ਸ੍ਰੀ ਸ੍ਰੀ ਰਵੀਸ਼ੰਕਰ ਦੀ ਫ਼ਰੀਦਕੋਟ ਫੇਰੀ ਵਿਵਾਦਾਂ ’ਚ ਘਿਰੀ !    ਸਿੱਖਿਆ ਮੰਤਰੀ ਅਤੇ ਅਧਿਆਪਕ ਯੂਨੀਅਨ ਵਿਚਾਲੇ ਮੀਟਿੰਗ ਬੇਸਿੱਟਾ ਰਹੀ !    ਕੈਨੇਡਾ ਵਿਚ ਅੱਜ ਬਣੇਗੀ ਜਸਟਿਨ ਟਰੂਡੋ ਦੀ ਸਰਕਾਰ !    ਗੁੰਡਾ ਟੈਕਸ: ਮੁਬਾਰਿਕਪੁਰ ਚੌਕੀ ਵਿੱਚ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ !    ਬਾਲਾ ਸਾਹਿਬ ਮਾਮਲਾ: ਡੀਸੀਪੀ ਕ੍ਰਾਈਮ ਬਰਾਂਚ ਨੂੰ ਸੌਂਪੀ ਜਾਂਚ !    ਮਹਾਰਾਸ਼ਟਰ ’ਚ ਅਗਲੇ ਹਫ਼ਤੇ ਸਰਕਾਰ ਬਣਨ ਦੇ ਅਸਾਰ !    ਕੋਲਾ ਖਾਣ ਧਮਾਕੇ ’ਚ 15 ਹਲਾਕ !    ਗ਼ਦਰੀ ਸੱਜਣ ਸਿੰਘ ਨਾਰੰਗਵਾਲ !    ਔਖੇ ਵੇਲਿਆਂ ਦਾ ਆਗੂ ਮਾਸਟਰ ਤਾਰਾ ਸਿੰਘ !    ਵਿਰਾਸਤ ਦੀ ਸੰਭਾਲ ਲਈ ਪ੍ਰੋ. ਪ੍ਰੀਤਮ ਸਿੰਘ ਦਾ ਯੋਗਦਾਨ !    

ਦਿੱਲੀ/ਹਰਿਆਣਾ › ›

Featured Posts

ਵਿਦਿਆਰਥੀ ਵੱਲੋਂ ਖ਼ੁਦਕੁਸ਼ੀ

Posted On November - 8 - 2019 Comments Off on ਵਿਦਿਆਰਥੀ ਵੱਲੋਂ ਖ਼ੁਦਕੁਸ਼ੀ
ਰਤਨ ਸਿੰਘ ਢਿੱਲੋਂ ਅੰਬਾਲਾ, 7 ਨਵੰਬਰ ਛਾਉਣੀ ਦੇ ਦਲੀਪਗੜ੍ਹ ਵਾਸੀ ਸੰਜੀਵ (15) ਦੀ ਸ਼ੱਕੀ ਹਾਲਤ ਵਿਚ ਮੌਤ ਹੋ ਗਈ ਹੈ। ਉਸ ਦੀ ਲਾਸ਼ ਘਰ ਵਿਚ ਪੱਖੇ ਨਾਲ ਲਟਕਦੀ ਹੋਈ ਮਿਲੀ। ਸੰਜੀਵ ਦੇ ਪਿਤਾ ਸੁਰੇਸ਼ ਨੇ ਦੱਸਿਆ ਕਿ ਉਹ ਸਵੇਰੇ ਕੰਮ ’ਤੇ ਚਲਾ ਗਿਆ ਸੀ ਤੇ ਉਸ ਨੂੰ ਘਟਨਾ ਬਾਰੇ ਗੁਆਂਢੀਆਂ ਨੇ ਫੋਨ ’ਤੇ ਸੂਚਨਾ ਦਿੱਤੀ। ਉਹ ਤੁਰੰਤ ਘਰ ਪਹੁੰਚਿਆ ਅਤੇ ਦਰਵਾਜ਼ਾ ਖੋਲ੍ਹ ਕੇ ਦੇਖਿਆ ਕਿ ਸੰਜੀਵ ਨੇ ਗਲ ਵਿਚ ਚੁੰਨੀ ਨਾਲ ਫਾਹਾ ਲਿਆ ਹੋਇਆ ਸੀ। ਉਸ ਨੇ ਆਪਣੇ ਬੱਚੇ ਨੂੰ ਫਾਹੇ ਤੋਂ ਉਤਾਰ ਕੇ ਹਸਪਤਾਲ 

