ਸ੍ਰੀ ਸ੍ਰੀ ਰਵੀਸ਼ੰਕਰ ਦੀ ਫ਼ਰੀਦਕੋਟ ਫੇਰੀ ਵਿਵਾਦਾਂ ’ਚ ਘਿਰੀ !    ਸਿੱਖਿਆ ਮੰਤਰੀ ਅਤੇ ਅਧਿਆਪਕ ਯੂਨੀਅਨ ਵਿਚਾਲੇ ਮੀਟਿੰਗ ਬੇਸਿੱਟਾ ਰਹੀ !    ਕੈਨੇਡਾ ਵਿਚ ਅੱਜ ਬਣੇਗੀ ਜਸਟਿਨ ਟਰੂਡੋ ਦੀ ਸਰਕਾਰ !    ਗੁੰਡਾ ਟੈਕਸ: ਮੁਬਾਰਿਕਪੁਰ ਚੌਕੀ ਵਿੱਚ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ !    ਬਾਲਾ ਸਾਹਿਬ ਮਾਮਲਾ: ਡੀਸੀਪੀ ਕ੍ਰਾਈਮ ਬਰਾਂਚ ਨੂੰ ਸੌਂਪੀ ਜਾਂਚ !    ਮਹਾਰਾਸ਼ਟਰ ’ਚ ਅਗਲੇ ਹਫ਼ਤੇ ਸਰਕਾਰ ਬਣਨ ਦੇ ਅਸਾਰ !    ਕੋਲਾ ਖਾਣ ਧਮਾਕੇ ’ਚ 15 ਹਲਾਕ !    ਗ਼ਦਰੀ ਸੱਜਣ ਸਿੰਘ ਨਾਰੰਗਵਾਲ !    ਔਖੇ ਵੇਲਿਆਂ ਦਾ ਆਗੂ ਮਾਸਟਰ ਤਾਰਾ ਸਿੰਘ !    ਵਿਰਾਸਤ ਦੀ ਸੰਭਾਲ ਲਈ ਪ੍ਰੋ. ਪ੍ਰੀਤਮ ਸਿੰਘ ਦਾ ਯੋਗਦਾਨ !    

ਦਿੱਲੀ/ਹਰਿਆਣਾ › ›

Featured Posts

ਉਦਯੋਗਿਕ ਵਾਧਾ ਸੱਤ ਸਾਲਾਂ ’ਚ ਸਭ ਤੋਂ ਘੱਟ: ਸ਼ਰਮਿਸ਼ਠਾ ਮੁਖਰਜੀ

Posted On November - 6 - 2019 Comments Off on ਉਦਯੋਗਿਕ ਵਾਧਾ ਸੱਤ ਸਾਲਾਂ ’ਚ ਸਭ ਤੋਂ ਘੱਟ: ਸ਼ਰਮਿਸ਼ਠਾ ਮੁਖਰਜੀ
ਪੱਤਰ ਪ੍ਰੇਰਕ ਨਵੀਂ ਦਿੱਲੀ, 5 ਨਵੰਬਰ ਰਾਸ਼ਟਰੀ ਬੁਲਾਰਾ ਸ਼ਰਮਿਸ਼ਠਾ ਮੁਖਰਜੀ ਨੇ ਕਿਹਾ ਕਿ ਮੋਦੀ ਸਰਕਾਰ ਦੇ ਸਮੇਂ ਦੌਰਾਨ ਉਦਯੋਗਿਕ ਵਾਧਾ ਅਗਸਤ 2019 ਵਿੱਚ ਸਿਰਫ 1.1 ਪ੍ਰਤੀਸ਼ਤ ਰਹਿ ਗਿਆ ਹੈ ਜੋ ਕਿ 7 ਸਾਲਾਂ ਵਿੱਚ ਸਭ ਤੋਂ ਘੱਟ ਹੈ। ਵਿਕਾਸ ਦਰ ਵੀ -1.2 ਪ੍ਰਤੀਸ਼ਤ (ਨਕਾਰਾਤਮਕ) ਦੇ ਪੱਧਰ ਤੇ ਆ ਗਈ ਹੈ ਜੋ ਕਿ ਅਕਤੂਬਰ 2014 ਤੋਂ ਬਾਅਦ ਸਭ ਤੋਂ ਘੱਟ ਹੈ। ਕੋਰ ਸੈਕਟਰ ਵਿੱਚ ਵਾਧਾ ਪਿਛਲੇ ਚਾਰ ਸਾਲਾਂ ਵਿੱਚ ਸਭ ਤੋਂ ਘੱਟ ਹੈ। ਸ਼ਰਮੀਸ਼ਾ ਮੁਖਰਜੀ ਨੇ ਕਿਹਾ ਕਿ ਅਪਰੈਲ 2012 ਤੋਂ ਬਾਅਦ ਕੈਪੀਟਲ ਗੁਡਜ਼ -21 ਪ੍ਰਤੀਸ਼ਤ 

