ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਦਿੱਲੀ/ਹਰਿਆਣਾ › ›

Featured Posts

ਨੂੰਹ-ਸੱਸ ਨੂੰ ਬੰਦੀ ਬਣਾ ਕੇ ਗਹਿਣੇ ਤੇ ਨਕਦੀ ਲੁੱਟੀ

Posted On October - 11 - 2019 Comments Off on ਨੂੰਹ-ਸੱਸ ਨੂੰ ਬੰਦੀ ਬਣਾ ਕੇ ਗਹਿਣੇ ਤੇ ਨਕਦੀ ਲੁੱਟੀ
ਰਤੜ ਸਿੰਘ ਢਿੱਲੋਂ ਅੰਬਾਲਾ, 10 ਅਕਤੂਬਰ ਸ਼ਹਿਰ ਦੇ ਰਾਮ ਨਗਰ ਦੇ ਮਕਾਨ ਨੰਬਰ 282 ’ਚ ਦੋ ਔਰਤਾਂ ਸਣੇ 6 ਬਦਮਾਸ਼ਾਂ ਨੇ ਕਿਰਾਏਦਾਰ ਬਣ ਕੇ ਲੱਖਾਂ ਰੁਪਏ ਦੀ ਡਕੈਤੀ ਨੂੰ ਅੰਜਾਮ ਦਿੱਤਾ। ਮਕਾਨ ਮਾਲਕ ਸੁਰਿੰਦਰ ਕੁਮਾਰ ਨੇ ਦੱਸਿਆ ਕਿ 24 ਸਤੰਬਰ ਨੂੰ ਉਨ੍ਹਾਂ ਦੇ ਘਰ ਕਿਰਾਏ ਦਾ ਮਕਾਨ ਲੈਣ ਲਈ ਦੋ ਔਰਤਾਂ ਆਈਆਂ। ਗੱਲ ਪੱਕੀ ਹੋਣ ਮਗਰੋਂ ਉਨ੍ਹਾਂ ਨੇ ਅਗਲੇ ਦਿਨ ਸ਼ਿਫਟ ਕਰਨ ਲਈ ਕਿਹਾ। ਮਗਰੋਂ ਔਰਤ ਨੇ ਰੋਜ਼ਾਨਾ ਫੋਨ ਕਰ ਕੇ ਸ਼ਿਫਟ ਕਰਨ ਲਈ ਕੋਈ ਨਾ ਕੋਈ ਬਹਾਨਾ ਲਾਉਣਾ ਸ਼ੁਰੂ ਕਰ ਦਿੱਤਾ ਤੇ ਕਿਹਾ ਕਿ ਉਸ ਦਾ 

ਪੁਲ ਦੀ ਉਸਾਰੀ ਲਈ ਭਾਜਪਾ ਵੱਲੋਂ ਪ੍ਰਦਰਸ਼ਨ

Posted On October - 11 - 2019 Comments Off on ਪੁਲ ਦੀ ਉਸਾਰੀ ਲਈ ਭਾਜਪਾ ਵੱਲੋਂ ਪ੍ਰਦਰਸ਼ਨ
ਮਨਿੰਦਰ ਸਿੰਘ ਦਿਓਲ ਨਵੀਂ ਦਿੱਲੀ, 10 ਅਕਤੂਬਰ ਬਵਾਨਾ-ਨਰੇਲਾ ਦੇ ਬਾਹਰ ਸਨਅਤੀ ਖੇਤਰ ਨੇੜੇ ਫਲਾਈਓਵਰ ਬਣਾਉਣ ਲਈ ਭਾਰਤੀ ਜਨਤਾ ਪਾਰਟੀ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਮਨੋਜ ਤਿਵਾੜੀ ਦੀ ਪ੍ਰਧਾਨਗੀ ਹੇਠ ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਵਿਜੇਂਦਰ ਗੁਪਤਾ ਤੇ ਉੱਤਰ-ਪੱਛਮੀ ਦਿੱਲੀ ਦੇ ਸੰਸਦ ਮੈਂਬਰ ਹੰਸਰਾਜ ਹੰਸ ਸਣੇ ਕਾਰਕੁਨ ਸ਼ਾਮਲ ਹੋਏ। ਉਧਰ ਉਪ ਰਾਜਪਾਲ ਅਨਿਲ ਬੈਜਲ ਦੀ ਪ੍ਰਧਾਨਗੀ ਹੇਠ ਹੋਈ ਡੀਡੀਏ ਦੀ ਬੈਠਕ ਦੌਰਾਨ 

