ਸਰਕਾਰੀ ਸਕੂਲਾਂ ਵਿੱਚ ਤਕਨਾਲੋਜੀ ਦੀ ਵਰਤੋਂ !    ਡਾਕਟਰਾਂ ਤੇ ਮਰੀਜ਼ਾਂ ਵਿੱਚ ਮਜ਼ਬੂਤ ਰਿਸ਼ਤਿਆਂ ਦੀ ਜ਼ਰੂਰਤ !    ਅਜੋਕੀ ਸਿੱਖਿਆ ਤੇ ਬੌਧਿਕ ਵਿਕਾਸ !    ਖ਼ਰਾਬ ਮੌਸਮ ਕਾਰਨ 26 ਉਡਾਣਾਂ ’ਚ ਤਬਦੀਲੀ !    370: ਸੁਪਰੀਮ ਕੋਰਟ ਵੱਲੋਂ ਪਟੀਸ਼ਨਾਂ ਸੱਤ ਮੈਂਬਰੀ ਬੈਂਚ ਕੋਲ ਭੇਜਣ ਦਾ ਸੰਕੇਤ !    ਕਤਲ ਮਾਮਲਾ: ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਆਵਾਜਾਈ ਰੋਕੀ !    ਭਾਰਤ-ਅਮਰੀਕਾ ਵਿਚਾਲੇ 2+2 ਗੱਲਬਾਤ 18 ਨੂੰ !    ਸੀਬੀਆਈ ਵੱਲੋਂ 13 ਟਿਕਾਣਿਆਂ ’ਤੇ ਛਾਪੇ !    ਅਤਿਵਾਦੀ ਹਮਲੇ ’ਚ ਨਾਈਜਰ ਦੇ 71 ਫੌਜੀ ਹਲਾਕ !    ਛੱਤੀਸਗੜ੍ਹ ’ਚ ਦੋ ਨਕਸਲੀ ਹਲਾਕ !    

ਦਿੱਲੀ/ਹਰਿਆਣਾ › ›

Featured Posts

ਹਰਿਆਣਾ ਅਸੈਂਬਲੀ ਵਿੱਚ ਪੰਜਾਬੀ ’ਚ ਸਹੁੰ ਚੁੱਕਣ ਵਾਲੇ ਵਿਧਾਇਕ ਦਾ ਸਨਮਾਨ

Posted On December - 5 - 2019 Comments Off on ਹਰਿਆਣਾ ਅਸੈਂਬਲੀ ਵਿੱਚ ਪੰਜਾਬੀ ’ਚ ਸਹੁੰ ਚੁੱਕਣ ਵਾਲੇ ਵਿਧਾਇਕ ਦਾ ਸਨਮਾਨ
ਪ੍ਰਭੂ ਦਿਆਲ ਸਿਰਸਾ, 4 ਦਸੰਬਰ ਲੋਕ ਪੰਚਾਇਤ ਸਿਰਸਾ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਲਾਂਵਾਲੀ ਤੋਂ ਕਾਂਗਰਸ ਦੇ ਚੁਣੇ ਗਏ ਵਿਧਾਇਕ ਸ਼ੀਸ਼ਪਾਲ ਕੇਹਰਵਾਲਾ ਨੂੰ ਹਰਿਆਣਾ ਵਿਧਾਨ ਸਭਾ ’ਚ ਪੰਜਾਬੀ ਭਾਸ਼ਾ ’ਚ ਸਹੁੰ ਚੁਕਣ ’ਤੇ ਅੱਜ ਰਾਣੀਆਂ ਸਥਿਤ ਗੁਰਦੁਆਰੇ ਵਿੱਚ ਸਨਮਾਨਿਤ ਕੀਤਾ ਗਿਆ। ਦੋਵਾਂ ਸੰਸਥਾਵਾਂ ਦੇ ਆਗੂਆਂ ਨੇ ਪੰਜਾਬੀ ਭਾਸ਼ਾ ਨੂੰ ਹਰਿਆਣਾ ਵਿੱਚ ਅਮਲੀ ਤੌਰ ’ਤੇ ਦੂਜੀ ਭਾਸ਼ਾ ਵਜੋਂ ਲਾਗੂ ਕੀਤੇ ਜਾਣ ਦੇ ਮੁੱਦੇ ਨੂੰ ਹਰਿਆਣਾ ਵਿਧਾਨ ਸਭਾ ਵਿੱਚ ਜ਼ੋਰ ਸ਼ੋਰ 

