ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਦਿੱਲੀ/ਹਰਿਆਣਾ › ›

Featured Posts

ਮੋਟਰਸਾਈਕਲ, ਮੋਬਾਈਲ ਤੇ ਨਗਦੀ ਖੋਹੀ

Posted On October - 15 - 2019 Comments Off on ਮੋਟਰਸਾਈਕਲ, ਮੋਬਾਈਲ ਤੇ ਨਗਦੀ ਖੋਹੀ
ਪੱਤਰ ਪ੍ਰੇਰਕ ਡੱਬਵਾਲੀ, 14 ਅਕਤੂਬਰ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਜੋਗੇਵਾਲਾ ਨੇੜੇ ਇੱਕ ਵਿਅਕਤੀ ਤੋਂ ਉਸ ਦਾ ਮੋਟਰਸਾਈਕਲ, ਮੋਬਾਈਲ ਅਤੇ ਦੋ ਹਜ਼ਾਰ ਰੁਪਏ ਦੀ ਨਗਦੀ ਖੋਹ ਲਈ ਗਈ। ਪੀੜਤ ਜਗਦੀਸ਼ ਰਾਏ ਪੁੱਤਰ ਜਗਤਰਾਮ ਵਾਸੀ ਡੱਬਵਾਲੀ ਨੇ ਦੱਸਿਆ ਕਿ ਉਹ ਬੀਤੀ ਰਾਤ ਕਰੀਬ ਸਾਢੇ ਅੱਠ ਵਜੇ ਦੇਸੂਜੋਧਾ ਤੋਂ ਡੱਬਵਾਲੀ ਵਾਪਸ ਆ ਰਿਹਾ ਸੀ। ਰਾਹ ਵਿੱਚ ਮੋਟਰ ਸਾਈਕਲ ’ਤੇ ਸਵਾਰ ਤਿੰਨ ਵਿਅਕਤੀਆਂ ਨੇ ਉਸ ਨੂੰ ਰੋਕਿਆ ਅਤੇ ਜ਼ਬਰਦਸਤੀ ਉਸ ਦਾ ਮੋਟਰ ਸਾਈਕਲ, ਮੋਬਾਈਲ ਅਤੇ ਰੁਪਏ ਖੋਹ ਕੇ ਫ਼ਰਾਰ ਹੋ 

ਪਿੰਡ ਕਰੀਵਾਲਾ ’ਚ ਨਸ਼ਿਆਂ ਖ਼ਿਲਾਫ਼ ਮੁਹਿੰਮ

Posted On October - 14 - 2019 Comments Off on ਪਿੰਡ ਕਰੀਵਾਲਾ ’ਚ ਨਸ਼ਿਆਂ ਖ਼ਿਲਾਫ਼ ਮੁਹਿੰਮ
ਨਿੱਜੀ ਪੱਤਰ ਪ੍ਰੇਰਕ ਸਿਰਸਾ, 13 ਅਕਤੂਬਰ ਇਥੋਂ ਦੇ ਪਿੰਡ ਕਰੀਵਾਲਾ ਦੇ ਲੋਕਾਂ ਨੇ ਨਸ਼ਿਆਂ ਦੇ ਖ਼ਿਲਾਫ਼ ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੁਹਿੰਮ ਦੇ ਤਹਿਤ ਨਸ਼ਿਆਂ ਨੂੰ ਸਮਾਪਤ ਕਰਨ ਦੀ ਪਹਿਲ ਕਰਨ ਵਾਲੇ ਉਮੀਦਵਾਰ ਨੂੰ ਵੋਟ ਪਾਉਣ ਲਈ ਇਕਜੁੱਟ ਕੀਤਾ ਜਾ ਰਿਹਾ ਹੈ। ਨਸ਼ਾ ਮੁਕਤ ਜਾਗ੍ਰਿਤੀ ਮੰਚ ਕਰੀਵਾਲਾ ਦੇ ਆਗੂ ਸੁਖਦੇਵ ਸਿੰਘ ਕੱਕਾ ਨੇ ਦੱਸਿਆ ਹੈ ਕਿ ਮੰਚ ਦੇ ਮੈਂਬਰਾਂ ਤੇ ਅਹੁਦੇਦਾਰਾਂ ਵੱਲੋਂ ਪਿੰਡਾਂ ਵਿੱਚ ਘਰ ਘਰ ਜਾ ਕੇ ਲੋਕਾਂ ਨੂੰ ਉਸ ਉਮੀਦਵਾਰ ਦੀ ਹਮਾਇਤ ਕਰਨ ਲਈ ਕਿਹਾ 

