ਕਿਰਤੀਆਂ ਦੇ ਬੱਚੇ ਮਾਪਿਆਂ ਨਾਲ ਵਟਾ ਰਹੇ ਨੇ ਹੱਥ !    ਗੁਰੂ ਨਾਨਕ ਦੇਵ ਜੀ ਦੀ ਬਾਣੀ : ਸਮਾਜਿਕ ਸੰਘਰਸ਼ ਦੀ ਸਾਖੀ !    ਝਾਰਖੰਡ ਚੋਣਾਂ: ਭਾਜਪਾ ਵੱਲੋਂ 52 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ !    ਸ਼੍ਰੋਮਣੀ ਕਮੇਟੀ ਵੱਲੋਂ ਪੰਥਕ ਸ਼ਖ਼ਸੀਅਤਾਂ ਦਾ ਸਨਮਾਨ !    ਕਸ਼ਮੀਰ ’ਚ ਪੰਜਵੀਂ ਤੇ ਨੌਵੀਂ ਜਮਾਤ ਦੇ ਦੋ ਪੇਪਰ ਮੁਲਤਵੀ !    ਹਿਮਾਚਲ ਵਿੱਚ 14 ਤੋਂ ਬਰਫ਼ਬਾਰੀ ਅਤੇ ਮੀਂਹ ਦੇ ਆਸਾਰ !    ਭਾਜਪਾ ਵਿਧਾਇਕ ਦੀ ਵੀਡੀਓ ਵਾਇਰਲ, ਜਾਂਚ ਮੰਗੀ !    ਗੂਗਲ ਮੈਪ ’ਤੇ ਪ੍ਰੋਫਾਈਲ ਅਪਡੇਟ ਕਰਨ ਦੀ ਸੁਵਿਧਾ ਸ਼ੁਰੂ !    ਵਾਤਾਵਰਨ ਤਬਦੀਲੀ ਦੇ ਰੋਸ ਵਜੋਂ ਮਕਾਨ ਦਾ ਮਾਡਲ ਡੋਬਿਆ !    ਕੱਚੇ ਤੇਲ ਦੇ ਖੂਹ ਮਿਲੇ: ਰੂਹਾਨੀ !    

ਦਿੱਲੀ/ਹਰਿਆਣਾ › ›

Featured Posts

ਭਾਜਪਾ ਗ਼ੈਰ-ਕਾਨੂੰਨੀ ਕਲੋਨੀਆਂ ’ਚ ਮਨਾਏਗੀ ਦੀਵਾਲੀ

Posted On October - 26 - 2019 Comments Off on ਭਾਜਪਾ ਗ਼ੈਰ-ਕਾਨੂੰਨੀ ਕਲੋਨੀਆਂ ’ਚ ਮਨਾਏਗੀ ਦੀਵਾਲੀ
ਪੱਤਰ ਪ੍ਰੇਰਕ ਨਵੀਂ ਦਿੱਲੀ, 25 ਅਕਤੂਬਰ ਸਾਬਕਾ ਕੇਂਦਰੀ ਮੰਤਰੀ ਵਿਜੈ ਗੋਇਲ ਤੇ ਸੰਸਦ ਮੈਂਬਰ ਰਮੇਸ਼ ਬਿਧੂਰੀ ਨੇ ਦਿੱਲੀ ਭਾਜਪਾ ਦਫ਼ਤਰ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਨੇਤਾ ਗ਼ੈਰ-ਕਾਨੂੰਨੀ ਕਲੋਨੀਆਂ ’ਚ ਜਾਣਗੇ ਤੇ ਕਲੋਨੀਆਂ ’ਚ ਦੀਵਾਲੀ ਮਨਾਉਣਗੇ। ਉਨ੍ਹਾਂ ਕਿਹਾ ਕਿ ਕਾਂਗਰਸ 15 ਸਾਲਾਂ ਤੋਂ 40 ਲੱਖ ਗ਼ੈਰ-ਕਾਨੂੰਨੀ ਕਲੋਨੀਆਂ ਨੂੰ ਧੋਖਾ ਦੇ ਰਹੀ ਸੀ ਤੇ ਆਮ ਆਦਮੀ ਪਾਰਟੀ ਪਿਛਲੇ 5 ਸਾਲਾਂ ਤੋਂ ਧੋਖਾ ਕਰ ਰਹੀ ਹੈ ਪਰ ਮੋਦੀ ਸਰਕਾਰ ਕੇਜਰੀਵਾਲ 

