ਸਰ੍ਹੋਂ ਜਾਤੀ ਦੀਆਂ ਫ਼ਸਲਾਂ ਦੀਆਂ ਬਿਮਾਰੀਆਂ !    ਕੌਮਾਂਤਰੀ ਮੈਚ ਇਕੱਠੇ ਖੇਡਣ ਵਾਲੇ ਭਰਾ ਮਨਜ਼ੂਰ ਹੁਸੈਨ, ਮਹਿਮੂਦ ਹੁਸੈਨ ਤੇ ਮਕਸੂਦ ਹੁਸੈਨ !    ਪੰਜਾਬ ਦੇ ਇਤਿਹਾਸ ਨਾਲ ਨੇੜਿਓਂ ਜੁੜਿਆ ਪਿੰਡ ‘ਲੰਗ’ !    ਕਰਜ਼ਾ ਤੇ ਪੇਂਡੂ ਔਰਤ ਮਜ਼ਦੂਰ ਪਰਿਵਾਰ !    ਪੰਜਾਬੀ ਫ਼ਿਲਮਾਂ ਦਾ ਸਰਪੰਚ ਯਸ਼ ਸ਼ਰਮਾ !    ਸਿਨਮਾ ਸਕਰੀਨ ’ਤੇ ਸਮਾਜ ਦੇ ਰੰਗ !    ਕੁਦਰਤ ਦੇ ਖੇੜੇ ਦੀ ਪ੍ਰਤੀਕ ਬਸੰਤ ਪੰਚਮੀ !    ਗੀਤਕਾਰੀ ਵਿਚ ਉੱਭਰਦਾ ਨਾਂ ਸੁਰਜੀਤ ਸੰਧੂ !    ਮੋਇਆਂ ਨੂੰ ਆਵਾਜ਼ਾਂ! !    ਲੋਕ ਢਾਡੀ ਪਰੰਪਰਾ ਦਾ ਵਾਰਿਸ ਈਦੂ ਸ਼ਰੀਫ !    

ਦੇਸ਼-ਵਿਦੇਸ਼ › ›

Featured Posts
‘ਭਾਜਪਾ ਸਰਕਾਰ ਨੇ ਵਿਰੋਧੀ ਆਗੂਆਂ ਦੇ ਫੋਨ ਟੈਪ ਕੀਤੇ’

‘ਭਾਜਪਾ ਸਰਕਾਰ ਨੇ ਵਿਰੋਧੀ ਆਗੂਆਂ ਦੇ ਫੋਨ ਟੈਪ ਕੀਤੇ’

ਮੁੰਬਈ, 24 ਜਨਵਰੀ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਭਾਜਪਾ ਦੀ ਅਗਵਾਈ ਵਾਲੀ ਤਤਕਾਲੀ ਦੇਵੇਂਦਰ ਫੜਨਵੀਸ ਸਰਕਾਰ ’ਤੇ ਐੱਨਸੀਪੀ ਅਤੇ ਕਾਂਗਰਸੀ ਆਗੂਆਂ ਦੇ ਫੋਨ ਟੈਪ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਹੈ ਕਿ ਤਤਕਾਲੀ ਸਰਕਾਰ ਨੇ ਕੁਝ ਅਧਿਕਾਰੀਆਂ ਨੂੰ ਜਾਸੂਸੀ ਸਾਫ਼ਟਵੇਅਰ ਲੈਣ ਇਜ਼ਰਾਈਲ ਭੇਜਿਆ ਸੀ। ਮੰਤਰੀ ...

Read More

ਟਰੰਪ ਖ਼ਿਲਾਫ਼ ਡੈਮੋਕਰੈਟਿਕ ਮੈਂਬਰਾਂ ਨੇ ਦਿੱਤੀਆਂ ਠੋਸ ਦਲੀਲਾਂ

ਟਰੰਪ ਖ਼ਿਲਾਫ਼ ਡੈਮੋਕਰੈਟਿਕ ਮੈਂਬਰਾਂ ਨੇ ਦਿੱਤੀਆਂ ਠੋਸ ਦਲੀਲਾਂ

ਵਾਸ਼ਿੰਗਟਨ, 24 ਜਨਵਰੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਖ਼ਿਲਾਫ਼ ਮਹਾਦੋਸ਼ ਦੇ ਚੱਲ ਰਹੇ ਮੁਕੱਦਮੇ ਦੌਰਾਨ ਡੈਮੋਕਰੈਟਿਕ ਪਾਰਟੀ ਦੇ ਵਕੀਲਾਂ ਨੇ ਦੋਸ਼ ਲਾਇਆ ਕਿ ਅਮਰੀਕਾ ਦੇ ਇਤਿਹਾਸ ’ਚ ਟਰੰਪ ਵਾਂਗ ਸੱਤਾ ਦੀ ਦੁਰਵਰਤੋਂ ਕਿਸੇ ਹੋਰ ਰਾਸ਼ਟਰਪਤੀ ਨੇ ਨਹੀਂ ਕੀਤੀ ਹੈ। ਉਨ੍ਹਾਂ ਅਟਾਰਨੀ ਰੂਡੀ ਗਿਊਲਿਆਨੀ ਵੱਲੋਂ ਯੂਕਰੇਨ ਬਾਰੇ ਦਿੱਤੀ ਗਈ ਥਿਊਰੀ ਨੂੰ ਮੁਕੰਮਲ ਤੌਰ ...

Read More

ਬੱਚਿਆਂ ਤੋਂ ਪ੍ਰੇਰਨਾ ਅਤੇ ਊਰਜਾ ਮਿਲਦੀ ਹੈ: ਮੋਦੀ

ਬੱਚਿਆਂ ਤੋਂ ਪ੍ਰੇਰਨਾ ਅਤੇ ਊਰਜਾ ਮਿਲਦੀ ਹੈ: ਮੋਦੀ

ਨਵੀਂ ਦਿੱਲੀ, 24 ਜਨਵਰੀ ਵੱਖ-ਵੱਖ ਵਰਗਾਂ ਵਿਚ ਕੌਮੀ ਸਨਮਾਨ ਜਿੱਤਣ ਵਾਲੇ ਬੱਚਿਆਂ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਉਨ੍ਹਾਂ ਲਈ ਪ੍ਰੇਰਨਾ ਸਰੋਤ ਹਨ ਤੇ ਬੱਚਿਆਂ ਤੋਂ ਊਰਜਾ ਮਿਲਦੀ ਹੈ। ਆਪਣੀ ਰਿਹਾਇਸ਼ ’ਤੇ ਪ੍ਰਧਾਨ ਮੰਤਰੀ ਬਾਲ ਪੁਰਸਕਾਰ ਜਿੱਤਣ ਵਾਲੇ ਬੱਚਿਆਂ ਨਾਲ ਗੱਲਬਾਤ ਕਰਦਿਆਂ ਨਰਿੰਦਰ ਮੋਦੀ ਨੇ ਕਿਹਾ ...

