ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਦਿੱਲੀ/ਹਰਿਆਣਾ › ›

Featured Posts

ਕਣਕ ਦੇ ਭਰੇ ਟਰੱਕ ਦਾ ਹਾਲੇ ਤੱਕ ਮਾਲਕ ਨਾ ਲੱਭਾ

Posted On January - 9 - 2011 Comments Off on ਕਣਕ ਦੇ ਭਰੇ ਟਰੱਕ ਦਾ ਹਾਲੇ ਤੱਕ ਮਾਲਕ ਨਾ ਲੱਭਾ
ਪੱਤਰ ਪ੍ਰੇਰਕ ਕਾਲਾਂਵਾਲੀ, 8 ਜਨਵਰੀ ਇੱਥੋਂ ਦੀ ਪੁਲੀਸ ਵੱਲੋਂ ਪੰਜ ਦਿਨ ਪਹਿਲਾਂ ਫੜੇ ਕਣਕ ਦੇ ਭਰੇ ਟਰੱਕ ਦਾ ਹਾਲੇ ਤੱਕ ਕੋਈ ਮਾਲਕ ਨਹੀਂ ਬਣਿਆ ਜਿਸ ਕਰਕੇ 550 ਬੋਰੀਆਂ ਕਣਕ ਨਾਲ ਭਰਿਆ ਇਹ ਟਰੱਕ ਕਾਲਾਂਵਾਲੀ ਥਾਣੇ ਵਿਚ ਲਾਵਾਰਿਸ ਖੜ੍ਹਾ ਹੈ। ਚੇਤੇ ਰਹੇ ਕਿ ਪੰਜ ਦਿਨ ਪਹਿਲਾਂ ਕਾਲਾਂਵਾਲੀ ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਇਹ ਟਰੱਕ ਫੜਿਆ ਸੀ ਜਿਸ ਵਿੱਚ 550 ਗੱਟੇ ਕਣਕ ਲੱਦੀ ਹੋਈ ਸੀ। ਇਸ ਟਰੱਕ ਦਾ ਡਰਾਈਵਰ ਪੁਲੀਸ ਨੂੰ ਦੇਖ ਕੇ ਟਰੱਕ ਛੱਡ ਕੇ ਫਰਾਰ ਹੋ ਗਿਆ ਸੀ। ਪੁਲੀਸ ਨੂੰ 

ਨਗਰ ਕੌਂਸਲ ਦੀ ਮੀਟਿੰਗ ‘ਚ ਹੰਗਾਮਾ

Posted On January - 9 - 2011 Comments Off on ਨਗਰ ਕੌਂਸਲ ਦੀ ਮੀਟਿੰਗ ‘ਚ ਹੰਗਾਮਾ
ਪੱਤਰ ਪ੍ਰੇਰਕ ਕਾਲਾਂਵਾਲੀ, 8 ਜਨਵਰੀ ਇੱਥੇ ਨਗਰ ਪਾਲਿਕਾ ਦੀ ਮੀਟਿੰਗ ਵਿੱਚ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਭਾਰੀ ਹੰਗਾਮਾ ਹੋਇਆ। ਇਸ ਹੰਗਾਮੇ ਤੋਂ ਬਾਅਦ ਜ਼ਿਆਦਾਤਰ ਨਗਰ ਕੌਂਸਲਰਾਂ ਨੇ ਇਸ ਮੀਟਿੰਗ ਦਾ ਬਾਈਕਾਟ ਕਰ ਦਿੱਤਾ ਜਿਸ ਕਾਰਨ ਇਹ ਮੀਟਿੰਗ ਬਿਨਾਂ ਕੋਈ ਫੈਸਲਾ ਲਏ ਖ਼ਤਮ ਹੋ ਗਈ। ਵਾਰਡ ਨੰਬਰ 12 ਦੇ ਨਗਰ ਕੌਂਸਲਰ ਜਗਸੀਰ ਸਿੰਘ ਗਿੱਲ ਨੇ ਦੱਸਿਆ ਕਿ ਪਿਛਲੇ ਮਹੀਨੇ ਦੀ ਮੀਟਿੰਗ ਵਿੱਚ ਹਾਜ਼ਰ ਨਗਰ ਕੌਂਸਲਰਾਂ ਦੀ ਹਾਜ਼ਰੀ ਵਿਚ ਗਲੀਆਂ ਦੀ ਉਸਾਰੀ ਸਬੰਧੀ ਮਤੇ ਪਾਸ ਕੀਤੇ ਸਨ ਜਿਨ੍ਹਾਂ 