ਮੋਟਰਸਾਈਕਲ ਤੋਂ ਡਿੱਗਣ ਕਾਰਨ ਜ਼ਖ਼ਮੀ

Posted On October - 26 - 2019 Comments Off on ਮੋਟਰਸਾਈਕਲ ਤੋਂ ਡਿੱਗਣ ਕਾਰਨ ਜ਼ਖ਼ਮੀ
ਏਲਨਾਬਾਦ: ਇਥੋਂ ਦੇ ਬੱਸ ਸਟੈਂਡ ਸਾਹਮਣੇ ਅੱਜ ਮੋਟਰਸਾਈਕਲ ਤੋਂ ਡਿੱਗਕੇ ਇਕ ਵਿਅਕਤੀ ਜ਼ਖ਼ਮੀ ਹੋ ਗਿਆ ਜਿਸ ਨੂੰ ਮੁੱਢਲੇ ਇਲਾਜ ਤੋਂ ਬਾਅਦ ਸਿਰਸਾ ਲਈ ਰੈਫ਼ਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਹਨੁਮਾਨ ਕੜਵਾਸਰਾ ਵਾਸੀ ਮੁਮੇਰਾ ਆਪਣੇ ਪਿੰਡ ਤੋਂ ਏਲਨਾਬਾਦ ਆ ਰਿਹਾ ਸੀ ਕਿ ਬੱਸ ਸਟੈਂਡ ਦੇ ਕੋਲ ਉਸ ਨੂੰ ਅਚਾਨਕ ਚੱਕਰ ਆ ਗਿਆ, ਜਿਸ ਕਾਰਨ ਉਹ ਸੜਕ ਉਪਰ ਡਿੱਗ ਗਿਆ। ਇਸ ਦੌਰਾਨ ਲੋਕਾਂ ਨੇ ਨਿੱਜੀ ਵਾਹਨ ਰਾਹੀਂ ਉਸ ਨੂੰ ਸਥਾਨਿਕ ਨਾਗਰਿਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ, ਜਿਥੋਂ ਡਾਕਟਰਾਂ 

ਸੜਕ ਹਾਦਸਿਆਂ ’ਚ ਹੋਈਆਂ ਮੌਤਾਂ ਸਬੰਧੀ ਤਿੰਨ ਕੇਸ ਦਰਜ

Posted On October - 26 - 2019 Comments Off on ਸੜਕ ਹਾਦਸਿਆਂ ’ਚ ਹੋਈਆਂ ਮੌਤਾਂ ਸਬੰਧੀ ਤਿੰਨ ਕੇਸ ਦਰਜ
ਨਿੱਜੀ ਪੱਤਰ ਪ੍ਰੇਰਕ ਅੰਬਾਲਾ, 25 ਅਕਤੂਬਰ ਅੰਬਾਲਾ ਪੁਲੀਸ ਨੇ ਵੱਖ ਵੱਖ ਸੜਕ ਹਾਦਸਿਆਂ ਵਿੱਚ ਹੋਈਆਂ ਤਿੰਨ ਮੌਤਾਂ ਸਬੰਧੀ ਕੇਸ ਦਰਜ ਕੀਤੇ ਹਨ। ਕੁਰੂਕਸ਼ੇਤਰ ਜ਼ਿਲ੍ਹੇ ਦੇ ਗੁਧੀ ਪਿੰਡ ਦੇ ਦਿਨੇਸ਼ ਕੁਮਾਰ ਨੇ ਥਾਣਾ ਬਰਾੜਾ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਕਿ 20 ਅਕਤੂਬਰ ਨੂੰ ਕਿਸੇ ਅਣਪਛਾਤੇ ਕਾਰ ਚਾਲਕ ਨੇ ਬੰਸਲ ਪੈਲੇਸ ਲਾਗੇ ਉਸ ਦੇ ਚਚੇਰੇ ਭਰਾ 33 ਸਾਲਾ ਸੁਖਵਿੰਦਰ ਸਿੰਘ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਗੰਭੀਰ ਜ਼ਖ਼ਮੀ ਹੋਏ ਸੁਖਵਿੰਦਰ ਦੀ ਪੀਜੀਆਈ 