Read More

ਮੁੜ ਨਾਗਰਿਕਤਾ ਸਾਬਿਤ ਕਰਨ ਲਈ ਕਹਿਣਾ ਸਮਝ ਤੋਂ ਬਾਹਰ: ਨੰਦਿਤਾ

ਮੁੜ ਨਾਗਰਿਕਤਾ ਸਾਬਿਤ ਕਰਨ ਲਈ ਕਹਿਣਾ ਸਮਝ ਤੋਂ ਬਾਹਰ: ਨੰਦਿਤਾ

ਕੋਲਕਾਤਾ, 24 ਜਨਵਰੀ ਅਦਾਕਾਰਾ ਤੇ ਫ਼ਿਲਮਸਾਜ਼ ਨੰਦਿਤਾ ਦਾਸ ਨੇ ਦੇਸ਼ ਦੀ ਮੌਜੂਦਾ ਸਥਿਤੀ ਬਾਰੇ ਫ਼ਿਕਰ ਜ਼ਾਹਿਰ ਕਰਦਿਆਂ ਕਿਹਾ ਕਿ ਦੇਸ਼ ਜਿਸ ਪਾਸੇ ਵੱਧ ਰਿਹਾ ਹੈ, ਉਸ ਨੂੰ ਲੈ ਕੇ ਉਹ ਚਿੰਤਤ ਹੈ। ਦਾਸ ਨੇ ਕਿਹਾ ਕਿ ਸਮਝ ਤੋਂ ਬਾਹਰ ਹੈ ਕਿ ਹੁਣ ਮੁੜ ਲੋਕਾਂ ਨੂੰ ਕਿਉਂ ਇਹ ਸਾਬਿਤ ਕਰਨ ਲਈ ਕਿਹਾ ...

Read More

ਇਸਲਾਮੋਫੋਬੀਆ ਘਟਾਉਣ ਲਈ ਯਤਨ ਹੋਣ: ਅਰੁੰਧਤੀ ਰਾਏ

ਇਸਲਾਮੋਫੋਬੀਆ ਘਟਾਉਣ ਲਈ ਯਤਨ ਹੋਣ: ਅਰੁੰਧਤੀ ਰਾਏ

ਕੋਲਕਾਤਾ, 24 ਜਨਵਰੀ ਬੁੱਕਰ ਪੁਰਸਕਾਰ ਜੇਤੂ ਲੇਖਿਕਾ ਤੇ ਕਾਰਕੁਨ ਅਰੁੰਧਤੀ ਰਾਏ ਨੇ ਨਾਜ਼ੀ ਜਰਮਨੀ ਤੇ ਮੌਜੂਦਾ ਭਾਰਤ ਦੀ ਤੁਲਨਾ ਕਰਦਿਆਂ ਕਿਹਾ ਕਿ ਉਸ ਨੂੰ ਸਰਕਾਰ ਦੇ ‘ਵੰਡੀਆਂ ਪਾਉਣ ਵਾਲੇ’ ਨਾਗਰਿਕਤਾ ਕਾਨੂੰਨ ਤੇ ਤਜਵੀਜ਼ਤ ਐੱਨਆਰਸੀ ਦੀ ਖ਼ਿਲਾਫ਼ਤ ਲਈ ਸੜਕਾਂ ’ਤੇ ਉੱਤਰੇ ਵਿਦਿਆਰਥੀਆਂ ਨੂੰ ਵੇਖ ਕੇ ਵੱਡੀ ਖੁਸ਼ੀ ਹੁੰਦੀ ਹੈ। ਰਾਏ ਨੇ ਹਾਲਾਂਕਿ ...

Read More

ਪਾਕਿ-ਭਾਰਤ ਵਪਾਰ ’ਚ ਭਾਰੀ ਗਿਰਾਵਟ

ਪਾਕਿ-ਭਾਰਤ ਵਪਾਰ ’ਚ ਭਾਰੀ ਗਿਰਾਵਟ

ਇਸਲਾਮਾਬਾਦ, 23 ਜਨਵਰੀ ਪਾਕਿਸਤਾਨ ਦੇ ਕੇਂਦਰੀ ਬੈਂਕ ਨੇ ਪ੍ਰਗਟਾਵਾ ਕੀਤਾ ਹੈ ਕਿ ਪਾਕਿਸਤਾਨ ਅਤੇ ਭਾਰਤ ਵਿਚਕਾਰ ਵਪਾਰ ਵਿੱਚ ਬੀਤੇ ਸਮੇਂ ਵਿੱਚ ਭਾਰੀ ਗਿਰਾਵਟ ਆਈ ਹੈ। ਇਸ ਦੀ ਮੁੱਖ ਵਜ੍ਹਾ ਦੋਵਾਂ ਦੇਸ਼ਾਂ ਵਿੱਚ ਕਸ਼ਮੀਰ ਮੁੱਦੇ ਉੱਤੇ ਪੈਦਾ ਹੋਇਆ ਤਣਾਅ ਹੈ। ਸਟੇਟ ਬੈਂਕ ਆਫ ਪਾਕਿਸਤਾਨ ਦੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਸਾਲ 2019-20 ...