ਪੰਜਾਬੀ ਵਿਸ਼ਾ ਨਾ ਪੜ੍ਹਾਉਣ ’ਤੇ ਭੜਕੇ ਬੀਐੱਡ ਵਿਦਿਆਰਥੀ

Posted On November - 7 - 2019 Comments Off on ਪੰਜਾਬੀ ਵਿਸ਼ਾ ਨਾ ਪੜ੍ਹਾਉਣ ’ਤੇ ਭੜਕੇ ਬੀਐੱਡ ਵਿਦਿਆਰਥੀ
ਨਿੱਜੀ ਪੱਤਰ ਪ੍ਰੇਰਕ ਸਿਰਸਾ, 6 ਨਵੰਬਰ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਵਿੱਚ ਬੀਐਡ ਦੇ ਵਿਦਿਆਰਥੀਆਂ ਨੇ ਪੰਜਾਬੀ ਵਿਸ਼ਾ ਨਾ ਪੜ੍ਹਾਏ ਜਾਣ ਤੇ ਹਿੰਦੀ ਵਿਸ਼ਾ ਥੋਪਣ ਵਿਰੁੱਧ ਯੂਨੀਵਰਸਿਟੀ ਪ੍ਰਸ਼ਾਸਨ ਖ਼ਿਲਾਫ਼ ਵਾਈਸ ਚਾਂਸਲਰ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਤੇ ਯੂਨੀਵਰਸਿਟੀ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਵਾਈਸ ਚਾਂਸਲਰ ਦੇ ਦਫ਼ਤਰ ਅੱਗੇ ਧਰਨੇ ’ਤੇ ਬੈਠੇ ਬੀਐੱਡ ਵਿਦਿਆਰਥੀਆਂ ਨੇ ਦੱਸਿਆ ਕਿ ਵਿਦਿਆਰਥੀਆਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਬੀਐਡ ’ਚ ਪੰਜਾਬੀ ਵਿਸ਼ਾ 

ਵਿਧਾਇਕ ਵੱਲੋਂ ਪੰਜਾਬੀ ’ਚ ਸਹੁੰ ਚੁੱਕਣ ਦੀ ਸ਼ਲਾਘਾ

Posted On November - 7 - 2019 Comments Off on ਵਿਧਾਇਕ ਵੱਲੋਂ ਪੰਜਾਬੀ ’ਚ ਸਹੁੰ ਚੁੱਕਣ ਦੀ ਸ਼ਲਾਘਾ
ਪੱਤਰ ਪ੍ਰੇਰਕ ਕਾਲਾਂਵਾਲੀ, 6 ਨਵੰਬਰ ਹਰਿਆਣਾ ਵਿਧਾਨ ਸਭਾ ਦੇ ਸਹੁੰ ਚੁੱਕ ਸਮਾਗਮ ਵਿੱਚ ਕਾਲਾਂਵਾਲੀ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਹਲਕਾ ਵਿਧਾਇਕ ਸੀਸ਼ਪਾਲ ਕੇਹਰਵਾਲਾ ਵੱਲੋ ਪੰਜਾਬੀ ਭਾਸ਼ਾ ਵਿੱਚ ਸਹੁੰ ਚੁੱਕਣ ਦੀ ਹਰਿਆਣਾ ਦੇ ਪੰਜਾਬੀਆਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ਹਰਿਆਣਾ ਵਿਧਾਨ ਸਭਾ ਦੇ 90 ਵਿਧਾਇਕਾਂ ਵਿੱਚੋਂ ਸਿਰਫ ਦੋ ਵਿਧਾਇਕਾਂ ਨੇ ਹੀ ਪੰਜਾਬੀ ਭਾਸ਼ਾ ਵਿੱਚ ਸਹੁੰ ਚੁੱਕੀ ਹੈ। ਪੰਜਾਬੀ ਵਿੱਚ ਸਹੁੰ ਚੁੱਕਣ ਵਾਲੇ ਸੰਦੀਪ ਸਿੰਘ ਸਿੱਖ ਹਨ ਪਰ ਵਿਧਾਇਕ ਸੀਸ਼ਪਾਲ 

