ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਦੇਸ਼-ਵਿਦੇਸ਼ › ›

Featured Posts
ਪਾਕਿ-ਪੱਖੀ ਨਾਅਰੇ ਲਾਉਣ ਵਾਲੀ ਲੜਕੀ ਦੇ ਨਕਸਲੀਆਂ ਨਾਲ ਸਬੰਧ: ਯੇਦੀਯੁਰੱਪਾ

ਪਾਕਿ-ਪੱਖੀ ਨਾਅਰੇ ਲਾਉਣ ਵਾਲੀ ਲੜਕੀ ਦੇ ਨਕਸਲੀਆਂ ਨਾਲ ਸਬੰਧ: ਯੇਦੀਯੁਰੱਪਾ

ਬੰਗਲੁਰੂ, 21 ਫਰਵਰੀ ਇੱਥੇ ਸੀਏਏ ਵਿਰੋਧੀ ਰੈਲੀ ਦੌਰਾਨ ਵੀਰਵਾਰ ਨੂੰ ਪਾਕਿਤਸਾਨ ਪੱਖੀ ਨਾਅਰੇ ਲਾਉਣ ਵਾਲੀ ਲੜਕੀ ਖ਼ਿਲਾਫ਼ ਦੇਸ਼ ਧ੍ਰੋਹ ਦਾ ਕੇਸ ਦਰਜ ਕੀਤਾ ਗਿਆ ਹੈ ਅਤੇ ਉਸ ਨੂੰ 14 ਦਿਨਾਂ ਦੇ ਰਿਮਾਂਡ ’ਤੇ ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ ਹੈ। ਕਰਨਾਟਕ ਦੇ ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਨੇ ਅੱਜ ਕਿਹਾ ਹੈ ਕਿ ਪਾਕਿਸਤਾਨ ...

Read More

ਸੀਏਏ ਬਾਰੇ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ: ਊਧਵ

ਸੀਏਏ ਬਾਰੇ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ: ਊਧਵ

ਨਵੀਂ ਦਿੱਲੀ, 21 ਫਰਵਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੀਟਿੰਗ ਮਗਰੋਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਅੱਜ ਆਖਿਆ ਕਿ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਤੇ ਕੌਮੀ ਜਨਸੰਖਿਆ ਰਜਿਸਟਰ (ਐੱਨਪੀਆਰ) ਬਾਰੇ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ। ਇਨ੍ਹਾਂ ਦੇ ਲਾਗੂ ਹੋਣ ਨਾਲ ਕਿਸੇ ਨੂੰ ਵੀ ਦੇਸ਼ ਤੋਂ ਬਾਹਰ ਨਹੀਂ ਸੁੱਟਿਆ ਜਾਵੇਗਾ। ...

Read More

ਸਾਂਝਾ ਸਿਵਲ ਕੋਡ ਲੋਕਾਂ ’ਤੇ ਥੋਪਿਆ ਨਹੀਂ ਜਾ ਸਕਦਾ: ਸੁਰਜੇਵਾਲਾ

ਸਾਂਝਾ ਸਿਵਲ ਕੋਡ ਲੋਕਾਂ ’ਤੇ ਥੋਪਿਆ ਨਹੀਂ ਜਾ ਸਕਦਾ: ਸੁਰਜੇਵਾਲਾ

ਨਵੀਂ ਦਿੱਲੀ, 21 ਫਰਵਰੀ ਕਾਂਗਰਸ ਤਰਜਮਾਨ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਹੈ ਕਿ ਸਾਂਝਾ ਸਿਵਲ ਕੋਡ ਲੋਕਾਂ ’ਤੇ ਥੋਪਿਆ ਨਹੀਂ ਜਾ ਸਕਦਾ ਹੈ। ‘ਛਾਤਰ ਸੰਸਦ’ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਾਂਝਾ ਸਿਵਲ ਕੋਡ ਲਾਜ਼ਮੀ ਲਾਗੂ ਕਰਨ ਦੀ ਲੋੜ ਨਹੀਂ ਹੈ ਅਤੇ ਇਸ ਦਾ ਫ਼ੈਸਲਾ ਲੋਕਾਂ ’ਤੇ ਛੱਡਿਆ ਜਾਣਾ ਚਾਹੀਦਾ ਹੈ। ...

Read More

ਆਰਐੱਸਐੱਸ ਹੈੱਡਕੁਆਰਟਰਜ਼ ਨੇੜੇ ਭੀਮ ਆਰਮੀ ਨੂੰ ਬੈਠਕ ਕਰਨ ਦੀ ਆਗਿਆ ਮਿਲੀ

ਆਰਐੱਸਐੱਸ ਹੈੱਡਕੁਆਰਟਰਜ਼ ਨੇੜੇ ਭੀਮ ਆਰਮੀ ਨੂੰ ਬੈਠਕ ਕਰਨ ਦੀ ਆਗਿਆ ਮਿਲੀ

ਨਾਗਪੁਰ, 21 ਫਰਵਰੀ ਬੰਬੇ ਹਾਈ ਕੋਰਟ ਦੇ ਨਾਗਪੁਰ ਬੈਂਚ ਨੇ ਅੱਜ ਭੀਮ ਆਰਮੀ ਨੂੰ ਆਪਣੇ ਵਰਕਰਾਂ ਦੀ 22 ਫਰਵਰੀ ਨੂੰ ਇੱਥੇ ਰੇਸ਼ਮਬਾਗ ਮੈਦਾਨ ਵਿੱਚ ਮੀਟਿੰਗ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ, ਪਰ ਨਾਲ ਕੁਝ ਸ਼ਰਤਾਂ ਲਾਈਆਂ ਗਈਆਂ ਹਨ। ਡਿਵੀਜ਼ਨ ਬੈਂਚ ਨੇ ਕਿਹਾ ਕਿ ਦਲਿਤ ਜਥੇਬੰਦੀ ਵਲੋਂ ਪਾਈ ਪਟੀਸ਼ਨ ’ਤੇ ਕੁਝ ਸ਼ਰਤਾਂ ...