ਗੁਰੂ ਰਵਿਦਾਸ ਦੇ ਪੈਰੋਕਾਰਾਂ ਨੇ ਰੋਸ ਮਾਰਚ ਕੱਢਿਆ

Posted On October - 11 - 2019 Comments Off on ਗੁਰੂ ਰਵਿਦਾਸ ਦੇ ਪੈਰੋਕਾਰਾਂ ਨੇ ਰੋਸ ਮਾਰਚ ਕੱਢਿਆ
ਪੱਤਰ ਪ੍ਰੇਰਕ ਨਵੀਂ ਦਿੱਲੀ, 10 ਅਕਤੂਬਰ ਗੁਰੂ ਰਵਿਦਾਸ ਦੇ ਸੈਂਕੜੇ ਪੈਰੋਕਾਰਾਂ ਨੇ ਇਕ ਵਿਸ਼ਾਲ ਜਨਤਕ ਰੈਲੀ ਕੀਤੀ ਤੇ ਤੁਗਲਕਾਬਾਦ ’ਚ ਗੁਰੂ ਰਵਿਦਾਸ ਦੇ ਮੰਦਰ ਨੂੰ ਇਸ ਦੇ ਅਸਲ ਸਥਾਨ ’ਤੇ ਪਹੁੰਚਾਉਣ ਦੀ ਮੰਗ ਕਰਦਿਆਂ ਸੰਤ ਗੁਰੂ ਰਵਿਦਾਸ ਧਾਮ, ਤੁਗਲਕਾਬਾਦ ਵਿਚ ਮਾਰਚ ਕੀਤਾ ਤੇ ਅੰਦੋਲਨ ’ਚ ਗ੍ਰਿਫਤਾਰ ਨੌਜਵਾਨਾਂ ਨੂੰ ਛੱਡਣ ਦੀ ਮੰਗ ਕੀਤੀ। ਜਨਤਕ ਮੀਟਿੰਗ ਤੋਂ ਬਾਅਦ, ਗੁਰੂ ਰਵਿਦਾਸ ਧਾਮ ਤੁਗਲਕਾਬਾਦ ਮਾਰਚ ਲਈ ਯਾਤਰਾ ਕਰਨ ਵਾਲੇ ਸੰਤ ਸਮਾਜ ਦੇ ਨਾਲ ਸਾਰੇ ਅੰਦੋਲਨਕਾਰੀਆਂ 

ਸਹਿਵਾਗ ਵਲੋਂ ਡੇਂਗੂ ਖ਼ਿਲਾਫ਼ ਮੁਹਿੰਮ ਨੂੰ ਸਮਰਥਨ

Posted On October - 11 - 2019 Comments Off on ਸਹਿਵਾਗ ਵਲੋਂ ਡੇਂਗੂ ਖ਼ਿਲਾਫ਼ ਮੁਹਿੰਮ ਨੂੰ ਸਮਰਥਨ
ਪੱਤਰ ਪ੍ਰੇਰਕ ਨਵੀਂ ਦਿੱਲੀ, 10 ਅਕਤੂਬਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ‘10 ਹਫਤੇ 10 ਵਜੇ 10 ਮਿੰਟ’ ਮੁਹਿੰਮ ਦਾ ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ ਨੇ ਸਮਰਥਨ ਕੀਤਾ ਹੈ। ਵਰਿੰਦਰ ਸਹਿਵਾਗ ਨੇ ਵੀਡੀਓ ਜਾਰੀ ਕਰਦਿਆਂ ਲੋਕਾਂ ਨੂੰ ਡੇਂਗੂ ਵਿਰੁੱਧ ਲੜਨ ਤੇ ਚੈਂਪੀਅਨ ਬਣਨ ਦੀ ਅਪੀਲ ਕੀਤੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਗੁਆਂਢੀਆਂ ਨੂੰ ਵੀ ਜਾਗਰੂਕ ਕਰਨ ਤਾਂ ਜੋ ਪੂਰੀ ਦਿੱਲੀ ਡੇਂਗੂ ਵਿਰੁੱਧ ਲੜ੍ਹ ਸਕੇ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ 

