ਸਰ੍ਹੋਂ ਜਾਤੀ ਦੀਆਂ ਫ਼ਸਲਾਂ ਦੀਆਂ ਬਿਮਾਰੀਆਂ !    ਕੌਮਾਂਤਰੀ ਮੈਚ ਇਕੱਠੇ ਖੇਡਣ ਵਾਲੇ ਭਰਾ ਮਨਜ਼ੂਰ ਹੁਸੈਨ, ਮਹਿਮੂਦ ਹੁਸੈਨ ਤੇ ਮਕਸੂਦ ਹੁਸੈਨ !    ਪੰਜਾਬ ਦੇ ਇਤਿਹਾਸ ਨਾਲ ਨੇੜਿਓਂ ਜੁੜਿਆ ਪਿੰਡ ‘ਲੰਗ’ !    ਕਰਜ਼ਾ ਤੇ ਪੇਂਡੂ ਔਰਤ ਮਜ਼ਦੂਰ ਪਰਿਵਾਰ !    ਪੰਜਾਬੀ ਫ਼ਿਲਮਾਂ ਦਾ ਸਰਪੰਚ ਯਸ਼ ਸ਼ਰਮਾ !    ਸਿਨਮਾ ਸਕਰੀਨ ’ਤੇ ਸਮਾਜ ਦੇ ਰੰਗ !    ਕੁਦਰਤ ਦੇ ਖੇੜੇ ਦੀ ਪ੍ਰਤੀਕ ਬਸੰਤ ਪੰਚਮੀ !    ਗੀਤਕਾਰੀ ਵਿਚ ਉੱਭਰਦਾ ਨਾਂ ਸੁਰਜੀਤ ਸੰਧੂ !    ਮੋਇਆਂ ਨੂੰ ਆਵਾਜ਼ਾਂ! !    ਲੋਕ ਢਾਡੀ ਪਰੰਪਰਾ ਦਾ ਵਾਰਿਸ ਈਦੂ ਸ਼ਰੀਫ !    

ਦਿੱਲੀ/ਹਰਿਆਣਾ › ›

Featured Posts

ਸਿੱਖਾਂ ਦੀ ਕਾਲੀ ਸੂਚੀ ਛੇਤੀ ਖ਼ਤਮ ਹੋਣ ਦੇ ਆਸਾਰ: ਸਰਨਾ

Posted On March - 13 - 2011 Comments Off on ਸਿੱਖਾਂ ਦੀ ਕਾਲੀ ਸੂਚੀ ਛੇਤੀ ਖ਼ਤਮ ਹੋਣ ਦੇ ਆਸਾਰ: ਸਰਨਾ
ਪੱਤਰ ਪ੍ਰੇਰਕ ਨਵੀਂ ਦਿੱਲੀ, 12 ਮਾਰਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਸਿੱਖਾਂ ਨਾਲ ਸਬੰਧਤ ਕਾਲੀ ਸੂਚੀ ਜਲਦੀ ਹੀ ਖ਼ਤਮ ਹੋਣ ਦੇ ਆਸਾਰ ਹਨ। ਸ੍ਰੀ ਸਰਨਾ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਬੋਲ ਰਹੇ ਸਨ। ਸ੍ਰੀ ਸਰਨਾ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਪਰਵਾਸੀ ਸਿੱਖਾਂ ਦੀ ਕਾਲੀ ਸੂਚੀ ਖ਼ਤਮ ਕਰਨ ਲਈ ਸਹਿਮਤ ਹਨ ਪਰ ਸਾਰੀ ਹੀ ਸੂਚੀ ਖ਼ਤਮ ਕਰਨ ਤੋਂ ਅਸਮਰਥ 

