ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਦਿੱਲੀ/ਹਰਿਆਣਾ › ›

Featured Posts

ਮੈਟਰੋ: ਪੰਜ ਮਹੀਨਿਆਂ ਵਿਚ ਅੱਠ ਵੱਲੋਂ ਆਤਮ-ਹੱਤਿਆ

Posted On October - 12 - 2019 Comments Off on ਮੈਟਰੋ: ਪੰਜ ਮਹੀਨਿਆਂ ਵਿਚ ਅੱਠ ਵੱਲੋਂ ਆਤਮ-ਹੱਤਿਆ
ਦਿੱਲੀ, 11 ਅਕਤੂਬਰ ਦਿੱਲੀ ਮੈਟਰੋ ਸਟੇਸ਼ਨਾਂ ’ਤੇ ਪਿਛਲੇ ਪੰਜ ਮਹੀਨਿਆਂ ’ਚ ਅੱਠ ਆਤਮ-ਹੱਤਿਆਵਾਂ ਦੇ ਮਾਮਲੇ ਸਾਹਮਣੇ ਆਏ ਹਨ। ਡਾਕਟਰਾਂ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਬਹੁਤਿਆਂ ਨੇ ਮਾਨਸਿਕ ਪ੍ਰੇਸ਼ਾਨੀ ਕਾਰਨ ਆਪਣੀ ਜ਼ਿੰਦਗੀ ਖ਼ਤਮ ਕੀਤੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਆਲੇ-ਦੁਆਲੇ ਮਾਨਸਿਕ ਪ੍ਰੇਸ਼ਾਨੀ ਨਾਲ ਜੂਝਦੇ ਵਿਅਕਤੀਆਂ ਦੀ ਮਦਦ ਕਰਨ। ਜਾਣਕਾਰੀ ਅਨੁਸਾਰ ਅਪਰੈਲ ਤੋਂ ਅਕਤੂਬਰ ਤੱਕ ਕੁੱਲ ਅੱਠ ਵਿਅਕਤੀਆਂ ਨੇ ਆਤਮ-ਹੱਤਿਆ ਕੀਤੀ ਹੈ। ਇਨ੍ਹਾਂ 

ਸਾਬਕਾ ਫ਼ੌਜੀ ਨੂੰ ਲੁੱਟਣ ਵਾਲੀਆਂ ਔਰਤਾਂ ਕਾਬੂ

Posted On October - 12 - 2019 Comments Off on ਸਾਬਕਾ ਫ਼ੌਜੀ ਨੂੰ ਲੁੱਟਣ ਵਾਲੀਆਂ ਔਰਤਾਂ ਕਾਬੂ
ਪੱਤਰ ਪ੍ਰੇਰਕ ਨਵੀਂ ਦਿੱਲੀ, 11 ਅਕਤੂਬਰ ਬੀਤੇ ਦਿਨੀਂ ਇਕ ਏਟੀਐੱਮ ਵਿੱਚ 1971 ਦੀ ਜੰਗ ਵਿਚ ਹਿੱਸਾ ਲੈਣ ਵਾਲੇ ਸਾਬਕਾ ਫ਼ੌਜੀ ਅਧਿਕਾਰੀ ਤੋਂ 40 ਲੱਖ ਰੁਪਏ ਲੁੱਟਣ ਵਾਲੀਆਂ 3 ਔਰਤਾਂ ਨੂੰ ਦਿੱਲੀ ਪੁਲੀਸ ਨੇ ਦੱਖਣੀ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਇਹ ਔਰਤਾਂ ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲ੍ਹੇ ਦੀਆਂ ਰਹਿਣ ਵਾਲੀਆਂ ਹਨ। ਇਹ ਸਿਰਫ਼ ਬਜ਼ੁਰਗ ਜਾਂ ਔਰਤਾਂ ਨੂੰ ਹੀ ਨਿਸ਼ਾਨਾ ਬਣਾਉਂਦੀਆਂ ਸਨ। ਜਾਣਕਾਰੀ ਅਨੁਸਾਰ 3 ਅਕਤੂਬਰ ਨੂੰ ਵਾਪਰੀ ਇਸ ਘਟਨਾ ਵਿਚ ਸਾਬਕਾ ਅਧਿਕਾਰੀ ਏਟੀਐੱਮ 

