ਲੰਡਨ-ਅੰਮ੍ਰਿਤਸਰ ਸਿੱਧੀ ਉਡਾਣ ਸ਼ੁਰੂ ਕਰਨ ਲਈ ਢੇਸੀ ਵੱਲੋਂ ਇੰਗਲੈਂਡ ਦੀ ਹਵਾਬਾਜ਼ੀ ਮੰਤਰੀ ਨਾਲ ਮੀਟਿੰਗ !    ਮਾਲੀ ਦੀ ਮਹਿਲਾ ਟੀ-20 ਟੀਮ ਛੇ ਦੌੜਾਂ ’ਤੇ ਢੇਰ !    ਫੀਫਾ ਮਹਿਲਾ ਵਿਸ਼ਵ ਕੱਪ: ਮਾਰਟਾ ਦਾ ਗੋਲ, ਬ੍ਰਾਜ਼ੀਲ ਪ੍ਰੀ ਕੁਆਰਟਰਜ਼ ’ਚ !    ਵਿਕਸਤ ਭਾਰਤ ਹਾਲੇ ਬੜੀ ਦੂਰ ਦੀ ਗੱਲ !    ਅਜੋਕੀ ਪੰਜਾਬੀ ਨੌਜਵਾਨੀ ਦੀ ਹਾਲਤ ਨਾਜ਼ੁਕ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਗੈਰਕਾਨੂੰਨੀ ਹੁੱਕਾ ਬਾਰਾਂ ’ਤੇ ਪਾਬੰਦੀ !    ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ !    ਸਾਬਕਾ ਐੱਸਪੀ ਨਾਲ 25 ਲੱਖ ਦੀ ਧੋਖਾਧੜੀ !    ‘ਹੈਲਪਿੰਗ ਹੈਪਲੈਸ’ ਦੀ ਮਦਦ ਨਾਲ ਵਤਨ ਪਰਤਿਆ ਨੌਜਵਾਨ !    

ਦੇਸ਼-ਵਿਦੇਸ਼ › ›

Featured Posts
ਬੋਰਿਸ ਨੇ ਬ੍ਰੈਗਜ਼ਿਟ ਦੀ ਹਮਾਇਤ ਕਰਨ ਵਾਲੇ ਵਿਰੋਧੀ ਨੂੰ ਪੱਖ ’ਚ ਕੀਤਾ

ਬੋਰਿਸ ਨੇ ਬ੍ਰੈਗਜ਼ਿਟ ਦੀ ਹਮਾਇਤ ਕਰਨ ਵਾਲੇ ਵਿਰੋਧੀ ਨੂੰ ਪੱਖ ’ਚ ਕੀਤਾ

ਲੰਡਨ, 19 ਜੂਨ ਬਰਤਾਨਵੀ ਲੀਡਰਸ਼ਿਪ ਲਈ ਪਸੰਦੀਦਾ ਆਗੂ ਬੋਰਿਸ ਜੌਹਨਸਨ ਨੇ ਬ੍ਰੈਗਜ਼ਿਟ ਦੇ ਹੱਕ ਵਿਚ ਖੜ੍ਹੇ ਆਪਣੇ ਇਕ ਅਹਿਮ ਵਿਰੋਧੀ ਦੀ ਹਮਾਇਤ ਹਾਸਲ ਕਰ ਲਈ ਹੈ। ਹਾਲਾਂਕਿ ਨਾਲ ਹੀ ਜੌਹਨਸਨ ’ਤੇ ਇਹ ਵੀ ਦੋਸ਼ ਲਾਏ ਜਾ ਰਹੇ ਹਨ ਕਿ ਉਨ੍ਹਾਂ ਯੂਰੋਪੀਅਨ ਯੂਨੀਅਨ ਛੱਡਣ ਬਾਰੇ ਆਪਣੀ ਸੁਰ ਕੁਝ ਨਰਮ ਕਰ ਲਈ ਹੈ। ...

Read More

ਦਿਮਾਗ਼ੀ ਬੁਖਾਰ: ਮੌਤਾਂ ਦੀ ਗਿਣਤੀ 113 ਹੋਈ

ਦਿਮਾਗ਼ੀ ਬੁਖਾਰ: ਮੌਤਾਂ ਦੀ ਗਿਣਤੀ 113 ਹੋਈ

ਮੁਜ਼ੱਫਰਪੁਰ (ਬਿਹਾਰ), 19 ਜੂਨ ਬਿਹਾਰ ਦੇ ਮੁਜ਼ੱਫ਼ਰਪੁਰ ਜ਼ਿਲ੍ਹੇ ਵਿੱਚ ਸੱਜਰੀਆਂ ਮੌਤਾਂ ਮਗਰੋਂ ਦਿਮਾਗੀ ਬੁਖਾਰ (ਏਈਐਸ) ਨਾਲ ਮਰਨ ਨਾਲ ਵਾਲੇ ਬੱਚਿਆਂ ਦੀ ਗਿਣਤੀ ਵਧ ਕੇ 113 ਹੋ ਗਈ ਹੈ। ਇਹ ਮੌਤਾਂ ਸ੍ਰੀ ਕ੍ਰਿਸ਼ਨਾ ਮੈਡੀਕਲ ਕਾਲਜ ਤੇ ਹਸਪਤਾਲ (ਐਸਕੇਐੱਮਸੀਐੱਚ) ਵਿੱਚ ਹੋਈਆਂ ਹਨ, ਜਿੱਥੇ ਲੰਘੀ ਰਾਤ ਤੋਂ ਹੁਣ ਤਕ 20 ਨਵੇਂ ਕੇਸ ਆ ਚੁੱਕੇ ...