ਤੀਸ ਹਜ਼ਾਰੀ ਹਿੰਸਾ: ਸ਼ਤਰੂਘਣ ਸਿਨਹਾ ਨੇ ਅਮਿਤ ਸ਼ਾਹ ਦਾ ਦਖ਼ਲ ਮੰਗਿਆ

Posted On November - 6 - 2019 Comments Off on ਤੀਸ ਹਜ਼ਾਰੀ ਹਿੰਸਾ: ਸ਼ਤਰੂਘਣ ਸਿਨਹਾ ਨੇ ਅਮਿਤ ਸ਼ਾਹ ਦਾ ਦਖ਼ਲ ਮੰਗਿਆ
ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 5 ਨਵੰਬਰ ਸੀਨੀਅਰ ਕਾਂਗਰਸੀ ਆਗੂ ਤੇ ਬਾਲੀਬੁੱਡ ਦੇ ਮਸ਼ਹੂਰ ਅਦਾਕਾਰ ਸ਼ਰਤੂਘਣ ਸਿਨਹਾ ਨੇ ਦਿੱਲੀ ਵਿੱਚ ਵਕੀਲਾਂ ਤੇ ਪੁਲੀਸ ਦਰਮਿਆਨ ਹੋਈਆਂ ਹਿੰਸਕ ਝੜਪਾਂ ਨੂੰ ਪ੍ਰੇਸ਼ਾਨ ਕਰਨ ਵਾਲੀ ਹਾਲਤ ਕਰਾਰ ਦਿੰਦਿਆਂ ਸਥਿਤੀ ਸੁਧਾਰਨ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤਸ਼ਾਹ ਦੇ ਦਖ਼ਲ ਵੀ ਤਵੱਕੋ ਕੀਤੀ। ਦਿੱਲੀ ਪ੍ਰਦੇਸ਼ ਕਾਂਗਰਸ ਦੇ ਦਫ਼ਤਰ ਪਹਿਲੀ ਵਾਰ ਪੁੱਜੇ ਸ਼ਤਰੂਘਣ ਸਿਨਹਾ ਨੇ ਕਿਹਾ ਕਿ ਇਹ ਚਿੰਤਾਜਨਕ ਹਾਲਤ ਹੈ ਤੇ ਆਜ਼ਾਦੀ ਮਗਰੋਂ ਇਹ ਪਹਿਲੀ ਵਾਰ ਹੋਇਆ ਕਿ ਸਾਡੀ 

ਰੌਸ਼ਨੀ ਤੇ ਆਵਾਜ਼ ਪ੍ਰੋਗਰਾਮ ਤਹਿਤ ਚਿੱਤਰ ਪ੍ਰਦਰਸ਼ਨੀ

Posted On November - 6 - 2019 Comments Off on ਰੌਸ਼ਨੀ ਤੇ ਆਵਾਜ਼ ਪ੍ਰੋਗਰਾਮ ਤਹਿਤ ਚਿੱਤਰ ਪ੍ਰਦਰਸ਼ਨੀ
ਪੱਤਰ ਪ੍ਰੇਰਕ ਨਵੀਂ ਦਿੱਲੀ, 5 ਨਵੰਬਰ ਦਿੱਲੀ ਸਰਕਾਰ ਦੀ ਪੰਜਾਬੀ ਅਕਾਦਮੀ ਵੱਲੋਂ ਜਨਕਪੁਰੀ ਵਿੱਚ ਚਿੱਤਰ ਪ੍ਰਦਰਸ਼ਨੀ ਲਾਈ ਗਈ ਜੋ ਕਿ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨਾਲ ਸਬੰਧਤ ਸੀ। ਸਥਾਨਕ ਸੰਸਥਾਵਾਂ ਦੇ ਸਹਿਯੋਗ ਨਾਲ ‘ਕਲਿ ਤਾਰਣ ਗੁਰੁ ਨਾਨਕ ਆਇਆ’ ਰੌਸ਼ਨੀ ਤੇ ਆਵਾਜ਼ ਪ੍ਰੋਗਰਾਮ ਤਹਿਤ ਲਾਈ ਗਈ ਇਸ ਪ੍ਰਦਰਸ਼ਨੀ ਦੌਰਾਨ ਗੁਰੂ ਨਾਨਕ ਦੇਵ ਦੇ ਜੀਵਨ ਕਾਲ ਦਾ ਜ਼ਿਕਰ ਕੀਤਾ ਗਿਆ। ਦੁਸਹਿਰਾ ਮੈਦਾਨ, ਬੀ-2 ਜਨਕਪੁਰੀ ਵਿੱਚ ਪ੍ਰਦਰਸ਼ਨੀ ਦੇਖਣ ਵਾਲਿਆਂ ਵਿੱਚ ਪੰਜਾਬੀ ਅਕਾਦਮੀ ਦੇ ਮੀਤ 

