ਨਵੀਂ ਸਿੱਖਿਆ ਨੀਤੀ ਅਤੇ ਅਧਿਆਪਨ ਸਿੱਖਿਆ !    ਮੈਂ ਲਾਚਾਰ ਸਰਕਾਰੀ ਸਕੂਲ ਬੋਲਦਾਂ…… !    ਵੱਡੀ ਉਮਰ ਦਾ ਗੱਠੀਆ (ਓਸਟੀਓ ਆਰਥਰਾਈਟਿਸ) !    ਮੰਦੀ ਤੋਂ ਧਿਆਨ ਭਟਕਾਉਣ ਲਈ ਐੱਨਆਰਸੀ ਦਾ ਰੌਲਾ ਪਾਇਆ: ਸੀਪੀਆਈਐੱਮ !    ਦੂਜਿਆਂ ਦੀ ਸੋਚ ਦਾ ਵਿਰੋਧ ਕਰਨ ਵਾਲੇ ਜਮਹੂਰੀਅਤ ਦੇ ਦੁਸ਼ਮਣ: ਦੇਬਰੀਤੋ !    ਜ਼ਿਮਨੀ ਚੋਣਾਂ ’ਚ ਖਿੱਲਰਿਆ ਪੀਡੀਏ !    ਬਟਾਲਾ ਧਮਾਕਾ: ਪੁਲੀਸ ਨੂੰ ਫੋਰੈਂਸਿਕ ਜਾਂਚ ਰਿਪੋਰਟ ਮਿਲੀ !    ਸਿੱਖਾਂ ਦੇ ਕਾਤਲਾਂ ਨੂੰ ਬਚਾਉਣ ਵਾਲਿਆਂ ਨੂੰ ਸਮਾਗਮਾਂ ਤੋਂ ਦੂਰ ਰੱਖਣ ਦੀ ਮੰਗ !    ਪੀਵੀ ਸਿੰਧੂ ਡੈਨਮਾਰਕ ਓਪਨ ’ਚੋਂ ਬਾਹਰ !    ਮੁੱਕੇਬਾਜ਼ ਪੈੱਟ੍ਰਿਕ ਡੇਅ ਦਾ ਦੇਹਾਂਤ !    

ਦੇਸ਼-ਵਿਦੇਸ਼ › ›

Featured Posts
ਸ਼ੇਰ ਦੇ ਵਾੜੇ ’ਚ ਦਾਖ਼ਲ ਹੋਇਆ ਨੌਜਵਾਨ

ਸ਼ੇਰ ਦੇ ਵਾੜੇ ’ਚ ਦਾਖ਼ਲ ਹੋਇਆ ਨੌਜਵਾਨ

ਪੱਤਰ ਪ੍ਰੇਰਕ ਨਵੀਂ ਦਿੱਲੀ, 17 ਅਕਤੂਬਰ ਦਿੱਲੀ ਦੇ ਚਿੜੀਆਘਰ ’ਚ ਅੱਜ ਇਕ ਨੌਜਵਾਨ ਸ਼ੇਰ ਦੇ ਵਾੜੇ ’ਚ ਦਾਖ਼ਲ ਹੋ ਗਿਆ ਤੇ ਉਸ ਦੇ ਸਾਹਮਣੇ ਖੜ੍ਹਾ ਹੋ ਗਿਆ। ਹਾਲਾਂਕਿ ਅਣਸੁਖਾਵੀਂ ਘਟਨਾ ਤੋਂ ਬਚਾਅ ਹੋ ਗਿਆ ਤੇ ਸ਼ੇਰ ਨੇ ਹਮਲਾ ਨਹੀਂ ਕੀਤਾ। ਨੌਜਵਾਨ ਨੂੰ ਵਾੜੇ ਤੋਂ ਬਾਹਰ ਲਿਆਂਦਾ ਗਿਆ ਤੇ ਪੁਲੀਸ ਪੁੱਛਗਿੱਛ ਲਈ ਥਾਣੇ ...

Read More

ਸੋਲੋ ਨਾਟਕ ‘ਮਨ ਮਿੱਟੀ ਦਾ ਬੋਲਿਆ’ ਦਾ ਮੰਚਨ

ਸੋਲੋ ਨਾਟਕ ‘ਮਨ ਮਿੱਟੀ ਦਾ ਬੋਲਿਆ’ ਦਾ ਮੰਚਨ

ਸੁਰਿੰਦਰ ਮਾਵੀ ਵਿਨੀਪੈੱਗ, 17 ਅਕਤੂਬਰ ਰੰਗ ਕਰਮੀ ਅਤੇ ਪੰਜਾਬੀ ਤੇ ਹਿੰਦੀ ਫ਼ਿਲਮਾਂ ਦੀ ਅਦਾਕਾਰਾ ਅਨੀਤਾ ਸ਼ਬਦੀਸ਼ ਵੱਲੋਂ ਔਰਤਾਂ ਨਾਲ ਹੁੰਦੇ ਜਬਰ-ਜਨਾਹ ਤੇ ਮਰਦ ਪ੍ਰਧਾਨ ਸਮਾਜ ਦੀ ਜਾਗੀਰੂ ਮਾਨਸਿਕਤਾ ਆਧਾਰਿਤ ਸੋਲੋ ਨਾਟਕ ‘ਮਨ ਮਿੱਟੀ ਦਾ ਬੋਲਿਆ’ ਦਾ ਮੰਚਨ ਮੈਪਲ ਕਲੀਜੇਟ ਦੇ ਥੀਏਟਰ ਵਿੱਚ ਕੀਤਾ ਗਿਆ। ਇਹ ਨਾਟਕ ਪੰਜਾਬੀ ਸਾਹਿਤ ’ਤੇ ਸੱਭਿਆਚਾਰਕ ਸਭਾ ਵਿਨੀਪੈੱਗ ...

