ਈਡੀ ਵੱਲੋਂ ਚਿਦੰਬਰਮ ਨੂੰ ਸੰਮਨ !    ਵਿੱਤੀ ਮਦਦ ’ਚ ਕਟੌਤੀ ਮਗਰੋਂ ਪਾਕਿ ਨਾਲ ਸਬੰਧ ਸੁਧਰੇ: ਟਰੰਪ !    ਵਿਸ਼ਵ ਪੁਲੀਸ ਖੇਡਾਂ: ਮਨੋਹਰ ਨੇ ਜਿੱਤਿਆ ਸੋਨਾ !    ਯਮੁਨਾ ਤੇ ਮਾਰਕੰਡਾ ਨਦੀ ’ਚ ਪਾਣੀ ਦਾ ਪੱਧਰ ਵਧਣ ’ਤੇ ਚਾਰ ਜ਼ਿਲ੍ਹਿਆਂ ਦੇ 84 ਪਿੰਡਾਂ ’ਚ ਅਲਰਟ !    ਪੌਂਗ ਡੈਮ ਵਿਚ ਪਾਣੀ ਦਾ ਪੱਧਰ 1375 ਫੁੱਟ ਹੋਇਆ !    ਮਿਸ਼ੇਲ ਦੀ ਜ਼ਮਾਨਤ ਅਰਜ਼ੀ: ਈਡੀ ਤੇ ਸੀਬੀਆਈ ਨੂੰ 28 ਤੱਕ ਸਮਾਂ ਮਿਲਿਆ !    ਕਿਰਤ ਦਾ ਸਵੈਮਾਣ !    ਆਰਥਿਕ ਮੰਦਵਾੜੇ ’ਚ ਕਬੂਤਰ ਬਿੱਲੀ ਦੀ ਖੇਡ !    ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ’ਚ ਤਲਖ਼ੀਆਂ !    ਜੀਕੇ ਦਾ ਕੇਸ ਮੁੱਖ ਮੈਟਰੋਪੋਲਿਟਨ ਮੈਜਿਸਟ੍ਰੇਟ ਦੀ ਅਦਾਲਤ ’ਚ ਤਬਦੀਲ !    

ਦਿੱਲੀ/ਹਰਿਆਣਾ › ›

Featured Posts

ਮੁਟਿਆਰਾਂ ਨੇ ਤੀਆਂ ਮਨਾਈਆਂ

Posted On August - 13 - 2019 Comments Off on ਮੁਟਿਆਰਾਂ ਨੇ ਤੀਆਂ ਮਨਾਈਆਂ
ਪੱਤਰ ਪ੍ਰੇਰਕ ਨਵੀਂ ਦਿੱਲੀ, 12 ਅਗਸਤ ਦਿੱਲੀ ਦੇ ਕੀਰਤੀ ਨਗਰ ਵਿੱਚ ਪੰਜਾਬਣਾਂ ਨੇ ਇਕੱਠੀਆਂ ਹੋ ਕੇ ਤੀਆਂ ਦਾ ਤਿਉਹਾਰ ਮਨਾਇਆ ਤੇ ਗਿੱਧਾ ਪਾ ਕੇ ਖ਼ੁਸ਼ੀ ਸਾਂਝੀ ਕੀਤੀ। ਫੁਲਕਾਰੀਆਂ ਵਿੱਚ ਸਜੀਆਂ ਮੁਟਿਆਰਾਂ ਨੇ ਬੋਲੀਆਂ ਪਾਈਆਂ ਤੇ ਗਿੱਧੇ ਨਾਲ ਤਾਲ ਨਾਲ ਮਨਾਈ।ਇਨ੍ਹਾਂ ਮੁਟਿਆਰਾਂ ਵਿੱਚੋਂ ਕੁੱਝ ਵਿਆਹੀਆਂ ਵੀ ਸਨ ਨੇ ਪੰਜਾਬੀ ਪਹਿਰਾਵੇ ਵਿੱਚ ਧੂਮ ਮਚਾਈ। ਸ਼ਹਿਰੀ ਖੇਤਰ ਵਿੱਚ ਅਜਿਹਾ ਬਹੁਤ ਘੱਟ ਹੁੰਦਾ ਹੈ ਕਿ ਪੰਜਾਬਣਾਂ ਮਿਲ ਕੇ ਪੰਜਾਬੀ ਪੇਂਡੂ ਗੀਤਾਂ ਦਾ ਆਨੰਦ ਮਾਨਣ। 

