ਪੰਜਾਬ ਵੱਲੋਂ ਲੌਕਡਾਊਨ 5.0 ਸਬੰਧੀ ਦਿਸ਼ਾ ਨਿਰਦੇਸ਼ ਜਾਰੀ !    ਪਾਕਿ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਦੇਸ਼ ਛੱਡਣ ਦੇ ਹੁਕਮ !    ਬੀਜ ਘੁਟਾਲਾ: ਨਿੱਜੀ ਫਰਮ ਦਾ ਮਾਲਕ ਗ੍ਰਿਫ਼ਤਾਰ, ਸਟੋਰ ਸੀਲ !    ਦਿੱਲੀ ਪੁਲੀਸ ਦੇ ਦੋ ਏਐੱਸਆਈ ਦੀ ਕਰੋਨਾ ਕਾਰਨ ਮੌਤ !    ਸ਼ਰਾਬ ਕਾਰੋਬਾਰੀ ਦੇ ਘਰ ’ਤੇ ਫਾਇਰਿੰਗ !    ਪੰਜਾਬ ’ਚ ਕਰੋਨਾ ਦੇ 31 ਨਵੇਂ ਕੇਸ ਆਏ ਸਾਹਮਣੇ !    ਯੂਪੀ ’ਚ ਮਗਨਰੇਗਾ ਤਹਿਤ ਨਵਿਆਈਆਂ ਜਾਣਗੀਆਂ 19 ਨਦੀਆਂ !    ਕੈਬਨਿਟ ਮੰਤਰੀਆਂ ਨੇ ਸੰਘਵਾਦ ਦੇ ਮੁੱਦੇ ’ਤੇ ਬਾਦਲਾਂ ਨੂੰ ਘੇਰਿਆ !    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੀਵਨੀ ਰਿਲੀਜ਼ !    ਸਾਕਾ ਨੀਲਾ ਤਾਰਾ ਦੀ ਵਰ੍ਹੇਗੰਢ ਤੋਂ ਪਹਿਲਾਂ ਦਰਬਾਰ ਸਾਹਿਬ ਦੀ ਕਿਲੇਬੰਦੀ !    

ਦੇਸ਼-ਵਿਦੇਸ਼ › ›

Featured Posts
ਅਦਾਲਤ ਨੇ ਵਰਵਰਾ ਰਾਓ ਦੀ ਮੈਡੀਕਲ ਰਿਪੋਰਟ ਮੰਗੀ

ਅਦਾਲਤ ਨੇ ਵਰਵਰਾ ਰਾਓ ਦੀ ਮੈਡੀਕਲ ਰਿਪੋਰਟ ਮੰਗੀ

ਮੁੰਬਈ/ਹੈਦਰਾਬਾਦ: ਮੁੰਬਈ ਦੀ ਵਿਸ਼ੇਸ਼ ਅਦਾਲਤ ਨੇ ਅੱਜ ਸਰਕਾਰੀ ਜੇਜੇ ਹਸਪਤਾਲ ਨੂੰ ਐਲਗਾਰ ਪ੍ਰੀਸ਼ਦ ਕੇਸ ’ਚ ਗ੍ਰਿਫ਼ਤਾਰ ਕੀਤੇ ਗਏ ਸਮਾਜਿਕ ਕਾਰਕੁਨ ਵਰਵਰਾ ਰਾਓ ਬਾਰੇ ਮੈਡੀਕਲ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ 81 ਸਾਲਾ ਸਮਾਜਿਕ ਕਾਰਕੁਨ ਨੂੰ ਵੀਰਵਾਰ ਸ਼ਾਮ ਸਿਹਤ ਵਿਗੜਨ ਕਾਰਨ ਤਲੋਜਾ ਜੇਲ੍ਹ ਤੋਂ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ...

Read More

ਅਮਰੀਕਾ: ਸਿਆਹਫਾਮ ਨੌਜਵਾਨ ਦੀ ਹੱਤਿਆ ਖ਼ਿਲਾਫ਼ ਦੇਸ਼ਵਿਆਪੀ ਪ੍ਰਦਰਸ਼ਨ

ਅਮਰੀਕਾ: ਸਿਆਹਫਾਮ ਨੌਜਵਾਨ ਦੀ ਹੱਤਿਆ ਖ਼ਿਲਾਫ਼ ਦੇਸ਼ਵਿਆਪੀ ਪ੍ਰਦਰਸ਼ਨ

ਐਟਲਾਂਟਾ, 30 ਮਈ ਮਿਨੀਸੋਟਾ ਵਿੱਚ ਸਿਆਹਫਾਮ ਜੌਰਜ ਫਲਾਇਡ ਦੀ ਦਿਨ-ਦਿਹਾੜੇ ਸੜਕ ਵਿਚਾਲੇ ਪੁਲੀਸ ਹਿਰਾਸਤ ਵਿੱਚ ਲਏ ਜਾਣ ਮੌਕੇ ਗੋਰੇ ਪੁਲੀਸ ਅਫਸਰਾਂ ਵਲੋਂ ਨੌਂ ਮਿੰਟ ਧੌਣ ’ਤੇ ਗੋਡਾ ਰੱਖੇ ਜਾਣ ਕਾਰਨ ਹੋਈ ਮੌਤ ਮਗਰੋਂ ਭੜਕੇ ਦੇਸ਼ਵਿਆਪੀ ਪ੍ਰਦਰਸ਼ਨਾਂ ਦੌਰਾਨ ਜੌਰਜੀਆ ਦੇ ਗਵਰਨਰ ਨੇ ਸ਼ਨਿੱਚਰਵਾਰ ਨੂੰ ਸੂਬੇ ਵਿੱਚ ਐਮਰਜੈਂਸੀ ਐਲਾਨ ਦਿੱਤੀ। ਇਸ ਕਾਰਨ ਮਿਨੀਪੋਲਿਸ ...