ਨੌਜਵਾਨ ਭਾਰਤ ਸਭਾ ਨੇ ਚਲਾਈ ਪੋਲ ਖੋਲ੍ਹ ਮੁਹਿੰਮ

Posted On October - 14 - 2019 Comments Off on ਨੌਜਵਾਨ ਭਾਰਤ ਸਭਾ ਨੇ ਚਲਾਈ ਪੋਲ ਖੋਲ੍ਹ ਮੁਹਿੰਮ
ਨਿੱਜੀ ਪੱਤਰ ਪ੍ਰੇਰਕ ਸਿਰਸਾ, 13 ਅਕਤੂਬਰ ਨੌਜਵਾਨ ਭਾਰਤ ਸਭਾ, ਜ਼ਿਲ੍ਹਾ ਸਿਰਸਾ ਵੱਲੋਂ ਰਾਜਸੀ ਪਾਰਟੀਆਂ ਦੀ ਪੋਲ ਖੋਲ੍ਹ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਤਹਿਤ ਵੱਖ-ਵੱਖ ਪਿੰਡਾਂ ਵਿੱਚ ਜਲਸੇ ਕਰਕੇ ਲੋਕਾਂ ਨੂੰ ਰਾਜਸੀ ਪਾਰਟੀਆਂ ਦੇ ਕਿਰਦਾਰ ਬਾਰੇ ਦੱਸਿਆ ਜਾ ਰਿਹਾ ਹੈ। ਉਮੀਦਵਾਰ ਠੀਕ ਨਾ ਹੋਣ ’ਤੇ ਨੋਟਾ ਦੀ ਵਰਤੋਂ ਕਰਨ ਲਈ ਵੋਟਰਾਂ ਨੂੰ ਜਾਗਰੂਕ ਕੀਤਾ ਗਿਆ। ਨੌਜਵਾਨਾ ਸਭਾ ਦੇ ਇਕ ਜਥੇ ਵੱਲੋਂ ਜ਼ਿਲ੍ਹੇ ਦੇ ਦਰਜਨਾਂ ਪਿੰਡਾਂ ਵਿੱਚ ਪੋਲ ਖੋਲ੍ਹ ਜਥੇ ਚਲਾਏ ਜਾ ਰਹੇ ਹਨ। ਇਹ 

ਉਮੀਦਵਾਰਾਂ ਵੱਲੋਂ ਆਪੋ-ਆਪਣੀ ਜਿੱਤ ਦੇ ਦਾਅਵੇ

Posted On October - 14 - 2019 Comments Off on ਉਮੀਦਵਾਰਾਂ ਵੱਲੋਂ ਆਪੋ-ਆਪਣੀ ਜਿੱਤ ਦੇ ਦਾਅਵੇ
ਪ੍ਰਭੂ ਦਿਆਲ ਸਿਰਸਾ, 13 ਅਕਤੂਬਰ ਆਗਾਮੀ 21 ਅਕਤੂਬਰ ਨੂੰ ਪੈਣ ਵਾਲੀਆਂ ਵੋਟਾਂ ਲਈ ਚੋਣ ਪ੍ਰਚਾਰ ਨੇ ਜ਼ੋਰ ਫੜ ਲਿਆ ਹੈ। ਚੋਣ ਪ੍ਰਚਾਰ ਦੌਰਾਨ ਰਾਜਸੀ ਨੇਤਾਵਾਂ ਤੇ ਉਮੀਦਵਾਰਾਂ ਵੱਲੋਂ ਆਪਣੀ ਆਪਣੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ। ਆਪਣੀ-ਆਪਣੀ ਪਾਰਟੀ ਦੇ ਉਮੀਦਵਾਰ ਨੂੰ ਜਿੱਤਾਉਣ ਲਈ ਚੋਟੀ ਦੇ ਨੇਤਾਵਾਂ ਵੱਲੋਂ ਪੂਰਾ ਜ਼ੋਰ ਲਾ ਕੇ ਵੋਟਰਾਂ ਨੂੰ ਭਰਮਾਇਆ ਜਾ ਰਿਹਾ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਜਿਥੇ ਪਿਛਲੇ ਤਿੰਨ ਦਿਨਾਂ ਵਿੱਚ ਦੂਜੀ ਵਾਰ ਸਿਰਸਾ ਜ਼ਿਲ੍ਹਾ ਦੇ 