ਗੁਰੂ ਨਾਨਕ ਦੇਵ ਜੀ ਦੇ ਫਲਸਫ਼ੇ ਬਾਰੇ ਕੌਮਾਂਤਰੀ ਸੈਮੀਨਾਰ

Posted On August - 13 - 2019 Comments Off on ਗੁਰੂ ਨਾਨਕ ਦੇਵ ਜੀ ਦੇ ਫਲਸਫ਼ੇ ਬਾਰੇ ਕੌਮਾਂਤਰੀ ਸੈਮੀਨਾਰ
ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 12 ਅਗਸਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਯੂ. ਕੇ. ਦੀ ਬਰਮਿੰਘਮ ਯੂਨੀਵਰਸਿਟੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਦੇ ਵਿਰਸੇ ਤੇ ਫਲਸਫ਼ੇ ਬਾਰੇ ਕੌਮਾਂਤਰੀ ਸੈਮੀਨਾਰ ਲਗਾਇਆ ਗਿਆ। ਇਸ ਸੈਮੀਨਾਰ ਵਿਚ ਵੱਖ-ਵੱਖ ਮੁਲਕਾਂ ਤੋਂ ਬੁਲਾਰਿਆਂ ਨੇ ਸ਼ਮੂਲੀਅਤ ਕੀਤੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਂਬਰ ਹਰਿੰਦਰਪਾਲ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਦੇ ਫਲਸਫ਼ੇ ਅਤੇ ਜੀਵਨਸ਼ੈਲੀ ਬਾਰੇ ਪਰਚਾ ਪੜ੍ਹਿਆ। 

ਨੈਸ਼ਨਲ ਅਕਾਲੀ ਦਲ ਨੇ ਨਸ਼ਿਆਂ ਖ਼ਿਲਾਫ਼ ਜਾਗਰੂਕ ਕੀਤਾ

Posted On August - 13 - 2019 Comments Off on ਨੈਸ਼ਨਲ ਅਕਾਲੀ ਦਲ ਨੇ ਨਸ਼ਿਆਂ ਖ਼ਿਲਾਫ਼ ਜਾਗਰੂਕ ਕੀਤਾ
ਪੱਤਰ ਪ੍ਰੇਰਕ ਨਵੀਂ ਦਿੱਲੀ, 12 ਅਗਸਤ ਰਾਜਧਾਨੀ ਦਿੱਲੀ ਵਿੱਚ ਨਸ਼ਿਆਂ ਦੇ ਕਾਰੋਬਾਰ ਦੇ ਫੈਲਣ ਦੇ ਖ਼ਦਸ਼ੇ ਪ੍ਰਗਟ ਕਰਦਿਆਂ ਨੈਸ਼ਨਲ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਪੁਲੀਸ ਦੀ ਨਾਕਾਮੀ ਕਾਰਨ ਹੀ ਦਿੱਲੀ ਨਸ਼ਿਆਂ ਦਾ ਅੱਡਾ ਬਣਦੀ ਜਾ ਰਹੀ ਹੈ। ਸ੍ਰੀ ਪੰਮਾ ਨੇ ਸੰਤ ਨਗਰ ਵਿੱਚ ਇਕ ਸਭਾ ਦੌਰਾਨ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਕੀਤਾ ਤੇ ਇਸ ਸਮਾਜਕ ਕੋੜ੍ਹ ਦੇ ਖ਼ਾਤਮੇ ਲਈ ਸਹਿਯੋਗ ਮੰਗਿਆ। ਉਨ੍ਹਾਂ ਕਿਹਾ ਕਿ ਉਹ ਸਥਾਨਕ ਪੁਲੀਸ ਅਧਿਕਾਰੀਆਂ ਨੂੰ ਮਿਲਣਗੇ 