ਮੰਗ ਪੂਰੀ ਹੋਣ ’ਤੇ ਖ਼ਤਮ ਹੋਵੇਗਾ ਵਰਤ: ਮਾਲੀਵਾਲ

Posted On December - 5 - 2019 Comments Off on ਮੰਗ ਪੂਰੀ ਹੋਣ ’ਤੇ ਖ਼ਤਮ ਹੋਵੇਗਾ ਵਰਤ: ਮਾਲੀਵਾਲ
ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 4 ਦਸੰਬਰ ‘ਸਮਤਾਸਥਲ’ ਵਿੱਚ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ’ਤੇ ਬੈਠੀ ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੇ ਕਿਹਾ ਹੈ ਕਿ ਬਲਾਤਕਾਰੀਆਂ ਨੂੰ ਉਨ੍ਹਾਂ ਦੀ ਸਜ਼ਾ ਦੇ ਛੇ ਮਹੀਨਿਆਂ ਦੇ ਅੰਦਰ-ਅੰਦਰ ਫਾਂਸੀ ਦੀ ਮੰਗ ਪੂਰੀ ਹੋਣ ਤੋਂ ਬਾਅਦ ਹੀ ਉਹ ਆਪਣਾ ਵਰਤ ਖਤਮ ਕਰਨਗੇ। ਮਾਲੀਵਾਲ ਨੇ ਮੰਗਲਵਾਰ ਦੀ ਰਾਤ ਨੂੰ ਜੰਤਰ-ਮੰਤਰ ਵਿੱਚ ਆਪਣੀ ਭੁੱਖ ਹੜਤਾਲ ਦੀ ਸ਼ੁਰੂਆਤ ਕੀਤੀ ਪਰ ਬਾਅਦ ’ਚ ਉਸ ਨੂੰ ਤੇ ਉਸ ਦੇ ਸਮਰਥਕਾਂ ਨੂੰ ਸਾਬਕਾ ਉਪ ਪ੍ਰਧਾਨ 

ਦਿੱਲੀ ’ਚ ਮੁਫ਼ਤ ਵਾਈ-ਫ਼ਾਈ 16 ਤੋਂ: ਕੇਜਰੀਵਾਲ

Posted On December - 5 - 2019 Comments Off on ਦਿੱਲੀ ’ਚ ਮੁਫ਼ਤ ਵਾਈ-ਫ਼ਾਈ 16 ਤੋਂ: ਕੇਜਰੀਵਾਲ
ਦਿੱਲੀ ਵਿਧਾਨ ਸਭਾ ਦੀਆਂ 2015 ਨੂੰ ਹੋਈਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਵਾਅਦੇ ਮੁਤਾਬਕ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਰਾਜਧਾਨੀ ਵਿੱਚ 11 ਹਜ਼ਾਰ ਥਾਵਾਂ ਉਪਰ ਮੁਫ਼ਤ ਵਾਈ-ਫ਼ਾਈ ਯੋਜਨਾ ਤਹਿਤ ਹਾਟਸਪੌਟ ਲਾਉਣ ਦਾ ਐਲਾਨ ਕੀਤਾ ਜੋ ਪੜਾਅ ਵਾਰ ਲਾਏ ਜਾਣਗੇ। ....