ਵਕੀਲਾਂ ਦੀ ਹੜਤਾਲ ਤੀਜੇ ਦਿਨ ਵੀ ਜਾਰੀ

Posted On November - 7 - 2019 Comments Off on ਵਕੀਲਾਂ ਦੀ ਹੜਤਾਲ ਤੀਜੇ ਦਿਨ ਵੀ ਜਾਰੀ
ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 6 ਨਵੰਬਰ ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਇੱਕ ਪੁਲੀਸ ਮੁਲਾਜ਼ਮ ਨੂੰ ਮੁਅੱਤਲ ਕਰਨ ਤੇ ਦੋ ਸੀਨੀਅਰ ਅਧਿਕਾਰੀਆਂ ਦੇ ਤਬਾਦਲੇ ਦੇ ਆਪਣੇ ਐਤਵਾਰ ਦੇ ਆਦੇਸ਼ ਦੀ ਸਮੀਖਿਆ ਤੇ ਸਪਸ਼ਟੀਕਰਨ ਲਈ ਕੇਂਦਰ ਸਰਕਾਰ ਦੀ ਅਰਜ਼ੀ ਦਾ ਨਿਪਟਾਰਾ ਕਰ ਦਿੱਤਾ ਅਤੇ ਕਿਹਾ ਕਿ ਇਸ ਦੇ 3 ਨਵੰਬਰ ਦੇ ਆਰਡਰ ਨੂੰ ਸਪੱਸ਼ਟ ਕਰਨ ਦੀ ਜ਼ਰੂਰਤ ਨਹੀਂ ਹੈ। ਇਹ ਖ਼ੁਦ ਹੀ ਵਿਆਖਿਆ ਕਰਦੀ ਹੈ। ਇਥੋਂ ਦੀਆਂ ਸਾਰੀਆਂ ਛੇ ਜ਼ਿਲ੍ਹਾ ਅਦਾਲਤਾਂ ਦੇ ਵਕੀਲਾਂ ਨੇ ਬੁੱਧਵਾਰ ਨੂੰ 

ਪ੍ਰਕਾਸ਼ ਪੁਰਬ: ‘ਆਪ’ ਵਿਧਾਇਕ ਵੱਲੋਂ ਜਿਸਤ-ਟਾਂਕ ਤੋਂ ਛੋਟ ਦੇਣ ਦੀ ਮੰਗ

Posted On November - 7 - 2019 Comments Off on ਪ੍ਰਕਾਸ਼ ਪੁਰਬ: ‘ਆਪ’ ਵਿਧਾਇਕ ਵੱਲੋਂ ਜਿਸਤ-ਟਾਂਕ ਤੋਂ ਛੋਟ ਦੇਣ ਦੀ ਮੰਗ
ਪੱਤਰ ਪੇਰਕ ਨਵੀਂ ਦਿੱਲੀ, 6 ਨਵੰਬਰ ਤਿਲਕ ਨਗਰ ਤੋਂ ‘ਆਪ’ ਦੇ ਵਿਧਾਇਕ ਜਰਨੈਲ ਸਿੰਘ ਵੱਲੋਂ ਦਿੱਲੀ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਦਿੱਲੀ ’ਚ ਚੱਲ ਰਹੇ ਜਿਸਤ-ਟਾਂਕ ਫਾਰਮੂਲੇ ਤੋਂ ਗੁਰੂ ਨਾਨਕ ਦੇ ਪ੍ਰਕਾਸ਼ ਪੁਰਬ ਮੌਕੇ 11 ਤੇ 12 ਨਵੰਬਰ ਨੂੰ ਛੋਟ ਦਿੱਤੀ ਜਾਵੇ ਤਾਂ ਜੋ ਦਿੱਲੀ ਦੀ ਸੰਗਤ ਨੂੰ ਇਸ ਪਵਿੱਤਰ ਦਿਹਾੜੇ ਮੌਕੇ ਪ੍ਰੇਸ਼ਾਨੀ ਨਾ ਹੋਵੇ। ਸ੍ਰੀ ਜਰਨੈਲ ਸਿੰਘ ਦਿੱਲੀ ਦੇ ਸਿੱਖਾਂ ਦੇ ਇਕ ਵਫ਼ਦ ਨਾਲ ਰਾਜਧਾਨੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੌਤ ਨੂੰ ਮਿਲੇ ਅਤੇ ਉਕਤ 