ਓਮ ਪ੍ਰਕਾਸ਼ ਚੌਟਾਲਾ ਦੀ ਪਤਨੀ ਦਾ ਸਸਕਾਰ

Posted On August - 13 - 2019 Comments Off on ਓਮ ਪ੍ਰਕਾਸ਼ ਚੌਟਾਲਾ ਦੀ ਪਤਨੀ ਦਾ ਸਸਕਾਰ
ਇਕਬਾਲ ਸਿੰਘ ਸ਼ਾਂਤ ਡੱਬਵਾਲੀ, 12 ਅਗਸਤ ਹਰਿਆਣਾ ਦੇ ਸਾਬਕਾ ਮੁੱਖ ਮੱਤਰੀ ਓਮ ਪ੍ਰਕਾਸ਼ ਚੌਟਾਲਾ ਦੀ ਪਤਨੀ ਸਨੇਹਲਤਾ ਚੌਟਾਲਾ ਦਾ ਅੱਜ ਦੇਰ ਸ਼ਾਮ ਪਿੰਡ ਤੇਜਾਖੇੜਾ ’ਚ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਨੂੰ ਹਜ਼ਾਰਾਂ ਲੋਕਾਂ ਨੇ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ। ਇਸ ਦੁੱਖ ਦੀ ਘੜੀ ’ਚ ਸ਼ਾਮਲ ਹੋਣ ਲਈ ਓਮ ਪ੍ਰਕਾਸ਼ ਚੌਟਾਲਾ ਅਤੇ ਉਨ੍ਹਾਂ ਦੇ ਪੁੱਤਰ ਅਜੈ ਸਿੰਘ ਚੌਟਾਲਾ ਅੱਜ ਤਿਹਾੜ ਜੇਲ੍ਹ ਤੋਂ ਵਿਸ਼ੇਸ਼ ਪੈਰੋਲ ’ਤੇ ਤੇਜਾਖੇੜਾ ਪੁੱਜੇ ਅਤੇ ਅੰਤਿਮ ਰਸਮਾਂ ’ਚ ਸ਼ਾਮਿਲ 

ਅੱਗ ਲੱਗਣ ਨਾਲ ਕੱਪੜਾ ਮਾਰਕੀਟ ਦੀਆਂ ਤਿੰਨ ਦੁਕਾਨਾਂ ਸੜੀਆਂ

Posted On August - 13 - 2019 Comments Off on ਅੱਗ ਲੱਗਣ ਨਾਲ ਕੱਪੜਾ ਮਾਰਕੀਟ ਦੀਆਂ ਤਿੰਨ ਦੁਕਾਨਾਂ ਸੜੀਆਂ
ਰਤਨ ਸਿੰਘ ਢਿੱਲੋਂ ਅੰਬਾਲਾ, 12 ਅਗਸਤ ਉੱਤਰ ਭਾਰਤ ਦੀ ਸਭ ਤੋਂ ਵੱਡੀ ਥੋਕ ਕੱਪੜਾ ਮਾਰਕੀਟ ਅੰਬਾਲਾ ਸ਼ਹਿਰ ਦੀਆਂ ਦੇਵ ਸਮਾਜ ਕਾਲਜ ਰੋਡ ’ਤੇ ਸਥਿਤ ਤਿੰਨ ਦੁਕਾਨਾਂ ਅਤੇ ਫੜ੍ਹੀ ਮਾਰਕੀਟ ਵਿਚਲੇ ਸਟਾਲਾਂ ਨੂੰ ਅੱਜ ਸਵੇਰੇ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਦੁਕਾਨਾਂ ਸੜ ਕੇ ਸਵਾਹ ਹੋ ਗਈਆਂ। ਕੱਪੜੇ ਦੇ ਥਾਨ ਸੜਨ ਕਰਕੇ ਕਾਲੇ ਧੂੰਏਂ ਨਾਲ ਆਲਾ-ਦੁਆਲਾ ਭਰ ਗਿਆ। ਪਹਿਲੀ ਨਜ਼ਰੇ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਪਰੰਤੂ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕਿਸੇ ਨਾਲ 

ਲੱਖਾਂ ਦਾ ਸਾਮਾਨ ਤੇ ਟਰੱਕਾਂ ਦੀਆਂ ਬੈਟਰੀਆਂ ਚੋਰੀ

Posted On August - 13 - 2019 Comments Off on ਲੱਖਾਂ ਦਾ ਸਾਮਾਨ ਤੇ ਟਰੱਕਾਂ ਦੀਆਂ ਬੈਟਰੀਆਂ ਚੋਰੀ
ਰਤੀਆ: ਫ਼ਤਿਆਬਾਦ ਰੋਡ ’ਤੇ ਸਥਿਤ ਤਹਿਸੀਲ ਦੇ ਸਾਹਮਣੇ ਸਰਸਵਤੀ ਰਾਈਸ ਸ਼ੈਲਰ ਵਿਚ ਪਿਛਲੇ ਦੋ ਦਿਨਾਂ ਤੋਂ ਚੋਰਾਂ ਨੇ ਦਿਨ ਸਮੇਂ ਹੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਸ਼ੈਲਰ ਮਾਲਕ ਨੇ ਦੱਸਿਆ ਕਿ ਬੀਤੀ ਸ਼ਾਮ ਉਸ ਨੂੰ ਜਦੋਂ ਪਤਾ ਚੱਲਿਆ ਕਿ ਅਣਪਛਾਤੇ ਚੋਰਾਂ ਨੇ ਰਾਈਸ ਸ਼ੈਲਰ ਵਿਚ ਖੜ੍ਹੇ 4 ਟਰੱਕਾਂ ਦੀਆਂ 8 ਵੱਡੀਆਂ ਬੈਟਰੀਆਂ ਚੋਰੀ ਕਰ ਲਈਆਂ ਹਨ ਤਾਂ ਉਸ ਨੇ ਇਸ ਦੀ ਲਿਖਤੀ ਸ਼ਿਕਾਇਤ ਪੁਲੀਸ ਨੂੰ ਦਿੱਤੀ। ਉਸ ਨੇ ਦੱਸਿਆ ਕਿ 2 ਦਿਨ ਵਿਚ ਚੋਰਾਂ ਨੇ ਉਨ੍ਹਾਂ ਦੇ ਰਾਈਸ ਸ਼ੈਲਰ ਵਿਚੋਂ ਕਰੀਬ 