Read More

ਟਰੰਪ ਵੱਲੋਂ 2020 ਦੀ ਚੋਣ ਲਈ ਮੁਹਿੰਮ ਦਾ ਆਗਾਜ਼

ਟਰੰਪ ਵੱਲੋਂ 2020 ਦੀ ਚੋਣ ਲਈ ਮੁਹਿੰਮ ਦਾ ਆਗਾਜ਼

ਵਾਸ਼ਿੰਗਟਨ, 19 ਜੂਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਫਲੋਰਿਡਾ ਵਿਚ ਇਕ ਵੱਡੀ ਰੈਲੀ ਕਰ ਕੇ ਅਮਰੀਕੀ ਰਾਸ਼ਟਰਪਤੀ ਵੱਜੋਂ ਮੁੜ ਚੋਣ ਲਈ ਆਪਣੀ ਮੁਹਿੰਮ ਦਾ ਰਸਮੀ ਤੌਰ ’ਤੇ ਆਗਾਜ਼ ਕਰ ਦਿੱਤਾ ਹੈ। 2020 ਲਈ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਟਰੰਪ ਨੇ ਸਮਰਥਕਾਂ ਨੂੰ ‘ਕੀਪ ਅਮੈਰਿਕਾ ਗਰੇਟ’ (ਅਮਰੀਕਾ ਨੂੰ ਮਹਾਨ ਬਣਾਈ ਰੱਖੋ) ਦਾ ...

Read More

ਮੋਦੀ ਵੱਲੋਂ ਰਾਹੁਲ ਗਾਂਧੀ ਨੂੰ ਜਨਮ ਦਿਨ ਦੀ ਵਧਾਈ

ਮੋਦੀ ਵੱਲੋਂ ਰਾਹੁਲ ਗਾਂਧੀ ਨੂੰ ਜਨਮ ਦਿਨ ਦੀ ਵਧਾਈ

ਨਵੀਂ ਦਿੱਲੀ, 19 ਜੂਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ (49) ਦੇ ਬੁੱਧਵਾਰ ਨੂੰ ਜਨਮ ਦਿਨ ਦੇ ਮੌਕੇ ’ਤੇ ਉਨ੍ਹਾਂ ਦੀ ਚੰਗੀ ਸਿਹਤ ਅਤੇ ਵੱਡੀ ਉਮਰ ਦੀ ਕਾਮਨਾ ਕਰਦਿਆਂ ਵਧਾਈ ਦਿੱਤੀ ਹੈ। ਸ੍ਰੀ ਮੋਦੀ ਨੇ ਟਵਿੱਟਰ ’ਤੇ ਰਾਹੁਲ ਗਾਂਧੀ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਕਾਂਗਰਸ ਪ੍ਰਧਾਨ ਨੇ ਟਵਿੱਟਰ ’ਤੇ ...

Read More

ਨਫ਼ਰਤੀ ਤਕਰੀਰਾਂ ’ਤੇ ਨਕੇਲ ਕੱਸੀ ਜਾਵੇ: ਗੁਟੇਰੇਜ਼

ਨਫ਼ਰਤੀ ਤਕਰੀਰਾਂ ’ਤੇ ਨਕੇਲ ਕੱਸੀ ਜਾਵੇ: ਗੁਟੇਰੇਜ਼

ਸੰਯੁਕਤ ਰਾਸ਼ਟਰ, 19 ਜੂਨ ਡਿਜੀਟਲ ਤਕਨਾਲੋਜੀ ਦੇ ਪਸਾਰ ਨਾਲ ਨਫਰਤੀ ਭਾਸ਼ਣਾਂ ਦੇ ਤੇਜ਼ੀ ਨਾਲ ਲੋਕਾਂ ਤਕ ਪਹੁੰਚਣ ਕਰਕੇ ਸੰਯੁਕਤ ਰਾਸ਼ਟਰ ਦੇ ਮੁਖੀ ਅੰਤੋਨੀਓ ਗੁਟੇਰੇਜ਼ ਨੇ ਕੌਮਾਂਤਰੀ ਭਾਈਚਾਰੇ ਨੂੰ ਸੱਦਾ ਦਿੱਤਾ ਹੈ ਕਿ ਉਹ ਨਫ਼ਰਤ ਅਤੇ ਵਿਦੇਸ਼ੀਆਂ ਨੂੰ ਪਸੰਦ ਨਾ ਕਰਨ ਦੀਆਂ ਕਾਰਵਾਈਆਂ ਦੇ ਟਾਕਰੇ ਲਈ ਕਦਮ ਉਠਾਉਣ। ਨਫਰਤੀ ਭਾਸ਼ਣਾਂ ਦੇ ਮੂਲ ਕਾਰਨਾਂ ...

Read More

ਭਾਰਤੀ ਮੂਲ ਦੇ ਇਮਾਮ ਦੀਆਂ ਟਿੱਪਣੀਆਂ ਨਾਲ ਯੂਕੇ ’ਚ ਵਿਵਾਦ

ਭਾਰਤੀ ਮੂਲ ਦੇ ਇਮਾਮ ਦੀਆਂ ਟਿੱਪਣੀਆਂ ਨਾਲ ਯੂਕੇ ’ਚ ਵਿਵਾਦ

ਲੰਡਨ, 19 ਜੂਨ ਭਾਰਤੀ ਮੂਲ ਦੇ ਇਮਾਮ ਅਬਦੁੱਲਾ ਪਟੇਲ ਵੱਲੋਂ ਬੀਬੀਸੀ ਦੇ ਸਿੱਧੇ ਪ੍ਰਸਾਰਣ ਦੌਰਾਨ ਕੀਤੇ ਗਏ ਸੁਆਲਾਂ ਨਾਲ ਵਿਵਾਦ ਪੈਦਾ ਹੋ ਗਿਆ ਹੈ। ਇਮਾਮ ਨੂੰ ਇੰਗਲੈਂਡ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰਾਂ ਨਾਲ ਸੁਆਲ-ਜੁਆਬ ਕਰਨ ਲਈ ਉਚੇਚੇ ਤੌਰ ’ਤੇ ਚੁਣਿਆ ਗਿਆ ਸੀ। ਉਸ ਨੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ’ਚ ...