Read More

ਕੋਰੋਨਾਵਾਇਰਸ: ਚੀਨ ਨੇ ਦੋ ਸ਼ਹਿਰ ਬੰਦ ਕੀਤੇ

ਕੋਰੋਨਾਵਾਇਰਸ: ਚੀਨ ਨੇ ਦੋ ਸ਼ਹਿਰ ਬੰਦ ਕੀਤੇ

ਵੂਹਾਨ, 23 ਜਨਵਰੀ ਚੀਨ ਵਿੱਚ ਫੈਲੇ ਕੋਰੋਨਾਵਾਇਰਸ ਕਾਰਨ ਸਰਕਾਰ ਨੇ ਦੋ ਮੁੱਖ ਸ਼ਹਿਰਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਇਸ ਵਾਇਰਸ ਰੋਗ ਨੂੰ ਹੋਰ ਫੈਲਣ ਤੋਂ ਰੋਕਣ ਲਈ ਇਨ੍ਹਾਂ ਸ਼ਹਿਰਾਂ ਲਈ ਉਡਾਣਾਂ ਅਤੇ ਰੇਲਗੱਡੀਆਂ ਬੰਦ ਕਰ ਦਿੱਤੀਆਂ ਗਈਆਂ ਹਨ। ਵੂਹਾਨ ਵਿੱਚ ਸਮੁੰਦਰੀ-ਖਾਦ ਪਦਾਰਥਾਂ ਅਤੇ ਪਸ਼ੂ ਮੰਡੀ ਤੋਂ ਸ਼ੁਰੂ ਹੋਏ ਇਸ ...

Read More


ਬੇਰੁਜ਼ਗਾਰਾਂ ਨਾਲ ਠੱਗੀ ਮਾਰਨ ਵਾਲਾ ਗ੍ਰਿਫਤਾਰ

Posted On August - 13 - 2010 Comments Off on ਬੇਰੁਜ਼ਗਾਰਾਂ ਨਾਲ ਠੱਗੀ ਮਾਰਨ ਵਾਲਾ ਗ੍ਰਿਫਤਾਰ
ਪੱਤਰ ਪ੍ਰੇਰਕ ਜੰਮੂ, 12 ਅਗਸਤ ਰੇਲਵੇ ਵਿਭਾਗ ’ਚ ਭਰਤੀ ਕਰਨ ਦੇ ਨਾਂ ’ਤੇ ਬੇਰੁਜ਼ਗਾਰਾਂ ਨੂੰ ਠੱਗਣ ਵਾਲੇ  ਇਕ ਜਾਅਲਸਾਜ਼ ਨੂੰ ਪੁਲੀਸ ਨੇ ਕਾਬੂ ਕੀਤਾ ਹੈ। ਇਸ ਨੇ ਬੇਰੁਜ਼ਗਾਰਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਸੀ। ਮਿਲੀ ਜਾਣਕਾਰੀ ਅਨੁਸਾਰ ਥਾਣਾ ਪੀਰ ਮਿੱਠਾ ’ਚ ਰਾਜੌਰੀ ਵਾਸੀ ਮੁਹੰਮਦ ਸਲਮਾਨ ਨੇ  ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਸੁਰਨਕੋਟ ਵਾਸੀ ਮੁਹੰਮਦ ਜਾਵੇਦ ਨੇ ਉਸ ਨੂੰ ਰੇਲਵੇ ਵਿਭਾਗ ਵਿਚ ਨੌਕਰੀ ਦਿਵਾਉਣ ਦਾ ਵਾਅਦਾ ਕੀਤਾ ਸੀ ਅਤੇ ਇਹ ਆਖਿਆ ਸੀ ਕਿ ਉਸ ਦਾ ਇਕ ਰਿਸ਼ਤੇਦਾਰ 

ਤਸਲੀਮਾ ਦਾ ਵੀਜ਼ਾ ਵਧਿਆ

Posted On August - 13 - 2010 Comments Off on ਤਸਲੀਮਾ ਦਾ ਵੀਜ਼ਾ ਵਧਿਆ
ਨਵੀਂ ਦਿੱਲੀ, 12 ਅਗਸਤ ਸਰਕਾਰ ਨੇ ਵਿਵਾਦਾਂ ’ਚ ਘਿਰੀ ਬੰਗਲਾਦੇਸ਼ੀ ਲੇਖਕਾ ਤਸਲੀਮਾ ਨਸਰੀਨ ਦਾ ਵੀਜ਼ਾ ਇਕ ਸਾਲ ਲਈ ਹੋਰ ਵਧਾ ਦਿੱਤਾ ਹੈ। ਇਸ ਦੀ ਮਿਆਦ ਇਸ ਵਰ੍ਹੇ 16 ਅਗਸਤ ਤਕ ਸੀ। ਆਪਣੇ ਪਿਛਲੇ ਸਟੈਂਡ ਤੋਂ ਬਦਲਦਿਆਂ ਸਰਕਾਰ ਨੇ ਤਸਲੀਮਾ ਨੂੰ ਦੇਸ਼ ਛੱਡਣ ਅਤੇ ਦੇਸ਼ ਵਿਚ ਮੁੜ ਰਹਿਣ ਲਈ ਤਾਜ਼ਾ ਅਪੀਲ ਕਰਨ ਲਈ ਕਿਹਾ ਹੈ। 25 ਅਗਸਤ ਨੂੰ ਆਪਣਾ 47ਵਾਂ ਜਨਮ ਦਿਨ ਮਨਾਉਣ ਜਾ ਰਹੀ ਤਸਲੀਮਾ ਦੇਸ਼ ਵਿਚ ਸਥਾਈ ਨਾਗਰਿਕਤਾ ਹਾਸਲ ਕਰਨ ਦੀਆਂ ਵੀ ਕੋਸ਼ਿਸ਼ਾਂ ਕਰ ਰਹੀ ਹੈ।    -ਪੀ.ਟੀ.ਆਈ.  