ਕਸ਼ਮੀਰੀ ਕੁੜੀਆਂ ਨੂੰ ਘਰ ਪਹੁੰਚਾਉਣ ਸਬੰਧੀ ਬਿਆਨਬਾਜ਼ੀ ਦਾ ਨੋਟਿਸ

Posted On August - 13 - 2019 Comments Off on ਕਸ਼ਮੀਰੀ ਕੁੜੀਆਂ ਨੂੰ ਘਰ ਪਹੁੰਚਾਉਣ ਸਬੰਧੀ ਬਿਆਨਬਾਜ਼ੀ ਦਾ ਨੋਟਿਸ
ਪੱਤਰ ਪ੍ਰੇਰਕ ਨਵੀਂ ਦਿੱਲੀ, 12 ਅਗਸਤ ਯੂਨਾਈਟਡ ਸਿੱਖ ਮਿਸ਼ਨ (ਯੂ.ਐਸ.ਐਮ.) ਨੇ ਕਸ਼ਮੀਰ ਦੀਆਂ 32 ਕੁੜੀਆਂ ਨੂੰ ਸੁਰੱਖਿਅਤ ਉਨ੍ਹਾਂ ਦੇ ਘਰਾਂ ਤਕ ਪਹੁੰਚਾਉਣ ਦੇ ਮਾਮਲੇ ਵਿਚ ਕੁਝ ਅਖੌਤੀ ਆਗੂਆਂ ਵੱਲੋਂ ਕੀਤੀ ਬਿਆਨਬਾਜ਼ੀ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਉਪਦੇਸ਼ਾਂ ਦੀ ਜ਼ਰੂਰਤ ਨਹੀਂ ਹੈ। ਜਥੇਬੰਦੀ ਦੇ ਆਗੂ ਹਰਮਿੰਦਰ ਸਿੰਘ ਆਹਲੂਵਾਲੀਆ, ਅਰਮੀਤ ਸਿੰਘ ਖਾਨਪੁਰੀ ਅਤੇ ਬਲਜੀਤ ਸਿੰਘ ਬੱਬਲੂ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਜਿਨ੍ਹਾਂ ਉੱਪਰ ਸੰਗੀਨ 

1.17 ਕਰੋੜ ਮੁਆਵਜ਼ਾ ਦੇਣ ਦਾ ਹੁਕਮ

Posted On August - 13 - 2019 Comments Off on 1.17 ਕਰੋੜ ਮੁਆਵਜ਼ਾ ਦੇਣ ਦਾ ਹੁਕਮ
ਨਵੀਂ ਦਿੱਲੀ: ਮੋਟਰ ਦੁਰਘਟਨਾ ਦਾਅਵਾ ਅਥਾਰਟੀ (ਅੇਮਏਸੀਟੀ) ਨੇ ਇਕ ਫ਼ੌਜੀ ਦੇ ਪਰਿਵਾਰ ਨੂੰ 1.17 ਕਰੋੜ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (ਡੀਟੀਸੀ) ਨੂੰ ਦਿੱਤਾ ਹੈ। ਮਾਮਲੇ ਮੁਤਾਬਕ ਰਫ਼ੀ ਮਾਰਗ ਉਪਰ ਜੈਬਰਾ ਕਰਾਸਿੰਗ ‘ਤੇ ਡੀਟੀਸੀ ਦੀ ਬੱਸ ਨੇ 2016 ਵਿੱਚ ਰਾਮ ਨਿਵਾਸ ਯਾਦਵ ਨੂੰ ਦਰੜ ਦਿੱਤਾ ਸੀ। ਰਾਈਫਲਮੈਨ ਯਾਦਵ ਨੂੰ ਟੱਕਰ ਮਾਰਨ ਤੋਂ ਪਹਿਲਾਂ ਬੱਸ ਗ਼ਲਤ ਲੇਨ ਵਿੱਚ ਚਲੀ ਗਈ ਸੀ। ਉਦੋਂ ਪੈਦਲ ਯਾਤਰੀਆਂ ਲਈ ਬੱਤੀ ਹਰੀ ਸੀ। ਜੱਜ ਵੱਲੋਂ ਡੀਟੀਸੀ ਦੇ ਚਾਲਕ ਨੂੰ 