‘ਜਾਗੋ ਪਾਰਟੀ’ ਪਹਿਲਾਂ ਜੀ.ਕੇ. ਦੇ ਘਰ ਦਾ ਘਿਰਾਓ ਕਰੇ: ਵਿੱਕੀ ਮਾਨ

Posted On October - 12 - 2019 Comments Off on ‘ਜਾਗੋ ਪਾਰਟੀ’ ਪਹਿਲਾਂ ਜੀ.ਕੇ. ਦੇ ਘਰ ਦਾ ਘਿਰਾਓ ਕਰੇ: ਵਿੱਕੀ ਮਾਨ
ਪੱਤਰ ਪ੍ਰੇਰਕ ਨਵੀਂ ਦਿੱਲੀ, 11 ਅਕਤੂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਲਾਹਕਾਰ ਅਤੇ ਯੂਥ ਅਕਾਲੀ ਦਲ ਨੇਤਾ ਜਸਪ੍ਰੀਤ ਸਿੰਘ ਵਿੱਕੀ ਮਾਨ ਨੇ ਜਾਗੋ ਪਾਰਟੀ ਨੂੰ ਸਲਾਹ ਦਿੱਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਖ਼ਿਲਾਫ਼ ਮੁਹਿੰਮ ਛੇੜਨ ਤੋਂ ਪਹਿਲਾਂ ਉਹ ਆਪਣੀ ਪਾਰਟੀ ਦੇ ਕੌਮਾਂਤਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਦੇ ਘਰ ਦਾ ਘਿਰਾਓ ਕਰਨ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਜਸਪ੍ਰੀਤ ਸਿੰਘ ਵਿੱਕੀ ਮਾਨ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਗੁਰੂ ਕੀ ਗੋਲਕ ਦੀ 

ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਦਰਬਾਰ

Posted On October - 12 - 2019 Comments Off on ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਦਰਬਾਰ
ਪੱਤਰ ਪ੍ਰੇਰਕ ਨਵੀਂ ਦਿੱਲੀ, 11 ਅਕਤੂਬਰ ਇਥੋਂ ਦੇ ਵੱਖ ਵੱਖ ਇਲਾਕਿਆਂ ਵਿਚ ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਦਾ ਸਿਲਸਿਲਾ ਜਾਰੀ ਹੈ। ਇਸੇ ਤਹਿਤ ਰਮੇਸ਼ ਨਗਰ ਦੇ ਸਿੰਘ ਸਭਾ ਗੁਰਦੁਆਰੇ ਵਿਚ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਰਾਗੀ ਜਥਿਆਂ ਨੇ ਕੀਰਤਨ ਕੀਤਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਮਹਿੰਦਰ ਸਿੰਘ ਭੁੱਲਰ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਦੌਰਾਨ ਰਾਮਗੜ੍ਹੀਆ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸੁਖਦੇਵ ਸਿੰਘ 