ਕਾਰ ਚੋਰੀ ਕੇਸ ਵਿੱਚ ਮੁਲਜ਼ਮ ਦਾ ਪੁਲੀਸ ਰਿਮਾਂਡ

Posted On March - 13 - 2011 Comments Off on ਕਾਰ ਚੋਰੀ ਕੇਸ ਵਿੱਚ ਮੁਲਜ਼ਮ ਦਾ ਪੁਲੀਸ ਰਿਮਾਂਡ
ਪੱਤਰ ਪ੍ਰੇਰਕ ਡੱਬਵਾਲੀ, 12 ਮਾਰਚ ਪੁਲੀਸ ਨੇ ਕਾਰ ਚੋਰੀ ਦੇ ਮਾਮਲੇ ਨਾਲ ਸਬੰਧਤ ਮੁਲਜ਼ਮ ਨੂੰ ਮੁਕਤਸਰ ਜ਼ੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਹੈ। ਮੁਲਜ਼ਮ ਦਲਜੀਤ ਉਰਫ ਸੋਨੂੰ ਵਾਸੀ ਪਟੇਲ ਨਗਰ ਮਲੋਟ ਨੂੰ ਡੱਬਵਾਲੀ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲੀਸ ਰਿਮਾਂਡ ਲਿਆ ਗਿਆ ਹੈ।  ਤਫਤੀਸ਼ੀ ਅਧਿਕਾਰੀ ਏ.ਐਸ. ਆਈ. ਸੁਭਾਸ਼ ਚੰਦਰ ਨੇ ਦੱਸਿਆ ਕਿ ਸਥਾਨਕ ਵਾਰਡ ਨੰਬਰ 2  ਦੇ ਵਸਨੀਕ ਰਾਜੀਵ ਰੰਜਨ ਦੀ ਕਾਰ ਬੀਤੀ 27 ਫਰਵਰੀ ਦੀ ਰਾਤ ਨੂੰ ਚੋਰੀ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧ 

ਤਸਕਰੀ ਦੇ ਦੋਸ਼ ਵਿੱਚ ਦੋ ਨੂੰ ਕੈਦ

Posted On March - 13 - 2011 Comments Off on ਤਸਕਰੀ ਦੇ ਦੋਸ਼ ਵਿੱਚ ਦੋ ਨੂੰ ਕੈਦ
ਨਿੱਜੀ ਪੱਤਰ ਪ੍ਰੇਰਕ ਸਿਰਸਾ,12 ਮਾਰਚ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਨੇ ਤਸਕਰੀ ਦੇ ਦੋਸ਼ ਵਿੱਚ ਦੋ ਨੌਜਵਾਨਾਂ ਨੂੰ ਦੋਸ਼ੀ ਕਰਾਰ ਦਿੰਦਿਆਂ ਉਨ੍ਹਾਂ ਨੂੰ ਪੰਜ-ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਦੋਸ਼ੀਆਂ ਨੂੰ 50-50 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ ਹੈ। ਜੁਰਮਾਨਾ ਨਾ ਭਰਨ ’ਤੇ ਉਨ੍ਹਾਂ ਨੂੰ ਹੋਰ ਕੈਦ ਭੁਗਤਣੀ ਪਵੇਗੀ। ਮਾਮਲੇ ਮੁਤਾਬਕ ਬੜਾਗੁੜਾ ਪੁਲੀਸ ਨੇ 4 ਦਸੰਬਰ 2006 ਨੂੰ ਪੰਜੂਆਣਾ ਨੇੜੇ ਗਸ਼ਤ ਦੌਰਾਨ ਮੋਟਰਸਾਈਕਲ ’ਤੇ ਸਵਾਰ ਦੋ ਸ਼ੱਕੀ ਨੌਜਵਾਨਾਂ ਦੀ ਤਲਾਸ਼ੀ 