12 ਝੁੱਗੀਆਂ ਸੜੀਆਂ

Posted On August - 13 - 2019 Comments Off on 12 ਝੁੱਗੀਆਂ ਸੜੀਆਂ
ਨਵੀਂ ਦਿੱਲੀ: ਉੱਤਰੀ-ਪੂਰਬੀ ਦਿੱਲੀ ਦੇ ਵਜ਼ੀਰਾਬਾਦ ਵਿੱਚ ਰਾਤ ਸਮੇਂ ਝੁੱਗੀ ਬਸਤੀ ਨੂੰ ਅੱਗ ਲੱਗ ਗਈ ਤੇ 12 ਝੁੱਗੀਆਂ ਸੜ ਗਈਆਂ। 1 ਵਜੇ ਰਾਤ ਨੂੰ ਅੱਗ ਲੱਗਣ ਦੀ ਖ਼ਬਰ ਮਿਲੀ ਤੇ ਤੜਕੇ 3.34 ਉਪਰ ਅੱਗ ਕਾਬੂ ਕੀਤੀ ਜਾ ਸਕੀ। ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ। ਝੁੱਗੀਆਂ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। -ਪੱਤਰ ਪ੍ਰੇਰਕ  

ਨੋਇਡਾ ਵਿੱਚ 30 ਲੱਖ ਦੀ ਚੋਰੀ

Posted On August - 13 - 2019 Comments Off on ਨੋਇਡਾ ਵਿੱਚ 30 ਲੱਖ ਦੀ ਚੋਰੀ
ਨਵੀਂ ਦਿੱਲੀ: ਐਨਸੀਆਰ ਦੇ ਸ਼ਹਿਰ ਨੋਇਡਾ ਦੇ 49 ਸੈਕਟਰ ਥਾਣਾ ਇਲਾਕੇ ਵਿੱਚ ਇਕ ਮਕਾਨ ਵਿੱਚੋਂ 30 ਲੱਖ ਰੁਪਏ ਦੇ ਸੋਨੇ-ਚਾਂਦੀ ਦੇ ਗਹਿਣੇ ਤੇ ਡੇਢ ਲੱਖ ਰੁਪਏ ਨਕਦ ਚੋਰੀ ਹੋ ਗਏ। ਔਰਤ ਨੇ ਇਸ ਮਾਮਲੇ ਵਿੱਚ ਇਕ ਵਿਅਕਤੀ ਉਪਰ ਸ਼ੱਕ ਜ਼ਾਹਰ ਕੀਤਾ ਹੈ ਜਿਸ ਮਗਰੋਂ ਪੁਲੀਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੋਈ ਹੈ। ਸ਼ਿਕਾਇਤਕਰਤਾ ਗੀਤਾ ਚੌਧਰੀ ਮੁਤਾਬਕ ਹੋਰ ਸਮਾਨ ਚੋਰੀ ਨਹੀਂ ਹੋਇਆ। ਪੁਲੀਸ ਨੇ ਕਿਹਾ ਕਿ ਚੋਰਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ। -ਪੱਤਰ ਪ੍ਰੇਰਕ  