ਅਕਾਦਮੀ ਵੱਲੋਂ ਪੰਜਾਬੀ ਵਿਰਾਸਤੀ ਮੇਲੇ ’ਚ ਉੱਘੇ ਕਲਾਕਾਰਾਂ ਨੂੰ ਸੱਦਾ

Posted On November - 7 - 2019 Comments Off on ਅਕਾਦਮੀ ਵੱਲੋਂ ਪੰਜਾਬੀ ਵਿਰਾਸਤੀ ਮੇਲੇ ’ਚ ਉੱਘੇ ਕਲਾਕਾਰਾਂ ਨੂੰ ਸੱਦਾ
ਪੱਤਰ ਪ੍ਰੇਰਕ ਨਵੀਂ ਦਿੱਲੀ, 6 ਨਵੰਬਰ ਪੰਜਾਬੀ ਅਕਾਦਮੀ, ਦਿੱਲੀ ਵੱਲੋਂ 7 ਤੋਂ 9, ਨਵੰਬਰ, 2019 ਨੂੰ ਸੈਂਟਰਲ ਪਾਰਕ, ਕਨਾਟ ਪਲੇਸ, ਨਵੀਂ ਦਿੱਲੀ ਵਿੱਚ ਪੰਜਾਬੀ ਵਿਰਾਸਤੀ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿਚ ਉੱਘੇ ਕਲਾਕਾਰਾਂ ਨੂੰ ਸੱਦਾ ਦਿੱਤਾ ਗਿਆ ਹੈ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਉਪ-ਮੁੱਖ ਮੰਤਰੀ, ਦਿੱਲੀ, ਮਨੀਸ਼ ਸਿਸੋਦੀਆ, ਵਿਸ਼ੇਸ਼ ਮਹਿਮਾਨ ਮਨੀਸ਼ਾ ਸਕਸੈਨਾ, ਆਈਏ ਐੱਸ, ਸਕੱਤਰ, ਕਲਾ, ਸਭਿਆਚਾਰ ਤੇ ਭਾਸ਼ਾ ਵਿਭਾਗ, ਦਿੱਲੀ ਸਰਕਾਰ ਹੋਣਗੇ ਜਦ ਕਿ ਸਵਾਗਤ ਜਰਨੈਲ 

ਸਿਸੋਦੀਆ ਵੱਲੋਂ 211 ਵਿਦਿਆਰਥੀ ਤੇ 43 ਸਕੂਲ ਸਨਮਾਨਿਤ

Posted On November - 7 - 2019 Comments Off on ਸਿਸੋਦੀਆ ਵੱਲੋਂ 211 ਵਿਦਿਆਰਥੀ ਤੇ 43 ਸਕੂਲ ਸਨਮਾਨਿਤ
ਪੱਤਰ ਪ੍ਰੇਰਕ ਨਵੀਂ ਦਿੱਲੀ, 6 ਨਵੰਬਰ ਦਿੱਲੀ ਦੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਨੇ ਵਿਦਿਅਕ ਪ੍ਰਾਪਤੀਆਂ ਦੇ ਅਧਾਰ ’ਤੇ ‘ਵਿਦਿਅਕ ਉੱਤਮਤਾ ਐਵਾਰਡ’ ਸਮਾਗਮ ਕਰਵਾਇਆ। ਉੱਪ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਹੋਣਹਾਰ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਖ਼ਤ ਮਿਹਨਤ ’ਤੇ ਵਧਾਈ ਦਿੱਤੀ ਤੇ ਬੋਰਡ ਦੀਆਂ ਪ੍ਰੀਖਿਆਵਾਂ ’ਚ ਸ਼ਾਨਦਾਰ ਪ੍ਰੀਖਿਆ ਨਤੀਜੇ ਲਿਆਉਣ ਲਈ ਦਿੱਲੀ ਦੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਸਕੂਲਾਂ ਦਾ ਸਨਮਾਨ ਕੀਤਾ। ਇਹ ਪ੍ਰੋਗਰਾਮ ਤਿਆਗ 