ਹਰਕ੍ਰਿਸ਼ਨ ਬਾਲਾ ਸਾਹਿਬ ਹਸਪਤਾਲ ’ਚ ਸਫ਼ਾਈ ਮੁਹਿੰਮ ਸ਼ੁਰੂ

Posted On October - 26 - 2019 Comments Off on ਹਰਕ੍ਰਿਸ਼ਨ ਬਾਲਾ ਸਾਹਿਬ ਹਸਪਤਾਲ ’ਚ ਸਫ਼ਾਈ ਮੁਹਿੰਮ ਸ਼ੁਰੂ
ਪੱਤਰ ਪ੍ਰੇਰਕ ਨਵੀਂ ਦਿੱਲੀ, 25 ਅਕਤੂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੀਤ ਪ੍ਰਧਾਨ ਤੇ ਅਖਿਲ ਭਾਰਤੀ ਦੰਗਾ ਪੀੜਤ ਰਾਹਤ ਕਮੇਟੀ ਦੇ ਮੁਖੀ ਕੁਲਦੀਪ ਸਿੰਘ ਭੋਗਲ ਨੇ ਅੱਜ ਬੰਦ ਪਏ ਗੁਰੂ ਹਰਿਕ੍ਰਿਸ਼ਨ ਬਾਲਾ ਸਾਹਿਬ ਹਸਪਤਾਲ ’ਚ ਸਫਾਈ ਮੁਹਿੰਮ ਸ਼ੁਰੂ ਕਰਵਾ ਦਿੱਤੀ। ਸ੍ਰੀ ਭੋਗਲ ਨੇ ਦੱਸਿਆ ਕਿ ਇਥੇ ਜੰਗਲ ਬਣਿਆ ਪਿਆ ਹੈ ਤੇ ਹੁਣ ਇਸਦੀ ਸਾਰੀ ਸਫ਼ਾਈ ਕਰ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਬਾਬਾ ਬਚਨ ਸਿੰਘ 12 ਨਵੰਬਰ ਨੂੰ ਗੁਰੂ ਨਾਨਕ ਦੇਵ ਦੇ 550 ਸਾਲਾ 

ਏਲਨਾਬਾਦ ਹਲਕੇ ਵਿੱਚੋਂ ਅਭੈ ਚੌਟਾਲਾ ਜੇਤੂ

Posted On October - 25 - 2019 Comments Off on ਏਲਨਾਬਾਦ ਹਲਕੇ ਵਿੱਚੋਂ ਅਭੈ ਚੌਟਾਲਾ ਜੇਤੂ
ਜਗਤਾਰ ਸਮਾਲਸਰ ਏਲਨਾਬਾਦ, 24 ਅਕਤੂਬਰ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਪਈਆ ਵੋਟਾਂ ਦੀ ਅੱਜ ਹੋਈ ਗਿਣਤੀ ਦੌਰਾਨ ਏਲਨਾਬਾਦ ਵਿਧਾਨ ਸਭਾ ਹਲਕੇ ਤੋਂ ਇੱਕ ਵਾਰ ਫਿਰ ਚੌਟਾਲਾ ਪਰਿਵਾਰ ਨੇ ਆਪਣੀ ਸਰਦਾਰੀ ਕਾਇਮ ਰੱਖਦਿਆਂ ਜਿੱਤ ਦਾ ਝੰਡਾ ਲਹਿਰਾਇਆ। ਇਸ ਵਿਧਾਨ ਸਭਾ ਹਲਕੇ ਤੋਂ ਇਸ ਵਾਰ ਇਨੈਲੋ ਉਮੀਦਵਾਰ ਅਭੈ ਸਿੰਘ ਚੌਟਾਲਾ ਨੇ ਆਪਣੇ ਵਿਰੋਧੀ ਭਾਜਪਾ ਦੇ ਪਵਨ ਬੈਨੀਵਾਲ ਨੂੰ 11877 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਦਰਜ ਕਰਦਿਆਂ ਇਸ ਹਲਕੇ ਤੋਂ ਜਿੱਤ ਦੀ ਹੈਟਰਿਕ ਲਗਾਈ। ਇਨ੍ਹਾਂ 