Read More

ਕੈਨੇਡੀਅਨਾਂ ਦਾ ਚਹੇਤਾ ਬਣਿਆ ਜਗਮੀਤ ਸਿੰਘ

ਕੈਨੇਡੀਅਨਾਂ ਦਾ ਚਹੇਤਾ ਬਣਿਆ ਜਗਮੀਤ ਸਿੰਘ

ਸੁਰਿੰਦਰ ਮਾਵੀ ਵਿਨੀਪੈਗ, 17 ਅਕਤੂਬਰ ਐਡੀਪੀ ਪਾਰਟੀ ਦੇ ਮੁਖੀ ਜਗਮੀਤ ਸਿੰਘ ਨੇ ਹਰ ਕੈਨੇਡੀਅਨ ਦੇ ਮਨ ਵਿੱਚ ਥਾਂ ਬਣਾਈ ਹੈ। ਉਨ੍ਹਾਂ ਦੀ ਹਰਮਨਪਿਆਰਤਾ ਬਾਰੇ ਨੈਨੋਜ਼ ਰਿਸਰਚ ਦਾ ਕਹਿਣਾ ਹੈ ਕਿ ਉਹ ਚੋਣ ਸਰਵੇਖਣਾਂ ਵਿੱਚ ਜਗਮੀਤ ਸਿੰਘ ਦੀ ਪ੍ਰਸਿੱੱਧੀ ਵੇਖ ਰਹੇ ਹਨ। ਸੀਬੀਸੀ ਦੇ ਐਰਿਕ ਗ੍ਰੇਨੀਅਰ ਦਾ ਕਹਿਣਾ ਹੈ ਕਿ ਇਸ ਵੇਲੇ ਇੰਜ ...

Read More

ਮਾਂ ਬੋਲੀ ਤੋਂ ਮੂੰਹ ਮੋੜਨਾ ਸਭ ਤੋਂ ਵੱਡਾ ਸਰਾਪ: ਇਕਬਾਲ

ਮਾਂ ਬੋਲੀ ਤੋਂ ਮੂੰਹ ਮੋੜਨਾ ਸਭ ਤੋਂ ਵੱਡਾ ਸਰਾਪ: ਇਕਬਾਲ

ਪ੍ਰਤੀਕ ਸਿੰਘ ਟੋਰਾਂਟੋ, 17 ਅਕਤੂਬਰ ਭਾਸ਼ਾ ਦਾ ਕੋਈ ਧਰਮ ਨਹੀਂ ਹੁੰਦਾ, ਜ਼ੁਬਾਨ ਦਾ ਸਬੰਧ ਜ਼ਮੀਨ ਨਾਲ ਹੁੰਦਾ ਹੈ, ਧਰਮ ਨਾਲ ਨਹੀਂ। ਆਪਣੀ ਮਾਂ ਬੋਲੀ ਤੋਂ ਮੂੰਹ ਮੋੜਨਾ ਸਭ ਤੋਂ ਵੱਡਾ ਸਰਾਪ ਹੈ। ਇਹ ਗੱਲਾਂ ਪਾਕਿਸਤਾਨ ਤੋਂ ਆਏ ਪੰਜਾਬੀਅਤ ਦੇ ਮੁੱਦਈ ਤੇ ਇਤਿਹਾਸਕਾਰ ਪ੍ਰੋ. ਇਕਬਾਲ ਕੈਸਰ ਨੇ ਰੂ-ਬ-ਰੂ ਦੌਰਾਨ ਕਹੀਆਂ। ਉਨ੍ਹਾਂ ਭਰੇ ਮਨ ਨਾਲ਼ ...

Read More

ਨਿਵੇਸ਼ ਲਈ ਭਾਰਤ ਤੋਂ ਚੰਗੀ ਕੋਈ ਥਾਂ ਨਹੀਂ: ਸੀਤਾਰਾਮਨ

ਨਿਵੇਸ਼ ਲਈ ਭਾਰਤ ਤੋਂ ਚੰਗੀ ਕੋਈ ਥਾਂ ਨਹੀਂ: ਸੀਤਾਰਾਮਨ

ਵਾਸ਼ਿੰਗਟਨ, 17 ਅਕਤੂਬਰ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਇੱਥੇ ਕਿਹਾ ਕਿ ਨਿਵੇਸ਼ਕਾਂ ਨੂੰ ਨਿਵੇਸ਼ ਲਈ ਭਾਰਤ ਤੋਂ ਚੰਗੀ ਥਾਂ ਨਹੀਂ ਮਿਲ ਸਕਦੀ ਜਿੱਥੋਂ ਦਾ ਮਾਹੌਲ ਲੋਕਤੰਤਰ ਪੱਖੀ ਹੈ ਤੇ ਨਿਵੇਸ਼ਕਾਂ ਨੂੰ ਸਨਮਾਨ ਮਿਲਦਾ ਹੈ। ਕੌਮਾਂਤਰੀ ਮੁਦਰਾ ਫੰਡ (ਆਈਐੱਮਐਫ) ਦੇ ਹੈੱਡਕੁਆਰਟਰ ’ਚ ਕੌਮਾਂਤਰੀ ਨਿਵੇਸ਼ਕਾਂ ਨਾਲ ਹੋਈ ਮੁਲਾਕਾਤ ਮੌਕੇ ਉਨ੍ਹਾਂ ਨੂੰ ਭਰੋਸਾ ...