ਅਲਕਾ ਲਾਂਬਾ ਅੱਜ ਕਾਂਗਰਸ ’ਚ ਹੋਵੇਗੀ ਸ਼ਾਮਲ

Posted On October - 12 - 2019 Comments Off on ਅਲਕਾ ਲਾਂਬਾ ਅੱਜ ਕਾਂਗਰਸ ’ਚ ਹੋਵੇਗੀ ਸ਼ਾਮਲ
ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 11 ਅਕਤੂਬਰ ਆਮ ਆਦਮੀ ਪਾਰਟੀ (ਆਪ) ਨੂੰ ਅਲਵਿਦਾ ਆਖਣ ਮਗਰੋਂ ਚਾਂਦਨੀ ਚੌਕ ਤੋਂ ਸਾਬਕਾ ਵਿਧਾਇਕ ਅਲਕਾ ਲਾਂਬਾ ਨੇ ਅੱਜ ਕਿਹਾ ਕਿ ਉਹ ਸ਼ਨਿਚਰਵਾਰ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਵੇਗੀ। ਅਲਕਾ ਨੇ ਸ਼ੁੱਕਰਵਾਰ ਨੂੰ ਹੀ ਕਾਂਗਰਸ ਵਿੱਚ ਸ਼ਾਮਲ ਹੋ ਜਾਣਾ ਸੀ ਪਰ ਕੁਝ ਕਾਰਨਾਂ ਕਰਕੇ ਇੰਜ ਨਹੀਂ ਹੋ ਸਕਿਆ। ਅਲਕਾ ਨੇ ਕਿਹਾ,‘‘ਅੱਜ ਮੈਂ ਕਿਸੇ ਕਾਰਨ ਕਾਂਗਰਸ ’ਚ ਸ਼ਾਮਲ ਨਹੀਂ ਹੋ ਸਕਾਂਗੀ। ਹੁਣ ਮੈਂ ਕੱਲ੍ਹ ਸ਼ਨਿਚਰਵਾਰ ਨੂੰ ਪਾਰਟੀ ਦੀ ਮੈਂਬਰਸ਼ਿਪ 

ਲੋਕਾਂ ਦੀ ਪਹੁੰਚ ਤੋਂ ਦੂਰ ਹੋਏ ਦਿੱਲੀ ਦੇ ਵਿਧਾਇਕ

Posted On October - 12 - 2019 Comments Off on ਲੋਕਾਂ ਦੀ ਪਹੁੰਚ ਤੋਂ ਦੂਰ ਹੋਏ ਦਿੱਲੀ ਦੇ ਵਿਧਾਇਕ
ਪੱਤਰ ਪ੍ਰੇਰਕ ਨਵੀਂ ਦਿੱਲੀ, 11 ਅਕਤੂਬਰ ਇੱਕ ਐਨਜੀਓ ਦੀ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਲੋਕਾਂ ਲਈ ਦਿੱਲੀ ਦੇ ਵਿਧਾਇਕਾਂ ਦੀ ਪਹੁੰਚ 49 ਫੀਸਦ ਤੋਂ ਘਟ ਕੇ 2019 ’ਚ 49.2 ਫੀਸਦੀ ਰਹਿ ਗਈ ਹੈ। ਪ੍ਰਜਾ ਫਾਊਂਡੇਸ਼ਨ ਦੀ ਰਿਪੋਰਟ ’ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਦਿੱਲੀ ਅਸੈਂਬਲੀ ’ਚ ਵਿਧਾਇਕਾਂ ਦੀ ਹਾਜ਼ਰੀ ਘਟ ਗਈ ਹੈ। ਰਿਪੋਰਟ ਅਨੁਸਾਰ ਇਹ ਅੰਕੜੇ ਸਾਲ 2016 ’ਚ 92.4 ਫੀਸਦੀ ਸਨ ਪਰ 2019 ਵਿਚ ਇਹ ਘਟ ਕੇ 30 ਫੀਸਦੀ ਤੱਕ ਆ ਗਏ ਹਨ। ਦਿੱਲੀ ਅਸੈਂਬਲੀ ’ਚ ‘ਆਪ’ ਦੇ 66 ਵਿਧਾਇਕ ਤੇ ਭਾਜਪਾ 