ਐੱਨਸੀਆਰ ’ਚ ਭਾਜਪਾ ਦਾ ਸ਼ਾਨਦਾਰ ਪ੍ਰਦਰਸ਼ਨ

Posted On October - 25 - 2019 Comments Off on ਐੱਨਸੀਆਰ ’ਚ ਭਾਜਪਾ ਦਾ ਸ਼ਾਨਦਾਰ ਪ੍ਰਦਰਸ਼ਨ
ਕੁਲਵਿੰਦਰ ਕੌਰ ਦਿਓਲ ਫਰੀਦਾਬਾਦ, 24 ਅਕਤੂਬਰ ਭਾਜਪਾ ਚਾਹੇ ਹਰਿਆਣਾ ’ਚ ਪਿਛਲੀ ਵਾਰ ਦੀਆਂ ਵਿਧਾਨ ਸਭਾ ਚੋਣਾਂ ਤੋਂ ਇਸ ਵਾਰ 7 ਸੀਟਾਂ ਘੱਟ ਜਿੱਤ ਸਕੀ ਹੈ ਪਰ ਦਿੱਲੀ ਦੇ ਨਾਲ ਲੱਗਦੇ ਰਾਸ਼ਟਰੀ ਰਾਜਧਾਨੀ ਖੇਤਰ (ਐੱਨਸੀਆਰ) ਦੇ ਵਿਧਾਨ ਸਭਾ ਹਲਕਿਆਂ ਵਿੱਚ ਆਪਣੀ ਪਕੜ ਬਣਾਈ ਰੱਖਣ ’ਚ ਸਫ਼ਲ ਰਹੀ ਹੈ ਤੇ ਪਹਿਲਾਂ ਨਾਲੋਂ ਵਧੀਆ ਪ੍ਰਦਰਸ਼ਨ ਕੀਤਾ ਹੈ। ਫਰੀਦਾਬਾਦ ਲੋਕ ਸਭਾ ਹਲਕੇ ਦੇ ਕੁੱਲ 9 ਵਿਧਾਨ ਸਭਾ ਹਲਕਿਆਂ ਵਿੱਚੋਂ ਪਲਵਲ ਜ਼ਿਲ੍ਹੇ ’ਚ ਪੈਂਦੇ ਹਥੀਨ ਵਿਧਾਨ ਸਭਾ ਹਲਕੇ ਤੋਂ ਭਾਜਪਾ 

ਚੋਪੜਾ ਤੇ ਆਜ਼ਾਦ ਵੱਲੋਂ ਸੋਨੀਆ ਗਾਂਧੀ ਨਾਲ ਮੁਲਾਕਾਤ

Posted On October - 25 - 2019 Comments Off on ਚੋਪੜਾ ਤੇ ਆਜ਼ਾਦ ਵੱਲੋਂ ਸੋਨੀਆ ਗਾਂਧੀ ਨਾਲ ਮੁਲਾਕਾਤ
ਪੱਤਰ ਪ੍ਰੇਰਕ ਨਵੀਂ ਦਿੱਲੀ, 24 ਅਕਤੂਬਰ ਦਿੱਲੀ ਪ੍ਰਦੇਸ਼ ਦੇ ਬੀਤੀ ਸ਼ਾਮ ਥਾਪੇ ਗਏ ਪ੍ਰਧਾਨ ਸੁਭਾਸ਼ ਚੋਪੜਾ ਤੇ ਚੋਣ ਮੁਹਿੰਮ ਕਮੇਟੀ ਦੇ ਚੈਅਰਮੈਨ ਕੀਰਤੀ ਆਜ਼ਾਦ ਵੱਲੋਂ ਕਾਂਗਰਸ ਦੀ ਕਾਰਜਕਾਰੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਗਈ। ਦੋਨਾਂ ਆਗੂਆਂ ਵੱਲੋਂ ਕੀਤੀ ਗਈ ਇਸ ਮੁਲਾਕਾਤ ਦੌਰਾਨ ਦੋਨਾਂ ਆਗੂਆਂ ਨੇ ਇਕੱਠੇ ਜਾ ਕੇ ਪਾਰਟੀ ਵਰਕਰਾਂ ਨੂੰ ਸੰਦੇਸ਼ ਦੇਣ ਦੀ ਕੋਸ਼ਿਸ਼ ਵੀ ਕੀਤੀ। ਸ੍ਰੀ ਚੋਪੜਾ ਦੀ ਅਗਵਾਈ ਹੇਠ ਕਾਂਗਰਸ ਨੇ 2002 ਵਿੱਚ ਨਗਰ ਨਿਗਮ ਚੋਣਾਂ ਜਿੱਤੀਆਂ 