Read More

ਮੁਲਸਮਾਨਾਂ ਨੂੰ ਪਾਕਿ ਨਾ ਭੇਜਣ ਦੀ ਕੀਮਤ ਚੁਕਾ ਰਿਹਾ ਹੈ ਭਾਰਤ: ਗਿਰੀਰਾਜ ਸਿੰਘ

ਮੁਲਸਮਾਨਾਂ ਨੂੰ ਪਾਕਿ ਨਾ ਭੇਜਣ ਦੀ ਕੀਮਤ ਚੁਕਾ ਰਿਹਾ ਹੈ ਭਾਰਤ: ਗਿਰੀਰਾਜ ਸਿੰਘ

ਪਟਨਾ, 21 ਫਰਵਰੀ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਨਵਾਂ ਵਿਵਾਦ ਛੇੜਦਿਆਂ ਕਿਹਾ ਹੈ ਕਿ ਆਜ਼ਾਦੀ ਵੇਲੇ ਮੁਸਲਮਾਨਾਂ ਨੂੰ ਪਾਕਿਸਤਾਨ ਨਾ ਭੇਜਣ ਅਤੇ ਹਿੰਦੂਆਂ ਨੂੰ ਭਾਰਤ ਵਾਪਸ ਨਾ ਲਿਆਉਣ ਦੀ ਦੇਸ਼ ਨੂੰ ਭਾਰੀ ਕੀਮਤ ਚੁਕਾਉਣੀ ਪੈ ਰਹੀ ਹੈ। ਭਾਜਪਾ ਆਗੂ ਨੇ ਇਹ ਟਿੱਪਣੀਆਂ ਬਿਹਾਰ ਦੇ ਸੀਮਾਂਚਲ ਖੇਤਰ ਵਿੱਚ ਪੂਰਨੀਆ ਜ਼ਿਲ੍ਹੇ ਵਿੱਚ ਕੀਤੀਆਂ। ...

Read More

ਰੋਡ ਸ਼ੋਅ ’ਚ 70 ਲੱਖ ਨਹੀਂ, ਕਰੀਬ ਦੋ ਲੱਖ ਲੋਕ ਮੌਜੂਦ ਰਹਿਣਗੇ

ਰੋਡ ਸ਼ੋਅ ’ਚ 70 ਲੱਖ ਨਹੀਂ, ਕਰੀਬ ਦੋ ਲੱਖ ਲੋਕ ਮੌਜੂਦ ਰਹਿਣਗੇ

ਅਹਿਮਦਾਬਾਦ, 20 ਫਰਵਰੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 24 ਫਰਵਰੀ ਨੂੰ ਅਹਿਮਦਾਬਾਦ ਵਿੱਚ ਹਵਾਈ ਅੱਡੇ ਤੋਂ ਮੋਟੇਰਾ ਕ੍ਰਿਕਟ ਸਟੇਡੀਅਮ ਤਕ ਦੇ 22 ਕਿਲੋਮੀਟਰ ਦੇ ਰੂਟ ’ਤੇ ਕੱਢੇ ਜਾਣ ਵਾਲੇ ਰੋਡ ਸ਼ੋਅ ਮੌਕੇ ਸੜਕ ਦੇ ਦੋਵੇਂ ਪਾਸੇ ਦੋ ਲੱਖ ਤੋਂ ਵੀ ਘੱਟ ਲੋਕ ਮੌਜੂਦ ਰਹਿਣਗੇ। ਟਰੰਪ ਨੇ ...

Read More

ਚਿਨਮਯਾਨੰਦ ਕੇਸ: ਸੁਪਰੀਮ ਕੋਰਟ ਕਰ ਸਕਦੀ ਹੈ ਜ਼ਮਾਨਤ ਬਾਰੇ ਵਿਚਾਰ

ਚਿਨਮਯਾਨੰਦ ਕੇਸ: ਸੁਪਰੀਮ ਕੋਰਟ ਕਰ ਸਕਦੀ ਹੈ ਜ਼ਮਾਨਤ ਬਾਰੇ ਵਿਚਾਰ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਭਾਜਪਾ ਆਗੂ ਸਵਾਮੀ ਚਿਨਮਯਾਨੰਦ ਨੂੰ ਜਬਰ-ਜਨਾਹ ਮਾਮਲੇ ਵਿੱਚ ਅਲਾਹਾਬਾਦ ਹਾਈ ਕੋਰਟ ਵਲੋਂ ਦਿੱਤੀ ਗਈ ਜ਼ਮਾਨਤ ਖ਼ਿਲਾਫ਼ ਪਟੀਸ਼ਨ ’ਤੇ ਸੁਣਵਾਈ ਕਰਨ ਬਾਰੇ ਵਿਚਾਰ ਅਗਲੇ ਹਫ਼ਤੇ ਕੀਤਾ ਜਾਵੇਗਾ। ਇਹ ਪਟੀਸ਼ਨ ਇਸ ਮਹੀਨੇ ਦੇ ਸ਼ੁਰੂ ਵਿੱਚ ਚਿਨਮਯਾਨੰਦ ਨੂੰ ਅਲਾਹਾਬਾਦ ਹਾਈ ਕੋਰਟ ਵਲੋਂ ਦਿੱਤੀ ਗਈ ਜ਼ਮਾਨਤ ...