ਵਿਸ਼ਵ ਪੱਧਰ ਦੇ ਪੰਜਾਬੀ ਸੰਸਦ ਮੈਂਬਰਾਂ ਦਾ ਸਾਂਝਾ ਫੋਰਮ ਕਾਇਮ

Posted On January - 9 - 2011 Comments Off on ਵਿਸ਼ਵ ਪੱਧਰ ਦੇ ਪੰਜਾਬੀ ਸੰਸਦ ਮੈਂਬਰਾਂ ਦਾ ਸਾਂਝਾ ਫੋਰਮ ਕਾਇਮ
ਅਦਾਕਾਰ ਧਰਮਿੰਦਰ ਨੂੰ ‘ਪੰਜਾਬੀ ਰਤਨ’ ਐਵਾਰਡ ਪੱਤਰ ਪ੍ਰੇਰਕ ਨਵੀਂ ਦਿੱਲੀ, 8 ਜਨਵਰੀ ਵਿਸ਼ਵ ਪੰਜਾਬੀ ਸੰਸਥਾ ਵੱਲੋਂ ਵਿਸ਼ਵ ਭਰ ‘ਚ ਚੁਣੇ ਜਾਂਦੇ ਪੰਜਾਬੀ ਸੰਸਦ ਮੈਂਬਰਾਂ ਨੂੰ ਇਕ ਮੰਚ ਉਤੇ ਲਿਆਉਣ ਲਈ ‘ਵਿਸ਼ਵ ਪੰਜਾਬੀ ਪਾਰਲੀਮੈਂਟੇਰੀਅਨ ਫੋਰਮ’ ਦਾ ਗਠਨ ਕੀਤਾ ਗਿਆ ਅਤੇ ਪ੍ਰਸਿੱਧ ਅਦਾਕਾਰ ਧਰਮਿੰਦਰ ਨੂੰ ‘ਪੰਜਾਬੀ ਰਤਨ’ ਐਵਾਰਡ ਨਾਲ ਸਨਮਾਨਿਆ ਗਿਆ। ਇੱਥੋਂ ਦੇ ਇਕ ਪੰਜ ਸਿਤਾਰਾ ਹੋਟਲ ਵਿਖੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਵਿਸ਼ਵ ਦੇ ਪੰਜਾਬੀ ਸੰਸਦ ਮੈਂਬਰ ਇਕੱਠੇ 

ਬੈਂਕ ਵਿਚ ਅੱਗ ਲੱਗਣ ਕਰਕੇ ਲੱਖਾਂ ਦਾ ਸਾਮਾਨ ਸੁਆਹ

Posted On January - 8 - 2011 Comments Off on ਬੈਂਕ ਵਿਚ ਅੱਗ ਲੱਗਣ ਕਰਕੇ ਲੱਖਾਂ ਦਾ ਸਾਮਾਨ ਸੁਆਹ
ਪੱਤਰ ਪ੍ਰੇਰਕ ਡੱਬਵਾਲੀ, 7 ਜਨਵਰੀ ਇੱਥੇ ਓਰੀਐਂਟਲ ਬੈਂਕ ਆਫ਼ ਕਾਮਰਸ ਵਿੱਚ ਅੱਜ ਸਵੇਰੇ ਅਚਨਚੇਤ ਲੱਗੀ ਅੱਗ ਕਰਕੇ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਪਰ ਇੱਕ ਵੱਡਾ ਹਾਦਸਾ ਹੋਣੋਂ ਬਚ ਗਿਆ। ਬੈਂਕ ਇਮਾਰਤ ਦੇ ਮਾਲਕ ਕ੍ਰਿਸ਼ਨ ਸੇਠੀ, ਜਿਨ੍ਹਾਂ ਦੀ ਰਿਹਾਇਸ਼ ਓਰੀਐਂਟਲ ਬੈਂਕ ਆਫ਼ ਕਾਮਰਸ ਬੈਂਕ ਦੀ ਉਪਰਲੀ ਮੰਜ਼ਿਲ ’ਤੇ ਹੈ, ਨੇ ਦੱਸਿਆ ਕਿ ਅੱਜ ਤੜਕੇ 4 ਵਜੇ ਦੇ ਕਰੀਬ ਬੈਂਕ ਦੇ ਗਾਰਡ ਨੇ ਉਨ੍ਹਾਂ ਨੂੰ ਬੈਂਕ ਵਿੱਚੋਂ ਨਿਕਲਦੇ ਧੂੰਏਂ ਬਾਰੇ ਦੱਸਿਆ। ਜਦੋਂ ਉਨ੍ਹਾਂ ਹੇਠਾਂ ਆ 