ਦਿੱਲੀ ਦੀ ਜ਼ਹਿਰੀਲੀ ਫ਼ਿਜ਼ਾ ’ਚ ਸੁਧਾਰ

Posted On November - 6 - 2019 Comments Off on ਦਿੱਲੀ ਦੀ ਜ਼ਹਿਰੀਲੀ ਫ਼ਿਜ਼ਾ ’ਚ ਸੁਧਾਰ
ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 5 ਨਵੰਬਰ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪ੍ਰਦੂਸ਼ਣ ਦੀ ਸਥਿਤੀ ਬਾਰੇ ਤਾਜ਼ਾ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੱਜ ਦੂਸਰਾ ਦਿਨ ਵੀ ਜਿਸਤ-ਟਾਂਕ ਲਈ ਬਹੁਤ ਸਫ਼ਲ ਰਿਹਾ। ਅੱਜ ਕੱਲ ਨਾਲੋਂ ਵਧੇਰੇ ਸੁਧਾਰ ਹੋਇਆ ਸੀ। 3 ਵਜੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਪੀਐੱਮ 2.5 58 ਸੀ ਜੋ ਕਿ ਬਹੁਤ ਚੰਗੀ ਗੁਣਵੱਤਾ ਹੈ ਤੇ ਨਾਲ ਹੀ ਪੀਐੱਮ 10 ਵੀ 139 ਸੀ ਜੋ ਕੱਲ ਨਾਲੋਂ ਕਿਤੇ ਬਿਹਤਰ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਅੰਕੜਿਆਂ ਤੋਂ ਪਤਾ ਲੱਗਿਆ ਜਾ ਰਿਹਾ ਹੈ ਕਿ 

ਝੋਨੇ ਦੀ ਖ਼ਰੀਦ ਨਾ ਹੋਣ ’ਤੇ ਰਾਜਪਾਲ ਦੇ ਨਾਂ ਮੰਗ ਪੱਤਰ

Posted On November - 6 - 2019 Comments Off on ਝੋਨੇ ਦੀ ਖ਼ਰੀਦ ਨਾ ਹੋਣ ’ਤੇ ਰਾਜਪਾਲ ਦੇ ਨਾਂ ਮੰਗ ਪੱਤਰ
ਨਿੱਜੀ ਪੱਤਰ ਪ੍ਰੇਰਕ ਅੰਬਾਲਾ, 5 ਨਵੰਬਰ ਇੰਡੀਅਨ ਨੈਸ਼ਨਲ ਲੋਕ ਦਲ ਦੀ ਅੰਬਾਲਾ ਜ਼ਿਲ੍ਹਾ ਇਕਾਈ ਵੱਲੋਂ ਜ਼ਿਲ੍ਹਾ ਪ੍ਰਧਾਨ ਸ਼ੀਸ਼ਪਾਲ ਜੰਧੇੜੀ ਦੀ ਅਗਵਾਈ ਵਿਚ ਝੋਨੇ ਦੀ ਖਰੀਦ ਨਾ ਹੋਣ ਤੋਂ ਤੰਗ ਆ ਕੇ ਅੱਜ ਹਰਿਆਣਾ ਦੇ ਰਾਜਪਾਲ ਦੇ ਨਾਂ ਡੀਸੀ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਜੰਧੇੜੀ ਨੇ ਕਿਹਾ ਕਿ ਚੋਣ ਤੋਂ ਯਕਦਮ ਬਾਅਦ ਭਾਜਪਾ ਸਰਕਾਰ ਨੇ ਝੋਨੇ ਦੀ ਖਰੀਦ ਅਤੇ ਕਿਸਾਨਾਂ ਵੱਲੋਂ ਝੋਨਾ ਮੰਡੀ ਵਿਚ ਲਿਆਉਣ ’ਤੇ ਪਾਬੰਦੀ ਲਾ ਦਿੱਤੀ ਹੈ, ਜਿਸ ਕਰ ਕੇ ਕਿਸਾਨਾਂ ਨੂੰ ਝੋਨਾ ਸਸਤੇ 