ਰੋਹਿਨੀ ’ਚ ਦੋ ਲਾਸ਼ਾਂ ਬਰਾਮਦ

Posted On December - 5 - 2019 Comments Off on ਰੋਹਿਨੀ ’ਚ ਦੋ ਲਾਸ਼ਾਂ ਬਰਾਮਦ
ਪੱਤਰ ਪ੍ਰੇਰਕ ਨਵੀਂ ਦਿੱਲੀ, 4 ਦਸੰਬਰ ਰਾਜਧਾਨੀ ਦੇ ਰੋਹਿਨੀ ਖੇਤਰ ’ਚ ਪੁਲੀਸ ਨੇ ਇੱਥੇ ਇੱਕ ਕਾਰ ’ਚ ਇੱਕ ਔਰਤ ਅਤੇ ਆਦਮੀ ਦੀਆਂ ਲਾਸ਼ਾਂ ਬਰਾਮਦ ਕੀਤੀਆਂ, ਦੋਵਾਂ ਨੂੰ ਗੋਲੀ ਲੱਗੀ ਹੈ। ਰੋਹਿਨੀ ਦੇ ਡੀਸੀਪੀ ਐੱਸਡੀ ਮਿਸ਼ਰਾ ਨੇ ਦੱਸਿਆ ਕਿ ਅੱਜ ਸਵੇਰੇ ਕਾਰ ਵਿੱਚ ਇੱਕ ਔਰਤ ਅਤੇ ਇੱਕ ਆਦਮੀ ਦੀ ਲਾਸ਼ ਮਿਲੀ। ਉਸ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਉਸ ਆਦਮੀ ਨੇ ਪਹਿਲਾਂ ਔਰਤ ਨੂੰ ਆਪਣੇ ਲਾਇਸੰਸੀ ਰਿਵਾਲਵਰ ਨਾਲ ਗੋਲੀ ਮਾਰ ਦਿੱਤੀ ਤੇ ਫਿਰ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ 

ਜਨੂਟਾ ਵੱਲੋਂ ਵਧੀਆਂ ਫ਼ੀਸਾਂ ਖ਼ਿਲਾਫ਼ ਹੜਤਾਲ

Posted On December - 5 - 2019 Comments Off on ਜਨੂਟਾ ਵੱਲੋਂ ਵਧੀਆਂ ਫ਼ੀਸਾਂ ਖ਼ਿਲਾਫ਼ ਹੜਤਾਲ
ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 4 ਦਸੰਬਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਅਧਿਆਪਕਾਂ ਦੀ ਜੱਥੇਬੰਦੀ (ਜਨੂਟਾ) ਵੱਲੋਂ ਅੱਜ ਇਕ ਦਿਨ ਦੀ ਹੜਤਾਲ ਕੀਤੀ ਗਈ ਤੇ ਉਨ੍ਹਾਂ ਹੋਸਟਲਾਂ ਦੀਆਂ ਵਧੀਆਂ ਫ਼ੀਸਾਂ ਦੀ ਖ਼ਿਲਾਫ਼ਤ ਕਰ ਰਹੇ ਵਿਦਿਆਰਥੀਆਂ ਦਾ ਸਮਰਥਨ ਕੀਤਾ। ਜਨੂਟਾ ਮੁਤਾਬਕ ’ਵਰਸਿਟੀ ਬਹੁਤ ਵੱਡੇ ਸੰਕਟ ਵਿੱਚੋਂ ਲੰਘ ਰਹੀ ਹੈ ਤੇ ਦੋਸ਼ ਲਾਇਆ ਕਿ ਪ੍ਰਸ਼ਾਸਨ ਤੇ ਮਨੁੱਖੀ ਸਰੋਤ ਮੰਤਰਾਲੇ ਵੱਲੋਂ ਸਮੱਸਿਆ ਦੇ ਹੱਲ ਲਈ ਕੋਈ ਗੰਭੀਰ ਯਤਨ ਨਹੀਂ ਕੀਤਾ ਸੀ ਤੇ ਅਧਿਆਪਕਾਂ/ਵਿਦਿਆਰਥੀਆਂ ਵੱਲ ਗੰਭੀਰਤਾ 

‘ਦਿੱਲੀ ਸਰਕਾਰ ਉੱਤੇ ਐੱਮਸੀਡੀ ਦਾ ਕੋਈ ਬਕਾਇਆ ਨਹੀਂ ’

