ਕਿਰਤੀਆਂ ਦੇ ਬੱਚੇ ਮਾਪਿਆਂ ਨਾਲ ਵਟਾ ਰਹੇ ਨੇ ਹੱਥ !    ਗੁਰੂ ਨਾਨਕ ਦੇਵ ਜੀ ਦੀ ਬਾਣੀ : ਸਮਾਜਿਕ ਸੰਘਰਸ਼ ਦੀ ਸਾਖੀ !    ਝਾਰਖੰਡ ਚੋਣਾਂ: ਭਾਜਪਾ ਵੱਲੋਂ 52 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ !    ਸ਼੍ਰੋਮਣੀ ਕਮੇਟੀ ਵੱਲੋਂ ਪੰਥਕ ਸ਼ਖ਼ਸੀਅਤਾਂ ਦਾ ਸਨਮਾਨ !    ਕਸ਼ਮੀਰ ’ਚ ਪੰਜਵੀਂ ਤੇ ਨੌਵੀਂ ਜਮਾਤ ਦੇ ਦੋ ਪੇਪਰ ਮੁਲਤਵੀ !    ਹਿਮਾਚਲ ਵਿੱਚ 14 ਤੋਂ ਬਰਫ਼ਬਾਰੀ ਅਤੇ ਮੀਂਹ ਦੇ ਆਸਾਰ !    ਭਾਜਪਾ ਵਿਧਾਇਕ ਦੀ ਵੀਡੀਓ ਵਾਇਰਲ, ਜਾਂਚ ਮੰਗੀ !    ਗੂਗਲ ਮੈਪ ’ਤੇ ਪ੍ਰੋਫਾਈਲ ਅਪਡੇਟ ਕਰਨ ਦੀ ਸੁਵਿਧਾ ਸ਼ੁਰੂ !    ਵਾਤਾਵਰਨ ਤਬਦੀਲੀ ਦੇ ਰੋਸ ਵਜੋਂ ਮਕਾਨ ਦਾ ਮਾਡਲ ਡੋਬਿਆ !    ਕੱਚੇ ਤੇਲ ਦੇ ਖੂਹ ਮਿਲੇ: ਰੂਹਾਨੀ !    

ਦਿੱਲੀ/ਹਰਿਆਣਾ › ›

Featured Posts

ਸੜਕ ਹਾਦਸੇ ਵਿਚ ਚਾਰ ਜਖ਼ਮੀ

Posted On October - 1 - 2010 Comments Off on ਸੜਕ ਹਾਦਸੇ ਵਿਚ ਚਾਰ ਜਖ਼ਮੀ
ਪੱਤਰ ਪ੍ਰੇਰਕ ਰਤੀਆ, 30 ਸਤੰਬਰ ਢਾਣੀ ਬਿਲਾਸਪੁਰ ਕੋਲ ਬੀਤੀ ਰਾਤ ਮੋਟਰਸਾਈਕਲ ਅਤੇ ਪੀਟਰ ਰੇਹੜੇ ਵਿਚਕਾਰ ਹੋਈ ਟੱਕਰ ਵਿਚ ਇਕ ਔਰਤ ਸਮੇਤ ਚਾਰ ਵਿਅਕਤੀ ਜਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਜਮਾਲਪੁਰ ਨਿਵਾਸੀ ਗੁਰਤੇਜ ਸਿੰਘ ਮੋਟਰਸਾਈਕਲ ’ਤੇ ਟੋਹਾਣਾ ਤੋਂ ਰਤੀਆ ਆ ਰਿਹਾ ਸੀ ਕਿ ਰਸਤੇ ਵਿਚ ਰੇਲਵੇ ਸਟੇਸ਼ਨ ਦੇ ਕੋਲ ਰਤੀਆ ਨਿਵਾਸੀ ਮਲਕੀਤ ਕੌਰ ਆਪਣੇ ਬੱਚੇ ਮਨਦੀਪ ਅਤੇ ਹਨੀ ਨੂੰ ਨਾਲ ਲੈ ਕੇ ਮੋਟਰਸਾਈਕਲ ਤੇ ਲਿਫਟ ਲੈ ਕੇ ਸਵਾਰ 