Read More


ਜ਼ਰਦਾਰੀ ਨਾਲ ਮੁਲਾਕਾਤ ਵਿੱਚ ਕੈਮਰੌਨ ਦੀ ਸੁਰ ਨਰਮ ਪਈ

Posted On August - 8 - 2010 Comments Off on ਜ਼ਰਦਾਰੀ ਨਾਲ ਮੁਲਾਕਾਤ ਵਿੱਚ ਕੈਮਰੌਨ ਦੀ ਸੁਰ ਨਰਮ ਪਈ
ਜ਼ਰਦਾਰੀ ਵੱਲੋਂ ਜਿੱਤ ਦਾ ਦਾਅਵਾ ਲੰਡਨ, 7 ਅਗਸਤ ਦੀ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨਾਲ ਕੱਲ੍ਹ ਚੈਕਰਜ਼ ਵਿਖੇ ਹੋਈ ਮੁਲਾਕਾਤ ਵਿੱਚ ਪਹਿਲਾਂ ਪ੍ਰਧਾਨ ਮੰਤਰੀ ਡੇਵਿਡ ਕੈਮਰੌਨ ਨੇ ਅੱਖ ਝਪਕੀ ਸੀ? ਬਰਤਾਨੀਆ ਮੀਡੀਏ ਮੁਤਾਬਕ ਕੈਮਰੌਨ ਹੀ ਝੁਕਿਆ ਸੀ। ਸ੍ਰੀ ਕੈਮਰੌਨ ਨੇ ਦਹਿਸ਼ਤਵਾਦ ਦੇ ਮੁੱਦੇ ’ਤੇ ਪਾਕਿਸਤਾਨ ਉਤੇ ਦੋਗਲੇਪਣ ਦਾ ਦੋਸ਼ ਲਾ ਕੇ ਵਿਵਾਦ ਖੜ੍ਹਾ ਕਰ ਲਿਆ ਸੀ, ਜਦਕਿ ਜਿਸ ਮੁਲਾਕਾਤ ਤੋਂ ਬਾਅਦ ਬਰਤਾਨਵੀ ਮੀਡੀਆ ਨੇ ਜ਼ਰਦਾਰੀ ਨੂੰ ਇਸ ਤਣਾਤਣੀ ਵਿੱਚ ‘ਜੇਤੂ’ 

ਬਰਾਕ ਓਬਾਮਾ ਮੁਲਕ ਦੀ ਸਾਲਿਸਟਰ ਜਨਰਲ ਯੇਲੇਨਾ ਕਾਗਾਲ ਨੂੰ ਮਿਲਦੇ

Posted On August - 8 - 2010 Comments Off on ਬਰਾਕ ਓਬਾਮਾ ਮੁਲਕ ਦੀ ਸਾਲਿਸਟਰ ਜਨਰਲ ਯੇਲੇਨਾ ਕਾਗਾਲ ਨੂੰ ਮਿਲਦੇ
ਵਾਸ਼ਿੰਗਟਨ ਵਿਚ ਵਾਈਟ ਹਾਊਸ ਵਿਖੇ ਹੋਏ ਇਕ ਸਮਾਗਮ ਦੌਰਾਨ ਅਮਰੀਕੀ ਸਦਰ ਬਰਾਕ ਓਬਾਮਾ ਮੁਲਕ ਦੀ ਸਾਲਿਸਟਰ ਜਨਰਲ ਯੇਲੇਨਾ ਕਾਗਾਲ ਨੂੰ ਮਿਲਦੇ ਹੋਏ     (ਫੋਟੋ: ਏ.ਪੀ.)  

ਬੇਨਜ਼ੀਰ ਦੀ ਬੇਟੀ ਸਰਗਰਮ ਸਿਆਸਤ ’ਚ ਕੁੱਦੇਗੀ

Posted On August - 7 - 2010 Comments Off on ਬੇਨਜ਼ੀਰ ਦੀ ਬੇਟੀ ਸਰਗਰਮ ਸਿਆਸਤ ’ਚ ਕੁੱਦੇਗੀ
ਇਸਲਾਮਾਬਾਦ: ਪਾਕਿਸਤਾਨ ਦੀ ਮਰਹੂਮ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਬੇਟੀ ਬਖ਼ਤਾਵਰ ਨੇ ਰਾਜਨੀਤੀ ਵਿਚ ਦਾਖਲ ਹੋਣ ਦਾ ਫੈਸਲਾ ਕਰ ਲਿਆ ਹੈ ਜਦੋਂ ਕਿ ਉਸ ਦੇ ਭਰਾ ਬਿਲਾਵਲ ਨੇ ਫਿਲਹਾਲ ਰਾਜਨੀਤੀ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ। ਉਹ ਅਜੇ ਆਪਣਾ ਧਿਆਨ ਪੜ੍ਹਾਈ ਵੱਲ ਹੀ ਰੱਖੇਗਾ। ਭੁੱਟੋ-ਜ਼ਰਦਾਰੀ ਪਰਿਵਾਰ ਦੇ ਵਫ਼ਾਦਾਰ ਅਤੇ ਸਿੰਧ ਦੇ ਮੁੱਖ ਮੰਤਰੀ ਦੇ ਸਲਾਹਕਾਰ ਸ਼ਰਮੀਲਾ ਫਾਰੂਕੀ ਨੇ ਕਿਹਾ ਕਿ ਬਖ਼ਤਾਵਰ ਦੇ ਫੈਸਲੇ ਦਾ ਦੇਸ਼ ਵਿਚ ਸਵਾਗਤ ਹੋਇਆ ਹੈ ਕਿਉਂਕਿ ਦੇਸ਼ ਭਗਤ ਤੇ ਲੋਕਰਾਜ 