Posted On December - 5 - 2019 Comments Off on ‘ਦਿੱਲੀ ਸਰਕਾਰ ਉੱਤੇ ਐੱਮਸੀਡੀ ਦਾ ਕੋਈ ਬਕਾਇਆ ਨਹੀਂ ’
ਪੱਤਰ ਪ੍ਰੇਰਕ ਨਵੀਂ ਦਿੱਲੀ, 4 ਦਸੰਬਰ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਸੌਰਭ ਭਾਰਦਵਾਜ ਨੇ ਪਾਰਟੀ ਹੈੱਡਕੁਆਰਟਰ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕੈਗ ਦੀ ਰਿਪੋਰਟ ਦੇ ਹਵਾਲੇ ਨਾਲ ਕਿਹਾ ਕਿ ਰਿਪੋਰਟ ਵਿੱਚ ਐੱਮਸੀਡੀ ਦੇ ਝੂਠ ਦਾ ਖੁਲਾਸਾ ਹੋਇਆ ਹੈ। ਰਿਪੋਰਟ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਦਿੱਲੀ ਸਰਕਾਰ ਉੱਤੇ ਐੱਮਸੀਡੀ ਦਾ ਕੋਈ ਬਕਾਇਆ ਨਹੀਂ ਹੈ। ਉਨ੍ਹਾਂ ਦੱਸਿਆ ਕਿ ਦਿੱਲੀ ਸਰਕਾਰ ਦਾ ਐੱਮਸੀਡੀ ਉੱਤੇ ਲਗਪਗ 4 ਹਜ਼ਾਰ ਕਰੋੜ ਰੁਪਏ ਦਾ ਬਕਾਇਆ ਹੈ। ਦੂਜੇ ਪਾਸੇ ਕੈਗ ਦੀ ਰਿਪੋਰਟ ਦੇ 

ਨਾਬਾਲਗ ਲੜਕੀ ਨਾਲ ਛੇੜਛਾੜ

Posted On December - 5 - 2019 Comments Off on ਨਾਬਾਲਗ ਲੜਕੀ ਨਾਲ ਛੇੜਛਾੜ
ਪੱਤਰ ਪ੍ਰੇਰਕ ਨਵੀਂ ਦਿੱਲੀ, 4 ਦਸੰਬਰ ਇਕ 52 ਸਾਲਾ ਦੰਦਾਂ ਦੇ ਡਾਕਟਰ ਨੇ ਇਕ ਨਾਬਾਲਗ ਲੜਕੀ ਨਾਲ ਕਥਿਤ ਤੌਰ ’ਤੇ ਛੇੜਛਾੜ ਕੀਤਾ ਜਦੋਂ ਉਹ ਉਸ ਦੇ ਕਲੀਨਿਕ ਵਿਚ ਜਾਂਚ ਲਈ ਗਈ ਹੋਈ ਸੀ। ਦੱਖਣੀ ਪੂਰਬੀ ਦਿੱਲੀ ਦੇ ਕਾਲਕਾਜੀ ਖੇਤਰ ਵਿੱਚ ਪੁਲੀਸ ਨੇ ਬੁੱਧਵਾਰ ਨੂੰ ਕਿਹਾ। ਪੀੜਤ ਮਾਂ ਦੀ ਸ਼ਿਕਾਇਤ ਅਨੁਸਾਰ, ਦੰਦਾਂ ਦੇ ਡਾਕਟਰ ਨੇ 15 ਸਾਲਾ ਧੀ ਨੂੰ 26 ਅਤੇ 28 ਨਵੰਬਰ ਛੇੜਛਾੜ ਕੀਤੀ। ਡਿਪਟੀ ਕਮਿਸ਼ਨਰ (ਦੱਖਣ ਪੂਰਬ) ਦੇ ਪੁਲੀਸ ਕਮਿਸ਼ਨਰ ਚਿੰਨਮਯ ਬਿਸਵਾਲ ਨੇ ਦੱਸਿਆ ਕਿ ਕਾਲਕਾਜੀ ਥਾਣੇ ਵਿਖੇ ਐਤਵਾਰ 

