ਪੰਜਾਬ ਦੇ ਕਲਾਕਾਰਾਂ ਦਾ ਸਹਾਰਾ ਬਣੇਗੀ ਆਰਟਿਸਟ ਐਸੋਸੀਏਸ਼ਨ !    ਅਸਤੀਫਾ ਦੇ ਚੁੱਕੇ ‘ਆਪ’ ਵਿਧਾਇਕਾਂ ਨੂੰ ਕਮੇਟੀਆਂ ’ਚ ਨਾਮਜ਼ਦ ਕਰਨ ਦਾ ਵਿਰੋਧ !    ਸ਼ੇਰ ਇਕੱਲਾ ਹੀ ਬਹੁਤ ਹੁੰਦੈ: ਮਾਨ !    ਛੇਵੀਂ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ’ਤੇ ਲੱਗੀਆਂ ਰੌਣਕਾਂ !    ਇਰਾਨ ਵਲੋਂ ਸੀਆਈਏ ਦੇ ਜਾਸੂਸੀ ਨੈੱਟਵਰਕ ਦਾ ਪਰਦਾਫਾਸ਼ !    ਪਾਕਿ ਸਿੱਖ ਆਗੂ ਵਲੋਂ ਕਰਤਾਰਪੁਰ ਲਈ ਦੋਹਰੀ ਦਾਖ਼ਲਾ ਵੀਜ਼ਾ ਸਹੂਲਤ ਦੀ ਸ਼ਲਾਘਾ !    ਅਯੁੱਧਿਆ ਦਹਿਸ਼ਤੀ ਹਮਲਾ ਕੇਸ ’ਚ ਚਾਰ ਨੂੰ ਉਮਰ ਕੈਦ !    ਗੁਜਰਾਤ: ਰਾਜ ਸਭਾ ਸੀਟਾਂ ’ਤੇ ਵੱਖ-ਵੱਖ ਜ਼ਿਮਨੀ ਚੋਣਾਂ ਖ਼ਿਲਾਫ਼ ਸੁਣਵਾਈ ਅੱਜ !    ਪੰਥ ਰਤਨ ਮਾਸਟਰ ਤਾਰਾ ਸਿੰਘ !    ਸਿੱਖ ਰੈਫਰੈਂਸ ਲਾਇਬਰੇਰੀ ਬਾਰੇ ਵਾਦ-ਵਿਵਾਦ !    

ਦਿੱਲੀ/ਹਰਿਆਣਾ › ›

Featured Posts

ਹਰਿਆਣਾ ਦੀ ਸਿਆਸਤ ’ਚ ਵੱਡਾ ਬਦਲਾਅ ਲਿਆਂਦਾ: ਖੱਟਰ

Posted On June - 17 - 2019 Comments Off on ਹਰਿਆਣਾ ਦੀ ਸਿਆਸਤ ’ਚ ਵੱਡਾ ਬਦਲਾਅ ਲਿਆਂਦਾ: ਖੱਟਰ
ਮਹਾਂਵੀਰ ਮਿੱਤਲ ਜੀਂਦ, 16 ਜੂਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸਮਾਜ ਦੇ ਸ਼ੋਸ਼ਿਤ ਅਤੇ ਗ਼ਰੀਬ ਵਰਗ ਦੇ ਲੋਕਾਂ ਨੂੰ ਸਿੱਖਿਆ ਦੇ ਵਧੇਰੇ ਮੌਕੇ ਦੇਣ ਲਈ ਸੂਬੇ ਵਿਚ 11 ਨਵੇਂ ਸਰਕਾਰੀ ਹੋਸਟਲ ਬਣਾਉਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ 25 ਹਜ਼ਾਰ ਸਰਕਾਰੀ ਨੌਕਰੀਆਂ ਲਈ ਇਸ਼ਤਿਹਾਰ ਜਾਰੀ ਕਰਨ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਹਰ ਸਾਲ ਅਨੁਸੂਚਿਤ ਜਾਤੀ ਦੇ ਬੈਕਲਾਗ ਨੂੰ ਭਰਿਆ ਜਾਵੇਗਾ। ਮੁੱਖ ਮੰਤਰੀ ਮਨੋਹਰ ਲਾਲ ਅੱਜ ਇੱਥੇ ਜੀਂਦ ਦੀ ਨਵੀਂ ਅਨਾਜ ਮੰਡੀ ਵਿੱਚ ਸੰਤ ਕਬੀਰ ਦਾਸ ਦੇ 