ਅਤਿਵਾਦੀਆਂ ਨੇ ਤਬਾਹ ਕੀਤਾ ਸੀ ਜਪਾਨੀ ਤੇਲ ਜਹਾਜ਼

Posted On August - 7 - 2010 Comments Off on ਅਤਿਵਾਦੀਆਂ ਨੇ ਤਬਾਹ ਕੀਤਾ ਸੀ ਜਪਾਨੀ ਤੇਲ ਜਹਾਜ਼
ਦੁਬਈ: ਅਤਿਵਾਦੀਆਂ ਨੇ ਜਪਾਨ ਦੇ ਤੇਲ ਟੈਂਕਰ ਨੂੰ ਸਮੁੰਦਰ ਵਿਚ ਤਬਾਹ ਕਰ ਦਿੱਤਾ ਹੈ। ਇਹ ਜਾਣਕਾਰੀ ਸੰਯੁਕਤ ਅਰਬ ਅਮੀਰਾਤ ਦੇ ਤੱਟੀ ਗਾਰਡਾਂ ਨੇ ਦਿੱਤੀ। ਤੇਲ ਦੇ ਇਸ ਜਹਾਜ਼ ਨੂੰ ਇੱਥੇ ਮੁਰੰਮਤ ਲਈ ਠਹਿਰਾਇਆ ਗਿਆ ਸੀ। ਇਸ ਸਬੰਧੀ ਕੀਤੀ ਗਈ ਜਾਂਚ ਵਿਚ ਇਹੀ ਤੱਥ ਸਾਹਮਣੇ ਆਏ ਹਨ ਕਿ ਜਹਾਜ਼ ’ਤੇ ਵਿਸਫੋਟਕ ਨਾਲ ਹਮਲਾ ਕੀਤਾ ਗਿਆ। ਇਸ ਹਮਲੇ ਲਈ ਇਕ ਕਿਸ਼ਤੀ ਦੀ ਮਦਦ ਲਈ ਗਈ ਸੀ। ਜਹਾਜ਼ ਮਿਤਸੁਈ  ਓ.ਐਸ.ਕੇ. ਲਾਈਨਜ਼ ਦੀ ਮਲਕੀਅਤ ਦਾ ਸੀ। -ਏ.ਐਫ.ਪੀ.  

ਮੇਰੇ ਕੇਸ ਦੀ ਸੁਣਵਾਈ ਨਵਾਂ ਜੱਜ ਕਰੇ: ਮਹਿੰਦਰ ਚੌਧਰੀ

Posted On August - 7 - 2010 Comments Off on ਮੇਰੇ ਕੇਸ ਦੀ ਸੁਣਵਾਈ ਨਵਾਂ ਜੱਜ ਕਰੇ: ਮਹਿੰਦਰ ਚੌਧਰੀ
ਸੁਵਾ (ਫਿਜੀ): ਫਿਜੀ ਦੇ ਸਾਬਕਾ ਪ੍ਰਧਾਨ ਮੰਤਰੀ ਮਹਿੰਦਰ ਚੌਧਰੀ ਨੇ ਮੰਗ ਕੀਤੀ ਹੈ ਕਿ ਉਸ ਖ਼ਿਲਾਫ਼ ਟੈਕਸ ਚੋਰੀ ਤੇ ਕਾਲਾ ਧਨ ਕੇਸਾਂ ਦੀ ਸੁਣਵਾਈ ਗੈਰ-ਫਿਜੀ ਜੱਜ ਕਰੇ। ਮੀਡੀਆ ਰਿਪੋਰਟਾਂ ਅਨੁਸਾਰ ਹਾਈ ਕੋਰਟ ਦੇ ਜਸਟਿਸ ਡੈਨੀਅਲ ਗੌਂਡਰ ਨੇ ਕੇਸ ਦੀ ਸੁਣਵਾਈ 20 ਅਗਸਤ ਤਕ ਅੱਗੇ ਪਾ ਦਿੱਤੀ ਹੈ ਤਾਂ ਕਿ ਸਬੰਧਤ ਸਰਕਾਰੀ ਵਿਭਾਗ ਸਾਬਕਾ ਪ੍ਰਧਾਨ ਮੰਤਰੀ ਦੀ ਅਰਜ਼ੀ ’ਤੇ ਕੋਈ ਫੈਸਲਾ ਲੈ ਸਕੇ। ਦੇਸ਼ ਦੀ ਫੌਜੀ ਸਰਕਾਰ ’ਤੇ ਪਹਿਲਾਂ ਹੀ ਨਿਆਂਪਾਲਿਕਾ ਵਿਚ ਬੇਲੋੜੀ ਦਖਲਅੰਦਾਜ਼ੀ ਦਾ ਦੋਸ਼ ਲੱਗ 

ਸਵਾਤ ਵਾਦੀ ਦੇ ਲੋਕਾਂ ਨੂੰ ਤਾਲਿਬਾਨ ਦੀ ਵਾਪਸੀ ਦਾ ਡਰ

Posted On August - 7 - 2010 Comments Off on ਸਵਾਤ ਵਾਦੀ ਦੇ ਲੋਕਾਂ ਨੂੰ ਤਾਲਿਬਾਨ ਦੀ ਵਾਪਸੀ ਦਾ ਡਰ
ਇਸਲਾਮਾਬਾਦ: ਪਾਕਿਸਤਾਨ ਦੇ ਉੱਤਰ-ਪੱਛਮੀ ਖੇਤਰ ਵਿਚ ਪੈਂਦੀ ਸਵਾਤ ਵਾਦੀ ਵਿਚ ਰਹਿੰਦੇ ਲੋਕਾਂ ਨੇ ਫ਼ਿਕਰ ਜ਼ਾਹਿਰ ਕੀਤਾ ਹੈ ਕਿ ਜੇ ਇਸ ਖੇਤਰ ’ਚੋਂ ਫੌਜ ਹਟਾਈ ਗਈ ਤਾਂ ਤਾਲਿਬਾਨ ਮੁੜ ਇੱਥੇ ਕਬਜ਼ਾ ਜਮਾ ਲੈਣਗੇ। ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਛਾਪੀ ਰਿਪੋਰਟ-ਸਵਾਤ: ਪੈਰਾਡਾਈਜ਼ ਰੀਗੇਨਡ, ਵਿਚ ਕਿਹਾ ਗਿਆ ਹੈ ਕਿ ਲੋਕਾਂ ਨੂੰ ਇਸ ਗੱਲ ਦਾ ਫਿਕਰ ਹੈ ਕਿ ਜਿਉਂ ਹੀ ਫੌਜ ਇੱਥੋਂ ਗਈ ਤਾਲਿਬਾਨ ਮੁੜ ਉਨ੍ਹਾਂ ਨੂੰ ਆ ਘੇਰਨਗੇ। ਪਾਕਿਸਤਾਨੀ ਫੌਜ ਵੱਲੋਂ ਇਸ ਵਾਦੀ ਵਿਚ ਵਿੱਢੀ 