ਰਾਜਧਾਨੀ ’ਚ ਪ੍ਰਦੂਸ਼ਣ ਦਾ ਪੱਧਰ ਵਧਿਆ

Posted On October - 11 - 2019 Comments Off on ਰਾਜਧਾਨੀ ’ਚ ਪ੍ਰਦੂਸ਼ਣ ਦਾ ਪੱਧਰ ਵਧਿਆ
ਪੱਤਰ ਪ੍ਰੇਰਕ ਨਵੀਂ ਦਿੱਲੀ 10 ਅਕਤੂਬਰ ਰਾਜਧਾਨੀ ’ਚ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਅੱਜ ਸਵੇਰੇ ਹਵਾ ਦੀ ਗੁਣਵੱਤਾ ਦਾ ਇੰਡੈਕਸ 189 ਸੀ, ਜਿਸ ਨੂੰ ਦਰਮਿਆਨਾ ਮੰਨਿਆ ਜਾਂਦਾ ਹੈ। ਕੁਝ ਖੇਤਰਾਂ ’ਚ ਇੰਡੈਕਸ 200 ਤੋਂ ਉਪਰ ਪਹੁੰਚ ਗਈ ਹੈ। ਇਹ ਮੰਨਿਆ ਜਾਂਦਾ ਹੈ ਕਿ ਤਿਉਹਾਰਾਂ ਦੇ ਮੌਸਮ ’ਚ ਤਬਦੀਲੀਆਂ ਦੇ ਕਾਰਨ ਆਉਣ ਵਾਲੇ ਦਿਨਾਂ ’ਚ ਪ੍ਰਦੂਸ਼ਣ ਗੰਭੀਰ ਰੂਪ ਧਾਰਨ ਕਰ ਸਕਦਾ ਹੈ। ਰਾਜਧਾਨੀ ’ਚ ਅੱਜ ਸਵੇਰੇ ਘੱਟੋ ਘੱਟ ਤਾਪਮਾਨ 21 ਡਿਗਰੀ ਸੀ। ਮੌਸਮ ਵਿਭਾਗ ਅਨੁਸਾਰ 

ਧਾਰਮਿਕ ਆਗੂਆਂ ਨੂੰ ਕਿਸਾਨਾਂ ਦੀ ਸਾਰ ਲੈਣ ਦੀ ਅਪੀਲ

Posted On October - 11 - 2019 Comments Off on ਧਾਰਮਿਕ ਆਗੂਆਂ ਨੂੰ ਕਿਸਾਨਾਂ ਦੀ ਸਾਰ ਲੈਣ ਦੀ ਅਪੀਲ
ਪੱਤਰ ਪ੍ਰੇਰਕ ਫਰੀਦਾਬਾਦ, 10 ਅਕਤੂਬਰ ਕੇਂਦਰੀ ਸਿੰਘ ਸਭਾ ਪੰਚਾਇਣ ਦੀ ਬੈਠਕ ਦੌਰਾਨ ਸਿੱਖ ਕੌਮ ਦੇ ਧਾਰਮਿਕ ਆਗੂਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੀਆਂ ਸੰਸਥਾਵਾਂ ਦੇ ਖਰਚੇ ਘੱਟ ਕਰਕੇ ਪੰਜਾਬ ਦੀਆਂ ਮਾੜੀਆਂ ਆਰਥਿਕ ਹਾਲਤਾਂ ਵਿੱਚ ਘਿਰੇ ਕਿਸਾਨਾਂ ਦੀ ਸਾਰ ਲੈਣ ਤੇ ਅਜਿਹਾ ਢੰਗ ਲੱਭਿਆ ਜਾਵੇ ਕਿ ਦਿਖਾਵੇ ਉਪਰ ਕੀਤੇ ਜਾਂਦੇ ਖਰਚ ਦੀ ਥਾਂ ਪੈਸੇ ਦੀ ਸਦਵਰਤੋਂ ਕੀਤੀ ਜਾਵੇ। ਆਗੂ ਸੁਖਦੇਵ ਸਿੰਘ ਨੇ ਕਿਹਾ ਕਿ 550ਵੇਂ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨਾਂ ਉਪਰ ਥਾਂ-ਥਾਂ ’ਤੇ 