Read More

ਸ਼ਿਵਾਜੀ ਮਹਾਰਾਜ ਦੇ ਅਸੂਲਾਂ ’ਤੇ ਪਹਿਰਾ ਦੇਣ ਲਈ ਪਾਬੰਦ: ਮੋਦੀ

ਸ਼ਿਵਾਜੀ ਮਹਾਰਾਜ ਦੇ ਅਸੂਲਾਂ ’ਤੇ ਪਹਿਰਾ ਦੇਣ ਲਈ ਪਾਬੰਦ: ਮੋਦੀ

ਸਤਾਰਾ (ਮਹਾਰਾਸ਼ਟਰ), 17 ਅਕਤੂਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਰਾਸ਼ਟਰਵਾਦ ਤੇ ਕੌਮੀ ਸੁਰੱਖਿਆ ਦੇ ਸਿਧਾਂਤਾਂ ਉੱਤੇ ਪਹਿਰਾ ਦੇਣ ਲਈ ਪਾਬੰਦ ਹੈ। ਉਨ੍ਹਾਂ ਕਿਹਾ ਕਿ ਸਰਕਾਰ ਭਾਰਤ ’ਤੇ ਮਾੜੀ ਨਿਗ੍ਹਾ ਰੱਖਣ ਵਾਲਿਆਂ ਨੂੰ ਕਰਾਰਾ ਜਵਾਬ ਦੇਣ ਦੀ ਸਮਰੱਥਾ ਰੱਖਦੀ ਹੈ। ਸ੍ਰੀ ਮੋਦੀ ...

Read More

ਬਿਹਾਰ ਵਿਧਾਨ ਸਭਾ ਚੋਣਾਂ ਨਿਤੀਸ਼ ਦੀ ਅਗਵਾਈ ’ਚ ਲੜਾਂਗੇ: ਸ਼ਾਹ

ਬਿਹਾਰ ਵਿਧਾਨ ਸਭਾ ਚੋਣਾਂ ਨਿਤੀਸ਼ ਦੀ ਅਗਵਾਈ ’ਚ ਲੜਾਂਗੇ: ਸ਼ਾਹ

ਪਟਨਾ/ਵਾਰਾਨਸੀ, 17 ਅਕਤੂਬਰ ਬਿਹਾਰ ਵਿਚ ਭਾਜਪਾ ਤੇ ਜਨਤਾ ਦਲ (ਯੂਨਾਈਟਿਡ) ਦੇ ਗੱਠਜੋੜ ਵਿਚ ਤਰੇੜ ਪੈਣ ਦੀਆਂ ਕਿਆਸਰਾਈਆਂ ’ਤੇ ਲਗਾਮ ਕਸਦਿਆਂ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਐੱਨਡੀਏ ਸੂਬੇ ਵਿਚ ਅਗਲੀਆਂ ਵਿਧਾਨ ਸਭਾ ਚੋਣਾਂ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਿਚ ਲੜੇਗਾ। ਸ਼ਾਹ ਵੱਲੋਂ ਇਕ ਖ਼ਬਰ ਚੈਨਲ ਨੂੰ ਦਿੱਤੀ ...

Read More


ਚਿਦੰਬਰਮ ਨੇ ਮੋਦੀ ਦੇ ‘ਆਈਨਸਟਾਈਨ ਚੈਲੇਂਜ’ ’ਤੇ ਵਿਅੰਗ ਕਸਿਆ

Posted On October - 6 - 2019 Comments Off on ਚਿਦੰਬਰਮ ਨੇ ਮੋਦੀ ਦੇ ‘ਆਈਨਸਟਾਈਨ ਚੈਲੇਂਜ’ ’ਤੇ ਵਿਅੰਗ ਕਸਿਆ
ਨਵੀਂ ਦਿੱਲੀ: ਸੀਨੀਅਰ ਕਾਂਗਰਸੀ ਆਗੂ ਪੀ. ਚਿਦੰਬਰਮ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਿਦਿਆਰਥੀਆਂ ਨੂੰ ਦਿੱਤੇ ‘ਆਈਨਸਟਾਈਨ ਚੈਲੇਂਜ’ ’ਤੇ ਵਿਅੰਗ ਕਸਦਿਆਂ ਉਨ੍ਹਾਂ ਨੂੰ ਪੁੱਛਿਆ ਕਿ ਮੁਲਕ ਦੀਆਂ ਯੂਨੀਵਰਸਿਟੀਆਂ ਕਦੋਂ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਲਈ ਸਾਜ਼ਗਾਰ ਹੋਣਗੀਆਂ? ਸੀਬੀਆਈ ਵੱਲੋਂ ਗ੍ਰਿਫ਼ਤਾਰੀ ਤੋਂ ਬਾਅਦ ਚਿਦੰਬਰਮ ਤਿਹਾੜ ਜੇਲ੍ਹ ਵਿਚ ਹਨ ਤੇ ਸਾਬਕਾ ਕੇਂਦਰੀ ਮੰਤਰੀ ਨੇ ਪਰਿਵਾਰ ਨੂੰ ਉਨ੍ਹਾਂ ਦੀਆਂ ਟਿੱਪਣੀਆਂ ਟਵਿੱਟਰ ਉਤੇ ਪਾਉਣ ਲਈ 