ਅਮਰੀਕਾ-ਚੀਨ ਸਬੰਧਾਂ ਨੂੰ ਮੁੜ ਵਿਚਾਰਨ ਦੀ ਲੋੜ

Posted On August - 7 - 2010 Comments Off on ਅਮਰੀਕਾ-ਚੀਨ ਸਬੰਧਾਂ ਨੂੰ ਮੁੜ ਵਿਚਾਰਨ ਦੀ ਲੋੜ
ਵਾਸ਼ਿੰਗਟਨ: ਅਮਰੀਕਾ ਦੇ ਸ਼ਕਤੀਸ਼ਾਲੀ ਸੈਨੇਟਰ ਜਿੰਮ ਵੈਬ ਨੇ ਕਿਹਾ ਕਿ ਚੀਨ ਦੇ ਹਮਲਾਵਾਰਾਨਾ ਰੁਖ ਦੇ ਮੱਦੇਨਜ਼ਰ ਅਮਰੀਕਾ-ਚੀਨ ਸਬੰਧਾਂ ਬਾਰੇ ਨਜ਼ਰਸਾਨੀ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਚੀਨ ਦੀ ਇਹ ਨੀਤੀ ਅਮਰੀਕਾ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਚੀਨ ਨਾਲ ਸਬੰਧਾਂ ਦੀ ਵਿਆਖਿਆ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅਮਰੀਕਾ ਨੇ ਕਈ ਮੁੱਦਿਆਂ ’ਤੇ ਚੀਨ ਨੂੰ ਸਖ਼ਤ ਟੱਕਰ ਨਹੀਂ ਦਿੱਤੀ। -ਪੀ.ਟੀ.ਆਈ.  

ਲਾਲੂ ਨੇ ਲੋਕ ਸਭਾ ਵਿੱਚ ‘ਮੂਤਰਪਾਨ’ ਬਾਰੇ ਸਵਾਲ ਉਠਾਇਆ

Posted On August - 7 - 2010 Comments Off on ਲਾਲੂ ਨੇ ਲੋਕ ਸਭਾ ਵਿੱਚ ‘ਮੂਤਰਪਾਨ’ ਬਾਰੇ ਸਵਾਲ ਉਠਾਇਆ
ਨਵੀਂ ਦਿੱਲੀ, 6 ਅਗਸਤ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਅੱਜ ਲੋਕ ਸਭਾ ਵਿੱਚ ਸਵਾਲ ਉਠਾਉਂਦਿਆਂ ਕਿਹਾ ਕਿ ਕੀ ਸਰਕਾਰ ਮਨੁੱਖ ਜਾਂ ਗਾਂ ਦੇ ਪਿਸ਼ਾਬ ਨੂੰ ਦਵਾਈ ਵਜੋਂ ਵਰਤਣ ਲਈ ਕਿਸੇ ਤਰ੍ਹਾਂ ਦੀ ਖੋਜ ਕਰਵਾ ਰਹੀ ਹੈ? ਸ੍ਰੀ ਲਾਲੂ ਨੇ ਲੋਕ ਸਭਾ ’ਚ ਪ੍ਰਸ਼ਨ ਕਾਲ ਦੌਰਾਨ ਪੁੱਛਿਆ, ‘‘ਮੈਂ ਮੰਤਰੀ ਤੋਂ ਜਾਨਣਾ ਚਾਹੁੰਦਾ ਹਾਂ ਕਿ ਕੀ ਸਰਕਾਰ ਮਨੁੱਖ ਜਾਂ ਗਾਂ ਦੇ ਪਿਸ਼ਾਬ ਨੂੰ ਦਵਾਈ ਵਜੋਂ ਵਰਤਣ ਲਈ ਕੋਈ ਖੋਜ ਕਰਵਾਉਣ ਦਾ ਉਪਰਾਲਾ ਕਰ ਰਹੀ ਹੈ।  ਇਸ ਦਾ ਜਵਾਬ ਦਿੰਦਿਆਂ 

ਕਾਂਗੋ ’ਚ ਅਗਵਾ ਭਾਰਤੀ ਪਾਇਲਟ ਘਰ ਪੁੱਜਾ

Posted On August - 7 - 2010 Comments Off on ਕਾਂਗੋ ’ਚ ਅਗਵਾ ਭਾਰਤੀ ਪਾਇਲਟ ਘਰ ਪੁੱਜਾ
ਬੰਗਲੌਰ, 6 ਅਗਸਤ ਕਾਂਗੋ ਵਿਚ 24 ਜੁਲਾਈ ਨੂੰ ਬਾਗੀਆਂ ਵੱਲੋਂ ਅਗਵਾ ਕੀਤੇ ਭਾਰਤੀ ਪਾਇਲਟ ਸਈਦ ਮਜ਼ਹਰ ਨੂੰ ਰਿਹਾਅ ਕਰ ਦਿੱਤਾ ਗਿਆ ਤੇ ਉਹ ਆਪਣੇ ਘਰ ਪੁੱਜ ਗਿਆ ਹੈ। ਸਥਾਨਕ ਏਅਰਲਾਈਨ ਗੋਮਾ ਐਕਸਪ੍ਰੈਸ ਦੇ 25 ਸਾਲਾ ਸਹਿ ਪਾਇਲਟ ਮਜ਼ਹਰ ਨੇ ਕਿਹਾ ਕਿ ਉਸ ਨੇ ਰਿਹਾਈ ਦੀ ਆਸ ਛੱਡ ਦਿੱਤੀ ਸੀ। -ਪੀ.ਟੀ.ਆਈ.  