Read More

ਭ੍ਰਿਸ਼ਟਾਚਾਰ: ਨਵਾਜ਼ ਸ਼ਰੀਫ਼ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ

ਭ੍ਰਿਸ਼ਟਾਚਾਰ: ਨਵਾਜ਼ ਸ਼ਰੀਫ਼ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ

ਇਸਲਾਮਾਬਾਦ: ਪਾਕਿਸਤਾਨ ਦੀ ਇੱਕ ਜਵਾਬਦੇਹੀ ਅਦਾਲਤ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਤਹਿਤ ਅਦਾਲਤ ’ਚ ਪੇਸ਼ ਨਾ ਹੋਣ ’ਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਗ੍ਰਿਫ਼ਤਾਰੀ ਦੇ ਵਾਰੰਟ ਜਾਰੀ ਕੀਤੇ ਹਨ। ਉਹ ਮੌਜੂਦਾ ਸਮੇਂ ਇਲਾਜ ਲਈ ਲੰਡਨ ’ਚ ਹਨ। ਨਵਾਜ਼ ਸ਼ਰੀਫ ਨੂੰ ਨਿੱਜੀ ਪੇਸ਼ੀ ਤੋਂ ਛੋਟ ਮਿਲੀ ਹੋਈ ਹੈ ਪਰ ਉਨ੍ਹਾਂ ਵੱਲੋਂ ...

Read More

‘ਗੂਗਲ’ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਮਦਦ ਲਈ ਨਿੱਤਰਿਆ

‘ਗੂਗਲ’ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਮਦਦ ਲਈ ਨਿੱਤਰਿਆ

ਸਾਂ ਫਰਾਂਸਿਸਕੋ, 30 ਮਈ ਕੋਵਿਡ ਸੰਕਟ ਦੇ ਮੱਦੇਨਜ਼ਰ ਪਰਿਵਾਰਾਂ ਤੇ ਅਧਿਆਪਕਾਂ ਨੂੰ ਕੰਮ, ਸਕੂਲ ਤੇ ਘਰਾਂ ਵਿਚਾਲੇ ਤਵਾਜ਼ਨ ਬਣਾ ਕੇ ਰੱਖਣਾ ਔਖਾ ਹੋ ਰਿਹਾ ਹੈ। ਉਨ੍ਹਾਂ ਦੀ ਇਸ ਔਖ ਨੂੰ ਘਟਾਉਣ ਲਈ ਗੂਗਲ ਹੁਣ ਪ੍ਰੀਮੀਅਮ ਮੀਟ ਵੀਡੀਓ ਕਾਨਫਰੰਸ ਫੀਚਰ ਸਕੂਲਾਂ ਲਈ ਮੁਫ਼ਤ ਉਪਲੱਬਧ ਕਰਵਾ ਰਿਹਾ ਹੈ। 30 ਸਤੰਬਰ ਤੱਕ ਗੂਗਲ ਮੀਟ ...

Read More

ਡਬਲਿਊਐੱਚਓ ਨੇ ਗੁਮਰਾਹ ਕੀਤਾ, ਅਮਰੀਕਾ ਨਾਤਾ ਤੋੜੇਗਾ: ਟਰੰਪ

ਡਬਲਿਊਐੱਚਓ ਨੇ ਗੁਮਰਾਹ ਕੀਤਾ, ਅਮਰੀਕਾ ਨਾਤਾ ਤੋੜੇਗਾ: ਟਰੰਪ

ਵਾਸ਼ਿੰਗਟਨ, 30 ਮਈ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਵਿਸ਼ਵ ਸਿਹਤ ਸੰਗਠਨ (ਡਬਲਿਊਐਚਓ) ਨਾਲੋਂ ਨਾਤਾ ਤੋੜ ਦੇਵੇਗਾ। ਟਰੰਪ ਨੇ ਕਿਹਾ ਕਿ ਸਿਹਤ ਸੰਗਠਨ ਬੇਹੱਦ ਲੋੜੀਂਦੇ ਸੁਧਾਰ ਲਿਆਉਣ ’ਚ ਅਸਫ਼ਲ ਰਿਹਾ ਹੈ ਤੇ ਇਸ ਨੇ ਕਰੋਨਾਵਾਇਰਸ ਬਾਰੇ ਸੰਸਾਰ ਨੂੰ ਉਸ ਵੇਲੇ ਗੁਮਰਾਹ ਕੀਤਾ ਜਦ ਇਹ ਚੀਨ ਤੋਂ ਫੈਲਣਾ ਸ਼ੁਰੂ ...

Read More

ਭਾਰਤੀ ਮੂਲ ਦੇ ਵਿਗਿਆਨੀ ਵੱਲੋਂ ਕਰੋਨਾ ਦੀ ਜਾਂਚ ਬਾਰੇ ਨਵਾਂ ਟੈਸਟ ਵਿਕਸਿਤ

ਭਾਰਤੀ ਮੂਲ ਦੇ ਵਿਗਿਆਨੀ ਵੱਲੋਂ ਕਰੋਨਾ ਦੀ ਜਾਂਚ ਬਾਰੇ ਨਵਾਂ ਟੈਸਟ ਵਿਕਸਿਤ

ਨਿਊ ਯਾਰਕ, 30 ਮਈ ਭਾਰਤੀ ਮੂਲ ਦੇ ਵਿਗਿਆਨੀ ਦੀ ਅਗਵਾਈ ਵਾਲੀ ਟੀਮ ਨੇ ਇਕ ਅਜਿਹਾ ਟੈਸਟ ਵਿਕਸਿਤ ਕੀਤਾ ਹੈ ਜਿਸ ਰਾਹੀਂ ਕੋਵਿਡ ਇਨਫੈਕਸ਼ਨ ਬਾਰੇ ਰੰਗ ’ਚ ਬਦਲਾਅ ਦੇਖ ਕੇ 10 ਮਿੰਟ ਵਿਚ ਹੀ ਪਤਾ ਲਾਇਆ ਜਾ ਸਕਦਾ ਹੈ। ਯੂਨੀਵਰਸਿਟੀ ਆਫ਼ ਮੈਰੀਲੈਂਡ ਸਕੂਲ ਆਫ਼ ਮੈਡੀਸਿਨ ਵੱਲੋਂ ਵਿਕਸਿਤ ਟੈਸਟ ਇਕ ਪ੍ਰੀਖਣ ਕਿੱਟ ’ਤੇ ...

