕਾਤ ਦੌਰਾਨ ਦੱਸਿਆ ਕਿ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਅਤਿਵਾਦੀ ਡੇਵਿਡ ਹੈਡਲੀ ਤੋਂ ਪੁੱਛ-ਪੜਤਾਲ ਕਰਨ ਦੀ ਭਾਰਤ ਨੂੰ ਇਜਾਜ਼ਤ ਦੇਣ ਬਾਰੇ ਗੱਲਬਾਤ ਅਮਰੀਕਾ ਸਰਕਾਰ ਦੇ ਸਭ ਤੋਂ ਉਪਰਲੇ ਪੱਧਰ ’ਤੇ ਚੱਲ ਰਹੀ ਹੈ। ਸਫੀਰ ਟੀ.ਜੇ. ਰੋਇਮਰ ਨੇ ਕਿਹਾ, ‘‘ਮੇਰੀ ਗ੍ਰਹਿ ਮੰਤਰੀ ਸ੍ਰੀ ਚਿਦੰਬਰਮ ਨਾਲ ਵਧੀਆ ਮੁਲਾਕਾਤ ਹੋਈ। ਦੋਹਾਂ 

ਕਰੁਣਾਕਰਨ ਹਸਪਤਾਲ ਦਾਖਲ

Posted On April - 6 - 2010 Comments Off on ਕਰੁਣਾਕਰਨ ਹਸਪਤਾਲ ਦਾਖਲ
ਤਿਰੂਵਨੰਤਪੁਰਮ, 5 ਅਪਰੈਲ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਕੇਰਲ ਦੇ ਸਾਬਕਾ ਮੁੱਖ ਮੰਤਰੀ ਕੇ. ਕਰੁਣਾਕਰਨ ਨੂੰ ਸਾਹ ਲੈਣ ਵਿਚ ਦਿੱਕਤ ਹੋਣ ਪਿੱਛੋਂ ਇੱਥੇ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। 91 ਸਾਲਾ ਕਾਂਗਰਸੀ ਆਗੂ ਨੂੰ ਕੱਲ੍ਹ ਰਾਤੀਂ ਹਸਪਤਾਲ ਵਿਚ ਦਾਖਲ ਕੀਤਾ ਗਿਆ। ਹਸਪਤਾਲ ਦੇ ਸੂਤਰਾਂ ਅਨੁਸਾਰ ਸ੍ਰੀ ਕਰੁਣਾਕਰਣ ਦੀ ਹਾਲਤ ਸਥਿਰ ਹੈ। ਸੂਤਰਾਂ ਅਨੁਸਾਰ ਉਨ੍ਹਾਂ       ਨੂੰ ਅਜੇ ਦੋ ਦਿਨ ਹਸਪਤਾਲ ਵਿਚ ਰੱਖਿਆ ਜਾਵੇਗਾ, ਤਾਂ ਕਿ ਉਨ੍ਹਾਂ ਦੇ ਸਰੀਰ      ਦੀ ਮੁਕੰਮਲ 

ਚੀਨ ਦੀ ਕੋਲਾ ਖਾਣ ’ਚੋਂ 114 ਮਜ਼ਦੂਰ ਬਚਾਏ

Posted On April - 6 - 2010 Comments Off on ਚੀਨ ਦੀ ਕੋਲਾ ਖਾਣ ’ਚੋਂ 114 ਮਜ਼ਦੂਰ ਬਚਾਏ
ਬੀਜਿੰਗ: ਉੱਤਰੀ ਚੀਨ ਵਿਖੇ ਸਥਿਤ ਇਕ ਕੋਲਾ ਖਾਣ ਵਿਚ ਪਿਛਲੇ ਨੌਂ ਦਿਨਾਂ ਤੋਂ ਫਸੇ 114 ਮਜ਼ਦੂਰਾਂ ਨੂੰ ਬਚਾਅ ਕਰਮੀਆਂ ਨੇ ਜ਼ਿੰਦਾ ਬਾਹਰ ਕੱਢ ਲਿਆ ਹੈ ਜਦੋਂ ਕਿ 39 ਮਜ਼ਦੂਰਾਂ ਦੀ ਭਾਲ ਜਾਰੀ ਹੈ। ਰਾਜ ਵਿਚ ਬਚਾਅ ਕਾਰਜਾਂ ਦੇ ਮੁਖੀ ਲੁਓ ਲਿਨ ਦਾ ਕਹਿਣਾ ਹੈ ਕਿ ਚੀਨ ਵਿਚ ਕੋਲਾ ਖਾਣਾਂ ਦੇ ਬਚਾਅ ਕਾਰਜਾਂ ਦੇ ਇਤਿਹਾਸ ਵਿਚ ਇਹ ਇਕ ਕਰਿਸ਼ਮਾ ਹੈ। ਸ਼ੈਨਕਸ਼ੀ ਰਾਜ ਦੀ ਵਾਂਗਜਿਆਲਿੰਗ ਕੋਲਾ ਖਾਣ ਵਿਚ ਪਾਣੀ ਭਰਨ ਕਾਰਨ ਉਥੇ 153 ਮਜ਼ਦੂਰ ਫਸ ਗਏ ਸਨ। ਬਚਾਅ ਕਰਮੀਆਂ ਨੇ ਪਿਛਲੇ ਹਫਤੇ ਡੂੰਘਾ ਟੋਆ ਪੁੱਟ 