ਹੀਜੜਿਆਂ ਦੇ ਸੰਸਾਰ ਬਾਰੇ ਅਨੇਕਾਂ ਪੱਖਾਂ ਤੋਂ ਰੌਸ਼ਨੀ ਪਾਉਂਦੀ ਹੈ ਰੇਵਾਤੀ ਦੀ ਸਵੈ-ਜੀਵਨੀ

Posted On August - 7 - 2010 Comments Off on ਹੀਜੜਿਆਂ ਦੇ ਸੰਸਾਰ ਬਾਰੇ ਅਨੇਕਾਂ ਪੱਖਾਂ ਤੋਂ ਰੌਸ਼ਨੀ ਪਾਉਂਦੀ ਹੈ ਰੇਵਾਤੀ ਦੀ ਸਵੈ-ਜੀਵਨੀ
ਮੁੰਬਈ, 6 ਅਗਸਤ ਭਾਵੇਂ ਕਿ ਉਹ ਮਰਦ ਜਾਤ ਵਜੋਂ ਜਨਮਿਆ ਪਰ ਉਹ ਹਮੇਸ਼ਾ ਹੀ ਆਪਣੀ ਪਛਾਣ ਨੂੰ ਲੈ ਕੇ ਉਲਝਿਆ ਰਿਹਾ। ਉਸ ਦੀ ਅਸਲ ਪਛਾਣ ਉਸ ਦੇ ਡਰਾਈਵਿੰਗ ਲਾਇਸੈਂਸ ਤੋਂ ਹੀ ਹੁੰਦੀ ਹੈ, ਜਿਸ ਵਿਚ ਦੋਵੇਂ ਨਾਂ ਵਰਨਣ ਹਨ। ਉਸ ਦੇ ਇਸ ਸ਼ਾਨਦਾਰ ਡਰਾਈਵਿੰਗ ਲਾਇਸੈਂਸ ਤੋਂ ਉਸ ਦੇ ਦੋਵੇਂ ਨਾਵਾਂ ਦੀ ਪੁਸ਼ਟੀ ਹੁੰਦੀ ਹੈ। ਇਸ ਲਾਇਸੈਂਸ ’ਤੇ ਉਸ ਦੇ ਲਿੰਗ ਸਬੰਧੀ ਵੇਰਵਾ ਨਹੀਂ। ‘ਏ’ ਟਰੁੱਥ ਅਬਾਊਟ ਮੀ: ਏ ਹਿਜਰਾ ਲਾਈਫ ਸਟੋਰੀ’ ਜੋ ਹੁਣੇ-ਹੁਣੇ ਰਿਲੀਜ਼ ਹੋਈ ਹੈ, ਜੋ ਕਿ ਰੇਵਾਤੀ ਦੀ ਸਵੈ-ਜੀਵਨੀ ਹੈ, 

ਹੋਰ ਡੇਢ ਕਰੋੜ ਪਰਿਵਾਰਾਂ ਨੂੰ ਮਿਲੇਗਾ ਘੱਟ ਦਰਾਂ ’ਤੇ ਅਨਾਜ: ਪਵਾਰ

Posted On August - 7 - 2010 Comments Off on ਹੋਰ ਡੇਢ ਕਰੋੜ ਪਰਿਵਾਰਾਂ ਨੂੰ ਮਿਲੇਗਾ ਘੱਟ ਦਰਾਂ ’ਤੇ ਅਨਾਜ: ਪਵਾਰ
ਨਵੀਂ ਸਕੀਮ 2 ਅਕਤੂਬਰ ਤੋਂ ਸ਼ੁਰੂ ਹੋਣ ਦੀ ਉਮੀਦ ਨਵੀਂ ਦਿੱਲੀ, 6 ਅਗਸਤ ਸਰਕਾਰ ਗ਼ਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਡੇਢ ਕਰੋੜ ਹੋਰ ਪਰਿਵਾਰਾਂ ਨੂੰ ਘੱਟ ਦਰਾਂ ’ਤੇ ਕਣਕ ਤੇ ਚੌਲ ਮੁਹੱਈਆ ਕਰਵਾਏਗੀ। ਨਵੀਂ ਯੋਜਨਾ ਇਸ ਸਾਲ 2 ਅਕਤੂਬਰ ਤੋਂ ਸ਼ੁਰੂ ਹੋਵੇਗੀ। ਇਹ ਐਲਾਨ ਅੱਜ ਰਾਜ ਸਭਾ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਨੇ ਕੀਤਾ। ਪ੍ਰਸ਼ਨ-ਕਾਲ ਦੌਰਾਨ ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਯੋਜਨਾ ਕਮਿਸ਼ਨ ਗ਼ਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਇਨ੍ਹਾਂ ਪਰਿਵਾਰਾਂ ਦੀ 