ਹਵੇਲੀ ਵਿੱਚੋਂ ਮਿਲੇ ਖਜ਼ਾਨੇ ਦੇ ਮਾਮਲੇ ਵਿੱਚ ਚਾਰ ਗ੍ਰਿਫ਼ਤਾਰ

Posted On March - 13 - 2011 Comments Off on ਹਵੇਲੀ ਵਿੱਚੋਂ ਮਿਲੇ ਖਜ਼ਾਨੇ ਦੇ ਮਾਮਲੇ ਵਿੱਚ ਚਾਰ ਗ੍ਰਿਫ਼ਤਾਰ
ਨਿੱਜੀ ਪੱਤਰ ਪ੍ਰੇਰਕ ਸਿਰਸਾ,12 ਮਾਰਚ ਪੁਲੀਸ ਦੇ ਸੀ.ਆਈ.ਏ.ਸਟਾਫ ਨੇ ਸਿਰਸਾ ਦੀ ਇਕ ਪੁਰਾਣੀ ਹਵੇਲੀ ਵਿੱਚੋਂ ਮਿਲੇ ਖਜ਼ਾਨੇ ਦੇ ਮਾਮਲੇ ਵਿੱਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਪੂਰਨ ਚੰਦ, ਮਿੱਠੂ, ਰਾਮ ਰਤਨ ਅਤੇ ਮਨੋਜ ਵਾਸੀ ਇੰਦਰਪੁਰੀ ਮੁਹੱਲਾ ਸ਼ਾਮਲ ਹਨ। ਸੀ.ਆਈ.ਏ.ਸਟਾਫ ਦੇ ਇੰਸਪੈਕਟਰ ਕਿਸ਼ੋਰੀ ਲਾਲ ਨੇ ਦੱਸਿਆ ਕਿ ਭਾਦਰਾ ਬਾਜ਼ਾਰ ਦੀ ਗਲੀ ਸਾਂਖੋਂ ਵਾਲੀ ਵਿਖੇ ਸਥਿਤ ਇਕ ਪੁਰਾਣੀ ਹਵੇਲੀ ਦੀ ਥਾਂ ਨਵੀਂ ਕੋਠੀ ਪਾਉਣ ਵੇਲੇ ਪੁੱਟੀ 

ਨਾਬਾਲਗ ਲੜਕੀਆਂ ਦੇ ਵਿਆਹ ਰੁਕਵਾਏ

Posted On March - 13 - 2011 Comments Off on ਨਾਬਾਲਗ ਲੜਕੀਆਂ ਦੇ ਵਿਆਹ ਰੁਕਵਾਏ
ਨਿੱਜੀ ਪੱਤਰ ਪ੍ਰੇਰਕ ਸਿਰਸਾ, 12 ਮਾਰਚ ਜ਼ਿਲ੍ਹਾ ਬਾਲ ਵਿਆਹ ਰੋਕੂ ਅਧਿਕਾਰੀ ਨੇ ਤਿੰਨ ਵੱਖ-ਵੱਖ ਥਾਵਾਂ ’ਤੇ ਹੋਣ ਵਾਲੇ ਨਾਬਾਲਗ ਲੜਕੀਆਂ ਦੇ ਵਿਆਹ ਰੁਕਵਾਏ ਹਨ। ਅਧਿਕਾਰੀ ਪੁਲੀਸ ਨੂੰ ਨਾਲ ਲੈ ਕੇ ਵਿਆਹ ਵਾਲੇ ਘਰ ਪੁੱਜੀ ਅਤੇ ਬਾਲ ਵਿਆਹ ਦੇ ਮਾੜੇ ਸਿੱਟਿਆਂ ਤੋਂ ਪਰਿਵਾਰ ਵਾਲਿਆਂ ਨੂੰ ਜਾਣੂ ਕਰਵਾਇਆ ਜਿਸ ਤੋਂ ਬਾਅਦ ਪਰਿਵਾਰ ਮੈਂਬਰਾਂ ਨੇ ਨਾਬਾਲਗਾਂ ਦੇ ਵਿਆਹਾਂ ਨੂੰ ਬਾਲਗ ਹੋਣ ਤੱਕ ਮੁਲਤਵੀ ਕਰ ਦਿੱਤਾ। ਜਾਣਕਾਰੀ ਅਨੁਸਾਰ ਬਾਲ ਵਿਆਹ ਰੋਕੂ ਅਧਿਕਾਰੀ ਸਾਧਨਾ ਮਿਤਲ ਨੇ ਸੂਚਨਾ 