Read More

ਅਮਰੀਕਾ ਵਿੱਚ ਲੋਕਾਂ ਵੱਲੋਂ ਪ੍ਰਦਰਸ਼ਨ

ਅਮਰੀਕਾ ਵਿੱਚ ਲੋਕਾਂ ਵੱਲੋਂ ਪ੍ਰਦਰਸ਼ਨ

ਮਿਨੀਪੋਲਿਸ, 30 ਮਈ ਅਮਰੀਕਾ ਵਿੱਚ ਪੁਲੀਸ ਹਿਰਾਸਤ ਵਿੱਚ ਸਿਆਹਫਾਮ ਜੌਰਜ ਫਲਾਇਡ ਦੀ ਹੱਤਿਆ ਦੇ ਵਿਰੋਧ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਲਗਾਤਾਰ ਚੌਥੇ ਦਿਨ ਮਿਨੀਪੋਲਿਸ ਵਿੱਚ ਕਰਫਿਊ ਦੀ ਉਲੰਘਣਾ ਕਰਦਿਆਂ ਪ੍ਰਦਰਸ਼ਨ ਕੀਤਾ ਅਤੇ ਪੁਲੀਸ ਨੂੰ ਉਨ੍ਹਾਂ ਨੂੰ ਜਬਰੀ ਉਥੋਂ ਹਟਾਉਣ ਦੀ ਚੁਣੌਤੀ ਦਿੱਤੀ। ਉਧਰ, ਡੇਟ੍ਰਾਇਟ ਸ਼ਹਿਰ ਵਿੱਚ ਕਾਰ ਵਿੱਚ ਬੈਠੇ ...

Read More


ਤਾਲਿਬਾਨ ਦੇ ਮਹਿਸੂਦ ਧੜੇ ਨੇ 23 ਕਬਾਇਲੀ ਆਗੂ ਬੰਦੀ ਬਣਾਏ

Posted On December - 26 - 2010 Comments Off on ਤਾਲਿਬਾਨ ਦੇ ਮਹਿਸੂਦ ਧੜੇ ਨੇ 23 ਕਬਾਇਲੀ ਆਗੂ ਬੰਦੀ ਬਣਾਏ
ਇਸਲਾਮਬਾਦ, 25 ਦਸੰਬਰ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੇ ਉਨ੍ਹਾਂ 23 ਕਬਾਇਲੀ ਬਜ਼ੁਰਗ ਆਗੂਆਂ ਨੂੰ ਬੰਦੀ ਬਣਾ ਲਿਆ ਹੈ ਜਿਨ੍ਹਾਂ ਨੇ ਹੁਣੇ ਜਿਹੇ ਪਾਕਿਸਤਾਨ ਦੀ ਥਲ ਸੈਨਾ ਦੇ ਮੁਖੀ ਜਨਰਲ ਅਸ਼ਫਾਕ ਪਰਵੇਜ਼ ਕਿਆਨੀ ਦੇ ਸਮਾਗਮ ਵਿਚ ਹਿੱਸਾ ਲਿਆ ਸੀ। ਇਹ ਸਾਰੇ ਮਹਿਸੂਦ ਕਬੀਲੇ ਨਾਲ ਸਬੰਧਤ ਹਨ। ਇਨ੍ਹਾਂ ਦਾ ਕੀ ਬਣਿਆ, ਕੁਝ ਨਹੀਂ ਪਤਾ ਲੱਗਿਆ ਹੈ। ਇਨ੍ਹਾਂ ਨੇ ਸਰਕਾਰ ਨੂੰ ਸਮਰਥਨ ਦੇਣ ਦਾ ਐਲਾਨ ਵੀ ਕੀਤਾ ਸੀ। ‘ਦਿ ਨਿਊਜ਼’ ਅਖਬਾਰ ਵਿਚ ਅੱਜ ਛਪੀ ਇਕ ਰਿਪੋਰਟ ਅਨੁਸਾਰ ਪਾਕਿਸਤਾਨੀ ਤਾਲਿਬਾਨ 

ਕ੍ਰਿਸਮਸ ਮੌਕੇ ਨਾਈਜੇਰੀਆ ’ਚ ਤਿੰਨ ਹਮਲੇ, 26 ਮੌਤਾਂ

Posted On December - 26 - 2010 Comments Off on ਕ੍ਰਿਸਮਸ ਮੌਕੇ ਨਾਈਜੇਰੀਆ ’ਚ ਤਿੰਨ ਹਮਲੇ, 26 ਮੌਤਾਂ
ਮਾਈਦੂਗੁਰੀ, 25 ਦਸੰਬਰ ਕ੍ਰਿਸਮਸ ਤਿਓਹਾਰ ਮੌਕੇ ਹਮਲਾਵਰਾਂ ਨੇ ਨਾਈਜੇਰੀਆ ਵਿਚ ਦੋ ਗਿਰਜਾਘਰਾਂ ਤੇ ਜਸ਼ਨ ਸਮਾਰੋਹ ਨੂੰ ਨਿਸ਼ਾਨਾ ਬਣਾਇਆ ਜਿਸ ਕਾਰਨ 26 ਵਿਅਕਤੀ ਮਾਰੇ ਗਏ। ਇਹ ਹਮਲੇ ਕ੍ਰਿਸਮਸ ਦੀ ਪੂਰਵ ਸੰਧਿਆ ਮੌਕੇ ਹੋਏ। ਬੋਰਨੋ ਸੂਬੇ ਦੇ ਗਵਰਨਰ ਅਲੀ ਸ਼ੈਰਿਫ਼ ਨੇ ਅੱਜ ਦੱਸਿਆ ਕਿ ਇੱਥੇ ਬੀਤੀ ਰਾਤ ਹਮਲਾਵਰਾਂ ਨੇ ਇਕ ਗਿਰਜਾਘਰ ਉਪਰ ਪੈਟਰੋਲ ਬੰਬ ਸੁੱਟੇ ਜਿਸ ਕਾਰਨ ਇਕ ਪਾਦਰੀ ਸਮੇਤ 5 ਵਿਅਕਤੀ ਮਾਰੇ ਗਏ। ਇਸ ਦੇ ਨੇੜਲੇ ਗਿਰਜਾਘਰ ਉਪਰ ਵੀ ਅਜਿਹਾ ਹਮਲਾ ਹੋਇਆ ਜਿਸ ਵਿਚ ਇਕ ਸੁਰੱਖਿਆ 