ਸੁਪਰ ਸਪੈਸ਼ਲਿਟੀ ਹਸਪਤਾਲ ਦੀਆਂ ਸੇਵਾਵਾਂ ’ਚ ਵਾਧਾ

Posted On October - 25 - 2019 Comments Off on ਸੁਪਰ ਸਪੈਸ਼ਲਿਟੀ ਹਸਪਤਾਲ ਦੀਆਂ ਸੇਵਾਵਾਂ ’ਚ ਵਾਧਾ
ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 24 ਅਕਤੂਬਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਵੱਖ-ਵੱਖ ਸਹੂਲਤਾਂ ਦਾ ਉਦਘਾਟਨ ਕੀਤਾ ਗਿਆ ਜਿਨ੍ਹਾਂ ਵਿੱਚ ਓਪਨ ਹਾਰਟ ਸਰਜਰੀ ਸੇਵਾਵਾਂ ਦੀ ਸ਼ਾਮਲ ਹਨ। ਇਸ ਮੌਕੇ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਉਨ੍ਹਾਂ ਦੀ ਸਰਕਾਰ ਆਉਣ ਮਗਰੋਂ ਮੈਡੀਕਲ ਸਹੂਲਤਾਂ ਵਿੱਚ ਵਾਧਾ ਹੋਇਆ ਹੈ। ਉਨ੍ਹਾਂ 

ਦੀਵਾਲੀ ਲਈ ਕੌਮੀ ਰਾਜਧਾਨੀ ਤਿਆਰ, ਬਾਜ਼ਾਰ ਸਜੇ

Posted On October - 25 - 2019 Comments Off on ਦੀਵਾਲੀ ਲਈ ਕੌਮੀ ਰਾਜਧਾਨੀ ਤਿਆਰ, ਬਾਜ਼ਾਰ ਸਜੇ
ਪੱਤਰ ਪ੍ਰੇਰਕ ਨਵੀਂ ਦਿੱਲੀ, 24 ਅਕਤੂਬਰ ਦੇਸ਼ ਦੇ ਵੱਡੇ ਤਿਓਹਾਰਾਂ ਵਿੱਚ ਸ਼ਾਮਲ ਦੀਵਾਲੀ ਲਈ ਕੌਮੀ ਰਾਜਧਾਨੀ ਦਿੱਲੀ ਦੇ ਬਾਜ਼ਾਰ ਸਜ਼ ਗਏ ਹਨ ਤੇ ਲੋਕਾਂ ਦੀ ਭੀੜ ਸ਼ਹਿਰ ਦੇ ਮੁੱਖ ਬਾਜ਼ਾਰਾਂ ’ਚ ਖੂਬ ਦੇਖੀ ਜਾ ਸਕਦੀ ਹੈ। ਕੌਮੀ ਰਾਜਧਾਨੀ ’ਚ ਸਦਰ ਬਾਜ਼ਾਰ, ਕਰੋਲ ਬਾਗ਼, ਲਾਜਪਤ ਨਗਰ, ਸਰੋਜਨੀ ਨਗਰ, ਕਨਾਟ ਪਲੇਸ ਤੇ ਚਾਂਦਨੀ ਚੌਕ ਸਮੇਤ ਦਿੱਲੀ ਦੇ ਹੋਰ ਬਾਜ਼ਾਰਾਂ ਵਿੱਚ ਖਰੀਦਦਾਰੀ ਕਰਨ ਵਾਲਿਆਂ ਦੀ ਭੀੜ ਦੇਖੀ ਜਾ ਸਕਦੀ ਹੈ। ਦੁਕਾਨਾਂ ਨੂੰ ਸਜਾਇਆ ਜਾ ਚੁੱਕਾ ਹੈ। ਕਈ ਦੁਕਾਨਦਾਰਾਂ 

ਸੜਕ ਹਾਦਸੇ ’ਚ ਇੱਕ ਹਲਾਕ

Posted On October - 25 - 2019 Comments Off on ਸੜਕ ਹਾਦਸੇ ’ਚ ਇੱਕ ਹਲਾਕ
ਪੱਤਰ ਪ੍ਰੇਰਕ ਨਵੀਂ ਦਿੱਲੀ, 24 ਅਕਤੂਬਰ ਉੱਤਰ ਪੂਰਬੀ ਦਿੱਲੀ ਦੇ ਖਜੂਰੀ ਖਾਸ ਖੇਤਰ ’ਚ ਇਕ ਵਾਹਨ ਦੀ ਟੱਕਰ ਮਾਰਨ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸਵੇਰੇ ਕਰੀਬ 5.45 ਵਜੇ ਗਸ਼ਤ ਦੌਰਾਨ ਪੁਲੀਸ ਨੂੰ ਖਜੂਰੀ ਖਾਸ ਵਿੱਚ ਸਰਵਿਸ ਰੋਡ ਦੇ ਨਜ਼ਦੀਕ ਇੱਕ ਲਾਸ਼ ਪਈ ਮਿਲੀ। ਅਧਿਕਾਰੀ ਨੇ ਦੱਸਿਆ ਕਿ ਮੌਕੇ ’ਤੇ ਤਿਲਕਣ ਦੇ ਨਿਸ਼ਾਨ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਪੁਲੀਸ (ਉੱਤਰ-ਪੂਰਬ) ਪ੍ਰਕਾਸ਼ ਸੂਰਿਆ ਨੇ ਕਿਹਾ ਕਿ ਪੁਲੀਸ 