ਪਾਕਿ ’ਚ ਲਾਏ ‘ਡੰਮੀ’ ਰਾਹਤ ਕੈਂਪ

Posted On August - 7 - 2010 Comments Off on ਪਾਕਿ ’ਚ ਲਾਏ ‘ਡੰਮੀ’ ਰਾਹਤ ਕੈਂਪ
ਇਸਲਾਮਾਬਾਦ, 6 ਅਗਸਤ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਮੌਕੇ ਅਧਿਕਾਰੀਆਂ ਨੇ ਇਕ ‘ਡੰਮੀ’ ਰਾਹਤ ਤੇ ਮੈਡੀਕਲ ਕੈਂਪ ਲਗਾਇਆ ਸੀ। ਇਸ ‘ਧੋਖਾਧੜੀ’ ਦਾ ਭਾਂਡਾ ਭੰਨਦਿਆਂ ਜੀਓ ਨਿਊਜ਼ ਚੈਨਲ ਨੇ ਖੁਲਾਸਾ ਕੀਤਾ ਹੈ ਕਿ ਬੀਤੇ ਦਿਨ ਪ੍ਰਧਾਨ ਮੰਤਰੀ ਨੇ ਮਰੀਜ਼ਾਂ ਨੂੰ 5-5 ਹਜ਼ਾਰ ਰੁਪਏ ਦੇ ਚੈੱਕ ਭੇਟ ਕਰਨ ਲਈ ਰਾਹਤ ਕੈਂਪ ਦਾ ਦੌਰਾ ਕੀਤਾ ਸੀ, ਪਰ ਅਧਿਕਾਰੀਆਂ ਨੇ ਇਹ ਕੈਂਪ ਫਰਜ਼ੀ ਤੌਰ ’ਤੇ ਹੀ ਲਗਾਇਆ ਸੀ। ਪ੍ਰਧਾਨ ਮੰਤਰੀ ਨੇ ਹੈਲੀਕਾਪਟਰ 

ਪ੍ਰਮਾਣੂ ਮੁੱਦੇ ’ਤੇ ਅਮਰੀਕਾ-ਵੀਅਤਨਾਮ ਗੱਲਬਾਤ ਤੋਂ ਚੀਨ ਦੇ ਮਾਹਰ ਚਿੰਤਤ

Posted On August - 7 - 2010 Comments Off on ਪ੍ਰਮਾਣੂ ਮੁੱਦੇ ’ਤੇ ਅਮਰੀਕਾ-ਵੀਅਤਨਾਮ ਗੱਲਬਾਤ ਤੋਂ ਚੀਨ ਦੇ ਮਾਹਰ ਚਿੰਤਤ
ਰਿਪੋਰਟ ਅਨੁਸਾਰ ਸਮਝੌਤੇ ਬਾਰੇ ਗੱਲਬਾਤ ਅੰਤਿਮ ਦੌਰ ’ਚ ਪੇਇਚਿੰਗ, 6 ਅਗਸਤ ਅਮਰੀਕਾ ਤੇ ਵੀਅਤਨਾਮ ਵਿਚਾਲੇ ਪ੍ਰਮਾਣੂ ਸੰਧੀ ਬਾਰੇ ਗੱਲਬਾਤ ਆਖਰੀ ਦੌਰ ਵਿੱਚ ਪੁੱਜਣ ਦੀਆਂ ਰਿਪੋਰਟਾਂ ਤੋਂ ਚਿੰਤਾਤੁਰ ਚੀਨ ਨੇ ਅਮਰੀਕਾ ਦੀ ਸਖ਼ਤ ਨੁਕਤਾਚੀਨੀ ਕਰਦਿਆਂ ਕਿਹਾ ਕਿ ਵਿਸ਼ਵ ਸਮਤੋਲ ਵਿਗੜਨ ਦੀ ਕਦੇ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਚੀਨ ਦੀ ਆਰਮਜ਼ ਕੰਟਰੋਲ ਐਂਡ ਡਿਸਆਰਮਾਮੈਂਟ ਐਸੋਸੀਏਸ਼ਨ ਦੇ ਡਿਪਟੀ ਡਾਇਰੈਕਟਰ ਤੇਂਗ ਜਿਆਨਕੁਨ ਨੇ ਕਿਹਾ ਹੈ ਕਿ ਅਮਰੀਕਾ ਹਮੇਸ਼ਾ ਦੋਹਰੇ ਮਾਪਦੰਡ ਅਪਣਾਉਂਦਾ 

ਚੰਡੀਗੜ੍ਹੋਂ ਆਏ ਸਟਰੈੱਸ ‘ਗੁਰੂ’ ਦੀ ਟੋਰਾਂਟੋ ਫੇਰੀ ਵਿਵਾਦਾਂ ’ਚ ਘਿਰੀ

Posted On August - 7 - 2010 Comments Off on ਚੰਡੀਗੜ੍ਹੋਂ ਆਏ ਸਟਰੈੱਸ ‘ਗੁਰੂ’ ਦੀ ਟੋਰਾਂਟੋ ਫੇਰੀ ਵਿਵਾਦਾਂ ’ਚ ਘਿਰੀ
ਤਰਕਸ਼ੀਲਾਂ ਤੋਂ ਬਾਅਦ ਪ੍ਰਤੀਕ ਸਿੰਘ ਟਰਾਂਟੋ, 6 ਅਗਸਤ ਭਾਰਤੀ ਫੌਜ ਦਾ ਸੇਵਾਮੁਕਤ ਕਰਨਲ ਜੋ ਲੋਕਾਂ ਦੇ ਮਾਨਸਿਕ ਤਣਾਅ ਨੂੰ ਆਪਣੀ ‘ਪੈਗ’ ਥੈਰੇਪੀ’ ਨਾਲ ਠੀਕ ਕਰਨ ਦਾ ਦਾਅਵਾ ਕਰਦਾ ਹੈ, ਅੱਜਕੱਲ੍ਹ ਇੱਥੇ ਹੈ ਅਤੇ ਵਿਵਾਦ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕਰਨਲ ਅਨੁਸਾਰ ਪੈਗ’ਥੈਰੇਪੀ ਦਾਰੂ ਵਾਲਾ ਪੈਗ ਨਹੀਂ ਬਲਕਿ ਪਰਸਨੈੈਲਿਟੀ ਡਿਵੈਲਪਮੈਂਟ ਅਨੈਲਸਿਸ ਇਮੋਸ਼ਨਲ ਕੌਂਸਲਿੰਗ ਐਂਡ ਜੈਮੋਲੋਗੀ ਦਾ ਛੋਟਾ ਨਾਂ ਹੈ। 63 ਸਾਲਾ ਕਰਨਲ ਗੁਰਸੇਵਕ ਸਿੰਘ ਜਿਸ ਨੂੰ ਆਮ ਕਰਕੇ ‘ਸਟਰੈੱਸ 