ਭਾਰਤ ’ਚ ਵਾਲਟੇਅਰ ਅਤੇ ਰੂਸੋ ਵਰਗੇ ਸੰਘਰਸ਼ ਦੀ ਲੋੜ: ਕਾਟਜੂ

Posted On October - 6 - 2019 Comments Off on ਭਾਰਤ ’ਚ ਵਾਲਟੇਅਰ ਅਤੇ ਰੂਸੋ ਵਰਗੇ ਸੰਘਰਸ਼ ਦੀ ਲੋੜ: ਕਾਟਜੂ
ਨਵੀਂ ਦਿੱਲੀ, 5 ਅਕਤੂਬਰ ਸੁਪਰੀਮ ਕੋਰਟ ਦੇ ਸਾਬਕਾ ਜੱਜ ਮਾਰਕੰਡੇ ਕਾਟਜੂ ਨੇ ਕਿਹਾ ਹੈ ਕਿ ਭਾਰਤ ’ਚ ਕਿਸੇ ਵੱਡੇ ਸਿਆਸੀ ਬਦਲਾਅ ਤੋਂ ਪਹਿਲਾਂ ਉੱਘੇ ਬੁੱਧੀਜੀਵੀਆਂ ਵਾਲਟੇਅਰ ਅਤੇ ਰੂਸੋ ਵਰਗੇ ਵਿਚਾਰਧਾਰਕ ਸੰਘਰਸ਼ ਆਰੰਭਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਰਤ ’ਚ ਜਗੀਰਦਾਰੀ ਸੋਚ ਅਤੇ ਰਿਵਾਜਾਂ ਖ਼ਿਲਾਫ਼ ਪੂਰੀ ਤਾਕਤ ਨਾਲ ਵਿਚਾਰਧਾਰਕ ਪਹੁੰਚ ਆਪਣਾਉਣ ਦੀ ਲੋੜ ਹੈ। ‘ਝੂਠ ਅਤੇ ਕੂੜ ਪ੍ਰਚਾਰ ਦਾ ਮੁਲਕ ’ਚ ਬੋਲਬਾਲਾ ਹੈ, ਉਸ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ। ਇਹ ਕੰਮ ਦੇਸ਼ਭਗਤਾਂ, ਅਤਿ 

ਕਾਂਗਰਸ ਉਮੀਦਵਾਰ ਨੂੰ ‘ਪੂਤਨਾ’ ਕਹਿਣ ਤੋਂ ਵਿਵਾਦ ਭਖਿਆ

Posted On October - 6 - 2019 Comments Off on ਕਾਂਗਰਸ ਉਮੀਦਵਾਰ ਨੂੰ ‘ਪੂਤਨਾ’ ਕਹਿਣ ਤੋਂ ਵਿਵਾਦ ਭਖਿਆ
ਅਰੂਰ (ਕੇਰਲ): ਕੇਰਲ ਦੇ ਇੱਕ ਮੰਤਰੀ ਵੱਲੋਂ ਕਾਂਗਰਸ ਦੀ ਅਗਵਾਈ ਵਾਲੇ ਯੂਡੀਐੱਫ ਦੀ ਉਮੀਦਵਾਰ ਸ਼ਨੀਮੋਲ ਉਸਮਾਨ ਨੂੰ ‘ਪੂਤਨਾ’ ਕਹੇ ਜਾਣ ਤੋਂ ਵਿਵਾਦ ਭਖ ਗਿਆ ਹੈ। ਸ਼ਨੀਮੋਲ ਉਸਮਾਨ 21 ਅਕਤੂਬਰ ਨੂੰ ਅਰੂਰ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲੜ ਰਹੀ ਹੈ। ਯੂਡੀਐੱਫ ਨੇ ਪੀਡਬਲਿਊਡੀ ਮੰਤਰੀ ਜੀ ਸੁਧਾਕਰਨ ਖ਼ਿਲਾਫ਼ ਮਹਿਲਾਵਾਂ ਦੀ ਹੱਤਕ ਦੇ ਦੋਸ਼ ਹੇਠ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। -ਪੀਟੀਆਈ  

ਬੀਐੱਸਐੱਫ ਵੱਲੋਂ ਦੋ ਪਾਕਿਸਤਾਨੀ ਕਿਸ਼ਤੀਆਂ ਜ਼ਬਤ

Posted On October - 6 - 2019 Comments Off on ਬੀਐੱਸਐੱਫ ਵੱਲੋਂ ਦੋ ਪਾਕਿਸਤਾਨੀ ਕਿਸ਼ਤੀਆਂ ਜ਼ਬਤ
ਭੁਜ: ਬੀਐੱਸਐੱਫ ਨੇ ਗੁਜਰਾਤ ਦੇ ਕੱਛ ਜ਼ਿਲ੍ਹੇ ਵਿਚੋਂ ਦੋ ਪਾਕਿਸਤਾਨੀ ਲਾਵਾਰਿਸ ਕਿਸ਼ਤੀਆਂ ਜ਼ਬਤ ਕੀਤੀਆਂ ਹਨ। ਸ਼ਨਿੱਚਰਵਾਰ ਨੂੰ ਬੀਐੱਸਐੱਫ ਦੇ ਜਵਾਨ ਗਸ਼ਤ ਕਰ ਰਹੇ ਸਨ, ਇਸ ਦੌਰਾਨ ਉਨ੍ਹਾਂ ਨੇ ਲਛਮਣ ਪੁਆਇੰਟ ਨੇੜੇ ਭਾਰਤ ਪਾਕਿਸਤਾਨ ਸਰਹੱਦ ਕੋਲੋਂ ਦੋ ਕਿਸ਼ਤੀਆਂ ਜ਼ਬਤ ਕੀਤੀਆਂ। ਅਧਿਕਾਰੀਆਂ ਅਨੁਸਾਰ ਕਿਸ਼ਤੀਆਂ ਵਿਚ ਕੋਈ ਵਿਅਕਤੀ ਮੌਜੂਦ ਨਹੀਂ ਸੀ। -ਪੀਟੀਆਈ  