ਦਿਵਿਆਂਗਾਂ ਦੇ ਪ੍ਰਦਰਸ਼ਨ ਕਾਰਨ ਆਵਾਜਾਈ ਪ੍ਰਭਾਵਿਤ

Posted On October - 25 - 2019 Comments Off on ਦਿਵਿਆਂਗਾਂ ਦੇ ਪ੍ਰਦਰਸ਼ਨ ਕਾਰਨ ਆਵਾਜਾਈ ਪ੍ਰਭਾਵਿਤ
ਪੱਤਰ ਪ੍ਰੇਰਕ ਨਵੀਂ ਦਿੱਲੀ, 24 ਅਕਤੂਬਰ ਦੋ ਦਿਨਾਂ ਤੋਂ ਕੌਮੀ ਰਾਜਧਾਨੀ ਦਿੱਲੀ ਦੇ ਰੁੱਝੇ ਰਹਿਣ ਵਾਲੇ ਮੰਡੀ ਹਾਊਸ ਇਲਾਕੇ ’ਚ ਦਿਵਿਆਂਗਾਂ ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਕਾਰਨ ਦਿੱਲੀ ਵਾਸੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੇ ਕੇਂਦਰੀ ਵਿੱਚ ਆਵਾਜਾਈ ਵਿਵਸਥਾ ਚਰਮਰਾ ਕੇ ਰਹਿ ਗਈ। ਬੀਤੇ ਦਿਨ ਹੀ ਰੇਲਵੇ ਦੀਆਂ ‘ਡੀ’ ਦਰਜੇ ਦੀਆਂ ਨੌਕਰੀਆਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੇ ਇਨ੍ਹਾਂ ਦਿਵਿਆਂਗਾਂ ਦੀ ਮੰਗ ਸੀ ਕਿ ਰੇਲਵੇ ਅਧਿਕਾਰੀ ਉਨ੍ਹਾਂ ਨੂੰ ਆ ਕੇ 

ਰੋਹਿਣੀ ਵਿੱਚ ਭਾਜਪਾ ਨੇ ਜ਼ਿਲ੍ਹਾ ਦਫ਼ਤਰ ਖੋਲ੍ਹਿਆ

Posted On October - 25 - 2019 Comments Off on ਰੋਹਿਣੀ ਵਿੱਚ ਭਾਜਪਾ ਨੇ ਜ਼ਿਲ੍ਹਾ ਦਫ਼ਤਰ ਖੋਲ੍ਹਿਆ
ਪੱਤਰ ਪ੍ਰੇਰਕ ਨਵੀਂ ਦਿੱਲੀ, 24 ਅਕਤੂਬਰ ਭਾਜਪਾ ਵੱਲੋਂ ਰੋਹਿਣੀ ਵਿੱਚ ਜ਼ਿਲ੍ਹਾ ਦਫ਼ਤਰ ਖੋਲ੍ਹਿਆ ਗਿਆ ਤੇ ਉਦਘਾਟਨ ਦੀ ਰਸਮ ਕੇਂਦਰੀ ਮੰਤਰੀ ਤੇ ਦਿੱਲੀ ਭਾਜਪਾ ਦੇ ਸਹਾਇਕ ਇੰਚਾਰਜ਼ ਨਿਤਿਆਨੰਦ ਰਾਇ ਨੇ ਉੱਤਰ-ਪੱਛਮ ਲੋਕ ਸਭਾ ਮੈਂਬਰ ਹੰਸਰਾਜ ਹੰਸ ਨਾਲ ਮਿਲ ਕੇ ਨਿਭਾਈ। ਸ੍ਰੀ ਹੰਸਰਾਜ ਹੰਸ ਨੇ ਕਿਹਾ ਕਿ ਜ਼ਿਲ੍ਹਾ ਦਫ਼ਤਰ ਖੁੱਲ੍ਹਣ ਨਾਲ ਕਾਰਕੁਨਾਂ ਦੀ ਮਿਹਨਤ ਅੱਧੀ ਰਹਿ ਜਾਂਦੀ ਹੈ ਕਿਉਂਕਿ ਕਈ ਵਾਰ ਉਨ੍ਹਾਂ ਨੂੰ ਆਪਣੀਆਂ ਗੱਲਾਂ ਨੂੰ ਲੈ ਕੇ ਪ੍ਰਦੇਸ਼ਕ ਦਫ਼ਤਰ ਤਕ ਜਾਣ ਵਿੱਚ 