ਉਮੀਦਵਾਰਾਂ ਵੱਲੋਂ ਵੋਟਰਾਂ ਤੱਕ ਪਹੁੰਚ ਕਰਨ ਦੇ ਯਤਨ

Posted On October - 11 - 2019 Comments Off on ਉਮੀਦਵਾਰਾਂ ਵੱਲੋਂ ਵੋਟਰਾਂ ਤੱਕ ਪਹੁੰਚ ਕਰਨ ਦੇ ਯਤਨ
ਪੱਤਰ ਪ੍ਰੇਰਕ ਫਰੀਦਾਬਾਦ, 10 ਅਕਤੂਬਰ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਉਮੀਦਵਾਰਾਂ ਵੱਲੋਂ ਵੋਟਰਾਂ ਤਕ ਪਹੁੰਚ ਕਰਨ ਲਈ ਹਰ ਹੀਲਾ ਕੀਤਾ ਜਾ ਰਿਹਾ ਹੈ। ਕਾਂਗਰਸ ਦੇ ਬੜਖਲ੍ਹ ਤੋਂ ਉਮੀਦਵਾਰ ਵਿਜੈ ਪ੍ਰਤਾਪ ਸਿੰਘ ਵਲੋਂ ਸਵੇਰੇ-ਸਵੇਰੇ ਰੋਜ਼ ਗਾਰਡਨ ਵਿਚ ਸੈਰ ਕਰਨ ਆਏ ਲੋਕਾਂ ਨਾਲ ਰਾਬਤਾ ਬਣਾਇਆ ਤੇ ਉਨ੍ਹਾਂ ਦੇ ਵਿਚਾਰ ਸੁਣੇ। ਉਮੀਦਵਾਰ ਨੇ ਪੰਜਾਬੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਦੇ ਰੁਕ ਚੁੱਕੇ ਵਿਕਾਸ ਨੂੰ ਮੁੜ ਲੀਹਾਂ ਉਪਰ ਲਿਆਉਣ ਲਈ ਕਾਂਗਰਸ ਦੀ ਸੱਤਾ ਵਿੱਚ 

ਕੇਜਰੀਵਾਲ ‘ਸੀ 40’ ਸੰਮੇਲਨ ਨੂੰ ਸੰਬੋਧਨ ਕਰਨਗੇ

Posted On October - 11 - 2019 Comments Off on ਕੇਜਰੀਵਾਲ ‘ਸੀ 40’ ਸੰਮੇਲਨ ਨੂੰ ਸੰਬੋਧਨ ਕਰਨਗੇ
ਪੱਤਰ ਪ੍ਰੇਰਕ ਨਵੀਂ ਦਿੱਲੀ 10 ਅਕਤੂਬਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ੁੱਕਰਵਾਰ ਨੂੰ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਦੇ ਹੱਲਾਂ ਦੇ ਸੈਸ਼ਨ ਦੌਰਾਨ ਆਪਣੇ ਭਾਸ਼ਣ ’ਚ ਵੀਡੀਓ ਕਾਨਫਰੰਸਿੰਗ ਰਾਹੀਂ ‘ਸੀ 40’ ਜਲਵਾਯੂ ਤਬਦੀਲੀ ਸੰਮੇਲਨ ਨੂੰ ਸੰਬੋਧਨ ਕਰਨਗੇ। ਸ੍ਰੀ ਕੇਜਰੀਵਾਲ ਨੇ ‘ਸ਼ੁੱਧ ਹਵਾ ਲਈ ਸ਼ਹਿਰੀ ਹੱਲ’ ਸਿਰਲੇਖ ਵਾਲੇ ਸੈਸ਼ਨ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਆਪਣਾ ਸੰਬੋਧਨ ਕਰਨ ਲਈ ਸੰਮੇਲਨ ਪ੍ਰਬੰਧਕਾਂ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਹੈ।’ ਮੁੱਖ 