ਪੰਜਾਬੀ ਭਾਸ਼ਾ ’ਤੇ ਭਾਰੂ ਹੋਈ ਹਿੰਦੀ ਤੇ ਅੰਗਰੇਜ਼ੀ

Posted On December - 5 - 2019 Comments Off on ਪੰਜਾਬੀ ਭਾਸ਼ਾ ’ਤੇ ਭਾਰੂ ਹੋਈ ਹਿੰਦੀ ਤੇ ਅੰਗਰੇਜ਼ੀ
ਕੁਲਵਿੰਦਰ ਕੌਰ ਦਿਓਲ ਫਰੀਦਾਬਾਦ, 4 ਦਸੰਬਰ ਦੇਸ਼ ਦੀ ਰਾਜਧਾਨੀ ਵਿੱਚ ਤਾਂ ਪੰਜਾਬੀ ਭਾਸ਼ਾ ਦਾ ਹਾਲ ਮੰਦਾ ਹੋ ਹੀ ਰਿਹਾ ਹੈ ਦਿੱਲੀ ਦੇ ਨਾਲ ਲੱਗਦੇ ਕੌਮੀ ਰਾਜਧਾਨੀ ਦੇ ਖੇਤਰਾਂ (ਐੱਨਸੀਆਰ) ਵਿੱਚ ਵੀ ਪੰਜਾਬੀ ਭਾਸ਼ਾ ਖੁੱਡੇ ਲਾਈ ਜਾਣ ਲੱਗੀ ਹੈ। ਐੱਨਸੀਆਰ ਦੇ ਹਰਿਆਣਾ ਰਾਜ ਵਿੱਚ ਪੈਂਦੇ ਸ਼ਹਿਰਾਂ ਫਰੀਦਾਬਾਦ, ਗੁਰੂਗ੍ਰਾਮ, ਸੋਨੀਪਤ ਦੇ ਪੰਜਾਬੀਆਂ ਨੇ ਤੇ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ, ਲੋਨੀ ਤੇ ਨੋਇਡਾ ਵਿੱਚ ਕੁੱਝ ਥਾਵਾਂ ਉਪਰ ਰਹਿੰਦੇ ਪੰਜਾਬੀ ਭਾਈਚਾਰੇ ਵਿੱਚੋਂ ਵੱਡੇ ਵਰਗ ਵੱਲੋਂ ਮਾਂ-ਬੋਲੀ 

ਨਾਗਰਿਕਤਾ ਸੋਧ ਬਿੱਲ ਪਾਸ ਕਰਨ ’ਤੇ ਧੰਨਵਾਦ

Posted On December - 5 - 2019 Comments Off on ਨਾਗਰਿਕਤਾ ਸੋਧ ਬਿੱਲ ਪਾਸ ਕਰਨ ’ਤੇ ਧੰਨਵਾਦ
ਪੱਤਰ ਪ੍ਰੇਰਕ ਨਵੀਂ ਦਿੱਲੀ, 4 ਦਸੰਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਰਜਨਾਂ ਹੋਰ ਸੰਸਥਾਵਾਂ ਨੇ ਨਾਗਰਿਕਤਾ ਸੋਧ ਬਿੱਲ ਕੈਬਨਿਟ ਵਿੱਚ ਪਾਸ ਕਰਨ ’ਤੇ ਮੋਦੀ ਸਰਕਾਰ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ ਹੈ। ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਅਫਗਾਨਿਸਤਾਨ, ਪਾਕਿਸਤਾਨ ਤੇ ਬੰਗਲਾਦੇਸ਼ ਦੇ ਸਿੱਖਾਂ ਨੂੰ ਇਸ ਬਿੱਲ ਵਿਚ ਸ਼ਾਮਲ ਕਰਵਾਉਣ ਲਈ ਤਤਕਾਲੀ ਗ੍ਰਹਿ 