Read More

ਪਰਵਾਸ ਅਰਬਾਂ ਡਾਲਰ ਦੀ ਸਨਅਤ: ਅਮਿਤਾਵ ਘੋਸ਼

ਪਰਵਾਸ ਅਰਬਾਂ ਡਾਲਰ ਦੀ ਸਨਅਤ: ਅਮਿਤਾਵ ਘੋਸ਼

ਨਵੀਂ ਦਿੱਲੀ, 19 ਜੂਨ ਉੱਘੇ ਲੇਖਕ ਅਮਿਤਾਵ ਘੋਸ਼ ਨੇ ਕਿਹਾ ਹੈ ਕਿ ਪਰਵਾਸ ਨੈੱਟਵਰਕ ਅਰਬਾਂ ਡਾਲਰ ਦੀ ਸਨਅਤ ਬਣ ਗਿਆ ਹੈ ਅਤੇ ਯੂਰੋਪ, ਅਫ਼ਰੀਕਾ ਅਤੇ ਏਸ਼ੀਆ ’ਚ ਜਥੇਬੰਦੀਆਂ ਇਸ ਨਾਲ ਜੁੜੀਆਂ ਹੋਈਆਂ ਹਨ। ਸ੍ਰੀ ਘੋਸ਼ ਇਸ ਵਿਸ਼ੇ ਨੂੰ ਆਪਣੀਆਂ ਕਈ ਕਿਤਾਬਾਂ ’ਚ ਉਭਾਰ ਚੁੱਕੇ ਹਨ ਜਿਸ ’ਚ ਨਵੀਂ ਕਿਤਾਬ ‘ਗੰਨ ਆਈਲੈਂਡ’ ...

Read More


ਅਯੁੱਧਿਆ ਦਹਿਸ਼ਤੀ ਹਮਲਾ ਕੇਸ ’ਚ ਚਾਰ ਨੂੰ ਉਮਰ ਕੈਦ

Posted On June - 19 - 2019 Comments Off on ਅਯੁੱਧਿਆ ਦਹਿਸ਼ਤੀ ਹਮਲਾ ਕੇਸ ’ਚ ਚਾਰ ਨੂੰ ਉਮਰ ਕੈਦ
ਪ੍ਰਯਾਗਰਾਜ, 18 ਜੂਨ ਅਯੁੱਧਿਆ ਵਿੱਚ ਸਾਲ 2005 ਦੌਰਾਨ ਹੋਏ ਦਹਿਸ਼ਤੀ ਹਮਲੇ ਦੇ ਕੇਸ ਵਿੱਚ ਵਿਸ਼ੇਸ਼ ਜੱਜ (ਐਸਸੀ/ਐਸਟੀ) ਦਿਨੇਸ਼ ਚੰਦਰ ਨੇ ਚਾਰ ਮੁਜਰਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਮੁਲਜ਼ਮ ਮੁਹੰਮਦ ਅਜ਼ੀਜ਼ ਨੂੰ ਦੋਸ਼ ਮੁਕਤ ਕਰਾਰ ਦਿੱਤਾ ਹੈ। ਇਹ ਫੈਸਲਾ ਨੈਨੀ ਕੇਂਦਰੀ ਜੇਲ੍ਹ ਵਿੱਚ ਸੁਣਾਇਆ ਗਿਆ। ਹਮਲੇ ਦੌਰਾਨ ਦੋ ਆਮ ਨਾਗਰਿਕਾਂ ਦੀ ਜਾਨ ਜਾਂਦੀ ਰਹੀ ਸੀ। ਸਰਕਾਰੀ ਵਕੀਲ ਗੁਲਾਬ ਚੰਦਰ ਅਗਰਹਿਰੀ ਨੇ ਕਿਹਾ ਹਰੇਕ ਮੁਜਰਮ ਨੂੰ 2.40 ਲੱਖ ਰੁਪਏ 

ਗੁਜਰਾਤ: ਰਾਜ ਸਭਾ ਸੀਟਾਂ ’ਤੇ ਵੱਖ-ਵੱਖ ਜ਼ਿਮਨੀ ਚੋਣਾਂ ਖ਼ਿਲਾਫ਼ ਸੁਣਵਾਈ ਅੱਜ

Posted On June - 19 - 2019 Comments Off on ਗੁਜਰਾਤ: ਰਾਜ ਸਭਾ ਸੀਟਾਂ ’ਤੇ ਵੱਖ-ਵੱਖ ਜ਼ਿਮਨੀ ਚੋਣਾਂ ਖ਼ਿਲਾਫ਼ ਸੁਣਵਾਈ ਅੱਜ
ਨਵੀਂ ਦਿੱਲੀ, 18 ਜੂਨ ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਗੁਜਰਾਤ ਵਿਚ ਖਾਲੀ ਹੋਈਆਂ ਰਾਜ ਸਭਾ ਦੀਆਂ ਦੋ ਸੀਟਾਂ ’ਤੇ ਵੱਖ-ਵੱਖ ਜ਼ਿਮਨੀ ਚੋਣਾਂ ਕਰਵਾਉਣ ਦੇ ਚੋਣ ਕਮਿਸ਼ਨ ਦੇ ਫ਼ੈਸਲੇ ਖ਼ਿਲਾਫ਼ ਕਾਂਗਰਸ ਦੀ ਪਟੀਸ਼ਨ ’ਤੇ ਭਲਕੇ ਸੁਣਵਾਈ ਕੀਤੀ ਜਾਵੇਗੀ। ਭਾਜਪਾ ਪ੍ਰਧਾਨ ਅਮਿਤ ਸ਼ਾਹ ਤੇ ਪਾਰਟੀ ਦੀ ਸੀਨੀਅਰ ਆਗੂ ਸਮ੍ਰਿਤੀ ਇਰਾਨੀ ਦੇ ਗਾਂਧੀਨਗਰ ਤੇ ਅਮੇਠੀ ਤੋਂ ਲੋਕ ਸਭਾ ਪਹੁੰਚਣ ਕਾਰਨ ਗੁਜਰਾਤ ਦੀਆਂ ਦੋ ਸੀਟਾਂ ਖਾਲੀ ਹੋ ਗਈਆਂ ਹਨ। ਗੁਜਰਾਤ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਪਰੇਸ਼ਭਾਈ 