ਪਤਨੀ ਨਾਲ ਕੁੱਟਮਾਰ ਕਰਨ ’ਤੇ ਕੇਸ

Posted On October - 25 - 2019 Comments Off on ਪਤਨੀ ਨਾਲ ਕੁੱਟਮਾਰ ਕਰਨ ’ਤੇ ਕੇਸ
ਪੱਤਰ ਪ੍ਰੇਰਕ ਜੀਂਦ, 24 ਅਕਤੂਬਰ ਇੱਥੇ ਸਿਵਲ ਲਾਈਨ ਥਾਨਾ ਪੁਲੀਸ ਨੇ ਪਤਨੀ ਨੂੰ ਲਾਠੀ-ਡੰਡਿਆਂ ਨਾਲ ਮਾਰ ਕੁੱਟ ਕਰਨ ਅਤੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਪਤੀ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕਰਕੇ ਜਾਂਚ ਸੁਰੂ ਕੀਤੀ ਹੈ। ਜਾਣਕਾਰੀ ਅਨੁਸਾਰ ਮੋਠ ਲੁਹਾਰੀ ਹਾਲ ਆਬਾਦ ਸੈਕਟਰ ਨੰ. 11 ਜੀਂਦ ਦੀ ਨਿਵਾਸੀ ਮਹਿਲਾ ਬਿਮਲਾ ਦੇਵੀ ਨੇ ਪੁਲੀਸ ਨੂੰ ਦਿੱਤੀ ਅਪਣੀ ਸਿਕਾਇਤ ਵਿੱਚ ਦੱਸਿਆ ਕਿ ਪਿਛਲੀ 19 ਅਕਤੂਬਰ ਨੂੰ ਸਵੇਰੇ ਉਸਦੇ ਪਤੀ ਰਾਮ ਮੇਹਰ ਨੇ ਉਸ ਨਾਲ 

ਮੋਦੀ ਤੇ ਕੇਜਰੀਵਾਲ ਦੀਆਂ ਤਸਵੀਰਾਂ ’ਤੇ ਭਾਜਪਾ ਤੇ ‘ਆਪ’ ਉਲਝੀਆਂ

Posted On October - 25 - 2019 Comments Off on ਮੋਦੀ ਤੇ ਕੇਜਰੀਵਾਲ ਦੀਆਂ ਤਸਵੀਰਾਂ ’ਤੇ ਭਾਜਪਾ ਤੇ ‘ਆਪ’ ਉਲਝੀਆਂ
ਪੱਤਰ ਪ੍ਰੇਰਕ ਨਵੀਂ ਦਿੱਲੀ, 24 ਅਕਤੂਬਰ ਦਿੱਲੀ ਸਰਕਾਰ ਵੱਲੋਂ ਕੌਮੀ ਰਾਜਧਾਨੀ ਦੀ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (ਡੀਟੀਸੀ) ਦੀਆਂ ਬੱਸਾਂ ’ਚ ਔਰਤਾਂ ਨੂੰ ਮੁਫ਼ਤ ਸਫ਼ਰ ਦੀ ਦਿੱਤੀ ਜਾਣ ਵਾਲੀ ਸਹੂਲਤ ਲਈ ਜੋ ਗੁਲਾਬੀ ਕਾਰਡ ਦਿੱਤੇ ਜਾਣਗੇ ਉਨ੍ਹਾਂ ਉਪਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਤਸਵੀਰ ਦਾ ਭਾਜਪਾ ਵੱਲੋਂ ਵਿਰੋਧ ਕੀਤਾ ਗਿਆ ਤਾਂ ‘ਆਪ’ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਤਸਵੀਰਾਂ ਦੇਸ਼ ਭਰ ਦੇ ਪੈਟਰੋਲ ਪੰਪਾਂ ਤੋਂ ਲਾਹੁਣ ਦੀ ਮੰਗ ਕਰ ਦਿੱਤੀ ਹੈ। ‘ਆਪ’ 