ਸਿਮੀ ’ਤੇ ਪਾਬੰਦੀ ਦੀ ਮਿਆਦ ਵਧਾਉਣ ਦਾ ਫੈਸਲਾ ਬਰਕਰਾਰ

Posted On August - 6 - 2010 Comments Off on ਸਿਮੀ ’ਤੇ ਪਾਬੰਦੀ ਦੀ ਮਿਆਦ ਵਧਾਉਣ ਦਾ ਫੈਸਲਾ ਬਰਕਰਾਰ
ਨਵੀਂ ਦਿੱਲੀ, 5 ਅਗਸਤ ਕੇਂਦਰ ਸਰਕਾਰ ਵੱਲੋਂ ਸਟੂਡੈਂਟਸ ਇਸਲਾਮਿਕ ਮੂਵਮੈਂਟ ਆਫ ਇੰਡੀਆ (ਸਿਮੀ) ’ਤੇ ਪਾਬੰਦੀ ਦੀ ਮਿਆਦ ਵਧਾਉਣ ਸਬੰਧੀ ਕੀਤੇ ਗਏ ਫੈਸਲੇ ਉਪਰ ਇਕ ਟ੍ਰਿਬਿਊਨਲ ਨੇ ਆਪਣੀ ਮੋਹਰ ਲਗਾ ਦਿੱਤੀ ਹੈ। ਕੇਂਦਰ ਨੇ ਇਸ ਜਥੇਬੰਦੀ ਦੀਆਂ ਗੈਰ-ਕਾਨੂੰਨੀ ਕਾਰਵਾਈਆਂ ਕਰਕੇ ਇਹ ਮਿਆਦ ਵਧਾਈ ਹੈ। ਦਿੱਲੀ ਹਾਈ ਕੋਰਟ ਦੇ ਜੱਜ ਜਸਟਿਸ ਸੰਜੀਵ ਖੰਨਾ ਦੀ ਅਗਵਾਈ ਹੇਠਲੇ ਟ੍ਰਿਬਿਊਨਲ ਨੇ ਸਰਕਾਰ ਤੇ ਸਿਮੀ ਦੇ ਵਕੀਲਾਂ ਵਿਚਾਲੇ ਹੋਈ ਤਿੱਖੀ ਬਹਿਸ ਮਗਰੋਂ ਕੇਂਦਰ ਦੇ ਹੁਕਮ ਨੂੰ ਬਰਕਰਾਰ 

ਅਫ਼ਗਾਨਿਸਤਾਨ ’ਚ ਫਿਦਾਈਨ ਹਮਲੇ ਦੌਰਾਨ 7 ਫ਼ੌਜੀ ਮਰੇ

Posted On August - 6 - 2010 Comments Off on ਅਫ਼ਗਾਨਿਸਤਾਨ ’ਚ ਫਿਦਾਈਨ ਹਮਲੇ ਦੌਰਾਨ 7 ਫ਼ੌਜੀ ਮਰੇ
ਕੁੰਦਜ਼ (ਅਫ਼ਗਾਨਿਸਤਾਨ), 5 ਅਗਸਤ ਅੱਜ ਉੱਤਰੀ ਅਫ਼ਗਾਨਿਸਤਾਨ ਵਿੱਚ ਇਕ ਆਤਮਘਾਤੀ ਹਮਲਾਵਰ ਨੇ ਬਾਰੂਦ ਨਾਲ ਲੱਦੀ ਆਪਣੀ ਕਾਰ ਅਫ਼ਗਾਨ ਤੇ ਨਾਟੋ ਫ਼ੌਜਾਂ ਦੇ ਸਾਂਝੇ ਕਾਫ਼ਲੇ ਵਿੱਚ ਉਡਾ ਦਿੱਤੀ, ਜਿਸ ਕਾਰਨ 7 ਪੁਲੀਸ ਮੁਲਾਜ਼ਮ ਮਾਰੇ ਗਏ ਤੇ ਪੰਜ ਆਮ ਸ਼ਹਿਰੀ ਫੱਟੜ ਹੋ ਗਏ। ਪ੍ਰਾਪਤ ਜਾਣਕਾਰੀ ਮੁਤਾਬਕ ਕੁੰਦਜ਼ ਸੂਬੇ ਦੇ ਜ਼ਿਲ੍ਹੇ ਇਮਾਮਸਾਹਿਬ ’ਚ ਅਫ਼ਗਾਨਿਸਤਾਨ ਤੇ ਨਾਟੋ ਸੁਰੱਖਿਆ ਦਸਤਿਆਂ ਦੀ ਸਾਂਝੀ ਟੁਕੜੀ ਗਸ਼ਤ ਕਰ ਰਹੀ ਸੀ ਕਿ ਫਿਦਾਇਨ ਹਮਲਾ ਹੋ ਗਿਆ। ਨਾਟੋ ਨੇ ਹਮਲੇ ਵਿੱਚ ਆਪਣੇ ਕੁਝ ਜਵਾਨਾਂ 
Manav Mangal Smart School
Available on Android app iOS app
Powered by : Mediology Software Pvt Ltd.