ਮੋਬਾਈਲ ਫੋਨਾਂ ਦੀ ਦੁਕਾਨ ਵਿਚ ਚੋਰੀ

Posted On October - 1 - 2010 Comments Off on ਮੋਬਾਈਲ ਫੋਨਾਂ ਦੀ ਦੁਕਾਨ ਵਿਚ ਚੋਰੀ
ਪੱਤਰ ਪ੍ਰੇਰਕ ਕਾਲਾਂਵਾਲੀ, 30 ਸਤੰਬਰ ਮੰਡੀ ਕਾਲਾਂਵਾਲੀ ਵਿਚ ਬੀਤੀ ਰਾਤ ਚੋਰਾਂ ਨੇ ਮੋਬਾਈਲ ਫੋਨਾਂ ਦੀ ਇੱਕ ਦੁਕਾਨ ਦੇ ਪਿਛਲੇ ਦਰਵਾਜ਼ੇ ਨੂੰ ਤੋੜ ਕੇ ਇਸ ਵਿਚੋਂ ਕੰਪਿਊਟਰ ਅਤੇ ਮੋਬਾਈਲ ਫੋਨ ਸੈਟਾਂ ਸਮੇਤ ਹਜ਼ਾਰਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ। ਇਸ ਮਾਮਲੇ ਵਿਚ ਪੁਲੀਸ ਨੇ ਕੇਸ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਪੁਲੀਸ ਨੇ ਪਿੰਡ ਕਾਲਾਂਵਾਲੀ ਰੋਡ  ਸਥਿਤ ਆਨੰਦ ਮੋਬਾਈਲ ਦੇ ਪਿਛਲੇ ਪਾਸੇ ਤੋਂ ਦਰਵਾਜ਼ਾ ਤੋੜ ਕੇ ਦੁਕਾਨ 

ਬਿਜਲੀ ਚੋਰੀ ਫੜਨ ਗਏ ਕਾਮਿਆਂ ਦੀ ਲੋਕਾਂ ਵੱਲੋਂ ਕੁੱਟਮਾਰ

Posted On October - 1 - 2010 Comments Off on ਬਿਜਲੀ ਚੋਰੀ ਫੜਨ ਗਏ ਕਾਮਿਆਂ ਦੀ ਲੋਕਾਂ ਵੱਲੋਂ ਕੁੱਟਮਾਰ
ਪੱਤਰ ਪ੍ਰੇਰਕ ਰਤੀਆ, 30 ਸਤੰਬਰ ਪਿੰਡ ਅਹਿਰਵਾ ਵਿਚ ਸਵੇਰੇ ਬਿਜਲੀ ਦੀ ਚੋਰੀ ਫੜਨ ਗਏ ਸੱਤ ਕਰਮਚਾਰੀਆਂ ਨੂੰ ਲੋਕਾਂ ਨੇ ਲਾਠੀਆਂ ਅਤੇ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟ ਕੇ ਜਖ਼ਮੀ ਕਰ ਦਿੱਤਾ ਜਦੋਂ ਕਿ ਚਾਰ ਕਰਮਚਾਰੀ ਕਿਸੇ ਤਰ੍ਹਾਂ ਭੱਜ ਕੇ ਆਪਣੀ ਜਾਨ ਬਚਾਉਣ ਵਿਚ ਸਫਲ ਰਹੇ। ਟੀਮ ਦੀ ਅਗਵਾਈ ਕਰ ਰਹੇ ਜੇ.ਈ ਕੁਲਦੀਪ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਦੀ ਟੀਮ ਪਿੰਡ ਅਹਿਰਵਾ ਵਿਚ ਬਿਜਲੀ ਚੋਰੀ ਫੜਨ ਗਈ ਸੀ ਕਿ ਇਸੇ ਦੌਰਾਨ ਜਦੋਂ ਉਨ੍ਹਾਂ ਨੇ ਇਕ ਘਰ ਵਿਚ ਸਿੱਧੀ ਕੁੰਡੀ ਲਗਾ 

ਵੱਖ-ਵੱਖ ਘਟਨਾਵਾਂ ਵਿੱਚ 2 ਹਲਾਕ, 6 ਜ਼ਖਮੀ

Posted On October - 1 - 2010 Comments Off on ਵੱਖ-ਵੱਖ ਘਟਨਾਵਾਂ ਵਿੱਚ 2 ਹਲਾਕ, 6 ਜ਼ਖਮੀ
ਪੱਤਰ ਪ੍ਰੇਰਕ ਜੀਂਦ, 30 ਸਤੰਬਰ ਜ਼ਿਲ੍ਹੇ ਵਿੱਚ ਵਾਪਰੇ ਵੱਖ-ਵੱਖ ਹਾਦਸਿਆਂ ਵਿੱਚ ਦੋ ਵਿਅਕਤੀ ਹਲਾਕ ਤੇ ਅੱਧੀ ਦਰਜਨ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਸ਼ਹਿਰ ਵਿੱਚ ਸਫੀਦੋਂ ਰੋਡ ਸਥਿਤ ਝੋਟਾ ਫਾਰਮ ਕੋਲ ਇਕ ਵਿਅਕਤੀ ਦੀ ਇਕ ਅਪਣਛਾਤੇ ਵਾਹਨ ਨਾਲ ਟੱਕਰ ਹੋਣ ਕਾਰਨ ਮੌਤ ਹੋ ਗਈ। ਦੱਸਿਆ ਗਿਆ ਕਿ ਪਿੰਡ ਬਰਸੋਲਾ ਨਿਵਾਸੀ (26) ਰਾਜੇਸ਼ ਆਪਣੀ ਮੋਟਰਸਾਈਕਲ ਉਤੇ ਸਫੀਦੋਂ ਰੋਡ ਬਾਈਪਾਸ ਵੱਲ ਜਾ ਰਿਹਾ ਸੀ, ਜਦੋਂ ਇਹ ਹਾਦਸਾ ਵਾਪਰ ਗਿਆ ਤੇ ਥਾਂ ਉਤੇ ਹੀ ਰਾਜੇਸ਼ ਦੀ ਮੌਤ ਹੋ ਗਈ। ਪੁਲੀਸ ਨੇ ਅਣਪਛਾਤੇ 