ਲੋਕ ਸਭਾ ਸੈਸ਼ਨ ਦੇ ਪਹਿਲੇ ਦਿਨ ਮੇਲੇ ਵਰਗਾ ਮਾਹੌਲ

Posted On June - 18 - 2019 Comments Off on ਲੋਕ ਸਭਾ ਸੈਸ਼ਨ ਦੇ ਪਹਿਲੇ ਦਿਨ ਮੇਲੇ ਵਰਗਾ ਮਾਹੌਲ
17ਵੀਂ ਲੋਕ ਸਭਾ ਦੇ ਸੈਸ਼ਨ ਦੇ ਪਹਿਲੇ ਦਿਨ ਅੱਜ ਮੇਲੇ ਵਰਗਾ ਮਾਹੌਲ ਬਣ ਗਿਆ। ਰੰਗ-ਬਿਰੰਗੇ ਰਵਾਇਤੀ ਪਹਿਰਾਵੇ ਪਾ ਕੇ ਅਤੇ ਪੱਗੜੀਆਂ ਸਜਾ ਕੇ ਆਏ ਨਵੇਂ ਚੁਣੇ ਗਏ ਸੰਸਦ ਮੈਂਬਰ ਕਿਸੇ ਤਿਓਹਾਰ ਦਾ ਭੁਲੇਖਾ ਪਾ ਰਹੇ ਸਨ। ....

ਪਾਕਿਸਤਾਨੀ ਔਰਤਾਂ ਦਾ ਚੀਨ ਵਿਚ ਹੋ ਰਿਹੈ ਸ਼ੋਸ਼ਣ

Posted On June - 18 - 2019 Comments Off on ਪਾਕਿਸਤਾਨੀ ਔਰਤਾਂ ਦਾ ਚੀਨ ਵਿਚ ਹੋ ਰਿਹੈ ਸ਼ੋਸ਼ਣ
ਫ਼ੈਸਲਾਬਾਦ, 17 ਜੂਨ ਨਤਾਸ਼ਾ ਮਸੀਹ (19) ਨੇ ਪਾਕਿਸਤਾਨ ਵਿਚ ਜਦ ਆਪਣੀ ਮਾਂ ਨੂੰ ਕਾਹਲੀ ਜਿਹੀ ’ਚ ਫੋਨ ਕੀਤਾ ਤਾਂ ਉਹ ਉਸ ਨੂੰ ਦੱਸ ਨਾ ਸਕੀ ਕਿ ਉਸ ਨਾਲ ਕੀ ਵਾਪਰ ਰਿਹਾ ਹੈ। ਉਸ ਨੇ ਸਿਰਫ਼ ਐਨਾ ਹੀ ਦੱਸਿਆ ਕਿ ਚੀਨ ਦੇ ਜਿਸ ਵਿਅਕਤੀ ਨੂੰ ਉਸ ਦੇ ਪਰਿਵਾਰ ਨੇ ਵਿਆਹ ਕਰਵਾਉਣ ਲਈ ਵੇਚ ਦਿੱਤਾ, ਉਹ ਹੁਣ ਉਸ ’ਤੇ ਤਸ਼ੱਦਦ ਢਾਹ ਰਿਹਾ ਹੈ। ਇਸ ਤੋਂ ਬਾਅਦ ਉਹ ਰੋਣ ਲੱਗ ਗਈ ਤੇ ਮਾਂ ਨੂੰ ਸਾਰੀ ਕਹਾਣੀ ਦੱਸੀ। ਨਤਾਸ਼ਾ ਨੇ ਮਾਂ ਨੂੰ ਕਿਹਾ ਕਿ ਉਸ ਨੂੰ ਘਰ ਵਾਪਸ ਲੈ ਆਉਣ। ਨਤਾਸ਼ਾ ਨੇ ਦੱਸਿਆ ਕਿ ਪਤੀ ਨੇ ਕੁਝ ਹਫ਼ਤਿਆਂ 

ਸਰਕਾਰ ਜ਼ਮੀਨ ਉਪਜਾਊ ਬਣਾਉਣ ਲਈ ਵਚਨਬੱਧ: ਜਾਵੜੇਕਰ

Posted On June - 18 - 2019 Comments Off on ਸਰਕਾਰ ਜ਼ਮੀਨ ਉਪਜਾਊ ਬਣਾਉਣ ਲਈ ਵਚਨਬੱਧ: ਜਾਵੜੇਕਰ
ਨਵੀਂ ਦਿੱਲੀ, 17 ਜੂਨ ਭਾਰਤ ਦੀ 29.3 ਫ਼ੀਸਦੀ ਜ਼ਮੀਨ ਦੀ ਘਟ ਰਹੀ ਉਪਜਾਊ ਸ਼ਕਤੀ ਬਾਰੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਅੱਜ ਕਿਹਾ ਹੈ ਕਿ ਉਨ੍ਹਾਂ ਦਾ ਮੰਤਰਾਲਾ ਜ਼ਮੀਨ ਦੇ ਡਿੱਗ ਰਹੇ ਪੱਧਰ ਨੂੰ ਬਚਾਉਣ ਲਈ ਵਚਨਬੱਧ ਹੈ ਤੇ ਕਾਨਫਰੰਸ ਆਫ਼ ਪਾਰਟੀਜ਼ (ਸੀਓਪੀ) ਵਿਚ ਇਸ ’ਤੇ ਚਰਚਾ ਕੀਤੀ ਜਾਵੇਗੀ। ਜ਼ਮੀਨ ਨੂੰ ਬੰਜਰ ਬਣਨ ਤੇ ਸੋਕੇ ਤੋਂ ਬਚਾਉਣ ਸਬੰਧੀ ਕਰਵਾਏ ਪ੍ਰੋਗਰਾਮ ਦੌਰਾਨ ਸ੍ਰੀ ਜਾਵੜੇਕਰ ਨੇ ਕਿਹਾ, ‘‘ਸੰਸਾਰ ਦੀ ਤਰਾਸਦੀ ਹੈ ਕਿ ਜੋ ਜ਼ਮੀਨ ਕਦੇ ਉਪਜਾਊ ਸੀ, ਉਹ ਹੁਣ ਉਪਜਾਊ ਨਹੀਂ ਰਹੀ, 