ਆਤਮਘਾਤੀ ਬੰਬ ਦੀ ਪਛਾਣ

Posted On April - 6 - 2010 Comments Off on ਆਤਮਘਾਤੀ ਬੰਬ ਦੀ ਪਛਾਣ
ਮਾਸਕੋ: ਮਾਸਕੋ ਮੈਟਰੋ ਰੇਲ ਗੱਡੀ ’ਤੇ ਬੰਬ ਧਮਾਕਾ ਕਰਨ ਵਾਲੇ ਹਮਲਾਵਰ ਦੀ ਪਛਾਣ ਹੋ ਗਈ ਹੈ। ਉਹ ਦਾਗਿਸਤਾਨ ਵਾਸੀ ਇਕ ਵਿਅਕਤੀ 28 ਸਾਲਾ ਧੀ ਹੈ। ਉਹ ਲਾਪਤ ਹੈ ਪਰ ਪੁਲੀਸ ਨੇ ਅਜੇ ਤਕ ਇਸ ਸਬੰਧੀ ਹਾਮੀ ਨਹੀਂ ਭਰੀ। ਰਸੂਲ ਮਾਗੋਮੇਦੋਵ ਨੇ ਕਿਹਾ ਕਿ ਉਸ ਨੇ  ਆਪਣੀ ਲਾਪਤਾ 28 ਸਾਲਾ ਧੀ ਮਰੀਅਮ ਸਾਰੀਪੋਵਾ ਦੀ ਪਛਾਣ ਕਰ ਲਈ ਹੈ। ਆਤਮਘਾਤੀ ਬੰਬ ਦੀਆਂ ਜਾਰੀ ਤਸਵੀਰਾਂ ਉਸੇ ਦੀਆਂ ਹੀ ਹਨ। ਪੁਲੀਸ ਨੇ ਮਾਪਿਆਂ ਦੇ ਡੀ.ਐਨ.ਏ. ਸੈਂਪਲ ਲਏ ਹਨ ਪਰ ਪੁਲੀਸ ਨੇ ਅਜੇ ਤਕ ਪੁਸ਼ਟੀ ਨਹੀਂ ਕੀਤੀ। -ਪੀ.ਟੀ.ਆਈ.  