ਪੁਲੀਸ ਵੱਲੋਂ ਸਿੱਖ ਆਟੋ ਚਾਲਕ ਦੀ ਕੁੱਟਮਾਰ

Posted On June - 17 - 2019 Comments Off on ਪੁਲੀਸ ਵੱਲੋਂ ਸਿੱਖ ਆਟੋ ਚਾਲਕ ਦੀ ਕੁੱਟਮਾਰ
ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 16 ਜੂਨ ਦਿੱਲੀ ਪੁਲੀਸ ਵੱਲੋਂ ਮੁਖਰਜੀ ਨਗਰ ਇਲਾਕੇ ਵਿੱਚ ਸਿੱਖ ਆਟੋ ਚਾਲਕ ਸਰਬਜੀਤ ਸਿੰਘ ਵਾਸੀ ਗਾਂਧੀ ਵਿਹਾਰ ਤੇ ਉਸ ਦੇ ਪੁੱਤਰ ਨੂੰ ਬੇਰਹਿਮੀ ਨਾਲ ਕੁੱਟਣ ਦਾ ਵੀਡੀਓ ਸਾਹਮਣੇ ਆਇਆ ਹੈ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਦਿੱਲੀ ਕਮੇਟੀ ਦੇ ਮੈਂਬਰ ਉੱਥੇ ਪੁੱਜੇ ਤੇ ਪੁਲੀਸ ਤੋਂ ਇਸ ਘਟਨਾ ਦੀ ਜਾਣਕਾਰੀ ਹਾਸਲ ਕੀਤੀ। ਲੀਗਲ ਸੈੱਲ ਦੇ ਮੁਖੀ ਜਗਦੀਪ ਸਿੰਘ ਕਾਹਲੋਂ, ਹਰਜੀਤ ਸਿੰਘ, ਰਮਿੰਦਰ ਸਿੰਘ ਸਵੀਟਾ ਤੇ ਹੋਰ ਸਿੱਖ ਆਗੂਆਂ ਨੇ ਵਧੀਕ ਡੀਸੀਪੀ ਨਾਲ ਜਵਾਬ 

ਦਿੱਲੀ ਮੈਟਰੋ ਵਿਚ ਔਰਤਾਂ ਦੀ ਮੁਫ਼ਤ ਯਾਤਰਾ ’ਤੇ ਸਿਆਸਤ ਭਖੀ

Posted On June - 17 - 2019 Comments Off on ਦਿੱਲੀ ਮੈਟਰੋ ਵਿਚ ਔਰਤਾਂ ਦੀ ਮੁਫ਼ਤ ਯਾਤਰਾ ’ਤੇ ਸਿਆਸਤ ਭਖੀ
ਪੱਤਰ ਪ੍ਰੇਰਕ ਨਵੀਂ ਦਿੱਲੀ, 16 ਜੂਨ ਦਿੱਲੀ ਮੈਟਰੋ ਵਿੱਚ ਔਰਤਾਂ ਨੂੰ ਮੁਫ਼ਤ ਸਫ਼ਰ ਕਰਨ ਦੀ ਕੇਜਰੀਵਾਲ ਸਰਕਾਰ ਦੀ ਤਜਵੀਜ਼ ‘ਤੇ ਸਿਆਸੀ ਦਲਾਂ ਨੇ ਰਾਜਨੀਤੀ ਸ਼ੁਰੂ ਕਰਦੇ ਹੋਏ ਇਸ ਯੋਜਨਾ ਵਿੱਚੋਂ ਨੁਕਸ ਕੱਢਣੇ ਸ਼ੁਰੂ ਕਰ ਦਿੱਤੇ ਹਨ। ਸਾਬਕਾ ਰਾਜ ਸਭਾ ਮੈਂਬਰ ਤੇ ਕਾਂਗਰਸੀ ਆਗੂ ਜੇਪੀ ਅਗਰਵਾਲ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਹਿਲਾਂ ਇਸ ਯੋਜਨਾ ਨੂੰ 2-3 ਮਹੀਨੇ ਬਾਅਦ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ ਪਰ ਹੁਣ ਆਪਣੀ ਜੁਬਾਨ ਤੋਂ ਫਿਰਦੇ ਹੋਏ 8 ਮਹੀਨੇ ਵਿੱਚ ਇਸ ਯੋਜਨਾ 