ਕਈ ਉਮੀਦਵਾਰਾਂ ਨੂੰ ਸਮਰਥਨ ਦੇ ਕੇ ਅਕਾਲੀ ਦਲ ਦੁਫਾੜ

Posted On October - 14 - 2019 Comments Off on ਕਈ ਉਮੀਦਵਾਰਾਂ ਨੂੰ ਸਮਰਥਨ ਦੇ ਕੇ ਅਕਾਲੀ ਦਲ ਦੁਫਾੜ
ਰਤਨ ਸਿੰਘ ਢਿੱਲੋਂ ਅੰਬਾਲਾ, 13 ਅਕਤੂਬਰ ਸ਼੍ਰੋਮਣੀ ਅਕਾਲੀ ਦਲ ਦੇ ਬੀਸੀ ਸੈੱਲ ਦੇ ਪ੍ਰਦੇਸ਼ ਪ੍ਰਧਾਨ ਇੰਜ. ਬਲਬੀਰ ਸਿੰਘ ਤੇ ਪ੍ਰਦੇਸ਼ ਤਰਜ਼ਮਾਨ ਸੰਤ ਸਿੰਘ ਕੰਧਾਰੀ ਨੇ ਆਪਣੇ ਸਾਥੀਆਂ ਨਾਲ ਇੰਜ. ਬਲਬੀਰ ਸਿੰਘ ਦੇ ਨਿਵਾਸ ’ਤੇ ਸਿੱਖ ਭਾਈਚਾਰੇ ਦੀ ਮੀਟਿੰਗ ਕਰਕੇ ਸ਼ਹਿਰ ਹਲਕੇ ਤੋਂ ਭਾਜਪਾ ਉਮੀਦਵਾਰ ਅਸੀਮ ਗੋਇਲ ਦਾ ਸਨਮਾਨ ਕੀਤਾ ਤੇ ਉਸ ਨੂੰ ਖੁੱਲ੍ਹਾ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਜਦੋਂਕਿ ਦਲ ਦੇ ਪ੍ਰਦੇਸ਼ ਪ੍ਰਧਾਨ ਸ਼ਰਨਜੀਤ ਸਿੰਘ ਸੋਥਾ ਤੇ ਸਥਾਨਕ ਲੀਡਰਸ਼ਿਪ ਹਾਈ ਕਮਾਂਡ 

ਕੈਟ ਵੱਲੋਂ ਆਨਲਾਈਨ ਪੋਰਟਲਾਂ ਨੂੰ ਪੱਤਰ

Posted On October - 14 - 2019 Comments Off on ਕੈਟ ਵੱਲੋਂ ਆਨਲਾਈਨ ਪੋਰਟਲਾਂ ਨੂੰ ਪੱਤਰ
ਪੱਤਰ ਪ੍ਰੇਰਕ ਨਵੀਂ ਦਿੱਲੀ, 13 ਅਕਤੂਬਰ ਕੇਂਦਰੀ ਵਣਜ ਤੇ ਉਦਯੋਗ ਮੰਤਰੀ ਪਿਯੂਸ਼ ਗੋਇਲ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਉਦਯੋਗ ਭਵਨ ਨਵੀਂ ਦਿੱਲੀ ਵਿਚ 11 ਅਕਤੂਬਰ ਨੂੰ ਕਨਫੈੱਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ (ਸੀਏਟੀ) ਤੇ ਐਮੇਜ਼ਾਨ ਅਤੇ ਫਲਿੱਪਕਾਰਟ ਦਰਮਿਆਨ ਵਣਜ ਮੰਤਰਾਲੇ ਵੱਲੋਂ ਕੀਤੀ ਗਈ ਮੀਟਿੰਗ ਦੇ ਪ੍ਰਸੰਗ ’ਚ ਅਗਲੇਰੇ ਕਦਮ ਉਠਾਉਂਦੇ ਹੋਏ ਕੈਟ ਨੇ ਸਾਰੇ ਪ੍ਰਮੁੱਖ ਬਰਾਂਡਾਂ ਨੂੰ ਇੱਕ ਪੱਤਰ ਭੇਜਿਆ ਗਿਆ ਹੈ। ਪੱਤਰ ’ਚ ਜਿਸ ਦੇ ਉਤਪਾਦ ਐਮੇਜ਼ਾਨ ਅਤੇ ਫਲਿੱਪਕਾਰਟ 