ਬੰਗਲਾਦੇਸ਼ੀ ਫੈਕਟਰੀ ’ਚ ਅੱਗ ਲੱਗੀ, 5 ਮਰੇ

Posted On December - 26 - 2010 Comments Off on ਬੰਗਲਾਦੇਸ਼ੀ ਫੈਕਟਰੀ ’ਚ ਅੱਗ ਲੱਗੀ, 5 ਮਰੇ
ਢਾਕਾ, 25 ਦਸੰਬਰ : ਇੱਥੇ ਇਕ ਮੱਛਰ ਮਾਰ ਦਵਾਈ ਤਿਆਰ ਕਰਨ ਵਾਲੀ ਇਕ ਫੈਕਟਰੀ ਵਿਚ ਅੱਗ਼ ਲੱਗ਼ਣ ਕਾਰਨ ਪੰਜ ਵਿਅਕਤੀ ਮਰ ਗਏ ਤੇ ਛੇ ਹੋਰ ਜ਼ਖਮੀ ਹੋਏ। ਅਜੇ ਕੁਝ ਦਿਨ ਪਹਿਲਾਂ ਇੱਥੇ ਨੇੜੇ ਇਕ ਹੋਰ ਫੈਕਟਰੀ ਵਿਚ ਅੱਗ ਲੱਗਣ ਕਾਨ 29 ਮੌਤਾਂ ਹੋਈਆਂ ਸਨ।  ਢਾਕਾ ਦੇ ਖਿਲਖੇਤ ਖੇਤਰ ਦੀ ਇਕ ਫੈਕਟਰੀ ਵਿਚ ਕੱਲ੍ਹ ਅੱਗ ਲੱਗੀ। ਇੱਥੇ ਮੱਛਰਮਾਰ ਦਵਾਈ ਦੀਆਂ ਸੈਂਕੜੇ ਕੈਨੀਆਂ ਪਈਆਂ ਹੋਈਆਂ ਸਨ।        -ਪੀ.ਟੀ.ਆਈ.  

ਸਖ਼ਤ ਕਾਨੂੰਨਾਂ ਦੇ ਬਾਵਜੂਦ ਕਿਰਾਏ ’ਤੇ ਕੁੱਖ ਲੈਣ ਦਾ ਰੁਝਾਨ ਜਾਰੀ

Posted On December - 25 - 2010 Comments Off on ਸਖ਼ਤ ਕਾਨੂੰਨਾਂ ਦੇ ਬਾਵਜੂਦ ਕਿਰਾਏ ’ਤੇ ਕੁੱਖ ਲੈਣ ਦਾ ਰੁਝਾਨ ਜਾਰੀ
ਪੱਤਰ ਪ੍ਰੇਰਕ ਟਰਾਂਟੋ,24 ਦਸੰਬਰ ਕੈਨੇਡੀਅਨ ਕਾਨੂੰਨ ਤਹਿਤ ਸਪਰਮ, ਅੰਡੇ ਦਾਨ ਕਰਨ ਵਾਲਿਆਂ ਜਾਂ ਕਿਰਾਏ ਦੀਆਂ ਕੁੱਖਾਂ ਮੁਹੱਈਆ ਕਰਨ ਵਾਲਿਆਂ ਨੂੰ ਪੈਸੇ ਦੇਣਾ ਗੁਨਾਹ ਹੈ। ਇਸ ਕਾਨੂੰਨ ਤਹਿਤ ਪੰਜ ਲੱਖ ਡਾਲਰ ਜੁਰਮਾਨਾ ਜਾਂ 10 ਸਾਲ ਦੀ ਕੈਦ ਦਾ ਡਰ ਵੀ ਕੁੱਖਾਂ ਕਿਰਾਏ ’ਤੇ ਲੈਣ ਦੇ ਅਮਲ ਨੂੰ ਠੱਲ੍ਹ ਨਹੀਂ ਪਾ ਰਿਹਾ ਸਗੋਂ ਅੰਦਰ ਖਾਤੇ ਇਹ ਸਭ ਚੱਲੀ ਜਾ ਰਿਹਾ ਹੈ। ਕੈਨੇਡਾ ’ਚ ਮਨੁੱਖੀ ਪਿਉਂਦ (ਕਲੋਨਿੰਗ) ’ਤੇ ਰੋਕ ਹੈ ਤੇ ਅਸਿਸਟੈਂਟ ਹਿਊਮਨ ਰੀਪ੍ਰੋਡਕਸ਼ਨ ਐਕਟ ਤਹਿਤ ਭਾਰੀ ਜੁਰਮਾਨੇ 

ਔਲਾਦ ਪ੍ਰਾਪਤੀ ਲਈ ਭਾਰਤ ਆਇਆ ਕੈਨੇਡੀਅਨ ਜੋੜਾ ਫਸਿਆ

Posted On December - 25 - 2010 Comments Off on ਔਲਾਦ ਪ੍ਰਾਪਤੀ ਲਈ ਭਾਰਤ ਆਇਆ ਕੈਨੇਡੀਅਨ ਜੋੜਾ ਫਸਿਆ
ਪ੍ਰਤੀਕ ਸਿੰਘ ਟਰਾਂਟੋ,24 ਦਸੰਬਰ ਸੰਤਾਨ ਪ੍ਰਾਪਤੀ ਲਈ ਪਿਛਲੇ ਪੰਜ ਸਾਲਾਂ ਤੋਂ ਭਾਰਤ ’ਚ ਫਸੇ ਕੈਨੇਡੀਅਨ ਜੋੜੇ ਦੀ ਮਦਦ ਲਈ ਸਰਕਾਰ ਤੋਂ ਮੰਗ ਕੀਤੀ  ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਇੱਕ ਕੈਨੇਡੀਅਨ ਜੋੜਾ ਕਿਰਾਏ ਦੀ ਕੁੱਖ ਰਾਹੀਂ ਲਏ ਬੱਚੇ ਨੂੰ ਭਾਰਤ ਤੋਂ ਕੈਨੇਡਾ ਲਿਆਉਣਾ ਚਾਹੁੰਦਾ ਹੈ ਪਰ ਬੱਚੇ ਨਾਲ ਡੀ.ਐਨ.ਏ. ਮੇਲ ਨਾ ਖਾਣ ਕਾਰਨ ਉਥੇ ਹੀ ਕਈ ਸਾਲਾਂ ਤੋਂ ਰੁਲ ਰਿਹਾ ਹੈ। ਸਰਕਾਰ ਨਾ ਤਾਂ ਬੱਚੇ ਨੂੰ ਨਾਗਰਿਕਤਾ ਦੇ ਰਹੀ ਹੈ ਤੇ ਨਾ ਹੀ ਯਾਤਰਾ ਕਰਨ ਲਈ ਲੋੜੀਂਦੇ ਕਾਗ਼ਜ਼ਾਤ ਮੁਹੱਈਆ 