90 ਵਿਦਿਆਰਥੀਆਂ ਦਾ ‘ਐਵਾਰਡ ਆਫ ਐਕਸੀਲੈਂਸ’ ਨਾਲ ਸਨਮਾਨ

Posted On June - 17 - 2019 Comments Off on 90 ਵਿਦਿਆਰਥੀਆਂ ਦਾ ‘ਐਵਾਰਡ ਆਫ ਐਕਸੀਲੈਂਸ’ ਨਾਲ ਸਨਮਾਨ
ਨਿੱਜੀ ਪੱਤਰ ਪ੍ਰੇਰਕ ਅੰਬਾਲਾ, 16 ਜੂਨ ਜ਼ਿਲ੍ਹਾ ਯੁਵਾ ਵਿਕਾਸ ਸੰਗਠਨ ਵੱਲੋਂ ਬੋਰਡ ਦੇ ਇਮਤਿਹਾਨਾਂ ਵਿਚ ਵਧੀਆ ਅੰਕ ਲੈ ਕੇ ਪਾਸ ਹੋਣ ਵਾਲੇ 90 ਵਿਦਿਆਰਥੀਆਂ ਨੂੰ ਬਰਾੜਾ ਕਸਬੇ ਦੀ ਅਗਰਵਾਲ ਧਰਮਸ਼ਾਲਾ ਵਿਚ ਸਮਾਗਮ ਕਰਕੇ ‘ਐਵਾਰਡ ਆਫ ਐਕਸੀਲੈਂਸ’ ਪ੍ਰਦਾਨ ਕੀਤੇ ਗਏ। ਸੰਗਠਨ ਦੀ ਕਾਰਜਕਾਰਨੀ ਦੇ ਮੈਂਬਰ ਬਲਜਿੰਦਰ ਕੁਮਾਰ, ਬਲਾਕ ਪ੍ਰਧਾਨ ਭਾਰਤ ਭੂਸ਼ਣ, ਜਨਰਲ ਸਕੱਤਰ ਪ੍ਰਤੀਕ ਸ਼ਰਮਾ ਦੀ ਅਗਵਾਈ ਹੇਠ ਕਰਵਾਏ ਸਮਾਗਮ ’ਚ ਕਾਰੋਬਾਰੀ ਤੇ ਸਮਾਜ ਸੇਵੀ ਸੰਤੋਸ਼ ਗੋਇਲ ਬਤੌਰ ਮੁੱਖ ਮਹਿਮਾਨ 

ਪੁਲੀਸ ਨੇ ਅੱਧੀ ਰਾਤ ਚਲਾਈ ਨਸ਼ਾ ਵਿਰੋਧੀ ਮੁਹਿੰਮ

Posted On June - 17 - 2019 Comments Off on ਪੁਲੀਸ ਨੇ ਅੱਧੀ ਰਾਤ ਚਲਾਈ ਨਸ਼ਾ ਵਿਰੋਧੀ ਮੁਹਿੰਮ
ਨਿਜੀ ਪੱਤਰ ਪ੍ਰੇਰਕ ਅੰਬਾਲਾ, 16 ਜੂਨ ਅੰਬਾਲਾ ਪੁਲੀਸ ਨੇ ਨਸ਼ੇ ਸਬੰਧੀ ਨਿੱਤ ਆ ਰਹੀਆਂ ਸ਼ਿਕਇਤਾਂ ਨੂੰ ਮੁੱਖ ਰਖਦਿਆਂ ਅੱਧੀ ਰਾਤ ਨੂੰ ਵਿਸ਼ੇਸ਼ ਮੁਹਿੰਮ ਚਲਾ ਕੇ ਛਾਪੇਮਾਰੀ ਕੀਤੀ ਗਈ। ਇਸ ਮੁਹਿੰਮ ਵਿੱਚ ਮੁੱਖ ਤੌਰ ’ਤੇ ਅੰਬਾਲਾ ਛਾਉਣੀ ਸਦਰ ਥਾਣਾ ਇੰਚਾਰਜ ਨਰਿੰਦਰ ਕੁਮਾਰ, ਥਾਣਾ ਪੜਾਓ ਇੰਚਾਰਜ ਤੇ ਸੀਆਈਏ ਇੰਚਾਰਜ ਸਮੇਤ ਸੈਂਕੜੇ ਪੁਲੀਸ ਮੁਲਾਜ਼ਮ ਮੌਜੁਦ ਰਹੇ। ਕੈਬਨਿਟ ਮੰਤਰੀ ਅਨਿਲ ਵਿੱਜ ਨੂੰ ਸ਼ਿਕਾਇਤ ਮਿਲ ਰਹੀ ਸੀ ਕਿ ਅੰਬਾਲਾ ਅਤੇ ਇਸ ਦੇ ਆਸ-ਪਾਸ ਨਸ਼ੇ ਦਾ ਕਾਰੋਬਾਰ 