ਪ੍ਰਧਾਨ ਮੰਤਰੀ ਵੱਲੋਂ ਬੱਲਭਗੜ੍ਹ ’ਚ ਰੈਲੀ ਅੱਜ

Posted On October - 14 - 2019 Comments Off on ਪ੍ਰਧਾਨ ਮੰਤਰੀ ਵੱਲੋਂ ਬੱਲਭਗੜ੍ਹ ’ਚ ਰੈਲੀ ਅੱਜ
ਪੱਤਰ ਪ੍ਰੇਰਕ ਫਰੀਦਾਬਾਦ, 13 ਅਕਤੂਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 14 ਅਕਤੂਬਰ ਨੂੰ ਬੱਲਭਗੜ੍ਹ ਵਿਚ ਕੀਤੀ ਜਾਣ ਵਾਲੀ ਚੋਣ ਰੈਲੀ ਉਪਰ ਭਾਜਪਾ ਉਮੀਦਵਾਰਾਂ ਦਾ ਦਾਰੋਮਦਾਰ ਟਿਕਿਆ ਹੋਇਆ ਹੈ ਤੇ ਜ਼ਿਲ੍ਹਾ ਭਾਜਪਾ ਵੱਲੋਂ ਰੈਲੀ ਵਿੱਚ ਭੀੜ ਇਕੱਠੀ ਕਰਨ ਦੀ ਬਹੁਤੀ ਜ਼ਿੰਮੇਵਾਰੀ ਵੀ ਉਮੀਦਵਾਰਾਂ ਉਪਰ ਸੁੱਟ ਦਿੱਤੀ ਹੈ। ਸੂਤਰਾਂ ਮੁਤਾਬਕ ਦੱਖਣੀ ਹਰਿਆਣਾ ਦੇ ਇਲਾਕਿਆਂ ਵਿੱਚੋਂ ਫਰੀਦਾਬਾਦ ਦੇ ਕਈ ਹਲਕਿਆਂ ਵਿੱਚ ਭਾਜਪਾ ਦੀ ਸਥਿਤੀ ਕਸੂਤੀ ਬਣੀ ਹੋਣ ਕਰਕੇ ਉਮੀਦਵਾਰਾਂ 

ਕੇਜਰੀਵਾਲ ਨੇ ਪਤਨੀ ਨਾਲ ਮਿਲ ਕੇ ਘਰ ਦੀ ਸਫ਼ਾਈ ਕੀਤੀ

Posted On October - 14 - 2019 Comments Off on ਕੇਜਰੀਵਾਲ ਨੇ ਪਤਨੀ ਨਾਲ ਮਿਲ ਕੇ ਘਰ ਦੀ ਸਫ਼ਾਈ ਕੀਤੀ
ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 13 ਅਕਤੂਬਰ ਡੇਂਗੂ ਖਿਲਾਫ ਮੁਹਿੰਮ ਦੇ ਸੱਤਵੇਂ ਐਤਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਤਨੀ ਸੁਨੀਤਾ ਕੇਜਰੀਵਾਲ ਨਾਲ ਦਸ ਹਫ਼ਤੇ ਦਸ-ਦਸ ਮਿੰਟ ਦੀ ਮੁਹਿੰਮ ਦੇ ਹਿੱਸੇ ਵਜੋਂ ਘਰ ’ਚ ਸਾਫ ਪਾਣੀ ਦੀ ਜਾਂਚ ਕੀਤੀ, ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਟਵੀਟ ਕਰਕੇ ਲੋਕਾਂ ਨੂੰ ਅਪੀਲ ਕੀਤੀ, ‘ਤਿੰਨ ਹੋਰ ਹਫ਼ਤੇ ਬਾਕੀ ਹਨ। ਇਨ੍ਹਾਂ ਤਿੰਨ ਐਤਵਾਰਾਂ ਨੂੰ ਘਰ ’ਚ ਸਾਫ ਪਾਣੀ ਦੀ ਜਾਂਚ ਕਰੋ ਤੇ ਪਰਿਵਾਰ ਨੂੰ ਡੇਂਗੂ ਦੇ ਖ਼ਤਰੇ ਤੋਂ ਮੁਕਤ 