ਪੁਰਾਣੀ ਰੰਜਿਸ਼ ਕਰਕੇ ਕਿਸਾਨ ਨੂੰ ਜ਼ਖ਼ਮੀ ਕੀਤਾ

Posted On March - 13 - 2011 Comments Off on ਪੁਰਾਣੀ ਰੰਜਿਸ਼ ਕਰਕੇ ਕਿਸਾਨ ਨੂੰ ਜ਼ਖ਼ਮੀ ਕੀਤਾ
ਪੱਤਰ ਪ੍ਰੇਰਕ ਡੱਬਵਾਲੀ, 12 ਮਾਰਚ ਉਪ ਮੰਡਲ ਦੇ ਪਿੰਡ ਦੇ ਸੂਫੁੱਲੋ ਵਿਚ ਪੁਰਾਣੀ ਰੰਜ਼ਿਸ਼ ਕਰਕੇ ਖੇਤ ਜਾਂਦੇ ਇੱਕ ਕਿਸਾਨ ਨੂੰ ਕੁਝ ਨੌਜਵਾਨਾਂ ਨੇ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ। ਪ੍ਰਾਪਤੀ ਜਾਣਕਾਰੀ ਅਨੁਸਾਰ ਸਰਕਾਰੀ ਹਸਪਤਾਲ ਡੱਬਵਾਲੀ ਵਿਚ ਜ਼ੇਰੇ ਇਲਾਜ 50 ਸਾਲਾ ਗੁਰਮੇਲ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ 9:30 ਵਜੇ ਆਪਣੇ ਖੇਤ ਦੀ ਰਖਵਾਲੀ ਲਈ ਜਾ ਰਿਹਾ ਸੀ ਕਿ ਰਸਤੇ ਵਿਚ ਪਿੰਡ ਦੇ ਕੁਝ ਲੜਕਿਆਂ ਬਾਰਾ ਸਿੰਘ ਅਤੇ ਪਿੰਨੂ ਨੇ ਉਸ ਨੂੰ ਘੇਰ ਲਿਆ ਅਤੇ ਹਮਲਾ ਕਰਕੇ ਉਸ ਨੂੰ ਜ਼ਖਮੀ 

ਪਹੀ ਤੋਂ ਮਿੱਟੀ ਹਟਾਉਣ ਦੇ ਮਾਮਲੇ ਤੋਂ ਕਿਸਾਨ ਦੀ ਹੱਤਿਆ

Posted On March - 13 - 2011 Comments Off on ਪਹੀ ਤੋਂ ਮਿੱਟੀ ਹਟਾਉਣ ਦੇ ਮਾਮਲੇ ਤੋਂ ਕਿਸਾਨ ਦੀ ਹੱਤਿਆ
ਪੱਤਰ ਪ੍ਰੇਰਕ ਡੱਬਵਾਲੀ, 12 ਮਾਰਚ ਨੇੜਲੇ ਪਿੰਡ ਡੱਬਵਾਲੀ ਵਿਖੇ ਖੇਤ ਦੀ ਪਹੀ ਤੋਂ ਮਿੱਟੀ ਹਟਾਉਣ ਨੂੰ ਲੈ ਕੇ ਛਿੜੇ ਵਿਵਾਦ ਵਿਚ ਕੁਝ ਵਿਅਕਤੀਆਂ ਵੱਲੋਂ ਇੱਕ ਕਿਸਾਨ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਜਸਕਰਨ ਸਿੰਘ ਪੁੱਤਰ ਨਛੱਤਰ ਸਿੰਘ ਵਜੋਂ ਹੋਈ ਹੈ। ਪੁਲੀਸ ਨੇ ਇਸ ਮਾਮਲੇ ਵਿਚ ਹੱਤਿਆ ਦਾ ਮਾਮਲਾ ਦਰਜ ਕਰਕੇ ਇਕੋ ਹੀ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਨਾਮਜ਼ਦ ਕੀਤਾ ਗਿਆ। ਮ੍ਰਿਤਕ ਦੇ ਚਾਚਾ ਜੋਗਿੰਦਰ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਸ ਦਾ 