ਏਸੀ ਚੌਧਰੀ ਦੇ ਭਾਜਪਾ ’ਚ ਜਾਣ ਮਗਰੋਂ ਸਿੱਖ ਭਾਈਚਾਰਾ ਖ਼ਫ਼ਾ

Posted On October - 11 - 2019 Comments Off on ਏਸੀ ਚੌਧਰੀ ਦੇ ਭਾਜਪਾ ’ਚ ਜਾਣ ਮਗਰੋਂ ਸਿੱਖ ਭਾਈਚਾਰਾ ਖ਼ਫ਼ਾ
ਪੱਤਰ ਪ੍ਰੇਰਕ ਫਰੀਦਾਬਾਦ, 10 ਅਕਤੂਬਰ ਇਥੋਂ ਦੇ ਸਾਬਕਾ ਕਾਂਗਰਸੀ ਵਿਧਾਇਕ ਤੇ ਪੰਜਾਬੀ ਆਗੂ ਏਸੀ ਚੌਧਰੀ ਦੇ ਭਾਜਪਾ ਵਿੱਚ ਛਾਲ ਮਾਰ ਜਾਣ ਤੋਂ ਬੜਖਲ੍ਹ ਵਿਧਾਨ ਸਭਾ ਹਲਕੇ ਦੇ ਸਿੱਖਾਂ ਵਿੱਚ ਨਾਰਾਜ਼ਗੀ ਪਾਈ ਜਾ ਰਹੀ ਹੈ ਤੇ ਉਨ੍ਹਾਂ ਵੱਲੋਂ ਭਾਜਪਾ ਦੇ ਇਸ ਕਦਮ ਨੂੰ ‘ਆਪਾ ਵਿਗਾੜਨ ਵਾਲਾ’ ਕਰਾਰ ਦਿੱਤਾ ਹੈ। ਹਰਿਆਣਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਭਾਜਪਾ ਨਾਲ ਯਾਰੀ ਟੁੱਟ ਜਾਣ ਮਗਰੋਂ ਦੋਨਾਂ ਧਿਰਾਂ ਦੇ ਸਥਾਨਕ ਆਗੂਆਂ ਦਰਮਿਆਨ ਵੀ ਹੇਠਲੇ ਪੱਧਰ ਉਪਰ ਕੋਈ ਸਿਆਸੀ ਸਰਗਰਮੀ 

ਟਮਾਟਰ ਹੋਰ ਲਾਲ ਹੋਏ

Posted On October - 11 - 2019 Comments Off on ਟਮਾਟਰ ਹੋਰ ਲਾਲ ਹੋਏ
ਪੱਤਰ ਪ੍ਰੇਰਕ ਨਵੀਂ ਦਿੱਲੀ, 10 ਅਕਤੂਬਰ ਦਿੱਲੀ ਵਿੱਚ ਟਮਾਟਰਾਂ ਦੇ ਭਾਅ ਵਧਣ ਕਰ ਕੇ ਸੁਆਣੀਆਂ ਦਾ ਰਸੋਈ ਦਾ ਖਰਚਾ ਵੱਧ ਗਿਆ ਹੈ। ਦਿੱਲੀ ਸਰਕਾਰ ਵੱਲੋਂ ਆਪਣੀਆਂ ਦੁਕਾਨਾਂ ਰਾਹੀਂ 23 ਰੁਪਏ ਕਿਲੋ ਦੀ ਦਰ ਨਾਲ ਟਮਾਟਰ ਵੇਚਣੇ ਸ਼ੁਰੂ ਕਰਨ ਨਾਲ ਟਮਾਟਰਾਂ ਦੇ ਭਾਅ ਵਿੱਚ ਕਮੀ ਆਈ ਸੀ ਪਰ ਮੱਧ ਤੇ ਦੱਖਣੀ ਸੂਬਿਆਂ ਵਿੱਚ ਪੈ ਰਹੇ ਮੀਂਹਾਂ ਕਾਰਨ ਟਮਾਟਰਾਂ ਦੀ ਆਮਦ ਘੱਟ ਗਈ ਹੈ, ਜਿਸ ਕਰ ਕੇ ਭਾਅ ਮੁੜ 35 ਤੋਂ 40 ਰੁਪਏ ਪ੍ਰਚੂਨ ਵਿੱਚ ਮਿਲਣ ਲੱਗੇ ਹਨ। ਵਪਾਰੀਆਂ ਨੇ ਦੱਸਿਆ ਕਿ ਮੌਨਸੂਨ ਦੇ 