ਪਰਾਲੀ ਸਾੜਨ ਵਾਲਿਆਂ ਦੀ ਜਾਣਕਾਰੀ ਦੇਣ ’ਤੇ ਇਨਾਮ

Posted On November - 7 - 2019 Comments Off on ਪਰਾਲੀ ਸਾੜਨ ਵਾਲਿਆਂ ਦੀ ਜਾਣਕਾਰੀ ਦੇਣ ’ਤੇ ਇਨਾਮ
ਪੱਤਰ ਪ੍ਰੇਰਕ ਜੀਂਦ, 6 ਨਵੰਬਰ ਜ਼ਿਲ੍ਹੇ ’ਚ ਪ੍ਰਦੁਸ਼ਣ ਦਾ ਪੱਧਰ ਹੋਰ ਨਾ ਵਧੇ, ਇਸ ਨੂੰ ਲੈਕੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਗੰਭੀਰ ਹੋ ਗਿਆ ਹੈ ਅਤੇ ਇਸਦੇ ਰੋਕਥਾਮ ਲਈ ਕਈ ਫੈਸਲੇ ਲਏ ਗਏ ਹਨ। ਡੀਸੀ ਆਦਿਤਯ ਦਹੀਆ ਨੇ ਦੱਸਿਆ ਕਿ ਬਗੈਰ ਸਟ੍ਰਾ ਮੈਨੇਜਮੈਂਟ ਸਿਸਟਮ ਤੋਂ ਚੱਲਣ ਵਾਲੀਆਂ ਕੰਬਾਈਨਾਂ ਨੂੰ ਜ਼ਬਤ ਕੀਤਾ ਜਾਵੇਗਾ ਅਤੇ ਫਸਲ ਦਾ ਫੂਸ ਤੇ ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਸਬੰਧਿਤ ਅਧਿਕਾਰੀਆਂ ਨੂੰ ਹਦਾਇਤਾਂ 

ਵਿਜੈ ਕੁਮਾਰ ਨੂੰ ਸਮਾਗਮਾਂ ਲਈ ਸੱਦਾ

Posted On November - 7 - 2019 Comments Off on ਵਿਜੈ ਕੁਮਾਰ ਨੂੰ ਸਮਾਗਮਾਂ ਲਈ ਸੱਦਾ
ਪੱਤਰ ਪ੍ਰੇਰਕ ਨਵੀਂ ਦਿੱਲੀ, 6 ਨਵੰਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨਾਲ ਜੁੜੇ ਸਮਾਗਮਾਂ ਲਈ ਜਿਥੇ ਹੋਰ ਅਹਿਮ ਸ਼ਖ਼ਸੀਅਤਾਂ ਨੂੰ ਸੱਦੇ ਪੱਤਰ ਦਿੱਤੇ ਹਨ, ਉੱਥੇ ਹੀ ਦਿੱਲੀ ਸਰਕਾਰ ਦੇ ਮਹੱਤਵਪੂਰਨ ਅਧਿਕਾਰੀ ਆਈਏਐੱਸ ਵਿਜੈ ਕੁਮਾਰ ਦੇਵ, ਪ੍ਰਮੁੱਖ ਸਕੱਤਰ ਦਿੱਲੀ ਸਰਕਾਰ ਨੂੰ ਵੀ ਅੱਜ ਵਿਸ਼ੇਸ਼ ਤੌਰ ’ਤੇ ਸੱਦਾ-ਪੱਤਰ ਦਿੱਤਾ ਗਿਆ। ਦਿੱਲੀ ਕਮੇਟੀ ਦੇ ਸਲਾਹਕਾਰ ਜਸਪ੍ਰੀਤ ਸਿੰਘ ਤੇ ਹੋਰ ਆਗੂਆਂ ਵੱਲੋਂ ਸ੍ਰੀ ਵਿਜੈ 