ਟਰੈਕਟਰ ਪਲਟਣ ਕਾਰਨ ਇਕ ਮੌਤ, ਇਕ ਜ਼ਖ਼ਮੀ

Posted On March - 13 - 2011 Comments Off on ਟਰੈਕਟਰ ਪਲਟਣ ਕਾਰਨ ਇਕ ਮੌਤ, ਇਕ ਜ਼ਖ਼ਮੀ
ਪੱਤਰ ਪ੍ਰੇਰਕ ਡੱਬਵਾਲੀ, 12 ਮਾਰਚ ਪਿੰਡ ਡੱਬਵਾਲੀ ਵਿਖੇ ਚਸ਼ਮਾ ਸਾਹਿਬ ਰੋਡ ’ਤੇ ਬੀਤੀ ਸ਼ਾਮ ਟਰੈਕਟਰ ਪਲਟਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਦੂਸਰਾ ਗੰਭੀਰ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਪਛਾਣ ਸੁਰਜਨ ਸਿੰਘ ਵਾਸੀ ਪਿੰਡ ਡੱਬਵਾਲੀ ਵਜੋਂ ਹੋਈ ਹੈ।  ਪ੍ਰਾਪਤ ਜਾਣਕਾਰੀ ਅਨੁਸਾਰ ਸੁਰਜਨ ਸਿੰਘ ਟਰੈਕਟਰ ਨਾਲ ਆਟਾ ਚੱਕੀ ਲਗਾ ਕੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਆਟਾ ਪਿਸਾਈ ਦਾ ਕੰਮ ਕਰਦਾ ਸੀ। ਹਸਪਤਾਲ ਵਿੱਚ ਜ਼ੇਰੇ ਇਲਾਜ ਲਾਭ ਸਿੰਘ ਨੇ ਦੱਸਿਆ ਕਿ ਉਹ ਸੁਰਜਨ ਸਿੰਘ ਦੇ ਟਰੈਕਟਰ 

ਏਲਨਾਬਾਦ ਨਗਰ ਕੌਂਸਲ ਦਾ ਬਜਟ ਪੇਸ਼

Posted On March - 12 - 2011 Comments Off on ਏਲਨਾਬਾਦ ਨਗਰ ਕੌਂਸਲ ਦਾ ਬਜਟ ਪੇਸ਼
ਪੱਤਰ ਪ੍ਰੇਰਕ ਏਲਨਾਬਾਦ,11 ਮਾਰਚ ਨਗਰ ਪਾਲਿਕਾ ਏਲਨਾਬਾਦ ਦੀ  ਬੈਠਕ ਨਗਰ ਪਾਲਿਕ ਦੇ ਦਫ਼ਤਰ ਵਿੱਚ ਕੀਤੀ ਗਈ। ਇਸ ਵਿੱਚ ਨਗਰ ਪਾਲਿਕਾ ਦਾ ਸਾਲ 2011-12 ਦਾ ਬਜਟ ਵੀ ਪੇਸ਼ ਕੀਤਾ ਗਿਆ। ਬੈਠਕ ਦੀ ਪ੍ਰਧਾਨਗੀ ਨਗਰ ਪਾਲਿਕਾ ਦੇ ਪ੍ਰਧਾਨ ਰਘਵੀਰ ਸਿੰਘ ਜਾਂਗੜਾ ਨੇ ਕੀਤੀ। ਸਕੱਤਰ ਕੁਲਦੀਪ ਸਿੰਘ ਨੇ ਦੱਸਿਆ ਕਿ ਨਗਰ ਪਾਲਿਕਾ ਦੀ ਆਮਦਨ ਦਾ ਟੀਚਾ ਸਾਲ 2011-12 ਲਈ 2 ਕਰੋੜ 28 ਲੱਖ ਰੁਪਏ ਰੱਖਿਆ ਗਿਆ ਹੈ। ਇਸ ਬੈਠਕ ਵਿੱਚ ਮਕਾਨਾਂ ਅਤੇ ਦੁਕਾਨਾਂ ਦੇ 62 ਨਕਸ਼ਿਆਂ ਨੂੰ ਵੀ ਮਨਜ਼ੂਰੀ ਦਿੱਤੀ ਗਈ ਅਤੇ ਸਾਲ 2011-12 ਲਈ 