ਵਣ ਮਾਫੀਆ ਵੱਲੋਂ ਸੁੱਕੇ ਰੁੱਖਾਂ ਦੀ ਬਲੀ

Posted On October - 1 - 2010 Comments Off on ਵਣ ਮਾਫੀਆ ਵੱਲੋਂ ਸੁੱਕੇ ਰੁੱਖਾਂ ਦੀ ਬਲੀ
ਨਿੱਜੀ ਪੱਤਰ ਪ੍ਰੇਰਕ ਕਾਲਾਂਵਾਲੀ, 30 ਸਤੰਬਰ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੀ ਲਾਪ੍ਰਵਾਹੀ  ਕਾਰਨ ਸੜਕਾਂ ਦੇ ਕਿਨਾਰਿਆਂ ’ਤੇ ਖੜ੍ਹੇ ਸੁੱਕੇ ਦੇ ਦਰੱਖਤ ਅਲੋਪ ਹੋ ਰਹੇ ਹਨ। ਇਨ੍ਹਾਂ ਦਰੱਖਤਾਂ ਨੂੰ ਜੰਗਲਾਤ ਮਾਫੀਆ ਦੇ ਲੋਕ ਖਤਮ ਕਰਨ ਵਿੱਚ ਲੱਗੇ ਹੋਏ ਹਨ। ਦਰੱਖਤਾਂ ਦੇ ਅਲੋਪ ਹੋਣ ਨਾਲ ਜਿੱਥੇ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਾਇਆ ਜਾ ਰਿਹਾ ਹੈ, ਉੱਥੇ ਇਨ੍ਹਾਂ ਸੁੱਕੇ ਰੁੱਖਾਂ ਦੀ ਆੜ ਵਿੱਚ ਹਰੇ ਭਰੇ ਰੁੱਖ ਵੀ ਕੱਟੇ ਜਾ ਰਹੇ ਹਨ। ਇਨ੍ਹਾਂ ਸੁੱਕੇ ਦਰੱਖਤਾਂ ਨੂੰ ਵੇਚ ਕੇ 

ਰਾਣੀਆਂ ਵਾਸੀਆਂ ਵੱਲੋਂ ਥਾਣੇ ਦਾ ਘਿਰਾਓ

Posted On October - 1 - 2010 Comments Off on ਰਾਣੀਆਂ ਵਾਸੀਆਂ ਵੱਲੋਂ ਥਾਣੇ ਦਾ ਘਿਰਾਓ
ਨਿੱਜੀ ਪੱਤਰ ਪ੍ਰੇਰਕ ਸਿਰਸਾ, 30 ਸਤੰਬਰ ਰਾਣੀਆਂ ਨਗਰ ਪਾਲਿਕਾ ਦੇ ਮੈਂਬਰ ਸਤਨਾਮ ਸਿੰਘ ਤੇ ਮਲਕੀਤ ਸਿੰਘ ਦੀ ਗ੍ਰਿਫ਼ਤਾਰੀ ਵਿਰੁਧ ਕਸਬਾ ਵਾਸੀਆਂ ਨੇ ਰਾਣੀਆਂ ਥਾਣੇ ਦਾ ਘਿਰਾਓ ਕੀਤਾ ਅਤੇ ਪੁਲੀਸ ਖਿਲਾਫ਼ ਨਾਅਰੇਬਾਜ਼ੀ ਕੀਤੀ। ਪੁਲੀਸ ਨੇ ਅਫੀਮ ਦੀ ਤਸਕਰੀ ਦੇ ਦੋਸ਼ ਹੇਠ ਫੜੇ ਗਏ ਦੋਹਾਂ ਮੁਲਜ਼ਮਾਂ ਨੂੰ ਅੱਜ ਅਦਾਲਤ ’ਚ ਪੇਸ਼ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਅਫ਼ੀਮ ਤਸਕਰੀ ਦੇ ਦੋਸ਼ ਵਿਚ ਫੜੇ ਗਏ ਸਤਨਾਮ ਸਿੰਘ ਅਤੇ ਮਲਕੀਤ ਸਿੰਘ ਨੂੰ ਅਦਾਲਤ ਵਿਚ ਪੇਸ਼ ਕਰਨ ਲਈ ਜਦੋਂ ਪੁਲੀਸ ਥਾਣੇ ’ਚੋਂ 