ਹਰਿਆਣਾ ਦੇ ਕਾਲਜ ਅਧਿਆਪਕਾਂ ਵੱਲੋਂ ਮੰਗਾਂ ਨੂੰ ਲੈ ਕੇ ਧਰਨਾ

Posted On January - 8 - 2011 Comments Off on ਹਰਿਆਣਾ ਦੇ ਕਾਲਜ ਅਧਿਆਪਕਾਂ ਵੱਲੋਂ ਮੰਗਾਂ ਨੂੰ ਲੈ ਕੇ ਧਰਨਾ
ਪੰਚਕੂਲਾ ਵਿਖੇ ਸਿੱਖਿਆ ਸਦਨ ਦੇ ਬਾਹਰ ਧਰਨਾ ਦਿੰਦੇ ਹੋਏ ਹਰਿਆਣਾ ਦੇ ਕਾਲਜ ਅਧਿਆਪਕ ਪੱਤਰ ਪ੍ਰੇਰਕ ਪੰਚਕੂਲਾ, 7 ਜਨਵਰੀ ਹਰਿਆਣਾ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਸਰਕਾਰੀ ਅਤੇ ਮਾਨਤਾਪ੍ਰਾਪਤ ਕਾਲਜਾਂ ਦੇ ਅਧਿਆਪਕਾਂ ਨੇ ਅੱਜ ਪੰਚਕੂਲਾ ਦੇ ਸਿੱਖਿਆ ਸਦਨ ਦੇ ਬਾਹਰ ਜ਼ੋਰਦਾਰ ਧਰਨਾ ਦਿੱਤਾ ਅਤੇ ਆਪਣੀਆਂ ਮੰਗਾਂ ਬਾਰੇ ਮੁੱਖ ਮੰਤਰੀ ਦੇ ਨਾਂ ਹਾਇਰ ਐਜੂਕੇਸ਼ਨ ਵਿਭਾਗ ਦੀ ਕਮਿਸ਼ਨਰ ਸ੍ਰੀਮਤੀ ਧੀਰਾ ਖੰਡੇਲਵਾਲ ਨੂੰ ਮੰਗ ਪੱਤਰ ਦਿੱਤਾ। ਇਹ ਧਰਨਾ ਆਲ ਇੰਡੀਆ ਫੈਡਰੇਸ਼ਨ ਆਫ ਯੂਨੀਵਰਸਿਟੀ 

ਅੰਗਹੀਣਾਂ ਨਾਲ ਵਿਤਕਰੇ ਕਾਰਨ ਰੋਸ

Posted On January - 8 - 2011 Comments Off on ਅੰਗਹੀਣਾਂ ਨਾਲ ਵਿਤਕਰੇ ਕਾਰਨ ਰੋਸ
ਪੱਤਰ ਪ੍ਰੇਰਕ ਮਾਨਸਾ, 7 ਜਨਵਰੀ ਫਿਜ਼ੀਕਲੀ ਹੈਂਡੀਕੈਪਡ ਐਸੋਸੀਏਸ਼ਨ ਦੀ ਮਾਨਸਾ ਜ਼ਿਲ੍ਹਾ ਇਕਾਈ ਨੇ ਦੋਸ਼ ਲਾਇਆ ਕਿ ਅੰਗਹੀਣ ਵਿਅਕਤੀਆਂ ਨੂੰ ਸਮੇਂ ਦੀਆਂ ਸਰਕਾਰ ਵੱਲੋਂ ਕਦੇ ਵੀ ਉਨ੍ਹਾਂ ਦਾ ਬਣਦਾ ਹੱਕ ਨਹੀਂ ਦਿੱਤਾ ਗਿਆ, ਜਿਸ ਕਾਰਨ ਅੱਜ ਇਸ ਵਰਗ ਦੇ ਲੋਕ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਹਕੂਮਤ ਕਦੇ ਕਦਾਈਂ ਕੋਈ ਸਹੂਲਤ ਦੇ ਵੀ ਦੇਵੇ ਤਾਂ ਉਹ ਅਫਸਰਾਂ ਦੇ ਦਫਤਰਾਂ ਵਿਚ ਸਿਰਫ ਫਾਈਲਾਂ ਤੱਕ ਹੀ ਸੀਮਤ ਹੋ ਕੇ ਰਹਿ ਜਾਂਦੀ ਹੈ। ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ 