ਕਾਂਗਰਸੀ ਉਮੀਦਵਾਰ ਵਿਜੈ ਪ੍ਰਤਾਪ ਵੱਲੋਂ ਚੋਣ ਪ੍ਰਚਾਰ

Posted On October - 12 - 2019 Comments Off on ਕਾਂਗਰਸੀ ਉਮੀਦਵਾਰ ਵਿਜੈ ਪ੍ਰਤਾਪ ਵੱਲੋਂ ਚੋਣ ਪ੍ਰਚਾਰ
ਪੱਤਰ ਪ੍ਰੇਰਕ ਫਰੀਦਾਬਾਦ, 11 ਅਕਤੂਬਰ ਹਰਿਆਣਾ ਵਿਧਾਨ ਸਭਾ ਲਈ 21 ਅਕਤੂਬਰ ਨੂੰ ਪੈਣ ਵਾਲੀਆਂ ਵੋਟਾਂ ਦੇ ਪ੍ਰਚਾਰ ਸਬੰਧੀ ਪਾਰਟੀ ਆਗੂਆਂ ਅਤੇ ਉਮੀਦਵਾਰਾਂ ਨੇ ਆਪਣੀ ਸਾਰੀ ਤਾਕਤ ਝੋਕਣੀ ਸ਼ੁਰੂ ਕਰ ਦਿੱਤੀ ਹੈ। ਭਾਜਪਾ ਦੇ ਉਮੀਦਵਾਰਾਂ ਦੀ ਟੇਕ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ’ਤੇ ਹੈ ਉੱਥੇ ਕਾਂਗਰਸ ਦੇ ਉਮੀਦਵਾਰਾਂ ਵੱਲੋਂ ਆਪਣੀ ਸ਼ਖ਼ਸੀਅਤ ਦੇ ਦਮ ’ਤੇ ਚੋਣਾਂ ਲੜੀਆਂ ਜਾ ਰਹੀਆਂ ਹਨ। ਕਾਂਗਰਸੀ ਉਮੀਦਵਾਰ ਵਿਜੈ ਪ੍ਰਤਾਪ ਸਿੰਘ ਵੱਲੋਂ ਮੁਸਲਿਮ ਭਾਈਚਾਰੇ ਨਾਲ 

ਯੋਗੀ ਨੇ ਕਾਂਗਰਸ ’ਤੇ ਨਿਸ਼ਾਨਾ ਸੇਧਿਆ

Posted On October - 12 - 2019 Comments Off on ਯੋਗੀ ਨੇ ਕਾਂਗਰਸ ’ਤੇ ਨਿਸ਼ਾਨਾ ਸੇਧਿਆ
ਪੀਪੀ ਵਰਮਾ ਪੰਚਕੂਲਾ, 11, ਅਕਤੂਬਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸ਼ੁੱਕਰਵਾਰ ਨੂੰ ਕਾਲਕਾ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਕਾਂਗਰਸ ਕਿਸੇ ਕੰਮ ਦੀ ਹੁੰਦੀ ਤਾਂ ਪ੍ਰਧਾਨ ਮੰਤਰੀ ਨੂੰ ਢੇਰ ਸਾਰੀਆਂ ਯੋਜਨਾਵਾਂ ਲਾਗੂ ਨਾ ਕਰਨੀਆਂ ਪੈਂਦੀਆਂ ਕਿਉਂਕਿ ਇਹ ਸਚਾਈ ਹੈ ਕਿ ਕੇਂਦਰ ਵਿੱਚ ਕਾਂਗਰਸ ਨੇ ਕਈ ਦਹਾਕੇ ਰਾਜ ਕਰਨ ਤੋਂ ਬਾਅਦ ਵੀ ਲੋਕ ਭਲਾਈ ਦਾ ਕੰਮ ਨਹੀਂ ਕੀਤਾ। ਉਸਨੇ ਸਿਰਫ਼ ਤੇ ਸਿਰਫ਼ ਪਰਿਵਾਰਵਾਦ ਨੂੰ ਵਧਾਇਆ ਹੈ ਅਤੇ ਭ੍ਰਿਸ਼ਟਾਚਾਰ 