ਮਾਧਵ ਰਾਓ ਸਿੰਧੀਆ ਦੀ ਬਰਸੀ ਸਦਭਾਵਨਾ ਦਿਵਸ ਦੇ ਰੂਪ ’ਚ ਮਨਾਈ

Posted On October - 1 - 2010 Comments Off on ਮਾਧਵ ਰਾਓ ਸਿੰਧੀਆ ਦੀ ਬਰਸੀ ਸਦਭਾਵਨਾ ਦਿਵਸ ਦੇ ਰੂਪ ’ਚ ਮਨਾਈ
ਪੱਤਰ ਪ੍ਰੇਰਕ ਨਵੀਂ ਦਿੱਲੀ, 30 ਸਤੰਬਰ ਕਾਂਗਰਸ ਦੇ ਮਰਹੂਮ ਆਗੂ ਮਾਧਵ ਰਾਓ ਸਿੰਧੀਆ ਦੀ 9ਵੀਂ ਬਰਸੀ ‘ਸਦਭਾਵਨਾ ਦਿਵਸ’ ਦੇ ਰੂਪ ’ਚ ਮਨਾਈ ਗਈ ਤੇ ਦੇਸ਼ ਵਾਸੀਆਂ ਨੂੰ ਇਕੋ ਟੀਚੇ ‘ਦੇਸ਼ ਦੀ ਤਰੱਕੀ’ ਲਈ ਪ੍ਰੇਰਿਆ ਗਿਆ। ਮੁੱਖ ਮਹਿਮਾਨ ਵਜੋਂ ਦਿੱਲੀ ਨਗਰ ਨਿਗਮ ਦੇ ਸਾਬਕਾ ਚੇਅਰਮੈਨ ਸ਼ੀਸ਼ ਤਿਵਾੜੀ ਨੇ ਸ਼ਿਰਕਤ ਕੀਤੀ ਤੇ ਕਿਹਾ ਕਿ ਸਵਰਗੀ ਸਿੰਧੀਆ ਨੇ ਫਿਰਕੂ ਏਕਤਾ ਬਣਾਉਣ ਲਈ ਜਦੋ-ਜਹਿਦ ਕੀਤੀ। ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਦਵਿੰਦਰ ਕੁਮਾਰ ਵੱਲੋਂ ਵਿਧਵਾ ਤੇ ਗਰੀਬ ਔਰਤਾਂ ਨੂੰ 

ਰਾਸ਼ਟਰਮੰਡਲ ਖੇਡਾਂ ਦੀ ਸਫਲਤਾ ਲਈ ਦਿੱਲੀ ਦੇ ਅਕਾਲੀ ਦਲ ਵੀ ਸਰਗਰਮ

Posted On October - 1 - 2010 Comments Off on ਰਾਸ਼ਟਰਮੰਡਲ ਖੇਡਾਂ ਦੀ ਸਫਲਤਾ ਲਈ ਦਿੱਲੀ ਦੇ ਅਕਾਲੀ ਦਲ ਵੀ ਸਰਗਰਮ
ਪੱਤਰ ਪ੍ਰੇਰਕ ਨਵੀਂ ਦਿੱਲੀ, 30 ਸਤੰਬਰ ਰਾਸ਼ਟਰਮੰਡਲ ਖੇਡਾਂ ਦੇ ਜਸ਼ਨਾਂ ’ਚ ਇਥੋਂ ਦੇ ਅਕਾਲੀ ਦਲ ਵੀ ਪੂਰੀ ਤਰ੍ਹਾਂ ਸਰਗਰਮ ਹੋ ਗਏ ਹਨ। ਸ਼੍ਰੋਮਣੀ ਅਕਾਲੀ ਦਲ (ਦਿੱਲੀ-ਯੂ.ਕੇ.) ਵੱਲੋਂ ਇਕ ਅਕਤੂਬਰ ਨੂੰ ਗੁਰਦੁਆਰਾ ਰਕਾਬਗੰਜ ਵਿਖੇ ਅਰਦਾਸ ਕਰਕੇ ਰਾਸ਼ਟਰਮੰਡਲ ਖੇਡਾਂ ਦੀ ਸਫਲਤਾ ਦੀ ਕਾਮਨਾ ਕੀਤੀ ਜਾਵੇਗੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੋ ਅਕਤੂਬਰ ਨੂੰ ਬੈਟਨ ਦਾ ਗੁਰਦੁਆਰਾ ਰਕਾਬਗੰਜ ਵਿਖੇ ਸਵਾਗਤ ਕਰਨ ਦੀਆਂ ਤਿਆਰੀਆਂ ਆਰੰਭੀਆਂ ਹੋਈਆਂ ਹਨ। ਸ਼੍ਰੋਮਣੀ ਅਕਾਲੀ 