ਵਿਸ਼ਵ ਦਾ ਦੂਜਾ ਕਲੋਨ ਊਠ ਤਿਆਰ

Posted On April - 6 - 2010 Comments Off on ਵਿਸ਼ਵ ਦਾ ਦੂਜਾ ਕਲੋਨ ਊਠ ਤਿਆਰ
ਦੁਬਈ: ਯੂ.ਏ.ਈ. ਦੇ ਵਿਗਿਆਨੀ ਵਿਸ਼ਵ ਦੇ ਦੂਜੇ ਊਠ ਦੀ ਕਲੋਰਿੰਗ ਕਰਨ ’ਚ ਸਫਲ ਹੋਏ ਹਨ। ਉਨ੍ਹਾਂ ਦਾਅਵਾ ਕੀਤਾ ਹੈ ਕਿ ਜਿਉਂਦੇ ਜੀਵ ਦੇ ਸੈਲਾਂ ਤੋਂ ਬਣਾਇਆ ਗਿਆ ਇਹ ਪਹਿਲਾ ਜੀਵ ਹੈ। ਸਾਲ ਪਹਿਲਾਂ ਸ਼ਹਿਰ ’ਚ ਪਹਿਲੇ ਊਠ ਦਾ ਕਲੋਨ ਪੈਦਾ ਕੀਤਾ ਗਿਆ ਸੀ। ਊਠਾਂ ਦੇ ਪ੍ਰਜਣਨ ਸਬੰਧੀ ਕੇਂਦਰ (ਸੀ.ਆਰ.ਸੀ.) ਅਨੁਸਾਰ ਦੁਨੀਆ ਦਾ ਦੂਜਾ ਕਲੋਨ ਊਠ ਨਰ ਹੈ ਜਿਸ ਦਾ ਨਾਮ ਬਿਨ ਸੌਗਾਨ ਹੈ। ਇਹ 383 ਦਿਨਾਂ ਦੇ ਗਰਭ ਮਗਰੋਂ 23 ਫਰਵਰੀ ਨੂੰ ਸਵੇਰੇ 3 ਵਜੇ ਪੈਦਾ ਹੋਇਆ। -ਪੀ.ਟੀ.ਆਈ.  

ਤਾਲਿਬਾਨ ਨੇ ਨਾਟੋ ਦੇ ਟੈਂਕਰ ਸਾੜੇ

Posted On April - 6 - 2010 Comments Off on ਤਾਲਿਬਾਨ ਨੇ ਨਾਟੋ ਦੇ ਟੈਂਕਰ ਸਾੜੇ
ਪੇਸ਼ਾਵਰ: ਉੱਤਰ-ਪੱਛਮੀ ਪਾਕਿਸਤਾਨ ’ਚ ਅੱਜ ਸਵੇਰੇ ਸੁਵੱਖਤੇ ਤੇਲ ਬੰਬਾਂ ਤੇ ਰਾਕੇਟਾਂ ਨਾਲ ਤਾਲਿਬਾਨ ਨੇ ਨਾਟੋ ਫੌਜਾਂ ਦੇ 8 ਤੇਲ ਟੈਂਕਰ ਸਾੜ ਦਿੱਤੇ। ਖ਼ੈਬਰ ਕਬਾਇਲੀ ਖੇਤਰ ਦੇ ਜਖਾਖੇਲ ’ਚ ਨਾਟੋ ਵੱਲੋਂ ਵਰਤੇ ਜਾਂਦੇ ਇਕ ਟਰਮੀਨਲ ਵੱਲ ਅਤਿਵਾਦੀਆਂ ਨੇ ਪੈਟਰੋਲ ਬੰਬ ਸੁੱਟੇ ਤੇ ਰਾਕਟ ਦਾਗੇ। -ਪੀ.ਟੀ.ਆਈ.  

ਇੰਡੋਨੇਸ਼ੀਆ ਵਿਚ ਭੂਚਾਲ

Posted On April - 6 - 2010 Comments Off on ਇੰਡੋਨੇਸ਼ੀਆ ਵਿਚ ਭੂਚਾਲ
ਜਕਾਰਤਾ: ਉੱਤਰੀ ਇੰਡੋਨੇਸ਼ੀਆ ਵਿਚ ਸੋਮਵਾਰ ਨੂੰ 6.2 ਦੀ ਤੀਬਰਤਾ ਦਾ ਭੂਚਾਲ ਆਇਆ ਪਰ ਕਿਸੇ ਕਿਸਮ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਆਈ ਅਤੇ ਨਾ ਹੀ ਭੂਮੀ-ਵਿਗਿਆਨੀਆਂ ਨੇ ਸੁਨਾਮੀ ਲਹਿਰਾਂ ਆਉਣ ਸਬੰਧੀ ਕੋਈ ਚਿਤਾਵਨੀ ਦਿੱਤੀ ਹੈ। ਇਹ ਭੂਚਾਲ ਮਨਾਡੋ ਤੋਂ ਕਰੀਬ 218 ਕਿਲੋਮੀਟਰ ਉੱਤਰ ਵੱਲ ਸੁਲਾਵੇਲੀ ਟਾਪੂ ਵਿਚੇ ਆਇਆ। ਪੈਸੀਫਿਕ ਸੁਨਾਮੀ ਵਾਰਨਿੰਗ ਸੈਂਟਰ ਨੇ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ। -ਏ.ਐਫ.ਪੀ.  