ਤੀਸ ਹਜ਼ਾਰੀ ਹਿੰਸਾ: ਉਪਰਾਜਪਾਲ ਨੂੰ ਸਥਿਤੀ ਤੋਂ ਜਾਣੂ ਕਰਵਾਇਆ

Posted On November - 6 - 2019 Comments Off on ਤੀਸ ਹਜ਼ਾਰੀ ਹਿੰਸਾ: ਉਪਰਾਜਪਾਲ ਨੂੰ ਸਥਿਤੀ ਤੋਂ ਜਾਣੂ ਕਰਵਾਇਆ
ਪੱਤਰ ਪ੍ਰੇਰਕ ਨਵੀਂ ਦਿੱਲੀ, 5 ਨਵੰਬਰ ਿਦੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਵੱਲੋਂ ਪੁਲੀਸ ਤੇ ਵਕੀਲਾਂ ਦਰਮਿਆਨ ਹੋਈਆਂ ਝੜਪਾਂ ਮਗਰੋਂ ਬਣੀ ਸਥਿਤੀ ਦਾ ਜਾਇਜ਼ਾ ਲਿਆ ਤੇ ਨਿਰਪੱਖ ਜਾਂਚ ਸੁਨਿਸਚਿਤ ਕਰਨ ਬਾਰੇ ਕਿਹਾ। ਉਪਰਾਜਪਾਲ ਦੇ ਦਫ਼ਤਰ ਤੋਂ ਦੱਸਿਆ ਗਿਆ ਕਿ ਵਿਸ਼ੇਸ਼ ਕਮਿਸ਼ਨਰ (ਚੌਕਸੀ) ਪ੍ਰਵੀਰ ਰੰਜਨ ਵੱਲੋਂ ਸ੍ਰੀ ਬੈਜਲ ਨੂੰ ਸਾਰੇ ਹਾਲਤ ਤੋਂ ਜਾਣੂ ਕਰਵਾਇਆ ਗਿਆ ਤੇ ਉਪਰਾਜਪਾਲ ਨੇ ਕਿਹਾ ਕਿ ਵਕੀਲ ਤੇ ਪੁਲੀਸ ਨਿਆਂਇਕ ਪ੍ਰਬੰਧਨ ਦੇ ਦੋ ਅਹਿਮ ਖੰਭੇ ਹਨ ਉਨ੍ਹਾਂ ਨੂੰ ਸਦਭਾਵਨਾ ਨਾਲ ਮਿਲ ਕੇ 

ਪ੍ਰਦੂਸ਼ਣ: ਹੁਣ ਤੱਕ 14 ਕਰੋੜ ਰੁਪਏ ਦਾ ਜੁਰਮਾਨਾ

Posted On November - 6 - 2019 Comments Off on ਪ੍ਰਦੂਸ਼ਣ: ਹੁਣ ਤੱਕ 14 ਕਰੋੜ ਰੁਪਏ ਦਾ ਜੁਰਮਾਨਾ
ਪੱਤਰ ਪ੍ਰੇਰਕ ਨਵੀਂ ਦਿੱਲੀ, 5 ਨਵੰਬਰ ਸਰਕਾਰੀ ਅੰਕੜਿਆਂ ਅਨੁਸਾਰ ਪ੍ਰਦੂਸ਼ਣ ਫੈਲਾਉਣ ਵਾਲਿਆਂ ’ਤੇ ਲਗਪਗ 14 ਕਰੋੜ ਰੁਪਏ ਦਾ ਵਾਤਾਵਰਨ ਜੁਰਮਾਨਾ ਕੀਤਾ ਗਿਆ ਹੈ ਤੇ 99202 ਚਲਾਨ ਹਵਾ ਪ੍ਰਦੂਸ਼ਣ ਰੋਕੂ ਕਾਨੂੰਨਾਂ ਦੀ ਉਲੰਘਣਾ ਲਈ ਜਾਰੀ ਕੀਤੇ ਗਏ ਹਨ। ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ (ਡੀਪੀਸੀਸੀ), ਦਿੱਲੀ ਰਾਜ ਉਦਯੋਗਿਕ ਤੇ ਬੁਨਿਆਦੀ ਢਾਂਚਾ ਵਿਕਾਸ ਕਾਰਪੋਰੇਸ਼ਨ ਲਿਮਟਿਡ, ਲੋਕ ਨਿਰਮਾਣ ਵਿਭਾਗ, ਜ਼ਿਲ੍ਹਾ ਮੈਜਿਸਟ੍ਰੇਟਾਂ ਤੇ ਮਿਉਂਸਪਲ ਕਾਰਪੋਰੇਸ਼ਨਾਂ ਦੁਆਰਾ ਗਠਿਤ ਤਿੰਨ ਸੌ ਟੀਮਾਂ 