ਡੀਟੀਸੀ ਵੱਲੋਂ ਔਰਤਾਂ ਨੂੰ ਗੁਲਾਬੀ ਪਾਸ ਵੰਡੇ ਜਾਣਗੇ

Posted On October - 14 - 2019 Comments Off on ਡੀਟੀਸੀ ਵੱਲੋਂ ਔਰਤਾਂ ਨੂੰ ਗੁਲਾਬੀ ਪਾਸ ਵੰਡੇ ਜਾਣਗੇ
ਪੱਤਰ ਪ੍ਰੇਰਕ ਨਵੀਂ ਦਿੱਲੀ, 13 ਅਕਤੂਬਰ ਦਿੱਲੀ ਸਰਕਾਰ ਵੱਲੋਂ ਦੀਵਾਲੀ ਵਾਲੇ ਦਿਨ 21 ਅਕਤੂਬਰ ਤੋਂ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (ਡੀਟੀਸੀ) ਦੀਆਂ ਬੱਸਾਂ ਵਿੱਚ ਔਰਤਾਂ ਦੀ ਮੁਫ਼ਤ ਸਵਾਰੀ ਕਰਵਾਉਣ ਲਈ ਔਰਤਾਂ ਨੂੰ ਗੁਲਾਬੀ ਪਾਸ ਦਿੱਤੇ ਜਾਣਗੇ। ਦਿੱਲੀ ਦੇ ਟਰਾਂਸਪੋਰਟ ਮਹਿਕਮੇ ਦੇ ਅਧਿਕਾਰੀਆਂ ਮੁਤਾਬਕ ਇਨ੍ਹਾਂ ਪਾਸਾਂ ਉਪਰ ਇਕ ਸਮਾਜਕ ਸੰਦੇਸ਼ ਵੀ ਛਾਪਿਆ ਜਾਵੇ ਤੇ ਹਰੇਕ ਪਾਸ ਉਪਰ ਲੜੀ ਨੰਬਰ ਹੋਵੇਗਾ। ਦਿੱਲੀ ਸਰਕਾਰ ਹਰੇਕ ਪਾਸ ਬਦਲੇ ਡੀਟੀਸੀ ਨੂੰ ਦਸ ਰੁਪਏ ਦਾ ਭੁਗਤਾਨ 

‘ਸ਼ਬਦ ਅਨਾਹਦ’ ਦੇ ਰੂਹਾਨੀ ਰੰਗ ’ਚ ਰੰਗਿਆ ਇੰਡੀਆ ਗੇਟ

Posted On October - 14 - 2019 Comments Off on ‘ਸ਼ਬਦ ਅਨਾਹਦ’ ਦੇ ਰੂਹਾਨੀ ਰੰਗ ’ਚ ਰੰਗਿਆ ਇੰਡੀਆ ਗੇਟ
ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 13 ਅਕਤੂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਸ਼ਬਦ ਅਨਾਹਦ’ ਪ੍ਰੋਗਰਾਮ ਇਥੇ ਇੰਡੀਆ ਗੇਟ ਵਿਚ ਕਰਵਾਇਆ ਗਿਆ, ਜਿਸ ’ਚ 550 ਕੀਰਤਨੀ ਜਥਿਆਂ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ। ਇਸ ਤਰ੍ਹਾਂ ਪਹਿਲਾਂ ਕਦੇ ਇਸ ਤਰ੍ਹਾਂ 550 ਰਾਗੀ ਜਥਿਆਂ ਵੱਲੋਂ ਇਕ ਮੰਚ ’ਤੇ ਇਕ ਸੁਰ ’ਚ ਸ਼ਬਦ ਗਾਇਨ ਕਰਦਿਆਂ ਅਕਾਲ ਪੁਰਖ ਦੀ ਉਸਤਤ ਕਰਦਿਆਂ ਕਦੇ ਨਹੀਂ ਵੇਖਿਆ ਗਿਆ। ਇਸੇ ਕਰਕੇ ਇਹ 