ਦੁਨੀਆ ਦਾ ਸਭ ਤੋਂ ਛੋਟਾ ਘਰ ਵਿਕੇਗਾ

Posted On April - 6 - 2010 Comments Off on ਦੁਨੀਆ ਦਾ ਸਭ ਤੋਂ ਛੋਟਾ ਘਰ ਵਿਕੇਗਾ
ਲੰਡਨ: ਕੈਨੇਡਾ ਸਥਿਤ ਦੁਨੀਆ ਦਾ ਸਭ ਤੋਂ ਛੋਟਾ ਘਰ ਵਿਕਰੀ ’ਤੇ ਲਗਾ ਦਿੱਤਾ ਗਿਆ ਹੈ। ਟੋਰਾਂਟੋ ਵਿਚਲੇ ਇਸ ‘ਛੋਟੇ ਘਰ’ ਵਿੱਚ ਤਿੰਨ ਕਮਰੇ ਅਤੇ ਆਮ ਆਕਾਰ ਦਾ ਬਾਥਟੱਬ ਹੈ। ਡੇਲੀ ਮੇਲ ਦੀ ਰਿਪੋਰਟ ਅਨੁਸਾਰ ਇਸ ਵਿੱਚ ਦੋ ਕਾਰਾਂ ਖੜ੍ਹਾਈਆਂ ਜਾ ਸਕਦੀਆਂ ਹਨ। ਦੋ ਵਿਅਕਤੀਆਂ ਦੇ ਰਹਿਣ ਲਈ ਬਣੇ ਇਸ ਘਰ ਦੀ ਛੱਤ 2.36 ਮੀਟਰ ਉੱਚੀ ਹੈ। ਸਾਲ 1912 ਵਿੱਚ ਬਣਾਇਆ ਗਿਆ ਇਹ ਘਰ ਪਿਛਲੇ 98 ਸਾਲਾਂ ਤੋਂ ਮਸ਼ਹੂਰ ਹੈ। ਇਸ ਦੀ ਕੀਮਤ ਇਕ ਲੱਖ ਦਸ ਹਜ਼ਾਰ ਪੌਂਡ ਦੱਸੀ ਜਾ ਰਹੀ ਹੈ।   -ਪੀ.ਟੀ.ਆਈ.  

ਦੋ-ਤਿੰਨ ਸਾਲਾਂ ’ਚ ਨਕਸਲੀਆਂ ਦਾ ਸਫਾਇਆ ਕਰ ਦੇਵਾਂਗੇ: ਚਿਦੰਬਰਮ

Posted On April - 6 - 2010 Comments Off on ਦੋ-ਤਿੰਨ ਸਾਲਾਂ ’ਚ ਨਕਸਲੀਆਂ ਦਾ ਸਫਾਇਆ ਕਰ ਦੇਵਾਂਗੇ: ਚਿਦੰਬਰਮ
ਚੇਨਈ, 5 ਅਪਰੈਲ ਨਕਸਲਵਾਦ ਨੂੰ ਦੇਸ਼ ਲਈ ‘ਪਹਿਲਾ ਖਤਰਾ’ ਕਰਾਰ ਦਿੰਦਿਆਂ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਕਿਹਾ ਕਿ ਸਰਕਾਰ ਦੋ-ਤਿੰਨ ਸਾਲਾਂ ਵਿਚ ਮਾਓਵਾਦੀਆਂ ਦਾ ਸਫਾਇਆ ਕਰਨ ਲਈ ਦ੍ਰਿੜ ਹੈ। ਪੱਛਮੀ ਬੰਗਾਲ ਵਿਚ ਮਾਓਵਾਦ ਦੇ ਕੇਂਦਰ ਲਾਲਗੜ੍ਹ ਦਾ ਦੌਰਾ ਕਰਨ ਮਗਰੋਂ ਸ੍ਰੀ ਚਿਦੰਬਰਮ ਨੇ ਕਿਹਾ ਕਿ ਨਕਸਲਵਾਦ ਕਈ ਗੁਣਾਂ ਵਧਿਆ ਹੈ ਕਿਉਂਕਿ ਪਿਛਲੇ 10-12 ਸਾਲਾਂ ਦੌਰਾਨ ਇਸ ਨਾਲ ਸਹੀ ਢੰਗ ਨਾਲ ਨਜਿੱਠਿਆ ਨਹੀਂ ਗਿਆ। ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ 