ਉਧਾਰ ਦਿੱਤੇ 60 ਰੁਪਏ ਮੰਗਣ ’ਤੇ ਦੋਸਤ ਦਾ ਕਤਲ

Posted On October - 12 - 2019 Comments Off on ਉਧਾਰ ਦਿੱਤੇ 60 ਰੁਪਏ ਮੰਗਣ ’ਤੇ ਦੋਸਤ ਦਾ ਕਤਲ
ਨਿੱਜੀ ਪੱਤਰ ਪ੍ਰੇਰਕ ਸਿਰਸਾ, 11 ਅਕਤੂਬਰ ਇੱਥੋਂ ਦੇ ਥੇੜ੍ਹ ਮੁਹੱਲੇ ’ਚ ਇਕ ਦੋਸਤ ਨੇ 60 ਰੁਪਏ ਬਦਲੇ ਆਪਣੇ ਦੋਸਤ ਦਾ ਕਤਲ ਕਰ ਦਿੱਤਾ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪਰਿਵਾਰ ਨੇ ਰਾਣੀਆਂ ਰੋਡ ’ਤੇ ਜਾਮ ਲਾਇਆ ਤਾਂ ਪੁਲੀਸ ਨੇ 24 ਘੰਟਿਆਂ ਦੇ ਅੰਦਰ ਮੁਲਜ਼ਮ ਨੂੰ ਫੜਨ ਦਾ ਭਰੋਸਾ ਦਿਵਾ ਕੇ ਜਾਮ ਖੁਲ੍ਹਵਾ ਦਿੱਤਾ। ਜਾਣਕਾਰੀ ਅਨੁਸਾਰ ਥੇੜ੍ਹ ਮੁਹੱਲਾ ਵਾਸੀ ਸਤਨਾਮ ਤੇ ਯੋਗੇਸ਼ ਦੋਸਤ ਸਨ ਅਤੇ ਦੋਵੇਂ ਪੇਂਟਰ ਦਾ ਕੰਮ ਕਰਦੇ ਸਨ। ਯੋਗੇਸ਼ ਨੇ 

ਮੁੱਖ ਮੰਤਰੀ ਯੋਗੀ ਵੱਲੋਂ ਰਾਣਾ ਦੇ ਹੱਕ ’ਚ ਪ੍ਰਚਾਰ

Posted On October - 12 - 2019 Comments Off on ਮੁੱਖ ਮੰਤਰੀ ਯੋਗੀ ਵੱਲੋਂ ਰਾਣਾ ਦੇ ਹੱਕ ’ਚ ਪ੍ਰਚਾਰ
ਨਰਾਇਣਗੜ੍ਹ: ਇਥੋਂ ਦੇ ਬਲਾਕ ਸ਼ਹਿਜਾਦਪਰ ਵਿਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤੀਆਨਾਥ ਨੇ ਵਿਧਾਨ ਸਭਾ ਲਈ ਭਾਜਪਾ ਦੇ ਉਮੀਦਵਾਰ ਸੁਰਿੰਦਰ ਰਾਣਾ ਦੇ ਹੱਕ ਵਿੱਚ ਵੋਟ ਦੇਣ ਦੀ ਅਪੀਲ ਕੀਤੀ। ਰੈਲੀ ਵਿੱਚ ਪਹੁੰਚਣ ’ਤੇ ਮੁੱਖ ਮੰਤਰੀ ਯੋਗੀ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਕਾਂਗਰਸ ਦੀਆਂ ਮਾੜੀਆਂ ਕਾਰਗੁਜ਼ਾਰੀਆਂ ਅਤੇ ਭਾਜਪਾ ਵੱਲੋਂ ਕੀਤੇ ਗਏ ਵਿਕਾਸ ਕਾਰਜ ਗਿਣਾਏ। ਉਨ੍ਹਾਂ ਨੇ ਸੁਰਿੰਦਰ ਰਾਣਾ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ 