ਉਸਾਰੀ ਕਾਰਜ ਦੌਰਾਨ ਵਾਪਰੇ ਹਾਦਸੇ ’ਚ ਤਿੰਨ ਦੀ ਮੌਤ

Posted On June - 18 - 2019 Comments Off on ਉਸਾਰੀ ਕਾਰਜ ਦੌਰਾਨ ਵਾਪਰੇ ਹਾਦਸੇ ’ਚ ਤਿੰਨ ਦੀ ਮੌਤ
ਬੰਗਲੌਰ, 17 ਜੂਨ ਇੱਥੇ ਸੀਵਰੇਜ ਟਰੀਟਮੈਂਟ ਪਲਾਂਟ ਲਈ ਉਸਾਰੇ ਜਾ ਰਹੇ ਦੋ ਪਾਣੀ ਵਾਲੇ ਟੈਂਕਾਂ ਲਈ ਲਗਾਈ ਸ਼ਟਰਿੰਗ ਡਿਗਣ ਕਾਰਨ ਤਿੰਨ ਮਜ਼ਦੂਰ ਮਾਰੇ ਗਏ ਤੇ 11 ਹੋਰ ਜ਼ਖ਼ਮੀ ਹੋ ਗਏ। ਇਸ ਉਸਾਰੀ ਕਾਰਜ ਵਿਚ ਕਰੀਬ 20 ਮਜ਼ਦੂਰ ਲੱਗੇ ਹੋਏ ਸਨ। ਦੁਪਹਿਰ ਵੇਲੇ ਵਾਪਰੀ ਇਸ ਘਟਨਾ ਵਿਚ 3 ਦੀ ਮੌਕੇ ਉੱਤੇ ਹੀ ਮੌਤ ਹੋ ਗਈ ਜਦਕਿ ਜ਼ਖ਼ਮੀ ਹੋਏ 11 ਜਣਿਆਂ ਨੂੰ ਦੋ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ। ਛੇ ਹੋਰਾਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਇਸ ਪਲਾਂਟ ਦੀ ਉਸਾਰੀ ਬੰਗਲੌਰ ਜਲ ਸਪਲਾਈ ਤੇ ਸੀਵਰੇਜ 

‘ਫਾਦਰਜ਼ ਡੇਅ’ ਮੌਕੇ ਦਾਮਿਨ ਤੇ ਉਬ੍ਹਾਨ ਨੇ ਪਿਤਾ ਨੂੰ ਗੁਆਇਆ

Posted On June - 18 - 2019 Comments Off on ‘ਫਾਦਰਜ਼ ਡੇਅ’ ਮੌਕੇ ਦਾਮਿਨ ਤੇ ਉਬ੍ਹਾਨ ਨੇ ਪਿਤਾ ਨੂੰ ਗੁਆਇਆ
ਸ੍ਰੀਨਗਰ, 17 ਜੂਨ ‘ਫਾਦਰਜ਼ ਡੇਅ’ ਮੌਕੇ ਅੱਜ ਇਕ ਸਾਲ ਦੇ ਦਾਮਿਨ ਤੇ ਚਾਰ ਸਾਲਾ ਉਬ੍ਹਾਨ ਨੇ ਆਪਣੇ ਪਿਤਾ ਜੰਮੂ ਕਸ਼ਮੀਰ ਪੁਲੀਸ ਦੇ ਅਧਿਕਾਰੀ ਅਰਸ਼ਦ ਅਹਿਮਦ ਖ਼ਾਨ ਨੂੰ ਗੁਆ ਦਿੱਤਾ। ਏਮਜ਼ (ਦਿੱਲੀ) ਤੋਂ ਅੱਜ ਜਦ ਇੱਥੇ ਖ਼ਾਨ ਦੀ ਦੇਹ ਪੁਲੀਸ ਲਾਈਨ ਲਿਆਂਦੀ ਗਈ ਤਾਂ ਮਾਹੌਲ ਕਾਫ਼ੀ ਗ਼ਮਗੀਨ ਹੋ ਗਿਆ। ਚਾਰ ਸਾਲਾ ਬੱਚਾ ਇਸ ਸਾਰੇ ਵਰਤਾਰੇ ਨੂੰ ਸਮਝਣ ਤੋਂ ਅਸਮਰੱਥ ਸੀ ਤੇ ਹਾਜ਼ਰ ਲੋਕਾਂ ਦੀ ਅੱਖਾਂ ਨਮ ਹੋ ਗਈਆਂ। ਆਖ਼ਰੀ ਰਸਮਾਂ ਮੌਕੇ ਉਸ ਨੂੰ ਉਸ ਦੇ ਮਾਮੇ ਨੇ ਗੋਦੀ ਚੁੱਕਿਆ ਹੋਇਆ ਸੀ। ਮਗਰੋਂ 