ਭੱਟਾਚਾਰਜੀ ਵੱਲੋਂ ਚਿਦੰਬਰਮ ਨੂੰ ਸੋਚ-ਸਮਝ ਕੇ ਬੋਲਣ ਦੀ ਸਲਾਹ

Posted On April - 6 - 2010 Comments Off on ਭੱਟਾਚਾਰਜੀ ਵੱਲੋਂ ਚਿਦੰਬਰਮ ਨੂੰ ਸੋਚ-ਸਮਝ ਕੇ ਬੋਲਣ ਦੀ ਸਲਾਹ
ਕੋਲਕਾਤਾ, 5 ਅਪਰੈਲ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਬੁੱਧਾਦੇਬ ਭੱਟਾਚਾਰਜੀ ਨੇ ਕੇਂਦਰੀ ਗ੍ਰਹਿ ਮੰਤਰੀ ਪੀ.ਚਿਦੰਬਰਮ ਦੀਆਂ ਟਿੱਪਣੀਆਂ ਕਾਰਨ ਉਨ੍ਹਾਂ ਨੂੰ ਸੋਚ-ਸਮਝ ਕੇ ਬੋਲਣ ਦੀ ਸਲਾਹ ਦਿੱਤੀ ਹੈ। ਸ੍ਰੀ ਭੱਟਾਚਾਰਜੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸ੍ਰੀ ਚਿਦੰਬਰਮ ਨੂੰ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਸੀ।  

ਭਾਰਤ ਤੋਂ ਬਾਹਰ ਗਏ ਮਾਹਰ ਦੇਸ਼ ਪਰਤਣ ਲੱਗੇ: ਖੁਰਸ਼ੀਦ

Posted On April - 6 - 2010 Comments Off on ਭਾਰਤ ਤੋਂ ਬਾਹਰ ਗਏ ਮਾਹਰ ਦੇਸ਼ ਪਰਤਣ ਲੱਗੇ: ਖੁਰਸ਼ੀਦ
ਦੁਬਈ, 5 ਅਪਰੈਲ ਕੇਂਦਰੀ ਰਾਜ ਮੰਤਰੀ ਸਲਮਾਨ ਖੁਰਸ਼ੀਦ ਨੇ ਕਿਹਾ ਹੈ ਕਿ ਭਾਰਤ ਤੋਂ ਵਿਦੇਸ਼ਾਂ ਵਿਚ ਗਏ ਵਿਸ਼ੇਸ਼ ਮੁਹਾਰਤ ਹਾਸਲ ਪੜ੍ਹੇ-ਲਿਖੇ ਨਾਗਰਿਕ ਹੁਣ ਭਾਰਤ ਪਰਤਣਾ ਸ਼ੁਰੂ ਹੋ ਗਏ ਹਨ। ਉਨ੍ਹਾਂ ਕਿਹਾ ਕਿ ਭਾਰਤ ਦੀ ਆਰਥਿਕਤਾ ਬਹੁਤੇ ਵਿਕਸਤ ਦੇਸ਼ਾਂ ਤੋਂ ਮਜ਼ਬੂਤ ਹੈ ਅਤੇ ਇਥੇ ਰੁਜ਼ਗਾਰ ਦੇ ਵਧੇਰੇ ਮੌਕੇ ਹਨ ਇਸ ਕਰਕੇ ਦੇਸ਼ ਪਰਤਣਾ ਸੁਭਾਵਿਕ ਹੈ। ਇੱਥੇ ਚਾਰ ਰੋਜ਼ਾ ਦੌਰੇ ’ਤੇ ਆਏ ਸ੍ਰੀ ਖੁਰਸ਼ੀਦ ਨੇ ਕਿਹਾ ਕਿ ਭਾਰਤ ਦੀ ਸਮਰੱਥਾ ਦੀ ਹਰ ਇਕ ਥਾਂ ਚਰਚਾ ਹੈ ਅਤੇ ਪੂਰੇ ਵਿਸ਼ਵ ਵਿਚ ਭਾਰਤ ਨੇ ਭਰੋਸਾ ਬਣਾਇਆ 