‘ਭਾਰਤ ਨੂੰ ਜਾਣੋ’ ਵਿਸ਼ੇ ’ਤੇ ਲੇਖ ਮੁਕਾਬਲਾ

Posted On October - 12 - 2019 Comments Off on ‘ਭਾਰਤ ਨੂੰ ਜਾਣੋ’ ਵਿਸ਼ੇ ’ਤੇ ਲੇਖ ਮੁਕਾਬਲਾ
ਸ਼ਾਹਬਾਦ ਮਾਰਕੰਡਾ: ਮਾਤਾ ਰੁਕਮਣੀ ਰਾਇ ਆਰੀਆ ਸੀਨੀਅਰ ਸੈਕੰਡਰੀ ਸਕੂਲ ਵਿਚ ‘ਭਾਰਤ ਨੂੰ ਜਾਣੋ’ ਸਬੰਧੀ ਲੇਖ ਮੁਕਾਬਲਾ ਕਰਵਾਇਆ ਗਿਆ। ਇਸ ਵਿਚ 6ਵੀਂ ਤੋਂ 8ਵੀਂ ਤੱਕ ਤੇ 9ਵੀਂ ਤੋਂ 12 ਤੱਕ ਦੋ ਵਰਗਾਂ ਦੇ ਕਰੀਬ 100 ਤੋਂ ਜ਼ਿਆਦਾ ਵਿਦਿਆਰਥੀਆਂ ਨੇ ਹਿੱਸਾ ਲਿਆ। ਜੇਤੂ ਵਿਦਿਆਰਥੀਆਂ ਨੂੰ ਸਕੂਲ ਦੀ ਪ੍ਰਿੰਸੀਪਲ ਸੰਗੀਤਾ ਸ਼ਰਮਾ ਨੇ ਸਨਮਾਨਿਤ ਕੀਤਾ। -ਪੱਤਰ ਪ੍ਰੇਰਕ  

ਡੀਏਵੀ ਸ਼ਤਾਬਦੀ ਕਾਲਜ ’ਚ ਕੌਮੀ ਸੈਮੀਨਾਰ

Posted On October - 12 - 2019 Comments Off on ਡੀਏਵੀ ਸ਼ਤਾਬਦੀ ਕਾਲਜ ’ਚ ਕੌਮੀ ਸੈਮੀਨਾਰ
ਪੱਤਰ ਪ੍ਰੇਰਕ ਫਰੀਦਾਬਾਦ, 11 ਅਕਤੂਬਰ ਡੀਏਵੀ ਸ਼ਤਾਬਦੀ ਕਾਲਜ, ਫਰੀਦਾਬਾਦ ਦੇ ‘ਆਈਕਿਯੂਏਕ ਸੈੱਲ’ ਤੇ ‘ਐਨਏਸੀ’ ਵੱਲੋਂ ਅੱਜ ਕੌਮੀ ਸੈਮੀਨਾਰ ਲਾਇਆ ਗਿਆ। ਸੈਮੀਨਾਰ ਦੇ ਪਹਿਲੇ ਦਿਨ ਉਦਘਾਟਨੀ ਸੈਸ਼ਨ ਵਿਚ ਮੁੱਖ ਮਹਿਮਾਨ ਵਜੋਂ ਵਧੀਕ ਜ਼ਿਲ੍ਹਾ ਜੱਜ ਸੱਤਿਆ ਭੂਸ਼ਣ ਆਰੀਆ ਅਤੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ ਬੀਪੀਐੱਸਯੂ ਖਾਨਪੁਰ ਸੋਨੀਪਤ ਦੇ ਸਾਬਕਾ ਵਾਈਸ-ਚਾਂਸਲਰ ਪ੍ਰੋ. ਆਸ਼ਾ ਕਦਾਯਨ, ਪ੍ਰਿੰਸੀਪਲ ਡਾ. ਸਤੀਸ਼ ਅਹੂਜਾ, ਕਨਵੀਨਰ ਡਾ. ਸੁਨੀਤੀ ਅਹੂਜਾ ਤੇ ਮੁਕੇਸ਼ 