ਲੰਡਨ ਦੇ ਗੀਤਾ ਉਤਸਵ ’ਚ ਸ਼ਾਮਲ ਹੋਏ ਸਨਅਤ ਮੰਤਰੀ

Posted On August - 12 - 2019 Comments Off on ਲੰਡਨ ਦੇ ਗੀਤਾ ਉਤਸਵ ’ਚ ਸ਼ਾਮਲ ਹੋਏ ਸਨਅਤ ਮੰਤਰੀ
ਪੱਤਰ ਪ੍ਰੇਰਕ ਫਰੀਦਾਬਾਦ, 11 ਅਗਸਤ ਵਿਸ਼ਵ ਦੇ ਸਭ ਤੋਂ ਪੁਰਾਣੇ ਸੰਸਦ ਭਵਨ ਹਾਊਸ ਆਫ਼ ਲਾਰਡਸ ਤੇ ਹਾਊਸ ਆਫ਼ ਕਾਮਨਸ ਵਿਚ ਗੀਤਾ ਦੀ ਸਥਾਪਨਾ ਉਪਰ ਹਰਿਆਣਾ ਦੇ ਸਨਅਤ ਮੰਤਰੀ ਵਿਪੁਲ ਗੋਇਲ ਨੇ ਉੱਥੇ ਹਾਜ਼ਰ ਪ੍ਰਵਾਸੀ ਭਾਰਤੀ ਸ਼ਖ਼ਸੀਅਤਾਂ ਨੂੰ ਹੋਕਾ ਦਿੱਤਾ ਕਿ ਉਹ ਗੀਤਾ ਦੇ ਸੰਦੇਸ਼ਾਂ ਦੇ ‘ਬ੍ਰਾਂਡ ਅੰਬੈਸਡਰ’ ਬਣਨ। ਕੌਮਾਂਤਰੀ ਗੀਤਾ ਜੈਅੰਤੀ ਮਹਾਉਤਸਵ ਲੰਡਨ ਵਿਚ ਮਨਾਇਆ ਜਾ ਰਿਹਾ ਹੈ, ਜਿਸ ਵਿਚ ਹਰਿਆਣਾ ਦੇ ਮੁੱਖ ਮੰਤਰੀ ਮਨਹੋਰ ਲਾਲ ਖੱਟਰ ਵੱਲੋਂ ਮੰਤਰੀਆਂ ਨੂੰ ਭੇਜਿਆ ਗਿਆ ਹੈ। ਸ੍ਰੀ ਗੋਇਲ 

ਸੀਬੀਐੱਸਈ ਬੋਰਡ ਵੱਲੋਂ ਆਨਲਾਈਨ ਰਜਿਸਟ੍ਰੇਸ਼ਨ ’ਚ ਬਦਲਾਅ

Posted On August - 12 - 2019 Comments Off on ਸੀਬੀਐੱਸਈ ਬੋਰਡ ਵੱਲੋਂ ਆਨਲਾਈਨ ਰਜਿਸਟ੍ਰੇਸ਼ਨ ’ਚ ਬਦਲਾਅ
ਨਿੱਜੀ ਪੱਤਰ ਪ੍ਰੇਰਕ ਨਵੀਂ ਦਿੱਲੀ, 11 ਅਗਸਤ ਸੀਬੀਐੱਸਈ ਦੇ ਇਮਤਿਹਾਨਾਂ ਲਈ 9ਵੀਂ ਤੇ 11ਵੀਂ ਦੇ ਰਜਿਸਟ੍ਰੇਸ਼ਨ ’ਚ ਦਿੱਤੇ ਜਾਣ ਵਾਲੇ ਵੇਰਵੇ ਵਿਚ ਗਲਤੀ ਕਰਨਾ ਵਿਦਿਆਰਥੀਆਂ ਅਤੇ ਸਕੂਲਾਂ ਲਈ ਭਾਰੀ ਪੈ ਸਕਦਾ ਹੈ। ਸੀਬੀਐੱਸਈ ਇਸ ਵਾਰ ਤੋਂ ਦਿੱਤੇ ਗਏ ਵੇਰਵੇ ਨੂੰ ਅਪਡੇਟ ਕਰਨ ਦੀ ਸਹੂਲਤ ਨੂੰ ਖਤਮ ਕਰਨ ਜਾ ਰਿਹਾ ਹੈ। ਜੇਕਰ ਸਕੂਲ ਗਲਤ ਜਾਣਕਾਰੀ ਭਰਦਾ ਹੈ ਤਾਂ ਇਹ ਉਸ ਦੀ ਜ਼ਿੰਮੇਵਾਰੀ ਹੋਵੇਗੀ, ਨਾਲ ਹੀ ਸੀਬੀਐੱਸਈ ਨੇ ਇਸ ਵਾਰ ਰਜਿਸਟ੍ਰੇਸ਼ਨ ਫੀਸ ਵਿਚ ਵੀ ਵਾਧਾ ਕਰ ਦਿੱਤਾ ਹੈ। ਸੀਬੀਐੱਸਈ 