ਹੁੱਡਾ ਵੱਲੋਂ ਸਨਅਤਕਾਰਾਂ ਨੂੰ ਖੇਡਾਂ ਨੂੰ ਉਤਸ਼ਾਹਤ ਕਰਨ ਦਾ ਸੱਦਾ

Posted On October - 1 - 2010 Comments Off on ਹੁੱਡਾ ਵੱਲੋਂ ਸਨਅਤਕਾਰਾਂ ਨੂੰ ਖੇਡਾਂ ਨੂੰ ਉਤਸ਼ਾਹਤ ਕਰਨ ਦਾ ਸੱਦਾ
ਪੱਤਰ ਪ੍ਰੇਰਕ ਨਵੀਂ ਦਿੱਲੀ, 30 ਸਤੰਬਰ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਸਨਅਤਕਾਰਾਂ ਨੂੰ ਖੇਡਾਂ ਨੂੰ ਹੋਰ ਉਤਸ਼ਾਹਤ ਕਰਨ ’ਚ ਹਿੱਸਾ ਪਾਉਣ ਦਾ ਸੱਦਾ ਦਿੱਤਾ ਹੈ। ਫਿੱਕੀ ਵੱਲੋਂ ਖੇਡ ਵਪਾਰ ਨਾਲ ਸਬੰਧਤ ਕੌਮਾਂਤਰੀ ਖੇਡ ਸਿਖਰ ਸੰਮੇਲਨ ‘ਟਰਫ-2010’ ਦਾ ਉਦਘਾਟਨ ਕਰਦੇ ਹੋਏ ਸ੍ਰੀ ਹੁੱਡਾ ਨੇ ਕਿਹਾ ਕਿ ਸਨਅਤਕਾਰ ਸਟੇਡੀਅਮਾਂ ਦੇ ਨਿਰਮਾਣ, ਸਾਂਭ ਤੇ ਸੰਗਠਨ ਅਤੇ ਪ੍ਰੀਖਣ ਸਹੂਲਤਾਂ ’ਚ ਆਪਣੀ ਹਿੱਸੇਦਾਰੀ ਪਾ ਸਕਦੇ ਹਨ। ਉਨ੍ਹਾਂ ਕਿਹਾ ਕਿ ਅਥਲੀਟਾਂ ਲਈ ਵੀ ਵਪਾਰ ਜਗਤ 

240 ਮਰੀਜ਼ਾਂ ਦੀਆਂ ਅੱਖਾਂ ਦੇ ਅਪ੍ਰੇਸ਼ਨ

Posted On October - 1 - 2010 Comments Off on 240 ਮਰੀਜ਼ਾਂ ਦੀਆਂ ਅੱਖਾਂ ਦੇ ਅਪ੍ਰੇਸ਼ਨ
ਪੱਤਰ ਪ੍ਰੇਰਕ ਰਤੀਆ, 30 ਸਤੰਬਰ ਲਾਇਨਜ਼ ਕਲੱਬ ਰਤੀਆ ਟਾਊਨ ਵਲੋਂ ਲਗਾਏ ਗਏ ਪੰਜ ਦਿਨਾ 36ਵੇਂ ਅੱਖਾਂ ਦੇ ਅਪ੍ਰੇਸ਼ਨ ਕੈਂਪ ਦੀ ਬਿਜਲੀ ਬੋਰਡ ਦੇ ਐਸ.ਡੀ.ਓ ਆਰ.ਐਸ. ਢਾਂਡਾ ਨੇ ਸਮਾਪਤੀ ਦੀ ਰਸਮ ਅਦਾ ਕੀਤੀ। ਇਸ ਮੌਕੇ ਡਾ. ਵਿਨੋਦ ਸ਼ਰਮਾ ਦੀ ਟੀਮ ਨੂੰ ਕਲੱਬ ਵਲੋਂ ਸਨਮਾਨਤ ਕੀਤਾ ਗਿਆ।  ਕਲੱਬ ਦੇ ਪ੍ਰਧਾਨ ਸੁਰੇਸ਼ ਜੈਨ ਨੇ ਕਿਹਾ ਕਿ ਕਲੱਬ ਵਲੋਂ ਹੁਣ ਤੱਕ 25 ਸਾਲਾਂ ਦੌਰਾਨ 36 ਕੈਂਪ ਲਗਾਏ ਜਾ ਚੁੱਕੇ ਹਨ ਅਤੇ ਕਲੱਬ ਇਸ ਵਾਰ 25 ਸਾਲ ਪੂਰੇ ਹੋਣ ’ਤੇ ਸਿਲਵਰ ਜੁਬਲੀ ਮਨਾ ਰਿਹਾ ਹੈ।  ਕੈਂਪ ਦੌਰਾਨ ਕੁੱਲ 