ਭਾਈਵਾਲ ਨੂੰ ਕਤਲ ਕਰਨ ਮਗਰੋਂ ਵਪਾਰੀ ਵੱਲੋਂ ਖ਼ੁਦਕੁਸ਼ੀ

Posted On October - 12 - 2019 Comments Off on ਭਾਈਵਾਲ ਨੂੰ ਕਤਲ ਕਰਨ ਮਗਰੋਂ ਵਪਾਰੀ ਵੱਲੋਂ ਖ਼ੁਦਕੁਸ਼ੀ
ਟੋਹਾਣਾ: ਵਪਾਰ ’ਚ ਘਾਟਾ ਪੈਣ ਕਾਰਨ ਪਿੰਡ ਚੌਧਰੀਵਾਲ ਦੇ ਪੈਟਰੋਲ ਪੰਪ ਮਾਲਕ ਕਰਨ ਗੋਂਦਾਰਾ ਵੱਲੋਂ ਆਪਣੇ ਪੰਪ ’ਤੇ ਪੁੱਜੇ ਵਪਾਰਕ ਭਾਈਵਾਲ ਕੁਲਦੀਪ ਗੋਂਦਾਰਾ ਤੇ ਉਸਦੇ ਨਾਲ ਆਏ ਦੋਸਤ ਰਾਹੁਲ ’ਤੇ ਆਪਣੇ ਨਿੱਜੀ ਪਿਸਤੌਲ ਨਾਲ ਅੰਨ੍ਹੇਵਾਹ ਗੋਲੀਆਂ ਚਲਾਉਣ ’ਤੇ ਕੁਲਦੀਪ ਨਿਵਾਸੀ (ਸਦਲਪੁਰ) ਰਾਜਸਥਾਨ ਦੀ ਮੌਤ ਹੋ ਗਈ ਤੇ ਉਸਦੇ ਦੋਸਤ ਰਾਹੁਲ ਨੂੰ ਤਿੰਨ ਗੋਲੀਆਂ ਲੱਗਣ ਉਹ ਗੰਭੀਰ ਜ਼ਖ਼ਮੀ ਹੋ ਗਿਆ ਜੋ ਹਿਸਾਰ ਦੇ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਕਰਨ ਗੋਂਦਾਰਾ ਨੇ ਪੁਲੀਸ 

ਹਾਦਸੇ ’ਚ ਬੱਦੀ ਦੇ ਤਿੰਨ ਨੌਜਵਾਨ ਹਲਾਕ

Posted On October - 12 - 2019 Comments Off on ਹਾਦਸੇ ’ਚ ਬੱਦੀ ਦੇ ਤਿੰਨ ਨੌਜਵਾਨ ਹਲਾਕ
ਨਰਵਾਣਾ, 11 ਅਕਤੂਬਰ ਨਰਵਾਣਾ-ਹਿਸਾਰ ਸੜਕ ’ਤੇ ਪਿੰਡ ਸੱਚਾਖੇੜਾ ਕੋਲ ਅੱਜ ਤੜਕੇ ਆਈ-20 ਕਾਰ ਸੰਤੁਲਨ ਵਿਗੜਨ ਕਾਰਨ ਡਿਵਾਈਡਰ ਨਾਲ ਟਕਰਾ ਗਈ। ਇਸ ਮਗਰੋਂ ਕਾਰ ਦੀ ਟੱਕਰ ਸਾਹਮਣਿਓਂ ਆ ਰਹੇ ਟਰੱਕ ਨਾਲ ਹੋ ਗਈ। ਹਾਦਸੇ ਵਿਚ ਕਾਰ ਸਵਾਰ ਤਿੰਨ ਦੋਸਤਾਂ ਦੀ ਮੌਤ ਹੋ ਗਈ, ਜਦਕਿ ਚੌਥਾ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਅਗਰੋਹਾ ਦੇ ਮੈਡੀਕਲ ਕਾਲਜ ਵਿਚ ਰੈਫ਼ਰ ਕੀਤਾ ਗਿਆ ਹੈ। ਮ੍ਰਿਤਕਾਂ ਦੀ ਪਛਾਣ ਕਮਲ, ਮੋਹਿਤ ਤੇ ਚੰਦਰਸ਼ੇਖਰ ਵਜੋਂ ਹੋਈ ਹੈ, ਜੋ ਸੂਰਜ ਮਾਜਰਾ (ਬੱਦੀ) ਦੇ ਰਹਿਣ ਵਾਲੇ 