ਮੈਦਾਨੀ ਇਲਾਕਿਆਂ ਵਿੱਚ ਪ੍ਰਦੂਸ਼ਣ ਰੋਕਣ ਦੀ ਵਕਾਲਤ

Posted On August - 12 - 2019 Comments Off on ਮੈਦਾਨੀ ਇਲਾਕਿਆਂ ਵਿੱਚ ਪ੍ਰਦੂਸ਼ਣ ਰੋਕਣ ਦੀ ਵਕਾਲਤ
ਪੱਤਰ ਪ੍ਰੇਰਕ ਨਵੀਂ ਦਿੱਲੀ, 11 ਅਸਗਤ ਵਾਤਾਵਰਨ ਮਾਹਿਰਾਂ ਵੱਲੋਂ ਦੇਸ਼ ਦੇ ਮੈਦਾਨੀ ਇਲਾਕਿਆਂ ’ਚੋਂ ਵੀ ਪ੍ਰਦੂਸ਼ਣ ਘਟਾਉਣ ਵੱਲ ਜ਼ੋਰ ਦੀ ਵਕਾਲਤ ਕੀਤੀ ਗਈ ਹੈ। ਹਵਾ ਪ੍ਰਦੂਸ਼ਣ ਤੇ ਪਾਣੀ ਪ੍ਰਦੂਸ਼ਣ ਦਾ ਆਮ ਆਦਮੀ ਉਪਰ ਪੈਣ ਵਾਲੇ ਅਸਰਾਂ ਬਾਰੇ ਕਿਹਾ ਗਿਆ ਕਿ ਜੀਵਨ ਸਮਰੱਥਾ ਉਪਰ ਵੀ ਪ੍ਰਭਾਵ ਪੈ ਰਿਹਾ ਹੈ। ਗੰਗਾ ਦੇ ਮੈਦਾਨੀ ਇਲਾਕਿਆਂ ਪੈਂਦੇ ਸ਼ਹਿਰ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ’ਚੋਂ ਹਨ, ਜਿਸ ਕਰ ਕੇ ਮੈਦਾਨੀ ਇਲਾਕਿਆਂ ਵਿਚ ਧਿਆਨ ਦੇਣ ਉਪਰ ਜ਼ੋਰ ਦਿੱਤਾ ਗਿਆ। ਮਾਹਿਰਾਂ ਦੀ ਬੈਠਕ 

ਦਿੱਲੀ ਦੇ ਮੰਤਰੀ ਦੀ ਕਾਰ ਨੂੰ ਘੇਰਿਆ

Posted On August - 12 - 2019 Comments Off on ਦਿੱਲੀ ਦੇ ਮੰਤਰੀ ਦੀ ਕਾਰ ਨੂੰ ਘੇਰਿਆ
ਪੱਤਰ ਪ੍ਰੇਰਕ ਨਵੀਂ ਦਿੱਲੀ, 11 ਅਗਸਤ ਦਿੱਲੀ ਦੇ ਲੋਕ ਨਿਰਮਾਣ, ਸਿਹਤ ਤੇ ਹੋਰ ਮਹਿਕਮਿਆਂ ਦੇ ਮੰਤਰੀ ਸਤਿੰਦਰ ਜੈਨ ਨੂੰ ਅੱਜ ਦੁਆਰਕਾ ਵਿਖੇ ਕੁੱਝ ਲੋਕਾਂ ਨੇ ਸੜਕ ਵਿਚਾਲੇ ਰੋਕ ਲਿਆ ਤੇ ਕਰੀਬ ਅੱਧਾ ਘੰਟਾ ਸ੍ਰੀ ਜੈਨ ਨੂੰ ਆਪਣੀ ਕਾਰ ਵਿੱਚ ਹੀ ਬੰਦ ਰਹਿਣਾ ਪਿਆ ਕਿਉਂਕਿ ਗੁੱਸੇ ਨਾਲ ਭਰੇ ਪੀਤੇ ਲੋਕਾਂ ਨੇ ਕਾਰ ਨੂੰ ਘੇਰ ਲਿਆ ਤੇ ਅੱਗੇ ਨਹੀਂ ਜਾਣ ਦਿੱਤਾ। ਬਾਅਦ ’ਚ ਦਿੱਲੀ ਪੁਲੀਸ ਨੇ ਲੋਕਾਂ ਨੂੰ ਸਮਝਾ ਕੇ ਰਾਹ ’ਚੋਂ ਹਟਾਇਆ ਤੇ ਮੰਤਰੀ ਦੀ ਕਾਰ ਜਾ ਸਕੀ। ਇਹ ਘਟਨਾ ਉਦੋਂ ਵਪਾਰੀ ਜਦੋਂ ਸਤਿੰਦਰ 