ਧਾਰਾ 370 ਖਤਮ ਕੀਤੀ ਜਾਵੇ: ਗਡਕਰੀ

Posted On December - 25 - 2010 Comments Off on ਧਾਰਾ 370 ਖਤਮ ਕੀਤੀ ਜਾਵੇ: ਗਡਕਰੀ
ਜੰਮੂ, 24 ਦਸੰਬਰ ਭਾਜਪਾ ਨੇ ਅੱਜ ਮੰਗ ਕੀਤੀ ਕਿ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਨੂੰ ਖਤਮ ਕੀਤਾ ਜਾਵੇ ਕਿਉਂਕਿ ਇਸ ਨਾਲ ਸੂਬੇ ਦੇ ਵਿਕਾਸ ਵਿਚ ਖੜੋਤ ਆ ਗਈ ਹੈ। ਇਥੇ ਪਰੇਡ ਗਰਾਊਂਡ ਵਿਚ ‘ਏਕਤਾ ਸੰਕਲਪ ਰੈਲੀ’ ਨੂੰ ਅੱਜ ਸੰਬੋਧਨ ਕਰਦਿਆਂ ਭਾਜਪਾ ਪ੍ਰਧਾਨ ਨਿਤਿਨ ਗਡਕਰੀ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਵਿਕਾਸ ਵਿਚ ਸੰਵਿਧਾਨ ਦੀ ਧਾਰਾ 370 ਮੁੱਖ ਅੜਿੱਕਾ ਹੈ ਅਤੇ ਜਦੋਂ ਤਕ ਇਸ ਨੂੰ ਨਹੀਂ ਹਟਾਇਆ ਜਾਂਦਾ ਉਦੋਂ ਤਕ ਸੂਬਾ ਉਦਯੋਗ, ਊਰਜਾ ਅਤੇ ਸੈਰ-ਸਪਾਟਾ ਸਨਅਤ ਵਿਚ ਤਰੱਕੀ 

ਪਤਨੀ ਦੀ ਹੱਤਿਆ ਦੇ ਦੋਸ਼ੀ ਪਤੀ ਨੂੰ ਦੱਖਣੀ ਅਫਰੀਕਾ ’ਚ ਉਮਰ ਕੈਦ

Posted On December - 25 - 2010 Comments Off on ਪਤਨੀ ਦੀ ਹੱਤਿਆ ਦੇ ਦੋਸ਼ੀ ਪਤੀ ਨੂੰ ਦੱਖਣੀ ਅਫਰੀਕਾ ’ਚ ਉਮਰ ਕੈਦ
ਕੇਪਟਾਊਨ, 24 ਦਸੰਬਰ ਦੱਖਣੀ ਅਫਰੀਕਾ ’ਚ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਆਪਣੀ ਪਤਨੀ ਦੀ ਹੱਤਿਆ ਦੇ ਦੋਸ਼ ’ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ, ਜਿਸ ਨੇ ਇਹ ਇਕਬਾਲ ਕੀਤਾ ਸੀ ਕਿ ਉਹਨੇ ਕਾਰ ’ਤੇ ਹਮਲੇ ਅਤੇ ਅਗਵਾ ਦਾ ਡਰਾਮਾ ਰਚ ਕੇ ਇਸ ਕਾਰਵਾਈ ਨੂੰ ਸਿਰੇ ਚੜ੍ਹਵਾਇਆ ਸੀ। ਇਹ ਮਾਮਲਾ ਬਰਤਾਨਵੀ-ਭਾਰਤੀ ਸ੍ਰੀਅਨ ਦੇਵਾਨੀ ਦੀ ਹੱਤਿਆ ਦੀ ਕਾਰਵਾਈ ਨਾਲ ਮਿਲਦਾ-ਜੁਲਦਾ ਹੈ, ਜੋ ਇਸ ਮੁਲਕ ’ਚ ਹਨੀਮੂਨ ਮਨਾਉਣ ਆਈ ਸੀ ਤੇ ਉਹਦੀ ਹੱਤਿਆ ਹੋ ਗਈ ਸੀ। ‘ਡੇਲੀ ਮੇਲ’ ’ਚ ਛਪੀ ਖ਼ਬਰ ਅਨੁਸਾਰ ਰਾਜੀਵ ਸ਼ਿਵ 

ਮੁੰਬਈ ਵਿੱਚ ਦਾਖਲ ਹੋਏ 4 ਅਤਿਵਾਦੀਆਂ ਵਿਚੋਂ ਇਕ ਦਾ ਸਕੈੱਚ ਜਾਰੀ

Posted On December - 25 - 2010 Comments Off on ਮੁੰਬਈ ਵਿੱਚ ਦਾਖਲ ਹੋਏ 4 ਅਤਿਵਾਦੀਆਂ ਵਿਚੋਂ ਇਕ ਦਾ ਸਕੈੱਚ ਜਾਰੀ
ਮੁੰਬਈ, 24 ਦਸੰਬਰ ਪਾਕਿਸਤਾਨ ਅਧਾਰਤ ਅਤਿਵਾਦੀ ਜਥੇਬੰਦੀ ਲਸ਼ਕਰ-ਏ-ਤੋਇਬਾ ਸਬੰਧਤ ਚਾਰ ਅਤਿਵਾਦੀ ਜੋ ਮੁੰਬਈ ਵਿਚ ਹਿੰਸਕ ਹਮਲਿਆਂ ਨੂੰ ਅੰਜ਼ਾਮ ਦੇਣ ਲਈ ਦਾਖਲ ਹੋਏ ਹਨ, ਉਹ ਵਿਦੇਸ਼ੀ ਵੀ ਹੋ ਸਕਦੇ ਹਨ ਅਤੇ ਇਹ ਮੰਨਿਆ ਜਾ ਰਿਹਾ ਹੈ ਕਿ ਉਹ ਦੇਸ਼ ਵਿਚ ਬੰਗਲਾਦੇਸ਼ ਦੀ ਸਰਹੱਦ ਰਾਹੀਂ ਦਾਖਲ ਹੋਏ ਹਨ। ਇਨ੍ਹਾਂ ਵਿਚੋਂ ਇਕ ਅਤਿਵਾਦੀ ਵਾਲਿਦ ਜਿਨਾਹ ਦਾ ਸਕੈੱਚ ਵੀ ਜਾਰੀ ਕੀਤਾ ਹੈ। ਪੁਲੀਸ ਸੂਤਰਾਂ ਅਨੁਸਾਰ ਇਨ੍ਹਾਂ ਅਤਿਵਾਦੀਆਂ ਦੀ ਕੌਮੀਅਤ ਦੀ ਪਛਾਣ ਨਹੀਂ ਹੋ ਸਕੀ ਪਰ ਇਹ ਭਾਰਤੀ ਮੂਲ ਦੇ ਨਹੀਂ 