ਹਰਿਆਣਾ ਸਰਕਾਰ ਵੱਲੋਂ ਔਰਤਾਂ ਲਈ ਤਿੰਨ ਪੁਰਸਕਾਰ ਸ਼ੁਰੂ

Posted On January - 8 - 2011 Comments Off on ਹਰਿਆਣਾ ਸਰਕਾਰ ਵੱਲੋਂ ਔਰਤਾਂ ਲਈ ਤਿੰਨ ਪੁਰਸਕਾਰ ਸ਼ੁਰੂ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ,7 ਜਨਵਰੀ ਹਰਿਆਣਾ ਸਰਕਾਰ ਨੇ ਤਿੰਨ ਰਾਜ ਪੱਧਰੀ ਪੁਰਸਕਾਰ ਇੰਦਰਾ ਗਾਂਧੀ ਮਹਿਲਾ ਸ਼ਕਤੀ ਪੁਰਸਕਾਰ, ਕਲਪਨਾ ਚਾਵਲਾ ਬਹਾਦਰੀ ਪੁਰਸਕਾਰ ਅਤੇ ਭੈਣ ਸ਼ੰਨੋ ਦੇਵੀ ਪੰਚਾਇਤੀ ਰਾਜ ਪੁਰਸਕਾਰ  ਸ਼ੁਰੂ ਕੀਤੇ ਹਨ। ਇਹ ਪੁਰਸਕਾਰ ਚਾਲੂ ਮਾਲੀ ਵਰ੍ਹੇ ਤੋਂ ਦਿੱਤੇ ਜਾਣਗੇ।  ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਔਰਤਾਂ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਕੀਤੇ ਜਾਂਦੇ ਵਰਣਨਯੋਗ ਕੰਮਾਂ ਦੇ ਸਨਮਾਨ ਵਿੱਚ  ਸ਼ੁਰੂ ਕੀਤੇ ਗਏ ਹਨ ਤਾਂ ਜੋ 

ਹੁੱਡਾ ਵੱਲੋਂ ਪਰਵਾਸੀ ਭਾਰਤੀਆਂ ਨੂੰ ਭਾਰਤ ਵਿੱਚ ਨਿਵੇਸ਼ ਦਾ ਸੱਦਾ

Posted On January - 8 - 2011 Comments Off on ਹੁੱਡਾ ਵੱਲੋਂ ਪਰਵਾਸੀ ਭਾਰਤੀਆਂ ਨੂੰ ਭਾਰਤ ਵਿੱਚ ਨਿਵੇਸ਼ ਦਾ ਸੱਦਾ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ,7 ਜਨਵਰੀ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਪਰਵਾਸੀ ਭਾਰਤੀਆਂ ਨੂੰ ਵਿਦੇਸ਼ਾਂ ਵਿਚ ਪ੍ਰ੍ਰਾਪਤ ਕੀਤੀਆਂ ਸਫਲਤਾਵਾਂ ਨੂੰ ਆਪਣੇ ਦੇਸ਼ ਭਾਰਤ ਵਿੱਚ ਦੁਹਰਾਉਣ, ਵੱਧ ਨਿਵੇਸ਼ ਕਰਨ, ਉਦਯੋਗਿਕ ਵਿਕਾਸ ਨੂੰ ਤੇਜ਼ ਕਰਨ, ਵਪਾਰ ਨੂੰ ਬੜ੍ਹਾਵਾ ਦੇਣ ਅਤੇ ਸੋਨੀਪਤ ਵਿਚ ਸਥਾਪਤ ਰਾਜੀਵ ਗਾਂਧੀ ਐਜੂਕੇਸ਼ਨ ਸਿਟੀ ਵਿੱਚ ਅਧਿਐਨ ਕੇਂਦਰ ਸਥਾਪਤ ਕਰਨ ਲਈ ਮੱਦਦ ਦੇਣ ਦਾ ਸੱਦਾ ਦਿੱਤਾ ਹੈ। ਸ੍ਰੀ ਹੁੱਡਾ ਨੇ ਪਰਵਾਸੀ ਭਾਰਤੀਆਂ ਦੇ ਗਲੋਬਲ ਸੰਗਠਨ 