550 ਰਾਗੀਆਂ ਵਲੋਂ ਕੀਰਤਨ ਦੀ ਆਖ਼ਰੀ ਰਿਹਰਸਲ

Posted On October - 11 - 2019 Comments Off on 550 ਰਾਗੀਆਂ ਵਲੋਂ ਕੀਰਤਨ ਦੀ ਆਖ਼ਰੀ ਰਿਹਰਸਲ
ਪੱਤਰ ਪ੍ਰੇਰਕ ਨਵੀਂ ਦਿੱਲੀ, 10 ਅਕਤੂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 12 ਅਕਤੂਬਰ ਨੂੰ ਇੰਡੀਆ ਗੇਟ ਵਿਚ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਵਾਏ ਜਾਣ ਵਾਲੇ ਕੀਰਤਨ ਦਰਬਾਰ ਲਈ ਅੱਜ ਗੁਰਦੁਆਰਾ ਰਕਾਬ ਗੰਜ ਵਿਖੇ 550 ਰਾਗੀਆਂ ਵੱਲੋਂ ਕੀਰਤਨ ਲਈ ਆਖ਼ਰੀ ਰਿਹਰਸਲ ਕੀਤੀ ਗਈ। ਦਿੱਲੀ ਕਮੇਟੀ ਵਲੋਂ 550 ਰਾਗੀਆਂ ਦੇ ਇਸ ਸਮੂਹਿਕ ਸਮਾਗਮ ਲਈ ਤਿਆਰੀ ਅੱਜ ਪੂਰੀ ਕੀਤੀ ਗਈ ਤੇ ਇਸ ਲਈ ਰਾਗੀਆਂ ਨੇ ਮਿਲ ਕੇ ਸਮੂਹਿਕ ਕੀਰਤਨ ਲਈ ਪੂਰੀ ਤਿਆਰੀ ਕੀਤੀ। ਕਮੇਟੀ 

ਜਥੇਦਾਰ ਦੇ ਹੁਕਮਾਂ ’ਤੇ ਦਿੱਲੀ ਕਮੇਟੀ ਵੱਲੋਂ ਨਗਰ ਕੀਰਤਨ ਮੁਲਤਵੀ

Posted On October - 11 - 2019 Comments Off on ਜਥੇਦਾਰ ਦੇ ਹੁਕਮਾਂ ’ਤੇ ਦਿੱਲੀ ਕਮੇਟੀ ਵੱਲੋਂ ਨਗਰ ਕੀਰਤਨ ਮੁਲਤਵੀ
ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 10 ਅਕਤੂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਆਖਿਆ ਹੈ ਕਿ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹੁਕਮਾਂ ਨੂੰ ਧਿਆਨ ਵਿਚ ਰਖਦਿਆਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਨਕਾਣਾ ਸਾਹਿਬ ਤੱਕ ਸਜਾਇਆ ਜਾਣ ਵਾਲਾ ਨਗਰ ਕੀਰਤਨ ਫ਼ਿਲਹਾਲ ਮੁਲਤਵੀ ਕਰ ਦਿੱਤਾ ਹੈ। ਸ੍ਰੀ ਕਾਲਕਾ ਨੇ ਕਿਹਾ ਕਿ ਨਗਰ ਕੀਰਤਨ ਵਾਸਤੇ ਲੋੜੀਂਦੀਆਂ ਸਾਰੀਆਂ ਪ੍ਰਵਾਨਗੀਆਂ ਲੈ ਲਈਆਂ ਸਨ, ਸਿਰਫ਼ 