ਬਜ਼ੁਰਗ ਦੀ ਲਾਸ਼ ਬਰਾਮਦ

Posted On March - 12 - 2011 Comments Off on ਬਜ਼ੁਰਗ ਦੀ ਲਾਸ਼ ਬਰਾਮਦ
ਨਿੱਜੀ ਪੱਤਰ ਪ੍ਰੇਰਕ ਸਿਰਸਾ,11 ਮਾਰਚ ਇਥੋਂ ਦੇ ਲਾਲ ਬੱਤੀ ਚੌਕ ਨੇੜੇ ਸਥਿਤ ਸਾਲਾਸਰ ਧਾਮ ਨੇੜਿਓਂ ਪੁਲੀਸ ਨੇ ਬਜ਼ੁਰਗ ਦੀ ਲਾਸ਼ ਬਰਾਮਦ ਕੀਤੀ ਹੈ। ਮ੍ਰਿਤਕ ਦੀ ਪਛਾਣ ਨਹੀਂ ਹੋਈ ਹੈ।  ਅੱਜ ਸਵੇਰੇ ਕਿਸੇ ਵਿਅਕਤੀ ਨੇ ਸਾਲਾਸਰ ਧਾਮ ਨੇੜੇ ਬਜ਼ੁਰਗ ਦੀ ਲਾਸ਼ ਦੇਖੀ ਤਾਂ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਸ਼ਨਾਖ਼ਤ ਦੀ ਕੋਸ਼ਿਸ਼ ਕੀਤੀ ਪਰ ਲਾਸ਼ ਦੀ ਪਛਾਣ ਨਾ ਹੋਣ ’ਤੇ ਪੁਲੀਸ ਨੇ ਉਸ ਨੂੰ ਸਿਵਲ 

ਸਿੱਖ ਕਾਨਫਰੰਸ ਅੱਜ

Posted On March - 12 - 2011 Comments Off on ਸਿੱਖ ਕਾਨਫਰੰਸ ਅੱਜ
ਪੱਤਰ ਪ੍ਰੇਰਕ ਨਵੀਂ ਦਿੱਲੀ, 11 ਮਾਰਚ ਕੇਂਦਰੀ ਸਿੰਘ ਸਭਾ ਦੇ ਪ੍ਰਧਾਨ ਤੇ ਜੰਗਪੁਰਾ ਤੋਂ ਵਿਧਾਇਕ ਤਰਵਿੰਦਰ ਸਿੰਘ ਮਾਰਵਾਹ ਨੇ ਕਿਹਾ ਕਿ 12 ਮਾਰਚ ਨੂੰ ਦਿੱਲੀ ਦੇ ਫਿੱਕੀ ਆਡੀਟੋਰੀਅਮ ’ਚ ਹੋ ਰਹੀ ਸਿੱਖ ਕਾਨਫਰੰਸ ਦਿੱਲੀ ਦੇ ਸਿੱਖਾਂ ਲਈ ਅਹਿਮ ਹੋਵੇਗੀ। ਇਸ ਕਾਨਫਰੰਸ ਰਾਹੀਂ ਦਿੱਲੀ ਦੀ ਸਿੱਖ ਰਾਜਨੀਤੀ ਨੂੰ  ਵੱਖਰੀ ਦਿੱਖ ਦੇਣ ਬਾਰੇ ਸੰਵਾਦ ਛੇੜਿਆ ਜਾਵੇਗਾ। ਇਹ ਕਾਨਫਰੰਸ ਸ਼੍ਰੋਮਣੀ ਅਕਾਲੀ ਦਲ (ਦਿੱਲੀ ਯੂ.ਕੇ.) ਨਾਲ ਮਿਲ ਕੇ ਕੀਤੀ ਜਾ ਰਹੀ ਹੈ।  

ਕਾਕਾ ਅਕਾਲੀ ਦਲ (ਦਿੱਲੀ) ’ਚ ਸ਼ਾਮਲ

Posted On March - 12 - 2011 Comments Off on ਕਾਕਾ ਅਕਾਲੀ ਦਲ (ਦਿੱਲੀ) ’ਚ ਸ਼ਾਮਲ
ਪੱਤਰ ਪ੍ਰੇਰਕ ਨਵੀਂ ਦਿੱਲੀ, 11 ਮਾਰਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਚੋਂ ਕਿਨਾਰੇ ਕੀਤੇ ਗਏ ਆਗੂ ਜਸਬੀਰ ਸਿੰਘ ਕਾਕਾ ਸ਼੍ਰੋਮਣੀ ਅਕਾਲੀ ਦਲ (ਦਿੱਲੀ) ’ਚ ਸ਼ਾਮਲ ਹੋ ਗਏ। ਇਸ ਬਾਰੇ  ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਦਿੱਲੀ)  ਨੂੰ ਪੱਛਮੀ ਦਿੱਲੀ ਵਿਚ ਆਧਾਰ ਮਿਲੇਗਾ।  