ਡੀਐੱਮਕੇ ਵਲੋਂ ਦੇਸ਼ ਧਰੋਹ ਦਾ ਕੇਸ ਵਾਪਿਸ ਲੈਣ ਦੀ ਮੰਗ

Posted On October - 6 - 2019 Comments Off on ਡੀਐੱਮਕੇ ਵਲੋਂ ਦੇਸ਼ ਧਰੋਹ ਦਾ ਕੇਸ ਵਾਪਿਸ ਲੈਣ ਦੀ ਮੰਗ
ਚੇਨਈ: ਡੀਐੱਮਕੇ ਦੇ ਪ੍ਰਧਾਨ ਐੱਮ ਕੇ ਸਟਾਲਿਨ ਨੇ ਵੀ ਦੇਸ਼ ਦੀਆਂ ਪ੍ਰਸਿੱਧ ਹਸਤੀਆਂ ਵਿਰੁੱਧ ਦੇਸ਼ ਧਰੋਹ ਦਾ ਕੇਸ ਵਾਪਿਸ ਲੈਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਖੁੱਲ੍ਹਾ ਪੱਤਰ ਲਿਖਣ ਨੂੰ ਲੈ ਕੇ ਦਰਜ ਕਰਵਾਈ ਐੱਫਆਈਆਰ ਰੱਦ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਹਿਣਸ਼ੀਲਤਾ,ਫਿਰਕੂ ਸਾਂਝ ਵਰਗੇ ਮੁੱਦੇ ਜੋ ਸਾਡੇ ਸੰਵਿਧਾਨ ਦਾ ਮੁੱਢਲਾ ਅੰਗ ਹਨ, ਨੂੰ ਉਠਾਉਣ ਵਾਲੇ ਰਾਸ਼ਟਰ ਵਿਰੋਧੀ ਕਿਵੇਂ ਹੋ ਸਕਦੇ ਹਨ। -ਪੀਟੀਆਈ  

ਤਾਲਿਬਾਨ ਤੇ ਅਮਰੀਕੀ ਸ਼ਾਂਤੀ ਦੂਤ ਵਿਚਾਲੇ ਮੀਟਿੰਗ

Posted On October - 6 - 2019 Comments Off on ਤਾਲਿਬਾਨ ਤੇ ਅਮਰੀਕੀ ਸ਼ਾਂਤੀ ਦੂਤ ਵਿਚਾਲੇ ਮੀਟਿੰਗ
ਕਾਬੁਲ, 5 ਅਕਤੂਬਰ ਤਾਲਿਬਾਨ ਨੇ ਪਾਕਿਸਤਾਨ ਦੀ ਰਾਜਧਾਨੀ ਵਿੱਚ ਅਮਰੀਕਾ ਦੇ ਸ਼ਾਂਤੀ ਦੂਤ ਜ਼ਾਲਮੇ ਖਲੀਲਜ਼ਾਦ ਨਾਲ ਮੁਲਾਕਾਤ ਕੀਤੀ। ਤਾਲਿਬਾਨ ਦੇ ਸੂਤਰਾਂ ਨੇ ਖਲੀਲਜ਼ਾਦ ਤੇ ਮੁੱਲ੍ਹਾ ਅਬਦੁਲ ਗ਼ਨੀ ਬਰਦਾਰ ਦੀ ਅਗਵਾਈ ਹੇਠਲੇ ਤਾਲਿਬਾਨ ਵਫ਼ਦ ਵਿਚਾਲੇ ਹੋਈ ਮੀਟਿੰਗ ਦੇ ਪੂਰੇ ਵੇਰਵੇ ਨਸ਼ਰ ਨਹੀਂ ਕੀਤੇ। -ਪੀਟੀਆਈ  

ਮਕਬੂਜ਼ਾ ਕਸ਼ਮੀਰ ਵਾਸੀ ਕੰਟਰੋਲ ਰੇਖਾ ਪਾਰ ਨਾ ਕਰਨ: ਇਮਰਾਨ

Posted On October - 6 - 2019 Comments Off on ਮਕਬੂਜ਼ਾ ਕਸ਼ਮੀਰ ਵਾਸੀ ਕੰਟਰੋਲ ਰੇਖਾ ਪਾਰ ਨਾ ਕਰਨ: ਇਮਰਾਨ
ਇਸਲਾਮਾਬਾਦ, 5 ਅਕਤੂਬਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਮਕਬੂਜ਼ਾ ਕਸ਼ਮੀਰ ਦੇ ਲੋਕਾਂ ਨੂੰ ਖ਼ਬਰਦਾਰ ਕਰਦਿਆਂ ਕਿਹਾ ਹੈ ਕਿ ਉਹ ਕਸ਼ਮੀਰੀ ਲੋਕਾਂ ਨੂੰ ਮਾਨਵੀ ਸਹਾਇਤਾ ਦੇਣ ਲਈ ਕੰਟਰੋਲ ਰੇਖਾ ਪਾਰ ਨਾ ਕਰਨ। ਉਨ੍ਹਾਂ ਟਵੀਟ ਕਰਕੇ ਕਿਹਾ,‘‘ਮੈਂ ਕਸ਼ਮੀਰੀਆਂ ਪ੍ਰਤੀ ਤੁਹਾਡੇ ਦਰਦ ਨੂੰ ਸਮਝਦਾ ਹਾਂ। ਜੇਕਰ ਕੋਈ ਵੀ ਕੰਟਰੋਲ ਰੇਖਾ ਪਾਰ ਕਰਕੇ ਕਸ਼ਮੀਰੀਆਂ ਦੇ ਸੰਘਰਸ਼ ਨੂੰ ਹਮਾਇਤ ਜਾਂ ਮਾਨਵੀ ਸਹਾਇਤਾ ਦਿੰਦਾ ਹੈ ਤਾਂ ਉਹ ਭਾਰਤ ਦੇ ਹੱਥਾਂ ’ਚ ਖੇਡਣਗੇ ਜੋ ਹੋਰ ਹੀ ਤਸਵੀਰ ਦਰਸਾ ਰਿਹਾ 