ਅਮਰੀਕਾ: ਭਾਰਤੀ ਆਈਟੀ ਮਾਹਿਰ ਸਣੇ ਪਰਿਵਾਰ ਦੇ ਚਾਰ ਜੀਅ ਮ੍ਰਿਤਕ ਮਿਲੇ

Posted On June - 18 - 2019 Comments Off on ਅਮਰੀਕਾ: ਭਾਰਤੀ ਆਈਟੀ ਮਾਹਿਰ ਸਣੇ ਪਰਿਵਾਰ ਦੇ ਚਾਰ ਜੀਅ ਮ੍ਰਿਤਕ ਮਿਲੇ
ਵਾਸ਼ਿੰਗਟਨ, 17 ਜੂਨ ਅਮਰੀਕੀ ਰਾਜ ਆਇਓਵਾ ’ਚ ਭਾਰਤੀ ਮੂਲ ਦਾ 44 ਸਾਲਾ ਸੂਚਨਾ ਤਕਨੀਕ (ਆਈਟੀ) ਪੇਸ਼ੇਵਰ ਤੇ ਉਸ ਦੇ ਪਰਿਵਾਰ ਦੇ ਤਿੰਨ ਮੈਂਬਰ ਆਪਣੇ ਘਰ ਵਿਚ ਹੀ ਮਰੇ ਹੋਏ ਪਾਏ ਗਏ ਹਨ। ਇਨ੍ਹਾਂ ਦੇ ਸਰੀਰ ’ਤੇ ਬੰਦੂਕ ਦੀਆਂ ਗੋਲੀਆਂ ਦੇ ਜ਼ਖ਼ਮ ਹਨ। ਮਰਨ ਵਾਲਿਆਂ ਵਿਚ ਦੋ ਨਾਬਾਲਗ ਵੀ ਹਨ। ਮ੍ਰਿਤਕਾਂ ਵਿਚ ਚੰਦਰਸ਼ੇਖਰ ਸੁੰਕਾਰਾ, ਲਾਵਨਯਾ ਸੁੰਕਾਰਾ (41), ਉਨ੍ਹਾਂ ਦੇ 15 ਤੇ 10 ਸਾਲ ਦੇ ਬੇਟੇ ਸ਼ਾਮਲ ਹਨ। ਉਨ੍ਹਾਂ ਦੀ ਮੌਤ ਬਾਰੇ ਪਤਾ ਸ਼ਨਿਚਰਵਾਰ ਸਵੇਰੇ ਦਸ ਵਜੇ ਲੱਗਾ ਹੈ। ਪੋਸਟਰਮਾਰਟਮ ਅਜੇ ਕੀਤਾ ਜਾਣਾ 

ਪਰਮਾਣੂ ਹਥਿਆਰਾਂ ਦੀ ਗਿਣਤੀ ਘਟੀ, ਤਕਨੀਕ ਵਧੀ

Posted On June - 18 - 2019 Comments Off on ਪਰਮਾਣੂ ਹਥਿਆਰਾਂ ਦੀ ਗਿਣਤੀ ਘਟੀ, ਤਕਨੀਕ ਵਧੀ
ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ (ਐੱਸਆਈਪੀਆਰ ਆਈ) ਦੀ ਇਕ ਰਿਪੋਰਟ ਅਨੁਸਾਰ ਪਿਛਲੇ ਸਾਲ ਦੌਰਾਨ ਸੰਸਾਰ ਭਰ ਵਿਚ ਪਰਮਾਣੂ ਹਥਿਆਰਾਂ ਦੀ ਗਿਣਤੀ ਭਾਵੇਂ ਘਟੀ ਹੈ ਪਰ ਵੱਖ ਵੱਖ ਦੇਸ਼ ਆਪਣੇ ਹਥਿਆਰ ਆਧੁਨਿਕ ਤਕਨੀਕ ਨਾਲ ਵੱਡੇ ਆਕਾਰ ਦੇ ਬਣਾ ਰਹੇ ਹਨ। ....

ਗ਼ੈਰਕਾਨੂੰਨੀ ਪਰਵਾਸੀਆਂ ਵਾਲੀ ਕਿਸ਼ਤੀ ਡੁੱਬੀ, ਅੱਠ ਹਲਾਕ

Posted On June - 18 - 2019 Comments Off on ਗ਼ੈਰਕਾਨੂੰਨੀ ਪਰਵਾਸੀਆਂ ਵਾਲੀ ਕਿਸ਼ਤੀ ਡੁੱਬੀ, ਅੱਠ ਹਲਾਕ
ਅੰਕਾਰਾ, 17 ਜੂਨ ਤੁਰਕੀ ਦੇ ਦੱਖਣ-ਪੱਛਮ ਵਿੱਚ ਅੱਜ ਵੱਡੇ ਤੜਕੇ ਗੈਰਕਾਨੂੰਨੀ ਪਰਵਾਸੀਆਂ ਨੂੰ ਲਿਜਾ ਰਹੀ ਕਿਸ਼ਤੀ ਡੁੱਬਣ ਕਰ ਕੇ ਅੱਠ ਵਿਅਕਤੀਆਂ ਦੀ ਮੌਤ ਹੋ ਗਈ। ਤੁਰਕੀ ਦੇ ਸਾਹਿਲੀ ਰੱਖਿਅਕਾਂ ਨੇ ਕਿਹਾ ਕਿ ਮੁਗਲਾ ਸੂਬੇ ਵਿੱਚ ਬੋਡਰੰਮ ਜ਼ਿਲ੍ਹੇ ਦੇ ਸਾਹਿਲ ’ਤੇ ਵਾਪਰੇ ਇਸ ਹਾਦਸੇ ਦੌਰਾਨ ਹੁਣ ਤਕ 31 ਪਰਵਾਸੀਆਂ ਨੂੰ ਬਚਾਇਆ ਜਾ ਚੁੱਕਾ ਹੈ ਜਦੋਂ ਕਿ ਰਾਹਤ ਤੇ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ। ਉਂਜ ਅਜੇ ਤਕ ਇਹ ਸਪਸ਼ਟ ਨਹੀਂ ਕਿ ਮਾਰੇ ਗਏ ਪਰਵਾਸੀ ਕਿਸ ਮੁਲਕ ਜਾਂ ਕਿਨ੍ਹਾਂ ਮੁਲਕਾਂ ਨਾਲ 