ਨਿਠਾਰੀ ਕਾਂਡ ਦੇ ਪੀੜਤ ਸੀ.ਬੀ.ਆਈ. ਤੋਂ ਨਾਰਾਜ਼

Posted On December - 25 - 2010 Comments Off on ਨਿਠਾਰੀ ਕਾਂਡ ਦੇ ਪੀੜਤ ਸੀ.ਬੀ.ਆਈ. ਤੋਂ ਨਾਰਾਜ਼
ਗਾਜ਼ੀਆਬਾਦ, 24 ਦਸੰਬਰ: ਨਿਠਾਰੀ ਕਾਂਡ ਦੇ ਪੀੜਤਾਂ ਨੇ ਸੀ.ਬੀ.ਆਈ. ਵੱਲੋਂ ਸਨਅਤਕਾਰ ਮਹਿੰਦਰ ਸਿੰਘ ਪੰਧੇਰ ਨੂੰ ਇਸ ਮਾਮਲੇ ਵਿਚੋਂ ਕਲੀਨ ਚਿੱਟ ਦੇਣ ’ਤੇ ਰੋਸ ਪਗਟ ਕੀਤਾ ਹੈ। ਮਰਹੂਮ ਜਯੋਤੀ ਨਾਮ ਦੀ ਇਕ ਲੜਕੀ ਦੇ ਪਿਤਾ ਨੇ ਦੋਸ਼ ਲਗਾਇਆ ਕਿ ਸੀ.ਬੀ. ਆਈ. ਨੇ ਪੰਧੇਰ ਨੂੰ ਬਚਾਇਆ ਹੈ। ਲੜਕੀ ਪਿੰਕੀ ਦੀ ਮਾਤਾ ਵੰਦਨਾ ਸਰਕਾਰ ਤੇ ਇਕ ਲੜਕੀ ਰਚਨਾ ਦੇ ਪਿਤਾ ਨੇ ਸੀ.ਬੀ.ਆਈ. ’ਤੇ ਦੋਸ਼ ਲਗਾਇਆ ਕਿ ਸੀ.ਬੀ.ਆਈ. ਨੇ ਪੰਧੇਰ ਨੂੰ ਬਚਾਇਆ ਹੈ।                – ਪੀ.ਟੀ.ਆਈ.  

ਇਸਰਾਈਲ ਨੇ ਤਬਾਹ ਕੀਤਾ ਸੀ ਸੀਰੀਆ ਦਾ ਪਰਮਾਣੂ ਰਿਐਕਟਰ

Posted On December - 25 - 2010 Comments Off on ਇਸਰਾਈਲ ਨੇ ਤਬਾਹ ਕੀਤਾ ਸੀ ਸੀਰੀਆ ਦਾ ਪਰਮਾਣੂ ਰਿਐਕਟਰ
ਜ਼ੋਰੂਸ਼ਲਮ, 24 ਦਸੰਬਰ ‘‘ਇਸਰਾਈਲ ਨੇ 2007 ’ਚ ਹਵਾਈ ਹਮਲਾ ਕਰਕੇ ਸੀਰੀਆ ਦਾ ਪਰਮਾਣੂ ਰਿਐਕਟਰ ਤਬਾਹ ਕਰ ਦਿੱਤਾ ਸੀ। ਸੀਰੀਆ ਵੱਲੋਂ ਇਹ ਪਰਮਾਣੂ ਰਿਐਕਟਰ ਉੱਤਰੀ ਕੋਰੀਆ ਦੀ ਮਦਦ ਨਾਲ ਬਣਾਇਆ ਗਿਆ ਸੀ।’’   ਇਹ ਖੁਲਾਸਾ ਵਿਕੀਲੀਕਸ ਵੱਲੋਂ ਜਾਰੀ ਅਮਰੀਕੀ ਕੂਟਨੀਤਕ ਦੀ ਤਾਰ  ਜਾਰੀ ਕਰਦਿਆਂ ਕੀਤਾ ਹੈ। ਇਸਰਾਈਲ ਦੇ ਇਕ ਪ੍ਰਮੁੱਖ ਅਖ਼ਬਾਰ ਨੇ ਲਿਖਿਆ ਹੈ ਕਿ 6 ਸਤੰਬਰ,  2007 ’ਚ ਇਸਰਾਈਲ ਨੇ ਸੀਰੀਆ ਦਾ ਪਰਮਾਣੂ ਰਿਐਕਟਰ  ਤਬਾਹ ਕਰ ਦਿੱਤਾ ਸੀ। ਇਸ ਰਿਪੋਰਟ ਅਨੁਸਾਰ ਉਸ ਵੇਲੇ ਦੀ ਅਮਰੀਕੀ ਵਿਦੇਸ਼ 

ਸ਼ੇਅਰ ਦਲਾਲ ਹਿਤੇਨ ਸਣੇ ਤਿੰਨ ਨੂੰ ਦੋ-ਦੋ ਸਾਲ ਦੀ ਕੈਦ

Posted On December - 25 - 2010 Comments Off on ਸ਼ੇਅਰ ਦਲਾਲ ਹਿਤੇਨ ਸਣੇ ਤਿੰਨ ਨੂੰ ਦੋ-ਦੋ ਸਾਲ ਦੀ ਕੈਦ
ਮੁੰਬਈ, 24 ਦਸੰਬਰ ਇਥੋਂ ਦੀ ਇਕ ਵਿਸ਼ੇਸ਼ ਅਦਾਲਤ ਨੇ ਸਟਾਕ ਬਰੋਕਰ ਹਿਤੇਨ ਦਲਾਲ ਅਤੇ ਦੋ ਸਾਬਕਾ ਬੈਂਕ ਅਧਿਕਾਰੀਆਂ ਆਰ. ਧਨਕੁਮਾਰ ਤੇ ਐਸ.ਪੀ. ਕਾਮਤ ਨੂੰ 1991 ਵਿਚ ਹੋਏ 130 ਕਰੋੜ ਦੇ ਬੈਂਕ ਘਪਲੇ ਵਿਚ ਦੋ-ਦੋ ਸਾਲ ਦੀ ਬਾਮੁਸ਼ੱਕਤ ਕੈਦ ਸੁਣਾਈ ਹੈ। ਤਿੰਨਾਂ ਨੂੰ ਸਾਜ਼ਿਸ਼ ਰਚਣ, ਧੋਖਾਧੜੀ ਤੇ ਬੈਂਕ ਖਾਤਿਆਂ ਨਾਲ ਛੇੜਛਾੜ ਲਈ ਦੋਸ਼ੀ ਪਾਇਆ ਹੈ। ਜ਼ਿਕਰਯੋਗ ਹੈ ਕਿ ਹਿਤੇਸ਼ ਦਲਾਲ 1991-92 ਦੌਰਾਨ ਵੀ ਇਸੇ ਧਾਂਦਲੀ ਵਿਚ ਸਟਾਕ ਬਰੋਕਰ ਕੇਤਨ   ਪਾਰੇਖ ਵੀ ਦੋਸ਼ੀ ਠਹਿਰਾਏ ਜਾ ਚੁੱਕੇ  ਹਨ।                  -ਪੀ.ਟੀ.ਆਈ.  