ਦਿੱਲੀ ’ਚ ਸਪਲਾਈ ਕੀਤੇ ਜਾਂਦੇ 18 ਫੀਸਦੀ ਪਾਣੀ ’ਚ ਬੈਕਟੀਰੀਆ

Posted On March - 12 - 2011 Comments Off on ਦਿੱਲੀ ’ਚ ਸਪਲਾਈ ਕੀਤੇ ਜਾਂਦੇ 18 ਫੀਸਦੀ ਪਾਣੀ ’ਚ ਬੈਕਟੀਰੀਆ
ਪੱਤਰ ਪ੍ਰੇਰਕ ਨਵੀਂ ਦਿੱਲੀ, 11 ਮਾਰਚ ਦਿੱਲੀ ਜਲ ਬੋਰਡ ਵੱਲੋਂ ਇੱਥੋਂ ਦੇ ਵਾਸੀਆਂ ਨੂੰ ਸਪਲਾਈ ਕੀਤੇ ਜਾਂਦੇ ਪੀਣ ਵਾਲੇ ਪਾਣੀ ਵਿਚ 18 ਫੀਸਦੀ ਪਾਣੀ ਵਿਚ ਬੈਕਟੀਰੀਆ ਪਾਏ ਗਏ ਹਨ। ਦਿੱਲੀ ਨਗਰ ਨਿਗਮ ਦੀ ਇਕ ਰਿਪੋਰਟ ਮੁਤਾਬਕ ਕਰੋਲ ਬਾਗ, ਸ਼ਾਹਦਰਾ, ਰੋਹਿਣੀ, ਉੱਤਰੀ ਜ਼ੋਨ ਅਤੇ ਸਿਵਲ ਲਾਈਨਜ਼ ਦੇ ਇਲਾਕਿਆਂ ਵਿਚ ਪਾਣੀ ਦੇ ਲਏ ਗਏ ਨਮੂਨਿਆਂ ਵਿਚ ਇਹ ਗੜਬੜੀ ਪਾਈ ਗਈ ਹੈ। ਇਹ ਰਿਪੋਰਟ ਐਮ.ਡੀ.ਸੀ. ਦੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਹੈ। ਰਿਪੋਰਟ ਮੁਤਾਬਕ ਦਿੱਲੀ ਦੇ ਗਿਆਰਾਂ ਇਲਾਕਿਆਂ 

ਯੋਗ ਸਾਧਨਾ ਬਾਰੇ ਜਾਣਕਾਰੀ ਦਿੱਤੀ

Posted On March - 12 - 2011 Comments Off on ਯੋਗ ਸਾਧਨਾ ਬਾਰੇ ਜਾਣਕਾਰੀ ਦਿੱਤੀ
ਪੱਤਰ ਪ੍ਰੇਰਕ ਨਵੀਂ ਦਿੱਲੀ, 11 ਮਾਰਚ ਸ਼ਹਿਰ ਦੇ ਸੈਂਟਰਲ ਗਰੀਨ ’ਚ ਸਥਿਤ ਗੁਰਦੁਆਰਾ ਦਰਬਾਰ ਸਾਹਿਬ ’ਚ ਕੈਨੇਡਾ ਵਾਸੀ ਮਾਤਾ ਬਲਜੀਤ ਕੌਰ ਵੱਲੋਂ ਯੋਗ ਸਾਧਨਾ ਬਾਰੇ ਜਾਣਕਾਰੀ ਦਿੱਤੀ ਗਈ। ਪਿਛਲੇ ਇਕ ਹਫਤੇ ਤੋਂ ਚੱਲ ਰਹੇ ਇਸ ਕੈਂਪ ਦੌਰਾਨ ਰੋਜ਼ਾਨਾ ਸੈਂਕੜੇ ਪ੍ਰਾਣੀ ਯੋਗ ਸਿੱਖ ਰਹੇ ਹਨ। ਮਾਤਾ ਬਲਜੀਤ ਕੌਰ ਵੱਲੋਂ ਭਾਰਤੀ ਯੋਗ ਸਾਧਨਾ ਰਾਹੀਂ ਵੱਖ-ਵੱਖ ਬਿਮਾਰੀਆਂ ਦੇ ਹੱਲ ਹੋਣ ਬਾਰੇ ਦੱਸਿਆ ਗਿਆ। ਸ੍ਰੀ ਗੁਰੂ ਨਾਨਕ ਮਿਸ਼ਨ ਵੱਲੋਂ ਕਰਵਾਏ ਜਾ ਰਹੇ ਇਸ ਕੈਂਪ ’ਚ ਸਵੇਰੇ- ਸ਼ਾਮ ਪ੍ਰੋਗਰਾਮ 