ਮੇਵਾਤ ਜ਼ਿਲ੍ਹੇ ’ਚ ਪਹਿਲਾ ਕਮਿਊਨਿਟੀ ਰੇਡੀਓ ਇਸੇ ਮਹੀਨੇ

Posted On October - 1 - 2010 Comments Off on ਮੇਵਾਤ ਜ਼ਿਲ੍ਹੇ ’ਚ ਪਹਿਲਾ ਕਮਿਊਨਿਟੀ ਰੇਡੀਓ ਇਸੇ ਮਹੀਨੇ
ਨਵੀਂ ਦਿੱਲੀ, 30 ਸਤੰਬਰ ਹਰਿਆਣਾ ਦੇ ਪਛੜੇ ਖੇਤਰਾਂ ਵਿਚ ਸਮਝਿਆ ਜਾਂਦਾ ਹੈ ਕਿ ਮੇਵਾਤ ਜ਼ਿਲ੍ਹਾ, ਅਕਤੂਬਰ ਦੇ ਦੂਜੇ ਹਫਤੇ ਉਸ ਸਮੇਂ ਮੋਹਰੀ ਜ਼ਿਲ੍ਹਾ ਬਣ ਜਾਵੇਗਾ ਜਦੋਂ ਦਿੱਲੀ ਆਧਾਰਤ ਗੈਰ-ਸਰਕਾਰੀ ਸੰਸਥਾ ‘ਸਮਾਰਟ’ ਵੱਲੋਂ ਤਿਆਰ ਕੀਤਾ ਕਮਿਊਨਿਟੀ ਰੇਡੀਓ ਸਟੇਸ਼ਨ ਚਾਲੂ ਹੋ ਜਾਵੇਗਾ। ‘ਸਮਾਰਟ’ ਸੰਸਥਾ ਪਿਛਲੇ ਅੱਠ ਸਾਲਾਂ ਤੋਂ ਇਸ ਜ਼ਿਲ੍ਹੇ ਵਿਚ ਆਪਣੀਆਂ ਸਰਗਰਮੀਆਂ ਚਲਾ ਰਹੀ ਹੈ। ਕਮਿਊਨਿਟੀ ਰੇਡੀਓ ਦਾ ਪ੍ਰਸਾਰਨ ਕਰੀਬ 20 ਕਿਲੋਮੀਟਰ ਘੇਰੇ ਵਿਚ ਹੋਏਗਾ ਪ੍ਰੰਤੂ ਇਸ ਨਾਲ ਜ਼ਿਲ੍ਹੇ 

ਆਰੀਆ ਸਕੂਲ ਨੂੰ ਸਾਲਾਨਾ ਸਮਾਗਮ ਮੌਕੇ 25 ਲੱਖ ਦੀ ਗ੍ਰਾਂਟ ਮਿਲੀ

Posted On October - 1 - 2010 Comments Off on ਆਰੀਆ ਸਕੂਲ ਨੂੰ ਸਾਲਾਨਾ ਸਮਾਗਮ ਮੌਕੇ 25 ਲੱਖ ਦੀ ਗ੍ਰਾਂਟ ਮਿਲੀ
ਨਿੱਜੀ ਪੱਤਰ ਪ੍ਰੇਰਕ ਸਿਰਸਾ, 30 ਸਤੰਬਰ ਇਥੋਂ ਦੇ ਆਰੀਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਮੌਕੇ ਸੱਭਿਆਚਾਰ ਪ੍ਰੋਗਰਾਮ ਕਰਵਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਸਿਰਸਾ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਅਸ਼ੋਕ ਤੰਵਰ ਸਨ। ਸਭਿਆਚਾਰਕ ਪ੍ਰੋਗਰਾਮ ਦਾ ਆਗਾਜ਼ ਮੁੱਖ ਮਹਿਮਾਨ ਵੱਲੋਂ ਸਰਸਵਤੀ ਅੱਗੇ ਦੀਪ ਜਗਾ ਕੇ ਕੀਤਾ ਗਿਆ। ਵਿਦਿਆਰਥੀਆਂ ਵੱਲੋਂ ਸਮਾਜ ਵਿਚ ਫੈਲੀਆਂ ਬੁਰਾਈਆਂ ’ਤੇ ਸੱਟ ਮਾਰਦਾ ਪ੍ਰੋਗਰਾਮ ਪੇਸ਼ ਕੀਤਾ ਗਿਆ।  ਵਿਦਿਆਰਥੀਆਂ ਵੱਲੋਂ 