ਸਮਾਜਿਕ ਉੱਨਤੀ ਕਾਰਜਾਂ ਲਈ ਡਾ. ਆਹੂਜਾ ਦਾ ਸਨਮਾਨ

Posted On November - 6 - 2019 Comments Off on ਸਮਾਜਿਕ ਉੱਨਤੀ ਕਾਰਜਾਂ ਲਈ ਡਾ. ਆਹੂਜਾ ਦਾ ਸਨਮਾਨ
ਪੱਤਰ ਪ੍ਰੇਰਕ ਫਰੀਦਾਬਾਦ, 5 ਨਵੰਬਰ ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ, ਰੋਹਤਕ ਵਿੱਚ ਡੀਏਵੀ ਸ਼ਤਾਬਦੀ ਕਾਲਜ, ਪ੍ਰੋਫੈਸਰ ਡਾ. ਸਤੀਸ਼ ਆਹੂਜਾ, ਯੂਨੀਵਰਸਿਟੀ ਯੂਥ ਰੈੱਡ ਕਰਾਸ, ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ, ਰੋਹਤਕ ਦੇ ਓਰੀਐਂਟੇਸ਼ਨ, ਪ੍ਰੋਫੈਸਰ ਰਾਜਬੀਰ ਸਿੰਘ ਤੇ ਕਾਲਜ ਅਤੇ ਸੁਸਾਇਟੀ ਵਿੱਚ ਸਮਾਜਿਕ ਉੱਨਤੀ ਕਾਰਜਾਂ ਲਈ ਅਤੇ ਚੌਧਰੀ ਦੇਵੀ ਲਾਲ ਯੂਨੀਵਰਸਿਟੀ, ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਪ-ਕੁਲਪਤੀ ਪ੍ਰੋਫੈਸਰ ਵਿਜੇ ਕਿਆਕ ਵੱਲੋਂ ਸਤੀਸ਼ ਆਹੂਜਾ ਨੂੰ ਟਰਾਫੀ ਤੇ ਪ੍ਰਸ਼ੰਸਾ 

ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਪ੍ਰਸ਼ਾਸਨ ਸਖ਼ਤ

Posted On November - 6 - 2019 Comments Off on ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਪ੍ਰਸ਼ਾਸਨ ਸਖ਼ਤ
ਕੁਲਵਿੰਦਰ ਕੌਰ ਫਰੀਦਾਬਾਦ, 5 ਨਵੰਬਰ ਡਿਪਟੀ ਕਮਿਸ਼ਨਰ ਅਤੁਲ ਕੁਮਾਰ ਨੇ ਤੁਰੰਤ ਪ੍ਰਭਾਵ ਨਾਲ ਪੂਰੇ ਫਰੀਦਾਬਾਦ ਜ਼ਿਲ੍ਹੇ ’ਚ ਫਸਲਾਂ ਦੀ ਰਹਿੰਦ-ਖੂੰਹਦ ਸਾੜਨ ’ਤੇ ਪਾਬੰਧੀ ਲਗਾ ਦਿੱਤੀ ਹੈ। ਫੌਜਦਾਰੀ ਨਿਯਮ 1973 ਦੀ ਧਾਰਾ 144 ਦੇ ਤਹਿਤ ਜਾਰੀ ਇਨ੍ਹਾਂ ਹੁਕਮਾਂ ’ਚ ਸ਼ਾਮ 7 ਵਜੇ ਤੋਂ ਬਾਅਦ ਸਵੇਰੇ 10 ਵਜੇ ਤੱਕ ਕੰਬਾਈਨ ਮਸ਼ੀਨ ਚਲਾਉਣ ਦੀ ਮਨਾਹੀ ਕੀਤੀ ਗਈ ਹੈ। ਹੁਕਮਾਂ ’ਚ ਕਿਹਾ ਗਿਆ ਹੈ ਕਿ ਫਸਲਾਂ ਦੀ ਕਟਾਈ ਤੋਂ ਬਾਅਦ ਬਚੀ ਰਹਿੰਦ-ਖੂੰਹਦ ਅਤੇ ਪਰਾਲੀ ਸਾੜਨ ਨਾਲ ਹੋਣ ਵਾਲੇ ਪ੍ਰਦੂਸ਼ਣ ਨਾਲ 