ਉਮੀਦਵਾਰਾਂ ਨੇ ਚੋਣ ਪ੍ਰਚਾਰ ਭਖ਼ਾਇਆ

Posted On October - 14 - 2019 Comments Off on ਉਮੀਦਵਾਰਾਂ ਨੇ ਚੋਣ ਪ੍ਰਚਾਰ ਭਖ਼ਾਇਆ
ਪੱਤਰ ਪ੍ਰੇਰਕ ਫਰੀਦਾਬਾਦ, 13 ਅਕਤੂਬਰ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਐਤਵਾਰ ਨੂੰ ਉਮੀਦਵਾਰਾਂ ਨੇ ਛੁੱਟੀ ਦਾ ਲਾਹਾ ਲੈਂਦਿਆਂ ਸ਼ਹਿਰੀ ਇਲਾਕਿਆਂ ਵਿੱਚ ਸਾਰਾ ਦਿਨ ਪ੍ਰਚਾਰ ਕੀਤਾ ਤੇ ਵੋਟਰਾਂ ਕੋਲ ਆਪਣੇ ਵਾਅਦੇ ਤੇ ਦਾਅਵੇ ਪੇਸ਼ ਕੀਤੇ। ਇਸ ਜ਼ਿਲ੍ਹੇ ਵਿੱਚ ਪੈਂਦੇ ਕੁਲ 6 ਵਿਧਾਨ ਸਭਾ ਹਲਕਿਆਂ ਵਿੱਚ ਮੁਕਾਬਲੇ ਬਹੁਕੋਣੇ ਹਨ, ਜਿਸ ਕਰਕੇ ਵੋਟਰਾਂ ਨੇ ਅਜੇ ਚੁੱਪ ਧਾਰੀ ਹੋਈ ਹੈ। ਪੰਜਾਬੀ ਬਹੁਵਸੋਂ ਵਾਲੇ ਇਲਾਕਿਆਂ ਬੜਖਲ੍ਹ ਤੇ ਐਨਆਈਟੀ ਵਿਧਾਨ ਸਭਾਵਾਂ ਦੇ ਉਮੀਦਵਾਰਾਂ ਨੇ 

ਐੱਨਸੀਆਰ ਤੇ ਦਿੱਲੀ ਦੀ ਆਬੋ-ਹਵਾ ਗੰਧਲੀ ਹੋਣ ਲੱਗੀ

Posted On October - 14 - 2019 Comments Off on ਐੱਨਸੀਆਰ ਤੇ ਦਿੱਲੀ ਦੀ ਆਬੋ-ਹਵਾ ਗੰਧਲੀ ਹੋਣ ਲੱਗੀ
ਪੱਤਰ ਪ੍ਰੇਰਕ ਨਵੀਂ ਦਿੱਲੀ, 13 ਅਕਤੂਬਰ ਹਵਾ ’ਚ ਗੰਧਲੇ ਕਣਾਂ ਕਾਰਨ ਰਾਜਧਾਨੀ ਦਿੱਲੀ ਤੇ ਐੱਨਸੀਆਰ ਦੇ ਇਲਾਕਿਆਂ ’ਚ ਹਵਾ ਦੀ ਗੁਣਵੱਤਾ ਮਾੜੀ ਹੋਣ ਲੱਗ ਪਈ ਹੈ ਤੇ ਅੱਜ ਹਵਾ ਗੁਣਵੱਤਾ ਸੂਚਕ ਅੰਕ 285 ’ਤੇ ਪੁੱਜ ਗਿਆ ਹੈ, ਜੋ ਮਾੜੀ ਹਾਲਤ ਬਿਆਨ ਰਿਹਾ ਸੀ। ਐੱਨਸੀਆਰ ਦੇ ਸ਼ਹਿਰਾਂ ਫਰੀਦਾਬਾਦ (233), ਗਾਜ਼ੀਆਬਾਦ (290), ਗੁਰੂਗ੍ਰਾਮ (253), ਨੋਇਡਾ (259) ਤੇ ਗ੍ਰੈਟਰ ਨੋਇਡਾ (279) ਸਮੇਤ ਮੁਰਥਲ (245) ਤੇ ਬਾਗਪਤ ਵਿੱਚ ਵੀ ਮਾੜੀ ਸਥਿਤੀ ਦੇਖੀ ਗਈ। ਇੱਥੋਂ ਤਕ ਕਿ ਅਲੀਪੁਰ (351) ਤੇ ਪਾਣੀਪਤ (339) ਹਵਾ ਦਾ 