‘ਮੋਦੀ ਚਲਾ ਰਹੇ ਨੇ ਤਾਨਾਸ਼ਾਹ ਸਰਕਾਰ’

Posted On October - 6 - 2019 Comments Off on ‘ਮੋਦੀ ਚਲਾ ਰਹੇ ਨੇ ਤਾਨਾਸ਼ਾਹ ਸਰਕਾਰ’
ਮੰਗਲੌਰ, 5 ਅਕਤੂਬਰ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਸਿੱਧਾਰਮਈਆ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਂਦਰ ਵਿਚ ‘ਤਾਨਾਸ਼ਾਹ’ ਸਰਕਾਰ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਮੋਦੀ ਦਾ ਸ਼ਾਸਨ ਅਡੋਲਫ਼ ਹਿਟਲਰ ਵਰਗਾ ਹੈ ਤੇ ਕੋਈ ਵੀ ਉਨ੍ਹਾਂ ਵਿਰੁੱਧ ਬੋਲਣ ਤੋਂ ਪਹਿਲਾਂ ਸੋਚ ਰਿਹਾ ਹੈ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਹੜ੍ਹ ਪ੍ਰਭਾਵਿਤਾਂ ਲਈ ਕੇਂਦਰ ਸਰਕਾਰ ਨੇ ਸੂਬੇ ਵਿਚ ਲੋੜੀਂਦੀ 5,000 ਕਰੋੜ ਰੁਪਏ ਦੀ ਰਾਸ਼ੀ ਜਾਰੀ ਨਹੀਂ ਕੀਤੀ। ਹੁਣ ਤਿੰਨ ਮਹੀਨਿਆਂ 

ਭਾਰਤ ਤੇ ਬੰਗਲਾਦੇਸ਼ ਵਿਚਾਲੇ ਸੱਤ ਸਮਝੌਤੇ ਸਹੀਬੱਧ

Posted On October - 6 - 2019 Comments Off on ਭਾਰਤ ਤੇ ਬੰਗਲਾਦੇਸ਼ ਵਿਚਾਲੇ ਸੱਤ ਸਮਝੌਤੇ ਸਹੀਬੱਧ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੀ ਬੰਗਲਾਦੇਸ਼ੀ ਹਮਰੁਤਬਾ ਸ਼ੇਖ ਹਸੀਨਾ ਵਿਚਾਲੇ ਗੱਲਬਾਤ ਤੋਂ ਬਾਅਦ ਅੱਜ ਦੋਵਾਂ ਮੁਲਕਾਂ ਵਿਚਾਲੇ ਸੱਤ ਸਮਝੌਤੇ ਸਹੀਬੱਧ ਕੀਤੇ ਗਏ ਤੇ ਤਿੰਨ ਪ੍ਰਾਜੈਕਟ ਲਾਂਚ ਕੀਤੇ ਗਏ ਹਨ। ਇਨ੍ਹਾਂ ’ਚੋਂ ਇੱਕ ਸਮਝੌਤਾ ਬੰਗਲਾਦੇਸ਼ ਤੋਂ ਭਾਰਤ ਤੇ ਉੱਤਰ-ਪੂਰਬੀ ਸੂਬਿਆਂ ’ਚ ਐਲਪੀਜੀ ਦੀ ਦਰਾਮਦ ਕਰਨਾ ਹੈ। ....

ਪੀਐੱਮਸੀ ਦੇ ਸਾਬਕਾ ਐੱਮਡੀ ਨੂੰ 17 ਤੱਕ ਪੁਲੀਸ ਹਿਰਾਸਤ ’ਚ ਭੇਜਿਆ

Posted On October - 6 - 2019 Comments Off on ਪੀਐੱਮਸੀ ਦੇ ਸਾਬਕਾ ਐੱਮਡੀ ਨੂੰ 17 ਤੱਕ ਪੁਲੀਸ ਹਿਰਾਸਤ ’ਚ ਭੇਜਿਆ
ਪੰਜਾਬ ਐਂਡ ਮਹਾਰਾਸ਼ਟਰ ਕੋਆਪਰੇਟਿਵ ਬੈਂਕ (ਪੀਐੱਮਸੀ) ਦੇ ਸਾਬਕਾ ਮੈਨੇਜਿੰਗ ਡਾਇਰੈਕਟਰ ਜੌਇ ਥੌਮਸ ਨੂੰ ਅੱਜ ਪੁਲੀਸ ਨੇ ਅਦਾਲਤ ’ਚ ਪੇਸ਼ ਕੀਤਾ ਜਿੱਥੋਂ ਉਸ ਨੂੰ 17 ਅਕਤੂਬਰ ਤੱਕ ਪੁਲੀਸ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ। ....