ਨਗਰ ਨਿਗਮ ਨੇ ਗ਼ੰਦਗੀ ਨਾਲ ਭਰੇ ਦਰੱਖ਼ਤ ਧੋਤੇ

Posted On November - 7 - 2019 Comments Off on ਨਗਰ ਨਿਗਮ ਨੇ ਗ਼ੰਦਗੀ ਨਾਲ ਭਰੇ ਦਰੱਖ਼ਤ ਧੋਤੇ
ਪੱਤਰ ਪ੍ਰੇਰਕ ਫਰੀਦਾਬਾਦ, 6 ਨਵੰਬਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੂੜਾ ਕਰਕਟ ਅਤੇ ਪਰਾਲੀ ਨੂੰ ਸਾੜਨ ਅਤੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਜ਼ਿਲ੍ਹੇ ’ਚ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ 85 ਟੀਮਾਂ ਧੂੰਆਂ ਅਤੇ ਪ੍ਰਦੂਸ਼ਣ ਰੋਕਥਾਮ ਉਪਾਵਾਂ ਨੂੰ ਲਾਗੂ ਕਰਨ ਦੀ ਨਿਗਰਾਨੀ ਕਰ ਰਹੀਆਂ ਹਨ। ਮੰਗਲਵਾਰ ਨੂੰ ਲਗਭਗ 20 ਲੱਖ ਰੁਪਏ ਦੇ ਵਾਤਾਵਰਨ ਪ੍ਰਦੂਸ਼ਣ ਨਾਲ ਸਬੰਧਤ ਚਲਾਨ ਕੱਟ ਕੇ ਜੁਰਮਾਨਾ ਲਗਾਇਆ ਗਿਆ ਹੈ। ਇਸ ਤੋਂ 

ਮੁੱਖ ਮੰਤਰੀ ਨੇ ਪਹਿਲੀ ਵਾਰ ਯੂਥ ਸੰਸਦ ਨੂੰ ਸੰਬੋਧਨ ਕੀਤਾ

Posted On November - 7 - 2019 Comments Off on ਮੁੱਖ ਮੰਤਰੀ ਨੇ ਪਹਿਲੀ ਵਾਰ ਯੂਥ ਸੰਸਦ ਨੂੰ ਸੰਬੋਧਨ ਕੀਤਾ
ਪੱਤਰ ਪ੍ਰੇਰਕ ਨਵੀਂ ਦਿੱਲੀ, 6 ਨਵੰਬਰ ਪਹਿਲੀ ਵਾਰ ਦਿੱਲੀ ਵਿਧਾਨ ਸਭਾ ’ਚ ਮਹਾਤਮਾ ਗਾਂਧੀ ਦੀ 150ਵੇਂ ਜਨਮ ਦਿਵਸ ਦੀ ਯਾਦ ’ਚ 6 ਨਵੰਬਰ ਤੋਂ 8 ਨਵੰਬਰ ਤੱਕ ਦਿੱਲੀ ਯੂਥ ਸੰਸਦ ਦਾ ਸ਼ੁਰੂ ਕੀਤਾ ਗਿਆ। ਦਿੱਲੀ ਯੂਥ ਪਾਰਲੀਮੈਂਟ ਸ਼ੁਰੂ ਕੀਤੀ ਜਾ ਰਹੀ ਹੈ ਤਾਂ ਜੋ ਨੌਜਵਾਨਾਂ ਨੂੰ ਵਿਧਾਨ ਸਭਾ ਦੀਆਂ ਵੱਖ ਵੱਖ ਪ੍ਰਕਿਰਿਆਵਾਂ ਨਾਲ ਸਹਿਜ ਮਹਿਸੂਸ ਹੋਵੇ। ਸੈਸ਼ਨ ਦੇ ਪਹਿਲੇ ਦਿਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ ਹਾਲ ਵਿੱਚ ਦਿੱਲੀ ਯੂਨੀਵਰਸਿਟੀ 

ਗੁਰਦੁਆਰਾ ਨਾਨਕ ਪਿਆਓ ’ਚ ਸੁਸ਼ੋਭਿਤ ਹੋਵੇਗੀ ਸੋਨੇ ਦੀ ਪਾਲਕੀ: ਸਿਰਸਾ

Posted On November - 7 - 2019 Comments Off on ਗੁਰਦੁਆਰਾ ਨਾਨਕ ਪਿਆਓ ’ਚ ਸੁਸ਼ੋਭਿਤ ਹੋਵੇਗੀ ਸੋਨੇ ਦੀ ਪਾਲਕੀ: ਸਿਰਸਾ
ਪੱਤਰ ਪ੍ਰੇਰਕ ਨਵੀਂ ਦਿੱਲੀ, 6 ਨਵੰਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਤਿਆਰ ਕਰਵਾਈ ਗਈ ਸੋਨੇ ਦੀ ਪਾਲਕੀ ਗੁਰਦੁਆਰਾ ਨਾਨਕ ਪਿਆਓ ਵਿੱਚ ਸੁਸ਼ੋਭਿਤ ਕੀਤੀ ਜਾਵੇਗੀ। ਸੋਨੇ ਦੀ ਇਸ ਪਾਲਕੀ ਦੀ ਸੇਵਾ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ ਕੀਤੀ ਗਈ ਹੈ। ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਦਿੱਲੀ ਕਮੇਟੀ ਦੀ ਇੱਛਾ ਸੀ ਕਿ ਸੋਨੇ ਦੀ ਪਾਲਕੀ ਕਰਤਾਰਪੁਰ ਸਾਹਿਬ ਸੁਸ਼ੋਭਿਤ ਕੀਤੀ ਜਾਏ ਪਰ 