ਨਗਰ ਕੀਰਤਨ ਸਜਾਇਆ

Posted On November - 6 - 2019 Comments Off on ਨਗਰ ਕੀਰਤਨ ਸਜਾਇਆ
ਪੱਤਰ ਪ੍ਰੇਰਕ ਨਵੀਂ ਦਿੱਲੀ, 5 ਨਵੰਬਰ ਯੁਮਨਾਪਾਰ ਦੀ ਗੁਰੂ ਨਾਨਕ ਸੇਵਕ ਸਿੱਖ ਸੁਸਾਇਟੀ ਵੱਲੋਂ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰੰਧ ਵਿੱਚ ਨਗਰ ਕੀਰਤਨ ਦਾ ਸਜਾਇਆ ਗਿਆ, ਜਿਸ ਵਿੱਚ ਇਲਾਕੇ ਦੇ 10 ਗੁਰਦੁਆਰਿਆਂ ਦੇ ਪ੍ਰਬੰਧਕਾਂ ਨੇ ਸੰਗਤ ਨਾਲ ਮਿਲ ਕੇ ਸਹਿਯੋਗ ਕੀਤਾ। ਇਹ ਨਗਰ ਕੀਰਤਨ ਈਸਟ ਗੁਰੂ ਅੰਗਦ ਨਗਰ ਤੋਂ ਸਵੇਰੇ ਸ਼ੁਰੂ ਹੋਇਆ ਤੇ ਰਮੇਸ਼ ਪਾਰਕ ਦੇ ਗੁਰਦੁਆਰੇ ਵਿਖੇ ਸਮਾਪਤ ਹੋਇਆ। ਇਸ ਦੌਰਾਨ ਯੂਥ ਟੀਮ ਬਣਾ ਕੇ ਸਵੱਛਤਾ ਦਾ ਸੁਨੇਹਾ ਦਿੱਤਾ ਗਿਆ। ਬੱਚਿਆਂ ਨੇ ਸਫ਼ਾਈ ਦਾ 

ਪ੍ਰਕਾਸ਼ ਪੁਰਬ: ਦਿੱਲੀ ਕਮੇਟੀ ਪੰਜ ਥਾਂ ’ਤੇ ਲਗਾਏਗੀ ਲੰਗਰ

Posted On November - 6 - 2019 Comments Off on ਪ੍ਰਕਾਸ਼ ਪੁਰਬ: ਦਿੱਲੀ ਕਮੇਟੀ ਪੰਜ ਥਾਂ ’ਤੇ ਲਗਾਏਗੀ ਲੰਗਰ
ਨਵੀਂ ਦਿੱਲੀ, 5 ਨਵੰਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ’ਤੇ ਦਿੱਲੀ ਗੁਰਦੁਆਰਾ ਕਮੇਟੀ 8 ਨਵੰਬਰ ਨੂੰ ਛੇ ਤੇ 9 ਨਵੰਬਰ ਨੂੰ ਪੰਜ ਥਾਂ ’ਤੇ ਲੰਗਰ ਲਗਾਏਗੀ। 8 ਨਵੰਬਰ ਨੂੰ ਸੰਜੇ ਗਾਂਧੀ ਕੈਂਸਰ ਹਸਪਤਾਲ (ਰੋਹਿਣੀ), ਮਾਰਬਲ ਮਾਰਕਿਟ (ਰਾਜੌਰੀ ਗਾਰਡਨ), ਜੈ ਪ੍ਰਕਾਸ਼ ਨਰਾਇਣ ਹਸਪਤਾਲ (ਦਿੱਲੀ ਗੇਟ), ਗੁਰੂ ਤੇਗ ਬਹਾਦਰ ਹਸਪਤਾਲ (ਜਮਨਾਪੁਰ), ਨਵੀਂ ਦਿੱਲੀ ਰੇਲਵੇ ਸਟੇਸ਼ਨ ਅਤੇ ਨਹਿਰੂ ਪਲੇਸ ਵਿਚ ਲੰਗਰ ਲਗਾਇਆ ਜਾਵੇਗਾ। 9 ਨਵੰਬਰ ਨੂੰ 

ਕਸਬਾ ਰੋੜੀ ਵਿੱਚ ਜਣੇਪੇ ਦੌਰਾਨ ਬੱਚੇ ਦੀ ਮੌਤ

Posted On November - 5 - 2019 Comments Off on ਕਸਬਾ ਰੋੜੀ ਵਿੱਚ ਜਣੇਪੇ ਦੌਰਾਨ ਬੱਚੇ ਦੀ ਮੌਤ
ਭੁਪਿੰਦਰ ਪੰਨੀਵਾਲੀਆ ਕਾਲਾਂਵਾਲੀ, 4 ਨਵੰਬਰ ਖੇਤਰ ਦੇ ਕਸਬਾ ਰੋੜੀ ਦੇ ਸਰਕਾਰੀ ਹਸਪਤਾਲ ਵਿੱਚ ਬੀਤੀ ਰਾਤ ਇੱਕ ਮਹਿਲਾ ਦਾ ਸਮੇਂ ਸਿਰ ਜਣੇਪਾ ਨਾ ਹੋਣ ਕਾਰਨ ਉਸ ਦੇ ਬੱਚੇ ਦੀ ਮੌਤ ਹੋ ਗਈ। ਇਸ ਮਗਰੋਂ ਅੱਜ ਸਵੇਰੇ ਪਿੰਡ ਵਾਸੀਆਂ ਨੇ ਨੌਜਵਾਨ ਭਾਰਤ ਸਭਾ ਦੀ ਅਗਵਾਈ ਵਿੱਚ ਸਰਕਾਰੀ ਹਸਪਤਾਲ ਅੱਗੇ ਧਰਨਾ ਦਿੱਤਾ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਪ੍ਰਾਇਮਰੀ ਸਿਹਤ ਕੇਂਦਰ ਵਿੱਚ ਸਟਾਫ਼ ਪੂਰਾ ਕਰਨ ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਜਾਣਕਾਰੀ 

ਵਕੀਲਾਂ ਦੀ ਹੜਤਾਲ, ਪੇਸ਼ੀ ’ਤੇ ਆਏ ਲੋਕਾਂ ਨੂੰ ਅਗਲੀ ਤਰੀਕ ਮਿਲੀ

Posted On November - 5 - 2019 Comments Off on ਵਕੀਲਾਂ ਦੀ ਹੜਤਾਲ, ਪੇਸ਼ੀ ’ਤੇ ਆਏ ਲੋਕਾਂ ਨੂੰ ਅਗਲੀ ਤਰੀਕ ਮਿਲੀ
ਨਿੱਜੀ ਪੱਤਰ ਪ੍ਰੇਰਕ ਸਿਰਸਾ, 4 ਨਵੰਬਰ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਵਿੱਚ ਵਾਪਰੀ ਘਟਨਾ ਦੇ ਸਬੰਧ ਸਿਰਸਾ ਦੇ ਵਕੀਲਾਂ ਨੇ ਅੱਜ ਹੜਤਾਲ ਕੀਤੀ। ਹੜਤਾਲ ਕਾਰਨ ਅਦਾਲਤਾਂ ਵਿੱਚ ਕੇਸਾਂ ਦੀ ਸੁਣਵਾਈ ਨਹੀਂ ਹੋਈ। ਵਕੀਲਾਂ ਦੇ ਅਦਾਲਤਾਂ ਵਿੱਚ ਪੇਸ਼ ਨਾ ਹੋਣ ਕਾਰਨ ਪੇਸ਼ੀ ’ਤੇ ਆਏ ਲੋਕਾਂ ਨੂੰ ਅਗਲੀ ਤਰੀਕ ਮਿਲੀ। ਬੀਤੇ ਦਿਨੀਂ ਤੀਸ ਹਜ਼ਾਰੀ ਮਾਮਲੇ ਵਿੱਚ ਵਾਪਰੀ ਘਟਨਾ ਨੂੰ ਲੈ ਕੇ ਅੱਜ ਸਿਰਸਾ ਦੇ ਵਕੀਲਾਂ ਨੇ ਹੜਤਾਲ ਕੀਤੀ ਅਤੇ ਦੋਸ਼ੀ ਪੁਲੀਸ ਅਧਿਕਾਰੀਆਂ ਤੇ ਮੁਲਾਜ਼ਮਾਂ ਖ਼ਿਲਾਫ 

ਵਿਜੈ ਗੋਇਲ ਵੱਲੋਂ ਜਿਸਤ-ਟਾਂਕ ਯੋਜਨਾ ਦਾ ਵਿਰੋਧ

Posted On November - 5 - 2019 Comments Off on ਵਿਜੈ ਗੋਇਲ ਵੱਲੋਂ ਜਿਸਤ-ਟਾਂਕ ਯੋਜਨਾ ਦਾ ਵਿਰੋਧ
ਮਨਧੀਰ ਦਿਓਲ ਨਵੀਂ ਦਿੱਲੀ, 4 ਨਵੰਬਰ ਭਾਜਪਾ ਦੇ ਰਾਜ ਸਭਾ ਮੈਂਬਰ ਵਿਜੈ ਗੋਇਲ ਵੱਲੋਂ ਦਿੱਲੀ ਸਰਕਾਰ ਦੀ ਰਾਜਧਾਨੀ ਵਿੱਚੋਂ ਪ੍ਰਦੂਸ਼ਣ ਘਟਾਉਣ ਲਈ ਅੱਜ ਸ਼ੁਰੂ ਕੀਤੇ ਗਈ ਜਿਸਤ-ਟਾਂਕ ਯੋਜਨਾ ਦਾ ਵਿਰੋਧ ਓਡ ਨੰਬਰ ਦੀ ਗੱਡੀ ਚਲਾ ਕੇ ਕੀਤਾ। ਆਸ਼ੋਕ ਰੋਡ ਤੋਂ ਸ੍ਰੀ ਗੋਇਲ ਆਪਣੀ ਐਸਯੂਵੀ ’ਚ ਭਾਜਪਾ ਦੇ ਮੀਤ ਪ੍ਰਧਾਨ ਸ਼ਿਆਮ ਜਾਜੂ ਤੇ ਹੋਰ ਪਾਰਟੀ ਆਗੂਆਂ ਨਾਲ ਸਵਾਰ ਹੋ ਸੰਕੇਤਕ ਵਿਰੋਧ ਵੱਜੋਂ ਨਿਕਲੇ ਤੇ ਉਨ੍ਹਾਂ ਦਾ ਜਨਪਥ ਨੇੜੇ ਟਰੈਫਟਿਕ ਪੁਲੀਸ ਨੇ ਚਲਾਨ ਕੱਟ ਦਿੱਤਾ। 2016 ’ਚ ਲਾਗੂ 