ਚੈੱਕ ਚੋਰੀ ਕਰਕੇ ਰੁਪਏ ਕਢਵਾਉਣ ਵਾਲਾ ਨੌਕਰ ਗ੍ਰਿਫਤਾਰ

Posted On January - 8 - 2011 Comments Off on ਚੈੱਕ ਚੋਰੀ ਕਰਕੇ ਰੁਪਏ ਕਢਵਾਉਣ ਵਾਲਾ ਨੌਕਰ ਗ੍ਰਿਫਤਾਰ
ਨਿੱਜੀ ਪੱਤਰ ਪ੍ਰੇਰਕ ਸਿਰਸਾ, 7 ਜਨਵਰੀ ਦਸਤਖ਼ਤ ਕੀਤੇ ਖਾਲੀ ਚੈੱਕ ਚੋਰੀ ਕਰਕੇ ਦੋ ਲੱਖ ਰੁਪਏ ਬੈਂਕ ’ਚੋਂ ਕਢਵਾਉਣ ਦੇ ਦੋਸ਼ ਹੇਠ ਸਿਟੀ ਪੁਲੀਸ ਨੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲੀਸ ਨੇ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਨਿਸ਼ਾਨਦੇਹੀ ’ਤੇ 1.67 ਲੱਖ ਰੁਪਏ ਬਰਾਮਦ ਕਰ ਲਈ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਹਾਊਸਿੰਗ ਬੋਰਡ ਕਾਲੋਨੀ ਵਾਸੀ ਐਲ.ਆਈ.ਸੀ. ਏਜੰਟ ਵਿਜੇ ਕੁਮਾਰ ਨੇ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਕਿਹਾ ਕਿ ਉਸ ਦੀ ਪਤਨੀ ਸਨੇਹ ਲਤਾ ਦਾ ਰਾਜਸਥਾਨ ਬੈਂਕ ਵਿੱਚ 

ਕਰਮਚਾਰੀਆਂ ਵੱਲੋਂ ਰਾਜ ਭਰ ਵਿੱਚ ਧਰਨੇ 15 ਨੂੰ

Posted On January - 8 - 2011 Comments Off on ਕਰਮਚਾਰੀਆਂ ਵੱਲੋਂ ਰਾਜ ਭਰ ਵਿੱਚ ਧਰਨੇ 15 ਨੂੰ
ਨਿੱਜੀ ਪੱਤਰ ਪ੍ਰੇਰਕ ਸਿਰਸਾ, 7 ਜਨਵਰੀ ਹਰਿਆਣਾ ਕਰਮਚਾਰੀ ਮਹਾਂ ਸੰਘ ਦੇ ਜ਼ਿਲ੍ਹਾ ਸਕੱਤਰ ਜੀਤ ਸਿੰਘ ਥਿੰਦ ਨੇ ਕਿਹਾ ਹੈ ਕਿ ਕਰਮਚਾਰੀਆਂ ਦੀਆਂ ਮੰਗਾਂ ਨੂੰ ਲੈ ਕੇ ਆਗਾਮੀ 15 ਜਨਵਰੀ ਨੂੰ ਪ੍ਰਦੇਸ਼ ਭਰ ਵਿੱਚ ਜ਼ਿਲ੍ਹਾ ਪੱਧਰ ਉੱਤੇ ਧਰਨੇ ਦਿੱਤੇ ਦੇਣਗੇ। ਉਹ ਅੱਜ ਇਥੇ ਕਰਮਚਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਤੋਂ ਹਰਿਆਣਾ ਦੇ ਕਰਮਚਾਰੀ ਸੰਤੁਸ਼ਟ ਨਹੀਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਕਰਮਚਾਰੀ ਵਿਰੋਧੀ ਨੀਤੀਆਂ ’ਤੇ ਚੱਲ ਰਹੀ ਹੈ ਜਿਸ 