ਮੁੰਬਈ ਦੀ ਆਰੇ ਕਾਲੋਨੀ ਵਿੱਚ ਰੁੱਖਾਂ ’ਤੇ ਚੱਲੇ ਆਰੇ

Posted On October - 6 - 2019 Comments Off on ਮੁੰਬਈ ਦੀ ਆਰੇ ਕਾਲੋਨੀ ਵਿੱਚ ਰੁੱਖਾਂ ’ਤੇ ਚੱਲੇ ਆਰੇ
ਮੁੰਬਈ, 5 ਅਕਤੂਬਰ ਹਰਿਆਲੀ ਦੇ ਰਾਖਿਆਂ ਨੂੰ ਦੂਜੇ ਦਿਨ ਲਗਾਤਾਰ ਦੂਜੀ ਵਾਰ ਉਦੋਂ ਝਟਕਾ ਲੱਗਾ ਜਦੋਂ ਬੰਬੇ ਹਾਈ ਕੋਰਟ ਨੇ ਸ਼ਨਿਚਰਵਾਰ ਨੂੰ ਆਰੇ ਕਾਲੋਨੀ ’ਚ ਦਰੱਖਤਾਂ ਨੂੰ ਕੱਟੇ ਜਾਣ ’ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ। ਇਹ ਦਰੱਖਤ ਪ੍ਰਸਤਾਵਿਤ ਮੈਟਰੋ ਕਾਰ ਸ਼ੈੱਡ ਲਈ ਕੱਟੇ ਜਾ ਰਹੇ ਹਨ। ਉਧਰ ਹਰੇ-ਭਰੇ ਰੁੱਖਾਂ ਨੂੰ ਕੱਟੇ ਜਾਣ ਦਾ ਵਿਰੋਧ ਕਰ ਰਹੇ ਲੋਕ ਸੜਕਾਂ ’ਤੇ ਆ ਗਏ ਹਨ। ਪੁਲੀਸ ਅਤੇ ਪ੍ਰਦਰਸ਼ਨਕਾਰੀਆਂ ’ਚ ਤਿੱਖੀਆਂ ਝੜਪਾਂ ਹੋਈਆਂ। ਇਸ ਮਗਰੋਂ ਪੁਲੀਸ ਨੇ 29 ਪ੍ਰਦਰਸ਼ਨਕਾਰੀਆਂ ਨੂੰ 

ਸੰਸਦੀ ਕਮੇਟੀ ਨਾਗਰਿਕਾਂ ਦੇ ਡੇਟਾ ਅਤੇ ਨਿੱਜਤਾ ਬਾਰੇ ਵਿਚਾਰ ਕਰੇਗੀ

Posted On October - 5 - 2019 Comments Off on ਸੰਸਦੀ ਕਮੇਟੀ ਨਾਗਰਿਕਾਂ ਦੇ ਡੇਟਾ ਅਤੇ ਨਿੱਜਤਾ ਬਾਰੇ ਵਿਚਾਰ ਕਰੇਗੀ
ਨਵੀਂ ਦਿੱਲੀ, 4 ਅਕਤੂਬਰ ਕਾਂਗਰਸ ਨੇਤਾ ਸ਼ਸ਼ੀ ਥਰੂਰ ਦੀ ਅਗਵਾਈ ਵਾਲੀ ਸੰਸਦੀ ਸਮਿਤੀ ਨੇ ਨਾਗਰਿਕਾਂ ਨਾਲ ਸਬੰਧਤ ਅੰਕੜਿਆਂ ਦੀ ਸੁਰੱਖਿਆ ਅਤੇ ਨਿੱਜਤਾ ’ਤੇ ਵਿਚਾਰ ਕਰਨ ਦਾ ਫ਼ੈਸਲਾ ਕੀਤਾ ਹੈ। ਸਮਿਤੀ ਨੇ ਇਸ ਦੇ ਨਾਲ ਹੀ ਭਾਰਤੀ ਨਿਵੇਕਲੀ ਪਛਾਣ ਅਥਾਰਿਟੀ (ਯੂਆਈ-ਡੀਏਆਈ) ਦੇ ਕੰਮਕਾਜ ਦੀ ਸਮੀਖਿਆ ਕਰਨ ਦਾ ਵੀ ਫ਼ੈਸਲਾ ਕੀਤਾ ਹੈ। ਲੋਕਸਭਾ ਸਕੱਤਰੇਤ ਨੇ ਇਸ ਬਾਰੇ ਅੱਜ ਇਹ ਜਾਣਕਾਰੀ ਦਿੱਤੀ। ਸੂਚਨਾ ਤੇ ਤਕਨਾਲੋਜੀ ਨਾਲ ਸਬੰਧਤ ਇਸ ਸੰਸਦੀ ਸਮਿਤੀ ਨੇ ਸੂਚਨਾ ਤਕਨਾਲੋਜੀ ਸਬੰਧੀ ਨੀਤੀਗਤ 