ਗਡਕਰੀ ਨੇ ਕਾਂਗਰਸ ’ਤੇ ਨਿਸ਼ਾਨਾ ਸਾਧਿਆ

Posted On April - 6 - 2010 Comments Off on ਗਡਕਰੀ ਨੇ ਕਾਂਗਰਸ ’ਤੇ ਨਿਸ਼ਾਨਾ ਸਾਧਿਆ
ਗੁਹਾਟੀ, 5 ਅਪਰੈਲ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਗਡਕਰੀ ਨੇ ਕਾਂਗਰਸ ਦੀ ਘੱਟ ਗਿਣਤੀ ਭਾਈਚਾਰਿਆਂ ਨੂੰ ਖੁਸ਼ ਕਰਨ ਦੀ ਨੀਤੀ ਦੀ ਕਰੜੀ ਆਲੋਚਨਾ ਕਰਦਿਆਂ ਇਸ ਨੂੰ ਦੇਸ਼ ਦੀ ਏਕਤਾ ਲਈ ਖਤਰਾ ਕਰਾਰ ਦਿੱਤਾ। ਅਸਾਮ ਰਾਜ ਦੀ ਆਪਣੀ ਪਹਿਲੀ ਫੇਰੀ ਮੌਕੇ ਉਨ੍ਹਾਂ ਕਿਹਾ ਕਿ ਘੱਟ ਗਿਣਤੀਆਂ ਨੂੰ ਖੁਸ਼ ਕਰਨ ਅਤੇ ਘੱਟ ਅਤੇ ਬਹੁ-ਗਿਣਤੀਆਂ ਵਿੱਚ 9/11 ਮਗਰੋਂ ਕੋਈ ਅਤਿਵਾਦੀ ਹਮਲਾ ਨਹੀਂ ਹੋਇਆ, ਜਦੋਂ ਕਿ ਭਾਰਤ ਵਿੱਚ ਅਤਿਵਾਦੀ ਹਮਲੇ ਨਿੱਤ ਦੀ ਗੱਲ ਬਣ ਗਏ ਹਨ। ਭਾਜਪਾ ਹਮੇਸ਼ਾ ਕੌਮੀਅਤ ਦੇ ਹੱਕ ਵਿੱਚ 

ਦੂਜੀ ਕੋਰਟ ਮਾਰਸ਼ਲ ਟੀਮ ਫੋਂਸੇਕਾ ਤੋਂ ਕਰੇਗੀ ਪੁੱਛ-ਪੜਤਾਲ

Posted On April - 6 - 2010 Comments Off on ਦੂਜੀ ਕੋਰਟ ਮਾਰਸ਼ਲ ਟੀਮ ਫੋਂਸੇਕਾ ਤੋਂ ਕਰੇਗੀ ਪੁੱਛ-ਪੜਤਾਲ
ਕੋਲੰਬੋ, 5 ਅਪਰੈਲ ਸ੍ਰੀਲੰਕਾ ਦੇ ਰਾਸ਼ਟਰਪਤੀ ਮਹਿੰਦਾ ਰਾਜਪਕਸੇ ਨੇ ਹਥਿਆਰਾਂ ਦੇ ਗੈਰ-ਕਾਨੂੰਨੀ ਸੌਦੇ ਦੇ ਮੁੱਦੇ ’ਤੇ ਜਨਰਲ ਸਰਤ ਫੋਂਸੇਕਾ ਤੋਂ ਪੁੱਛ-ਪੜਤਾਲ ਕਰਨ ਲਈ ਦੂਜੀ ਕੋਰਟ ਮਾਰਸ਼ਲ ਟੀਮ ਦਾ ਗਠਨ ਕੀਤਾ ਹੈ। ਫੌਜੀ ਹਥਿਆਰਾਂ ਦਾ ਇਹ ਸੌਦਾ ਲਿੱਟੇ ਬਾਗੀਆਂ ਖਿਲਾਫ ਜੰਗ ਦੇ ਆਖਰੀ ਦਿਨਾਂ ਦੌਰਾਨ ਕੀਤਾ ਗਿਆ ਸੀ। ਫੌਜ ਦੇ ਸਾਬਕਾ ਮੁਖੀ ਨੂੰ ਪੈਨਲ ਸਾਹਮਣੇ ਭਲਕੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਫੌਜ ਵੱਲੋਂ ਜਾਰੀ ਬਿਆਨ ਅਨੁਸਾਰ ਰਾਸ਼ਟਰਪਤੀ ਰਾਜਪਕਸੇ (ਫੌਜਾਂ ਦੇ ਕਮਾਂਡਰ-ਇਨ-ਚੀਫ 
Available on Android app iOS app
Powered by : Mediology Software Pvt Ltd.