‘ਅਣਖ ਲਈ ਕਤਲ’ ਰੋਕਣ ਸਬੰਧੀ ਰਾਜਾਂ ਨੂੰ ਹੋਰ ਸਮਾਂ ਦਿੱਤਾ

Posted On August - 13 - 2010 Comments Off on ‘ਅਣਖ ਲਈ ਕਤਲ’ ਰੋਕਣ ਸਬੰਧੀ ਰਾਜਾਂ ਨੂੰ ਹੋਰ ਸਮਾਂ ਦਿੱਤਾ
ਨਵੀਂ ਦਿੱਲੀ, 12 ਅਗਸਤ ‘ਅਣਖ ਲਈ ਕਤਲ’ ਦੇ ਮਾਮਲੇ ਵਿਚ ਨਵਾਂ ਕਾਨੂੰਨ ਬਣਾਉਣ ਦੇ ਮੱਦੇਨਜ਼ਰ ਮੰਤਰੀਆਂ ਦੇ ਇਕ ਪੈਨਲ ਨੇ ਜੁਆਬ ਦੇਣ ਲਈ ਰਾਜਾਂ ਨੂੰ ਹੋਰ ਸਮਾਂ  ਦਿੱਤਾ ਹੈ। ਇਸ ਮੁੱਦੇ ’ਤੇ ਵਿੱਤ ਮੰਤਰੀ ਪ੍ਰਣਬ ਮੁਖਰਜੀ ਦੀ ਅਗਵਾਈ ਵਿਚ ਇਕ ਪੈਨਲ ਬਣਿਆ ਹੈ। ਇਸ ਨੇ ਨਵੇਂ ਕਾਨੂੰਨ ਬਾਰੇ ਰਾਜਾਂ ਨੂੰ ਆਪਣੇ ਜੁਆਬ ਦੇਣ ਲਈ ਕਿਹਾ ਸੀ, ਪਰ ਹਾਲੇ ਤਕ ਸਿਰਫ ਦੋ ਰਾਜਾਂ ਨੇ ਅਜਿਹਾ ਕੀਤਾ ਹੈ। ਹੋਰ ਰਾਜਾਂ ਨੂੰ ਜੁਆਬ ਦੇਣ ਲਈ ਚਾਰ ਹਫਤਿਆਂ ਦਾ ਸਮਾਂ ਹੋਰ ਦੇ ਦਿੱਤਾ ਗਿਆ।    -ਪੀ.ਟੀ.ਆਈ.  

ਕਸ਼ਮੀਰ ਨੂੰ ਖ਼ੁਦਮੁਖਤਾਰੀ ਸਰਬਸੰਮਤੀ ਮਗਰੋਂ ਹੀ: ਭਾਜਪਾ

Posted On August - 12 - 2010 Comments Off on ਕਸ਼ਮੀਰ ਨੂੰ ਖ਼ੁਦਮੁਖਤਾਰੀ ਸਰਬਸੰਮਤੀ ਮਗਰੋਂ ਹੀ: ਭਾਜਪਾ
ਪ੍ਰਧਾਨ ਮੰਤਰੀ ਦੇ ਬਿਆਨ ਨੂੰ ਰਲਵਾਂ-ਮਿਲਵਾਂ ਹੁੰਗਾਰਾ ਨਵੀਂ ਦਿੱਲੀ, 11 ਅਗਸਤ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਜੰਮੂ-ਕਸ਼ਮੀਰ ਦੀ ਖ਼ੁਦਮੁਖਤਾਰੀ  ਸਬੰਧੀ ਨੁਕਤੇ ਉੱਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਭਾਜਪਾ ਦੇ ਸੀਨੀਅਰ ਆਗੂ ਐਮ. ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਪਹਿਲਾਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਸ ਤਜਵੀਜ਼ ਉੱਤੇ ਗੰਭੀਰ ਵਿਚਾਰ-ਵਟਾਂਦਰਾ ਕਰਨਾ ਚਾਹੀਦਾ ਹੈ। ਸ੍ਰੀ ਨਾਇਡੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਪਹਿਲਾਂ ਜੰਮੂ-ਕਸ਼ਮੀਰ ਬਾਰੇ ਤਜਵੀਜ਼ ਪੇਸ਼ ਕਰਨ। ਪ੍ਰਧਾਨ 

ਨਸ਼ੀਲੇ ਪਦਾਰਥਾਂ ਦੀ ਤਸਕਰੀ ਸਬੰਧੀ ਦੋ ਭਾਰਤੀ ਗ੍ਰਿਫ਼ਤਾਰ

Posted On August - 12 - 2010 Comments Off on ਨਸ਼ੀਲੇ ਪਦਾਰਥਾਂ ਦੀ ਤਸਕਰੀ ਸਬੰਧੀ ਦੋ ਭਾਰਤੀ ਗ੍ਰਿਫ਼ਤਾਰ
ਕੁਆਲਾਲੰਪੁਰ, 11 ਅਗਸਤ ਮਲੇਸ਼ੀਆਈ ਪੁਲੀਸ ਨੇ ਕੁਆਲਾਲੰਪੁਰ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਦੋ ਭਾਰਤੀ ਤਸਕਰਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਨੇ ਨੌਂ ਕਿਲੋ ਦੇ ਕਰੀਬ ਕੈਟਾਮਾਈਨ ਆਪਣੇ ਸਰੀਰਾਂ ਨਾਲ ਚਿਪਕਾਈ ਹੋਈ ਸੀ। ਪੁਲੀਸ ਨੂੰ ਸੂਹ ਮਿਲੀ ਸੀ ਕਿ 40 ਤੇ 28 ਸਾਲ ਦੀ ਉਮਰ ਦੇ ਦੋ ਆਦਮੀ ਸ਼ੁੱਕਰਵਾਰ ਨੂੰ ਚੇਨਈ ਤੋਂ ਇਥੇ ਪੁੱਜੇ ਸਨ ਤੇ ਉਹ ਆਪਣੇ ਸਾਮਾਨ ਦੀ ਉਡੀਕ ਕਰ ਰਹੇ ਸਨ ਕਿ ਸੂਹ ਦੇ ਆਧਾਰ ’ਤੇ ਕੰਮ ਕਰ ਰਹੀ ਪੁਲੀਸ ਨੇ ਉਨ੍ਹਾਂ ਨੂੰ ਦਬੋਚ ਲਿਆ। ਅੱਜ ਅਖਬਾਰਾਂ ’ਚ ਛਪੀ ਰਿਪੋਰਟ 