ਸ਼ੇਅਰ ਬਾਜ਼ਾਰ ਨੇ 434 ਅੰਕਾਂ ਦਾ ਗੋਤਾ ਖਾਧਾ

Posted On October - 5 - 2019 Comments Off on ਸ਼ੇਅਰ ਬਾਜ਼ਾਰ ਨੇ 434 ਅੰਕਾਂ ਦਾ ਗੋਤਾ ਖਾਧਾ
ਮੁੰਬਈ, 4 ਅਕਤੂਬਰ ਬੈਂਕਿੰਗ ਤੇ ਫਾਸਟ ਮੂਵਿੰਗ ਕੰਜ਼ਿਊਮਰ ਗੁੱਡਜ਼ (ਐੱਫਐੱਮਸੀਜੀ) ਸਟਾਕ ਨੂੰ ਪਏ ਵੱਡੇ ਘਾਟੇ ਕਰਕੇ ਬੰਬੇ ਸਟਾਕ ਐਕਸਚੇਂਜ ਦਾ ਸੂਚਕ ਅੰਕ 434 ਨੁਕਤੇ ਹੇਠਾਂ ਡਿੱਗ ਗਿਆ। ਸ਼ੇਅਰ ਬਾਜ਼ਾਰ ਦਿਨ ਦੇ ਕਾਰੋਬਾਰ ਮਗਰੋਂ 433.56 ਨੁਕਤਿਆਂ ਜਾਂ 1.14 ਫੀਸਦ ਦੇ ਨਿਘਾਰ ਨਾਲ 37,673.31 ਨੁਕਤਿਆਂ ’ਤੇ ਬੰਦ ਹੋਇਆ। ਉਂਜ, ਦਿਨ ਦੇ ਕਾਰੋਬਾਰ ਦੀ ਸ਼ੁਰੂਆਤ ਮੌਕੇ ਸ਼ੇਅਰ ਬਾਜ਼ਾਰ ਨੇ ਲਗਪਗ 300 ਨੁਕਤਿਆਂ ਦਾ ਉਛਾਲ ਦਰਜ ਕੀਤਾ, ਪਰ ਭਾਰਤੀ ਰਿਜ਼ਰਵ ਬੈਂਕ ਵੱਲੋਂ ਨੀਤੀਗਤ ਦਰਾਂ ਦੇ ਐਲਾਨ ਤੋਂ ਫੌਰੀ 

ਜਹਾਜ਼ ਹਾਦਸੇ ’ਚ ਸੱਤ ਹਲਾਕ

Posted On October - 5 - 2019 Comments Off on ਜਹਾਜ਼ ਹਾਦਸੇ ’ਚ ਸੱਤ ਹਲਾਕ
ਵਿੰਡਸਰ ਲੌਕਸ, 4 ਅਕਤੂਬਰ ਕੁਨੈਕਟੀਕਟ ਵਿਚ ਬੀ-17 ਜਹਾਜ਼ ਨਾਲ ਵਾਪਰੇ ਹਾਦਸੇ ਵਿਚ ਪਾਇਲਟ ਅਤੇ ਸਹਾਇਕ ਪਾਇਲਟ ਸਣੇ ਕੁਲ ਸੱਤ ਜਣਿਆਂ ਦੀ ਮੌਤ ਹੋ ਗਈ। ਜਹਾਜ਼ ਨੇ ਬੁੱਧਵਾਰ ਸਵੇਰੇ ਬਰਾਡਲੇ ਕੌਮਾਂਤਰੀ ਹਵਾਈ ਅੱਡੇ ਤੋਂ ਉਡਾਣ ਭਰੀ ਤੇ ਤਕਨੀਕੀ ਨੁਕਸ ਕਾਰਨ ਹਾਦਸਾ ਵਾਪਰ ਗਿਆ। -ਪੀਟੀਆਈ  

ਸਾਰੀਆਂ ਧਿਰਾਂ ਢੁੱਕਵਾਂ ਹੱਲ ਲੈ ਕੇ ਆਉਣ: ਸੁਪਰੀਮ ਕੋਰਟ

Posted On October - 5 - 2019 Comments Off on ਸਾਰੀਆਂ ਧਿਰਾਂ ਢੁੱਕਵਾਂ ਹੱਲ ਲੈ ਕੇ ਆਉਣ: ਸੁਪਰੀਮ ਕੋਰਟ
ਸੁਪਰੀਕ ਕੋਰਟ ਨੇ ਦਿੱਲੀ ਦੇ ਤੁਗਲਕਾਬਾਦ ’ਚ ਗੁਰੂ ਰਵਿਦਾਸ ਮੰਦਰ ਦੇ ਮੁੜ ਨਿਰਮਾਣ ਨੂੰ ਲੈ ਕੇ ਸਬੰਧਤ ਧਿਰਾਂ ਨੂੰ ਅੱਜ ਕਿਹਾ ਕਿ ਉਹ ਮੰਦਰ ਲਈ ਬਿਹਤਰ ਥਾਂ ਲਈ ਢੁੱਕਵੇਂ ਹੱਲ ਨਾਲ ਆਉਣ। ਇਸ ਮਾਮਲੇ ਦੀ ਅਗਲੀ ਸੁਣਵਾਈ ਅਦਾਲਤ ਨੇ 18 ਅਕਤੂਬਰ ਨੂੰ ਹੋਵੇਗੀ। ....

ਮਲਿਕ ਤੇ ਹੋਰਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਿਲ

Posted On October - 5 - 2019 Comments Off on ਮਲਿਕ ਤੇ ਹੋਰਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਿਲ
ਕੌਮੀ ਜਾਂਚ ਏਜੰਸੀ ਨੇ ਅਤਿਵਾਦ ਨਾਲ ਸਬੰਧਤ 2017 ਦੇ ਇੱਕ ਕੇਸ ਵਿੱਚ ਜੇਕੇਐੱਲਐੱਫ ਦੇ ਮੁਖੀ ਯਾਸੀਨ ਮਲਿਕ ਤੇ ਹੋਰਾਂ ਖ਼ਿਲਾਫ਼ ਅੱਜ ਇੱਥੋਂ ਦੀ ਅਦਾਲਤ ਵਿੱਚ ਇਕ ਚਾਰਜਸ਼ੀਟ ਦਾਖ਼ਲ ਕੀਤੀ ਹੈ। ....
Available on Android app iOS app
Powered by : Mediology Software Pvt Ltd.