ਇਰਾਨੀ ਅਤਿਵਾਦੀ ਜਥੇਬੰਦੀ ਦਾ ਆਗੂ ਪਾਕਿ ’ਚ ਗ੍ਰਿਫਤਾਰ

Posted On December - 25 - 2010 Comments Off on ਇਰਾਨੀ ਅਤਿਵਾਦੀ ਜਥੇਬੰਦੀ ਦਾ ਆਗੂ ਪਾਕਿ ’ਚ ਗ੍ਰਿਫਤਾਰ
ਇਸਲਾਮਾਬਾਦ, 24 ਦਸੰਬਰ ਇਰਾਨ ਦੇ ਜੰਡਉਲਾਹ ਅਤਿਵਾਦੀ ਗਰੁੱਪ ਦਾ ਆਗੂ ਅਬਦੁੱਲ ਰਾਓਫ ਰੀਗੀ ਨੂੰ ਅੱਜ ਪਾਕਿਸਤਾਨ ਦੀ ਮਿਲਟਰੀ ਇੰਟੈਲੀਜੈਂਸ ਨੇ ਗ੍ਰਿਫਤਾਰ ਕਰ ਲਿਆ ਹੈ। ਇਹ ਜਾਣਕਾਰੀ ਮੀਡੀਆ ਰਿਪੋਰਟਾਂ ਵਿਚ ਦਿੱਤੀ ਗਈ ਹੈ। ਰੀਗੀ ਨੂੰ ਇਰਾਨ ਸਰਕਾਰ ਵੱਲੋਂ ਭਗੌੜਾ ਕਰਾਰ ਦਿੱਤਾ ਹੋਇਆ ਹੈ।                     -ਪੀ.ਟੀ.ਆਈ.  

ਆਦਰਸ਼ ਸੁਸਾਇਟੀ ਦਾ ਪਾਣੀ ਤੇ ਬਿਜਲੀ ਕੁਨੈਕਸ਼ਨ ਬਹਾਲ ਕਰਨ ਤੋਂ ਇਨਕਾਰ

Posted On December - 25 - 2010 Comments Off on ਆਦਰਸ਼ ਸੁਸਾਇਟੀ ਦਾ ਪਾਣੀ ਤੇ ਬਿਜਲੀ ਕੁਨੈਕਸ਼ਨ ਬਹਾਲ ਕਰਨ ਤੋਂ ਇਨਕਾਰ
ਮੁੰਬਈ, 24 ਦਸੰਬਰ ਬੰਬਈ ਹਾਈ ਕੋਰਟ ਨੇ ਆਦਰਸ਼ ਹਾਊਸਿੰਗ ਸੁਸਾਇਟੀ ਦੀ ਬਿਜਲੀ ਤੇ ਪਾਣੀ ਦੀ ਸਪਲਾਈ ਬਹਾਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸੇ ਦੌਰਾਨ ਕੇਂਦਰੀ ਸੁਰੱਖਿਆ ਵਿਭਾਗ ਨੇ ਅਦਾਲਤ ਨੂੰ ਦੱਸਿਆ ਹੈ ਕਿ ਦੱਖਣੀ ਮੁੰਬਈ ਵਿਚ ਸਥਿਤ ਇਸ 31 ਮੰਜ਼ਿਲਾਂ ਇਮਾਰਤ ਨੂੰ ਅਤਿਵਾਦੀ ਹਮਲੇ ਦਾ ਵੀ ਖਤਰਾ ਹੈ। ਜ਼ਿਕਰਯੋਗ ਹੈ ਕਿ ਘਪਲੇ ਦੇ ਦੋਸ਼ਾਂ ਨਾਲ ਘਿਰੀ ਆਦਰਸ਼ ਸੁਸਾਇਟੀ ਨੇ ਉਸ ਸਮੇਂ ਅਦਾਲਤ ਵਿਚ ਅਪੀਲ ਦਾਇਰ ਕੀਤੀ ਸੀ ਜਦੋਂ ਸਿਵਲ ਪ੍ਰਸ਼ਾਸਨ ਨੇ ਇਸ ਇਮਾਰਤ ਦੇ ਬਿਜਲੀ ਤੇ ਪਾਣੀ ਦੇ ਕੁਨੈਕਸ਼ਨ 