ਉਮੀਦਵਾਰਾਂ ਦੇ ਚੋਣ ਖਰਚ ’ਤੇ ਅਫਸਰਾਂ ਦੀ ਟੀਮ ਰੱਖੇਗੀ ਨਜ਼ਰ

Posted On October - 11 - 2019 Comments Off on ਉਮੀਦਵਾਰਾਂ ਦੇ ਚੋਣ ਖਰਚ ’ਤੇ ਅਫਸਰਾਂ ਦੀ ਟੀਮ ਰੱਖੇਗੀ ਨਜ਼ਰ
ਪੱਤਰ ਪ੍ਰੇਰਕ ਜੀਂਦ, 10 ਅਕਤੂਬਰ ਹਰਿਆਣਾ ਵਿਧਾਨ ਸਭਾ ਚੋਣ ਨੂੰ ਵੇਖਦੇ ਹੋਏ ਜੁਲਾਨਾ, ਜੀਂਦ ਅਤੇ ਸਫੀਦੋਂ ਵਿਧਾਨ ਸਭਾ ਹਲਕੇ ਦੀ ਖਰਚ ਅਧਿਕਾਰੀ ਆਈਪੀਟੀ ਅਤੇ ਏਐੱਫਐੱਸ ਸੰਧਿਆ ਸਮੀਰਾ ਮੇਕਲਾ ਦੀ ਪ੍ਰਧਾਨਗੀ ਹੇਠ ਸਬੰਧਿਤ ਅਕਾਊਂਟਿੰਗ ਟੀਮ ਅਤੇ ਸਹਾਇਕ ਖਰਚ ਅਧਿਕਾਰੀ ਟੀਮ ਅਤੇ ਭਿੰਨ ਭਿੰਨ ਰਾਜਨੀਤਿਕ ਦਲਾਂ ਦੇ ਉਮੀਦਵਾਰਾਂ ਅਤੇ ਪ੍ਰਤੀਨਿਧੀਆਂ ਦੀ ਬੈਠਕ ਸੱਦੀ ਗਈ। ਬੈਠਕ ਵਿੱਚ ਏਡੀਸੀ ਅਤੇ ਜੁਲਾਨਾ ਵਿਧਾਨ ਸਭਾ ਹਲਕੇ ਦੇ ਆਰਓ ਸਤਿੰਦਰ ਦੁਹਨ, ਜੀਂਦ ਦੇ ਐੱਸਡੀਐੱਮ 

ਮਾਂ ਦੀ ਸੁਪਾਰੀ ਦਿੱਤੀ

Posted On October - 11 - 2019 Comments Off on ਮਾਂ ਦੀ ਸੁਪਾਰੀ ਦਿੱਤੀ
ਪੱਤਰ ਪ੍ਰੇਰਕ ਨਵੀਂ ਦਿੱਲੀ, 10 ਅਕਤੂਬਰ ਦਿੱਲੀ ਦੇ ਪੱਛਮ ਵਿਹਾਰ ਇਲਾਕੇ ’ਚ ਇਕ ਨੌਜਵਾਨ ਨੂੰ ਆਪਣੀ ਮਾਂ ਦੀ ਮਰਦਾਂ ਨਾਲ ਮਿੱਤਰਤਾ ਨਾਗਵਾਰ ਗੁਜਰੀ ਤੇ ਉਸ ਨੇ ਕਥਿਤ ਮੁਲਜ਼ਮ ਨੂੰ ਮਾਂ ਦੀ ਸੁਪਾਰੀ 50 ਹਜ਼ਾਰ ਰੁਪਏ ਵਿੱਚ ਦੇ ਦਿੱਤੀ। ਮਾਂ ਦੀ ਕਿਸਮਤ ਚੰਗੀ ਸੀ ਕਿ ਉਹ ਹਮਲਾਵਰਾਂ ਤੋਂ ਹਿੰਮਤ ਕਰ ਕੇ ਬਚ ਨਿਕਲੀ ਤੇ ਸਾਰੇ ਮਾਮਲੇ ਤੋਂ ਪੁਲੀਸ ਨੇ ਪਰਦਾ ਚੁੱਕ ਦਿੱਤਾ। ਪੁਲੀਸ ਨੇ ਪੁੱਤਰ ਅੰਸ਼ੂ, ਰਾਹੁਲ, ਮੰਗਲ ਤੇ ਨਾਬਾਲਗ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ। ਅੰਸ਼ੂ ਨੇ ਆਪਣੇ ਪਿਤਾ 