ਸ਼ਹੀਦੀ ਪੁਰਬ ਨੂੰ ਸਮਰਪਿਤ ਖ਼ੂਨਦਾਨ ਕੈਂਪ

Posted On June - 17 - 2019 Comments Off on ਸ਼ਹੀਦੀ ਪੁਰਬ ਨੂੰ ਸਮਰਪਿਤ ਖ਼ੂਨਦਾਨ ਕੈਂਪ
ਸੱਤਪਾਲ ਰਾਮਗੜ੍ਹੀਆ ਪਿਹੋਵਾ, 16 ਜੂਨ ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ੁਭਕਰਮਨ ਚੈਰੀਟੇਬਲ ਸੇਵਾ ਸੁਸਾਇਟੀ ਵੱਲੋਂ ਗੁਰਦੁਆਰਾ ਗੁਰੂ ਸਿੰਘ ਸਭਾ ਵਿੱਚ ਥੈਲੇਸੀਮੀਆ ਨਾਲ ਪੀੜਤ ਬੱਚਿਆਂ ਦੀ ਮਦਦ ਲਈ ਖ਼ੂਨਦਾਨ ਕੈਂਪ ਲਾਇਆ ਗਿਆ। ਇਸ ਵਿੱਚ 121 ਸਮਾਜ ਸੇਵਿਆਂ ਨੇ ਖ਼ੂਨਦਾਨ ਕੀਤਾ। ਬਤੌਰ ਮੁੱਖ ਮਹਿਮਾਨ ਸਮਾਜ ਸੇਵੀ ਵਿਸ਼ਾਲ ਚਾਵਲਾ ਨੇ ਕਿਹਾ ਕਿ ਥੈਲੇਸੀਮੀਆ ਜਿਹੀ ਗੰਭੀਰ ਬਿਮਾਰੀ ਨੇ ਅਨੇਕਾਂ ਬੱਚਿਆਂ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਇਨ੍ਹਾਂ ਬੱਚਿਆਂ 

ਨੌਜਵਾਨਾਂ ਨੇ ਲੱਸੀ ਦੀ ਛਬੀਲ ਲਾਈ

Posted On June - 17 - 2019 Comments Off on ਨੌਜਵਾਨਾਂ ਨੇ ਲੱਸੀ ਦੀ ਛਬੀਲ ਲਾਈ
ਪੱਤਰ ਪ੍ਰੇਰਕ ਨਰਾਇਣਗੜ੍ਹ, 16 ਜੂਨ ਯੁਵਾ ਏਕਤਾ ਸ਼ਕਤੀ ਸੰਗਠਨ ਬਰਸੂ ਮਾਜਰਾ ਦੁਆਰਾ ਨਰਾਇਣਗੜ੍ਹ-ਅੰਬਲੀ ਰੋਡ ’ਤੇ ਸਥਿਤ ਬੱਸ ਸਟਾਪ ਤੇ ਠੰਢੀ ਲੱਸੀ ਦੀ ਛਬੀਲ ਲਗਾਈ। ਸੰਗਠਨ ਦੇ ਪ੍ਰਧਾਨ ਨੀਰਜ ਸੈਣੀ ਨੇ ਦੱਸਿਆ ਕਿ ਅਤਿ ਦੀ ਗਰਮੀ ਦੇ ਚੱਲਦਿਆਂ ਹਰ ਥਾਂ ’ਤੇ ਕਈ ਸਮਾਜਿਕ ਸੰਗਠਨਾਂ ਵੱਲੋਂ ਮਿੱਠੇ ਜਲ ਦੀ ਛਬੀਲਾਂ ਲਗਾਈ ਜਾ ਰਹੀਆਂ ਹਨ ਤੇ ਸੰਗਠਨ ਨੇ ਫ਼ੈਸਲਾ ਲਿਆ ਕਿ ਅੱਜ ਲੱਸੀ ਦੀ ਛਬੀਲ ਲਗਾਈ ਜਾਵੇਗੀ। ਉਨ੍ਹਾਂ ਦਾ ਕਹਿਣਾ ਸੀ ਕਿ ਜਲ ਤੇ ਲੱਸੀ ਦੀ ਛਬੀਲਾਂ ਲਗਾਉਣਾ ਚੰਗਾ 