ਨਹੀਂ ਸੁਲਝੀ ਪਲਵਲ ਲੁੱਟ ਦੀ ਗੁੱਥੀ

Posted On December - 5 - 2019 Comments Off on ਨਹੀਂ ਸੁਲਝੀ ਪਲਵਲ ਲੁੱਟ ਦੀ ਗੁੱਥੀ
ਪੱਤਰ ਪ੍ਰੇਰਕ ਫਰੀਦਾਬਾਦ, 4 ਦਸੰਬਰ ਪਲਵਲ ਜ਼ਿਲ੍ਹੇ ਦੇ ਸ਼ਿਆਮ ਨਗਰ ਦੇ ਵਸਨੀਕ ਲੋਕੇਸ਼ ਮੰਗਲਾ ਦੇ ਨਿਊ ਕਲੋਨੀ ਰੋਡ ’ਤੇ ਰੈਸਤਰਾਂ ਵਿੱਚ ਬੀਤੇ ਦਿਨੀਂ ਹੋਈ ਲੁੱਟ ਦੀ ਗੁੱਥੀ ਪੁਲੀਸ ਅਜੇ ਤੱਕ ਨਹੀਂ ਸੁਲਝਾਅ ਸਕੀ ਹੈ। ਇਸ ਵਾਰਦਾਤ ਦਾ ਵੀਡੀਓ ਵੀ ਸੀਸੀਟੀਵੀ ਵਿੱਚ ਬਣ ਗਿਆ ਪਰ ਪੁਲੀਸ ਦੇ ਹੱਥ ਅਜੇ ਵੀ ਖਾਲੀ ਹਨ। ਸ਼ਨਿੱਚਰਵਾਰ ਨੂੰ ਰਾਤ ਵੇਲੇ ਤਿੰਨ ਨੌਜਵਾਨ ਬਾਈਕ ਉਪਰ ਸਵਾਰ ਹੋ ਕੇ ਆਏ ਤੇ ਹਥਿਆਰਾਂ ਦਿਖਾ ਕੇ ਰੋਜ਼ਾਨਾ ਦੀ ਵੱਟਤ ਦੇ ਗੱਲੇ ਵਿਚਲੇ ਰੁਪਏ ਲੈ ਕੇ ਫ਼ਰਾਰ ਹੋ ਗਏ। ਉਸ ਸਮੇਂ ਰੇਸਤਰਾਂ 

ਪੁਸਤਕ ‘ਮੁੰਦਾਵਣੀ’ ’ਤੇ ਵਿਚਾਰ ਚਰਚਾ

Posted On December - 5 - 2019 Comments Off on ਪੁਸਤਕ ‘ਮੁੰਦਾਵਣੀ’ ’ਤੇ ਵਿਚਾਰ ਚਰਚਾ
ਪੱਤਰ ਪ੍ਰੇਰਕ ਨਵੀਂ ਦਿੱਲੀ, 4 ਦਸੰਬਰ ਪੰਜਾਬੀ ਭਵਨ ਵਿੱਚ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਅਧੀਨ ਪੰਜਾਬੀ ਅਕਾਦਮੀ ਦਿੱਲੀ ਵੱਲੋਂ ਆਸਟ੍ਰੇਲੀਆ ਵਾਸੀ ਲੇਖਕ ਅਮਨਦੀਪ ਸਿੰਘ ਦੀ ਪੁਸਤਕ ‘ਮੁੰਦਾਵਣੀ’ ’ਤੇ ਵਿਚਾਰ ਚਰਚਾ ਕਰਵਾਈ ਗਈ। ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਅਕਾਦਮੀ ਦੇ ਮੀਤ ਪ੍ਰਧਾਨ ਜਰਨੈਲ ਸਿੰਘ ਨੇ ਗੁਰਬਾਣੀ ਅਨੁਸਾਰ ਮਨੁੱਖੀ ਜੀਵਨ-ਜਾਚ ਜਿਊਣ ਬਾਰੇ ਖੁੱਲ੍ਹ ਕੇ ਚਰਚਾ ਕੀਤੀ। ਲੇਖਕ ਅਮਨਦੀਪ ਨੇ ਆਪਣੀ ਪੁਸਤਕ ਦੀ ਸਿਰਜਣ ਪ੍ਰਕਿਰਿਆ 

ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰ-ਸਕੂਲ ਲੈਕਚਰ ਮੁਕਾਬਲੇ

Posted On December - 5 - 2019 Comments Off on ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰ-ਸਕੂਲ ਲੈਕਚਰ ਮੁਕਾਬਲੇ
ਪੱਤਰ ਪ੍ਰੇਰਕ ਨਵੀਂ ਦਿੱਲੀ, 4 ਦਸੰਬਰ ਸ੍ਰੀ ਗੁਰੂ ਨਾਨਕ ਦੇਵ 550 ਸਾਲਾ ਪ੍ਰਕਾਸ਼ ਪੁਰਬ ਗੁਰੂ ਗ੍ਰੰਥ ਸਾਹਿਬ ਵਿਦਿਆ ਕੇਂਦਰ ਵਿੱਚ ਨਿਵੇਕਲੇ ਅੰਦਾਜ਼ ਵਿੱਚ ਧੂਮ-ਧਾਮ ਨਾਲ ਸ਼ਰਧਾ ਪੂਰਵਕ ਮਨਾਇਆ ਗਿਆ। ਅੰਤਰ-ਸਕੂਲ ਲੈਕਚਰ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਦਿੱਲੀ ਦੇ 23 ਸਕੂਲ਼ਾਂ ਅਤੇ ਧਾਰਮਿਕ ਅਦਾਰਿਆਂ ਦੇ 43 ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਸਾਰੇ ਬੱਚਿਆਂ ਨੇ ਬੜੀ ਮਿਹਨਤ ਨਾਲ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਜੀਵਨ ਤੇ ਅਧਾਰਤ ਵੱਖ-ਵੱਖ ਵਿਸ਼ਿਆਂ ਉਪਰ ਆਪਣੇ ਲੈਕਚਰ ਤਿਆਰ ਕਰਕੇ ਪੇਸ਼ ਕੀਤੇ। 

ਓਵਰਫਲੋਅ ਹੋਣ ਕਾਰਨ ਬਰੂਵਾਲੀ ਨਹਿਰ ਟੁੱਟੀ

Posted On December - 4 - 2019 Comments Off on ਓਵਰਫਲੋਅ ਹੋਣ ਕਾਰਨ ਬਰੂਵਾਲੀ ਨਹਿਰ ਟੁੱਟੀ
ਪ੍ਰਭੂ ਦਿਆਲ ਸਿਰਸਾ, 3 ਦਸੰਬਰ ਇੱਥੋਂ ਦੇ ਪਿੰਡ ਢੂਕੜਾ ਕੋਲ ਬਰੂਵਾਲੀ ਨਹਿਰ ਓਵਰਫਲੋਅ ਹੋਣ ਕਾਰਨ ਟੁੱਟ ਗਈ ਜਿਸ ਨਾਲ ਕਿਸਾਨਾਂ ਦੀ ਸੈਂਕੜੇ ਏਕੜ ਕਣਕ ਦੀ ਫਸਲ ਵਿੱਚ ਪਾਣੀ ਭਰ ਗਿਆ। ਇਸ ਦੀ ਸੂਚਨਾ ਸਿੰਜਾਈ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀ। ਸਿੰਜਾਈ ਵਿਭਾਗ ਦੇ ਅਧਿਕਾਰੀਆਂ ਨੇ ਮੌਕੇ ਉੱਤੇ ਪਹੁੰਚ ਕੇ ਨਹਿਰ ਵਿੱਚ ਪਏ ਪਾੜ ਨੂੰ ਪੂਰਨ ਦਾ ਕੰਮ ਸ਼ੁਰੂ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਸਿਰਸਾ ਜ਼ਿਲ੍ਹੇ ਦੇ ਪਿੰਡ ਢੂਕੜਾ ਦੇ ਕੋਲ ਬਰੂਵਾਲੀ ਨਹਿਰ ਵਿੱਚ ਬੀਤੀ ਰਾਤ ਪਾਣੀ 

ਸਵਾਤੀ ਮਾਲੀਵਾਲ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ’ਤੇ ਬੈਠੀ

Posted On December - 4 - 2019 Comments Off on ਸਵਾਤੀ ਮਾਲੀਵਾਲ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ’ਤੇ ਬੈਠੀ
ਮਨਧੀਰ ਸਿੰਘ ਦਿਓਲ ਦਿੱਲੀ, 3 ਦਸੰਬਰ ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਵੱਲੋਂ ਦੇਸ਼ ’ਚ ਵਾਪਰ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਸਮਾਂਬੱਧ ਕਾਨੂੰਨੀ ਪ੍ਰਕਿਰਿਆ ਅਪਣਾ ਦੇ ਦੇਣ ਦੀ ਮੰਗ ਨੂੰ ਲੈ ਕੇ ਬੇਮਿਆਦੀ ਭੁੱਖ ਹੜਤਾਲ ਅੱਜ ਜੰਤਰ-ਮੰਤਰ ਵਿੱਚ ਸ਼ੁਰੂ ਕੀਤੀ ਗਈ। ਸਵਾਤੀ ਮਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਦੋਸ਼ੀ ਕਰਾਰ ਦਿੱਤੇ ਬਲਾਤਕਾਰੀਆਂ ਨੂੰ ਸਜ਼ਾ ਸੁਣਾਏ ਜਾਣ 