ਰਾਧਿਕਾ ਤੰਵਰ ਕਤਲ ਕੇਸ ਦੇ ਮੁਲਜ਼ਮ ਦੀ ਪਛਾਣ

Posted On March - 12 - 2011 Comments Off on ਰਾਧਿਕਾ ਤੰਵਰ ਕਤਲ ਕੇਸ ਦੇ ਮੁਲਜ਼ਮ ਦੀ ਪਛਾਣ
ਪੱਤਰ ਪ੍ਰੇਰਕ ਨਵੀਂ ਦਿੱਲੀ, 11 ਮਾਰਚ ਰਾਜਧਾਨੀ ਵਿੱਚ 8 ਮਾਰਚ ਨੂੰ ਕਤਲ ਕੀਤੀ ਗਈ ਲੜਕੀ ਰਾਧਿਕਾ ਤੰਵਰ ਦੇ ਕਥਿਤ ਕਾਤਲ ਦੀ ਪਛਾਣ ਕਰ ਲਈ ਗਈ ਹੈ। ਦਿੱਲੀ ਪੁਲੀਸ ਦੇ ਡਿਪਟੀ ਕਮਿਸ਼ਨਰ ਐਚ.ਜੀ.ਐਸ. ਧਾਲੀਵਾਲ ਅਨੁਸਾਰ ਮੁਲਜ਼ਮ ਦੀ ਪਛਾਣ ਵਿਜੈ ਉਰਫ ਰਾਮ ਸਿੰਘ (25) ਵਜੋਂ ਹੋਈ ਹੈ, ਜੋ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਪਿੰਡ ਵਿਸਵਾਨ ਦਾ ਵਸਨੀਕ ਹੈ। ਉਸ ਦਾ ਅਸਲੀ ਨਾਂ ਰਾਮ ਸਿੰਘ ਹੈ ਤੇ ਉਹ ਦਿੱਲੀ ਵਿੱਚ ਆਪਣਾ ਨਾਂ ਵਿਜੈ ਵਜੋਂ ਰੱਖ ਕੇ ਰਹਿ ਰਿਹਾ ਸੀ। ਪੁਲੀਸ ਅਨੁਸਾਰ ਉਹ ਮਾਨਸਿਕ ਤੌਰ ’ਤੇ 

ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ’ਚ ਰੋਸ ਪ੍ਰਦਰਸ਼ਨ

Posted On March - 12 - 2011 Comments Off on ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ’ਚ ਰੋਸ ਪ੍ਰਦਰਸ਼ਨ
ਪੱਤਰ ਪ੍ਰੇਰਕ ਨਵੀਂ ਦਿੱਲੀ, 11 ਮਾਰਚ ਖੱਬੇ ਪੱਖੀ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੇ ਵਿਰੁੱਧ ਅੱਜ ਸ਼ਹਿਰ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਵਿਚ ਪੰਜਾਬ, ਹਰਿਆਣਾ, ਯੂ.ਪੀ. ਬੰਗਾਲ, ਬਿਹਾਰ, ਉੜੀਸਾ ਅਤੇ ਹੋਰ ਰਾਜਾਂ ਦੇ ਕਿਸਾਨਾਂ ਨੇ ਸ਼ਿਰਕਤ ਕੀਤੀ। ਪ੍ਰਦਰਸ਼ਨਕਾਰੀ ਕਿਸਾਨਾਂ ਨੇ ਸਰਕਾਰ ਦੀ ਮੁਆਵਜ਼ਾ ਨੀਤੀ ’ਤੇ ਨਾਖੁਸ਼ੀ ਜ਼ਾਹਰ ਕੀਤੀ। ਵੱਖ-ਵੱਖ ਬੁਲਾਰਿਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ 
Available on Android app iOS app
Powered by : Mediology Software Pvt Ltd.