ਵਿਦਿਆਰਥੀਆਂ ਵੱਲੋਂ ਪੇਪਰਾਂ ਦਾ ਬਾਈਕਾਟ

Posted On August - 12 - 2010 Comments Off on ਵਿਦਿਆਰਥੀਆਂ ਵੱਲੋਂ ਪੇਪਰਾਂ ਦਾ ਬਾਈਕਾਟ
ਪੱਤਰ ਪ੍ਰੇਰਕ ਜੰਮੂ, 11 ਅਗਸਤ ਜੰਮੂ ਯੂਨੀਵਰਸਿਟੀ ਦੇ ਬਾਹਰ ਕੱਲ ਕੁਝ ਨੌਜਵਾਨਾਂ ਵੱਲੋਂ ਦੇਸ਼ ਵਿਰੋਧੀ ਨਾਅਰੇ ਲਾਏ ਜਾਣ ਦੇ ਵਿਰੋਧ ਵਿਚ ਅੱਜ ਜੰਮੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਪੇਪਰਾਂ ਦਾ ਬਾਈਕਾਟ ਕਰਦੇ ਹੋਏ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ। ਵਿਦਿਆਰਥੀ ਜੱਥੇਬੰਦੀਆਂ ਵੱਲੋਂ ਜੰਮੂ ਯੂਨੀਵਰਸਿਟੀ ਦੇ ਬਾਹਰ ਪਾਕਿਸਤਾਨ ਦਾ ਝੰਡਾ ਸਾੜਿਆ ਗਿਆ। ਅੱਜ ਜੰਮੂ ਯੂਨੀਵਰਸਿਟੀ ਵਿਚ ਵਿਦਿਆਰਥੀ ਜੱਥੇਬੰਦੀਆਂ ਨੇ ਪ੍ਰੀਖਿਆ ਕੇਂਦਰਾਂ ਵਿਚ ਜਾ ਕੇ ਵਿਦਿਆਰਥੀਆਂ ਤੋਂ 

ਸੰਵਿਧਾਨ ’ਚ ਸੋਧ ਦੀ ਸ਼ਰਤ ’ਤੇ ਮਾਓਵਾਦੀ ਆਪਣਾ ਉਮੀਦਵਾਰ ਵਾਪਸ ਲੈਣ ਲਈ ਤਿਆਰ

Posted On August - 12 - 2010 Comments Off on ਸੰਵਿਧਾਨ ’ਚ ਸੋਧ ਦੀ ਸ਼ਰਤ ’ਤੇ ਮਾਓਵਾਦੀ ਆਪਣਾ ਉਮੀਦਵਾਰ ਵਾਪਸ ਲੈਣ ਲਈ ਤਿਆਰ
ਕਾਠਮੰਡੂ, 11 ਅਗਸਤ ਮਾਓਵਾਦੀਆਂ ਦੇ ਤਰਜ਼ਮਾਨ ਦੀਨਾ ਨਾਥ ਸ਼ਰਮਾ ਨੇ ਕਿਹਾ ਹੈ ਕਿ ਜੇਕਰ ਦੂਜੀਆਂ ਸਿਆਸੀ ਪਾਰਟੀਆਂ ਅੰਤ੍ਰਿਮ ਸੰਵਿਧਾਨ ’ਚ ਸੋਧ ਕਰਨ ਲਈ ਸਹਿਮਤ ਹੋ ਜਾਂਦੀਆਂ ਹਨ, ਤਾਂ ਉਹ ਪਾਰਟੀ  ਦੇ ਚੇਅਰਮੈਨ ਪੁਸ਼ਪਾ ਕਮਲ ਦਾਹਲ ਉਰਫ ਪ੍ਰਚੰਡ ਦੀ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰੀ ਵਾਪਸ ਲੈਣ ਲਈ ਤਿਆਰ ਹਨ। ‘ਨਿਪਾਲ ਨਿਊਜ਼’ ਨੇ ਸ਼ਰਮਾ ਦਾ ਹਵਾਲਾ ਦੇ ਕੇ ਲਿਖਿਆ ਹੈ ਕਿ ਜੇਕਰ ਨਿਪਾਲੀ ਕਾਂਗਰਸ ਤੇ ਯੂ.ਐਮ. ਐਲ. ਸੰਵਿਧਾਨ ਵਿਚ ਸੋਧ ਦਾ  ਪ੍ਰਸਤਾਵ ਲੈ ਕੇ ਆਉਣ ਤਾਂ ਉਹ ਪ੍ਰਚੰਡ ਨੂੰ 

26/11 ਕੇਸ: ਦੋ ਮੁਲਜ਼ਮ ਬਰੀ ਕਰਨ ਖ਼ਿਲਾਫ ਅਪੀਲ

Posted On August - 12 - 2010 Comments Off on 26/11 ਕੇਸ: ਦੋ ਮੁਲਜ਼ਮ ਬਰੀ ਕਰਨ ਖ਼ਿਲਾਫ ਅਪੀਲ
ਮੁੰਬਈ, 11 ਅਗਸਤ ਮਹਾਰਾਸ਼ਟਰ ਸਰਕਾਰ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦਿੰਦਿਆਂ ਅੱਜ ਬੰਬੇ ਹਾਈ ਕੋਰਟ ਵਿਚ ਅਪੀਲ ਦਾਇਰ ਕੀਤੀ ਹੈ। ਯਾਦ ਰਹੇ ਕਿ ਟਰਾਇਲ ਕੋਰਟ ਨੇ 26/11 ਦਹਿਸ਼ਤੀ ਹਮਲੇ ਦੇ ਕੇਸ ਵਿਚ ਸਾਜ਼ਿਸ਼ ਘੜਨ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਦੋ ਵਿਅਕਤੀਆਂ ਨੂੰ ਬਰੀ ਕਰ ਦਿੱਤਾ ਸੀ। ਅਦਾਲਤ ਨੇ ਫਹੀਮ ਅੰਸਾਰੀ ਅਤੇ ਸਬਾਉਦੀਨ ਅਹਿਮਦ ਨੂੰ ਇਹ ਕਹਿ ਕੇ ਬਰੀ ਕਰ ਦਿੱਤਾ ਸੀ ਕਿ ਦੋਵਾਂ ਖ਼ਿਲਾਫ ਪੇਸ਼ ਸਬੂਤ ‘ਸ਼ੱਕੀ’ ਹਨ। ਇਸ ਫੈਸਲੇ ਨੂੰ ਚੁਣੌਤੀ ਦਿੰਦਿਆਂ ਸਟੇਟ ਨੇ ਅਪੀਲ ਦਾਇਰ ਕੀਤੀ 