ਕੈਗ ਨੇ ਕੇਜਰੀਵਾਲ ਸਰਕਾਰ ਦੀ ਪਿੱਠ ਥਾਪੜੀ

Posted On December - 4 - 2019 Comments Off on ਕੈਗ ਨੇ ਕੇਜਰੀਵਾਲ ਸਰਕਾਰ ਦੀ ਪਿੱਠ ਥਾਪੜੀ
ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 3 ਦਸੰਬਰ ਕੈਗ ਵੱਲੋਂ ਆਪਣੀ ਰਿਪੋਰਟ ਵਿੱਚ ਦਿੱਲੀ ਸਰਕਾਰ ਦੇ ਕਈ ਲੋਕ ਭਲਾਈ ਕਾਰਜ ਕਰਨ ਦੇ ਬਾਵਜੂਦ ਮਾਲੀਏ ਵਿੱਚ ਵਾਧਾ ਕਰਨ ’ਤੇ ਕੇਜਰੀਵਾਲ ਸਰਕਾਰ ਦੀ ਪਿੱਠ ਥਾਪੜੀ ਗਈ ਹੈ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮਾਲੀਏ ਵਿੱਚ ਵਾਧਾ ਹੋਣ ਲਈ ਆਪਣੀ ਸਰਕਾਰ ਦੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਦਾ ਦਾਅਵਾ ਕੀਤਾ ਗਿਆ ਹੈ। ਇਹ ਰਿਪੋਰਟ ਸੋਮਵਾਰ ਸ਼ਾਮ ਨੂੰ ਦਿੱਲੀ ਵਿਧਾਨ ਸਭਾ ਵਿੱਚ ਪੇਸ਼ ਕੀਤੀ ਗਈ ਸੀ। ਸ੍ਰੀ ਕੇਜਰੀਵਾਲ ਨੇ ਕਿਹਾ 

ਸਿਰਸਾ ਵੱਲੋਂ ਕੇਜਰੀਵਾਲ ਨੂੰ ਹਫ਼ਤੇ ਦਾ ਅਲਟੀਮੇਟਮ

Posted On December - 4 - 2019 Comments Off on ਸਿਰਸਾ ਵੱਲੋਂ ਕੇਜਰੀਵਾਲ ਨੂੰ ਹਫ਼ਤੇ ਦਾ ਅਲਟੀਮੇਟਮ
ਪੱਤਰ ਪ੍ਰੇਰਕ ਨਵੀਂ ਦਿੱਲੀ, 3 ਦਸੰਬਰ ਸ਼੍ਰੋਮਣੀ ਅਕਾਲੀ ਦਲ ਦੇ ਰਾਸ਼ਟਰੀ ਬੁਲਾਰੇ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਕ ਹਫ਼ਤੇ ਦਾ ਅਲਟੀਮੇਟਮ ਦਿੱਤਾ ਹੈ ਕਿ ਉਹ ਹਫ਼ਤੇ ਦੇ ਅੰਦਰ-ਅੰਦਰ ਪੰਜਾਬੀ ਅਧਿਆਪਕਾਂ ਦੀ ਤਨਖਾਹ ਵਧਾ ਦੇਣ ਨਹੀਂ ਤਾਂ ਹਫ਼ਤੇ ਮਗਰੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਨ੍ਹਾਂ ਅਧਿਆਪਕਾਂ ਦੇ ਹੱਕ ਵਿੱਚ ਸੜਕਾਂ ’ਤੇ ਉਤਰੇਗੀ ਅਤੇ ਕੇਜਰੀਵਾਲ 
Available on Android app iOS app
Powered by : Mediology Software Pvt Ltd.