ਸਚਿਨ ਤੇ ਸੌਰਵ ਨੂੰ ਅਗਵਾ ਕਰਨ ਦੀ ਸਾਜ਼ਿਸ਼ ਵਿੱਚ ਹਰਕਤ ਕਾਰਕੁਨ ਦੋਸ਼ੀ ਕਰਾਰ

Posted On December - 25 - 2010 Comments Off on ਸਚਿਨ ਤੇ ਸੌਰਵ ਨੂੰ ਅਗਵਾ ਕਰਨ ਦੀ ਸਾਜ਼ਿਸ਼ ਵਿੱਚ ਹਰਕਤ ਕਾਰਕੁਨ ਦੋਸ਼ੀ ਕਰਾਰ
ਨਵੀਂ ਦਿੱਲੀ, 24 ਦਸੰਬਰ ਦਿੱਲੀ ਦੀ ਇਕ ਅਦਾਲਤ ਨੇ 2002 ’ਚ ਕ੍ਰਿਕਟਰ ਸਚਿਨ ਤੇਂਦੁਲਕਰ ਤੇ ਸੌਰਵ ਗਾਂਗੁਲੀ ਨੂੰ ਅਗਵਾ ਕਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ ’ਚ ਤਿੰਨ ਪਾਕਿਸਤਾਨੀਆਂ ਸਮੇਤ ਹਰਕਤ-ਉਲ ਜਹਾਦੀ ਇਸਲਾਮੀ (ਐਚ.ਯੂ.ਜੇ.ਆਈ.) ਦੇ ਛੇ ਅਤਿਵਾਦੀਆਂ ਨੂੰ ਅੱਜ ਦੋਸ਼ੀ ਠਹਿਰਾਇਆ ਹੈ। ਵਧੀਕ ਸੈਸ਼ਨ ਜੱਜ ਪਿੰਕੀ ਨੇ ਇਨ੍ਹਾਂ ਛੇ ਅਤਿਵਾਦੀਆਂ ਨੂੰ 2002 ’ਚ ਜੇਲ੍ਹ ’ਚ ਬੰਦ ਆਪਣੇ ਸਾਥੀਆਂ ਦੀ ਰਿਹਾਈ ਲਈ ਤੇਂਦੁਲਕਰ ਤੇ ਗਾਂਗੁਲੀ ਨੂੰ ਅਗਵਾ ਕਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ੀ ਕਰਾਰ ਦਿੱਤਾ। ਇਨ੍ਹਾਂ ਨੂੰ 

ਮਿਦਨਾਪੁਰ ਜ਼ਿਲ੍ਹੇ ’ਚ ਚਾਰ ਰਾਜਸੀ ਕਾਰਕੁਨਾਂ ਦੀ ਮਾਓਵਾਦੀਆਂ ਵੱਲੋਂ ਹੱਤਿਆ

Posted On December - 25 - 2010 Comments Off on ਮਿਦਨਾਪੁਰ ਜ਼ਿਲ੍ਹੇ ’ਚ ਚਾਰ ਰਾਜਸੀ ਕਾਰਕੁਨਾਂ ਦੀ ਮਾਓਵਾਦੀਆਂ ਵੱਲੋਂ ਹੱਤਿਆ
ਮਿਦਨਾਪੁਰ/ਝਾੜਗ੍ਰਾਮ (ਪੱਛਮੀ ਬੰਗਾਲ), 24 ਦਸੰਬਰ ਪੱਛਮੀ ਮਿਦਨਾਪੁਰ ਜ਼ਿਲ੍ਹੇ ਦੀ ਝਾਰਗ੍ਰਾਮ ਸਬ-ਡਿਵੀਜ਼ਨ ਵਿੱਚ ਮਾਓਵਾਦੀਆਂ ਨੇ ਸੀ.ਪੀ.ਆਈ. (ਐਮ.) ਦੇ ਦੋ ਕਾਰਕੁਨਾਂ ਸਮੇਤ ਚਾਰ ਰਾਜਸੀ ਆਗੂਆਂ ਦੀ ਹੱਤਿਆ ਕਰ ਦਿੱਤੀ। ਇਨ੍ਹਾਂ ਵਿੱਚੋਂ ਇਕ ਤ੍ਰਿਣਾਮੂਲ ਕਾਂਗਰਸ ਨਾਲ ਅਤੇ ਝਾਰਖੰਡ ਪਾਰਟੀ ਨਾਲ ਸਬੰਧਤ ਹੈ।  ਪੁਲੀਸ ਸੂਤਰਾਂ ਅਨੁਸਾਰ ਇਨ੍ਹਾਂ ਨੂੰ ਮਾਓਵਾਦੀਆਂ ਦੇ ਸ਼ਮਿਆਲ ਸਕੂਐਡ ਦੇ ਅਤਿਵਾਦੀਆਂ ਨੇ ਘਰੋਂ ਕੱਢ ਕੇ ਤਿੰਨ ਨੂੰ ਗੋਲੀਆਂ ਮਾਰ ਦਿੱਤੀਆਂ ਅਤੇ ਇਕ ਨੂੰ ਫਾਹਾ ਦੇ ਕੇ ਮਾਰ 

ਅਮਰੀਕਾ ਤੇ ਇਟਲੀ ਨੇ ਅਤਿਵਾਦੀ ਹਮਲਿਆਂ ਦੇ ਡਰੋਂ ਚੌਕਸੀ ਵਧਾਈ

Posted On December - 25 - 2010 Comments Off on ਅਮਰੀਕਾ ਤੇ ਇਟਲੀ ਨੇ ਅਤਿਵਾਦੀ ਹਮਲਿਆਂ ਦੇ ਡਰੋਂ ਚੌਕਸੀ ਵਧਾਈ
ਵਾਸ਼ਿੰਗਟਨ, 24 ਦਸੰਬਰ ਅਮਰੀਕਾ ਦੀ ਹੋਮਲੈਂਡ ਸਕਿਓਰਿਟੀ ਨੇ ਜਹਾਜ਼ਾਂ ’ਚ ਅਤਿਵਾਦੀ ਹਮਲਿਆਂ ਦੇ ਡਰੋਂ ਥਰਮੋਕੋ ਦੀ ਵਰਤੋਂ ਬਾਰੇ ਚੌਕਸ ਕੀਤਾ ਹੈ ਤੇ ਕਿਹਾ ਹੈ ਕਿ ਅਤਿਵਾਦੀ ਇੰਸੂਲੇਟਿਡ ਪੇਅ ਪਦਾਰਥਾਂ ਵਾਲੇ ਡੱਬਿਆਂ ਵਿੱਚ ਬੰਬ ਆਦਿ ਲੁਕੋ ਸਕਦੇ ਹਨ। ਇਸ ਦੇ ਨਾਲ ਹੀ ਇਟਲੀ ਦੀ ਰਾਜਧਾਨੀ ’ਚ ਚਿੱਲੀ ਤੇ ਸਵਿਟਜ਼ਰਲੈਂਡ ਦੇ ਦੂਤਘਰਾਂ ’ਚ ਪਾਰਸਲ ਬੰਬ ਧਮਾਕਿਆਂ ਮਗਰੋਂ ਕ੍ਰਿਸਮਸ ਦੀ ਪੂਰਵਸੰਧਿਆ ’ਤੇ ਦੇਸ਼ ’ਚ ਚੌਕਸੀ ਦੇ ਆਦੇਸ਼ ਦਿੱਤੇ ਗਏ ਹਨ। ਟਰਾਂਸਪੋਰਟ ਸਕਿਓਰਿਟੀ ਐਡਮਿਨਿਸਟ੍ਰੇਸ਼ਨ 
Available on Android app iOS app
Powered by : Mediology Software Pvt Ltd.