‘ਸ਼ੈਲਰ ਬੰਦ ਹੋਣ ਦੀ ਕਗਾਰ ’ਤੇ’

Posted On January - 8 - 2011 Comments Off on ‘ਸ਼ੈਲਰ ਬੰਦ ਹੋਣ ਦੀ ਕਗਾਰ ’ਤੇ’
ਪੱਤਰ ਪ੍ਰੇਰਕ ਰਤੀਆ, 7 ਜਨਵਰੀ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਸ਼ੈਲਰ ਘਾਟੇ ਦਾ ਸੌਦਾ ਬਣ ਕੇ ਬੰਦ ਹੋਣ ਦੀ ਕਗਾਰ ’ਤੇ ਪਹੁੰਚੇ ਹੋਏ ਹਨ। ਇਹ ਪ੍ਰਗਟਾਵਾ ਇਨੈਲੋ ਦੇ ਸੀਨੀਅਰ ਆਗੂ ਅਤੇ ਵਪਾਰ ਮੰਡਲ ਰਤੀਆ ਦੇ ਪ੍ਰਧਾਨ ਚਿਮਨ ਲਾਲ ਗਰਗ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।  ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਸੂਬੇ ਵਿੱਚ ਆਈ ਬੇਮੌਸਮੀ ਬਾਰਸ਼ ਕਾਰਨ ਝੋਨੇ ਦੀ ਫਸਲ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ ਜਿਸ ਨਾਲ ਫਸਲ ਦੀ ਆਮਦ ਵਿੱਚ ਕਮੀ ਆਉਣ ਦੇ ਨਾਲ ਨਾਲ 

ਤਿੰਨ ਨੌਜਵਾਨਾਂ ਵੱਲੋਂ ਨਾਬਾਲਗ ਲੜਕੀਆਂ ਨਾਲ ਜਬਰ ਜਿਨਾਹ

Posted On January - 8 - 2011 Comments Off on ਤਿੰਨ ਨੌਜਵਾਨਾਂ ਵੱਲੋਂ ਨਾਬਾਲਗ ਲੜਕੀਆਂ ਨਾਲ ਜਬਰ ਜਿਨਾਹ
ਪੱਤਰ ਪ੍ਰੇਰਕ ਫਤਿਆਬਾਦ, 7 ਜਨਵਰੀ ਇੱਥੋਂ ਦੇ ਪਿੰਡ ਮਹਿਮਦਪੁਰ ਰੋਹੀ ਵਿਚ ਦੋ ਨਾਬਾਲਗ ਲੜਕੀਆਂ ਨਾਲ ਤਿੰਨ ਨੌਜਵਾਨਾਂ ਵੱਲੋਂ ਕਥਿਤ ਤੌਰ ’ਤੇ ਜਬਰ ਜਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਨੇ ਪੀੜਤ ਲੜਕੀਆਂ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ ’ਤੇ ਤਿੰਨਾਂ ਨੌਜਵਾਨਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਇਕੱਤਰ ਜਾਣਕਾਰੀ ਮੁਤਾਬਕ ਰਾਜਸਥਾਨ ਦੇ ਜ਼ਿਲ੍ਹਾ ਗੰਗਾਨਗਰ ਦੇ ਪਿੰਡ ਬੜਵਾਲੀ ਦੇ ਰਹਿਣ ਵਾਲੇ ਸੱਤਪਾਲ ਅਤੇ ਹਰਜਿੰਦਰ ਨੇ ਪਿੰਡ ਵਿਚ ਦਰਜੀ ਦੀ ਦੁਕਾਨ ਖੋਲ੍ਹੀ ਹੋਈ 