ਰਾਵਲਪਿੰਡੀ ’ਚ ਮੰਦਰ ਢਾਹੇ ਜਾਣ ਦੀ ਹਿੰਦੂਆਂ ਤੇ ਸਿੱਖਾਂ ਵੱਲੋਂ ਨਿੰਦਾ

Posted On August - 12 - 2010 Comments Off on ਰਾਵਲਪਿੰਡੀ ’ਚ ਮੰਦਰ ਢਾਹੇ ਜਾਣ ਦੀ ਹਿੰਦੂਆਂ ਤੇ ਸਿੱਖਾਂ ਵੱਲੋਂ ਨਿੰਦਾ
ਰਾਵਲਪਿੰਡੀ, 11 ਅਗਸਤ ਪਾਕਿਸਤਾਨ ਦੇ ਹਿੰਦੂ ਤੇ ਸਿੱਖ ਭਾਈਚਾਰਿਆਂ ਨੇ ਰਾਵਲਪਿੰਡੀ ਦੇ ਭਾਵੜਾ ਬਾਜ਼ਾਰ ’ਚ ਬਣੇ 87 ਸਾਲ ਪੁਰਾਣੇ ਮੰਦਰ ਨੂੰ ਉਹਦੇ ਮਾਲਕ ਵੱਲੋਂ ਢਾਹੇ ਜਾਣ ਦੀ ਨਿੰਦਾ ਕੀਤੀ ਹੈ। ਟੀਪੂ ਰੋਡ ’ਤੇ ਰਾਵਲਪਿੰਡੀ ਮੈਡੀਕਲ ਕਾਲਜ ਦੇ ਸਾਹਮਣੇ ਬਣੇ ਇਸ ਮੰਦਰ ’ਚ ਸ਼ਹਿਰ ਦੇ ਹਿੰਦੂ ਤੇ ਸਿੱਖ ਆਪਣੇ ਸਕੇ-ਸਬੰਧੀਆਂ ਦੀਆਂ ਆਖਰੀ ਰਸਮਾਂ ਸਬੰਧੀ ਪੂਜਾ-ਪਾਠ ਕਰਿਆ ਕਰਦੇ ਸਨ। ਇਮਾਰਤ ’ਤੇ ਲੱਗੇ ਪੱਥਰ ਅਨੁਸਾਰ ਰਾਵਲਪਿੰਡੀ ਦੇ ਰਈਸ-ਇ-ਆਜ਼ਮ ਲਾਲਾ ਤਨਸੁੱਖ ਰਾਏ ਨੇ 1923 ’ਚ ਆਪਣੀ ਪਤਨੀ 

ਡਾਇਰੈਕਟਰ ਪਾਂਡਾ ਨੇ ਅਹੁਦਾ ਸੰਭਾਲਿਆ

Posted On August - 12 - 2010 Comments Off on ਡਾਇਰੈਕਟਰ ਪਾਂਡਾ ਨੇ ਅਹੁਦਾ ਸੰਭਾਲਿਆ
ਖੇਤਰੀ ਪ੍ਰਤੀਨਿਧ ਪਟਿਆਲਾ, 11 ਅਗਸਤ ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਡ ਦੇ ਨਵ-ਨਿਯੁਕਤ ਡਾਇਰੈਕਟਰ (ਵਿੱਤ ਤੇ ਵਣਜ) ਯੂ.ਕੇ. ਪਾਂਡਾ ਨੇ ਅੱਜ ਆਪਣੇ ਅਹੁਦਾ ਦਾ ਕਾਰਜ ਭਾਰ ਸੰਭਾਲ ਲਿਆ ਹੈ।  ਉਨ੍ਹਾਂ ਨੇ ਕੋਸਟ ਅਕਾਂਉਟੈਂਸੀ ਤੇ ਕੰਪਨੀ ਸੈਕਟਰੀ ਦੀਆਂ ਯੋਗਤਾਵਾਂ ਪ੍ਰਾਪਤ ਕੀਤੀਆਂ ਹੋਈਆਂ ਹਨ ਅਤੇ ਉਨ੍ਹਾਂ ਦਾ ਪਬਲਿਕ ਅਤੇ ਪ੍ਰਾਈਵੇਟ ਸੈਕਟਰ ਵਿਚ 30 ਸਾਲ ਦਾ ਤਜਰਬਾ ਹੈ, ਜਿਸ ਵਿੱਚੋਂ 15 ਸਾਲ ਪਾਵਰ ਸੈਕਟਰ ਦਾ ਹੈ। ਇਸ ਤੋਂ ਪਹਿਲਾਂ ਸ੍ਰੀ ਪਾਂਡਾ ਗਰਿਡਕੋ ਲਿਮਟਡ ਦੇ ਡਾਇਰੈਕਟਰ 