ਨੌਜਵਾਨ ਅਤੇ ਸੱਜਵਿਆਹੀ ਵੱਲੋਂ ਖੁਦਕੁਸ਼ੀ

Posted On October - 1 - 2010 Comments Off on ਨੌਜਵਾਨ ਅਤੇ ਸੱਜਵਿਆਹੀ ਵੱਲੋਂ ਖੁਦਕੁਸ਼ੀ
ਪੱਤਰ ਪ੍ਰੇਰਕ ਕਰਨਾਲ, 30 ਸਤੰਬਰ ਵੱਖ ਵੱਖ ਘਟਨਾਵਾਂ ਵਿੱਚ ਇੱਥੋਂ ਦੀ ਇੰਦਰਾ ਕਾਲੋਨੀ ਦੇ ਵਸਨੀਕ ਨੌਜਵਾਨ ਅਤੇ ਸੈਕਟਰ 6 ਦੀ ਰਹਿਣ ਵਾਲੀ ਨਵਵਿਆਹੁਤਾ ਔਰਤ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਥੋਂ ਦੇ ਸੈਕਟਰ 6 ਦੀ ਰਹਿਣ ਵਾਲੀ ਵੇਦਪ੍ਰਕਾਸ਼ ਦੀ ਧੀ ਭਾਵਨਾ (24 ਸਾਲ) ਨੇ ਆਪਣੇ ਪੇਕੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਭਾਵਨਾ ਦਾ ਵਿਆਹ ਕਰੀਬ ਅੱਠ ਮਹੀਨੇ ਪਹਿਲਾਂ  ਹੋਇਆ ਸੀ। ਸੁਹਰੇ ਪਰਿਵਾਰ ਨਾਲ ਲੜਾਈ ਝਗੜਾ ਹੋਣ ਕਰਕੇ ਉਹ ਪੇਕੇ ਘਰ ਆ ਗਈ ਸੀ ਅਤੇ 

ਬੜਖਲ ਝੀਲ ਦੇ ਕੰਢਿਆਂ ਤੋਂ ਦਰਖ਼ਤਾਂ ਦੀ ਕਟਾਈ ਜਾਰੀ

Posted On October - 1 - 2010 Comments Off on ਬੜਖਲ ਝੀਲ ਦੇ ਕੰਢਿਆਂ ਤੋਂ ਦਰਖ਼ਤਾਂ ਦੀ ਕਟਾਈ ਜਾਰੀ
ਪੱਤਰ ਪ੍ਰੇਰਕ ਫਰੀਦਾਬਾਦ, 30 ਸਤੰਬਰ ਪ੍ਰਸਿੱਧ ਬੜਖਲ ਝੀਲ ’ਤੇ ਦਰਖ਼ਤਾਂ ਦੀ ਕਟਾਈ ਜਾਰੀ ਹੈ। ਝੀਲ ਦੇ ਪ੍ਰਬੰਧਕਾਂ ਦੇ ਨੱਕ ਹੇਠ ਹੀ ਇਹ ਕਟਾਈ ਹੋ ਰਹੀ ਹੈ। ਜਦੋਂ ਕਿ ਇਹ ਇਲਾਕਾ ਵਣ ਵਿਭਾਗ ਅਧੀਨ ਆਉਂਦਾ ਹੈ। ਅਰਾਵਲੀ ਪਹਾੜੀਆਂ ’ਚ ਬਣੀ ਇਸ ਝੀਲ ਦੇ ਆਲੇ-ਦੁਆਲੇ ਹਰਿਆਲੀ ਛਾਈ ਹੋਈ ਸੀ ਅਤੇ ਇਸ ਵਾਰ ਪਏ ਭਾਰੀ ਮੀਂਹ ਕਾਰਨ ਬੜਖਲ ਦੇ ਬੰਨ੍ਹ ਦੀ ਢਲਾਨ ’ਤੇ ਵੀ ਝਾੜੀਆਂ ਤੇ ਦਰਖ਼ਤ ਵੱਧਣ ਲੱਗੇ ਹਨ ਪਰ ਨੇੜੇ ਦੇ ਰਿਹਾਇਸ਼ੀ ਇਲਾਕੇ ਦੇ ਲੋਕ ਝਾੜੀਆਂ ਦੀ ਕਟਾਈ ਕਰਕੇ ਲੈ ਜਾਂਦੇ ਹਨ। ਬੜਖਲ ਪਿੰਡ 