90 ਵਿਦਿਆਰਥੀਆਂ ਦਾ ‘ਐਵਾਰਡ ਆਫ ਐਕਸੀਲੈਂਸ’ ਨਾਲ ਸਨਮਾਨ

Posted On June - 17 - 2019 Comments Off on 90 ਵਿਦਿਆਰਥੀਆਂ ਦਾ ‘ਐਵਾਰਡ ਆਫ ਐਕਸੀਲੈਂਸ’ ਨਾਲ ਸਨਮਾਨ
ਨਿੱਜੀ ਪੱਤਰ ਪ੍ਰੇਰਕ ਅੰਬਾਲਾ, 16 ਜੂਨ ਜ਼ਿਲ੍ਹਾ ਯੁਵਾ ਵਿਕਾਸ ਸੰਗਠਨ ਵੱਲੋਂ ਬੋਰਡ ਦੇ ਇਮਤਿਹਾਨਾਂ ਵਿਚ ਵਧੀਆ ਅੰਕ ਲੈ ਕੇ ਪਾਸ ਹੋਣ ਵਾਲੇ 90 ਵਿਦਿਆਰਥੀਆਂ ਨੂੰ ਬਰਾੜਾ ਕਸਬੇ ਦੀ ਅਗਰਵਾਲ ਧਰਮਸ਼ਾਲਾ ਵਿਚ ਸਮਾਗਮ ਕਰਕੇ ‘ਐਵਾਰਡ ਆਫ ਐਕਸੀਲੈਂਸ’ ਪ੍ਰਦਾਨ ਕੀਤੇ ਗਏ। ਸੰਗਠਨ ਦੀ ਕਾਰਜਕਾਰਨੀ ਦੇ ਮੈਂਬਰ ਬਲਜਿੰਦਰ ਕੁਮਾਰ, ਬਲਾਕ ਪ੍ਰਧਾਨ ਭਾਰਤ ਭੂਸ਼ਣ, ਜਨਰਲ ਸਕੱਤਰ ਪ੍ਰਤੀਕ ਸ਼ਰਮਾ ਦੀ ਅਗਵਾਈ ਹੇਠ ਕਰਵਾਏ ਸਮਾਗਮ ’ਚ ਕਾਰੋਬਾਰੀ ਤੇ ਸਮਾਜ ਸੇਵੀ ਸੰਤੋਸ਼ ਗੋਇਲ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ 

ਹੈਰੋਇਨ ਸਮੇਤ ਪੰਜ ਗ੍ਰਿਫ਼ਤਾਰ

Posted On June - 17 - 2019 Comments Off on ਹੈਰੋਇਨ ਸਮੇਤ ਪੰਜ ਗ੍ਰਿਫ਼ਤਾਰ
ਪੱਤਰ ਪ੍ਰੇਰਕ ਡੱਬਵਾਲੀ, 16 ਜੂਨ ਸੀਆਈਏ ਸਟਾਫ਼ ਡੱਬਵਾਲੀ ਨੇ ਵੱਖ-ਵੱਖ ਪੰਜ ਨੌਜਵਾਨਾਂ ਨੂੰ 120 ਗਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਬਰਾਮਦ ਹੈਰੋਇਨ ਦੀ ਬਾਜ਼ਾਰ ਕੀਮਤ 12 ਲੱਖ ਰੁਪਏ ਦੱਸੀ ਜਾ ਰਹੀ ਹੈ। ਸਦਰ ਪੁਲੀਸ ਨੇ 90 ਨਸ਼ੀਲੀਆਂ ਪਾਬੰਦੀਸ਼ੁਦਾ ਗੋਲੀਆਂ ਸਮੇਤ ਇੱਕ ਨੌਜਵਾਨ ਫੜਿਆ ਹੈ। ਡੱਬਵਾਲੀ ਸ਼ਹਿਰ ਸਮੇਤ ਹਲਕੇ ਦੇ ਵੱਡੀ ਗਿਣਤੀ ਪਿੰਡ ਚਿੱਟਾ ਜਿਹੇ ਗੰਭੀਰ ਨਸ਼ਿਆਂ ਦੀ ਮਾਰ ਹੇਠਾਂ ਹਨ। ਸੀਆਈਏ ਡੱਬਵਾਲੀ ਦੇ ਮੁਖੀ ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਖੂਈਆਂ ਮਲਕਾਣਾ 