ਜ਼ਰਦਾਰੀ ਵਰਗੇ ਆਗੂਆਂ ਦਾ ਜੁੱਤੀ ਨਾਲ ਹੀ ਹੋਣਾ ਚਾਹੀਦਾ ਹੈ ਸਵਾਗਤ: ਸ਼ਮੀਨ ਖ਼ਾਨ

Posted On August - 12 - 2010 Comments Off on ਜ਼ਰਦਾਰੀ ਵਰਗੇ ਆਗੂਆਂ ਦਾ ਜੁੱਤੀ ਨਾਲ ਹੀ ਹੋਣਾ ਚਾਹੀਦਾ ਹੈ ਸਵਾਗਤ: ਸ਼ਮੀਨ ਖ਼ਾਨ
ਲੰਡਨ, 11 ਅਗਸਤ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੇ ਹਾਲੀਆ ਲੰਡਨ ਦੌਰੇ ਦੌਰਾਨ ਉਹਦੇ ਵੱਲ ਜੁੱਤੀ ਵਗਾਹ ਕੇ ਮਾਰਨ ਦਾ ਦਾਅਵਾ ਕਰਨ ਵਾਲੇ ਸ਼ਮੀਨ ਖ਼ਾਨ ਨੂੰ ਆਪਣੀ ਇਸ ਕਾਰਵਾਈ ਦਾ ਕੋਈ ਪਛਤਾਵਾ ਨਹੀਂ ਹੈ। ਉਹਦਾ ਕਹਿਣਾ ਹੈ ਕਿ ਸਾਰੇ ਮੁਹਾਜ਼ਾਂ ’ਤੇ ਅਸਫਲ ਹੋਣ ਵਾਲੇ ਆਗੂ ਦਾ ਏਹੀ ਸਵਾਗਤ ਕਰਨਾ ਬਣਦਾ ਹੈ। ਬਰਤਾਨੀਆ ਵਿਚ ਪਾਕਿਸਤਾਨ ਪੀਪਲਜ਼ ਪਾਰਟੀ ਦੇ ਕਾਰਕੁਨ ਖ਼ਾਨ ਨੇ ਜ਼ਰਦਾਰੀ ਦੀ ਬਰਮਿੰਘਮ ਪਾਰਟੀ ਮੀਟਿੰਗ ’ਚ ਉਹਦੇ ਵੱਲ ਜੁੱਤੀ ਵਗਾਹ ਮਾਰੀ ਸੀ। ਉਹ ਇਸ ਗੱਲੋਂ ਖ਼ਫ਼ਾ ਸੀ 

ਕੌਮਾਂਤਰੀ ਸੰਖੇਪ

Posted On August - 12 - 2010 Comments Off on ਕੌਮਾਂਤਰੀ ਸੰਖੇਪ
ਤੇਲ ਪਾਈਪਲਾਈਨ ਦਾ ਧਮਾਕੇ ਕਾਰਨ ਨੁਕਸਾਨ ਦਿਆਰਬਾਕਿਰ: ਦੱਖਣੀ-ਪੂਰਬੇ ਤੁਰਕੀ ਵਿਚ ਅੱਜ ਹੋਏ ਬੰਬ ਧਮਾਕੇ ਨਾਲ ਤੇਲ ਪਾਈਪਲਾਈਨ ਨੂੰ ਅੱਗ ਲੱਗ ਗਈ। ਅਧਿਕਾਰੀਆਂ ਨੂੰ ਇਸ ਪਿੱਛੇ ਕੁਰਦ ਵਿਦਰੋਹੀ ਸੰਗਠਨ ਪੀ.ਕੇ.ਕੇ. ਦਾ ਹੱਥ ਹੋਣ ਦਾ ਸ਼ੱਕ ਹੈ ਪਰ ਪੀ.ਕੇ.ਕੇ. ਨੇ ਇਸ ਦੀ ਜ਼ਿੰਮੇਵਾਰੀ ਨਹੀਂ ਲਈ। ਮਰਦੀਨ ਖੇਤਰ ਵਿਚ ਮਿਦਿਆਤ ਪਿੰਡ ਵਿਚ ਪਾਈਪਲਾਈਨ ਉੱਤੇ ਬੰਬ ਧਮਾਕੇ ਕਾਰਨ ਲੱਗੀ ਅੱਗ ਉੱਤੇ ਕਾਬੂ ਨਹੀਂ ਪਾਇਆ ਜਾ ਸਕਿਆ। ਇਸ ਦੌਰਾਨ ਉਥੋਂ ਲੰਘ ਰਹੇ ਦੋ ਕਾਰ ਸਵਾਰ ਵਿਅਕਤੀਆਂ ਦੀ ਮੌਤ ਹੋ ਗਈ। ਬੀਤੇ 

ਇਰਾਨ ਨੇ ਅਮਰੀਕੀ ਫੌਜੀਆਂ ਲਈ ਕਬਰਾਂ ਪੁੱਟੀਆਂ

Posted On August - 12 - 2010 Comments Off on ਇਰਾਨ ਨੇ ਅਮਰੀਕੀ ਫੌਜੀਆਂ ਲਈ ਕਬਰਾਂ ਪੁੱਟੀਆਂ
ਤਹਿਰਾਨ, 11 ਅਗਸਤ ਇਰਾਨ ਨੇ ਅਮਰੀਕੀ ਫੌਜੀਆਂ ਲਈ ਕਬਰਾਂ ਪੁੱਟਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਰਾਨ ਦੇ ਰੈਵੋਲੂਸ਼ਨਰੀ ਗਾਰਡ ਦੇ ਡਿਪਟੀ ਕਮਾਂਡਰ ਜਨਰਲ ਹੋਸੇਨ ਕਨਾਨੀ ਮੋਘਦਮ ਨੇ ਅੱਜ ਇੱਥੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕੀ ਫੌਜ ਨੇ ਉਨ੍ਹਾਂ ਦੇ ਦੇਸ਼ ’ਤੇ ਹਮਲਾ ਕੀਤਾ ਤਾਂ ਉਹ ਵੱਡੀ ਪੱਧਰ ’ਤੇ ਜੰਗ ਛੇੜ ਦਏਗਾ। ਇਹ ਦਲੇਰੀ ਭਰਿਆ ਐਲਾਨ ਉਸ ਵੇਲੇ ਆਇਆ ਜਦੋਂ ਅਮਰੀਕੀ ਜੁਆਇੰਟ ਚੀਫਜ਼ ਆਫ ਸਟਾਫ ਦੇ ਚੇਅਰਮੈਨ ਏ.ਐਮ. ਮੁਲੇਨ ਨੇ ਪਿਛਲੇ ਹਫਤੇ ਕਿਹਾ ਸੀ ਕਿ ਅਮਰੀਕੀ ਫੌਜ ਇਰਾਨ ’ਤੇ 