ਭਾਜਪਾ ਨੇ ਸਿਆਸੀ ਬੇੜੀ ਪਾਰ ਲਾਉਣ ਲਈ ਰਾਜਸਥਾਨੀ ਕਾਡਰ ਦਾ ਲਿਆ ਸਹਾਰਾ

Posted On October - 14 - 2019 Comments Off on ਭਾਜਪਾ ਨੇ ਸਿਆਸੀ ਬੇੜੀ ਪਾਰ ਲਾਉਣ ਲਈ ਰਾਜਸਥਾਨੀ ਕਾਡਰ ਦਾ ਲਿਆ ਸਹਾਰਾ
ਇਕਬਾਲ ਸਿੰਘ ਸ਼ਾਂਤ ਡੱਬਵਾਲੀ, 13 ਅਕਤੂਬਰ ਭਾਜਪਾ ਨੇ ਅੱਜ ਇਥੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਰੈਲੀ ’ਚ ਭੀੜ ਜੁਟਾਉਣ ਲਈ ਰਾਜਸਥਾਨ ਦੇ ਭਾਜਪਾ ਕਾਰਕੁਨਾਂ ਦਾ ਸਹਾਰਾ ਲਿਆ। ਭਾਜਪਾ ਉਮੀਦਵਾਰ ਆਦਿੱਤਿਆ ਦੇਵੀ ਲਾਲ ਦੀ ਹਮਾਇਤ ’ਚ ਰਾਜਸਥਾਨ ਤੋਂ ਵੱਡੀ ਗਿਣਤੀ ਵਿਚ ਭਾਜਪਾ ਕਾਰਕੁਨ ਸਾਬਕਾ ਮੰਤਰੀ ਸੁਰਿੰਦਰ ਸਿੰਘ ਟੀ.ਟੀ. ਦੀ ਅਗਵਾਈ ਹੇਠ ਪੁੱਜੇ। ਜ਼ਿਕਰਯੋਗ ਹੈ ਕਿ ਭਾਜਪਾ ਆਪਣੇ 75 ਪਾਰ ਦੇ ਨਾਅਰੇ ਦੀ ਬੇੜੀ ਪਾਰ ਲਾਉਣ ਲਈ ਗੁਆਂਢੀ ਸੂਬੇ ਦੇ ਕਾਡਰ ਦੀ ਵਰਤੋਂ ਕਰ ਰਹੀ ਹੈ। 

ਜਗਮੀਤ ਬਰਾੜ ਵੱਲੋਂ ਦੇਸੂਜੋਧਾ ਦੇ ਹੱਕ ਵਿੱਚ ਚੋਣ ਪ੍ਰਚਾਰ

Posted On October - 14 - 2019 Comments Off on ਜਗਮੀਤ ਬਰਾੜ ਵੱਲੋਂ ਦੇਸੂਜੋਧਾ ਦੇ ਹੱਕ ਵਿੱਚ ਚੋਣ ਪ੍ਰਚਾਰ
ਪੱਤਰ ਪ੍ਰੇਰਕ ਕਾਲਾਂਵਾਲੀ, 13 ਅਕਤੁੂਬਰ ਹਲਕਾ ਕਾਲਾਂਵਾਲੀ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਇਨੈਲੋ ਦੇ ਸਾਂਝੇ ਉਮੀਦਵਾਰ ਰਜਿੰਦਰ ਸਿੰਘ ਦੇਸੂਜੋਧਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਪੁੱਜੇ ਸਾਬਕਾ ਮੈਂਬਰ ਪਾਰਲੀਮੈਂਟ ਜਗਮੀਤ ਸਿੰਘ ਬਰਾੜ ਨੇ ਹਲਕੇ ਦੇ ਪਿੰਡਾਂ ਵਿੱਚ ਜਨਸੰਪਰਕ ਮੁਹਿੰਮ ਚਲਾਈ। ਇਸ ਦੌਰਾਨ ਉਨ੍ਹਾਂ ਰਜਿੰਦਰ ਸਿੰਘ ਦੇਸੂਜੋਧਾ ਦੇ ਨਾਲ ਖੇਤਰ ਦੇ ਪਿੰਡ ਖੈਰੇਕਾਂ, ਸਹਾਰਣੀ, ਨਾਗੋਕੀ, ਮੀਰਪੁਰ ਆਦਿ ਅਨੇਕ ਪਿੰਡਾਂ ਵਿੱਚ ਜਾਕੇ ਲੋਕਾਂ ਨੂੰ ਅਕਾਲੀ ਦਲ 