ਸਿਸੋਦੀਆ ਵੱਲੋਂ ਐਸਟਰੋ ਟਰਫ਼ ਮੈਦਾਨ ਦਾ ਉਦਘਾਟਨ

Posted On October - 25 - 2019 Comments Off on ਸਿਸੋਦੀਆ ਵੱਲੋਂ ਐਸਟਰੋ ਟਰਫ਼ ਮੈਦਾਨ ਦਾ ਉਦਘਾਟਨ
ਪੱਤਰ ਪ੍ਰੇਰਕ ਨਵੀਂ ਦਿੱਲੀ, 24 ਅਕਤੂਬਰ ਦਿੱਲੀ ਦੇ ਉਪ ਮੁੱਖ ਮੰਤਰੀ ਜੋ ਕਿ ਸਿੱਖਿਆ ਮਹਿਕਮਾ ਵੀ ਦੇਖਦੇ ਹਨ ਵੱਲੋਂ ਅੱਜ ਪੂਰਬੀ ਦਿੱਲੀ ਦੇ ਝਿਲਮਿਲ ਕਲੋਨੀ ਇਲਾਕੇ ਵਿੱਚ ਆਧੁਨਿਕ ਐਸਟਰੋ ਟਰਫ਼ ਮੈਦਾਨ ਦਾ ਉਦਘਾਟਨ ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਨਾਲ ਮਿਲ ਕੇ ਕੀਤਾ ਗਿਆ। ਇਹ ਮੈਦਾਨ ਸਰਵੋਦਿਆ ਬਾਲ ਵਿਦਿਆਲੇ ਵਿੱਚ ਬਣਾਇਆ ਗਿਆ ਹੈ। ਇਸ ਮੌਕੇ ਸਿੱਖਿਆ ਮਹਿਕਮੇ ਦੇ ਅਧਿਕਾਰੀ ਵੀ ਹਾਜ਼ਰ ਸਨ। ਸ੍ਰੀ ਸਿਸੋਦੀਆ ਨੇ ਕਿਹਾ ਕਿ ਇਹ ਵਿਸ਼ਵ ਪੱਧਰੀ ਹਾਕੀ ਮੈਦਾਨ 

ਦਿੱਲੀ ਕਮੇਟੀ ’ਚ ਕਰੀਬੀਆਂ ਨੂੰ ਨੌਕਰੀਆਂ ਦੇਣ ਦਾ ਵਰਤਾਰਾ ਗੋਲਕ ’ਤੇ ਭਾਰੀ

Posted On October - 25 - 2019 Comments Off on ਦਿੱਲੀ ਕਮੇਟੀ ’ਚ ਕਰੀਬੀਆਂ ਨੂੰ ਨੌਕਰੀਆਂ ਦੇਣ ਦਾ ਵਰਤਾਰਾ ਗੋਲਕ ’ਤੇ ਭਾਰੀ
ਪੱਤਰ ਪ੍ਰੇਰਕ ਨਵੀਂ ਦਿੱਲੀ, 24 ਅਕਤੂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸੱਤਾਧਾਰੀਆਂ ਵੱਲੋਂ ਆਪਣੇ ਕਰੀਬੀਆਂ ਨੂੰ ਨੌਕਰੀਆਂ ਦੇਣ ਦੇ ਵਰਤਾਰੇ ਨਾਲ ਗੋਲਕ ਉਪਰ ਭਾਰੀ ਪੈਂਦਾ ਰਿਹਾ ਹੈ ਤੇ ਅਜਿਹੇ ਮੁਲਾਜ਼ਮਾਂ ਨੂੰ ਦੂਜੀ ਧਿਰ ਵੱਲੋਂ ਬਾਹਰ ਦਾ ਰਾਹ ਦਿਖਾਇਆ ਜਾਂਦਾ ਰਿਹਾ ਹੈ। ਤਤਕਾਲੀ ਪ੍ਰਧਾਨ ਮਨਜੀਤ ਸਿੰਘ ਜੀਕੇ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਨੂੰ ਹਰਾ ਕੇ ਸੱਤਾ ਸਾਂਭਣ ਮਗਰੋਂ ਦਿੱਲੀ ਕਮੇਟੀ ਵਿੱਚ 
Available on Android app iOS app
Powered by : Mediology Software Pvt Ltd.