ਹੁਗਲੀ ਨਦੀ ਵਿੱਚ ਕਰਤੱਬ ਵਿਖਾਉਂਦਾ ਜਾਦੂਗਰ ਡੁੱਬਿਆ

Posted On June - 18 - 2019 Comments Off on ਹੁਗਲੀ ਨਦੀ ਵਿੱਚ ਕਰਤੱਬ ਵਿਖਾਉਂਦਾ ਜਾਦੂਗਰ ਡੁੱਬਿਆ
ਕੋਲਕਾਤਾ, 17 ਜੂਨ ਇਥੇ ਇਕ 40 ਸਾਲਾ ਜਾਦੂਗਰ ਦੀ ਪਾਣੀ ਹੇਠਾਂ ਕਰਤੱਬ ਵਿਖਾਉਂਦਿਆਂ ਹੁਗਲੀ ਨਦੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਚਸ਼ਮਦੀਦਾਂ ਮੁਤਾਬਕ ਚੰਚਲ ਲਹਿਰੀ ਨਾਂ ਦਾ ਇਹ ਜਾਦੂਗਰ ਛੇ ਫੁੱਟ ਲੰਮੇ ਪਿੰਜਰੇ, ਜਿਸ ਨੂੰ ਛੇ ਜਿੰਦਰੇ ਜੜੇ ਹੋਏ ਸਨ, ਵਿੱਚ ਬੰਦ ਹੋ ਕੇ ਪਾਣੀ ਹੇਠ ਕਰਤੱਬ ਵਿਖਾਉਣ ਲਈ ਗਿਆ ਤੇ ਹਾਵੜਾ ਪੁਲ ਦੀ 28 ਨੰਬਰ ਥੰਮਲੀ ਨੇੜਿਓਂ ਗੁੰਮ ਹੋ ਗਿਆ। ਕੋਲਕਾਤਾ ਦੇ ਦੱਖਣੀ ਨੀਮ ਸ਼ਹਿਰੀ ਇਲਾਕੇ ਦਾ ਰਹਿਣ ਵਾਲਾ ਲਹਿਰੀ ਇਸ ਤੋਂ ਪਹਿਲਾਂ ਸਾਲ 2013 ਵਿੱਚ ਹੁਗਲੀ ਨਦੀ ’ਚ ਇਹੀ ਕਰਤੱਬ 

ਫੇਸਬੁੱਕ ਨਵੀਂ ਕ੍ਰਿਪਟੋਕਰੰਸੀ ਲਿਆਉਣ ਦੀ ਤਿਆਰੀ ’ਚ

Posted On June - 18 - 2019 Comments Off on ਫੇਸਬੁੱਕ ਨਵੀਂ ਕ੍ਰਿਪਟੋਕਰੰਸੀ ਲਿਆਉਣ ਦੀ ਤਿਆਰੀ ’ਚ
ਲੰਡਨ: ਦੁਨੀਆਂ ਦੀ ਸਭ ਤੋਂ ਵੱਡੀ ਸੋਸ਼ਲ ਨੈੱਟਵਰਕਿੰਗ ਕੰਪਨੀ ਫੇਸਬੁੱਕ ਕ੍ਰਿਪਟੋਕਰੰਸੀ ਨਾਲ ਭੁਗਤਾਨ ਕਰਨ ਨੂੰ ਮੁੱਖ ਧਾਰਾ ਵਿਚ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਕੰਪਨੀ ਸਰਕਾਰ ਅਤੇ ਵਿੱਤੀ ਖੇਤਰ ਦੇ ਮਾਹਿਰਾਂ ਦੇ ਸਹਿਯੋਗ ਨਾਲ ਨਵੀਂ ਕਰੰਸੀ ਲਿਆਉਣਾ ਚਾਹੁੰਦੀ ਹੈ। ਇਹ ਸੋਸ਼ਲ ਨੈੱਟਵਰਕਿੰਗ ਕੰਪਨੀ ਭਲਕੇ ਇਸ ਕਰੰਸੀ ਬਾਰੇ ਜਾਣਕਾਰੀ ਦੇਵੇਗੀ, ਜਿਸ ਨੂੰ ਅਗਲੇ ਸਾਲ ਪੇਸ਼ ਕੀਤਾ ਜਾਵੇਗਾ। -ਪੀਟੀਆਈ  

ਡੁੱਬਣ ਕਾਰਨ ਭਾਰਤੀ ਨੌਜਵਾਨ ਦੀ ਦੁਬਈ ਵਿਚ ਮੌਤ

Posted On June - 18 - 2019 Comments Off on ਡੁੱਬਣ ਕਾਰਨ ਭਾਰਤੀ ਨੌਜਵਾਨ ਦੀ ਦੁਬਈ ਵਿਚ ਮੌਤ
ਦੁਬਈ: ਈਦ ਦੀਆਂ ਛੁੱਟੀਆਂ ਦੌਰਾਨ ਆਪਣੇ ਦੋਸਤਾਂ ਨਾਲ ਸਮੁੰਦਰ ’ਚ ਤੈਰਨ ਗਏ ਇਕ ਭਾਰਤੀ ਨੌਵਜਾਨ ਦੀ ਇੱਥੇ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਸ਼ਨਾਖ਼ਤ ਅਨੰਧੂ ਜਨਾਰਦਨ ਵਾਸੀ ਕੇਰਲ ਵਜੋਂ ਹੋਈ ਹੈ। ਉਹ ਆਪਣੇ ਦੋਸਤਾਂ ਨਾਲ ਸਮੁੰਦਰ ਕਿਨਾਰੇ ਗਿਆ ਸੀ ਕਿ ਤੈਰਾਕੀ ਦੌਰਾਨ ਤੇਜ਼ ਲਹਿਰਾਂ ਦੀ ਲਪੇਟ ਵਿਚ ਆ ਗਿਆ। -ਪੀਟੀਆਈ  