ਮੀਂਹ ਨਾਲ ਕਿਸਾਨਾਂ ਦੇ ਚਿਹਰਿਆਂ ’ਤੇ ਰੌਣਕ ਆਈ

Posted On June - 17 - 2019 Comments Off on ਮੀਂਹ ਨਾਲ ਕਿਸਾਨਾਂ ਦੇ ਚਿਹਰਿਆਂ ’ਤੇ ਰੌਣਕ ਆਈ
ਪ੍ਰਭ ਦਿਆਲ ਸਿਰਸਾ, 16 ਜੂਨ ਇਲਕੇ ਵਿਚ ਅੱਜ ਤੜਕੇ ਪਏ ਭਾਰੀ ਮੀਂਹ ਨਾਲ ਕਿਸਾਨਾਂ ਨੂੰ ਕਾਫੀ ਫਾਇਦਾ ਹੋਇਆ ਹੈ। ਝੋਨੇ ਦੀ ਲੁਆਈ ਦੇ ਕੰਮ ਨੇ ਜ਼ੋਰ ਫੜਿਆ ਹੈ ਪਰ ਮਜ਼ਦੂਰਾਂ ਦੀ ਕਮੀ ਕਿਸਾਨਾਂ ਨੂੰ ਰੜਕ ਰਹੀ ਹੈ। ਮੀਂਹ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉਥੇ ਹੀ ਸਰਕਾਰੀ ਦਾਅਵਿਆਂ ਦੀ ਵੀ ਫੂਕ ਨਿਕਲ ਗਈ ਹੈ। ਪਾਣੀ ਦੀ ਨਿਕਾਸ ਦੇ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਥਾਂ ਥਾਂ ’ਤੇ ਸੜਕਾਂ ਪਾਣੀ ਨਾਲ ਭਰ ਗਈਆਂ ਹਨ ਤੇ ਸੀਵਰਜ ਓਵਰ ਫਲੋਅ ਹੋ ਗਏ ਹਨ। ਅੱਜ ਸਵੇਰੇ ਸ਼ੁਰੂ 

ਖੱਟਰ ਵੱਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ

Posted On June - 17 - 2019 Comments Off on ਖੱਟਰ ਵੱਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ
ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 16 ਜੂਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਵੱਖ ਵੱਖ ਮਸਲਿਆਂ ’ਤੇ ਚਰਚਾ ਕੀਤੀ ਗਈ। ਸ੍ਰੀ ਖੱਟਰ ਦਿੱਲੀ ’ਚ ਨੀਤੀ ਆਯੋਗ ਦੀ ਬੈਠਕ ਵਿੱਚ ਹਿੱਸਾ ਲੈਣ ਆਏ ਹੋਏ ਸਨ ਤੇ ਦੇਰ ਸ਼ਾਮ ਉਨ੍ਹਾਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ। ਸ੍ਰੀ ਖੱਟਰ ਨੇ ਨੀਤੀ ਆਯੋਗ ਦੀ ਗਵਰਨਿੰਗ ਕੌਂਸਲ ਦੀ ਪੰਜਵੀਂ ਬੈਠਕ ਬਾਰੇ ਪੱਤਰਕਾਰਾਂ ਨੂੰ ਕਿਹਾ ਕਿ ‘ਜਲ ਹੀ ਜੀਵਨ’ ਯੋਜਨਾ ਤਹਿਤ ਝੋਨੇ ਦੀ ਥਾਂ ਹੋਰ 

ਵਾਹਨ ਚੋਰੀ ਕਰਨ ਵਾਲੇ ਛੇ ਮੁਲਜ਼ਮ ਕਾਬੂ

Posted On June - 17 - 2019 Comments Off on ਵਾਹਨ ਚੋਰੀ ਕਰਨ ਵਾਲੇ ਛੇ ਮੁਲਜ਼ਮ ਕਾਬੂ
ਪੱਤਰ ਪ੍ਰੇਰਕ ਨਵੀਂ ਦਿੱਲੀ, 16 ਜੂਨ ਦਿੱਲੀ ਪੁਲੀਸ ਦੇ ਦੱਖਣ-ਪੂਰਬੀ ਦਿੱਲੀ ਜ਼ਿਲ੍ਹੇ ਵਿੱਚੋਂ ਵੱਖ-ਵੱਖ ਥਾਵਾਂ ਤੋਂ ਮੋਟਰਸਾਈਕਲ, ਸਕੂਟੀਆਂ ਤੇ ਕਾਰਾਂ ਚੋਰੀ ਕਰਨ ਦੇ ਕਥਿਤ ਦੋਸ਼ ਹੇਠ ਛੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ 13 ਮੋਟਰਸਾਈਕਲ, 4 ਸਕੂਟੀਆਂ, 1 ਕਾਰ ਤੇ 1 ਦੇਸੀ ਪਿਸਤੌਲ ਬਰਾਮਦ ਕੀਤਾ ਹੈ। ਗੀਤਾ ਕਾਲੋਨੀ ਥਾਣਾ ਪੁਲੀਸ ਨੇ ਗੱਡੀ ਚੋਰਾਂ ਦੇ ਗਰੋਹ ਦੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਇਸੇ ਤਰ੍ਹਾਂ ਹੋਰ ਥਾਵਾਂ ਤੋਂ ਵੀ ਪੁਲੀਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ 