ਸੜਕ ਹਾਦਸੇ ਵਿਚ ਪਤੀ-ਪਤਨੀ ਹਲਾਕ

Posted On November - 7 - 2019 Comments Off on ਸੜਕ ਹਾਦਸੇ ਵਿਚ ਪਤੀ-ਪਤਨੀ ਹਲਾਕ
ਨਿੱਜੀ ਪੱਤਰ ਪ੍ਰੇਰਕ ਸਿਰਸਾ, 6 ਨਵੰਬਰ ਇੱਥੋਂ ਦੇ ਬੇਗੂ ਰੋਡ ’ਤੇ ਲੰਘੀ ਦੇਰ ਰਾਤ ਹੋਏ ਸੜਕ ਹਾਦਸੇ ਵਿਚ ਪਤੀ-ਪਤਨੀ ਦੀ ਮੌਤ ਹੋ ਗਈ ਤੇ ਇਕ ਔਰਤ ਗੰਭੀਰ ਜ਼ਖ਼ਮੀ ਹੋ ਗਈ। ਜ਼ਖ਼ਮੀ ਨੂੰ ਨਾਗਰਿਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀਆਂ ਦੇਹਾਂ ਪੋਸਟਮਾਰਟਮ ਮਗਰੋਂ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਜਸਥਾਨ ਦਾ ਭਾਦਰਾ ਵਾਸੀ ਮੰਗਲ ਆਪਣੀ ਪਤਨੀ ਸਰੋਜ ਨਾਲ ਸਿਰਸਾ ’ਚ ਵਿਆਹ ਸਮਾਗਮ ਵਿਚ ਸ਼ਾਮਲ 

ਕੇਜਰੀਵਾਲ ਵੱਲੋਂ ਪਰਾਲੀ ਤੋਂ ਸੀਐੱਨਜੀ ਬਣਾਉਣ ਦਾ ਸੱਦਾ

Posted On November - 7 - 2019 Comments Off on ਕੇਜਰੀਵਾਲ ਵੱਲੋਂ ਪਰਾਲੀ ਤੋਂ ਸੀਐੱਨਜੀ ਬਣਾਉਣ ਦਾ ਸੱਦਾ
ਪੱਤਰ ਪ੍ਰੇਰਕ ਨਵੀਂ ਦਿੱਲੀ, 6 ਨਵੰਬਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਰਾਲੀ ਦੇ ਪ੍ਰਸੰਗ ’ਚ ਇਕ ਸੁਝਾਅ ਲੈ ਕੇ ਆਏ ਹਨ, ਜਿਸ ਨੂੰ ਦਿੱਲੀ-ਐੱਨਸੀਆਰ ’ਚ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਕਾਰਨ ਦੱਸਿਆ ਜਾਂਦਾ ਹੈ। ਕੇਜਰੀਵਾਲ ਨੇ ਸੁਝਾਅ ਦਿੱਤਾ ਕਿ ਇਸ ਪਰਾਲੀ ਤੋਂ ਸੀਐੱਨਜੀ ਬਣਾਈ ਜਾਵੇ ਤੇ ਉਨ੍ਹਾਂ ਅਨੁਸਾਰ ਇਹ ਤਕਨੀਕ ਆਰਥਿਕ ਤੌਰ ’ਤੇ ਵੀ ਸੰਭਵ ਹੈ। ਕੇਜਰੀਵਾਲ ਨੇ ਸਾਰੀਆਂ ਸਰਕਾਰਾਂ (ਰਾਜਾਂ) ਨੂੰ ਇਸ ਲਈ ਇਕੱਠੇ ਹੋਣ ਲਈ ਕਿਹਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ 