ਪ੍ਰਦੂਸ਼ਣ ਲਈ ਦਿੱਲੀ ਨੂੰ ਦੋਸ਼ ਦੇਣਾ ਗ਼ਲਤ: ਕੇਜਰੀਵਾਲ

Posted On November - 5 - 2019 Comments Off on ਪ੍ਰਦੂਸ਼ਣ ਲਈ ਦਿੱਲੀ ਨੂੰ ਦੋਸ਼ ਦੇਣਾ ਗ਼ਲਤ: ਕੇਜਰੀਵਾਲ
ਮਨਧੀਰ ਸਿੰੰਘ ਦਿਓਲ ਨਵੀਂ ਦਿੱਲੀ, 4 ਨਵੰਬਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉੱਤਰ ਭਾਰਤ ’ਚ ਇਸ ਸਮੇਂ ਧੁੰਦ ਦੀ ਡੂੰਘੀ ਚਾਦਰ ਛਾਈ ਹੋਈ ਹੈ ਤੇ ਸੰਘਣਾ ਪ੍ਰਦੂਸ਼ਣ ਹੈ ਇਸ ਲਈ ਉੱਤਰ ਭਾਰਤ ਦੇ ਪ੍ਰਦੂਸ਼ਣ ਉਪਰ ਕੇਂਦਰ ਸਰਕਾਰ ਨੂੰ ਹੀ ਕੰਮ ਕਰਨਾ ਹੋਵੇਗਾ ਜੋ ਕਿ ਹਰਿਆਣਾ, ਪੰਜਾਬ ਤੇ ਉੱਤਰ ਪ੍ਰਦੇਸ਼ ਸਰਕਾਰ ’ਚ ਸੜ ਰਹੀ ਪਰਾਲੀ ’ਤੇ ਕਰ ਸਕਦੀ ਹੈ, ਇਸ ਲਈ ਦਿੱਲੀ ਨੂੰ ਦੋਸ਼ ਦੇਣਾ ਗ਼ਲਤ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕ ਪ੍ਰਦੂਸ਼ਣ ਘਟਾਉਣ ਲਈ ਪੂਰੀ ਕੋਸ਼ਿਸ਼ 

ਕਿਸਾਨ ਜੱਥੇਬੰਦੀਆਂ ਵੱਲੋਂ ‘ਆਰਸੀਈਪੀ’ ਦਾ ਵਿਰੋਧ

Posted On November - 5 - 2019 Comments Off on ਕਿਸਾਨ ਜੱਥੇਬੰਦੀਆਂ ਵੱਲੋਂ ‘ਆਰਸੀਈਪੀ’ ਦਾ ਵਿਰੋਧ
ਪੱਤਰ ਪ੍ਰੇਰਕ ਨਵੀਂ ਦਿੱਲੀ, 4 ਨਵੰਬਰ ਅਖ਼ਿਲ ਭਾਰਤੀ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਵੱਲੋਂ ‘ਆਰਸੀਈਪੀ’ ਦਾ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ ਤੇ ਅੱਜ ਦਿੱਲੀ ਵਿੱਚ ਆਰਸੀਈਪੀ ਦੇ ਪੁਤਲੇ ਵੱਖ-ਵੱਖ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਵੱਲੋਂ ਫੂਕੇ ਗਏ। ਇਹ ਪੁਤਲੇ ਦੇਸ਼ ਭਰ ਵਿੱਚ ਕਰੀਬ 500 ਥਾਵਾਂ ਉਪਰ ਫੂਕੇ ਗਏ ਤੇ ਕੇਂਦਰ ਸਰਕਾਰ ਦੀ ਆਰਸੀਈਪੀ ਤਹਿਤ ਮੁਕਤ ਵਪਾਰ ਸਮਝੌਤੇ ਵਿੱਚ ਖੇਤੀ ਨੂੰ ਸ਼ਾਮਲ ਕਰਨ ਦਾ ਤਿੱਖਾ ਵਿਰੋਧ ਕੀਤਾ ਗਿਆ। ਕਿਸਾਨਾਂ ਵੱਲੋਂ ‘ਆਰਸੀਈਪੀ ਨੂੰ ਨਾਂਹ’ 
Available on Android app iOS app
Powered by : Mediology Software Pvt Ltd.