ਕੌਮੀ ਸਮੂਹ ਗਾਇਨ ਮੁਕਾਬਲੇ

Posted On October - 14 - 2019 Comments Off on ਕੌਮੀ ਸਮੂਹ ਗਾਇਨ ਮੁਕਾਬਲੇ
ਰਤੀਆ: ਭਾਰਤ ਵਿਕਾਸ ਪਰਿਸ਼ਦ ਰਤੀਆ ਵੱਲੋਂ ਰਾਸ਼ਟਰੀ ਸਮੂਹ ਗਾਨ ਮੁਕਾਬਲੇ ਕਰਵਾਏ ਗਏ। ਪ੍ਰੋਗਰਾਮ ਦੇ ਮੁੱਖ ਮਹਿਮਾਨ ਸ਼ਿਆਮ ਕੰਬੋਜ ਚੇਅਰਮੈਨ ਮਾਰਕੀਟ ਕਮੇਟੀ ਰਤੀਆ ਤੇ ਵਿਸ਼ੇਸ਼ ਮਹਿਮਾਨ ਕੇਵਲ ਮਹਿਤਾ ਜ਼ਿਲ੍ਹਾ ਸਹਿ ਸੰਯੋਜਕ ਪੰਚਾਇਤੀ ਰਾਜ ਫਤਿਹਾਬਾਦ ਤੇ ਪ੍ਰੋਗਰਾਮ ਪ੍ਰਧਾਨ ਜਤਿੰਦਰ ਨਾਥ ਸੂਬਾਈ ਸੰਯੋਜਕ ਰਾਸ਼ਟਰੀ ਸਮੂਹ ਗਾਨ ਸਨ। ਮੁੱਖ ਮਹਿਮਾਨਾਂ ਨੇ ਸ਼ਮ੍ਹਾਂ ਰੌਸ਼ਨ ਕਰਕੇ ਪ੍ਰੋਗਰਾਮ ਆਰੰਭ ਕੀਤਾ। ਮੁਕਾਬਲੇ ਵਿਚ ਜੀਐਨ ਇੰਟਰਨੈਸ਼ਨਲ ਸਕੂਲ ਦੀ ਟੀਮ ਪਹਿਲੇ ਸਥਾਨ ’ਤੇ ਰਹੀ, ਹੋਲੀ 

ਰੰਜਿਸ਼ ਕਾਰਨ ਨੌਜਵਾਨ ਦੀ ਕੁੱਟਮਾਰ

Posted On October - 14 - 2019 Comments Off on ਰੰਜਿਸ਼ ਕਾਰਨ ਨੌਜਵਾਨ ਦੀ ਕੁੱਟਮਾਰ
ਰਤੀਆ: ਬੀਤੀ ਰਾਤ ਰੰਜਿਸ਼ ਕਾਰਨ ਹੋਏ ਵਿਵਾਦ ਵਿਚ ਇਕ ਨੌਜਵਾਨ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ। ਜਖ਼ਮੀ ਨੌਜਵਾਨ ਕਮਲਦੀਪ ਨਿਵਾਸੀ ਵਾਰਡ ਨੰ. 7 ਨੂੰ ਇਲਾਜ ਲਈ ਰਤੀਆ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਹੈ। ਇਲਾਜ ਅਧੀਨ ਦਾ ਦੋਸ਼ ਹੈ ਕਿ ਮੋਟਰਸਾਈਕਲ ਸਵਾਰ 4 ਨੌਜਵਾਨਾਂ ਨੇ ਉਸ ਦਾ ਰਸਤਾ ਰੋਕ ਕੇ ਉਸ ਨਾਲ ਕਥਿਤ ਕੁੱਟਮਾਰ ਕੀਤੀ ਅਤੇ ਉਸ ਨੂੰ ਜਬਰਨ ਚੁੱਕ ਕੇ ਲਿਜਾਣ ਦੀ ਵੀ ਕੋਸ਼ਿਸ਼ ਕੀਤੀ। ਜਖ਼ਮੀ ਨੇ ਦੱਸਿਆ ਕਿ ਉਸ ਦਾ ਕਈ ਦਿਨ ਪਹਿਲਾਂ ਤਾਰੀ ਨਾਂ ਦੇ ਵਿਅਕਤੀ ਨਾਲ ਮਾਮੂਲੀ ਵਿਵਾਦ ਹੋਇਆ 
Available on Android app iOS app
Powered by : Mediology Software Pvt Ltd.