ਤਨਖਾਹਾਂ ਨਾ ਮਿਲਣ ਕਾਰਨ ਆਂਗਨਵਾੜੀ ਵਰਕਰਾਂ ਵੱਲੋਂ ਮਿਨੀ ਸਕੱਤਰੇਤ ’ਚ ਧਰਨਾ

Posted On November - 6 - 2019 Comments Off on ਤਨਖਾਹਾਂ ਨਾ ਮਿਲਣ ਕਾਰਨ ਆਂਗਨਵਾੜੀ ਵਰਕਰਾਂ ਵੱਲੋਂ ਮਿਨੀ ਸਕੱਤਰੇਤ ’ਚ ਧਰਨਾ
ਪ੍ਰਭੂ ਦਿਆਲ ਸਿਰਸਾ, 5 ਨਵੰਬਰ ਆਂਗਨਵਾੜੀ ਵਰਕਰ ਤੇ ਹੈਲਪਰ ਯੂਨੀਅਨ ਦੀ ਮਾਧੋਸਿੰਘਾਣਾ ਬਰਾਂਚ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮਿਨੀ ਸਕੱਤਰੇਤ ਵਿੱਚ ਧਰਨਾ ਦਿੱਤਾ। ਧਰਨੇ ਦੀ ਪ੍ਰਧਾਨਗੀ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਕੌਰ ਨੇ ਕੀਤੀ। ਇੰਡੀਅਨ ਨੈਸ਼ਨਲ ਲੋਕਦਲ ਨੇ ਆਂਗਨਵਾੜੀ ਵਰਕਰਾਂ ਦੇ ਅੰਦੋਲਨ ਦੀ ਹਮਾਇਤ ਦਾ ਐਲਾਨ ਕੀਤਾ ਹੈ। ਧਰਨੇ ’ਤੇ ਬੈਠੀਆਂ ਆਂਗਨਵਾੜੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਪਿਛਲੇ ਚਾਰ ਮਹੀਨਿਆਂ 

ਰਾਸ਼ਟਰਪਤੀ ਵਲੋਂ 11 ‘ਆਪ’ ਵਿਧਾਇਕਾਂ ਨੂੰ ਅਯੋਗ ਕਰਾਰ ਦਿੱਤੇ ਜਾਣ ਸਬੰਧੀ ਪਟੀਸ਼ਨ ਰੱਦ

Posted On November - 6 - 2019 Comments Off on ਰਾਸ਼ਟਰਪਤੀ ਵਲੋਂ 11 ‘ਆਪ’ ਵਿਧਾਇਕਾਂ ਨੂੰ ਅਯੋਗ ਕਰਾਰ ਦਿੱਤੇ ਜਾਣ ਸਬੰਧੀ ਪਟੀਸ਼ਨ ਰੱਦ
ਨਵੀਂ ਦਿੱਲੀ, 5 ਨਵੰਬਰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਆਮ ਆਦਮੀ ਪਾਰਟੀ (‘ਆਪ’) ਦੇ 11 ਵਿਧਾਇਕਾਂ ਨੂੰ ਅਯੋਗ ਕਰਾਰ ਦਿੱਤੇ ਜਾਣ ਸਬੰਧੀ ਪਟੀਸ਼ਨ ਰੱਦ ਕਰ ਦਿੱਤੀ ਹੈ। ਇਨ੍ਹਾਂ ਵਿਧਾਇਕਾਂ ’ਤੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਿਟੀਆਂ ਵਿੱਚ ਕੋ-ਚੇਅਰਪਰਸਨ ਵਜੋਂ ਲਾਭ ਵਾਲੇ ਅਹੁਦਿਆਂ ’ਤੇ ਤਾਇਨਾਤ ਹੋਣ ਦੇ ਕਥਿਤ ਦੋਸ਼ ਲੱਗੇ ਸਨ। ਚੋਣ ਪੈਨਲ ਨੇ ਦੱਸਿਆ ਕਿ ਰਾਸ਼ਟਰਪਤੀ ਵਲੋਂ ਪਟੀਸ਼ਨ ਰੱਦ ਕਰਨ ਸਬੰਧੀ 28 ਅਕਤੂਬਰ ਨੂੰ ਦਿੱਤਾ ਗਿਆ ਫ਼ੈਸਲਾ ਚੋਣ ਕਮਿਸ਼ਨ ਵਲੋਂ ਦਿੱਤੀ ਗਈ ਰਾਇ ’ਤੇ 
Available on Android app iOS app
Powered by : Mediology Software Pvt Ltd.