ਭਾਜਪਾ ਦੀ ਹਰਿਆਣਾ ਸਰਕਾਰ ਘੁਟਾਲਿਆਂ ਵਿੱਚ ਰਹੀ ਗਲਤਾਨ: ਹੁੱਡਾ

Posted On October - 11 - 2019 Comments Off on ਭਾਜਪਾ ਦੀ ਹਰਿਆਣਾ ਸਰਕਾਰ ਘੁਟਾਲਿਆਂ ਵਿੱਚ ਰਹੀ ਗਲਤਾਨ: ਹੁੱਡਾ
ਰਤਨ ਸਿੰਘ ਢਿਲੋਂ ਅੰਬਾਲਾ, 10 ਅਕਤੂਬਰ ਹਰਿਆਣਾ ਕਾਂਗਰਸ ਦੇ ਵਿਧਾਇਕ ਦਲ ਦੇ ਨੇਤਾ ਤੇ ਚੋਣ ਸੰਚਾਲਨ ਕਮੇਟੀ ਦੇ ਚੇਅਰਮੈਨ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਭਾਜਪਾ ਸਰਕਾਰ ਤਾਂ ਘੁਟਾਲਾਬਾਜ਼ਾਂ ਦੀ ਸਰਕਾਰ ਹੈ। ਇਸ ਸਰਕਾਰ ਨੇ ਕਿਲੋਮੀਟਰ ਸਕੀਮ ਘੁਟਾਲਾ, ਖਣਨ ਘੁਟਾਲਾ, ਓਵਰਲੋਡਿੰਗ ਘੁਟਾਲਾ, ਬਿਜਲੀ ਮੀਟਰ ਖਰੀਦ ਘੁਟਾਲਾ, ਵਿਦਿਆਰਥੀਆਂ ਦਾ ਵਜ਼ੀਫ਼ਾ ਘੁਟਾਲਾ ਆਦਿ ਕਈ ਘੁਟਾਲੇ ਕੀਤੇ ਹਨ। ਸ੍ਰੀ ਹੁੱਡਾ ਅੱਜ ਮੁਲਾਣਾ (ਰਾਖਵਾਂ) ਹਲਕੇ ਦੇ ਕਾਂਗਰਸੀ 

ਭਾਜਪਾ ਉਮੀਦਵਾਰ ਨੇ ਚੰਦੂਮਾਜਰਾ ਦਾ ਨਾਂ ਵਰਤ ਕੇ ਗੁਮਰਾਹ ਕੀਤਾ: ਸੋਥਾ

Posted On October - 11 - 2019 Comments Off on ਭਾਜਪਾ ਉਮੀਦਵਾਰ ਨੇ ਚੰਦੂਮਾਜਰਾ ਦਾ ਨਾਂ ਵਰਤ ਕੇ ਗੁਮਰਾਹ ਕੀਤਾ: ਸੋਥਾ
ਨਿਜੀ ਪੱਤਰ ਪ੍ਰੇਰਕ ਅੰਬਾਲਾ, 10 ਅਕਤੂਬਰ ਸ਼੍ਰੋਮਣੀ ਅਕਾਲੀ ਦਲ ਦੀ ਹਰਿਆਣਾ ਇਕਾਈ ਦੇ ਪ੍ਰਦੇਸ਼ ਪ੍ਰਧਾਨ ਸ਼ਰਨਜੀਤ ਸਿੰਘ ਸੋਥਾ ਨੇ ਕਿਹਾ ਕਿ ਕੱਲ੍ਹ ਸ਼ਾਮ ਨੂੰ ਜੋ ਸ਼ਹਿਰ ਤੋਂ ਭਾਜਪਾ ਉਮੀਦਵਾਰ ਅਸੀਮ ਗੋਇਲ ਵੱਲੋਂ ਸੋਸ਼ਲ ਮੀਡੀਆ ’ਤੇ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨਾਲ ਆਪਣੀਆਂ ਤਸਵੀਰਾਂ ਅਪਲੋਡ ਕਰਕੇ ਉਨ੍ਹਾਂ ਵੱਲੋਂ ਸਮਰਥਨ ਦੇਣ ਦੀ ਗੱਲ ਆਖੀ ਹੈ, ਉਹ ਗੁਮਰਾਹਕੁਨ ਹੈ। ਸ਼੍ਰੋਮਣੀ ਅਕਾਲੀ ਦਲ ਦਾ ਕੇਵਲ ਇਨੈਲੋ ਨਾਲ ਸਮਝੌਤਾ ਹੈ ਤੇ 
Available on Android app iOS app
Powered by : Mediology Software Pvt Ltd.