ਹਰਿਆਣਾ ਵੱਲੋਂ ਗੈਸਟ ਟੀਚਰਾਂ ਦੀਆਂ ਤਨਖਾਹਾਂ ਵਿਚ ਵਾਧਾ

Posted On October - 1 - 2010 Comments Off on ਹਰਿਆਣਾ ਵੱਲੋਂ ਗੈਸਟ ਟੀਚਰਾਂ ਦੀਆਂ ਤਨਖਾਹਾਂ ਵਿਚ ਵਾਧਾ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 30 ਸਤੰਬਰ ਹਰਿਆਣਾ ਸਰਕਾਰ ਨੇ ਰਾਜ ਦੇ ਗੈਸਟ ਟੀਚਰਾਂ ਦੀਆਂ ਤਨਖਾਹਾਂ ਵਿਚ ਵੀਹ ਫੀਸਦੀ ਵਾਧਾ ਕਰਨ ਦਾ ਐਲਾਨ ਕੀਤਾ ਹੈ। ਅਧਿਆਪਕਾਂ ਨੂੰ ਵਧੀ ਹੋਈ ਤਨਖਾਹ ਇਸ ਸਾਲ ਪਹਿਲੀ ਜੁਲਾਈ ਤੋਂ ਦਿੱਤੀ ਜਾਵੇਗੀ ਅਤੇ ਕਿਸੇ ਵੀ ਗੈਸਟ ਟੀਚਰ ਨੂੰ ਨੌਕਰੀ ਤੋਂ ਹਟਾਇਆ ਨਹੀਂ ਜਾਵੇਗਾ। ਇਸ ਫੈਸਲੇ ਦਾ ਐਲਾਨ ਅੱਜ ਇਥੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਹਰਿਆਣਾ ਅਥਿਤੀ ਅਧਿਆਪਕ ਸੰਘ ਦੇ ਵਫਦ ਨਾਲ ਚੰਡੀਗੜ੍ਹ ਵਿਚ ਹੋਈ ਮੀਟਿੰਗ ਦੌਰਾਨ ਕੀਤਾ। ਅਧਿਆਪਕ 

ਫੈਕਟਰੀ ਮਜ਼ਦੂਰਾਂ ਵਿਚ ਅਣਪਛਾਤੀ ਬਿਮਾਰੀ ਕਾਰਨ ਸਹਿਮ

Posted On October - 1 - 2010 Comments Off on ਫੈਕਟਰੀ ਮਜ਼ਦੂਰਾਂ ਵਿਚ ਅਣਪਛਾਤੀ ਬਿਮਾਰੀ ਕਾਰਨ ਸਹਿਮ
ਪੱਤਰ ਪ੍ਰੇਰਕ ਗੂਹਲਾ ਚੀਕਾ, 30 ਸਤੰਬਰ ਕੈਥਲ ਰੋਡ ਸਥਿਤ ਪਲਾਈ ਫੈਕਟਰੀ ਵਿਚ ਕੰਮ ਕਰਨ ਵਾਲੇ ਤਕਰੀਬਨ 50 ਮਜ਼ਦੂਰ ਇਕ ਅਜੀਬੋ ਗਰੀਬ ਬਿਮਾਰੀ ਦਾ ਸ਼ਿਕਾਰ ਹੋ ਗਏ ਹਨ। ਫੈਕਟਰੀ ਮਜ਼ਦੂਰਾਂ ਵਿਚ ਇਸ ਅਗਿਆਤ ਬਿਮਾਰੀ ਨੂੰ ਲੈ ਕੇ ਦਹਿਸ਼ਤ ਵਾਲਾ ਮਾਹੌਲ ਹੈ। ਜਾਂਚ ਦੇ ਬਾਵਜੂਦ ਡਾਕਟਰ ਬਿਮਾਰੀ ਨੂੰ ਕੋਈ ਨਾਂ ਦੇਣ ਵਿਚ ਅਸਮਰੱਥ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਪੀੜਤ ਮਜ਼ਦੂਰਾਂ ਵਿਚ ਸਾਹਮਣੇ ਆ ਰਹੇ ਬਿਮਾਰੀ ਦੇ ਲੱਛਣ ਉਨ੍ਹਾਂ ਨੇ ਆਪਣੀ ਪ੍ਰੈਕਟਿਸ ਦੌਰਾਨ ਕਦੇ ਨਹੀਂ ਦੇਖੇ। ਇਸ ਫੈਕਟਰੀ ਵਿਚ 
Available on Android app iOS app
Powered by : Mediology Software Pvt Ltd.