ਵਿਦਿਆਰਥੀਆਂ ਨੂੰ ਰੁਜ਼ਗਾਰ ਲਈ ਸਕੂਲ ਤੋਂ ਹੀ ਜਾਗਰੂਕ ਕਰਨ ’ਤੇ ਜ਼ੋਰ

Posted On June - 17 - 2019 Comments Off on ਵਿਦਿਆਰਥੀਆਂ ਨੂੰ ਰੁਜ਼ਗਾਰ ਲਈ ਸਕੂਲ ਤੋਂ ਹੀ ਜਾਗਰੂਕ ਕਰਨ ’ਤੇ ਜ਼ੋਰ
ਕੁਲਦੀਪ ਸਿੰਘ ਨਵੀਂ ਦਿੱਲੀ, 16 ਜੂਨ ਸਕੂਲੀ ਪੜ੍ਹਾਈ ਤੋਂ ਬਾਅਦ ਵਿਦਿਆਰਥੀਆਂ ਸਾਹਮਣੇ ਇਹ ਗੱਲ ਬੜੀ ਸ਼ਿੱਦਤ ਨਾਲ ਨਿਕਲ ਕੇ ਆਉਂਦੀ ਹੈ ਕਿ ਹੁਣ ਉਹ ਅਗਾਂਹ ਆਪਣਾ ਭਵਿੱਖ ਸੁਆਰਨ ਲਈ ਕਿਹੜੇ ਪਾਸੇ ਜਾਣ। ਇਸ ਸਮੱਸਿਆ ਦਾ ਹੱਲ ਉਨ੍ਹਾਂ ਵਿਦਿਆਰਥੀਆਂ ਦੇ ਸਕੂਲੀ ਅਧਿਆਪਕ ਪੜ੍ਹਾਈ ਦੌਰਾਨ ਹੀ ਕੱਢ ਸਕਦੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਐਸ.ਸੀ.ਆਰ.ਟੀ. ਡਾਈਟ ਕੇਂਦਰ ਕੜਕੜਡੂੰਮਾ ਵਿਚ ਪੰਜਾਬੀ ਵਿਸ਼ੇ ਦੇ ਲੈਕਚਰਾਰ ਤੀਰਥ ਸਿੰਘ ਨੇ ਦਿੱਲੀ ਦੇ ਵੱਖ-ਵੱਖ ਸਕੂਲਾਂ ਦੇ ਪੰਜਾਬੀ ਅਧਿਆਪਕਾਂ ਨਾਲ 

ਪਾਣੀ ਪ੍ਰਬੰਧਾਂ ’ਚ ਅੜਿੱਕਾ ਬਣੀ ਕਾਗ਼ਜ਼ੀ ਕਾਰਵਾਈ

Posted On June - 17 - 2019 Comments Off on ਪਾਣੀ ਪ੍ਰਬੰਧਾਂ ’ਚ ਅੜਿੱਕਾ ਬਣੀ ਕਾਗ਼ਜ਼ੀ ਕਾਰਵਾਈ
ਪੱਤਰ ਪ੍ਰੇਰਕ ਨਵੀਂ ਦਿੱਲੀ, 16 ਜੂਨ ਦਿੱਲੀ ਦੀਆਂ ਕਰੀਬ 130 ਕਲੋਨੀਆਂ ਵਿੱਚ ਦਿੱਲੀ ਜਲ ਬੋਰਡ ਪੀਣ ਵਾਲੇ ਪਾਣੀ ਦੀਆਂ ਲਾਈਨਾਂ ਨਹੀਂ ਵਿਛਾ ਸਕਿਆ ਕਿਉਂਕਿ ਬੋਰਡ ਕੋਲ ਪਾਈਪਾਂ ਪਾਉਣ ਲਈ ‘ਕੋਈ ਇਤਰਾਜ਼ ਨਹੀਂ’ ਸਰਟੀਫਿਕੇਟ ਨਹੀਂ ਮਿਲਿਆ। ਦਿੱਲੀ ਜਲ ਬੋਰਡ ਦੇ ਉਪ-ਚੇਅਰਮੈਨ ਵਿਧਾਇਕ ਦਿਨੇਸ਼ ਮੋਹਨੀਆ ਨੇ ਦੱਸਿਆ ਕਿ ਗ਼ੈਰਕਾਨੂੰਨੀ ਕਲੋਨੀਆਂ ਵਿੱਚ ਪਾਣੀ ਦੀ ਪੂਰਤੀ ਕਰਨ ਲਈ ਪਾਈਪ ਪਾਉਣ ਵਾਸਤੇ ‘ਕੋਈ ਇਤਰਾਜ਼ ਨਹੀਂ’ ਦਾ ਸਟਰੀਫਿਕੇਟ ਸਬੰਧ ਅਥਾਰਟੀਆਂ ਵੱਲੋਂ ਨਹੀਂ ਦਿੱਤੇ ਜਾ ਰਹੇ। ਉਨ੍ਹਾਂ 