ਪਿੰਡ ਵਾਸੀਆਂ ਨੇ ਬਿਜਲੀ ਨਿਗਮ ਦਾ ਪੁਤਲਾ ਫੂਕਿਆ

Posted On January - 8 - 2011 Comments Off on ਪਿੰਡ ਵਾਸੀਆਂ ਨੇ ਬਿਜਲੀ ਨਿਗਮ ਦਾ ਪੁਤਲਾ ਫੂਕਿਆ
ਨਿੱਜੀ ਪੱਤਰ ਪ੍ਰੇਰਕ ਸਿਰਸਾ, 7 ਜਨਵਰੀ ਬਿਜਲੀ ਦਾ ਜ਼ਿਆਦਾ ਬਿੱਲ ਆਉਣ ਤੋਂ ਨਾਰਾਜ਼ ਪਿੰਡ ਸੁਚਾਨ ਤੇ ਕੋਟਲੀ ਵਾਸੀਆਂ ਨੇ ਅੱਜ ਪਿੰਡ ’ਚ ਬਿਜਲੀ ਨਿਗਮ ਦਾ ਪੁਤਲਾ ਫੂਕਿਆ ਅਤੇ ਨਾਅਰੇਬਾਜ਼ੀ ਕੀਤੀ। ਬਿਜਲੀ ਦੇ ਬਿੱਲ ਭਰਨ ਦੀ ਤਾੜਨਾ ਕਰਨ ਆਏ ਅਧਿਕਾਰੀਆਂ ਨੂੰ ਪਿੰਡ ਵਾਸੀਆਂ ਨੇ ਖਰੀਆਂ-ਖੋਟੀਆਂ ਸੁਣਾਈਆਂ। ਪਿੰਡ ਸੁਚਾਨ ਵਾਸੀਆਂ ਨੂੰ ਅੱਜ ਸਵੇਰੇ ਬਿਜਲੀ ਵਿਭਾਗ ਦੇ ਅਧਿਕਾਰੀ  ਬਿੱਲ ਭਰਨ ਦੀ ਤਾੜਨਾ ਕਰਨ ਆਏ ਤਾਂ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਅਧਿਕਾਰੀਆਂ ਖਿਲਾਫ਼ ਨਾਅਰੇਬਾਜ਼ੀ 

ਰੰਗੇ ਹੱਥੀਂ ਚੌਲ ਚੋਰੀ ਕਰਦੇ ਫੜੇ

Posted On January - 8 - 2011 Comments Off on ਰੰਗੇ ਹੱਥੀਂ ਚੌਲ ਚੋਰੀ ਕਰਦੇ ਫੜੇ
ਪੱਤਰ ਪ੍ਰੇਰਕ ਫਤਿਆਬਾਦ, 7 ਜਨਵਰੀ ਇਥੋਂ 15 ਕਿਲੋਮੀਟਰ ਦੂਰ ਪਿੰਡ ਢੀਗਸਰਾਂ ਦੇ ਨੇੜੇ ਰਾਜਸਥਾਨ ਨੂੰ ਜਾਂਦੇ ਸਟੇਟ ਹਾਈਵੇ ’ਤੇ ਸਥਿਤ ਟੋਲ ਪਲਾਜ਼ਾ ’ਤੇ ਕੰਮ ਕਰਦੇ ਵਿਅਕਤੀਆਂ ਨੂੰ ਕੱਲ੍ਹ ਕੁਝ ਟਰੈਕਟਰ ਚਾਲਕਾਂ ਨੇ ਟਰਾਲੀਆਂ ਵਿਚੋਂ ਰੰਗੇ ਹੱਥੀਂ ਚੌਲ ਚੋਰੀ ਕਰਦੇ ਫੜ ਲਿਆ ਪਰ ਬਾਅਦ ’ਚ ਉਹ ਫਰਾਰ ਹੋ ਗਏ। ਗੌਰਤਲਬ ਹੈ ਕਿ ਬੀਤੇ ਕੁਝ ਦਿਨਾਂ ਤੋਂ ਰਤੀਆ ਦੀਆਂ ਰਾਈਸ ਮਿੱਲਾਂ ਵੱਲੋਂ ਭੱਟੂ ਕਲਾਂ ਐਫ.ਸੀ.ਆਈ. ਦੇ ਗੁਦਾਮਾਂ ਵਿਚ ਚਾਵਲ ਭੇਜੇ ਜਾ ਰਹੇ ਸਨ ਪਰ ਹਰ ਵਾਰ ਚਾਵਲ ਗੁਦਾਮ ਵਿਚ 