ਅਡਵਾਨੀ ਵੱਲੋਂ ਭਾਜਪਾ ਸੰਸਦ ਮੈਂਬਰਾਂ ਨੂੰ ਲੱਦਾਖ ਦੇ ਪੀੜਤਾਂ ਦੀ ਮਦਦ ਕਰਨ ਦੀ ਅਪੀਲ

Posted On August - 12 - 2010 Comments Off on ਅਡਵਾਨੀ ਵੱਲੋਂ ਭਾਜਪਾ ਸੰਸਦ ਮੈਂਬਰਾਂ ਨੂੰ ਲੱਦਾਖ ਦੇ ਪੀੜਤਾਂ ਦੀ ਮਦਦ ਕਰਨ ਦੀ ਅਪੀਲ
ਨਵੀਂ ਦਿੱਲੀ, 11 ਅਗਸਤ ਭਾਜਪਾ ਦੀ ਪਾਰਲੀਮਾਨੀ ਪਾਰਟੀ ਦੇ ਆਗੂ ਐਲ.ਕੇ. ਅਡਵਾਨੀ ਨੇ ਅੱਜ ਆਪਣੀ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਆਪਣੀਆਂ ਤਨਖਾਹਾਂ ’ਚੋਂ 10,000 ਰੁਪਏ ਲੇਹ-ਲੱਦਾਖ ਦੇ ਪੀੜਤਾਂ ਨੂੰ ਰਾਹਤ ਵਜੋਂ ਦੇਣ ਲਈ ਕਿਹਾ ਹੈ। ਉਨ੍ਹਾਂ ਨੇ ਇਹ ਵੀ ਸਲਾਹ ਦਿੱਤੀ ਹੈ ਕਿ ਸੰਸਦ ਮੈਂਬਰ ਆਪਣੇ ਅਖ਼ਤਿਆਰੀ ਕੋਟੇ ’ਚੋਂ ਉਸ ਖਿੱਤੇ ਦੀ ਪੁਨਰ-ਉਸਾਰੀ ਲਈ ਧਨ ਦੇਣ। ਭਾਜਪਾ ਦੇ ਪਾਰਲੀਮਾਨੀ ਦਲ ਦੀ ਮੀਟਿੰਗ ’ਚ ਅੱਜ ਅਡਵਾਨੀ ਨੇ ਇਹ ਸੁਝਾਅ ਦਿੱਤਾ।  ਰਾਜ ਸਭਾ ’ਚ ਭਾਜਪਾ ਦੇ ਡਿਪਟੀ ਆਗੂ ਐਸ.ਐਸ. 

ਮੁੰਬਈ ਬੰਦਰਗਾਹ ’ਤੇ 15 ਤਕ ਆਵਾਜਾਈ ਸ਼ੁਰੂ ਹੋਵੇਗੀ: ਰਮੇਸ਼

Posted On August - 11 - 2010 Comments Off on ਮੁੰਬਈ ਬੰਦਰਗਾਹ ’ਤੇ 15 ਤਕ ਆਵਾਜਾਈ ਸ਼ੁਰੂ ਹੋਵੇਗੀ: ਰਮੇਸ਼
ਮੁੰਬਈ, 10 ਅਗਸਤ ਹਾਲ ਹੀ ’ਚ ਤੇਲ ਡੁੱਲ੍ਹਣ ਕਾਰਨ ਪ੍ਰਭਾਵਿਤ ਹੋਈ ਮੁੰਬਈ ਬੰਦਰਗਾਹ 15 ਅਗਸਤ ਤਕ ਆਵਾਜਾਈ ਲਈ ਖੋਲ੍ਹ ਦਿੱਤੀ ਜਾਵੇਗੀ। ਲੋਕ ਸਭਾ ਵਿਚ ਇਸ ਬਾਰੇ ਜਾਣਕਾਰੀ ਦਿੰਦਿਆਂ ਵਾਤਾਵਰਣ ਮੰਤਰੀ ਜੈਰਾਮ ਰਮੇਸ਼ ਨੇ ਦੱਸਿਆ ਕਿ ਇੱਥੇ ਤੇਲ ਡੁੱਲ੍ਹਣ ਦਾ ਕੋਈ ਖ਼ਤਰਾ ਨਹੀਂ ਹੈ, ਇਸ ਲਈ 15 ਅਗਸਤ ਤਕ ਆਵਾਜਾਈ ਮੁੜ ਬਹਾਲ ਕਰ ਦਿੱਤੀ ਜਾਵੇਗੀ। ਪਿਛਲੇ ਦਿਨੀਂ ਦੋ ਸਮੁਦੰਰੀ ਜਹਾਜ਼ਾਂ ਵਿਚਾਲੇ ਟੱਕਰ ਕਾਰਨ ਇੱਥੇ ਕਈ ਜਹਾਜ਼ ਰੁਕੇ ਹੋਏ ਹਨ। ਕਰੀਬ 32 ਜਹਾਜ਼ 15 ਅਗਸਤ ਤਕ ਮੁੜ ਚੱਲਣਗੇ। -ਪੀ.ਟੀ.ਆਈ.  

ਤਾਲਿਬਾਨ ਹਮਲੇ ਡਰੋਂ ਰਾਹਵਾਲੀ ਛਾਉਣੀ ਸੀਲ

Posted On August - 11 - 2010 Comments Off on ਤਾਲਿਬਾਨ ਹਮਲੇ ਡਰੋਂ ਰਾਹਵਾਲੀ ਛਾਉਣੀ ਸੀਲ
ਗੁੱਜਰਾਂਵਾਲਾ (ਪਾਕਿਸਤਾਨ), 10 ਅਗਸਤ ਤਾਲਿਬਾਨ ਵੱਲੋਂ ਹਮਲੇ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਪਾਕਿਸਤਾਨੀ ਫੌਜ ਨੇ ਰਾਹਵਾਲੀ ਛਾਉਣੀ ਸੀਲ ਕਰ ਦਿੱਤੀ ਹੈ। ਫਿਲਹਾਲ ਇਸ ਨੂੰ ਇਕ ਹਫਤੇ ਲਈ ਬੰਦ ਕੀਤਾ ਗਿਆ ਹੈ ਅਤੇ ਇਹ ਪਾਬੰਦੀ ਹਟਾਏ ਜਾਣ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਹ ਰਾਹ ਬੰਦ ਹੋ ਜਾਣ ਕਾਰਨ ਆਮ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ। ਸੂਤਰਾਂ ਅਨੁਸਾਰ ਛਾਉਣੀ ਦੇ 9 ਦਾਖਲਾ ਰਸਤਿਆਂ ਵਿਚੋਂ ਸੱਤ ਅਣਮਿੱਥੇ ਸਮੇਂ ਲਈ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਗਏ ਹਨ ਜਦਕਿ ਦੋ ਲਾਂਘੇ 
Available on Android app iOS app
Powered by : Mediology Software Pvt Ltd.