ਅਗਵਾ ਦੇ ਦੋ ਮਾਮਲਿਆਂ ’ਚ ਚਾਰ ਗ੍ਰਿਫ਼ਤਾਰ

Posted On October - 10 - 2019 Comments Off on ਅਗਵਾ ਦੇ ਦੋ ਮਾਮਲਿਆਂ ’ਚ ਚਾਰ ਗ੍ਰਿਫ਼ਤਾਰ
ਨਿੱਜੀ ਪੱਤਰ ਪ੍ਰੇਰਕ ਅੰਬਾਲਾ, 9 ਅਕਤੂਬਰ ਥਾਣਾ ਅੰਬਾਲਾ ਛਾਉਣੀ ਵਿਚ ਦਰਜ ਅਗਵਾ ਦੇ ਮਾਮਲੇ ਵਿਚ ਸੀਆਈਏ-2 ਦੀ ਟੀਮ ਨੇ ਮੁਲਜ਼ਮ ਸ਼ਰਾਫਤ ਅਲੀ ਉਰਫ਼ ਸੇਠੀ ਨਿਵਾਸੀ ਟਿੱਬੀ ਰਿਆਨ ਖ਼ਿਜਰਾਬਾਦ ਜ਼ਿਲ੍ਹਾ ਯਮੁਨਾਨਗਰ ਤੇ ਦੋ ਔਰਤਾਂ ਨੂੰ ਗ੍ਰਿਫ਼ਤਾਰ ਕਰਕੇ ਅੱਜ ਅਦਾਲਤ ਵਿਚ ਪੇਸ਼ ਕੀਤਾ ਅਤੇ ਅਦਾਲਤ ਨੇ ਉਨ੍ਹਾਂ ਦਾ ਤਿੰਨ ਦਿਨਾਂ ਦਾ ਪੁਲੀਸ ਰਿਮਾਂਡ ਮਨਜ਼ੂਰ ਕਰ ਲਿਆ। ਇਸ ਮਾਮਲੇ ਵਿਚ ਦੋ ਮੁਲਜ਼ਮ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਮੱਛੀ ਮੁਹੱਲਾ ਅੰਬਾਲਾ ਛਾਉਣੀ ਦੇ ਜਾਹਿਦ 

ਕੌਮੀ ਡਾਕ ਹਫਤੇ ਦੀ ਸ਼ੁਰੂਆਤ ਮੌਕੇ ਰੈਲੀ

Posted On October - 10 - 2019 Comments Off on ਕੌਮੀ ਡਾਕ ਹਫਤੇ ਦੀ ਸ਼ੁਰੂਆਤ ਮੌਕੇ ਰੈਲੀ
ਨਿੱਜੀ ਪੱਤਰ ਪ੍ਰੇਰਕ ਅੰਬਾਲਾ, 9 ਅਕਤੂਬਰ ਡਾਕ ਵਿਭਾਗ ਹਰਿਆਣਾ ਦੀ ਮੁੱਖ ਪੋਸਟਮਾਸਟਰ ਜਨਰਲ ਸ਼੍ਰੀਮਤੀ ਰੰਜੂ ਪ੍ਰਸਾਦ ਨੇ ਦੱਸਿਆ ਕਿ ਉਨ੍ਹਾਂ ਦਾ ਵਿਭਾਗ ਵਿਸ਼ਵ ਡਾਕ ਦਿਵਸ ਦੇ ਮੌਕੇ ਤੇ 9 ਅਕਤੂਬਰ ਤੋਂ 15 ਅਕਤੂਬਰ ਤੱਕ ਕੌਮੀ ਡਾਕ ਸਪਤਾਹ ਮਨਾ ਰਿਹਾ ਹੈ। ਇਸ ਦੌਰਾਨ ਜਨਤਾ ਅਤੇ ਕਾਰੋਬਾਰੀ ਅਦਾਰਿਆਂ ਨਾਲ ਸੰਪਰਕ ਕਰ ਕੇ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਸ਼੍ਰੀਮਤੀ ਪ੍ਰਸਾਦ ਛਾਉਣੀ ਦੀ ਮਾਲ ਰੋਡ ’ਤੇ ਸਥਿਤ ਮੁੱਖ ਦਫ਼ਤਰ ਵਿਚ 
Available on Android app iOS app
Powered by : Mediology Software Pvt Ltd.