ਪਾਕਿਸਤਾਨ ਜਾਣ ਦੇ ਇੱਛੁਕਾਂ ਲਈ ਪੋਰਟਲ ਦੀ ਮੰਗ

Posted On June - 17 - 2019 Comments Off on ਪਾਕਿਸਤਾਨ ਜਾਣ ਦੇ ਇੱਛੁਕਾਂ ਲਈ ਪੋਰਟਲ ਦੀ ਮੰਗ
ਪੱਤਰ ਪ੍ਰੇਰਕ ਨਵੀਂ ਦਿੱਲੀ, 16 ਜੂਨ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਦੁਆਰਿਆਂ ਦੇ ਦਰਸ਼ਨ ਦੇ ਇੱਛੁਕ ਮੁਸਾਫ਼ਿਰਾਂ ਦੀ ਵੀਜ਼ਾ ਸਹੂਲਤ ਲਈ ਸਰਕਾਰ ਨੂੰ ਕੈਲਾਸ਼ ਮਾਨਸਰੋਵਰ ਯਾਤਰਾ ਦੀ ਤਰਜ਼ ’ਤੇ ਪਾਂਧੀ ਪੋਰਟਲ ਸ਼ੁਰੂ ਕਰਨਾ ਚਾਹੀਦਾ ਹੈ। ਉਕਤ ਮੰਗ ਇੰਡੀਅਨ ਵਰਲਡ ਫੋਰਮ ਦੇ ਸਕੱਤਰ ਜਨਰਲ ਪੁਨੀਤ ਸਿੰਘ ਚੰਡੋਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਪੱਤਰ ਵਿੱਚ ਕੀਤੀ ਹੈ। ਉਨ੍ਹਾਂ ਪੱਤਰ ਵਿਚ ਲਿਖਿਆ ਹੈ ਕਿ ਗੁਰੂ ਨਾਨਕ ਦੇਵ ਨੂੰ ਸਾਰੇ ਧਰਮਾਂ 

ਸਰਕਾਰ ਵੱਲੋਂ ਸੀਸੀਟੀਵੀ ਕੈਮਰੇ ਲਾਉਣ ਲਈ ਸਰਵੇਖਣ ਸ਼ੁਰੂ

Posted On June - 17 - 2019 Comments Off on ਸਰਕਾਰ ਵੱਲੋਂ ਸੀਸੀਟੀਵੀ ਕੈਮਰੇ ਲਾਉਣ ਲਈ ਸਰਵੇਖਣ ਸ਼ੁਰੂ
ਪੱਤਰ ਪ੍ਰੇਰਕ ਨਵੀਂ ਦਿੱਲੀ, 16 ਜੂਨ ਦਿੱਲੀ ਵਿਚ ਆਮ ਆਦਮੀ ਪਾਰਟੀ ਵੱਲੋਂ 2015 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਰਾਜਧਾਨੀ ਵਿੱਚ ਸੀਸੀਟੀਵੀ ਕੈਮਰੇ ਲਾਉਣ ਦਾ ਕੰਮ ਸ਼ੁਰੂ ਕਰਨ ਲਈ ਕੇਜਰੀਵਾਲ ਸਰਕਾਰ ਵੱਲੋਂ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਸਰਵੇਖਣ ਆਰੰਭਿਆ ਗਿਆ ਹੈ। ਕਾਲਕਾ ਵਿਧਾਨ ਸਭਾ ਹਲਕੇ ਤੋਂ ‘ਆਪ’ ਵਿਧਾਇਕ ਅਵਤਾਰ ਸਿੰਘ ਕਾਲਕਾ ਨੇ ਦੱਸਿਆ ਕਿ ਉਨ੍ਹਾਂ ਦੇ ਹਲਕੇ ਵਿੱਚ ਸਰਵੇਖਣ ਦਾ ਕੰਮ ਜਾਰੀ ਹੈ ਤੇ ਇਸ ਦੇ ਮੁਕੰਮਲ ਹੋਣ ਮਗਰੋਂ ਰਾਜਧਾਨੀ ਵਿੱਚ ਸੀਸੀਟੀਵੀ ਕੈਮਰੇ ਲਾਉਣ ਦਾ ਕੰਮ 
Available on Android app iOS app
Powered by : Mediology Software Pvt Ltd.