ਈਵੀਐੱਮਜ਼ ਦੀ ਵਰਤੋਂ ਬਾਰੇ ਰਾਇਸ਼ੁਮਾਰੀ ਹੋਵੇ: ਮੋਇਲੀ

Posted On June - 18 - 2019 Comments Off on ਈਵੀਐੱਮਜ਼ ਦੀ ਵਰਤੋਂ ਬਾਰੇ ਰਾਇਸ਼ੁਮਾਰੀ ਹੋਵੇ: ਮੋਇਲੀ
ਨਵੀਂ ਦਿੱਲੀ: ਸੀਨੀਅਰ ਕਾਂਗਰਸੀ ਆਗੂ ਵੀਰੱਪਾ ਮੋਇਲੀ ਨੇ ਅੱਜ ਕਿਹਾ ਹੈ ਕਿ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਐੱਮਜ਼) ਬਾਰੇ ਗੰਭੀਰ ਸ਼ੰਕੇ ਹਨ ਤੇ ਇਹ ਤੈਅ ਕਰਨ ਲਈ ਰਾਇਸ਼ੁਮਾਰੀ ਕਰਵਾਈ ਜਾਣੀ ਚਾਹੀਦੀ ਹੈ ਕਿ ਵੋਟਾਂ ਈਵੀਐੱਮਜ਼ ਰਾਹੀਂ ਪਾਈਆਂ ਜਾਣ ਜਾਂ ਚੋਣ ਪੱਤਰਾਂ ਰਾਹੀਂ। ਉਨ੍ਹਾਂ ਆਖਿਆ ਕਿ ਇਹ ਰਾਇਸ਼ੁਮਾਰੀ ਵੀ ਚੋਣ ਪੱਤਰਾਂ ਰਾਹੀਂ ਕੀਤੀ ਜਾਵੇ ਤੇ ਜੋ ਵੀ ਜਨਤਾ ਦਾ ਫ਼ੈਸਲਾ ਹੋਵੇ ਅੱਗੇ ਤੋਂ ਉਸੇ ਪ੍ਰਕਾਰ ਵੋਟਾਂ ਪਾਈਆਂ ਜਾਣ। -ਪੀਟੀਆਈ  

ਅੱਜ ਰਾਤ ਗੁਜਰਾਤ ਤੱਟ ਨੂੰ ਪਾਰ ਕਰੇਗਾ ‘ਵਾਯੂ’

Posted On June - 18 - 2019 Comments Off on ਅੱਜ ਰਾਤ ਗੁਜਰਾਤ ਤੱਟ ਨੂੰ ਪਾਰ ਕਰੇਗਾ ‘ਵਾਯੂ’
ਅਹਿਮਦਾਬਾਦ: ਮੌਸਮ ਵਿਭਾਗ ਅਨੁਸਾਰ ‘ਵਾਯੂ’ ਚੱਕਰਵਾਤ ਹੁਣ ਕਮਜ਼ੋਰ ਪੈ ਗਿਆ ਹੈ ਤੇ ਇਹ ਅੱਜ ਅੱਧੀ ਰਾਤ ਨੂੰ ਗੁਜਰਾਤ ਦੇ ਤੱਟ ਨੂੰ ਪਾਰ ਕਰ ਲਵੇਗਾ। ਦੂਜੇ ਪਾਸੇ ਕੱਛ ਜ਼ਿਲ੍ਹਾ ਪ੍ਰਸ਼ਾਸਨ ਨੇ ਚਿਤਾਵਨੀ ਜਾਰੀ ਕੀਤੀ ਹੋਈ ਹੈ ਕਿਉਂਕਿ ਇਸ ਚੱਕਰਵਾਤੀ ਤੂਫ਼ਾਨ ਨਾਲ ਸੂਬੇ ਵਿਚ ਭਾਰੀ ਮੀਂਹ ਪੈ ਸਕਦਾ ਹੈ। -ਪੀਟੀਆਈ  

ਪ੍ਰੋ. ਸਾਈਬਾਬਾ ਦੇ ਹੱਕ ਵਿਚ ਰੈਲੀ

Posted On June - 18 - 2019 Comments Off on ਪ੍ਰੋ. ਸਾਈਬਾਬਾ ਦੇ ਹੱਕ ਵਿਚ ਰੈਲੀ
ਟ੍ਰਿਬਿਊਨ ਨਿਊਜ਼ ਸਰਵਿਸ ਸਰੀ, 17 ਜੂਨ ਜੇਲ੍ਹ ਅੰਦਰ ਬੰਦ ਦਿੱਲੀ ਯੂਨੀਵਰਸਿਟੀ ਦੇ ਪ੍ਰੋ. ਜੀਐੱਨ ਸਾਈਬਾਬਾ ਦੀ ਰਿਹਾਈ ਲਈ ਇੰਡੀਅਨ ਐਬਰੌਡ ਫਾਰ ਪਲੂਰਲਿਸਟ ਇੰਡੀਆ (ਆਈਏਪੀਆਈ) ਨੇ ਇੱਥੇ ਰੈਲੀ ਕੀਤੀ। ਰੈਲੀ ਦਾ ਮੁੱਖ ਮਕਸਦ ਪ੍ਰੋ. ਸਾਈਬਾਬਾ ਦੀ ਲਗਾਤਾਰ ਵਿਗੜ ਰਹੀ ਸਿਹਤ ਦੇ ਮੱਦੇਨਜ਼ਰ, ਇਹ ਮਾਮਲਾ ਕੌਮਾਂਤਰੀ ਪੱਧਰ ਉਤੇ ਉਭਾਰਨਾ ਸੀ। ਜ਼ਿਕਰਯੋਗ ਹੈ ਕਿ ਪ੍ਰੋ. ਸਾਈਬਾਬਾ ਦਾ ਸਰੀਰ 90 ਫ਼ੀਸਦੀ ਅਪਾਹਜ ਹੈ ਅਤੇ ਉਨ੍ਹਾਂ ਨੂੰ ਹਰ ਪਲ ਡਾਕਟਰੀ ਸਹਾਇਤਾ ਦੀ ਲੋੜ ਪੈਂਦੀ ਹੈ ਪਰ ਜੇਲ੍ਹ ਅੰਦਰ ਢੁੱਕਵੀਂ 
Available on Android app iOS app
Powered by : Mediology Software Pvt Ltd.