ਧਰਨੇ ’ਤੇ ਬੈਠੇ ਬਿਰਧ ਕਿਸਾਨਾਂ ਦੀ ਤਬੀਅਤ ਵਿਗੜੀ

Posted On January - 8 - 2011 Comments Off on ਧਰਨੇ ’ਤੇ ਬੈਠੇ ਬਿਰਧ ਕਿਸਾਨਾਂ ਦੀ ਤਬੀਅਤ ਵਿਗੜੀ
ਨਿੱਜੀ ਪੱਤਰ ਪ੍ਰੇਰਕ ਸਿਰਸਾ, 7 ਜਨਵਰੀ ਵਾਹੀਯੋਗ ਜ਼ਮੀਨ ਐਕੁਆਇਰ ਕੀਤੇ ਜਾਣ ਦੇ ਵਿਰੋਧ ਵਿੱਚ ਪਿਛਲੇ 100 ਦਿਨਾਂ ਤੋਂ ਇੱਥੇ ਮਿੰਨੀ ਸਕੱਤਰੇਤ ਵਿਖੇ ਕੜਾਕੇ ਦੀ ਠੰਢ ਵਿੱਚ ਧਰਨੇ ’ਤੇ ਬੈਠੇ ਕਿਸਾਨਾਂ ’ਚੋਂ ਕਈ ਬਿਰਧ ਕਿਸਾਨਾਂ ਦੀ ਤਬੀਅਤ ਜਾਣ ਦੇ ਬਾਵਜੂਦ ਧਰਨਾ ਜਾਰੀ ਹੈ। ਇਸ ਬਾਰੇ ਪਤਾ ਲੱਗਣ ’ਤੇ ਸਿਰਸਾ ਦੇ ਡਿਪਟੀ ਕਮਿਸ਼ਨਰ ਸੀ.ਜੀ.ਰਜਨੀਕਾਂਥਨ, ਸਿਵਲ ਸਰਜਨ ਚੰਦਰ ਪ੍ਰਕਾਸ਼ ਅਤੇ ਸਿਟੀ ਮੈਜਿਸਟਰੇਟ ਐਚ.ਸੀ. ਭਾਟੀਆ ਸਮੇਤ ਕਈ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਕਿਸਾਨਾਂ 

ਅਕਾਲੀ ਸਰਕਾਰ ਨੇ ਗੁਰਮਤਿ ਸਿਧਾਂਤ ਛਿੱਕੇ ਟੰਗੇ: ਦਾਦੂਵਾਲ

Posted On January - 8 - 2011 Comments Off on ਅਕਾਲੀ ਸਰਕਾਰ ਨੇ ਗੁਰਮਤਿ ਸਿਧਾਂਤ ਛਿੱਕੇ ਟੰਗੇ: ਦਾਦੂਵਾਲ
ਪੱਤਰ ਪ੍ਰੇਰਕ ਨਵੀਂ ਦਿੱਲੀ,7 ਜਨਵਰੀ ਸੰਤ ਬਲਜੀਤ ਸਿੰਘ ਦਾਦੂਵਾਲ ਨੇ ਦੱਸਿਆ ਕਿ ਪੰਜਾਬ ਵਿੱਚ ਹੁਣ ਅਖੌਤੀ ਅਕਾਲੀ ਸਰਕਾਰ ਇਥੋਂ ਤੱਕ ਗਿਰ ਚੁੱਕੀ ਹੈ ਕਿ ਉਹ ਆਪਣੇ ਰਾਜਸੀ ਲਾਭ ਅਤੇ ਵੋਟਾਂ ਵਟੋਰਨ ਲਈ ਗੁਰਮਤਿ ਦੇ ਸਿਧਾਤਾਂ ਨੂੰ ਛਿੱਕੇ ’ਤੇ ਟੰਗ ਕੇ ਉਨ੍ਹਾਂ ਵੱਲੋਂ ਕਰਵਾਏ ਜਾ ਰਹੇ ਗੁਰਮਤਿ ਸਮਾਗਮਾਂ ’ਤੇ ਪਾਬੰਦੀ ਲਗਾ ਰਹੀ ਹੈ। ਉਹ ਇਥੋਂ ਦੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਕਥਾ ਵਿੱਚ ਹਾਜ਼ਰੀ ਭਰਨ ਆਏ ਸਨ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਉਨ੍ਹਾਂ ਵੱਲੋਂ ਭੀਖੀ, 
Available on Android app iOS app
Powered by : Mediology Software Pvt Ltd.