ਮੰਗਾਂ ਸਬੰਧੀ ਧਰਨੇ ’ਤੇ ਬੈਠੇ 10 ਜ਼ਿਲ੍ਹਿਆਂ ਦੇ ਕਿਸਾਨ

Posted On August - 12 - 2019 Comments Off on ਮੰਗਾਂ ਸਬੰਧੀ ਧਰਨੇ ’ਤੇ ਬੈਠੇ 10 ਜ਼ਿਲ੍ਹਿਆਂ ਦੇ ਕਿਸਾਨ
ਪੱਤਰ ਪ੍ਰੇਰਕ ਜੀਂਦ, 11 ਅਗਸਤ ਕੌਮੀ ਰਾਜ ਮਾਰਗ 152 ਡੀ ਅਤੇ 352 ਏ ਦੇ ਨਿਰਮਾਣ ’ਚ ਐਕੁਆਇਰ ਕੀਤੀ ਗਈ ਜ਼ਮੀਨ ਦਾ ਉੱਚਿਤ ਮੁਆਵਜ਼ਾ, ਜੁਲਾਨਾ ਨੂੰ ਸਬ-ਡਿਵੀਜ਼ਨ ਬਣਾਉਣਾ, ਐੱਸਵਾਈਐਲ ਤੋਂ ਹਰਿਆਣਾ ਨੂੰ ਉਸ ਦੇ ਹੱਕ ਦਾ ਪਾਣੀ ਮਿਲੇ, ਪਿੰਡ ਖਰਕਰਾਮਜੀ ’ਚ ਰੇਲਵੇ ਸਟੇਸ਼ਟ ਤੇ ਰੇਲਵੇ ਕਰਾਂਸਿੰਗ ਦਾ ਨਿਰਮਾਣ ਅਤੇ ਫਸਲਾਂ ਦੇ ਨਿਊਨਤਮ ਮੁੱਲ ਵਿੱਚ ਵਾਧਾ ਕਰਨ ਜਿਹੀ 25 ਮੰਗਾਂ ਨੂੰ ਲੈ ਕੇ ਹਰਿਆਣਾ ਦੇ 10 ਜ਼ਿਲ੍ਹਿਆਂ ਦੇ ਕਿਸਾਨ ਸਾਂਤੀ ਪੂਰਬਕ ਅੰਦੋਲਨ ਚਲਾਉਣ ਲਈ ਧਰਨੇ ’ਤੇ ਬੈਠ ਗਏ ਹਨ। ਇਨ੍ਹਾਂ ਦੇ ਨਾਲ 

ਕਰੰਟ ਲੱਗਣ ਨਾਲ ਵਿਅਕਤੀ ਦੀ ਮੌਤ

Posted On August - 12 - 2019 Comments Off on ਕਰੰਟ ਲੱਗਣ ਨਾਲ ਵਿਅਕਤੀ ਦੀ ਮੌਤ
ਪੱਤਰ ਪ੍ਰੇਰਕ ਜੀਂਦ, 11 ਅਗਸਤ ਪਿੰਡ ਰਧਾਨਾ ਵਿਚ ਇੱਕ ਵੈਲਡਿੰਗ ਕਰਨ ਵਾਲੀ ਦੁਕਾਨ ’ਚ ਪਾਣੀ ਪੀਣ ਗਏ ਇੱਕ ਵਿਅਕਤੀ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਬਲਰਾਜ ਦੇ ਪਿਤਾ ਰਾਮ ਕੁਮਾਰ ਨੇ ਦੱਸਿਆ ਕਿ ਉਸਦਾ ਪੁੱਤਰ ਬਲਰਾਜ ਬਿਜਲੀ ਵਿਭਾਗ ਵਿੱਚ ਕੰਟੈਕਟ ਬੇਸ ਉੱਤੇ ਲੱਗਿਆ ਹੋਇਆ ਸੀ। ਕੱਲ੍ਹ ਦੇਰ ਸ਼ਾਮੀਂ ਉਹ ਆਪਣੇ ਇੱਕ ਜਾਣਕਾਰ ਦੀ ਦੁਕਾਨ ਵਿੱਚ ਜਾਕੇ ਜਦੋਂ ਉੱਥੇ ਰੱਖੇ ਵੈਲਡਿੰਗ ਸੈੱਟ ਕੋਲ ਪਾਣੀ ਦੀ ਬੋਤਲ ਚੁੱਕ ਕੇ ਪੀਣ ਲੱਗਿਆ ਤਾਂ ਉਸਦਾ ਹੱਥ ਅਚਾਨਕ ਬਿਜਲੀ ਦੀ ਤਾਰ 
Available on Android app iOS app
Powered by : Mediology Software Pvt Ltd.